Punjab Police ਨੇ ਸਾਇਬਰ ਧੋਖਾਧੜੀ ਨਾਲ ਜੁੜੇ 63,749 ਬੈਂਕ ਖਾਤੇ ਫ੍ਰੀਜ਼ ਕੀਤੇ ਅਤੇ ਕਰੀਬ 540 ਕਰੋੜ ਰੁਪਏ ਦੀ ਧੋਖਾਧੜੀ ਦਾ ਪਤਾ ਲਗਾਇਆ:ਡੀਜੀਪੀ ਗੌਰਵ ਯਾਦਵ

Date:

spot_img

👉2024 ਤੋਂ ਹੁਣ ਤੱਕ ਲਗਭਗ 64 ਕਰੋੜ ਰੁਪਏ ਦੀ ਰਿਕਵਰੀ ਕੀਤੀ ਗਈ: ਡੀਜੀਪੀ ਗੌਰਵ ਯਾਦਵ

👉ਸਮੇਂ ਸਿਰ ਬੈਂਕ ਖਾਤੇ ਫ੍ਰੀਜ਼ ਕਰਨ ਨਾਲ ਸਾਇਬਰ ਧੋਖਾਧੜੀ ਨੈੱਟਵਰਕ ਤੋੜਨ ਅਤੇ ਪੀੜਤਾਂ ਦਾ ਪੈਸਾ ਵਾਪਸ ਦਿਵਾਉਣ ਵਿੱਚ ਮਦਦ ਮਿਲ ਰਹੀ ਹੈ: ਡੀਜੀਪੀ ਗੌਰਵ ਯਾਦਵ
👉ਪੰਜਾਬ ਪੁਲਿਸ ਸਾਇਬਰ ਅਪਰਾਧ ਨਾਲ ਨਿਪਟਣ ਲਈ ਸਖ਼ਤ ਕਾਰਵਾਈ ਅਤੇ ਜਨ-ਜਾਗਰੂਕਤਾ ਦੀ ਦੋਹਰੀ ਰਣਨੀਤੀ ਅਪਣਾ ਰਹੀ ਹੈ: ਐਸਡੀਜੀਪੀ ਵੀ. ਨੀਰਜਾ
Punjab News:ਨਾਗਰਿਕਾਂ ਦੇ ਹਰ ਪੈਸੇ ਦਾ ਹਿਸਾਬ ਯਕੀਨੀ ਬਣਾਉਣ ਅਤੇ ਉਨ੍ਹਾਂ ਨੂੰ ਸਾਇਬਰ ਧੋਖਾਧੜੀ ਤੋਂ ਬਚਾਉਣ ਦੀ ਆਪਣੀ ਵਚਨਬੱਧਤਾ ਦੁਹਰਾਉਂਦੇ ਹੋਏ, ਪੰਜਾਬ ਪੁਲਿਸ ਦੇ ਰਾਜ ਸਾਇਬਰ ਕ੍ਰਾਈਮ ਡਿਵੀਜ਼ਨ ਨੇ ਸਾਇਬਰ ਅਪਰਾਧੀਆਂ ਖ਼ਿਲਾਫ਼ ਕਾਰਵਾਈ ਤੇਜ਼ ਕਰ ਦਿੱਤੀ ਹੈ। ਸਮੇਂ ਸਿਰ ਕਾਰਵਾਈ, ਉੱਨਤ ਤਕਨਾਲੋਜੀ ਅਤੇ ਬਾਰੀਕੀ ਨਾਲ ਵਿੱਤੀ ਨਿਗਰਾਨੀ ਰਾਹੀਂ ਇਸ ਡਿਵੀਜ਼ਨ ਨੇ ਸੰਗਠਿਤ ਸਾਇਬਰ ਅਪਰਾਧ ਖ਼ਿਲਾਫ਼ ਰਾਜ ਦੀ ਕਾਰਵਾਈ ਨੂੰ ਮਜ਼ਬੂਤ ਕੀਤਾ ਹੈ ਅਤੇ ਚੋਰੀ ਕੀਤੇ ਪੈਸੇ ਦੀ ਰਿਕਵਰੀ ਵੀ ਬਿਹਤਰ ਕੀਤੀ ਹੈ।ਸਮੇਂ ਸਿਰ ਸ਼ੱਕੀ ਬੈਂਕ ਖਾਤਿਆਂ ਨੂੰ ਫ੍ਰੀਜ਼ ਕਰਨ ਨਾਲ ਸਾਇਬਰ ਠੱਗਾਂ ਨੂੰ ਪੈਸਾ ਕੱਢਣ ਤੋਂ ਰੋਕਿਆ ਗਿਆ ਹੈ ਅਤੇ ਪੀੜਤਾਂ ਦੀ ਰਕਮ ਵਾਪਸ ਮਿਲਣ ਦੀ ਸੰਭਾਵਨਾ ਵੀ ਵਧੀ ਹੈ।ਪਿਛਲੇ ਇੱਕ ਸਾਲ ਵਿੱਚ ਪੰਜਾਬ ਪੁਲਿਸ ਨੇ ਸਾਇਬਰ ਧੋਖਾਧੜੀ ਨਾਲ ਜੁੜੇ 63,749 ਬੈਂਕ ਖਾਤੇ ਫ੍ਰੀਜ਼ ਕੀਤੇ ਹਨ, ਜਿਨ੍ਹਾਂ ਵਿੱਚ ਲਗਭਗ 540.34 ਕਰੋੜ ਰੁਪਏ ਦੇ ਲੈਣ-ਦੇਣ ਸ਼ਾਮਲ ਸਨ। 2024 ਤੋਂ ਹੁਣ ਤੱਕ ਕਰੀਬ 64 ਕਰੋੜ ਰੁਪਏ ਦੀ ਰਕਮ ਪੀੜਤਾਂ ਨੂੰ ਵਾਪਸ ਕੀਤੀ ਗਈ ਹੈ, ਜਿਸ ਵਿੱਚ ਲਗਭਗ 38.42 ਕਰੋੜ ਰੁਪਏ 1 ਜਨਵਰੀ 2025 ਤੋਂ ਬਾਅਦ ਰਿਕਵਰ ਹੋਏ ਹਨ। ਇਸੇ ਸਮੇਂ ਦੌਰਾਨ ਰਾਜ ਵਿੱਚ 62,253 ਸਾਇਬਰ ਅਪਰਾਧ ਦੇ ਮਾਮਲੇ ਦਰਜ ਕੀਤੇ ਗਏ ਹਨ।ਪਿਛਲੇ ਵਿੱਤੀ ਸਾਲ ਵਿੱਚ ਧੋਖਾਧੜੀ ਨਾਲ ਜੁੜੀ ਰਕਮ ਨੂੰ ਫ੍ਰੀਜ਼ ਕਰਨ ਦੀ ਦਰ 16.13 ਫੀਸਦ ਤੋਂ ਵਧ ਕੇ 23.43 ਫੀਸਦ ਹੋ ਗਈ, ਜੋ ਵਿੱਤੀ ਰਿਕਵਰੀ ਵਿੱਚ ਮਹੱਤਵਪੂਰਨ ਸੁਧਾਰ ਨੂੰ ਦਰਸਾਉਂਦਾ ਹੈ।

ਇਹ ਵੀ ਪੜ੍ਹੋ  Punjab Govt ਨੇ ਮੁੜ ਬਦਲਿਆ ਸਰਕਾਰੀ ਦਫ਼ਤਰਾਂ ਦਾ ਸਮਾਂ, ਦੇਖੋ ਚਿੱਠੀ

ਜਾਣਕਾਰੀ ਸਾਂਝੀ ਕਰਦਿਆਂ ਹੋਇਆਂ ਡੀਜੀਪੀ ਗੌਰਵ ਯਾਦਵ ਨੇ ਕਿਹਾ ,”ਸਾਇਬਰ ਧੋਖਾਧੜੀ ਗਿਰੋਹਾਂ ਖ਼ਿਲਾਫ਼ ਵੱਡੀ ਕਾਰਵਾਈ ਨਾਲ ਨਾ ਸਿਰਫ਼ ਹਜ਼ਾਰਾਂ ਬੈਂਕ ਖਾਤੇ ਫ੍ਰੀਜ਼ ਹੋਏ ਹਨ ਅਤੇ ਧੋਖਾਧੜੀ ਦੀ ਰਕਮ ਵਾਪਸ ਮਿਲੀ ਹੈ, ਸਗੋਂ ਦੇਸ਼ ਭਰ ਵਿੱਚ ਸਰਗਰਮ ਸੰਗਠਿਤ ਸਾਇਬਰ ਅਪਰਾਧ ਨੈੱਟਵਰਕ ਦਾ ਵੀ ਪਰਦਾਫਾਸ਼ ਹੋਇਆ ਹੈ।”ਉਨ੍ਹਾਂ ਕਿਹਾ, ”ਜਾਂਚ ਵਿੱਚ ਸਾਇਬਰ ਅਪਰਾਧੀਆਂ ਦੇ ਤਰੀਕਿਆਂ, ਵਿੱਤੀ ਲੈਣ-ਦੇਣ ਅਤੇ ਅੰਤਰ-ਰਾਜੀ ਸਬੰਧਾਂ ਦੀ ਪਛਾਣ ਵਿੱਚ ਮਹੱਤਵਪੂਰਨ ਸਫਲਤਾ ਮਿਲੀ ਹੈ। ਸਮੇਂ ਸਿਰ ਕਾਰਵਾਈ ਅਤੇ ਆਧੁਨਿਕ ਤਕਨਾਲੋਜੀ ਰਾਹੀਂ ਸਾਇਬਰ ਕ੍ਰਾਈਮ ਡਿਵੀਜ਼ਨ ਨੇ ਧੋਖਾਧੜੀ ਨੈੱਟਵਰਕ ਨੂੰ ਕਮਜ਼ੋਰ ਕੀਤਾ ਹੈ, ਨਾਗਰਿਕਾਂ ਦੀ ਬੱਚਤ ਦੀ ਸੁਰੱਖਿਆ ਕੀਤੀ ਹੈ ਅਤੇ ਇਹ ਯਕੀਨੀ ਬਣਾਇਆ ਹੈ ਕਿ ਦੋਸ਼ੀਆਂ ਨੂੰ ਨਿਆਂ ਦੇ ਘੇਰੇ ਵਿੱਚ ਲਿਆਂਦਾ ਜਾਵੇ।”ਜ਼ਿਲ੍ਹਿਆਂ ਵਿੱਚ ਜਲੰਧਰ ਕਮਿਸ਼ਨਰੇਟ ਵਿੱਚ ਸਭ ਤੋਂ ਵੱਧ 16,032 ਬੈਂਕ ਖਾਤੇ ਫ੍ਰੀਜ਼ ਕੀਤੇ ਗਏ, ਜਿਸ ਨਾਲ 6,81,00,323 ਰੁਪਏ ਦੀ ਰਿਕਵਰੀ ਹੋਈ। ਇਸ ਤੋਂ ਬਾਅਦ ਕਪੂਰਥਲਾ ਵਿੱਚ 7,344 ਖਾਤੇ ਫ੍ਰੀਜ਼ ਹੋਏ ਅਤੇ 2,56,00,037 ਰੁਪਏ ਦੀ ਰਿਕਵਰੀ ਹੋਈ। ਹੁਸ਼ਿਆਰਪੁਰ ਵਿੱਚ 7,201 ਖਾਤੇ ਫ੍ਰੀਜ਼ ਕਰਕੇ 3,96,29,152 ਰੁਪਏ ਦੀ ਰਿਕਵਰੀ ਕੀਤੀ ਗਈ, ਜਦਕਿ ਫਿਰੋਜ਼ਪੁਰ ਵਿੱਚ 6,930 ਖਾਤੇ ਫ੍ਰੀਜ਼ ਹੋਏ ਅਤੇ 93,16,954 ਰੁਪਏ ਦੀ ਰਿਕਵਰੀ ਹੋਈ।ਇਸੇ ਤਰ੍ਹਾਂ ਤਰਨਤਾਰਨ ਵਿੱਚ 5,229 ਖਾਤੇ ਫ੍ਰੀਜ਼ ਕੀਤੇ ਗਏ, ਜਿਸ ਨਾਲ 6,97,65,710 ਰੁਪਏ ਦੀ ਰਿਕਵਰੀ ਹੋਈ। ਜਲੰਧਰ ਦਿਹਾਤੀ ਵਿੱਚ 4,475 ਖਾਤੇ ਫ੍ਰੀਜ਼ ਕਰਕੇ 55,94,632 ਰੁਪਏ ਦੀ ਰਿਕਵਰੀ ਕੀਤੀ ਗਈ। ਇਸ ਤੋਂ ਇਲਾਵਾ ਸੰਗਰੂਰ ਵਿੱਚ 1,760 ਅਤੇ ਫਤਿਹਗੜ੍ਹ ਸਾਹਿਬ ਵਿੱਚ 2,685 ਬੈਂਕ ਖਾਤੇ ਫ੍ਰੀਜ਼ ਕੀਤੇ ਗਏ।ਇੱਕ ਵੱਡੀ ਸਫਲਤਾ ਵਿੱਚ ਕੈਨੇਡਾ ਵਿੱਚ ਰਹਿੰਦੇ ਇੱਕ ਪੰਜਾਬੀ ਨਾਗਰਿਕ ਨਾਲ ਜੁੜੇ ਸਾਇਬਰ ਧੋਖਾਧੜੀ ਮਾਮਲੇ ਦਾ ਪਰਦਾਫਾਸ਼ ਕੀਤਾ ਗਿਆ, ਜਿਸ ਵਿੱਚ ਸੋਸ਼ਲ ਮੀਡੀਆ ਰਾਹੀਂ ਬਲੈਕਮੇਲਿੰਗ ਕੀਤੀ ਗਈ ਸੀ। ਪੀੜਤ ਨਾਲ ਸੋਸ਼ਲ ਮੀਡੀਆ ਰਾਹੀਂ ਆਨਲਾਈਨ ਅਰਦਾਸ (ਪ੍ਰਾਰਥਨਾ) ਦੇ ਨਾਮ ’ਤੇ ਸੰਪਰਕ ਕੀਤਾ ਗਿਆ, ਉਸਨੂੰ ਵੀਡੀਓ ਭੇਜਣ ਲਈ ਮਜਬੂਰ ਕੀਤਾ ਗਿਆ ਅਤੇ ਬਾਅਦ ਵਿੱਚ ਸੋਸ਼ਲ ਮੀਡੀਆ ’ਤੇ ਵਾਇਰਲ ਕਰਨ ਦੀ ਧਮਕੀ ਦੇ ਕੇ ਬਲੈਕਮੇਲ ਕੀਤਾ ਗਿਆ।

ਇਹ ਵੀ ਪੜ੍ਹੋ  ਅਕਾਲੀ ਦਲ ਨੂੰ ਵੱਡਾ ਝਟਕਾ; ਹਲਕਾ ਇੰਚਾਰਜ਼ ਹੋਇਆ ‘ਆਪ’ ਵਿਚ ਸ਼ਾਮਲ

ਸ਼ਿਕਾਇਤ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਸਾਇਬਰ ਕ੍ਰਾਈਮ ਡਿਵੀਜ਼ਨ ਨੇ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ 3,49,100 ਰੁਪਏ ਦੇ ਨਾਲ 500 ਅਮਰੀਕੀ ਡਾਲਰ ਬਰਾਮਦ ਕੀਤੇ। ਪੁਲਿਸ ਨੇ 29 ਮੋਬਾਈਲ ਫੋਨ, ਇੱਕ ਲੈਪਟਾਪ, ਇੱਕ ਡੋਂਗਲ, ਇੱਕ ਟੈਬਲੈਟ ਅਤੇ 38 ਖਾਲੀ ਮੋਬਾਈਲ ਬਾਕਸ ਵੀ ਜ਼ਬਤ ਕੀਤੇ। ਇਹ ਮਾਮਲਾ ਹਾਲੀਆ ਕਈ ਸਫਲ ਅਭਿਆਨਾਂ ਵਿੱਚੋਂ ਇੱਕ ਹੈ।ਸਾਇਬਰ ਧੋਖਾਧੜੀ ਤੋਂ ਬਚਾਅ ਅਤੇ ਲੋਕਾਂ ਵਿੱਚ ਜਾਗਰੂਕਤਾ ਵਧਾਉਣ ਲਈ ਪੰਜਾਬ ਪੁਲਿਸ ਨੇ ਰਾਜ ਭਰ ਵਿੱਚ ਵਿਆਪਕ ਅਭਿਆਨ ਚਲਾਇਆ ਹੈ। ਇਸ ਦੌਰਾਨ ਰਾਜ ਸਾਇਬਰ ਕ੍ਰਾਈਮ ਡਿਵੀਜ਼ਨ ਨੇ 129 ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤੇ, ਜਿਨ੍ਹਾਂ ਵਿੱਚ ਮਾਨਸਾ ਵਿੱਚ 50, ਸ਼੍ਰੀ ਮੁਕਤਸਰ ਸਾਹਿਬ ਵਿੱਚ 44, ਲੁਧਿਆਣਾ ਵਿੱਚ 31, ਹੁਸ਼ਿਆਰਪੁਰ ਵਿੱਚ 27, ਜਲੰਧਰ ਵਿੱਚ 25, ਖੰਨਾ ਵਿੱਚ 23 ਅਤੇ ਬਠਿੰਡਾ ਵਿੱਚ 19 ਪ੍ਰੋਗਰਾਮ ਸ਼ਾਮਲ ਹਨ।ਸਪੈਸ਼ਲ ਡਾਇਰੈਕਟਰ ਜਨਰਲ ਆਫ਼ ਪੁਲਿਸ (ਸਾਇਬਰ ਕ੍ਰਾਈਮ) ਵੀ. ਨੀਰਜਾ ਨੇ ਕਿਹਾ ਕਿ ਪੁਲਿਸ ਨਾ ਸਿਰਫ਼ ਸਾਇਬਰ ਠੱਗਾਂ ਖ਼ਿਲਾਫ਼ ਕਾਰਵਾਈ ਕਰ ਰਹੀ ਹੈ, ਸਗੋਂ ਲੋਕਾਂ ਨੂੰ ਵੀ ਜਾਗਰੂਕ ਕਰ ਰਹੀ ਹੈ ਤਾਂ ਜੋ ਉਹ ਆਨਲਾਈਨ ਠੱਗੀ ਤੋਂ ਬਚ ਸਕਣ। ਪੁਲਿਸ ਨੌਜਵਾਨਾਂ ਨੂੰ ਆਨਲਾਈਨ ਗ੍ਰੂਮਿੰਗ, ਸਾਇਬਰ ਬੁਲਿੰਗ, ਸੈਕਸਟੋਰਸ਼ਨ ਅਤੇ ਫਰਜ਼ੀ ਆਨਲਾਈਨ ਦੋਸਤੀ ਵਰਗੇ ਖਤਰਿਆਂ ਬਾਰੇ ਵੀ ਜਾਗਰੂਕ ਕਰਨ ’ਤੇ ਜ਼ੋਰ ਦੇ ਰਹੀ ਹੈ।ਉਨ੍ਹਾਂ ਨੇ ਕਿਹਾ ਕਿ ਲਗਾਤਾਰ ਚਲਾਇਆ ਜਾ ਰਿਹਾ ਸਖ਼ਤ ਅਭਿਆਨ ਅਤੇ ਵੱਡੇ ਪੱਧਰ ’ਤੇ ਜਨ-ਜਾਗਰੂਕਤਾ ਪ੍ਰੋਗਰਾਮ ਮਿਲ ਕੇ ਸਾਇਬਰ ਅਪਰਾਧ ਨਾਲ ਨਿਪਟਣ ਲਈ ਪੰਜਾਬ ਪੁਲਿਸ ਦੀ ਬਹੁ-ਪੱਖੀ ਰਣਨੀਤੀ ਨੂੰ ਦਰਸਾਉਂਦੇ ਹਨ। ਇਸਦਾ ਉਦੇਸ਼ ਨਾਗਰਿਕਾਂ ਦੀ ਬਚਤ ਦੀ ਸੁਰੱਖਿਆ ਕਰਨਾ ਅਤੇ ਰਾਜ ਵਿੱਚ ਡਿਜੀਟਲ ਲੈਣ-ਦੇਣ ’ਤੇ ਭਰੋਸਾ ਵਧਾਉਣਾ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

 

LEAVE A REPLY

Please enter your comment!
Please enter your name here

spot_img
spot_img

Share post:

Popular

More like this
Related

नशे की रोकथाम के लिए ग्रामीण व शहरी क्षेत्रों में बनेगी ज्वाइंट टास्क फोर्स: मुख्यमंत्री

👉मुख्यमंत्री श्री नायब सिंह सैनी ने हरियाणा विजन-2047 के...

Punjab ਨੇ ਜੇਲ੍ਹਾਂ ਵਿੱਚ ਸਿਹਤ ਅਤੇ ਮੁੜ ਵਸੇਬਾ ਸੇਵਾਵਾਂ ਨੂੰ ਮਜ਼ਬੂਤ ਕਰਨ ਦੀ ਆਪਣੀ ਵਚਨਬੱਧਤਾ ਦੁਹਰਾਈ, United Nations Office on Drugs and Crime ਨਾਲ...

👉ਅੰਤਰਰਾਸ਼ਟਰੀ ਨਸ਼ਾ ਰੋਕਥਾਮ ਦਿਵਸ ਮੌਕੇ ਯੂਐਨਓਡੀਸੀ ਅਤੇ ਪੰਜਾਬ ਜੇਲ੍ਹ...