Saturday, May 16, 2026
Home Blog Page 399

ਕਾਂਗਰਸੀ ਆਗੂ ਪੀ. ਚਿਤੰਬਰਮ ਦੇ ਬਿਆਨ ਤੇ ‘ਆਪ’ MP ਮਲਵਿੰਦਰ ਸਿੰਘ ਕੰਗ ਤੇ MLA ਇੰਦਰਬੀਰ ਸਿੰਘ ਨਿੱਝਰ ਨੇ ਦਿੱਤਾ ਸਖ਼ਤ ਪ੍ਰਤੀਕਰਮ

0

Chandigarh News:ਕਾਂਗਰਸ ਦੇ ਸਾਬਕਾ ਮੰਤਰੀ ਤੇ ਕੌਮੀ ਆਗੂ ਪੀ.ਚਿਤੰਬਰਮ ਦੇ ਵੱਲੋਂ ਸਿੱਖ ਨਸਲਕੁਸ਼ੀ ਬਾਰੇ ਕੀਤੇ ਖੁਲਾਸੇ ਤੋਂ ਬਾਅਦ ਪੰਜਾਬ ਦੇ ਵਿਚ ਵੱਡਾ ਪ੍ਰਤੀਕ੍ਰਮ ਹੋਇਆ ਹੈ। ਆਮ ਆਦਮੀ ਪਾਰਟੀ ਦੇ ਬੁਲਾਰੇ ਅਤੇ ਐਮਪੀ ਮਲਵਿੰਦਰ ਸਿੰਘ ਕੰਗ ਤੋਂ ਇਲਾਵਾ ਵਿਧਾਇਕ ਇੰਦਰਬੀਰ ਸਿੰਘ ਨਿੱਝਰ ਨੇ ਸਖ਼ਤ ਪ੍ਰਤੀਕ੍ਰਮ ਦਿੱਤਾ ਹੈ। ਇੰਨ੍ਹਾਂ ਆਗੂਆਂ ਨੇ ਕਿਹਾ ਕਿ, ‘‘40 ਸਾਲ ਬਾਅਦ ਆਖਰ ਕਾਂਗਰਸ ਨੇ ਇਹ ਕਬੂਲਿਆ ਕਿ ਉਹਨਾਂ ਵੱਲੋਂ ਸਿੱਖਾਂ ਦਾ ਕੀਤਾ ਕਤਲੇਆਮ ਗਲਤ ਸੀ ਪ੍ਰੰਤੂ ਸਿੱਖ ਨਸਲਕੁਸ਼ੀ ਲਈ ਜਿੰਮੇਵਾਰ ਸੱਜਣ ਕੁਮਾਰ, ਜਗਦੀਸ਼ ਟਾਈਟਲਰ ਤੇ ਕਮਲ ਨਾਥ ਵਰਗੇ ਲੀਡਰਾਂ ਉੱਤੇ ਅੱਜ ਵੀ ਕਾਂਗਰਸ ਮਿਹਰਬਾਨ ਕਿਉਂ ਹੈ, ਇਸਦੇ ਬਾਰੇ ਕੋਈ ਜਵਾਬ ਨਹੀਂ ਹੈ।”


ਇਹ ਵੀ ਪੜ੍ਹੋ ਮੰਦਭਾਗੀ ਖ਼ਬਰ; ਪ੍ਰਵਾਸੀ ਮਜਦੂਰ ਦੇ ਦੋ ਮਾਸੂਸ ਪੁੱਤਰਾਂ ਨੂੰ ਸੱਪ ਨੇ ਡੰਗਿਆਂ, ਹੋਈ ਮੌ+ਤ

ਆਪ ਆਗੂਆਂ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਉੱਤੇ ਕਾਂਗਰਸ ਵੱਲੋਂ ਕੀਤੇ ਹਮਲੇ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਇੰਦਰਾ ਗਾਂਧੀ ਨੂੰ ਇਸ ਮਾਮਲੇ ਉੱਤੇ ਕਲੀਨ ਚਿੱਟ ਦੇਣਾ ਸਿੱਖਾਂ ਦੇ ਅੱਲੇ ਜਖਮਾਂ ਨੂੰ ਹੋਰ ਛੇੜਨਾ ਹੈ ਜਦਕਿ ਪ੍ਰਧਾਨ ਮੰਤਰੀ ਹੋਣ ਦੇ ਨਾਤੇ, ਇੰਦਰਾ ਗਾਂਧੀ ਆਪ੍ਰੇਸ਼ਨ ਬਲੂ ਸਟਾਰ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਸੀ।ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਜੋ ਵੀ ਵਾਪਰਦਾ ਹੈ, ਉਹ ਪ੍ਰਧਾਨ ਮੰਤਰੀ ਦੇ ਵਿਵੇਕ ‘ਤੇ ਹੁੰਦਾ ਹੈ।ਸਿੱਖਾਂ ਨੂੰ ਮਾਰਨ ਵਾਲੇ ਸੱਜਣ ਕੁਮਾਰ, ਜਗਦੀਸ਼ ਟਾਈਟਲਰ ਅਤੇ ਕਮਲ ਨਾਥ ਨੂੰ ਬਚਾਉਣ ਪਿੱਛੇ ਕਾਂਗਰਸ ਦਾ ਕੀ ਇਰਾਦਾ ਸੀ? ਇਸਦਾ ਜਵਾਬ ਜਨਤਾ ਨੂੰ ਦੇਣਾ ਪੈਣਾ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਔਰਤ ਪਿੱਛੇ ਦੂਜਾ ਕ+ਤ+ਲ; Police ਵੱਲੋ 2 ਮੁਲਜ਼ਮ ਕਾਬੂ, 3 ਫ਼ਰਾਰ

0

Moga News: ਪਿੰਡ ਬੱਧਨੀ ਕਲਾਂ ਵਿਖੇ ਲੰਘੀ 4 ਅਕਤੂਬਰ ਨੂੰ ਹੋੲੈ ਅੰਨੇ ਕਤਲ ਦਾ ਪਰਦਾਫ਼ਾਸ ਕਰਦਿਆਂ ਮੋਗਾ ਪੁਲਿਸ ਨੇ 2 ਮੁਲਜਮਾਂ ਨੂੰ ਗ੍ਰਿਫਤਾਰ ਕੀਤਾ ਹੈ।ਜਦਕਿ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ 3 ਮੁਲਜਮ ਹਾਲੇ ਭਗੋੜੇ ਦੱਸੇ ਜਾ ਰਹੇ ਹਨ। ਮਾਮਲੇ ਦੀ ਜਾਣਕਾਰੀ ਦਿੰਦਿਆਂ ਡੀਐਸਪੀ ਨਿਹਾਲ ਸਿੰਘ ਵਾਲਾ ਅਨਵਰ ਅਲੀ ਨੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਦਸਿਆ ਕਿ 4.10.2025 ਨੂੰ ਮ੍ਰਿਤਕ ਲਾਲੀ ਖਾਨ ਪੁੱਤਰ ਨਾਜਰ ਖਾਨ ਵਾਸੀ ਬੱਧਨੀ ਕਲਾਂ ਦੀ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਏ ਤਿੰਨ ਨਾ-ਮਲੂਮ ਵਿਅਕਤੀਆਂ ਵੱਲੋ ਪੁਰਾਣੀ ਰੰਜਿਸ਼ ਦੇ ਚੱਲਦੇ ਰਾਡਾਂ ਦੇ ਨਾਲ ਕੁੱਟ-ਮਾਰ ਕੀਤੀ ਗਈ ਸੀ।

ਇਹ ਵੀ ਪੜ੍ਹੋ ਮੰਦਭਾਗੀ ਖ਼ਬਰ; ਪ੍ਰਵਾਸੀ ਮਜਦੂਰ ਦੇ ਦੋ ਮਾਸੂਸ ਪੁੱਤਰਾਂ ਨੂੰ ਸੱਪ ਨੇ ਡੰਗਿਆਂ, ਹੋਈ ਮੌ+ਤ

ਇਸ ਕੁੱਟਮਾਰ ਦੀ ਘਟਨਾ ਤੋਂ ਬਾਅਦ ਲਾਲੀ ਖਾਨ ਨੂੰ ਇਲਾਜ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਰਟ ਭਰਤੀ ਕਰਵਾਇਆ ਗਿਆ, ਜਿੱਥੇ ਇਲਾਜ਼ ਅਧੀਨ ਉਸਦੀ ਮੌਤ ਹੋ ਗਈ। ਇਸ ਮਾਮਲੇ ਵਿਚ ਪੁਲਿਸ ਨੇ ਨਾ-ਮਲੂਮ ਵਿਅਕਤੀਆਂ ਵਿਰੁਧ 6.10.2025 ਧਾਰਾ 103, 3(5) BNS ਥਾਣਾ ਬੱਧਨੀ ਕਲਾਂ ਵਿਖੇ ਕੇਸ ਰਜਿਸਟਰ ਕੀਤਾ ਗਿਆ।ਮਾਮਲੇ ਦੀ ਤਫ਼ਤੀਸ ਲਈ ਸੀਨੀਅਰ ਅਫਸਰਾਂ ਦੀਆਂ ਹਦਾਇਤਾਂ ਉਪਰ ਮੁਲਜਮਾਂ ਨੂੰ ਗ੍ਰਿਫਤਾਰ ਕਰਨ ਸਬੰਧੀ ਵੱਖ-ਵੱਖ ਟੀਮਾਂ ਤਿਆਰ ਕਰਕੇ ਵੱਖ-ਵੱਖ ਜਗ੍ਹਾਂਵਾਂ ਤੇ ਰੇਡ ਕੀਤੇ ਗਏ। ਟੈਕਨੀਕਲ ਇੰਟੈਲੀਜੈਂਸ ਅਤੇ ਹਿਊਮਨ ਇੰਟੈਲੀਜੈਂਸ ਦੀ ਮਦਦ ਨਾਲ ਮਿਤੀ 10/10/2025 ਨੂੰ ਗੁਰਮੀਤ ਸਿੰਘ ਉਰਫ ਗੱਗੂ ਅਤੇ ਸੁਖਪ੍ਰੀਤ ਸਿੰਘ ਉਰਫ ਕਾਕਾ ਸਿੰਘ ਉਰਫ ਕੇਲਾ ਵਾਸੀ ਬੱਧਨੀ ਕਲਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ ਅੰਮ੍ਰਿਤਸਰ ਵਿੱਚ ਸਰਹੱਦ ਪਾਰੋਂ ਹਥਿਆਰਾਂ ਦੀ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼; 8 ਅਤਿ-ਆਧੁਨਿਕ ਪਿਸਤੌਲਾਂ ਸਮੇਤ ਤਿੰਨ ਗ੍ਰਿਫ਼ਤਾਰ

ਪੁਲਿਸ ਅਧਿਕਾਰੀਆਂ ਮੁਤਾਬਕ ਗੁਰਮੀਤ ਉਰਫ਼ ਗੱਗੂ ਇਸ ਕਤਲ ਕੇਸ ਦਾ ਮੁੱਖ ਮਾਸਟਰ ਮਾਈਡ ਹੈ, ਜਿਸਨੇ ਤਿੰਨ ਭਾੜੇ ਦੇ ਕਾਤਲਾਂ ਕੋਲੋਂ ਇਹ ਕੰਮ ਕਰਵਾਇਆ ਹੈ ਜਦਕਿ ਕੇਲੇ ਨੇ ਮਰਨ ਵਾਲੇ ਦੀ ਰੇਕੀ ਕੀਤੀ ਸੀ। ਕਹਾਣੀ ਕੁੱਝ ਇਸ ਤਰ੍ਹਾਂ ਦੀ ਹੈ ਕਿ ਗੱਗੂ ਦੀ ਭੈਣ ਮ੍ਰਿਤਕ ਲਾਲੀ ਖਾਨ ਦੇ ਨਾਲ ਰਿਲੈਸ਼ਨਸਿਪ ਵਿਚ ਰਹਿ ਰਹੀ ਸੀ। ਜਦਕਿ ਪਹਿਲਾਂ ਉਹ ਲਾਭੇ ਨਾਂ ਦੇ ਵਿਅਕਤੀ ਨਾਲ ਰਹਿੰਦੀ ਸੀ, ਜਿਸਦਾ ਗੱਗੂ ਤੇ ਉਸਦੇ ਬਾਪ ਨੇ ਕਥਿਤ ਤੌਰ ‘ਤੇ ਕਤਲ ਕਰ ਦਿੱਤਾ ਸੀ।ਲਾਭੇ ਦੇ ਕਤਲ ਤੋਂ ਬਾਅਦ ਲਾਲੀ ਉਸਦੀ ਘਰ ਵਾਲੀ ਨੂੰ ਆਪਣੇ ਘਰ ਲੈ ਆਇਆ ਸੀ, ਜਿਸਦੀ ਗੱਗੂ ਖਾਰ ਖਾਂਦਾ ਸੀ। ਫ਼ਿਲਹਾਲ ਪੁਲਿਸ ਵਲੋਂ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਜਾਰੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਮੰਦਭਾਗੀ ਖ਼ਬਰ; ਪ੍ਰਵਾਸੀ ਮਜਦੂਰ ਦੇ ਦੋ ਮਾਸੂਸ ਪੁੱਤਰਾਂ ਨੂੰ ਸੱਪ ਨੇ ਡੰਗਿਆਂ, ਹੋਈ ਮੌ+ਤ

0

Sangrur News: ਸੰਗਰੂਰ ਜ਼ਿਲ੍ਹੇ ਦੇ ਸੁਨਾਮ ਊਧਮ ਸਿੰਘ ਵਾਲਾ ਸ਼ਹਿਰ ਵਿੱਚ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਪਰਵਾਸੀ ਮਜਦੂਰ ਦੇ ਘਰ ਉਸ ਸਮੇਂ ਮਾਤਮ ਛਾਅ ਗਿਆ ਜਦ ਘਰ ਵਿਚ ਸੁੱਤੇ ਪਏ ਦੋ ਮਾਸੂਮ ਪੁੱਤਰਾਂ ਨੂੰ ਸੰਪ ਨੇ ਡੰਗ ਲਿਆ। ਸੰਪ ਦੇ ਡੰਗਣ ਕਾਰਨ ਦੋਨਾਂ ਮਾਸੂਮਾਂ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਪ੍ਰਵਾਰ ਤੋਂ ਇਲਾਵਾ ਮੁਹੱਲੇ ਵਿਚ ਵੀ ਸੋਗ ਦੀ ਲਹਿਰ ਹੈ। ਮ੍ਰਿਤਕ ਬੱਚਿਆਂ ਦੀ ਪਹਿਚਾਣ 9 ਸਾਲਾਂ ਅਕਾਸ਼ ਕੁਮਾਰ ਅਤੇ 7 ਸਾਲਾਂ ਅਮਨ ਪੁੱਤਰ ਵਿਜੈ ਪਾਸਵਾਨ ਦੇ ਤੌਰ ‘ਤੇ ਹੋਈ ਹੈ, ਜੋਕਿ ਤੀਜ਼ੀ ਕਲਾਸ ਵਿਚ ਪੜ੍ਹਦੇ ਸਨ।

ਇਹ ਵੀ ਪੜ੍ਹੋ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਵੀ ਡੀ.ਜੀ.ਪੀ. ਚੰਡੀਗੜ੍ਹ ਤੋਂ ਰਿਪੋਰਟ ਤਲਬ

ਵਿਜੈ ਮੂਲ ਰੂਪ ਵਿਚ ਬਿਹਾਰ ਦਾ ਰਹਿਣ ਵਾਲਾ ਹੈ ਤੇ ਪਿਛਲੇ ਕਈ ਸਾਲਾਂ ਤੋਂ ਰੋਜ਼ੀ-ਰੋਟੀ ਲਈ ਸੁਨਾਮ ਵਿਚ ਟਿਕਿਆ ਹੋਇਆ। ਦਸਿਆ ਜਾ ਰਿਹਾ ਕ ਿਉਹ ਰਾਜ ਮਿਸਤਰੀ ਵਜੋਂ ਕੰਮ ਕਰਦਾ ਹੈ। ਵਿਜੈ ਨੇ ਰੌਂਦੇ ਹੋਏ ਦੱਸਿਆ ਕਿ ਬੀਤੀ ਰਾਤ ਜਦ ਸਾਰਾ ਪ੍ਰਵਾਰ ਸੁੱਤਾ ਪਿਆ ਹੋਇਆ ਸੀ ਤਾਂ ਅਚਾਨਕ ਸੱਪ ਕਮਰੇ ਵਿਚ ਦਾਖਲ ਹੋਇਆ ਤੇ ਇੱਕ ਬੱਚੇ ਦੇ ਕੰਨ ਅਤੇ ਦੂਜੇ ਬੱਚੇ ਦੇ ਪੇਟ ‘ਤੇ ਡੰਗ ਮਾਰਿਆ। ਹਾਲਾਂਕਿ ਗੁਆਂਢੀਆਂ ਦੀ ਮੱਦਦ ਨਾਲ ਪਹਿਲਾਂ ਬੱਚਿਆਂ ਨੂੰ ਸੰਗਰੂਰ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਅਕਾਸ਼ ਦੀ ਮੌਤ ਹੋ ਗਈ। ਇਸਤੋਂ ਬਾਅਦ ਅਮਨ ਨੁੰ ਪਟਿਆਲਾ ਰੈਫ਼ਰ ਕੀਤਾ ਗਿਆ ਪ੍ਰੰਤੂ ਇਲਾਜ ਦੌਰਾਨ ਉਸਨੇ ਵੀ ਦਮ ਤੋੜ ਦਿੱਤਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

DAV College Bathinda ਵੱਲੋਂ ਕਰਵਾਇਆ ਗਿਆ ਮਹਿੰਦੀ ਮੁਕਾਬਲਾ

Bathinda News: DAV College Bathindaਦੇ ਐਨਐਸਐਸ ਯੂਨਿਟ ਅਤੇ ਵਿਦਿਆਰਥੀ ਭਲਾਈ ਵਿਭਾਗ ਨੇ ਮਹਿੰਦੀ ਮੁਕਾਬਲਾ ਕਰਵਾਇਆ। ਮੁਕਾਬਲੇ ਵਿੱਚ 22 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ, ਕੁੜੀਆਂ ਦੇ ਹੱਥਾਂ ‘ਤੇ ਕਲਾਤਮਕ ਅਤੇ ਸੁੰਦਰ ਮਹਿੰਦੀ ਡਿਜ਼ਾਈਨ ਬਣਾਏ।ਵਿਦਿਆਰਥੀ ਭਲਾਈ ਵਿਭਾਗ ਦੇ ਕੋਆਰਡੀਨੇਟਰ ਡਾ. ਸ਼ੀਸ਼ਪਾਲ ਜਿੰਦਲ ਅਤੇ ਡਾ. ਨੇਹਾ ਜਿੰਦਲ ਨੇ ਕ੍ਰਮਵਾਰ ਮੁੰਡਿਆਂ ਅਤੇ ਕੁੜੀਆਂ ਲਈ ਮਹਿੰਦੀ ਡਿਜ਼ਾਈਨਾਂ ਦਾ ਬਾਰੀਕੀ ਨਾਲ ਮੁਲਾਂਕਣ ਕੀਤਾ।

ਇਹ ਵੀ ਪੜ੍ਹੋ ADGP ਵਾਈ ਪੂਰਨ ਕੁਮਾਰ ਖੁਦਕੁਸ਼ੀ ਮਾਮਲਾ; ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੀੜ੍ਹਤ ਪ੍ਰਵਾਰ ਦੇ ਹੱਕ ਵਿਚ ਡਟੇ

ਪਹਿਲਾ ਸਥਾਨ ਕਿੱਟੀ (ਬੀਏ-ਭਾਗ ਤੀਜਾ), ਦੂਜਾ ਸਥਾਨ ਜਸ਼ਨਦੀਪ ਕੌਰ (ਬੀਏ-ਭਾਗ ਦੂਜਾ) ਅਤੇ ਤੀਜਾ ਸਥਾਨ ਜੈਸਮੀਨ (ਬੀਏ-ਭਾਗ ਤੀਜਾ) ਨੂੰ ਮਿਲਿਆ। ਕਮਲਪ੍ਰੀਤ ਕੌਰ (ਬੀਸੀਏ-ਭਾਗ ਪਹਿਲਾ) ਅਤੇ ਸੇਜਲ (ਬੀਏ-ਭਾਗ ਦੂਜਾ) ਨੂੰ ਹੌਸਲਾ ਅਫ਼ਜ਼ਾਈ ਇਨਾਮ ਦਿੱਤੇ ਗਏ। ਸਾਰੇ ਭਾਗੀਦਾਰਾਂ ਦੀ ਫੈਕਲਟੀ ਦੁਆਰਾ ਉਨ੍ਹਾਂ ਦੀ ਕਲਾ ਅਤੇ ਆਕਰਸ਼ਕ ਡਿਜ਼ਾਈਨਾਂ ਲਈ ਬਹੁਤ ਪ੍ਰਸ਼ੰਸਾ ਕੀਤੀ ਗਈ।ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾ, ਵਾਈਸ ਪ੍ਰਿੰਸੀਪਲ ਪ੍ਰੋ. ਪਰਵੀਨ ਕੁਮਾਰ ਗਰਗ, ਰਜਿਸਟਰਾਰ ਡਾ. ਸਤੀਸ਼ ਗਰੋਵਰ, ਵਿਦਿਆਰਥੀ ਭਲਾਈ ਵਿਭਾਗ, ਐਨਐਸਐਸ ਕੋਆਰਡੀਨੇਟਰ, ਪ੍ਰੋ. ਹਰਪ੍ਰੀਤ ਕੌਰ ਅਤੇ ਡਾ. ਮੋਨਿਕਾ ਘੁੱਲਾ ਦੁਆਰਾ ਇਨਾਮ ਵੰਡੇ ਗਏ।

ਇਹ ਵੀ ਪੜ੍ਹੋ Moga News: CIA ਸਟਾਫ Moga ਦੇ ਹੱਥ ਲੱਗੀ ਵੱਡੀ ਸਫ਼ਲਤਾ; ਦੋ ਕੇਸਾਂ ‘ਚ 7 ਕਿੱਲੋ ਹੈਰੋਇਨ ਸਮੇਤ 6 ਸਮੱਗਲਰ ਕਾਬੂ

ਕਾਲਜ ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾ ਨੇ ਵਿਦਿਆਰਥੀਆਂ ਦੀਆਂ ਅੰਦਰੂਨੀ ਪ੍ਰਤਿਭਾਵਾਂ ਨੂੰ ਖੋਜਣ ਵਿੱਚ ਉਤਸ਼ਾਹ ਲਈ ਐਨਐਸਐਸ ਕੋਆਰਡੀਨੇਟਰਾਂ, ਪ੍ਰੋ. ਅਮਿਤ ਕੁਮਾਰ ਸਿੰਗਲਾ, ਡਾ. ਪ੍ਰਭਜੋਤ ਕੌਰ ਅਤੇ ਡਾ. ਅਮਰ ਸੰਤੋਸ਼ ਦੀ ਸ਼ਲਾਘਾ ਕੀਤੀ, ਅਤੇ ਵਿਦਿਆਰਥੀ ਭਲਾਈ ਵਿਭਾਗ ਦੇ ਮੁਖੀ ਸਾਹਿਬਾਨਾਂ ਡਾ. ਸ਼ੀਸ਼ਪਾਲ ਜਿੰਦਲ ਅਤੇ ਡਾ. ਨੇਹਾ ਜਿੰਦਲ ਦੀ ਉਨ੍ਹਾਂ ਦੇ ਸ਼ਾਨਦਾਰ ਸੰਗਠਨ ਲਈ ਸ਼ਲਾਘਾ ਕੀਤੀ। ਉਨ੍ਹਾਂ ਨੇ ਭਾਗੀਦਾਰਾਂ ਦੀ ਆਕਰਸ਼ਕ ਕਲਾਕਾਰੀ ਦੀ ਵੀ ਪ੍ਰਸ਼ੰਸਾ ਕੀਤੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

641 ਕਰੋੜ ਦੀ ‘ਗ੍ਰੀਨ ਪਾਵਰ ਕ੍ਰਾਂਤੀ! ਨਾਭਾ ਪਾਵਰ ਨਾਲ ਮਾਨ ਸਰਕਾਰ ਦਾ ਕਲੀਨ ਐਨਰਜੀ ਵਿਜ਼ਨ, 24×7 ਸਸਤੀ ਬਿਜਲੀ ਅਤੇ ਹਜ਼ਾਰਾਂ ਨੌਕਰੀਆਂ

0

Chandigarh News: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸਾਫ਼ ਊਰਜਾ ਦੇ ਖੇਤਰ ਵਿੱਚ ਨਵੀਂ ਮਿਸਾਲ ਕਾਇਮ ਕਰ ਰਹੀ ਹੈ। ਸਾਫ਼ ਊਰਜਾ ਨੂੰ ਸੂਬੇ ਦੀ ਤਰੱਕੀ ਦਾ ਮੁੱਖ ਆਧਾਰ ਬਣਾ ਕੇ ਸਰਕਾਰ ਵਾਤਾਵਰਣ ਦੀ ਰਾਖੀ ਕਰ ਰਹੀ ਹੈ ਅਤੇ ਲੱਖਾਂ ਨੌਜਵਾਨਾਂ ਲਈ ਨੌਕਰੀਆਂ ਦੇ ਮੌਕੇ ਪੈਦਾ ਕਰ ਰਹੀ ਹੈ। ਇਸ ਦਿਸ਼ਾ ਵਿੱਚ, ਨਾਭਾ ਪਾਵਰ ਲਿਮਟਿਡ (ਐਨ.ਪੀ.ਐਲ.) ਦੀ ₹641 ਕਰੋੜ ਦੀ ਬਿਜਲੀ ਉਤਪਾਦਨ ਪ੍ਰੋਜੈਕਟ ਪੰਜਾਬ ਦੀ ਹਰੀ ਕ੍ਰਾਂਤੀ ਵਿੱਚ ਇੱਕ ਚਮਕਦਾ ਸਿਤਾਰਾ ਹੈ। ਇਹ ਪ੍ਰੋਜੈਕਟ ਸਸਤੀ ਅਤੇ ਸਾਫ਼ ਬਿਜਲੀ ਦੇ ਨਾਲ-ਨਾਲ 500 ਨੌਕਰੀਆਂ ਲਿਆਏਗਾ, ਜਿਸ ਨਾਲ ਪੰਜਾਬ ਦਾ ਭਵਿੱਖ ਸਾਫ਼ ਅਤੇ ਖੁਸ਼ਹਾਲ ਬਣੇਗਾ। ਹਾਲ ਹੀ ਵਿੱਚ ਸ਼ੁਰੂ ਕੀਤੀਆਂ ਗਈਆਂ ਯੋਜਨਾਵਾਂ ਦੇ ਨਾਲ, ਪੰਜਾਬ ਸਾਫ਼ ਊਰਜਾ ਸਮਰੱਥਾ ਹਾਸਲ ਕਰਨ ਦੇ ਰਾਹ ‘ਤੇ ਤੇਜ਼ੀ ਨਾਲ ਵੱਧ ਰਿਹਾ ਹੈ, ਜੋ ਸੂਬੇ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਅਤੇ ਲਗਾਤਾਰ ਵਿਕਾਸ ਦੀ ਗਾਰੰਟੀ ਦੇਵੇਗਾ।

ਇਹ ਵੀ ਪੜ੍ਹੋ ਪੰਜਾਬ ਸਰਕਾਰ ਨੇ 5,000 ਕਰੋੜ ਰੁਪਏ ਦਾ ਰੌਸ਼ਨ ਪੰਜਾਬ’ ਮਿਸ਼ਨ ਕੀਤਾ ਸ਼ੁਰੂ : ਹਰ ਘਰ ਨੂੰ 24 ਘੰਟੇ ਮਿਲੇਗੀ ਬਿਜਲੀ

ਨਾਭਾ ਪਾਵਰ ਲਿਮਟਿਡ, ਜੋ ਲਾਰਸਨ ਐਂਡ ਟੂਬਰੋ (ਐਲ.ਐਂਡ.ਟੀ.) ਦੀ ਪੂਰੀ ਮਾਲਕੀ ਵਾਲੀ ਕੰਪਨੀ ਹੈ, ਨੇ ਪਟਿਆਲਾ ਦੇ ਰਾਜਪੁਰਾ ਵਿਖੇ ਆਪਣੇ 1,400 ਮੈਗਾਵਾਟ ਦੇ ਥਰਮਲ ਪਾਵਰ ਪਲਾਂਟ ਨੂੰ ਸੂਰਜੀ ਊਰਜਾ ਦੇ ਨਾਲ ਮਿਸ਼ਰਤ (ਹਾਈਬ੍ਰਿਡ) ਮਾਡਲ ਵਿੱਚ ਬਦਲਣ ਦੀ ਮਹੱਤਵਪੂਰਨ ਯੋਜਨਾ ਸ਼ੁਰੂ ਕੀਤੀ ਹੈ। ਇਸ ₹641 ਕਰੋੜ ਦੇ ਪ੍ਰੋਜੈਕਟ ਵਿੱਚ ਸੂਰਜੀ ਊਰਜਾ ਨੂੰ ਥਰਮਲ ਪਲਾਂਟ ਨਾਲ ਜੋੜਿਆ ਜਾਵੇਗਾ, ਜਿਸ ਨਾਲ ਪ੍ਰਦੂਸ਼ਣ ਵਿੱਚ 15 ਪ੍ਰਤੀਸ਼ਤ ਦੀ ਕਮੀ ਆਵੇਗੀ ਅਤੇ ਵਾਤਾਵਰਣ ਦੀ ਰੱਖਿਆ ਹੋਵੇਗੀ। ਇਹ ਪ੍ਰੋਜੈਕਟ 500 ਨਵੀਆਂ ਨੌਕਰੀਆਂ ਪੈਦਾ ਕਰੇਗਾ, ਜਿਨ੍ਹਾਂ ਵਿੱਚ ਸਥਾਨਕ ਨੌਜਵਾਨਾਂ ਨੂੰ ਤਰਜੀਹ ਦਿੱਤੀ ਜਾਵੇਗੀ। ਇਹ ਯੋਜਨਾ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਨਾਲ 25 ਸਾਲਾਂ ਦੇ ਪਾਵਰ ਖਰੀਦ ਸਮਝੌਤੇ ਤਹਿਤ ਚੱਲੇਗੀ, ਜਿਸ ਨਾਲ ਪੰਜਾਬ ਨੂੰ ਸਸਤੀ ਅਤੇ ਸਾਫ਼ ਬਿਜਲੀ ਮਿਲੇਗੀ। ਇਹ ਪ੍ਰੋਜੈਕਟ ਦਸੰਬਰ 2025 ਤੱਕ ਸ਼ੁਰੂ ਹੋਵੇਗਾ ਅਤੇ 2026 ਤੱਕ ਪੜਾਅਵਾਰ ਤਰੀਕੇ ਨਾਲ ਪੂਰਾ ਹੋਵੇਗਾ, ਜਿਸ ਨਾਲ ਪੰਜਾਬ ਦੀ ਨਵਿਆਉਣਯੋਗ ਊਰਜਾ ਸਮਰੱਥਾ ਵਿੱਚ ਮਹੱਤਵਪੂਰਨ ਵਾਧਾ ਹੋਵੇਗਾ।

ਇਹ ਵੀ ਪੜ੍ਹੋ ਮਾਨ ਸਰਕਾਰ ਨੇ ਪੰਜਾਬ ਨੂੰ ਬਣਾਇਆ IT Hub; Sify Infinit ਦੇ ₹611 ਕਰੋੜ ਦੇ ਨਿਵੇਸ਼ ਨਾਲ ਪੰਜਾਬ ਨੇ ਡਿਜੀਟਲ ਯੁੱਗ ਵਿੱਚ ਮਾਰੀ ਇਤਿਹਾਸਕ ਛਾਲ

ਨਾਭਾ ਪਾਵਰ ਦੇ ਇਸ ਪ੍ਰੋਜੈਕਟ ਨਾਲ ਸੂਬੇ ਦੀ ਉਦਯੋਗਿਕ ਪ੍ਰਣਾਲੀ ਨੂੰ ਨਵੀਂ ਤਾਕਤ ਮਿਲੇਗੀ। ਰਾਜਪੁਰਾ ਦਾ ਥਰਮਲ ਪਲਾਂਟ ਪਹਿਲਾਂ ਹੀ ਪੰਜਾਬ ਦੀਆਂ ਬਿਜਲੀ ਲੋੜਾਂ ਦਾ ਵੱਡਾ ਹਿੱਸਾ ਪੂਰਾ ਕਰਦਾ ਹੈ, ਜੋ ਗੈਰ-ਪੀਕ ਸੀਜ਼ਨ ਵਿੱਚ 40 ਪ੍ਰਤੀਸ਼ਤ ਅਤੇ ਪੀਕ ਸੀਜ਼ਨ ਵਿੱਚ 20 ਪ੍ਰਤੀਸ਼ਤ ਬਿਜਲੀ ਦਿੰਦਾ ਹੈ। ਸੂਰਜੀ ਊਰਜਾ ਦੇ ਏਕੀਕਰਨ ਨਾਲ ਇਹ ਪਲਾਂਟ ਵਾਤਾਵਰਣ ਲਈ ਹੋਰ ਵੀ ਬਿਹਤਰ ਬਣੇਗਾ। 2025 ਵਿੱਚ ਕੇਂਦਰ ਸਰਕਾਰ ਦੇ ਸੈਂਟਰ ਫਾਰ ਸਾਇੰਸ ਐਂਡ ਐਨਵਾਇਰਮੈਂਟ (ਸੀ.ਐਸ.ਈ.) ਨੇ ਐਨ.ਪੀ.ਐਲ. ਨੂੰ ਵਾਤਾਵਰਣ ਸੁਰੱਖਿਆ ਲਈ ਪੁਰਸਕਾਰ ਦਿੱਤਾ ਹੈ, ਜੋ ਇਸ ਦੀ ਹਰੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ। ਇਹ ਪ੍ਰੋਜੈਕਟ ਪੰਜਾਬ ਦੀ ਸਾਫ਼ ਊਰਜਾ ਪਹਿਲ ਨੂੰ ਮਜ਼ਬੂਤ ਕਰਦੇ ਹੋਏ ਦੇਸ਼ ਦੇ ਘਰੇਲੂ ਨਿਵੇਸ਼ ਅਤੇ ਭਾਰਤੀ ਬਹੁ-ਰਾਸ਼ਟਰੀ ਕੰਪਨੀਆਂ ਦੀ ਤਾਕਤ ਨੂੰ ਰੇਖਾਂਕਿਤ ਕਰਦਾ ਹੈ।

ਇਹ ਵੀ ਪੜ੍ਹੋ ਵਿਰੋਧੀ ਪਾਰਟੀਆਂ ਲੋਕਾਂ ਅਤੇ ਸੂਬੇ ਦੀ ਸੇਵਾ ਦੀ ਬਜਾਏ ਬਦਲਾਖ਼ੋਰੀ ਦੇ ਉਦੇਸ਼ ਨਾਲ ਸੱਤਾ ਵਿੱਚ ਆਉਣਾ ਚਾਹੁੰਦੀਆਂ: ਮੁੱਖ ਮੰਤਰੀ

ਪੰਜਾਬ ਸਰਕਾਰ ਦੀਆਂ ਹੋਰ ਸਾਫ਼ ਊਰਜਾ ਯੋਜਨਾਵਾਂ ਵੀ ਇਸ ਦਿਸ਼ਾ ਵਿੱਚ ਜ਼ੋਰ-ਸ਼ੋਰ ਨਾਲ ਚੱਲ ਰਹੀਆਂ ਹਨ। 66 ਨਵੇਂ ਸੂਰਜੀ ਪਲਾਂਟਾਂ ਦੀ ਯੋਜਨਾ ਦਸੰਬਰ 2025 ਤੱਕ 264 ਮੈਗਾਵਾਟ ਸਾਫ਼ ਬਿਜਲੀ ਦੇਵੇਗੀ, ਜਿਸ ਨਾਲ ਹਰ ਸਾਲ 40 ਕਰੋੜ ਯੂਨਿਟ ਬਿਜਲੀ ਬਣੇਗੀ ਅਤੇ 176 ਕਰੋੜ ਰੁਪਏ ਦੀ ਖੇਤੀ ਸਬਸਿਡੀ ਬਚੇਗੀ। ਇਸ ਯੋਜਨਾ ਨਾਲ 1,056 ਕਰੋੜ ਰੁਪਏ ਦਾ ਨਿਵੇਸ਼ ਆਵੇਗਾ ਅਤੇ 500 ਤੋਂ ਵੱਧ ਨੌਕਰੀਆਂ ਪੈਦਾ ਹੋਣਗੀਆਂ। ਪੰਜਾਬ ਊਰਜਾ ਵਿਕਾਸ ਏਜੰਸੀ (ਪੀਡਾ) ਨੇ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ (ਆਈ.ਆਈ.ਐਸ.ਸੀ.), ਬੰਗਲੌਰ ਨਾਲ ਝੋਨੇ ਦੀ ਪਰਾਲੀ ਤੋਂ ਸਾਫ਼ ਹਾਈਡ੍ਰੋਜਨ ਈਂਧਣ ਬਣਾਉਣ ਲਈ ਸਮਝੌਤਾ ਕੀਤਾ ਹੈ, ਜੋ ਵਾਤਾਵਰਣ ਸੁਰੱਖਿਆ ਵਿੱਚ ਇੱਕ ਕ੍ਰਾਂਤੀਕਾਰੀ ਕਦਮ ਹੈ। 40 ਮੈਗਾਵਾਟ ਦੀ ਨਹਿਰ-ਸਿਖਰ ਸੂਰਜੀ ਪ੍ਰੋਜੈਕਟ ਪਾਣੀ ਦੀ ਬਚਤ ਦੇ ਨਾਲ ਬਿਜਲੀ ਬਣਾਏਗਾ। ਸਾਫਰ ਕੰਪਨੀ ਨਾਲ ਫਾਜ਼ਿਲਕਾ ਅਤੇ ਫਿਰੋਜ਼ਪੁਰ ਵਿੱਚ ਸੂਰਜੀ ਫਾਰਮ ਬਣ ਰਹੇ ਹਨ, ਜੋ ਹੋਰ ਨਿਵੇਸ਼ ਲਿਆਉਣਗੇ। 4,238 ਸਰਕਾਰੀ ਸਕੂਲਾਂ ਵਿੱਚ ਸੂਰਜੀ ਪੈਨਲ ਲਗਾ ਕੇ 2.89 ਕਰੋੜ ਯੂਨਿਟ ਬਿਜਲੀ ਬਣ ਰਹੀ ਹੈ। ਰੂਫ਼ਟਾਪ ਸੋਲਰ ਨਾਲ 63.5 ਮੈਗਾਵਾਟ ਪਲਾਂਟ ਲੱਗ ਚੁੱਕੇ ਹਨ, ਅਤੇ 3,000 ਅਰਜ਼ੀਆਂ ਲੰਬਿਤ ਹਨ। ਪੀਡਾ ਨੇ 815.5 ਮੈਗਾਵਾਟ ਦੇ ਸੂਰਜੀ ਪਲਾਂਟ ਲਗਾਏ ਹਨ, ਜੋ ਬਿਜਲੀ ਦੇ ਨੁਕਸਾਨ ਨੂੰ ਘੱਟ ਕਰ ਰਹੇ ਹਨ। 5,000 ਕਰੋੜ ਰੁਪਏ ਦੀ ਬਿਜਲੀ ਢਾਂਚਾ ਯੋਜਨਾ ਨਾਲ ਅਗਲੇ ਸਾਲ ਬਿਜਲੀ ਕੱਟ ਖਤਮ ਹੋ ਜਾਣਗੇ। ਇਨ੍ਹਾਂ ਸਾਰੀਆਂ ਯੋਜਨਾਵਾਂ ਨਾਲ 2,000 ਤੋਂ ਵੱਧ ਨੌਕਰੀਆਂ ਪੈਦਾ ਹੋ ਚੁੱਕੀਆਂ ਹਨ, ਅਤੇ 2025 ਦੇ ਅੰਤ ਤੱਕ ਇਹ ਗਿਣਤੀ ਦੁੱਗਣੀ ਹੋ ਜਾਵੇਗੀ।

ਇਹ ਵੀ ਪੜ੍ਹੋ ਪੰਜਾਬ ਸਰਕਾਰ ਦੀ ਵੱਡੀ ਉਪਲਬਧੀ: ਟੌਪਨ (ਜਾਪਾਨ ਦੀ ਪੈਕੇਜਿੰਗ ਕੰਪਨੀ) ਕਰੇਗੀ ₹788 ਕਰੋੜ ਦਾ ਨਿਵੇਸ਼

ਸਾਫ਼ ਊਰਜਾ ਮੰਤਰੀ ਅਮਨ ਅਰੋੜਾ ਨੇ ਕਿਹਾ, “ਨਾਭਾ ਪਾਵਰ ਦਾ ਇਹ ਪ੍ਰੋਜੈਕਟ ਪੰਜਾਬ ਦੀ ਹਰੀ ਕ੍ਰਾਂਤੀ ਦਾ ਇੱਕ ਵੱਡਾ ਕਦਮ ਹੈ। ਅਸੀਂ ਥਰਮਲ ਤੋਂ ਸੂਰਜੀ ਊਰਜਾ ਵੱਲ ਵੱਧ ਰਹੇ ਹਾਂ, ਜਿਸ ਨਾਲ ਵਾਤਾਵਰਣ ਬਚੇਗਾ ਅਤੇ ਨੌਜਵਾਨਾਂ ਨੂੰ ਹਰੀਆਂ ਨੌਕਰੀਆਂ ਮਿਲਣਗੀਆਂ।” ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ, “ਨਾਭਾ ਪਾਵਰ ਦਾ ਇਹ ਪ੍ਰੋਜੈਕਟ ਹਰ ਪੰਜਾਬੀ ਲਈ ਖੁਸ਼ਹਾਲੀ ਦਾ ਪ੍ਰਤੀਕ ਹੈ। ਸਾਡੀ ਸਰਕਾਰ ਸਾਫ਼ ਊਰਜਾ, ਰੋਜ਼ਗਾਰ ਅਤੇ ਨਿਵੇਸ਼ ਨਾਲ ਪੰਜਾਬ ਨੂੰ ਨਵੀਆਂ ਉਚਾਈਆਂ ‘ਤੇ ਲੈ ਜਾ ਰਹੀ ਹੈ। ਆਉਣ ਵਾਲੀਆਂ ਚੋਣਾਂ ਵਿੱਚ ਤੁਹਾਡਾ ਭਰੋਸਾ ਸਾਡੀ ਤਾਕਤ ਬਣੇਗਾ। ਸਾਡਾ ਵਾਅਦਾ ਹੈ ਕਿ ਪੰਜਾਬ ਸਾਫ਼, ਖੁਸ਼ਹਾਲ ਅਤੇ ਆਤਮ-ਨਿਰਭਰ ਬਣੇਗਾ।” ਇਹ ਪ੍ਰੋਜੈਕਟ ਪੰਜਾਬ ਨੂੰ ਭਾਰਤ ਦਾ ਹਰਾ ਇੰਜਣ ਬਣਾਉਣ ਦੀ ਦਿਸ਼ਾ ਵਿੱਚ ਇੱਕ ਮੀਲ ਪੱਥਰ ਸਾਬਤ ਹੋਵੇਗਾ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਵੀ ਡੀ.ਜੀ.ਪੀ. ਚੰਡੀਗੜ੍ਹ ਤੋਂ ਰਿਪੋਰਟ ਤਲਬ

0

Chandigarh News: ADGP Y Puran Kumar suicide case; ਚੰਡੀਗੜ੍ਹ ਵਿੱਚ ਬੀਤੇ ਦਿਨੀਂ ਹਰਿਆਣਾ ਦੇ ਏ.ਡੀ.ਜੀ.ਪੀ. ਵਾਈ ਪੂਰਨ ਕੁਮਾਰ ਵੱਲੋਂ ਕੀਤੀ ਗਈ ਖੁਦਕੁਸ਼ੀ ਦੇ ਮਾਮਲੇ ਵਿਚ ਸੂ ਮੋਟੋ ਨੋਟਿਸ ਲੈਂਦਿਆਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਡਾਇਰੈਕਟਰ ਜਨਰਲ ਆਫ਼ ਪੁਲਿਸ ਚੰਡੀਗੜ੍ਹ ਤੋਂ ਰਿਪੋਰਟ ਤਲਬ ਕੀਤੀ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਦੱਸਿਆ ਕਿ ਇਹ ਮਾਮਲਾ ਅਖ਼ਬਾਰ ਰਾਹੀਂ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਜਿਸ ‘ਤੇ ਕਾਰਵਾਈ ਕਰਦਿਆਂ ਉਨ੍ਹਾਂ ਡਾਇਰੈਕਟਰ ਜਨਰਲ ਆਫ਼ ਪੁਲਿਸ ਚੰਡੀਗੜ੍ਹ ਨੂੰ ਹਦਾਇਤ ਕੀਤੀ ਹੈ ਕਿ ਉਹ ਇਸ ਮਾਮਲੇ ਸਬੰਧੀ ਰਿਪੋਰਟ ਅਤੇ ਮ੍ਰਿਤਕ ਅਧਿਕਾਰੀ ਦੇ ਸੁਸਾਇਡ ਨੋਟ ਅਤੇ ਉਨ੍ਹਾਂ ਦੀ ਪਤਨੀ ਅਮਨੀਤ ਕੌਰ ਵਲੋਂ ਦਿੱਤੀ ਗਈ ਸ਼ਿਕਾਇਤ ਉਤੇ ਹੁਣ ਤੱਕ ਕੀਤੀ ਗਈ ਕਾਰਵਾਈ ਸਬੰਧੀ ਰਿਪੋਰਟ ਏਡੀਜੀਪੀ ਪੱਧਰ ਦੇ ਅਧਿਕਾਰੀ ਰਾਹੀਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵਿਖੇ 13 ਅਕਤੂਬਰ 2025 ਨੂੰ ਪੇਸ਼ ਕਰਨ।ਇਸ ਦੇ ਨਾਲ ਹੀ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ 13 ਅਕਤੂਬਰ 2025 ਦਿਨ ਸੋਮਵਾਰ ਨੂੰ ਪੀੜਤ ਪਰਿਵਾਰ ਦੇ ਘਰ ਜਾ ਕੇ ਮੁਲਾਕਾਤ ਵੀ ਕਰਨਗੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ADGP ਵਾਈ ਪੂਰਨ ਕੁਮਾਰ ਖੁਦਕੁਸ਼ੀ ਮਾਮਲਾ; ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੀੜ੍ਹਤ ਪ੍ਰਵਾਰ ਦੇ ਹੱਕ ਵਿਚ ਡਟੇ

0

Chandigarh News:ਲੰਘੀ 7 ਅਕਤੂਬਰ ਨੂੰ ਆਪਣੇ ਸਾਥੀ ਅਫ਼ਸਰਾਂ ਤੋਂ ਤੰਗ ਆ ਕੇ ਖੁਦਕਸ਼ੀ ਕਰਨ ਵਾਲੇ ਹਰਿਆਣਾ ਦੇ ਏ.ਡੀ.ਜੀ.ਪੀ. ਵਾਈ ਪੂਰਨ ਕੁਮਾਰ ਦੀ ਮੌਤ ਦਾ ਮਾਮਲਾ ਗਰਮਾਉਂਦਾ ਜਾ ਰਿਹਾ। ਇੱਕ ਪਾਸੇ ਜਿੱਥੇ ਪਿਛਲੇ ਪੰਜ ਦਿਨਾਂ ਤੋਂ ਇਨਸਾਫ਼ ਦੀ ਉਡੀਕ ਵਿਚ ਉਕਤ ਪੁਲਿਸ ਅਧਿਕਾਰੀ ਦੀ ਲਾਸ਼ ਪੋਸਟਮਾਰਟਮ ਤੋਂ ਬਿਨ੍ਹਾਂ ਪਈ ਹੋਈ ਹੈ।ਉਥੇ, ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਪੀੜ੍ਹਤ ਪ੍ਰਵਾਰ ਦੇ ਹੱਕ ਵਿਚ ਡਟ ਗਏ ਹਨ। ਮੁੱਖ ਮੰਤਰੀ ਸ: ਮਾਨ ਵੱਲੋਂ ਸ਼ਨੀਵਾਰ ਸ਼ਾਮ ਜਿੱਥੇ ਦੁਖੀ ਪ੍ਰਵਾਰ ਦੇ ਨਾਲ ਘਰ ਜਾ ਕੇ ਹਮਦਰਦੀ ਪ੍ਰਗਟ ਕੀਤੀ ਗਈ, ਉਥੇ ਪੰਜਾਬ ਦੇ ਗਵਰਨਰ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਦੇ ਨਾਲ ਵੀ ਇਸ ਮੁੱਦੇ ਨੁੰ ਲੈ ਕੇ ਮੁਲਾਕਾਤ ਕੀਤੀ ਗਈ।

ਇਹ ਵੀ ਪੜ੍ਹੋ ਮੁੱਖ ਮੰਤਰੀ ਵੱਲੋਂ ਯੁਵਕ ਮੇਲਿਆਂ ਰਾਹੀਂ ਨੌਜਵਾਨਾਂ ਦੀ ਬੇਅੰਤ ਊਰਜਾ ਨੂੰ ਸਕਾਰਾਤਮਕ ਦਿਸ਼ਾ ਵਿੱਚ ਲਾਉਣ ਦੀ ਵਕਾਲਤ

ਪੀੜ੍ਹਤ ਪ੍ਰਵਾਰ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ, ‘‘ ਮ੍ਰਿਤਕ ਪੁਲਿਸ ਅਫ਼ਸਰ ਦੀ ਪਤਨੀ ਅਮਨੀਤ ਪੰਜਾਬ ਦੀ ਬੇਟੀ ਹੈ ਤੇ ਉਸਦੇ ਨਾਲ ਉਹ ਦੁੱਖ ਪ੍ਰਗਟ ਕਰਨ ਆਏ ਸਨ।” ਉਨ੍ਹਾਂ ਅੱਗੇ ਗੱਲਬਾਤ ਕਰਦਿਆਂ ਹੈਰਾਨੀ ਜ਼ਾਹਰ ਕੀਤੀ ਕਿ ਪੂਰੇ ਦੇਸ ਵਿਚ ਬੇਟੀ ਬਚਾਓ, ਬੇਟੀ ਪੜਾਓ ਦਾ ਨਾਅਰਾ ਦੇਣ ਵਾਲੀ ਕੇਂਦਰ ਤੇ ਹਰਿਆਣਾ ਦੀ ਸਰਕਾਰ ਇਸ ਬੇਟੀ ਨੂੰ ਇਨਸਾਫ਼ ਦੇਣ ਤੋਂ ਹੁਣ ਤੱਕ ਅਸਫ਼ਲ ਰਹੀ ਹੈ। ਉਨ੍ਹਾਂ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਇੱਕ ਗਰੀਬ ਪ੍ਰਵਾਰ ਵਿਚੋਂ ਆਪਣੀ ਮਿਹਨਤ ਦੇ ਨਾਲ ਅੱਗੇ ਆਏ ਅਫ਼ਸਰ ਦੇ ਨਾਲ ਅਜਿਹਾ ਵਤੀਰਾ ਅਪਣਾਇਆ ਗਿਆ ਕਿ ਉਸਨੂੰ ਇਹ ਕਦਮ ਚੁੱਕਣ ਲਈ ਮਜਬੂਰ ਹੋਣਾ ਪਿਆ।

ਇਹ ਵੀ ਪੜ੍ਹੋ ਵਿਰੋਧੀ ਪਾਰਟੀਆਂ ਲੋਕਾਂ ਅਤੇ ਸੂਬੇ ਦੀ ਸੇਵਾ ਦੀ ਬਜਾਏ ਬਦਲਾਖ਼ੋਰੀ ਦੇ ਉਦੇਸ਼ ਨਾਲ ਸੱਤਾ ਵਿੱਚ ਆਉਣਾ ਚਾਹੁੰਦੀਆਂ: ਮੁੱਖ ਮੰਤਰੀ

ਮੁੱਖ ਮੰਤਰੀ ਨੇ ਇਸ ਘਟਨਾ ਪਿੱਛੇ ਇੱਕ ਗਹਿਰੀ ਸ਼ਾਜਸ ਹੋਣ ਦੀ ਸ਼ੰਕਾ ਜਾਹਰ ਕਰਦਿਆਂ ਕਿਹਾ ਕਿ ਇਸਤੋਂ ਪਹਿਲਾਂ ਇੱਕ ਅਜਿਹੀ ਘਟਨਾ ਦੇਸ ਦੀ ਸਰਬਉੱਚ ਅਦਾਲਤ ਦੇ ਮੁੱਖ ਜੱਜ ਨਾਲ ਵਾਪਰੀ ਪ੍ਰੰਤੂ ਕੇਂਦਰ ਵੱਲੋਂ ਕੋਈ ਸਖ਼ਤ ਐਕਸ਼ਨ ਨਹੀਂ ਲਿਆ ਗਿਆ, ਬਲਕਿ ਟਰੋਲ ਆਰਮੀ ਵੱਲੋਂ ਕਾਰਟੂਨ ਬਣਾ ਕੇ ਮਜ਼ਾਕ ਉਡਾਇਆ ਜਾ ਰਿਹਾ। ਸ: ਮਾਨ ਨੇ ਕਿਹਾ ਕਿ ਲੋਕਾਂ ਨੂੰ ਇਨਸਾਫ਼ ਦੇਣ ਵਾਲੇ ਪ੍ਰਵਾਰ ਨੂੰ ਹੁਣ ਖੁਦ ਸਿਸਟਮ ਤੋਂ ਇਨਸਾਫ਼ ਮੰਗਣਾ ਪੈ ਰਿਹਾ। ਉਨ੍ਹਾਂ ਕਿਹਾ ਕਿ ਬੇਸ਼ੱਕ ਮੁਕੱਦਮਾ ਦਰਜ਼ ਕਰ ਲਿਆ ਗਿਆ ਹੈ ਪ੍ਰੰਤੂ ਉਸਦੇ ਵਿਚ ਮੁਲਜਮਾਂ ਦੇ ਨਾਮ ਸ਼ਾਮਲ ਨਹੀਂ ਕੀਤੇ ਗਏ। ਉਨ੍ਹਾਂ ਹਰਿਆਣਾ ਦੇ ਨਾਲ-ਨਾਲ ਕੇਂਦਰ ਸਰਕਾਰ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਉਹ ਤੁਰੰਤ ਪੀੜ੍ਹਤ ਪ੍ਰਵਾਰ ਨੁੰ ਇਨਸਾਫ਼ ਦੇਣ ਲਈ ਕਦਮ ਚੁੱਕਣ। ਮੁੱਖ ਮੰਤਰੀ ਨੇ ਕਿਹਾ ਕਿ ਉਹ ਇਸ ਮਸਲੇ ਵਿਚ ਗਵਰਨਰ ਨੂੰ ਵੀ ਮਿਲੇ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਨੌਵੇਂ ਪਾਤਸ਼ਾਹ ਦਾ 350ਵਾਂ ਸ਼ਹੀਦੀ ਦਿਵਸ: ਬੈਂਸ ਦੀ ਅਗਵਾਈ ਵਾਲੀ ਟੀਮ ਨੇ ਮਾਲਵਾ ਖੇਤਰ ਵਿੱਚ ਤਿਆਰੀਆਂ ਦੀ ਸਮੀਖਿਆ

0

👉ਮਾਲਵੇ ਵਿੱਚੋਂ ਦੋ ਨਗਰ ਕੀਰਤਨ ਸਜਾਏ ਜਾਣਗੇ: ਬੈਂਸ
Chandigarh News:ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਵਸ ਦੀਆਂ ਤਿਆਰੀਆਂ ਦੇ ਸਬੰਧ ਵਿੱਚ ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਆਪਣੇ ਕੈਬਨਿਟ ਸਾਥੀਆਂ ਨਾਲ ਪੰਜ ਜ਼ਿਲ੍ਹਿਆਂ – ਫਰੀਦਕੋਟ, ਫਿਰੋਜ਼ਪੁਰ, ਮੋਗਾ, ਲੁਧਿਆਣਾ ਅਤੇ ਫਤਿਹਗੜ੍ਹ ਸਾਹਿਬ ਦੇ ਜ਼ਿਲ੍ਹਾ ਅਧਿਕਾਰੀਆਂ ਨਾਲ ਵਿਆਪਕ ਸਮੀਖਿਆ ਮੀਟਿੰਗਾਂ ਦੀ ਅਗਵਾਈ ਕੀਤੀ। ਇਹਨਾਂ ਮੀਟਿੰਗਾਂ ਵਿੱਚ ਮਾਲਵਾ ਦੇ ਫਰੀਦਕੋਟ ਤੋਂ ਸਜਾਏ ਜਾਣ ਵਾਲੇ ਨਗਰ ਕੀਰਤਨ ਲਈ ਪੁਖਤਾ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਬਾਰੇ ਚਰਚਾ ਕੀਤੀ ਗਈ।ਫਰੀਦਕੋਟ ਜ਼ਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ ਉਪਰੰਤ ਮੀਡੀਆ ਨੂੰ ਸੰਬੋਧਨ ਕਰਦਿਆਂ ਸ. ਹਰਜੋਤ ਸਿੰਘ ਬੈਂਸ, ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ., ਸੱਭਿਆਚਾਰਕ ਅਤੇ ਸੈਰ-ਸਪਾਟਾ ਮਾਮਲਿਆਂ ਬਾਰੇ ਮੰਤਰੀ ਸ. ਤਰੁਨਪ੍ਰੀਤ ਸਿੰਘ ਸੌਂਦ ਅਤੇ ਸੱਭਿਆਚਾਰਕ ਅਤੇ ਸੈਰ-ਸਪਾਟਾ ਮਾਮਲਿਆਂ ਬਾਰੇ ਵਿਭਾਗ ਦੇ ਸਲਾਹਕਾਰ ਸ੍ਰੀ ਦੀਪਕ ਬਾਲੀ ਨੇ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਸਬੰਧੀ ਮਾਲਵਾ ਖੇਤਰ ਤੋਂ ਦੋ ਨਗਰ ਕੀਰਤਨ ਸਜਾਏ ਜਾਣਗੇ। ਇੱਕ ਨਗਰ ਕੀਰਤਨ ਫਰੀਦਕੋਟ ਤੋਂ ਸ਼ੁਰੂ ਹੋਵੇਗਾ, ਜੋ ਫਿਰੋਜ਼ਪੁਰ, ਮੋਗਾ, ਲੁਧਿਆਣਾ ਅਤੇ ਫਤਿਹਗੜ੍ਹ ਸਾਹਿਬ ਨੂੰ ਕਵਰ ਕਰੇਗਾ, ਜਦੋਂਕਿ ਦੂਜਾ ਨਗਰ ਕੀਰਤਨ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਸ਼ੁਰੂ ਹੋਵੇਗਾ ਅਤੇ ਰਸਤੇ ਵਿੱਚ ਮੁੱਖ ਜ਼ਿਲ੍ਹਿਆਂ ਨੂੰ ਕਵਰ ਕਰੇਗਾ।

ਇਹ ਵੀ ਪੜ੍ਹੋ  ਅੰਮ੍ਰਿਤਸਰ ਵਿੱਚ ਸਰਹੱਦ ਪਾਰੋਂ ਹਥਿਆਰਾਂ ਦੀ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼; 8 ਅਤਿ-ਆਧੁਨਿਕ ਪਿਸਤੌਲਾਂ ਸਮੇਤ ਤਿੰਨ ਗ੍ਰਿਫ਼ਤਾਰ

ਇਹ ਨਗਰ ਕੀਰਤਨ 22 ਨਵੰਬਰ ਸ਼ਾਮ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚਣਗੇ।ਸ. ਹਰਜੋਤ ਸਿੰਘ ਬੈਂਸ ਨੇ ਐਲਾਨ ਕੀਤਾ ਕਿ ਸਾਰੇ ਜ਼ਿਲ੍ਹਿਆਂ ਵਿੱਚ ਨਗਰ ਕੀਰਤਨ ਨੂੰ ਗਾਰਡ ਆਫ਼ ਆਨਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 1 ਤੋਂ 18 ਨਵੰਬਰ ਤੱਕ ਸੂਬੇ ਭਰ ਦੇ ਸਾਰੇ 23 ਜ਼ਿਲ੍ਹਿਆਂ ਵਿੱਚ 9ਵੇਂ ਪਾਤਸ਼ਾਹ ਦੇ ਜੀਵਨ ਅਤੇ ਉਨ੍ਹਾਂ ਦੇ ਪੈਰੋਕਾਰਾਂ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਨੂੰ ਸਮਰਪਿਤ ਲਾਈਟ ਐਂਡ ਸਾਊਂਡ ਸ਼ੋਅ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਗੁਰੂ ਸਾਹਿਬ ਦੀ ‘ਚਰਨ ਛੋਹ’ ਪ੍ਰਾਪਤ 130 ਪਵਿੱਤਰ ਸਥਾਨਾਂ ‘ਤੇ ਕੀਰਤਨ ਦਰਬਾਰ ਸਜਾਏ ਜਾਣਗੇ।ਸ. ਬੈਂਸ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ‘ਹਿੰਦ ਦੀ ਚਾਦਰ’ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਰਧਾਂਜਲੀ ਭੇਟ ਕਰਨ ਲਈ ਗੁਰੂ ਸਾਹਿਬ ਦੇ 350ਵੇਂ ਸ਼ਹੀਦੀ ਦਿਵਸ ਨੂੰ ਵੱਡੇ ਪੱਧਰ ‘ਤੇ ਸ਼ਰਧਾਪੂਰਵਕ ਮਨਾਇਆ ਜਾਵੇਗਾ। ਉਨ੍ਹਾਂ ਕਿਹਾ, “ਅਸੀਂ ਵਿਕਾਸ ਪ੍ਰੋਜੈਕਟਾਂ, ਸੜਕਾਂ ਸਬੰਧੀ ਕੰਮਾਂ ਅਤੇ ਲੌਜਿਸਟਿਕਸ ਸਹਾਇਤਾ ਸਮੇਤ ਸਾਰੇ ਪ੍ਰਬੰਧਾਂ ਦੀ ਬਾਰੀਕੀ ਨਾਲ ਸਮੀਖਿਆ ਕਰ ਰਹੇ ਹਾਂ ਤਾਂ ਜੋ ਇਹਨਾਂ ਸਮਾਗਮਾਂ ਦੇ ਨਿਰਵਿਘਨ ਆਯੋਜਨ ਨੂੰ ਯਕੀਨੀ ਬਣਾਇਆ ਜਾ ਸਕੇ। ਅਸੀਂ ਇਸ ਇਤਿਹਾਸਕ ਮੌਕੇ ਲਈ ਸੁਚਾਰੂ ਤਾਲਮੇਲ ਨੂੰ ਯਕੀਨੀ ਬਣਾਉਣ ਲਈ ਡਿਪਟੀ ਕਮਿਸ਼ਨਰਾਂ, ਸਥਾਨਕ ਵਿਧਾਇਕਾਂ ਅਤੇ ਪ੍ਰਮੁੱਖ ਧਾਰਮਿਕ ਆਗੂਆਂ ਨਾਲ ਤਾਲਮੇਲ ਕਰ ਰਹੇ ਹਾਂ।

ਇਹ ਵੀ ਪੜ੍ਹੋ   ਮੁੱਖ ਮੰਤਰੀ ਵੱਲੋਂ ਯੁਵਕ ਮੇਲਿਆਂ ਰਾਹੀਂ ਨੌਜਵਾਨਾਂ ਦੀ ਬੇਅੰਤ ਊਰਜਾ ਨੂੰ ਸਕਾਰਾਤਮਕ ਦਿਸ਼ਾ ਵਿੱਚ ਲਾਉਣ ਦੀ ਵਕਾਲਤ

“ਸ. ਬੈਂਸ ਨੇ ਕਿਹਾ ਕਿ ਗੁਰੂ ਸਾਹਿਬ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਮੁੱਖ ਧਾਰਮਿਕ ਸਮਾਗਮ 23 ਤੋਂ 25 ਨਵੰਬਰ ਤੱਕ ਸ੍ਰੀ ਅਨੰਦਪੁਰ ਸਾਹਿਬ ਵਿੱਚ ਹੋਣਗੇ, ਜਿਸ ਵਿੱਚ ਵਿਸ਼ਵ ਭਰ ਤੋਂ 1 ਕਰੋੜ ਤੋਂ ਵੱਧ ਸੰਗਤਾਂ ਦੇ ਪਹੁੰਚਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਪਹੁੰਚਣ ਵਾਲੀਆਂ ਸੰਗਤਾਂ ਲਈ ਟੈਂਟ ਸਿਟੀ “ਚੱਕ ਨਾਨਕੀ” ਸਥਾਪਤ ਕੀਤੀ ਜਾਵੇਗੀ ਜਿਸ ਵਿੱਚ 19 ਤੋਂ 30 ਨਵੰਬਰ ਤੱਕ ਰੋਜ਼ਾਨਾ 11,000 ਤੋਂ ਵੱਧ ਸੰਗਤਾਂ ਦੇ ਠਹਿਰਣ ਦੀ ਵਿਵਸਥਾ ਕੀਤੀ ਜਾਵੇਗੀ।ਲੋਕਾਂ ਨੂੰ ਇਤਿਹਾਸਕ ਸਮਾਗਮਾਂ ਵਿੱਚ ਹਿੱਸਾ ਲੈਣ ਦੀ ਅਪੀਲ ਕਰਦਿਆਂ, ਸ. ਬੈਂਸ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350ਵਾਂ ਸ਼ਹੀਦੀ ਦਿਵਸ ਲੋਕਾਂ ਨੂੰ ਧਰਮ ਨਿਰਪੱਖਤਾ, ਦਇਆ ਅਤੇ ਮਾਨਵਤਾਵਾਦ ਦੀਆਂ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣ ਲਈ ਪ੍ਰੇਰਿਤ ਕਰੇਗਾ। ਧਾਰਮਿਕ ਦੀ ਰਾਖੀ ਲਈ ਗੁਰੂ ਸਾਹਿਬ ਦੀ ਲਾਸਾਨੀ ਸ਼ਹਾਦਤ ਸਾਰਿਆਂ ਨੂੰ ਪਵਿੱਤਰ ਮਾਨਤਾਵਾਂ ਦਾ ਸਤਿਕਾਰ ਕਰਦਿਆਂ ਧਰਮ ਪ੍ਰਤੀ ਦ੍ਰਿੜ ਰਹਿਣ ਦਾ ਸਦੀਵੀ ਸੰਦੇਸ਼ ਦਿੰਦੀ ਹੈ।ਇਸ ਦੌਰਾਨ, ਕੈਬਨਿਟ ਮੰਤਰੀਆਂ ਨੇ ਮੋਗਾ ਜ਼ਿਲ੍ਹਾ ਪ੍ਰਸ਼ਾਸਨ ਨੂੰ 31 ਅਕਤੂਬਰ ਤੱਕ ਕੌਮੀ ਰਾਜਮਾਰਗ ਦੀ ਸਰਵਿਸ ਲੇਨ ਨੂੰ ਅਪਗ੍ਰੇਡ ਕਰਨ ਅਤੇ ਟ੍ਰੈਫਿਕ ਲਾਈਟਾਂ ਦੇ ਸੁਚਾਰੂ ਕੰਮਕਾਜ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਪੰਜਾਬ ਸਰਕਾਰ ਨੇ 2000 ਕਰੋੜ ਰੁਪਏ ਤੋਂ ਵੱਧ ਲਾਗਤ ਵਾਲੀਆਂ ਮੁੱਖ ਸਰਕਾਰੀ ਇਮਾਰਤਾਂ ਦੀ ਉਸਾਰੀ ਦੇ ਕਾਰਜ ਵਿੱਚ ਤੇਜ਼ੀ ਲਿਆਂਦੀ

0

Chandigarh News:ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਨੇ ਅੱਜ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਬਿਹਤਰ ਜਨਤਕ ਸੇਵਾਵਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ ਜਨਤਕ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਅਤੇ ਉੱਚ-ਗੁਣਵੱਤਾ ਵਾਲੇ ਮਿਆਰਾਂ ਅਤੇ ਪਾਰਦਰਸ਼ਤਾ ਨਾਲ ਫੰਡਾਂ ਦੀ ਵਰਤੋਂ ਕਰਦਿਆਂ ਸਾਰੇ ਕਾਰਜਸ਼ੀਲ ਪ੍ਰੋਜੈਕਟਾਂ ਨੂੰ ਨਿਰਧਾਰਤ ਸਮਾਂ-ਸੀਮਾ ਦੇ ਅੰਦਰ ਮੁਕੰਮਲ ਕਰਨਾ ਯਕੀਨੀ ਬਣਾਉਣ ਨੂੰ ਪ੍ਰਮੁੱਖ ਤਰਜੀਹ ਦੇ ਰਹੀ ਹੈ।ਲੋਕ ਨਿਰਮਾਣ ਮੰਤਰੀ ਨੇ ਸੂਬੇ ਭਰ ਵਿੱਚ ਵੱਖ-ਵੱਖ ਸਰਕਾਰੀ ਵਿਭਾਗਾਂ ਲਈ ਲੋਕ ਨਿਰਮਾਣ ਵਿਭਾਗ ਵੱਲੋਂ ਚਲਾਏ ਜਾ ਰਹੇ ਵਿਆਪਕ ਇਮਾਰਤੀ ਪ੍ਰੋਜੈਕਟਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਉਨ੍ਹਾਂ ਅੱਗੇ ਕਿਹਾ ਕਿ ਇਸ ਸਮੇਂ 2097.03 ਕਰੋੜ ਰੁਪਏ ਦੇ ਪ੍ਰੋਜੈਕਟ ਨਿਰਮਾਣ ਦੇ ਵੱਖ-ਵੱਖ ਪੜਾਵਾਂ ‘ਤੇ ਹਨ, ਜਿਨ੍ਹਾਂ ਵਿੱਚੋਂ 915.55 ਕਰੋੜ ਰੁਪਏ ਪਹਿਲਾਂ ਹੀ ਕਾਰਜਕਾਰੀ ਏਜੰਸੀਆਂ ਨੂੰ ਜਾਰੀ ਕੀਤੇ ਜਾ ਚੁੱਕੇ ਹਨ।

ਇਹ ਵੀ ਪੜ੍ਹੋ  ਵਿਰੋਧੀ ਪਾਰਟੀਆਂ ਲੋਕਾਂ ਅਤੇ ਸੂਬੇ ਦੀ ਸੇਵਾ ਦੀ ਬਜਾਏ ਬਦਲਾਖ਼ੋਰੀ ਦੇ ਉਦੇਸ਼ ਨਾਲ ਸੱਤਾ ਵਿੱਚ ਆਉਣਾ ਚਾਹੁੰਦੀਆਂ: ਮੁੱਖ ਮੰਤਰੀ

ਹੋਰ ਵੇਰਵੇ ਸਾਂਝੇ ਕਰਦਿਆਂ ਸ. ਹਰਭਜਨ ਸਿੰਘ ਈ.ਟੀ.ਓ. ਨੇ ਦੱਸਿਆ ਕਿ ਲੋਕ ਨਿਰਮਾਣ ਵਿਭਾਗ ਦੀ ਨਿਗਰਾਨੀ ਹੇਠ ਕੁੱਲ 211 ਇਮਾਰਤਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਉਚੇਰੀ ਸਿੱਖਿਆ ਵਿਭਾਗ 477.13 ਕਰੋੜ ਰੁਪਏ ਦੇ 35 ਪ੍ਰੋਜੈਕਟਾਂ ਨਾਲ ਮੋਹਰੀ ਹੈ, ਇਸ ਉਪਰੰਤ ਸਿਹਤ ਵਿਭਾਗ ਦੇ 565.87 ਕਰੋੜ ਰੁਪਏ ਦੀ ਲਗਾਤ ਨਾਲ 39 ਇਮਾਰਤਾਂ ਦੇ ਨਿਰਮਾਣ ਨਾਲ ਦੂਜੇ ਅਤੇ ਮਾਲ ਵਿਭਾਗ 237.76 ਕਰੋੜ ਰੁਪਏ ਦੇ 32 ਪ੍ਰੋਜੈਕਟਾਂ ਨਾਲ ਤੀਜੇ ਸਥਾਨ ‘ਤੇ ਹੈ। ਮੰਤਰੀ ਨੂੰ ਇਹ ਵੀ ਦੱਸਿਆ ਗਿਆ ਕਿ ਇਨ੍ਹਾਂ ਇਮਾਰਤਾਂ ਦੀ ਯੋਜਨਾਬੰਦੀ ਅਤੇ ਡਿਜ਼ਾਈਨਿੰਗ ਆਰਕੀਟੈਕਚਰਲ ਵਿਭਾਗ ਵੱਲੋਂ ਕੀਤੀ ਜਾ ਰਹੀ ਹੈ।ਉਨ੍ਹਾਂ ਅੱਗੇ ਦੱਸਿਆ ਕਿ ਵਿਭਾਗ ਵੱਲੋਂ 119.37 ਕਰੋੜ ਰੁਪਏ ਦੇ 13 ਸਕੂਲ ਸਿੱਖਿਆ ਪ੍ਰੋਜੈਕਟ ਚਲਾਏ ਜਾ ਰਹੇ ਹਨ, ਜਦੋਂ ਕਿ ਤਕਨੀਕੀ ਸਿੱਖਿਆ ਵਿਭਾਗ ਦੀਆਂ 52.33 ਕਰੋੜ ਰੁਪਏ ਦੀ ਲਾਗਤ ਵਾਲੀਆਂ 11 ਇਮਾਰਤਾਂ ਨਿਰਮਾਣ ਅਧੀਨ ਹਨ। ਉਨ੍ਹਾਂ ਦੱਸਿਆ ਕਿ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ 84.13 ਕਰੋੜ ਰੁਪਏ ਦੇ ਪ੍ਰੋਜੈਕਟ ‘ਤੇ ਕੰਮ ਕਰ ਚਲ ਰਿਹਾ ਹੈ ਅਤੇ ਖੇਡ ਵਿਭਾਗ ਦੀਆਂ 16 ਇਮਾਰਤਾਂ 110.66 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੀਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ  Moga News: CIA ਸਟਾਫ Moga ਦੇ ਹੱਥ ਲੱਗੀ ਵੱਡੀ ਸਫ਼ਲਤਾ; ਦੋ ਕੇਸਾਂ ‘ਚ 7 ਕਿੱਲੋ ਹੈਰੋਇਨ ਸਮੇਤ 6 ਸਮੱਗਲਰ ਕਾਬੂ

ਇਸ ਤੋਂ ਇਲਾਵਾ ਬਿਹਤਰ ਜਨਤਕ ਸੇਵਾਵਾਂ ਪ੍ਰਦਾਨ ਕਰਨ ਲਈ ਗ੍ਰਹਿ ਮਾਮਲਿਆਂ ਦੇ ਪ੍ਰਸ਼ਾਸਨਿਕ ਵਿਭਾਗ ਦੇ 83.92 ਕਰੋੜ ਰੁਪਏ ਦੇ ਦੋ ਪ੍ਰੋਜੈਕਟ ਪ੍ਰਗਤੀ ਅਧੀਨ ਹਨ। ਹੋਰ ਪਹਿਲਕਦਮੀਆਂ ਬਾਰੇ ਜਾਣਕਾਰੀ ਦਿੰਦਿਆਂ ਲੋਕ ਨਿਰਮਾਣ ਮੰਤਰੀ ਨੇ ਦੱਸਿਆ ਕਿ ਇੰਦਰ ਕੁਮਾਰ ਗੁਜਰਾਲ ਪੀ.ਟੀ.ਯੂ. ਦੇ 56.82 ਕਰੋੜ ਰੁਪਏ ਦੀ ਲਾਗਤ ਵਾਲੇ ਪੰਜ ਪ੍ਰੋਜੈਕਟ, ਐਸ.ਆਈ.ਪੀ.ਡੀ.ਏ. ਦੇ 33.43 ਕਰੋੜ ਰੁਪਏ ਦੇ 12 ਪ੍ਰੋਜੈਕਟ ਅਤੇ 275.61 ਕਰੋੜ ਰੁਪਏ ਦੀ ਲਾਗਤ ਨਾਲ ਵੱਖ-ਵੱਖ ਵਿਭਾਗਾਂ ਦੀਆਂ 45 ਇਮਾਰਤਾਂ ਦੇ ਹੋਰ ਫੁਟਕਲ ਕਾਰਜ ਪ੍ਰਗਤੀ ਅਧੀਨ ਹਨ।ਲੋਕ ਨਿਰਮਾਣ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਮਾਣ ਦੀ ਗਤੀ ਵਿੱਚ ਤੇਜ਼ੀ ਲਿਆਉਣ ਅਤੇ ਸਾਰੇ ਕਾਰਜਸ਼ੀਲ ਪ੍ਰੋਜੈਕਟਾਂ ਨੂੰ ਨਿਰਧਾਰਿਤ ਸਮੇਂ ਅੰਦਰ ਮੁਕੰਮਲ ਕਰਨਾ ਯਕੀਨੀ ਬਣਾਉਣ ਦੇ ਨਿਰਦੇਸ਼ ਵੀ ਦਿੱਤੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਅੰਮ੍ਰਿਤਸਰ ਵਿੱਚ ਸਰਹੱਦ ਪਾਰੋਂ ਹਥਿਆਰਾਂ ਦੀ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼; 8 ਅਤਿ-ਆਧੁਨਿਕ ਪਿਸਤੌਲਾਂ ਸਮੇਤ ਤਿੰਨ ਗ੍ਰਿਫ਼ਤਾਰ

0

👉ਬਰਾਮਦ ਹਥਿਆਰ ਪੰਜਾਬ ਵਿੱਚ ਅਪਰਾਧੀਆਂ ਅਤੇ ਗੈਂਗਸਟਰਾਂ ਨੂੰ ਸਪਲਾਈ ਕੀਤੇ ਜਾਣੇ ਸਨ: ਡੀਜੀਪੀ ਗੌਰਵ ਯਾਦਵ
Amritsar News: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਜਾਰੀ ਮੁਹਿੰਮ ਦੌਰਾਨ ਖੁਫ਼ੀਆ ਜਾਣਕਾਰੀ ‘ਤੇ ਅਧਾਰਤ ਇੱਕ ਕਾਰਵਾਈ ਦੌਰਾਨ ਕਾਊਂਟਰ ਇੰਟੈਲੀਜੈਂਸ (ਸੀਆਈ) ਅੰਮ੍ਰਿਤਸਰ ਨੇ ਪਾਕਿਸਤਾਨ ਨਾਲ ਸਬੰਧਤ ਸਰਹੱਦ ਪਾਰੋਂ ਹਥਿਆਰਾਂ ਦੀ ਤਸਕਰੀ ਦੇ ਮਾਡਿਊਲ ਦਾ ਪਰਦਾਫਾਸ਼ ਕਰਕੇ ਇਸਦੇ ਤਿੰਨ ਕਾਰਕੁਨਾਂ ਨੂੰ ਅੱਠ ਆਧੁਨਿਕ ਪਿਸਤੌਲਾਂ ਸਮੇਤ ਗ੍ਰਿਫਤਾਰ ਕੀਤਾ ਹੈ। ਇਹ ਜਾਣਕਾਰੀ ਅੱਜ ਇਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਮਹੇਸ਼ ਉਰਫ਼ ਆਸ਼ੂ ਮਸੀਹ ਅਤੇ ਅੰਗਰੇਜ ਸਿੰਘ ਦੋਵੇਂ ਵਾਸੀ ਪਿੰਡ ਮਾੜੀ ਮੇਘਾ, ਤਰਨ ਤਾਰਨ ਅਤੇ ਅਰਸ਼ਦੀਪ ਸਿੰਘ ਵਾਸੀ ਭਿਖੀਵਿੰਡ, ਤਰਨਤਾਰਨ ਵਜੋਂ ਹੋਈ ਹੈ।

ਇਹ ਵੀ ਪੜ੍ਹੋ  Moga News: CIA ਸਟਾਫ Moga ਦੇ ਹੱਥ ਲੱਗੀ ਵੱਡੀ ਸਫ਼ਲਤਾ; ਦੋ ਕੇਸਾਂ ‘ਚ 7 ਕਿੱਲੋ ਹੈਰੋਇਨ ਸਮੇਤ 6 ਸਮੱਗਲਰ ਕਾਬੂ

ਬਰਾਮਦ ਕੀਤੇ ਗਏ ਹਥਿਆਰਾਂ ਵਿੱਚ ਮੈਗਜ਼ੀਨਾਂ ਸਮੇਤ ਤਿੰਨ 9 ਐਮਐਮ ਪਿਸਤੌਲ ਅਤੇ ਪੰਜ .30 ਬੋਰ ਪਿਸਤੌਲ ਸ਼ਾਮਲ ਹਨ। ਇਸ ਤੋਂ ਇਲਾਵਾ ਪੁਲਿਸ ਟੀਮ ਨੇ ਉਨ੍ਹਾਂ ਦਾ ਹੀਰੋ ਸਪਲੈਂਡਰ ਮੋਟਰਸਾਈਕਲ ਵੀ ਜ਼ਬਤ ਕਰ ਲਿਆ ਹੈ, ਜਿਸਦੀ ਵਰਤੋਂ ਉਹ ਖੇਪ ਪਹੁੰਚਾਉਣ ਲਈ ਕਰਦੇ ਸਨ।ਉਨ੍ਹਾਂ ਦੱਸਿਆ ਕਿ ਸੀਆਈ ਅੰਮ੍ਰਿਤਸਰ ਨੂੰ ਕਿਸੇ ਵੱਲੋਂ ਭਾਰਤ-ਪਾਕਿਸਤਾਨ ਸਰਹੱਦ ਤੋਂ ਗੈਰ-ਕਾਨੂੰਨੀ ਹਥਿਆਰਾਂ ਦੀ ਵੱਡੀ ਖੇਪ ਪ੍ਰਾਪਤ ਕੀਤੇ ਜਾਣ ਬਾਰੇ ਖੁਫੀਆ ਜਾਣਕਾਰੀ ਮਿਲੀ ਸੀ, ਜੋ ਸਰਹੱਦ ਪਾਰੋਂ ਡਰੋਨ ਦੀ ਮਦਦ ਨਾਲ ਪਿੰਡ ਮਾੜੀ ਕੰਬੋਕੇ, ਪੁਲਿਸ ਥਾਣਾ ਖਾਲੜਾ, ਜ਼ਿਲ੍ਹਾ ਤਰਨਤਾਰਨ ਦੇ ਖੇਤਰ ਵਿੱਚ ਸੁੱਟੀ ਗਈ ਸੀ। ਇਸ ‘ਤੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਸੀਆਈ ਅੰਮ੍ਰਿਤਸਰ ਦੀ ਪੁਲਿਸ ਟੀਮ ਨੇ ਅੰਮ੍ਰਿਤਸਰ ਦਿਹਾਤੀ ਦੇ ਪਿੰਡ ਭੂਸੇ ਨੇੜੇ ਤਿੰਨੋਂ ਮੁਲਜ਼ਮਾਂ ਨੂੰ ਘੇਰ ਕੇ ਉਨ੍ਹਾਂ ਨੂੰ ਗੈਰ-ਕਾਨੂੰਨੀ ਹਥਿਆਰਾਂ ਦੀ ਖੇਪ ਸਮੇਤ ਗ੍ਰਿਫ਼ਤਾਰ ਕਰ ਲਿਆ, ਜਿਸਨੂੰ ਉਹ ਅੰਮ੍ਰਿਤਸਰ ਦੇ ਘਰਿੰਡਾ ਨੇੜਲੇ ਖੇਤਰ ਵਿੱਚ ਅੱਗੇ ਕਿਸੇ ਵਿਅਕਤੀ ਨੂੰ ਪਹੁੰਚਾਉਣ ਜਾ ਰਹੇ ਸਨ।

ਇਹ ਵੀ ਪੜ੍ਹੋ  ਪੰਜਾਬ ਸਰਕਾਰ ਦੀ ਵੱਡੀ ਉਪਲਬਧੀ: ਟੌਪਨ (ਜਾਪਾਨ ਦੀ ਪੈਕੇਜਿੰਗ ਕੰਪਨੀ) ਕਰੇਗੀ ₹788 ਕਰੋੜ ਦਾ ਨਿਵੇਸ਼

ਡੀਜੀਪੀ ਨੇ ਕਿਹਾ ਕਿ ਗ੍ਰਿਫ਼ਤਾਰ ਮੁਲਜ਼ਮ – ਮਹੇਸ਼ ਉਰਫ਼ ਆਸ਼ੂ ਮਸੀਹ ਅਤੇ ਅੰਗਰੇਜ ਸਿੰਘ – ਪੁਲਿਸ ਥਾਣਾ ਐਸਐਸਓਸੀ ਅੰਮ੍ਰਿਤਸਰ ਵਿਖੇ ਅਸਲਾ ਐਕਟ ਤਹਿਤ ਦਰਜ ਪਿਛਲੇ ਕਈ ਮਾਮਲਿਆਂ ਵਿੱਚ ਵੀ ਲੋੜੀਂਦੇ ਸਨ, ਜਿਸ ਵਿੱਚ ਉਨ੍ਹਾਂ ਤੋਂ 5 ਪਿਸਤੌਲ ਬਰਾਮਦ ਕੀਤੇ ਗਏ ਸਨ। ਉਨ੍ਹਾਂ ਅੱਗੇ ਕਿਹਾ ਕਿ ਇਸ ਕੇਸ ਵਿੱਚ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਅਤੇ ਸਮੁੱਚੇ ਨੈੱਟਵਰਕ ਦਾ ਪਰਦਾਫਾਸ਼ ਲਈ ਹੋਰ ਜਾਂਚ ਜਾਰੀ ਹੈ।ਇਸ ਸਬੰਧੀ ਪੁਲਿਸ ਥਾਣਾ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ, ਅੰਮ੍ਰਿਤਸਰ ਵਿਖੇ ਅਸਲਾ ਐਕਟ ਦੀਆਂ ਧਾਰਾਵਾਂ 25, 25(1)(ਏ) ਅਤੇ 25(1)(ਬੀ) ਅਤੇ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਦੀ ਧਾਰਾ 61(2) ਤਹਿਤ ਐਫਆਈਆਰ ਨੰਬਰ 59 ਮਿਤੀ 11-10-2025 ਦਰਜ ਕੀਤੀ ਗਈ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

Our Visitor

1905772