Thursday, April 30, 2026
Home Blog Page 2756

ਰੇਹੜੀ ਫੜ੍ਹੀ ਵਾਲਿਆਂ ਦੀ 100 ਫੀਸਦੀ ਫ਼ੀਸ ਹੋਵੇ ਮੁਆਫ਼: ਅਮਰਜੀਤ ਮਹਿਤਾ

0

 ਸੁਖਜਿੰਦਰ ਮਾਨ
ਬਠਿੰਡਾ, 23 ਅਸਗਤ –ਸਬਜ਼ੀ ਮੰਡੀ ਵਿੱਚ ਹੱਥ ਰੇਹੜੀ ਫੜੀ ਦੁਕਾਨਦਾਰਾਂ ਦੀ ਰੋਜ਼ਾਨਾ ਅੱਡਾ ਫੀਸ ਦੀ ਅੱਧੀ ਮੁਆਫੀ ਨੂੰ ਨਾਕਾਫ਼ੀ ਦਸਦਿਆਂ ਵਪਾਰੀ ਆਗੂ ਅਮਰਜੀਤ ਮਹਿਤਾ ਨੇ ਪੂਰੀ ਫ਼ੀਸ ਮੁਆਫ਼ ਕਰਨ ਦੀ ਮੰਗ ਕੀਤੀ ਹੈ। ਇੱਥੈ ਜਾਰੀ ਬਿਆਨ ਵਿਚ ਵਪਾਰ ਮੰਡਲ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਨੇ ਕਿਹਾ ਕਿ ਹੱਥ ਰੇਹੜੀ ਫੜੀ ਦੁਕਾਨਦਾਰ ਕਰੋਨਾ ਮਹਾਂਮਾਰੀ ਦੇ ਦੌਰ ਵਿੱਚ ਵੱਡੇ ਨੁਕਸਾਨ ਦਾ ਸਾਹਮਣਾ ਕਰ ਚੁੱਕੇ ਹਨ ਅਤੇ ਅੱਜ ਇਨ੍ਹਾਂ ਦੁਕਾਨਦਾਰਾਂ ਦੀ ਇਹ ਹਾਲਤ ਨਹੀਂ ਕਿ ਉਹ ਰੋਜ਼ਾਨਾ 50 ਰੁਪਏ ਮਾਰਕੀਟ ਫ਼ੀਸ ਵੀ ਭਰ ਸਕਣ, ਜਿਸਦੇ ਚੱਲਦੇ ਉਹ ਇਹ ਮਾਮਲਾ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਅਤੇ ਸੈਕਟਰੀ ਕੋਲ ਚੁਕਿਆ ਗਿਆ ਹੈ, ਜਿਨ੍ਹਾਂ ਵੱਲੋਂ ਭਰੋਸਾ ਦਿੱਤਾ ਹੈ ਕਿ ਜਲਦ ਹੀ 100 ਫੀਸਦੀ ਰਾਹਤ ਦੇਣ ਦਾ ਐਲਾਨ ਐਲਾਨ ਕੀਤਾ ਜਾਵੇਗਾ। ਮਹਿਤਾ ਨੇ ਦਸਿਆ ਕਿ ਇਸ ਸਮੱਸਿਆ ਸਬੰਧੀ ਹੱਥ ਰੇਹੜੀ ਫੜ੍ਹੀ ਦੁਕਾਨਦਾਰਾਂ ਦਾ ਵਫਦ ਵੀ ਉਨ੍ਹਾਂ ਨੂੰ ਮਿਲਿਆ ਸੀ ਜਿਨ੍ਹਾਂ ਨੂੰ ਭਰੋਸਾ ਦਿਵਾਇਆ ਹੈ ਕਿ 100 ਫੀਸਦੀ ਰਾਹਤ ਦਾ ਐਲਾਨ ਜਲਦ ਕਰਵਾਇਆ ਜਾਵੇਗਾ ਤਾਂ ਜੋ ਹਜਾਰਾਂ ਪਰਿਵਾਰਾਂ ਨੂੰ ਵੱਡੀ ਰਾਹਤ ਮਿਲ ਸਕੇ।

ਮਜਦੂਰਾਂ ਵੱਲੋਂ ਸਮਾਜਿਕ ਜਬਰ ਵਿਰੁੱਧ ਰੈਲੀ

0

ਸੁਖਜਿੰਦਰ ਮਾਨ
ਬਠਿੰਡਾ, 23 ਅਸਗਤ –ਪੰਜਾਬ ਖੇਤ ਮਜਦੂਰ ਯੂਨੀਅਨ ਵਲੋਂ ਜੀਦਾ ਵਿੱਚ ਮਜਦੂਰਾਂ ‘ਤੇ ਹੋਏ ਕਥਿਤ ਸਮਾਜਿਕ ਜਬਰ ਵਿਰੁੱਧ ਰੈਲੀ ਕਰਕੇ ਮਜਦੂਰਾਂ ਨੂੰ ਕੁੱਟਣ ਵਾਲਿਆਂ ਨੂੰ ਫੌਰੀ ਗਿ੍ਰਫਤਾਰ ਕਰਨ ਦੀ ਮੰਗ ਕੀਤੀ ਹੈ। ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਤੇ ਜਿਲਾ ਕਮੇਟੀ ਮੈਂਬਰ ਤੀਰਥ ਸਿੰਘ ਕੋਠਾ ਗੁਰੂ ਨੇ ਕਿਹਾ ਕਿ ਕਰੀਬ ਡੇਢ ਮਹੀਨਾ ਪਹਿਲਾਂ ਪਿੰਡ ਦੇ ਛੇ ਮਜਦੂਰਾਂ ਤੇ ਇੱਕ ਗਰੀਬ ਕਿਸਾਨ ਘਰਾਂ ਦੇ ਨੌਜਵਾਨਾਂ ਨੂੰ ਚੋਰੀ ਦੇ ਦੋਸ ਵਿੱਚ ਧਰਮਸਾਲਾ ਵਿੱਚ ਜਨਤਕ ਤੌਰ ‘ਤੇ ਕੁੱਟ ਮਾਰ ਕੀਤੀ ਅਤੇ ਜਾਤ ਅਧਾਰਿਤ ਅਪਮਾਨਜਨਕ ਸ਼ਬਦ ਬੋਲਕੇ ਉਨਾਂ ਦੇ ਮਾਣ ਸਤਿਕਾਰ ਨੂੰ ਠੇਸ ਪਹੁਚਾਈ ਗਈ । ਉਨਾਂ ਪੁਲਿਸ ਪ੍ਰਸਾਸ਼ਨ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ ਮਜਦੂਰਾਂ ਉੱਤੇ ਤਾਂ ਚੋਰੀ ਦੇ ਕੇਸ ਦਰਜ ਕਰਕੇ ਜੇਲੀ ਡੱਕ ਦਿੱਤਾ ਪਰ ਦੂਜੀ ਧਿਰ ‘ਤੇ ਐਸੀ/ ਐਸ ਟੀ ਐਕਟ ਧਰਾਵਾਂ ਤਹਿਤ ਪਰਚੇ ਦਰਜ ਹੋਣ ਦੇ ਬਾਵਜੂਦਗਿ੍ਰਫਤਾਰੀ ਨਹੀਂ ਕੀਤੀ। ਇਸ ਮੌਕੇ ਕਾਕਾ ਸਿੰਘ ਜੀਦਾ, ਸੀਰਾ ਸਿੰਘ ਜੀਦਾ,ਇਕਬਾਲ ਸਿੰਘ ਜੀਦਾ,ਮਨਦੀਪ ਸਿੰਘ ਸਿਬੀਆਂ ,ਮਾੜਾ ਸਿੰਘ ਕਿਲੀ ਨਿਹਾਲ ਸਿੰਘ ,ਹੰਸਾ ਸਿੰਘ ਨੱਥਾ ਸਿੰਘ ਦੇ ਕੋਠੇ,ਬੋਘੜ ਸਿੰਘ ,ਛਿੰਦਾ ਸਿੰਘ ਖੇਮੂਆਣਾ ਆਦਿ ਆਗੂ ਵੀ ਸਾਮਲ ਸਨ। .

ਪੰਚਾਇਤ ਸਕੱਤਰ ਯੂਨੀਅਨ 25 ਨੂੰ ਕਰੇਗੀ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ

0

ਸੁਖਜਿੰਦਰ ਮਾਨ
ਬਠਿੰਡਾ, 23 ਅਗਸਤ –ਅਪਣੀਆਂ ਮੰਗਾਂ ਨੂੰੂ ਲੈ ਕੇ ਸੰਘਰਸ਼ ਕਰ ਰਹੇ ਪੰਚਾਇਤ ਸਕੱਤਰ ਤੇ ਗ੍ਰਾਮ ਸੇਵਕਾਂ ਨੇ ਹੁਣ 25 ਅਗਸਤ ਨੂੰ ਮੁੱਖ ਮੰਤਰੀ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਦੇ ਘਿਰਾਓ ਦਾ ਐਲਾਨ ਕੀਤਾ ਹੈ। ਅੱਜ ਇਸ ਸਬੰਧ ਵਿਚ ਯੂਨੀਅਨ ਦੇ ਸਰਪ੍ਰਸਤ ਗੁਰਜੀਵਨ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਇੱਥੇ ਹੋਈ ਮੀਟਿੰਗ ਵਿਚ ਜਿਲ੍ਹਾ ਪੱਧਰੀ ਰੋਸ਼ ਧਰਨਾ ਦਿੰਦਿਆਂ ਚੰਡੀਗੜ੍ਹ ਵਾਲੇ ਰੋਸ ਮਾਰਚ ਦੀ ਲਾਮਬੰਦੀ ਕੀਤੀ ਗਈ। ਦਸਣਾ ਬਣਦਾ ਹੈ ਕਿ ਪੰਚਾਇਤ ਸਕੱਤਰ ਤੇ ਗ੍ਰਾਂਮ ਸੇਵਕ ਲੰਘੀ 22 ਜੁਲਾਈ ਤੋਂ ਲਗਾਤਾਰ ਕਲਮਛੋੜ ਹੜਤਾਲ ’ਤੇ ਚੱਲ ਰਹੇ ਹਨ ਜਿਸ ਕਾਰਨ ਪਿਛਲੇ ਇੱਕ ਮਹੀਨੇ ਤੋਂ ਪਿੰਡਾਂ ਵਿੱਚ ਵਿਕਾਸ ਕਾਰਜ ਬੰਦ ਹਨ। ਪ੍ਰੰਤੂ ਸਰਕਾਰ ਇਸ ਮਾਮਲੇ ਵਿਚ ਚੁੱਪ ਹੈ। ਯੂਨੀਅਨ ਆਗੂ ਗੁਰਜੀਵਨ ਸਿੰਘ ਬਰਾੜ ਨੇ ਦੋਸ਼ ਲਗਾਇਆ ਕਿ ਸਰਕਾਰ ਇਨਸਾਫ਼ ਦੇਣ ਤੋਂ ਭੱਜ ਰਹੀ ਹੈ। ਯੂਨੀਅਨ ਦੇ ਪ੍ਰੈੱਸ ਸਕੱਤਰ ਪਰਮਜੀਤ ਭੁੱਲਰ ਨੇ ਮੰਗਾਂ ਬਾਰੇ ਜਾਣਕਾਰੀ ਦਿੰਦਿਆਂ ਦਸਿਆ ਕਿ ਛੇਵੇਂ ਪੇ ਕਮਿਸ਼ਨ ਦੀਆਂ ਤਰੁੱਟੀਆਂ ਨੂੰ ਦੂਰ ਕਰਨਾ, ਪੰਚਾਇਤ ਸਕੱਤਰਾਂ ਅਤੇ ਗ੍ਰਾਮ ਸੇਵਕਾਂ ਦੀ ਪੰਜ ਸਾਲ ਦੀ ਸਰਵਿਸ ਤੋਂ ਬਾਅਦ ਪੰਚਾਇਤ ਅਫਸਰ/ਸਮਾਜਿਕ ਸਿੱਖਿਆ ਅਫਸਰ ਦਾ ਗ੍ਰੇਡ ਦਸ ਸਾਲ ਦੀ ਸਰਵਿਸ ਤੋਂ ਬਆਦ ਬੀ.ਡੀ.ਪੀ.ਓ ਦਾ ਗ੍ਰੇਡ ਤੇ ਤੱਰਕੀਆਂ ਦਾ ਬਣਦਾ 100 ਪ੍ਰਤੀਸ਼ਤ ਕੋਟਾ ਦੇਣ ਤੋਂ ਇਲਾਵਾ ਸੰਮਤੀ ਮੁਲਾਜ਼ਮਾਂ ਦੀਆਂ ਤਨਖਾਹਾਂ ਖਜਾਨੇ ਵਿੱਚੋਂ ਤੇ ਸੀ.ਪੀ.ਐਫ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਕੱਟਣਾ ਯਕੀਨੀ ਬਣਾਏ ਜਾਣ ਦੀ ਮੰਗ ਕੀਤੀ ਜਾ ਰਹੀ ਹੈ। ਧਰਨੇ ਵਿੱਚ ਹੋਰਨਾਂ ਤੋਂ ਇਲਾਵਾ ਮੋਹਨ ਸਿੰਘ ਮੌੜ, ਧਰਮਿੰਦਰ ਸਿੰਘ ਮੌੜ, ਅਰਵਿੰਦ ਗਰਗ ਗੋਨਿਆਣਾ, ਰੇਸ਼ਮ ਸਿੰਘ ਗੋਨਿਆਣਾ, ਨਾਜ਼ਮ ਸਿੰਘ ਨਥਾਣਾ, ਰੁਪਿਦੰਰ ਸਿੰਘ ਨਥਾਣਾ, ਸ਼ਿਵਰਾਜ ਸਿੰਘ ਭਗਤਾ, ਕਿਰਨਜੀਤ ਭਗਤਾ, ਆਰਤੀ ਰਾਣੀ ਰਾਮਪੁਰਾ, ਸਵਰਨ ਸਿੰਘ ਰਾਮਪੁਰਾ, ਅਮਨਦੀਪ ਸਿੰਘ ਫੂਲ, ਪ੍ਰਕਾਸ਼ ਸਿੰਘ ਫੂਲ, ਰਾਜਿੰਦਰ ਸਿੰਘ ਤਲਵੰਡੀ ਸਾਬੋ, ਗੁਰਕੀਰਤ ਸਿੰਘ ਤਲਵੰਡੀ ਸਾਬੋ, ਭੋਲਾ ਸਿੰਘ ਬਠਿੰਡਾ, ਜਸਮੇਲ ਸਿੰਘ ਬਠਿੰਡਾ ਆਦਿ ਹਾਜ਼ਰ ਸਨ।

ਬਠਿੰਡਾ ਵਿਖੇ ਜਨਰਲ ਫੈਡਰੇਸ਼ਨ ਦੀ ਮੀਟਿੰਗ ਵਿਚ 85ਵੀਂ ਸੋਧ ਲਾਗੂ ਕਰਨ ਦੇ ਫੈਸਲੇ ਦਾ ਵਿਰੋਧ

0

ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਿਕ ਪਹਿਲਾਂ ਰੱਝੇ ਪੁਜੇ ਲੋਕਾਂ ਨੂੰ ਰਾਖਵਾਂਕਰਨ ਬੰਦ ਕਰੇ ਸਰਕਾਰ : ਟਿਵਾਨਾ
ਸੁਖਜਿੰਦਰ ਮਾਨ
ਬਠਿੰਡਾ,23 ਅਗਸਤ:- ਬਠੰਡਾ ਵਿਖੇ ਜਨਰਲ ਕੈਟਾਗਰੀ ਵੈਲਫੇਅਰ ਫੈਡਰੇਸ਼ਨ ਦੇ ਸੀ.ਮੀਤ ਪ੍ਰਧਾਨ ਗੁਰਦੀਪ ਸਿੰਘ ਟਿਵਾਨਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਜਨਰਲ ਅਤੇ ਪਛੜੇ ਵਰਗ ਦੇ ਮੁਲਾਜ਼ਮਾਂ ਨੇ ਭਾਗ ਲਿਆ। ਫੈਡਰੇਸ਼ਨ ਆਗੂ ਹਰਵਿੰਦਰ ਸਿੰਘ ਸ਼ੇਖੋਂ ਗੋਨਿਆਨਾ ਮੰਡੀ, ਵਿਕਰਮ ਬਠਿੰਡਾ, ਰਣਜੀਤ ਸਿੰਘ ਭਗਤਾ, ਦਲਜੀਤ ਸਿੰਘ ਮੌੜ, ਸਤਪਾਲ ਮੌੜ, ਇਕਬਾਲ ਸਿੱਧੂ, ਪੁਸ਼ਪੇਸ਼ ਬਠਿੰਡਾ ਅਤੇ ਹੋਰਨਾਂ ਵਲੋਂ ਵਿਚਾਰ ਪ੍ਰਗਟ ਕਰਦਿਆਂ ਮੌਜੂਦਾ ਸਰਕਾਰ ਵਲੋਂ 85ਵੀਂ ਸੋਧ ਲਾਗੂ ਕਰਨ ਦੇ ਫੈਸਲੇ ਦਾ ਪੁਰਜੋਰ ਵਿਰੋਧ ਕੀਤਾ ਗਿਆ। ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਆਗੂਆਂ ਨੇ ਦਸਿਆ ਕਿ ਤਰੱਕੀਆਂ ਵਿਚ ਰਾਖਵਾਂਕਰਨ ਦਾ ਵੱਡਾ ਲਾਭ ਸਿਰਫ ਅਨੁ: ਜਾਤੀ ਵਰਗ ਨੂੰ ਮਿਲਦਾ ਹੈ। ਮਾਨਯੋਗ ਸੁਪਰੀਮ ਕੋਰਟ ਵਲੋਂੇ 19.10.2006 ਨੂੰ 85ਵੀਂ ਸੋਧ ਦੇ ਸਬੰਧ ਵਿਚ ਇਹ ਫੈਸਲਾ ਦਿੱਤਾ ਗਿਆ ਸੀ ਕਿ ਜੇਕਰ ਸਰਕਾਰ ਤਰੱਕੀਆਂ ਵਿਚ ਰਾਖਵਾਂ ਕਰਨ ਦੇਣਾ ਚਹੁੰਦੀ ਹੈ ਤਾਂ ਪਹਿਲਾਂ ਰੱਝੇ ਪੁੱਜੇ ਲੋਕਾਂ ਨੂੰ ਰਾਖਵਾਂਕਰਨ ਬੰਦ ਕੀਤਾ ਜਾਵੇ।ਆਗੂਆਂ ਨੇ ਦਸਿਆ ਸੇਵਾਵਾਂ ਵਿਚ ਇਹਨਾਂ ਵਰਗਾਂ ਦੀ ਪ੍ਰਤੀਨਿਧਤਾ ਘੱਟ ਹੋਣ ਦੀ ਸੂਰਤ ਵਿਚ ਹੀ ਰਾਖਵਾਂਕਰਨ ਦਾ ਲਾਭ ਦਿੱਤਾ ਜਾ ਸਕਦਾ ਹੈ। ਪਛੜੇ ਵਰਗ ਅਤੇ ਅਣ-ਰਿਜ਼ਰਵ ਕੈਟਾਗਰੀਆਂ ਦੇ ਆਰਥਿਕ ਪਖੋਂ ਕਮਜ਼ੋਰ (ਈਡਬਲਿਉਐਸ) ਵਰਗਾਂ ਲਈ ਆਮਦਨ ਦੀ ਸੀਮਾਂ ਅਤੇ ਹੋਰ ਸ਼ਰਤਾਂ ਲਾਗੂ ਹਨ।ਤਹਿ ਸੀਮਾਂ ਤੋਂ ਵੱਧ ਆਮਦਨ ਵਾਲਿਆਂ ਨੂੰ ਪਛੜੀ ਸ਼ੇ੍ਰਣੀ ਦਾ ਜਾਤੀ ਸਰਟੀਫੀਕੇਟ ਅਤੇ ਅਣ-ਰਿਜ਼ਰਵ ਕੈਟਾਗਰੀਆਂ ਦੇ ਉਮੀਦਵਾਰਾਂ ਨੂੰ ਈ.ਡਬਲਿਉ. ਐਸ ਕੈਟਾਗਰੀ (ਆਰਥਿਕ ਪਖੋਂ ਕਮਜ਼ੋਰ ਸ਼ੇ੍ਰਣੀ) ਦਾ ਸਰਟੀਫੀਕੇਟ ਜਾਰੀ ਨਹੀਂ ਹੁੰਦਾ ਅਤੇ ਰਾਖਵਾਂਕਰਣ ਦਾ ਲਾਭ ਨਹੀਂ ਮਿਲਦਾ। 85ਵੀਂ ਸੋਧ ਤੇ ਬੋਲਦਿਆਂ ਰਜਿੰਦਰ ਸੇਠੀ, ਨਰੇਸ਼ ਕੁਮਾਰ, ਨਵੀਨ ਬੁਢਲਾਡਾ, ਧਰਮਵੀਰ ਸਿੰਘ ਨੇ ਕਿਹਾ ਕਿ ਸਰਕਾਰ ਵਲੋਂ ਇਕੱਤਰ ਕੀਤੇ ਡਾਟੇ ਮੁਤਾਬਿਕ ਰਿਜ਼ਰਵ ਕੈਟਾਗਰੀਆਂ ਦੀ ਪ੍ਰਤੀਨਿਧਤਾ ਪਹਿਲਾਂ ਹੀ ਨਿਰਧਾਰਤ ਕੋਟੇ ਤੋਂ ਵੱਧ ਪਾਈ ਗਈ। ਸ਼੍ਰੀ ਟਿਵਾਨਾ ਨੇ ਦਸਿਆ ਕਿ ਲੋੜੀਂਦੀਆਂ ਸ਼ਰਤਾਂ ਪੂਰੀਆਂ ਨਾ ਕਰਨ ਕਾਰਣ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ 1.4.2011 ਅਤੇ 9.9.2009 ਦੇ ਫੈਸਲਿਆਂ ਰਾਹੀਂ 85ਵੀਂ ਸੋਧ ਲਾਗੂ ਕਰਨ ਬਾਰੇ ਪੰਜਾਬ ਸਰਕਾਰ ਵਲੋਂ ਜਾਰੀ ਹਦਾਇਤਾਂ ਨੂੰ ਖਾਰਜ਼ ਕਰ ਦਿੱਤਾ ਸੀ। ਇਸ ਲਈ ਸੋਧ ਨੂੰ ਲਾਗੂ ਨਹੀਂ ਕੀਤਾ ਜਾ ਸਕਦਾ।ਸੂਬਾ ਪ੍ਰਧਾਨ ਜ਼ਸਵੰਤ ਸਿੰਘ ਧਾਲੀਵਾਲ ਸੂਬਾ ਪ੍ਰਧਾਨ ਅਤੇ ਵੀਕੇ ਗੁਪਤਾ, ਸਪੋਕਸ ਪਰਸਨ ਫੈਡਰੇਸ਼ਨ ਨੇ ਦਸਿਆ ਕਿ ਫੈਡਰੇਸ਼ਨ ਵਲੋਂ ਮੁੱਖ ਮੰਤਰੀ ਪੰਜਾਬ, ਮੰਤਰੀ ਸਹਿਬਾਨ, ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਕਾਰਜ਼ਕਾਰੀ ਪ੍ਰਧਾਨਾਂ ਨੂੰ ਮੰਗ ਪੱਤਰ ਦਿੱਤੇ ਗਏ ਹਨ ਕਿ ਸੋਧ ਲਾਗੂ ਹੋਣ ਤੇ ਜਨਰਲ ਅਤੇ ਪਛੜੇ ਵਰਗਾਂ ਦੀਆਂ ਤਰੱਕੀਆਂ ਰੁਕ ਜਾਣਗੀਆਂ, ਪਹਿਲਾਂ ਪੱਦ ਉਨਤ ਹੋਏ ਮੁਲਾਜ਼ਮਾਂ ਦੀਆਂ ਰਿਵਰਸ਼ਨਾਂ ਹੋਣਗੀਆਂ। ਇਸ ਲਈ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਕੋਰਟਾਂ ਦੇ ਫੈਸਲਿਆਂ ਦੇ ਉਲਟ 85ਵੀਂ ਸੋਧ ਨੂੰ ਲਾਗੂ ਨਾ ਕੀਤਾ ਜਾਵੇ ਅਤੇ ਜਨਰਲ ਵਰਗਾਂ ਲਈ ਭਲਾਈ ਕਮਿਸ਼ਨ ਸਥਾਪਿਤ ਕੀਤਾ ਜਾਵੇ।

ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਤੇ ਉਹਨਾਂ ਦੇ ਟੀਮ ਖਿਲਾਫ ਦੇਸ਼ ਧਰੋਹ ਦਾ ਮੁਕੱਦਮਾ ਦਰਜ ਕੀਤਾ ਜਾਵੇ : ਬਿਕਰਮ ਸਿੰਘ ਮਜੀਠੀਆ

0

ਕਿਹਾ ਕਿ ਸੋਨੀਆ ਤੇ ਰਾਹੁਲ ਗਾਂਧੀ ਸਿੱਧੂ ਨੁੰ ਤੁਰੰਤ ਬਰਖ਼ਾਸਤ ਕਰਨ ਨਹੀਂ ਤਾਂ ਮੰਨਿਆ ਜਾਵੇਗਾ ਕਿ ਉਹ ਹੀ ਭਾਰਤ ਵਿਰੋਧੀ ਏਜੰਡਾ ਚਲਾਉਣ ਦੀ ਹਦਾਇਤ ਕਰ ਰਹੇ ਹਨ
ਪੰਜਾਬ ਪ੍ਰਦੇਸ਼ ਕਾਂਗਰਸ ਦਫਤਰ ਆਜ਼ਾਦੀ ਦੇ 75ਵੇਂ ਦਿਹਾੜੇ ’ਤੇ ਸ਼ਹੀਦਾਂ ਦੇ ਪਰਿਵਾਰਾਂ ਦਾ ਅਪਮਾਨ ਕਰ ਰਿਹੈ

ਸੁਖਜਿੰਦਰ ਮਾਨ

ਚੰਡੀਗੜ੍ਹ, 23 ਅਗਸਤ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਸੀਨੀਅਰ ਆਗੂ ਰਾਹੁਲ ਗਾਂਧੀ ਨੁੰ ਆਖਿਆ ਕਿ ਉਹ ਦੇਸ ਦੇ ਲੋਕਾਂ ਨੁੰ ਦੱਸਣ ਕਿ ਕੀ ਉਹ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੱਧੂ ਦੇ ਦਫਤਰ ਵੱਲੋਂ ਚਲਾਏ ਜਾ ਰਹੇ ਭਾਰਤ ਵਿਰੋਧੀ ਪ੍ਰਚਾਰ ਦੇ ਨਾਲ ਸਹਿਮਤ ਹਨ ਅਤੇ ਪਾਰਟੀ ਨੇ ਸਿੱਧੂ ਤੇ ਉਸਦੀ ਟੀਮ ਦੇ ਖਿਲਾਫ ਦੇਸ਼ ਧਰੋਹ ਦਾ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ।
ਇਥੇ ਇਕ ਪ੍ਰੈਸ ਕਾਨਫਰੰਸ ਨੁੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕ ਹੈਰਾਨੀ ਵਾਲੀ ਗੱਲ ਹੈ Ç ਜਿਸ ਦਿਨ ਭਾਰਤ ਨੇ ਆਜ਼ਾਦੀ ਦਿਹਾੜਾ ਮਨਾਇਆ, ਉਸ ਦਿਨ ਦੇਸ਼ ਦੇ ਖਿਲਾਫ ਪ੍ਰਦੇਸ਼ ਕਾਂਗਰਸ ਪ੍ਰਧਾਨ ਦੇ ਦਫਤਰ ਤੋਂ ਬਿਆਨ ਜਾਰੀ ਕੀਤੇ ਗਏ। ਉਹਨਾਂ ਕਿਹਾ ਕਿ ਹੈਰਾਨੀ ਹੈ ਕਿ ਪ੍ਰਦੇਸ਼ ਕਾਂਗਰਸ ਪ੍ਰਧਾਨ ਦਾ ਦਫਤਰ ਕਹਿ ਰਿਹਾ ਹੈ ਕਿ ਕਸ਼ਮੀਰ ਕਸ਼ਮੀਰੀਆਂ ਦਾ ਦੇਸ਼ ਹੈ ਤੇ ਭਾਰਤ ਨੇ ਇਸਦੇ ਇਕ ਹਿੱਸੇ ’ਤੇ ਧੱਕੇ ਨਾਲ ਕਬਜ਼ਾ ਕਰ ਲਿਆ ਹੈ ਤੇ ਕਸ਼ਮੀਰੀ ਭਾਰਤ ਦਾ ਹਿੱਸਾ ਨਹੀਂ ਹਨ।
ਸਰਦਾਰ ਮਜੀਠੀਆ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਪ੍ਰਦੇਸ਼ ਕਾਂਗਰਸ ਪ੍ਰਧਾਨ ਦੇ ਦਫਤਰ ਤੋਂ ਅਜਿਹੇ ਬਿਆਨ ਪੀ ਪੀ ਸੀ ਸੀ ਪ੍ਰਧਾਨ ਦੀ ਪਾਕਿਸਤਾਨ ਫੌਜ ਦੇ ਮੁਖੀ ਕਮਰ ਜਾਵੇਦ ਬਾਜਵਾ ਨਾਲ ਨੇੜਤਾ ਕਾਰਨ ਜਾਰੀ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਪ੍ਰਦੇਸ਼ ਕਾਂਗਰਸ ਪ੍ਰਧਾਨ ਦਾ ਦਫਤਰ ਜਨਰਲ ਬਾਜਵਾ ਦੇ ਭਾਰਤ ਖਾਸ ਤੌਰ ’ਤੇ ਕਸ਼ਮੀਰ ਪ੍ਰਤੀ ਏਜੰਡੇ ਨੂੰ ਲਾਗੂ ਕਰ ਰਿਹਾ ਹੈ। ਉਹਨਾਂ ਕਿਹਾ ਕਿ ਪ੍ਰਦੇਸ਼ ਕਾਂਗਰਸ ਪ੍ਰਧਾਨ ਦੇ ਦਫਤਰ ਨੇ ਕਿਹਾ ਹੈ ਕਿ ਭਾਰਤ ਨੇ ਸੰਯਕੁਤ ਰਾਸ਼ਟਰ ਦੇ ਮਤੇ ਦੀ ਉਲੰਘਣਾ ਕੀਤੀ ਤੇ ਕਸ਼ਮੀਰ ਨੂੰ ਵੰਡ ਦਿੱਤਾ ਤੇ ਇਸ ਬਿਆਨ ਦਾ ਮਤਲਬ ਭਾਰਤ ਦੀ ਹੋਂਦ ਤੇ ਸਰਹੱਦ ’ਤੇ ਹੀ ਸਵਾਲ ਚੁੱਕਣਾ ਹੈ।
ਅਕਾਲੀ ਦਲ ਦੇ ਆਗੂ ਨੇ ਕਿਹਾ ਕਿ ਇਕ ਪਾਸੇ ਭਾਰਤ ਆਖ ਰਿਹਾ ਹੈ ਕਿ ਪਾਕਿਸਤਾਨ ਦੇ ਗੈਰ ਕਾਨੂੰਨੀ ਕਬਜ਼ੇ ਹੇਠਲਾ ਕਸ਼ਮੀਰ ਦਾ ਹਿੱਸਾ ਸਾਡਾ ਹੈ ਪਰ ਪ੍ਰਦੇਸ਼ ਕਾਂਗਰਸ ਪ੍ਰਧਾਨ ਦਾ ਦਫਤਰ ਹੋਰ ਹੀ ਦਾਅਵੇ ਕਰ ਰਿਹਾ ਹੈ। ਉਹਨਾਂ ਕਿਹਾ ਕਿ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਇਹ ਕਾਰਵਾਈਆਂ ਭਾਰਤ ਦੇ ਆਜ਼ਾਦੀ ਦਿਹਾੜੇ ਵਾਲੇ ਦਿਨ ਹੋਈਆਂ ਹਨ ਤੇ ਇਹ ਭਾਰਤੀ ਫੌਜੀਆਂ ਖਾਸ ਤੌਰ ’ਤੇ ਪੰਜਾਬੀਆਂ ਵੱਲੋਂ ਦਿੱਤੀਆਂ ਸ਼ਹਾਦਤਾਂ ’ਤੇ ਸਿੱਧਾ ਹਮਲਾ ਹਨ।
ਸਰਦਾਰ ਮਜੀਠੀਆ ਨੇ ਕਿਹਾ ਕਿ ਪ੍ਰਦੇਸ ਕਾਂਗਰਸ ਦਾ ਦਫਤਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਾਲ ਵੀ ਰਲ ਕੇ ਕੰਮ ਕਰ ਰਿਹਾ ਜਾਪਦਾ ਹੈ। ਉਹਨਾਂ ਕਿਹਾ ਕਿ ਜਦੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅਫਗਾਨਿਸਤਾਨ ਵਿਚ ਤਾਲਿਬਾਨ ਦੀਆਂ ਕਾਰਵਾਈਆਂ ਨੂੰ ਜਾਇਜ਼ ਠਹਿਰਾਇਆ ਤਾਂ ਅਗਲੇ ਹੀ ਦਿਨ ਪ੍ਰਦੇਸ਼ ਕਾਂਗਰਸ ਪ੍ਰਧਾਨ ਦਫਤਰ ਨੇ ਵੀ ਤਾਲਿਬਾਨ ਦੇ ਅਫਗਨਿਸਤਾਨ ’ਤੇ ਕਬਜ਼ੇ ਨੁੰ ਸਹੀ ਠਹਿਰਾਇਆ।
Êਪੰਜਾਬ ਦੇ ਮੁੱਖ ਮੰਤਰੀ ਨੁੰ ਸਿਰਫ ਗੱਲਾਂ ਨਾਲ ਨਾ ਸਰਨ ਬਾਰੇ ਆਖਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਦੇਸ਼ ਕਾਂਗਰਸ ਪ੍ਰਧਾਨ ਦੇ ਦਫਤਰ ਦੇ ਬਿਆਨਾਂ ਨਾਲ ਸਹਿਮਤ ਨਹੀਂ ਹਨ ਤਾਂ ਉਹਨਾਂ ਨੁੰ ਤੁਰੰਤ ਪ੍ਰਦੇਸ਼ ਕਾਂਗਰਸ ਪ੍ਰਧਾਨ ਤੇ ਉਹਨਾਂ ਦੀ ਟੀਮ ਖਿਲਾਫ ਕੇਸ ਦਰਜ ਕੀਤੇ ਜਾਣ ਦੇ ਹੁਕਮ ਦੇਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਜੇਕਰ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਵੀ ਇਸ ਮਾਮਲੇ ’ਤੇ ਸਿੱਧੂ ਤੇ ਉਹਨਾਂ ਦੀ ਟੀਮ ਨਾਲ ਵੱਖਰੇ ਵਿਚਾਰ ਰੱਖਦੇ ਹਨ ਤਾਂ ਫਿਰ ਉਹਨਾਂ ਨੁੰ ਸਿੱਧੂ ਨੁੰ ਤੁਰੰਤ ਅਹੁਦੇ ਤੋਂ ਹਟਾਉਣਾ ਚਾਹੀਦਾ ਹੈ।
ਸਰਦਾਰ ਮਜੀਠੀਆ ਨੇ ਕਿਹਾ ਕਿ ਇਹ ਵੇਖ ਕੇ ਹੈਰਾਨੀ ਹੋ ਰਹੀ ਹੈ ਪ੍ਰਦੇਸ਼ ਕਾਂਗਰਸ ਪ੍ਰਧਾਨ ਦਾ ਦਫਤਰ ਦੇਸ਼ ਦੇ ਸ਼ਹੀਦਾਂ ਦੇ ਖਿਲਾਫ ਕੰਮ ਕਰ ਰਿਹਾ ਹੈ ਤੇ ਭਾਰਤ ਵਿਰੋਧੀ ਤਾਕਤਾਂ ਖਾਸ ਤੌਰ ’ਤੇ ਪਾਕਿਸਤਾਨ ਦਾ ਹੱਥ ਠੋਕਾ ਬਣ ਗਿਆ ਹੈ। ਉਹਨਾਂ ਕਿਹਾ ਕਿ ਭਾਰਤੀਆਂ ਵਜੋਂ ਅਸੀਂ ਹਮੇਸ਼ਾ ਆਜ਼ਾਦੀ ਦਿਹਾੜਾ ਬਹੁਤ ਉਤਸ਼ਾਹ ਨਾਲ ਮਨਾਇਆ ਹੈ ਪਰ ਪ੍ਰਦੇਸ਼ ਕਾਂਗਰਸ ਪ੍ਰਧਾਨ ਦਾ ਦਫਤਰ ਨਾ ਸਿਰਫ ਆਜ਼ਾਦੀ ਨੁੰ ਖਿਲਾਫ ਬੋਲ ਰਿਹਾ ਹੈ ਬਲਕਿ ਦੁਸ਼ਮਣ ਦੇਸ਼ ਦੇ ਕਹਿਣ ਮੁਤਾਬਕ ਕੰਮ ਕਰ ਰਿਹਾ ਹੈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਯੁਥ ਵਿੰਗ ਦੇ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਤੇ ਸੀਨੀਅਰ ਅਕਾਲੀ ਆਗੁ ਵਰਦੇਵ ਸਿੰਘ ਮਾਨ ਵੀ ਹਾਜ਼ਰ ਸਨ।

ਕੈਪਟਨ ਨੇ ਸਿੱਧੂ ਦੇ ਸਲਾਹਕਾਰਾਂ ਨੂੰ ਗ਼ੈਰ ਜ਼ਰੂਰੀ ਟਿੱਪਣੀਆਂ ਦੇਣ ਤੋਂ ਤਾੜਿਆ

0

I am text block. Click edit button to change this text. Lorem ipsum dolor sit amet, consectetur adipiscing elit. Ut elit tellus, luctus nec ullamcorper mattis, pulvinar dapibus leo.

[penci_recent_review block_id=”penci_recent_review-1629643954012″]

ਰੁਜ਼ਗਾਰ ਦੇ ਮੌਕੇ ਦੇਣ ਲਈ ਹਰੇਕ ਸਾਲ 200 ਰੁਜ਼ਗਾਰ ਮੇਲੇ ਲਗਾਉਣ ਦਾ ਟੀਚਾ ਰੱਖਿਆ :ਚੌਟਾਲਾ

ਸੁਖਜਿੰਦਰ ਮਾਨ

ਚੰਡੀਗੜ੍ਹ, 22 ਅਗਸਤ – ਹਰਿਆਣਾ ਸਰਕਾਰ ਵੱਲੋਂ ਨਿੱਜੀ ਖੇਤਰ ਵਿਚ ਨੌਜੁਆਨਾਂ ਨੂੰ ਰੁਜ਼ਗਾਰ ਦੇ ਮੌਕੇ ਦੇਣ ਲਈ ਹਰੇਕ ਸਾਲ 200 ਰੁਜ਼ਗਾਰ ਮੇਲੇ ਲਗਾਉਣ ਦਾ ਟੀਚਾ ਰੱਖਿਆ ਗਿਆ ਹੈਇਸ ਦੇ ਤਹਿਤ ਸੂਬੇ ਦੇ ਹਰੇਕ ਜਿਲੇ ਵਿਚ ਜਿਲਾ ਰੁਜ਼ਗਾਰ ਦਫਤਰ ਵੱਲੋਂ ਹਰੇਕ ਤਿਮਾਹੀ ਘੱਟੋਂ ਘੱਟ ਇਕ ਰੁਜ਼ਗਾਰ ਮੇਲਾ ਜਾਂ ਪਲੇਸਮੈਂਟ ਡਰਾਇਵ ਆਯੋਜਿਤ ਕਰਨਾ ਲਾਜਿਮੀ ਹੈ। ਇਹ ਜਾਣਕਾਰੀ ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਅੱਜ ਇੱਥੇ ਦਿੱਤੀ।

            ਉਨ੍ਹਾਂ ਦਸਿਆ ਕਿ ਸੂਬਾ ਸਰਕਾਰ ਵੱਲੋਂ ਸੂਬੇ ਵਿਚ ਰੁਜ਼ਗਾਰ ਦੇ ਮੌਕੇ ਵੱਧਾਉਣ ਲਈ ਕਈ ਕਦਮ ਚੁੱਕੇ ਗਏ ਹਨ। ਉਨ੍ਹਾਂ ਦਸਿਆ ਕਿ ਹਰਿਆਣਾ ਦੇ ਨੌਜੁਆਨਾਂ ਨੂੰ ਨਿੱਜੀ ਖੇਤਰ ਵਿਚ ਰੁਜ਼ਗਾਰ ਨਾਲ ਜੋੜਣ ਲਈ ਇਕ ਨਵਾਂ ਰੁਜ਼ਗਾਰ ਪੋਟਰਲ ਦੀ ਸ਼ੁਰੂਆਤ ਕੀਤੀ ਗਈ ਹੈ। ਨਿੱਜੀ ਖੇਤਰ ਵਿਚ ਵੱਖ-ਵੱਖ ਤਰ੍ਹਾਂ ਦੇ ਕੌਸ਼ਲ ਨਾਲ ਲੈਂਸ ਨੌਜੁਆਨਾਂ ਦੀ ਲੋਂੜ੍ਹਾਂ ਨੂੰ ਪੂਰਾ ਕਰਨ ਲਈ ਵੱਖ-ਵੱਖ ਸਰਕਾਰੀ ਵਿਭਾਗਾਂ ਅਤੇ ਆਈਟੀਆਈਪੋਲੀਟੈਕਨੀਕਲਉੱਚੇਰੀ ਸਿੱਖਿਆ ਸੰਸਥਾਨਾਂ ਨਾਲ ਤਾਲਮੇਲ ਕਰਕੇ ਹਰਿਆਣਾ ਦੇ ਨੌਜੁਆਨਾਂ ਦਾ ਵੇਰਵਾ ਰੁਜ਼ਗਾਰ ਪੋਟਰਲ ਤੇ ਇੱਕਠਾ ਕੀਤਾ ਗਿਆ ਹੈ,। ਇਹੀ ਨਹੀਂ ਨਿੱਜੀ ਖੇਤਰ ਦੇ ਮਾਲਕਾਂ ਅਤੇ ਜਾਬ-ਅਗ੍ਰੀਗੇਟਰਾਂ ਨੂੰ ਵੀ ਰੁਜ਼ਗਾਰ ਪੋਟਰਲ ਨਾਲ ਜੋੜਿਆ ਗਿਆ ਹੈ। ਉਨ੍ਹਾਂ ਦਸਿਆ ਕਿ ਰੁਜ਼ਗਾਰ ਪੋਟਰਲ ਤੇ ਬਿਨੈਕਾਰਾਂ ਦੇ ਵੇਰਵੀਆਂ ਦਾ ਅਪਡੇਪ ਅਤੇ ਇੰਨ੍ਹਾਂ ਬਿਨੈਕਾਰਾਂ ਨੂੰ ਨਿੱਜੀ ਖੇਤਰ ਵਿਚ ਰੁਜ਼ਗਾਰ ਦੇ ਮੌਕਿਆਂ ਨਾਲ ਜੋੜਣ ਲਈ ਰੁਜ਼ਗਾਰ ਵਿਭਾਗ ਵੱਲੋਂ 35 ਸੀਟਰ ਕਾਲ ਸੈਂਟਰ ਸਥਾਪਿਤ ਕੀਤੇ ਗਏ ਹਨ। ਉਨ੍ਹਾਂ ਨੇ ਦਸਿਆ ਕਿ ਕੋਵਿਡ 19 ਕਾਰਣ ਪੈਦਾ ਸਥਿਤੀ ਦੇ ਮੱਦੇਨਜ਼ਰ ਇਸ ਵਾਰ ਅਸਲ ਜਾਬ ਫੇਅਰ ਕਰਵਾਉਣਾ ਸੰਭਵ ਨਹੀਂ ਹੋ ਪਾਇਆਜਿਸ ਕਾਰਣ ਰੁਜ਼ਗਾਰ ਵਿਭਾਗ ਵੱਲੋਂ ਵਿਭਾਗੀ ਪੋਟਰਲ ਤੇ ਆਨਲਾਇਨ ਜਾਬ ਫੇਅਰ ਮੋਡਯੂਲ ਚਲਾਇਆ ਗਿਆ ਹੈ।

            ਡਿਪਟੀ ਮੁੱਖ ਮੰਤਰੀ ਨੇ ਦਸਿਆ ਕਿ ਸੂਬੇ ਦੇ 50,000 ਹੁਸ਼ਿਆਰ ਨੌਜੁਆਨਾਂ ਨੂੰ ਸੂਬੇ ਦੀ ਸਰਕਾਰੀ ਨੌਕਰੀਆਂ ਦੇ ਨਾਲ-ਨਾਲ ਕੇਂਦਰ ਸਰਕਾਰ ਦੇ ਕਰਮਚਾਰੀ ਚੋਣ ਕਮਿਸ਼ਨਜਨਤਕ ਖੇਤਰ ਦੇ ਬੈਂਕਾਂਭਾਰਤੀ ਰੇਲਵੇ ਸਮੇਤ ਕੇਂਦਰੀ ਅਰਧਸੈਨਿਕ ਬਲਾਂ ਵਿਚ ਵੀ ਨੌਕਰੀਆਂ ਲਈ ਮੁਕਾਬਲਾ ਪ੍ਰੀਖਿਆ ਪਾਸ ਕਰਨ ਵਿਚ ਸਮੱਰਥ ਬਣਾਉਣ ਲਈ ਮੁਫਤ ਆਨਲਾਇਨ ਵਿਸ਼ੇਸ਼ ਕੋਚਿੰਗ ਅਤੇ ਸਿਖਲਾਈ ਦਿੱਤੀ ਜਾ ਰਹੀ ਹੈ।

            ਸ੍ਰੀ ਦੁਸ਼ਯੰਤ ਚੌਟਾਲਾ ਨੇ ਇਹ ਵੀ ਦਸਿਆ ਕਿ ਹਰਿਆਣਾ ਸਰਕਾਰ ਵੱਲੋਂ ਹਰਿਆਣਾ ਸਵਰਣ ਜੈਯੰਤੀ ਤੇ 1 ਨਵੰਬਰ, 2016 ਤੋਂ ਸਕਸ਼ਮ ਯੁਵਾ ਯੋਜਨਾ ਦੇ ਤਹਿਤ ਪਾਤਰ ਪੋਸਟ ਗ੍ਰੈਜੂਏਟ ਬੇਰੁਜ਼ਗਾਰਾਂ ਨੂੰ ਬੇਰੁਜ਼ਗਾਰੀ ਭੱਤਾ ਤੇ 100 ਘੰਟੇ ਕੰਮ ਦੀ ਬਦਲੇ ਵਿਚ ਮਾਨਭੱਤਾ ਦੇਣ ਲਈ ਸਿਖਿਅਤ ਯੁਵਾ ਭੱਤਾ ਅਤੇ ਮਾਨਭੱਤਾ ਯੋਜਨਾ,2016 ਨੂੰ ਸ਼ੁਰੂ ਕੀਤਾ ਗਿਆ ਹੈ। ਬਾਅਦ ਵਿਚ ਯੋਜਨਾ ਦੇ ਤਹਿਤ ਪਾਤਰ ਸਾਇੰਸਇੰਜੀਨੀਅਰਿੰਗ ਅਤੇ ਸਾਇੰਸ ਬਰਾਬਰਵਪਾਰਕ ਅਤੇ ਕਲਾ ਗ੍ਰੈਜੂਏਟਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਉਨ੍ਹਾਂ ਦਸਿਆ ਕਿ ਅਗਸਤ, 2019 ਤੋਂ ਪਾਤਰ 10+2 ਪਾਸ ਬਿਨੈਕਾਰਾਂ ਨੂੰ ਵੀ ਇਸ ਯੋਜਨਾ ਵਿਚ ਸ਼ਾਮਲ ਕੀਤਾ ਗਿਆ ਹੈ। ਇਸ ਯੋਜਨਾ ਦੇ ਤਹਿਤ ਪਾਤਰ ਪੋਸਟ ਗੈ੍ਰਜੂਏਟ ਬੇਰੁਜ਼ਗਾਰਾਂ ਨੂੰ 3000 ਰੁਪਏਗ੍ਰੈਜੂਏਟ ਬੇਰੁਜ਼ਗਾਰਾਂ ਨੂੰ 1500 ਰੁਪਏ ਅਤੇ 10+2 ਪਾਸ ਬੇਰੁਜ਼ਗਾਰਾਂ ਨੂੰ 900 ਰੁਪਏ ਪ੍ਰਤੀ ਮਹੀਨਾ ਬੇਰੁਜ਼ਗਾਰੀ ਭੱਤਾ ਅਤੇ ਉਪਰੋਕਤ ਤੋਂ ਇਲਾਵਾ 100 ਘੰਟੇ ਮਨੁੱਖੀ ਕੰਮ ਕਰਨ ਦੇ ਬਦਲੇ ਵਿਚ 6000 ਰੁਪਏ ਪ੍ਰਤੀ ਮਹੀਨਾ ਮਾਣਭੱਤਾ ਦਿੱਤਾ ਜਾ ਰਿਹਾ ਹੈ।

            ਡਿਪਟੀ ਮੁੱਖ ਮੰਤਰੀ ਨੇ ਦਸਿਆ ਕਿ ਸਕਸ਼ਮ ਨੌਜੁਆਨਾਂ ਦੇ ਕੌਸ਼ਲ ਸਿਖਲਾਈ ਲਈ ਸਕਸ਼ਮ ਪੋਟਰਲ ਤੇ ਆਨਲਾਇਨ ਪ੍ਰਵਧਾਨ ਕੀਤਾ ਗਿਆ ਹੈ। ਉਨ੍ਹਾਂ ਦਸਿਆ ਕਿ ਇਹ ਸਿਖਲਾਈ ਹਰਿਆਣਾ ਸਕਿਲ ਡਿਵਲਪਮੈਂਟ ਮਿਸ਼ਨਦੀਨਦਯਾਲ ਪੇਂਡੂ ਕੌਸ਼ਲ ਯੋਜਨਾਹਰਿਆਣਾ ਰਾਜ ਪੇਂਡੂ ਅਜੀਵਿਕਾ ਮਿਸ਼ਨਹਰਿਆਣਾ ਨਾਲੇਜ ਕਾਰਪੋਰੇਸ਼ਨ ਲਿਮਟਿਡਹਰਿਆਣਾ ਸਥਾਨਕ ਸਰਕਾਰਤਕਨੀਕੀ ਸਿਖਿਆ ਵਿਭਾਗਹਾਰਟ੍ਰੋਨ ਅਤੇ ਹਰਿਆਣਾ ਸੈਰ-ਸਪਾਟਾ ਨਿਗਮ ਲਿਮਟਿਡ ਆਦਿ ਸੰਗਠਨਾਂ ਵੱਲੋਂ ਦਿੱਤੀ ਜਾਵੇਗੀ। ਇਹ ਨਹੀਂ ਕੌਸ਼ਲ ਸਿਖਲਾਈ ਤੋਂ ਬਾਅਦ ਸਿਖਲਾਈ ਸੰਸਥਾਨਾਂ ਵੱਲੋਂ ਸਿਖਲਾਈ ਪ੍ਰਾਪਤ ਉਮੀਦਵਾਰਾਂ ਦੀ ਨਿਯੁਕਤੀ ਲਈ ਮਦਦ ਕੀਤੀ ਜਾਵੇਗੀ।

ਕੁਰਸੀ ਮੋਹ ਪੰਜਾਬ ਨੂੰ ਹੋਰ ਕਰਜੇ ਚ ਡੋਬੇਗਾ: ਗਿੱਲਪੱਤੀ

0

ਸੁਖਜਿੰਦਰ ਮਾਨ
ਬਠਿੰਡਾ, 22 ਅਸਗਤ-ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਰਵਾਇਤੀ ਪਾਰਟੀਆਂ ਵੱਲੋਂ ਸੱਤਾ ਹਾਸਲ ਕਰਨ ਲਈ ਲੋਕਾਂ ਨੂੰ ਦਿੱਤੇ ਜਾ ਰਹੇ ਲੁਭਾਉਣੇ ਲਾਲਚ ਪੰਜਾਬ ਨੂੰ ਹੋਰ ਕਰਜ਼ੇ ਦੀ ਦਲਦਲ ਵਿਚ ਲੈ ਕੇ ਜਾਵੇਗਾ। ਇਹ ਦਾਅਵਾ ਅੱਜ ਇੱਥੇ ਜਾਰੀ ਬਿਆਨ ਵਿਚ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਸ) ਦੇ ਸੂਬਾ ਮੀਤ ਪ੍ਰਧਾਨ ਭੋਲਾ ਸਿੰਘ ਗਿੱਲ ਪੱਤੀ ਨੇ ਕਿਹਾ ਕਿ ਕਿਸੇ ਸਮੇਂ ਮੁਲਕ ਅੰਦਰ ਫੈਡਰਲਿਜ਼ਮ ਤੇ ਜਮਹੂਰੀਅਤ ਦਾ ਝੰਡਾ ਬਰਦਾਰ ਸ਼੍ਰੋਮਣੀ ਅਕਾਲੀ ਦਲ ਹੁੰਦਾ ਸੀ ਪਰ ਅੱਜ ਪੰਜਾਬ ਨੂੰ ਬਰਬਾਦੀ ਦੇ ਰਾਹ ਤੋਂ ਰੋਕਣ ਤੇ ਅਗਵਾਈ ਕਰਨ ਦੀ ਬਜਾਏ ਪੰਜਾਬ ਵਿਰੋਧੀ ਤਾਕਤਾਂ ਨਾਲ ਰਲ ਕੇ ਬੈਠ ਗਿਆ ਹੈ। ਜਿਸਦੇ ਚੱਲਦੇ ਪਹਿਲਾਂ ਖੇਤੀ ਬਿੱਲਾਂ ਦੀ ਹਿਮਾਇਤ ਕਰਕੇ ਨਮੋਸ਼ੀ ਝੱਲਣੀ ਪਈ। ਗਿੱਲਪੱਤੀ ਨੇ ਕਿਹਾ ਕਿ ਪੰਜਾਬ ਦੇ ਖ਼ਾਲੀ ਖਜਾਨੇ ਭਰਨ ਦੀ ਬਜਾਏ ਇਹ ਰਿਵਾਇਤੀ ਪਾਰਟੀਆਂ ਕੇਂਦਰੀ ਪਾਰਟੀਆਂ ਨਾਲ ਰਲ ਹੋਰ ਖ਼ਾਲੀ ਕਰਨ ਲੱਗੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਅੱਜ ਇਹ ਰਿਵਾਇਤੀ ਪਾਰਟੀਆਂ ਵੱਡੀਆਂ ਰਿਆਇਤਾਂ ਦੇ ਗੱਫ਼ੇ ਵੰਡਣ ਲੱਗੀਆਂ ਹੋਈਆਂ ਹਨ ਪ੍ਰੰਤੂ ਉਹ ਪੰਜਾਬ ਦੇ ਲੋਕਾਂ ਨੂੰ ਇਹ ਦੱਸਣ ਵਿਚ ਬਿਲਕੁਲ ਨਾਕਾਮਯਾਬ ਸਾਬਤ ਹੋ ਰਹੀਆਂ ਹਨ ਕਿ ਉਹ ਸੂਬੇ ਦੇ ਲੋਕਾਂ ਸਿਰ ਚੜ੍ਹੇ ਤਿੰਨ ਲੱਖ ਕਰੋੜ ਦੇ ਕਰਜ਼ੇ ਦੀ ਦਲਦਲ ਵਿਚ ਕਿਵੇਂ ਕੱਢਣਗੀਆਂ ਤੇ ਵਿਦੇਸ਼ਾਂ ’ਚ ਜਾ ਰਹੇ ਨੌਜਵਾਨਾਂ ਨੂੰ ਰੋਕਣ ਲਈ ਕੀ ਉਪਰਾਲੇ ਕਰਨਗੀਆਂ। ਇਸਤੋਂ ਇਲਾਵਾ ਨਸ਼ਿਆਂ ਅਤੇ ਖੇਤੀ ਦੇ ਧੰਦੇ ਨੂੰ ਪੈਰਾਂ ਸਿਰ ਕਰਨ ਲਈ ਕੀ ਯਤਨ ਕੀਤੇ ਜਾਣਗੇ, ਬਾਰੇ ਬਿਲਕੁੱਲ ਚੁੱਪ ਹਨ। ਗਿੱਲਪਤੀ ਮੁਤਾਬਕ ਸੱਤਾ ਦੇ ਲਾਲਚ ਅਧੀਨ ਹੋਰ ਕਰਜੇ ਚ ਡੁਬੋਣ ਲਈ ਸਕੀਮਾਂ ਘੜੀਆਂ /ਦਿਤੀਆਂ ਜਾ ਰਹੀਆਂ ਹਨ। ਉਨ੍ਹਾਂ ਮੌਜੂਦਾ ਹਾਲਾਤਾਂ ’ਚ ਭਾਜਪਾ ਵਲੋਂ ਸੱਤਾ ਦੇ ਕੀਤੇ ਜਾ ਰਹੇ ਕੇਂਦਰੀਕਰਨ ਨੂੰ ਰੋਕ ਕੇ ਸੂਬਿਆਂ ਨੂੰ ਫੈਡਰਲ ਹੱਕ ਦਿਵਾਉਣ ਲੲਂੀ ਵੀ ਇੰਨਾਂ ਵੱਡੀਆਂ ਰਿਆਇਤੀ ਪਾਰਟੀਆਂ ਦੇ ਮਨਸੂਬੇ ’ਤੇ ਸ਼ੱਕ ਖ਼ੜਾ ਕਰਦਿਆਂ ਕਿਹਾ ਕਿ ਇਸਦੇ ਲਈ ਸਭ ਤੋਂ ਵੱਡਾ ਜਿੰਮੇਵਾਰ ਸ਼੍ਰੋਮਣੀ ਅਕਾਲੀ ਦਲ ਹੈ।

ਧਨੋਆ ਫ਼ਿਜੀਓਥਰੈਪੀ ਕਲੀਨਿਕ ਰਾਹੀਂ ਔਰਤ ਨੇ ਪਾਇਆ ਦਰਦ ਤੋਂ ਛੁਟਕਾਰਾ

0

ਸੁਖਜਿੰਦਰ ਮਾਨ
ਬਠਿੰਡਾ, 22 ਅਸਗਤ –ਸਥਾਨਕ ਨਾਮਦੇਵ ਰੋਡ ’ਤੇ ਸਥਿਤ ਧਨੋਆ ਫ਼ਿਜੀਓਥਰੈਪੀ ਅਤੇ ਲੇਜ਼ਰ ਕਲੀਨਿਕ ਰਾਹੀਂ ਸਥਾਨਕ ਸ਼ਹਿਰ ਦੀ ਰਹਿਣ ਵਾਲੀ ਇੱਕ ਔਰਤ ਨੇ ਅਪਣੇ ਕਮਰ ਵਿਚ ਹੋ ਰਹੇ ਦਰਦ ਤੋਂ ਛੁਟਕਾਰਾ ਹਾਸਲ ਕੀਤਾ ਹੈ। ਕਲੀਨਿਕ ਦੇ ਡਾਕਟਰ ਜਸਦੇਵ ਸਿੰਘ ਨੇ ਦਸਿਆ ਕਿ ਸੁਰਿੰਦਰ ਕੌਰ ਪਿਛਲੇ ਕਈ ਸਾਲਾਂ ਤੋਂ ਪਿੱਠ ਅਤੇ ਲੱਤਾਂ ਦੇ ਗੰਭੀਰ ਦਰਦ ਤੋਂ ਪੀੜ੍ਹਤ ਸਨ। ਜਿਸਦੇ ਚੱਲਦੇ ਮਰੀਜ਼ ਨੇ ਕਈ ਡਾਕਟਰਾਂ ਨਾਲ ਸਲਾਹ ਕੀਤੀ ਤੇ ਡਾਕਟਰਾਂ ਨੇ ਉਸਨੂੰ ਅਪਰੇਸ਼ਨ ਦੀ ਸਲਾਹ ਦਿੱਤੀ ਸੀ। ਪ੍ਰੰਤੂ ਮਾਤਾ ਸੁਰਿੰਦਰ ਕੌਰ ਅਪਣੇ ਕਿਸੇ ਰਿਸ਼ਤੇਦਾਰ ਦੇ ਰਾਹੀ ਉਨ੍ਹਾਂ ਦੇ ਕਲੀਨਿਕ ਵਿਚ ਆਈ ਤੇ ਉਸਦੇ ਚੈਕਅੱਪ ਤੋਂ ਬਾਅਦ ਪਤਾ ਲੱਗਿਆ ਕਿ ਕਮਰ ਵਾਲੇ ਹਿੱਸੇ ਦੀਆਂ ਡਿਸਕਾਂ ਅਤੇ ਮਣਕੇ ਵੀ ਅਪਣੀ ਜਗ੍ਹਾਂ ਤੋਂ ਹਿੱਲ ਚੁੱਕੇ ਹਨ। ਜਿਸਦਾ ਹੱਲ ਲੇਜ਼ਰ ਅਤੇ ਨਿਊਰੋ ਫ਼ਿਜੀਓਥਰੈਪੀ ਰਾਹੀਂ ਹੀ ਸੰਭਵ ਸੀ। ਬੀਬੀ ਸੁਰਿੰਦਰ ਕੌਰ ਨੇ ਡਾਕਟਰ ਜਸਦੇਵ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਫ਼ਿਜੀਓਥਰੈਪੀ ਕਰਵਾਉਣ ਨਾਲ ਉਹ ਅਪਰੇਸ਼ਨ ਵਰਗੀ ਗੁੰਝਲਦਾਰ ਪ੍ਰੀਿਆ ਤੋਂ ਬਚ ਗਈ ਹੈ।

ਮਨਪ੍ਰੀਤ ਬਨਾਮ ਲਾਡੀ: ਹਲਕੇ ’ਚ ਸਿਆਸੀ ਪਕੜ ਵਧਾਉਣ ਲਈ ਵਧੀ ਖਿੱਚੋਤਾਣ

0

ਸੁਖਜਿੰਦਰ ਮਾਨ
ਬਠਿੰਡਾ, 22 ਅਸਗਤ –ਸ਼ਹਿਰ ਦੇ ਨਾਲ ਲੱਗਦੇ ਹਲਕੇ ਬਠਿੰਡਾ ਦਿਹਾਤੀ ’ਚ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਹਲਕਾ ਇੰਚਾਰਜ਼ ਹਰਵਿੰਦਰ ਸਿੰਘ ਲਾਡੀ ਵਿਚਕਾਰ ਚੱਲ ਰਹੀ ਖਿੱਚੋਤਾਣ ਹੁਣ ਦਿਨ-ਬ-ਦਿਨ ਵਧਣ ਲੱਗੀ ਹੈ। ਜਿੱਥੇ ਸ਼੍ਰੀ ਲਾਡੀ ਨੇ ਮਨਪ੍ਰੀਤ ਵਿਰੁਧ ਤੋਪਾਂ ਸਿੱਧੀਆਂ ਕੀਤੀਆਂ ਹੋਈਆਂ ਹਨ, ਉਥੇ ਹੁਣ ਵਿਤ ਮੰਤਰੀ ਨੇ ਵੀ ਅਪਣੇ ਲਫਟੈਣਾਂ ਦੇ ਮੋਢਿਆਂ ‘ਤੇ ਬੰਦੂਕਾਂ ਰੱਖ ਕੇ ਸਿਆਸੀ ਨਿਸ਼ਾਨੇ ਲਗਾਉਣੇ ਸ਼ੁਰੂ ਕਰ ਦਿੱਤੇ ਹਨ। ਸਿਆਸੀ ਮਾਹਰਾਂ ਮੁਤਾਬਕ ਲਾਡੀ ਦੇ ‘ਪਰ’ ਕੱਟਣ ਲਈ ਸਾਬਕਾ ਵਿਧਾਇਕ ਗੁਰਜੰਟ ਸਿੰਘ ਕੁੱਤੀਵਾਲ ਨੂੰ ‘ਹਵਾ’ ਦੇਣੀ ਸ਼ੁਰੂ ਕਰ ਦਿੱਤੀ ਗਈ ਹੈ। ਇਸਦੇ ਲਈ ਬਠਿੰਡਾ ਸ਼ਹਿਰ ਨਾਲ ਸਬੰਧਤ ਇੱਕ ਉਪ ਚੇਅਰਮੈਨ ਤੇ ਉਨ੍ਹਾਂ ਦੀ ਟੀਮ ਇਸ ਕੰਮ ਨੂੰ ਪੂਰਾ ਕਰਨ ਵਿਚ ਦਿਨ-ਰਾਤ ਇੱਕ ਕਰ ਰਹੀ ਹੈ। ਇਸ ਟੀਮ ਵਲੋਂ ਲਾਡੀ ਨਾਲ ਨਰਾਜ਼ ਚੱਲ ਰਹੇ ਬਠਿੰਡਾ ਅਤੇ ਸੰਗਤ ਬਲਾਕ ਦੇ ਆਗੂਆਂ ਨੂੰ ਇੱਕ ਪਲੇਟਫ਼ਾਰਮ ’ਤੇ ਇਕੱਠਾ ਕੀਤਾ ਜਾ ਰਿਹਾ ਹੈ। ਬੀਤੇ ਕੱਲ ਇੱਕ ਵੱਡਾ ਇਕੱਠ ਕਰਕੇ ਇਹ ਸੁਨੇਹਾ ਦੇਣ ਦੀ ਵੀ ਕੋਸ਼ਿਸ਼ ਕੀਤੀ ਹੈ। ਇਹੀਂ ਨਹੀਂ, ਹਲਕਾ ਇੰਚਾਰਜ਼ ਨੂੰ ਸਿਆਸੀ ਤੌਰ ’ਤੇ ਖ਼ਤਮ ਕਰਨ ਲਈ ਹਲਕੇ ਦੇ ਵਿਕਾਸ ਕੰਮਾਂ ਵਾਸਤੇ ਇੱਕ 15 ਮੈਂਬਰੀ ਕਮੇਟੀ ਬਣਾਉਣ ਦਾ ਵੀ ਫੈਸਲਾ ਲਿਆ ਗਿਆ ਹੈ। ਦੂਜੇ ਪਾਸੇ ਹਰਵਿੰਦਰ ਸਿੰਘ ਲਾਡੀ ਵੀ ਅਪਣੇ ਕਿਲੇ ਨੂੰ ਮਜਬੂਤ ਰੱਖਣ ਲਈ ਪੰਚਾਂ-ਸਰਪੰਚਾਂ ਤੇ ਮੋਹਤਬਰ ਆਗੂਆਂ ਨੂੰ ਇਕਜੁਟ ਰੱਖਣ ਲਈ ਭੱਜਦੋੜ ਕਰ ਰਹੇ ਹਨ। ਸੂਤਰਾਂ ਮੁਤਾਬਕ ਵਿਤ ਮੰਤਰੀ ਦੇ ਧੜੇ ਵਲੋਂ ਖੁੱਲੇ ਤੌਰ ’ਤੇ ਵਿਰੋਧ ਵਿਚ ਆਉਣ ਦੇ ਬਾਅਦ ਲਾਡੀ ਧੜੇ ਦੀ ਮੱਦਦ ਲੋਕ ਸਭਾ ਹਲਕੇ ’ਚੋਂ ਚੋਣ ਲੜਣ ਵਾਲੇ ਇੱਕ ਨੌਜਵਾਨ ਆਗੂ ਤੋਂ ਇਲਾਵਾ ਮਾਨਸਾ ਜ਼ਿਲ੍ਹੇ ਦੇ ਇੱਕ ਧੜੱਲੇਦਾਰ ਆਗੂ, ਪੰਜਾਬ ਸਰਕਾਰ ਦੇ ਇੱਕ ਪ੍ਰਭਾਵਸ਼ਾਲੀ ਮੰਤਰੀ ਅਤੇ ਇੱਥੋਂ ਤੱਕ ਮੁੱਖ ਮੰਤਰੀ ਦਰਬਾਰ ਵਲੋਂ ਵੀ ਕੀਤੀ ਜਾ ਰਹੀ ਹੈ। ਇੱਥੇ ਦਸਣਾ ਬਣਦਾ ਹੈ ਕਿ ਕਿਸੇ ਸਮੇਂ ਹਰਵਿੰਦਰ ਸਿੰਘ ਲਾਡੀ ਨੂੰ ਮਨਪ੍ਰੀਤ ਸਿੰਘ ਬਾਦਲ ਦਾ ਹੀ ਨਜਦੀਕੀਆਂ ਮੰਨਿਆਂ ਜਾਂਦਾ ਸੀ। ਸ਼੍ਰੋਮਣੀ ਅਕਾਲੀ ਦਲ ਛੱਡਣ ਤੋਂ ਬਾਅਦ ਪੀਪਲਜ਼ ਪਾਰਟੀ ਬਣਾਉਣ ਸਮੇਂ ਮੋਢੀਆਂ ਵਿਚੋਂ ਹਰਵਿੰਦਰ ਸਿੰਘ ਲਾਡੀ ਵੀ ਇੱਕ ਸਨ ਤੇ ਬਠਿੰਡਾ ਦਿਹਾਤੀ ਤੋਂ ਟਿਕਟ ਵੀ ਮਨਪ੍ਰੀਤ ਦੇ ਕੋਟੇ ਵਿਚੋਂ ਮਿਲਣ ਦੀ ਚਰਚਾ ਚੱਲਦੀ ਰਹੀ ਹੈ। ਹਾਲਾਂਕਿ ਸ਼੍ਰੀ ਲਾਡੀ ਇਸ ਚਰਚਾ ’ਤੇ ਰੋਕ ਲਗਾਉਂਦਿਆਂ ਸਪੱਸ਼ਟ ਤੌਰ ’ਤੇ ਦਾਅਵਾ ਕਰਦੇ ਹਨ ਕਿ ਉਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਵਲੋਂ ਸਿੱਧੀ ਟਿਕਟ ਦਿੱਤੀ ਗਈ ਸੀ, ਕਿਉਂਕਿ ਉਨ੍ਹਾਂ ਦੇ ਮਹਰੂਮ ਪਿਤਾ ਤੇ ਸਾਬਕਾ ਵਿਧਾਇਕ ਜਸਮੇਲ ਸਿੰਘ ਦੀ ਮੁੱਖ ਮੰਤਰੀ ਨਾਲ ਪ੍ਰਵਾਰਕ ਨੇੜਤਾ ਰਹੀ ਹੈ।

Our Visitor

1890365