Tuesday, May 12, 2026
Home Blog Page 280

Mansa Police ਵੱਲੋ ਜਿਲ੍ਹੇ ਅੰਦਰ ਜਿਲ੍ਹਾ ਪ੍ਰੀਸਦ ਤੇ ਪੰਚਾਇਤ ਸੰਮਤੀ ਚੋਣਾਂ ਦੇ ਮੱਦੇਨਜ਼ਰ ਕੀਤਾ ਫਲ਼ੈਗ ਮਾਰਚ

0

Mansa News: ਆਗਾਮੀ 14 ਦਸੰਬਰ ਨੂੰ ਹੋਣ ਜਾ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹੇ ਵਿਚ ਅਮਨ ਤੇ ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਲਈ ਅੱਜ ਐਸਐਸਪੀ ਭਾਗੀਰਥ ਸਿੰਘ ਮੀਨਾ ਦੀ ਅਗਵਾਈ ਹੇਠ ਸਬ: ਡਵੀਜਨਾਂ ਮਾਨਸਾ, ਬੁਢਲਾਡਾ, ਸਰਦੂਲਗੜ੍ਹ ਵਿਖੇ ਫਲ਼ੈਗ ਮਾਰਚ ਕੀਤਾ ਗਿਆ।ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਇਸ ਫਲੈਗ ਮਾਰਚ ਦਾ ਮੰਤਵ ਜਿਲ੍ਹਾ ਅੰਦਰ ਜਿਲ੍ਹਾ ਪ੍ਰੀਸਦ, ਪੰਚਾਇਤ ਸੰਮਤੀ ਚੋਣਾਂ-2025 ਨੂੰ ਅਮਨ ਨਾਲ ਨੇਪਰੇ ਚਾੜਨਾ ਹੈ ਤੇ ਲੋਕਾਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਬਿਨ੍ਹਾ ਕਿਸੇ ਡਰ ਭੈਅ ਤੋ ਵਰਤੋ ਕਰਨ ਦੀ ਅਪੀਲ ਕੀਤੀ ਗਈ ਹੈ।

ਇਹ ਵੀ ਪੜ੍ਹੋ ਉੱਘੀ ਅਦਾਕਾਰਾ ਤੇ AAP ਆਗੂ ਸੋਨੀਆ ਮਾਨ ਨੂੰ ਜਾ+ਨੋਂ ਮਾਰਨ ਦੀ ਧਮਕੀ ਦੇਣ ਵਾਲਾ ਪੁਲਿਸ ਵੱਲੋਂ ਕਾਬੂ

ਇਸ ਫਲੈਗ ਮਾਰਚ ਵਿੱਚ ਐਸ.ਐਸ.ਪੀ ਖੁਦ ਸਮੇਤ 02 ਐਸ.ਪੀ, 03 ਡੀ.ਐਸ.ਪੀ, 08 ਮੁੱਖ ਅਫਸਰ ਸਮੇਤ 213 ਕਰਮਚਾਰੀਆਂ ਹਿੱਸਾ ਲਿਆ ਗਿਆ ਐਸ.ਐਸ.ਪੀ. ਵੱਲੋਂ ਦੱਸਿਆ ਗਿਆ ਕਿ ਜਿਲ੍ਹਾ ਮਾਨਸਾ ਜਿਲ੍ਹਾ ਪ੍ਰੀਸਦ, ਪੰਚਾਇਤ ਸੰਮਤੀ ਚੋਣਾਂ-2025 ਦੋਰਾਨ ਕਿਸੇ ਵੀ ਵਿਅਕਤੀ ਨੂੰ ਅਮਨ ਕਾਨੂੰਨ ਭੰਗ ਨਹੀ ਕਰਨ ਦਿੱਤਾ ਜਾਵੇਗਾ ਅਤੇ ਅਮਨ ਪਸੰਦ ਵਿਅਕਤੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇਗਾ ਅਤੇ ਜਿਲ੍ਹਾ ਪ੍ਰੀਸਦ, ਪੰਚਾਇਤ ਸੰਮਤੀ ਚੋਣਾਂ-2025 ਨੂੰ ਅਮਨ ਅਮਾਨ ਨਾਲ ਨੇਪਰੇ ਚਾੜਿਆ ਜਾਵੇਗਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਜਾਪਾਨ ਅਤੇ ਦੱਖਣੀ ਕੋਰੀਆ ਦਾ ਦੌਰਾ ਸੂਬੇ ਦੀ ਉਦਯੋਗਿਕ ਤਰੱਕੀ ਵਿੱਚ ਨਵਾਂ ਮੀਲ ਪੱਥਰ ਸਾਬਤ ਹੋਵੇਗਾ: ਮੁੱਖ ਮੰਤਰੀ

0

👉ਪੰਜਾਬ ਨੂੰ ਸਭ ਤੋਂ ਪਸੰਦੀਦਾ ਨਿਵੇਸ਼ ਸਥਾਨ ਵਜੋਂ ਦਰਸਾਇਆ ਗਿਆ,ਦੋਵਾਂ ਦੇਸ਼ਾਂ ਦੀ ਆਪਣੀ ਫੇਰੀ ਦੀ ਹਰੇਕ ਦਿਨ ਦੇ ਆਧਾਰ ਉਤੇ ਰਿਪੋਰਟ ਕੀਤੀ ਪੇਸ਼
Chandigarh News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਹਾਲ ਹੀ ਵਿੱਚ ਜਾਪਾਨ ਅਤੇ ਦੱਖਣੀ ਕੋਰੀਆ ਦੇ ਦੌਰੇ ਦੌਰਾਨ ਨਿਵੇਸ਼ਕਾਂ ਦਾ ਮਿਲਿਆ ਭਰਵਾਂ ਹੁੰਗਾਰਾ ਸੂਬੇ ਦੀ ਉਦਯੋਗਿਕ ਤਰੱਕੀ ਵਿੱਚ ਨਵਾਂ ਮੀਲ ਪੱਥਰ ਸਾਬਤ ਹੋਵੇਗਾ ਅਤੇ ਇਸ ਨਾਲ ਪੰਜਾਬ ਨੂੰ ਸਭ ਤੋਂ ਪਸੰਦੀਦਾ ਨਿਵੇਸ਼ ਸਥਾਨ ਵਜੋਂ ਉਭਾਰਨ ਵਿੱਚ ਹੋਰ ਤੇਜ਼ੀ ਆਏਗੀ।ਜਾਪਾਨ ਅਤੇ ਦੱਖਣੀ ਕੋਰੀਆ ਦੇ ਦੌਰਿਆਂ ਦੇ ਆਪਣੇ ਤਜਰਬੇ ਸਾਂਝੇ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਨੂੰ ਦੁਨੀਆ ਭਰ ਵਿੱਚ ਉਦਯੋਗ ਦੇ ਉੱਭਰਦੇ ਕੇਂਦਰ ਵਜੋਂ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਇਸ ਦੌਰੇ ਦਾ ਉਦੇਸ਼ ਸੂਬੇ ਵਿੱਚ ਨਿਵੇਸ਼ ਨੂੰ ਉਤਸ਼ਾਹਤ ਕਰਨਾ ਅਤੇ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇ ਕੇ ਨੌਜਵਾਨਾਂ ਲਈ ਰੋਜ਼ਗਾਰ ਦੇ ਹੋਰ ਮੌਕੇ ਪੈਦਾ ਕਰਨਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਇਤਿਹਾਸਕ ਦੌਰਾ ਉਦਯੋਗਿਕ ਵਿਕਾਸ ਨੂੰ ਤੇਜ਼ੀ ਵਾਲੇ ਪਾਸੇ ਲੈ ਜਾ ਕੇ ਇਸ ਨੂੰ ਜ਼ਰੂਰੀ ਹੁਲਾਰਾ ਦੇਣ ਵਿੱਚ ਸਹਾਇਕ ਹੋਵੇਗਾ।ਮੁੱਖ ਮੰਤਰੀ ਨੇ ਕਿਹਾ ਕਿ ਇਕ ਮੀਟਿੰਗ ਦੌਰਾਨ ਜਾਪਾਨ ਬੈਂਕ ਫਾਰ ਇੰਟਰਨੈਸ਼ਨਲ ਕੋਆਪਰੇਸ਼ਨ (ਜੇ.ਬੀ.ਆਈ.ਸੀ.) ਦੇ ਸੀਨੀਅਰ ਮੈਨੇਜਿੰਗ ਡਾਇਰੈਕਟਰ ਓਗਾਵਾ ਕਾਜੂਨੋਰੀ ਨੇ ਪੰਜਾਬ ਦੇ ਉਦਯੋਗਿਕ ਅਤੇ ਸਾਫ਼-ਸੁਥਰੀ ਊਰਜਾ ਦੇ ਪ੍ਰਾਜੈਕਟ ਦੀਆਂ ਸੰਭਾਵਨਾਵਾਂ ਤਲਾਸ਼ਣ ਵਿੱਚ ਰੁਚੀ ਦਿਖਾਈ। ਉਨ੍ਹਾਂ ਕਿਹਾ ਕਿ ਉਹ ਜਾਪਾਨੀ ਕੰਪਨੀ ਰਾਹੀਂ ਸੰਭਾਵੀ ਵਿੱਤੀ ਮੌਕਿਆਂ ਬਾਰੇ ਤਕਨੀਕੀ ਵਿਚਾਰ-ਵਟਾਂਦਰਾ ਜਾਰੀ ਰੱਖਣ ਲਈ ਸਹਿਮਤ ਹੋਏ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਬੈਂਕ ਨੇ ਪੰਜਾਬ ਨਿਵੇਸ਼ ਸੰਮੇਲਨ ਦੇ ਸੱਦੇ ਦਾ ਵੀ ਸਵਾਗਤ ਕੀਤਾ ਹੈ ਅਤੇ ਇਸ ਵਿੱਚ ਸ਼ਮੂਲੀਅਤ ਦੀ ਇੱਛਾ ਪ੍ਰਗਟਾਈ।ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਆਈਸਨ ਇੰਡਸਟਰੀ ਕੰਪਨੀ ਲਿਮਟਿਡ ਦੇ ਸੀ.ਈ.ਓ. ਅਤੇ ਈ.ਵੀ.ਪੀ. ਟੋਮੋਨੋਰੀ ਕਾਈ ਅਤੇ ਟੋਰੂ ਨਕਾਨੇ ਨੇ ਭਵਿੱਖ ਦੇ ਨਿਰਮਾਣ ਜਾਂ ਖੋਜ ਅਤੇ ਵਿਕਾਸ ਮੌਕਿਆਂ ਲਈ ਪੰਜਾਬ ਦੀਆਂ ਸੰਭਾਵਨਾਵਾਂ ਪ੍ਰਤੀ ਸਕਾਰਾਤਮਕ ਦਿਲਚਸਪੀ ਦਿਖਾਈ। ਉਨ੍ਹਾਂ ਕਿਹਾ ਕਿ ਯਾਮਹਾ ਮੋਟਰ ਕੰਪਨੀ ਲਿਮਟਿਡ ਦੇ ਗਲੋਬਲ ਰਣਨੀਤੀ ਪ੍ਰਬੰਧਕ ਅਤੇ ਉਤਪਾਦ ਯੋਜਨਾ ਸਮੂਹ, ਤਨਾਕਾ ਹਿਰੋਕੀ ਅਤੇ ਸੁਜ਼ੂਕੀ ਮਾਰੀ ਨੇ ਇਲੈਕਟ੍ਰਿਕ ਵਹੀਕਲਜ਼, ਖੋਜ ਅਤੇ ਵਿਕਾਸ ਸਹਿਯੋਗ ਅਤੇ ਹੁਨਰ ਵਿਕਾਸ ਪਹਿਲਕਦਮੀਆਂ ਵਿੱਚ ਨਿਵੇਸ਼ ਬਾਰੇ ਖੁੱਲ੍ਹ ਕੇ ਗੱਲ ਕੀਤੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਪ੍ਰਗਤੀਸ਼ੀਲ ਪੰਜਾਬ ਨਿਵੇਸ਼ ਸੰਮੇਲਨ 2026 ਦੇ ਸੱਦੇ ਦਾ ਵੀ ਸਵਾਗਤ ਕੀਤਾ ਅਤੇ ਪੰਜਾਬ ਦੇ ਨਿਵੇਸ਼ ਅਨੁਕੂਲ ਮਾਹੌਲ ਨਾਲ ਜੁੜੇ ਰਹਿਣ ਵਿੱਚ ਦਿਲਚਸਪੀ ਦਿਖਾਈ।ਮੁੱਖ ਮੰਤਰੀ ਨੇ ਕਿਹਾ ਕਿ ਹੌਂਡਾ ਮੋਟਰ ਕੰਪਨੀ ਲਿਮਟਿਡ ਨਾਲ ਮੀਟਿੰਗ ਦੌਰਾਨ ਡਿਪਾਰਟਮੈਂਟ ਮੈਨੇਜਰ ਤਤਸੁਆ ਨਾਕਾਮੁਰਾ ਅਤੇ ਆਈ.ਟੀ.ਓ. ਕਿਓਸ਼ੀ ਨੇ ਪੰਜਾਬ ਵਿੱਚ ਭਾਰਤੀ ਭਾਈਵਾਲਾਂ ਰਾਹੀਂ ਕੰਪੋਨੈਂਟ ਨਿਰਮਾਣ ਦੀਆਂ ਸੰਭਾਵਨਾਵਾਂ ਤਲਾਸ਼ਣ ਦੀ ਗੱਲ ਆਖੀ। ਭਗਵੰਤ ਸਿੰਘ ਮਾਨ ਨੇ ਕੰਪਨੀ ਨੂੰ ਪੂਰੀ ਸਹੂਲਤ ਅਤੇ ਨੀਤੀਗਤ ਸਹਾਇਤਾ ਦਾ ਭਰੋਸਾ ਦਿੱਤਾ ਅਤੇ ਉਨ੍ਹਾਂ ਨੂੰ ਪੰਜਾਬ ਨਿਵੇਸ਼ ਸੰਮੇਲਨ 2026 ਲਈ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਜਾਪਾਨ ਇੰਟਰਨੈਸ਼ਨਲ ਕੋਆਪਰੇਸ਼ਨ ਏਜੰਸੀ (ਜੇ.ਆਈ.ਸੀ.ਏ.) ਦੇ ਦੱਖਣੀ ਏਸ਼ੀਆ ਵਿਭਾਗ ਦੇ ਡਾਇਰੈਕਟਰ ਜਨਰਲ ਯਾਮਾਦਾ ਤਤਸੁਆ ਨੇ ਤਕਨੀਕੀ ਸਹਿਯੋਗ ਅਤੇ ਸਮਰੱਥਾ-ਨਿਰਮਾਣ ਪ੍ਰੋਗਰਾਮਾਂ ਖ਼ਾਸ ਕਰ ਕੇ ਫਸਲੀ ਵਿਭਿੰਨਤਾ ਵਿੱਚ ਪੰਜਾਬ ਦੀਆਂ ਵਿਕਾਸ ਪਹਿਲਕਦਮੀਆਂ ਦਾ ਸਮਰਥਨ ਕਰਨ ਵਿੱਚ ਦਿਲਚਸਪੀ ਦੀ ਪੁਸ਼ਟੀ ਕੀਤੀ।ਮੁੱਖ ਮੰਤਰੀ ਨੇ ਕਿਹਾ ਕਿ ਜੇ.ਆਈ.ਸੀ.ਏ. ਨਾਲ ਵਿਚਾਰ-ਵਟਾਂਦਰਾ ਸ਼ਹਿਰੀ ਬੁਨਿਆਦੀ ਢਾਂਚੇ, ਪਾਣੀ ਪ੍ਰਬੰਧਨ ਅਤੇ ਹੁਨਰ ਵਿਕਾਸ ਵਿੱਚ ਸੰਭਾਵੀ ਸਹਿਯੋਗ `ਤੇ ਕੇਂਦ੍ਰਿਤ ਸੀ। ਉਨ੍ਹਾਂ ਕਿਹਾ ਕਿ ਜੇ.ਆਈ.ਸੀ.ਏ. ਨੇ ਡੂੰਘੀ ਸ਼ਮੂਲੀਅਤ ਅਤੇ ਪ੍ਰਾਜੈਕਟ ਭਾਈਵਾਲੀ ਦੀ ਪੜਚੋਲ ਕਰਨ ਦੀ ਇੱਛਾ ਪ੍ਰਗਟਾਈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਟੋਰੇ ਇੰਡਸਟਰੀਜ਼ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਹਾਜੀਮੇ ਇਸ਼ੀ ਨੇ ਪੰਜਾਬ ਦੇ ਆਟੋ ਅਤੇ ਏਅਰੋਸਪੇਸ ਸੈਕਟਰਾਂ ਲਈ ਤਕਨੀਕੀ ਅਤੇ ਟੈਕਸਟਾਈਲ ਖ਼ੇਤਰ ਵਿੱਚ ਦਿਲਚਸਪੀ ਦਿਖਾਈ।ਮੁੱਖ ਮੰਤਰੀ ਨੇ ਕਿਹਾ ਕਿ ਪਾਰਲੀਮੈਂਟਰੀ ਵਾਈਸ ਮਨਿਸਟਰ ਇਕਾਨਮੀ, ਟਰੇਡ ਤੇ ਇੰਡਸਟਰੀ ਕੋਮੋਰੀ ਤਾਕੂਓ ਨੇ ਜਾਪਾਨੀ ਫਰਮਾਂ ਨੂੰ ਇਨਵੈਸਟ ਪੰਜਾਬ ਨਾਲ ਜੋੜਨ ਲਈ ਤਾਲਮੇਲ ਜਾਰੀ ਰੱਖਣ `ਤੇ ਸਹਿਮਤੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਫੁਜਿਤਸੂ ਲਿਮਟਿਡ ਦੇ ਤਕਨਾਲੋਜੀ ਵਪਾਰ ਪ੍ਰਬੰਧਨ ਯੂਨਿਟ ਦੇ ਮੁਖੀ ਜੁੰਗੋ ਓਕਾਈ ਨੇ ਡਿਜੀਟਲ ਗਵਰਨੈਂਸ ਸਾਲਿਊਸ਼ਨਜ਼ ਵਿੱਚ ਦਿਲਚਸਪੀ ਦਿਖਾਈ ਅਤੇ ਭਰੋਸਾ ਦਿੱਤਾ ਕਿ ਉਹ ਭਾਰਤ ਵਿੱਚ ਭਵਿੱਖ ਦੇ ਪ੍ਰਾਜੈਕਟਾਂ ਲਈ ਮੋਹਾਲੀ ਦੀ ਚੋਣ ਕਰਨਗੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਜਾਪਾਨ ਫੇਰੀ ਦੇ ਦੂਜੇ ਦਿਨ ਦੀ ਸ਼ੁਰੂਆਤ ਐਨ.ਈ.ਸੀ. ਕਾਰਪੋਰੇਸ਼ਨ ਨਾਲ ਮੀਟਿੰਗ ਨਾਲ ਹੋਈ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਸਹਿਯੋਗ ਵਪਾਰ ਵਿਭਾਗ ਦੇ ਡਾਇਰੈਕਟਰ ਮਕੋਟੋ ਨੋਡਾ ਅਤੇ ਮੈਨੇਜਰ ਮਿਹੋ ਹਾਰਾ ਨੇ ਪੰਜਾਬ ਦੀਆਂ ਡਿਜੀਟਲ ਪਹਿਲਕਦਮੀਆਂ ਅਤੇ ਉਦਯੋਗਿਕ ਆਟੋਮੇਸ਼ਨ ਮੌਕਿਆਂ ਵਿੱਚ ਦਿਲਚਸਪੀ ਦਿਖਾਈ ਅਤੇ ਕੰਪਨੀ ਸਹਿਯੋਗ ਲਈ ਪੰਜਾਬ ਦੇ ਆਈ.ਟੀ. ਈਕੋ-ਸਿਸਟਮ ਦਾ ਮੁਲਾਂਕਣ ਕਰਨ ਲਈ ਸਹਿਮਤ ਹੋਈ।

ਇਹ ਵੀ ਪੜ੍ਹੋ Special DGP Arpit Shukla ਨੇ ਮੱਲਾਂਪੁਰ ਸਟੇਡੀਅਮ ‘ਚ ਹੋਣ ਵਾਲੇ T-20 ਮੈਚ ਲਈ ਸੁਰੱਖਿਆ ਤੇ ਟ੍ਰੈਫਿਕ ਪ੍ਰਬੰਧਾਂ ਬਾਰੇ ਲਿਆ ਜਾਇਜ਼ਾ

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਬਾਅਦ ਵਿੱਚ ਦਿਨ ਵਿੱਚ 250 ਤੋਂ ਵੱਧ ਭਾਗੀਦਾਰਾਂ, ਜਿਨ੍ਹਾਂ ਵਿੱਚ ਜਾਪਾਨੀ ਉਦਯੋਗ ਅਤੇ ਵਪਾਰਕ ਸੰਸਥਾਵਾਂ ਦੇ ਸੀਨੀਅਰ ਪ੍ਰਤੀਨਿਧ ਸ਼ਾਮਲ ਸਨ, ਨੇ ਟੋਕੀਓ ਰੋਡ ਸ਼ੋਅ ਵਿੱਚ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਡੀ.ਜੀ. ਜੈਟਰੋ ਇੰਡੀਆ ਸੁਜ਼ੂਕੀ ਤਾਕਾਸ਼ੀ ਦੀ ਮਜ਼ਬੂਤ ਸੰਸਥਾਗਤ ਭਾਗੀਦਾਰੀ, ਭਾਰਤ-ਜਾਪਾਨ ਆਰਥਿਕ ਸਬੰਧਾਂ ਲਈ ਉੱਚ ਪੱਧਰੀ ਸਮਰਥਨ ਨੂੰ ਦਰਸਾਉਂਦੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਹੀਰੋ ਮੋਟੋਕਾਰਪ (ਸੁਮਿਤੋਮੋ ਅਤੇ ਕਿਰੀਯੂ ਕਾਰਪੋਰੇਸ਼ਨ), ਵਰਧਮਾਨ ਸਪੈਸ਼ਲ ਸਟੀਲਜ਼ (ਆਈਚੀ ਸਟੀਲ) ਅਤੇ ਐਕਸਐਲ ਸਕਾਊਟ ਦੁਆਰਾ ਸਾਂਝੇ ਕੀਤੇ ਗਏ ਤਜਰਬਿਆਂ ਨੇ ਪੰਜਾਬ ਵਿੱਚ ਸਫ਼ਲ ਸਾਂਝੇਦਾਰੀ ਦੀ ਮਿਸਾਲ ਪੇਸ਼ ਕੀਤੀ।ਮੁੱਖ ਮੰਤਰੀ ਨੇ ਕਿਹਾ ਕਿ ਸੁਮਿਤੋਮੋ ਕਾਰਪੋਰੇਸ਼ਨ ਅਤੇ ਕਿਰੀਯੂ ਕਾਰਪੋਰੇਸ਼ਨ ਨਾਲ ਮੁਲਾਕਾਤ ਦੌਰਾਨ ਕੰਪਨੀ ਦੇ ਨੁਮਾਇੰਦਿਆਂ ਜਿਨ੍ਹਾਂ ਵਿੱਚ ਸ਼ੋਹੀ ਯੋਸ਼ੀਦਾ, ਯੋਸ਼ਿਤੋ ਮਿਆਜ਼ਾਕੀ, ਟੋਮੋ ਟੋਜ਼ਾਵਾ, ਹਿਰੋਕੀ ਯਾਸੂਕਾਵਾ ਅਤੇ ਕਿਟਾਰੂ ਸ਼ਿਮਿਜ਼ੂ ਸ਼ਾਮਲ ਸਨ, ਨੇ ਪੰਜਾਬ ਵਿੱਚ ਹੀਰੋ ਮੋਟੋਕਾਰਪ ਨਾਲ ਆਪਣੇ ਮੌਜੂਦਾ ਸਹਿਯੋਗ ਰਾਹੀਂ ਸਕਾਰਾਤਮਕ ਤਜਰਬੇ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਉਹ ਭਵਿੱਖੀ ਪ੍ਰਾਜੈਕਟਾਂ ਲਈ ਪੰਜਾਬ ਦੇ ਉਦਯੋਗਿਕ ਕਲੱਸਟਰਾਂ ਦਾ ਮੁਲਾਂਕਣ ਕਰਨ ਅਤੇ ਤਕਨਾਲੋਜੀ ਪਹਿਲਕਦਮੀਆਂ ਲਈ ਮੋਹਾਲੀ ਬਾਰੇ ਵਿਚਾਰ ਕਰਨ ਲਈ ਸਹਿਮਤੀ ਬਣਾਈ ਅਤੇ ਪੰਜਾਬ ਨਾਲ ਹੋਰ ਡੂੰਘੇ ਸਬੰਧਾਂ ਦਾ ਭਰੋਸਾ ਦਿੱਤਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਟੋਪਨ ਹੋਲਡਿੰਗਜ਼ ਨਾਲ ਮੀਟਿੰਗ ਦੌਰਾਨ ਕੰਪਨੀ ਦੇ ਨੁਮਾਇੰਦਿਆਂ, ਜਿਨ੍ਹਾਂ ਵਿੱਚ ਸਤੋਸ਼ੀ ਓਇਆ ਪ੍ਰਧਾਨ ਅਤੇ ਮਾਸਾਹੀਕੋ ਤਾਕੇਵਾਕੀ ਪ੍ਰਬੰਧ ਕਾਰਜਕਾਰੀ ਅਧਿਕਾਰੀ ਸ਼ਾਮਲ ਸਨ, ਨੇ ਰਸਮੀ ਤੌਰ `ਤੇ 300-400 ਕਰੋੜ ਰੁਪਏ ਦੇ ਪ੍ਰਸਤਾਵਿਤ ਨਿਵੇਸ਼ ਨਾਲ ਆਪਣੀ ਪੰਜਾਬ ਸਥਿਤ ਕੰਪਨੀ ਦਾ ਵਿਸਥਾਰ ਕਰਨ ਲਈ ਦਿਲਚਸਪੀ ਦਿਖਾਈ।ਮੁੱਖ ਮੰਤਰੀ ਨੇ ਕਿਹਾ ਕਿ ਟੋਪਨ ਅਤੇ ਇਨਵੈਸਟ ਪੰਜਾਬ ਦਰਮਿਆਨ ਉਦਯੋਗ ਦੀਆਂ ਜ਼ਰੂਰਤਾਂ ਦੇ ਅਨੁਸਾਰ ‘ਸਕਿੱਲਿੰਗ ਐਕਸੀਲੈਂਸ ਸੈਂਟਰ’ ਵਿਕਸਤ ਕਰਨ ਲਈ ਸਮਝੌਤਾ ਸਹੀਬੰਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪਰਵਾਸੀ ਭਾਰਤੀਆਂ ਅਤੇ ਸਥਾਨਕ ਭਾਈਵਾਲਾਂ ਨਾਲ ਮੀਟਿੰਗ ਦੌਰਾਨ ਲੰਬੇ ਸਮੇਂ ਦੀ ਭਾਈਵਾਲੀ ਬਣਾਉਣ ਲਈ ਪਰਵਾਸੀ ਭਾਰਤੀਆਂ ਨਾਲ ਰਿਸ਼ਤਿਆਂ ਨੂੰ ਮਜ਼ਬੂਤ ਕਰਨ ‘ਤੇ ਧਿਆਨ ਕੇਂਦਰਿਤ ਕੀਤਾ ਗਿਆ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਨਿਰਮਾਣ, ਤਕਨਾਲੋਜੀ ਅਤੇ ਸੇਵਾਵਾਂ ਵਰਗੇ ਮੁੱਖ ਖੇਤਰਾਂ ਵਿੱਚ ਪਰਵਾਸੀ ਭਾਰਤੀਆਂ ਦੀ ਅਗਵਾਈ ਵਾਲੇ ਨਿਵੇਸ਼ ਨੂੰ ਉਤਸ਼ਾਹਿਤ ਕਰਨ ‘ਤੇ ਵੀ ਜ਼ੋਰ ਦਿੱਤਾ ਗਿਆ।ਮੁੱਖ ਮੰਤਰੀ ਨੇ ਕਿਹਾ ਕਿ ਤੀਜੇ ਦਿਨ ਆਈਚੀ ਸਟੀਲ ਦੇ ਮੁੱਖ ਦਫਤਰ ਵਿਖੇ ਮੀਟਿੰਗ ਹੋਈ ਜਿਸ ਵਿੱਚ ਚੇਅਰਮੈਨ ਫੁਜੀਓਕਾ ਤਾਕਾਹਿਰੋ ਅਤੇ ਪ੍ਰਧਾਨ ਇਟੋ ਤੋਸ਼ੀਓ ਨੇ ਸੰਮੇਲਨ ਦੇ ਸੱਦੇ ਦਾ ਸਵਾਗਤ ਕੀਤਾ ਕਰਦਿਆਂ ਮਜ਼ਬੂਤ ਰਿਸ਼ਤਿਆਂ ਅਤੇ ਵਿਆਪਕ ਨਿਵੇਸ਼ ਵਿੱਚ ਦਿਲਚਸਪੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਆਈਚੀ ਸਟੀਲ ਅਤੇ ਵਰਧਮਾਨ ਸਪੈਸ਼ਲ ਸਟੀਲਜ਼ ਨੇ ਪੰਜਾਬ ਵਿੱਚ ਨਿਵੇਸ਼ ਕਾਰਜਾਂ ਦਾ ਸਾਂਝੇ ਤੌਰ ‘ਤੇ ਅਧਿਐਨ ਕਰਨ ਲਈ ਸਮਝੌਤਾ ਸਹੀਬੰਦ ਕੀਤਾ, ਜਿਸ ਵਿੱਚ 500 ਕਰੋੜ ਰੁਪਏ ਦੇ ਨਿਵੇਸ਼ ਲਈ ਮੁਲਾਂਕਣ ਕਰਨਾ ਸ਼ਾਮਲ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਮਝੌਤੇ ਵਿੱਚ ਆਈਚੀ ਵੱਲੋਂ ਤਕਨੀਕੀ ਸਹਿਯੋਗ ਅਤੇ ਵਰਧਮਾਨ ਵੱਲੋਂ ਜ਼ਮੀਨ ‘ਤੇ ਯੂਨਿਟ ਦੀ ਸਥਾਪਨਾ ਅਤੇ ਪ੍ਰਵਾਨਗੀਆਂ ਸ਼ਾਮਲ ਹਨ ਅਤੇ ਸੂਬਾ ਸਰਕਾਰ ਨੇ ਪੰਜਾਬ ਵਿੱਚ ਮੌਜੂਦਾ ਜਾਪਾਨੀ ਕੰਪਨੀਆਂ ਨੂੰ ਪੂਰਾ ਸਮਰਥਨ ਦੇਣ ਅਤੇ ਤਰਜੀਹੀ ਵਿਕਾਸ ਦਾ ਭਰੋਸਾ ਦਿੱਤਾ ਹੈ।

ਇਹ ਵੀ ਪੜ੍ਹੋ ਜਦੋਂ ਧੀਆਂ ਤਰੱਕੀਆਂ ਕਰਦੀਆਂ ਹਨ, ਤਾਂ ਸਮਾਜ ਤੇ ਦੇਸ਼ ਦੋਵੇਂ ਮਜ਼ਬੂਤ ਹੁੰਦੇ ਹਨ:ਮੇਅਰ ਪਦਮਜੀਤ ਮਹਿਤਾ

ਮੁੱਖ ਮੰਤਰੀ ਨੇ ਕਿਹਾ ਕਿ ਯਾਨਮਾਰ ਹੋਲਡਿੰਗਜ਼ ਕੰਪਨੀ ਲਿਮਟਿਡ ਨਾਲ ਮੀਟਿੰਗ ਦੌਰਾਨ ਸੀ.ਓ.ਓ. ਤੇਤਸੁਆ ਯਾਮੋਟੋ, ਪ੍ਰਧਾਨ ਕੇਮਲ ਸ਼ੋਸ਼ੀ ਅਤੇ ਸੀ.ਐਮ.ਡੀ. ਵਰੁਣ ਖੰਨਾ ਨੇ ਸੋਨਾਲੀਕਾ ਨਾਲ ਸਾਂਝੇਦਾਰੀ ਅਤੇ ਕਲਾਸ ਪਲਾਂਟ ਪ੍ਰਾਪਤੀ ਦਾ ਹਵਾਲਾ ਦਿੰਦੇ ਹੋਏ ਪੰਜਾਬ ਵਿੱਚ ਸਕਾਰਾਤਮਕ ਤਜਰਬੇ ਦਾ ਵਿਸ਼ੇਸ਼ ਤੌਰ ’ਤੇ ਵਰਨਣ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਖੇਤੀਬਾੜੀ-ਤਕਨੀਕ ਅਤੇ ਸਹਾਇਕ ਖੇਤਰਾਂ ਵਿੱਚ ਵਿਸਥਾਰ ਲਈ ਪ੍ਰਗਤੀਸ਼ੀਲ ਯੋਜਨਾਵਾਂ ਵੀ ਸਾਂਝੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਯਾਨਮਾਰ ਦੀਆਂ ਭਵਿੱਖੀ ਪਹਿਲਕਦਮੀਆਂ ਲਈ ਪੂਰਾ ਸਮਰਥਨ ਅਤੇ ਸਹੂਲਤ ਦਾ ਭਰੋਸਾ ਦਿੱਤਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹ ਪੰਜਾਬ ਵਿੱਚ ਖੋਜ ਅਤੇ ਵਿਕਾਸ ਸਥਾਪਨਾ ਸਮੇਤ ਡੂੰਘੇ ਸਬੰਧਾਂ ਦੀ ਪੜਚੋਲ ਕਰਨ ਲਈ ਵੀ ਸਹਿਮਤ ਹੋਏ ਹਨ।ਮੁੱਖ ਮੰਤਰੀ ਨੇ ਕਿਹਾ ਕਿ ਜਾਪਾਨ ਦੌਰੇ ਦੇ ਆਖਰੀ ਦਿਨ ਉਹ ਓਸਾਕਾ ਵਿੱਚ ਏਅਰ ਵਾਟਰ ਇੰਕ. ਦੇ ਨੁਮਾਇੰਦਿਆਂ ਨਾਲ ਮਿਲੇ ਸਨ, ਜਿਸ ਦੌਰਾਨ ਭਾਰਤ ਅਤੇ ਏਸ਼ੀਆ ਡਿਵੀਜ਼ਨ ਦੇ ਮੁਖੀ ਕੇਨ ਸ਼ਿਮਿਜ਼ੂ ਅਤੇ ਨਾਓਕੀ ਓਈ ਨੇ ਬਾਇਓ-ਮੀਥੇਨ ਅਤੇ ਵਿਸ਼ੇਸ਼ ਗੈਸਾਂ ਵਿੱਚ ਮੌਕਿਆਂ ਨੂੰ ਸਵੀਕਾਰ ਕਰਦੇ ਹੋਏ ਪੰਜਾਬ ਦੇ ਸਾਫ਼ ਊਰਜਾ ਅਤੇ ਉਦਯੋਗਿਕ ਕਲੱਸਟਰਾਂ ਵਿੱਚ ਦਿਲਚਸਪੀ ਦਿਖਾਈ। ਉਨ੍ਹਾਂ ਕਿਹਾ ਕਿ ਉਹ ਟਿਕਾਊ ਊਰਜਾ ਅਤੇ ਪਾਣੀ ਸੋਧਣ ਦੇ ਹੱਲ ਸਮੇਤ ਭਵਿੱਖ ਦੇ ਪ੍ਰੋਜੈਕਟਾਂ ਲਈ ਪੰਜਾਬ ਵਿੱਚ ਸੰਭਾਵਨਾਵਾਂ ਤਲਾਸ਼ਣ ਲਈ ਵੀ ਸਹਿਮਤ ਹੋਏ ਹਨ। ਇਸੇ ਤਰ੍ਹਾਂ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਓਸਾਕਾ ਚੈਂਬਰ ਆਫ਼ ਕਾਮਰਸ ਨਾਲ ਮੀਟਿੰਗ ਦੌਰਾਨ ਪ੍ਰਧਾਨ ਇਉਚੀ ਸੇਤਸੁਓ, ਡਾਇਰੈਕਟਰ ਤਾਕਾਯੋਸ਼ੀ ਨੇਗੋਰੋ, ਮੈਨੇਜਰ ਇੰਟਰਨੈਸ਼ਨਲ ਡਿਵੀਜ਼ਨ ਕੈਂਟਾਰੋ ਨਾਗਾਓ ਨੇ ਪੰਜਾਬ ਦੇ ਵਫ਼ਦ ਦਾ ਸਵਾਗਤ ਕੀਤਾ ਅਤੇ ਭਾਰਤ-ਜਾਪਾਨ ਵਪਾਰਕ ਸਬੰਧਾਂ ਨੂੰ ਵਧਾਉਣ ਵਿੱਚ ਡੂੰਘੀ ਦਿਲਚਸਪੀ ਪ੍ਰਗਟਾਈ।
ਮੁੱਖ ਮੰਤਰੀ ਨੇ ਕਿਹਾ ਕਿ ਓ.ਸੀ.ਸੀ.ਆਈ. ਵਿਖੇ ਭਾਰਤ ਨਾਲ ਸਬੰਧਤ ਸਰਗਰਮੀਆਂ ਲਈ ਨਾਗਾਓ ਕੇਂਦਰ ਬਿੰਦੂ ਹੋਵੇਗਾ। ਉਨ੍ਹਾਂ ਕਿਹਾ ਕਿ ਓ.ਸੀ.ਸੀ.ਆਈ. ਨੇ ਭਾਰਤ ਨਾਲ ਵਪਾਰ ਕਰਨ ਅਤੇ ਭਾਰਤੀ ਪ੍ਰਤਿਭਾ ਨੂੰ ਪ੍ਰਾਪਤ ਕਰਨ ਵਿੱਚ ਜਾਪਾਨੀ ਕੰਪਨੀਆਂ ਵਿੱਚ ਵਧ ਰਹੀ ਦਿਲਚਸਪੀ ਨੂੰ ਸਵੀਕਾਰ ਕੀਤਾ ਅਤੇ ਨਾਲ ਹੀ ਜਾਪਾਨ ਵਿੱਚ ਭਾਰਤੀ ਨਿਵੇਸ਼ ਦਾ ਸਵਾਗਤ ਵੀ ਕੀਤਾ। ਉਨ੍ਹਾਂ ਕਿਹਾ ਕਿ ਉਹ ਇਨਵੈਸਟ ਪੰਜਾਬ ਨਾਲ ਨੇੜਿਓਂ ਤਾਲਮੇਲ ਬਣਾਈ ਰੱਖਣ ਅਤੇ ਢਾਂਚਾਗਤ ਸਹਿਯੋਗ ਦੀ ਪੜਚੋਲ ਕਰਨ ਲਈ ਸਹਿਮਤ ਹੋਏ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਟੋਕੁਸ਼ੀਮਾ ਆਕਸ਼ਨ ਮਾਰਕੀਟ ਐਂਡ ਗਲੋਬਲ ਵੈਂਚਰ ਕੰਪਨੀ ਲਿਮਟਿਡ ਨਾਲ ਮੀਟਿੰਗ ਵਿੱਚ ਸੀ.ਈ.ਓ. ਅਤੇ ਪ੍ਰਧਾਨ ਯੋਸ਼ੀਹਿਸਾ ਅਰਾਈ ਨੇ ਖੇਤੀਬਾੜੀ ਮੰਡੀ ਦੇ ਵਿਕਾਸ ਪ੍ਰੋਜੈਕਟਾਂ ਲਈ ਪੰਜਾਬ ਵਿੱਚ ਸੰਭਾਵਨਾਵਾਂ ਤਲਾਸ਼ਣ ਵਿੱਚ ਦਿਲਚਸਪੀ ਪ੍ਰਗਟਾਈ।ਮੁੱਖ ਮੰਤਰੀ ਨੇ ਕਿਹਾ ਕਿ ਉਹ ਆਕਸ਼ਨ ਸਿਸਟਮ ਅਤੇ ਖੇਤੀਬਾੜੀ-ਲੌਜਿਸਟਿਕਸ ਵਿੱਚ ਤਕਨਾਲੋਜੀ ਦਾ ਆਦਾਨ-ਪ੍ਰਦਾਨ ਕਰਨ ਅਤੇ ਸਾਂਝੇ ਉੱਦਮਾਂ ਲਈ ਮੌਕਿਆਂ ਦਾ ਮੁਲਾਂਕਣ ਕਰਨ ਲਈ ਵੀ ਸਹਿਮਤ ਹੋਏ। ਉਨ੍ਹਾਂ ਕਿਹਾ ਕਿ ਪਰਵਾਸੀ ਭਾਰਤੀਆਂ ਅਤੇ ਸਥਾਨਕ ਭਾਈਵਾਲਾਂ ਨਾਲ ਭਾਈਚਾਰਕ ਮਿਲਣੀ ਦੌਰਾਨ ਲੰਬੇ ਸਮੇਂ ਦੀ ਭਾਈਵਾਲੀ ਬਣਾਉਣ ਲਈ ਪਰਵਾਸੀਆਂ ਨਾਲ ਸਬੰਧਾਂ ਨੂੰ ਮਜ਼ਬੂਤ ਕਰਨ ‘ਤੇ ਧਿਆਨ ਕੇਂਦਰਿਤ ਕੀਤਾ ਗਿਆ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਮੀਟਿੰਗ ਦੌਰਾਨ ਨਿਰਮਾਣ, ਤਕਨਾਲੋਜੀ ਅਤੇ ਸੇਵਾਵਾਂ ਵਰਗੇ ਪ੍ਰਮੁੱਖ ਖੇਤਰਾਂ ਵਿੱਚ ਪਰਵਾਸੀਆਂ ਦੀ ਅਗਵਾਈ ਵਾਲੇ ਨਿਵੇਸ਼ ਨੂੰ ਵੀ ਉਤਸ਼ਾਹਿਤ ਕੀਤਾ ਗਿਆ।ਮੁੱਖ ਮੰਤਰੀ ਨੇ ਕਿਹਾ ਕਿ ਓਸਾਕਾ ਰੋਡ ਸ਼ੋਅ ਵਿੱਚ ਓਸਾਕਾ ਖੇਤਰ ਦੀਆਂ ਚੋਟੀ ਦੀਆਂ ਕੰਪਨੀਆਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ ਅਤੇ ਡੀ.ਜੀ. ਜੇਟਰੋ, ਓਸਾਕਾ ਪ੍ਰੀਫੈਕਚਰਲ ਗੌਰਮਿੰਟ ਅਤੇ ਐਮ.ਈ.ਟੀ.ਆਈ. ਕਾਂਸਾਈ ਤੋਂ ਮਜ਼ਬੂਤ ਸੰਸਥਾਗਤ ਭਾਈਵਾਲੀ ਵਿੱਚ ਡੂੰਘੀ ਦਿਲਚਸਪੀ ਦਿਖਾਈ। ਉਨ੍ਹਾਂ ਕਿਹਾ ਕਿ 80 ਤੋਂ ਵੱਧ ਡੈਲੀਗੇਟਾਂ ਨੇ ਰੋਡ ਸ਼ੋਅ ਵਿੱਚ ਸ਼ਿਰਕਤ ਕੀਤੀ, ਜਿਸ ਨਾਲ ਭਵਿੱਖ ਦੇ ਨਿਵੇਸ਼ ਦੀ ਸੰਭਾਵਨਾ ਮਜ਼ਬੂਤ ਹੋਈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਕੋਰੀਆ ਗਣਰਾਜ ਦੀ ਯਾਤਰਾ ਸਿਓਲ ਵਿੱਚ ਭਾਰਤੀ ਦੂਤਾਵਾਸ ਦੇ ਰਾਜਦੂਤ ਗੌਰੰਗਲਾਲ ਦਾਸ ਨਾਲ ਮੁਲਾਕਾਤ ਨਾਲ ਸ਼ੁਰੂ ਹੋਈ ਜਿਸ ਦੌਰਾਨ ਉਨ੍ਹਾਂ ਨੇ ਦੱਖਣੀ ਕੋਰੀਆ ਨਾਲ ਆਰਥਿਕ ਤੇ ਤਕਨੀਕੀ ਭਾਈਵਾਲੀ ਲਈ ਪੰਜਾਬ ਦਾ ਰੋਡਮੈਪ ਸਾਂਝਾ ਕੀਤਾ।

ਇਹ ਵੀ ਪੜ੍ਹੋ ਮੁੱਖ ਮੰਤਰੀ ਦੇ ਦੌਰੇ ਦੇ ਆਖ਼ਰੀ ਦਿਨ ਦੱਖਣੀ ਕੋਰੀਆ ਵਿੱਚ ਪ੍ਰਭਾਵਸ਼ਾਲੀ ਨਿਵੇਸ਼ ਰੋਡ ਸ਼ੋਅ ਨੂੰ ਮਿਲਿਆ ਭਰਵਾਂ ਹੁੰਗਾਰਾ

ਮੁੱਖ ਮੰਤਰੀ ਨੇ ਕਿਹਾ ਕਿ ਨਿਵੇਸ਼ ਅਤੇ ਸਹਿਯੋਗ ਲਈ ਕਈ ਖੇਤਰਾਂ ਵਿੱਚ ਮੌਕਿਆਂ ‘ਤੇ ਵੀ ਜ਼ੋਰ ਦਿੱਤਾ ਗਿਆ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਉੱਤਰੀ ਭਾਰਤ ਵਿੱਚ ਵਿਸ਼ਵ ਵਿਆਪੀ ਕਾਰੋਬਾਰ ਲਈ ਮੁਕਾਬਲੇਬਾਜ਼ੀ ਅਤੇ ਰਣਨੀਤਕ ਸਥਾਨ ਵਜੋਂ ਪੰਜਾਬ ਦੀ ਸਥਿਤੀ ਨੂੰ ਮਜ਼ਬੂਤੀ ਨਾਲ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਵਿੱਚ ਸਿਓਲ ਵਿਖੇ ਪਰਵਾਸੀ ਭਾਰਤੀਆਂ ਨਾਲ ਮਿਲਣੀ ਕੀਤੀ ਜਿਸ ਵਿੱਚ ਪੰਜਾਬੀ ਭਾਈਚਾਰੇ ਨੇ ਵਫ਼ਦ ਦਾ ਸਵਾਗਤ ਕੀਤਾ ਅਤੇ ਪੰਜਾਬ ਦੀ ਵਿਸ਼ਵ ਵਿਆਪੀ ਪਹੁੰਚ ‘ਤੇ ਮਾਣ ਪ੍ਰਗਟ ਕੀਤਾ।
ਮੁੱਖ ਮੰਤਰੀ ਨੇ ਦੱਖਣੀ ਕੋਰੀਆ ਦੇ ਨਿਵੇਸ਼ਕਾਂ ਤੱਕ ਪੰਜਾਬ ਨੂੰ ਉਤਸ਼ਾਹਿਤ ਕਰਨ ਵਿੱਚ ਪਰਵਾਸੀਆਂ ਭਾਰਤੀਆਂ ਨੂੰ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਪਾਸੋਂ ਫੂਡ ਪ੍ਰੋਸੈਸਿੰਗ ਸੈਕਟਰ ਬਾਰੇ ਜਾਣਕਾਰੀ ਹਾਸਲ ਕੀਤੀ ਗਈ। ਉਨ੍ਹਾਂ ਕਿਹਾ ਕਿ ਡਾਇਵੂ ਈ ਐਂਡ ਸੀ ਨਾਲ ਮੀਟਿੰਗ ਦੌਰਾਨ ਚੇਅਰਮੈਨ ਜੰਗ ਵੌਨ-ਜੂ, ਸੀਨੀਅਰ ਵਾਈਸ ਪ੍ਰੈਜ਼ੀਡੈਂਟ ਰਯੂ ਯੰਗ-ਮਿਨ, ਬਿਜ਼ਨਸ ਡਿਵੈਲਪਮੈਂਟ ਮੈਨੇਜਰ ਬਾਏਕ ਇੰਸੂ, ਟੀਮ ਲੀਡਰ ਕਿਮ ਹੋ-ਜੂਨ ਅਤੇ ਬਿਜ਼ਨਸ ਡਿਵੈਲਪਮੈਂਟ ਮੈਨੇਜਰ ਕਿਮ ਡੇ-ਯੇਨ ਨੇ ਪੰਜਾਬ ਦੀਆਂ ਵਿਕਾਸ ਯੋਜਨਾਵਾਂ ਅਤੇ ਮੌਕਿਆਂ ਵਿੱਚ ਦਿਲਚਸਪੀ ਦਿਖਾਈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਦੋਵਾਂ ਧਿਰਾਂ ਨੇ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਉਦਯੋਗਿਕ ਆਧੁਨਿਕੀਕਰਨ ਨੂੰ ਤੇਜ਼ ਕਰਨ ਲਈ ਵਿਸ਼ਵ ਵਿਆਪੀ ਭਾਈਵਾਲੀ ਪ੍ਰਤੀ ਵਚਨਬੱਧਤਾ ਦੀ ਪੁਸ਼ਟੀ ਕੀਤੀ।ਮੁੱਖ ਮੰਤਰੀ ਨੇ ਕਿਹਾ ਕਿ ਜੀ.ਐਸ. ਈ.ਐਨ.ਸੀ. ਨਾਲ ਮੀਟਿੰਗ ਦੌਰਾਨ ਕੰਪਨੀ ਦੇ ਨੁਮਾਇੰਦਿਆਂ ਜਿਨ੍ਹਾਂ ਵਿੱਚ ਵਾਈਸ ਪ੍ਰੈਜ਼ੀਡੈਂਟ ਯੰਗ ਹਾ ਰਯੂ (ਡੈਨੀਅਲ) ਅਤੇ ਮੈਨੇਜਰ ਕਿਮ ਜਿਨ-ਵੂਕ ਸ਼ਾਮਲ ਹਨ, ਨੇ ਈ.ਪੀ.ਸੀ., ਨਵਿਆਉਣਯੋਗ ਊਰਜਾ ਅਤੇ ਭਾਰਤ ਵਿੱਚ ਚੱਲ ਰਹੇ ਪ੍ਰੋਜੈਕਟਾਂ (ਸੂਰਜੀ, ਹਵਾ, ਬੈਟਰੀ ਸਟੋਰੇਜ) ਵਿੱਚ ਮੁਹਾਰਤ ਦਿਖਾਈ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਤਕਨਾਲੋਜੀ ਦੇ ਬਦਲ ‘ਤੇ ਚਰਚਾ ਕਰਨ ਤੋਂ ਇਲਾਵਾ ਬਾਇਓਮਾਸ ਅਤੇ ਬੈਟਰੀ ਸਟੋਰੇਜ ਲਾਗਤਾਂ ਵਿੱਚ ਚੁਣੌਤੀਆਂ ਨੂੰ ਵੀ ਉਜਾਗਰ ਕੀਤਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਦੱਖਣੀ ਕੋਰੀਆ ਦੌਰੇ ਦੀ ਇੱਕ ਹੋਰ ਮਹੱਤਵਪੂਰਨ ਵਿਸ਼ੇਸ਼ਤਾ ਨੋਂਗਸ਼ਿਮ ਨਾਲ ਮੁਲਾਕਾਤ ਸੀ ਜਿਸ ਵਿੱਚ ਕੰਪਨੀ ਨੇ ਭਾਰਤ ਨੂੰ ਤਰਜੀਹੀ ਵਾਲੇ ਬਾਜ਼ਾਰ ਵਜੋਂ ਸਵੀਕਾਰ ਕੀਤਾ ਅਤੇ ਭਵਿੱਖ ਦੇ ਵਿਸਥਾਰ ਲਈ ਪੰਜਾਬ ਵਿੱਚ ਦਿਲਚਸਪੀ ਦਿਖਾਈ।ਮੁੱਖ ਮੰਤਰੀ ਨੇ ਕਿਹਾ ਕਿ ਔਕਸਪੋਰਟ ਸ਼ੇਅਰ ਪਾਲਿਸੀ ਦੇ ਅਨੁਸਾਰ ਪੰਜਾਬ ਵਿੱਚ ਨਿਰਮਾਣ ਯੂਨਿਟ ਦਾ ਮੁਲਾਂਕਣ ਕਰਨਾ ਸ਼ਾਮਲ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਕਾਰੋਬਾਰ ਕਰਨ ਵਿੱਚ ਸੌਖ ਬਾਰੇ ਕਾਨੂੰਨੀ ਫਰਮਾਂ ਨਾਲ ਮੀਟਿੰਗਾਂ ਵੀ ਕੀਤੀਆਂ ਅਤੇ ਗੋਲਮੇਜ਼ ਵਿੱਚ ਦੱਖਣੀ ਕੋਰੀਆ ਦੀਆਂ ਪ੍ਰਮੁੱਖ ਸੰਸਥਾਵਾਂ ਦੀ ਨੁਮਾਇੰਦਗੀ ਕਰਨ ਵਾਲੇ 42 ਤੋਂ ਵੱਧ ਡੈਲੀਗੇਟਾਂ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚ ਚੋਟੀ ਦੀਆਂ ਕਾਨੂੰਨ ਫਰਮਾਂ ਅਤੇ ਉਦਯੋਗ ਐਸੋਸੀਏਸ਼ਨਾਂ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਦੱਖਣੀ ਕੋਰੀਆ ਉਦਯੋਗ ਦੇ ਆਗੂਆਂ ਨੇ ਉੱਤਰੀ ਭਾਰਤ ਲਈ ਪੰਜਾਬ ਵਿੱਚ ਨਿਰਮਾਣ ਤੇ ਖੋਜ ਅਤੇ ਵਿਕਾਸ ਹੱਬ ਵਜੋਂ ਸੰਭਾਵਨਾਵਾਂ ਤਲਾਸ਼ਣ ਵਿੱਚ ਡੂੰਘੀ ਦਿਲਚਸਪੀ ਦਿਖਾਈ।ਮੁੱਖ ਮੰਤਰੀ ਨੇ ਕਿਹਾ ਕਿ ਉਸੇ ਦਿਨ ਉਨ੍ਹਾਂ ਨੇ ਪੈਂਗਯੋ ਟੈਕਨੋ ਵੈਲੀ ਦਾ ਵੀ ਦੌਰਾ ਕੀਤਾ ਜਿੱਥੇ ਅਧਿਕਾਰੀਆਂ ਨੇ ਪੈਂਗਯੋ ਦੇ ਨਿਵੇਕਲੇ ਮਾਡਲ ਅਤੇ ਐਕਸਲੇਟਰ ਪ੍ਰੋਗਰਾਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਢਾਂਚਾਗਤ ਪ੍ਰੋਗਰਾਮਾਂ, ਸਪੈਸ਼ਲ ਟੈਸਟ ਬੈੱਡ ਅਤੇ ਪ੍ਰਦਰਸ਼ਨ-ਅਧਾਰਿਤ ਮੁਲਾਂਕਣ ਵਿਧੀਆਂ ਦਾ ਨਿਰੀਖਣ ਕੀਤਾ ਗਿਆ। ਮੁੱਖ ਮੰਤਰੀ ਨੇ ਕਿਹਾ ਕਿ ਮੋਹਾਲੀ ਵਿੱਚ ਸਟਾਰਟਅੱਪ, ਖੋਜ ਤੇ ਵਿਕਾਸ ਅਤੇ ਹੁਨਰਮੰਦ ਰੁਜ਼ਗਾਰ ਦੇ ਮੌਕਿਆਂ ਨੂੰ ਹੁਲਾਰਾ ਦੇਣ ਲਈ ਅਜਿਹੇ ਢਾਂਚੇ ਨੂੰ ਲਾਗੂ ਕਰਨ ਦੀ ਸੰਭਾਵਨਾ ਤਲਾਸ਼ੀ ਜਾਵੇਗੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਕੋਰੀਆ ਡਿਸਪਲੇ ਇੰਡਸਟਰੀ ਐਸੋਸੀਏਸ਼ਨ (ਕੇ.ਡੀ.ਆਈ.ਏ.) ਨਾਲ ਮੀਟਿੰਗ ਦੌਰਾਨ ਐਸੋਸੀਏਸ਼ਨ ਨੇ ਇਲੈਕਟ੍ਰਾਨਿਕਸ ਅਤੇ ਡਿਸਪਲੇ-ਟੈਕਨਾਲੋਜੀ ਈਕੋ-ਸਿਸਟਮ ਵਿਕਸਤ ਕਰਨ ਵਿੱਚ ਪੰਜਾਬ ਦੀ ਦਿਲਚਸਪੀ ਦੀ ਸ਼ਲਾਘਾ ਕੀਤੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਇਲੈਕਟ੍ਰਾਨਿਕਸ ਅਤੇ ਡਿਸਪਲੇ-ਟੈਕਨਾਲੋਜੀ ਈਕੋ-ਸਿਸਟਮ ਵਿਕਸਤ ਕਰਨ ਵਿੱਚ ਪੰਜਾਬ ਦੀ ਦਿਲਚਸਪੀ ਦੀ ਸ਼ਲਾਘਾ ਕੀਤੀ।

ਇਹ ਵੀ ਪੜ੍ਹੋ ਜ਼ਿਲ੍ਹਾ ਪ੍ਰਸ਼ੀਦ ਅਤੇ ਪੰਚਾਇਤ ਸੰਮਤੀ ਚੋਣਾਂ; ਰਿਟਰਨਿੰਗ ਅਫ਼ਸਰ ਨੇ ਬਲਾਕ ਬਠਿੰਡਾ ਦੀ ਚੋਣ ਤਿਆਰੀਆਂ ਦੀ ਰਿਹਰਸਲ ਦਾ ਲਿਆ ਜਾਇਜ਼ਾ

ਮੁੱਖ ਮੰਤਰੀ ਨੇ ਕਿਹਾ ਕਿ ਸਿਓਲ ਵਿਖੇ ਤੀਜੇ ਦਿਨ ਪੰਜਾਬ ਨਿਵੇਸ਼ ਰੋਡ ਸ਼ੋਅ ਹੋਇਆ ਜਿਸ ਵਿੱਚ ਭਾਰਤੀ ਰਾਜਦੂਤ ਨੇ ਪੰਜਾਬ ਦੀ ਸਰਗਰਮ ਨਿਵੇਸ਼ ਪਹਿਲਕਦਮੀ ਦੀ ਸ਼ਲਾਘਾ ਕੀਤੀ ਅਤੇ ਭਾਰਤ-ਕੋਰੀਆ ਉਦਯੋਗਿਕ ਸਹਿਯੋਗ ਲਈ ਦੂਤਾਵਾਸ ਦੇ ਸਮਰਥਨ ਨੂੰ ਜਾਰੀ ਰੱਖਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਸੁੰਜਿਨ ਦੇ ਮੈਨੇਜਿੰਗ ਡਾਇਰੈਕਟਰ ਨੇ ਮੋਹਾਲੀ ਅਤੇ ਚੰਡੀਗੜ੍ਹ ਦੀ ਸ਼ਾਨਦਾਰ ਜੀਵਨ ਜਾਚ ਲਈ ਪ੍ਰਸੰਸਾ ਕੀਤੀ ਅਤੇ ਇਨਵੈਸਟ ਪੰਜਾਬ ਦੀ ਪੇਸ਼ੇਵਰ ਪਹੁੰਚ ਦੀ ਸ਼ਲਾਘਾ ਕੀਤੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਰੋਡ ਸ਼ੋਅ ਵਿੱਚ ਪ੍ਰਮੁੱਖ ਕੋਰੀਆਈ ਅਤੇ ਅੰਤਰਰਾਸ਼ਟਰੀ ਸੰਗਠਨਾਂ ਦੇ ਸੀਨੀਅਰ ਨੁਮਾਇੰਦੇ ਸ਼ਾਮਲ ਹੋਏ, ਜਿਨ੍ਹਾਂ ਵਿੱਚ ਬਲੂਮਬਰਗ, ਬ੍ਰਿਕਸ ਇੰਡੀਆ ਟ੍ਰੇਡ ਪ੍ਰਾਈਵੇਟ ਲਿਮਟਿਡ, ਕਿਮ ਐਂਡ ਚਾਂਗ, ਸ਼ਿਨ ਐਂਡ ਕਿਮ ਐਲ.ਐਲ.ਸੀ., ਕੋਤਰਾ, ਡੇਯੌਂਗ ਕਾਰਪੋਰੇਸ਼ਨ, ਗਾਵੋਨ ਇੰਟਰਨੈਸ਼ਨਲ, ਟੈਗਹਾਈਵ, ਪੰਜਾਬੀ ਐਸੋਸੀਏਸ਼ਨ ਆਫ ਕੋਰੀਆ ਅਤੇ ਹੋਰ ਸ਼ਾਮਲ ਸਨ, ਜੋ ਪੰਜਾਬ ਨਾਲ ਸਾਂਝ ਵਿੱਚ ਮਜ਼ਬੂਤ ਸੰਸਥਾਗਤ ਦਿਲਚਸਪੀ ਦਾ ਪ੍ਰਗਟਾਵਾ ਕਰਦੇ ਹਨ।ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਸਿਓਲ ਬਿਜ਼ਨਸ ਏਜੰਸੀ (ਐਸ.ਬੀ.ਏ.) ਨਾਲ ਮੀਟਿੰਗ ਦੌਰਾਨ ਭਾਈਵਾਲਾਂ ਨੇ ਸਿਓਲ ਦੀਆਂ ਤਕਨਾਲੋਜੀ ਸ਼ਕਤੀਆਂ ਅਤੇ ਪੰਜਾਬ ਦੇ ਉੱਭਰ ਰਹੇ ਆਈ.ਟੀ., ਇਲੈਕਟ੍ਰਾਨਿਕਸ ਅਤੇ ਸਟਾਰਟਅੱਪ ਈਕੋ-ਸਿਸਟਮ ਵਿਚਕਾਰ ਮਜ਼ਬੂਤ ਪੂਰਕਤਾ ਨੂੰ ਸਵੀਕਾਰ ਕੀਤਾ। ਇਸੇ ਤਰ੍ਹਾਂ ਉਨ੍ਹਾਂ ਕਿਹਾ ਕਿ ਕੋਰੀਆ ਨੈਸ਼ਨਲ ਸਪੋਰਟਸ ਯੂਨੀਵਰਸਿਟੀ ਨੇ (ਕੇ.ਐਨ.ਐਸ.ਯੂ.) ਪੰਜਾਬ ਦੀ ਫੇਰੀ ਦੌਰਾਨ ਖੇਡਾਂ ਦੀ ਵਿਸ਼ੇਸ਼ ਸਿਖਲਾਈ ਅਤੇ ਅਕਾਦਮਿਕ ਆਦਾਨ-ਪ੍ਰਦਾਨ ਪ੍ਰੋਗਰਾਮਾਂ ਲਈ ਸਮਝੌਤਿਆਂ ਵਿੱਚ ਡੂੰਘੀ ਦਿਲਚਸਪੀ ਦਿਖਾਈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਕੇ.ਐਨ.ਐਸ.ਯੂ. ਨੇ ਪ੍ਰਸਤਾਵਾਂ ਦਾ ਸਵਾਗਤ ਕੀਤਾ ਹੈ ਅਤੇ ਪੰਜਾਬ ਦੇ ਮਜ਼ਬੂਤ ਖੇਡ ਪ੍ਰਦਰਸ਼ਨ ਨੂੰ ਸਵੀਕਾਰ ਕੀਤਾ। ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਕੇ.ਐਨ.ਐਸ.ਯੂ. ਨੂੰ ਸੂਬੇ ਦੀ ਖੇਡ ਰਾਜਧਾਨੀ ਵਜੋਂ ਜਾਣੇ ਜਾਂਦੇ ਜਲੰਧਰ ਦਾ ਦੌਰਾ ਕਰਨ ਲਈ ਸੱਦਾ ਦਿੱਤਾ ਗਿਆ।ਮੁੱਖ ਮੰਤਰੀ ਨੇ ਕਿਹਾ ਕਿ ਸਿਓਲ ਵਿੱਚ ਟੂਰਿਜ਼ਮ ਰੋਡ ਸ਼ੋਅ ਨੂੰ ਵੀ ਭਰਵਾਂ ਹੁੰਗਾਰਾ ਮਿਲਿਆ ਕਿਉਂਕਿ ਵੱਖ-ਵੱਖ ਟੂਰ ਆਪਰੇਟਰਾਂ ਦੇ 10 ਤੋਂ ਵੱਧ ਨੁਮਾਇੰਦਿਆਂ ਨੇ ਇਸ ਵਿੱਚ ਹਿੱਸਾ ਲਿਆ ਅਤੇ ਸੂਬੇ ਦੀ ਸੈਰ-ਸਪਾਟਾ ਸੰਭਾਵਨਾ ਤਲਾਸ਼ਣ ਵਿੱਚ ਡੂੰਘੀ ਦਿਲਚਸਪੀ ਦਿਖਾਈ। ਉਨ੍ਹਾਂ ਕਿਹਾ ਕਿ ਸੁਨਜਿਨ ਨਾਲ ਮੁਲਾਕਾਤ ਦੌਰਾਨ ਕੰਪਨੀ ਨੇ ਪੰਜਾਬ ਵਿੱਚ ਆਪਣੀ ਪਸ਼ੂ ਖੁਰਾਕ ਸਮਰੱਥਾ ਦਾ ਵਿਸਥਾਰ ਕਰਨ ਦਾ ਵੀ ਇਰਾਦਾ ਰੱਖਿਆ ਅਤੇ ਸੂਬੇ ਵਿੱਚ ਪੋਲਟਰੀ ਅਤੇ ਡੇਅਰੀ ਕਾਰੋਬਾਰ ਸਥਾਪਤ ਕਰਨ ਦੀਆਂ ਯੋਜਨਾਵਾਂ ਵੀ ਸਾਂਝੀਆਂ ਕੀਤੀਆਂ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬੇ ਦੇ ਮੁਖੀ ਹੋਣ ਦੇ ਨਾਤੇ ਉਨ੍ਹਾਂ ਦਾ ਫਰਜ਼ ਬਣਦਾ ਹੈ ਕਿ ਉਹ ਲੋਕਾਂ ਨੂੰ ਉਨ੍ਹਾਂ ਦੁਆਰਾ ਕੀਤੀਆਂ ਗਈਆਂ ਮੀਟਿੰਗਾਂ ਅਤੇ ਇਨ੍ਹਾਂ ਵਿਚਾਰ-ਵਟਾਂਦਰੇ ਦੇ ਨਤੀਜਿਆਂ ਬਾਰੇ ਦੱਸਣ।ਮੁੱਖ ਮੰਤਰੀ ਨੇ ਕਿਹਾ ਕਿ ਜਾਪਾਨੀ ਅਤੇ ਦੱਖਣੀ ਕੋਰੀਆਈ ਲੋਕਾਂ ਕੋਲ ਉੱਚ-ਪੱਧਰੀ ਤਕਨਾਲੋਜੀ ਹੈ ਪਰ ਪੰਜਾਬ ਕੋਲ ਸਭ ਤੋਂ ਨਵੀਨਤਾਕਾਰੀ ਅਤੇ ਮਿਹਨਤੀ ਪ੍ਰਤਿਭਾ ਹੈ। ਉਨ੍ਹਾਂ ਨੇ ਉਮੀਦ ਜ਼ਾਹਰ ਕੀਤੀ ਕਿ ਆਉਣ ਵਾਲਾ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਤਕਨਾਲੋਜੀ ਅਤੇ ਪ੍ਰਤਿਭਾ ਵਿਚਕਾਰ ਤਾਲਮੇਲ ਲਈ ਰਾਹ ਪੱਧਰਾ ਕਰੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਦੇ ਨਤੀਜੇ ਵਜੋਂ ਪੰਜਾਬ ਦੇਸ਼ ਅਤੇ ਦੁਨੀਆ ਵਿੱਚ ਮੋਹਰੀ ਸੂਬਾ ਬਣੇਗਾ।ਇਸ ਮੌਕੇ ਮੁੱਖ ਸਕੱਤਰ ਕੇ.ਏ.ਪੀ. ਸਿਨਹਾ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਡਾ. ਰਵੀ ਭਗਤ ਅਤੇ ਹੋਰ ਵੀ ਮੌਜੂਦ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Special DGP Arpit Shukla ਨੇ ਮੱਲਾਂਪੁਰ ਸਟੇਡੀਅਮ ‘ਚ ਹੋਣ ਵਾਲੇ T-20 ਮੈਚ ਲਈ ਸੁਰੱਖਿਆ ਤੇ ਟ੍ਰੈਫਿਕ ਪ੍ਰਬੰਧਾਂ ਬਾਰੇ ਲਿਆ ਜਾਇਜ਼ਾ

0

SAS Nagar News:ਪੰਜਾਬ ਪੁਲਿਸ ਦੇ ਸਪੈਸ਼ਲ ਡਾਇਰੈਕਟਰ ਜਨਰਲ ਆਫ਼ ਪੁਲਿਸ (ਲਾਅ ਐਂਡ ਆਰਡਰ) ਸ਼੍ਰੀ ਅਰਪਿਤ ਸ਼ੁਕਲਾ ਨੇ ਅੱਜ ਮੀਡੀਆ ਨੂੰ ਮੱਲਾਂਪੁਰ ਸਥਿਤ ਮਹਾਰਾਜਾ ਯਾਦਵਿੰਦਰ ਸਿੰਘ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਕੱਲ੍ਹ ਹੋਣ ਵਾਲੇ ਭਾਰਤ ਅਤੇ ਦੱਖਣੀ ਅਫਰੀਕਾ ਦਰਮਿਆਨ ਹੋਣ ਵਾਲੇ ਟੀ-20 ਕ੍ਰਿਕਟ ਮੈਚ ਲਈ ਪੰਜਾਬ ਪੁਲਿਸ ਵੱਲੋਂ ਕੀਤੇ ਗਏ ਵਿਆਪਕ ਸੁਰੱਖਿਆ ਅਤੇ ਟ੍ਰੈਫਿਕ ਪ੍ਰਬੰਧਾਂ ਬਾਰੇ ਜਾਣਕਾਰੀ ਦਿੱਤੀ।ਉਨ੍ਹਾਂ ਦੱਸਿਆ ਕਿ ਸਟੇਡੀਅਮ ਦੀ ਲਗਭਗ 35 ਹਜ਼ਾਰ ਦਰਸ਼ਕ ਸਮਰੱਥਾ ਦੇ ਮੁਕਾਬਲੇ ਵੱਡੀ ਗਿਣਤੀ ਦੇ ਆਉਣ ਦੇ ਮੱਦੇਨਜ਼ਰ, ਮੈਚ ਦੇ ਸੁਚੱਜੇ ਆਯੋਜਨ ਲਈ ਪੂਰੀ ਤਰ੍ਹਾਂ ਮਜ਼ਬੂਤ ਸੁਰੱਖਿਆ ਅਤੇ ਟ੍ਰੈਫਿਕ ਪ੍ਰਬੰਧ ਕੀਤੇ ਗਏ ਹਨ।

ਇਹ ਵੀ ਪੜ੍ਹੋ ਉੱਘੀ ਅਦਾਕਾਰਾ ਤੇ AAP ਆਗੂ ਸੋਨੀਆ ਮਾਨ ਨੂੰ ਜਾ+ਨੋਂ ਮਾਰਨ ਦੀ ਧਮਕੀ ਦੇਣ ਵਾਲਾ ਪੁਲਿਸ ਵੱਲੋਂ ਕਾਬੂ

ਇਸ ਡਿਊਟੀ ਲਈ ਲਗਭਗ 3,000 ਪੁਲਿਸ ਕਰਮਚਾਰੀ, ਇੱਕ ਡਿਪਟੀ ਇੰਸਪੈਕਟਰ ਜਨਰਲ (ਡੀ. ਆਈ. ਜੀ.) ਅਤੇ ਦੋ ਅਸਿਸਟੈਂਟ ਇੰਸਪੈਕਟਰ ਜਨਰਲ (ਏ. ਆਈ. ਜੀ.) ਦੀ ਅਗਵਾਈ ਹੇਠ, 80 ਐੱਸ. ਪੀ., ਡੀ. ਐੱਸ. ਪੀ. ਅਤੇ ਹੋਰ ਗਜ਼ਟਿਡ ਅਧਿਕਾਰੀਆਂ ਤਾਇਨਾਤ ਕੀਤੇ ਗਏ ਹਨ।ਉਨ੍ਹਾਂ ਨੇ ਦੱਸਿਆ ਕਿ ਡੀ. ਆਈ. ਜੀ. ਰੂਪਨਗਰ ਰੇਂਜ ਸ਼੍ਰੀ ਨਾਨਕ ਸਿੰਘ ਅਤੇ ਸੀਨੀਅਰ ਸੁਪਰਡਿੰਟ ਆਫ਼ ਪੁਲਿਸ ਐੱਸ. ਏ. ਐੱਸ. ਨਗਰ ਸ਼੍ਰੀ ਹਰਮਨਦੀਪ ਸਿੰਘ ਹਾਂਸ ਵੱਲੋਂ ਸੁਰੱਖਿਆ ਅਤੇ ਟ੍ਰੈਫਿਕ ਪ੍ਰਬੰਧਾਂ ਦੀ ਨਿਗਰਾਨੀ ਕੀਤੀ ਜਾਵੇਗੀ।ਦਰਸ਼ਕਾਂ ਲਈ ਸੁਚੱਜੀ ਆਵਾਜਾਈ ਅਤੇ ਜਾਮ ਤੋਂ ਬਚਣ ਲਈ ਹੇਠ ਲਿਖੇ ਟ੍ਰੈਫਿਕ ਡਾਈਵਰਸ਼ਨ ਅਤੇ ਰਸਤੇ ਨਿਰਧਾਰਤ ਕੀਤੇ ਗਏ ਹਨ:

ਇਹ ਵੀ ਪੜ੍ਹੋ ਬਠਿੰਡਾ ‘ਚ ਸਹਿਕਾਰੀ ਬੈਂਕ ਦੇ ਡਾਇਰੈਕਟਰਾਂ ਦੀ ਹੋਈ ਚੋਣ; AAP ਦੇ ਰਾਜਨ ਸਹਿਤ 7 ਡਾਇਰੈਕਟਰ ਬਣੇ

1. ਦੱਖਣ ਮਾਰਗ ਤੋਂ:-ਮੱਲਾਂਪੁਰ-ਚੰਡੀਗੜ੍ਹ ਬੈਰੀਅਰ ਤੋਂ ਖੱਬੇ ਮੁੜਕੇ ਬੱਦੀ-ਕੁਰਾਲੀ ਰੋਡ ਵੱਲ ਜਾਇਆ ਜਾਵੇ। ਓਮੈਕਸ ਸ਼ਿਪ ਬਿਲਡਿੰਗ ਨੇੜੇ ਖੱਬੇ ਮੁੜਕੇ ਪੀ. ਆਰ.-7 (ਏਅਰਪੋਰਟ ਰੋਡ) ਲਿਆ ਜਾਵੇ ਅਤੇ ਉਥੋਂ ਖੱਬੇ ਮੁੜਕੇ ਸਟੇਡੀਅਮ ਰੋਡ ਵੱਲ ਜਾਇਆ ਜਾਵੇ।ਇਸ ਤੋਂ ਇਲਾਵਾ, ਬੱਦੀ-ਕੁਰਾਲੀ ਰੋਡ ‘ਤੇ ਅੱਗੇ ਵਧਦੇ ਹੋਏ ਈਕੋ ਸਿਟੀ-1 ਟਾਊਨਸ਼ਿਪ ਨੇੜੇ ਖੱਬੇ ਮੁੜਕੇ ਪੀ. ਆਰ.-6 ਰੋਡ ਰਾਹੀਂ ਸਟੇਡੀਅਮ ਰੋਡ ਤੱਕ ਪਹੁੰਚਿਆ ਜਾ ਸਕਦਾ ਹੈ।

2. ਏਅਰਪੋਰਟ ਰੋਡ ਤੋਂ:-ਜੇਕਰ ਬੱਦੀ/ਕੁਰਾਲੀ ਵੱਲੋਂ ਆ ਰਹੇ ਹੋ ਤਾਂ ਪੀ. ਆਰ.-7 ਰੋਡ ‘ਤੇ ਸਿੱਧੇ ਚੱਲਦੇ ਹੋਏ ਸੱਜੇ ਮੁੜਕੇ ਸਟੇਡੀਅਮ ਰੋਡ ਵੱਲ ਜਾਇਆ ਜਾਵੇ।ਕੁਰਾਲੀ ਵੱਲੋਂ ਆਉਣ ਵਾਲੇ ਵੀ ਸੱਜੇ ਮੁੜਕੇ ਸਟੇਡੀਅਮ ਰੋਡ ਵੱਲ ਜਾ ਸਕਦੇ ਹਨ।

ਇਹ ਵੀ ਪੜ੍ਹੋ ਜ਼ਿਲ੍ਹਾ ਪ੍ਰਸ਼ੀਦ ਅਤੇ ਪੰਚਾਇਤ ਸੰਮਤੀ ਚੋਣਾਂ; ਰਿਟਰਨਿੰਗ ਅਫ਼ਸਰ ਨੇ ਬਲਾਕ ਬਠਿੰਡਾ ਦੀ ਚੋਣ ਤਿਆਰੀਆਂ ਦੀ ਰਿਹਰਸਲ ਦਾ ਲਿਆ ਜਾਇਜ਼ਾ

3. ਪੀ. ਜੀ. ਆਈ. ਮੱਧ ਮਾਰਗ ਤੋਂ:-ਸਿੱਧਾ ਬੱਦੀ-ਕੁਰਾਲੀ ਰੋਡ ਵੱਲ ਜਾ ਕੇ ਖੱਬੇ ਮੁੜਕੇ ਪੀ. ਆਰ.-7 (ਏਅਰਪੋਰਟ ਰੋਡ) ‘ਤੇ ਜਾਇਆ ਜਾਵੇ ਅਤੇ ਉਥੋਂ ਖੱਬੇ ਮੁੜਕੇ ਸਟੇਡੀਅਮ ਰੋਡ ਵੱਲ।ਵਿਕਲਪ ਵਜੋਂ, ਮੱਲਾਂਪੁਰ-ਚੰਡੀਗੜ੍ਹ ਬੈਰੀਅਰ ਤੋਂ ਕੁਰਾਲੀ ਵੱਲ ਖੱਬੇ ਮੁੜਕੇ ਅਤੇ ਈਕੋ ਸਿਟੀ-1 ਟਾਊਨਸ਼ਿਪ ਨੇੜੇ ਖੱਬੇ ਮੁੜਕੇ ਪੀ. ਆਰ.-6 ਰੋਡ ਰਾਹੀਂ ਸਟੇਡੀਅਮ ਪਹੁੰਚਿਆ ਜਾ ਸਕਦਾ ਹੈ।

ਸਪੈਸ਼ਲ ਡੀ. ਜੀ. ਪੀ. ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਟ੍ਰੈਫਿਕ ਸਲਾਹ ਦੀ ਪਾਲਣਾ ਕਰਨ, ਪੁਲਿਸ ਨਾਲ ਸਹਿਯੋਗ ਕਰਨ ਅਤੇ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਤੋਂ ਬਚਣ ਲਈ ਸਮੇਂ ਤੋਂ ਪਹਿਲਾਂ ਸਟੇਡੀਅਮ ਪਹੁੰਚਣ। ਉਨ੍ਹਾਂ ਦੁਹਰਾਇਆ ਕਿ ਦਰਸ਼ਕਾਂ ਦੀ ਸੁਰੱਖਿਆ ਅਤੇ ਸੁਚੱਜੀ ਆਵਾਜਾਈ ਲਈ ਸਾਰੇ ਲੋੜੀਂਦੇ ਇੰਤਜ਼ਾਮ ਕੀਤੇ ਗਏ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਕੇਂਦਰੀ ਜੇਲ੍ਹ ਤੇ ਵੂਮੈਨ ਜੇਲ੍ਹ ਵਿਖੇ “ਵਿਸ਼ਵ ਮਨੁੱਖ ਅਧਿਕਾਰ” ਸੈਮੀਨਾਰ ਕਰਵਾਇਆ

0

Bathinda News: ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਸ਼੍ਰੀ ਕਰੁਨੇਸ਼ ਕੁਮਾਰ ਤੇ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਠਿੰਡਾ ਮਿਸ ਬਲਜਿੰਦਰ ਕੌਰ ਮਾਨ ਦੀ ਅਗਵਾਈ ਹੇਠ ਕੇਂਦਰੀ ਜੇਲ੍ਹ ਬਠਿੰਡਾ ਤੇ ਵੂਮੈਨ ਜੇਲ੍ਹ ਬਠਿੰਡਾ ਵਿਖੇ “ਵਿਸ਼ਵ ਮਨੁੱਖ ਅਧਿਕਾਰ” ਸੈਮੀਨਾਰ ਕਰਵਾਇਆ ਗਿਆ।ਇਸ ਮੌਕੇ ਜ਼ਿਲ੍ਹਾ ਤੇ ਸੈਸ਼ਨ ਜੱਜ ਵੱਲੋਂ ਜਿਥੇ ਕੈਦੀਆਂ ਤੇ ਹਵਾਲਾਤੀਆਂ ਨੂੰ ਉਨ੍ਹਾਂ ਦੇ ਹੱਕਾਂ ਅਤੇ ਕਾਨੂੰਨੀ ਅਧਿਕਾਰਾਂ ਬਾਰੇ ਜਾਣਕਾਰੀ ਦਿੱਤੀ ਗਈ ਉਥੇ ਹੀ ਕੈਦੀਆਂ ਤੇ ਹਵਾਲਾਤੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਸੁਣਿਆ ਗਿਆ ਤੇ ਉਨ੍ਹਾਂ ਦਾ ਮੌਕੇ ‘ਤੇ ਹੱਲ ਕੀਤਾ।

ਇਹ ਵੀ ਪੜ੍ਹੋ ਜ਼ਿਲ੍ਹਾ ਪ੍ਰਸ਼ੀਦ ਅਤੇ ਪੰਚਾਇਤ ਸੰਮਤੀ ਚੋਣਾਂ; ਰਿਟਰਨਿੰਗ ਅਫ਼ਸਰ ਨੇ ਬਲਾਕ ਬਠਿੰਡਾ ਦੀ ਚੋਣ ਤਿਆਰੀਆਂ ਦੀ ਰਿਹਰਸਲ ਦਾ ਲਿਆ ਜਾਇਜ਼ਾ

ਇਸ ਮੌਕੇ ਕੇਂਦਰੀ ਜੇਲ੍ਹ ਬਠਿੰਡਾ ਵਿਖੇ ਰੋਹਿਤ ਗਰਗ ਅਤੇ ਸ੍ਰੀ ਰੋਹਿਤ ਖੱਟੜ, ਲੀਗਲ ਏਡ ਡਿਫੈਂਸ ਕੌਂਸਲ ਵੱਲੋਂ ਜੇਲ੍ਹ ਹਵਾਲਾਤੀਆਂ ਅਤੇ ਕੈਦੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੂੰ ਇਸ ਦਿਨ ਦੀ ਅਹਿਮੀਅਤ ਬਾਰੇ ਦੱਸਿਆ ਗਿਆ। ਇਸੇ ਤਰ੍ਹਾਂ ਹੀ ਜਨਾਨਾਂ ਜੇਲ੍ਹ ਬਠਿੰਡਾ ਵਿੱਚ ਵੀ ਮਿਸ. ਕਿਰਨਪਾਲ ਕੌਰ ਅਤੇ ਮਿਸ. ਰਜਿੰਦਰ ਕੌਰ, ਲੀਗਲ ਏਡ ਡਿਫੈਂਸ ਕੌਂਸਲ ਦੇ ਵਕੀਲ ਸਾਹਿਬਾਨਾਂ ਵੱਲੋਂ ਹਵਾਲਾਤੀਆਂ ਅਤੇ ਕੈਦੀਆਂ ਨੂੰ ਉਨ੍ਹਾਂ ਦੇ ਹੱਕਾਂ ਤੋਂ ਜਾਣੂ ਕਰਵਾਇਆ ਗਿਆ। ਇਸ ਮੌਕੇ ਲੀਗਲ ਏਡ ਸਹਾਇਤਾ ਹੈਲਪ ਡੈਸਕ ਅਤੇ ਆਊਟਰੀਚ ਕਲੀਨਿਕ ਵੀ ਸਥਾਪਤ ਕੀਤਾ ਗਿਆ ਅਤੇ ਕੈਦੀਆਂ ਅਤੇ ਹਵਾਲਾਤੀਆਂ ਨੂੰ ਉਨ੍ਹਾਂ ਦੇ ਕੇਸਾਂ ਵਿੱਚ ਆ ਰਹੀਆਂ ਮੁਸ਼ਕਿਲਾਂ ਦਾ ਹੱਲ ਕੀਤਾ ਗਿਆ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਜਦੋਂ ਧੀਆਂ ਤਰੱਕੀਆਂ ਕਰਦੀਆਂ ਹਨ, ਤਾਂ ਸਮਾਜ ਤੇ ਦੇਸ਼ ਦੋਵੇਂ ਮਜ਼ਬੂਤ ਹੁੰਦੇ ਹਨ:ਮੇਅਰ ਪਦਮਜੀਤ ਮਹਿਤਾ

0

Bathinda News: ਸ਼ਹਿਰ ਦੀਆਂ ਉੱਭਰਦੀਆਂ ਪ੍ਰਤਿਭਾਵਾਂ ਨੇ ਇੱਕ ਵਾਰ ਫਿਰ ਬਠਿੰਡਾ ਦਾ ਨਾਮ ਰਾਸ਼ਟਰੀ ਪੱਧਰ ‘ਤੇ ਉੱਚਾ ਕੀਤਾ ਹੈ। ਨਿਸ਼ਾਨੇਬਾਜ਼ੀ ਅਤੇ ਰੋਬੋਟਿਕਸ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਰਾਸ਼ਟਰੀ ਚੈਂਪੀਅਨਸ਼ਿਪ ਲਈ ਚੁਣੇ ਗਏ ਹੋਣਹਾਰ ਐਥਲੀਟ ਜਪਨੀਤ ਕੌਰ (ਸ਼ੂਟਿੰਗ) ਅਤੇ ਮਨਮੀਤ ਕੌਰ (ਰੋਬੋਟਿਕਸ) ਨੂੰ ਅੱਜ ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਨੇ ਸਰਟੀਫਿਕੇਟ ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।ਦੋਵਾਂ ਪ੍ਰਤਿਭਾਸ਼ਾਲੀ ਲੜਕੀਆਂ ਦੇ ਜਨੂੰਨ, ਸਖ਼ਤ ਮਿਹਨਤ ਅਤੇ ਸਮਰਪਣ ਦੀ ਸ਼ਲਾਘਾ ਕਰਦਿਆਂ ਮੇਅਰ ਸ੍ਰੀ ਮਹਿਤਾ ਨੇ ਕਿਹਾ, “ਅੱਜ, ਬਠਿੰਡਾ ਦੀਆਂ ਧੀਆਂ ਹਰ ਖੇਤਰ ਵਿੱਚ ਆਪਣੀ ਮਜ਼ਬੂਤ ਛਾਪ ਛੱਡ ਰਹੀਆਂ ਹਨ।

ਇਹ ਵੀ ਪੜ੍ਹੋ ਉੱਘੀ ਅਦਾਕਾਰਾ ਤੇ AAP ਆਗੂ ਸੋਨੀਆ ਮਾਨ ਨੂੰ ਜਾ+ਨੋਂ ਮਾਰਨ ਦੀ ਧਮਕੀ ਦੇਣ ਵਾਲਾ ਪੁਲਿਸ ਵੱਲੋਂ ਕਾਬੂ

ਨਿਸ਼ਾਨੇਬਾਜ਼ੀ ਅਤੇ ਰੋਬੋਟਿਕਸ ਵਰਗੇ ਚੁਣੌਤੀਪੂਰਨ ਖੇਤਰਾਂ ਵਿੱਚ ਉਨ੍ਹਾਂ ਦੀ ਸਫਲਤਾ ਨਾ ਸਿਰਫ਼ ਉਨ੍ਹਾਂ ਦੇ ਪਰਿਵਾਰਾਂ ਲਈ, ਸਗੋਂ ਪੂਰੇ ਸ਼ਹਿਰ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਜਦੋਂ ਧੀਆਂ ਤਰੱਕੀਆਂ ਕਰਦੀਆਂ ਹਨ, ਤਾਂ ਸਮਾਜ ਅਤੇ ਦੇਸ਼ ਦੋਵੇਂ ਮਜ਼ਬੂਤ ਹੁੰਦੇ ਹਨ।”ਦੋਵਾਂ ਐਥਲੀਟਾਂ ਨੂੰ ਆਉਣ ਵਾਲੇ ਰਾਸ਼ਟਰੀ ਮੁਕਾਬਲਿਆਂ ਲਈ ਸ਼ੁਭਕਾਮਨਾਵਾਂ ਦਿੰਦੇ ਹੋਏ, ਮੇਅਰ ਨੇ ਉਮੀਦ ਪ੍ਰਗਟਾਈ ਕਿ ਉਹ ਭਵਿੱਖ ਵਿੱਚ ਅੰਤਰਰਾਸ਼ਟਰੀ ਪੱਧਰ ‘ਤੇ ਬਠਿੰਡਾ, ਪੰਜਾਬ ਅਤੇ ਭਾਰਤ ਦਾ ਨਾਮ ਰੌਸ਼ਨ ਕਰਨਗੀਆਂ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਜ਼ਿਲ੍ਹਾ ਪ੍ਰਸ਼ੀਦ ਅਤੇ ਪੰਚਾਇਤ ਸੰਮਤੀ ਚੋਣਾਂ; ਰਿਟਰਨਿੰਗ ਅਫ਼ਸਰ ਨੇ ਬਲਾਕ ਬਠਿੰਡਾ ਦੀ ਚੋਣ ਤਿਆਰੀਆਂ ਦੀ ਰਿਹਰਸਲ ਦਾ ਲਿਆ ਜਾਇਜ਼ਾ

0

Bathinda News: ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਰਾਜੇਸ਼ ਧੀਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਰਿਟਰਨਿੰਗ ਅਫਸਰ ਜ਼ਿਲ੍ਹਾ ਪ੍ਰੀਸ਼ਦ-ਕਮ-ਵਧੀਕ ਡਿਪਟੀ ਕਮਿਸ਼ਨਰ ਮੈਡਮ ਪੂਨਮ ਸਿੰਘ ਨੇ ਜਿਥੇ ਬਲਾਕ ਬਠਿੰਡਾ ਦੀਆਂ ਆਗਾਂਊਂ ਚੋਣ ਤਿਆਰੀਆਂ ਦੀ ਰਿਹਰਸਲ ਦਾ ਜਾਇਜਾ ਲਿਆ ਉਥੇ ਹੀ ਉਨ੍ਹਾਂ ਸਟਾਂਗ ਰੂਮ ਅਤੇ ਕਾਊਂਟਿੰਗ ਹਾਲ ਦੀ ਚੈਕਿੰਗ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਐਸਡੀਐਮ ਬਠਿੰਡਾ ਬਲਕਰਨ ਸਿੰਘ ਮਾਹਲ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ।

ਇਹ ਵੀ ਪੜ੍ਹੋ ਉੱਘੀ ਅਦਾਕਾਰਾ ਤੇ AAP ਆਗੂ ਸੋਨੀਆ ਮਾਨ ਨੂੰ ਜਾ+ਨੋਂ ਮਾਰਨ ਦੀ ਧਮਕੀ ਦੇਣ ਵਾਲਾ ਪੁਲਿਸ ਵੱਲੋਂ ਕਾਬੂ

ਇਸ ਮੌਕੇ ਰਿਟਰਨਿੰਗ ਅਫਸਰ ਨੇ ਚੋਣ ਪ੍ਰਕਿਰਿਆ ਨਾਲ ਜੁੜੇ ਸਾਰੇ ਪ੍ਰਬੰਧਾਂ ਦੀ ਬਾਰੀਕੀ ਨਾਲ ਜਾਂਚ ਕਰਦਿਆਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸੁਰੱਖਿਆ, ਚੋਣ ਸਮੱਗਰੀ ਆਦਿ ਸਹੂਲਤਾਂ ਮੁਕੰਮਲ ਕਰ ਲਈਆਂ ਜਾਣ ਤਾਂ ਜੋ ਚੋਣ ਪ੍ਰਕਿਰਿਆ ਨਿਰਵਿਘਨ ਅਤੇ ਪਾਰਦਰਸ਼ੀ ਢੰਗ ਨਾਲ ਸੰਪੰਨ ਹੋ ਸਕੇ। ਉਨ੍ਹਾਂ ਨੇ ਚੋਣ ਸੰਬੰਧੀ ਪ੍ਰਬੰਧਾਂ ਨੂੰ ਮੌਕ਼ੇ ‘ਤੇ ਵੇਖਦਿਆਂ ਜ਼ੋਰ ਦਿੰਦਿਆਂ ਕਿਹਾ ਕਿ ਹਰ ਇਕ ਪ੍ਰਕਿਰਿਆ ਰਾਜ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਪੂਰੀ ਪਾਰਦਰਸ਼ਤਾ ਅਤੇ ਜ਼ਿੰਮੇਵਾਰੀ ਨਾਲ ਕੀਤੀ ਜਾਵੇ।

ਇਹ ਵੀ ਪੜ੍ਹੋ ਬਠਿੰਡਾ ‘ਚ ਸਹਿਕਾਰੀ ਬੈਂਕ ਦੇ ਡਾਇਰੈਕਟਰਾਂ ਦੀ ਹੋਈ ਚੋਣ; AAP ਦੇ ਰਾਜਨ ਸਹਿਤ 7 ਡਾਇਰੈਕਟਰ ਬਣੇ

ਉਨ੍ਹਾਂ ਬਠਿੰਡਾ ਬਲਾਕ ਵਿੱਚ ਕੀਤੇ ਪ੍ਰਬੰਧਾਂ ‘ਤੇ ਤਸੱਲੀ ਪ੍ਰਗਟਾਉਂਦਿਆਂ ਜ਼ਰੂਰੀ ਬਿੰਦੂਆਂ ‘ਤੇ ਸਖਤ ਨਜ਼ਰਸਾਨੀ ਰੱਖਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ। ਉਨ੍ਹਾਂ ਨੇ ਸੰਬੰਧਤ ਅਧਿਕਾਰੀਆਂ ਨੂੰ ਸਮੇਂ ਦੀ ਪਾਬੰਦੀ, ਸਹੂਲਤਾਂ ਦੀ ਉਪਲਬਧਤਾ ਅਤੇ ਤਕਨੀਕੀ ਪ੍ਰਬੰਧਾਂ ਨੂੰ ਬਿਲਕੁਲ ਮਜ਼ਬੂਤ ਰੱਖਣ ‘ਤੇ ਵਿਸ਼ੇਸ਼ ਧਿਆਨ ਦੇਣ ਲਈ ਵੀ ਕਿਹਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਉੱਘੀ ਅਦਾਕਾਰਾ ਤੇ AAP ਆਗੂ ਸੋਨੀਆ ਮਾਨ ਨੂੰ ਜਾ+ਨੋਂ ਮਾਰਨ ਦੀ ਧਮਕੀ ਦੇਣ ਵਾਲਾ ਪੁਲਿਸ ਵੱਲੋਂ ਕਾਬੂ

0

Amritsar News: ਉੱਘੀ ਅਦਾਕਾਰਾ ਤੇ ਆਮ ਆਦਮੀ ਪਾਰਟੀ ਦੀ ਆਗੂ ਸੋਨੀਆ ਮਾਨ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਨੌਜਵਾਨ ਨੂੰ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਕਾਬੂ ਕਰ ਲਿਆ ਹੈ। ਗ੍ਰਿਫਤਾਰ ਕੀਤੇ ਮੁਲਜਮ ਦੀ ਪਹਿਚਾਣ ਗੋਪੀ ਵਜੋਂ ਹੋਈ ਹੈ, ਜੋਕਿ ਇੱਥੋਂ ਦਾ ਹੀ ਰਹਿਣ ਵਾਲਾ ਹੈ। ਅੱਜ ਮਾਮਲੇ ਦੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਦਸਿਆ ਕਿ 8 ਦਸੰਬਰ ਨੂੰ ਸੋਨੀਆ ਮਾਨ ਦੇ ਵੱਲੋਂ ਇਸ ਸਬੰਧ ਵਿਚ ਸਿਕਾਇਤ ਆਈ ਸੀ ਕਿ ਕਿਸੇ ਅਗਿਆਤ ਨੌਜਵਾਨ ਵੱਲੋਂ ਉਸਨੂੰ ਗੋਲੀ ਮਾਰ ਕੇ ਖ਼ਤਮ ਕਰਨ ਦੀ ਧਮਕੀ ਦਿੱਤੀ ਹੈ।

ਇਹ ਵੀ ਪੜ੍ਹੋ ਭਿਆਨਕ ਸੜਕੀ ਹਾਦਸੇ ‘ਚ ਤਿੰਨ ਨੌਜਵਾਨਾਂ ਦੀ ਹੋਈ ਦਰਦਨਾਕ ਮੌ+ਤ

ਜਿਸਤੋਂ ਬਾਅਦ ਆਈਟੀ ਐਕਟ ਤੋਂ ਇਲਾਵਾ ਬੀਐਨਐਸ ਦੀ ਧਾਰਾ 351(2) ਅਤੇ 318(4) ਤਹਿਤ ਮੁਕੱਦਮਾ ਦਰਜ਼ ਕਰਕੇ ਐਸਪੀ ਅਦਿੱਤਿਯ ਵਾਲੀਆ ਦੀ ਅਗਵਾਈ ਹੇਠ ਜਾਂਚ ਕੀਤੀ ਗਈ। ਜਾਂਚ ਦੌਰਾਨ ਪਾਇਆ ਗਿਆ ਕਿ ਉਕਤ ਗੋਪੀ ਨਾਂ ਦੇ ਮੁਲਜਮ ਵੱਲੋਂ ਇਹ ਧਮਕੀ ਦਿੱਤੀ ਗਈ ਸੀ। ਉਸਦੇ ਵੱਲੋਂ ਵੱਖ ਵੱਖ ਨਾਮਾਂ ਹੇਠ 4-5 ਸੋੋਸ਼ਲ ਮੀਡੀਆ ‘ਤੇ ਅਕਾਉਂਟ ਚਲਾਏ ਜਾ ਰਹੇ ਹਨ। ਪੁਲਿਸ ਅਧਿਕਾਰੀਆਂ ਮੁਤਾਬਕ ਨੌਜਵਾਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ ਤੇ ਹੋਰ ਡੂੰਘਾਈ ਨਾਲ ਪੁਛਗਿਛ ਕੀਤੀ ਜਾ ਰਹੀ ਹੈ ਕਿ ਇਸਦੇ ਪਿੱਛੇ ਕੌਣ ਹੈ। ਦਸਣਾ ਬਣਦਾ ਹੈ ਕਿ ਫ਼ਿਲਮਾਂ ਵਿਚ ਕੰਮ ਕਰਨ ਤੋਂ ਇਲਾਵਾ ਸੋਨੀਆ ਮਾਨ ਵੱਲੋਂ ਕਿਸਾਨੀ ਸੰਘਰਸ਼ ਵਿਚ ਵੀ ਵੱਡੀ ਭੂਮਿਕਾ ਨਿਭਾਈ ਗਈ ਸੀ ਤੇ ਹੁਣ ਆਪ ਵਿਚ ਸ਼ਾਮਲ ਹੋਣ ਤੋਂ ਬਾਅਦ ਉਹ ਰਾਜਾਸਾਂਸੀ ਹਲਕੇ ਵਿਚ ਕੰਮ ਕਰ ਰਹੇ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

3 ਕਰੋੜ ਦਾ ਚਾਵਲ ਗਾਇਬ ਕਰਨ ਦੇ ਮਾਮਲੇ ਵਿਚ 4 ਅਧਿਕਾਰੀਆਂ ਵਿਰੁਧ ਪਰਚਾ ਦਰਜ਼

0

Moga News: ਗੋਦਾਮ ਵਿਚ ਰੱਖੇ ਕਰੀਬ 3 ਕਰੋੜ ਦੇ ਚਾਵਲ ਨੂੰ ਗਾਇਬ ਕਰਨ ਦੇ ਮਾਮਲੇ ਵਿਚ ਮੋਗਾ ਦੇ ਥਾਣਾ ਅਜੀਤਵਾਲ ਦੀ ਪੁਲਿਸ ਨੇ ਗੋਦਾਮ ਦੇ ਚਾਰ ਅਧਿਕਾਰੀਆਂ ਵਿਰੁਧ ਅਮਾਨਤ ‘ਚ ਖਿਆਨਤ ਕਰਨ ਦੇ ਦੋਸ਼ਾਂ ਹੇਠ ਪਰਚਾ ਦਰਜ਼ ਕੀਤਾ ਹੈ। ਇਸ ਸਬੰਧ ਵਿਚ ਐਸਐਸਪੀ ਕੋਲ ਗਲੋਬਸ ਵੇਅਰ ਹਾਊਸ ਐਡ ਟਰੇਡਿੰਗ ਪ੍ਰਾਈਵੇਟ ਲਿਮ: ਮੋਹਾਲੀ ਦੇ ਡਿਪਟੀ ਰੀਜਨਲ ਮੇਨੇਜਰ (ਵਿਜੀਲੈਸ) ਜਸਬੀਰ ਸਿੰਘ ਵੱਲੋਂ ਸਿਕਾਇਤ ਕੀਤੀ ਗਈ ਸੀ। ਜਿਸਦੇ ਵਿਚ ਦਾਅਵਾ ਕੀਤਾ ਗਿਆ ਸੀ ਕਿ ਕੰਪਨੀ ਵੱਲੋ ਹਰਸ ਐਗਰੋ ਚੂਹੜਚੱਕ ਜਿਲ੍ਹਾ ਮੋਗਾ ਦੇ ਗੋਦਾਮ ਵਿੱਚ ਸਾਲ 2023-24 ਮਹਿਕਮਾ ਪਨਗਰੇਨ ਦੇ ਰਹੀ ਐਫ਼ਸੀਆਈ ਨੇ ਸਰਕਾਰੀ ਮਾਲ ਚਾਵਲ ਦਾ ਸਟੋਕ ਲਗਾਇਆ ਸੀ।

ਇਹ ਵੀ ਪੜ੍ਹੋ Punjab Police ਦੇ ਹੌਲਦਾਰ ਨੇ ਕੀਤੀ ਆਤਮ+ਹੱ.ਤਿਆ, ਜਾਂਚ ਸ਼ੁਰੂ

ਜਿਥੇ ਅਜੇ ਕੁਮਾਰ ਸ਼ਰਮਾ ਬਤੌਰ ਸਟੇਸ਼ਨ ਮੈਨੇਜਰ ਕੰਮ ਕਰਦਾ ਰਿਹਾ ਸੀ। ਜਿਸਨੇ 07 ਸਤੰਬਰ 2023 ਨੂੰ ਉਕਤ ਕੰਪਨੀ ਵਿੱਚੋ ਰਿਜਾਇਨ ਕਰ ਦਿੱਤਾ ਸੀ, ਪ੍ਰੰਤੂ ਉਹ ਬਾਅਦ ਵਿੱਚ ਵੀ ਗੈਰ-ਰਸਮੀ ਤੌਰ ‘ਤੇ ਉਕਤ ਕੰਪਨੀ ਦਾ ਕੰਮ ਕਾਰ ਦੇਖਦਾ ਰਿਹਾ ਸੀ। ਇਸ ਗੋਦਾਮ ਦੇ ਇੰਚਾਰਜ ਮਨਮੋਹਨ ਸਿੰਘ ਗਡਾਉਨ ਇੰਚਾਰਜ ਨੇ 19 ਮਈ 2024 ਨੂੰ ਉਕਤ ਕੰਪਨੀ ਵਿਚੋਂ ਅਸਤੀਫਾ ਦੇ ਦਿੱਤਾ ਸੀ।ਜਿਸਤੋ ਬਾਅਦ ਕੰਪਨੀ ਨੇ ਸੋਹਨ ਲਾਲ ਨੂੰ ਬਤੌਰ ਗੋਦਾਮ ਇੰਚਾਰਜ ਲਗਾ ਦਿੱਤਾ ਪਰ ਸੋਹਨ ਲਾਲ ਵੱਲੋਂ ਗੋਦਾਮ ਦੇ ਵਿੱਚ ਚਾਵਲ ਦੀਆਂ ਬੋਰੀਆਂ ਘੱਟ ਹੋਣ ਕਰਕੇ ਚਾਰਜ ਲੈਣ ਤੋ ਮਨਾ ਕਰ ਦਿੱਤਾ।

ਇਹ ਵੀ ਪੜ੍ਹੋ ਭਿਆਨਕ ਸੜਕੀ ਹਾਦਸੇ ‘ਚ ਤਿੰਨ ਨੌਜਵਾਨਾਂ ਦੀ ਹੋਈ ਦਰਦਨਾਕ ਮੌ+ਤ

ਐਫ਼ਸੀਆਈ ਵੱਲੋ ਗੋਦਾਮ ਤੋਂ ਮਾਲ ਦੀ ਚੁਕਵਾਈ ਦੌਰਾਨ ਅਕਤੂਬਰ 2025 ਵਿਚ ਸਟਾਕ ਘੱਟ ਨਿਕਲਿਆ। ਜਿਸਦੀ ਤਿਆਰ ਕੀਤੀ ਰਿਪੋਰਟ ਮੁਤਾਬਿਕ ਕਰੀਬ ਅੰਦਾਜਨ 12487 ਬੋਰੀਆਂ ਚਾਵਲ ਘੱਟ ਗਏ ਹਨǀ ਜਿਸਦੀ ਬਣਦੀ ਅੰਦਾਜਨ ਕੀਮਤ 2,60,00,000/-ਰੁਪਏ ਅਤੇ 1650 ਕੁਅਇੰਲ ਚਾਵਲ ਸਟੋਰੇਜ ਲੌਸ ਜਿਸਦੀ ਅੰਦਾਜਨ ਕੀਮਤ 40ਲੱਖ ਰੁਪਏ ਬਣਦੀ ਹੈ। ਪੁਲਿਸ ਨੇ ਇਸ ਮਾਮਲੇ ਵਿਚ ਅਜੈ ਕੁਮਾਰ ਸ਼ਰਮਾ ਵਾਸੀ ਮੁਹੱਲਾ ਮਥੂਰਾਪੁਰੀ ਮੋਗਾ (ਸ਼ਟੇਸ਼ਨ ਮਨੇਜਰ),ਮਨਮੋਹਨ ਸਿੰਘ ਵਾਸੀ ਨਿਊ ਗੋਬਿੰਦ ਨਗਰ ਮਲੋਟ ਸ੍ਰੀ ਮੁਕਤਸਰ ਸਾਹਿਬ, ਤੇਜਿੰਦਰ ਮੋਹਨ (ਗੋਦਾਮ ਇੰਚਾਰਜ) ਤੇ ਸਾਹਿਲ ਕੁਮਾਰ (ਕੰਢਾ ਅਪ੍ਰੇਟਰ) ਵਿਰੁਧ ਪਰਚਾ ਦਰਜ਼ ਕਰ ਲਿਆ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਭਿਆਨਕ ਸੜਕੀ ਹਾਦਸੇ ‘ਚ ਤਿੰਨ ਨੌਜਵਾਨਾਂ ਦੀ ਹੋਈ ਦਰਦਨਾਕ ਮੌ+ਤ

0

Amritsar News: Amritsar ਬਾਈਪਾਸ ‘ਤੇ ਬੀਤੀ ਦੇਰ ਰਾਤ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿਚ ਤਿੰਨ ਨੌਜਵਾਨਾਂ ਦੀ ਮੌਤ ਹੋਣ ਅਤੇ ਇੱਕ ਦੇ ਗੰਭੀਰ ਜਖ਼ਮੀ ਹੋਣ ਦੀ ਸੂਚਨਾ ਹੈ। ਮ੍ਰਿਤਕ ਨੌਜਵਾਨ ਇੱਕ ਕਾਰ ਵਿਚ ਸਵਾਰ ਹੋ ਕੇ ਪਿੰਡ ਲੋਪੋਕੇ ਤੋਂ ਆ ਰਹੇ ਸਨ ਕਿ ਮਹਿਲਾ ਪੁਲ ਨੇੜੇ ਅਚਾਨਕ ਕਾਰ ਬੇਕਾਬੂ ਹੋ ਕੇ ਹਾਦਸਾਗ੍ਰਸਤ ਹੋ ਗਈ।

ਇਹ ਵੀ ਪੜ੍ਹੋ Punjab Police ਦੇ ਹੌਲਦਾਰ ਨੇ ਕੀਤੀ ਆਤਮ+ਹੱ.ਤਿਆ, ਜਾਂਚ ਸ਼ੁਰੂ

ਮ੍ਰਿਤਕ ਨੌਜਵਾਨਾਂ ਵਿਚੋਂ ਇੱਕ ਚੱਕ ਮਿਸ਼ਰੀ ਖਾਨ ਪਿੰਡ,ਇੱਕ ਲੋਪੋਕੇ ਪਿੰਡ ਅਤੇ ਇੱਕ ਬੋਪਾਰਾਏ ਬਾਜ ਕਲਾਂ ਪਿੰਡ ਦਾ ਰਹਿਣ ਵਾਲਾ ਦਸਿਆ ਜਾ ਰਿਹਾ ਹੈ ਜਦਕਿ ਜਖ਼ਮੀ ਨੌਜਵਾਨ ਵੀ ਚੱਕ ਮਿਸ਼ਰੀ ਖਾਨ ਦਾ ਹੈ। ਪੁਲਿਸ ਨੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Guru Kashi University ਕੈਡਿਟਾਂ ਦੀਆਂ ਸਲਾਨਾ NCC ਟ੍ਰੇਨਿੰਗ ਕੈਂਪ ਵਿੱਚ ਸ਼ਾਨਦਾਰ ਪ੍ਰਾਪਤੀਆਂ

0

Talwandi Sabo News: Guru Kashi University; 6 ਪੀਬੀ ਬਟਾਲੀਅਨ ਐਨ.ਸੀ.ਸੀ. ਮਲੋਟ ਵੱਲੋਂ ਐਨ.ਸੀ.ਸੀ. ਅਕਾਦਮੀ ਮਲੋਟ ਵਿੱਖੇ ਕਮਾਂਡਿੰਗ ਅਫ਼ਸਰ ਕਰਨਲ ਭੁਪਿੰਦਰ ਸਿੰਘ ਮਾਨ ਦੀ ਦੇਖ-ਰੇਖ ਹੇਠ ਆਯੋਜਿਤ ਸਲਾਨਾ ਟ੍ਰੇਨਿੰਗ ਕੈਂਪ ਵਿੱਚ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਕੈਡਿਟਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਕੈਡਿਟਾਂ ਨੇ ਖੋ-ਖੋ ਅਤੇ ਲਾਈਨ ਏਰੀਆ ਮੁਕਾਬਲੇ ਵਿੱਚ ਪਹਿਲਾ, ਅੜਿਕਾ ਟ੍ਰੇਨਿੰਗ ਮੁਕਾਬਲੇ ਵਿੱਚ ਦੂਜਾ ਅਤੇ ਵਾਦ-ਵਿਵਾਦ ਪ੍ਰਤੀਯੋਗਿਤਾ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ।

ਇਹ ਵੀ ਪੜ੍ਹੋ Punjab Police ਦੇ ਹੌਲਦਾਰ ਨੇ ਕੀਤੀ ਆਤਮ+ਹੱ.ਤਿਆ, ਜਾਂਚ ਸ਼ੁਰੂ

ਇਸ ਮੌਕੇ ਪਰੋ. ਵਾਈਸ ਚਾਂਸਲਰ ਪ੍ਰੋ. (ਡਾ.) ਜਗਤਾਰ ਸਿੰਘ ਧੀਮਾਨ ਤੇ ਡਾਇਰੈਕਟਰ ਕੈਂਪਸ ਡਾ. ਹਰਜਸਪਾਲ ਸਿੰਘ ਵੱਲੋਂ ਕੈਡਿਟਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਡਾ. ਧੀਮਾਨ ਨੇ ਵਿਦਿਆਰਥੀਆਂ ਨੂੰ ਅਨੁਸ਼ਾਸਨ ਵਿੱਚ ਰਹਿ ਕੇ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਐਨ.ਸੀ.ਸੀ. ਸਾਡੇ ਵਿੱਚ ਦੇਸ਼ ਭਗਤੀ ਦੀ ਭਾਵਨਾ ਜਗਾਉਂਦੀ ਹੈ। ਡਾਇਰੈਕਟਰ ਕੈਂਪਸ ਨੇ ਐਨ.ਸੀ.ਸੀ. ਕੈਡਿਟਾਂ ਵੱਲੋਂ ਸੰਕਟ ਪ੍ਰਬੰਧਨ ਕੀਤੇ ਗਏ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਕੈਡਿਟਾਂ ਨੂੰ ਸਮਾਜ ਵਿੱਚ ਚੱਲ ਰਹੀਆਂ ਕੁਰੀਤੀਆਂ ਨੂੰ ਦੂਰ ਕਰਨ ਵਿੱਚ ਆਪਣਾ ਯੋਗਦਾਨ ਪਾਉਣ ਲਈ ਕਿਹਾ।

ਇਹ ਵੀ ਪੜ੍ਹੋ Patiala Police ਦੀ ਕਥਿਤ Virial Audio ਦੇ ਮਾਮਲੇ ਵਿਚ ਵੱਡਾ Action; SSP ਛੁੱਟੀ ਭੇਜੇ

ਕੈਂਪ ਬਾਰੇ ਜਾਣਕਾਰੀ ਦਿੰਦਿਆਂ ਕੈਂਪ ਐਡਜੂਟੈਂਟ ਲੈਫਟਿਨੈਂਟ ਮਿਸਾਲ, ਐਸੋਸਿਏਟ ਐਨ.ਸੀ.ਸੀ. ਅਫ਼ਸਰ ਨੇ ਦੱਸਿਆ ਕਿ ਇਸ ਦਸ ਰੋਜ਼ਾ ਕੈਂਪ ਵਿੱਚ ਪੰਜਾਬ ਦੇ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ 459 ਕੈਡਿਟਾਂ ਨੇ ਹਿੱਸਾ ਲਿਆ। ਕੈਂਪ ਦੌਰਾਨ ਕੈਡਿਟਾਂ ਨੂੰ ਡਰਿੱਲ, ਸ਼ਸਤ੍ਰ ਵਿਦਿਆ, ਮੈਪ ਰੀਡਿੰਗ, ਫੀਲਡ ਟ੍ਰੇਨਿੰਗ, ਗੈਸ ਸੇਫਟੀ, ਸਾਈਬਰ ਸੁਰੱਖਿਆ, ਫਾਇਰ ਫਾਇਟਿੰਗ ਆਦਿ ਦੀ ਵਿਸ਼ੇਸ਼ ਟ੍ਰੇਨਿੰਗ ਦਿੱਤੀ ਗਈ।

ਇਹ ਵੀ ਪੜ੍ਹੋ ਬਠਿੰਡਾ ‘ਚ ਸਹਿਕਾਰੀ ਬੈਂਕ ਦੇ ਡਾਇਰੈਕਟਰਾਂ ਦੀ ਹੋਈ ਚੋਣ; AAP ਦੇ ਰਾਜਨ ਸਹਿਤ 7 ਡਾਇਰੈਕਟਰ ਬਣੇ

ਇਸ ਤੋਂ ਇਲਾਵਾ ਕਈ ਸੱਭਿਆਚਾਰਕ ਅਤੇ ਰਚਨਾਤਮਕ ਮੁਕਾਬਲੇ ਵੀ ਕਰਵਾਏ ਗਏ। ਜਿਨ੍ਹਾਂ ਵਿੱਚ ਵਰਸਿਟੀ ਦੇ ਕੈਡਿਟਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇਲਾਕੇ ਦਾ ਨਾਂ ਰੋਸ਼ਨ ਕੀਤਾ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕੈਂਪ ਦਾ ਮੁੱਖ ਉਦੇਸ਼ ਕੈਡਿਟਾਂ ਵਿੱਚ ਅਨੁਸ਼ਾਸਨ ਵਿੱਚ ਰਹਿਣਾ, ਸਮੇਂ ਦੀ ਪਾਬੰਦੀ, ਟੀਮ ਵਰਕ ਅਤੇ ਸੰਕਟ ਕਾਲ ਵਿੱਚ ਪ੍ਰਸ਼ਾਸਨ ਅਤੇ ਸਮਾਜ ਨੂੰ ਸਹਿਯੋਗ ਦੇਣ ਲਈ ਮਨੋਬਲ ਮਜ਼ਬੂਤ ਕਰਨਾ ਸੀ। ਜੀ.ਕੇ.ਯੂ. ਦੇ ਕੈਡਿਟਾਂ ਦੀ ਪ੍ਰਾਪਤੀ ਨੇ ਯੂਨੀਵਰਸਿਟੀ ਦਾ ਮਾਣ ਵਧਾਇਆ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Our Visitor

1900872