Saturday, May 16, 2026
Home Blog Page 401

ਨੌਵੇਂ ਪਾਤਸ਼ਾਹ ਦਾ 350ਵਾਂ ਸ਼ਹੀਦੀ ਦਿਵਸ: ਹਰਜੋਤ ਸਿੰਘ ਬੈਂਸ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਲਈ ਵਿਸ਼ੇਸ਼ ਰੇਲ-ਗੱਡੀਆਂ ਚਲਾਉਣ ਅਤੇ “ਵੰਦੇ ਭਾਰਤ” ਦੀਆਂ ਸੇਵਾਵਾਂ ਵਧਾ ਕੇ ਦੁੱਗਣੀਆਂ ਕਰਨ ਦੀ ਮੰਗ

0

👉ਸਿੱਖਿਆ ਮੰਤਰੀ ਬੈਂਸ ਨੇ 9ਵੇਂ ਪਾਤਸ਼ਾਹ ਨੂੰ ਸ਼ਰਧਾਂਜਲੀ ਭੇਟ ਕਰਨ ਵਾਸਤੇ ਆਉਣ ਵਾਲੀ ਸੰਗਤ ਲਈ ਨਿਰਵਿਘਨ ਯਾਤਰਾ ਲਈ ਰੇਲਵੇ ਮੰਤਰੀ ਨੂੰ ਲਿਖਿਆ ਪੱਤਰ
Chandigarh News:ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਵਸ ਦੇ ਮੱਦੇਨਜ਼ਰ ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਕੇਂਦਰੀ ਰੇਲਵੇ ਮੰਤਰਾਲੇ ਤੋਂ ਪਵਿੱਤਰ ਨਗਰੀ ਸ੍ਰੀ ਅਨੰਦਪੁਰ ਸਾਹਿਬ ਲਈ ਰੇਲ ਸੇਵਾਵਾਂ ਵਿੱਚ ਵਾਧਾ ਕਰਨ ਦੀ ਮੰਗ ਕੀਤੀ ਹੈ ਤਾਂ ਜੋ 9ਵੇਂ ਪਾਤਸ਼ਾਹ ਅਤੇ ਉਨ੍ਹਾਂ ਦੇ ਅਨਿਨ ਸੇਵਕ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀ ਲਾਸਾਨੀ ਕੁਰਬਾਨੀ ਨੂੰ ਨਮਨ ਕਰਨ ਲਈ ਲੱਖਾਂ ਦੀ ਗਿਣਤੀ ਵਿੱਚ ਆਉਣ ਵਾਲੀ ਸੰਗਤ ਨੂੰ ਨਿਰਵਿਘਨ ਯਾਤਰਾ ਦੀ ਸਹੂਲਤ ਪ੍ਰਦਾਨ ਕੀਤੀ ਜਾ ਸਕੇ।ਕੇਂਦਰੀ ਰੇਲਵੇ ਮੰਤਰੀ ਸ੍ਰੀ ਅਸ਼ਵਨੀ ਵੈਸ਼ਨਵ ਅਤੇ ਕੇਂਦਰੀ ਰਾਜ ਮੰਤਰੀ ਸ੍ਰੀ ਰਵਨੀਤ ਸਿੰਘ ਬਿੱਟੂ ਨੂੰ ਲਿਖੇ ਪੱਤਰ ਵਿੱਚ ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਤਕਰੀਬਨ 1 ਕਰੋੜ ਤੋਂ ਵੱਧ ਸੰਗਤ ਦੇ ਆਉਣ ਦੀ ਉਮੀਦ ਹੈ। ਸ. ਬੈਂਸ ਨੇ ਆਪਣੇ ਪੱਤਰ ਵਿੱਚ ਨਵੀਂ ਦਿੱਲੀ ਤੋਂ ਚੱਲਦੀ ਵੰਦੇ ਭਾਰਤ ਐਕਸਪ੍ਰੈਸ ਦੀਆਂ ਸੇਵਾਵਾਂ ਨੂੰ 15 ਤੋਂ 30 ਨਵੰਬਰ, 2025 ਤੱਕ ਦੁੱਗਣਾ ਕਰਨ ਦੀ ਮੰਗ ਕੀਤੀ। ਉਨ੍ਹਾਂ ਨੇ ਦੇਸ਼ ਭਰ ਦੇ ਪ੍ਰਮੁੱਖ ਅਧਿਆਤਮਿਕ ਕੇਂਦਰਾਂ, ਜਿਨ੍ਹਾਂ ਵਿੱਚ ਤਖ਼ਤ ਸ੍ਰੀ ਪਟਨਾ ਸਾਹਿਬ, ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ (ਮਹਾਰਾਸ਼ਟਰ), ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਹੋਰ ਪ੍ਰਮੁੱਖ ਸ਼ਹਿਰਾਂ, ਤੋਂ ਵਿਸ਼ੇਸ਼ ਯਾਤਰੀ ਰੇਲਗੱਡੀਆਂ ਚਲਾਉਣ ਦੀ ਵੀ ਮੰਗ ਕੀਤੀ ਤਾਂ ਜੋ 22 ਤੋਂ 25 ਨਵੰਬਰ, 2025 ਤੱਕ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਰਵਾਏ ਜਾਣ ਵਾਲੇ ਵੱਡੇ ਸਮਾਗਮਾਂ ਵਿੱਚ ਸ਼ਮੂਲੀਅਤ ਲਈ ਆਉਣ ਵਾਲੀ ਸੰਗਤ ਨੂੰ ਆਉਣ-ਜਾਣ ਵਿੱਚ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

ਇਹ ਵੀ ਪੜ੍ਹੋ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ;ਕੈਬਨਿਟ ਮੰਤਰੀਆਂ ਦੀ ਟੀਮ ਨੇ ਫ਼ਿਰੋਜਪੁਰ ਤੇ ਫ਼ਰੀਦਕੋਟ ‘ਚ ਸਮਾਗਮਾਂ ਸਬੰਧੀ ਕੀਤੀਆਂ ਮੀਟਿੰਗਾਂ

ਸ੍ਰੀ ਅਨੰਦਪੁਰ ਸਾਹਿਬ ਦੀ ਧਾਰਮਿਕ ਮਹੱਤਤਾ ਅਤੇ ਪਵਿੱਤਰ ਇਤਿਹਾਸ ਨੂੰ ਉਜਾਗਰ ਕਰਦਿਆਂ ਸਿੱਖਿਆ ਮੰਤਰੀ ਨੇ ਕਿਹਾ ਕਿ ਇਹ ਨਗਰੀ ਸ੍ਰੀ ਗੁਰੂ ਤੇਗ਼ ਬਹਾਦਰ ਜੀ ਵੱਲੋਂ ਵਸਾਈ ਗਈ ਸੀ, ਜਿੱਥੇ ਅਤਿਆਚਾਰ ਦਾ ਸਾਹਮਣਾ ਕਰ ਰਹੇ ਕਸ਼ਮੀਰੀ ਪੰਡਿਤਾਂ ਨੇ ਪਨਾਹ ਅਤੇ ਸੁਰੱਖਿਆ ਦੀ ਮੰਗ ਕੀਤੀ ਸੀ। ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਹੀ ਗੁਰੂ ਸਾਹਿਬ ਨੇ ਮਾਨਵਤਾ ਅਤੇ ਜ਼ਮੀਰ ਦੀ ਆਜ਼ਾਦੀ ਲਈ ਦਿੱਲੀ ਵਿੱਚ ਸ਼ਹਾਦਤ ਵਾਸਤੇ ਆਪਣੀ ਅੰਤਿਮ ਯਾਤਰਾ ਸ਼ੁਰੂ ਕੀਤੀ ਸੀ। ਬਾਅਦ ਵਿੱਚ, ਉਨ੍ਹਾਂ ਦੇ ਪਵਿੱਤਰ “ਸੀਸ” ਨੂੰ ਭਾਈ ਜੈਤਾ ਜੀ (ਬਾਬਾ ਜੀਵਨ ਸਿੰਘ ਜੀ) ਵੱਲੋਂ ਸ਼ਰਧਾਪੂਰਵਕ ਸ੍ਰੀ ਅਨੰਦਪੁਰ ਸਾਹਿਬ ਵਾਪਸ ਲਿਆਂਦਾ ਗਿਆ ਸੀ ਅਤੇ ਇੱਥੇ ਸਸਕਾਰ ਕੀਤਾ ਗਿਆ ਜਿਸ ਨਾਲ ਇਹ ਧਰਤੀ ਵਿਸ਼ਵ ਦੇ ਇਤਿਹਾਸ ਦੇ ਸਭ ਤੋਂ ਸਤਿਕਾਰਤ ਅਧਿਆਵਾਂ ਦੀ ਜਿਉਂਦੀ ਜਾਗਦੀ ਮਿਸਾਲ ਬਣ ਗਈ।ਸ. ਬੈਂਸ ਨੇ ਕਿਹਾ, “ਇਹ ਪਵਿੱਤਰ ਧਰਤੀ ਉਸ ਕੁਰਬਾਨੀ ਦਾ ਜਿਉਂਦਾ ਜਾਗਦਾ ਪ੍ਰਮਾਣ ਹੈ ਜੋ ਦੇਸ਼ ਦੀ ਬੁਨਿਆਦ ਨੂੰ ਪਰਿਭਾਸ਼ਿਤ ਕਰਦੀ ਹੈ। ਇਸ ਲਈ ਸਾਡਾ ਪਵਿੱਤਰ ਫ਼ਰਜ਼ ਬਣਦਾ ਹੈ ਕਿ ਅਸੀਂ ਇਹ ਯਕੀਨੀ ਬਣਾਈਏ ਕਿ ਇਸ ਇਤਿਹਾਸਕ ਮੌਕੇ ਮੱਥਾ ਟੇਕਣ ਦੀ ਇੱਛਾ ਰੱਖਣ ਵਾਲਾ ਹਰ ਸ਼ਰਧਾਲੂ ਨਿਰਵਿਘਨ ਇੱਥੇ ਆ ਸਕੇ।”

ਇਹ ਵੀ ਪੜ੍ਹੋ ਪੰਜਾਬ ਸਰਕਾਰ ਦੀ ਵੱਡੀ ਉਪਲਬਧੀ: ਟੌਪਨ (ਜਾਪਾਨ ਦੀ ਪੈਕੇਜਿੰਗ ਕੰਪਨੀ) ਕਰੇਗੀ ₹788 ਕਰੋੜ ਦਾ ਨਿਵੇਸ਼

ਹਰਜੋਤ ਸਿੰਘ ਬੈਂਸ ਨੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਧਾਰਮਿਕ ਆਜ਼ਾਦੀ ਅਤੇ ਮਾਨਵੀ ਕਦਰਾਂ-ਕੀਮਤਾਂ ਲਈ ਗੁਰੂ ਜੀ ਦੀ ਲਾਸਾਨੀ ਸ਼ਹਾਦਤ ਪ੍ਰਤੀ ਨਤਮਸਤਕ ਹੋਣ ਦਾ ਇੱਕ ਯਾਦਗਾਰੀ ਮੌਕਾ ਦੱਸਿਆ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵੰਦੇ ਭਾਰਤ ਐਕਸਪ੍ਰੈਸ ਦਿੱਲੀ ਤੋਂ ਸ੍ਰੀ ਆਨੰਦਪੁਰ ਸਾਹਿਬ ਰਾਹੀਂ ਅੰਬ ਅੰਦੌਰਾ ਜਾਂਦੀ ਹੈ। ਉਨ੍ਹਾਂ ਇਸ ਇਤਿਹਾਸਕ ਮੌਕੇ ਉੱਤੇ ਸੰਗਤ ਲਈ ਇਸ ਗੱਡੀ ਦੇ ਗੇੜਿਆਂ ਨੂੰ ਦੁੱਗਣੇ ਕੀਤੇ ਜਾਣ ‘ਤੇ ਜ਼ੋਰ ਦਿੱਤਾ।ਸ. ਬੈਂਸ ਨੇ ਕਿਹਾ ਕਿ ਇਹ ਪਹਿਲ ਸਿਰਫ਼ ਲੌਜਿਸਟਿਕਸ ਸੇਵਾ ਬਾਰੇ ਨਹੀਂ ਹੈ। ਉਨ੍ਹਾਂ ਕਿਹਾ, “ਸਾਰੇ ਧਰਮਾਂ ਦੇ ਅਧਿਕਾਰਾਂ ਦੀ ਰਾਖੀ ਲਈ ਸ਼ਹਾਦਤ ਦੇਣ ਵਾਲੇ ਗੁਰੂ ਸਾਹਿਬ ਅੱਗੇ ਨਤਮਸਤਕ ਹੋਣ ਵਾਲੀਆਂ ਸੰਗਤਾਂ ਨੂੰ ਨਿਰਵਿਘਨ ਯਾਤਰਾ ਦੀ ਸਹੂਲਤ ਦੇ ਕੇ ਅਸੀਂ ਸਰਵਉੱਚ ਨੈਤਿਕ ਬਹਾਦਰੀ ਦਾ ਸਨਮਾਨ ਕਰਦੇ ਹਾਂ ਜੋ ਸਾਡੇ ਬਹੁਲਵਾਦੀ ਰਾਸ਼ਟਰ ਦੀ ਨੀਂਹ ਬਣਿਆ ਹੋਇਆ ਹੈ।”

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

RB DAV School Bathinda ਵੱਲੋਂ ਵਿਦਿਆਰਥੀ ਕੈਬਨਿਟ 2025-26 ਲਈ ਨਿਵੇਸ਼ ਸਮਾਰੋਹ ਆਯੋਜਿਤ

0

Bathinda News: RB DAV Senior Secondary Public School Bathinda ਨੇ ਅੱਜ ਅਕਾਦਮਿਕ ਸਾਲ 2025-26 ਲਈ ਵਿਦਿਆਰਥੀ ਕੈਬਨਿਟ ਨਿਵੇਸ਼ ਸਮਾਰੋਹ ਆਯੋਜਿਤ ਕੀਤਾ। ਸਮਾਰੋਹ ਵਿੱਚ ਨਵੇਂ ਚੁਣੇ ਗਏ ਵਿਦਿਆਰਥੀ ਆਗੂਆਂ ਨੂੰ ਸ਼ਾਮਲ ਕੀਤਾ ਗਿਆ ਜੋ ਸਕੂਲ ਵਿੱਚ ਵੱਖ-ਵੱਖ ਗਤੀਵਿਧੀਆਂ ਦੀ ਅਗਵਾਈ ਕਰਨਗੇ।ਇਸ ਸਮਾਰੋਹ ਵਿੱਚ ਡਾ. ਕੇ.ਕੇ. ਨੋਹਰੀਆ(ਉਪ-ਪ੍ਰਧਾਨ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦਕਿ ਡਾ. ਸਤੀਸ਼ ਗਰੋਵਰ (ਐਸੋਸੀਏਟ ਪ੍ਰੋਫੈਸਰ ਅਤੇ ਰਜਿਸਟਰਾਰ) ਅਤੇ ਅਮਨ ਮਲਹੋਤਰਾ ਐਸੋਸੀਏਟ ਪ੍ਰੋਫੈਸਰ (ਕੈਮਿਸਟਰੀ) ਡੀ.ਏ.ਵੀ ਕਾਲਜ ਬਠਿੰਡਾ ਵਿਸ਼ੇਸ ਮਹਿਮਾਨ ਵਜੋਂ ਸ਼ਾਮਲ ਹੋਏ।

ਇਹ ਵੀ ਪੜ੍ਹੋ 14ਵੇਂ ਨਾਟਿਅਮ ਨੈਸ਼ਨਲ ਥੀਏਟਰ ਫੈਸਟੀਵਲ ਦੀ ਨਾਟਕ ‘ਸੱਤਾਂ ਦਰਿਆਵਾਂ ਦੇ ਜਾਏ’ ਦੀ ਪੇਸ਼ਕਾਰੀ ਨਾਲ ਸਮਾਪਤੀ

ਮਹਿਮਾਨਾਂ ਦਾ ਸਵਾਗਤ ਸਕੂਲ ਮੁਖੀ ਸ਼੍ਰੀ ਓ.ਪੀ. ਤਿਵਾੜੀ ਨੇ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਕੀਤਾ। ਪ੍ਰੌਗਰਾਮ ਦਾ ਆਗਾਜ ਸਵਾਗਤੀ ਗੀਤ ਨਾਲ ਕੀਤਾ ਗਿਆ ਜਿਸ ਨੂੰ ਸੰਗੀਤ ਵਿਭਾਗ ਦੀ ਅਧਿਆਪਿਕਾ ਮੋਨਿਕਾ ਸਿੰਗਲਾ ਨੇ ਤਿਆਰ ਕਰਵਾਇਆ।ਮੈਡਮ ਸੰਦਲਜੀਤ ਅਤੇ ਮੈਡਮ ਨਵਪ੍ਰੀਤ ਨੇ ਰੰਗਾਰੰਗ ਡਾਂਸ ਤਿਆਰ ਕਰਵਾਇਆ ਜਿਸ ਦੀ ਝਲਕ ਦੇਖਿਆਂ ਹੀ ਬਣਦੀ ਸੀ।ਇਸ ਨਵੀਂ ਬਣੀ ਕੈਬਨਿਟ ਨੂੰ ਸਕੂਲ ਮੁਖੀ ਸ਼੍ਰੀ ਓ.ਪੀ.ਤਿਵਾਰੀ ਨੇ ਸੰਬੋਧਿਨ ਕਰਦਿਆਂ ਕਿਹਾ ਕਿ ਛੋਟੀ ਉਮਰ ਦੀ ਵੱਡੀ ਲਡਿਰਸ਼ਿੱਪ ਵੱਲ ਪੁੱਟਿਆ ਪਹਿਲਾ ਕਦਮ ਹੈ ਜੋ ਭਵਿੱਖ ਵਿੱਚਲੀਆਂ ਜਿੰਮੇਵਾਰੀਆਂ ਨੂੰ ਸਰ ਕਰਨ ਦਾ ਇਹ ਇੱਕ ਸਹਿਜਸੁਭਾ ਮੌਕਾ ਹੈ।ਸਕੁਲ ਸਮੇਂ ਵਿੱਚਲੀ ਇਹ ਜਿੰਮੇਵਾਰੀ ਦੀ ਭਾਵਨਾ ਬੱਚਿਆਂ ਦੀਆਂ ਅਗਲੀਆਂ ਉਚੇਰੀਆਂ ਮੰਜਲਾਂ ਵਿੱਚ ਅਸਾਨੀਆਂ ਪੈਦਾ ਕਰੇਗੀ।

ਇਹ ਵੀ ਪੜ੍ਹੋ ਪੰਜਾਬ ਸਰਕਾਰ ਦੀ ਵੱਡੀ ਉਪਲਬਧੀ: ਟੌਪਨ (ਜਾਪਾਨ ਦੀ ਪੈਕੇਜਿੰਗ ਕੰਪਨੀ) ਕਰੇਗੀ ₹788 ਕਰੋੜ ਦਾ ਨਿਵੇਸ਼

ਇਸ ਮੌਕੇ ਮੰਚ ਸੰਚਾਲਨ ਦੀ ਭੂਮਿਕਾ ਸ਼੍ਰੀਮਤੀ ਸ਼ੂਚਿਤਾ ਸ਼ਰਮਾਂ ਨੇ ਬਾਖੂਬੀ ਨਿਭਾਈ। ਇਸ ਦੌਰਾ 2025-26 ਲਈ ਵਿਦਿਆਰਥੀ ਕੈਬਨਿਟ ਵਿੱਚ ਹੈੱਡ ਗਰਲ: ਮੰਨਤ ਪਰਮਾਰ,ਹੈੱਡ ਬੁਆਏ: ਪ੍ਰਣਵ ਕੁਮਾਰ ਸਿੰਗਲਾ,ਸਪੋਰਟਸ ਕੈਪਟਨ (ਲੜਕੇ): ਚਿਰਾਗ ਡੁਮਰਾ, ਸਪੋਰਟਸ ਕੈਪਟਨ (ਲੜਕੀਆਂ): ਹਰਮਨਦੀਪ ਕੌਰ,ਕਲਚਰਲ ਕੈਪਟਨ (ਲੜਕੇ): ਰਿਸ਼ਵ,ਕਲਚਰਲ ਕੈਪਟਨ (ਲੜਕੀਆਂ): ਦੀਆ ਨੂੰ ਸ਼ਾਮਲ ਕੀਤਾ ਗਿਆ। ਮੁੱਖ ਮਹਿਮਾਨ ਡਾ.ਕੇ.ਕੇ.ਨੌਹਰੀਆ ਇਸ ਸਨਮਾਨ ਸਮਾਰੋਹ ਵਿੱਚ ਵਿਦਿਆਰਥੀ ਆਗੂਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦਾ ਸਹੁੰ ਚੁੱਕ ਸਮਾਗਮ ਬੱਚਿਆਂ ਦੇ ਕਾਰਜਕਾਲ ਦੀ ਸ਼ੁਰੂਆਤ ਨੂੰ ਦਰਸਾਉਂਦਾ ਹੈ, ਜਿੱਥੇ ਉਹ ਸਮਾਗਮਾਂ ਦੇ ਆਯੋਜਨ, ਵਿਦਿਆਰਥੀ ਭਲਾਈ ਨੂੰ ਉਤਸ਼ਾਹਿਤ ਕਰਨ ਅਤੇ ਸਕੂਲ ਦੀਆਂ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣ ਵਿੱਚ ਮੁੱਖ ਭੂਮਿਕਾ ਨਿਭਾਉਣਗੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

14ਵੇਂ ਨਾਟਿਅਮ ਨੈਸ਼ਨਲ ਥੀਏਟਰ ਫੈਸਟੀਵਲ ਦੀ ਨਾਟਕ ‘ਸੱਤਾਂ ਦਰਿਆਵਾਂ ਦੇ ਜਾਏ’ ਦੀ ਪੇਸ਼ਕਾਰੀ ਨਾਲ ਸਮਾਪਤੀ

Bathinda News: ਬਲਵੰਤ ਗਾਰਗੀ ਆਡੀਟੋਰੀਅਮ ਬਠਿੰਡਾ ਵਿਖੇ ਸੱਭਿਆਚਾਰਕ ਮੰਤਰਾਲਾ ਭਾਰਤ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ਅਤੇ ਨਗਰ ਨਿਗਮ ਬਠਿੰਡਾ ਦੇ ਸਹਿਯੋਗ ਨਾਲ਼ ਚੱਲ ਰਹੇ 14ਵੇਂ ਨਾਟਿਅਮ ਨੈਸ਼ਨਲ ਥੀਏਟਰ ਫੈਸਟੀਵਲ ਦੀ ਸਮਾਪਤੀ ਨਾਟਕ ਸੱਤਾ ਦਰਿਆਵਾਂ ਦੇ ਜਾਏ ਦੀ ਖ਼ੂਬਸੂਰਤ ਪੇਸ਼ਕਾਰੀ ਨਾਲ਼ ਹੋਈ। ਚੰਦਰਸ਼ੇਖਰ ਦੇ ਲਿਖੇ ਇਸ ਇੱਕ ਪਾਤਰੀ ਨਾਟਕ ਵਿੱਚ ਜ਼ਿਲ੍ਹਾ ਭਾਸ਼ਾ ਅਫ਼ਸਰ ਬਠਿੰਡਾ ਕੀਰਤੀ ਕਿਰਪਾਲ ਨੇ ਖੁਦ ਨਿਰਦੇਸ਼ਨ ਅਤੇ ਅਦਾਕਾਰੀ ਕੀਤੀ। ਨਾਟਕ ਵਿੱਚ ਆਦਿ ਕਾਲ ਤੋਂ ਲੈ ਕੇ ਅਜੋਕ ਸਮੇਂ ਤੱਕ ਪੰਜਾਬ ਦੇ ਬਦਲਦੇ ਹਾਲਾਤਾਂ ਨੂੰ ਬੜੇ ਕਲਾਤਮਿਕ ਤਰੀਕੇ ਨਾਲ ਦਰਸਾਇਆ ਗਿਆ। ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੀ ਪਹਿਚਾਣ ਕਰਵਾਉਂਦੇ ਇਸ ਨਾਟਕ ਦੀ ਪੇਸ਼ਕਾਰੀ ਦੌਰਾਨ ਆਡੀਟੋਰੀਅਮ ਵਾਰ-ਵਾਰ ਤਾੜੀਆਂ ਨਾਲ ਗੂੰਜਿਆ।

ਇਹ ਵੀ ਪੜ੍ਹੋ Moga News: CIA ਸਟਾਫ Moga ਦੇ ਹੱਥ ਲੱਗੀ ਵੱਡੀ ਸਫ਼ਲਤਾ; ਦੋ ਕੇਸਾਂ ‘ਚ 7 ਕਿੱਲੋ ਹੈਰੋਇਨ ਸਮੇਤ 6 ਸਮੱਗਲਰ ਕਾਬੂ

ਨਾਟ-ਉਤਸਵ ਦੇ ਸਮਾਪਨ ਸਮਾਰੋਹ ਵਿੱਚ ਸਤਿਕਾਰਿਤ ਮਹਿਮਾਨਾਂ ਵਜੋਂ ਸ਼੍ਰੀ ਰਾਜੇਸ਼ ਧੀਮਾਨ ਡਿਪਟੀ ਕਮਿਸ਼ਨਰ ਬਠਿੰਡਾ, ਮਿਸ ਕੰਚਨ ਕਮਿਸ਼ਨਰ ਨਗਰ ਨਿਗਮ ਬਠਿੰਡਾ ਅਤੇ ਸਿਰਮੌਰ ਫਿਲਮੀ ਅਦਾਕਾਰ ਸ਼੍ਰੀ ਬਿੰਨੂ ਢਿੱਲੋਂ, ਬੀ.ਐਨ.ਸ਼ਰਮਾ, ਸ਼ਵਿੰਦਰ ਮਾਹਲ, ਮਲਕੀਤ ਰੈਣੀ ਤੇ ਡਾ. ਜੱਗੀ ਧੂਰੀ ਨੇ ਸ਼ਿਰਕਤ ਕੀਤੀ।ਨਾਟਿਅਮ ਪੰਜਾਬ ਦੇ ਪ੍ਰਧਾਨ ਸੁਰਿੰਦਰ ਕੌਰ ਅਤੇ ਈਵੈਂਟ ਕੋਆਰਡੀਨੇਟਰ ਗੁਰਨੂਰ ਸਿੰਘ ਨੇ ਸਾਂਝੇ ਤੌਰ ‘ਤੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਭੇਂਟ ਕੀਤੇ।ਇਸ ਮੌਕੇ ਬੋਲਦਿਆ ਡਿਪਟੀ ਕਮਿਸ਼ਨਰ ਬਠਿੰਡਾ ਸ਼੍ਰੀ ਰਾਜੇਸ਼ ਧੀਮਾਨ ਨੇ ਕਿਹਾ ਕਿ ਉਹ ਨਾਟਿਅਮ ਪੰਜਾਬ ਦੇ ਇਸ ਸ਼ਲਾਘਾਯੋਗ ਉਪਰਾਲੇ ਨੂੰ ਸਫ਼ਲ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਹਰ ਸੰਭਵ ਯਤਨ ਕੀਤਾ ਅਤੇ ਨੇੜਲੇ ਭਵਿੱਖ ਵਿੱਚ ਵੀ ਉਹ ਨਾਟਿਅਮ ਪੰਜਾਬ ਨੂੰ ਹਰ ਤਰ੍ਹਾਂ ਦੇ ਸਹਿਯੋਗ ਲੀ ਵਚਨਬੱਧ ਹਨ।

ਇਹ ਵੀ ਪੜ੍ਹੋ ਪੰਜਾਬ ਸਰਕਾਰ ਦੀ ਵੱਡੀ ਉਪਲਬਧੀ: ਟੌਪਨ (ਜਾਪਾਨ ਦੀ ਪੈਕੇਜਿੰਗ ਕੰਪਨੀ) ਕਰੇਗੀ ₹788 ਕਰੋੜ ਦਾ ਨਿਵੇਸ਼

ਸ਼੍ਰੀ ਬਿੰਨੂੰ ਢਿੱਲੋਂ ਨੇ ਕਿਹਾ ਥੀਏਟਰ ਹੀ ਐਕਟਿੰਗ ਦੀ ਬੁਨਿਆਦ ਹੈ ਅਤੇ ਉਹਨਾਂ ਦੀ ਸਫ਼ਲਤਾ ਦਾ ਸਿਹਰਾ ਵੀ ਥੀਏਟਰ ਨੂੰ ਹੀ ਜਾਂਦਾ ਹੈ। ਸ਼੍ਰੀ ਬੀ.ਐਨ. ਸ਼ਰਮਾ ਨੇ ਕਿਹਾ ਕਿ ਥੀਏਟਰ ਇੱਕ ਤਪੱਸਿਆ ਰਾਹੀਂ ਰੱਬ ਨੂੰ ਪਾਉਣ ਦੇ ਬਰਾਬਰ ਹੈ। ਸ਼੍ਰੀ ਸ਼ਵਿੰਦਰ ਮਾਹਲ ਨੇ ਕਿਹਾ ਇੰਨਾਂ ਖ਼ੂਬਸੂਰਤ ਆਡੀਟੋਰੀਅਮ ਅਤੇ ਐਨੀ ਵੱਡੀ ਤਾਦਾਦ ‘ਚ ਦਰਸ਼ਕ ਚੰਡੀਗੜ੍ਹ ਦੇ ਹਿੱਸੇ ਵੀ ਨਹੀਂ ਹਨ। ਸ਼੍ਰੀ ਮਲਕੀਤ ਰੌਣੀ ਨੇ ਥੀਏਟਰ ਦੀ ਦੁਨੀਆਂ ਵਿੱਚ ਕੀਰਤੀ ਕਿਰਪਾਲ ਅਤੇ ਉਸਦੇ ਪਰਿਵਾਰ ਵੱਲੋਂ ਕੀਤੀ ਜਾ ਰਹੀ ਅਣਥੱਕ ਮਿਹਨਤ ਨੂੰ ਸਲਾਮ ਕੀਤਾ। ਡਾ. ਜੱਗੀ ਧੂਰੀ ਨੇ ਇਸ ਮੌਕੇ ਬਲਵੰਤ ਗਾਰਗੀ ਅਤੇ ਟੋਨੀ ਬਾਤਿਸ਼ ਦੀ ਧਰਤੀ ਨੂੰ ਸੁਭਾਗਾ ਦੱਸਿਆ।

ਇਹ ਵੀ ਪੜ੍ਹੋ ਜਾਸੂਸੀ ਦੇ ਇਲਜ਼ਾਮਾਂ ਹੇਠ ਇੱਕ ਹੋਰ ਸਿੱਖ ਨੌਜਵਾਨ ਗ੍ਰਿਫਤਾਰ, ISI ਨਾਲ ਸਬੰਧਾਂ ਦੀ ਚਰਚਾ

ਅੰਤ ਵਿੱਚ ਟੀਮ ਨਾਟਿਅਮ ਟੀਮ ਡਾਇਰੈਕਟਰ ਕੀਰਤੀ ਕਿਰਪਾਲ ਅਤੇ ਡਾ. ਕਸ਼ਿਸ਼ ਗੁਪਤਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਬੋਲਦਿਆਂ ਕੀਰਤੀ ਕਿਰਪਾਲ ਨੇ ਦਰਸ਼ਕਾਂ ਦੇ ਪਿਛਲੇ ਪੰਦਰਾਂ ਦਿਨਾਂ ਦੌਰਾਨ ਵੱਡੀ ਗਿਣਤੀ ਵਿੱਚ ਪਹੁੰਚਣ ਲਈ ਤਹਿ ਦਿਲੋਂ ਸ਼ੁਕਰਾਨਾ ਕੀਤਾ ਅਤੇ ਪਰਦੇ ਪਿੱਛੇ ਕੰਮ ਕਰ ਰਹੇ ਆਪਣੇ ਪਰਿਵਾਰ ਨੂੰ ਦਰਸ਼ਕਾਂ ਦੇ ਸਨਮੁੱਖ ਕੀਤਾ। ਡਾ. ਕਸ਼ਿਸ਼ ਗੁਪਤਾ ਨੇ ਅਗਲੇ ਸਾਲ ਫਿਰ ਮਿਲਣ ਦਾ ਵਾਅਦਾ ਕਰਦਿਆਂ ਨਾਟ-ਉਤਸਵ ਨੂੰ ਆਪਣੇ ਮੁਕਾਅ ਤੱਕ ਪਹੁੰਚਾਇਆ। ਇਸ ਦੌਰਾਨ ਜ਼ਿਲ੍ਹਾ ਭਾਸ਼ਾ ਦਫ਼ਤਰ ਬਠਿੰਡਾ ਵੱਲੋਂ ਇਸ ਨਾਟ-ਉਤਸਵ ਵਿੱਚ ਬੀਤੀ 26 ਸਤੰਬਰ ਤੋਂ ਲਗਾਈ ਗਈ ਪੁਸਤਕ ਪ੍ਰਦਰਸ਼ਨੀ ਵਿੱਚ ਵੀ ਦਰਸ਼ਕਾਂ ਨੇ ਕਿਤਾਬਾਂ ਖ਼ਰੀਦੀਆਂ ਅਤੇ ਓਪਨ ਮਾਈਕ ਸੈਸ਼ਨ ਵੀ ਖ਼ੂਬ ਪਸੰਦ ਕੀਤਾ ਗਿਆ।ਮੰਚ ਸੰਚਾਲਕ ਦੀ ਭੂਮਿਕਾ ਡਾ. ਸੰਦੀਪ ਸਿੰਘ ਮੋਹਲਾਂ ਅਤੇ ਸ਼੍ਰੀ ਗੁਰਮੀਤ ਧੀਮਾਨ ਨੇ ਸਾਂਝੇ ਰੂਪ ‘ਚ ਨਿਭਾਈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ;ਕੈਬਨਿਟ ਮੰਤਰੀਆਂ ਦੀ ਟੀਮ ਨੇ ਫ਼ਿਰੋਜਪੁਰ ਤੇ ਫ਼ਰੀਦਕੋਟ ‘ਚ ਸਮਾਗਮਾਂ ਸਬੰਧੀ ਕੀਤੀਆਂ ਮੀਟਿੰਗਾਂ

👉ਸ਼ਹੀਦੀ ਵਰੇਗੰਢ ਨੂੰ ਸਮਰਪਿਤ 20 ਨਵੰਬਰ ਨੂੰ ਫਿਰੋਜ਼ਪੁਰ ਵਿਖੇ ਪਹੁੰਚੇਗਾ ਨਗਰ ਕੀਰਤਨ -ਹਰਜੋਤ ਬੈਂਸ
Firozpur News: ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ; ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਕੀਤੇ ਜਾਣ ਵਾਲੇ ਸਮਾਗਮ, ਕੱਢੇ ਜਾਣ ਵਾਲੇ ਨਗਰ ਕੀਰਤਨਾਂ, ਲਾਈਟ ਐਂਡ ਸਾਊਂਡ ਸ਼ੋਅ ਅਤੇ ਹੋਰ ਵੱਖ ਵੱਖ ਧਾਰਮਿਕ ਸਮਾਗਮਾਂ  ਸਬੰਧੀ ਕੀਤੇ ਜਾਣ ਵਾਲੇ ਪ੍ਰਬੰਧਾਂ ਨੂੰ ਲੈ ਕੇ ਵਿਸ਼ੇਸ਼ ਮੀਟਿੰਗ ਡੀ.ਸੀ ਦਫਤਰ ਦੇ ਮੀਟਿੰਗ ਹਾਲ ਵਿੱਚ ਆਯੋਜਿਤ ਕੀਤੀ ਗਈ। ਮੀਟਿੰਗ ਦੀ ਅਗਵਾਈ ਪੰਜਾਬ ਦੇ ਕੈਬਨਿਟ ਮੰਤਰੀ ਸ. ਹਰਜੋਤ ਸਿੰਘ ਬੈਂਸ, ਸ. ਹਰਭਜਨ ਸਿੰਘ ਈ.ਟੀ.ਓ, ਸ. ਤਰਨਪ੍ਰੀਤ ਸਿੰਘ ਸੌਂਦ, ਸ੍ਰੀ ਦੀਪਕ ਬਾਲੀ ਅਡਵਾਈਜ਼ਰ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਵੱਲੋਂ ਕੀਤੀ ਗਈ। ਇਸ ਮੌਕੇ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਸ. ਰਣਬੀਰ ਸਿੰਘ ਭੁੱਲਰ, ਵਿਧਾਇਕ ਫਿਰੋਜ਼ਪੁਰ ਦਿਹਾਤੀ ਸ੍ਰੀ ਰਜਨੀਸ਼ ਦਹੀਯਾ, ਵਿਧਾਇਕ ਗੁਰੂਹਰਸਹਾਏ ਫੌਜਾ ਸਿੰਘ ਸਰਾਰੀ, ਵਿਧਾਇਕ ਜ਼ੀਰਾ ਸ਼੍ਰੀ ਨਰੇਸ਼ ਕਟਾਰੀਆ, ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ, ਐਸਐਸਪੀ ਭੁਪਿੰਦਰ ਸਿੰਘ ਅਤੇ ਸ੍ਰੀ ਸੰਜੀਵ ਤਿਵਾੜੀ ਡਾਇਰੈਕਟਰ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਇਸ ਦੌਰਾਨ ਕੈਬਨਿਟ ਮੰਤਰੀ ਸ. ਹਰਜੋਤ ਸਿੰਘ ਬੈਂਸ (ਸਿੱਖਿਆ, ਉਚੇਰੀ ਸਿੱਖਿਆ ਤੇ ਭਾਸ਼ਾ, ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ, ਪੰਜਾਬ) ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸ੍ਰੀ ਗੁਰੂ ਤੇਗ ਬਹਾਦਰ ਅਤੇ ਉਨ੍ਹਾਂ ਦੇ ਅਟੱਲ ਸਿੱਖ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਯਾਲਾ ਜੀ ਦੀ ਅਦੁੱਤੀ ਸ਼ਹੀਦੀ ਨੂੰ ਯੋਗ ਸ਼ਰਧਾਂਜਲੀ ਦੇਣ ਲਈ ਵਿਆਪਕ ਤਿਆਰੀ ਕਰ ਰਹੀ ਹੈ।  ਜਿਸ ਦੇ ਸਬੰਧ ਵਿੱਚ ਵੱਖ ਵੱਖ ਸਥਾਨਾਂ ਤੋਂ ਨਗਰ ਕੀਰਤਨ ਕੱਢੇ ਜਾਣਗੇ ਅਤੇ ਧਾਰਮਿਕ ਸਮਾਗਮਾਂ ਦਾ ਆਯੋਜਨ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਗੁਰੁ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਇੱਕ ਨਗਰ ਕੀਰਤਨ 20 ਨਵੰਬਰ ਨੂੰ ਫਰੀਦਕੋਟ ਤੋਂ ਸਵੇਰੇ 8.00 ਵਜੇ ਆਰੰਭ ਹੋ ਕੇ ਫਿਰੋਜ਼ਪੁਰ ਵਿਖੇ ਪਹੁੰਚੇਗਾ, ਫਿਰੋਜ਼ਪੁਰ ਵਿਚੋਂ ਹੁੰਦਾ ਹੋਇਆ ਇਹ ਨਗਰ ਕੀਰਤਨ ਮੋਗਾ, ਜਗਰਾਓ, ਲੁਧਿਆਣਾ ਤੇ ਹੋਰ ਵੱਖ ਵੱਖ ਰਸਤਿਆਂ ਤੋਂ ਹੁੰਦਾ ਹੋਇਆ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੁਹੰਚੇਗਾ। ਉਨ੍ਹਾਂ ਕਿਹਾ ਕਿ 18 ਨਵੰਬਰ ਤੋਂ ਵੱਖ ਵੱਖ ਥਾਵਾਂ ਤੋਂ ਹੁੰਦੇ ਹੋਏ ਕੁੱਲ 4 ਨਗਰ ਕੀਰਤਨ ਕੱਢੇ ਜਾਣਗੇ ਜੋ ਕਿ 22 ਨਵੰਬਰ ਨੂੰ ਸ੍ਰੀ ਆਨੰਦਪੁਰ ਸਾਹਿਬ ਵਿੱਖੇ ਪਹੁੰਚਣਗੇ। ਇਹ ਚਾਰੇ ਨਗਰ ਕੀਰਤਨ ਪੰਜਾਬ ਦੇ ਜਿਆਦਾਤਰ ਹਿੱਸਿਆ ਨੂੰ ਕਵਰ ਕਰਨਗੇ। ਇਸ ਤੋਂ ਇਲਾਵਾ ਗੁਰੂ ਤੇਗ ਬਹਾਦਰ ਜੀ ਦੀ ਜੀਵਨੀ ਨੂੰ ਦਰਸਾਉਂਦੇ 1 ਨਵੰਬਰ ਤੋਂ 18 ਨਵੰਬਰ ਤੱਕ ਵੱਖ ਵੱਖ ਸ਼ਹਿਰ ਵਿੱਚ ਲਾਈਟ ਐਂਡ ਸਾਂਊਡ ਸ਼ੋਅ ਚਲਾਏ ਜਾਣਗੇ ਅਤੇ ਫਿਰੋਜ਼ਪੁਰ ਵਿੱਚ ਵੀ ਲਾਈਟ ਐਂਡ ਸਾਂਊਂਡ ਸ਼ੋਅ ਦਾ ਆਯੋਜਨ ਕੀਤਾ ਜਾਵੇਗਾ, ਜਿਸ ਵਿੱਚ ਹਾਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਸ਼ਿਰਕਤ ਕਰੇਗੀ। 23 ਤੋਂ 25 ਤੱਕ ਸ੍ਰੀ ਆਨੰਦਰਪੁਰ ਸਾਹਿਬ ਵਿੱਖ ਵੱਡੇ ਪੱਧਰ ਤੇ ਸਮਾਗਮ ਕਰਵਾਏ ਜਾਣਗੇ।
ਮੀਟਿੰਗ ਦੌਰਾਨ ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਸਮਾਗਮਾਂ ਦੀਆਂ ਤਿਆਰੀਆਂ ਜਿਵੇਂ ਕਿ ਸੜਕਾਂ ਦੀ ਮੁਰੰਮਤ, ਸਾਫ-ਸਫਾਈ, ਲਾਈਟਿੰਗ, ਰੂਟ ਪਲਾਨ ਆਦਿ ਪਹਿਲਾਂ ਤੋਂ ਹੀ ਕਰ ਲਈਆਂ ਜਾਣ ਅਤੇ ਇਹ ਡਿਊਟੀ ਸੇਵਾ ਸ਼ਰਧਾ ਦੀ ਭਾਵਨਾ ਨਾਲ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸਮਾਗਮ ਦੀਆਂ ਤਿਆਰੀਆਂ ਅਤੇ ਨਗਰ ਕੀਰਤਨ ਵਾਲੇ ਦਿਨ ਧਾਰਮਿਕ ਮਰਿਆਦਾ ਦਾ ਪੂਰਾ ਖਿਆਲ ਰੱਖਿਆ ਜਾਵੇ।ਮੀਟਿੰਗ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰ ਸ. ਹਰਭਜਨ ਸਿੰਘ ਈ.ਟੀ.ਓ, ਕੈਬਨਿਟ ਮੰਤਰੀ ਸ੍ਰੀ ਤਰਨਪ੍ਰੀਤ ਸਿੰਘ ਸੌਂਦ, ਸ੍ਰੀ ਦੀਪਕ ਬਾਲੀ ਐਡਵਾਈਰ ਨੇ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਲਾਸਾਨੀ ਹੈ ਜਿਸ ਦੀ ਮਿਸਾਲ ਦੁਨੀਆਂ ਵਿੱਚ ਨਹੀਂ ਮਿਲਦੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਪ੍ਰਦੇਸ਼ ਪੱਧਰ ਤੇ ਮਨਾ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਵੀ ਅਪੀਲ ਹੈ ਕਿ ਧਰਮ ਤੇ ਜਾਤੀ ਨੂੰ ਪਿੱਛੇ ਛੱਡਦੇ ਹੋਏ ਗੁਰੂ ਸਾਹਿਬਾਨ ਜੀ ਦੀ ਸ਼ਹਾਦਤ ਨੂੰ ਸਮਰਪਿਤ ਨਗਰ ਕੀਰਤਨ/ਸਮਾਗਮਾਂ ਵਿੱਚ ਸ਼ਾਮਲ ਹੋ ਕੇ ਆਸ਼ੀਰਵਾਦ ਪ੍ਰਾਪਤ ਕਰਨ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਸਮੂਹ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਸ਼ਹੀਦੀ ਸਮਾਗਮਾਂ ਦਾ ਹਿੱਸਾ ਬਣਕੇ ਇਸ ਨੂੰ ਸ਼ਰਧਾ ਨਾਲ ਮਨਾਉਣ ਤਾਂ ਜੋ ਇਨ੍ਹਾਂ ਲਾਸਾਨੀ ਕੁਰਬਾਨੀਆਂ ਨੂੰ ਦੇਸ਼ ਦੁਨੀਆਂ ਦੇ ਲੋਕਾਂ ਤੇ ਨੋਜਵਾਨ ਪੀੜ੍ਹੀ ਤੱਕ ਪਹੁੰਚਾਇਆ ਜਾ ਸਕੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਨਿੱਧੀ ਕੁਮੁਦ ਬੰਬਾਹ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

Moga News: CIA ਸਟਾਫ Moga ਦੇ ਹੱਥ ਲੱਗੀ ਵੱਡੀ ਸਫ਼ਲਤਾ; ਦੋ ਕੇਸਾਂ ‘ਚ 7 ਕਿੱਲੋ ਹੈਰੋਇਨ ਸਮੇਤ 6 ਸਮੱਗਲਰ ਕਾਬੂ

0

Moga News: ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁਧ ਵਿੱਢੀ ਮੁਹਿੰਮ ਤਹਿਤ ਮੋਗਾ ਪੁਲਿਸ ਦੇ ਸੀਆਈਏ ਸਟਾਫ਼ ਨੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਦੋ ਵੱਖ ਵੱਖ ਮਾਮਲਿਆਂ ਵਿਚ ਕਾਰਵਾਈ ਕਰਦਿਆਂ 7 ਕਿਲੋਂ ਹੈਰੋਇਨ ਸਮੇਤ 6 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ। ਸ਼ਨੀਵਾਰ ਨੂੰ ਮਾਮਲੇ ਦੀ ਜਾਣਕਾਰੀ ਮੀਡੀਆ ਨੂੰ ਦਿੰਦਿਆਂ ਐਸ.ਐਸ.ਪੀ ਮੋਗਾ ਅਜੈ ਗਾਂਧੀ ਨੇ ਦਸਿਆ ਕਿ ਐਸ.ਪੀ (ਆਈ) ਬਾਲ ਕ੍ਰਿਸ਼ਨ ਸਿੰਗਲਾ ਅਤੇ DSP (D) ਮੋਗਾ ਸੁੱਖਅਮ੍ਰਿਤ ਸਿੰਘ ਦੀ ਸੁਪਰਵੀਜਨ ਹੇਠ ਸੀ.ਆਈ.ਏ ਸਟਾਫ ਮੋਗਾ ਦੇ ਇੰਸਪੈਕਟਰ ਦਲਜੀਤ ਸਿੰਘ ਬਰਾੜ ਦੀ ਅਗਵਾਈ ਹੇਠਲੀ ਟੀਮ ਵੱਲੋਂ ਇਹ ਪ੍ਰਾਪਤੀ ਕੀਤੀ ਹੈ।

ਇਹ ਵੀ ਪੜ੍ਹੋ ਜਾਸੂਸੀ ਦੇ ਇਲਜ਼ਾਮਾਂ ਹੇਠ ਇੱਕ ਹੋਰ ਸਿੱਖ ਨੌਜਵਾਨ ਗ੍ਰਿਫਤਾਰ, ISI ਨਾਲ ਸਬੰਧਾਂ ਦੀ ਚਰਚਾ

ਉਨ੍ਹਾਂ ਦਸਿਆ ਕਿ ਇੱਕ ਗੁਪਤ ਸੂਚਨਾ ਦੇ ਆਧਾਰ ‘ਤੇ ASI ਅਸੋਕ ਕੁਮਾਰ ਸਮੇਤ ਪੁਲਿਸ ਪਾਰਟੀ ਦੇ ਦੌਰਾਨੇ ਗਸ਼ਤ ਪਿੰਡ ਡੱਗਰੂ ਮੇਨ ਜੀ.ਟੀ ਰੋਡ ਮੋਗਾ-ਫਿਰੋਜਪੁਰ ਉਪਰ ਮੌਜੂਦ ਸਨ, ਜਿਸਤੋਂ ਬਾਅਦ ਮੁਖਬਰੀ ਦੇ ਆਧਾਰ ‘ਤੇ ਇਸ ਟੀਮ ਨੇ ਪਿੰਡ ਖੁਖਰਾਣਾ ਦੀ ਦਾਣਾ ਮੰਡੀ ਵਿੱਚ ਬੋਬੀ ਸਿੰਘ ਤੇ ਗੁਰਮੇਜ ਸਿੰਘ ਦੋਨੋਂ ਵਾਸੀ ਜੁਆਏ ਸਿੰਘ ਵਾਲਾ ਜਿਲਾ ਫਿਰੋਜਪੁਰ ਅਤੇ ਦਲਜੀਤ ਸਿੰਘ ਉਰਫ ਗੋਪੀ ਵਾਸੀ ਪ੍ਰਭਾਤ ਸਿੰਘ ਵਾਲਾ ਉਤਾੜ ਜਿਲਾ ਫਾਜਿਲਕਾ ਨੂੰ ਮੋਟਰਸਾਈਕਲ ਸਹਿਤ ਕਾਬੂ ਕੀਤਾ ਗਿਆ। ਤਲਾਸੀ ਦੌਰਾਨ ਮੁਲਜਮ ਦਲਜੀਤ ਸਿੰਘ ਉਰਫ ਗੋਪੀ ਦੇ ਮੋਢਿਆ ਵਿੱਚ ਪਹਿਨੀ ਕਿੱਟ ਵਿੱਚੋ 5 ਕਿੱਲੋ 17 ਗ੍ਰਾਮ ਹੈਰੋਇਨ ਬ੍ਰਾਮਦ ਹੋਈ।

ਇਹ ਵੀ ਪੜ੍ਹੋ Jalandhar ‘ਚ ਗਰੂ ਸਾਹਿਬ ਦੇ ਸਰੂਪ ਦੀ ਬੇਅਦਬੀ ਨੂੰ ਲੈ ਕੇ ਵਿਵਾਦ ਭਖਿਆ, ਸਿੱਖ ਜਥੇਬੰਦੀਆਂ ਨੇ ਕੀਤਾ ਰੋਸ਼ ਪ੍ਰਦਰਸ਼ਨ

ਐਸਐਸਪੀ ਨੇ ਦਸਿਆ ਕਿ ਮੁਲਜਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਇਹਨਾਂ ਪਾਸੋ ਬੈਕਵਰਡ/ਫਾਰਵਰਡ ਲਿੰਕਾ ਸਬੰਧੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਦਲਜੀਤ ਸਿੰਘ ਵਿਰੁਧ ਪਹਿਲਾਂ ਇੱਕ ਪਰਚਾ ਦਰਜ਼ ਹੈ। ਇਸੇ ਤਰ੍ਹਾਂ ਦੂਜੇ ਮਾਮਲੇ ਵਿਚ ਇਸੇ ਟੀਮ ਵੱਲੋਂ ਸਰਵਨ ਸਿੰਘ ਅਤੇ ਹਰਜਿੰਦਰ ਸਿੰਘ ਉਰਫ ਜਿੰਦਾ ਵਾਸੀ ਪਿੰਡ ਭਾਈ ਲੱਧੂ ਜਿਲ੍ਹਾ ਤਰਨਤਾਰਨ ਨੂੰ ਬੱਸ ਅੱਡਾ ਪਿੰਡ ਨੱਥੂਵਾਲਾ ਮੇਨ ਹਾਈਵੇਅ ਮੋਗਾ-ਲੁਧਿਆਣਾ ਵਿਚੋਂ ਕਾਬੂ ਕੀਤਾ ਗਿਆ। ਇੰਨ੍ਹਾਂ ਕੋਲੋਂ ਅੱਧਾ ਕਿਲੋਂ ਹੈਰੋਇਨ ਬਰਾਮਦ ਹੋਈ। ਇਸਤੋਂ ਬਾਅਦ ਪੁਛਗਿਛ ਦੇ ਆਧਾਰ ‘ਤੇ ਅਕਾਸ਼ਦੀਪ ਸਿੰਘ ਵਾਸੀ ਰਾਜਾਤਾਲ ਥਾਣਾ ਘਰਿੰਡਾ ਜਿਲ੍ਹਾ ਅਮ੍ਰਿਤਸਰ ਨੂੰ ਗ੍ਰਿਤਾਰ ਕੀਤਾ ਗਿਆ। ਜਿਸਦੇ ਕੋਲੋਂ 2 ਕਿਲੋਂ ਹੈਰੋਇਨ ਹੋਰ ਬਰਾਮਦ ਹੋਈ। ਵੱਡੀ ਗੱਲ ਇਹ ਹੈ ਕਿ ਇੰਨ੍ਹਾਂ ਤਿੰਨਾਂ ਮੁਲਜਮਾਂ ਵਿਰੁਧ ਇਸਤੋਂ ਪਹਿਲਾਂ ਕੋਈ ਵੀ ਪਰਚਾ ਦਰਜ਼ ਨਹੀਂ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਪੰਜਾਬ ਸਰਕਾਰ ਦੀ ਵੱਡੀ ਉਪਲਬਧੀ: ਟੌਪਨ (ਜਾਪਾਨ ਦੀ ਪੈਕੇਜਿੰਗ ਕੰਪਨੀ) ਕਰੇਗੀ ₹788 ਕਰੋੜ ਦਾ ਨਿਵੇਸ਼

0

Chandigarh News: ਪੰਜਾਬ ਸਰਕਾਰ ਦੀ ਵੱਡੀ ਉਪਲਬਧੀ: ਨਵਾਂਸ਼ਹਿਰ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਉਦਯੋਗਿਕ ਖੇਤਰ ਵਿੱਚ ਅੱਜਕੱਲ੍ਹ ਕੁਝ ਵੱਖਰੀ ਹੀ ਚਹਿਲ-ਪਹਿਲ ਹੈ। ਇੱਥੇ ਦੀਆਂ ਸੜਕਾਂ ’ਤੇ ਵੱਡੀਆਂ-ਵੱਡੀਆਂ ਮਸ਼ੀਨਾਂ ਆ ਰਹੀਆਂ ਹਨ, ਇੰਜੀਨੀਅਰਾਂ ਦੀਆਂ ਟੀਮਾਂ ਕੰਮ ਵਿੱਚ ਜੁੱਟੀਆਂ ਹਨ, ਅਤੇ ਸਥਾਨਕ ਨੌਜਵਾਨਾਂ ਦੀਆਂ ਅੱਖਾਂ ਵਿੱਚ ਇੱਕ ਨਵੀਂ ਉਮੀਦ ਦੀ ਚਮਕ ਹੈ। ਵਜ਼ਾ ਹੈ ਜਾਪਾਨ ਦੀ ਮਸ਼ਹੂਰ ਕੰਪਨੀ ਟੌਪਨ ਫਿਲਮਜ਼ ਦਾ ਇੱਥੇ ₹788 ਕਰੋੜ ਦਾ ਵਿਸ਼ਾਲ ਨਿਵੇਸ਼।ਇਹ ਕਹਾਣੀ ਸਿਰਫ਼ ਇੱਕ ਨਿਵੇਸ਼ ਦੀ ਨਹੀਂ, ਬਲਕਿ ਪੰਜਾਬ ਦੇ ਬਦਲਦੇ ਉਦਯੋਗਿਕ ਪਰਿਦ੍ਰਿਸ਼ ਅਤੇ ਸਰਕਾਰ ਦੀਆਂ ਦੂਰਦਰਸ਼ੀ ਨੀਤੀਆਂ ਦੀ ਹੈ।ਟੌਪਨ ਫਿਲਮਜ਼ ਜਾਪਾਨ ਦੀ ਇੱਕ ਵਿਸ਼ਵ-ਪ੍ਰਸਿੱਧ ਕੰਪਨੀ ਹੈ ਜੋ 1900 ਤੋਂ ਵੀ ਪਹਿਲਾਂ ਤੋਂ ਕੰਮ ਕਰ ਰਹੀ ਹੈ। ਇਹ ਕੰਪਨੀ ਖਾਣ-ਪੀਣ ਦੇ ਸਾਮਾਨ, ਦਵਾਈਆਂ ਅਤੇ ਇਲੈਕਟ੍ਰੌਨਿਕਸ ਲਈ ਵਿਸ਼ੇਸ਼ ਕਿਸਮ ਦੀਆਂ ਪੈਕੇਜਿੰਗ ਫਿਲਮਾਂ ਬਣਾਉਂਦੀ ਹੈ। ਇਨ੍ਹਾਂ ਦੀ ਖਾਸੀਅਤ ਇਹ ਹੈ ਕਿ ਇਹ ਫਿਲਮਾਂ ਬਹੁਤ ਪਤਲੀਆਂ, ਮਜ਼ਬੂਤ ਅਤੇ ਪਰਿਆਵਰਣ ਦੇ ਅਨੁਕੂਲ ਹੁੰਦੀਆਂ ਹਨ।ਦੁਨੀਆ ਭਰ ਵਿੱਚ ਟੌਪਨ ਦੀ ਪੈਕੇਜਿੰਗ ਦਾ ਇਸਤੇਮਾਲ ਵੱਡੀਆਂ-ਵੱਡੀਆਂ ਕੰਪਨੀਆਂ ਕਰਦੀਆਂ ਹਨ। ਚਾਹੇ ਉਹ ਚਾਕਲੇਟ ਦਾ ਰੈਪਰ ਹੋਵੇ, ਦਵਾਈ ਦੀ ਪੱਟੀ ਹੋਵੇ, ਜਾਂ ਮੋਬਾਈਲ ਫੋਨ ਦੇ ਪਾਰਟਸ ਦੀ ਪੈਕਿੰਗ – ਟੌਪਨ ਦੀ ਤਕਨੀਕ ਹਰ ਜਗ੍ਹਾ ਹੈ।ਪੰਜਾਬ ਸਰਕਾਰ ਦੀਆਂ ਨਿਵੇਸ਼ਕ-ਅਨੁਕੂਲ ਨੀਤੀਆਂ।

ਇਹ ਵੀ ਪੜ੍ਹੋ Mayor Padamjit Singh Mehta ਨੇ ਗਗਨ ਸੋਸਾਇਟੀ ਵਿਖੇ ਇੰਟਰਲਾਕਿੰਗ ਟਾਈਲਾਂ ਲਗਾਉਣ ਦਾ ਕੰਮ ਕਰਵਾਇਆ ਸ਼ੁਰੂ

ਸਰਕਾਰ ਨੇ ਵਿਸ਼ੇਸ਼ ਆਰਥਿਕ ਖੇਤਰ (SEZ) ਬਣਾਏ ਹਨ ਜਿੱਥੇ ਕੰਪਨੀਆਂ ਨੂੰ ਕਈ ਤਰ੍ਹਾਂ ਦੀ ਛੂਟ ਅਤੇ ਸਹੂਲਤਾਂ ਮਿਲਦੀਆਂ ਹਨ। ਟੌਪਨ ਫਿਲਮਜ਼ ਪਹਿਲਾਂ ਤੋਂ ਹੀ ਨਵਾਂਸ਼ਹਿਰ ਵਿੱਚ ਮੈਕਸ ਸਪੈਸ਼ਿਯਲਿਟੀ ਫਿਲਮਜ਼ ਦੇ ਨਾਲ ਸਾਂਝੇਦਾਰੀ ਵਿੱਚ ਕੰਮ ਕਰ ਰਹੀ ਹੈ। ਹੁਣ ਇਸ ₹788 ਕਰੋੜ ਦੇ ਨਿਵੇਸ਼ ਨਾਲ ਉੱਥੇ ਦੀ ਫੈਕਟਰੀ ਦਾ ਜ਼ਬਰਦਸਤ ਵਿਸਤਾਰ ਹੋਵੇਗਾ।ਨਵੀਂ ਫੈਕਟਰੀ ਵਿੱਚ ਅਤਿ-ਆਧੁਨਿਕ ਜਾਪਾਨੀ ਤਕਨੀਕ ਨਾਲ ਲੈਸ ਮਸ਼ੀਨਾਂ ਲੱਗਣਗੀਆਂ। ਇੱਥੇ ਹਰ ਤਰ੍ਹਾਂ ਦੀਆਂ ਸਪੈਸ਼ਿਯਲਿਟੀ ਪੈਕੇਜਿੰਗ ਫਿਲਮਾਂ ਬਣਨਗੀਆਂ – ਖਾਣ ਦੇ ਸਾਮਾਨ ਲਈ ਬੈਰੀਅਰ ਫਿਲਮ, ਦਵਾਈਆਂ ਲਈ ਫਾਰਮਾ-ਗ੍ਰੇਡ ਪੈਕੇਜਿੰਗ, ਅਤੇ ਇਲੈਕਟ੍ਰੌਨਿਕਸ ਲਈ ਐਂਟੀ-ਸਟੈਟਿਕ ਫਿਲਮਾਂ।ਸਭ ਤੋਂ ਵੱਡੀ ਗੱਲ ਇਹ ਹੈ ਕਿ ਇੱਥੇ ਬਣਨ ਵਾਲਾ ਮਾਲ ਸਿਰਫ਼ ਭਾਰਤ ਵਿੱਚ ਹੀ ਨਹੀਂ, ਬਲਕਿ ਵਿਦੇਸ਼ਾਂ ਵਿੱਚ ਵੀ ਨਿਰਯਾਤ ਹੋਵੇਗਾ। ‘ਮੇਡ ਇਨ ਪੰਜਾਬ’ ਦਾ ਠੱਪਾ ਲੱਗੀਆਂ ਇਹ ਪੈਕੇਜਿੰਗ ਦੁਨੀਆ ਭਰ ਵਿੱਚ ਜਾਣਗੀਆਂ।ਰਾਜੀਵ ਨਵਾਂਸ਼ਹਿਰ ਦਾ ਰਹਿਣ ਵਾਲਾ ਹੈ। ਇੰਜੀਨੀਅਰਿੰਗ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਦਿੱਲੀ ਜਾਂ ਗੁੜਗਾਉਂ ਜਾਣ ਦੀ ਸੋਚ ਰਿਹਾ ਸੀ। ਪਰ ਹੁਣ ਟੌਪਨ ਦੀ ਨਵੀਂ ਫੈਕਟਰੀ ਵਿੱਚ ਉਸਨੂੰ ਚੰਗੀ ਨੌਕਰੀ ਮਿਲ ਗਈ ਹੈ, ਉਹ ਵੀ ਆਪਣੇ ਹੀ ਸ਼ਹਿਰ ਵਿੱਚ।ਰਾਜੀਵ ਵਰਗੇ ਹਜ਼ਾਰਾਂ ਨੌਜਵਾਨਾਂ ਲਈ ਇਹ ਨਿਵੇਸ਼ ਵਰਦਾਨ ਸਾਬਤ ਹੋਵੇਗਾ। ਫੈਕਟਰੀ ਵਿੱਚ ਸਿੱਧੇ ਤੌਰ ’ਤੇ ਲਗਭਗ 2000-3000 ਲੋਕਾਂ ਨੂੰ ਰੋਜ਼ਗਾਰ ਮਿਲੇਗਾ।

ਇਹ ਵੀ ਪੜ੍ਹੋ Arvind Kejriwal ਅਤੇ CM Bhagwant Mann ਨੇ LPU ਦੇ ‘ਵਨ ਇੰਡੀਆ ਫੈਸਟ’ ਵਿੱਚ ਕੀਤੀ ਸ਼ਿਰਕਤ, ਭਾਰਤੀ ਸੱਭਿਆਚਾਰਕ ਏਕਤਾ ਦਾ ਪ੍ਰਦਰਸ਼ਨ ਰਿਹਾ ਸ਼ਾਨਦਾਰ

ਇਸ ਵਿੱਚ ਇੰਜੀਨੀਅਰ, ਤਕਨੀਸ਼ੀਅਨ, ਆਪਰੇਟਰ, ਕੁਆਲਿਟੀ ਕੰਟਰੋਲ ਐਕਸਪਰਟ ਅਤੇ ਪ੍ਰਬੰਧਨ ਦੇ ਲੋਕ ਸ਼ਾਮਲ ਹਨ।ਪਰ ਅਸਲੀ ਗੱਲ ਇਹ ਹੈ ਕਿ ਅਪ੍ਰਤੱਖ ਰੋਜ਼ਗਾਰ ਅਤੇ ਵੀ ਜ਼ਿਆਦਾ ਪੈਦਾ ਹੋਣਗੇ। ਟਰਾਂਸਪੋਰਟ, ਲੌਜਿਸਟਿਕਸ, ਖਾਣ-ਪੀਣ ਦੀਆਂ ਦੁਕਾਨਾਂ, ਮਸ਼ੀਨਾਂ ਦੀ ਮੁਰੰਮਤ, ਰਾਅ ਮਟੀਰੀਅਲ ਦੀ ਸਪਲਾਈ – ਇਨ੍ਹਾਂ ਸਭ ਖੇਤਰਾਂ ਵਿੱਚ ਹਜ਼ਾਰਾਂ ਵਾਧੂ ਨੌਕਰੀਆਂ ਬਣਨਗੀਆਂ।ਪੰਜਾਬ ਸਰਕਾਰ ਨੇ ਟੌਪਨ ਦੇ ਨਾਲ ਮਿਲ ਕੇ ਸਥਾਨਕ ਨੌਜਵਾਨਾਂ ਲਈ ਵਿਸ਼ੇਸ਼ ਟ੍ਰੇਨਿੰਗ ਪ੍ਰੋਗਰਾਮ ਵੀ ਸ਼ੁਰੂ ਕੀਤਾ ਹੈ। ਇਸ ਵਿੱਚ ਜਾਪਾਨੀ ਵਿਸ਼ੇਸ਼ੱਗ ਆ ਕੇ ਆਧੁਨਿਕ ਪੈਕੇਜਿੰਗ ਤਕਨੀਕ ਦੀ ਟ੍ਰੇਨਿੰਗ ਦੇਣਗੇ।ਪੰਜਾਬ ਸਰਕਾਰ ਨੇ ਇਸ ਨਿਵੇਸ਼ ਨੂੰ ਲਿਆਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਮੁੱਖ ਮੰਤਰੀ ਖੁਦ ਜਾਪਾਨ ਦੇ ਵਪਾਰਕ ਪ੍ਰਤੀਨਿੱਧੀ ਮੰਡਲਾਂ ਨਾਲ ਮਿਲੇ ਅਤੇ ਪੰਜਾਬ ਦੀਆਂ ਸੰਭਾਵਨਾਵਾਂ ਨੂੰ ਉਨ੍ਹਾਂ ਦੇ ਸਾਹਮਣੇ ਰੱਖਿਆ।ਟੌਪਨ ਫਿਲਮਜ਼ ਸਿਰਫ਼ ਮੁਨਾਫਾ ਕਮਾਉਣ ਵਾਲੀ ਕੰਪਨੀ ਨਹੀਂ ਹੈ। ਉਹ ਪਰਿਆਵਰਣ ਪ੍ਰਤੀ ਬਹੁਤ ਜ਼ਿੰਮੇਵਾਰ ਹੈ। ਉਨ੍ਹਾਂ ਦੀ ਨਵੀਂ ਫੈਕਟਰੀ ਵਿੱਚ ਬਣਨ ਵਾਲੀਆਂ ਪੈਕੇਜਿੰਗ ਫਿਲਮਾਂ ਈਕੋ-ਫ੍ਰੈਂਡਲੀ ਹੋਣਗੀਆਂ। ਇਸਦਾ ਮਤਲਬ ਹੈ ਕਿ ਇਹ ਫਿਲਮਾਂ ਜਾਂ ਤਾਂ ਰੀਸਾਈਕਲ ਹੋ ਸਕਦੀਆਂ ਹਨ ਜਾਂ ਫਿਰ ਪ੍ਰਕਿਰਤੀ ਵਿੱਚ ਆਪਣੇ ਆਪ ਨਸ਼ਟ ਹੋ ਜਾਂਦੀਆਂ ਹਨ। ਪਲਾਸਟਿਕ ਪ੍ਰਦੂਸ਼ਣ ਭਾਰਤ ਦੀ ਇੱਕ ਵੱਡੀ ਸਮੱਸਿਆ ਹੈ, ਅਤੇ ਅਜਿਹੀ ਤਕਨੀਕ ਨਾਲ ਇਸ ਸਮੱਸਿਆ ਨੂੰ ਘੱਟ ਕਰਨ ਵਿੱਚ ਮਦਦ ਮਿਲੇਗੀ।

ਇਹ ਵੀ ਪੜ੍ਹੋ ਸਤਲੁਜ ਬੁਝਾਏਗਾ ਨੰਗਲ ਵਾਸੀਆਂ ਦੀ ਪਿਆਸ: ਹਰਜੋਤ ਬੈਂਸ ਵੱਲੋਂ 16 ਕਰੋੜ ਰੁਪਏ ਦੇ ਪਾਈਪਲਾਈਨ ਪ੍ਰੋਜੈਕਟ ਦਾ ਐਲਾਨ

ਇਸ ਨਿਵੇਸ਼ ਦਾ ਇੱਕ ਹੋਰ ਵੱਡਾ ਫਾਇਦਾ ਹੈ – ਤਕਨੀਕੀ ਗਿਆਨ ਦਾ ਤਬਾਦਲਾ। ਜਾਪਾਨੀ ਵਿਸ਼ੇਸ਼ੱਗ ਇੱਥੇ ਆ ਕੇ ਭਾਰਤੀ ਇੰਜੀਨੀਅਰਾਂ ਅਤੇ ਤਕਨੀਸ਼ੀਅਨਾਂ ਨੂੰ ਟ੍ਰੇਨਿੰਗ ਦੇਣਗੇ। ਮੈਨੂਫੈਕਚਰਿੰਗ ਵਿੱਚ ਜਾਪਾਨ ਦੁਨੀਆ ਵਿੱਚ ਸਭ ਤੋਂ ਅੱਗੇ ਹੈ। ਉਨ੍ਹਾਂ ਦੀ ਕੁਆਲਿਟੀ ਕੰਟਰੋਲ, ਉਤਪਾਦਕਤਾ ਅਤੇ ਨਵੀਨਤਾ ਦੀਆਂ ਤਕਨੀਕਾਂ ਦੁਨੀਆ ਭਰ ਵਿੱਚ ਮਸ਼ਹੂਰ ਹਨ। ਇਨ੍ਹਾਂ ਤਕਨੀਕਾਂ ਨੂੰ ਸਿੱਖਣ ਦਾ ਮੌਕਾ ਪੰਜਾਬ ਦੇ ਨੌਜਵਾਨਾਂ ਲਈ ਅਨਮੋਲ ਹੈ।ਕੁਝ ਚੁਣਿੰਦਾ ਕਰਮਚਾਰੀਆਂ ਨੂੰ ਜਾਪਾਨ ਵਿੱਚ ਟ੍ਰੇਨਿੰਗ ਲਈ ਵੀ ਭੇਜਿਆ ਜਾਵੇਗਾ। ਉੱਥੋਂ ਵਾਪਸ ਆ ਕੇ ਉਹ ਆਪਣੇ ਸਾਥੀਆਂ ਨੂੰ ਸਿਖਲਾਈ ਦੇਣਗੇ। ਇਸ ਤਰ੍ਹਾਂ ਹੌਲੀ-ਹੌਲੀ ਪੂਰੇ ਪੰਜਾਬ ਵਿੱਚ ਆਧੁਨਿਕ ਮੈਨੂਫੈਕਚਰਿੰਗ ਦੀ ਸੰਸਕ੍ਰਿਤੀ ਵਿਕਸਿਤ ਹੋਵੇਗੀ।ਟੌਪਨ ਦਾ ਇਹ ਨਿਵੇਸ਼ ਸਿਰਫ਼ ਸ਼ੁਰੂਆਤ ਹੈ। ਜਦੋਂ ਇੱਕ ਵੱਡੀ ਅੰਤਰਰਾਸ਼ਟਰੀ ਕੰਪਨੀ ਕਿਸੇ ਜਗ੍ਹਾ ਸਫਲਤਾਪੂਰਵਕ ਕੰਮ ਕਰਨ ਲੱਗ ਜਾਂਦੀ ਹੈ, ਤਾਂ ਦੂਜੀਆਂ ਕੰਪਨੀਆਂ ਵੀ ਉਸੇ ਜਗ੍ਹਾ ਨਿਵੇਸ਼ ਕਰਨ ਵਿੱਚ ਰੁਚੀ ਦਿਖਾਉਂਦੀਆਂ ਹਨ।

ਇਹ ਵੀ ਪੜ੍ਹੋ ਪੈਸਕੋ ਨੇ ਮਨਾਇਆ 47ਵਾਂ ਸਥਾਪਨਾ ਦਿਵਸ; ਸਾਬਕਾ ਸੈਨਿਕਾਂ ਦੀ ਭਲਾਈ ਪ੍ਰਤੀ ਵਚਨਬੱਧਤਾ ਦੁਹਰਾਈ

ਪੰਜਾਬ ਸਰਕਾਰ ਨੂੰ ਉਮੀਦ ਹੈ ਕਿ ਟੌਪਨ ਦੀ ਸਫਲਤਾ ਦੇਖ ਕੇ ਅਤੇ ਵੀ ਵਿਦੇਸ਼ੀ ਕੰਪਨੀਆਂ ਪੰਜਾਬ ਆਉਣਗੀਆਂ। ਪੈਕੇਜਿੰਗ ਇੰਡਸਟਰੀ ਦੇ ਨਾਲ-ਨਾਲ ਆਟੋਮੋਬਾਈਲ, ਫਾਰਮਾ, ਇਲੈਕਟ੍ਰੌਨਿਕਸ ਅਤੇ ਖਾਦ੍ਯ ਪ੍ਰਸੰਸਕਰਣ ਵਰਗੇ ਖੇਤਰਾਂ ਵਿੱਚ ਵੀ ਨਿਵੇਸ਼ ਆਉਣ ਦੀ ਸੰਭਾਵਨਾ ਹੈ।ਨਵਾਂਸ਼ਹਿਰ ਦੀਆਂ ਸੜਕਾਂ ’ਤੇ ਅੱਜ ਜੋ ਚਹਿਲ-ਪਹਿਲ ਹੈ, ਉਹ ਆਉਣ ਵਾਲੇ ਸਮੇਂ ਵਿੱਚ ਪੂਰੇ ਪੰਜਾਬ ਵਿੱਚ ਫੈਲੇਗੀ। ਇਹ ਨਿਵੇਸ਼ ਸਿਰਫ਼ ਇੱਕ ਫੈਕਟਰੀ ਨਹੀਂ ਹੈ – ਇਹ ਹਜ਼ਾਰਾਂ ਪਰਿਵਾਰਾਂ ਦੀ ਖੁਸ਼ਹਾਲੀ ਦਾ ਜ਼ਰੀਆ ਹੈ, ਨੌਜਵਾਨਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਦਾ ਮਾਧਿਅਮ ਹੈ, ਅਤੇ ਪੰਜਾਬ ਨੂੰ ਫਿਰ ਤੋਂ ਦੇਸ਼ ਦੇ ਉਦਯੋਗਿਕ ਨਕਸ਼ੇ ’ਤੇ ਮਹੱਤਵਪੂਰਨ ਸਥਾਨ ਦਿਵਾਉਣ ਦਾ ਰਸਤਾ ਹੈ।ਪੰਜਾਬ ਸਰਕਾਰ ਦੀ ਇਹ ਉਪਲਬਧੀ ਸਾਬਤ ਕਰਦੀ ਹੈ ਕਿ ਜਦੋਂ ਸਰਕਾਰ, ਉਦਯੋਗ ਅਤੇ ਲੋਕ ਮਿਲ ਕੇ ਕੰਮ ਕਰਦੇ ਹਨ, ਤਾਂ ਵਿਕਾਸ ਦੀ ਕੋਈ ਸੀਮਾ ਨਹੀਂ ਹੁੰਦੀ। ਟੌਪਨ ਫਿਲਮਜ਼ ਦਾ ਇਹ ਨਿਵੇਸ਼ ਇੱਕ ਮਿਸਾਲ ਬਣੇਗਾ – ਨਾ ਸਿਰਫ਼ ਪੰਜਾਬ ਲਈ, ਬਲਕਿ ਪੂਰੇ ਦੇਸ਼ ਲਈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

Jalandhar ‘ਚ ਗਰੂ ਸਾਹਿਬ ਦੇ ਸਰੂਪ ਦੀ ਬੇਅਦਬੀ ਨੂੰ ਲੈ ਕੇ ਵਿਵਾਦ ਭਖਿਆ, ਸਿੱਖ ਜਥੇਬੰਦੀਆਂ ਨੇ ਕੀਤਾ ਰੋਸ਼ ਪ੍ਰਦਰਸ਼ਨ

0

Jalandhar News: ਬੀਤੀ ਰਾਤ ਜਲੰਧਰ ਦੀ ਬਾਵਾ ਖੇਲ ਬਸਤੀ ਦੇ ਵਿਚ ਸਥਿਤ ਇੱਕ ਘਰ ਵਿਚ ਸ਼੍ਰੀ ਗੁਰੂ ਗਰੰਥ ਸਾਹਿਬ ਦੇ ਪਾਵਨ ਸਰੂਪ ਦੀ ਕਥਿਤ ਬੇਅਦਬੀ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ। ਇਸ ਦੌਰਾਨ ਵੱਡੀ ਗਿਣਤੀ ਵਿਚ ਇਕੱਠੀਆਂ ਹੋਈਆਂ ਸਿੱਖ ਜਥੇਬੰਦੀਆਂ ਨੇ ਉਕਤ ਘਰ ਦੇ ਨਜਦੀਕ ਰੋਸ਼ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਮਾਮਲੇ ਦੀ ਜਾਣਕਰੀ ਮਿਲਦਿਆਂ ਹੀ ਜਲੰਧਰ ਦੇ ਏਸੀਸੀ ਸਰਬਜੀਤ ਸਿੰਘ ਅਤੇ ਹੋਰ ਪੁਲਿਸ ਅਧਿਕਾਰੀ ਮੌਕੇ ‘ਤੇ ਪੁੱਜੇ ਅਤੇ ਮਾਮਲੇ ਨੂੰ ਸ਼ਾਂਤ ਕਰਨ ਦੀ ਕੋਸਿਸ਼ ਕੀਤੀ।

ਇਹ ਵੀ ਪੜ੍ਹੋ ਜਾਸੂਸੀ ਦੇ ਇਲਜ਼ਾਮਾਂ ਹੇਠ ਇੱਕ ਹੋਰ ਸਿੱਖ ਨੌਜਵਾਨ ਗ੍ਰਿਫਤਾਰ, ISI ਨਾਲ ਸਬੰਧਾਂ ਦੀ ਚਰਚਾ

ਸੂਚਨਾ ਮੁਤਾਬਕ ਇਥੇ ਸਥਿਤ ਇੱਕ ਘਰ ਵਿਚ ਸ਼੍ਰੀ ਗੁਰੂ ਗਰੰਥ ਸਾਹਿਬ ਦੇ ਪਾਵਨ ਸਰੂਪ ਦਾ ਪ੍ਰਕਾਸ਼ ਹੁੰਦਾ ਸੀ ਪ੍ਰੰਤੂ ਘਰ ਦੇ ਮੁਖੀ ਦੀ ਮੌਤ ਤੋਂ ਬਾਅਦ ਇਸ ਸਰੂਪ ਨੂੰ ਇੱਕ ਅਲਮਾਰੀ ਵਿਚ ਬੰਦ ਕਰਕੇ ਰੱਖਣ ਦੇ ਦਾਅਵੇ ਕੀਤੇ ਜਾ ਰਹੇ ਸਨ। ਇਸ ਮੌਕੇ ਪੁਲਿਸ ਦੇ ਉੱਚ ਅਧਿਕਾਰੀ, ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਅਤੇ ਇਲਾਕੇ ਦੇ ਗੁਰਦੂਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਅਹੁੱਦੇਦਾਰ ਉਕਤ ਘਰ ਵਿਚ ਪੁੱਜੇ ਤੇ ਸ਼੍ਰੀ ਗੁਰੂ ਗਰੰਥ ਸਾਹਿਬ ਦੇ ਪਾਵਨ ਸਰੂਪ ਨੂੰ ਪੂਰਨ ਮਰਿਆਦਾ ਦੇ ਨਾਲ ਗੁਰਦੁਆਰਾ ਸਾਹਿਬ ਵਿਖੇ ਲਿਜਾਇਆ ਗਿਆ। ਇਸ ਮੌੇਕੇ ਏਸੀਪੀ ਸਰਬਜੀਤ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆ ਦਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਜਾਸੂਸੀ ਦੇ ਇਲਜ਼ਾਮਾਂ ਹੇਠ ਇੱਕ ਹੋਰ ਸਿੱਖ ਨੌਜਵਾਨ ਗ੍ਰਿਫਤਾਰ, ISI ਨਾਲ ਸਬੰਧਾਂ ਦੀ ਚਰਚਾ

Rajasthan News: ਰਾਜਸਥਾਨ ਪੁਲਿਸ ਨੇ ਅਲਵਰ ਦੇ ਇੱਕ ਸਿੱਖ ਨੌਜਵਾਨ ਨੂੰ ਜਾਸੂਸੀ ਦੇ ਇਲਜ਼ਾਮਾਂ ਹੇਠ ਗ੍ਰਿਫਤਾਰ ਕੀਤਾ ਹੈ। ਅਲਵਰ ਨਾਲ ਸਬੰਧਤ ਮੰਗਤ ਸਿੰਘ ਨਾਂ ਦੇ ਇਸ ਨੌਜਵਾਨ ਉਪਰ ਸ਼ੱਕ ਹੈ ਕਿ ਇਹ ਪਿਛਲੇ ਦੋ ਸਾਲਾਂ ਤੋਂ ਪਾਕਿਸਤਾਨੀ ਖੁਫ਼ੀਆ ਏਜੰਸੀ ISI ਨਾਲ ਜੁੜਿਆ ਹੋਇਆ ਹੈ। ਕੁੱਝ ਸਮਾਂ ਪਹਿਲਾਂ ਹੋਏ ਆਪਰੇਸ਼ਨ ਸ਼ਿੰਦੂਰ ਤੋਂ ਬਾਅਦ ਵੀ ਇਸਦੀਆਂ ਗਤੀਵਿਧੀਆਂ ਸ਼ੱਕੀ ਪਾਈਆਂ ਗਈਆਂ ਅਤੇ ਅਲਵਰ ਛਾਉਣੀ ਵਿਚ ਇਸਦੀ ਹਰਕਤ ਦੇਖੀ ਗਈ।

ਇਹ ਵੀ ਪੜ੍ਹੋ Arvind Kejriwal ਅਤੇ CM Bhagwant Mann ਨੇ LPU ਦੇ ‘ਵਨ ਇੰਡੀਆ ਫੈਸਟ’ ਵਿੱਚ ਕੀਤੀ ਸ਼ਿਰਕਤ, ਭਾਰਤੀ ਸੱਭਿਆਚਾਰਕ ਏਕਤਾ ਦਾ ਪ੍ਰਦਰਸ਼ਨ ਰਿਹਾ ਸ਼ਾਨਦਾਰ

ਪੁਲਿਸ ਅਧਿਕਾਰੀਆਂ ਮੁਤਾਬਕ ਮੰਗਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਉਸਦੇ ਕੋਲੋਂ ਫ਼ਿਲਹਾਲ ਪੁਛਗਿਛ ਕੀਤੀ ਜਾ ਰਹੀ ਹੈ।ਦਸਣਾ ਬਣਦਾ ਹੈ ਕਿ ਕੁੱਝ ਮਹੀਨੇ ਪਹਿਲਾਂ ਹਰਿਆਣਾ ਦੀ ਯੂਟਿਊਬਰ ਜਯੌਤੀ ਮਲਹੋਤਰਾ ਤੋਂ ਇਲਾਵਾ ਪੰਜਾਬ ਦੇ ਕਈ ਬਲੌਗਰਾਂ ਅਤੇ ਹੋਰਨਾਂ ਨੂੰ ਖੁਫ਼ੀਆ ਸੂਚਨਾਵਾਂ ਲੀਕ ਕਰਨ ਦੇ ਦੋਸ਼ਾਂ ਹੇਠ ਗ੍ਰਿਫਤਾਰ ਕੀਤਾ ਸੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਵੋਟ ਚੋਰ, ਗੱਦੀ ਛੋੜ ਮੁਹਿੰਮ; ਤਲਵੰਡੀ ਸਾਬੋ ‘ਚ ਖ਼ੁਸਬਾਜ਼ ਜਟਾਣਾ ਦੀ ਅਗਵਾਈ ਹੇਠ 15 ਹਜ਼ਾਰ ਫਾਰਮ ਭਰੇ, ਮੁਹਿੰਮ ਜਾਰੀ

0

Talwandi Sabo News: ਵੋਟ ਚੋਰ, ਗੱਦੀ ਛੋੜ ਮੁਹਿੰਮ; ਕਾਂਗਰਸ ਪਾਰਟੀ ਦੇ ਕੌਮੀ ਆਗੂ ਸ਼੍ਰੀ ਰਾਹੁਲ ਗਾਂਧੀ ਵੱਲੋਂ ਵੋਟਰ ਸੂਚੀਆਂ ਵਿਚ ਗੜਬੜੀਆਂ ਦੇ ਵਿਰੁਧ ਦੇਸ਼ ਭਰ ਵਿਚ ਵਿੱਢੀ ਮੁਹਿਮ ‘ਵੋਟ ਚੋਰ,ਗੱਦੀ ਛੋੜ’ ਮੁਹਿੰਮ ਤਹਿਤ ਸੂਬੇ ਪੱਧਰ ਵਿਚ ਦਸਤਖ਼ਤ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਮੁਹਿੰਮ ਦੇ ਤਹਿਤ ਹਲਕਾ ਤਲਵੰਡੀ ਸਾਬੋ ਦੇ ਇੰਚਾਰਜ਼ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਬਠਿੰਡਾ ਦੇ ਪ੍ਰਧਾਨ ਖ਼ੁਸਬਾਜ਼ ਸਿੰਘ ਜਟਾਣਾ ਦੀ ਅਗਵਾਈ ਹੇਠ 15000 ਫਾਰਮ ਭਰਕੇ ਪੰਜਾਬ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਜਮ੍ਹਾਂ ਕਰਵਾਏ ਗਏ ਹਨ।

ਇਹ ਵੀ ਪੜ੍ਹੋ Bathinda ਦੀ Lali Sweet House ‘ਤੇ ਸਿਹਤ ਵਿਭਾਗ ਨੇ ਕੀਤੀ Checking, ਲਏ ਸੈਂਪਲ

ਸ਼੍ਰੀ ਜਟਾਣਾ ਨੇ ਇਹ ਫ਼ਾਰਮ ਪੰਜਾਬ ਕਾਂਗਰਸ ਦੇ ਸਹਿ ਇੰਚਾਰਜ ਰਵਿੰਦਰ ਉੱਤਮ ਡਾਲਵੀ ਦੀ ਹਾਜ਼ਰੀ ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਜਮ੍ਹਾਂ ਕਰਵਾਉਂਦਿਆਂ ਦਸਿਆ ਕਿ ਇਹ ਮੁਹਿੰਮ ਹਾਲੇ ਜਾਰੀ ਹੈ ਤੇ ਇਹ ਪਹਿਲੇ ਪੜਾਅ ਤਹਿਤ 15 ਹਜ਼ਾਰ ਫ਼ਾਰਮ ਜਮ੍ਹਾਂ ਕਰਵਾਏ ਗਏ ਹਨ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸ਼੍ਰੀ ਜਟਾਣਾ ਨੇ ਦਾਅਵਾ ਕੀਤਾ ਕਿ ਦੇਸ ‘ਚ ਵੋਟ ਚੋਰੀ ਕਰਕੇ ਗੱਦੀ ‘ਤੇ ਬਿਰਾਜ਼ਮਾਨ ਹੋਏ ਆਗੂ ਨੂੰ ਗੱਦੀਓ ਉਤਾਰਨ ਦੇ ਲਈ ਸ਼੍ਰੀ ਰਾਹੁਲ ਗਾਂਧੀ ਵੱਲੋਂ ਮੁਹਿੰਮ ਵਿੱਢੀ ਗਈ ਹੈ ਤੇ ਲੋਕ ਇਸ ਮੁਹਿੰਮ ਨੂੰ ਭਰਪੂਰ ਸਮਰਥਨ ਦੇ ਰਹੇ ਹਨ।ਉਨ੍ਹਾਂ ਹਲਕਾ ਤਲਵੰਡੀ ਸਾਬੋ ਦੇ ਕਾਂਗਰਸੀ ਆਗੂਆਂ, ਵਰਕਰਾਂ ਤੇ ਆਮ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਲ 2027 ਵਿਚ ਸੂਬੇ ‘ਚ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਇਸ ਹਲਕੇ ਦੀ ਵਿਕਾਸ ਕਾਰਜ਼ਾਂ ਨਾਲ ਨੁਹਾਰ ਬਦਲ ਦਿੱਤੀ ਜਾਵੇਗੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

 

Mayor Padamjit Singh Mehta ਨੇ ਗਗਨ ਸੋਸਾਇਟੀ ਵਿਖੇ ਇੰਟਰਲਾਕਿੰਗ ਟਾਈਲਾਂ ਲਗਾਉਣ ਦਾ ਕੰਮ ਕਰਵਾਇਆ ਸ਼ੁਰੂ

0

Bathinda News: Mayor Padamjit Singh Mehta ਨੇ ਕੌਂਸਲਰ ਸ੍ਰੀ ਬੇਅੰਤ ਸਿੰਘ ਰੰਧਾਵਾ ਦੇ ਵਾਰਡ ਨੰਬਰ 6 ਵਿੱਚ ਸਥਿਤ ਗਗਨ ਸੋਸਾਇਟੀ ਵਿਖੇ ਲਗਭਗ 8.5 ਲੱਖ ਰੁਪਏ ਦੀ ਲਾਗਤ ਨਾਲ ਇੰਟਰਲਾਕਿੰਗ ਟਾਈਲਾਂ ਲਗਾਉਣ ਦੇ ਕੰਮ ਦਾ ਸ਼ੁਭ ਆਰੰਭ ਸੁਸਾਇਟੀ ਪ੍ਰਧਾਨ ਸ਼੍ਰੀ ਸੰਪੁਰਣ ਸਿੰਘ ਦੇ ਹੱਥੋਂ ਕਰਵਾਇਆ।ਇਸ ਮੌਕੇ ‘ਤੇ, ਮੇਅਰ ਸ੍ਰੀ ਮਹਿਤਾ ਨੇ ਕਿਹਾ ਕਿ ਨਗਰ ਨਿਗਮ ਵੱਲੋਂ ਲੋਕਾਂ ਨੂੰ ਬਿਹਤਰ ਸਹੂਲਤਾਂ ਦੇਣ ਲਈ ਖੇਤਰ ਦੇ ਹਰੇਕ ਵਾਰਡ ਵਿੱਚ ਵਿਕਾਸ ਪ੍ਰੋਜੈਕਟਾਂ ਨੂੰ ਤਰਜੀਹ ਦਿੱਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ Punjab Police ਦੇ ਵਿਚ ਮੁੜ ਵੱਡੀ ਪੱਧਰ ‘ਤੇ DSPs ਹੋਏ ਤਬਾਦਲੇ, ਦੇਖੋ ਲਿਸਟ

ਉਨ੍ਹਾਂ ਅੱਗੇ ਕਿਹਾ ਕਿ ਗਗਨ ਸੋਸਾਇਟੀ ਵਿੱਚ ਇਸ ਸੜਕ ਪ੍ਰੋਜੈਕਟ ਦੇ ਪੂਰਾ ਹੋਣ ਨਾਲ ਲੋਕਾਂ ਦੇ ਆਉਣ-ਜਾਣ ਵਿੱਚ ਕਾਫ਼ੀ ਸਹੂਲਤ ਹੋਵੇਗੀ।ਸ਼ੁਭ ਆਰੰਭ ਤੋਂ ਬਾਅਦ, ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਨੇ ਗਗਨ ਸੋਸਾਇਟੀ ਵਿਖੇ ਪਾਰਕ ਦਾ ਦੌਰਾ ਕੀਤਾ ਅਤੇ ਉੱਥੇ ਮੌਜੂਦ ਬਜ਼ੁਰਗ ਔਰਤਾਂ ਦਾ ਆਸ਼ੀਰਵਾਦ ਲਿਆ। ਉਨ੍ਹਾਂ ਮੌਕੇ ‘ਤੇ ਮੌਜੂਦ ਐਸਡੀਓ ਸ੍ਰੀ ਰਣਬੀਰ ਸਿੰਘ ਅਤੇ ਜੇਈ ਸ੍ਰੀ ਪਵਨ ਕੁਮਾਰ ਨੂੰ ਪਾਰਕ ਨੂੰ ਸੁੰਦਰ ਬਣਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਪਾਰਕ ਲੋਕਾਂ ਲਈ ਆਨੰਦ ਮਾਣਨ ਅਤੇ ਬੱਚਿਆਂ ਦੇ ਖੇਡਣ ਲਈ ਜਗ੍ਹਾ ਹਨ, ਇਸ ਲਈ ਇਨ੍ਹਾਂ ਦੀ ਸੁੰਦਰਤਾ ਨੂੰ ਬਣਾਈ ਰੱਖਣਾ ਅਤੇ ਵਧਾਉਣਾ ਨਗਰ ਨਿਗਮ ਦੀ ਤਰਜੀਹ ਹੈ।

ਇਹ ਵੀ ਪੜ੍ਹੋ ਮੁੱਖ ਮੰਤਰੀ ਨੇ ਚੀਫ਼ ਜਸਟਿਸ ‘ਤੇ ਜੁੱਤੀ ਮਾਰਨ ਦੀ ਕੋਸ਼ਿਸ਼ ਦੀ ਸਖ਼ਤ ਆਲੋਚਨਾ ਕੀਤੀ, ਭਾਜਪਾ ਦੀ ਦਲਿਤ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ ਦੱਸਿਆ

ਇਸ ਮੌਕੇ ਕੌਂਸਲਰ ਬੇਅੰਤ ਸਿੰਘ ਰੰਧਾਵਾ, ਸਰਪੰਚ ਗੁਰਲਾਲ ਸਿੰਘ, ਪ੍ਰਧਾਨ ਪੂਰਨ ਸਿੰਘ, ਚੇਅਰਮੈਨ ਇਕਬਾਲ ਸਿੰਘ, ਗਵਿੰਦਰ ਸਿੰਘ ਬਰਾੜ, ਬਲਬੀਰ ਸਿੰਘ ਮਾਨ, ਅਮਰਜੀਤ ਸ਼ਰਮਾ, ਗੁਰਚਰਨ ਸਿੰਘ, ਗੁਰਜੰਟ ਸਿੰਘ ਮਾਨ, ਹਰਨੇਕ ਸਿੰਘ, ਸ਼ਰਨਪ੍ਰੀਤ ਸਿੰਘ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਮੌਜੂਦ ਸਨ।ਮੇਅਰ ਨੇ ਕਿਹਾ ਕਿ ਸ਼ਹਿਰ ਦੇ ਹਰ ਵਾਰਡ ਨੂੰ ਸਾਫ਼-ਸੁਥਰਾ, ਸੁੰਦਰ ਅਤੇ ਵਿਕਸਤ ਕਰਨ ਲਈ ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਂਦੀ ਜਾ ਰਹੀ ਹੈ। ਉਨ੍ਹਾਂ ਜਨਤਾ ਨੂੰ ਅਪੀਲ ਕੀਤੀ ਕਿ ਉਹ ਆਪਣੇ ਖੇਤਰਾਂ ਦੀ ਸਫ਼ਾਈ ਅਤੇ ਹਰਿਆਲੀ ਬਣਾਈ ਰੱਖਣ ਵਿੱਚ ਨਗਰ ਨਿਗਮ ਦਾ ਸਹਿਯੋਗ ਕਰਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

Our Visitor

1905840