Tuesday, May 12, 2026
Home Blog Page 284

ਮੁੱਖ ਮੰਤਰੀ ਵੱਲੋਂ ਦੱਖਣੀ ਕੋਰੀਆ ਦੇ ਕਾਰੋਬਾਰੀ ਦਿੱਗਜ਼ਾਂ ਨਾਲ ਵਿਚਾਰ-ਵਟਾਂਦਰਾ

0

👉ਪੈਂਗਯੋ ਟੈਕਨੋ ਵੈਲੀ ਦੀ ਤਰਜ਼ ‘ਤੇ ਮੋਹਾਲੀ ਨੂੰ ਵਿਕਸਤ ਕਰਨ ਦਾ ਐਲਾਨ
Chandigarh News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਡੇਵੂ ਈ ਐਂਡ ਸੀ, ਜੀ.ਐਸ. ਇੰਜੀਨੀਅਰਿੰਗ ਐਂਡ ਕੰਸਟ੍ਰਕਸ਼ਨ (ਜੀ.ਐਸ. ਈ ਐਂਡ ਸੀ), ਨੋਂਗਸ਼ਿਮ, ਕੋਰੀਆ ਡਿਫੈਂਸ ਇੰਡਸਟਰੀ ਐਸੋਸੀਏਸ਼ਨ (ਕੇ.ਡੀ.ਆਈ.ਏ.), ਸਿਓਲ ਬਿਜ਼ਨਸ ਏਜੰਸੀ (ਐਸ.ਬੀ.ਏ.) ਸਮੇਤ ਦੱਖਣੀ ਕੋਰੀਆ ਦੀਆਂ ਹੋਰ ਕੰਪਨੀਆਂ ਨੂੰ ਸੂਬੇ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੱਤਾ।ਦੱਖਣੀ ਕੋਰੀਆ ਦੇ ਦੌਰੇ ਦੌਰਾਨ ਮੁੱਖ ਮੰਤਰੀ ਨੇ ਡੇਵੂ ਈ ਐਂਡ ਸੀ ਦੇ ਚੇਅਰਮੈਨ ਜੰਗ ਵੌਨ ਜੂ ਨਾਲ ਮੁਲਾਕਾਤ ਕੀਤੀ ਅਤੇ ਨਵਿਆਉਣਯੋਗ ਊਰਜਾ ਪ੍ਰੋਜੈਕਟਾਂ ਆਫਸ਼ੋਰ ਵਿੰਡ ਫਾਰਮ, ਸੋਲਰ ਪਾਵਰ ਪਲਾਂਟ ਅਤੇ ਹਾਈਡ੍ਰੋਜਨ ਉਤਪਾਦਨ ਦੇ ਖੇਤਰਾਂ ਵਿੱਚ ਸਹਿਯੋਗ ਦੀ ਵਕਾਲਤ ਕੀਤੀ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਊਰਜਾ ਬੁਨਿਆਦੀ ਢਾਂਚੇ ਦੇ ਵਿਕਾਸ ਜਿਵੇਂ ਕਿ ਐਲ.ਐਨ.ਜੀ. ਟਰਮੀਨਲ, ਪੈਟਰੋਕੈਮੀਕਲ ਕੰਪਲੈਕਸ ਤੇ ਖਾਦ ਪਲਾਂਟ, ਰਿਹਾਇਸ਼ ਅਤੇ ਉੱਨਤ ਬੁਨਿਆਦੀ ਢਾਂਚੇ ਸਬੰਧੀ ਏਕੀਕ੍ਰਿਤ ਹੱਲ ਵਾਲੇ ਸ਼ਹਿਰੀ ਵਿਕਾਸ ਤੇ ਸਮਾਰਟ ਸਿਟੀ ਪ੍ਰੋਜੈਕਟਾਂ ਅਤੇ ਸੜਕਾਂ, ਪੁਲਾਂ, ਰੇਲਵੇ, ਬੰਦਰਗਾਹਾਂ ਅਤੇ ਹਵਾਈ ਅੱਡਿਆਂ ਸਮੇਤ ਸਿਵਲ ਬੁਨਿਆਦੀ ਢਾਂਚੇ ਸਬੰਧੀ ਪ੍ਰੋਜੈਕਟਾਂ ਵਰਗੇ ਖੇਤਰਾਂ ਵਿੱਚ ਸਹਿਯੋਗ ਦੀਆਂ ਅਥਾਹ ਸੰਭਾਵਨਾਵਾ ਹਨ। ਭਗਵੰਤ ਸਿੰਘ ਮਾਨ ਨੇ ਮਾਡਿਊਲਰ ਅਤੇ ਪ੍ਰੀ-ਫੈਬਰੀਕੇਟਿਡ ਨਿਰਮਾਣ ਵਿਧੀਆਂ ਲਈ ਤਕਨਾਲੋਜੀ ਦੇ ਅਦਾਨ-ਪ੍ਰਦਾਨ ਵਰਗੇ ਖੇਤਰਾਂ ਵਿੱਚ ਸਹਿਯੋਗ ਵਧਾਉਣ ਦੀ ਲੋੜ ‘ਤੇ ਵੀ ਜ਼ੋਰ ਦਿੱਤਾ ਤਾਂ ਕਿ ਤੇਜ਼ ਤੇ ਕਿਫਾਇਤੀ ਇਮਾਰਤਾਂ ਦੇ ਨਿਰਮਾਣ ਦਾ ਹੱਲ ਲੱਭਿਆ ਜਾ ਸਕੇ।

ਇਹ ਵੀ ਪੜ੍ਹੋ ਅੰਮ੍ਰਿਤਸਰ ਵਿੱਚ, ਸਰਹੱਦ ਪਾਰੋਂ ਚੱਲ ਰਹੇ ਹਥਿਆਰ ਤਸਕਰੀ ਮਾਡਿਊਲ ਦਾ ਪਰਦਾਫ਼ਾਸ਼; ਇੱਕ ਨਾਬਾਲਗ ਸਮੇਤ 6 ਵਿਅਕਤੀ ਛੇ ਪਿਸਤੌਲਾਂ ਨਾਲ ਗ੍ਰਿਫਤਾਰ

ਇੰਜੀਨੀਅਰਿੰਗ ਅਤੇ ਬੁਨਿਆਦੀ ਢਾਂਚਾ ਖੇਤਰ ਨਾਲ ਸਬੰਧਤ ਦੱਖਣੀ ਕੋਰੀਆ ਦੀਆਂ ਪ੍ਰਮੁੱਖ ਕੰਪਨੀਆਂ ਵਿੱਚੋਂ ਇੱਕ ਡੇਵੂ ਈ ਐਂਡ ਸੀ ਨਾਲ ਰਣਨੀਤਕ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਪੰਜਾਬ ਦੀ ਮਜ਼ਬੂਤ ਉਦਯੋਗਿਕ ਗਤੀ, ਆਧੁਨਿਕ ਬੁਨਿਆਦੀ ਢਾਂਚੇ ਸਬੰਧੀ ਵੱਡੇ ਉਪਰਾਲੇ ਅਤੇ ਇਨਵੈਸਟ ਪੰਜਾਬ ਅਧੀਨ ਵਿਲੱਖਣ ਸਾਂਝੇ ਨਿਗਰਾਨ ਢਾਂਚੇ ਬਾਰੇ ਚਾਨਣਾ ਪਾਇਆ। ਉਨ੍ਹਾਂ ਨੇ ਵਿਸ਼ਵ ਪੱਧਰ ਦੇ ਕਾਰੋਬਾਰੀ ਗਰੁੱਪ ਨੂੰ ਬੁਨਿਆਦੀ ਢਾਂਚੇ ਦੇ ਵਿਆਪਕ ਵਿਕਾਸ, ਆਧੁਨਿਕ ਨਿਰਮਾਣ ਤਕਨਾਲੋਜੀਆਂ ਨੂੰ ਅਪਣਾਉਣ ਅਤੇ ਸੂਬੇ ਵਿੱਚ ਆਉਣ ਵਾਲੇ ਉਦਯੋਗਿਕ ਟਾਊਨਸ਼ਿਪ ਵਿੱਚ ਮੌਕਿਆਂ ਦੀ ਖੋਜ ਕਰਨ ਲਈ ਉਤਸ਼ਾਹਿਤ ਕੀਤਾ। ਭਗਵੰਤ ਸਿੰਘ ਮਾਨ ਨੇ ਆਲਮੀ ਸਥਿਰਤਾ ਦੇ ਮਾਪਦੰਡਾਂ ਨਾਲ ਸਬੰਧਤ ਸਾਂਝੇ ਉੱਦਮਾਂ ਰਾਹੀਂ ਈ.ਐਸ.ਜੀ. ਅਤੇ ਗ੍ਰੀਨ ਹਾਈਡ੍ਰੋਜਨ ਪਹਿਲਕਦਮੀਆਂ ਵਿੱਚ ਸਹਿਯੋਗ ‘ਤੇ ਵੀ ਜ਼ੋਰ ਦਿੱਤਾ।ਇੱਕ ਹੋਰ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਜੀ.ਐਸ. ਇੰਜੀਨੀਅਰਿੰਗ ਐਂਡ ਕੰਸਟ੍ਰਕਸ਼ਨ (ਜੀ.ਐਸ. ਈ ਐਂਡ ਸੀ) ਦੇ ਉਪ ਪ੍ਰਧਾਨ ਯੰਗ ਹਾ ਰਿਊ (ਡੈਨੀਅਲ) ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਮੁੱਖ ਮੰਤਰੀ ਨੇ ਨਵਿਆਉਣਯੋਗ ਊਰਜਾ ਪ੍ਰੋਜੈਕਟਾਂ (ਸੂਰਜੀ, ਹਵਾ, ਹਾਈਡ੍ਰੋਜਨ), ਬੁਨਿਆਦੀ ਢਾਂਚਾ ਵਿਕਾਸ (ਸੜਕਾਂ, ਪੁਲ, ਸਮਾਰਟ ਸ਼ਹਿਰ) ਅਤੇ ਉਦਯੋਗਿਕ ਕੰਪਲੈਕਸਾਂ ਅਤੇ ਈ.ਪੀ.ਸੀ. ਸੇਵਾਵਾਂ ਦੇ ਖੇਤਰ ਵਿੱਚ ਤਾਲਮੇਲ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਉਨ੍ਹਾਂ ਅੱਗੇ ਕਿਹਾ ਕਿ ਸੂਬੇ ਵਿੱਚ ਨਿਵੇਸ਼ ਲਈ ਮਾਡਿਊਲਰ ਨਿਰਮਾਣ ਲਈ ਤਕਨਾਲੋਜੀ ਦੇ ਅਦਾਨ-ਪ੍ਰਦਾਨ ਅਤੇ ਗਰੀਨ ਹਾਈਡ੍ਰੋਜਨ ਅਤੇ ਸ਼ੁੱਧ ਊਰਜਾ ਸਬੰਧੀ ਪਹਿਲਕਦਮੀਆਂ ਵਰਗੇ ਮੁੱਖ ਖੇਤਰਾਂ ਵਿੱਚ ਅਸੀਮ ਸੰਭਾਵਨਾਵਾਂ ਹਨ। ਭਗਵੰਤ ਸਿੰਘ ਮਾਨ ਨੇ ਸੂਬੇ ਦੇ ਵਿਕਾਸ ਨੂੰ ਹੁਲਾਰਾ ਦੇਣ ਲਈ ਇਨ੍ਹਾਂ ਮੁੱਖ ਖੇਤਰਾਂ ਵਿੱਚ ਸਮਰਥਨ ਅਤੇ ਸਹਿਯੋਗ ਦਾ ਭਰੋਸਾ ਦਿੱਤਾ।

ਇਹ ਵੀ ਪੜ੍ਹੋ ਨਵਜੋਤ ਕੌਰ ਸਿੱਧੂ ਦੇ 500 ਕਰੋੜ ਵਾਲੇ ਬਿਆਨ ਤੋਂ ਬਾਅਦ ਕਾਂਗਰਸ ਵਿਚ ਮੱਚਿਆ ਘਮਾਸਾਨ,ਵੱਡੇ ਆਗੂਆਂ ਨੇ ਸਿੱਧੂ ਜੋੜੇ ਨੂੰ ਦਸਿਆ BJP ਦਾ ਸਲੀਪਰ ਸੈੱਲ

ਪੈਕੇਜਡ ਫੂਡਜ਼ ਐਂਡ ਬੇਵਰੇਜ ਕੰਪਨੀ ਨੋਂਗਸ਼ਿਮ ਹੋਲਡਿੰਗਜ਼ ਨਾਲ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਫੂਡ ਐਂਡ ਫੂਡ ਪ੍ਰੋਸੈਸਿੰਗ ਦੀ ਵਕਾਲਤ ਕੀਤੀ। ਉਨ੍ਹਾਂ ਕਿਹਾ ਕਿ ਭਾਰਤੀ ਸੁਆਦਾਂ ਮੁਤਾਬਕ ਨਵੇਂ ਇੰਸਟੈਂਟ ਨੂਡਲਜ਼ ਸੁਆਦਾਂ ਦਾ ਸਾਂਝੇ ਤੌਰ ‘ਤੇ ਵਿਕਾਸ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਭਾਰਤੀ ਸੁਪਰ ਮਾਰਕੀਟਾਂ ਅਤੇ ਈ-ਕਾਮਰਸ ਪਲੇਟਫਾਰਮਾਂ ਵਿੱਚ ਨੋਂਗਸ਼ਿਮ ਦੇ ਉਤਪਾਦਾਂ ਦਾ ਵਾਧਾ ਕਰਨ ਅਤੇ ਸਿਹਤ ਪ੍ਰਤੀ ਜਾਗਰੂਕਤਾ ਦੇ ਨਾਲ-ਨਾਲ ਨੌਜਵਾਨ ਵਰਗ ਤੱਕ ਇਹਨਾਂ ਉਤਪਾਦਾਂ ਨੂੰ ਪਹੁੰਚਾਉਣ ਸਬੰਧੀ ਮੁਹਿੰਮਾਂ ਵਿੱਚ ਸਹਿਯੋਗ ਦੀ ਵੀ ਵਕਾਲਤ ਕੀਤੀ। ਭਗਵੰਤ ਸਿੰਘ ਮਾਨ ਨੇ ਵਾਤਾਵਰਣ ਪੱਖੀ ਪੈਕੇਜਿੰਗ ਸਬੰਧੀ ਹੱਲਾਂ ਲਈ ਸਥਾਨਕ ਸਪਲਾਇਰਾਂ ਨਾਲ ਭਾਈਵਾਲੀ ਕਰਨ ਅਤੇ ਲੰਬੇ ਸਮੇਂ ਤੱਕ ਚੱਲਣ ਵਾਲੇ ਭੋਜਨ ਪਦਾਰਥਾਂ ਅਤੇ ਪੌਦੇ ਅਧਾਰਤ ਵਿਕਲਪਾਂ ਲਈ ਖੋਜ ਵਿੱਚ ਭਾਈਵਾਲੀ ਦੀ ਵੀ ਵਕਾਲਤ ਕੀਤੀ।ਕੋਰੀਆ ਡਿਫੈਂਸ ਇੰਡਸਟਰੀ ਐਸੋਸੀਏਸ਼ਨ (ਕੇ.ਡੀ.ਆਈ.ਏ.) ਦੇ ਵਾਈਸ ਚੇਅਰਮੈਨ ਲੀ ਸੁੰਗ ਕਿਊ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਉਦਯੋਗਿਕ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਲਈ ਰੱਖਿਆ ਨਿਰਮਾਣ ਅਤੇ ਤਕਨਾਲੋਜੀ ਦੇ ਅਦਾਨ-ਪ੍ਰਦਾਨ ਵਿੱਚ ਸਹਿਯੋਗ ਦੇ ਮੌਕਿਆਂ ਦੀ ਭਾਲ ਦੀ ਵਕਾਲਤ ਕੀਤੀ। ਉਨ੍ਹਾਂ ਨੇ ਸਾਈਬਰ ਸੁਰੱਖਿਆ ਅਤੇ ਗਿਆਨ ਦੇ ਆਦਾਨ-ਪ੍ਰਦਾਨ ਅਤੇ ਸਹਿਯੋਗ ਲਈ ਏ.ਆਈ., ਰੌਬੋਟਿਕਸ ਅਤੇ ਮਾਨਵ ਰਹਿਤ ਪ੍ਰਣਾਲੀਆਂ ਵਰਗੀਆਂ ਉੱਨਤ ਰੱਖਿਆ ਤਕਨਾਲੋਜੀਆਂ ਵਿੱਚ ਸਹਿਯੋਗ ਦੀ ਵੀ ਵਕਾਲਤ ਕੀਤੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਅਤੇ ਦੱਖਣੀ ਕੋਰੀਆ ਰੱਖਿਆ ਇੰਜੀਨੀਅਰਿੰਗ ਅਤੇ ਉਤਪਾਦਨ ਵਿੱਚ ਕਾਰਜਬਲ ਦੀ ਮੁਹਾਰਤ ਵਿੱਚ ਵਾਧਾ ਕਰਨ ਲਈ ਹੁਨਰ ਵਿਕਾਸ ਅਤੇ ਸਿਖਲਾਈ ਪ੍ਰੋਗਰਾਮਾਂ ਵਿੱਚ ਸਾਂਝੇ ਯਤਨਾਂ ‘ਤੇ ਵਿਚਾਰ ਕਰ ਸਕਦੇ ਹਨ।

ਇਹ ਵੀ ਪੜ੍ਹੋ ਸਿੱਖ ਕੌਮ ‘ਤੇ ਭੱਦੀ ਟਿੱਪਣੀ ਕਰਨ ਵਾਲੇ ਕਾਂਗਰਸੀ ਆਗੂ ਨੇ ਗੁਰੂ ਘਰ ‘ਚ ਕੀਤੇ ਜੋੜੇ ਸਾਫ਼ ਤੇ ਮਾਂਜ਼ੇ ਬਰਤਨ, ਦੇਖੋ ਵੀਡੀਓ

ਸਟਾਰਟਅੱਪ ਡਿਵੀਜ਼ਨ ਸਿਓਲ ਬਿਜ਼ਨਸ ਏਜੰਸੀ (ਐਸ.ਬੀ.ਏ.) ਦੇ ਡਾਇਰੈਕਟਰ ਜੋਂਗ ਵੂ ਕਿਮ ਨਾਲ ਮੁਲਾਕਾਤ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਐਸ.ਬੀ.ਏ. ਵੱਲੋਂ ਪੇਸ਼ ਕੀਤੇ ਜਾਣ ਵਾਲੇ ਸਟਾਰਟਅੱਪ ਇੰਕਿਊਬੇਸ਼ਨ ਅਤੇ ਐਕਸਰੇਸ਼ਨ ਪ੍ਰੋਗਰਾਮਾਂ ਵਿੱਚ ਸਹਿਯੋਗ ਦੀ ਵੱਡੀ ਸੰਭਾਵਨਾ ਹੈ। ਉਨ੍ਹਾਂ ਨੇ ਪੰਜਾਬ-ਅਧਾਰਤ ਸਟਾਰਟਅੱਪਾਂ ਨੂੰ ਅੰਤਰਰਾਸ਼ਟਰੀ ਬਾਜ਼ਾਰਾਂ ਤੱਕ ਪਹੁੰਚਾਉਣ ਲਈ ਐਸ.ਬੀ.ਏ. ਦੇ ਗਲੋਬਲ ਮਾਰਕੀਟਿੰਗ ਅਤੇ ਨਿਰਯਾਤ ਸਬੰਧੀ ਸਹਾਇਕ ਪਹਿਲਕਦਮੀਆਂ ਬਾਰੇ ਵੀ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਨਵੀਆਂ ਵਾਤਾਵਰਣ ਪ੍ਰਣਾਲੀਆਂ ਅਤੇ ਉੱਦਮਤਾ ਨੂੰ ਉਤਸ਼ਾਹਿਤ ਕਰਨ ਲਈ ਵਧੀਆ ਅਭਿਆਸਾਂ ਬਾਰੇ ਗਿਆਨ ਦਾ ਆਦਾਨ-ਪ੍ਰਦਾਨ ਕਰਨਾ ਸਮੇਂ ਦੀ ਲੋੜ ਹੈ। ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਉੱਦਮਾਂ ਲਈ ਉਤਪਾਦ ਭਰੋਸੇਯੋਗਤਾ ਵਧਾਉਣ ਲਈ ਸਿਓਲ ਅਵਾਰਡ ਵਰਗੇ ਬ੍ਰਾਂਡਿੰਗ ਅਤੇ ਪ੍ਰਮਾਣੀਕਰਣ ਪ੍ਰੋਗਰਾਮਾਂ ਵਿੱਚ ਸਹਿਯੋਗ ਦੀ ਪੜਚੋਲ ਕਰਨ ਦੀ ਲੋੜ ‘ਤੇ ਵੀ ਜ਼ੋਰ ਦਿੱਤਾ।
ਇਸ ਦੌਰਾਨ, ਪੰਜਾਬ ਵਿੱਚ ਕਾਰੋਬਾਰ ਕਰਨ ਵਿੱਚ ਸੌਖ ਬਾਰੇ ਕੀਤੀ ਗੋਲਮੇਜ਼ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਮੁੱਖ ਦੱਖਣੀ ਕੋਰੀਆਈ ਕੰਪਨੀਆਂ ਬਾਏ, ਕਿਮ ਐਂਡ ਲੀ ਐਲ.ਐਲ.ਸੀ. (ਬੀ.ਕੇ.ਐਲ.), ਯੂਲਚੋਨ ਐਲ.ਐਲ.ਸੀ., ਬਡਟ੍ਰੀ ਮੈਨੇਜਮੈਂਟ ਗਰੁੱਪ, ਐਸ.ਕੇ. ਸਿਕਿਓਰਿਟੀਜ਼, ਕਿਮ ਐਂਡ ਚਾਂਗ, ਸ਼ਿਨ ਐਂਡ ਕਿਮ, ਲੀ ਐਂਡ ਕੋ, ਡੈਂਟਨਸ ਲੀ, ਕੋਰੀਆ ਇੰਟਰਨੈਸ਼ਨਲ ਟ੍ਰੇਡ ਆਰਗੇਨਾਈਜ਼ੇਸ਼ਨ (ਕੇ.ਆਈ.ਟੀ.ਏ.), ਕੋਰੀਆ ਐਸੋਸੀਏਸ਼ਨ ਆਫ ਰੋਬੋਟ ਇੰਡਸਟਰੀ (ਕੇ.ਏ.ਆਰ.), ਕੋਰੀਆ ਟ੍ਰੇਡ ਇਨਵੈਸਟਮੈਂਟ ਪ੍ਰਮੋਸ਼ਨ ਐਸੋਸੀਏਸ਼ਨ (ਕੇ.ਓ.ਟੀ.ਆਰ.ਏ.), ਕੋਰੀਆ ਆਟੋ ਪਾਰਟਸ ਇੰਡਸਟਰੀ ਕੋਆਪਰੇਟਿਵ (ਕੇ.ਏ.ਪੀ.), ਯੁਆਂਟਾ ਸਿਕਿਓਰਿਟੀਜ਼, ਕੈਪਸਟੋਨ ਐਸੇਟ ਮੈਨੇਜਮੈਂਟ, ਐਨ.ਐਚ. ਇਨਵੈਸਟਮੈਂਟ ਐਂਡ ਸਿਕਿਓਰਿਟੀਜ਼ ਕੰਪਨੀ ਲਿਮਟਿਡ, ਕੋਰੀਆ ਇੰਸਟੀਚਿਊਟ ਫਾਰ ਇੰਡਸਟਰੀਅਲ ਇਕਨਾਮਿਕਸ ਐਂਡ ਟ੍ਰੇਡ (ਕੇ.ਆਈ.ਈ.ਟੀ.) ਸਮੇਤ ਹੋਰਨਾਂ ਕੰਪਨੀਆਂ ਨਾਲ ਵਿਚਾਰ-ਵਟਾਂਦਰਾ ਕੀਤਾ। ਮੀਟਿੰਗ ਦੌਰਾਨ ਉਨ੍ਹਾਂ ਨੇ ਪੰਜਾਬ ਨੂੰ ਸਭ ਤੋਂ ਪਸੰਦੀਦਾ ਨਿਵੇਸ਼ ਸਥਾਨ ਵਜੋਂ ਦਰਸਾਇਆ ਅਤੇ ਸਮੂਹ ਦੱਖਣੀ ਕੰਪਨੀਆਂ ਨੂੰ ਸੂਬਾ ਸਰਕਾਰ ਵੱਲੋਂ ਕੀਤੇ ਗਏ ਪ੍ਰਮੁੱਖ ਸੁਧਾਰਾਂ ਬਾਰੇ ਜਾਣੂ ਕਰਵਾਇਆ। ਭਗਵੰਤ ਸਿੰਘ ਮਾਨ ਨੇ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਇਸ ਵਿਧੀ ਨੂੰ ਹੋਰ ਸੁਚਾਰੂ ਬਣਾਉਣ ਲਈ ਪ੍ਰਮੁੱਖ ਕੰਪਨੀਆਂ ਦੇ ਵੱਡਮੱਲੇ ਵਿਚਾਰ ਵੀ ਮੰਗੇ।

ਇਹ ਵੀ ਪੜ੍ਹੋ Punjab ‘ਚ ਭਿਆਨਕ ਹਾਦਸਾ; 5 ਮੌ+ਤਾਂ, ਨੌਜਵਾਨ ਮੁੰਡੇ ਤੇ ਕੁੜੀ ਦਾ ਸਿਰ ਧੜ ਨਾਲੋਂ ਵੱਖ ਹੋਇਆ

ਮੁੱਖ ਮੰਤਰੀ ਨੇ ਏਸ਼ੀਆ ਦੇ ਸਭ ਤੋਂ ਉੱਨਤ ਇਨੋਵੇਸ਼ਨ ਇਕੋਸਿਸਟਮ ਵਿੱਚੋਂ ਇੱਕ ਪੈਂਗਯੋ ਟੈਕਨੋ ਵੈਲੀ, ਜਿਸਨੂੰ “ਕੋਰੀਆ ਦੀ ਸਿਲੀਕਨ ਵੈਲੀ” ਵਜੋਂ ਜਾਣਿਆ ਜਾਂਦਾ ਹੈ, ਦਾ ਅਧਿਐਨ ਕਰਨ ਲਈ ਇਸ ਵੈਲੀ ਦਾ ਦੌਰਾ ਵੀ ਕੀਤਾ। ਗਯੋਂਗਿਡੋ ਬਿਜ਼ਨਸ ਐਂਡ ਸਾਇੰਸ ਐਕਸਲੇਟਰ (ਜੀ.ਬੀ.ਐਸ.ਏ.) ਦੇ ਅਧਿਕਾਰੀਆਂ ਨੇ ਮੁੱਖ ਮੰਤਰੀ ਨੂੰ ਤਕਨੀਕੀ ਨਵੀਨਤਾ, ਸਟਾਰਟਅੱਪਸ ਅਤੇ ਹਾਈ ਵੈਲਯੂ ਰਿਸਰਚ ਨੂੰ ਉਤਸ਼ਾਹਿਤ ਕਰਨ ਲਈ ਪੈਂਗਯੋ ਦੇ ਏਕੀਕ੍ਰਿਤ ਮਾਡਲ ਬਾਰੇ ਜਾਣਕਾਰੀ ਦਿੱਤੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਜਾਣ ਕੇ ਬੇਹੱਦ ਖੁਸ਼ੀ ਹੋਈ ਹੈ ਕਿ 1,780 ਤੋਂ ਵੱਧ ਕੰਪਨੀਆਂ, 83,000 ਪੇਸ਼ੇਵਰਾਂ ਅਤੇ 25,000 ਖੋਜਕਰਤਾਵਾਂ ਵਾਲੀ ਪੈਂਗਯੋ, ਵਿਸ਼ਵ ਭਰ ਦੀ ਸਭ ਤੋਂ ਸਫਲ ਇਨੋਵੇਸ਼ਨ ਡਿਸਟ੍ਰਿਕਟ ਹੈ।ਮੁੱਖ ਮੰਤਰੀ ਨੇ ਪੈਂਗਿਓ ਦੇ ਸਟ੍ਰਕਚਰਡ ਐਕਸਲੇਟਰ ਪ੍ਰੋਗਰਾਮਾਂ, ਵਿਸ਼ੇਸ਼ ਟੈਸਟਬੈੱਡਾਂ ਅਤੇ ਕਾਰਗੁਜ਼ਾਰੀ ਅਧਾਰਤ ਮੁਲਾਂਕਣ ਵਿਧੀਆਂ ਦੀ ਪ੍ਰਭਾਵਸ਼ੀਲਤਾ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਟਾਰਟਅੱਪ ਈਕੋਸਿਸਟਮ, ਖੋਜ ਅਤੇ ਵਿਕਾਸ ਸਮਰੱਥਾਵਾਂ ਅਤੇ ਹੁਨਰ ਅਧਾਰਤ ਰੁਜ਼ਗਾਰ ਪੈਦਾ ਕਰਨ ਲਈ ਮੋਹਾਲੀ ਵਿੱਚ ਵੀ ਅਜਿਹੇ ਤਰੀਕੇ ਅਪਣਾਏ ਜਾ ਸਕਦੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਮੋਹਾਲੀ ਦੇ ਵਿਆਪਕ ਵਿਕਾਸ ਨੂੰ ਹੋਰ ਹੁਲਾਰਾ ਦੇਣਾ ਸਮੇਂ ਦੀ ਲੋੜ ਹੈ।ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਵਿਆਪਕ ਸੰਭਾਵਨਾਵਾਂ ਰਾਹੀਂ ਪੰਜਾਬ ਸਰਕਾਰ ਨੇ ਕੋਰੀਆਈ ਕੰਪਨੀਆਂ ਦਾ ਸਵਾਗਤ ਕਰਨ, ਨਵੀਨਤਾ ਅਧਾਰਤ ਉਦਯੋਗਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਅਤੇ ਲੰਬੇ ਸਮੇਂ ਦੀ ਆਪਸੀ ਭਾਈਵਾਲੀ ਸਥਾਪਤ ਕਰਨ ਪ੍ਰਤੀ ਆਪਣੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਕੋਲ ਨਿਰਮਾਣ, ਤਕਨਾਲੋਜੀ, ਫੂਡ ਪ੍ਰੋਸੈਸਿੰਗ ਅਤੇ ਖੋਜ ਵਰਗੇ ਵੱਖ-ਵੱਖ ਖੇਤਰਾਂ ਵਿੱਚ ਸਹਿਯੋਗ ਦੀਆਂ ਅਥਾਹ ਸੰਭਾਵਨਾਵਾਂ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਿਓਲ ਰੋਡ ਸ਼ੋਅ ‘ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ-2026’ ਤੋਂ ਪਹਿਲਾਂ ਸੂਬਾ ਸਰਕਾਰ ਦੇ ਆਊਟਰੀਚ ਪ੍ਰੋਗਰਾਮ ਦਾ ਇਕ ਅਹਿਮ ਹਿੱਸਾ ਹੈ ਜਿਸ ਵਿੱਚ ਵਿਸ਼ਵਵਿਆਪੀ ਨਿਵੇਸ਼ਕਾਂ ਨੂੰ ਪੰਜਾਬ ਦੇ ਤੇਜ਼ੀ ਨਾਲ ਵਧ ਰਹੇ ਆਰਥਿਕ ਅਤੇ ਉਦਯੋਗਿਕ ਮੌਕਿਆਂ ਦੀ ਪੜਚੋਲ ਕਰਨ ਲਈ ਸੱਦਾ ਦਿੱਤਾ ਜਾਵੇਗਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Big News; Sukhbir Badal ਵੱਲੋਂ ਗਿੱਦੜਵਾਹਾ ਹਲਕੇ ਤੋਂ ਚੋਣ ਲੜਣ ਦਾ ਐਲਾਨ

0

Sri Mukatsar News: ਪਿਛਲੇ ਕਰੀਬ 10 ਸਾਲਾਂ ਤੋਂ ਸਿਆਸੀ ਤੌਰ ‘ਤੇ ਪੰਜਾਬ ਵਿਚ ਹਾਸ਼ੀਏ ਉੱਪਰ ਚੱਲਦੇ ਦਿਖਾਈ ਦੇ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਵੱਡਾ ਐਲਾਨ ਕੀਤਾ ਹੈ। ਸੁਖਬੀਰ ਸਿੰਘ ਬਾਦਲ ਨੇ ਗਿੱਦੜਵਾਹਾ ਵਿਧਾਨ ਸਭਾ ਹਲਕੇ ਤੋਂ ਚੋਣ ਲੜਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਦੀ ਇੱਕ ਵੀਡੀਓ ਵਾਈਰਲ ਹੋ ਰਹੀ ਹੈ, ਜਿਸਦੇ ਵਿਚ ਉਹ ਗਿੱਦੜਵਾਹਾ ਹਲਕੇ ਦੇ ਅਕਾਲੀ ਆਗੂਆਂ ਨੂੰ ਸੰਬੋਧਨ ਕਰ ਰਹੇ ਹਨ।

ਇਹ ਵੀ ਪੜ੍ਹੋ ਵੱਡੀ ਖ਼ਬਰ; ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ‘ਚ ਵਿਰਸਾ ਸਿੰਘ ਵਲਟੋਹਾ ਨੂੰ ਮਿਲੀ ਮੁਆਫ਼ੀ

ਸ਼੍ਰੋਮਣੀ ਅਕਾਲੀ ਦਲ ਦੀ ਹਲਕੇ ਦੀ ਲੀਡਰਸ਼ਿਪ ਦੀ ਹਾਜ਼ਰੀ ਵਿਚ ਸੁਖਬੀਰ ਸਿੰਘ ਬਾਦਲ ਨੇ ਸੰਬੋਧਨ ਕਰਦਿਆਂ ਇਹ ਯਕੀਨ ਦਿਵਾਇਆ ਕਿ ਉਹ ਆਪਣੇ ਮਰਹੂਮ ਪਿਤਾ ਦੇ ਜੱਦੀ ਹਲਕੇ ਗਿੱਦੜਵਾਹਾ ਹਲਕੇ ਤੋਂ ਸਾਲ 2027 ਦੀਆਂ ਚੋਣਾਂ ਲੜਣਗੇੇੇ। ਇਸਦੇ ਨਾਲ ਹੀ ਉਹ ਅਕਾਲੀ ਆਗੂਆਂ ਨੂੰ ਇਹ ਤਾਕੀਦ ਵੀ ਕਰਦੇ ਹਨ ਕਿ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਵਿਚ ਇੱਥੋਂ ਅਕਾਲੀ ਉਮੀਦਵਾਰਾਂ ਦੀ ਜਿੱਤ ਯਕੀਨੀ ਬਣਾਉਣੀ ਹੈ।

ਇਹ ਵੀ ਪੜ੍ਹੋ ਸਿੱਖ ਕੌਮ ‘ਤੇ ਭੱਦੀ ਟਿੱਪਣੀ ਕਰਨ ਵਾਲੇ ਕਾਂਗਰਸੀ ਆਗੂ ਨੇ ਗੁਰੂ ਘਰ ‘ਚ ਕੀਤੇ ਜੋੜੇ ਸਾਫ਼ ਤੇ ਮਾਂਜ਼ੇ ਬਰਤਨ, ਦੇਖੋ ਵੀਡੀਓ

ਸੁਖਬੀਰ ਬਾਦਲ ਦੇ ਇਸ ਐਲਾਨ ਤੋਂ ਬਾਅਦ ਚਰਚਾ ਇਹ ਵੀ ਸ਼ੁਰੂ ਹੋ ਗਈ ਹੈ ਕਿ, ਕੀ ਮਨਪ੍ਰੀਤ ਬਾਦਲ ਭਾਜਪਾ ਵੱਲੋਂ ਅਲੱਗ ਚੋਣ ਲੜਣ ‘ਤੇ ਆਪਣੇ ਭਰਾ ਦੇ ਮੁਕਾਬਲੇ ਚੋਣ ਮੈਦਾਨ ਵਿਚ ਆਉਣਗੇ? ਇਸਦੇ ਨਾਲ ਹੀ ਸੁਖਬੀਰ ਬਾਦਲ ਦੇ ਪੁਰਾਣੇ ਦੋਸਤ ਰਹੇ ਤੇ ਮੌਜੂਦਾ ਆਪ ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਵੀ ਆਪਣੀ ਪਾਰਟੀ ਦਾ ਧਰਮ ਨਿਭਾਉਣ ਨਿਭਾਉਣਗੇ ਜਾਂ ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਪਿਛਲੇ ਸਾਲ ਹੋਈ ਉੱਪ ਚੋਣ ਵਿਚ ਮਿਲੀ ਹਾਰ ਦਾ ਬਦਲਾ ਲੈਣਗੇ?

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਅੰਮ੍ਰਿਤਸਰ ਵਿੱਚ, ਸਰਹੱਦ ਪਾਰੋਂ ਚੱਲ ਰਹੇ ਹਥਿਆਰ ਤਸਕਰੀ ਮਾਡਿਊਲ ਦਾ ਪਰਦਾਫ਼ਾਸ਼; ਇੱਕ ਨਾਬਾਲਗ ਸਮੇਤ 6 ਵਿਅਕਤੀ ਛੇ ਪਿਸਤੌਲਾਂ ਨਾਲ ਗ੍ਰਿਫਤਾਰ

0

👉ਮਾਝਾ ਅਤੇ ਦੋਆਬਾ ਖੇਤਰਾਂ ਵਿੱਚ ਅਪਰਾਧੀਆਂ ਨੂੰ ਨਾਪਾਕ ਗਤੀਵਿਧੀਆਂ ਅੰਜਾਮ ਦੇਣ ਲਈ ਹਥਿਆਰ ਸਪਲਾਈ ਕਰਦਾ ਸੀ ਮਾਡਿਊਲ : ਡੀਜੀਪੀ ਗੌਰਵ ਯਾਦਵ
👉ਕਪੂਰਥਲਾ ਜ਼ਿਲ੍ਹੇ ਤੋਂ ਦੋ ਹੋਰ ਵਿਅਕਤੀਆਂ ਦੀ ਕੀਤੀ ਪਛਾਣ , ਜਿਨ੍ਹਾਂ ਨੂੰ ਫੜਨ ਲਈ ਪੁਲਿਸ ਟੀਮਾਂ ਕਰ ਰਹੀਆਂ ਹਨ ਛਾਪੇਮਾਰੀ: ਸੀਪੀ ਅੰਮ੍ਰਿਤਸਰ ਗੁਰਪ੍ਰੀਤ ਭੁੱਲਰ

Amritsar News:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਦੇ ਮੱਦੇਨਜ਼ਰ ਚੱਲ ਰਹੀ ਮੁਹਿੰਮ ਤਹਿਤ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਪਾਕਿਸਤਾਨ ਵੱਲੋਂ ਸੰਚਾਲਿਤ ਹਥਿਆਰ ਤਸਕਰੀ ਮਾਡਿਊਲ ਦੇ ਛੇ ਕਾਰਕੁਨਾਂ, ਜਿਨ੍ਹਾਂ ਵਿੱਚੋਂ ਇੱਕ ਨਾਬਾਲਗ ਵੀ ਹੈ, ਨੂੰ ਛੇ ਆਧੁਨਿਕ ਪਿਸਤੌਲਾਂ ਨਾਲ ਗ੍ਰਿਫ਼ਤਾਰ ਕਰਕੇ ਇਸ ਗਿਰੋਹ ਨੂੰ ਬੇਅਸਰ ਕੀਤਾ ਹੈ। ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਸੋਮਵਾਰ ਨੂੰ ਇੱਥੇ ਦਿੰਦਿਅ ਦਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਤਰਨਤਾਰਨ ਦੇ ਪਿੰਡ ਕੋਟਲੀ ਵਸਾਵਾ ਸਿੰਘ ਦੇ ਰਹਿਣ ਵਾਲੇ ਗੁਰਬੀਰ ਸਿੰਘ ਉਰਫ਼ ਸੋਨੂੰ (28), ਗੁਰਪ੍ਰੀਤ ਸਿੰਘ ਉਰਫ਼ ਗੋਪਾ (32), ਗੋਰਕਾ ਸਿੰਘ ਉਰਫ਼ ਗੋਰਾ, ਰਾਜਵਿੰਦਰ ਸਿੰਘ ਉਰਫ਼ ਰਾਜੂ – ਤਿੰਨੇਂ ਵਾਸੀ ਖੇਮ ਕਰਨ (ਤਰਨਤਾਰਨ), ਜਸਪਾਲ ਸਿੰਘ ਉਰਫ਼ ਜੱਸ (24) ਵਾਸੀ ਬਚੀਵਿੰਡ (ਅੰਮ੍ਰਿਤਸਰ) ਅਤੇ ਸੁਲਤਾਨਪੁਰ ਲੋਧੀ ਸਥਿਤ 16 ਸਾਲਾ ਨਾਬਾਲਗ ਵਜੋਂ ਹੋਈ ਹੈ । ਬਰਾਮਦ ਕੀਤੇ ਗਏ ਪਿਸਤੌਲਾਂ ਵਿੱਚ ਪੰਜ .30 ਬੋਰ ਪਿਸਤੌਲ ਅਤੇ ਇੱਕ 9 ਐਮਐਮ ਪੀਐਕਸ-5 ਪਿਸਤੌਲ ਸ਼ਾਮਲ ਹਨ।ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਕਤ ਦੋਸ਼ੀ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਪਾਕਿਸਤਾਨ ਸਥਿਤ ਇੱਕ ਹੈਂਡਲਰ ਦੇ ਸਿੱਧੇ ਸੰਪਰਕ ਵਿੱਚ ਸਨ, ਜੋ ਹਥਿਆਰਾਂ ਦੀ ਖੇਪ ਨੂੰ ਪ੍ਰਾਪਤ ਕਰਨ ਅਤੇ ਅੱਗੇ ਸਪਲਾਈ ਕਰਨ ਲਈ ਜਾਣਕਾਰੀ ਸਾਂਝੀ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸੰਗਠਿਤ ਗਿਰੋਹ ਵੱਲੋਂ ਹਥਿਆਰਾਂ ਦੀਆਂ ਇਹ ਖੇਪਾਂ ਅੱਗੇ ਮਾਝਾ -ਦੋਆਬਾ ਖੇਤਰਾਂ ਵਿੱਚ ਸਰਗਰਮ ਅਪਰਾਧੀਆਂ ਨੂੰ ਸਪਲਾਈ ਕੀਤੀਆਂ ਜਾਂਦੀਆਂ ਸਨ।

ਇਹ ਵੀ ਪੜ੍ਹੋ Punjab ‘ਚ ਭਿਆਨਕ ਹਾਦਸਾ; 5 ਮੌ+ਤਾਂ, ਨੌਜਵਾਨ ਮੁੰਡੇ ਤੇ ਕੁੜੀ ਦਾ ਸਿਰ ਧੜ ਨਾਲੋਂ ਵੱਖ ਹੋਇਆ

ਡੀਜੀਪੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਨੈੱਟਵਰਕ ਦੇ ਅਗਲੇਰੇ-ਪਿਛਲੇਰੇ ਸਬੰਧ ਸਥਾਪਤ ਕਰਨ ਅਤੇ ਖੇਪਾਂ ਪ੍ਰਾਪਤ ਕਰਨ ਵਾਲਿਆਂ ਅਤੇ ਵਿੱਤੀ ਚੈਨਲਾਂ ਦੀ ਪਛਾਣ ਕਰਨ ਲਈ ਹੋਰ ਜਾਂਚ ਜਾਰੀ ਹੈ।ਪੁਲਿਸ ਕਮਿਸ਼ਨਰ (ਸੀਪੀ) ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪਹਿਲੀ ਸਫਲਤਾ ਉਦੋਂ ਮਿਲੀ ਜਦੋਂ ਪੁਲਿਸ ਟੀਮ ਨੇ ਖੁਫੀਆ ਇਤਲਾਹ ’ਤੇ ਅਧਾਰਤ ਇੱਕ ਕਾਰਵਾਈ ਤਹਿਤ ਸ਼ੱਕੀ ਗੁਰਬੀਰ ਉਰਫ਼ ਸੋਨੂੰ ਅਤੇ ਗੁਰਪ੍ਰੀਤ ਉਰਫ਼ ਗੋਪਾ ਨੂੰ ਦੋ .30 ਬੋਰ ਪਿਸਤੌਲਾਂ ਸਮੇਤ ਗ੍ਰਿਫਤਾਰ ਕੀਤਾ ।ਉਨ੍ਹਾਂ ਦੱਸਿਆ ਕਿ ਉਕਤ ਮੁਲਜ਼ਮਾਂ ਦੀ ਪੁੱਛਗਿੱਛ ਕਾਰਨ ਸਾਰੇ ਨੈੱਟਵਰਕ ਦਾ ਖੁਲਾਸਾ ਹੋ ਗਿਆ ਅਤੇ ਇਸ ਤੋਂ ਬਾਅਦ ਕੀਤੀਆਂ ਛਾਪੇਮਾਰੀਆਂ ਦੌਰਾਨ ਉਨ੍ਹਾਂ ਦੇ ਸਾਥੀਆਂ- ਗੋਰਕਾ ਉਰਫ਼ ਗੋਰਾ ਨੂੰ ਇੱਕ .30 ਬੋਰ ਪਿਸਤੌਲ ਸਮੇਤ, ਜਸਪਾਲ ਉਰਫ਼ ਜੱਸ ਨੂੰ ਇੱਕ .30 ਬੋਰ ਪਿਸਤੌਲ ਅਤੇ ਰਾਜਵਿੰਦਰ ਉਰਫ਼ ਰਾਜੂ ਨੂੰ ਇੱਕ 9 ਐਮਐਮ ਪੀਐਕਸ5 ਪਿਸਤੌਲ ਨਾਲ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਅੱਗੇ ਕਿਹਾ ਕਿ ਇਸ ਦੌਰਾਨ ਇੱਕ ਨਾਬਾਲਗ ਸਾਥੀ ਨੂੰ ਵੀ ਇੱਕ .30 ਬੋਰ ਪਿਸਤੌਲ ਸਮੇਤ ਹਿਰਾਸਤ ਵਿੱਚ ਲਿਆ ਗਿਆ ਹੈ।ਸੀ.ਪੀ. ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਗੋਰਕਾ ਉਰਫ਼ ਗੋਰਾ ਅਤੇ ਰਾਜਵਿੰਦਰ ਉਰਫ਼ ਰਾਜੂ ਵਿਰੁੱਧ ਪਹਿਲਾਂ ਵੀ ਐਨ.ਡੀ.ਪੀ.ਐਸ. ਐਕਟ ਦੇ ਅਪਰਾਧ ਅਤੇ ਬਲਾਤਕਾਰ ਅਤੇ ਪੋਕਸੋ ਐਕਟ ਨਾਲ ਸਬੰਧਤ ਕਈ ਮਾਮਲੇ ਦਰਜ ਹਨ।ਉਨ੍ਹਾਂ ਕਿਹਾ ਕਿ ਕਪੂਰਥਲਾ ਜ਼ਿਲ੍ਹੇ ਦੇ ਦੋ ਵਿਅਕਤੀਆਂ ਦੀ ਪਛਾਣ, ਗੈਰ-ਕਾਨੂੰਨੀ ਹਥਿਆਰ ਪ੍ਰਾਪਤ ਕਰਨ ਵਾਲਿਆਂ ਵਜੋਂ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ ਫੜਨ ਲਈ ਛਾਪੇ ਮਾਰੇ ਜਾ ਰਹੇ ਹਨ।ਇਸ ਸਬੰਧੀ, ਪੁਲਿਸ ਸਟੇਸ਼ਨ ਛਾਉਣੀ ਅੰਮ੍ਰਿਤਸਰ ਵਿਖੇ ਅਸਲਾ ਐਕਟ ਦੀ ਧਾਰਾ 25(6,7,8) ਤਹਿਤ ਐਫਆਈਆਰ ਨੰਬਰ 260 ਮਿਤੀ 30-11-2025 ਅਧੀਨ ਕੇਸ ਦਰਜ ਕੀਤਾ ਗਿਆ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਨਾਮਵਰ ਵਿੱਦਿਅਕ ਸੰਸਥਾਵਾਂ ਵੱਲੋਂ ਅੰਤਰ-ਰਾਸ਼ਟਰੀ ਕਾਨਫਰੰਸ ਵਿੱਚ ਡਾ. ਜਗਤਾਰ ਸਿੰਘ ਧੀਮਾਨ ਦਾ ਲਾਈਫਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨ

0

Talwandi Sabo News: ਗਲੋਬਲ ਐਜੂਕੇਸ਼ਨ ਰਿਸਰਚ ਐਸੋਸਿਏਸ਼ਨ (ਗੇਰਾ) ਤੇ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ, ਬਠਿੰਡਾ ਵੱਲੋਂ ਸਾਂਝੇ ਤੌਰ ‘ਤੇ ਆਯੋਜਿਤ ਕੀਤੀ ਗਈ ਦੋ ਰੋਜਾ ਅੰਤਰ-ਰਾਸ਼ਟਰੀ ਕਾਨਫਰੰਸ ਐਜੂਕੋਨ-2025 ਵਿੱਚ ਉੱਘੇ ਖੇਤੀ ਵਿਗਿਆਨੀ ਅਤੇ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਪਰੋ ਵਾਈਸ ਚਾਂਸਲਰ ਪ੍ਰੋ. (ਡਾ.) ਜਗਤਾਰ ਸਿੰਘ ਧੀਮਾਨ ਵੱਲੋਂ ਪਾਸੀ ਮੈਮੋਰੀਅਲ ਲੈਕਚਰ ਦਿੱਤਾ ਗਿਆ। ਇਸ ਮੌਕੇ ਉਨ੍ਹਾਂ ਨੂੰ ਸਿੱਖਿਆ, ਖੇਤੀ ਬਾੜੀ, ਯੂਨੀਵਰਸਿਟੀ ਪ੍ਰਸ਼ਾਸਨ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਨਿਭਾਈਆਂ ਗਈਆਂ ਉੱਘੀਆਂ ਸੇਵਾਵਾਂ ਲਈ ਲਾਈਫਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਉਨ੍ਹਾਂ ਨੂੰ ਮੁੱਖ ਮਹਿਮਾਨ ਪ੍ਰੋ. ਪੰਕਜ ਅਰੋੜਾ ਚੇਅਰਪਰਸਨ ਐਨ.ਸੀ.ਟੀ.ਈ. ਨਵੀਂ ਦਿੱਲੀ ਅਤੇ ਹੋਰਨਾਂ ਪਤਵੰਤਿਆਂ ਵੱਲੋਂ ਪ੍ਰਦਾਨ ਕੀਤਾ ਗਿਆ। ਇਸ ਮੌਕੇ ਗੇਰਾ ਦੇ ਪ੍ਰਧਾਨ ਪ੍ਰੋ. ਐਸ.ਪੀ.ਮਲਹੋਤਰਾ, ਪ੍ਰੋ. ਐਸ.ਕੇ.ਬਾਵਾ, ਡਾ. ਭੁਪਿੰਦਰ ਸਿੰਘ ਸੀ.ਈ.ਓ. ਕੈਲਗਰੀ ਕੈਨੇਡਾ ਅਤੇ ਪ੍ਰੋ. ਆਰ.ਕੇ.ਵਸੂਰੀਕਾ, ਡੀਨ ਅਕਾਦਮਿਕ ਸੀ.ਯੂ.ਪੀ. ਪੰਜਾਬ ਬਠਿੰਡਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

ਇਹ ਵੀ ਪੜ੍ਹੋ ਵੱਡੀ ਖ਼ਬਰ; ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ‘ਚ ਵਿਰਸਾ ਸਿੰਘ ਵਲਟੋਹਾ ਨੂੰ ਮਿਲੀ ਮੁਆਫ਼ੀ

ਇਸ ਸ਼ਾਨਾਮੱਤੀ ਪ੍ਰਾਪਤੀ ਤੇ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਚਾਂਸਲਰ ਸ. ਗੁਰਲਾਭ ਸਿੰਘ ਸਿੱਧੂ, ਪ੍ਰਬੰਧਕੀ ਨਿਰਦੇਸ਼ਕ ਸ. ਸੁਖਰਾਜ ਸਿੰਘ ਸਿੱਧੂ, ਤੇ ਵਾਈਸ ਚਾਂਸ਼ਲਰ ਡਾ. ਰਾਮੇਸ਼ਵਰ ਸਿੰਘ ਵੱਲੋਂ ਵਧਾਈ ਦਿੱਤੀ ਗਈ। ਉਨ੍ਹਾਂ ਆਪਣੇ ਵਧਾਈ ਸੰਦੇਸ਼ ਵਿੱਚ ਕਿਹਾ ਕਿ ਡਾ. ਧੀਮਾਨ ਦੀ ਇਹ ਪ੍ਰਾਪਤੀ ਉੱਭਰਦੇ ਨੌਜਵਾਨ ਵਿਗਿਆਨੀਆਂ, ਖੋਜਾਰਥੀਆਂ ਅਤੇ ਖੇਤੀ ਮਾਹਿਰਾਂ ਲਈ ਪ੍ਰੇਰਣਾ ਦਾ ਕੰਮ ਕਰੇਗੀ।ਅਵਾਰਡ ਪ੍ਰਾਪਤੀ ਮੌਕੇ ਡਾ. ਧੀਮਾਨ ਨੇ ਕਿਹਾ ਕਿ ਸਦੀਆਂ ਤੋਂ ਭਾਰਤ ਅਧਿਆਤਮ, ਦਰਸ਼ਨ ਅਤੇ ਸਿੱਖਿਆ ਦੇ ਖੇਤਰ ਵਿੱਚ ਦੁਨੀਆ ਦਾ ਰਾਹ ਦਿੱਸੇਰਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਗਿਆਨ, ਖੇਤੀ, ਸਿਹਤ ਗਿਆਨ , ਤਕਨਾਲੋਜੀ ਵਿਕਾਸ ਆਦਿ ਵਿਸ਼ਿਆਂ ਤੇ ਭਾਰਤੀ ਗਿਆਨੀਆਂ ਵੱਲੋਂ ਮੋਹਰੀ ਬਣ ਕੇ ਦੁਨੀਆ ਨੂੰ ਗਿਆਨ ਦੀ ਰੋਸ਼ਨੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਭਗਵਾਨ ਸ਼ੀ ਕ੍ਰਿਸ਼ਨ ਦਾ ਗੀਤਾ ਉਪਦੇਸ਼ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਕੀਤੀਆਂ ਉਦਾਸੀਆਂ ਅਤੇ ਰਚੀ ਬਾਣੀ ਨੇ ਸੰਸਾਰ ਭਰ ਵਿੱਚ ਗਿਆਨ ਦੀ ਜੋਤ ਜਗਾਈ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਈ ਭਾਰਤੀ ਵੱਖ-ਵੱਖ ਖੇਤਰਾਂ ਵਿੱਚ ਵੱਡਾ ਯੋਗਦਾਨ ਪਾ ਕੇ ਦੁਨੀਆਂ ਦਾ ਚਾਨਣ ਮੁਨਾਰਾ ਬਣੇ ਹਨ

ਇਹ ਵੀ ਪੜ੍ਹੋ ਨਵਜੋਤ ਕੌਰ ਸਿੱਧੂ ਦੇ 500 ਕਰੋੜ ਵਾਲੇ ਬਿਆਨ ਤੋਂ ਬਾਅਦ ਕਾਂਗਰਸ ਵਿਚ ਮੱਚਿਆ ਘਮਾਸਾਨ,ਵੱਡੇ ਆਗੂਆਂ ਨੇ ਸਿੱਧੂ ਜੋੜੇ ਨੂੰ ਦਸਿਆ BJP ਦਾ ਸਲੀਪਰ ਸੈੱਲ

ਉਨ੍ਹਾਂ ਨੇ ਖੇਤੀ ਮਾਹਿਰ ਡਾ. ਗੁਰਦੇਵ ਸਿੰਘ ਖੁਸ਼, ਔਪਟਿਕ ਫਾਈਬਰ ਤਕਨਾਲੋਜੀ ਮਾਹਿਰ ਨਰਿੰਦਰ ਸਿੰਘ ਕੰਪਾਨੀ, ਅਰਥ ਸ਼ਾਸਤਰੀ ਡਾ. ਐਮ.ਐਸ. ਸਵਾਮੀਨਾਥਨ, ਡਾ. ਮਨਮੋਹਨ ਸਿੰਘ, ਡਾ. ਅਮਰੀਤਿਆ ਸੈਨ, ਮਿਜ਼ਾਈਲ ਮੈਨ ਡਾ. ਅਬਦੁਲ ਕਲਾਮ, ਅਤੇ ਬਾਇਓਟੈਕਨੌਲੋਜਿਸਟ ਡਾ. ਹਰਗੋਬਿੰਦ ਖੁਰਾਨਾ ਵਰਗੀਆਂ ਸਖ਼ਸ਼ੀਅਤਾਂ ਦਾ ਜਿਕਰ ਕਰਦੇ ਹੋਏ ਕਿਹਾ ਕਿ ਅਜੋਕਾ ਸੰਸਾਰ ਉਨ੍ਹਾਂ ਦੀ ਮਿਹਨਤ ਅਤੇ ਦੂਰਦਰਸ਼ੀ ਯੋਗਦਾਨ ਦਾ ਰਿਣੀ ਰਹੇਗਾ। ਉਨ੍ਹਾਂ ਭਾਰਤ ਦੇ ਵਸੂਦੇਵ ਕੁਟੰਬਕਮ ਅਤੇ ਸਰਬੱਤ ਦੇ ਭਲੇ ਦੇ ਫਲਸਫੇ ਦਾ ਵਖਾਣ ਵੀ ਕੀਤਾ ਜਿਨ੍ਹਾਂ ਕਰਕੇ ਦੁਨੀਆ ਨੂੰ ਚੜ੍ਹਦੀ ਕਲਾ ‘ਚ ਰੱਖਿਆ ਜਾ ਸਕਦਾ ਹੈ।। ਉਨ੍ਹਾਂ ਕਿਹਾ ਕਿ ਭਾਰਤ ਦੀ ਗਿਆਨ ਸੰਪਦਾ ਆਧੁਨਿਕ ਵਿਗਿਆਨ ਅਤੇ ਸਿੱਖਿਆ ਦੇ ਖੇਤਰ ਵਿੱਚ ਅੱਜ ਵੀ ਮਹੱਤਵਪੂਰਨ ਭੂਮਿਕਾ ਨਿਭਾਉਣ ਦੇ ਕਾਬਿਲ ਹੈ ਜੋ ਸਮੁੱਚੀ ਦੁਨੀਆ ਦਾ ਮਾਰਗਦਰਸ਼ਕ ਕਰ ਸਕਦਾ ਹੈ।ਆਯੋਜਕਾਂ ਵੱਲੋਂ ਡਾ. ਧੀਮਾਨ ਨੂੰ ਸਨਮਾਨ ਪੱਤਰ, ਦੁਸ਼ਾਲੇ ਨਾਲ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਦੇ ਸਿਹਤਯਾਬੀ ਅਤੇ ਉੱਜਵਲ ਭਵਿੱਖ ਦੀਆਂ ਸ਼ੁੱਭ ਕਾਮਨਾਵਾਂ ਭੇਂਟ ਕੀਤੀਆਂ ਗਈਆ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਵੱਡੀ ਖ਼ਬਰ; ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ‘ਚ ਵਿਰਸਾ ਸਿੰਘ ਵਲਟੋਹਾ ਨੂੰ ਮਿਲੀ ਮੁਆਫ਼ੀ

0

Amritsar News: ਸ਼੍ਰੀ ਅਕਾਲ ਤਖ਼ਤ ਸਾਹਿਬ ਉੱਪਰ ਸੋਮਵਾਰ ਨੂੰ ਪੰਜ ਸਿੰਘ ਸਾਹਿਬਾਨ ਦੀ ਹੋਈ ਮਹੱਤਵਪੂਰਨ ਮੀਟਿੰਗ ‘ਚ ਵੱਡੇ ਫੈਸਲੇ ਲਏ ਗਏ ਹਨ। ਮੀਟਿੰਗ ਤੋਂ ਬਾਅਦ ਹੋਏ ਫੈਸਲਿਆਂ ਨੂੰ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਖੜ੍ਹੇ ਹੋ ਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜ਼ਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੜ੍ਹ ਕੇ ਸੁਣਾਇਆ। ਇੰਨ੍ਹਾਂ ਮੀਟਿੰਗਾਂ ਵਿਚ ਸਾਬਕਾ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੂੰ ਵੀ ਮੁਆਫ਼ੀ ਦਿੱਤੀ ਗਈ, ਜਿੰਨ੍ਹਾਂ ਵੱਲੋਂ ਤਤਕਾਲੀ ਜਥੈਦਾਰ ਹਰਪ੍ਰੀਤ ਸਿੰਘ ਵਿਰੁਧ ਕੀਤੀ ਬਿਆਨਬਾਜ਼ੀ ਤੇ ਜਥੈਦਾਰ ਰਘਵੀਰ ਸਿੰਘ ਦੀ ਕਥਿਤ ਆਡੀਓ ਵਾਈਰਲ ਕਰਨ ਦੇ ਮਾਮਲੇ ਸਬੰਧੀ ਕਾਰਵਾਈ ਹੋਈ ਸੀ। ਉਨ੍ਹਾਂ ਉੱਪਰ ਅਕਾਲੀ ਦਲ ਵਿਚ 10 ਸਾਲ ਕੰਮ ਕਰਨ ਦੀ ਲਗਾਈ ਰੋਕ ਦੇ ਫੈਸਲੇ ਨੂੰ ਵਾਪਸ ਲੈ ਲਿਆ ਗਿਆ। ਉਨ੍ਹਾਂ ਨੂੰ ਧਾਰਮਿਕ ਸਜ਼ਾ ਵੀ ਲਗਾਈ ਗਈ।

ਇਹ ਵੀ ਪੜ੍ਹੋ ਸਿੱਖ ਕੌਮ ‘ਤੇ ਭੱਦੀ ਟਿੱਪਣੀ ਕਰਨ ਵਾਲੇ ਕਾਂਗਰਸੀ ਆਗੂ ਨੇ ਗੁਰੂ ਘਰ ‘ਚ ਕੀਤੇ ਜੋੜੇ ਸਾਫ਼ ਤੇ ਮਾਂਜ਼ੇ ਬਰਤਨ, ਦੇਖੋ ਵੀਡੀਓ

ਇਸ ਮੌਕੇ ਤਖ਼ਤ ਸਾਹਿਬ ‘ਤੇ ਮੌਜੂਦ ਸਨ, ਜਿੰਨ੍ਹਾਂ ਵੱਲੋਂ ਗਲ ਵਿਚ ਪੱਲਾ ਪਾ ਕੇ ਆਪਣੀਆਂ ਗਲਤੀਆਂ ਲਈ ਮੁਆਫ਼ੀ ਮੰਗੀ ਗਈ। ਇਸੇ ਤਰ੍ਹਾਂ ਗੁਰੂ ਨਾਨਕ ਦੇਵ ਯੁਨੀਵਰਸਿਟੀ ਦੇ ਉੱਪ ਕੁਲਪਤੀ ਡਾ ਕਰਮਜੀਤ ਸਿੰਘ ਵੱਲੋਂ ਵੀ ਪਿਛਲੇ ਦਿਨੀਂ ਆਪਣੇ ਦੁਆਰਾ ਕੀਤੀ ਬਿਆਨਬਾਜ਼ੀ ਲਈ ਸਿੱਖ ਪੰਥ ਕੋਲੋਂ ਮੁਆਫ਼ੀ ਮੰਗੀ ਗਈ। ਇਸੇ ਤਰ੍ਹਾਂ ਪੰਜਾਬ ਦੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜਫ਼ਰ ਵੀ ਸ਼੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋਏ ਅਤੇ ਮੁਆਫ਼ੀ ਮੰਗੀ। ਸਾਬਕਾ ਜਥੇਦਰ ਗਿਆਨੀ ਗੁਰਬਚਨ ਸਿੰਘ ਨੂੰ ਵੀ ਗੁਰਮੀਤ ਰਾਮ ਰਹੀਮ ਦੇ ਮਾਮਲੇ ਵਿਚ ਮੁਆਫ਼ੀ ਮੰਗਣ ਦੇ ਮਾਮਲੇ ਨੂੰ ਵਿਚਾਰ ਕਰਦਿਆਂ ਮੁਆਫ਼ੀ ਮੰਗੀ ਗਈ। ਇਸ ਮੌਕੇ ਪੰਜ ਸਿੰਘ ਸਾਹਿਬਾਨ ਵੱਲੋਂ ਇੰਨ੍ਹਾਂ ਸਾਰੇ ਆਗੂਆਂ ਨੂੰ ਧਾਰਮਿਕ ਤਨਖਾਹ ਵੀ ਲਗਾਈ ਗਈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਨਵਜੋਤ ਕੌਰ ਸਿੱਧੂ ਦੇ 500 ਕਰੋੜ ਵਾਲੇ ਬਿਆਨ ਤੋਂ ਬਾਅਦ ਕਾਂਗਰਸ ਵਿਚ ਮੱਚਿਆ ਘਮਾਸਾਨ,ਵੱਡੇ ਆਗੂਆਂ ਨੇ ਸਿੱਧੂ ਜੋੜੇ ਨੂੰ ਦਸਿਆ BJP ਦਾ ਸਲੀਪਰ ਸੈੱਲ

0

👉MP ਸੁਖਜਿੰਦਰ ਸਿੰਘ ਰੰਧਾਵਾ ਨੇ ਕੀਤੀ ਕਾਰਵਾਈ ਦੀ ਮੰਗ;ਕੁਲਬੀਰ ਜੀਰਾ ਨੇ ਵੀ ਕਿਹਾ ਪਾਰਟੀ ਦਾ ਹੋ ਰਿਹਾ ਨੁਕਸਾਨ
Punjab News: ਪੰਜਾਬ ਦੇ ਰਾਜਪਾਲ ਨੂੰ ਮਿਲਣ ਆਈ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ ਨਵਜੋਤ ਕੌਰ ਸਿੱਧੂ ਵੱਲੋਂ 500 ਕਰੋੜ ਵਾਲੇ ਦਿੱਤੇ ਬਿਆਨ ਤੋਂ ਬਾਅਦ ਕਾਂਗਰਸ ਵਿਚ ਘਮਾਸਾਨ ਮੱਚ ਗਿਆ।ਹਾਲਾਂਕਿ ਡਾ ਸਿੱਧੂ ਨੇ ਇਸ ਮੁੱਦੇ ‘ਤੇ ਸਪੱਸ਼ਟੀਕਰਨ ਵੀ ਦੇਣ ਦੀ ਕੋਸ਼ਿਸ ਕੀਤੀ ਹੈ ਕਿ ਉਨ੍ਹਾਂ ਤੋਂ ਕਾਂਗਰਸ ਨੇ ਇੱਕ ਪੈਸਾ ਨਹੀਂ ਮੰਗਿਆ ਪ੍ਰੰਤੂ ਇੱਕ ਪਾਸੇ ਜਿੱਥੇ ਆਮ ਆਦਮੀ ਪਾਰਟੀ ਤੇ ਭਾਜਪਾ ਵੱਲੋਂ ਇਸ ਮੁੱਦੇ ‘ਤੇ ਕਾਂਗਰਸ ਨੂੰ ਘੇਰਿਆ ਜਾ ਰਿਹਾ, ਦੂਜੇ ਪਾਸੇ ਹੁਣ ਕਾਂਗਰਸ ਵਿਚ ਵੀ ਸਿੱਧੂ ਜੋੜੇ ਵਿਰੁਧ ਕਾਰਵਾਈ ਦੀ ਮੰਗ ਵਧਦੀ ਜਾ ਰਹੀ ਹੈ। ਵੱਡੇ ਕਾਂਗਰਸੀ ਆਗੂ ਇਸ ਜੋੜੇ ਨੂੰ ਭਾਜਪਾ ਦਾ ਸਲੀਪਰ ਸੈੱਲ ਦੱਸ ਰਹੇ ਹਨ।

ਇਹ ਵੀ ਪੜ੍ਹੋ ਸਿੱਖ ਕੌਮ ‘ਤੇ ਭੱਦੀ ਟਿੱਪਣੀ ਕਰਨ ਵਾਲੇ ਕਾਂਗਰਸੀ ਆਗੂ ਨੇ ਗੁਰੂ ਘਰ ‘ਚ ਕੀਤੇ ਜੋੜੇ ਸਾਫ਼ ਤੇ ਮਾਂਜ਼ੇ ਬਰਤਨ, ਦੇਖੋ ਵੀਡੀਓ

ਦਿੱਲੀ ‘ਚ ਚੱਲ ਰਹੇ ਸੰਸਦ ਦੇ ਸੈਸ਼ਨ ਦੇ ਬਾਹਰ ਪੱਤਰਕਾਰਾਂ ਵੱਲੋਂ ਪੁੱਛੈ ਸਵਾਲ ਦੇ ਜਵਾਬ ਵਿਚ ਸਾਬਕਾ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਹਾਈਕਮਾਂਡ ਕੋਲੋਂ ਨਵਜੋਤ ਕੌਰ ਸਿੱਧੂ ਦੇ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਸਵਾਲ ਪੁਛਦਿਆਂ ਕਿਹਾ ਹੈ ਕਿ,”ਦੋਸ਼ ਲਗਾਉਣ ਤੋਂ ਪਹਿਲਾਂ ਉਹ ਇਹ ਦੱਸਣ ਜਦ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਵਿਚ ਮੰਤਰੀ ਬਣਾਇਆ ਗਿਆ ਸੀ ਜਾਂ ਫ਼ਿਰ ਪੰਜਾਬ ਕਾਂਗਰਸ ਦਾ ਪ੍ਰਧਾਨ ਤਾਂ ਉਸ ਸਮੇਂ ਕਿੰਨੈ ਪੈਸੇ ਦਿੱਤੇ ਸਨ।” ਐਮਪੀ ਰੰਧਾਵਾ ਨੇ ਦੋਸ਼ ਲਗਾਇਆ ਕਿ ਹੁਣ ਜਦ ਪੂਰਾ ਪੰਜਾਬ ਕਾਂਗਰਸ ਵੱਲ ਦੇਖ ਰਿਹਾ ਤਾਂ ਅਚਾਨਕ ਇੰਨ੍ਹਾਂ ਦੇ ਵੱਲੋਂ ਬਿਆਨਬਾਜ਼ੀ ਸ਼ੁਰੂ ਕਰ ਦਿੱਤੀ, ਜਿਸਦੇ ਨਾਲ ਕਾਂਗਰਸ ਨੂੰ ਨੁਕਸਾਨ ਹੋਣ ਲੱਗਾ ਹੈ। ਉਧਰ, ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਨੇ ਵੀ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਦੌਰਾਨ ਸਿੱਧੂ ਜੋੜੇ ‘ਤੇ ਗੰਭੀਰ ਦੋਸ਼ ਲਗਾਉਂਦਿਆਂ ਦਾਅਵਾ ਕੀਤਾ ਹੈ ਕਿ ਇਹ ਸਾਰਾ ਕੁੱਝ ਕੇਂਦਰੀ ਗ੍ਰਹਿ ਮੰਤਰੀ ਅਮਿਤ ਸਾਹ ਦੇ ਇਸ਼ਾਰੇ ‘ਤੇ ਹੋ ਰਿਹਾ।

ਇਹ ਵੀ ਪੜ੍ਹੋ Punjab ‘ਚ ਭਿਆਨਕ ਹਾਦਸਾ; 5 ਮੌ+ਤਾਂ, ਨੌਜਵਾਨ ਮੁੰਡੇ ਤੇ ਕੁੜੀ ਦਾ ਸਿਰ ਧੜ ਨਾਲੋਂ ਵੱਖ ਹੋਇਆ

ਉਨ੍ਹਾਂ ਕਿਹਾ ਕਿ ਅੱਜ ਜਰੂਰਤ ਹੈ ਕਿ ਪਾਰਟੀ ਵਿਚ ਬੈਠੇ ਭਾਜਪਾ ਦੇ ਸਲੀਪਰ ਸੈੱਲ ਨੂੰ ਬਾਹਰ ਦਾ ਰਾਸਤਾ ਦਿਖਾਉਣ ਦੀ। ਦੂਜੇ ਪਾਸੇ ਨਿੱਜੀ ਟੀਵੀ ਚੈੱਨਲ ਨਾਲ ਗੱਲਬਾਤ ਦੌਰਾਨ ਹੀ ਨਵਜੋਤ ਕੌਰ ਸਿੱਧੂ ਨੇ ਹੁਣ ਅੱਗੇ ਵਧਦਿਆਂ ਪੰਜਾਬ ਕਾਂਗਰਸ ਦੇ ਚਾਰ ਚੋਟੀ ਦੇ ਨੇਤਾਵਾਂ ਉੱਪਰ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਪਾਰਟੀ ਤੋਂ ਪਾਸੇ ਕਰਨ ਦੀ ਮੰਗ ਰੱਖੀ ਹੈ। ਬਹਰਹਾਲ ਆਉਣ ਵਾਲੇ ਦਿਨਾਂ ਵਿਚ ਕਾਂਗਰਸ ਵਿਚ ਇਸ ਮੁੱਦੇ ਨੁੰ ਲੈ ਕੇ ਹੋਰ ਕਾਟੋਕਲੈਸ਼ ਵਧਣ ਦੀ ਸੰਭਾਵਨਾ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਸਿੱਖ ਕੌਮ ‘ਤੇ ਭੱਦੀ ਟਿੱਪਣੀ ਕਰਨ ਵਾਲੇ ਕਾਂਗਰਸੀ ਆਗੂ ਨੇ ਗੁਰੂ ਘਰ ‘ਚ ਕੀਤੇ ਜੋੜੇ ਸਾਫ਼ ਤੇ ਮਾਂਜ਼ੇ ਬਰਤਨ, ਦੇਖੋ ਵੀਡੀਓ

👉ਗੁਰਦੂਅਰਾ ਪਾਉਂਟਾ ਸਾਹਿਬ ਵਿਖੇ ਪੁੱਜ ਕੇ ਮੁਆਫ਼ੀ ਮੰਗਣ ਤੋਂ ਬਾਅਦ ਗੁਰੂ ਘਰ ਵਿਚ ਕੀਤੀ ਸੇਵਾ
paonta sahib News: ਉਤਰਾਖੰਡ ਦੇ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਮੰਤਰੀ ਡਾ ਹਰਕ ਸਿੰਘ ਰਾਵਤ ਵੱਲੋਂ ਦੋ ਦਿਨ ਪਹਿਲਾਂ ਸਿੱਖ ਕੌਮ ਬਾਰੇ ਆਪਣੇ ਵੱਲੋਂ ਕੀਤੀ ਭੱਦੀ ਟਿੱਪਣੀ ‘ਤੇ ਹੁਣ ਭੁੱਲ ਬਖਸਾਈ ਹੈ। ਡਾ ਰਾਵਤ ਵੱਲੋਂ ਇਤਿਹਾਸਕ ਗੁਰਦੂਆਰਾ ਪਾਉਂਟਾ ਸਾਹਿਬ ਵਿਖੇ ਪੁੱਜ ਕੇ ਨਾਂ ਸਿਰਫ਼ ਭੁੱਲ ਦੀ ਮੁਆਫ਼ੀ ਮੰਗਦਿਆਂ ਅਰਦਾਸ ਕਰਵਾਈ ਗਈ,ਬਲਕਿ ਗੁਰੂ ਘਰ ਵਿਚ ਰਹਿ ਕੇ ਲੰਗਰ ਵਰਤਾਇਆ ਗਿਆ ਤੇ ਝੂਠੇ ਬਰਤਨ ਸਾਫ਼ ਕੀਤੇ ਗਏ। ਇਸੇ ਤਰ੍ਹਾਂ ਜੋੜੇ ਘਰ ਵਿਚ ਜੁੱਤਿਆਂ ਨੂੰ ਸਾਫ਼ ਕੀਤਾ ਗਿਆ ਤੇ ਮੁੜ ਸਿੱਖ ਕੌਮ ਤੋਂ ਆਪਣੇ ਵੱਲੋਂ ਬੋਲੇ ਸਬਦਾਂ ‘ਤੇ ਮੁਆਫ਼ੀ ਮੰਗੀ ਗਈ।

ਇਹ ਵੀ ਪੜ੍ਹੋ Punjab ‘ਚ ਭਿਆਨਕ ਹਾਦਸਾ; 5 ਮੌ+ਤਾਂ, ਨੌਜਵਾਨ ਮੁੰਡੇ ਤੇ ਕੁੜੀ ਦਾ ਸਿਰ ਧੜ ਨਾਲੋਂ ਵੱਖ ਹੋਇਆ

ਇਸਦੇ ਨਾਲ ਹੀ ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਨੇ ਵੀ ਆਪਣੀ ਪਾਰਟੀ ਦੇ ਆਗੂ ਵੱਲੋਂ ਕੀਤੀ ਗਲਤੀ ਬਦਲੇ ਅੱਜ ਸੋਮਵਾਰ ਨੂੰ ਉੱਤਰਾਖੰਡ ਦੀ ਰਾਜਧਾਨੀ ਦੇਹਰਾਦੂਨ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਪੁੱਜ ਕੇ ਸ਼ਾਮ ਨੂੰ ਮੁਆਫ਼ੀ ਮੰਗਣ, ਸੰਗਤਾਂ ਦੇ ਜੁੱਤੇ ਸਾਫ਼ ਕਰਨ ਦਾ ਐਲਾਨ ਕੀਤਾ ਹੈ। ਦਸਣਾ ਬਣਦਾ ਹੈ ਕਿ ਹਰਕ ਸਿੰਘ ਰਾਵਤ ਨੇ ਇੱਕ ਸਮਾਗਮ ਦੌਰਾਨ ਲਗਾਏ ਜਾ ਰਹੇ ਨਾਅਰਿਆਂ ਸਮੇਂ ਇੱਕ ਸਿੱਖ ਨੂੰ ਸੰਬੋਧਨ ਕਰਦਿਆਂ ਉੱਚੀ ਅਵਾਜ਼ ਤੇ ਬਾਹਾਂ ਖੜ੍ਹੀਆਂ ਕਰਕੇ ਨਾਅਰੇ ਲਗਾਉਣ ਲਈ ਕਹਿੰਦਿਆਂ ਇਹ ਵੀ ਮਜ਼ਾਕ ਕੀਤਾ ਸੀ ਕਿ, ”ਸਰਦਾਰ ਜੀ 12 ਵੱਜ ਗਏ ਹਨ।”

ਇਹ ਵੀ ਪੜ੍ਹੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁੰਮ ਹੋਏ 328 ਸਰੂਪਾਂ ਦੇ ਸਬੰਧ ਵਿੱਚ 16 ਖ਼ਿਲਾਫ਼ ਮੁਕੱਦਮਾ ਦਰਜ

ਕਾਂਗਰਸੀ ਆਗੂ ਦੇ ਬਿਆਨ ਤੋਂ ਬਾਅਦ ਪੂਰੇ ਦੇਸ਼ ਭਰ ਵਿਚ ਸਿੱਖਾਂ ‘ਚ ਰੋਸ਼ ਫੈਲ ਗਿਆ ਸੀ ਹਰਕ ਸਿੰਘ ਰਾਵਤ ਵਿਰੁਧ ਸਖਤ ਕਾਰਵਾਈ ਦੇ ਨਾਲ ਉਸਨੂੰ ਪਾਰਟੀ ਵਿਚੋਂ ਕੱਢਣ ਦੀ ਵੀ ਮੰਗ ਹੋਣ ਲੱਗੀ ਸੀ। ਇਹੀਂ ਨਹੀਂ ਪੰਜਾਬ ਤੋਂ ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਅੋਜਲਾ ਨੇ ਇਸ ਟਿੱਪਣੀ ਦਾ ਸਖਤ ਵਿਰੋਧ ਕੀਤਾ ਸੀ। ਜਿਸਤੋਂ ਬਾਅਦ ਹਰਕ ਸਿੰਘ ਰਾਵਤ ਨੇ ਮੁਆਫ਼ੀ ਮੰਗ ਲਈ ਸੀ ਪ੍ਰੰਤੂ ਸਿੱਖਾਂ ਦਾ ਗੁੱਸਾ ਠੰਢਾ ਨਾ ਹੁੰਦਾ ਦੇਖ ਉਹ ਗੁਰਦੁਆਰਾ ਪਾਉਟਾ ਸਾਹਿਬ ਵਿਖੇ ਪੁੱਜੇ ਅਤੇ ਇੱਥੇ ਸੇਵਾ ਕਰਕੇ ਭੁੱਲ ਬਖਸਾਈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Punjab ‘ਚ ਭਿਆਨਕ ਹਾਦਸਾ; 5 ਮੌ+ਤਾਂ, ਨੌਜਵਾਨ ਮੁੰਡੇ ਤੇ ਕੁੜੀ ਦਾ ਸਿਰ ਧੜ ਨਾਲੋਂ ਵੱਖ ਹੋਇਆ

0

Ludhiana News: ਬੀਤੀ ਦੇਰ ਰਾਤ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ‘ਤੇ ਵਾਪਰੇ ਇੱਕ ਦਰਦਨਾਕ ਹਾਦਸੇ ਦੇ ਵਿਚ ਪੰਜ ਜਣਿਆਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਇੱਕ ਤੇਜ ਰਫ਼ਤਾਰ ਵਰਨਾ ਕਾਰ ਦੇ ਇੱਕ ਡਿਵਾਈਡਰ ਨਾਲ ਟਕਰਾਉਣ ਕਾਰਨ ਵਾਪਰਿਆਂ। ਹਾਦਸਾ ਇੰਨ੍ਹਾਂ ਭਿਆਨਕ ਸੀ ਕਿ ਕਾਰ ਵਿਚ ਸਵਾਰ ਇੱਕ ਮੁੰਡੇ ਤੇ ਕੁੜੀ ਦਾ ਸਿਰ ਹੀ ਧੜ ਨਾਲੋਂ ਵੱਖ ਹੋ ਗਿਆ ਜਦਕਿ ਕੁੱਝ ਦੇ ਅੰਗ ਕੱਟੇ ਗਏ। ਕੁੱਲ ਮਿਲਾ ਕੇ ਇਸ ਹਾਦਸੇ ਵਿਚ 5 ਮੌਤਾਂ ਹੋਈਆਂ ਹਨ। ਜਿਸਦੇ ਵਿਚ 3 ਲੜਕੇ ਅਤੇ 2 ਲੜਕੀਆਂ ਦੱਸੀਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ ਜਾਕੋ ਰੱਖੇ ਸਾਈਂ, ਮਾਰ ਸਕੇ ਨਾ ਕੋਈ; ਪਿਊ ਵੱਲੋਂ ਹੱਥ ਬੰਨ ਕੇ ਨਹਿਰ ‘ਚ ਸੁੱਟੀ ਨਾਬਾਲਿਗ ਧੀ 68 ਦਿਨਾਂ ਬਾਅਦ ਜਿੰਦਾ ਮਿਲੀ

ਹਾਲਾਂਕਿ ਮ੍ਰਿਤਕਾਂ ਦੀ ਪਹਿਚਾਣ ਨਹੀਂ ਹੋ ਸਕੀ ਪ੍ਰੰਤੂ ਦਸਿਆ ਜਾ ਰਿਹਾ ਕਿ ਇਹ ਸਾਰੇ ਜਗਰਾਓ ਨਾਲ ਸਬੰਧਤ ਸਨ ਤੇ ਲੁਧਿਆਣਾ ਸਾਈਡ ਦੀ ਤਰਫ਼ੋਂ ਫ਼ਿਲੌਰ ਵੱਲ ਨੂੰ ਜਾ ਰਹੇ ਸਨ। ਸੂਚਨਾਂ ਮੁਤਾਬਕ ਵਰਨਾ ਕਾਰ (ਨੰਬਰ ਪੀਬੀ 10 ਡੀਐਚ- 4619) ਇੰਨ੍ਹੀਂ ਜਿਆਦਾ ਤੇਜ ਸੀ ਕਿ ਹਾਦਸੇ ਤੋਂ ਬਾਅਦ ਦੂਰ ਤੱਕ ਘਸੀਟਦੀ ਰਹੀ। ਜਿਸ ਕਾਰਨ ਕਾਰ ਵਿਚ ਸਵਾਰ ਸਾਰੇ ਜਣਿਆਂ ਦੀ ਮੌਤ ਹੋ ਗਈ। ਫ਼ਿਲਹਾਲ ਇਸ ਘਟਨਾ ਦੀ ਲਾਡੋਵਾਲ ਪੁਲਿਸ ਜਾਂਚ ਕਰ ਰਹੀ ਹੈ ਤੇ ਲਾਸ਼ਾਂ ਨੂੰ ਅੱਜ ਤੜਕਸਾਰ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਪੋਸਟਮਾਰਟਮ ਲਈ ਪਹੁੰਚਾਇਆ ਗਿਆ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਵਿਗਿਆਨ ਨੂੰ ਲੈਬਸ ਦੀ ਦੀਵਾਰਾਂ ਤੋਂ ਬਾਹਰ ਕੱਢ ਕੇ ਉਨ੍ਹਾਂ ਦਾ ਲਾਭ ਸਮਾਜ ਦੇ ਆਖੀਰੀ ਵਿਅਕਤੀ ਤੱਕ ਪਹੁੰਚਾਉਣ, ਮੁੱਖ ਮੰਤਰੀ ਨੇ ਵਿਗਿਆਨਕਾਂ ਨੂੰ ਕੀਤੀ ਅਪੀਲ

0

👉ਮੁੱਖ ਮੰਤਰੀ ਨੇ ਪੰਚਕੂਲਾ ਵਿੱਚ ਆਯੋਜਿਤ 11ਵੇਂ ਇੰਡੀਆ ਇੰਟਰਨੈਸ਼ਨਲ ਸਾਇੰਸ ਫੈਸਟੀਵਲ ਦੇ ਦੂਜੇ ਦਿਨ ਮੁੱਖ ਮਹਿਮਾਨ ਵਜੋ ਕੀਤੀ ਸ਼ਿਰਕਤ
Haryana News:ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਵਿਗਿਆਨਕਾਂ ਨੂੰ ਅਪੀਲ ਕੀਤੀ ਕਿ ਉਹ ਵਿਗਿਆਨ ਨੂੰ ਲੈਬਸ ਦੀ ਦੀਵਾਰਾਂ ਤੋਂ ਬਾਹਰ ਕੱਢ ਕੇ ਉਨ੍ਹਾਂ ਦਾ ਲਾਭ ਸਮਾਜ ਦੇ ਆਖੀਰੀ ਵਿਅਕਤੀ ਤੱਕ ਪਹੁੰਚਾਉਣ। ਜਦੋਂ ਉਨ੍ਹਾਂ ਦਾ ਗਿਆਨ ਇੱਕ ਕਿਸਾਨ ਦੀ ਫਸਲ ਵਧਾਉਂਦਾ ਹੈ, ਜਦੋਂ ਖੋਜ ਇੱਕ ਮਰੀਜ ਦੀ ਬੀਮਾਰੀ ਠੀ ਕਰਦੀ ਹੈ, ਜਦੋਂ ਨਵਾਚਾਰ ਇੱਕ ਉਦਮੀ ਨੂੰ ਮਜਬੂਤ ਕਰਦਾ ਹੈ, ਤਾਂਹੀ ਵਿਗਿਆਨ ਸਹੀ ਮਾਇਨੇ ਵਿੱਚ ਖੁਸ਼ਹਾਲੀ ਲਿਆਉਂਦਾ ਹੈ।ਮੁੱਖ ਮੰਤਰੀ ਐਤਵਾਰ ਨੂੰ ਪੰਚਕੂਲਾ ਦੇ ਸੈਕਟਰ-5 ਵਿੱਚ ਆਯੋਜਿਤ ਚਾਰ ਦਿਨਾਂ ਦੇ 11ਵੇਂ ਇੰਡੀਆ ਇੰਟਰਨੈਸ਼ਨਲ ਸਾਇੰਸ ਫੇਸਟੀਵਲ ਦੇ ਦੂਜੇ ਦਿਨ ਮੁੱਖ ਮਹਿਮਾਨ ਵਜੋ ਸੰਬੋਧਿਤ ਕਰ ਰਹੇ ਸਨ।ਨਾਇਬ ਸਿੰਘ ਸੈਣੀ ਨੇ ਸਮਾਰੋਹ ਵਿੱਚ ਸਟੂਡੇਂਟਸ ਸਾਇੰਸ ਅਂੈਡ ਟੈਕਨੋਲੋਜੀ ਵਿਲੇਜ ਦਾ ਉਦਘਾਟਨ ਕੀਤਾ। ਇਸ ਵਿਲੇਜ਼ ਨੂੰ ਆਧੁਨਿਕ ਭਾਰਤ ਦਾ ਨਵਾਂ ਨਾਲੰਦਾ ਦੀ ਸੰਗਿਆ ਦਿੱਤੀ ਗਈ ਹੈ।

ਇਹ ਵੀ ਪੜ੍ਹੋ ਮੁੱਖ ਮੰਤਰੀ ਨੇ ਕੀਤੀ ਜਨ ਸਿਹਤ ਅਤੇ ਇੰਜੀਨਿਅਰਿੰਗ ਵਿਭਾਗ ਦੀ ਬਜਟ ਘੋਸ਼ਣਾਵਾਂ ਅਤੇ ਸੀਐਮ ਘੋਸ਼ਣਾਵਾਂ ਦੀ ਸਮੀਖਿਆ

ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਵਿਗਿਆਨ ਪ੍ਰਦਰਸ਼ਨੀ ਦਾ ਅਵਲੋਕਨ ਵੀ ਕੀਤਾ ਅਤੇ ਵਿਗਿਆਨ ਅਤੇ ਨਵਾਚਾਰ ਦੇ ਖੇਤਰ ਵਿੱਚ ਨਵੀਨਤਮ ਤਕਨੀਕਾਂ ਵਿੱਚ ਡੁੰਘੀ ਦਿਲਚਸਪੀ ਦਿਖਾਈ।ਨਾਇਬ ਸਿੰਘ ਸੈਣੀ ਨੇ ਕਿਹਾ ਕਿ ਵਿਗਿਆਨ ਸਿਰਫ ਕੈਰਿਅਰ ਨਹੀਂ ਹੈ, ਰਾਸ਼ਟਰ ਨਿ+ਮਾਣ ਦਾ ਮਾਧਿਅਮ ਹੈ। ਨੌਜੁਆਨ, ਵਿਦਿਆਰਥੀਆਂ ਅਤੇ ਵਿਗਿਆਨਕਾਂ ਨਾਲ ਸੰਵਾਦ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਹ ਹੀ ਭਾਰਤ ਦੀ ਨੌਜੁਆਨ ਪੀੜੀ ਹਨ ਜੋ ਭਾਰਤ ਨੂੰ ਵਿਕਸਿਤ ਬਣਾਏਗੀ। ਉਨ੍ਹਾਂ ਨੇ ਸਾਰੇ ਵਿਗਿਆਨਕਾਂ, ਖੋਜ ਸੰਸਥਾਵਾਂ, ਉਦਯੋਗ ਜਗਤ ਅਤੇ ਸਟਾਰਟ-ਅੱਪਸ ਨੂੰ ਅਪੀਲ ਕੀਤੀ ਕਿ ਸੱਭ ਮਿਲ ਕੇ ਵਿਗਿਆਨ ਅਧਾਰਿਤ ਵਿਕਾਸ ਮਾਡਲ ਬਨਾਉਣ, ਜੋ ਹਰ ਨਾਗਰਿਕ ਨੂੰ ਗੁਣਵੱਤਾਪੂਰਣ ਜੀਵਨ ਦੇਣ, ਭਾਰਤ ਨੂੰ ਵਿਸ਼ਵ ਅਗਵਾਈ ਪ੍ਰਦਾਨ ਕਰਨ ਅਤੇ ਵਾਤਾਵਰਣ ਦੀ ਸੁਰੱਖਿਆ ਕਰ ਇਸ ਧਰਤੀ ‘ਤੇ ਲਗਾਤਾਰ ਭਵਿੱਖ ਯਕੀਨੀ ਕਰਨ।

ਇਹ ਵੀ ਪੜ੍ਹੋ ਹਰਿਆਣਾ ਦੇ ਸਾਰੀ ਸਰਕਾਰੀ ਇਮਾਰਤਾਂ ‘ਤੇ ਰੂਫ਼ਟਾਪ ਸੋਲਰ ਪੈਨਲ ਲਗਾਏ ਜਾਣ-ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਤੇ ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਦਾ ਧੰਨਵਾਦ ਪ੍ਰਗਟ ਕਰਦੇ ਹਨ ਕਿ ਉਨ੍ਹਾਂ ਨੇ ਇੰਨ੍ਹੇ ਵੱਡੇ ਸਾਇੰਸ ਫੇਸਟੀਵਲ ਦੇ ਲਈ ਹਰਿਆਣਾਂ ਨੂੰ ਦੂਜੀ ਵਾਰ ਮੇਜਬਾਨੀ ਦਾ ਮੌਕਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸ 4 ਦਿਨਾਂ ਦੇ ਵਿਗਿਆਨ ਮਹਾਕੁੰਭ ਵਿੱਚ ਦੇਸ਼-ਵਿਦੇਸ਼ ਦੇ 40 ਹਜਾਰ ਤੋਂ ਵੱਧ ਪ੍ਰਤੀਭਾਗੀ ਹਿੱਸਾ ਲੈ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਰੂਪ ਨਾਲ ਜੰਮੂ ਅਤੇ ਕਸ਼ਮੀਰ, ਲੱਦਾਖ ਅਤੇ ਉੱਤਰ ਅਤੇ ਪੱਛਮ ਸੂਬਿਆਂ ਦੇ ਨੌਜੁਆਨਾਂ ‘ਤੇ ਵਿਸ਼ੇਸ਼ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ, ਤਾਂ ਜੋ ਦੇਸ਼ ਦਾ ਹਰ ਖੇਤਰ ਵਿਗਿਆਨਕ ਪ੍ਰਗਤੀ ਦੇ ਪੱਥ ‘ਤੇ ਨਾਲ ਚੱਲ ਸਕਣ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਹਰਿਆਣਾ ਵਿੱਚ ਜਲਦੀ ਦਿੱਤੀ ਜਾਵੇਗੀ ਨੌਜੁਆਨਾਂ ਨੂੰ ਵੱਡੀ ਗਿਣਤੀ ਵਿੱਚ ਨੋਕਰੀਆਂ:ਮੁੱਖ ਮੰਤਰੀ ਨਾਇਬ ਸਿੰਘ ਸੈਣੀ

0

Haryana News: ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਵਿੱਚ ਜਲਦੀ ਹੀ ਵੱਖ-ਵੱਖ ਵਿਭਾਗਾਂ ਵਿੱਚ ਭਰਤੀਆਂ ਕੀਤੀਆਂ ਜਾਣਗੀਆਂ। ਜਿਸ ਨਾਲ ਨੌਜੁਆਨਾਂ ਨੂੰ ਰੁਜ਼ਗਾਰ ਮਿਲੇਗਾ। ਇਸ ਦੇ ਲਈ ਸਰਕਾਰ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਬਿਨ੍ਹਾ ਪਰਚੀ-ਖਰਚੀ ਦੇ ਨੌਕਰੀ ਵਾਲੀ ਭਾਜਪਾ ਸਰਕਾਰ ਆਮ ਜਨਤਾ ਦੇ ਹਿੱਤਾਂ ਦੀ ਸੱਚੀ ਰੱਖਿਅਕ ਹੈ। ਇਸੀ ਦੇ ਤਹਿਤ ਬਿਨ੍ਹਾਂ ਕਿਸੇ ਭੇਦਭਾਵ ਦੇ ਮੈਰਿਟ ਆਧਾਰ ‘ਤੇ ਨੌਕਰੀ ਦਿੱਤੀ ਜਾਂਦੀ ਹੈ ਅਤੇ ਸਾਡੇ ਲਈ ਇਹ ਮਾਣ ਦੀ ਗੱਲ ਹੈ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਨੇ ਵੀ ਲੋਕਸਭਾ ਵਿੱਚ ਇਸ ਗੱਲ ਦਾ ਜਿਕਰ ਕੀਤਾ ਸੀ।ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਕੇਥਲ ਦੇ ਆਰਕੇਐਸਡੀ ਕਾਲਜ ਵਿੱਚ ਇੱਕ ਪ੍ਰੋਗਰਾਮ ਨੂੰ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਹਰਿਆਣਾ ਵਿੱਚ ਡਬਲ ਇੰਜਨ ਸਰਕਾਰ ਉਨ੍ਹਾਂ ਦੇ ਆਤਮਨਿਰਭਰ ਭਾਰਤ ਦੇ ਸੰਕਲਪ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਗੰਭੀਰਤਾ ਨਾਲ ਕੰਮ ਕਰ ਰਹੀ ਹੈ।

ਇਹ ਵੀ ਪੜ੍ਹੋ ਮੁੱਖ ਮੰਤਰੀ ਨੇ ਕੀਤੀ ਜਨ ਸਿਹਤ ਅਤੇ ਇੰਜੀਨਿਅਰਿੰਗ ਵਿਭਾਗ ਦੀ ਬਜਟ ਘੋਸ਼ਣਾਵਾਂ ਅਤੇ ਸੀਐਮ ਘੋਸ਼ਣਾਵਾਂ ਦੀ ਸਮੀਖਿਆ

ਅੱਜ ਭਾਰਤ ਦੁਨੀਆਂ ਦੀ ਚੌਥੀ ਸੱਭ ਤੋਂ ਵੱਡੀ ਆਰਥਕ ਸ਼ਕਤੀ ਹੈ। ਪ੍ਰਧਾਨ ਮੰਤਰੀ ਮੋਦੀ ਦੀ ਅਪੀਲ ਹੈ ਕਿ ਜੇਕਰ ਦੇਸ਼ ਨੂੰ ਦੁਨੀਆ ਦੀ ਤੀਜੀ ਸੱਭ ਤੋਂ ਵੱਡੀ ਆਰਥਕ ਸ਼ਕਤੀ ਬਨਾਉਣਾ ਹੈ, ਉਸ ਦਾ ਰਸਤਾ ਆਤਮਨਿਰਭਰ ਭਾਰਤ ਤੋਂ ਹੋ ਕੇ ਜਾਵੇਗਾ। ਇਸ ਲਈ ਸਾਰਿਆਂ ਨੂੰ ਅਪੀਲ ਹੈ ਕਿ ਭਾਰਤ ਨਿਰਮਾਣਤ ਵਸਤੂਆਂ ਹੀ ਵੇਚੇ ਅਤੇ ਖਰੀਦੇ।ਊਨ੍ਹਾਂ ਨੇ ਕਿਹਾ ਕਿ ਭਾਜਪਾ ਕਾਰਜਕਰਤਾ ਦੀ ਇਹ ਪਹਿਚਾਣ ਹੈ ਕਿ ਉਹ ਨੌਜੁਆਨਾਂ ਸਮੇਤ ਸੂਬੇ ਦੇ ਲੋਕਾਂ ਦੇ ਹਿੱਤਾਂ ਦੀ ਰੱਖਿਆ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿੱਚ ਭਾਜਪਾ ਸਰਕਾਰ ਨੇ ਚੋਣ ਤੋਂ ਪਹਿਲਾਂ 217 ਸੰਕਲਪ ਲਏ ਸਨ। ਜਿਨ੍ਹਾਂ ਵਿੱਚੋਂ 50 ਸੰਕਲਪ ਪੂਰੇ ਕਰ ਲਏ ਹਨ। ਜਲਦੀ ਹੀ 90 ਸੰਕਲਪ ਹੋਰ ਪੂਰੇ ਕਰ ਦਿੱਤੇ ਜਾਣਗੇ। ਸਰਕਾਰ ਬਣਦੇ ਹੀ ਹਰਿਆਣਾ ਵਿੱਚ ਭੈਣਾ ਨੂੰ 500 ਰੁਪਏ ਵਿੱਚ ਗੈਸ ਸਿਲੇਂਡਰ ਦਿੱਤਾ ਗਿਆ। ਨਾਲ ਹੀ ਭੈਣਾਂ ਨੂੰ 2100 ਰੁਪਏ ਦੀ ਪੈਨਸ਼ਨ ਵਜੋ ਦੇ ਕੇ ਲਾਡੋ ਲਕਛਮੀ ਯੋਜਨਾ ਦੇ ਵਾਅਦੇ ਨੂੰ ਪੂਰਾ ਕੀਤਾ ਗਿਆ। ਯੋਜਨਾ ਤਹਿਤ ਭੈਣਾਂ ਨੂੰ ਦੋ ਕਿਸਤ ਦਿੱਤੀਆਂ ਜਾ ਚੁੱਕੀਆਂ ਹਨ।

ਇਹ ਵੀ ਪੜ੍ਹੋ ਹਰਿਆਣਾ ਦੇ ਸਾਰੀ ਸਰਕਾਰੀ ਇਮਾਰਤਾਂ ‘ਤੇ ਰੂਫ਼ਟਾਪ ਸੋਲਰ ਪੈਨਲ ਲਗਾਏ ਜਾਣ-ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਉਨ੍ਹਾਂ ਨੇ ਕਿਹਾ ਕਿ ਯੋਗ ਗਰੀਬ ਲੋਕਾਂ ਨੂੰ ਪਲਾਟ ਦਿੱਤੇ ਜਾ ਰਹੇ ਹਨ। ਇਸ ਦੇ ਨਾਲ ਹੀ ਸੋਨੀਪਤ ਵਿੱਚ 550 ਲੋਕਾਂ ਨੁੰ ਪਲਾਟ ਦੇਣ ਦਾ ਕੰਮ ਕੀਤਾ ਜਾ ਰਿਹਾ ਹੈ।ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਐਤਵਾਰ ਨੂੰ ਕੈਥਲ ਦੇ ਆਰਕੇਐਸਡੀ ਕਾਲਜ ਤੋਂ ਆਤਮਨਿਰਭਰ ਭਾਰਤ ਸੰਕਲਪ ਮੁਹਿੰਮ ਦੇ ਤਹਿਤ ਸਵਦੇਸ਼ੀ ਰੱਥਯਾਤਰਾ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ‘ਤੇ ਉਨ੍ਹਾਂ ਦੇ ਨਾਲ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਮੋਹਨ ਲਾਲ ਕੋਸ਼ਿਕ, ਹਰਿਆਣਾ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਕ੍ਰਿਸ਼ਣ ਬੇਦੀ ਸਮੇਤ ਕਈ ਵੱਡੇ ਨੇਤਾ ਮੌਜੂਦ ਰਹੇ। ਇਸ ਤੋਂ ਪਹਿਲਾਂ ਮੀਡੀਆ ਨਾਲ ਗਲਬਾਤ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਇਹ ਯਾਤਰਾ ਸੂਬੇ ਦੇ ਕੌਨੇ-ਕੋਨੇ ਤੱਕ ਪਹੁੰਚ ਕੇ ਸਵਦੇਸ਼ੀ ਭਾਰਤ ਵਿੱਚ ਅਲੱਖ ਜਗਾਵੇਗੀ ਅਤੇ 24 ਦਸੰਬਰ ਤੱਕ ਇਹ ਯਾਤਰਾ ਚੱਲੇਗੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Our Visitor

1901068