PSEB Result News : PSEB ਨੇ 10ਵੀਂ-12ਵੀਂ ਦੇ ਨਤੀਜਿਆਂ ਦੀ ਐਲਾਨੀ ਤਾਰੀਖ

Date:

spot_img

PSEB Result News : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮਾਰਚ 2026 ਵਿੱਚ ਹੋਈਆਂ 10ਵੀਂ ਅਤੇ 12ਵੀਂ ਜਮਾਤ ਦੀਆਂ ਸਲਾਨਾ ਪ੍ਰੀਖਿਆਵਾਂ ਦੇ ਨਤੀਜਿਆਂ ਦੀ ਤਾਰੀਖ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਖ਼ਬਰ ਦਾ ਹਜ਼ਾਰਾਂ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ। ਜਾਣਕਾਰੀ ਮੁਤਾਬਕ, 10ਵੀਂ ਜਮਾਤ ਦਾ ਨਤੀਜਾ 11 ਮਈ ਨੂੰ ਘੋਸ਼ਿਤ ਕੀਤਾ ਜਾਵੇਗਾ। ਇਸਦੇ ਨਾਲ ਹੀ 12ਵੀਂ ਜਮਾਤ ਦਾ ਨਤੀਜਾ 13 ਮਈ ਨੂੰ ਜਾਰੀ ਕੀਤਾ ਜਾਵੇਗਾ। ਬੋਰਡ ਵੱਲੋਂ ਨਤੀਜੇ ਆਪਣੀ ਅਧਿਕਾਰਕ ਵੈੱਬਸਾਈਟ ‘ਤੇ ਆਨਲਾਈਨ ਉਪਲਬਧ ਕਰਵਾਏ ਜਾਣਗੇ, ਜਿੱਥੇ ਵਿਦਿਆਰਥੀ ਆਪਣਾ ਰੋਲ ਨੰਬਰ ਦਰਜ ਕਰਕੇ ਨਤੀਜਾ ਵੇਖ ਸਕਣਗੇ।

ਇਹ ਵੀ ਪੜ੍ਹੋ 👉 National News : ਭਾਰਤ ਦੀ ਕੈਨੇਡਾ ਨੂੰ ਸਖ਼ਤ ਚੇਤਾਵਨੀ, ਭਾਰਤ ਨੇ ਕੈਨੇਡਾ ਅੱਗੇ ਚੁੱਕਿਆ ਵੱਡਾ ਮਸਲਾ

ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਲੱਖਾਂ ਵਿਦਿਆਰਥੀਆਂ ਨੇ ਇਹ ਪ੍ਰੀਖਿਆਵਾਂ ਦਿੱਤੀਆਂ ਹਨ ਅਤੇ ਹੁਣ ਸਭ ਦੀਆਂ ਨਜ਼ਰਾਂ ਨਤੀਜਿਆਂ ‘ਤੇ ਟਿਕੀਆਂ ਹੋਈਆਂ ਹਨ। ਕਈ ਵਿਦਿਆਰਥੀਆਂ ਲਈ ਇਹ ਨਤੀਜੇ ਭਵਿੱਖ ਦੀ ਪੜ੍ਹਾਈ ਅਤੇ ਕਰੀਅਰ ਦਾ ਰਾਹ ਤੈਅ ਕਰਨ ਵਾਲੇ ਸਾਬਤ ਹੋਣਗੇ। ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਸ਼ਾਂਤ ਰਹਿਣ ਅਤੇ ਕਿਸੇ ਵੀ ਅਫ਼ਵਾਹ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ। ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਨਤੀਜਿਆਂ ਸਬੰਧੀ ਹਰ ਅਧਿਕਾਰਕ ਜਾਣਕਾਰੀ ਬੋਰਡ ਦੀ ਵੈੱਬਸਾਈਟ ਅਤੇ ਅਧਿਕਾਰਕ ਸੂਚਨਾਵਾਂ ਰਾਹੀਂ ਹੀ ਦਿੱਤੀ ਜਾਵੇਗੀ।ਜੇ ਤੁਸੀਂ ਵੀ 10ਵੀਂ ਜਾਂ 12ਵੀਂ ਦੇ ਵਿਦਿਆਰਥੀ ਹੋ, ਤਾਂ ਆਪਣਾ ਰੋਲ ਨੰਬਰ ਅਤੇ ਹੋਰ ਜਾਣਕਾਰੀ ਪਹਿਲਾਂ ਤੋਂ ਤਿਆਰ ਰੱਖੋ ਤਾਂ ਜੋ ਨਤੀਜਾ ਆਉਣ ਸਮੇਂ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎️ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img

Share post:

Popular

More like this
Related

Punjab ‘ਚ ਵੱਡੀ ਵਾਰਦਾਤ; ਜਮੀਨੀ ਵਿਵਾਦ ‘ਚ 4 ਲੋਕਾਂ ਦੀ ਗੋ*ਲੀ*ਆਂ ਚੱਲਣ ਕਾਰਨ ਹੋਈ ਮੌ+ਤ

Batala News: ਬੀਤੀ ਦੇਰ ਰਾਤ ਜਮੀਨੀ ਵਿਵਾਦ 'ਚ ਗੁਰਦਾਸਪੁਰ...