Sunday, May 17, 2026
Home Blog Page 451

Guru Kashi University ਹੜ੍ਹ ਪੀੜਤਾਂ ਲਈ ਆਈ ਅੱਗੇ , CM ਰਾਹਤ ਫੰਡ ਵਿੱਚ ਪਾਇਆ 11 ਲੱਖ ਰੁਪਏ ਦਾ ਯੋਗਦਾਨ

0

Talwandi Sabo News: ਅਕਾਦਮਿਕ ਖੇਤਰ ਦੇ ਨਾਲ ਨਾਲ ਮਨੁੱਖਤਾ ਦੀ ਸੇਵਾ ਵਿੱਚ ਮੋਹਰੀ ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਚਾਂਸਲਰ ਗੁਰਲਾਭ ਸਿੰਘ ਸਿੱਧੂ ਨੇ ਪੰਜਾਬ ਹੜ੍ਹ ਪੀੜ੍ਹਤਾਂ ਲਈ 11 ਲੱਖ ਰੁਪਏ ਦਾ ਚੈੱਕ ਪੰਜਾਬ ਦੇ ਚੀਫ ਸੈਕਰੇਟਰੀ ਸ਼੍ਰੀ ਕੇ.ਏ.ਪੀ. ਸਿਨਹਾ ਨੂੰ ਸੌਂਪਿਆ। ਇਸ ਮੌਕੇ ਚੀਫ਼ ਸੈਕਰੇਟਰੀ ਨੇ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਕਿਹਾ ਲੋੜਵੰਦਾਂ ਦੀ ਮਦਦ ਲਈ ਸਮੂਹ ਪੰਜਬੀਆਂ ਨੂੰ ਅੱਗੇ ਆਉਣਾ ਚਾਹੀਦਾ ਹੈ।

ਇਹ ਵੀ ਪੜ੍ਹੋ “ਮਿਸ਼ਨ ਚੜ੍ਹਦੀ ਕਲਾ”; ਆਪ MP ਵਿਕਰਮਜੀਤ ਸਿੰਘ ਸਾਹਨੀ ਨੇ 1 ਕਰੋੜ ਦਾਨ ਦੇਣ ਦਾ ਕੀਤਾ ਐਲਾਨ

ਇਸ ਮੌਕੇ ਚਾਂਸਲਰ ਸ. ਸਿੱਧੂ ਨੇ ਕਿਹਾ ਕਿ ਯੂਨੀਵਰਸਿਟੀ ਦੀ ਸਮੂਹ ਪ੍ਰਬੰਧਕ ਕਮੇਟੀ, ਅਧਿਕਾਰੀ, ਫੈਕਲਟੀ ਮੈਂਬਰ, ਸਟਾਫ ਅਤੇ ਵਿਦਿਆਰਥੀ ਪੰਜਾਬ ਦੇ ਹੜ੍ਹ ਪੀੜਤਾਂ ਦੇ ਇਸ ਦੁੱਖ ਵਿੱਚ ਪੂਰੀ ਤਰ੍ਹਾਂ ਸ਼ਾਮਿਲ ਹਨ। ਮੁਸੀਬਤ ਦੀ ਇਸ ਘੜੀ ਵਿੱਚ ਉਹ ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਅਤੇ ਸਥਾਨਕ ਪ੍ਰਸ਼ਾਸਨ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹਨ। ਉਨ੍ਹਾਂ ਹੜ੍ਹ ਪੀੜਤਾਂ ਦੇ ਮੁੜ ਵਸੇਬੇ ਲਈ ਸਹਿਯੋਗ ਦੀ ਗੱਲ ਕਹੀ।ਇਸ ਮੌਕੇ ਵਾਈਸ ਚਾਂਸਲਰ ਪ੍ਰੋ. (ਡਾ.) ਰਾਮੇਸ਼ਵਰ ਸਿੰਘ ਨੇ ਦੱਸਿਆ ਕਿ ਗੁਰੂ ਕਾਸ਼ੀ ਯੂਨੀਵਰਸਿਟੀ ਹਮੇਸ਼ਾ ਜਨ ਸੇਵਾ ਅਤੇ ਲੋਕ ਹਿੱਤ ਦੇ ਕਾਰਜਾਂ ਵਿੱਚ ਮੋਹਰੀ ਰਹੀ ਹੈ।

ਇਹ ਵੀ ਪੜ੍ਹੋ ਸਿੱਖ ਨੌਜਵਾਨ ਸੰਦੀਪ ਸਿੰਘ ਸ਼ਨੀ ‘ਤੇ ਪਟਿਆਲਾ ਜੇਲ੍ਹ ਵਿਚ ਹੋਏ ਤਸ਼ਦੱਦ ਦਾ ਮਾਮਲਾ ਗਰਮਾਇਆ

ਉਨ੍ਹਾਂ ਕਰੋਨਾ ਕਾਲ ਸਮੇਂ ਗੁਰੂ ਕਾਸ਼ੀ ਯੂਨੀਵਰਸਿਟੀ ਪਰਿਵਾਰ ਵੱਲੋਂ ਲੋਕ ਸੇਵਾ ਲਈ ਕੀਤੇ ਕਾਰਜਾਂ ਦਾ ਵੇਰਵਾ ਸਾਂਝਾ ਕਰਦੇ ਹੋਏ ਕਿਹਾ ਕਿ ਸੰਕਟ ਦੀ ਇਸ ਘੜੀ ਵਿੱਚ ਗੁਰੂ ਕਾਸ਼ੀ ਯੂਨੀਵਰਸਿਟੀ ਪਰਿਵਾਰ ਦਾ ਹਰ ਮੈਂਬਰ ਆਪਣੀ ਸਮਰੱਥਾ ਅਨੁਸਾਰ ਸਹਿਯੋਗ ਦੇਣ ਲਈ ਤਤਪਰ ਹੈ। ਉਨ੍ਹਾਂ ਸਮੂਹ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਨੂੰ ਮੁੱਖ ਮੰਤਰੀ ਰਾਹਤ ਫੰਡ ਵਿੱਚ ਵੱਧ ਤੋਂ ਵੱਧ ਸਹਿਯੋਗ ਕਰਨ ਲਈ ਪ੍ਰੇਰਿਤ ਕੀਤਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

“ਮਿਸ਼ਨ ਚੜ੍ਹਦੀ ਕਲਾ”; ਆਪ MP ਵਿਕਰਮਜੀਤ ਸਿੰਘ ਸਾਹਨੀ ਨੇ 1 ਕਰੋੜ ਦਾਨ ਦੇਣ ਦਾ ਕੀਤਾ ਐਲਾਨ

0

Punjab News: “ਮਿਸ਼ਨ ਚੜ੍ਹਦੀ ਕਲਾ”; ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਨੂੰ ਰੰਗਲਾ ਬਣਾਉਣ ਦੇ ਲਈ ਬੀਤੇ ਕੱਲ ਸ਼ੁਰੂ ਕੀਤੇ “ਮਿਸ਼ਨ ਚੜ੍ਹਦੀ ਕਲਾ” ਮੁਹਿੰਮ ਵਿਚ ਆਪ ਦੇ ਸੰਸਦ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ “ਮਿਸ਼ਨ ਚੜ੍ਹਦੀ ਕਲਾ” ਲਈ ₹1 ਕਰੋੜ ਦਾਨ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਲਈ ਪੰਜਾਬ ਦੇ ਮੁੱਖ ਮੰਤਰੀ ਦੇ ਰੰਗਲਾ ਪੰਜਾਬ ਫੰਡ ਵਿੱਚ ਇਹ ਯੋਗਦਾਨ ਪਾਉਣਗੇ। ਇਸਤੋਂ ਇਲਾਵਾ ਸੰਸਦ ਮੈਂਬਰ ਸਾਹਨੀ ਨੇ ਅਗਲੇ ਤਿੰਨ ਮਹੀਨਿਆਂ ਤੱਕ ਚੱਲਣ ਵਾਲੀ ਗਾਰ ਕੱਢਣ ਦੀ ਮੁਹਿੰਮ ਲਈ 50 ਟਰੈਕਟਰ ਅਤੇ 10 ਜੇ.ਸੀ.ਬੀ. ਮਸ਼ੀਨਾਂ ਵੀ ਦਾਨ ਕੀਤੀਆਂ ਹਨ। ਉਨ੍ਹਾਂ ਨੇ ਹੜ੍ਹ ਨਾਲ ਸਬੰਧਤ ਬਿਮਾਰੀਆਂ ਨੂੰ ਕੰਟਰੋਲ ਕਰਨ ਲਈ ਪੰਚਾਇਤਾਂ ਨੂੰ 200 ਫੌਗਿੰਗ ਮਸ਼ੀਨਾਂ ਵੀ ਪ੍ਰਦਾਨ ਕੀਤੀਆਂ।ਉਨ੍ਹਾਂ ਨੇ ਅਜਨਾਲਾ ਵਿੱਚ ਇੱਕ ਮੈਗਾ ਵੇਅਰਹਾਊਸ ਬਣਾਇਆ ਗਿਆ, ਜਿੱਥੋਂ ਹਜ਼ਾਰਾਂ ਪਰਿਵਾਰਾਂ ਨੂੰ ਰਾਹਤ ਸਮੱਗਰੀ ਵੰਡੀ ਜਾ ਰਹੀ ਹੈ।

ਇਹ ਵੀ ਪੜ੍ਹੋ ਯੁੱਧ ਨਸ਼ਿਆਂ ਵਿਰੁੱਧ; ਮੁਹਿੰਮ ਦੇ 200 ਦਿਨ ਪੂਰੇ, 29,930 ਨਸ਼ਾ ਤਸਕਰਾਂ ਨੂੰ ਕੀਤਾ ਗਿਆ ਗ੍ਰਿਫ਼ਤਾਰ

ਉਧਰ, ਆਪ ਸੁਪਰੀਮੋ ਅਰਵਿੰਦ ਕੇਜ਼ਰੀਵਾਲ ਨੇ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਕੀਤੀ ‘ਮਿਸ਼ਨ ਚੜਦੀਕਲਾ’ ਮੁਹਿੰਮ ਦੀ ਵੀਡੀਓ ਜਾਰੀ ਕਰਦਿਆਂ, ਅੱਜ ਇੱਕ ਟਵੀਟ ਕਰਕੇ ਕਿਹਾ, ‘‘ਪੰਜਾਬ ਸਰਕਾਰ ਨੇ ਇੱਕ ਪ੍ਰੇਰਣਾਦਾਇਕ ਮੁਹਿੰਮ ਸ਼ੁਰੂ ਕੀਤੀ ਹੈ … ‘ਮਿਸ਼ਨ ਚੜਦੀਕਲਾ’ਪੰਜਾਬ ਦੀ ਇਹੀ ਪਹਿਚਾਣ ਹੈ … ਭਾਵੇਂ ਕਿੰਨੀ ਵੱਡੀ ਮੁਸੀਬਤ ਆ ਜਾਵੇ,ਪੰਜਾਬੀ ਆਪਣੇ ਹੌਸਲੇ ਅਤੇ ਚੜਦੀਕਲਾ ਦੇ ਨਾਲ ਨਾ ਸਿਰਫ਼ ਖ਼ੁਦ ਖੜੇ ਹੁੰਦੇ ਹਨ, ਬਲਕਿ ਹੋਰਾਂ ਦਾ ਹੱਥ ਫੜ ਕੇ ਬਾਹਰ ਕੱਢ ਲੈਂਦੇ ਹਨ।” ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਸਾਰੇ ਮਿਲ ਕੇ ਇਸ ਮਿਸ਼ਨ ਵਿੱਚ ਸ਼ਾਮਿਲ ਹੋਈਏ,ਟੁੱਟੇ ਸੁਪਨਿਆਂ ਨੂੰ ਫਿਰ ਤੋਂ ਜੋੜੀਏ ਅਤੇ ਆਪਣੇ ਪੰਜਾਬ ਨੂੰ ਮੁੜ ‘ਰੰਗਲਾ ਪੰਜਾਬ’ ਬਣਾਈਏ।ਉਨ੍ਹਾਂ ਪੰਜਾਬੀਆਂ ਨੂੰ ਦਿਲ ਖੋਲ੍ਹ ਕੇ ਪੰਜਾਬ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਯੁੱਧ ਨਸ਼ਿਆਂ ਵਿਰੁੱਧ; ਮੁਹਿੰਮ ਦੇ 200 ਦਿਨ ਪੂਰੇ, 29,930 ਨਸ਼ਾ ਤਸਕਰਾਂ ਨੂੰ ਕੀਤਾ ਗਿਆ ਗ੍ਰਿਫ਼ਤਾਰ

0

👉1,255 ਕਿਲੋਗ੍ਰਾਮ ਹੈਰੋਇਨ ਅਤੇ 12.65 ਕਰੋੜ ਰੁਪਏ ਦੀ ਨਸ਼ੀਲੇ ਪਦਾਰਥਾਂ ਦੀ ਮਨੀ ਕੀਤੀ ਜ਼ਬਤ
Punjab news: war on drugs; Punjab Govt ਵੱਲੋਂ CM Bhagwant Mann ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ ਯੁੱਧ ਨਸ਼ਿਆਂ ਵਿਰੁਧ ਮੁਹਿੰਮ ਦੇ 200 ਦਿਨ ਪੂਰੇ ਹੋ ਗਏ ਹਨ। ਇਸ ਮੁਹਿੰਮ ਦੇ ਤਹਿਤ ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਲਈ ਕਾਫ਼ੀ ਸਖ਼ਤੀ ਦਿਖਾਈ ਜਾ ਰਹੀ ਹੈ ਤੇ ਛੋਟੇ-ਵੱਡੇ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਤੋਂ ਇਲਾਵਾ ਉਨ੍ਹਾਂ ਵੱਲੋਂ ਨਸ਼ਿਆਂ ਦੇ ਰਾਹੀਂ ਕਮਾਏ ਪੈਸੇ ਦੇ ਨਾਲ ਬਣਾਈਆਂ ਗਈਆਂ ਜਾਇਦਾਦਾਂ ਨੂੰ ਵੀ ਢਹਿ-ਢੇਰੀ ਕੀਤਾ ਗਿਆ।

ਇਹ ਵੀ ਪੜ੍ਹੋ Patiala News; ਹੜ੍ਹਾਂ ਵਾਂਗ ਪਰਾਲੀ ਪ੍ਰਬੰਧਨ ‘ਚ ਸਹਿਯੋਗ ਕਰਨ ਕਿਸਾਨ ਭਰਾ : ਡਿਪਟੀ ਕਮਿਸ਼ਨਰ

ਪੰਜਾਬ ਸਰਕਾਰ ਦੇ ਅਧਿਕਾਰੀਆਂ ਮੁਤਾਬਕ ਇਸ ਮੁਹਿੰਮ ਦੇ ਤਹਿਤ ਹੁਣ ਤੱਕ 29,930 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿੰਨ੍ਹਾਂ ਕੋਲੋਂ 1,255 ਕਿਲੋਗ੍ਰਾਮ ਹੈਰੋਇਨ ਅਤੇ 12.65 ਕਰੋੜ ਰੁਪਏ ਦੀ ਨਸ਼ੀਲੇ ਪਦਾਰਥਾਂ ਦੀ ਮਨੀ ਜ਼ਬਤ ਕੀਤੀ ਗਈ। ਇਸਤੋਂ ਇਲਾਵਾ 464 ਕਿਲੋਗ੍ਰਾਮ ਭੰਗ ਅਤੇ 3.3 ਮਿਲੀਅਨ ਤੋਂ ਵੱਧ ਨਸ਼ੀਲੇ ਪਦਾਰਥਾਂ ਦੀਆਂ ਗੋਲੀਆਂ/ਕੈਪਸੂਲ ਬਰਾਮਦ ਕੀਤੇ ਗਏ।

ਇਹ ਵੀ ਪੜ੍ਹੋ ਮਾਲਵਾ ਖੇਤਰ ਵਿੱਚ ਚੱਲ ਰਹੇ ਨਸ਼ਾ ਤਸਕਰੀ ਦੇ ਵੱਡੇ ਨੈਟਵਰਕ ਦਾ ਪਰਦਾਫਾਸ਼; 7.1 ਕਿਲੋ ਹੈਰੋਇਨ ਸਮੇਤ ਇੱਕ ਕਾਬੂ

ਵੱਡੀ ਗੱਲ ਇਹ ਵੀ ਹੈ ਕਿ ਮੁਹਿੰਮ ਦੇ 200ਵੇਂ ਦਿਨ 93 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਅਤੇ ਵੱਡੀ ਮਾਤਰਾ ਵਿੱਚ ਹੈਰੋਇਨ ਅਤੇ ਨਸ਼ੀਲੇ ਪਦਾਰਥਾਂ ਦਾ ਸਮਾਨ ਬਰਾਮਦ ਕੀਤਾ ਗਿਆ। ਇਸ ਦੌਰਾਨ 150 ਤੋਂ ਵੱਧ ਟੀਮਾਂ ਨੇ 414 ਛਾਪਿਆਂ ਦੌਰਾਨ 449 ਲੋਕਾਂ ਦੀ ਜਾਂਚ ਕੀਤੀ ਅਤੇ 61 ਐਫਆਈਆਰ ਦਰਜ ਕੀਤੀਆਂ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

Social media influencers Honey Sethi ਤੇ Prinkle ludhiana ਵਿਚਕਾਰ ਹੋਇਆ ਸਮਝੋਤਾ, ਦੇਖੋ ਵੀਡੀਓ

0

👉ਪਿਛਲੇ ਕਈ ਮਹੀਨਿਆਂ ਤੋਂ ਦੋਨਾਂ ਵਿਚਕਾਰ ਸੋਸਲ ਮੀਡੀਆ ‘ਤੇ ਚੱਲ ਰਹੀ ਸੀ ਨਿੱਜੀ ਲੜਾਈ
Ludhiana News;  Social media influencers Honey Sethi ਤੇ Prinkle ludhiana ਵਿਚਕਾਰ ਸਮਝੋਤਾ ਹੋ ਗਿਆ ਹੈ, ਜੋਕਿ ਪਿਛਲੇ ਕਈ ਮਹੀਨਿਆਂ ਤੋਂ ਸੋਸਲ ਮੀਡੀਆ ਰਾਹੀਂ ਨਿੱਜੀ ਲੜਾਈ ਲੜਣ ਵਿਚ ਮਸ਼ਰੂਫ਼ ਸਨ। ਇਸ ਸਬੰਧੀ ਜਾਣਕਾਰੀ ਖੁਦ ਇੰਨ੍ਹਾਂ ਵੱਲੋਂ ਆਪਣੈ ਸੋਸਲ ਮੀਡੀਆ ਰਾਹੀਂ ਇੱਕ ਵੀਡੀਓ ਪਾ ਕੇ ਦਿੱਤੀ ਗਈ ਹੈ। ਦੋਨਾਂ ਵਿਚਕਾਰ ਸਮਝੋਤਾ ਕਰਵਾਉਣ ਵਾਲਾ ਇੰਨ੍ਹਾਂ ਦਾ ਸਾਂਝਾ ਦੋਸਤ ਰਿੱਕੀ ਸਿੱਧੂ ਅਜਨੋਦ ਦਸਿਆ ਜਾ ਰਿਹਾ।

ਇਹ ਵੀ ਪੜ੍ਹੋ ਸਿੱਖ ਨੌਜਵਾਨ ਸੰਦੀਪ ਸਿੰਘ ਸ਼ਨੀ ‘ਤੇ ਪਟਿਆਲਾ ਜੇਲ੍ਹ ਵਿਚ ਹੋਏ ਤਸ਼ਦੱਦ ਦਾ ਮਾਮਲਾ ਗਰਮਾਇਆ

ਜਿਕਰ ਕਰਨਾ ਬਣਦਾ ਹੈ ਕਿ ਉਕਤ ਦੋਨੋਂ ਨੌਜਵਾਨ ਲੁਧਿਆਣਾ ਵਿਚ ਆਪਣਾ ਜੁੱਤਿਆ ਦਾ ਕਾਰੋਬਾਰ ਕਰਦੇ ਹਨ ਪ੍ਰੰਤੂ ਦੋਨਾਂ ਵਿਚਕਾਰ ਕੁੱਝ ਮਹੀਨੇ ਪਹਿਲਾਂ ਕਿਸੇ ਮੁੱਦੇ ਨੂੰ ਲੈ ਕੇ ਅਣਬਣ ਹੋ ਗਈ ਸੀ, ਜਿਸਤੋਂ ਬਾਅਦ ਇੰਨ੍ਹਾਂ ਫ਼ੇਸਬੁੱਕ ਰਾਹੀਂ ਇੱਕ-ਦੂਜੇ ਵਿਰੁਧ ਭੜਾਸ ਕੱਢਣੀ ਸ਼ੁਰੂ ਕਰ ਦਿੱਤੀ ਸੀ। ਗੱਲ ਇੱਥੇ ਹੀ ਖ਼ਤਮ ਨਹੀਂ ਹੋਈ, ਬਲਕਿ ਦੋਨਾਂ ਵੱਲੋਂ ਇੱਕ-ਦੂਜੇ ਦੇ ਪ੍ਰਵਾਰਾਂ ਨੂੰ ਵੀ ਵਿਚਕਾਰ ਘੜੀਸਿਆ ਜਾ ਰਹੀ ਸੀ, ਜਿਸ ਕਾਰਨ ਦੋਨਾਂ ਧਿਰਾਂ ਦੀ ਕਾਫ਼ੀ ਜੱਗ-ਹਸਾਈ ਹੋ ਰਹੀ ਸੀ। ਦਸਣਾ ਬਣਦਾ ਹੈ ਕਿ ਦੋਨਾਂ ਦੇ ਹੀ ਸੋਸਲ ਮੀਡੀਆ ‘ਤੇ ਲੱਖਾਂ ਫ਼ੋਲੋਅਰਜ਼ ਹਨ।

ਇਹ ਵੀ ਪੜ੍ਹੋ Punjab Police ‘ਚੋਂ ਬਰਖਾਸਤ Insta Queen ਅਮਨਦੀਪ ਕੌਰ ਦੀ ਜੇਲ੍ਹ ‘ਚ ਵਿਗੜੀ ਹਾਲਾਤ

ਸਮਝੋਤੇ ਦੀ ਵੀਡੀਓ, ਜੋਕਿ ਖੁਦ ਹਨੀ ਸੇਠੀ ਨੇ ਆਪਣੇ ਫ਼ੇਸਬੁੱਕ ਪੇਜ ‘ਤੇ ਪਾਈ ਹੋਈ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਸਿੱਖ ਨੌਜਵਾਨ ਸੰਦੀਪ ਸਿੰਘ ਸ਼ਨੀ ‘ਤੇ ਪਟਿਆਲਾ ਜੇਲ੍ਹ ਵਿਚ ਹੋਏ ਤਸ਼ਦੱਦ ਦਾ ਮਾਮਲਾ ਗਰਮਾਇਆ

0

👉ਪੀੜ੍ਹਤ ਨੌਜਵਾਨ ਦੇ ਭਰਾ ਨੇ ਜਿੰਮੇਵਾਰ ਜੇਲ੍ਹ ਮੁਲਾਜਮਾਂ ਵਿਰੁਧ ਪਰਚਾ ਦਰਜ਼ ਕਰਨ ਦੀ ਕੀਤੀ ਮੰਗ
Sangrur News: ਸਿਵ ਸੈਨਾ ਆਗੂ ਸੁਧੀਰ ਸੂਰੀ ਦੇ ਕਤਲ ਮਾਮਲੇ ਵਿਚ ਪਟਿਆਲਾ ਜੇਲ੍ਹ ‘ਚ ਬੰਦ ਸਿੱਖ ਨੌਜਵਾਨ ਸੰਦੀਪ ਸਿੰਘ ਸ਼ਨੀ ਉੱਪਰ ਹੋਏ ਕਥਿਤ ਤਸਦੱਦ ਦਾ ਮਾਮਲਾ ਗਰਮਾਉਂਦਾ ਜਾ ਰਿਹਾ। ਹਾਲਾਂਕਿ ਪਟਿਆਲਾ ਜੇਲ੍ਹ ਪ੍ਰਸ਼ਾਸਨ ਨੇ ਤੱਟ-ਫੱਟ ਸੰਦੀਪ ਸਿੰਘ ਸ਼ਨੀ ਨੂੰ ਸੰਗਰੂਰ ਜੇਲ੍ਹ ਵਿਚ ਤਬਦੀਲ ਕਰ ਦਿੱਤਾ ਹੈ ਪ੍ਰੰਤੂ ਅਦਾਲਤ ਨੇ ਵੀ ਪ੍ਰਵਾਰ ਦੀ ਅਰਜ਼ੀ ਉੱਪਰ ਵੱਡੀ ਕਾਰਵਾਈ ਕਰਦਿਆਂ ਰਜਿੰਦਰਾ ਮੈਡੀਕਲ ਕਾਲਜ਼ ਦੇ ਮੁਖੀ ਨੂੰ ਡਾਕਟਰਾਂ ਦਾ ਬੋਰਡ ਬਣਾ ਕੇ ਸ਼ਨੀ ਦਾ ਮੈਡੀਕਲ ਕਰਨ ਦੇ ਹੁਕਮ ਦਿੱਤੇ ਹਨ। ਬੀਤੇ ਕੱਲ ਜੇਲ੍ਹ ਵਿਚ ਸ਼ਨੀ ਨੂੰ ਮਿਲਣ ਤੋਂ ਬਾਅਦ ਉਨ੍ਹਾਂ ਦੇ ਵਕੀਲ ਘੁੰਮਣ ਬ੍ਰਦਰਜ਼ ਨੇ ਉਸਦੇ ਨਾਲ ਹੋਏ ਅਣਮਨੁੱਖੀ ਵਿਵਹਾਰ ਬਾਰੇ ਖੁਲਾਸੇ ਕੀਤੇ ਸਨ,ਉਥੇ ਆਪਣੇ ਭਰਾ ਨੂੰ ਜੇਲ੍ਹ ਵਿਚ ਮਿਲਣ ਤੋਂ ਬਾਅਦ ਉਸਦੀ ਹਾਲਾਤ ਦੇਖਦਿਆਂ ਮਨਦੀਪ ਸਿੰਘ ਦੀਆਂ ਵੀ ਮੀਡੀਆ ਦੇ ਕੈਮਰਿਆਂ ਸਾਹਮਣੇ ਭੁੱਬਾਂ ਨਿਕਲ ਗਈਆਂ।

ਇਹ ਵੀ ਪੜ੍ਹੋ Punjab Police ‘ਚੋਂ ਬਰਖਾਸਤ Insta Queen ਅਮਨਦੀਪ ਕੌਰ ਦੀ ਜੇਲ੍ਹ ‘ਚ ਵਿਗੜੀ ਹਾਲਾਤ

ਮਨਦੀਪ ਸਿੰਘ ਨੇ ਪਟਿਆਲਾ ਜੇਲ੍ਹ ਦੇ ਸੁਪਰਡੈਂਟ ਸਹਿਤ ਹੋਰਨਾਂ ਮੁਲਾਜਮਾਂ ਨੂੰ ਕਟਿਹਰੇ ਵਿਚ ਖੜ੍ਹੇ ਕਰਦਿਆਂ ਸਵਾਲ ਕੀਤਾ ਕਿ ਇੱਕ ਵਿਅਕਤੀ ਤਿੰਨ ਪੁਲਿਸ ਅਧਿਕਾਰੀਆਂ ਨੂੰ ਕਿਸ ਤਰ੍ਹਾਂ ਕੁੱਟ ਸਕਦਾ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਜੇਲ੍ਹ ਅੰਦਰ ਅੱਧੀ ਦਰਜ਼ਨ ਜਣਿਆਂ ਦਾ ਗਰੁੱਪ ਬਣਾ ਕੇ ਵਿਚਰ ਰਹੇ ਸੂਬਾ ਸਿੰਘ ਤੇ ਇੰਦਰਜੀਤ ਸਿੰਘ ਆਦਿ ਪਿਛਲੇ ਕਈ ਮਹੀਨਿਆਂ ਤੋਂ ਉਸਦੇ ਭਰਾ ਸੰਦੀਪ ਸਿੰਘ ਸ਼ਨੀ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਸਨ। ਘਟਨਾ ਵਾਲੇ 10 ਸਤੰਬਰ ਨੂੰ ਪਹਿਲਾਂ ਇੰਦਰਜੀਤ ਸਿੰਘ ਵੱਲੋਂ ਸ਼ਨੀ ਉੱਪਰ ਹਮਲਾ ਕੀਤਾ ਗਿਆ ਤੇ ਸ਼ਨੀ ਭੱਜ ਕੇ ਗੁਰਦੁਆਰਾ ਸਾਹਿਬ ਚਲਾ ਗਿਆ। ਜਿੱਥੋਂ ਜੇਲ੍ਹ ਦਾ ਮੁਲਾਜਮ ਸੁਖਜੀਤ ਉਸਨੂੰ ਫ਼ੜ ਕੇ ਲਿਆਇਆ।

ਇਹ ਵੀ ਪੜ੍ਹੋ ਪਟਿਆਲਾ ਜੇਲ੍ਹ ‘ਚ ਸਾਥੀ ਕੈਦੀ ਦੀ ਕੁੱਟਮਾਰ ਦਾ ਸ਼ਿਕਾਰ ਹੋਏ ਸਾਬਕਾ ਪੁਲਿਸ ਅਫ਼ਸਰ ਦੀ ਹੋਈ ਮੌ+ਤ

ਇਸਤੋਂ ਬਾਅਦ ਇੱਕ ਹੋਰ ਭੂਪਿੰਦਰ ਸਿੰਘ ਵਿਰਕ ਦੀ ਹਾਜ਼ਰੀ ਵਿਚ ਜੇਲ੍ਹ ਸੁਪਰਡੈਂਟ ਧਾਲੀਵਾਲ ਦੀ ਸ਼ਹਿ ‘ਤੇ ਜੇਲ੍ਹ ਮੁਲਾਜਮਾਂ ਬਾਲ ਕ੍ਰਿਸ਼ਨ, ਰਾਮ, ਅਰਪਣਜੋਤ, ਜੋਗਿੰਦਰ, ਨਵਜੋਤ ਆਦਿ ਨੇ ਬੇਰਹਿਮੀ ਦੇ ਨਾਲ ਸੰਦੀਪ ਸਿੰਘ ਸ਼ਨੀ ਦੇ ਹੱਥ ਅਤੇ ਪੈਰ ਬੰਨ੍ਹ ਕੇ ਪਸ਼ੂਆਂ ਦੀ ਤਰ੍ਹਾਂ ਕਰੀਬ ਅੱਧਾ ਘੰਟਾ ਕੁੱਟਮਾਰ ਕੀਤੀ। ਜਿਸਦੇ ਨਾਲ ਉਹ ਘਟਨਾ ਦੇ ਇੱਕ ਹਫ਼ਤੇ ਬਾਅਦ ਵੀ ਆਪਣੀਆਂ ਲੱਤਾਂ ‘ਤੇ ਖੜ੍ਹਣਯੋਗ ਨਹੀ। ਇਸੇ ਤਰ੍ਹਾਂ ਅੱਖਾਂ ਤੇ ਸਰੀਰ ਦੇ ਹੋਰਨਾਂ ਥਾਵਾਂ ‘ਤੇ ਵੀ ਸੱਟਾਂ ਦੇ ਨਿਸ਼ਾਨ ਹਨ। ਮਨਦੀਪ ਸਿੰਘ ਨੇ ਮੰਗ ਕੀਤੀ ਕਿ ਪੁਲਿਸ ਇਸ ਮਾਮਲੇ ਦੀ ਉੱਚ ਪੱਧਰੀ ਪੜ੍ਹਤਾਲ ਕਰਵਾ ਕੇ ਤੁਰੰਤ ਜਿੰਮੇਵਾਰ ਜੇਲ੍ਹ ਮੁਲਾਜਮਾਂ ਤੇ ਕੈਦੀਆਂ ਵਿਰੁਧ ਪਰਚਾ ਦਰਜ਼ ਕਰੇ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਨਾਂ ਕੀਤਾ ਗਿਆ ਤਾਂ ਉਹ ਸਿੱਖ ਜਥੈਬੰਦੀਆਂ ਦੇ ਸਹਿਯੋਗ ਨਾਲ ਪੱਕਾ ਧਰਨਾ ਲਗਾਉਣਗੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

Patiala News; ਹੜ੍ਹਾਂ ਵਾਂਗ ਪਰਾਲੀ ਪ੍ਰਬੰਧਨ ‘ਚ ਸਹਿਯੋਗ ਕਰਨ ਕਿਸਾਨ ਭਰਾ : ਡਿਪਟੀ ਕਮਿਸ਼ਨਰ

0
👉ਪਰਾਲੀ ਪ੍ਰਬੰਧਨ ਸਬੰਧੀ ਅਧਿਕਾਰੀਆਂ ਨਾਲ ਅਹਿਮ ਬੈਠਕ
Patiala News:ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਜਿਸ ਤਰ੍ਹਾਂ ਕਿਸਾਨ ਭਰਾ ਹੜ੍ਹਾਂ ਵਿੱਚ ਲੋਕਾਂ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਮਦਦ ਲਈ ਆਪ ਮੁਹਾਰੇ ਅੱਗੇ ਆਏ ਹਨ, ਇਸੇ ਤਰ੍ਹਾਂ ਪਰਾਲੀ ਪ੍ਰਬੰਧਨ ਲਈ ਵੀ ਇੰਨ ਸੀਟੂ ਤੇ ਐਕਸ ਸੀਟੂ ਤਕਨੀਕਾਂ ਦੀ ਵਰਤੋਂ ਕਰਕੇ ਵਾਤਾਵਰਣ ਨੂੰ ਬਚਾਉਣ ਲਈ ਆਪਣਾ ਬਹੁਮੁੱਲਾ ਯੋਗਦਾਨ ਪਾਉਣ। ਉਹ ਅੱਜ ਐਸ.ਐਸ.ਪੀ. ਵਰੁਣ ਸ਼ਰਮਾ ਨਾਲ ਪਰਾਲੀ ਪ੍ਰਬੰਧਨ ਸਬੰਧੀ ਜ਼ਿਲ੍ਹੇ ਦੇ ਐਸ.ਡੀ.ਐਮਜ਼ ਤੇ ਡੀ.ਐਸ.ਪੀਜ਼ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਅਹਿਮ ਬੈਠਕ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਕਿਹਾ ਕਿ ਐਸ.ਡੀ.ਐਮਜ਼ ਪਰਾਲੀ ਪ੍ਰਬੰਧਨ ਸਬੰਧੀ ਕਿਸਾਨਾਂ ਨਾਲ ਹੇਠਲੇ ਪੱਧਰ ‘ਤੇ ਰਾਬਤਾ ਕਰਨ ਤੇ ਕਿਸਾਨਾਂ ਨੂੰ ਜਾਗਰੂਕ ਕਰਨ ਸਮੇਤ ਆਪਣੇ ਅਧੀਨ ਪੈਂਦੇ ਖੇਤਰ ਵਿੱਚ ਪਰਾਲੀ ਪ੍ਰਬੰਧਨ ਵਾਲੀ ਮਸ਼ੀਨਰੀ ਦੀ ਪੂਰੀ ਸਮਰੱਥਾ ਨਾਲ ਵਰਤੋਂ ਨੂੰ ਯਕੀਨੀ ਬਣਾਉਣ।
ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਪਿਛਲੇ ਸਾਲ ਪਟਿਆਲਾ ਜ਼ਿਲ੍ਹੇ ਦੇ ਕਿਸਾਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਪੂਰਨ ਸਹਿਯੋਗ ਦਿੱਤਾ, ਜਿਸ ਸਦਕਾ ਪਹਿਲਾ ਹਾਟਸਪਾਟ ਜ਼ਿਲ੍ਹਿਆਂ ‘ਚ ਗਿਣੇ ਜਾਂਦੇ ਪਟਿਆਲਾ ‘ਚ 500 ਤੋਂ ਵੀ ਘੱਟ ਕੇਸ ਸਾਹਮਣੇ ਆਏ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਓ.ਪੀ.ਡੀ. ਦਾ ਡਾਟਾ ਵੀ ਇਹ ਹੀ ਦਰਸਾਉਂਦਾ ਹੈ ਕਿ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਘੱਟਣ ਸਦਕਾ ਬੱਚਿਆਂ ਤੇ ਬਜ਼ੁਰਗਾਂ ਨੂੰ ਸਾਹ, ਖੰਘ ਵਰਗੀਆਂ ਪਰੇਸ਼ਾਨੀ ਦਾ ਘੱਟ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਜਿਥੇ ਮਸ਼ੀਨਰੀ ਵਿੱਚ ਵੀ ਵਾਧਾ ਕੀਤਾ ਗਿਆ ਹੈ, ਉਥੇ ਹੀ ਪਰਾਲੀ ਦਾ ਨਿਪਟਾਰਾ ਕਰਨ ਵਾਲੀ ਇੰਡਸਟਰੀ ਵੀ ਵਧੀ ਹੈ, ਜਿਸ ਸਦਕਾ ਇਸ ਸਾਲ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਸਾਹਮਣੇ ਨਹੀਂ ਆਉਣਗੀਆਂ।
ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਕਿਸਾਨਾਂ ਨੂੰ ਪਰਾਲੀ ਪ੍ਰਬੰਧ ਸਬੰਧੀ ਜਾਗਰੂਕ ਕਰਨ ਅਤੇ ਸਮੇਂ ਸਿਰ ਮਸ਼ੀਨਰੀ ਉਪਲਬਧ ਕਰਵਾਉਣ ਲਈ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਦੀਆਂ ਡਿਊਟੀਆਂ ਪਹਿਲਾਂ ਹੀ ਲਗਾਈਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਐਸ.ਡੀ.ਐਮ. ਤੇ ਡੀ.ਐਸ.ਪੀਜ਼ ਆਪਣੀਆਂ ਸਬ ਡਵੀਜ਼ਨਾਂ ਅੰਦਰ ਫੀਲਡ ‘ਚ ਜਾਣ ਅਤੇ ਕਿਸਾਨਾਂ ਨਾਲ ਗੱਲਬਾਤ ਕਰਨ ਤੇ ਕਿਸਾਨਾਂ ਨੂੰ ਜਾਗਰੂਕ ਕਰਨ।ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪਰਾਲੀ ਪ੍ਰਬੰਧਨ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੂਰੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਕਿਸਾਨ ਵਾਤਾਵਰਣ, ਧਰਤੀ ਅਤੇ ਆਪਣੀ ਤੇ ਆਪਣੇ ਬੱਚਿਆਂ, ਬਜ਼ੁਰਗਾਂ ਦੀ ਸਿਹਤ ਦਾ ਖਿਆਲ ਕਰਦੇ ਹੋਏ ਪਰਾਲੀ ਨੂੰ ਅੱਗ ਨਾ ਲਗਾਉਣ ਬਲਕਿ ਇਸ ਨੂੰ ਜ਼ਮੀਨ ਵਿੱਚ ਹੀ ਮਿਲਾਕੇ ਇਸ ਦੀ ਉਪਜਾਊ ਸ਼ਕਤੀ ਵਧਾਉਣ।
ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪਟਿਆਲਾ ਜ਼ਿਲ੍ਹੇ ਦੇ ਵਸਨੀਕਾਂ ਵੱਲੋਂ ਹੜ੍ਹਾਂ ‘ਚ ਸਹਿਯੋਗ ਕੀਤਾ ਗਿਆ ਹੈ, ਉਸੇ ਤਰ੍ਹਾਂ ਵਾਤਾਵਰਣ ਬਚਾਉਣ ਲਈ ਵੀ ਸਾਥ ਦੇਣ ਤਾਂ ਜੋ ਅਸੀਂ ਆਪਣੀਆਂ ਆਉਣ ਵਾਲੀਆਂ ਪੀੜੀਆਂ ਨੂੰ ਸਾਫ਼ ਸੁਥਰਾ ਵਾਤਾਵਰਣ ਦੇ ਕੇ ਜਾਈਏ।ਇਸ ਮੌਕੇ ਐਸ.ਪੀ. ਵੈਭਵ ਚੌਧਰੀ, ਏ.ਡੀ.ਸੀ. (ਸ਼ਹਿਰੀ ਵਿਕਾਸ) ਨਵਰੀਤ ਕੌਰ ਸੇਖੋਂ, ਏ.ਡੀ.ਸੀ. (ਜ) ਸਿਮਰਪ੍ਰੀਤ ਕੌਰ ਤੇ ਏ.ਡੀ.ਸੀ. (ਦਿਹਾਤੀ ਵਿਕਾਸ) ਅਮਰਿੰਦਰ ਸਿੰਘ ਟਿਵਾਣਾ, ਐਸ.ਡੀ.ਐਮ. ਹਰਜੀਤ ਕੌਰ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

Hoshiarpur News: ਸ਼ਹੀਦ-ਏ-ਆਜ਼ਮ ਭਗਤ ਸਿੰਘ ਰਾਸ਼ਟਰੀ ਮੈਰਾਥਨ ਮੁਲਤਵੀ – ਜੈ ਕ੍ਰਿਸ਼ਨ ਸਿੰਘ ਰੋੜੀ

0

Hoshiarpur News: ਪੰਜਾਬ ਵਿੱਚ ਹੜ੍ਹਾਂ ਕਾਰਨ ਪੈਦਾ ਹੋਈ ਗੰਭੀਰ ਸਥਿਤੀ ਦੇ ਮੱਦੇਨਜ਼ਰ, ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ, ਸ. ਜੈ ਕ੍ਰਿਸ਼ਨ ਸਿੰਘ ਰੋੜੀ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਰਾਸ਼ਟਰੀ ਮੈਰਾਥਨ, ਜੋ ਕਿ 27 ਸਤੰਬਰ 2025 ਨੂੰ ਮਾਹਿਲਪੁਰ (ਜਿ਼ਲ੍ਹਾ ਹੁਸ਼ਿਆਰਪੁਰ) ਵਿਖੇ ਹੋਣ ਵਾਲੀ ਸੀ, ਨੂੰ ਮੁਲਤਵੀ ਕਰਨ ਦਾ ਐਲਾਨ ਕੀਤਾ ਹੈ।ਸ੍ਰੀ ਰੋੜੀ ਨੇ ਕਿਹਾ ਕਿ ਇਹ ਮੈਰਾਥਨ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਨਸਿ਼ਆਂ ਤੋਂ ਦੂਰ ਰੱਖਣ, ਉਨ੍ਹਾਂ ਨੂੰ ਖੇਡਾਂ ਨਾਲ ਜੋੜਨ ਅਤੇ ਉਨ੍ਹਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਨੂੰ ਹੋਰ ਪਕੇਰਾ ਕਰਨ ਲਈ ਸ਼ੁਰੂ ਕੀਤੀ ਗਈ ਮੁਹਿੰਮ ਦਾ ਇੱਕ ਮਹੱਤਵਪੂਰਨ ਹਿੱਸਾ ਸੀ। ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ ਸੋਚ ਅਨੁਸਾਰ ਇਸ ਯਤਨ ਦਾ ਉਦੇਸ਼ ਨੌਜਵਾਨਾਂ ਨੂੰ ਖੇਡਾਂ ਰਾਹੀਂ ਸਿਹਤਮੰਦ, ਤੰਦਰੁਸਤ ਅਤੇ ਖੁਸ਼ਹਾਲ ਬਣਨ ਵੱਲ ਸੇਧਿਤ ਕਰਨਾ ਸੀ।

ਇਹ ਵੀ ਪੜ੍ਹੋ “ਪ੍ਰੋਜੈਕਟ ਜੀਵਨਜਯੋਤ 2.0: ਪੰਜਾਬ ਸਰਕਾਰ ਦਾ ਬੱਚਿਆਂ ਦੀ ਭੀਖ ਮੰਗਣ ਖ਼ਤਮ ਕਰਨ ਦਾ ਮਿਸ਼ਨ”: ਡਾ.ਬਲਜੀਤ ਕੌਰ

ਹਾਲਾਂਕਿ, ਮੌਜੂਦਾ ਸਮੇਂ ਵਿੱਚ ਹੜ੍ਹਾਂ ਕਾਰਨ, ਪੰਜਾਬ ਦੇ ਕਈ ਜਿ਼ਲ੍ਹਿਆਂ ਵਿੱਚ ਜਾਨ-ਮਾਲ ਦਾ ਭਾਰੀ ਨੁਕਸਾਨ ਹੋਇਆ ਹੈ। ਅਜਿਹੇ ਹਾਲਾਤਾਂ ਵਿੱਚ, ਲੋਕਾਂ ਦੇ ਦੁੱਖ ਨੂੰ ਸਾਂਝਾ ਕਰਨਾ ਅਤੇ ਉਨ੍ਹਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਣਾ ਹੈ।ਸ੍ਰੀ. ਰੋੜੀ ਨੇ ਸਪੱਸ਼ਟ ਕੀਤਾ ਕਿ ਮੈਰਾਥਨ ਨੂੰ ਸਿਰਫ਼ ਮੁਲਤਵੀ ਕੀਤਾ ਗਿਆ ਹੈ, ਰੱਦ ਨਹੀਂ ਕੀਤਾ ਗਿਆ ਹੈ। ਜਿਵੇਂ ਹੀ ਸਥਿਤੀ ਵਿੱਚ ਸੁਧਾਰ ਹੋਵੇਗਾ, ਮੈਰਾਥਨ ਲਈ ਨਵੀਂ ਤਾਰੀਖ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਹਰ ਸਥਿਤੀ ਵਿੱਚ ਪੰਜਾਬ ਦੇ ਲੋਕਾਂ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ ਅਤੇ ਹੜ੍ਹਾਂ ਤੋਂ ਪ੍ਰਭਾਵਿਤ ਪਰਿਵਾਰਾਂ ਦੀ ਸਹਾਇਤਾ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

“ਪ੍ਰੋਜੈਕਟ ਜੀਵਨਜਯੋਤ 2.0: ਪੰਜਾਬ ਸਰਕਾਰ ਦਾ ਬੱਚਿਆਂ ਦੀ ਭੀਖ ਮੰਗਣ ਖ਼ਤਮ ਕਰਨ ਦਾ ਮਿਸ਼ਨ”: ਡਾ.ਬਲਜੀਤ ਕੌਰ

0

Chandigarh News: ਪ੍ਰੋਜੈਕਟ ਜੀਵਨਜਯੋਤ 2.0, ਪੰਜਾਬ ਸਰਕਾਰ ਦੀ ਇੱਕ ਦੂਰਦਰਸ਼ੀ ਪਹਿਲਕਦਮੀ, ਬੱਚਿਆਂ ਨੂੰ ਗਲੀਆਂ ਤੋਂ ਬਚਾ ਕੇ ਅਤੇ ਉਨ੍ਹਾਂ ਨੂੰ ਸੁਰੱਖਿਅਤ, ਸਨਮਾਨਜਨਕ ਅਤੇ ਉਮੀਦ ਭਰਿਆ ਭਵਿੱਖ ਦੇ ਕੇ ਜੀਵਨ ਬਦਲ ਰਹੀ ਹੈ।ਵੇਰਵੇ ਸਾਂਝੇ ਕਰਦੇ ਹੋਏ, ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਗੁਰਦੁਆਰਾ ਸਾਹਿਬ ਨੇੜੇ ਚਲਾਈ ਗਈ ਕਾਰਵਾਈ ਦੌਰਾਨ 15 ਬੱਚਿਆਂ ਨੂੰ ਭੀਖ ਮੰਗਣ ਤੋਂ ਬਚਾ ਕੇ ਤੁਰੰਤ ਸੁਰੱਖਿਅਤ ਥਾਂ ‘ਤੇ ਰੱਖਿਆ ਗਿਆ ਅਤੇ ਪੁਨਰਵਾਸ ਉਪਾਅ ਕੀਤੇ ਗਏ। ਉਨ੍ਹਾਂ ਕਿਹਾ ਕਿ ਜਨਤਕ ਸਹਿਯੋਗ ਉਤਸ਼ਾਹਜਨਕ ਰਿਹਾ ਹੈ, ਕਿਉਂਕਿ ਵੱਧ ਤੋਂ ਵੱਧ ਨਾਗਰਿਕ ਧਾਰਮਿਕ ਸਥਾਨਾਂ, ਬਾਜ਼ਾਰਾਂ, ਬੱਸ ਸਟੈਂਡਾਂ ਅਤੇ ਟ੍ਰੈਫਿਕ ਸਿਗਨਲਾਂ ‘ਤੇ ਬੱਚਿਆਂ ਦੀ ਭੀਖ ਮੰਗਣ ਦੇ ਮਾਮਲੇ ਰਿਪੋਰਟ ਕਰ ਰਹੇ ਹਨ।

ਇਹ ਵੀ ਪੜ੍ਹੋ ਮਾਲਵਾ ਖੇਤਰ ਵਿੱਚ ਚੱਲ ਰਹੇ ਨਸ਼ਾ ਤਸਕਰੀ ਦੇ ਵੱਡੇ ਨੈਟਵਰਕ ਦਾ ਪਰਦਾਫਾਸ਼; 7.1 ਕਿਲੋ ਹੈਰੋਇਨ ਸਮੇਤ ਇੱਕ ਕਾਬੂ

ਕੈਬਨਿਟ ਮੰਤਰੀ ਡਾ ਬਲਜੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਟੀਚਾ ਸੂਬੇ ਦੇ ਹਰ ਬੱਚੇ ਨੂੰ ਸੁਰੱਖਿਅਤ ਬਚਪਨ, ਵਧੀਆ ਸਿੱਖਿਆ ਅਤੇ ਇੱਜ਼ਤ ਨਾਲ ਜੀਣ ਦਾ ਹੱਕ ਦੇਣਾ ਹੈ। ਉਨ੍ਹਾਂ ਕਿਹਾ, “ਬੱਚਿਆਂ ਦਾ ਬਚਪਨ ਸੜਕਾਂ ‘ਤੇ ਨਹੀਂ, ਸਕੂਲਾਂ ਵਿੱਚ ਹੋਣਾ ਚਾਹੀਦਾ ਹੈ। ਪ੍ਰੋਜੈਕਟ ਜੀਵਨਜਯੋਤ 2.0 ਸਾਡੇ ਸੁਪਨੇ ਦੇ ਪੰਜਾਬ ਵੱਲ ਇੱਕ ਵੱਡਾ ਕਦਮ ਹੈ, ਜਿੱਥੇ ਕੋਈ ਵੀ ਬੱਚਾ ਭੀਖ ਮੰਗਣ ਲਈ ਮਜਬੂਰ ਨਾ ਹੋਵੇ।”ਕਪੂਰਥਲਾ ਵਿੱਚ ਆ ਰਹੇ ਸਾਲਾਨਾ ਜੋੜ ਮੇਲੇ ਦੇ ਮੱਦੇਨਜ਼ਰ, ਪੂਰੇ ਮੇਲੇ ਦੌਰਾਨ ਡਿਊਟੀ ‘ਤੇ ਰਹਿਣ ਲਈ ਵਿਸ਼ੇਸ਼ ਬਚਾਅ ਟੀਮ ਦਾ ਗਠਨ ਕੀਤਾ ਗਿਆ ਹੈ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੋਈ ਵੀ ਬੱਚਾ ਭੀਖ ਮੰਗਣ ਲਈ ਮਜਬੂਰ ਨਾ ਹੋਵੇ ਅਤੇ ਬਚਾਏ ਗਏ ਬੱਚਿਆਂ ਨੂੰ ਸਹੀ ਦੇਖਭਾਲ ਅਤੇ ਪੁਨਰਵਾਸ ਮਿਲੇ।

ਇਹ ਵੀ ਪੜ੍ਹੋ paddy procurement; Punjab ਦੇ ਵਿਚ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ, 27,000 ਕਰੋੜ ਰੁਪਏ ਦੀ ਨਕਦ ਕਰਜ਼ਾ ਹੋਈ ਮੰਨਜੂਰ

ਡਾ. ਬਲਜੀਤ ਕੌਰ ਨੇ ਕਿਹਾ, “ਬੱਚਿਆਂ ਦੀ ਭੀਖ ਮੰਗਣਾ ਇੱਕ ਗੰਭੀਰ ਸਮਾਜਿਕ ਮੁੱਦਾ ਹੈ। ਪੰਜਾਬ ਸਰਕਾਰ ਇੱਕ ਵਿਆਪਕ ਯੋਜਨਾ ਤਿਆਰ ਕਰ ਰਹੀ ਹੈ ਜਿਸ ਵਿੱਚ ਤਿਉਹਾਰਾਂ ਦੇ ਸੀਜ਼ਨ ਦੌਰਾਨ ਜਾਗਰੂਕਤਾ ਮੁਹਿੰਮਾਂ, ਬਚਾਅ ਕਾਰਜ ਅਤੇ ਪੁਨਰਵਾਸ ਪ੍ਰੋਗਰਾਮ ਸ਼ਾਮਲ ਹਨ।”ਹੁਣ ਤੱਕ, 311 ਬੱਚਿਆਂ ਨੂੰ ਬਚਾਇਆ ਗਿਆ ਹੈ ਅਤੇ ਉਨ੍ਹਾਂ ਨੂੰ ਮੁੱਖ ਧਾਰਾ ਸਮਾਜ ਵਿੱਚ ਮੁੜ ਸ਼ਾਮਲ ਕਰਨ ਲਈ ਸਿੱਖਿਆ, ਪੋਸ਼ਣ, ਸਲਾਹ ਅਤੇ ਪੁਨਰਵਾਸ ਸਹਾਇਤਾ ਦਿੱਤੀ ਜਾ ਰਹੀ ਹੈ। ਬਲਜੀਤ ਕੌਰ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਬੱਚਿਆਂ ਨੂੰ ਦਾਨ ਦੇਣ ਦੀ ਬਜਾਏ ਚਾਈਲਡ ਹੈਲਪਲਾਈਨ 1098 ‘ਤੇ ਕਾਲ ਕਰਕੇ ਅਜਿਹੇ ਮਾਮਲਿਆਂ ਦੀ ਰਿਪੋਰਟ ਕਰੋ, ਤਾਂ ਜੋ ਇਨ੍ਹਾਂ ਬੱਚਿਆਂ ਨੂੰ ਸੁਰੱਖਿਅਤ ਭਵਿੱਖ ਦਿੱਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਸਿਰਫ਼ ਬਚਾਅ ਤੱਕ ਸੀਮਤ ਨਹੀਂ ਹੈ, ਸਗੋਂ ਮਜ਼ਬੂਤ ​​ਭਾਈਚਾਰਕ ਭਾਗੀਦਾਰੀ ਅਤੇ ਜਨਤਕ ਜਾਗਰੂਕਤਾ ਨਾਲ ਬੱਚਿਆਂ ਲਈ ਨਵਾਂ ਭਵਿੱਖ ਬਣਾਉਣ ਦੀ ਇੱਕ ਮੁਹਿੰਮ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਰਾਮ ਲੀਲਾ ਬਣੇਗੀ ਪ੍ਰੇਰਣਾ: ਇਸ ਵਾਰ ਸਟੇਜ ਤੇ ਗੂੰਜੇਗਾ ਸੰਦੇਸ਼- ਚੌਗਿਰਦਾ ਬਚਾਓ

0

Mohali News: ਸ੍ਰੀ ਰਾਮ ਲੀਲਾ ਅਤੇ ਦੁਸਹਿਰਾ ਕਮੇਟੀ ਮੁਹਾਲੀ (ਫੇਜ-1) ਇਸ ਸਾਲ ਆਪਣੇ ਸ਼ਾਨਦਾਰ ਆਯੋਜਨ ਵਿੱਚ ਇੱਕ ਵਿਸ਼ੇਸ਼ ਪਹਿਲ ਕਰਨ ਜਾ ਰਹੀ ਹੈ। ਰਵਾਇਤੀ ਮੰਚਨ ਅਤੇ ਰਾਵਣ ਸਾੜਨ ਦੇ ਨਾਲ ਨਾਲ ਇਸ ਵਾਰ ਦੀ ਮੁੱਖ ਥੀਮ ਰਵੇਗੀ ਚੌਗਿਰਦਾ ਸੁਰੱਖਿਆ। ਹਾਲ ਹੀ ਵਿੱਚ ਕਈ ਸੂਬਿਆਂ ਵਿੱਚ ਆਈ ਹੜ ਅਤੇ ਕੁਦਰਤੀ ਆਫਤਾਂ ਨੇ ਇਹ ਸਪਸ਼ਟ ਕਰ ਦਿੱਤਾ ਕਿ ਕੁਦਰਤ ਨਾਲ ਖਿਲਵਾੜ ਇਨਸਾਨ ਨੂੰ ਭਾਰੀ ਪੈ ਸਕਦਾ ਹੈ। ਅਜਿਹੇ ਵਿੱਚ ਰਾਮਲੀਲਾ ਦੀ ਸਟੇਜ ਤੋਂ ਲੋਕਾਂ ਨੂੰ ਚੌਗਿਰਦਾ ਬਚਾਉਣ ਦਾ ਸੰਦੇਸ਼ ਦੇਣਾ ਸਮੇਂ ਦੀ ਲੋੜ ਵੀ ਹੈ ਅਤੇ ਸਮਾਜਿਕ ਜਿੰਮੇਦਾਰੀ ਵੀ।

ਇਹ ਵੀ ਪੜ੍ਹੋ paddy procurement; Punjab ਦੇ ਵਿਚ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ, 27,000 ਕਰੋੜ ਰੁਪਏ ਦੀ ਨਕਦ ਕਰਜ਼ਾ ਹੋਈ ਮੰਨਜੂਰ

ਕਮੇਟੀ ਪ੍ਰਧਾਨ ਆਸੂ ਸ਼ੂਧ ਨੇ ਦੱਸਿਆ ਕਿ ਇਸ ਵਾਰ ਸਟੇਜ ਦੇ ਕਈ ਨਜ਼ਾਰਿਆਂ ਨੂੰ ਇਸ ਤਰ੍ਹਾਂ ਪੇਸ਼ ਕੀਤਾ ਜਾਵੇਗਾ ਕਿ ਦਰਸ਼ਕ ਉਸ ਤੋਂ ਪ੍ਰੇਰਿਤ ਹੋ ਕੇ ਚੌਗਿਰਦਾ ਨੂੰ ਬਚਾਉਣ ਦਾ ਸੰਕਲਪ ਲੈਣ। ਉਹਨਾਂ ਨੇ ਕਿਹਾ ਅਸੀਂ ਚਾਹੁੰਦੇ ਹਾਂ ਕਿ ਰਮਾਇਣ ਦੇ ਆਦਰਸ਼ਾਂ ਦੇ ਨਾਲ ਨਾਲ ਸਮਾਜ ਨੂੰ ਇਹ ਵੀ ਸਮਝਾਇਆ ਜਾਵੇ ਕਿ ਦਰਖਤ, ਪਾਣੀ ਅਤੇ ਹਵਾ ਦੀ ਰੱਖਿਆ ਕਰਨਾ ਵੀ ਉਨ੍ਹਾਂ ਹੀ ਵੱਡਾ ਧਰਮ ਹੈ।ਕਮੇਟੀ ਦੇ ਪ੍ਰੈਸ ਸਕੱਤਰ ਪ੍ਰਿੰਸ ਮਿਸ਼ਰਾ ਨੇ ਦੱਸਿਆ ਕਿ ਰਾਮਲੀਲਾ ਮੈਦਾਨ ਵਿੱਚ ਹਰ ਰੋਜ਼ ਚੌਗਿਰਦਾ ਜਾਗਰੂਕਤਾ ਨਾਲ ਜੁੜੇ ਸੰਦੇਸ਼ ਪੋਸਟਰ ਅਤੇ ਬੈਨਰ ਰਾਹੀਂ ਦਿਖਾਏ ਜਾਣਗੇ। ਨਾਲ ਹੀ ਪ੍ਰੋਗਰਾਮ ਵਾਲੇ ਸਥਾਨ ਤੇ ਗਰੀਨ ਜੋਨ ਵੀ ਬਣਾਇਆ ਜਾਵੇਗਾ ਜਿੱਥੇ ਰੁੱਖ ਲਗਾਉਣ ਅਤੇ ਸਵੱਛਤਾ ਮੁਹਿੰਮ ਨਾਲ ਜੁੜੀ ਜਾਣਕਾਰੀ ਲੋਕਾਂ ਨੂੰ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ ਪੰਜਾਬ ‘ਚ ਹੜ੍ਹਾਂ ਤੋਂ ਬਾਅਦ ਬੀਮਾਰੀਆਂ ਕਹਿਰ ਵਰਤਾਉਣ ਲੱਗੀਆਂ,ਬੁਖਾਰ ਤੇ ਚਮੜੀ ਦੇ ਮਰੀਜ਼ ਵਧੇ

ਬਜ਼ੁਰਗ ਦਰਸ਼ਕ ਅਤੇ ਸੀਨੀਅਰ ਮੈਂਬਰ ਦੱਸਦੇ ਹਨ ਕਿ ਪਹਿਲਾਂ ਰਾਮਲੀਲਾ ਸਿਰਫ ਧਾਰਮਿਕ ਆਯੋਜਨ ਮੰਨੀ ਜਾਂਦੀ ਸੀ ਪਰ ਹੁਣ ਇਸ ਨੂੰ ਸਮਾਜ ਨੂੰ ਦਿਸ਼ਾ ਦੇਣ ਵਾਲੀ ਸਟੇਜ ਦੇ ਵਜੋਂ ਵੇਖਿਆ ਜਾ ਰਹੀ ਹੈ। ਮੁਹਾਲੀ ਦੀ ਰਾਮ ਲੀਲਾ ਇਸ ਵਾਰ ਸਿਰਫ ਪ੍ਰਭੂ ਸ਼੍ਰੀ ਰਾਮ ਦੇ ਆਦਰਸ਼ਾਂ ਨੂੰ ਹੀ ਨਹੀਂ ਸਗੋਂ ਚੌਗਿਰਦਾ ਬਚਾਉਣ ਦੇ ਸੰਕਲਪ ਵੀ ਘਰ- ਘਰ ਤੱਕ ਪਹੁੰਚਾਵੇਗੀ।ਇਸ ਮੌਕੇ ਤੇ ਡਿਪਟੀ ਪ੍ਰਧਾਨ ਪ੍ਰਤੀਕ, ਖਜ਼ਾਨਚੀ ਉਪਿੰਦਰ ਸੋਢੀ, ਜਨਰਲ ਸਕੱਤਰ ਕਮਲ ਸ਼ਰਮਾ, ਕਾਰਜਕਾਰੀ ਮੈਂਬਰ ਅਮਿਤ ਵਰਮਾ, ਸਿਕੰਦਰ, ਸੰਦੀਪ ਰਾਣਾ, ਯਤਿਨ ਖੱਟਰ, ਆਯੂਸ਼ ਯੁਵਰਾਜ ਕੋਛੜ ਅਤੇ ਹੋਰ ਮੈਂਬਰ ਅਤੇ ਕਲਾਕਾਰ ਮੌਜੂਦ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਇੰਡੀਅਨ ਐਮੇਚਿਓਰ ਬਾਕਸਿੰਗ ਫੈਡਰੇਸ਼ਨ ਦੀ ਮੀਟਿੰਗ ਵਿੱਚ ਐਡਵੋਕੇਟ ਨਵੀਨ ਸਿੰਗਲਾ ਦਾ ਸਨਮਾਨ

0

👉ਬਾਕਸਿੰਗ ਟੂਰਨਾਮੈਂਟ ਜਲਦੀ ਹੀ ਉੱਤਰੀ ਭਾਰਤ ਵਿੱਚ ਆਯੋਜਿਤ ਕੀਤੇ ਜਾਣਗੇ – ਨਵੀਨ ਸਿੰਗਲਾ
Bathinda News: ਇੰਡੀਅਨ ਐਮੇਚਿਓਰ ਬਾਕਸਿੰਗ ਫੈਡਰੇਸ਼ਨ (IABF) ਦੀ ਕਾਰਜਕਾਰੀ ਕਮੇਟੀ ਦੀ ਬਹੁਤ ਉਡੀਕੀ ਜਾ ਰਹੀ ਸਮੀਖਿਆ ਅਤੇ ਰਣਨੀਤੀ ਮੀਟਿੰਗ ਦਿੱਲੀ ਦੇ ਕਰੋਲ ਬਾਗ ਸਥਿਤ ਪ੍ਰਸਿੱਧ ਹੋਟਲ ਸੋਪਨ ਹਾਈਟਸ ਵਿਖੇ ਬਹੁਤ ਉਤਸ਼ਾਹ ਅਤੇ ਸਫਲਤਾ ਨਾਲ ਹੋਈ। ਇਸ ਮਹੱਤਵਪੂਰਨ ਮੀਟਿੰਗ ਵਿੱਚ ਦੇਸ਼ ਭਰ ਦੇ ਅਧਿਕਾਰੀਆਂ, ਕੋਚਾਂ ਅਤੇ ਮੁੱਕੇਬਾਜ਼ੀ ਮਾਹਿਰਾਂ ਨੇ ਹਿੱਸਾ ਲਿਆ। ਉੱਤਰੀ ਭਾਰਤ ਮੁੱਕੇਬਾਜ਼ੀ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਨਵੀਨ ਸਿੰਗਲਾ ਨੇ ਵੀ ਬਠਿੰਡਾ ਤੋਂ ਵਿਸ਼ੇਸ਼ ਤੌਰ ‘ਤੇ ਮੀਟਿੰਗ ਵਿੱਚ ਸ਼ਿਰਕਤ ਕੀਤੀ।

ਇਹ ਵੀ ਪੜ੍ਹੋ Big News; ਰਾਹੁਲ ਗਾਂਧੀ ਨੂੰ ਸਿਰੋਪਾਓ ਦੇਣ ਦੇ ਮਾਮਲੇ ‘ਚ ਸ਼੍ਰੋਮਣੀ ਕਮੇਟੀ ਨੇ ਆਪਣੇ ਮੁਲਾਜ਼ਮਾਂ ਖ਼ਿਲਾਫ਼ ਕੀਤੀ ਵੱਡੀ ਕਾਰਵਾਈ

ਮੀਟਿੰਗ ਦਾ ਮੁੱਖ ਉਦੇਸ਼ ਭਾਰਤੀ ਮੁੱਕੇਬਾਜ਼ਾਂ ਲਈ ਸਿਖਲਾਈ, ਸਰੋਤਾਂ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ਦੀਆਂ ਤਿਆਰੀਆਂ ਨੂੰ ਹੋਰ ਮਜ਼ਬੂਤ ​​ਕਰਨਾ ਸੀ।ਇਸ ਮੀਟਿੰਗ ਦੀ ਪ੍ਰਧਾਨਗੀ ਇੰਡੀਅਨ ਐਮੇਚਿਓਰ ਬਾਕਸਿੰਗ ਫੈਡਰੇਸ਼ਨ ਦੇ ਰਾਸ਼ਟਰੀ ਪ੍ਰਧਾਨ ਡਾ. ਰਾਕੇਸ਼ ਮਿਸ਼ਰਾ ਨੇ ਕੀਤੀ। ਫੈਡਰੇਸ਼ਨ ਦੇ ਸਕੱਤਰ ਜਨਰਲ ਰਾਕੇਸ਼ ਠਕਰਾਨ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ। ਆਪਣੇ ਭਾਵੁਕ ਭਾਸ਼ਣ ਵਿੱਚ ਉਨ੍ਹਾਂ ਕਿਹਾ ਕਿ IABF ਦਾ ਮੁੱਖ ਉਦੇਸ਼ ਭਾਰਤੀ ਮੁੱਕੇਬਾਜ਼ਾਂ ਨੂੰ ਉੱਚ-ਗੁਣਵੱਤਾ ਸਿਖਲਾਈ, ਆਧੁਨਿਕ ਸਰੋਤ ਅਤੇ ਨਿਰੰਤਰ ਮੌਕੇ ਪ੍ਰਦਾਨ ਕਰਨਾ ਹੈ।

ਇਹ ਵੀ ਪੜ੍ਹੋ Bathinda ‘ਚ ਕਾਂਗਰਸ ਪ੍ਰਧਾਨ ਦੀ ਚੋਣ ਨੂੰ ਲੈ ਕੇ ਸਰਗਰਮੀਆਂ ਸ਼ੁਰੂ, ਆਬਜ਼ਰਵਰਾਂ ਨੇ ਜਾਣੀ ਵਰਕਰਾਂ ਦੀ ਰਾਏ

“ਸਾਡਾ ਟੀਚਾ ਹੈ ਕਿ ਸਾਡੇ ਐਥਲੀਟ ਨਾ ਸਿਰਫ਼ ਰਾਸ਼ਟਰੀ ਪੱਧਰ ‘ਤੇ ਸਗੋਂ ਅੰਤਰਰਾਸ਼ਟਰੀ ਪੱਧਰ ‘ਤੇ ਵੀ ਦੇਸ਼ ਦਾ ਨਾਮ ਰੌਸ਼ਨ ਕਰਨ। ਅਸੀਂ ਓਲੰਪਿਕ ਵਰਗੇ ਵੱਡੇ ਸਮਾਗਮ ਵਿੱਚ ਭਾਰਤ ਲਈ ਵੱਧ ਤੋਂ ਵੱਧ ਤਗਮੇ ਹਾਸਲ ਕਰਨ ਲਈ ਵਚਨਬੱਧ ਹਾਂ।” ਇਸ ਮੌਕੇ ਮੁੱਕੇਬਾਜ਼ੀ ਦੇ ਵਿਕਾਸ ਵਿੱਚ ਸ਼੍ਰੀ ਸਿੰਗਲਾ ਦੇ ਯੋਗਦਾਨ ਨੂੰ ਮਾਨਤਾ ਦਿੰਦੇ ਹੋਏ, ਉਨ੍ਹਾਂ ਨੂੰ ਭਾਰਤੀ ਸ਼ੌਕੀਆ ਮੁੱਕੇਬਾਜ਼ੀ ਫੈਡਰੇਸ਼ਨ ਵੱਲੋਂ ਇੱਕ ਵਿਸ਼ੇਸ਼ ਤਗਮੇ ਨਾਲ ਸਨਮਾਨਿਤ ਕੀਤਾ ਗਿਆ।ਪੁਰਸਕਾਰ ਪ੍ਰਾਪਤ ਕਰਦੇ ਹੋਏ, ਐਡਵੋਕੇਟ ਨਵੀਨ ਸਿੰਗਲਾ ਨੇ ਕਿਹਾ, “ਮੁੱਕੇਬਾਜ਼ੀ ਇੱਕ ਅਜਿਹੀ ਖੇਡ ਹੈ ਜੋ ਨਾ ਸਿਰਫ਼ ਸਰੀਰਕ ਤਾਕਤ ਸਗੋਂ ਮਾਨਸਿਕ ਮਜ਼ਬੂਤੀ ਨੂੰ ਵੀ ਦਰਸਾਉਂਦੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

Our Visitor

1906657