👉ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪੰਜਾਬ ਦੇ ਰਾਜਪੁਰਾ ਵਿੱਚ ਆਯੋਜਿਤ ਭਵਾਨ ਸ਼੍ਰੀ ਜਗੰਨਾਥ ਰੱਥ ਯਾਤਰਾ ਵਿੱਚ ਲਈ ਸ਼ਿਰਕਤ
Rajpura News: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਭਗਵਾਨ ਸ਼੍ਰੀ ਜਗੰਨਾਥ ਦੀ ਰੱਥ ਯਾਤਰਾ ਸਿਰਫ਼ ਇੱਕ ਧਾਰਮਿਕ ਆਯੋਜਨ ਨਹੀਂ, ਸਗੋਂ ਭਾਰਤੀ ਸਨਾਤਨ ਸੱਭਿਆਚਾਰ, ਸਮਾਜਿਕ ਸਮਰਸਤਾ, ਸੇਵਾ ਅਤੇ ਮਾਨਵਤਾ ਦੇ ਭਲਾਈ ਦਾ ਜਿਉਂਦਾ-ਜਾਗਦਾ ਸੁਨੇਹਾ ਹੈ। ਇਹ ਯਾਤਰਾ ਸਾਨੂੰ ਪਿਆਰ, ਸੇਵਾ, ਸਮਾਨਤਾ ਅਤੇ ਰਾਸ਼ਟਰ ਏਕਤਾ ਦਾ ਮਾਰਗ ਦਿਖਾਉਂਦੀ ਹੈ ਅਤੇ ਸਮਾਜ ਨੂੰ ਜੋੜਨ ਦਾ ਕੰਮ ਕਰਦੀ ਹੈ।ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਅੱਜ ਪੰਜਾਬ ਦੇ ਰਾਜਪੁਰਾ ਵਿੱਚ ਆਯੋਜਿਤ ਭਗਵਾਨ ਸ਼੍ਰੀ ਜਗੰਨਾਥ ਰੱਥ ਯਾਤਰਾ ਵਿੱਚ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਅਤੇ ਸ਼ਰਧਾਲੂਆਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ।
ਇਹ ਵੀ ਪੜ੍ਹੋ ਮੁੱਖ ਮੰਤਰੀ ਨੇ ਪੱਤਰਕਾਰਾਂ ਨੂੰ ਲੋਕਤੰਤਰ ਦੀ ਸਜਗ ਚੇਤਨਾ ਦੱਸਿਆ, ਕਿਹਾ- ਸੱਚ ਅਤੇ ਜ਼ਿੰਮੇਵਾਰੀ ਹੀ ਪੱਤਰਕਾਰੀ ਦੀ ਅਸਲ ਤਾਕਤ
ਇਸ ਮੌਕੇ ਮੁੱਖ ਮੰਤਰੀ ਨੇ ਭਗਵਾਨ ਜਗੰਨਾਥ ਦੇ ਰੱਥ ਦੀ ਰੱਸੀ ਖਿੱਚੀ ਅਤੇ ਝਾੜੂ ਲਗਾ ਕੇ ਮੌਜੂਦ ਸੰਗਤ ਨੂੰ ਸਫ਼ਾਈ ਅਪਣਾਉਣ ਦਾ ਸੁਨੇਹਾ ਦਿੱਤਾ। ਉਨ੍ਹਾਂ ਭਗਵਾਨ ਸ਼੍ਰੀ ਜਗੰਨਾਥ, ਬਲਭਦਰ ਜੀ ਅਤੇ ਮਾਤਾ ਸੁਭਦਰਾ ਦੇ ਚਰਨਾਂ ਵਿੱਚ ਸੀਸ ਨਿਵਾਉਂਦਿਆਂ ਕਿਹਾ ਕਿ ਭਗਵਾਨ ਸ਼੍ਰੀ ਜਗੰਨਾਥ ਪੂਰੀ ਮਾਨਵਤਾ ਦੇ ਨਾਥ ਹਨ। ਉਨ੍ਹਾਂ ਦੇ ਦਰਬਾਰ ਵਿੱਚ ਕਿਸੇ ਵੀ ਪ੍ਰਕਾਰ ਦਾ ਉੱਚ-ਨੀਚ, ਜਾਤ, ਵਰਗ ਜਾਂ ਅਮੀਰੀ-ਗਰੀਬੀ ਦਾ ਭੇਦ ਨਹੀਂ ਹੁੰਦਾ। ਰੱਥ ਯਾਤਰਾ ਦਾ ਸਭ ਤੋਂ ਵੱਡਾ ਸੁਨੇਹਾ ਇਹੀ ਹੈ ਕਿ ਰੱਬ ਦੇ ਸਾਹਮਣੇ ਸਾਰੇ ਸਮਾਨ ਹਨ ਅਤੇ ਪਿਆਰ, ਸੇਵਾ ਅਤੇ ਸਮਰਪਣ ਹੀ ਸੱਚੀ ਭਗਤੀ ਦਾ ਆਧਾਰ ਹਨ।ਮੁੱਖ ਮੰਤਰੀ ਨੇ ਕਿਹਾ ਕਿ ਭਗਵਾਨ ਸ਼੍ਰੀ ਜਗੰਨਾਥ ਦੀ ਹਜ਼ਾਰਾਂ ਸਾਲ ਪੁਰਾਣੀ ਰੱਥ ਯਾਤਰਾ ਭਾਰਤ ਦੀ ਸੱਭਿਆਚਾਰਕ ਵਿਰਸੇ ਦਾ ਮਾਣਮੱਤਾ ਪ੍ਰਤੀਕ ਹੈ। ਇਸ ਯਾਤਰਾ ਵਿੱਚ ਹਜ਼ਾਰਾਂ ਲੋਕ ਮਿਲ ਕੇ ਰੱਥ ਦੀ ਰੱਸੀ ਖਿੱਚਦੇ ਹਨ, ਜਿੱਥੇ ਕਿਸੇ ਦੀ ਜਾਤ, ਭਾਸ਼ਾ ਜਾਂ ਸਮਾਜਿਕ ਸਥਿਤੀ ਨਹੀਂ ਪੁੱਛੀ ਜਾਂਦੀ।
ਇਹੀ ਸਾਡੇ ਸਨਾਤਨ ਸੱਭਿਆਚਾਰ ਅਤੇ ‘ਇੱਕ ਭਾਰਤ-ਸ੍ਰੇਸ਼ਠ ਭਾਰਤ’ ਦੀ ਭਾਵਨਾ ਦਾ ਸਜੀਵ ਸਰੂਪ ਹੈ।ਉਨ੍ਹਾਂ ਕਿਹਾ ਕਿ ਭਾਰਤ ਦਾ ਸੱਭਿਆਚਾਰ ਹਮੇਸ਼ਾ ‘ਵਸੁਧੈਵ ਕੁਟੁਮਬਕਮ’ ਦਾ ਸੁਨੇਹਾ ਦਿੰਦਾ ਆਇਆ ਹੈ। ਅੱਜ ਜਦੋਂ ਵਿਸ਼ਵ ਵੰਡ, ਹਿੰਸਾ ਅਤੇ ਸੰਘਰਸ਼ ਵਰਗੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ, ਤਦ ਭਗਵਾਨ ਸ਼੍ਰੀ ਜਗੰਨਾਥ ਦੀ ਰੱਥ ਯਾਤਰਾ ਪਿਆਰ, ਸੇਵਾ, ਭਾਈਚਾਰੇ ਅਤੇ ਏਕਤਾ ਦਾ ਸੁਨੇਹਾ ਦੇ ਕੇ ਪੂਰੀ ਮਾਨਵਤਾ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਦੀ ਹੈ।ਮੁੱਖ ਮੰਤਰੀ ਨੇ ਇਸ ਮੌਕੇ ਇ3ਕਾਨ ਸੰਸਥਾ ਦੇ ਸੇਵਾ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੰਸਥਾ ਪਿਛਲੇ ਦੋ ਦਹਾਕਿਆਂ ਤੋਂ ਸੰਸਕਾਰ, ਗੌ-ਸੇਵਾ, ਗੀਤਾ ਪ੍ਰਚਾਰ, ਅੰਨਦਾਨ, ਯੁਵਕ ਜਾਗਰਣ ਅਤੇ ਮਾਨਵ ਸੇਵਾ ਦੇ ਮਾਧਿਅਮ ਨਾਲ ਸਮਾਜ ਵਿੱਚ ਸਕਾਰਾਤਮਕ ਤਬਦੀਲੀ ਦੀ ਮੁਹਿੰਮ ਚਲਾ ਰਹੀ ਹੈ। ਉਨ੍ਹਾਂ ਸਾਰੇ ਸਵੈ ਸੇਵਕਾ (ਸੁਧਾਰ: ਵਾਲੰਟੀਅਰਾਂ) ਨੂੰ ਇਸ ਮਹਾਨ ਕਾਰਜ ਲਈ ਵਧਾਈ ਦਿੱਤੀ। ਇਸ ਮੌਕੇ ਸਾਬਕਾ ਮੰਤਰੀ ਸ੍ਰੀ ਅਸੀਮ ਗੋਇਲ ਸਮੇਤ ਕਈ ਪਤਵੰਤੇ ਵਿਅਕਤੀ ਮੌਜੂਦ ਸਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।





