Thursday, May 14, 2026
Home Blog Page 337

DAV College Bathinda ਨੇ ਸਾਇੰਸ ਦੇ ਵਿਦਿਆਰਥੀਆਂ ਦੀ ਸ਼ਾਨਦਾਰ ਪ੍ਰਾਪਤੀ ਦਾ ਜਸ਼ਨ ਮਨਾਇਆ

0

Bathinda News:ਡੀ.ਏ.ਵੀ. ਕਾਲਜ ਬਠਿੰਡਾ ਦੇ ਕੈਮਿਸਟਰੀ ਵਿਭਾਗ ਨੂੰ ਬਹੁਤ ਮਾਣ ਮਹਿਸੂਸ ਹੋਇਆ ਜਦੋਂ ਮਾਸਟਰ ਆਫ਼ ਸਾਇੰਸ (ਐਮ.ਐਸ.ਸੀ.) ਕੈਮਿਸਟਰੀ ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਪ੍ਰੀਖਿਆ ਵਿੱਚੋਂ ਚੰਗੇ ਨਤੀਜੇ ਪ੍ਰਾਪਤ ਕੀਤੇ। ਇਹ ਨਤੀਜੇ ਵਿਦਿਆਰਥੀਆਂ ਵਿੱਚ ਅਕਾਦਮਿਕ ਉੱਤਮਤਾ ਦੇ ਇੱਕ ਅਸਾਧਾਰਨ ਪੱਧਰ ਨੂੰ ਦਰਸਾਉਂਦੇ ਹਨ।ਸਮੈਸਟਰ ਚੌਥੇ ਵਿੱਚ, ਇਸ਼ਿਤਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਆਸ਼ਿਮਾ ਅਤੇ ਸੰਜਨਾ ਅਰੋੜਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ, ਪ੍ਰਿਯੰਕਾ ਅਤੇ ਨਿਸ਼ਾ ਰਾਣੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ।

ਇਹ ਵੀ ਪੜ੍ਹੋ  Bathinda ‘ਚ ਚੱਲ ਰਿਹਾ ਐਬੁਲੈਂਸ-ਹਸਪਤਾਲ ਦਾ (ਨਾ+ਪਾ+ਕ) ਗਠਜੋੜ; ਆਡੀਓ ਤੇ ਵੀਡੀਓ ਵਾਈਰਲ

ਕਾਲਜ ਦੇ ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਜ਼ਿਕਰ ਕੀਤਾ ਕਿ ਇਹ ਅਸਧਾਰਨ ਨਤੀਜਾ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਅਤੇ ਫੈਕਲਟੀ ਮੈਂਬਰਾਂ ਦੇ ਸਮਰਪਣ ਨੂੰ ਦਰਸਾਉਂਦਾ ਹੈ।ਉਨ੍ਹਾਂ ਨੇ ਕੈਮਿਸਟਰੀ ਵਿਭਾਗ ਦੇ ਮੁਖੀ ਪ੍ਰੋ. ਮੀਤੂ ਐਸ. ਵਧਵਾ ਅਤੇ ਵਿਭਾਗ ਦੇ ਸਾਰੇ ਫੈਕਲਟੀ ਮੈਂਬਰਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਇਹ ਬੇਮਿਸਾਲ ਨਤੀਜੇ ਨਾ ਸਿਰਫ਼ ਵਿਅਕਤੀਗਤ ਵਿਦਿਆਰਥੀਆਂ ਲਈ ਸਨਮਾਨ ਲਿਆਉਂਦੇ ਹਨ ਬਲਕਿ ਖੇਤਰ ਵਿੱਚ ਡੀ.ਏ.ਵੀ ਕਾਲਜ ਦੀ ਅਕਾਦਮਿਕ ਸ਼ਾਖ਼ ਨੂੰ ਵੀ ਉੱਚਾ ਕਰਦੇ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਸੂਬਾ ਪੱਧਰੀ ਕਬੱਡੀ ਖੇਡਾਂ ‘ਚ ਤੀਜੇ ਦਿਨ ਵੀ ਖਿਡਾਰੀਆਂ ਦਾ ਜਜ਼ਬਾ ਉੱਚਾ

0

Bathinda News:ਸਕੂਲ ਸਿੱਖਿਆ ਵਿਭਾਗ ਪੰਜਾਬ ਖੇਡਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਚੱਲ ਰਹੀਆਂ 69 ਵੀਆਂ ਸੂਬਾ ਪੱਧਰੀ ਖੇਡਾਂ ਸਰਕਲ ਕਬੱਡੀ ਅੰਡਰ 17 ਮੁੰਡੇ ਵਿੱਚ ਤੀਜੇ ਦਿਨ ਦਾ ਉਦਘਾਟਨ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਮਮਤਾ ਖੁਰਾਣਾ ਸੇਠੀ ਵਲੋਂ ਕੀਤਾ ਗਿਆ।ਇਸ ਮੌਕੇ ਉਹਨਾਂ ਨੇ ਖਿਡਾਰੀਆਂ ਨੂੰ ਜਿੱਤ ਲਈ ਸ਼ੁਭ ਕਾਮਨਾਵਾਂ ਦਿੰਦਿਆਂ ਅਨੁਸ਼ਾਸਨ ਵਿੱਚ ਰਹਿ ਕੇ ਖੇਡਣ ਲਈ ਪ੍ਰੇਰਿਤ ਕੀਤਾ। ਇਸ ਸਮਾਗਮ ਵਿੱਚ ਰਘਵੀਰ ਸਿੰਘ ਮਾਨ ਵਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ।ਅੱਜ ਹੋਏ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਨੇ ਦੱਸਿਆ ਕਿ ਲੀਗ ਮੁਕਾਬਲਿਆਂ ਵਿੱਚ ਜਲੰਧਰ ਨੇ ਅੰਮ੍ਰਿਤਸਰ ਸਾਹਿਬ ਨੂੰ ,ਫਰੀਦਕੋਟ ਨੇ ਸੰਗਰੂਰ ਨੂੰ ਲੁਧਿਆਣਾ ਨੇ ਬਰਨਾਲਾ ਨੂੰ ,ਕਪੂਰਥਲਾ ਨੇ ਹੁਸ਼ਿਆਰਪੁਰ ਨੂੰ ,ਮਾਲੇਰਕੋਟਲਾ ਨੇ ਮੋਗਾ ਨੂੰ ਮਾਨਸਾ ਨੇ ਫਿਰੋਜ਼ਪੁਰ ਨੂੰ ਹਰਾਇਆ ।

ਇਹ ਵੀ ਪੜ੍ਹੋ  Bathinda ‘ਚ ਚੱਲ ਰਿਹਾ ਐਬੁਲੈਂਸ-ਹਸਪਤਾਲ ਦਾ (ਨਾ+ਪਾ+ਕ) ਗਠਜੋੜ; ਆਡੀਓ ਤੇ ਵੀਡੀਓ ਵਾਈਰਲ

ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਗੁਰਮੇਲ ਸਿੰਘ, ਮੁੱਖ ਅਧਿਆਪਕ ਸੰਜੀਵ ਕੁਮਾਰ,ਲੈਕਚਰਾਰ ਵਰਿੰਦਰ ਸਿੰਘ, ਲੈਕਚਰਾਰ ਰਮਨਦੀਪ ਸਿੰਘ, ਲੈਕਚਰਾਰ ਹਰਜਿੰਦਰ ਸਿੰਘ, ਸਰਬਜੀਤ ਕੌਰ,ਜਸਵਿੰਦਰ ਸਿੰਘ, ਰਾਜਿੰਦਰ ਸਿੰਘ ਗੁਰਪ੍ਰੀਤ ਸਿੰਘ ,ਸਿਮਰਜੀਤ ਸਿੰਘ ਹਰਪ੍ਰੀਤ ਸਿੰਘ, ਮਨਪ੍ਰੀਤ ਸਿੰਘ ਬੁਰਜ ਲੱਧਾ, ਕੁਲਵਿੰਦਰ ਸਿੰਘ, ਹਰਵਿੰਦਰ ਸਿੰਘ ਖਿਆਲੀਵਾਲਾ, ਰਰਭਗਵਾਨ,ਮੈਡਮ ਜਸਵੀਰ ਕੌਰ, ਬੇਅੰਤ ਕੌਰ ,ਨਵਦੀਪ ਕੌਰ ਹਾਜ਼ਰ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਨਾਟਕ ‘ਸੱਤਾਂ ਦਰਿਆਵਾਂ ਦੇ ਜਾਏ’ ਦੀ ਦਿਲ ਖਿੱਚਵੀਂ ਪੇਸ਼ਕਾਰੀ ਨਾਲ ਤਿੰਨ-ਰੋਜ਼ਾ ਰਾਜ-ਪੱਧਰੀ ਨਾਟ-ਮੇਲੇ ਦਾ ਆਗਾਜ਼

👉ਬਠਿੰਡਾ ਰੰਗਮੰਚ ਅਤੇ ਕਿਤਾਬਾਂ ਨੂੰ ਪਿਆਰ ਕਰਨ ਵਾਲ਼ਿਆਂ ਦੀ ਸੂਚੀ ‘ਚ ਸਭ ਤੋਂ ਮੋਹਰੀ : ਜਸਵੰਤ ਜ਼ਫ਼ਰ
Bathinda News: ਬਲਵੰਤ ਗਾਰਗੀ ਆਡੀਟੋਰੀਅਮ ਬਠਿੰਡਾ ਵਿਖੇ ਪੰਜਾਬ ਸਰਕਾਰ ਦੀ ਰਹਿਨੁਮਾਈ ਹੇਠ ਤੇ ਭਾਸ਼ਾ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ,ਨਗਰ ਨਿਗਮ ਬਠਿੰਡਾ ਅਤੇ ਨਾਟਿਅਮ ਪੰਜਾਬ ਦੇ ਸਹਿਯੋਗ ਸਦਕਾ ਤਿੰਨ-ਰੋਜ਼ਾ ਰਾਜ-ਪੱਧਰੀ ਨਾਟ-ਮੇਲੇ ਦਾ ਆਗਾਜ਼ ਹੋਇਆ। ਇਸ ਤਹਿਤ ਅੱਜ ਪਹਿਲੇ ਦਿਨ ਨਾਟਕ ‘ਸੱਤਾ ਦਰਿਆਵਾਂ ਦੇ ਜਾਏ’ ਦੀ ਖ਼ੂਬਸੂਰਤ ਪੇਸ਼ਕਾਰੀ ਹੋਈ। ਚੰਦਰ ਸ਼ੇਖਰ ਦੇ ਲਿਖੇ ਇਸ ਇੱਕ ਪਾਤਰੀ ਨਾਟਕ ਵਿੱਚ ਜ਼ਿਲ੍ਹਾ ਭਾਸ਼ਾ ਅਫ਼ਸਰ ਬਠਿੰਡਾ ਕੀਰਤੀ ਕਿਰਪਾਲ ਨੇ ਖੁਦ ਨਿਰਦੇਸ਼ਨ ਅਤੇ ਅਦਾਕਾਰੀ ਕੀਤੀ। ਨਾਟਕ ਵਿੱਚ ਆਦਿ ਕਾਲ ਤੋਂ ਲੈ ਕੇ ਅਜੋਕੇ ਸਮੇਂ ਤੱਕ ਪੰਜਾਬ ਦੇ ਬਦਲਦੇ ਹਾਲਾਤਾਂ ਨੂੰ ਬੜੇ ਕਲਾਤਮਿਕ ਤਰੀਕੇ ਨਾਲ ਦਰਸਾਇਆ ਗਿਆ। ਸੱਤਾਂ ਦਰਿਆਵਾਂ ਦੇ ਜਾਇਆਂ ਭਾਵ ਪੰਜਾਬੀਆਂ ਦੀ ਦੇਸ਼, ਧਰਮ, ਕੌਮ ਤੇ ਪੂਰੀ ਮਾਨਵਤਾ ਦੇ ਭਲੇ ਲਈ ਪਾਏ ਯੋਗਦਾਨ ਨੂੰ ਪੂਰੇ ਵਿਸਥਾਰ ਨਾਲ ਪੇਸ਼ ਕੀਤਾ ਗਿਆ।ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਪਹਿਚਾਣ ਕਰਵਾਉਂਦੇ ਇਸ ਨਾਟਕ ਦੀ ਪੇਸ਼ਕਾਰੀ ਦੌਰਾਨ ਆਡੀਟੋਰੀਅਮ ਵਾਰ-ਵਾਰ ਤਾੜੀਆਂ ਨਾਲ ਗੂੰਜਿਆ।

ਇਹ ਵੀ ਪੜ੍ਹੋ  Bathinda ‘ਚ ਚੱਲ ਰਿਹਾ ਐਬੁਲੈਂਸ-ਹਸਪਤਾਲ ਦਾ (ਨਾ+ਪਾ+ਕ) ਗਠਜੋੜ; ਆਡੀਓ ਤੇ ਵੀਡੀਓ ਵਾਈਰਲ

ਨਾਟ-ਉਤਸਵ ਦਾ ਉਦਘਾਟਨ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਅਤੇ ਉੱਘੇ ਸ਼ਾਇਰ, ਸਾਹਿਤਕਾਰ, ਚਿੱਤਰਕਾਰ ਤੇ ਕਾਰਟੂਨਿਸਟ ਸ. ਜਸਵੰਤ ਸਿੰਘ ਜ਼ਫ਼ਰ ਨੇ ਕੀਤਾ।ਜ਼ਿਲ੍ਹਾ ਭਾਸ਼ਾ ਦਫ਼ਤਰ ਬਠਿੰਡਾ ਤੋਂ ਖੋਜ ਅਫ਼ਸਰ ਸ. ਨਵਪ੍ਰੀਤ ਸਿੰਘ ਆਏ ਹੋਏ ਮਹਿਮਾਨਾਂ ਨੂੰ ਰਸਮੀ ਜੀ ਆਇਆਂ ਆਖਿਆ। ਨਾਟਿਅਮ ਪੰਜਾਬ ਦੇ ਪ੍ਰਧਾਨ ਰਿੰਪੀ ਕਾਲੜਾ, ਈਵੈਂਟ ਕੋਆਰਡੀਨੇਟਰ ਗੁਰਨੂਰ ਸਿੰਘ, ਵਾਣੀ ਗੋਇਲ, ਸਰਪ੍ਰਸਤ ਸ਼੍ਰੀ ਸੁਦਰਸ਼ਨ ਗਰਗ, ਸਰਪ੍ਰਸਤ ਡਾ. ਵਿਤੁਲ ਗੁਪਤਾ, ਸ਼੍ਰੀ ਗੇਰਪ੍ਰੇਮ ਲਹਿਰੀ ਸਰਪ੍ਰਸਤ ਪੰਜਾਬੀ ਅਡਵੈਂਚਰ ਕਲੱਬ ਅਤੇ ਸਿਲਵਰ ਓਕਸ ਗਰੁੱਪ ਦੇ ਚੇਅਰਮੈਨ ਸ. ਇੰਦਰਜੀਤ ਸਿੰਘ ਬਰਾੜ ਨੇ ਸ. ਜਸਵੰਤ ਸਿੰਘ ਜ਼ਫ਼ਰ ਨੂੰ ਸਨਮਾਨ ਚਿੰਨ੍ਹ ਭੇਂਟ ਕੀਤਾ।ਇਸ ਮੌਕੇ ਬੋਲਦਿਆ ਸ. ਜਸਵੰਤ ਜ਼ਫ਼ਰ ਨੇ ਜ਼ਿਲ੍ਹਾ ਭਾਸ਼ਾ ਅਫ਼ਸਰ ਕੀਰਤੀ ਕਿਰਪਾਲ ਦੀ ਅਗਵਾਈ ਵਿੱਚ ਹੋ ਰਹੇ ਇਸ ਨਾਟ ਮੇਲੇ ਦੇ ਪ੍ਰਬੰਧਨ ਦੀ ਸ਼ਲਾਘਾ ਕੀਤੀ ਅਤੇ ਮਾਲਵੇ ਦੇ ਇਸ ਖਿੱਤੇ ਨੂੰ ਰੰਗਮੰਚ ਅਤੇ ਕਿਤਾਬਾਂ ਨੂੰ ਪਿਆਰ ਕਰਨ ਵਾਲਿਆਂ ਦੀ ਸੂਚੀ ਵਿੱਚ ਸਭ ਤੋਂ ਮੋਹਰੀ ਦੱਸਿਆ। ਉਨ੍ਹਾਂ ਇਹ ਵੀ ਕਿਹਾ ਭਾਸ਼ਾ ਵਿਭਾਗ ਪੰਜਾਬ ਨੂੰ ਸਮੇਂ ਦਾ ਹਾਣੀ ਬਣਾਉਂਦੇ ਹੋਏ ਆਪਣੇ ਅਣਮੁੱਲਾ ਸਾਹਿਤ ਵਿਸ਼ਵ ਦੇ ਕੋਨੇ-ਕੋਨੇ ਵਿੱਚ ਪਹੁੰਚਾਉਣ ਲਈ ਵਚਨਬੱਧ ਹੈ ਅਤੇ ਇਸ ਅਧੀਨ ਸਾਹਿਤ ਦੀ ਡਿਜੀਟਾਈਜੇਸ਼ਨ ਤੇ ਹੋਰ ਸਬੰਧਤ ਕਾਰਜ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ  Silver Oaks School ਦੀ Satyajeet Kaur ਨੇ ਰਾਸ਼ਟਰੀ ਪੱਧਰ ਦੀ Roller Skating Championship ਵਿਚ ਜਿੱਤਿਆ Gold Medal

ਅੰਤ ਵਿੱਚ ਜ਼ਿਲ੍ਹਾ ਭਾਸ਼ਾ ਅਫ਼ਸਰ ਕੀਰਤੀ ਕਿਰਪਾਲ ਨੇ ਮਹਿਮਾਨਾਂ ਅਤੇ ਦਰਸ਼ਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਦਰਸ਼ਕਾਂ ਨੂੰ ਨਾਟ-ਮੇਲੇ ਦੇ ਅਗਲੇ ਦੋ ਦਿਨਾਂ ਦੌਰਾਨ ਹੋ ਰਹੇ ਨਾਟਕਾਂ ਵਿੱਚ ਵੀ ਇਸੇ ਤਰ੍ਹਾਂ ਸ਼ਾਮਿਲ ਹੋਣ ਦੀ ਅਪੀਲ ਕੀਤੀ।ਇਸ ਇਸ ਦੌਰਾਨ ਜ਼ਿਲ੍ਹਾ ਭਾਸ਼ਾ ਦਫ਼ਤਰ ਬਠਿੰਡਾ ਵੱਲੋਂ ਸ਼੍ਰੀ ਸੁਖਮਨੀ ਸਿੰਘ ਦੀ ਦੇਖ-ਰੇਖ ਹੇਠ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ ਜਿਸ ਵਿੱਚ ਦਰਸ਼ਕਾਂ ਨੇ ਕਿਤਾਬਾਂ ਖ਼ਰੀਦਣ ‘ਚ ਕਾਫ਼ੀ ਦਿਲਚਸਪੀ ਵਿਖਾਈ ਅਤੇ ਨਾਟਕ ਸ਼ੁਰੂ ਹੋਣ ਤੋਂ ਪਹਿਲਾਂ ਹੋਇਆ ਓਪਨ ਮਾਈਕ ਸੈਸ਼ਨ ਵੀ ਖ਼ੂਬ ਪਸੰਦ ਕੀਤਾ ਗਿਆ।ਮੰਚ ਸੰਚਾਲਕ ਦੀ ਭੂਮਿਕਾ ਡਾ. ਸੰਦੀਪ ਸਿੰਘ ਮੋਹਲਾਂ ਨੇ ਨਿਭਾਈ।ਇਸ ਦੌਰਾਨ ਸ. ਗੁਰਦਾਸ ਸਿੰਘ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਪ੍ਰੋ. ਸ਼ੁਭਪ੍ਰੇਮ ਬਰਾੜ, ਅਨਿਲ ਕੁਮਾਰ, ਸ਼ੁਭਮ ਕੁਮਾਰ ਤੋਂ ਇਲਾਵਾ ਸ਼ਹਿਰ ਦੀਆਂ ਪ੍ਰਮੁੱਖ ਸਾਹਿਤਕ ਹਸਤੀਆਂ ਵਿੱਚੋਂ ਜਸਪਾਲ ਮਾਨਖੇੜਾ, ਮਨਪ੍ਰੀਤ ਟਿਵਾਣਾ, ਸੁਰਿੰਦਰਪ੍ਰੀਤ ਘਣੀਆ, ਸੁਖਦਰਸ਼ਨ ਗਰਗ, ਅਮਰਜੀਤ ਪੇਂਟਰ, ਰਮੇਸ਼ ਸੇਠੀ ਬਾਦਲ ਅਤੇ ਸਮੂਹ ਨਾਟਿਅਮ ਆਰਟਿਸਟ ਮੌਜੂਦ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

SDM Balkarn Singh Mahal ਵੱਲੋਂ ਪਿੰਡ ਧਨ ਸਿੰਘ ਖਾਨਾ ਦਾ ਦੌਰਾ, ਕਿਸਾਨਾਂ ਦੀਆਂ ਸਮੱਸਿਆਵਾਂ ਸੁਣੀਆਂ

0

Bathinda News: SDM Bathinda Balkarn Singh Maha lਵੱਲੋਂ ਅੱਜ ਪਿੰਡ ਧਨਸਿੰਘਖਾਨਾ ਦਾ ਦੌਰਾ ਕੀਤਾ ਗਿਆ। ਦੌਰੇ ਦੌਰਾਨ ਉਨ੍ਹਾਂ ਨੇ ਸਰਪੰਚ ਅਤੇ ਪੰਚਾਇਤ ਮੈਂਬਰਾਂ ਦੀ ਹਾਜ਼ਰੀ ਵਿੱਚ ਕਿਸਾਨਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਦੇ ਉਚਿਤ ਹੱਲ ਪ੍ਰਦਾਨ ਕੀਤੇ।ਐਸ.ਡੀ.ਐਮ. ਨੇ ਪਿੰਡ ਵਾਸੀਆਂ ਨੂੰ ਪਰਾਲੀ ਸਾੜਨ ਦੇ ਨੁਕਸਾਨਾਂ ਬਾਰੇ ਜਾਗਰੂਕ ਕਰਦੇ ਹੋਏ ਕਿਹਾ ਕਿ ਪਰਾਲੀ ਸਾੜਨ ਨਾਲ ਵਾਤਾਵਰਣ ਪ੍ਰਦੂਸ਼ਣ ਵਧਦਾ ਹੈ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਘਟਦੀ ਹੈ।

ਇਹ ਵੀ ਪੜ੍ਹੋ  Bathinda ‘ਚ ਚੱਲ ਰਿਹਾ ਐਬੁਲੈਂਸ-ਹਸਪਤਾਲ ਦਾ (ਨਾ+ਪਾ+ਕ) ਗਠਜੋੜ; ਆਡੀਓ ਤੇ ਵੀਡੀਓ ਵਾਈਰਲ

ਉਨ੍ਹਾਂ ਨੇ ਕਿਸਾਨਾਂ ਨੂੰ ਸਰਕਾਰ ਵੱਲੋਂ ਉਪਲਬਧ ਮਸ਼ੀਨਾਂ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ।ਜਾਣਕਾਰੀ ਮੁਤਾਬਕ, ਪਿੰਡ ਦੇ ਜ਼ਿਆਦਾਤਰ ਕਿਸਾਨਾਂ ਵੱਲੋਂ ਬੇਲਿੰਗ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ ਅਤੇ ਪਿੰਡ ਵਿੱਚ ਇੱਕ ਲੱਖ ਟਨ ਸਮਰੱਥਾ ਵਾਲੇ ਤਿੰਨ ਡੰਪ ਸਥਾਪਿਤ ਕੀਤੇ ਗਏ ਹਨ।ਇਸ ਮੌਕੇ ਕਲਸਟਰ ਅਫ਼ਸਰ ਮਨਦੀਪ ਕੌਰ, ਨੋਡਲ ਅਫ਼ਸਰ ਮਾਨਿਕ ਬੰਸਲ, ਏ.ਐਸ.ਆਈ. ਹਰਿਯੋਧ ਸਿੰਘ ਅਤੇ ਜ਼ਿਲ੍ਹਾ ਨੋਡਲ ਅਫ਼ਸਰ ਨਵਜੀਤ ਢਿੱਲੋਂ ਵੀ ਹਾਜ਼ਰ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Guru Kashi University ਵੱਲੋਂ “ਖੋਜ ਅਤੇ ਵਿਤੀ ਸਹਾਇਤਾ” ਵਿਸ਼ੇ ‘ਤੇ ਸੈਮੀਨਾਰ

0

Talwandi Sabo News: Guru Kashi University ਦੇ ਫੈਕਲਟੀ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਵੱਲੋਂ ਖੋਜਾਰਥੀਆਂ ਨੂੰ ਆਪਣੇ ਖੋਜ ਪ੍ਰੋਜੈਕਟਾਂ ਦੇ ਵਿੱਤੀ ਪ੍ਰਬੰਧਨ ਲਈ “ਖੋਜ ਅਤੇ ਵਿੱਤੀ ਸਹਾਇਤਾ” ਵਿਸ਼ੇ ਤੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਪ੍ਰੋ. (ਡਾ.) ਐਨ.ਤੇਜੋ ਪ੍ਰਕਾਸ਼, ਸਕੂਲ ਆਫ਼ ਐਨਰਜੀ ਐਂਡ ਐਨਵਾਇਰਨਮੈਂਟ, ਥਾਪਰ ਇੰਸਟੀਚਿਉਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਪਟਿਆਲਾ ਨੇ ਮੁੱਖ ਵਕਤਾ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਡਾ. ਪੀਯੂਸ਼ ਵਰਮਾ, ਪ੍ਰੋ ਵਾਈਸ ਚਾਂਸਲਰ ਰਿਸਰਚ ਐਂਡ ਟੈਕਨਾਲੋਜੀ, ਵੱਖ-ਵੱਖ ਵਿਭਾਗਾਂ ਦੇ ਡੀਨ, ਫੈਕਲਟੀ ਮੈਂਬਰ ਤੇ ਖੋਜਾਰਥੀ ਹਾਜ਼ਰ ਹੋਏ।ਡਾ. ਤੇਜੋ ਨੇ ਰਿਸਰਚ ਪ੍ਰਪੋਜ਼ਲ ਲਿੱਖਣ ਦੀ ਵਿਧੀ ਅਤੇ ਬਜਟ ਬਣਾਉਣ ਦੇ ਵਿਸ਼ੇਸ਼ ਨੁਕਤਿਆਂ ਬਾਰੇ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ  Bathinda ‘ਚ ਚੱਲ ਰਿਹਾ ਐਬੁਲੈਂਸ-ਹਸਪਤਾਲ ਦਾ (ਨਾ+ਪਾ+ਕ) ਗਠਜੋੜ; ਆਡੀਓ ਤੇ ਵੀਡੀਓ ਵਾਈਰਲ

ਉਨ੍ਹਾਂ ਵੱਖ-ਵੱਖ ਅੰਤਰ-ਰਾਸ਼ਟਰੀ ਏਜੰਸੀਆਂ ਤੋਂ ਫੰਡਿੰਗ ਹਾਸਿਲ ਕਰਨ ਲਈ ਜਮਾਂ ਕੀਤੇ ਜਾਣ ਵਾਲੇ ਪ੍ਰੋਜੈਕਟਾਂ ਦੇ ਅਹਿਮ ਨੁਕਤਿਆਂ ਬਾਰੇ ਚਾਨਣਾ ਪਾਇਆ ਅਤੇ ਅੰਤਰ-ਵਿਸ਼ਯਕ ਪ੍ਰੋਜੈਕਟ ਲਿਖਣ ਅਤੇ ਬਾਹਰੀ ਖੋਜ ਸੰਸਥਾਵਾਂ ਨਾਲ ਸਹਿਯੋਗ ਵਧਾਉਣ ਲਈ ਪ੍ਰੇਰਿਤ ਕੀਤਾ।ਡਾ. ਵਰਮਾ ਨੇ ਸੈਮੀਨਾਰ ਨੂੰ ਗਿਆਨਵਰਧਕ ਅਤੇ ਨਵੀਆਂ ਪਹਿਲਕਦਮੀਆਂ ਨੂੰ ਮਜ਼ਬੂਤ ਕਰਨ ਵਾਲਾ ਦੱਸਿਆ। ਉਨ੍ਹਾਂ ਕਿਹਾ ਕਿ ਬਜਟ ਬਣਾਉਣ, ਫੰਡਿੰਗ ਸਾਈਕਲਾਂ ਨੂੰ ਸਮਝਣ ਅਤੇ ਰਿਵੀਉ ਟਿੱਪਣੀਆਂ ਦਾ ਉੱਚਿਤ ਜਵਾਬ ਦੇਣ ਬਾਰੇ ਜਾਣਕਾਰੀ ਦਿੱਤੀ ਗਈ ਹੈ। ਧੰਨਵਾਦੀ ਭਾਸ਼ਣ ਵਿੱਚ ਡਾ. ਹਰਸਿਮਰਨ ਸਿੰਘ ਅਤੇ ਡਾ. ਨਵਦੀਪ ਸਿੰਘ ਨੇ ਸੈਮੀਨਾਰ ਨੂੰ ਰਿਸਰਚ ਈਕੋਸਿਸਟਮ ਨੂੰ ਹੁਲਾਰਾ ਦੇਣ ਵਾਲਾ ਦੱਸਿਆ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Guru Kashi University ਦੇ ਵਿਦਿਆਰਥੀਆਂ ਵੱਲੋਂ ਜੈਪੁਰ ਦੇ ਵਿੱਦਿਅਕ ਅਦਾਰਿਆ ਦਾ ਦੌਰਾ

0

👉ਦੌਰਾ ਤਕਨਾਲੋਜੀ, ਸੱਭਿਆਚਾਰ ਅਤੇ ਸੈਰ-ਸਪਾਟੇ ਦਾ ਸੁੰਦਰ ਮਿਲਾਪ- ਡਾ. ਵਿਜੈ ਲਕਸ਼ਮੀ
Talwandi Sabo News: Guru Kashi University ਦੇ ਵਿਦਿਆਰਥੀਆਂ ਨੂੰ ਨਵੀਂ ਤਕਨਾਲੋਜੀ, ਕੰਪਿਊਟਰ, ਰੋਬੋਟ ਅਤੇ ਆਲੇ ਦੁਆਲੇ ਦੇ ਵਿਵਹਾਰਿਕ ਗਿਆਨ ਲਈ ਫੈਕਲਟੀ ਆਫ਼ ਕੰਪਿਉਟਿੰਗ ਦੇ 18 ਵਿਦਿਆਰਥੀਆਂ ਵੱਲੋਂ ਪ੍ਰੋ.(ਡਾ.) ਵਿਜੈ ਲਕਸ਼ਮੀ ਡੀਨ ਦੀ ਰਹਿਨੁਮਾਈ ਹੇਠ ਰਾਜਸਥਾਨ ਸੈਂਟਰ ਫਾਰ ਐਡਵਾਂਸਡ ਟ੍ਰੇਨਿੰਗ ਸੰਸਥਾਨ ਅਤੇ ਗੁਲਾਬੀ ਸ਼ਹਿਰ ਜੈਪੂਰ ਦੇ ਵਿੱਦਿਅਕ ਮਹਤੱਵ ਵਾਲੇ ਇਤਿਹਾਸਕ ਸਥਾਨਾਂ ਦਾ ਦੌਰਾ ਕਰਵਾਇਆ ਗਿਆ।

ਇਹ ਵੀ ਪੜ੍ਹੋ  Bathinda ‘ਚ ਚੱਲ ਰਿਹਾ ਐਬੁਲੈਂਸ-ਹਸਪਤਾਲ ਦਾ (ਨਾ+ਪਾ+ਕ) ਗਠਜੋੜ; ਆਡੀਓ ਤੇ ਵੀਡੀਓ ਵਾਈਰਲ

ਡਾ. ਲਕਸ਼ਮੀ ਨੇ ਦੱਸਿਆ ਕਿ ਦੌਰੇ ਦੌਰਾਨ ਵਿਦਿਆਰਥੀਆਂ ਨੇ ਤਕਨਾਲੋਜੀ ਤੇ ਵਿਸ਼ਾ ਮਾਹਿਰਾਂ ਨਾਲ ਮੁਲਾਕਾਤ ਕੀਤੀ ਨੂੰ ਤਕਨਾਲੋਜੀ ਡਿਜ਼ਾਇਨ, ਇੰਜੀਨਿਅਰਿੰਗ ਆਟੋਮੇਸ਼ਨ ਵਿੱਚ ਆ ਰਹੇ ਬਦਲਾਵਾਂ, ਆਰਟੀਫਿਸ਼ੀਅਲ ਇੰਟੈਲੀਜੈਂਸ (ਏ.ਆਈ.), ਮਸ਼ੀਨ ਲਰਨਿੰਗ ਆਦਿ ਖੇਤਰਾਂ ਵਿੱਚ ਹੋ ਰਹੇ ਵਿਕਾਸ ਬਾਰੇ ਜਾਣਕਾਰੀ ਹਾਸਿਲ ਕੀਤੀ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਰੋਬੋਟਿਕਸ, ਮਨੁੱਖੀ ਰੋਬੋਟ, ਰੋਬੋਟਿਕ ਹੱਥਾਂ ਆਦਿ ਦੇ ਨਿਰਮਾਣ ਬਾਰੇ ਵਿਵਹਾਰਿਕ ਜਾਣਕਾਰੀ ਦਿੱਤੀ ਗਈ। R-CAT ਦੇ ਦੌਰੇ ਤੋਂ ਬਾਅਦ ਵਿਦਿਆਰਥੀਆਂ ਨੇ ਜੈਪੁਰ ਦੇ ਇਤਿਹਾਸਕ ਸਥਾਨਾਂ ਜਿਵੇਂ ਆਮੇਰ ਦਾ ਕਿਲ੍ਹਾ, ਹਵਾ ਮਹਿਲ, ਜੰਤਰ ਮੰਤਰ, ਸਿਟੀ ਪੈਲੇਸ ਦਾ ਦੌਰਾ ਕੀਤਾ ਅਤੇ ਰਾਜਸਥਾਨ ਦੇ ਸੱਭਿਆਚਾਰ ਬਾਰੇ ਜਾਣਕਾਰੀ ਹਾਸਿਲ ਕੀਤੀ।

ਇਹ ਵੀ ਪੜ੍ਹੋ  Pritam Singh Kotbhai ਦੀ ਮੁੜ ਚਮਕੀ ਕਿਸਮਤ; ਬਣੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ(ਦਿਹਾਤੀ)

ਉਨ੍ਹਾਂ ਕਿਹਾ ਕਿ ਇਹ ਵਿੱਦਿਅਕ ਦੌਰਾ ਤਕਨਾਲੋਜੀ, ਸੱਭਿਆਚਾਰ ਅਤੇ ਮਨੋਰੰਜਨ ਦਾ ਸੁਮੇਲ ਹੈ।ਕੁਆਰਡੀਨੇਟਰ ਡਾ. ਰਣਵੀਰ ਸਿੰਘ ਤੇ ਡਾ. ਸ਼ਾਲੂ ਨੇ ਦੱਸਿਆ ਕਿ ਦੌਰੇ ਦੌਰਾਨ ਜੀ.ਕੇ.ਯੂ. ਅਤੇ ਸੈਂਟਰ ਫਾਰ ਐਡਵਾਂਸਡ ਟ੍ਰੇਨਿੰਗ ਸੰਸਥਾਨ ਵਿਚਕਾਰ ਆਪਸੀ ਸਹਿਯੋਗ ਅਤੇ ਗਿਆਨ ਦੇ ਆਦਾਨ ਪ੍ਰਦਾਨ ਲਈ ਦੁਵੱਲਾ ਸਮਝੌਤਾ ਹਸਤਾਖਰਿਤ ਕੀਤਾ ਗਿਆ ਹੈ ਜੋ ਖੋਜਾਰਥੀਆਂ ਅਤੇ ਉੱਭਰ ਰਹੇ ਸਾਇੰਸਦਾਨਾਂ ਲਈ ਖੋਜ ਦੇ ਨਵੀਆਂ ਰਾਹਾਂ ਖੋਲ੍ਹੇਗਾ। ਦੌਰੇ ਨੂੰ ਵਿਦਿਆਰਥੀਆਂ ਨੇ ਮਨੋਰੰਜਕ ਦੇ ਨਾਲ-ਨਾਲ ਗਿਆਨਵਰਧਕ ਦੱਸਿਆ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Bathinda ‘ਚ ਚੱਲ ਰਿਹਾ ਐਬੁਲੈਂਸ-ਹਸਪਤਾਲ ਦਾ (ਨਾ+ਪਾ+ਕ) ਗਠਜੋੜ; ਆਡੀਓ ਤੇ ਵੀਡੀਓ ਵਾਈਰਲ

0

👉ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ, ਨਾਮੀ ਹਸਪਤਾਲ ਦੇ ਅਧਿਕਾਰੀ ਦੀ ਵੀ ਆਡੀਓ ਬਣੀ ਚਰਚਾ ਦਾ ਵਿਸ਼ਾ
Bathinda News: ਪਿਛਲੇ ਦੋ ਦਹਾਕਿਆਂ ਤੋਂ ਪੰਜਾਬ ਦੇ ਵੱਡੇ ਮਹਾਂਨਗਰਾਂ ਵਿਚ ਸ਼ੁਮਾਰ ਹੋਏ ਬਠਿੰਡਾ ਸ਼ਹਿਰ ਵਿਚ ਨਾਮੀ ਹਸਪਤਾਲਾਂ ਅਤੇ ਐਬੂਲੈਂਸ ਹਸਪਤਾਲਾਂ ਦੇ ਆਪਸੀ ਕਥਿਤ ਗਠਜੋੜ ਦੀਆਂ ਚਰਚਾਵਾਂ ਗਲੀ-ਗਲੀ ਹੋ ਰਹੀਆਂ ਹਨ। ਦੀਵਾਲੀ ਮੌਕੇ ਇੱਕ ਨਾਮੀ ਹਸਪਤਾਲ ਵੱਲੋਂ ਸ਼ਹਿਰ ਦੇ ਇੱਕ ਹੋਟਲ ਵਿਚ ਕੁੱਝ ਐਂਬੁਲੈਂਸ ਸੰਚਾਲਕਾਂ ਨੂੰ ਪਾਰਟੀ-ਸ਼ਾਰਟੀ ਕਰਨ ਦੀਆਂ ਖ਼ਬਰਾਂ ਤੋਂ ਬਾਅਦ ਹੁਣ ਜਿੱਥੇ ਇੱਕ ਐਬੁਲੈਂਸ ਸੰਚਾਲਕ ਨੂੰ ‘ਟੋਫ਼ੀਆ’ ਦੇਣ ਦੀ ਆਡੀਓ ਵਾਈਰਲ ਹੋ ਰਹੀ ਹੈ, ਉਥੇ ਏਮਜ਼ ਦੇ ਸਾਹਮਣੇ ਆਪਣੇ ਇੱਕ ਨਜ਼ਦੀਕੀ ਰਿਸ਼ਤੇਦਾਰ ਨੂੰ ਜੈਪੁਰ ਹਸਪਤਾਲ ਲਿਜਾ ਰਹੇ ਇੱਕ ਐਬੁਲੈਂਸ ਚਾਲਕ ਨੂੰ ਕੁੱਝ ਐਬੁਲੈਂਸ ਸੰਚਾਲਕਾਂ ਵੱਲੋਂ ਰਾਸਤੇ ਵਿਚ ਘੇਰਨ ਦੀ ਵੀਡੀਓ ‘ਤੇ ਲੋਕਾਂ ਵੱਲੋਂ ਕਾਫ਼ੀ ਨਰਾਜ਼ਗੀ ਜਤਾਈ ਜਾ ਰਹੀ ਹੈ।

ਇਹ ਵੀ ਪੜ੍ਹੋ  Pritam Singh Kotbhai ਦੀ ਮੁੜ ਚਮਕੀ ਕਿਸਮਤ; ਬਣੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ(ਦਿਹਾਤੀ)

ਹਾਲਾਂਕਿ ਇਹ ਮਾਮਲਾ ਪੁਲਿਸ ਕੋਲ ਵੀ ਪੁੱਜਿਆ ਤੇ ਪਤਾ ਚੱਲਿਆ ਹੈ ਕਿ ਇਸ ਮਾਮਲੇ ਵਿਚ ਬਦਨਾਮੀ ਹੁੰਦੀ ਵੇਖ ਐਬੁਲੇਂਸ ਵਾਲਿਆਂ ਵੱਲੋਂ ਵਿਚ ਪੈ ਕੇ ਰਾਜ਼ੀਨਾਮਾ ਕਰਵਾ ਦਿੱਤਾ ਗਿਆ ਪ੍ਰੰਤੂ ਇਸ ਘਟਨਾ ਨੇ ਏਮਜ਼ ਪੁਲਿਸ ਚੌਕੀ ਉੱਪਰ ਵੀ ਸਵਾਲੀਆਂ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ ਕਿ ਸ਼ਰੇਆਮ ਹੋ ਰਹੀ ਇਸ ਗੁੰਡਾਗਰਦੀ ਦੀ ਵੀਡੀਓ ਦੇ ਮਾਮਲੇ ਨੂੰ ਪੁਲਿਸ ਵੱਲੋਂ ਵੀ ਠੰਢੇ ਬਸਤੇ ਵਿਚ ਪਾ ਦਿੱਤਾ ਗਿਆ। ਜਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਰਾਜਸਥਾਨ ਤੋਂ ਇੱਕ ਐਬੁਲੇਂਸ ਸੰਚਾਲਕ ਆਪਣੇ ਰਿਸ਼ਤੇਦਾਰ ਨੂੰ ਏਮਜ਼ ਬਠਿੰਡਾ ਦੇ ਵਿਚ ਲੈ ਕੇ ਆਇਆ ਸੀ ਪ੍ਰੰਤੂ ਹਾਲਾਤ ਖਰਾਬ ਹੋਣ ਕਾਰਨ ਏਮਜ਼ ਬਠਿੰਡਾ ਵਿਚੋਂ ਉਕਤ ਮਰੀਜ਼ ਨੂੰ ਵਾਪਸ ਰੈਫ਼ਰ ਕਰ ਦਿਤਾ ਗਿਆ। ਇਸ ਦੌਰਾਨ ਜਦ ਉਹੀ ਐਬੁਲੇਂਸ ਵਾਲਾ ਮਰੀਜ਼ ਨੂੰ ਵਾਪਸ ਲਿਜਾਣ ਲੱਗਿਆ ਤਾਂ ਬਠਿੰਡਾ ਏਮਜ਼ ਦੇ ਗੇਟ ਉੱਪਰ ਖੜੀਆਂ ਐਬੁਲੇਂਸ ਦੇ ਝੁੰਡ ਵਿਚੋਂ ਇੱਕ ਐਬੁਲੇਂਸ ਵਿਚ ਬੈਠ ਕੇ ਕੁੱਝ ਲੋਕ ਉਸਦੇ ਪਿੱਛੇ ਪੈ ਗਏ ਤੇ ਗੱਡੀ ਵਿਚ ਮਰੀਜ਼ ਹੋਣ ਦੇ ਬਾਵਜੁਦ ਉਸਨੂੰ ਜੁਬਰੀ ਰੋਕਣ ਦੀ ਕੋਸਿਸ ਕੀਤੀ। ਇਸ ਘਟਨਾ ਦੀ ਵਾਈਰਲ ਹੋਈ ਵੀਡੀਓ ਵਿਚ ਇਹ ਸਾਰਾ ਕੁੱਝ ਦੇਖਿਆ ਜਾ ਸਕਦਾ। ਇਸ ਮਸਲੇ ਸਬੰਧੀ ਜਦ ਡੀਐਸਪੀ ਦਿਹਾਤੀ ਹਰਵਿੰਦਰ ਸਿੰਘ ਸਰਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਿਕਾਇਤ ਜਰੂਰ ਆਈ ਸੀ ਪ੍ਰੰਤੂ ਮੁਦਈ ਧਿਰ ਸਿਕਾਇਤ ਦੇਣ ਤੋਂ ਬਾਅਦ ਵਾਪਸ ਨਹੀਂ ਆਈ ਤੇ ਦੋਨਾਂ ਧਿਰਾਂ ਵਿਚਕਾਰ ਬਾਹਰ ਰਾਜ਼ੀਨਾਮਾ ਹੋਣ ਬਾਰੇ ਪਤਾ ਚੱਲਿਆ ਹੈ। ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਮਾਮਲਾ ਗੰਭੀਰ ਹੈ, ਜਿਸਦੇ ਚੱਲਦੇ ਉਹ ਖੁਦ ਉਥੇ ਜਾਣਗੇ। ਦੂਜੇ ਪਾਸੇ ਖੁਦ ਨੂੰ ਐਬੁਲੇਂਸ ਯੂਨੀਅਨ ਏਮਜ਼ ਦੇ ਪ੍ਰਧਾਨ ਦੱਸਣ ਵਾਲੇ ਗੁਰਸੇਵਕ ਸਿੰਘ ਨੇ ਸੰਪਰਕ ਕਰਨ ‘ਤੇ ਦਾਅਵਾ ਕੀਤਾ ਕਿ ਇਹ ਘਟਨਾ ਬਹੁਤ ਮਾੜੀ ਹੈ ਤੇ ਅਜਿਹਾ ਕਰਨ ਵਾਲਿਆਂ ਨੇ ਮੁਆਫ਼ੀ ਮੰਗ ਲਈ ਹੈ। ਉਨ੍ਹਾਂ ਕਿਹਾ ਕਿ ਅੱਗੇ ਤੋਂ ਅਜਿਹੀ ਘਟਨਾ ਨਹੀਂ ਵਾਪਰੇਗੀ, ਇਸਦੇ ਲਈ ਯਕੀਨੀ ਬਣਾਇਆ ਜਾ ਰਿਹਾ।

ਇਹ ਵੀ ਪੜ੍ਹੋ  Silver Oaks School ਦੀ Satyajeet Kaur ਨੇ ਰਾਸ਼ਟਰੀ ਪੱਧਰ ਦੀ Roller Skating Championship ਵਿਚ ਜਿੱਤਿਆ Gold Medal

ਉਧਰ, ਦੂਜੇ ਪਾਸੇ ਸ਼ਹਿਰ ਦੇ ਇੱਕ ਨਾਮੀ ਪ੍ਰਾਈਵੇਟ ਹਸਪਤਾਲ ਦੇ ਅਧਿਕਾਰੀ ਅਤੇ ਸ਼੍ਰੀ ਮੁਕਤਸਰ ਸਾਹਿਬ ਨਾਲ ਸਬੰਧਤ ਇੱਕ ਸਮਾਜ ਸੇਵੀ ਸੁਸਾਇਟੀ ਸ਼੍ਰੀ ਸਾਲਾਸਰ ਮਨੁੱਖਤਾ ਦੀ ਸੇਵਾ ਸੁਸਾਇਟੀ ਦੇ ਅਹੁੱਦੇਦਾਰ ਵਿਚਕਾਰ ਹੋਈ ਗੱਲਬਾਤ ਦੀ ਆਡੀਓ ਵੀ ਸ਼ੋਸਲ ਮੀਡੀਆ ‘ਤੇ ਖੂਬ ਵਾਈਰਲ ਹੋ ਰਹੀ ਹੈ। ਖੁਦ ਨੂੰ ਪਾਰਕ ਹਸਪਤਾਲ ਦਾ ਅਧਿਕਾਰੀ ਦੱਸਣ ਵਾਲਾ ਪੰਕਜ਼ ਸੋਨੀ ਨਾਂ ਦਾ ਵਿਅਕਤੀ ਉਕਤ ਸੁਸਾਇਟੀ ਦੇ ਅਹੁੱਦੇਦਾਰ ਟਿੰਕੂ ਨੂੰ ਆਪਣੀਆਂ ਐਬੁਲੇਂਸਾਂ ਰਾਹੀਂ ਮਰੀਜ਼ ਅਪਣੇ ਆਪਣੇ ਹਸਪਤਾਲ ਵਿਚ ਲਿਆਉਣ ਲਈ ਕਹਿ ਰਿਹਾ ਤੇ ਇਸਦੇ ਬਦਲੇ ਨਗਦ ਅਦਾਇਗੀ ਵਾਲੇ ਇੱਕ ਮਰੀਜ਼ ਨੂੰ ਲਿਆਉਣ ਲਈ 5 ਟੋਫ਼ੀਆ( ਪੰਜ ਹਜ਼ਾਰ) ਅਤੇ ਹੋਰਨਾਂ ਕਾਰਡਾਂ ਦੇ ਹਿਸਾਬ ਨਾਲ 3,2 ਅਤੇ 1 ਟੋਫ਼ੀ ਦੇਣ ਬਾਰੇ ਕਿਹਾ ਜਾ ਰਿਹਾ। ਇਸ ਵਾਈਰਲ ਆਡੀਓ ਸਬੰਧੀ ਸੰਪਰਕ ਕਰਨ ‘ਤੇ ਪੰਕਜ ਸੋਨੀ ਨਾਂ ਦੇ ਵਿਅਕਤੀ ਨੇ ਗੱਲ ਨੂੰ ਗੋਲਮੋਲ ਕਰਦਿਆਂ ਕਿਹਾ ਕਿ ਇਹ ਕੋਈ ਮੁੱਦਾ ਨਹੀਂ ਅਤੇ ਮਿਲਣ ਦੀ ਗੱਲ ਕੀਤੀ ਅਤੇ ਫੋਨ ਕੱਟ ਦਿੱਤਾ। ਦੂਜੇ ਪਾਸੇ ਟਿੰਕੂ ਨਾਂ ਦੇ ਵਿਅਕਤੀ ਨੇ ਦਸਿਆ ਕਿ ਉਸਦੇ ਕੋਲ ਦੋ ਐਬੁਲੇਂਸਾਂ ਹਨ ਪ੍ਰੰਤੂ ਅੱਜ ਤੱਕ ਉਸਨੇ ਪੈਸੇ ਦੇ ਲਈ ਕੋਈ ਗਲਤ ਕੰਮ ਨਹੀਂ ਕੀਤਾ ਤੇ ਇਹ ਫੋਨ ਦੀ ਆਡੀਓ ਵਿਚ ਸਪੱਸ਼ਟ ਹੈ ਕਿ ਇਸ ਫ਼ੋਨ ਕਰਨ ਵਾਲੇ ਵਿਅਕਤੀ ਨੂੰ ਵੀ ਢੁਕਵਾਂ ਜਵਾਬ ਦਿੱਤਾ ਹੈ। ਬਹਰਹਾਲ ਦੋ-ਤਿੰਨ ਦਿਨਾਂ ਵਿਚ ਵਾਪਰੀਆਂ ਇਹ ਘਟਨਾਵਾਂ ਜਿੰਦਗੀ-ਮੌਤ ਦੀ ਲੜਾਈ ਲੜ ਰਹੇ ਮਰੀਜ਼ਾਂ ਅਤੇ ਉਨ੍ਹਾਂ ਨੂੰ ਬਚਾਉਣ ਵਿਚ ਲੱਗੇ ਪ੍ਰਵਾਰਾਂ ਦੀਆਂ ਭਾਵਨਾਵਾਂ ਨੂੰ ਕਾਫ਼ੀ ਠੇਸ ਪਹੁੰਚਾ ਰਹੀਆਂ ਹਨ ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਮੁੱਖ ਮੰਤਰੀ ਨੇ ਸੱਦੀ ਪੰਜਾਬ ਕੈਬਨਿਟ ਦੀ ਮੀਟਿੰਗ, 14 ਨੂੰ ਹੋਵੇਗੀ

0

Chandigarh News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਕੈਬਨਿਟ ਦੀ ਇੱਕ ਅਹਿਮ ਮੀਟਿੰਗ 14 ਨੂੰ ਸੱਦ ਲਈ ਹੈ। ਹਾਲਾਕਿ ਇਸ ਮੀਟਿੰਗ ਵਿਚਾਰੇ ਜਾਣ ਵਾਲੇ ਏਜੰਡਿਆਂ ਬਾਰੇ ਹਾਲੇ ਤੱਕ ਪਤਾ ਨਹੀਂ ਚੱਲ ਸਕਿਆ ਪ੍ਰੰਤੂ ਮੀਟਿੰਗ ਵਿਚ ਮਹੱਤਵਪੂਰਨ ਮੁੱਦੇ ਵਿਚਾਰਨ ਤੋਂ ਇਲਾਵਾ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸੱਦੇ ਜਾਣ ਵਾਲੇ ਵਿਧਾਨ ਸਭਾ ਦੇ ਵਿਸ਼ੇਸ ਸੈਸਨ ਬਾਰੇ ਵੀ ਚਰਚਾ ਹੋ ਸਕਦੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

 

Silver Oaks School ਦੀ Satyajeet Kaur ਨੇ ਰਾਸ਼ਟਰੀ ਪੱਧਰ ਦੀ Roller Skating Championship ਵਿਚ ਜਿੱਤਿਆ Gold Medal

0

Bathinda News: Silver Oaks School ਸ਼ੁਸਾਂਤ ਸਿਟੀ-2 ਬਠਿੰਡਾ ਦੀ ਨੌਂਵੀ ਕਲਾਸ ਦੀ ਪ੍ਰਤਿਭਾਸ਼ਾਲੀ ਅਤੇ ਸਮਰਪਿਤ ਵਿਦਿਆਰਥਣ ਸੱਤਿਆਜੀਤ ਕੌਰ ਨੇ ਰਾਸ਼ਟਰੀ ਪੱਧਰ ਦੀ ਰੋਲਰ ਸਕੇਟਿੰਗ ਚੈਂਪੀਅਨਸ਼ਿਪ ਵਿਚ ਆਪਣਾ ਸਥਾਨ ਸੁਰਖਿਅਤ ਕਰ ਕੇ ਆਪਣੇ ਮਾਪਿਆਂ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਅੰਮ੍ਰਿਤਸਰ ਵਿਖੇ ਹੋਏ ਰਾਜ ਪੱਧਰ ਦੇ ਮੁਕਾਬਲੇ ਵਿੱਚ ਸੱਤਿਆਜੀਤ ਦੇ ਸ਼ਾਨਦਾਰ ਪ੍ਰਦਰਸ਼ਨ, ਕਠਿਨ ਮਿਹਨਤ ਅਤੇ ਦ੍ਰਿੜ ਇਰਾਦੇ ਨੇ ਉਸਨੂੰ ਸਵਰਣ ਪਦਕ ਦਵਾਇਆ।ਇਹ ਪੂਰੇ ਬਠਿੰਡੇ ਜਿਲੇ ਲਈ ਬਹੁਤ ਹੀ ਵੱਡੀ ਉਪਬਲਧ ਹੈ, ਕਿ ਉਹ ਸਕੂਲ ਅਤੇ ਰਾਜ ਦੋਨਾਂ ਦੀ ਪ੍ਰਤੀਨਿਧਤਾ ਰਾਸ਼ਟਰੀ ਪੱਧਰ ‘ਤੇ ਕਰ ਰਹੀ ਹੈ।

ਇਹ ਵੀ ਪੜ੍ਹੋ Rajan Garg ਦੇ ਸਿਰ ਮੁੜ ਸਜ਼ਿਆ ਜ਼ਿਲ੍ਹਾ ਕਾਂਗਰਸ ਬਠਿੰਡਾ ਦੀ ਪ੍ਰਧਾਨਗੀ ਦਾ ਤਾਜ਼

ਇਸੇ ਪ੍ਰਤਿਯੋਗਿਤਾ ਵਿਚ ਦਸਵੀਂ ਕਲਾਸ ਦੇ ਅਮਨ ਗੋਦਾਰਾ ਨੇ ਵੀ ਕਾਂਸੇ ਦਾ ਤਮਗਾ ਹਾਸਲ ਕਰ ਕੇ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ ਹੈ। ਸੱਤਿਆਜੀਤ ਦੀ ਇਹ ਉਪਲਬਧੀ ਉਸਦੀ ਅਨੁਸ਼ਾਸਨ, ਦ੍ਰਿੜਤਾ ਅਤੇ ਖੇਡ ਪ੍ਰਤੀ ਉਸਦੇ ਜੋਸ਼ ਦਾ ਪ੍ਰਮਾਣ ਹੈ। ਤਿਆਰੀ ਅਤੇ ਮੁਕਾਬਲਿਆਂ ਦੌਰਾਨ ਉਸਨੇ ਬੇਮਿਸਾਲ ਧਿਆਨ ਅਤੇ ਉਤਸ਼ਾਹ ਦਿਖਾਇਆ ਹੈ, ਜੋ ਸਕੂਲ ਦੇ ਹੋਰ ਵਿਦਿਆਰਥੀਆਂ ਲਈ ਪ੍ਰੇਰਣਾ ਦਾ ਸਰੋਤ ਹੈ।

ਇਹ ਵੀ ਪੜ੍ਹੋ ਪ੍ਰਾਈਵੇਟ ਹਸਪਤਾਲ ਦਾ ਕਾਰਨਾਮਾ; ਬੰਦੇ ਦੀ ਬਜਾਏ ਔਰਤ ਦੀ ਲਾਸ਼ ਸੌਂਪੀ, ਸੰਸਕਾਰ ਸਮੇਂ ਖੁੱਲਿਆ ਰਾਜ਼

ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਨੀਤੂ ਅਰੋੜਾ, ਸਾਰੇ ਸਟਾਫ ਅਤੇ ਵਿਦਿਆਰਥੀਆਂ ਨੇ ਸੱਤਿਆਜੀਤ ਕੌਰ ਅਤੇ ਉਸਦੇ ਮਾਤਾ-ਪਿਤਾ ਨੂੰ ਇਸ ਸ਼ਾਨਦਾਰ ਉਪਲਬਧੀ ‘ਤੇ ਦਿਲੋਂ ਵਧਾਈ ਦਿੱਤੀ ਹੈ। ਉਨ੍ਹਾਂ ਨੇ ਉਸਦੀ ਮਿਹਨਤ ਅਤੇ ਪ੍ਰਤਿਭਾ ਦੀ ਪ੍ਰਸ਼ੰਸਾ ਕੀਤੀ ਅਤੇ ਰਾਸ਼ਟਰੀ ਚੈਂਪੀਅਨਸ਼ਿਪ ਵਿੱਚ ਉਸਦੀ ਅੱਗੇ ਵਧਦੀ ਸਫਲਤਾ ਲਈ ਸ਼ੁਭਕਾਮਨਾਵਾਂ ਪ੍ਰਗਟ ਕੀਤੀਆਂ। ਪੂਰਾ ਸਕੂਲ ਪਰਿਵਾਰ ਇਹ ਵਿਸ਼ਵਾਸ ਕਰਦਾ ਹੈ ਕਿ ਉਹ ਰਾਸ਼ਟਰੀ ਪੱਧਰ ‘ਤੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਅਤੇ ਰਾਜ ਦਾ ਨਾਮ ਚਮਕਾਏਗੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Pritam Singh Kotbhai ਦੀ ਮੁੜ ਚਮਕੀ ਕਿਸਮਤ; ਬਣੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ(ਦਿਹਾਤੀ)

0

Bathinda News: Pritam Singh Kotbhai; ਭੁੱਚੋਂ ਮੰਡੀ ਹਲਕੇ ਤੋਂ ਸਾਬਕਾ ਵਿਧਾਇਕ ਤੇ ਕਾਂਗਰਸ ਦੇ ਵੱਡੇ ਆਗੂਆਂ ਵਿਚ ਸ਼ੁਮਾਰ ਪ੍ਰੀਤਮ ਸਿੰਘ ਕੋਟਭਾਈ ਨੂੰ ਪਾਰਟੀ ਨੇ ਜ਼ਿਲ੍ਹਾ ਕਾਂਗਰਸ ਬਠਿੰਡਾ ਦਿਹਾਤੀ ਦਾ ਪ੍ਰਧਾਨ ਬਣਾਇਆ ਹੈ। ਹਾਲਾਂਕਿ ਪ੍ਰਧਾਨਗੀ ਦੀ ਚੱਲੀ ਪ੍ਰੀਕ੍ਰਿਆ ਦੌਰਾਨ ਉਨ੍ਹਾਂ ਦਾ ਨਾਮਚਰਚਾ ਵਿਚ ਨਹੀਂ ਰਿਹਾ ਪ੍ਰੰਤੂ ਸਿਆਸਤ ਦੇ ਉੱਚ ਗਲਿਆਰਿਆਂ ਦੇ ਵਿਚ ਪ੍ਰੀਤਮ ਸਿੰਘ ਕੋਟਭਾਈ ਨੂੰ ਪ੍ਰਧਾਨਗੀ ਮਿਲਣ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਸਨ।

ਇਹ ਵੀ ਪੜ੍ਹੋ Rajan Garg ਦੇ ਸਿਰ ਮੁੜ ਸਜ਼ਿਆ ਜ਼ਿਲ੍ਹਾ ਕਾਂਗਰਸ ਬਠਿੰਡਾ ਦੀ ਪ੍ਰਧਾਨਗੀ ਦਾ ਤਾਜ਼

ਜਿਕਰਯੋਗ ਹੈ ਕਿ ਬਠਿੰਡਾ ਦਿਹਾਤੀ ਲਈ ਮੌਜੂਦਾ ਪ੍ਰਧਾਨ ਖੁਸਬਾਜ਼ ਸਿੰਘ ਜਟਾਣਾ ਤੋਂ ਇਲਾਵਾ ਸਾਬਕਾ ਪ੍ਰਧਾਨ ਨਰਿੰਦਰ ਸਿੰਘ ਭਲੇਰੀਆ, ਸਾਬਕਾ ਉਪ ਪ੍ਰਧਾਨ ਕਿਰਨਜੀਤ ਕੌਰ ਅਤੇ ਸੀਨੀਅਰ ਆਗੂ ਅਵਤਾਰ ਸਿੰਘ ਗੋਨਿਆਣਾ ਸਹਿਤ ਕਈ ਆਗੂ ਦੋੜ ਵਿਚ ਸਨ, ਜਿੰਨ੍ਹਾਂ ਦੇ ਵੱਲੋਂ ਵਰਕਰਾਂ ਤੱਕ ਪਹੁੰਚ ਕੀਤੀ ਗਈ ਪ੍ਰੰਤੂ ਕਿਸਮਤ ਦੇ ਧਨੀ ਮੰਨੇ ਜਾਂਦੇ ਪ੍ਰੀਤਮ ਸਿੰਘ ਕੋਟਭਾਈ ਦੀ ਲਾਟਰੀ ਨਿਕਲ ਆਈ ਹੈ।

ਇਹ ਵੀ ਪੜ੍ਹੋ Punjab Congress ਵੱਲੋਂ ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ; ਦੇਖੋ List

ਉਧਰ, ਆਪਣੀ ਨਿਯੂਕਤੀ ‘ਤੇ ਖੁਸੀ ਪ੍ਰਗਟ ਕਰਦਿਆਂ ਸਾਬਕਾ ਵਿਧਾਇਕ ਕੋਟਭਾਈ ਨੇ ਇਸਦੇ ਲਈ ਜਿੱਥੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ, ਉਥੇ ਨਾਂਲ ਹੀ ਜ਼ਿਲ੍ਹਾ ਕਾਂਗਰਸ ਦੇ ਸਮੁੱਚੇ ਆਗੁਆਂ ਤੇ ਵਰਕਰਾਂ ਨੂੰ ਵੀ ਭਰੋਸਾ ਦਿਵਾਇਆ ਕਿ ਉਹ ਉਨ੍ਹਾਂ ਦੇ ਸਹਿਯੋਗ ਨਾਲ ਕਾਂਗਰਸ ਪਾਰਟੀ ਨੂੰ ਬੁਲੰਦੀਆਂ ‘ਤੇ ਲੈ ਕੇ ਜਾਣਗੇ ਅਤੇ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦਾ ਝੰਡਾ ਲਹਿਰਾਉਣਗੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Our Visitor

1902678