Sunday, May 17, 2026
Home Blog Page 443

ਨਾਭਾ ਜੇਲ੍ਹ ‘ਚ ਬੰਦ ਬਿਕਰਮ ਸਿੰਘ ਮਜੀਠਿਆ ਨਾਲ ਡੇਰਾ ਬਿਆਸ ਦੇ ਮੁਖੀ ਨੇ ਕੀਤੀ ਮੁਲਾਕਾਤ

0

Nabha News: ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤੇ ਗਏ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠਿਆ ਨਾਲ ਮੰਗਲਵਾਰ ਨੂੰ ਨਾਭਾ ਜੇਲ੍ਹ ਵਿਚ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਵੱਲੋਂ ਮੁਲਾਕਾਤ ਕੀਤੀ ਗਈ। ਇੱਕ ਧਾਰਮਿਕ ਸੰਸਥਾ ਦੇ ਮੁਖੀ ਵੱਲੋਂ ਇਸ ਤਰ੍ਹਾਂ ਜੇਲ੍ਹ ‘ਚ ਪੁੱਜ ਕੇ ਇੱਕ ਸਿਆਸੀ ਲੀਡਰ ਨਾਲ ਕੀਤੀ ਮੁਲਾਕਾਤ ਸਿਆਸੀ ਗਲਿਆਰਿਆਂ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

ਇਹ ਵੀ ਪੜ੍ਹੋ ਹੈਰਾਨੀਜਨਕ ਘਟਨਾ; ਜਹਾਜ਼ ਦੇ ਲੈਂਡਿੰਗ ਗੀਅਰ ਵਿਚ ਲੁਕ ਕੇ ਭਾਰਤ ਆਇਆ 13 ਸਾਲਾਂ ਬੱਚਾ

ਉੰਝ ਇਹ ਵੀ ਦਸਿਆ ਜਾ ਰਿਹਾ ਕਿ ਸ਼੍ਰੀ ਮਜੀਠਿਆ ਦੀ ਪਤਨੀ ਗਨੀਵ ਕੌਰ ਮਜੀਠਿਆ ਡੇਰਾ ਮੁਖੀ ਦੀ ਨਜਦੀਕੀ ਰਿਸ਼ਤੇਦਾਰ ਹੈ, ਜਿਸਦੇ ਚੱਲਦੇ ਉਹ ਇਸੇ ਕਰਕੇ ਹੀ ਅਕਾਲੀ ਲੀਡਰ ਨੂੰ ਮਿਲਣ ਲਈ ਜੇਲ੍ਹ ਵਿਚ ਪੁੱਜੇ ਹਨ। ਡੇਰਾ ਮੁਖੀ ਦੀ ਆਮਦ ਨੂੰ ਧਿਆਨ ਵਿਚ ਰੱਖਦਿਆਂ ਜੇਲ੍ਹ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ।

ਇਹ ਵੀ ਪੜ੍ਹੋ ਗਿੱਦੜਵਾਹਾ ਹਲਕੇ ਦੇ Ex MLA Raghbir Pardhan ਦਾ ਹੋਇਆ ਦੇਹਾਂਤ

ਇਸ ਦੌਰਾਨ ਪਤਾ ਲੱਗਿਆ ਹੈ ਕਿ ਜੇਲ੍ਹ ਵਿਚ ਇਸ ਮੁਲਾਕਾਤ ਲਈ ਵੀ ਵਿਸ਼ੇਸ ਇੰਤਜਾਮ ਸਨ। ਹਾਲਾਂਕਿ ਇਸ ਮੌਕੇ ਕੀ ਗੱਲਬਾਤ ਹੋਈ, ਇਸਦੇ ਵੇਰਵਿਆਂ ਬਾਰੇ ਹਾਲੇ ਜਾਣਕਾਰੀ ਨਹੀਂ ਮਿਲ ਸਕੀ। ਇੱਥੇ ਇਹ ਵੀ ਦਸਣਾ ਬਣਦਾ ਹੈ ਕਿ ਬਿਕਰਮ ਸਿੰਘ ਮਜੀਠਿਆ ਨਾਲ ਉਨ੍ਹਾਂ ਦੇ ਪ੍ਰਵਾਰਕ ਮੈਂਬਰਾਂ ਵਿਚੋਂ ਪਤਨੀ ਗਨੀਵ ਕੌਰ ਤੋਂ ਇਲਾਵਾ ਭੈਣ ਹਰਸਿਮਰਤ ਕੌਰ ਬਾਦਲ ਵੀ ਰੱਖੜੀ ਮੌਕੇ ਗਈ ਸੀ ਜਦਕਿ ਸੁਖਬੀਰ ਬਾਦਲ ਦੀ ਹਾਲੇ ਤੱਕ ਮੁਲਾਕਾਤ ਨਹੀਂ ਹੋ ਸਕੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਹੈਰਾਨੀਜਨਕ ਘਟਨਾ; ਜਹਾਜ਼ ਦੇ ਲੈਂਡਿੰਗ ਗੀਅਰ ਵਿਚ ਲੁਕ ਕੇ ਭਾਰਤ ਆਇਆ 13 ਸਾਲਾਂ ਬੱਚਾ

New Delhi: ਦਿੱਲੀ ਦੇ ਅੰਤਰਰਾਸ਼ਟਰੀ ਏਅਰਪੋਰਟ ਵਿਚ ਇੱਕ ਹੈਰਾਨੀਜਨਕ ਘਟਨਾ ਵਾਪਰਨ ਦੀ ਗੱਲ ਸਾਹਮਣੇ ਆਈ ਹੈ। ਅਫਗਾਨਿਸਤਾਨ ਤੋਂ ਇੱਕ 13 ਸਾਲਾਂ ਬੱਚਾ ਜਹਾਜ਼ ਦੇ ਲੈਂਡਿੰਗ ਗੀਅਰ ਵਿਚ ਲੁਕ ਕੇ ਭਾਰਤ ਪੁੱਜ ਗਿਆ। ਇਸ ਬੱਚੇ ਦੇ ਪੁੱਜਣ ਦਾ ਪਤਾ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਟਰਮੀਨਲ 3 ‘ਤੇ ਲੱਗਿਆ, ਜਿੱਥੇ ਉਹ ਸ਼ੱਕੀ ਹਾਲਾਤਾਂ ‘ਚ ਜਹਾਜ਼ ਦੇ ਇਰਦ-ਗਿਰਦ ਘੁੰਮ ਰਿਹਾ ਸੀ। ਇਸ ਬੱਚੇ ਬਾਰੇ ਦਸਿਆ ਜਾ ਰਿਹਾ ਕਿ ਇਹ ਅਫਗਾਨਿਸਤਾਨ ਦੇ ਕੁੰਦੁਜ਼ ਸ਼ਹਿਰ ਤੋਂ ਹੈ, ਜਿੱਥੋਂ ਇਹ ਬੱਚਾ ਫ਼ਗਾਨਿਸਤਾਨ ਦੀ ਹੀ ਏਅਰਲਾਈਨਜ਼ ਕੰਪਨੀ KAM ਦੀ ਫ਼ਲਾਈਟ RQ-4401 ਰਾਹੀਂ ਆਇਆ।

ਇਹ ਵੀ ਪੜ੍ਹੋ ਗਿੱਦੜਵਾਹਾ ਹਲਕੇ ਦੇ Ex MLA Raghbir Pardhan ਦਾ ਹੋਇਆ ਦੇਹਾਂਤ

ਇਹ ਫਲਾਈਟ 21 ਸਤੰਬਰ ਨੂੰ ਕਾਬੁਲ ਦੇ ਹਾਮਿਦ ਕਰਜ਼ਈ ਹਵਾਈ ਅੱਡੇ ਤੋਂ ਸਵੇਰੇ 8:46 ਵਜੇ ਭਾਰਤੀ ਸਮੇਂ ਅਨੁਸਾਰ ਰਵਾਨਾ ਹੋਈ ਅਤੇ ਸਵੇਰੇ 10:20 ਵਜੇ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਟਰਮੀਨਲ 3 ‘ਤੇ ਉਤਰੀ ਸੀ, ਜਿਸਤੋਂ ਬਾਅਦ ਇਸ ਬੱਚੇ ਦੀ ਆਮਦ ਬਾਰੇ ਪਤਾ ਲੱਗਿਆ। ਇਹ ਖਬਰ ਹੁਣ ਮੀਡੀਆ ਵਿਚ ਬਾਹਰ ਆਈ ਹੈ। ਜਦ ਪੁਲਿਸ ਨੇ ਇਸ ਬੱਚੇ ਨੂੰ ਆਪਣੀ ਹਿਰਾਸਤ ਵਿਚ ਲੈ ਕੇ ਪੁੱਛਗਿਛ ਕੀਤੀ ਤਾਂ ਬੱਚੇ ਨੇ ਕਾਫ਼ੀ ਹੈਰਾਨੀਜਨਕ ਜਵਾਬ ਦਿੰਦੇ, ਜਿਸਦੇ ਵਿਚ ਉਸਨੇ ਦਾਅਵਾ ਕੀਤਾ ਕਿ ਉਹ ਇੱਥੇ ਸਫ਼ਰ ਕਰਕੇ ਦੇਖਣਾ ਚਾਹੁੰਦਾ ਸੀ ਕਿ ਕਿਵੇਂ ਮਹਿਸੂਸ ਹੁੰਦਾ ਹੈ।

ਇਹ ਵੀ ਪੜ੍ਹੋ ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ 10 ਲੱਖ ਰੁਪਏ ਤੱਕ ਦੇ ਕੈਸ਼ਲੈੱਸ ਇਲਾਜ ਦੀ ਰਜਿਸਟ੍ਰੇਸ਼ਨ 23 ਸਤੰਬਰ ਤੋਂ ਹੋਵੇਗੀ ਸ਼ੁਰੂ-ਮੁੱਖ ਮੰਤਰੀ

ਮੁਢਲੀ ਪੁਛਗਿਛ ਤੋਂ ਬਾਅਦ 21 ਸਤੰਬਰ ਨੂੰ ਹੀ ਏਅਰਪੋਰਟ ਅਥਾਰਟੀ ਨੇ ਬੱਚੇ ਨੂੰ ਵਾਪਸ ਕਾਬੂਲ ਭੇਜ ਦਿੱਤਾ। ਪੁਛਗਿਛ ਦੌਰਾਨ ਬੱਚੇ ਨੇ ਇਹ ਵੀ ਦਸਿਆ ਕਿ ਉਹ ਕਾਬੁਲ ਹਵਾਈ ਅੱਡੇ ਵਿੱਚ ਚੋਰੀ-ਛਿਪੇ ਦਾਖਲ ਹੋ ਗਿਆ ਸੀ ਅਤੇ ਜਹਾਜ਼ ਦੇ ਪਿਛਲੇ ਲੈਂਡਿੰਗ ਗੀਅਰ ਡੱਬੇ ਵਿੱਚ ਜਾਣ ਵਿੱਚ ਕਾਮਯਾਬ ਹੋ ਗਿਆ ਸੀ। ਸੁਰੱਖਿਆ ਤੇ ਹਵਾਈ ਜਾਂਚ ਪ੍ਰਣਾਲੀ ਨਾਲ ਜੁੜੇ ਲੋਕ ਇਸ ਬੱਚੇ ਦੇ ਕਰੀਬ ਢਾਈ ਘੰਟਿਆਂ ਦੇ ਸਫ਼ਰ ਦੌਰਾਨ ਜਿੰਦਾ ਬਚ ਕੇ ਇੱਥੇ ਉਤਰਨ ਉਪਰ ਹੈਰਾਨ ਹਨ।

ਇਹ ਵੀ ਪੜ੍ਹੋ ਅਮਲੋਹ ‘ਚ ਪ੍ਰਵਾਸੀ ਸਮਝ ਕੇ ਨੌਜਵਾਨ ਲੜਕੇ-ਲੜਕੀ ਦੀ ਕੁੱਟਮਾਰ ਕਰਨ ਵਾਲਿਆਂ ਵਿਰੁਧ ਪਰਚਾ ਦਰਜ਼

ਉਨ੍ਹਾਂ ਦਾ ਮੰਨਣਾ ਹੈ ਕਿ 30,000 ਫੁੱਟ ਦੀ ਉਚਾਈ ‘ਤੇ ਜਦ ਜਹਾਜ਼ ਉੱਡਦਾ ਹੈ ਤਾਂ ਤਾਪਮਾਨ ਮਾਈਨਸ 40 ਤੋਂ ਮਾਈਨਸ 60 ਡਿਗਰੀ ਸੈਲਸੀਅਸ ਤੱਕ ਚਲਾ ਜਾਂਦਾ ਹੈ ਅਤੇ ਆਕਸੀਜਨ ਦਾ ਪੱਧਰ ਬਹੁਤ ਘੱਟ ਹੁੰਦਾ ਹੈ, ਜਿਸ ਨਾਲ ਮਿੰਟਾਂ ਵਿੱਚ ਬੇਹੋਸ਼ੀ ਜਾਂ ਮੌਤ ਹੋ ਸਕਦੀ ਹੈ।ਜਿਕਰਯੋਗ ਹੈ ਕਿ ਜਦ ਸਾਲ 2021 ਵਿਚ ਅਮਰੀਕਾ ਅਫ਼ਗਾਨਿਸਤਾਨ ਛੱਡ ਕੇ ਵਾਪਸ ਆਇਆ ਸੀ ਤਾਂ ਤਾਲਿਬਾਨ ਦੇ ਕਬਜ਼ੇ ਸਮੇਂ ਵੀ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਸਨ ਜਦ ਅਮਰੀਕੀ ਜਹਾਜ਼ਾਂ ਦੇ ਵਿਚ ਜਹਾਜ਼ ਦੇ ਉਪਰ ਅਤੇ ਲਮਕ ਕੇ ਅਫਗਾਨ ਨਾਗਰਿਕ ਦੇਸ ਛੱਡ ਕੇ ਜਾਣ ਦੀ ਕੋਸ਼ਿੱਸ ਕਰ ਰਹੇ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਗਿੱਦੜਵਾਹਾ ਹਲਕੇ ਦੇ Ex MLA Raghbir Pardhan ਦਾ ਹੋਇਆ ਦੇਹਾਂਤ

0

Gidderbaha News: Ex MLA Raghvir Singh ; ਪੰਜਾਬ ਦੇ ਚਰਚਿਤ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਰਹੇ ਰਘਵੀਰ ਸਿੰਘ ਪ੍ਰਧਾਨ ਦਾ ਬੀਤੀ ਰਾਤ ਦੇਹਾਂਤ ਹੋ ਗਿਆ। ਕਰੀਬ 80 ਸਾਲ ਦੀ ਉਮਰ ਦੇ ਰਘਵੀਰ ਸਿੰਘ ਕੈਂਸਰ ਵਰਗੀ ਨਾਮੁਰਾਦ ਬੀਮਾਰੀ ਨਾਲ ਜੂਝ ਰਹੇ ਸਨ। 1992 ਵਿਚ ਉਨ੍ਹਾਂ ਗਿੱਦੜਵਹਾ ਹਲਕੇ ਦੀ ਕਾਂਗਰਸ ਪਾਰਟੀ ਦੀ ਤਰਫ਼ੋਂ ਨੁਮਾਇੰਦਗੀ ਕੀਤੀ ਸੀ ਜਦ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣਾਂ ਦਾ ਬਾਈਕਾਟ ਕੀਤਾ ਗਿਆ ਸੀ।

ਇਹ ਵੀ ਪੜ੍ਹੋ ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ 10 ਲੱਖ ਰੁਪਏ ਤੱਕ ਦੇ ਕੈਸ਼ਲੈੱਸ ਇਲਾਜ ਦੀ ਰਜਿਸਟ੍ਰੇਸ਼ਨ 23 ਸਤੰਬਰ ਤੋਂ ਹੋਵੇਗੀ ਸ਼ੁਰੂ-ਮੁੱਖ ਮੰਤਰੀ

ਹਾਲਾਂਕਿ ਬਾਅਦ ਵਿਚ ਉਹ ਕਾਂਗਰਸ ਛੱਡ ਕੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸਾਲ 2021 ਵਿਚ ਬਣੀ ਪੰਜਾਬ ਲੋਕ ਕਾਂਗਰਸ ਵਿਚ ਸ਼ਾਮਲ ਹੋ ਗਏ ਤੇ ਉਸਤੋਂ ਬਾਅਦ ਉਨ੍ਹਾਂ ਅਕਾਲੀ ਦਲ ਦਾ ਪੱਲਾ ਫ਼ੜ ਲਿਆ ਸੀ। ਰਘਵੀਰ ਸਿੰਘ ਅਖੀਰ ਤੱਕ ਲੋਕਾਂ ਨਾਲ ਜੁੜੇ ਰਹੇ। ਉਨ੍ਹਾਂ ਦੇ ਦੇਹਾਂਤ ਉੱਪਰ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਦੁੱਖ ਪ੍ਰਗਟਾਇਆ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ 10 ਲੱਖ ਰੁਪਏ ਤੱਕ ਦੇ ਕੈਸ਼ਲੈੱਸ ਇਲਾਜ ਦੀ ਰਜਿਸਟ੍ਰੇਸ਼ਨ 23 ਸਤੰਬਰ ਤੋਂ ਹੋਵੇਗੀ ਸ਼ੁਰੂ-ਮੁੱਖ ਮੰਤਰੀ

0

👉ਭਗਵੰਤ ਸਿੰਘ ਮਾਨ ਵੱਲੋਂ ਤਰਨ ਤਾਰਨ ਅਤੇ ਬਰਨਾਲਾ ਜ਼ਿਲ੍ਹਿਆਂ ਤੋਂ ਰਜਿਸਟ੍ਰੇਸ਼ਨ ਸ਼ੁਰੂ ਕਰਨ ਦਾ ਐਲਾਨ
Punjab News:ਸੂਬੇ ਦੇ ਨਾਗਰਿਕਾਂ ਨੂੰ ਵੱਡੀ ਸੌਗਾਤ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਰਜਿਸਟ੍ਰੇਸ਼ਨ ਸ਼ੁਰੂ ਕਰਨ ਦਾ ਐਲਾਨ ਕੀਤਾ ਜਿਸ ਦਾ ਮਨੋਰਥ ਲੋਕਾਂ ਨੂੰ 10 ਲੱਖ ਰੁਪਏ ਤੱਕ ਦਾ ਨਗਦੀ ਰਹਿਤ ਇਲਾਜ ਮੁਹੱਈਆ ਕਰਵਾਉਣਾ ਹੈ।ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਲੋਕ ਪੱਖੀ ਸਕੀਮ ਲਈ ਰਜਿਸਟ੍ਰੇਸ਼ਨ ਮੰਗਲਵਾਰ (23 ਸਤੰਬਰ) ਤੋਂ ਬਰਨਾਲਾ ਅਤੇ ਤਰਨ ਤਾਰਨ ਜ਼ਿਲ੍ਹਿਆਂ ਤੋਂ ਹੋਵੇਗੀ ਜਿਸ ਨਾਲ ਲੋਕਾਂ ਨੂੰ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਮਿਲੇਗਾ। ਉਨ੍ਹਾਂ ਕਿਹਾ ਕਿ ਪਾਇਲਟ ਪ੍ਰਾਜੈਕਟ ਵਜੋਂ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਦੀ ਸ਼ੁਰੂਆਤ ਹੋਵੇਗੀ ਅਤੇ ਇਸ ਨੂੰ 10-12 ਦਿਨਾਂ ਦੇ ਅੰਦਰ ਮੁਕੰਮਲ ਕਰ ਲਿਆ ਜਾਵੇਗਾ। ਇਸ ਤਹਿਤ ਤਰਨ ਤਾਰਨ ਜ਼ਿਲ੍ਹੇ ਵਿੱਚ 128 ਥਾਵਾਂ ਅਤੇ ਬਰਨਾਲਾ ਜ਼ਿਲ੍ਹੇ ਵਿੱਚ ਵੀ 128 ਥਾਵਾਂ ’ਤੇ ਕੈਂਪ ਲਾਏ ਜਾਣਗੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਆਪਣੀ ਕਿਸਮ ਦੀ ਪਹਿਲੀ ਇਸ ਇਤਿਹਾਸਕ ਸਕੀਮ ਦੀ ਸ਼ੁਰੂਆਤ ਲੋਕਾਂ ਦੀ ਭਲਾਈ ਲਈ ਸ਼ੁਰੂ ਕੀਤੀ ਗਈ ਹੈ।ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਦੋਵਾਂ ਜ਼ਿਲ੍ਹਿਆਂ ਦੇ ਸਾਰੇ ਨਾਗਰਿਕ ਮੁੱਖ ਮੰਤਰੀ ਸਿਹਤ ਕਾਰਡ ਲਈ ਅਪਲਾਈ ਕਰ ਸਕਦੇ ਹਨ ਅਤੇ ਇਨ੍ਹਾਂ ਕੈਂਪਾਂ ਦੌਰਾਨ ਰਜਿਸਟ੍ਰੇਸ਼ਨ ਲਈ ਕਿਸੇ ਨੂੰ ਬਹੁਤਾ ਦੂਰ ਨਹੀਂ ਜਾਣਾ ਪਵੇਗਾ। ਉਨ੍ਹਾਂ ਕਿਹਾ ਕਿ ਕੈਂਪ ਲਾਉਣ ਤੋਂ ਪਹਿਲਾਂ ਸਾਰੇ ਇਲਾਕੇ ਵਿੱਚ ਮੁਨਿਆਦੀ ਕਰਵਾ ਕੇ ਜਾਂ ਹੋਰ ਸਾਧਨਾਂ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਤਾਂ ਕਿ ਹਰੇਕ ਵਿਅਕਤੀ ਨੂੰ ਕੈਂਪ ਬਾਰੇ ਪਤਾ ਲੱਗ ਸਕੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਿਹਤ ਕਾਰਡ ਲਈ ਅਪਲਾਈ ਕਰਨ ਵਾਲੇ ਵਿਅਕਤੀ ਨੂੰ ਆਪਣਾ ਆਧਾਰ ਕਾਰਡ, ਵੋਟਰ ਕਾਰਡ.ਅਤੇ ਪਾਸਪੋਰਟ ਸਾਈਜ਼ ਦੀ ਫੋਟੋ ਕੈਂਪ ਵਿੱਚ ਲਿਆਉਣੀ ਹੋਵੇਗੀ ਅਤੇ ਹੋਰ ਕਿਸੇ ਵੀ ਦਸਤਾਵੇਜ਼ ਦੀ ਜ਼ਰੂਰਤ ਨਹੀਂ ਹੈ।ਮੁੱਖ ਮੰਤਰੀ ਨੇ ਕਿਹਾ ਕਿ 10 ਤੋਂ 12 ਦਿਨਾਂ ਦੇ ਅੰਦਰ ਇਨ੍ਹਾਂ ਜ਼ਿਲ੍ਹਿਆਂ ਵਿੱਚ ਹਰੇਕ ਲਈ ਮੁੱਖ ਮੰਤਰੀ ਸਿਹਤ ਯੋਜਨਾ ਲਈ ਰਜਿਸਟ੍ਰੇਸ਼ਨ ਪੂਰੀ ਕਰ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਫੀਡਬੈਕ ਦੇ ਆਧਾਰ ‘ਤੇ ਜੇਕਰ ਇਸ ਪ੍ਰਕਿਰਿਆ ਵਿੱਚ ਕੋਈ ਸੁਧਾਰ ਦੀ ਲੋੜ ਹੈ, ਤਾਂ ਉਨ੍ਹਾਂ ਨੂੰ ਵਿਧੀਵਤ ਤੌਰ ‘ਤੇ ਸ਼ਾਮਲ ਕੀਤਾ ਜਾਵੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਤੋਂ ਬਾਅਦ ਯੋਜਨਾ ਲਈ ਰਜਿਸਟ੍ਰੇਸ਼ਨ ਪੂਰੇ ਪੰਜਾਬ ਵਿੱਚ ਸ਼ੁਰੂ ਹੋਵੇਗੀ ਅਤੇ ਇੱਕ ਵਾਰ ਇਹ ਪ੍ਰਕਿਰਿਆ ਪੂਰੇ ਸੂਬੇ ਵਿੱਚ ਪੂਰੀ ਹੋ ਜਾਣ ‘ਤੇ ਇਸ ਨੂੰ ਅਧਿਕਾਰਤ ਤੌਰ ‘ਤੇ ਸ਼ੁਰੂ ਕੀਤਾ ਜਾਵੇਗਾ।ਮੁੱਖ ਮੰਤਰੀ ਨੇ ਕਿਹਾ ਕਿ ਹਰ ਪੰਜਾਬੀ ‘ਮੁੱਖ ਮੰਤਰੀ ਸਿਹਤ ਕਾਰਡ’ ਦੀ ਵਰਤੋਂ ਕਰਕੇ 10 ਲੱਖ ਰੁਪਏ ਦੇ ਸਿਹਤ ਬੀਮੇ ਦਾ ਲਾਭ ਉਠਾ ਸਕੇਗਾ ਜਿਸ ਨਾਲ ਮੁਫ਼ਤ ਅਤੇ ਨਗਦੀ ਰਹਿਤ ਇਲਾਜ ਪ੍ਰਾਪਤ ਕੀਤਾ ਜਾ ਸਕੇਗਾ। ਉਨ੍ਹਾਂ ਕਿਹਾ ਕਿ ਸਰਕਾਰੀ ਕਰਮਚਾਰੀ, ਆਸ਼ਾ ਵਰਕਰਾਂ ਅਤੇ ਆਂਗਣਵਾੜੀ ਵਰਕਰਾਂ ਨੂੰ ਵੀ ਇਸ ਯੋਜਨਾ ਵਿੱਚ ਸ਼ਾਮਲ ਕੀਤਾ ਜਾਵੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਹਰ ਪਰਿਵਾਰ ਨੂੰ 10 ਲੱਖ ਰੁਪਏ ਦਾ ਸਿਹਤ ਬੀਮਾ ਮਿਲੇਗਾ, ਪਰਿਵਾਰ ਦੇ ਮੈਂਬਰਾਂ ਦੀ ਗਿਣਤੀ ‘ਤੇ ਕੋਈ ਸੀਮਾ ਨਹੀਂ ਹੋਵੇਗੀ, ਹਰ ਨਾਗਰਿਕ ਨੂੰ ਮੁੱਖ ਮੰਤਰੀ ਸਿਹਤ ਕਾਰਡ ਮਿਲੇਗਾ, ਨਗਦੀ ਰਹਿਤ ਇਲਾਜ ਨੂੰ ਯਕੀਨੀ ਬਣਾਉਣ ਲਈ ਇਲਾਜ ਸਾਰੇ ਸਰਕਾਰੀ ਅਤੇ ਸੂਚੀਬੱਧ ਨਿੱਜੀ ਹਸਪਤਾਲਾਂ ਵਿੱਚ ਉਪਲਬਧ ਹੋਵੇਗਾ।

ਇਹ ਵੀ ਪੜ੍ਹੋ ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ 12.15 ਕਰੋੜ ਦੀ ਲਾਗਤ ਵਾਲੇ ਅੱਠ ਮੁੱਖ ਸੰਪਰਕ ਸੜਕ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖੇ

ਮੁੱਖ ਮੰਤਰੀ ਨੇ ਕਿਹਾ ਕਿ ਇਸ ਯੋਜਨਾ ਹੇਠ 2,000 ਤੋਂ ਵੱਧ ਸਿਹਤ ਪ੍ਰਕਿਰਿਆਵਾਂ ਅਤੇ ਸਰਜਰੀਆਂ ਸ਼ਾਮਲ ਕੀਤੀਆਂ ਜਾਣਗੀਆਂ ਅਤੇ ਪੰਜਾਬ, ਦੇਸ਼ ਦਾ ਪਹਿਲਾ ਸੂਬਾ ਹੈ ਜੋ 10 ਲੱਖ ਰੁਪਏ ਤੱਕ ਦੀਆਂ ਸਿਹਤ ਸੇਵਾਵਾਂ ਪ੍ਰਦਾਨ ਕਰੇਗਾ। ਉਨ੍ਹਾਂ ਨੇ ਉਮੀਦ ਜ਼ਾਹਰ ਕੀਤੀ ਕਿ ਪੰਜਾਬ ਦੀ ਇਹ ਇਤਿਹਾਸਕ ਪਹਿਲਕਦਮੀ ਸੂਬੇ ਦੇ ਸਾਰੇ ਵਸਨੀਕਾਂ ਨੂੰ ਮੁਫ਼ਤ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਪੂਰੇ ਦੇਸ਼ ਲਈ ਮਿਸਾਲ ਕਾਇਮ ਕਰੇਗੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਮੁਫ਼ਤ ਬਿਜਲੀ ਵਾਂਗ ਇਹ ਸਹੂਲਤ ਵੀ ਸੂਬੇ ਦੇ ਸਾਰੇ ਵਸਨੀਕਾਂ ਨੂੰ ਉਪਲਬਧ ਹੋਵੇਗੀ ਅਤੇ ਲੋਕਾਂ ਨਾਲ ਚੰਗੀ ਸਿਹਤ ਸੰਭਾਲ ਦਾ ਕੀਤਾ ਗਿਆ ਵਾਅਦਾ ਅੱਜ ਪੂਰਾ ਹੋ ਰਿਹਾ ਹੈ।ਇੱਕ ਹੋਰ ਮੁੱਦੇ ‘ਤੇ ਚਰਚਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਪਿਛਲੇ ਤਿੰਨ ਸਾਲਾਂ ਵਿੱਚ 881 ਆਮ ਆਦਮੀ ਕਲੀਨਿਕ ਖੋਲ੍ਹੇ ਗਏ ਹਨ ਅਤੇ ਇਨ੍ਹਾਂ ਕਲੀਨਿਕਾਂ ਦੀ ਗਿਣਤੀ ਛੇਤੀ ਹੀ 1,000 ਨੂੰ ਪਾਰ ਕਰ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲਾਂ ਵਿੱਚ ਦਵਾਈਆਂ ਦੀ ਉਪਲਬਧਤਾ 30 ਫੀਸਦੀ ਤੋਂ ਵਧ ਕੇ ਲਗਭਗ 100 ਫੀਸਦੀ ਹੋ ਗਈ ਹੈ ਅਤੇ ਮੁੱਢਲੀਆਂ ਸਰਕਾਰੀ ਸਿਹਤ ਸੇਵਾਵਾਂ ਤੋਂ ਲਾਭ ਉਠਾਉਣ ਵਾਲੇ ਲੋਕਾਂ ਦੀ ਗਿਣਤੀ 34 ਲੱਖ ਤੋਂ ਵਧ ਕੇ 1.08 ਕਰੋੜ ਹੋ ਗਈ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਬਹੁਤ ਮਾਣ ਅਤੇ ਸੰਤੁਸ਼ਟੀ ਵਾਲੀ ਗੱਲ ਹੈ ਕਿ ਪੰਜਾਬ, ਦੇਸ਼ ਦਾ ਪਹਿਲਾ ਸੂਬਾ ਹੋਵੇਗਾ ਜੋ 10 ਲੱਖ ਰੁਪਏ ਤੱਕ ਦਾ ਮੁਫ਼ਤ ਸਿਹਤ ਬੀਮਾ ਪ੍ਰਦਾਨ ਕਰੇਗਾ।ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਸ ਯੋਜਨਾ ਦੇ ਬੁਰੀ ਤਰ੍ਹਾਂ ਅਸਫਲ ਹੋਣ ਤੋਂ ਬਾਅਦ ਇਸ ਨੂੰ ਹਰ ਵਾਰ ਬੋਲਾਂ ’ਤੇ ਖਰਾ ਨਾ ਉਤਰਨ ਦੀ ਆਦਤ ਪੈ ਚੁੱਕੀ ਹੈ। ਇੱਕ ਮਿਸਾਲ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਜੀ.ਐਸ.ਟੀ. ਨੂੰ ਬੜੇ ਜ਼ੋਰ-ਸ਼ੋਰ ਨਾਲ ਲਿਆਂਦਾ ਗਿਆ ਸੀ ਪਰ ਹੁਣ ਉਸੇ ਰਫ਼ਤਾਰ ਨਾਲ ਵਾਪਸ ਕਿਉਂ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਉਸ ਸਮੇਂ ਜੀ.ਐਸ.ਟੀ. ਏਨਾ ਚੰਗਾ ਸੀ ਤਾਂ ਹੁਣ ਇਸ ਨੂੰ ਵਾਪਸ ਕਿਉਂ ਲਿਆ ਗਿਆ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜੀ.ਐਸ.ਟੀ. ‘ਤੇ ਕੋਈ ਵੀ ਕਾਰਵਾਈ ਕਰਨ ਤੋਂ ਪਹਿਲਾਂ ਕੇਂਦਰ ਨੂੰ ਸੂਬਿਆਂ ਦਾ ਜਾਇਜ਼ ਹਿੱਸਾ, ਜੋ ਉਨ੍ਹਾਂ ਕੋਲ ਲੰਬਿਤ ਸੀ, ਵਾਪਸ ਦੇਣਾ ਚਾਹੀਦਾ ਹੈ।

ਇਹ ਵੀ ਪੜ੍ਹੋ ਪੰਜਾਬ ਸਰਕਾਰ ਦਾ “ਮਿਸ਼ਨ ਚੜ੍ਹਦੀ ਕਲਾ” ਬਣੇਗਾ ਹੜ੍ਹ ਪੀੜਤਾਂ ਲਈ ਵੱਡੀ ਰਾਹਤ

ਭਾਜਪਾ ਆਗੂਆਂ ਨੂੰ ਹੜ੍ਹਾਂ ਦੇ ਮੁੱਦੇ ‘ਤੇ ਸਿਆਸਤ ਕਰਨ ਤੋਂ ਗੁਰੇਜ਼ ਕਰਨ ਦੀ ਅਪੀਲ ਕਰਦਿਆਂ ਮੁੱਖ ਮੰਤਰੀ ਨੇ ਸੂਬੇ ਦੇ ਭਾਜਪਾ ਮੁਖੀ ਸੁਨੀਲ ਜਾਖੜ ਨੂੰ ਕੋਈ ਵੀ ਬਿਆਨ ਜਾਰੀ ਕਰਨ ਤੋਂ ਪਹਿਲਾਂ ਆਪਣਾ ਹੋਮਵਰਕ ਕਰਨ ਦੀ ਚੁਣੌਤੀ ਦਿੱਤੀ। ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਵੱਲੋਂ ਨਕਾਰੇ ਹੋਏ ਆਗੂ ਆਪਣੇ ਰਾਜਨੀਤਿਕ ਆਕਾਵਾਂ ਨੂੰ ਖੁਸ਼ ਕਰਨ ਲਈ ਉਨ੍ਹਾਂ ਵਿਰੁੱਧ ਜ਼ਹਿਰ ਉਗਲਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਆਗੂਆਂ ਵੱਲੋਂ ਹਾਈਕਮਾਨ ਦੇ ਇਸ਼ਾਰਿਆਂ ’ਤੇ ਇਹ ਬਿਆਨ ਜਾਰੀ ਕੀਤੇ ਗਏ ਹਨ। ਹਾਲਾਂਕਿ, ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਨ੍ਹਾਂ ਆਗੂਆਂ ਨੂੰ ਸੰਵੇਦਨਸ਼ੀਲ ਮੁੱਦਿਆਂ ‘ਤੇ ਕੋਈ ਵੀ ਬਿਆਨ ਜਾਰੀ ਕਰਨ ਤੋਂ ਪਹਿਲਾਂ ਆਪਣੇ ਤੱਥਾਂ ਦੀ ਜਾਂਚ ਕਰਨੀ ਚਾਹੀਦੀ ਹੈ।ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਸੰਗਰੂਰ ਵਿਖੇ ਇਕ ਮੈਡੀਕਲ ਕਾਲਜ ਬਣਾਇਆ ਜਾਵੇਗਾ ਜਿਸ ਲਈ ਸੂਬਾ ਸਰਕਾਰ ਕੁਝ ਹੋਰ ਜ਼ਮੀਨ ਦੀ ਸ਼ਨਾਖਤ ਕਰੇਗੀ। ਕਾਲਜ ਦੀ ਉਸਾਰੀ ਲਈ ਜ਼ਮੀਨ ਦੇਣ ਤੋਂ ਇਨਕਾਰ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆਲੋਚਨਾ ਕਰਦਿਆਂ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਿਰਫ਼ ਬਾਦਲ ਪਰਿਵਾਰ ਦੇ ਹੱਥਾਂ ਦੀ ਕਠਪੁਤਲੀ ਹੈ ਅਤੇ ਇਸ ਦੇ ਸਾਰੇ ਕੰਮ ਉਨ੍ਹਾਂ ਦੁਆਰਾ ਤੈਅ ਕੀਤੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜੇਕਰ ਬਾਦਲ ਪਰਿਵਾਰ ਕਾਲਜ ਬਣਾਉਣਾ ਚਾਹੁੰਦਾ ਹੁੰਦਾ ਤਾਂ ਸ਼੍ਰੋਮਣੀ ਕਮੇਟੀ ਜ਼ਰੂਰ ਜ਼ਮੀਨ ਦਿੰਦੀ।ਮੁੱਖ ਮੰਤਰੀ ਨੇ ਦੁਹਰਾਇਆ ਕਿ ਸੂਬੇ ਵਿੱਚ ਕੋਈ ਵੀ ਰਾਸ਼ਨ ਕਾਰਡ ਨਹੀਂ ਕੱਟਿਆ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਹਾਲ ਹੀ ਵਿੱਚ ਆਏ ਹੜ੍ਹਾਂ ਦੇ ਮੱਦੇਨਜ਼ਰ ਇਨ੍ਹਾਂ ਕਾਰਡਾਂ ਦੀ ਤਸਦੀਕ ਕਰਨ ਲਈ ਕੇਂਦਰ ਸਰਕਾਰ ਤੋਂ ਛੇ ਮਹੀਨਿਆਂ ਦਾ ਸਮਾਂ ਮੰਗਿਆ ਹੈ। ਉਨ੍ਹਾਂ ਨੇ ਰਾਸ਼ਨ ਕਾਰਡ ਕੱਟਣ ਲਈ ਵਰਤੇ ਜਾ ਰਹੇ ਤਰਕ ਦੀ ਆਲੋਚਨਾ ਕੀਤੀ ਜਿਸ ਵਿੱਚ ਚਾਰ ਪਹੀਆ ਵਾਹਨਾਂ ਦੀ ਮਾਲਕੀ, ਸਰਕਾਰੀ ਨੌਕਰੀਆਂ, ਛੋਟੀਆਂ ਜ਼ਮੀਨਾਂ ਅਤੇ ਆਮਦਨ ਸ਼ਾਮਲ ਹੈ। ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਜਦੋਂ ਇਨ੍ਹਾਂ ਮਾਪਦੰਡਾਂ ਨੂੰ ਸਿਰਫ ਇਕ ਮੈਂਬਰ ਹੀ ਪੂਰਾ ਕਰ ਸਕਦਾ ਹੈ ਤਾਂ ਪੂਰੇ ਪਰਿਵਾਰਾਂ ਨੂੰ ਸਜ਼ਾ ਦੇਣ ਦੀ ਗੱਲ ਬੇਤੁਕੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ 12.15 ਕਰੋੜ ਦੀ ਲਾਗਤ ਵਾਲੇ ਅੱਠ ਮੁੱਖ ਸੰਪਰਕ ਸੜਕ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖੇ

0

Chandigarh News: ਪੰਜਾਬ ਦੇ ਮਾਲ ਮੰਤਰੀ ਸ. ਹਰਦੀਪ ਸਿੰਘ ਮੁੰਡੀਆਂ ਨੇ ਅੱਜ 12.15 ਕਰੋੜ ਰੁਪਏ ਦੀ ਲਾਗਤ ਵਾਲੇ ਅੱਠ ਮੁੱਖ ਸੰਪਰਕ ਸੜਕ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖੇ।ਇਨ੍ਹਾਂ ਸੰਪਰਕ ਸੜਕ ਪ੍ਰਾਜੈਕਟਾਂ ਵਿੱਚ ਗੱਦੋਵਾਲ ਤੋਂ ਕਰੌਰ (1.80 ਕਿਲੋਮੀਟਰ), ਮਾਨਗੜ੍ਹ ਤੋਂ ਕੋਹਾੜਾ-ਮਾਛੀਵਾੜਾ (1.10 ਕਿਲੋਮੀਟਰ), ਕਟਾਣੀ ਖ਼ੁਰਦ ਤੋਂ ਕੋਟ ਗੰਗੂ ਰਾਏ, ਉੱਪਲਾਂ ਸੰਘੇ ਤੋਂ ਮਾਛੀਵਾੜਾ (7.20 ਕਿਲੋਮੀਟਰ), ਛੰਦੜਾਂ ਤੋਂ ਕਟਾਣੀ (1.23 ਕਿਲੋਮੀਟਰ), ਚੰਡੀਗੜ੍ਹ ਸੜਕ ਤੋਂ ਛੰਦੜਾਂ (1.20 ਕਿਲੋਮੀਟਰ), ਐਲ.ਸੀ ਸੜਕ ਤੋਂ ਹੀਰਾਂ ਤੋਂ ਬਰਵਾਲਾ ਤੋਂ ਸਾਹਨੇਵਾਲ ਤੋਂ ਰਾਮਗੜ੍ਹ (10.70 ਕਿਲੋਮੀਟਰ), ਹੀਰਾਂ ਤੋਂ ਕਨੇਚ (2.12 ਕਿਲੋਮੀਟਰ) ਅਤੇ ਸਾਹਨੇਵਾਲ ਖ਼ੁਰਦ ਸੜਕ (0.73 ਕਿਲੋਮੀਟਰ) ਸ਼ਾਮਲ ਹਨ। ਸ. ਮੁੰਡੀਆਂ ਨੇ ਕਿਹਾ ਕਿ ਇਨ੍ਹਾਂ ਪ੍ਰਾਜੈਕਟਾਂ ਦੇ ਮੁਕੰਮਲ ਹੋਣ ਨਾਲ ਖੇਤਰ ਵਿੱਚ ਸੜਕੀ ਸੰਪਰਕ ਵਧੇਗਾ ਅਤੇ ਲੋਕਾਂ ਨੂੰ ਵਧੇਰੇ ਸਹੂਲਤ ਮਿਲੇਗੀ।

ਇਹ ਵੀ ਪੜ੍ਹੋ ਐਮ.ਪੀ ਮਨੀਸ਼ ਤਿਵਾੜੀ ਨੇ ਐਫਸੀਆਈ ਸਲਾਹਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ

ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਸਰਕਾਰ ਸੂਬਾ ਵਾਸੀਆਂ ਨੂੰ ਵਿਸ਼ਵ-ਪੱਧਰੀ ਸੜਕੀ ਬੁਨਿਆਦੀ ਢਾਂਚਾ ਪ੍ਰਦਾਨ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਉਸ ਦੂਰ-ਅੰਦੇਸ਼ ਸੋਚ ਦਾ ਹਿੱਸਾ ਹੈ ਜਿਸ ਤਹਿਤ ਸੂਬੇ ਭਰ ਵਿੱਚ ਵਿਸ਼ਵ-ਪੱਧਰੀ ਸੜਕੀ ਢਾਂਚਾ ਪ੍ਰਦਾਨ ਕਰਨ ਦਾ ਤਹੱਈਆ ਕੀਤਾ ਗਿਆ ਹੈ। ਕੈਬਨਿਟ ਮੰਤਰੀ ਨੇ ਅੱਗੇ ਕਿਹਾ ਕਿ ਇਹ ਪ੍ਰਾਜੈਕਟ ਖੇਤਰ ‘ਚ ਸੜਕੀ ਸਹੂਲਤਾਂ ਵਧਾਉਣਗੇ, ਲੋਕਾਂ ਦੀ ਇੱਕ ਤੋਂ ਦੂਜੀ ਥਾਂ ਪਹੁੰਚ ਵਿੱਚ ਸੁਧਾਰ ਕਰਨਗੇ ਅਤੇ ਉਨ੍ਹਾਂ ਲਈ ਸੁਚਾਰੂ ਯਾਤਰਾ ਯਕੀਨੀ ਬਣਾਉਣਗੇ। ਉਨ੍ਹਾਂ ਭਰੋਸਾ ਦਿੱਤਾ ਕਿ ਇਹ ਪ੍ਰਾਜੈਕਟ ਸਮਾਂਬੱਧ ਤਰੀਕੇ ਨਾਲ ਪੂਰੇ ਕੀਤੇ ਜਾਣਗੇ ਤਾਂ ਜੋ ਆਉਣ-ਜਾਣਾ ਸੌਖਾ ਹੋ ਸਕੇ, ਸਥਾਨਕ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕੀਤਾ ਜਾ ਸਕੇ ਅਤੇ ਖੇਤਰ ਦੇ ਸਮੁੱਚੇ ਵਿਕਾਸ ਨੂੰ ਹੁਲਾਰਾ ਮਿਲ ਸਕੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

 

ਐਮ.ਪੀ ਮਨੀਸ਼ ਤਿਵਾੜੀ ਨੇ ਐਫਸੀਆਈ ਸਲਾਹਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ

0

👉ਅਧਿਕਾਰੀਆਂ ਨੂੰ ਪੰਜਾਬ ਅਤੇ ਚੰਡੀਗੜ੍ਹ ਵਿੱਚ ਝੋਨੇ ਦੀ ਨਿਰਵਿਘਨ ਖਰੀਦ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ
Chandigarh News: ਚੰਡੀਗੜ੍ਹ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰੀ, ਭਾਰਤ ਸਰਕਾਰ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਸੀਨੀਅਰ ਕੌਮੀ ਬੁਲਾਰੇ ਸ਼੍ਰੀ ਮਨੀਸ਼ ਤਿਵਾੜੀ ਨੇ ਚੰਡੀਗੜ੍ਹ ਵਿੱਚ ਐਫਸੀਆਈ ਸਲਾਹਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਮੀਟਿੰਗ ਵਿੱਚ ਫੂਡ ਕਾਰਪੋਰੇਸ਼ਨ ਆਫ ਇੰਡੀਆ ਦੇ ਸਾਰੇ ਅਧਿਕਾਰੀ ਸ਼ਾਮਲ ਹੋਏ।ਇਸ ਦੌਰਾਨ ਪੰਜਾਬ ਖੇਤਰ ਦੇ ਜਨਰਲ ਮੈਨੇਜਰ, ਸ਼੍ਰੀ ਬੀ. ਸ਼੍ਰੀਨਿਵਾਸਨ ਨੇ ਪੰਜਾਬ ਸੂਬੇ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਵਿੱਚ ਝੋਨੇ ਅਤੇ ਚੌਲਾਂ ਦੋਵਾਂ ਦੇ ਸਬੰਧ ਵਿੱਚ ਕੀਤੇ ਜਾ ਰਹੇ ਖਰੀਦ ਕਾਰਜਾਂ ਬਾਰੇ ਇੱਕ ਡੂੰਘਾਈ ਨਾਲ ਪੇਸ਼ਕਾਰੀ ਦਿੱਤੀ। ਮੀਟਿੰਗ ਵਿੱਚ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਸਾਬਕਾ ਚੇਅਰਮੈਨ ਪਵਨ ਦੀਵਾਨ ਵੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ।ਸ਼੍ਰੀ ਤਿਵਾੜੀ ਨੇ ਮੌਜੂਦ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਪੰਜਾਬ ਅਤੇ ਚੰਡੀਗੜ੍ਹ ਵਿੱਚ ਝੋਨੇ ਦੀ ਖਰੀਦ ਪੂਰੀ ਤਰ੍ਹਾਂ ਮੁਸ਼ਕਲ ਰਹਿਤ ਅਤੇ ਨਿਰਵਿਘਨ ਹੋਣੀ ਚਾਹੀਦੀ ਹੈ।

ਇਹ ਵੀ ਪੜ੍ਹੋ ਸਰਹੱਦ ਪਾਰੋਂ ਚਲਾਏ ਜਾ ਰਹੇ ਹਥਿਆਰ ਤਸਕਰੀ ਮਾਡਿਊਲ ਦਾ ਪਰਦਾਫ਼ਾਸ਼ ; 10 ਪਿਸਤੌਲਾਂ, 2.5 ਲੱਖ ਰੁਪਏ ਹਵਾਲਾ ਰਾਸ਼ੀ ਸਮੇਤ ਤਿੰਨ ਗ੍ਰਿਫ਼ਤਾਰ

ਕਿਸਾਨਾਂ ਨੂੰ ਭੁਗਤਾਨ ਸਮੇਂ ਸਿਰ ਕੀਤਾ ਜਾਣਾ ਚਾਹੀਦਾ ਹੈ। ਇਸਦੇ ਨਾਲ ਹੀ ਇਹ ਯਕੀਨੀ ਬਣਾਉਣ ਲਈ ਵੀ ਢੁਕਵੇਂ ਕਦਮ ਚੁੱਕੇ ਜਾਣੇ ਚਾਹੀਦੇ ਹਨ ਕਿ ਖਰੀਦਿਆ ਅਤੇ ਮਿਲਿੰਗ ਤੋਂ ਬਾਅਦ ਵਾਲਾ ਝੋਨਾ ਜਿੰਨੀ ਜਲਦੀ ਹੋ ਸਕੇ ਸੂਬੇ ਤੋਂ ਬਾਹਰ ਭੇਜਿਆ ਜਾਵੇ। ਇਸ ਲਈ, ਆਉਣ ਵਾਲੀ ਫਸਲ ਲਈ ਢੁਕਵੀਂ ਸਮਰੱਥਾ ਪੈਦਾ ਕਰਨ ਲਈ ਇਹ ਪੁਖਤਾ ਕੀਤਾ ਜਾਣਾ ਚਾਹੀਦਾ ਹੈ ਕਿ ਰਾਈਸ ਮਿੱਲਰਾਂ ਦੇ ਗੋਦਾਮਾਂ ਅਤੇ ਸ਼ੈੱਡਾਂ ਵਿੱਚ ਭੀੜ ਨਾ ਹੋਵੇ ਅਤੇ ਖਰੀਦ ਏਜੰਸੀਆਂ ਤੇ ਉਨ੍ਹਾਂ ਦੇ ਨੁਮਾਇੰਦਿਆਂ ਦੁਆਰਾ ਇਨ੍ਹਾਂ ਦੀ ਵਾਧੂ ਸਟੋਰੇਜ ਸਮਰੱਥਾ ਵਜੋਂ ਵਰਤੋਂ ਨਾ ਕੀਤੀ ਜਾਵੇ।ਸ਼੍ਰੀ ਤਿਵਾੜੀ ਨੇ ਅੱਗੇ ਜ਼ੋਰ ਦਿੰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ, ਰਾਸ਼ਟਰੀ ਖੁਰਾਕ ਸੁਰੱਖਿਆ ਐਕਟ ਅਤੇ ਜਨਤਕ ਖਰੀਦ ਪ੍ਰੋਗਰਾਮ ਅਧੀਨ ਲੋਕਾਂ ਨੂੰ ਪ੍ਰਦਾਨ ਕੀਤਾ ਜਾਣ ਵਾਲਾ ਅਨਾਜ ਇੱਕ ਗੁਣਵੱਤਾ ਵਾਲਾ ਹੈ, ਜੋ ਮਨੁੱਖੀ ਖਪਤ ਲਈ ਢੁਕਵਾਂ ਹੈ। ਤਿਵਾੜੀ ਨੇ ਦੱਸਿਆ ਕਿ ਉਨ੍ਹਾਂ ਦੇ ਪਹਿਲੇ ਸੰਸਦੀ ਹਲਕੇ ਸ੍ਰੀ ਆਨੰਦਪੁਰ ਸਾਹਿਬ ਵਿੱਚ, ਜਿਸਦੀ ਉਨ੍ਹਾਂ ਨੇ 2019 ਤੋਂ 2024 ਤੱਕ ਪ੍ਰਤੀਨਿਧਤਾ ਕੀਤੀ ਸੀ,

ਇਹ ਵੀ ਪੜ੍ਹੋ ਪੰਜਾਬ ਸਰਕਾਰ ਦਾ “ਮਿਸ਼ਨ ਚੜ੍ਹਦੀ ਕਲਾ” ਬਣੇਗਾ ਹੜ੍ਹ ਪੀੜਤਾਂ ਲਈ ਵੱਡੀ ਰਾਹਤ

ਵਿੱਚ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ/ਰਾਸ਼ਟਰੀ ਖੁਰਾਕ ਸੁਰੱਖਿਆ ਐਕਟ ਅਤੇ ਜਨਤਕ ਵੰਡ ਪ੍ਰੋਗਰਾਮ ਅਧੀਨ ਲੋਕਾਂ ਨੂੰ ਸਪਲਾਈ ਕੀਤੇ ਜਾਣ ਵਾਲੇ ਅਨਾਜ ਦੀ ਗੁਣਵੱਤਾ ਬਾਰੇ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ। ਸ਼੍ਰੀ ਤਿਵਾੜੀ ਨੇ ਇਹ ਵੀ ਚਿੰਤਾ ਪ੍ਰਗਟ ਕੀਤੀ ਕਿ ਪੰਜਾਬ ਤੋਂ ਖਰੀਦੇ ਜਾਣ ਵਾਲੇ ਝੋਨੇ/ਚਾਵਲ ਦੀ ਸਪਲਾਈ ਜਿੱਥੇ ਜਾਂਦੀ ਹੈ, ਉਹ ਦਾਇਰਾ ਲਗਾਤਾਰ ਸੁੰਗੜ ਰਿਹਾ ਹੈ, ਕਿਉਂਕਿ ਦੱਖਣੀ ਸੂਬਿਆਂ ਵਿੱਚ ਵੱਧ ਤੋਂ ਵੱਧ ਮਾਤਰਾ ਵਿੱਚ ਝੋਨਾ ਉਗਾਇਆ ਜਾ ਰਿਹਾ ਹੈ। ਉਨ੍ਹਾਂ ਇਸ ਗੱਲ ‘ਤੇ ਸੰਤੁਸ਼ਟੀ ਪ੍ਰਗਟ ਕੀਤੀ ਕਿ ਪੰਜਾਬ ਅਤੇ ਚੰਡੀਗੜ੍ਹ ਤੋਂ ਖਰੀਦੀ ਜਾਣ ਵਾਲੀ ਜ਼ਿਆਦਾਤਰ ਕਣਕ ਨੂੰ ਭਾਰਤੀ ਖੁਰਾਕ ਨਿਗਮ ਦੁਆਰਾ ਕਾਫ਼ੀ ਤੇਜ਼ੀ ਨਾਲ ਕੱਢਿਆ ਜਾਂਦਾ ਹੈ। ਉਨ੍ਹਾਂ ਨੇ ਵਾਅਦਾ ਕੀਤਾ ਕਿ ਉਹ ਖੁਰਾਕ ਅਤੇ ਖਪਤਕਾਰ ਮਾਮਲਿਆਂ ਦੇ ਮੰਤਰਾਲੇ ਦੇ ਨਾਲ-ਨਾਲ ਭਾਰਤੀ ਖੁਰਾਕ ਨਿਗਮ ਦੇ ਸਿਖਰਲੇ ਪ੍ਰਬੰਧਨ ਕੋਲ ਵੀ ਇਕ ਮੁੱਦਾ ਚੁੱਕਣਗੇ ਕਿ ਪੰਜਾਬ ਅਤੇ ਚੰਡੀਗੜ੍ਹ ਦੇ ਸਾਰੇ ਰੇਲਵੇ ਹੈੱਡਾਂ ‘ਤੇ ਕਾਫ਼ੀ ਰੈਕ ਮੁਹੱਈਆ ਕਰਵਾਏ ਜਾਣੇ ਚਾਹੀਦੇ ਹਨ, ਤਾਂ ਜੋ ਖਰੀਦੇ ਗਏ ਅਨਾਜ ਦੀ ਤੇਜ਼ੀ ਨਾਲ ਆਵਾਜਾਈ ਅਤੇ ਨਿਪਟਾਰੇ ਨੂੰ ਯਕੀਨੀ ਬਣਾਇਆ ਜਾ ਸਕੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

 

ਸਰਹੱਦ ਪਾਰੋਂ ਚਲਾਏ ਜਾ ਰਹੇ ਹਥਿਆਰ ਤਸਕਰੀ ਮਾਡਿਊਲ ਦਾ ਪਰਦਾਫ਼ਾਸ਼ ; 10 ਪਿਸਤੌਲਾਂ, 2.5 ਲੱਖ ਰੁਪਏ ਹਵਾਲਾ ਰਾਸ਼ੀ ਸਮੇਤ ਤਿੰਨ ਗ੍ਰਿਫ਼ਤਾਰ

0

👉ਪਾਕਿਸਤਾਨੀ ਹੈਂਡਲਰਾਂ ਦੇ ਸੰਪਰਕ ਵਿੱਚ ਸਨ ਗ੍ਰਿਫ਼ਤਾਰ ਕੀਤੇ ਗਏ ਦੋਸ਼ੀ ; ਸੋਸ਼ਲ ਮੀਡੀਆ ਰਾਹੀਂ ਕਰਦੇ ਸਨ ਹਥਿਆਰਾਂ ਦੀ ਖ਼ਰੀਦ-ਫ਼ਰੋਖ਼ਤ : ਡੀਜੀਪੀ ਗੌਰਵ ਯਾਦਵ
👉ਭਾਰਤੀ ਖੇਤਰ ਵਿੱਚ ਡਰੋਨ ਰਾਹੀਂ ਹਥਿਆਰਾਂ ਦੀ ਖੇਪ ਭੇਜਦਾ ਸੀ ਪਾਕਿਸਤਾਨੀ ਹੈਂਡਲਰ : ਸੀ.ਪੀ. ਅੰਮ੍ਰਿਤਸਰ ਗੁਰਪ੍ਰੀਤ ਭੁੱਲਰ
Chandigarh News:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਖੁਫੀਆ ਇਤਲਾਹ `ਤੇ ਕਾਰਵਾਈ ਕਰਦਿਆਂ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸਰਹੱਦ ਪਾਰੋਂ ਗੈਰ-ਕਾਨੂੰਨੀ ਹਥਿਆਰ ਸਪਲਾਈ ਵਿੱਚ ਸ਼ਾਮਲ , ਸੰਗਠਿਤ ਹਥਿਆਰ ਅਤੇ ਹਵਾਲਾ ਨੈੱਟਵਰਕ ਦੇ ਤਿੰਨ ਕਾਰਕੁੰਨਾਂ ਨੂੰ 10 ਆਧੁਨਿਕ ਹਥਿਆਰਾਂ ਅਤੇ 2.5 ਲੱਖ ਰੁਪਏ ਹਵਾਲਾ ਮਨੀ ਸਮੇਤ ਗ੍ਰਿਫ਼ਤਾਰ ਕਰਕੇ ਗਿਰੋਹ ਦਾ ਪਰਦਾਫ਼ਾਸ਼ ਕੀਤਾ ਹੈ ।

ਇਹ ਵੀ ਪੜ੍ਹੋ ਪੰਜਾਬ ਸਰਕਾਰ ਦਾ “ਮਿਸ਼ਨ ਚੜ੍ਹਦੀ ਕਲਾ” ਬਣੇਗਾ ਹੜ੍ਹ ਪੀੜਤਾਂ ਲਈ ਵੱਡੀ ਰਾਹਤ

ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ ਇੱਥੇ ਦਿੱਤੀ।ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਅਮਰਜੀਤ ਸਿੰਘ ਉਰਫ਼ ਬਾਊ (22) ਵਾਸੀ ਮਾਝੀ ਮੇਓ (ਅੰਮ੍ਰਿਤਸਰ), ਮਨਬੀਰ ਸਿੰਘ (26) ਵਾਸੀ ਵਾਨ ਤਾਰਾ ਸਿੰਘ (ਤਰਨਤਾਰਨ) ਅਤੇ ਮੁਹੰਮਦ ਤੌਫੀਕ ਖਾਨ ਉਰਫ਼ ਬੱਬਲੂ (42) ਵਾਸੀ ਗੌਤਮ ਨਗਰ, ਮੁੰਬਈ ਵਜੋਂ ਹੋਈ ਹੈ। ਬਰਾਮਦ ਕੀਤੇ ਗਏ ਹਥਿਆਰਾਂ ਵਿੱਚ ਤਿੰਨ .30 ਬੋਰ ਪੀਐਕਸ5 ਪਿਸਤੌਲਾਂ, ਤਿੰਨ 9 ਐਮਐਮ ਗਲਾਕ, ਇੱਕ 9ਐਮਐਮ ਬ੍ਰੇਟਾ ਅਤੇ ਤਿੰਨ .30 ਬੋਰ ਪਿਸਤੌਲ ਸ਼ਾਮਲ ਹਨ।ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਪਾਕਿਸਤਾਨ ਸਥਿਤ ਹੈਂਡਲਰਾਂ ਦੇ ਸੰਪਰਕ ਵਿੱਚ ਸਨ ਅਤੇ ਸੂਬੇ ਵਿੱਚ ਸ਼ਾਂਤੀ ਨੂੰ ਭੰਗ ਕਰਨ ਦੇ ਇਰਾਦੇ ਨਾਲ ਗੈਰ-ਕਾਨੂੰਨੀ ਹਥਿਆਰ ਪ੍ਰਾਪਤ ਕਰਨ ਅਤੇ ਅੱਗੇ ਸਪਲਾਈ ਕਰਨ ਲਈ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਸਨ ।

ਇਹ ਵੀ ਪੜ੍ਹੋ ਡੀ.ਏ.ਵੀ ਕਾਲਜ, ਬਠਿੰਡਾ ਵਿਖੇ ਕਬੱਡੀ ਲੀਗ ਬਠਿੰਡਾ ਸੀਜ਼ਨ 2 ਖੇਡ ਮੇਲਾ ਸਫ਼ਲਤਾਪੂਰਵਕ ਸਮਾਪਤ ਹੋਇਆ

ਡੀਜੀਪੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਅਗਲੇਰੇ ਪਿਛਲੇਰੇ ਸਬੰਧ ਸਥਾਪਤ ਕਰਨ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਪੂਰੇ ਨੈੱਟਵਰਕ ਦਾ ਪਤਾ ਲਗਾਇਆ ਜਾ ਸਕੇ ਅਤੇ ਸਰਹੱਦ ਪਾਰ ਸਬੰਧਾਂ ਦੀ ਪਛਾਣ ਕੀਤੀ ਜਾ ਸਕੇ।ਪੁਲਿਸ ਕਮਿਸ਼ਨਰ (ਸੀਪੀ) ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਾਰਵਾਈ ਦੇ ਵੇਰਵੇ ਸਾਂਝੇ ਕਰਦਿਆਂ ਕਿਹਾ ਕਿ ਖੁਫੀਆ ਇਤਲਾਹ ਤਹਿਤ ਕਾਰਵਾਈ ਕਰਦਿਆਂ ਪੁਲਿਸ ਟੀਮਾਂ ਨੇ ਅਮਰਜੀਤ ਉਰਫ਼ ਬਾਊ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਉਸ ਦੇ ਕਬਜ਼ੇ ਵਿੱਚੋਂ ਇੱਕ ਗਲੌਕ ਪਿਸਤੌਲ ਬਰਾਮਦ ਕੀਤਾ ਸੀ। ਬਾਅਦ ਵਿੱਚ, ਅਮਰਜੀਤ ਦੇ ਖੁਲਾਸੇ `ਤੇ, ਮਨਬੀਰ ਨੂੰ ਨਾਮਜ਼ਦ ਕੀਤਾ ਗਿਆ ਅਤੇ ਨੌਂ ਪਿਸਤੌਲਾਂ ਸਮੇਤ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਕਿਹਾ ਕਿ ਅਮਰਜੀਤ ਅਤੇ ਮਨਬੀਰ ਦੋਵਾਂ ਦਾ ਇੱਕ ਸਾਂਝਾ ਪਾਕਿਸਤਾਨੀ ਹੈਂਡਲਰ ਸੀ, ਜੋ ਡਰੋਨ ਰਾਹੀਂ ਹਥਿਆਰਾਂ ਦੀ ਖੇਪ ਭਾਰਤੀ ਖੇਤਰ ਵਿੱਚ ਘੱਲਦਾ ਸੀ।

ਇਹ ਵੀ ਪੜ੍ਹੋ ਮੋਟਰਸਾਈਕਲ ਚੋਰ ਦਾ ਪਰਦਾਫਾਸ਼, 11 ਚੋਰੀ ਦੇ ਮੋਟਰਸਾਈਕਲਾਂ ਸਹਿਤ 2 ਕਾਬੂ

ਸੀ.ਪੀ ਨੇ ਕਿਹਾ ਕਿ ਹੋਰ ਜਾਂਚ ਤੋਂ ਪਤਾ ਲੱਗਾ ਹੈ ਕਿ ਇੱਕ ਮੁੰਬਈ-ਅਧਾਰਤ ਵਿਅਕਤੀ, ਮੁਹੰਮਦ ਤੌਫੀਕ ਖਾਨ ਤਸਕਰੀ ਤੋਂ ਬਣਾਏ ਇਸ ਪੈਸੇ ਨੂੰ ਹਵਾਲਾ ਰਾਹੀਂ ਪਾਕਿਸਤਾਨ ਭੇਜਦਾ ਸੀ, ਜੋ ਨੈੱਟਵਰਕ ਚਲਾਉਣ ਲਈ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਕਿਰਾਏ ਦੇ ਮਕਾਨਾਂ ਵਿੱਚ ਰਹਿੰਦਾ ਸੀ। ਉਨ੍ਹਾਂ ਅੱਗੇ ਕਿਹਾ ਕਿ ਤੌਫੀਕ ਨੂੰ 2.5 ਲੱਖ ਰੁਪਏ ਦੀ ਹਵਾਲਾ ਮਨੀ ਸਮੇਤ ਗ੍ਰਿਫ਼ਤਾਰ ਕੀਤਾ ਗਿਆ।ਇਸ ਸਬੰਧ ਵਿੱਚ, ਅੰਮ੍ਰਿਤਸਰ ਦੇ ਪੁਲਿਸ ਸਟੇਸ਼ਨ ਗੇਟ ਹਕੀਮਾ ਵਿਖੇ ਆਰਮਜ਼ ਐਕਟ ਦੀ ਧਾਰਾ 25(6), 25(7) ਅਤੇ 25(8) ਦੇ ਤਹਿਤ ਐਫਆਈਆਰ ਨੰਬਰ 257 ਮਿਤੀ 17.09.2025 ਕੇਸ ਦਰਜ ਕੀਤਾ ਗਿਆ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

 

ਪੰਜਾਬ ਸਰਕਾਰ ਦਾ “ਮਿਸ਼ਨ ਚੜ੍ਹਦੀ ਕਲਾ” ਬਣੇਗਾ ਹੜ੍ਹ ਪੀੜਤਾਂ ਲਈ ਵੱਡੀ ਰਾਹਤ

0

Punjab News:ਸੋਚੋ ਕਿ ਇੱਕ ਰਾਤ ਵਿੱਚ ਤੁਹਾਡਾ ਘਰ, ਤੁਹਾਡੇ ਸਪਨੇ, ਤੁਹਾਡੀ ਸਾਰੀ ਜ਼ਿੰਦਗੀ ਪਾਣੀ ਵਿੱਚ ਵਹਿ ਜਾਵੇ। ਅਸੀਂ ਸੋਚ ਵੀ ਨਹੀਂ ਸਕਦੇ ਪਰ ਇਹੀ ਹੋਇਆ ਹੈ ਪੰਜਾਬ ਦੇ 7 ਲੱਖ ਲੋਕਾਂ ਨਾਲ। ਕੁਦਰਤ ਦੇ ਇਸ ਵੱਡੇ ਕਹਿਰ ਨੇ ਪੰਜਾਬ ਦੇ 2,300 ਪਿੰਡਾਂ ਨੂੰ ਡੁਬੋ ਦਿੱਤਾ ਹੈ। 20 ਲੱਖ ਲੋਕ ਪ੍ਰਭਾਵਿਤ ਹੋਏ ਹਨ, ਜਿਨ੍ਹਾਂ ਵਿੱਚੋਂ 7 ਲੱਖ ਲੋਕ ਬੇਘਰ ਹੋ ਗਏ ਹਨ। 56 ਜਾਨਾਂ ਗਈਆਂ ਹਨ ਅਤੇ ਅਣਗਿਣਤ ਸਪਨੇ ਟੁੱਟੇ ਹਨ। ਇਹ ਸਿਰਫ਼ ਗਿਣਤੀ ਨਹੀਂ ਹੈ – ਇਹ ਅਸਲੀ ਜ਼ਿੰਦਗੀਆਂ ਦੀਆਂ ਕਹਾਣੀਆਂ ਹਨ, ਜੋ ਅੱਜ ਵੀ ਰਾਹਤ ਕੈਂਪਾਂ ਵਿੱਚ ਆਪਣੇ ਭਵਿੱਖ ਬਾਰੇ ਸੋਚ ਕੇ ਦੁੱਖੀ ਹੋ ਰਹੇ ਹਨ।45 ਸਾਲਾਂ ਦੀ ਵੀਰੋ ਬਾਈ ਦੀ ਕਹਾਣੀ ਦੱਸੀਏ ਤਾਂ ਫਾਜ਼ਿਲਕਾ ਜ਼ਿਲ੍ਹੇ ਦੇ ਗੁੱਡਰ ਭੈਣੀ ਪਿੰਡ ਵਿੱਚ ਰਹਿਣ ਵਾਲੀ ਵੀਰੋ ਬਾਈ ਨੂੰ 26 ਅਗਸਤ ਤੋਂ ਰਾਹਤ ਕੈਂਪ ਵਿੱਚ ਰਹਿਣਾ ਪੈ ਰਿਹਾ ਹੈ। ਜਦੋਂ ਸਤਲੁਜ ਨਦੀ ਦਾ ਪਾਣੀ ਉਨ੍ਹਾਂ ਦੇ ਘਰ ਵਿੱਚ ਵੜਿਆ, ਤਾਂ ਪਾਣੀ ਤਿੰਨ ਫੁੱਟ ਤੱਕ ਸੀ।

ਇਹ ਵੀ ਪੜ੍ਹੋ ਡੀ.ਏ.ਵੀ ਕਾਲਜ, ਬਠਿੰਡਾ ਵਿਖੇ ਕਬੱਡੀ ਲੀਗ ਬਠਿੰਡਾ ਸੀਜ਼ਨ 2 ਖੇਡ ਮੇਲਾ ਸਫ਼ਲਤਾਪੂਰਵਕ ਸਮਾਪਤ ਹੋਇਆ

ਉਹ ਕਹਿੰਦੀ ਹੈ, “ਸਾਨੂੰ ਆਪਣੀਆਂ ਛੋਟੀਆਂ-ਵੱਡੀਆਂ ਸਾਰੀਆਂ ਚੀਜ਼ਾਂ ਛੱਡ ਕੇ ਉੱਥੋਂ ਨਿਕਲਣਾ ਪਿਆ।” ਅੱਜ ਉਹ ਅਤੇ ਹਜ਼ਾਰਾਂ ਪਰਿਵਾਰ ਆਪਣੇ ਘਰ ਵਾਪਸ ਜਾਣ ਦਾ ਇੰਤਜ਼ਾਰ ਕਰ ਰਹੇ ਹਨ।ਇਹ ਪੰਜਾਬ ਵਿੱਚ ਲਗਭਗ ਚਾਰ ਦਹਾਕਿਆਂ ਦਾ ਸਭ ਤੋਂ ਭਿਆਨਕ ਹੜ੍ਹ ਹੈ। 5 ਲੱਖ ਏਕੜ ਫ਼ਸਲ ਬਰਬਾਦ ਹੋ ਗਈ ਹੈ, ਕਿਸਾਨਾਂ ਦੀ ਮਹੀਨਿਆਂ ਦੀ ਮਿਹਨਤ ਪਲ ਵਿੱਚ ਵਹਿ ਗਈ। 3,200 ਸਰਕਾਰੀ ਸਕੂਲਾਂ ਦਾ ਨੁਕਸਾਨ ਹੋਇਆ ਹੈ, ਜਿੱਥੇ ਇਨ੍ਹਾਂ ਬੱਚਿਆਂ ਦੇ ਸੁਫ਼ਨੇ ਜਨਮ ਲੈਂਦੇ ਸਨ। ਸ਼ੁਰੂਆਤੀ ਅੰਦਾਜ਼ੇ ਅਨੁਸਾਰ ਲਗਭਗ 13,800 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ, ਪਰ ਲੋਕਾਂ ਦੇ ਦੁੱਖ ਅਤੇ ਤਕਲੀਫ਼ਾਂ ਦਾ ਕੋਈ ਹਿਸਾਬ ਨਹੀਂ ਲਗਾਇਆ ਜਾ ਸਕਦਾ।ਪੰਜਾਬ ਸਰਕਾਰ ਇਸ ਆਪਦਾ ਵਿੱਚ ਉਮੀਦ ਦੀ ਕਿਰਨ ਬਣ ਕੇ ਸਾਹਮਣੇ ਆਈ ਹੈ। ਇਸ ਮੁਸ਼ਕਲ ਘੜੀ ਵਿੱਚ ਪੰਜਾਬ ਸਰਕਾਰ ਨੇ ਦਿਖਾਇਆ ਹੈ ਕਿ ਜਨਸੇਵਾ ਦਾ ਮਤਲਬ ਕੀ ਹੁੰਦਾ ਹੈ।

ਇਹ ਵੀ ਪੜ੍ਹੋ ਮੋਟਰਸਾਈਕਲ ਚੋਰ ਦਾ ਪਰਦਾਫਾਸ਼, 11 ਚੋਰੀ ਦੇ ਮੋਟਰਸਾਈਕਲਾਂ ਸਹਿਤ 2 ਕਾਬੂ

ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਅਗਵਾਈ ਵਿੱਚ ਸਰਕਾਰ ਨੇ ਤੁਰੰਤ ਕਾਰਵਾਈ ਸ਼ੁਰੂ ਕੀਤੀ। ਰਾਹਤ ਅਤੇ ਬਚਾਅ ਕੰਮ ਵਿੱਚ ਦਿਨ-ਰਾਤ ਲੱਗੀਆਂ ਸਰਕਾਰੀ ਟੀਮਾਂ ਨੇ ਹਜ਼ਾਰਾਂ ਲੋਕਾਂ ਦੀ ਜਾਨ ਬਚਾਈ। ਰਾਹਤ ਕੈਂਪ ਲਗਾਏ ਗਏ, ਖਾਣੇ ਅਤੇ ਦਵਾਈਆਂ ਦਾ ਪ੍ਰਬੰਧ ਕੀਤਾ ਗਿਆ।ਸਰਕਾਰ ਦਾ ਤੁਰੰਤ ਜਵਾਬ ਤਾਰੀਫ਼ਯੋਗ ਰਿਹਾ ਹੈ। ਰਾਹਤ ਕੰਮਾਂ ਵਿੱਚ ਲੱਗੇ ਅਫਸਰ ਅਤੇ ਕਰਮਚਾਰੀ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਲੋਕਾਂ ਦੀ ਸੇਵਾ ਵਿੱਚ ਜੁੱਟੇ ਰਹੇ। ਇਹ ਦਿਖਾਉਂਦਾ ਹੈ ਕਿ ਪੰਜਾਬ ਸਰਕਾਰ ਆਪਣੇ ਲੋਕਾਂ ਦੇ ਨਾਲ ਹੈ ਅਤੇ ਹਰ ਸੰਕਟ ਵਿੱਚ ਉਨ੍ਹਾਂ ਦੀ ਢਾਲ ਬਣ ਕੇ ਖੜ੍ਹੀ ਹੈ।ਹੁਣ ਸਮਾਂ ਆ ਗਿਆ ਹੈ ਕਿ ਅਸੀਂ ਸਾਰੇ ਮਿਲ ਕੇ ਪੰਜਾਬ ਨੂੰ ਫਿਰ ਤੋਂ ਖੜ੍ਹਾ ਕਰੀਏ। ਮੁੱਖ ਮੰਤਰੀ ਭਗਵੰਤ ਮਾਨ ਦੁਆਰਾ ਸ਼ੁਰੂ ਕੀਤਾ ਗਿਆ ‘ਮਿਸ਼ਨ ਚੜ੍ਹਦੀ ਕਲਾ’ ਸਿਰਫ਼ ਇੱਕ ਮੁਹਿੰਮ ਨਹੀਂ, ਬਲਕਿ ਪੰਜਾਬ ਦੇ ਮੁੜ ਨਿਰਮਾਣ ਦਾ ਸੰਕਲਪ ਹੈ।

ਇਹ ਵੀ ਪੜ੍ਹੋ ਸਪੀਕਰ ਸੰਧਵਾਂ ਨੇ ਬਾਬਾ ਫਰੀਦ ਜੀ ਦੇ ਆਗਮਨ ਪੁਰਬ ’ਤੇ ਸੰਗਤਾਂ ਨੂੰ ਦਿੱਤੀਆਂ ਵਧਾਈਆਂ

ਇਹ ਮਿਸ਼ਨ ਦਿਖਾਉਂਦਾ ਹੈ ਕਿ ਚੜ੍ਹਦੀ ਕਲਾ ਦੀ ਭਾਵਨਾ ਕਦੇ ਵੀ ਖਤਮ ਨਹੀਂ ਹੋ ਸਕਦੀ – ਨਾ ਆਪਦਾ ਵਿੱਚ, ਨਾ ਮੁਸੀਬਤ ਵਿੱਚ।ਜਿਵੇਂ ਮੁੱਖ ਮੰਤਰੀ ਜੀ ਨੇ ਕਿਹਾ ਹੈ, “ਹੜ੍ਹ ਸਿਰਫ਼ ਪਾਣੀ ਨਹੀਂ ਲੈ ਕੇ ਆਇਆ, ਬਲਕਿ ਲੱਖਾਂ ਸਪਨਿਆਂ ਨੂੰ ਵਹਾ ਲੈ ਗਿਆ”। ਪਰ ਸਾਨੂੰ ਮਿਲ ਕੇ ਇਨ੍ਹਾਂ ਸੁਪਨਿਆਂ ਨੂੰ ਫਿਰ ਤੋਂ ਜਗਾਉਣਾ ਹੈ। ਹਰ ਟੁੱਟੇ ਘਰ ਨੂੰ ਦੁਬਾਰਾ ਬਣਾਉਣਾ ਹੈ, ਹਰ ਬਿਖਰੇ ਪਰਿਵਾਰ ਨੂੰ ਜੋੜਨਾ ਹੈ। ਅਤੇ ਇਹ ਤਾਂ ਹੀ ਸੰਭਵ ਹੋ ਪਾਏਗਾ ਜਦੋਂ ਲੋਕ ਅਤੇ ਪੰਜਾਬ ਸਰਕਾਰ ਇਕੱਠੇ ਹੋ ਕੇ ਕੰਮ ਕਰਨਗੇ ਤੇ ਸਹਿਯੋਗ ਦੇਣਗੇ, ਕਿਉਂਕਿ ਕੁਦਰਤੀ ਆਪਦਾ ਨਾਲ ਲੜਨਾ ਇੰਨਾ ਆਸਾਨ ਨਹੀਂ, ਤਾਂ ਸਰਕਾਰ ਨੇ ਇੱਕ ਕਦਮ ਮਿਸ਼ਨ ਚੜ੍ਹਦੀ ਕਲਾ ਨਾਲ ਵਧਾਇਆ ਹੈ ਹੁਣ ਤੁਹਾਡੀ ਵਾਰੀ ਹੈ।7 ਲੱਖ ਲੋਕ ਅੱਜ ਵੀ ਬੇਘਰ ਹਨ। ਉਨ੍ਹਾਂ ਦੇ ਸਿਰ ਉੱਤੇ ਛੱਤ ਨਹੀਂ ਹੈ। ਸਾਡੇ ਵਿੱਚੋਂ ਕੋਈ ਵੀ ਇਸ ਦੀ ਕਲਪਨਾ ਨਹੀਂ ਕਰ ਸਕਦਾ ਕਿ ਉਨ੍ਹਾਂ ਨੂੰ ਕਿਹਾ ਮਹਿਸੂਸ ਹੁੰਦਾ ਹੋਵੇਗਾ।

ਇਹ ਵੀ ਪੜ੍ਹੋ ਪੰਜਾਬ ਸਰਕਾਰ ਦਾ ਮਜ਼ਬੂਤ ਇਰਾਦਾ – ਸਿਹਤ, ਰਾਹਤ ਅਤੇ ਮੁੜ ਉਸਾਰੀ ਵਿੱਚ ਹਰ ਦਿਨ ਪੇਸ਼ ਕੀਤੀ ਜਾ ਰਹੀ ਹੈ ਨਵੀ ਮਿਸਾਲ

ਕੁਦਰਤ ਦੇ ਪ੍ਰਕੋਪ ਦੀ ਵਜ੍ਹਾ ਤੋਂ ਬਹੁਤ ਸਾਰੇ ਲੋਕਾਂ ਨਾਲ ਇਹ ਸਭ ਹੋਇਆ ਹੈ। ਹੁਣ ਉਨ੍ਹਾਂ ਲੋਕਾਂ ਨੂੰ ਜ਼ਰੂਰਤ ਹੈ ਤੁਹਾਡੇ ਸਾਥ ਦੀ।ਤੁਹਾਡਾ ਇੱਕ ਰੁਪਿਆ ਵੀ ਕਿਸੇ ਲਈ ਉਮੀਦ ਬਣ ਸਕਦਾ ਹੈ। ਤੁਹਾਡਾ ਛੋਟਾ ਜਿਹਾ ਯੋਗਦਾਨ ਕਿਸੇ ਬੱਚੇ ਨੂੰ ਸਕੂਲ ਵਾਪਸ ਭੇਜ ਸਕਦਾ ਹੈ, ਕਿਸੇ ਮਾਂ ਨੂੰ ਰਸੋਈ ਫਿਰ ਤੋਂ ਜਮਾਉਣ ਵਿੱਚ ਮਦਦ ਕਰ ਸਕਦਾ ਹੈ, ਜਾਂ ਕਿਸੇ ਬੁਜ਼ੁਰਗ ਨੂੰ ਦਵਾਈ ਦਿਲਾ ਸਕਦਾ ਹੈ।ਸਰਕਾਰ ਦਾ ਸਾਥ ਨਿਭਾਓ, ਪੰਜਾਬ ਸਰਕਾਰ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਇਨ੍ਹਾਂ ਲੋਕਾਂ ਦਾ ਸਾਥ ਦੇਣ ਲਈ। ਮਿਸ਼ਨ ਚੜ੍ਹਦੀ ਕਲਾ ਦੇ ਤਹਿਤ ਸਰਕਾਰ ਵਿਆਪਕ ਮੁੜ ਨਿਰਮਾਣ ਯੋਜਨਾ ਤੇ ਕੰਮ ਕਰ ਰਹੀ ਹੈ। ਪਰ ਇਹ ਕੰਮ ਤਾਂ ਹੀ ਪੂਰਾ ਹੋ ਸਕਦਾ ਹੈ ਜਦੋਂ ਅਸੀਂ ਸਾਰੇ ਮਿਲ ਕੇ ਸਰਕਾਰ ਨਾਲ ਖੜ੍ਹੇ ਹੋਈਏ।ਹੁਣ ਸਾਡੇ ਕੋਲ ਮੌਕਾ ਹੈ ਕਿ ਅਸੀਂ ਸਰਕਾਰ ਦੇ ਮੋਢੇ ਨਾਲ ਮੋਢਾ ਮਿਲਾਈਏ। ਅਤੇ ਉਨ੍ਹਾਂ ਲੋਕਾਂ ਦੇ ਮੋਢੇ ਤੇ ਹੱਥ ਰੱਖ ਕੇ ਉਨ੍ਹਾਂ ਨੂੰ ਅਹਿਸਾਸ ਕਰਾਈਏ ਕਿ ਅਸੀਂ ਤੁਹਾਡੇ ਨਾਲ ਹਾਂ।

ਇਹ ਵੀ ਪੜ੍ਹੋ ਅਮਲੋਹ ‘ਚ ਪ੍ਰਵਾਸੀ ਸਮਝ ਕੇ ਨੌਜਵਾਨ ਲੜਕੇ-ਲੜਕੀ ਦੀ ਕੁੱਟਮਾਰ ਕਰਨ ਵਾਲਿਆਂ ਵਿਰੁਧ ਪਰਚਾ ਦਰਜ਼

ਇਹੀ ਹੈ ਅਸਲੀ ਪੰਜਾਬੀਅਤ, ਇਹੀ ਹੈ ਚੜ੍ਹਦੀ ਕਲਾ ਦੀ ਸੱਚੀ ਭਾਵਨਾ।ਹਰ ਯੋਗਦਾਨ ਮਾਇਨੇ ਰੱਖਦਾ ਹੈ। ਚਾਹੇ ਤੁਸੀਂ ₹100 ਦੇ ਸਕੋ ਜਾਂ ₹10,000 – ਹਰ ਰਾਸ਼ੀ ਮਾਇਨੇ ਰੱਖਦੀ ਹੈ। ਤੁਹਾਡਾ ਯੋਗਦਾਨ ਸਿਰਫ਼ ਪੈਸਾ ਨਹੀਂ ਹੈ, ਇਹ ਪਿਆਰ ਹੈ, ਇਨਸਾਨੀਯਤ ਹੈ, ਅਤੇ ਏਕਤਾ ਦਾ ਸੰਦੇਸ਼ ਹੈ। ਇਹ ਦਿਖਾਉਂਦਾ ਹੈ ਕਿ ਕੁਦਰਤ ਦੀ ਮਾਰ ਨਾਲ ਭਾਵੇਂ ਇਮਾਰਤਾਂ ਡਿੱਗ ਜਾਣ, ਪਰ ਇਨਸਾਨੀਅਤ ਅਤੇ ਭਰਾਤਰੀ ਭਾਵ ਕਦੇ ਨਹੀਂ ਡਿੱਗਦਾ।ਮਿਸ਼ਨ ਚੜ੍ਹਦੀ ਕਲਾ ਵਿੱਚ ਯੋਗਦਾਨ ਕਰ ਕੇ ਤੁਸੀਂ ਨਾ ਸਿਰਫ਼ ਪੰਜਾਬ ਦੇ ਮੁੜ ਨਿਰਮਾਣ ਵਿੱਚ ਭਾਗੀਦਾਰ ਬਣੋਗੇ, ਬਲਕਿ ਇੱਕ ਬਿਹਤਰ ਸਮਾਜ ਦੇ ਨਿਰਮਾਣ ਵਿੱਚ ਵੀ ਆਪਣਾ ਯੋਗਦਾਨ ਦੇਵੋਗੇ। ਆਓ, ਮਿਲ ਕੇ ਪੰਜਾਬ ਨੂੰ ਫਿਰ ਤੋਂ ਉਸ ਦੀ ਪੂਰੀ ਸ਼ਾਨ ਨਾਲ ਖੜ੍ਹਾ ਕਰੀਏ।ਇੱਕ ਵਾਰ ਫਿਰ ਆਪਣੇ ਆਪ ਨੂੰ ਯਾਦ ਕਰਾਉਣਾ ਹੈ ਕਿ ਪੰਜਾਬ ਦਾ ਮਤਲਬ ਪੰਜਾਬ ਨਹੀਂ ਚੜ੍ਹਦੀ ਕਲਾ ਵਿੱਚ ਰਹਿਣਾ ਅਤੇ ਦੂਸਰਿਆਂ ਨੂੰ ਰਹਿਣਾ ਸਿਖਾਉਣਾ ਹੈ!
ਤੁਹਾਡਾ ਇਕ ਛੋਟਾ ਜਿਹਾ ਕਦਮ ਕਿਸੇ ਦੀ ਪੂਰੀ ਜ਼ਿੰਦਗੀ ਬਦਲ ਸਕਦਾ ਹੈ

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

 

ਡੀ.ਏ.ਵੀ ਕਾਲਜ, ਬਠਿੰਡਾ ਵਿਖੇ ਕਬੱਡੀ ਲੀਗ ਬਠਿੰਡਾ ਸੀਜ਼ਨ 2 ਖੇਡ ਮੇਲਾ ਸਫ਼ਲਤਾਪੂਰਵਕ ਸਮਾਪਤ ਹੋਇਆ

0

Bathinda News:ਕਬੱਡੀ ਲੀਗ ਬਠਿੰਡਾ ਸੀਜ਼ਨ 2 ਦੇ ਫਾਈਨਲ ਅਤੇ ਸੈਮੀਫਾਈਨਲ ਮੈਚ 20 ਸਤੰਬਰ 2025 ਨੂੰ ਡੀ.ਏ.ਵੀ ਕਬੱਡੀ ਕਲੱਬ ਬਠਿੰਡਾ ਦੇ ਖੇਡ ਮੈਦਾਨ ਵਿੱਚ ਲੀਗ ਸੁਪਰਵਾਈਜ਼ਰ ਪ੍ਰੋ. ਮਦਨ ਲਾਲ ਜੀ ਦੀ ਅਗਵਾਈ ਹੇਠ ਖੇਡੇ ਗਏ। ਅੰਤਿਮ ਦਿਨ ਦੇ ਖੇਡ ਮੁਕਾਬਲਿਆਂ ਦਾ ਉਦਘਾਟਨ ਸ਼੍ਰੀ ਵਿੱਕੀ ਘਨੌਰ, ਚੇਅਰਮੈਨ, ਸਿਹਤ ਵਿਭਾਗ, ਪੰਜਾਬ, ਅਤੇ ਪ੍ਰਿੰਸੀਪਲ, ਡੀ.ਏ.ਵੀ ਕਾਲਜ, ਬਠਿੰਡਾ, ਡਾ. ਰਾਜੀਵ ਕੁਮਾਰ ਸ਼ਰਮਾ ਦੁਆਰਾ ਕੀਤਾ ਗਿਆ। ਇਸ ਮੌਕੇ, ਪ੍ਰੋ. ਮਦਨ ਲਾਲ ਡਡਵਿੰਡੀ ਜੀ, ਪ੍ਰੋ. ਕੁਲਦੀਪ ਸਿੰਘ ਮੁਖੀ ਸਰੀਰਕ ਸਿੱਖਿਆ ਵਿਭਾਗ, ਪ੍ਰੋ. ਨਿਰਮਲ, ਸ਼੍ਰੀ ਸੁਖਦੇਵ, ਘੋੜਾ ਵਿਰਕ, ਸਾਬਕਾ ਕਬੱਡੀ ਖਿਡਾਰੀ, ਮਨਿੰਦਰ ਘੰਟ, ਜਗਦੀਪ ਮੱਲੀ, ਸ਼ੇਵਕ ਵੀਰੂ ਵਾਲਾ ਗੁੱਡਾ, ਹਰਪ੍ਰੀਤ ਬਾਬਾ ਕਮਾਲੂ, ਹਰਜਿੰਦਰ ਜਿੰਦਾ ਫੱਕਰ ਝੰਡਾ ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਲਈ ਮੌਜੂਦ ਸਨ।

ਇਹ ਵੀ ਪੜ੍ਹੋ ਪੰਜਾਬ ਸਰਕਾਰ ਦਾ ਮਜ਼ਬੂਤ ਇਰਾਦਾ – ਸਿਹਤ, ਰਾਹਤ ਅਤੇ ਮੁੜ ਉਸਾਰੀ ਵਿੱਚ ਹਰ ਦਿਨ ਪੇਸ਼ ਕੀਤੀ ਜਾ ਰਹੀ ਹੈ ਨਵੀ ਮਿਸਾਲ

ਗੁਰਪ੍ਰੀਤ ਨਥਾਣਾ, ਸੁਖਮੰਦਰ ਖਾਨ ਕੋਟ ਫੱਤਾ, ਅਮ੍ਰਿਤਪਾਲ ਸਿੰਘ ਵਾਲਣ, ਸੰਗੀਤ ਭਾਰਤੀ, ਦੀਨਵ ਸਿੰਗਲਾ, ਰੋਸ਼ਨ ਲਾਲ ਡਡਵਿੰਡੀ ਜੀ, ਰਘਵੀਰ ਸਿੰਘ ਬੀਰਾ ਮਾਨ ਤੁੰਗਵਾਲੀ, ਜੋਗਿੰਦਰ ਸਿੰਘ ਬਰਾੜ ਸਰਪੰਚ, ਗੁਰੀਤਾ ਤੁੰਗਵਾਲੀ, ਜਗਜੀਤ ਦੰਦੀਵਾਲ, ਸ਼ੀਰਾ ਜੰਡਾਵਾਲਾ ਸਰਪੰਚ, ਸੁਖਮਾਣਾ ਥਾਣਾ ਰਾਮਾਂਵਾਲਾ ਪੰਜਾਬ, ਥਾਣਾ ਮਾੜੀ ਕਲਾਂ। ਇਸ ਸ਼ਾਨਦਾਰ ਅਤੇ ਸਭ ਤੋਂ ਵੱਧ ਉਡੀਕੇ ਜਾਣ ਵਾਲੇ ਮੈਚਾਂ ਦੇ ਗਵਾਹ ਬਣਨ ਲਈ ਸਾਬਕਾ ਪ੍ਰਧਾਨ ਟਰੱਕ ਯੂਨੀਅਨ ਰਾਮਪੁਰਾ, ਹਰਪਾਲ ਮਾਨ ਢਿਲਵਾ, ਰਜਿੰਦਰ ਰਾਜੂ ਕੌਂਸਲਰ, ਨਵਜੋਤ ਢਿੱਲੋਂ ਆਦਿ ਵਿਸ਼ੇਸ਼ ਤੌਰ ‘ਤੇ ਪਹੁੰਚੇ। ਪਹਿਲੇ ਸੈਮੀਫਾਈਨਲ ਵਿੱਚ ਸ਼ਹੀਦ ਦੀਪ ਸਿੱਧੂ ਕਬੱਡੀ ਕਲੱਬ ਬਠਿੰਡਾ ਅਤੇ ਗਾਰਡਨ ਸਿਟੀ ਕਬੱਡੀ ਕਲੱਬ ਬਠਿੰਡਾ ਦੀਆਂ ਟੀਮਾਂ ਆਹਮੋ-ਸਾਹਮਣੇ ਹੋਈਆਂ।ਇਸ ਸ਼ਾਨਦਾਰ ਮੈਚ ਵਿੱਚ ਗਾਰਡਨ ਸਿਟੀ ਕਬੱਡੀ ਕਲੱਬ ਬਠਿੰਡਾ ਨੂੰ ਜੇਤੂ ਟੀਮ ਅਤੇ ਸ਼ਹੀਦ ਦੀਪ ਸਿੱਧੂ ਕਬੱਡੀ ਕਲੱਬ ਬਠਿੰਡਾ ਉਪ ਜੇਤੂ ਐਲਾਨਿਆ ਗਿਆ।

ਇਹ ਵੀ ਪੜ੍ਹੋ ਅਮਲੋਹ ‘ਚ ਪ੍ਰਵਾਸੀ ਸਮਝ ਕੇ ਨੌਜਵਾਨ ਲੜਕੇ-ਲੜਕੀ ਦੀ ਕੁੱਟਮਾਰ ਕਰਨ ਵਾਲਿਆਂ ਵਿਰੁਧ ਪਰਚਾ ਦਰਜ਼

ਦੂਜਾ ਸੈਮੀਫਾਈਨਲ ਮੈਚ ਵੈਲਸ਼ ਐਜੂਕੇਸ਼ਨ ਕਬੱਡੀ ਕਲੱਬ ਬਠਿੰਡਾ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਕਬੱਡੀ ਕਲੱਬ ਜਰਮਨੀ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਜੇਤੂ ਟੀਮ ਵੈਲਸ਼ ਐਜੂਕੇਸ਼ਨ ਕਬੱਡੀ ਕਲੱਬ ਬਠਿੰਡਾ ਸੀ ਅਤੇ ਉਪ ਜੇਤੂ ਟੀਮ ਸ਼੍ਰੀ ਗੁਰੂ ਤੇਗ ਬਹਾਦਰ ਜੀ ਕਬੱਡੀ ਕਲੱਬ ਜਰਮਨੀ ਸੀ।ਤੀਜਾ ਮੈਚ 70 ਕਿਲੋਗ੍ਰਾਮ ਭਾਰ ਵਰਗ ਵਿੱਚ ਦੋਵਾਂ ਟੀਮਾਂ ਵਿਚਕਾਰ ਖੇਡਿਆ ਗਿਆ। ਟੀਮਾਂ ਬਾਡੀ ਮੈਡੀਕਲ ਕਬੱਡੀ ਕਲੱਬ ਬਠਿੰਡਾ ਅਤੇ ਜੋਗਿੰਦਰ ਬਰਾੜ ਕਬੱਡੀ ਕਲੱਬ ਤੁੰਗਵਾਲੀ ਸਨ। ਜੇਤੂ ਟੀਮ ਬਾਡੀ ਮੈਡੀਕਲ ਕਬੱਡੀ ਕਲੱਬ ਨੇ 32 ਸਕੋਰ ਕੀਤੇ ਜਦੋਂ ਕਿ ਉਪ ਜੇਤੂ ਟੀਮ ਜੋਗਿੰਦਰ ਬਰਾੜ ਕਬੱਡੀ ਕਲੱਬ ਤੁੰਗਵਾਲੀ ਨੇ 28 ਸਕੋਰ ਕੀਤੇ।
ਸਰਬੋਤਮ ਖਿਡਾਰੀਆਂ ਨੂੰ ਵੱਖ-ਵੱਖ ਖਿਤਾਬਾਂ ਅਤੇ ਸਨਮਾਨਾਂ ਨਾਲ ਸਨਮਾਨਿਤ ਕੀਤਾ ਗਿਆ। ਸ਼ਿਵਾ ਜੀਦਾ ਨੂੰ ਸਰਵੋਤਮ ਰੇਡਰ ਦਾ ਟੈਗ ਦਿੱਤਾ ਗਿਆ।ਸਰਬੋਤਮ ਜਾਫੀ ਮਾਣਕ ਭੋਖੜਾ ਸੀ।ਰਨਰ-ਅੱਪ ਰੇਡਰ ਅਰਸ਼ ਭੁੱਚੋ ਸੀ ਅਤੇ ਜਾਫੀ ਗੁਰਪ੍ਰੀਤ ਬੱਚੋਆਣਾ ਸੀ।
ਸਰਬੋਤਮ ਖਿਡਾਰੀਆਂ ਨੂੰ ਦੇਸੀ ਘਿਓ ਨਾਲ ਸਨਮਾਨਿਤ ਕੀਤਾ ਗਿਆ।

ਇਹ ਵੀ ਪੜ੍ਹੋ Sports News; ਪਿੰਡ ਚੱਠੇਵਾਲਾ ਦੇ ਪੇਂਡੂ ਖੋ-ਖੋ ਟੂਰਨਾਮੈਂਟ ਵਿੱਚ ਹੋਏ ਸਖਤ ਮੁਕਾਬਲੇ

ਚੌਥਾ ਮੈਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਕਬੱਡੀ ਕਲੱਬ ਜਰਮਨ ਕਾਲੋਕੇ ਅਤੇ ਸ਼ਹੀਦ ਦੀਪ ਸਿੱਧੂ ਕਬੱਡੀ ਕਲੱਬ ਬਠਿੰਡਾ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਸ਼੍ਰੀ ਗੁਰੂ ਤੇਗ ਬਹਾਦਰ ਜੀ ਕਬੱਡੀ ਕਲੱਬ ਜਰਮਨ ਕਾਲੋਕੇ ਨੇ ਮੈਚ ਜਿੱਤਿਆ ਅਤੇ ਸ਼ਹੀਦ ਦੀਪ ਸਿੱਧੂ ਕਬੱਡੀ ਕਲੱਬ ਬਠਿੰਡਾ ਨੂੰ ਉਪ ਜੇਤੂ ਐਲਾਨਿਆ ਗਿਆ।
ਪੰਜਵਾਂ ਅਤੇ ਆਖਰੀ ਮੈਚ ਫਾਈਨਲਿਸਟਾਂ ਵਿਚਕਾਰ ਖੇਡਿਆ ਗਿਆ।
ਵੈਲਸ਼ ਐਜੂਕੇਸ਼ਨ ਕਬੱਡੀ ਕਲੱਬ ਬਠਿੰਡਾ ਅਤੇ ਗਾਰਡਨ ਸਿਟੀ ਕਬੱਡੀ ਕਲੱਬ ਬਠਿੰਡਾ ਦੀਆਂ ਟੀਮਾਂ ਇੱਕ ਦੂਜੇ ਦੇ ਸਾਹਮਣੇ ਸਨ।
ਇਹ ਮੈਚ 31-31 ਅੰਕਾਂ ਨਾਲ ਡਰਾਅ ‘ਤੇ ਖਤਮ ਹੋਇਆ।
ਦੋਵਾਂ ਟੀਮਾਂ ਨੂੰ 51000 ਨਕਦ ਅਤੇ ਇੱਕ-ਇੱਕ ਕੱਪ ਦੇ ਬਰਾਬਰ ਇਨਾਮ ਦਿੱਤੇ ਗਏ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

 

ਮੋਟਰਸਾਈਕਲ ਚੋਰ ਦਾ ਪਰਦਾਫਾਸ਼, 11 ਚੋਰੀ ਦੇ ਮੋਟਰਸਾਈਕਲਾਂ ਸਹਿਤ 2 ਕਾਬੂ

0

Bathinda News: ਅਮਨੀਤ ਕੌਂਡਲ, ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ ਬਠਿੰਡਾ ਦੇ ਦਿਸ਼ਾ ਨਿਰਦੇਸ਼ਾ ਪਰ ਸ੍ਰੀ ਨਰਿੰਦਰ ਸਿੰਘ ,ਕਪਤਾਨ ਪੁਲਸ/ਸਿਟੀ ਬਠਿੰਡਾ ਤੇ ਸ੍ਰੀ ਸਰਵਜੀਤ ਸਿੰਘ ਬਰਾੜ, ਡੀ.ਐਸ.ਪੀ ਸਿਟੀ-2 ਬਠਿੰਡਾ ਦੀ ਨਿਗਰਾਨੀ ਹੇਠ ਮੁੱਖ ਅਫਸਰ ਥਾਣਾ ਸਿਵਲ ਲਾਈਨ ਬਠਿੰਡਾ ਅਤੇ ਪੀ.ਸੀ.ਆਰ. ਦੀ ਟੀਮ ਵੱਲੋ ਮੁਸਤੈਦੀ ਨਾਲ ਕੰਮ ਕਰਦੇ ਹੋਏ ਮਿਤੀ 21.09.2025 ਨੂੰ ਥਾਣਾ ਸਿਵਲ ਲਾਈਨ ਬਠਿੰਡਾ ਦੀ ਟੀਮ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾ ਦੇ ਸਬੰਧ ਵਿੱਚ ਨੇੜੇ ਪਾਵਰ ਹਾਊਸ ਰੋਡ ਦੀਆਂ ਬੱਤੀਆ ਪਰ ਮੌਜੂਦ ਸੀ ਤਾਂ ਮੁਖਬਰੀ ਹੋਈ ਕਿ ਗੁਰਸੇਵਕ ਸਿੰਘ ਪੁੱਤਰ ਮੱਖਣ ਸਿੰਘ (ਉਮਰ 32 ਸਾਲ )ਅਤੇ ਸੁਖਵੀਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀਆਨ ਕੋਟਲੀ ਅਬਲੂ ਜਿਲ੍ਹਾ

ਇਹ ਵੀ ਪੜ੍ਹੋ ਪੰਜਾਬ ਸਰਕਾਰ ਦਾ ਮਜ਼ਬੂਤ ਇਰਾਦਾ – ਸਿਹਤ, ਰਾਹਤ ਅਤੇ ਮੁੜ ਉਸਾਰੀ ਵਿੱਚ ਹਰ ਦਿਨ ਪੇਸ਼ ਕੀਤੀ ਜਾ ਰਹੀ ਹੈ ਨਵੀ ਮਿਸਾਲ

ਸ੍ਰੀ ਮੁਕਤਸਰ ਸਾਹਿਬ(ਉਮਰ 26 ਸਾਲ) ਮੋਟਰ ਸਾਈਕਲ ਚੋਰੀ ਕਰਨ ਦੇ ਆਦੀ ਹਨ ਅਤੇ ਜੋ ਅੱਜ ਵੀ ਚੋਰੀ ਕੀਤੇ ਹੋਏ ਮੋਟਰ ਸਾਈਕਲਾਂ ਸਮੇਤ ਚਿਲਡਰਨ ਪਾਰਕ ਤੇ ਜਲੇਬੀ ਚੌਂਕ ਕੋਲ ਘੁੰਮਦੇ ਫਿਰਦੇ ਹਨ।ਚੋਰੀ ਕੀਤੇ ਹੋਏ ਮੋਟਰ ਸਾਈਕਲਾ ਸਮੇਤ ਕਾਬੂ ਆ ਸਕਦੇ ਹਨ।ਜੇਕਰ ਹੁਣੇ ਰੇਡ ਕੀਤੀ ਜਾਵੇ ਤਾਂ ਉਹਨਾਂ ਪਾਸੋਂ ਚੋਰੀ ਦੇ ਮੋਟਰ ਸਾਈਕਲ ਬ੍ਰਾਮਦ ਹੋ ਸਕਦੇ ਹਨ।ਜਿਸ ਦੇ ਅਧਾਰ ਪਰ ਮੁਕੱਦਮਾ ਨੰਬਰ 272 ਮਿਤੀ 21.09.2025 ਅ/ਧ 303(2) ਭਂਸ਼ ਥਾਣਾ ਸਿਵਲ ਲਾਈਨ ਬਠਿੰਡਾ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਅਮਲ ਵਿੱਚ ਲਿਆਂਦੀ ਗਈ ਅਤੇ ਦੌਰਾਨੇ ਤਫਤੀਸ਼ ਉਕਤਾਨ ਦੋਨਾ ਗੁਰਸੇਵਕ ਸਿੰਘ ਅਤੇ ਸੁਖਵੀਰ ਸਿੰਘ ਉਕਤਾਨ ਨੂੰ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ ਚੋਰੀ ਦੇ 11 ਮੋਟਰ ਸਾਈਕਲ ਬਰਾਮਦ ਕੀਤੇ ਗਏ ਅਤੇ ਮੁਕੱਦਮਾ ਹਜਾ ਵਿੱਚ ਜੁਰਮ 317(2) BNS ਦਾ ਵਾਧਾ ਕੀਤਾ ਗਿਆ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

 

Our Visitor

1906460