ਸੁਖਜਿੰਦਰ ਮਾਨ
ਚੰਡੀਗੜ੍ਹ, 17 ਮਈ: ਪੰਜਾਬ ਦੀ ਆਪ ਸਰਕਾਰ ਸਿਰਫ ਐਲਾਨ ਕਰ ਰਹੀ ਹੈ.. ਅਤੇ ਇਸ ਕੋਲ ਸਾਧਨ ਕੋਈ ਨਹੀਂ। ਜੋ ਕਰ ਨਹੀਂ ਸਕਦੇ ਉਸਦਾ ਦਾਅਵਾ ਕਿਉਂ ਕਰਦੇ ਓ? ਇਹ ਸਵਾਲ ਚੁੱਕਦਿਆਂ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਦੇ ਵਾਅਦੇ ਵਾਲਾ ਕਣਕ ਦੀ ਫ਼ਸਲ ਉੱਪਰ ਬੋਨਸ ਕਿੱਥੇ ਹੈ? ਕੀ ਸਰਕਾਰ ਕੋਲ ਵਾਅਦੇ ਵਾਲਾ ਬੋਨਸ ਦੇਣ ਲਈ ਲੋੜੀਂਦੇ 5000 ਕਰੋੜ ਰੁਪਏ ਹਨ? ਕੀ ਸਰਕਾਰ ਕਿਸਾਨਾਂ ਨੂੰ 8 ਘੰਟੇ ਬਿਜਲੀ ਦੇਣ ਦੀ ਸਮਰੱਥਾ ਰੱਖਦੀ ਹੈ? ਮੱਕੀ ਅਤੇ ਮੂੰਗੀ ‘ਤੇ ਐਮ.ਐਸ.ਪੀ. ਨੂੰ ਨੋਟੀਫਾਈ ਕਿਉਂ ਨਹੀਂ ਕੀਤਾ ਗਿਆ? ਇੱਥੇ ਜਾਰੀ ਇੱਕ ਟਵੀਟ ਵਿਚ ਸਿੱਧੂ ਨੇ ਮੰਗ ਕੀਤੀ ਕਿ ਸਰਕਾਰ ਕਿਸਾਨਾਂ ਨੂੰ 10 ਜੂਨ ਤੋਂ ਝੋਨਾ ਬੀਜਣ ਦੀ ਇਜਾਜਤ ਦੇਵੇ ਕਿਉਂਕਿ ਦੇਰੀ ਨਾਲ ਹੋਣ ਵਾਲੀ ਫਸਲ ਵਿੱਚ ਨਮੀ ਜਿਆਦਾ ਹੁੰਦੀ ਹੈ ਜਿਸ ਕਰਕੇ ਮੁੱਲ ਘਟਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਹਮੇਸਾ ਮਾਰ ਕਿਉਂ ਝੱਲਣੀ ਪੈਂਦੀ ਹੈ? ਜੇਕਰ ਇਹ ਫ਼ਸਲੀ ਵਿਭਿੰਨਤਾ ਨੂੰ ਲੈ ਕੇ ਸੱਚਮੁੱਚ ਗੰਭੀਰ ਹੈ ਤਾਂ ਇਸ ਨੇ ਬਾਸਮਤੀ ‘ਤੇ ਘੱਟੋ-ਘੱਟ ਸਮਰਥਨ ਮੁੱਲ ਦਾ ਐਲਾਨ ਕਿਉਂ ਨਹੀਂ ਕੀਤਾ? ਸਾਬਕਾ ਪ੍ਰਧਾਨ ਦੇ ਦਾਅਵੇ ਮੁਤਾਬਕ ਜਦੋਂ ਤੱਕ ਮਜ਼ਬੂਤ ਮੰਡੀ ਸਿਸਟਮ ਨਹੀਂ ਬਣੇਗਾ, ਕਿਸਾਨਾਂ ਦੇ ਵਿਰੋਧ ਪ੍ਰਦਰਸਨ ਜਾਰੀ ਰਹਿਣਗੇ। ਪੰਜਾਬ, ਓਵਰ ਡਰਾਫਟ ਉੱਤੇ ਅਤੇ ਬਜਟ ਦੀ ਸਹੀ ਵੰਡ ਵਾਲੀ ਕਿਸੇ ਨੀਤੀ ਦੇ ਬਗ਼ੈਰ ਚੱਲ ਰਿਹਾ ਹੈ, ਇਹ ਸਭ ਕਿਸਾਨਾਂ ਨੂੰ ਦੀ ਹਾਲਤ ਨਹੀਂ ਸੁਧਾਰ ਸਕਦਾ। ਵੱਡਾ ਵਿੱਤੀ ਸੰਕਟ ਦਰਪੇਸ਼ ਹੈ ਤੇ ਕਾਨੂੰਨ-ਵਿਵਸਥਾ ਦੀ ਸਥਿਤੀ ਦਿਨੋ-ਦਿਨ ਵਿਗੜਦੀ ਜਾ ਰਹੀ ਹੈ। ਅੱਜ ਪੰਜਾਬ ਕੇਂਦਰ ਸਰਕਾਰ ਦੇ ਰਹਿਮੋ-ਕਰਮ ‘ਤੇ ਹੈ। ਇਸਦੇ ਨਾਲ ਹੀ ਉਨ੍ਹਾਂ ਕਿਸਾਨਾਂ ਦੀ ਬਿਹਤਰੀ ਲਈ ਕੁੱਝ ਹੱਲ ਵੀ ਦਿੱਤੇ ਹਨ, ਜਿਸਦੇ ਤਹਿਤ 1. ਵਪਾਰ ਲਈ ਖੁੱਲ੍ਹੀਆਂ ਸਰਹੱਦਾਂ: ਇਸ ਨਾਲ ਕਿਸਾਨਾਂ ਦੀ ਆਮਦਨ ਇੱਕ ਦਿਨ ਵਿੱਚ ਦੁੱਗਣੀ ਹੋ ਜਾਵੇਗੀ। 2. ਕਿਸਾਨਾਂ ਨੂੰ ਇਕਜੁੱਟ ਕਰਨ ਲਈ ਸਹਿਕਾਰਤਾ ਲਹਿਰ: ਉਹਨਾਂ ਦੀ ਮੰਡੀਆਂ ਤੱਕ ਪਹੁੰਚ ਅਤੇ ਉਨ੍ਹਾਂ ਨੂੰ ਮੰਡੀ ਦਾ ਕੰਟਰੋਲ ਦੇਣ ਲਈ। 3. ਮਾਫੀਆ ਦੀਆਂ ਜੇਬਾਂ ਵਿੱਚੋਂ ਪੈਸਾ ਕੱਢ ਕੇ ਰਾਜ ਦੀ ਆਮਦਨ ਪੈਦਾ ਕਰੋ। 4. ਬਜਟ ਦੁਆਰਾ ਸਮਰਥਿਤ ਸਰਬਪੱਖੀ ਨੀਤੀਆਂ ਬਣਾਓ।
ਨਵਜੋਤ ਸਿੱਧੂ ਨੇ ਭਗਵੰਤ ਮਾਨ ਦੀ ਅਗਵਾਈ ਹੇਠਲੀ ਆਪ ਸਰਕਾਰ ਦੀਆਂ ਗਰੰਟੀਆਂ ’ਤੇ ਚੁੱਕੇ ਸਵਾਲ
ਐਮਆਈਐੱਚਐਮ ਵੱਲੋਂ ਕਰਵਾਈ ਗਈ ਪਿ੍ਰੰਸੀਪਲਸ ਮੀਟ 2022
ਬਠਿੰਡਾ ਤੋਂ ਇਲਾਵਾ ਫਰੀਦਕੋਟ, ਮੁਕਤਸਰ, ਡੱਬਵਾਲੀ, ਤਲਵੰਡੀ ਸਾਬੋ ਨਾਲ ਸਬੰਧਤ ਸਕੂਲਾਂ ਦੇ ਪਿ੍ਰੰਸੀਪਲਾਂ ਨੇ ਲਿਆ ਹਿੱਸਾ।
ਸੁਖਜਿੰਦਰ ਮਾਨ
ਬਠਿੰਡਾ, 17 ਮਈ: ਐਮਆਈਐੱਚਐੱਮ ਵੱਲੋਂ ਮਾਲਵਾ ਖੇਤਰ ਨਾਲ ਸਬੰਧਤ ਵੱਖ -ਵੱਖ ਸਕੂਲਾਂ ਦੇ ਪਿ੍ਰੰਸੀਪਲਾਂ ਦੀ ਇਕ ਵਿਸ਼ੇਸ਼ ਪਿ੍ਰੰਸੀਪਲਸ 2022 ਮੀਟ ਕਰਵਾਈ ਗਈ। ਮਿੱਤਲ ਇੰਸਟੀਚਿਊਟ ਆਫ ਹਾਸਪੀਟੈਲਟੀ ਮੈਨੇਜਮੈਂਟ ਵਿਖੇ ਹੋਏ ਇਸ ਸਮਗਾਮ ’ਚ ਬਠਿੰਡਾ ਦੇ ਸਕੂਲਾਂ ਦੇ ਪਿ੍ਰੰਸੀਪਲਾਂ ਤੋਂ ਇਲਾਵਾ ਫਰੀਦਕੋਟ, ਮੁਕਤਸਰ, ਡੱਬਵਾਲੀ, ਤਲਵੰਡੀ ਸਾਬੋ ਇਲਾਕੇ ਦੇ ਸਕੂਲਾਂ ਨਾਲ ਸਬੰਧਤ ਪਿ੍ਰੰਸੀਪਲਾਂ ਅਤੇ ਹੋਰ ਮੈਨੇਜਮੈਂਟ ਦੇ ਅਧਿਕਾਰੀਆਂ ਵੱਲੋਂ ਹਿੱਸਾ ਲਿਆ ਗਿਆ। ਇਹ ਵਿਸ਼ੇਸ਼ ਉਪਰਾਲਾ ਐੱਮਆਈਐੱਚਐੱਮ ਦੇ ਸੀਈਓ ਰਾਹੁਲ ਅਹੂਜਾ ਦੀ ਅਗਵਾਈ ਹੇਠ ਹੋਇਆ। ਇਸ ਪਿ੍ਰੰਸੀਪਲ ਮੀਟ ਦਾ ਮੁੱਖ ਮਕਸਦ ਸੀ ਕਿ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਨੂੰ ਐਮਆਈਐੱਚਐੱਮ ਵਿਖੇ ਚੱਲ ਰਹੇ ਵੱਖ ਵੱਖ ਕੋਰਸਾਂ ਸਬੰਧੀ ਜਾਣੂ ਕਰਵਾਉਣਾ ਅਤੇ ਵਿਦਿਆਰਥੀਆਂ ਦੇ ਜੀਵਨ ’ਚ ਇਨ੍ਹਾਂ ਕੋਰਸਾ ਦੇ ਕਾਰਨ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਸਬੰਧੀ ਜਾਣਕਾਰੀ ਦੇਣਾ ਸੀ।
ਇਸ ਵਿਸ਼ੇਸ਼ ਮੀਟ ’ਚ ਡੀਪੀਐੱਸ ਪਬਲਿਕ ਸਕੂਲ ਬਠਿੰਡਾ ਦੇ ਪਿ੍ਰੰਸੀਪਲ ਜੇਕੇਐੱਸ ਸੈਣੀ, ਮੁਕਤਸਰ ਦੇ ਐਸਐਲਐਮਪੀ ਸਕੂਲ ਦੇ ਪਿ੍ਰੰਸੀਪਲ ਸੁਨੀਤਾ ਰਾਣੀ, ਫਰੀਦਕੋਟ ਦੇ ਐਸਐੱਮਡੀ ਪਬਲਿਕ ਸਕੂਲ ਦੇ ਪਿ੍ਰੰਸੀਪਲ ਐਚਐੱਸ ਸਾਹਨੀ, ਰਾਮਪੁਰਾ ਫੂਲ ਦੇ ਗਲੋਬਲ ਡਿਸਕਵਰੀ ਸਕੂਲ ਦੇ ਪਿ੍ਰੰਸੀਪਲ ਅਮਿਤ ਸਰਾਫ਼, ਤਲਵੰਡੀ ਸਾਬੋ ਦੇ ਸੁਦੇਸ਼ ਵਾਟੀਕਾ ਕਾਨਵੈਂਟ ਸਕੂਲ ਦੇ ਪਿ੍ਰੰਸੀਪਲ ਵਿਨੋਦ ਖੁਰਾਣਾ, ਪੀਕੇਐਸ ਇੰਟਰਨੈਸ਼ਨਲ ਸਕੂਲ ਤੋਂ ਮੁਹਿੰਦਰ ਸਿੰਘ ਸਮੇਤ ਹੋਰ ਪਿ੍ਰੰਸੀਪਲ ਅਤੇ ਮੈਨੇਜਮੈਂਟ ਦੇ ਅਧਿਕਾਰੀਆਂ ਵੱਲੋਂ ਵੀ ਆਪਣੇ ਆਪਣੇ ਵਿਚਾਰ ਰੱਖੇ ਗਏ। ਇਸ ਸਮਾਗਮ ’ਚ ਦੋ ਦਰਜ਼ਨ ਦੇ ਕਰੀਬ ਸਕੂਲ ਪਿ੍ਰੰਸੀਪਲਾਂ ਅਤੇ ਹੋਰ ਆਹੁੰਦੇਦਾਰਾਂ ਨੇ ਹਿੱਸਾ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਮਆਈਐੱਚਐੱਮ ਦੇ ਸੀਈਓ ਰਾਹੁਲ ਅਹੂਜਾ ਨੇ ਦੱਸਿਆ ਕਿ ਇਸ ਪਿ੍ਰੰਸੀਪਲ ਮੀਟ ਕਰਵਾਉਣ ਦਾ ਮੁੱਖ ਮਕਸਦ ਇਹ ਸੀ ਕਿ ਮਿੱਤਲ ਇੰਸਟੀਚਿਊਟ ਆਫ ਹਾਸਪੀਟੈਲਟੀ ਮੈਨੇਜਮੈਂਟ ਵੱਲੋਂ ਜਿਹੜੇ ਵਿਦਿਆਰਥੀਆਂ ਲਈ ਨਵੇਂ ਕੋਰਸ ਲਿਆਂਦੇ ਗਏ ਹਨ ਅਤੇ ਇਨ੍ਹਾਂ ਦਾ ਵਿਦਿਆਰਥੀਆਂ ਦੇ ਚੰਗੇ ਭਵਿੱਖ ਦੇ ਨਿਰਮਾਣ ’ਚ ਕੀ ਯੋਗਦਾਨ ਹੋ ਸਕਦਾ ਹੈ ਅਤੇ ਉਹ ਇਨ੍ਹਾਂ ਕੋਰਸਾਂ ਤੋਂ ਬਾਅਦ ਆਪਣੇ ਦੇਸ਼ ਹੀ ਨਹੀਂ ਬਲਕਿ ਵਿਦੇਸ਼ ’ਚ ਵੀ ਨਾਮ ਬਣਾ ਸਕਦੇ ਹਨ।
ਸਰਕਾਰੀ ਯੋਜਨਾਵਾਂ ਨੂੰ ਆਖੀਰੀ ਵਿਅਕਤੀ ਤਕ ਪਹੁੰਚਾਉਣਾ ਸਰਕਾਰ ਦਾ ਮੁੱਖ ਉਦੇਸ਼ – ਮਨੋਹਰ ਲਾਲ
ਅਸੀਂ ਸੁਸਾਸ਼ਨ ਦਾ ਸੰਕਲਪ ਲੈ ਕੇ ਸਰਕਾਰ ਵਿਚ ਆਏ, ਉਸੀ ਸੰਕਲਪ ਨੂੰ ਪੂਰਾ ਕਰਨ ਲਈ ਦਿਨ-ਰਾਤ ਲੱਗੇੇ – ਮੁੱਖ ਮੰਤਰੀ
ਸੁਖਜਿੰਦਰ ਮਾਨ
ਚੰਡੀਗੜ੍ਹ, 17 ਮਈ: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਲੋਕਤੰਤਰ ਵਿਚ ਪ੍ਰਸਿੱਧੀ ਇਸ ਗੱਲ ਤੋਂ ਤੈਅ ਹੁੰਦੀ ਹੈ ਕਿ ਜਨਤਾ ਨੂੰ ਕਿੰਨ੍ਹੀ ਸਹੂਲਤਾਂ ਦਾ ਲਾਭ ਸਮੇਂ ‘ਤੇ ਅਤੇ ਘਰਾਂ ਦੇ ਦਰਵਾਜੇ ‘ਤੇ ਮਿਲਦਾ ਹੈ। ਉਨ੍ਹਾ ਨੇ ਕਿਹਾ ਕਿ ਵਿਕਾਸ ਦੇ ਨਾਲ-ਨਾਲ ਪਾਰਦਰਸ਼ਿਤਾ ਲੋਕਤੰਤਰ ਵਿਚ ਸੁਸ਼ਾਸਨ ਯਕੀਨੀ ਕਰਨ ਵਿਚ ਮਹਤੱਵਪੂਰਨ ਭੂਮਿਕਾ ਨਿਭਾਉਂਦੀ ਹੈ। ਇਸੀ ਦੇ ਚਲਦੇ ਹਰਿਆਣਾ ਸਰਕਾਰ ਨੇ ਵੱਖ-ਵੱਖ ਵਿਭਾਗਾਂ ਵਿਚ ਪਾਰਦਰਸ਼ਿਤਾ ਯਕੀਨੀ ਕਰਨ ਲਈ ਕਈ ਕਦਮ ਚੁੱਕੇ ਹਨ, ਖਾਸਕਰ ਆਈਟੀ ਦੇ ਜਰਇਏ ਆਨਲਾਇਨ ਸਿਸਟਮ ਨੂੰ ਮਜਬੂਤ ਕੀਤਾ ਗਿਆ ਹੈ। ਇਸ ਦੇ ਜਰਇਏ ਭਿ੍ਰਸ਼ਟਾਚਾਰ ਮੁਕਤ, ਪਾਰਦਰਸ਼ੀ ਅਤੇ ਜਵਾਬਦੇਹ ਸੁਸਾਸ਼ਨ ਯਕੀਨੀ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਆਈਟੀ ਨਾਲ ਜੁੜੀ ਯੋਜਨਾਵਾਂ ਦੇ ਜਮੀਨੀ ਪੱਧਰ ‘ਤੇ ਲਾਗੂ ਕਰਨ ਲਈ ਵਿਧਾਨਸਭਾ ਮੈਂਬਰਾਂ ਦੇ ਲਈ ਚੰਡੀਗੜ੍ਹ ਵਿਚ ਪ੍ਰਬੰਧਿਤ ਓਰਇੰਟੇਸ਼ਨ ਪ੍ਰੋਗ੍ਰਾਮ ਵਿਚ ਬੋਲ ਰਹੇ ਸਨ।
ਉਨ੍ਹਾਂ ਨੇ ਕਿਹਾ ਕਿ ਅਸੀਂ ਸੁਸਾਸ਼ਨ ਦਾ ਸੰਕਲਪ ਲੈ ਕੇ ਸਰਕਾਰ ਵਿਚ ਆਏ ਸਨ, ਉਸੀ ਸੰਕਲਪ ਨੂੰ ਪੂਰਾ ਕਰਨ ਦੇ ਲਈ ਦਿਨ ਰਾਤ ਜੁਟੇ ਹਨ। ਉਨ੍ਹਾਂ ਨੇ ਕਿਹਾ ਕਿ ਸ਼ਾਸਨ ਵਿਚ ਦੇਰੀ ਅਤੇ ਭਿ੍ਰਸ਼ਟਾਚਾਰ ਨੂੰ ਆਈਟੀ ਰਾਹੀਂ ਖਤਮ ਕੀਤਾ ਜਾ ਸਕਦਾ ਹੈ। ਜਿਸ ਵੀ ਸਿਸਟਮ ਵਿਚ ਮਨੁੱਖ ਦਖਲਅੰਦਾਜੀ ਘੱਟ ਹੋਵੇਗੀ ਉਸ ਵਿਚ ਘੱਟ ਤੇਜੀ ਨਾਲ ਹੋਵੇਗਾ, ਸਮੇਂਬੱਧ ਹੋਵੇਗਾ ਅਤੇ ਭਿ੍ਰਸ਼ਟਾਚਾਰ ਦੀ ਸੰਭਾਵਨਾ ਨਹੀਂ ਰਹੇਗੀ। ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਵੱਧ ਤੋਂ ਵੱਧ ਸਰਕਾਰੀ ਯੋਜਨਾਵਾਂ ਨੂੰ ਆਨਲਾਇਨ ਸ਼ੁਰੂ ਕਰ ਕੇ ਪੂਰੇ ਦੇਸ਼ ਵਿਚ ਮਿਸਾਲ ਕਾਇਮ ਕੀਤੀ ਹੈ। ਕੇਂਦਰ ਸਰਕਾਰ ਨੇ ਹਰਿਆਣਾ ਦੀ ਕਈ ਯੋਜਨਾਵਾਂ ਨੂੰ ਸ਼ਲਾਘਿਆ ਅਤੇ ਰਾਸ਼ਟਰਪਤੀ ਨੇ ਡਿਜੀਟਲ ਅਵਾਰਡ ਦਿੱਤਾ ਹੈ। ਇਸੀ ਤਰ੍ਹਾ, ਆਨਲਾਇਨ ਟ੍ਰਾਂਸਫਰ ਅਤੇ ਪੀਪੀਪੀ ਵਰਗੀ ਕਈ ਯੋਜਨਾਵਾਂ ਨੂੰ ਦੇਸ਼ ਦੇ ਦੂਜੇ ਸੂਬੇ ਵੀ ਲਾਗੂ ਕਰ ਰਹੇ ਹਨ। ਮੁੱਖ ਮੰਤਰੀ ਨੇ ਦਸਿਆ ਕਿ ਪਿਛਲੇ ਕੁੱਝ ਮਹੀਨਿਆਂ ਵਿਚ ਹੀ ਕਰੀਬ ਇਕ ਦਰਜਨ ਨਵੇਂ ਪੋਰਟਲ ਲਾਂਚ ਕੀਤੇ ਹਨ ਜਿਸ ਨਾਲ ਆਮ ਜਨਤਾ ਨੂੰ ਕਈ ਯੋਜਨਾਵਾਂ ਆਨਲਾਇਨ ਉਪਲਬਧਬ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਆਨਲਾਇਨ ਸਿਸਟਮ ਦੇ ਬਾਰੇ ਵਿਚ ਜਨਤਾ ਵਿਚ ਜਾਗਰੁਕਤਾ ਬਹੁਤ ਜਰੂਰੀ ਹੈ। ਕਈ ਵਾਰ ਇਹ ਮਹਿਸੂਸ ਹੁੰਦਾ ਹੈ ਕਿ ਕੁੱਝ ਆਨਲਾਇਨ ਯੋਜਨਾਵਾਂ ਦੇ ਬਾਰੇ ਵਿਚ ਜਨਤਾ ਵਿਚ ਜਾਗਰੁਕਤਾ ਦੀ ਕਮੀ ਹੈ। ਵਿਧਾਇਕ ਇਸ ਵਿਚ ਬਹੁਤ ਅਹਿਮ ਭੂਮਿਕਾ ਨਿਭਾ ਸਕੇ ਹਨ। ਵਿਧਾਇਕਾਂ ਨੂੰ ਇਸ ਸਬੰਧ ਵਿਚ ਜਨਤਾ ਵਿਚ ਜਾਗਰੁਕਤਾ ਲਿਆਉਣ ਦੇ ਲਈ ਅੱਗੇ ਆਉਣਾ ਹੋਵੇਗਾ।
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਪਾਰਦਰਸ਼ੀ ਸ਼ਾਸਨ ਸਮੇਂ ਦੀ ਜਰੂਰਤ ਹੈ। ਜਨਤਾ ਨੂੰ ਤਾਂਹੀ ਸੰਤੁਸ਼ਟੀ ਮਿਲਦੀ ਹੈ ਜਦੋਂ ਸਿਸਟਮ ਪਾਰਦਰਸ਼ੀ ਹੋਵੇ, ਜਨਤਾ ਦੇ ਨਾਲ ਅਨਿਆਂ ਅਤੇ ਭੇਦਭਾਵ ਨਾ ਹੋਵੇ। ਉਨ੍ਹਾਂ ਨੇ ਕਿਹਾ ਕਿ ਲੋਕਤੰਤਰ ਵਿਚ ਪ੍ਰਸਿੱਧੀ ਇਸ ਗੱਲ ਤੋਂ ਤੈਅ ਹੁੰਦੀ ਹੈ ਕਿ ਜਨਤਾ ਨੂੰ ਕਿੰਨ੍ਹੀ ਸਹੂਲਤਾਂ ਦਾ ਲਾਭ ਘਰ ‘ਤੇ ਜਾਂ ਆਨਲਾਇਨ ਮਿਲਦਾ ਹੈ ਅਤੇ ਇੰਨ੍ਹਾਂ ਸਹੂਲਤਾਂ ਲਈ ਆਮ ਲੋਕਾਂ ਨੂੰ ਸਰਕਾਰੀ ਦਫਤਰਾਂ ਦੇ ਚੱਕਰ ਨਾ ਲਗਾਉਣੇ ਪੈਂਦੇ। ਹਰਿਆਣਾ ਸਰਕਾਰ ਰਾਜ ਦੇ ਸਮਾਵੇਸ਼ੀ ਵਿਕਾਸ ਦੇ ਨਾਲ-ਨਾਲ ਵੱਖ-ਵੱਖ ਵਿਭਾਗਾਂ ਵਿਚ ਪਾਰਦਰਸ਼ਿਤਾ ਯਕੀਨੀ ਕਰਨ ਲਈ ਸਮਰਪਿਤ ਹਨ। ਸਰਕਾਰ ਵੱਲੋਂ ਆਈਟੀ ਸਮੇਤ ਹੋਰ ਖੇਤਰਾਂ ਵਿਚ ਵੱਖ-ਵੱਖ ਕਦਮ ਚੁੱਕੇ ਗਏ ਹਨ ਤਾਂ ਜੋ ਪਾਰਦਰਸ਼ੀ ਸ਼ਾਸਨ ਯਕੀਨੀ ਕੀਤਾ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਸਰਕਾਰੀ ਸੇਵਾਵਾਂ ਅਤੇ ਯੋਜਨਾਵਾਂ ਦਾ ਲਾਭ ਲਾਇਨ ਵਿਚ ਖੜੇ ਆਖੀਰੀ ਵਿਅਕਤੀ ਤਕ ਪਹੁੰਚਾਉਣਾ ਸਰਕਾਰ ਦਾ ਮੁੱਖ ਉਦੇਸ਼ ਹੈ।
ਬਾਕਸ
ਚੰਡੀਗੜ੍ਹ: ਓਰਇੰਟੇਸ਼ਨ ਪ੍ਰੋਗ੍ਰਾਮ ਦੌਰਾਨ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਨਿਰਦੇਸ਼ ਦਿੱਤੇ ਕਿ ਇੰਨ੍ਹਾਂ ਪੋਰਟਲਸ ‘ਤੇ ਜਿਵੇਂ ਵਿਧਾਇਕ ਆਪਣੇ-ਆਪਣੇ ਖੇਤਰਾਂ ਦੇ ਵਿਕਾਸ ਕੰਮਾਂ ਦੀ ਮੰਗ ਦਰਜ ਕਰ ਸਕਦੇ ਹਨ ਵੈਸੇ ਮੰਤਰੀਆਂ ਲਈ ਇਹ ਸਹੂਲਤ ਪੂਰੇ ਹਰਿਆਣਾ ਦੇ ਲਈ ਹੋਵੇ ਤਾਂ ਜੋ ਮੰਤਰੀ ਹਰਿਆਣਾ ਦੇ ਕਿਸੇ ਵੀ ਹਿੱਸੇ ਤੋਂ ਸਬੰਧਿਤ ਮੰਗ ਨੂੰ ਪੋਰਟਲ ‘ਤੇ ਪਾ ਸਕਣ। ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਪੋਰਟਲਸ ਨੂੰ ਲੈ ਕੇ ਵਿਧਾਇਕਾਂ ਵੱਲੋਂ ਮਿਲ ਰਹੇ ਸੁਝਾਆਂ ਦੀ ਜਾਣਕਾਰੀ ਲੈ ਕੇ ਇੰਨ੍ਹਾਂ ਨੂੰ ਵੀ ਲਾਗੂ ਕੀਤਾ ਜਾਵੇ।
ਨਵ ਨਿਯੁਕਤ 38 ਵਾਰਡ ਅਟੈਂਡੈਂਟਾਂ ਨੂੰ ਡਿਊਟੀ ਸਟੇਸ਼ਨ ਕੀਤੇ ਅਲਾਟ
ਸੁਖਜਿੰਦਰ ਮਾਨ
ਬਠਿੰਡਾ, 17 ਮਈ: ਸਿਹਤ ਵਿਭਾਗ ਵਿੱਚ ਨਵ ਨਿਯੁਕਤ 38 ਵਾਰਡ ਅਟੈਂਡੈਂਟਾਂ ਨੂੰ ਮੈਡੀਕਲ ਕਰਵਾਉਣ ਉਪਰੰਤ ਅੱਜ ਸਹਾਇਕ ਸਿਵਲ ਸਰਜਨ ਬਠਿੰਡਾ ਡਾ. ਅਨੁਪਮਾ ਸ਼ਰਮਾ ਵੱਲੋਂ ਡਿਊਟੀ ਸਟੇਸ਼ਨ ਅਲਾਟ ਕੀਤੇ ਗਏ । ਇਸ ਮੌਕੇ ਡਾ. ਅਨੁਪਮਾ ਸ਼ਰਮਾ ਨੇ ਦੱਸਿਆ ਕਿ ਸਿਹਤ ਵਿਭਾਗ ਬਠਿੰਡਾ ਦਾ ਸਿਵਲ ਹਸਪਤਾਲ, ਜੱਚਾ-ਬੱਚਾ ਹਸਪਤਾਲ ਅਤੇ ਡਿਸਪੈਂਸਰੀਆਂ ਵਿੱਚ ਵਾਰਡ ਅਟੈਂਡਟਾਂ ਦੀ ਘਾਟ ਕਾਰਣ ਕਾਫ਼ੀ ਸਮੱਸਿਆਵਾਂ ਦਾ ਸਾਹਮਣਾ ਕਰਨ ਪੈ ਰਿਹਾ ਸੀ। ਉਹਨਾਂ ਦੱਸਿਆ ਕਿ ਇਸ ਬੈਚ ਵਿੱਚ ਸਾਡੇ ਕੋਲ 38 ਵਾਰਡ ਅਟੈਂਡੈਂਟਾਂ ਵੱਲੋਂ ਆਪਣੇ ਨਿਯੁਕਤੀ ਪੱਤਰਾਂ ਨਾਲ ਰਿਪੋਰਟ ਕੀਤਾ ਗਿਆ ਹੈ, ਜੋ ਕਿ ਪੰਜਾਬ ਸਰਕਾਰ ਦਾ ਇੱਕ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਵਾਰਡ ਅਟੈਂਡਟਾਂ ਦੀ ਨਿਯੁਕਤੀ ਨਾਲ ਸਿਹਤ ਵਿਭਾਗ ਬਠਿੰਡਾ ਦੀਆਂ ਸਿਹਤ ਸੰਸਥਾਵਾਂ ਵਿੱਚ ਮਰੀਜਾਂ ਨੂੰ ਹੋਰ ਵਧੀਆ ਸਿਹਤ ਸੇਵਾਵਾਂ ਦਿੱਤੀਆਂ ਜਾ ਸਕਣਗੀਆਂ।
ਇਸ ਮੌਕੇ ਡਾ. ਅਨੁਪਮਾ ਸ਼ਰਮਾ ਵੱਲੋਂ ਨਵ-ਨਿਯੁਕਤ ਵਾਰਡ ਅਟੈਂਡੈਟਾਂ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਹੋਇਆਂ ਆਪਣੀ ਡਿਊਟੀ ਤਨਦੇਹੀ, ਅਨੁਸ਼ਾਸਨ ਨਾਲ ਅਤੇ ਸਮੇਂ-ਸਿਰ ਕਰਨ ਦੀ ਹਦਾਇਤ ਕੀਤੀ । ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮਿਊਂਸਪਲ ਕਾਰਪੋਰੇਸ਼ਨ ਦੇ ਪੱਕੇ ਕੀਤੇ ਲਗਭਗ 126 ਸਫ਼ਾਈ ਕਰਮਚਾਰੀਆਂ ਦੇ ਅੱਜ ਮੈਡੀਕਲ ਟੈਸਟ ਵੀ ਕੀਤੇ ਗਏ। ਇਸ ਮੌਕੇ ਨਵ- ਨਿਯੁਕਤ ਕਰਮਚਾਰੀਆਂ ਨੂੰ ਸਹਿਯੋਗ ਕਰਨ ਵਾਲੇ ਹਰਜਿੰਦਰ ਕੌਰ ਸਟੈਨੋ, ਗੁਰਮੀਤ ਕੌਰ ਕੰਮਪਿਊਟਰ ਅਪਰੇਟਰ, ਅਮਿਤ ਕੁਮਾਰ ਕਲਰਕ, ਅਮਨਦੀਪ ਕੌਰ ਡੀਲਿੰਗ ਸਹਾਇਕ ਅਤੇ ਸਿਹਤ ਵਿਭਾਗ ਦੇ ਮੀਡੀਆ ਵਿੰਗ ਦੇ ਕੁਲਵੰਤ ਸਿੰਘ ਡਿਪਟੀ ਮਾਸ ਮੀਡੀਆ ਅਫਸਰ, ਲਖਵਿੰਦਰ ਸਿੰਘ ਕੈਂਥ ਬਲਾਕ ਐਜੂਕੇਟਰ, ਗਗਨਦੀਪ ਸਿੰਘ ਭੁੱਲਰ ਬਲਾਕ ਐਜੂਕੇਟਰ ਅਤੇ ਬਲਦੇਵ ਸਿੰਘ ਆਦਿ ਹਾਜ਼ਰ ਸਨ।
ਖੇਤੀਬਾੜੀ ਵਿਭਾਗ ਵੱਲੋਂ ਬਲਾਕ ਪੱਧਰੀ ਕੈਂਪ ਆਯੋਜਿਤ
ਮੂੰਗੀ ਅਤੇ ਮੱਕੀ ਦੀ ਫਸਲ ਸਬੰਧੀ ਤਕਨੀਕੀ ਨੁਕਤੇ ਕੀਤੇ ਸਾਂਝੇ
ਸੁਖਜਿੰਦਰ ਮਾਨ
ਬਠਿੰਡਾ, 17 ਮਈ: ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਬਲਾਕ ਮੌੜ ਵੱਲੋਂ ਪਿੰਡ ਮਾਈਸਰਖਾਨਾ ਵਿਖੇ ਬਲਾਕ ਪੱਧਰੀ ਕੈਂਪ ਆਯੋਜਿਤ ਕੀਤਾ ਗਿਆ। ਇਸ ਕੈਂਪ ਦਾ ਮੁੱਖ ਮੰਤਵ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਲਈ ਪ੍ਰੇਰਿਤ ਕਰਨਾ ਰਿਹਾ । ਇਸ ਕੈਂਪ ਦੌਰਾਨ ਕਿਸਾਨਾਂ ਨੂੰ ਡਾ . ਵਰਿੰਦਰ ਸਿੰਘ ਖੇਤੀਬਾੜੀ ਸੂਚਨਾ ਅਫਸਰ ਵੱਲੋਂ ਨਰਮੇ ਦੀ ਫਸਲ ਉੱਪਰ ਗੁਲਾਬੀ ਸੁੰਡੀ ਦੇ ਹਮਲੇ ਦੀ ਰੋਕਥਾਮ ਸਬੰਧੀ ਤਕਨੀਕੀ ਸੁਝਾਅ ਦਿੱਤੇ ਗਏ। ਇਸ ਮੌਕੇ ਬਾਗਬਾਨੀ ਵਿਭਾਗ ਵੱਲੋਂ ਪਹੁੰਚੇ ਬਾਗਬਾਨੀ ਵਿਕਾਸ ਅਫਸਰ ਡਾ. ਹਰਮਨਦੀਪ ਸਿੰਘ ਪੰਨੂ ਵੱਲੋਂ ਬਾਗਬਾਨੀ ਵਿਭਾਗ ਦੀਆਂ ਸਕੀਮਾਂ ਬਾਰੇ ਅਤੇ ਫਲਾਂ ਦੀ ਕਾਸ਼ਤ ਬਾਰੇ ਜਾਣਕਾਰੀ ਦਿੱਤੀ ਗਈ।
ਇਸ ਤੋਂ ਬਾਅਦ ਵਿਸ਼ਾ ਵਾਸਤੂ ਮਾਹਿਰ ਡਾ :ਜਸਵੀਰ ਸਿੰਘ ਗੁੰਮਟੀ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸੇ ਤਰ੍ਹਾਂ ਜ਼ਿਲਾ ਸਿਖਲਾਈ ਅਫਸਰ ਡਾ . ਹਰਬੰਸ ਸਿੰਘ ਵੱਲੋਂ ਖੇਤੀ ਵਿਭਿੰਨਤਾ ਤੇ ਜ਼ੋਰ ਦਿੰਦਿਆਂ ਮੂੰਗੀ ਅਤੇ ਮੱਕੀ ਦੀ ਫਸਲ ਬਾਰੇ ਤਕਨੀਕੀ ਨੁਕਤੇ ਸਾਂਝੇ ਕੀਤੇ ਗਏ । ਇਸ ਦੌਰਾਨ ਬਲਾਕ ਖੇਤੀਬਾੜੀ ਅਫਸਰ ਮੌੜ ਡਾ . ਬਲਜੀਤ ਸਿੰਘ ਬਰਾੜ ਵੱਲੋਂ ਕਿਸਾਨਾਂ ਨੂੰ ਖੇਤੀ ਖਰਚੇ ਘਟਾਕੇ ਵੱਧ ਮੁਨਾਫ਼ਾ ਕਮਾਉਣ ਬਾਰੇ ਜਾਗਰੂਕ ਕੀਤਾ ਗਿਆ।
ਅੰਤ ਵਿਚ ਏ .ਡੀ .ਓ . ਕੋਟਫੱਤਾ ਡਾ .ਸੰਦੀਪ ਸਿੰਘ ਵੱਲੋਂ ਪਹੁੰਚੇ ਕਿਸਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਕਾਕਾ ਸਿੰਘ ਏ .ਐਸ .ਆਈ . ਅਤੇ ਲਾਲ ਸਿੰਘ ਏ .ਐਸ .ਆਈ ਵੱਲੋਂ ਕਿਸਾਨਾਂ ਨੂੰ ਸਾਹਿਤ ਦੀ ਵੰਡ ਕੀਤੀ ਗਈ। ਇਸ ਕੈਂਪ ਵਿੱਚ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ, ਕਰਮਚਾਰੀਆਂ ਅਤੇ ਕਿਸਾਨਾਂ ਵੱਲੋਂ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਗਈ।
ਪੈਸਿਆਂ ਦੇ ਲੈਣ-ਦੇਣ ਤੋਂ ਬਚਣ ਲਈ ਅਗਵਾ ਦਾ ਝੂਠਾ ਡਰਾਮਾ ਰਚਣ ਵਾਲਾ ਸਾਥੀ ਸਹਿਤ ਕਾਬੂ

ਉਚਾਨਾ ਵਿਚ ਸਥਾਪਿਤ ਕੀਤਾ ਜਾਵੇਗਾ ਡਰਾਈਵਿੰਗ ਸਿਖਲਾਈ ਸੰਸਥਾਨ – ਦੁਸ਼ਯੰਤ ਚੌਟਾਲਾ
ਡਿਪਟੀ ਮੁੱਖ ਮੰਤਰੀ ਨੇ ਉਚਾਨਾ ਵਿਚ ਸੁਨੀ ਜਨਸਮਸਿਆਵਾਂ
ਸੁਖਜਿੰਦਰ ਮਾਨ
ਚੰਡੀਗੜ੍ਹ, 16 ਮਈ : ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਹੈ ਕਿ ਟ੍ਰਾਂਸਪੋਰਟ ਕਾਰਪੋਰੇਸ਼ਨ ਆਫ ਇੰਡੀਆ ਵੱਲੋਂ ਉਚਾਨਾ ਵਿਚ ਕਰੀਬ 40 ਕਰੋੜ ਰੁਪਏ ਦੀ ਲਾਗਤ ਨਾਲ ਡਰਾਈਵਰ ਸਿਖਲਾਈ ਸੰਸਥਾਨ ਸਥਾਪਿਤ ਕੀਤਾ ਜਾਵੇਗਾ। ਇਸ ਸੰਸਥਾਨ ਵਿਚ ਆਵਾਜਾਈ ਸਬੰਧੀ ਬੁਨਿਆਦੀ ਤਕਨੀਕੀ ਜਾਣਕਾਰੀ ਦੇ ਨਾਲ-ਨਾਲ ਨੌਜੁਆਨਾਂ ਨੂੰ ਵਾਹਨ ਡਰਾਈਵਿੰਗ ਦਾ ਸਿਖਲਾਈ ਵੀ ਦਿਵਾਈ ਜਾਵੇਗੀ, ਜਿਸ ਨਾਲ ਇਲਾਕੇ ਦੇ ਨੌਜੁਆਨਾਂ ਨੂੰ ਕੌਸ਼ਲ ਵਿਕਾਸ ਕਰਨ ਅਤੇ ਰੁਜਗਾਰ ਪ੍ਰਾਪਤੀ ਦੇ ਲਈ ਅਨੇਕ ਮੌਕੇ ਪ੍ਰਾਪਤ ਹੋਣਗੇ। ਡਿਪਟੀ ਸੀਐਮ ਅੱਜ ਜੀਂਦ ਜਿਲ੍ਹਾ ਦੇ ਉਚਾਨਾ ਕਸਬੇ ਵਿਚ ਜਨਸਮਸਿਆਵਾਂ ਸੁਣ ਰਹੇ ਸਨ।
ਇਸ ਮੌਕੇ ‘ਤੇ ਮੀਡੀਆ ਦੇ ਸੁਆਲਾਂ ਦਾ ਜਵਾਬ ਦਿੰਦੇ ਹੋਏ ਉਨ੍ਹਾ ਨੇ ਦਸਿਆ ਕਿ ਸਬ-ਡਿਵੀਜਨ ਦੇ ਪਿੰਡ ਖੇੜੀ ਮਸਾਨਿਆ ਵਿਚ ਵੀ ਪੰਚਾਇਤੀ ਰਾਜ ਵਿਭਾਗ ਵੱਲੋਂ ਕਰੋੜਾਂ ਰੁਪਏ ਦੀ ਲਾਗਤ ਨਾਲ ਕੰਮ ਕੁਸ਼ਲਤਾ ਇੰਜੀਨੀਅਰਿੰਗ ਕੇਂਦਰ ਸਥਾਪਿਤ ਕਰਨ ਦਾ ਪ੍ਰਾਵਧਾਨ ਹੈ। ਇਸ ਦੇ ਲਈ ਪਿੰਡ ਪੰਚਾਇਤ ਵੱਲੋਂ 20 ਏਕੜ ਜਮੀਨ ਵਿਭਾਗ ਨੂੰ ਉਪਲਬਧ ਕਰਵਾ ਦਿੱਤੀ ਗਈ ਹੈ। ਇਹ ਕੇਂਦਰ ਨੀਲੋਖੇੜੀ ਵਿਚ ਸਥਾਪਿਤ ਕੇਂਦਰ ਦੀ ਤਰਜ ‘ਤੇ ਬਣਾਇਆ ਜਾਵੇਗਾ, ਜਿਸ ਵਿਚ ਪਿੰਡ ਸਕੱਤਰ, ਬੀਡੀਪੀਓ, ਐਸਡੀਓ, ਐਕਸਸੀਐਨ ਸਮੇਤ ਹੋਰ ਵਿਭਾਗ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ।
ਸ੍ਰੀ ਦੁਸ਼ਯੰਤ ਚੌਟਾਲਾ ਨੇ ਅੱਗੇ ਦਸਿਆ ਕਿ ਉਚਾਨਾ ਵਿਚ ਕੌਮੀ ਰਾਜਮਾਰਗ ਅਥਾਰਿਟੀ ਦਾ ਸਰਵਿਸ ਲੇਨ ਬਨਾਉਣ ਦਾ ਕਮ ਹੁਣ ਪ੍ਰਗਤੀ ‘ਤੇ ਹੈ ਜਿਸ ਨੂੰ ਇਕ ਮਹੀਨੇ ਵਿਚ ਪੂਰਾ ਕਰਵਾਉਣ ਦੇ ਲਈ ਅਥਾਰਿਟੀ ਨੂੰ ਨਿਰਦੇਸ਼ ਦਿੱਤੇ ਗਏ ਹਨ, ਇਸ ਕਾਰਜ ਦੇ ਪੂਰਾ ਹੋਣ ‘ਤੇ ਉਚਾਨਾ ਦੇ ਆਮ ਬੱਸ ਅੱਡਾ ਨੂੰ ਸੁਚਾਰੂ ਰੂਪ ਨਾਲ ਕਾਰਜਸ਼ੀਲ ਕੀਤਾ ਜਾਵੇਗਾ। ਇਕ ਸੁਆਲ ਦੇ ਜਵਾਬ ਵਿਚ ਡਿਪਟੀ ਮੁੱਖ ਮੰਤਰੀ ਨੇ ਦਸਿਆ ਕਿ ਵਿਭਾਗ ਵੱਲੋਂ ਚੋਣ ਸੂਚੀਆਂ ਨੂੰ ਆਖੀਰੀ ਰੂਪ ਦਿੱਤਾ ਜਾ ਚੁੱਕਾ ਹੈ ਅਤੇ ਇਸ ਤੋਂ ਸਬੰਧਿਤ ਪ੍ਰਸਤਾਵ ਰਾਜ ਚੋਣ ਕਮਿਸ਼ਨ ਨੂੰ ਭੇਜ ਦਿੱਤਾ ਗਿਆ ਹੈ। ਉਨ੍ਹਾ ਨੇ ਦਸਿਆ ਕਿ ਰਾਜ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਦਾ ਮੁੜ ਨਿਰੀਖਣ ਅਤੇ ਆਖੀਰੀ ਛਪਾਈ ਦਾ ਕੰਮ ਪੂਰਾ ਹੋਣ ‘ਤੇ ਸਥਾਨਕ ਨਿਗਮਾਂ, ਜਿਲ੍ਹਾ ਪਰਿਸ਼ਦ, ਬਲਾਕ ਕਮੇਟੀ ਅਤੇ ਪਿੰਡ ਪੰਚਾਇਤਾਂ ਦੇ ਚੋਣ ਅਗਲੀ ਜੁਲਾਈ ਜਾਂ ਅਗਸਤ ਮਹੀਨੇ ਵਿਚ ਸੰਭਾਵਿਤ ਹਨ।
ਡਿਪਟੀ ਮੁੱਖ ਮੰਤਰੀ ਨੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਸ਼ਹਿਰ ਵਿਚ ਬਿਹਤਰ ਕੁਆਲਿਟੀ ਦੀ ਸਟ੍ਰੀਟ ਲਾਇਟ ਲਗਵਾਉਣ ਦੇ ਲਈ ਜਲਦੀ ਤੋਂ ਜਲਦੀ ਏਸਟੀਮੇਟ ਬਨਾਉਣ ਦੇ ਨਿਰਦੇਸ਼ ਦਿੱਤੇ। ਇਸ ਤੋਂ ਇਲਾਵਾ, ਉਨ੍ਹਾਂ ਨੇ ਦਸਿਆ ਕਿ ਸਫਾਈ ਵਿਵਸਥਾ ਦਾ ਵੀ ਕਾਰਜ ਪ੍ਰਗਤੀ ‘ਤੇ ਹੈ, ਇਸ ਦੇ ਲਈ ਏਸਟੀਮੇਟ ਤਿਆਰ ਕੀਤੇ ਜਾ ਚੁੱਕੇ ਹਨ ਅਤੇ ਨੇੜੇ ਭਵਿੱਖ ਵਿਚ ਪੂਰੇ ਸੂਬੇ ਵਿਚ ਸਟ੍ਰੀਟ ਲਾਇਟਾਂ ਅਤੇ ਸਫਾਈ ਵਿਵਸਥਾ ਯਕੀਨੀ ਕਰਵਾਈ ਜਾਵੇਗੀ।
ਡਿਪਟੀ ਮੁੱਖ ਮੰਤਰੀ ਨੇ ਕਿਹਾ ਕਿ ਪਿੰਡ, ਗਰੀਬ ਅਤੇ ਕਿਸਾਨ ਦਾ ਵਿਕਾਸ ਮੌਜੂਦਾ ਗਠਜੋ ਸਰਕਾਰ ਦੀ ਪਹਿਲੀ ਪ੍ਰਾਥਮਿਕਤਾ ਹੈ। ਇਸ ਦਿਸ਼ਾ ਵਿਚ ਸਰਕਾਰ ਵੱਲੋਂ ਪਿੰਡ ਦੇ ਵਿਕਾਸ ਅਤੇ ਆਰਥਕ, ਸਮਾਜਿਕ ਅਤੇ ਵਿਦਿਅਕ ਪੱਧਰ ‘ਤੇ ਪਿਛੜੇ ਲੋਕਾਂ ਦੀ ਭਲਾਈ ਲਈ ਠੋਸ ਕਦਮ ਚੁੱਕੇ ਜਾ ਰਹੇ ਹਨ।
ਸ੍ਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਕਿਸਾਨਾਂ ਦੇ ਹਿੱਤ ਮੌਜੂਦਾ ਸਰਕਾਰ ਦੇ ਹੱਥਾਂ ਵਿਚ ਪੂਰੀ ਤਰ੍ਹਾ ਸੁੱਖਿਅਤ ਹਨ। ਕਿਸਾਨਾਂ ਦੀ ਸਹੂਲਤ ਲਈ ਸਰਕਾਰ ਵੱਲੋਂ 31 ਮਈ ਤਕ ਕਣਕ ਖਰੀਦ ਪ੍ਰਕ੍ਰਿਆ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ। ਚਾਲੂ ਰਬੀ ਸੀਜਨ ਦੌਰਾਨ ਉਮੀਦ ਕਣਕ ਦੀ ਆਮਦ ਅਤੇ ਖਰੀਦ ਰਿਕਾਰਡ ਹੋਈ ਹੈ। ਨਾਲ ਹੀ ਕਣਕ ਖਰੀਦ ਅਤੇ ਉਠਾਨਦੇ 72 ਘੰਟੇ ਦੇ ਅੰਦਰ ਫਸਲ ਦੀ ਅਦਾਇਗੀ ਸਿੱਧੇ ਕਿਸਾਨਾਂ ਦੇ ਖਾਤਿਆਂ ਵਿਚ ਭੇਜਣ ਦਾ ਕੰਮ ਕੀਤਾ ਹੈ।
ਡਿਪਟੀ ਮੁੱਖ ਮੰਤਰੀ ਨੇ ਪਾਰਟੀ ਦਫਤਰ ਵਿਚ ਲੋਕਾਂ ਦੀ ਸਮੂਹਿਕ ਅਤੇ ਵਿਅਕਤੀਗਤ ਸਮਸਿਆਵਾਂ ਸੁਣੀਆਂ ਅਤੇ ਇਸ ਦੇ ਜਲਦੀ ਤੋਂ ਜਲਦੀ ਸਹੀ ਹੱਲ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ। ਉਨ੍ਹਾ ਨੇ ਮੌਜੂਦ ਅਧਿਕਾਰੀਆਂ ਨੂੰ ਸਪਸ਼ਟ ਹਿਦਾਇਤਾਂ ਦਿੱਤੀਆਂ ਕਿ ਉਹ ਜਨ ਸਮਸਿਆਵਾਂ ਨੂੰ ਗੰਭੀਰਤਾ ਨਾਲ ਲੈਣ ਅਤੇ ਉਨ੍ਹਾ ਦਾ ਆਪਣੇ ਪੱਧਰ ‘ਤੇ ਜਲਦੀ ਹੱਲ ਯਕੀਨੀ ਕਰਨ।
ਮੋਗਾ ਦੇ 23 ਸਾਲਾਂ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਮੌਤ
ਪੰਜਾਬੀ ਖਬਰਸਾਰ ਬਿਊਰੋ
ਮੋਗਾ, 16 ਮਈ: ਨਸ਼ਿਆਂ ਦੀ ਦਲਦਲ ’ਚ ਧਸੇ ਮੋਗਾ ਦੇ ਇੱਕ ਨੌਜਵਾਨ ਦੀ ਓਵਰਡੋਜ਼ ਲੈਣ ਕਾਰਨ ਮੌਤ ਹੋਣ ਦੀ ਸੂਚਨਾ ਮਿਲੀ ਹੈ। ਮਿ੍ਰਤਕ ਦੀ ਪਹਿਚਾਣ 23 ਸਾਲਾਂ ਰਾਜ ਕੁਮਾਰ ਵਾਸੀ ਪ੍ਰੀਤ ਨਗਰ ਦੇ ਤੌਰ ’ਤੇ ਹੋਈ ਹੈ। ਪਤਾ ਲੱਗਿਆ ਹੈ ਕਿ ਮਿ੍ਰਤਕ ਨੌਜਵਾਨ ਦਾ ਬਾਪ ਰਿਕਸ਼ਾ ਚਲਾ ਕੇ ਪ੍ਰਵਾਰ ਦਾ ਪੇਟ ਪਾਲਦਾ ਸੀ ਤੇ ਉਹ ਕਿਰਾਏ ਦੇ ਮਕਾਨ ਵਿਚ ਇੱਥੇ ਰਹਿ ਰਹੇ ਸਨ। ਮਿ੍ਰਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੇ ਇਸ ਮੌਕੇ ਦੋਸ਼ ਲਗਾਇਆ ਕਿ ਪੰਜਾਬ ਵਿਚ ਪਾਣੀ ਵਾਂਗ ਵਹਿ ਰਹੇ ਨਸ਼ਿਆਂ ਦੇ ਦਰਿਆ ਕਾਰਨ ਨਿੱਤ ਦਿਨ ਨੌਜਵਾਨ ਮੌਤ ਦੇ ਮੂੰਹ ਵਿਚ ਜਾ ਰਹੇ ਹਨ। ਇਸ ਮੌਕੇ ਉਨ੍ਹਾਂ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰਦਿਆਂ ਕਿਹਾ ਕਿ ‘‘ ਚਿੱਟੇ ਦੇ ਨਸ਼ੇ ਕਾਰਨ ਨੌਜਵਾਨ ਘਰ ਦਾ ਸਮਾਨ ਤੱਕ ਵੇਚ ਦਿੰਦੇ ਹਨ ਤੇ ਨਾਲੇ ਘਰ ਦਾ ਪੁੱਤ ਚਲਿਆ ਜਾਂਦਾ ਹੈ ਤੇ ਨਾਲੇ ਆਰਥਿਕ ਨੁਕਸਾਨ ਹੁੰਦਾ ਹੈ। ’’ ਪਤਾ ਲੱਗਿਆ ਹੈ ਕਿ ਰਾਜ ਕੁਮਾਰ ਦੀ ਨਸ਼ੇ ਕਾਰਨ ਹਾਲਾਤ ਵਿਗੜਣ ਕਾਰਨ ਉਸਨੂੰ ਮੋਗਾ ਦੇ ਸਿਵਲ ਹਸਪਤਾਲ ਵਿਚ ਲਿਆਂਦਾ ਗਿਆ ਸੀ, ਜਿੱਥੇ ਉਸਨੂੰ ਅੱਗੇ ਫ਼ਰੀਦਕੋਟ ਦੇ ਮੈਡੀਕਲ ਕਾਲਜ਼ ਵਿਚ ਰੈਫ਼ਰ ਕਰ ਦਿੱਤਾ ਗਿਆ ਪ੍ਰੰਤੂ ਉਥੇ ਉਸਦੀ ਮੌਤ ਹੋ ਗਈ ਸੀ। ਉਧਰ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਜਲਦੀ ਹੀ ਨਸ਼ਿਆਂ ਨੂੰ ਵੇਚਣ ਵਾਲੇ ਤਸਕਰਾਂ ਨੂੰ ਜੇਲ੍ਹਾਂ ਅੰਦਰ ਸੁੱਟਿਆ ਜਾਵੇਗਾ।
ਟਰਾਂਸਪੋਰਟ ਮੰਤਰੀ ਨੇ ਆਰਟੀਏ ਦਫ਼ਤਰ ਮਾਰਿਆਂ ਛਾਪਾ, ਅੱਗੇ ਬਾਦਲਾਂ ਦੇ ਨਜਦੀਕੀ ਨਾਲ ਪਿਆ ਪੰਗਾਂ
ਸੁਖਜਿੰਦਰ ਮਾਨ
ਬਠਿੰਡਾ 16 ਮਈ : ਅੱਜ ਅਚਾਨਕ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਬਠਿੰਡਾ ਦੇ ਆਰ.ਟੀ.ਏ ਦਫਤਰ ਅਤੇ ਬੱਸ ਸਟੈਂਡ ਪੁੱਜ ਕੇ ਛਾਪੇਮਾਰੀ ਕੀਤੀ। ਹਾਲਾਂਕਿ ਇਸ ਅਚਨਚੇਤ ਦੌਰੇ ਦੀ ਅਧਿਕਾਰੀਆਂ ਨੂੰ ਪਹਿਲਾਂ ਕੰਨੋ-ਕੰਨੀ ਭਿਣਕ ਨਹੀਂ ਪਈ, ਪ੍ਰੰਤੂ ਅਵੇਸਲੇ ਬੈਠੇ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਝਿੜਕਾਂ ਜਰੂਰ ਖ਼ਾਣੀਆਂ ਪਈਆਂ। ਵੱਡੀ ਗੱਲ ਇਹ ਵੀ ਦੇਖਣ ਨੂੰ ਮਿਲੀ ਕਿ ਛਾਪੇਮਾਰੀ ਦੌਰਾਨ ਆਰਟੀਏ ਦਫ਼ਤਰ ਬੈਠੇ ਬਾਦਲ ਪ੍ਰਵਾਰ ਦੇ ਨਜਦੀਕੀ ਤੇ ਉੱਘੀ ਟ੍ਰਾਂਸਪੋਰਟ ਕੰਪਨੀ ਦੇ ਪ੍ਰਬੰਧਕ ਸੰਨੀ ਢਿੱਲੋਂ ਨਾਲ ਮੰਤਰੀ ਦਾ ਪੰਗਾਂ ਪੈ ਗਿਆ। ਪਹਿਲਾਂ ਹੀ ਵੱਡੇ ਘਰਾਣੇ ਦੀਆਂ ਬੱਸਾਂ ਤੋਂ ਖਫ਼ਾ ਦਿਖਾਈ ਦੇ ਰਹੇ ਟ੍ਰਾਂਸਪੋਰਟ ਮੰਤਰੀ ਵਲੋਂ ਉਕਤ ਟ੍ਰਾਂਸਪੋਰਟ ਨੂੰ ਖ਼ਰੀਆਂ-ਖਰੀਆਂ ਸੁਣਾਉਣ ਦੀ ਵੀ ਚਰਚਾ ਹੈ। ਹਾਲਾਂਕਿ ਬਾਅਦ ਵਿਚ ਇੰਨ੍ਹਾਂ ਪ੍ਰਾਈਵੇਟ ਟ੍ਰਾਂਸਪੋਟਰਾਂ ਦਾ ਗੁੱਸਾ ਪੀਆਰਟੀਸੀ ਯੂਨੀਅਨ ਦੇ ਇੱਕ ਆਗੂ ’ਤੇ ਨਿਕਲਦਾ ਵਿਖਾਈ ਦਿੱਤਾ, ਜਿੰਨ੍ਹਾਂ ਮੌਕੇ ’ਤੇ ਹੀ ਪ੍ਰਾਈਵੇਟ ਟ੍ਰਾਂਸਪੋਟਰਾਂ ਦੀ ਧੱਕੇਸ਼ਾਹੀ ਤੇ ਇਸਦੇ ਨਾਲ ਪੀਆਰਟੀਸੀ ਨੂੰ ਹੋਣ ਵਾਲੇ ਨੁਕਸਾਨ ਤੋਂ ਮੰਤਰੀ ਨੂੰ ਜਾਣੂ ਕਰਵਾਇਆ ਸੀ। ਇਸ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਆਰ.ਟੀ.ਏ. ਬਠਿੰਡਾ ਬਾਰੇ ਪਿਛਲੇ ਕਈ ਦਿਨਾਂ ਤੋਂ ਖ਼ਬਰਾਂ ਮਿਲ ਰਹੀਆਂ ਸਨ। ਮੰਤਰੀ ਨੇ ਦੱਸਿਆ ਕਿ ਦਫ਼ਤਰ ਵੱਲੋਂ ਤਿਆਰ ਕੀਤੇ ਬੱਸ ਟਾਈਮ ਟੇਬਲ ਵਿੱਚ ਊਣਤਾਈਆਂ ਪਾਈਆਂ ਗਈਆਂ ਹਨ, ਦਫ਼ਤਰ ਵੱਲੋਂ ਕਈ ਪਰਮਿਟ ਨਾਜਾਇਜ਼ ਤੌਰ ‘ਤੇ ਜਾਰੀ ਕੀਤੇ ਗਏ, ਕਈ ਅਸਲ ਬੱਸ ਆਪ੍ਰੇਟਰਾਂ ਨੂੰ ਪਰਮਿਟ ਨਹੀਂ ਦਿੱਤੇ ਗਏ ਅਤੇ ਕਈ ਆਪ੍ਰੇਟਰਾਂ ਨੂੰ ਟਾਈਮ ਟੇਬਲ ਵਿੱਚ ਬਣਦੀ ਥਾਂ ਨਹੀਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਆਰ.ਟੀ.ਏ. ਦਫ਼ਤਰ ਵਿੱਚ ਪ੍ਰਾਈਵੇਟ ਬੱਸ ਆਪ੍ਰੇਟਰਾਂ ਵੱਲੋਂ ਕਬਜ਼ਾ ਕਰਨ ਸਬੰਧੀ ਖ਼ਬਰਾਂ ਵੀ ਉਦੋਂ ਸੱਚ ਸਾਬਤ ਹੋਈਆਂ, ਜਦੋਂ ਛਾਪੇ ਦੌਰਾਨ ਨਿਊ ਦੀਪ, ਆਰਬਿਟ ਅਤੇ ਹੋਰ ਪ੍ਰਾਈਵੇਟ ਬੱਸ ਆਪ੍ਰੇਟਰਾਂ ਦੇ ਕਾਰਿੰਦੇ ਉਥੇ ਬੈਠੇ ਪਾਏ ਗਏ।ਟਰਾਂਸਪੋਰਟ ਮੰਤਰੀ ਨੇ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਵਿਕਾਸ ਗਰਗ ਨੂੰ ਸਕੱਤਰ ਆਰ.ਟੀ.ਏ. ਬਠਿੰਡਾ ਵਿਰੁੱਧ ਜਾਂਚ ਕਰਨ ਦੇ ਆਦੇਸ਼ ਦਿੰਦਿਆਂ ਹਫ਼ਤੇ ਦੇ ਅੰਦਰ-ਅੰਦਰ ਜਾਂਚ ਰਿਪੋਰਟ ਮੰਗੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਤੋ ਪ੍ਰਾਈਵੇਟ ਬੱਸਾਂ ਸਣੇ ਕਈ ਹੋਰ ਵੋਲਬੋ ਬੱਸਾਂ ਬਿਨਾਂ ਪਰਮਿਟ ਅਤੇ ਟੈਕਸ ਭਰੇ ਤੋ ਸੜਕਾਂ ਤੇ ਦੋੜ ਰਹੀਆ ਹਨ। ਜਿਨਾਂ ਪ੍ਰਤੀ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਜਾਰੀ ਕਰ ਦਿੱਤੀਆ ਗਈਆ ਹਨ, ਜੇਕਰ ਫੇਰ ਵੀ ਇਹ ਸਿਲਸਿਲਾ ਜਾਰੀ ਰਿਹਾ ਤਦ ਇਨਾਂ ਬੱਸਾਂ ਨੂੰ ਪੱਕੇ ਤੌਰ ’ਤੇ ਕਬਜੇ ਵਿਚ ਲੈ ਲਿਆ ਜਾਵੇਗਾ। ਟਰਾਂਸਪੋਰਟ ਮੰਤਰੀ ਭੁੱਲਰ ਨੇ ਇਕ ਸਵਾਲ ਦੇ ਜਵਾਬ ਵਿਚ ਪਿਛਲੀਆ ਸਰਕਾਰਾਂ ਦੇ ਸ਼ਬਦੀ ਹਮਲਾ ਬੋਲਦਿਆਂ ਕਿਹਾ ਕਿ ਪਿਛਲੇ ਸਮੇਂ ਸਰਕਾਰਾਂ ਵੀ ਇਨਾਂ ਦੀਆ ਸਨ ਅਤੇ ਟਰਾਂਸਪੋਰਟ ਵੀ ਇਹੋ ਸਨ, ਜਨਤਕ ਅਵਾਜਾਈ ਬਹਾਲੀ ਦੀਆ ਨੀਤੀਆ ਵੀ ਇਹੋ ਬਣਾਉਦੇ ਸਨ ਪਰ ਇਥੋ ਤੰਦ ਹੀ ਨਹੀ ਬਲਕਿ ਤਾਣਾ ਬਾਣਾ ਹੀ ਉਲਝਿਆ ਪਿਆ ਹੈ। ਜਿਸ ਵਿਚੋ ਕੁਝਕਿ ਨੂੰ ਸੁਲਝਾ ਲਿਆ ਹੈ ਅਤੇ ਬਾਕੀ ਨੂੰ ਆਉਦੇਂ ਦਿਨਾਂ ਵਿਚ ਸੁਲਝਾ ਲਿਆ ਜਾਵੇਗਾ। ਉਨਾਂ ਇਕ ਸਵਾਲ ਦੇ ਜਵਾਬ ਵਿਚ ਸਰਕਾਰੀ ਅਤੇ ਨਿੱਜੀ ਟਰਾਂਸਪੋਰਟਰਾਂ ਵਿਚ ਸਮਾਂ ਸਾਰਣੀ ਨੂੰ ਲੈ ਕੇ ਚਲ ਰਹੇ ਰੇੜਕੇ ਬਾਰੇ ਦੱਸਿਆਂ ਕਿ ਹਾਈਕੋਰਟ ਵਿਚ ਸਮਾਂ ਸਾਰਣੀ ਪੇਸ਼ ਕਰ ਦਿੱਤੀ ਹੈ, ਜਦਕਿ ਰਹਿੰਦੇ ਮਸਲੇ ਵੀ ਹੱਲ ਕਰ ਦਿੱਤੇ ਜਾਣਗੇ। ਇਸ ਉਪਰੰਤ ਮੰਤਰੀ ਨੇ ਬਠਿੰਡਾ ਬੱਸ ਸਟੈਂਡ ਦੇ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ। ਉਨ੍ਹਾਂ ਸਵਾਰੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਜਾਣੀਆਂ। ਮੰਤਰੀ ਨੇ ਸਾਫ਼-ਸਫ਼ਾਈ, ਪੀਣ ਲਈ ਪਾਣੀ ਦਾ ਪ੍ਰਬੰਧ ਅਤੇ ਪਖ਼ਾਨਿਆਂ ਦੀ ਚੈਕਿੰਗ ਵੀ ਕੀਤੀ।
ਬਾਬਾ ਫ਼ਰੀਦ ਕਾਲਜ ਆਫ਼ ਐਜੂਕੇਸ਼ਨ ਦੇ ਵਿਦਿਆਰਥੀਆਂ ਨੇ ਦੋ ਦਿਨਾਂ ਦਾ ਵਿੱਦਿਅਕ ਟੂਰ ਲਗਾਇਆ
ਸੁਖਜਿੰਦਰ ਮਾਨ
ਬਠਿੰਡਾ , 16 ਮਈ: ਬਾਬਾ ਫ਼ਰੀਦ ਕਾਲਜ ਆਫ਼ ਐਜੂਕੇਸ਼ਨ ਵੱਲੋਂ ਸਹਾਇਕ ਪ੍ਰੋਫ਼ੈਸਰ ਗੁਰਵਿੰਦਰ ਸਿੰਘ ਦੀ ਅਗਵਾਈ ਹੇਠ ਬੀ.ਐਡ ਸਮੈਸਟਰ ਚੌਥਾ ਦੇ ਵਿਦਿਆਰਥੀਆਂ ਦਾ ਦੋ ਦਿਨਾਂ ਵਿੱਦਿਅਕ ਟੂਰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਲਿਜਾਇਆ ਗਿਆ। ਇਹ ਟੂਰ ਦੌਰਾਨ ਸਭ ਤੋਂ ਪਹਿਲਾ ਵਿਦਿਆਰਥੀਆਂ ਨੇ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਮੱਥਾ ਟੇਕਣ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਵਿਖੇ ਸਥਿਤ ਮਿਊਜ਼ੀਅਮ ਵਿੱਚ ਵੱਖ-ਵੱਖ ਦ੍ਰਿਸ਼ ਦੇਖ ਕੇ ਸਿੱਖ ਇਤਿਹਾਸ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਇਸ ਤੋਂ ਬਾਅਦ ਵਿਦਿਆਰਥੀਆਂ ਨੇ ਪੰਜਾਬ ਦੇ ਇਤਿਹਾਸ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਕਿਲ੍ਹਾ ਗੋਬਿੰਦਗੜ੍ਹ ਦਾ ਦੌਰਾ ਕੀਤਾ ਜਿੱਥੇ ਜਾ ਕੇ ਵਿਦਿਆਰਥੀਆਂ ਨੇ ਵੱਖ-ਵੱਖ ਤਰਾਂ ਦੇ ਇਤਿਹਾਸਿਕ ਹਥਿਆਰਾਂ ਅਤੇ ਜੰਗਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਇਸ ਦੇ ਨਾਲ ਹੀ ਵਿਦਿਆਰਥੀਆਂ ਵੱਲੋਂ ਉੱਥੇ ਸਭਿਆਚਾਰਕ ਪ੍ਰੋਗਰਾਮ ਵੀ ਕੀਤਾ ਗਿਆ, ਜਿਸ ਵਿਚ ਉਨ੍ਹਾਂ ਨੇ ਭੰਗੜਾ ਪਾ ਕੇ ਆਪਣਾ ਮਨੋਰੰਜਨ ਕੀਤਾ। ਇਸ ਤੋਂ ਬਾਅਦ ਵਿਦਿਆਰਥੀ ਸ਼ਾਮ ਨੂੰ ਟੂਰਿਸਟ ਸਥਾਨ ‘ਸਾਡਾ ਪਿੰਡ’ ਅੰਮ੍ਰਿਤਸਰ ਵਿਚ ਗਏ। ਵਿਦਿਆਰਥੀਆਂ ਨੇ ‘ਸਾਡਾ ਪਿੰਡ’ ਵਿਖੇ ਪੰਜਾਬੀ ਸਭਿਆਚਾਰ ਬਾਰੇ ਜਾਣਕਾਰੀ ਹਾਸਿਲ ਕੀਤੀ ਅਤੇ ਖ਼ੂਬ ਅਨੰਦ ਮਾਣਿਆ। ਇੱਥੇ ਵਿਦਿਆਰਥੀਆਂ ਦੁਆਰਾ ਰੰਗਾਰੰਗ ਪ੍ਰੋਗਰਾਮ ਵਿੱਚ ਬੋਲੀਆਂ ਅਤੇ ਗਿੱਧਾ ਪੇਸ਼ ਕੀਤਾ ਗਿਆ ਜਿਸ ਨਾਲ ਉਹ ਸਾਡਾ ਪਿੰਡ ਵੇਖਣ ਆਏ ਸਾਰੇ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣੇ। ਦਿਨ ਦੇ ਅੰਤ ਵਿਚ ਵਿਦਿਆਰਥੀਆਂ ਨੂੰ ਗੁਰਦੁਆਰਾ ਛੇਹਰਟਾ ਸਾਹਿਬ ਵਿਖੇ ਵਿਸ਼ਰਾਮ ਕਰਾਇਆ ਗਿਆ। ਟੂਰ ਦੇ ਦੂਜੇ ਦਿਨ ਪੰਜਾਬ ਸਟੇਟ ਵਾਰ ਹੀਰੋਜ਼ ਮੈਮੋਰੀਅਲ ਅਤੇ ਮਿਊਜ਼ੀਅਮ ਵਿਖੇ ਵਿਦਿਆਰਥੀਆਂ ਨੇ ਸਿੱਖਾਂ ਦੀਆਂ ਲੜਾਈਆਂ ਬਾਰੇ ਜਾਣਕਾਰੀ ਹਾਸਿਲ ਕੀਤੀ । ਅੰਤ ਵਿਚ ਵਿਦਿਆਰਥੀਆਂ ਨੂੰ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਦੇ ਦਰਸ਼ਨ ਕਰਵਾਉਣ ਤੋਂ ਬਾਅਦ ਟੂਰ ਦੀ ਵਾਪਸੀ ਕੀਤੀ ਗਈ। ਵਿਦਿਆਰਥੀ ਇਸ ਟੂਰ ਤੋਂ ਬਹੁਤ ਖ਼ੁਸ਼ ਨਜ਼ਰ ਆ ਰਹੇ ਸਨ। ਵਿਦਿਆਰਥੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਟੂਰ ਦੌਰਾਨ ਬਹੁਤ ਹੀ ਅਨੰਦ ਮਾਣਿਆ। ਵਿਭਾਗ ਮੁਖੀ ਡਾ.ਮੰਗਲ ਸਿੰਘ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਇਸ ਸ਼ਲਾਘਾਯੋਗ ਕਦਮ ਦੀ ਪ੍ਰਸੰਸਾ ਕੀਤੀ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਬਾਬਾ ਫ਼ਰੀਦ ਕਾਲਜ ਆਫ਼ ਐਜੂਕੇਸ਼ਨ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।









