Monday, May 18, 2026
Home Blog Page 484

Ludhiana Police ਦਾ ਕਮਾਲ; ਭਗੌੜੇ ਨੂੰ ਜਾਰੀ ਕੀਤਾ ਪੁਲਿਸ ਕਲੀਅਰੈਂਸ ਸਰਟੀਫ਼ਿਕੇਟ, ਕਮਿਸ਼ਨ ਵੱਲੋਂ SIT ਰਾਹੀਂ ਜਾਂਚ ਦੇ ਹੁਕਮ

0

Chanidgarh/Ludhiana News:ਪੰਜਾਬ ਰਾਜ ਸੂਚਨਾ ਕਮਿਸ਼ਨ ਵੱਲੋਂ ਇੱਕ ਮਾਮਲੇ ਦੀ ਸੁਣਵਾਈ ਕਰਦਿਆਂ ਭਗੌੜੇ ਵਿਅਕਤੀ ਨੂੰ ਪੁਲਿਸ ਕਲੀਅਰੈਂਸ ਸਰਟੀਫ਼ਿਕੇਟ ਜਾਰੀ ਕਰਨ ਸਬੰਧੀ ਮਾਮਲੇ ਦੀ ਜਾਂਚ ਕਰਨ ਲਈ ਐਸ.ਆਈ.ਟੀ. ਗਠਿਤ ਕਰਨ ਦੇ ਹੁਕਮ ਦਿੱਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਸੂਚਨਾ ਕਮਿਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਗੀਤਿਕਾ ਪੁੱਤਰੀ ਸ੍ਰੀ ਅਨਿਲ ਕੁਮਾਰ ਵਾਸੀ ਗੁਰਦੁਆਰਾ ਮਾਰਗ, ਮੱਖੂ ਤਹਿਸੀਲ ਜ਼ੀਰਾ, ਜ਼ਿਲ੍ਹਾ ਫਿਰੋਜ਼ਪੁਰ ਵੱਲੋਂ ਲੋਕ ਸੂਚਨਾ ਅਧਿਕਾਰੀ ਦਫ਼ਤਰ ਏ.ਡੀ.ਸੀ.ਪੀ.-3 ਪੁਲਿਸ ਕਮਿਸ਼ਨਰ ਲੁਧਿਆਣਾ ਅਤੇ ਪਹਿਲੀ ਅਪੀਲੀ ਅਥਾਰਟੀ ਦਫ਼ਤਰ ਪੁਲਿਸ ਕਮਿਸ਼ਨਰ ਲੁਧਿਆਣਾ ਖਿਲਾਫ਼ ਦਾਇਰ ਅਪੀਲ ਕੇਸ ਨੰ. 3820/2023 ਦੀ ਸੁਣਵਾਈ ਕਰਦਿਆਂ ਸਾਹਮਣੇ ਆਇਆ ਕਿ ਸਾਹਿਲ ਮਲਹੋਤਰਾ ਸਪੁੱਤਰ ਰਾਕੇਸ਼ ਮਲਹੋਤਰਾ ਅਤੇ ਮਮਤਾ ਰਾਣੀ ਵਾਸੀ ਪਲਾਟ ਨੰ. 90, ਗਲੀ ਨੰ. 5 ਨਿਊ ਸ਼ਿਵਪੁਰੀ ਰੋਡ, ਪ੍ਰੀਤ ਨਗਰ, ਲੁਧਿਆਣਾ ਖਿਲਾਫ਼ ਆਈਪੀਸੀ ਦੀ ਧਾਰਾ 498 ਏ ਅਤੇ 406 ਅਧੀਨ ਵੁਮੈਨ ਸੈੱਲ ਫਿਰੋਜ਼ਪੁਰ ਵਿਖੇ ਐਫਆਈਆਰ ਨੰ. 22 ਮਿਤੀ 3/12/2018 ਨੂੰ ਦਰਜ ਹੋਈ ਸੀ ਪ੍ਰੰਤੂ ਇਸ ਦੇ ਬਾਵਜੂਦ ਉਕਤ ਵਿਅਕਤੀ ਨੂੰ ਪੰਜਾਬ ਪੁਲਿਸ ਵੱਲੋਂ ਪਾਸਪੋਰਟ ਸਬੰਧੀ ਪੁਲਿਸ ਕਲੀਅਰੈਂਸ ਸਰਟੀਫ਼ਿਕੇਟ ਜਾਰੀ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ SAS Nagar Police ਵੱਲੋਂ ਲਗਜ਼ਰੀ ਗੱਡੀਆਂ ਚੋਰੀਆਂ ਕਰਨ ਵਾਲੇ ਬਠਿੰਡਾ ਦੇ 3 ਨੌਜਵਾਨਾਂ ਸਹਿਤ ਪੰਜ ਕਾਬੂ, 18 ਗੱਡੀਆਂ ਬਰਾਮਦ

ਬੁਲਾਰੇ ਨੇ ਦੱਸਿਆ ਕਿ ਇਸ ਮਾਮਲੇ ਦੀ ਸੁਣਵਾਈ ਉਪਰੰਤ ਪੰਜਾਬ ਰਾਜ ਸੂਚਨਾ ਕਮਿਸ਼ਨ ਦੇ ਮੁੱਖ ਸੂਚਨਾ ਕਮਿਸ਼ਨਰ ਇੰਦਰਪਾਲ ਸਿੰਘ ਧੰਨਾ ਨੇ ਹੁਕਮ ਜਾਰੀ ਕਰਦਿਆਂ ਡਾਇਰੈਕਟਰ ਜਨਰਲ ਆਫ਼ ਪੁਲਿਸ, ਪੰਜਾਬ ਨੂੰ ਹਦਾਇਤ ਕੀਤੀ ਕਿ ਉਹ ਇਸ ਸਮੁੱਚੇ ਮਾਮਲੇ ਵਿੱਚ ਐਸਆਈਟੀ ਬਣਾ ਕੇ ਇਨਕੁਆਇਰੀ ਕਰਵਾਉਣ ਅਤੇ ਇਸਦੀ ਰਿਪੋਰਟ ਛੇ ਮਹੀਨੇ ਦੇ ਵਿੱਚ ਕਮਿਸ਼ਨ ਨੂੰ ਪੇਸ਼ ਕਰਨ। ਇਸਦੇ ਨਾਲ ਹੀ ਇਸ ਪੂਰੇ ਮਾਮਲੇ ਵਿੱਚ ਪੰਜਾਬ ਰਾਜ ਸੂਚਨਾ ਕਮਿਸ਼ਨ ਨੂੰ ਗਲਤ ਸੂਚਨਾ ਮੁਹੱਈਆ ਕਰਵਾਉਣ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦੇ ਵੀ ਹੁਕਮ ਦਿੱਤੇ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਸਮਾਜ ਸੇਵੀ ਤੇ ਹੋਰ ਸਹਿਯੋਗੀ ਸੰਸਥਾਵਾਂ ਵਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਲੋਕਾਂ ਨੂੰ ਦਿੱਤਾ ਜਾ ਰਿਹਾ ਭਰਵਾ ਸਹਿਯੋਗ : ਡਿਪਟੀ ਕਮਿਸ਼ਨਰ

0

👉ਹੜ੍ਹਾਂ ਦੀ ਮਾਰ ਝੱਲ ਰਹੇ ਲੋਕਾਂ ਲਈ ਨਿਸ਼ਕਾਮ ਸੇਵਾ ਕਰਨ ਵਾਲੀਆਂ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਦੀ ਕੀਤੀ ਸ਼ਲਾਘਾ
Bathinda News:ਪੰਜਾਬ ‘ਚ ਆਏ ਹੜ੍ਹਾਂ ਤੇ ਬਰਸਾਤੀ ਮੌਸਮ ਦੇ ਮੱਦੇਨਜ਼ਰ ਜਿਥੇ ਹੜ੍ਹ ਪ੍ਰਭਾਵਿਤ ਖੇਤਰ ਦੇ ਲੋਕਾਂ ਦੀ ਮਦਦ ਲਈ ਜ਼ਿਲ੍ਹੇ ਦੀਆਂ ਵੱਖ-ਵੱਖ ਸਮਾਜ ਸੇਵੀ ਅਤੇ ਹੋਰ ਸਹਿਯੋਗੀ ਸੰਸਥਾਵਾਂ ਵਲੋਂ ਭਰਵਾ ਸਹਿਯੋਗ ਦਿੱਤਾ ਹੈ ਉਥੇ ਹੀ ਅੱਜ ਪੰਜਾਬ ਮੈਡੀਕਲ ਰੈਪ ਐਸੋਸ਼ੀਏਸ਼ਨ ਵਲੋਂ ਦਵਾਈਆਂ ਅਤੇ ਸ਼੍ਰੀ ਦੁਰਗਾ ਮੰਦਰ ਸੁਸਾਇਟੀ ਵਲੋਂ ਸੁੱਕਾ ਰਾਸ਼ਨ ਹੜ੍ਹ ਪ੍ਰਭਾਵਿਤ ਖੇਤਰ ਦੇ ਲੋਕਾਂ ਦੀ ਮਦਦ ਲਈ ਮੁਹੱਈਆ ਕਰਵਾਇਆ ਗਿਆ।

ਇਹ ਵੀ ਪੜ੍ਹੋ  SAS Nagar Police ਵੱਲੋਂ ਲਗਜ਼ਰੀ ਗੱਡੀਆਂ ਚੋਰੀਆਂ ਕਰਨ ਵਾਲੇ ਬਠਿੰਡਾ ਦੇ 3 ਨੌਜਵਾਨਾਂ ਸਹਿਤ ਪੰਜ ਕਾਬੂ, 18 ਗੱਡੀਆਂ ਬਰਾਮਦ

ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਰਾਜੇਸ਼ ਧੀਮਾਨ ਨੇ ਸਾਂਝੀ ਕੀਤੀ।ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੀ ਨੌਜਵਾਨ ਵੈਲਫੇਅਰ ਸੁਸਾਇਟੀ ਵਲੋਂ 3 ਅਤੇ ਸਿਵਲ ਡਿਫੈਸ ਵਲੋਂ 4 ਐਬੂਲੈਂਸਾਂ ਸਮੇਤ ਪੈਰਾਮੈਡਿਕ ਟੀਮਾਂ ਫ਼ਾਜ਼ਿਲਕਾ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਖੇਤਰਾਂ ‘ਚ ਭੇਜੀਆਂ ਹੋਈਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਹੜ੍ਹਾਂ ਦੀ ਮਾਰ ਝੱਲ ਰਹੇ ਲੋਕਾਂ ਲਈ ਨਿਸ਼ਕਾਮ ਸੇਵਾ ਕਰਨ ਵਾਲੀਆਂ ਜ਼ਿਲ੍ਹੇ ਦੀਆਂ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਸ਼ਲਾਘਾਯੋਗ ਕੰਮ ਕਰ ਰਹੀਆਂ ਹਨ। ਉਨ੍ਹਾਂ ਸਮਾਜ ਸੇਵੀ ਸੰਸਥਾਵਾਂ ਦੇ ਕੋਲੋਂ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਦੇ ਪੂਰਨ ਸਹਿਯੋਗ ਦੀ ਆਸ ਪ੍ਰਗਟਾਈ।

ਇਹ ਵੀ ਪੜ੍ਹੋ  ਹੁਣ ਘੱਗਰ ਤੇ ਸਤਲੁਜ਼ ਦੀ ਤਬਾਹੀ ਦਾ ਡਰ; ਪ੍ਰਸ਼ਾਸਨ ਨੇ ਲੋਕਾਂ ਨੂੰ ਪਿੰਡ ਖਾਲੀ ਕਰਨ ਦੀ ਕੀਤੀ ਅਪੀਲ

ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਰਾਜੇਸ਼ ਧੀਮਾਨ ਨੂੰ ਸ਼੍ਰੀ ਦੁਰਗਾ ਮੰਦਰ ਸੁਸਾਇਟੀ ਤੇ ਪੰਜਾਬ ਮੈਡੀਕਲ ਰੈਪ ਐਸੋਸ਼ੀਏਸ਼ਨ ਦੇ ਨੁਮਾਇੰਦਿਆਂ ਵਲੋਂ ਵਿਸ਼ਵਾਸ਼ ਦਿਵਾਉਂਦਿਆਂ ਕਿਹਾ ਕਿ ਭਵਿੱਖ ਵਿੱਚ ਵੀ ਜੇਕਰ ਕਿਸੇ ਵੀ ਤਰ੍ਹਾਂ ਦੀ ਜ਼ਰੂਰਤ ਹੈ ਤਾਂ ਉਹ ਲੋਕਾਂ ਦੀ ਮਦਦ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਤਿਆਰ ਰਹਿਣਗੇ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਐਸੋਸ਼ੀਏਸ਼ਨ ਦੇ ਨੁਮਾਇੰਦਿਆਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਵੀ ਕੀਤਾ।ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਰਾਜੇਸ਼ ਧੀਮਾਨ ਨੇ ਜ਼ਿਲ੍ਹਾ ਵਾਸੀਆਂ ਨੂੰ ਪੁਰਜੋਰ ਅਪੀਲ ਕਰਦਿਆਂ ਕਿਹਾ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਲਈ ਪੀਣ ਵਾਲੇ ਪਾਣੀ, ਸੁੱਕਾ ਦੁੱਧ, ਸੁੱਕਾ ਰਾਸ਼ਨ ਤੇ ਪਸ਼ੂਆਂ ਲਈ ਖੁਰਾਕ ਆਦਿ ਦਾ ਵੱਧ ਤੋਂ ਵੱਧ ਯੋਗਦਾਨ ਜ਼ਰੂਰ ਪਾਉਣ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

SAS Nagar Police ਵੱਲੋਂ ਲਗਜ਼ਰੀ ਗੱਡੀਆਂ ਚੋਰੀਆਂ ਕਰਨ ਵਾਲੇ ਬਠਿੰਡਾ ਦੇ 3 ਨੌਜਵਾਨਾਂ ਸਹਿਤ ਪੰਜ ਕਾਬੂ, 18 ਗੱਡੀਆਂ ਬਰਾਮਦ

0

SAS Nagar News: SAS Nagar Police ਨੇ ਇੱਕ ਅੰਤਰ-ਰਾਜੀ ਵਾਹਨ ਚੋਰ ਗਿਰੋਹ ਦਾ ਪਰਦਾਫ਼ਾਸ ਕਰਦਿਆਂ ਇਸਦੇ ਪੰਜ ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਇੰਨ੍ਹਾਂ ਕੋਲੋਂ 18 ਚੋਰੀ ਦੀਆਂ ਗੱਡੀਆਂ ਬਰਾਮਦ ਕੀਤੀਆਂ ਹਨ। ਮਾਮਲੇ ਦੀ ਜਾਣਕਾਰੀ ਦਿੰਦਿਆਂ ਐਸਪੀ ਸੌਰਵ ਜਿੰਦਲ ਨੇ ਦੱਸਿਆ ਕਿ ਕਪਤਾਨ ਪੁਲਿਸ (ਆਪਰੇਸ਼ਨ)ਤਲਵਿੰਦਰ ਸਿੰਘ , ਸ਼੍ਰੀ ਉੱਪ-ਕਪਤਾਨ ਪੁਲਿਸ (ਜਾਂਚ)ਜਤਿੰਦਰ ਸਿੰਘ ਚੌਹਾਨ ਦੀ ਨਿਗਰਾਨੀ ਹੇਠ ਸੀ.ਆਈ.ਏ. ਸਟਾਫ ਦੀ ਟੀਮ ਵੱਲੋਂ ਇਹ ਅਪਰੇਸ਼ਨ ਚਲਾਇਆ ਗਿਆ। ਉਨ੍ਹਾਂ ਦਸਿਆ ਕਿ ਸੀ.ਆਈ.ਏ. ਸਟਾਫ ਦੇ ਏ ਐਸ ਆਈ ਅੰਮ੍ਰਿਤਪਾਲ ਸਿੰਘ ਨੂੰ ਸੂਚਨਾ ਮਿਲੀ ਕਿ ਨਿਤੇਸ਼ ਸ਼ਰਮਾਂ ਉਰਫ ਨਿਸ਼ੂ ਵਾਸੀ ਗਲ਼ੀ ਨੰ: 16 ਅਜੀਤ ਰੋਡ ਬਠਿੰਡਾ,ਰਣਵੀਰ ਸਿੰਘ ਉਰਫ ਜੋਜੀ ਵਾਸੀ ਗਲ਼ੀ ਨੰ: 6 ਦਸਮੇਸ਼ ਨਗਰ ਰਾਮਪੁਰਾ ਫੂਲ, ਰਮਨਜੋਤ ਸਿੰਘ ਉਰਫ ਜੋਤ ਪਿੰਡ ਮਹਿਰਾਜ ਥਾਣਾ ਰਾਮਪੁਰਾ ਫੂਲ, ਸਰਾਜ ਅਨਵਰ ਸੰਧੂ ਉਰਫ ਰਾਜੂ ਪਿੰਡ ਬਿਜੋਕੀ ਖੁਰਦ ਥਾਣਾ ਅਮਰਗੜ੍ਹ, ਸ਼ਿਵ ਚਰਨ ਦਾਸ ਉਰਫ ਸ਼ਿਵ ਧਾਲੀਵਾਲ ਵਾਸੀ ਵਾਰਡ ਨੰ: 6 ਧਰਮਕੋਟ ਪੰਜਾਬ ਅਤੇ ਬਾਹਰਲੀਆਂ ਸਟੇਟਾਂ ਵਿੱਚ ਵਹੀਕਲ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ ਅਤੇ ਚੋਰੀ ਕੀਤੇ ਵਹੀਕਲਾਂ ਦੇ ਇੰਜਣ ਨੰਬਰ ਅਤੇ ਚਾਸੀ ਨੰਬਰ ਨੂੰ ਟੈਂਪਰ ਕਰਕੇ ਫਰਜੀ ਦਸਤਾਵੇਜਾਂ ਦੇ ਅਧਾਰ ਤੇ ਭੋਲ਼ੇ-ਭਾਲ਼ੇ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਕੇ, ਅੱਗੇ ਵੇਚਦੇ ਹਨ।

ਇਹ ਵੀ ਪੜ੍ਹੋ  ਹੁਣ ਘੱਗਰ ਤੇ ਸਤਲੁਜ਼ ਦੀ ਤਬਾਹੀ ਦਾ ਡਰ; ਪ੍ਰਸ਼ਾਸਨ ਨੇ ਲੋਕਾਂ ਨੂੰ ਪਿੰਡ ਖਾਲੀ ਕਰਨ ਦੀ ਕੀਤੀ ਅਪੀਲ

ਜਿਨਾਂ ਵਿਰੁੱਧ ਪਹਿਲਾਂ ਵੀ ਵਾਹਨ ਚੋਰੀ ਦੇ ਮੁਕੱਦਮੇ ਦਰਜ ਹਨ। ਗ੍ਰਿਫਤਾਰੀ ਤੋਂ ਬਾਅਦ ਮੁਢਲੀ ਪੁੱਛਗਿੱਛ ਤੋਂ ਖੁਲਾਸਾ ਹੋਇਆ ਕਿ ਮੁਲਜਮ ਆਪਣੇ ਹੋਰ ਕਈ ਸਾਥੀਆਂ ਨਾਲ਼ ਮਿਲ਼ਕੇ ਪੰਜਾਬ ਅਤੇ ਅੱਡ-ਅੱਡ ਰਾਜਾਂ ਤੋਂ ਵਹੀਕਲ ਚੋਰੀ ਕਰਦੇ ਹਨ ਅਤੇ ਚੋਰੀ ਦੇ ਵਹੀਕਲ ਖਰੀਦ ਕੇ ਉਹਨਾਂ ਪਰ ਐਕਸੀਡੈਂਟਲ ਗੱਡੀਆਂ ਦੇ ਚਾਸੀ ਨੰਬਰ ਦੇ ਪੀਸ ਕੱਟਕੇ ਚੋਰੀ ਦੀਆਂ ਗੱਡੀਆਂ ਤੇ ਟੈਂਪਰਿੰਗ ਕਰ ਦਿੰਦੇ ਹਨ ਅਤੇ ਐਕਸੀਡੈਂਟਲ ਗੱਡੀਆਂ ਨੂੰ ਅੱਗੇ ਕਬਾੜ ਵਿੱਚ ਵੇਚਕੇ ਉਹਨਾਂ ਗੱਡੀਆਂ ਦੇ ਮਾਲਕਾ ਤੋਂ ਲਏ ਗਏ ਪੇਪਰਾਂ ਦੇ ਅਧਾਰ ਤੇ ਦੁਬਾਰਾ ਚੋਰੀ ਕੀਤੀਆਂ ਗੱਡੀਆਂ ਤੇ ਨੰਬਰ ਦੀ ਰਜਿਸਟ੍ਰੇਸ਼ਨ ਕਰਵਾਕੇ ਭੋਲ਼ੇ-ਭਾਲ਼ੇ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਕੇ ਵੇਚ ਦਿੰਦੇ ਸਨ।

ਇਹ ਵੀ ਪੜ੍ਹੋ  Punjab Flood News; ਹੜ੍ਹਾਂ ਕਾਰਨ ਪੰਜਾਬ ਭਿਆਨਕ ਸਥਿਤੀ ਵੱਲ; ਸਰਕਾਰ ਨੇ ਸੂਬੇ ਨੂੰ ਆਫ਼ਤ ਪ੍ਰਭਾਵਿਤ ਐਲਾਨਿਆ

ਰਣਵੀਰ ਸਿੰਘ ਜੋ ਕਿ ਗੱਡੀਆਂ ਨੂੰ ਟੈਂਪਰਿੰਗ ਕਰਨ ਦਾ ਮਾਹਰ ਹੈ, ਜਿਸ ਪਾਸ ਗੱਡੀਆਂ ਦੇ ਇੰਜਣ ਨੰਬਰ ਅਤੇ ਚਾਸੀ ਨੰਬਰ ਨੂੰ ਟੈਂਪਰਿੰਗ ਕਰਨ ਵਾਲ਼ੀ ਡੌਟ ਮਸ਼ੀਨ ਵੀ ਬ੍ਰਾਮਦ ਕੀਤੀ ਗਈ ਹੈ। ਉਕਤ ਦੋਸ਼ੀਆਂ ਨਾਲ਼ ਇਸ ਗਿਰੋਹ ਵਿੱਚ ਕਈ ਚੋਰ ਅਤੇ ਜਾਅਲੀ ਦਸਤਾਵੇਜ, ਨੰਬਰ ਪਲੇਟਾਂ ਤਿਆਰ ਕਰਨ ਵਾਲ਼ੇ ਦੋਸ਼ੀ ਵੀ ਸ਼ਾਮਲ ਹਨ। ਜਿਨਾਂ ਨੂੰ ਮੁਕੱਦਮਾ ਵਿੱਚ ਨਾਮਜਦ ਕਰਕੇ ਲਗਾਤਾਰ ਗ੍ਰਿਫਤਾਰ ਕਰਨ ਲਈ ਰੇਡਾਂ ਕੀਤੀਆਂ ਜਾ ਰਹੀਆਂ ਹਨ।ਬ੍ਰਾਮਦ ਹੋਈਆਂ ਗੱਡੀਆਂ ਵਿਚ 1 ਫਾਰਚੂਨਰ ਕਾਰ, 1 ਸਕਾਰਪੀਓ, 2 ਮਹਿੰਦਰਾ ਥਾਰ, 1 ਮਹਿੰਦਰਾ XUV500, 4 ਕਰੇਟਾ, 1 ਬੋਲੈਰੋ, 2 ਸਵਿਫਟ, 3 ਗਲਾਂਜਾ, 1 ਵਰਨਾ,1 ਆਰਟਿਗਾ ਅਤੇ 1 ਹੌਂਡਾ ਸਿਟੀ ਕਾਰ ਸ਼ਾਮਲ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਹੁਣ ਘੱਗਰ ਤੇ ਸਤਲੁਜ਼ ਦੀ ਤਬਾਹੀ ਦਾ ਡਰ; ਪ੍ਰਸ਼ਾਸਨ ਨੇ ਲੋਕਾਂ ਨੂੰ ਪਿੰਡ ਖਾਲੀ ਕਰਨ ਦੀ ਕੀਤੀ ਅਪੀਲ

0

Punjab Flood News; ਪੰਜਾਬ ਦੇ ਵਿਚ ਕਹਿਰ ਬਣ ਕੇ ਵਹਿ ਰਹੇ ਹੜ੍ਹਾਂ ਦੇ ਪਾਣੀ ਵੱਲੋਂ ਹੁਣ ਤੱਕ ਵਰਤਾਏ ਕਹਿਰ ਤੋਂ ਬਾਅਦ ਹੁਣ ਘੱਗਰ ਤੇ ਸਤਲੁਜ਼ ਦਰਿਆਵਾਂ ਵੱਲੋਂ ਤਬਾਹੀ ਮਚਾਉਣ ਦਾ ਖਦਸ਼ਾ ਪੈਦਾ ਹੋ ਗਿਆ ਹੈ। ਦੋਨਾਂ ਹੀ ਦਰਿਆਵਾਂ ਵਿਚ ਪਾਣੀ ਦਾ ਪੱਧਰ ਬਹੁਤ ਜਿਆਦਾ ਵਧ ਗਿਆ ਹੈ। ਹਾਲਾਂਕਿ ਪ੍ਰਸ਼ਾਸਨ ਵੱਲੋਂ ਵੱਡੀ ਪੱਧਰ ‘ਤੇ ਇੰਨ੍ਹਾਂ ਦੇ ਬੰਨਾਂ ਨੂੰ ਟੁੱਟਣ ਤੋਂ ਬਚਾਉਣ ਲਈ ਪੂਰੀ ਵਾਹ ਲਗਾਈ ਹੋਈ ਹੈ ਪ੍ਰੰਤੂ ਖਤਰੇ ਨੂੰ ਦੇਖਦਿਆਂ ਪ੍ਰਸ਼ਾਸਨ ਨੇ ਹੜ੍ਹ ਦੀ ਤੁਰੰਤ ਚੇਤਾਵਨੀ ਦਿੰਦਿਆਂ ਲੋਕਾਂ ਨੂੰ ਸੁਰੱਖਿਅਤ ਥਾਂਵਾਂ ‘ਤੇ ਜਾਣ ਦੀ ਅਪੀਲ ਕੀਤੀ ਹੈ। ਪਟਿਆਲਾ ਪ੍ਰਸ਼ਾਸਨ ਵੱਲੋਂ ਜਾਰੀ ਬਿਆਨ ਮੁਤਾਬਕ ਘੱਗਰ ਦਰਿਆ ਦੇ ਤਹਿਸੀਲ ਰਾਜਪੁਰਾ (ਘਨੌਰ) ਦੇ ਨੇੜੇ ਲੱਗਦੇ ਪਿੰਡਾਂ ਵਿੱਚ ਕਿਸੇ ਵੀ ਸਮੇਂ ਪਾੜ ਪੈ ਸਕਦਾ ਹੈ, ਇਸ ਲਈ ਹੇਠ ਲਿਖੇ ਪਿੰਡਾਂ ਦੇ ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਤੁਰੰਤ ਆਪਣੇ ਘਰ ਖਾਲੀ ਕਰਕੇ ਸੁਰੱਖਿਅਤ ਥਾਂਵਾਂ ‘ਤੇ ਪਹੁੰਚਣ।

ਇਹ ਵੀ ਪੜ੍ਹੋ  Punjab Flood News: ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਭਲਕ ਤੋਂ ਪੰਜਾਬ ‘ਚ ਹੜ੍ਹ ਪੀੜਤ ਇਲਾਕਿਆਂ ਦਾ ਕਰਨਗੇ ਦੌਰਾ

ਇੰਨ੍ਹਾਂ ਪਿੰਡਾਂ ਵਿਚ ਤੇਪਲਾ, ਰਾਜਗੜ੍ਹ, ਮਹਿਮੂਦਪੁਰ, ਦੜਵਾ, ਸੰਜਰਪੁਰ, ਨਨਹੇੜੀ, ਰਾਏਪੁਰ, ਸ਼ਮਸਪੁਰ, ਊਂਟਸਰ, ਜੰਡ ਮੰਗੋਲੀ, ਹਰਪਾਲਾਂ, ਕਾਮੀ ਖੁਰਦ, ਰਾਮਪੁਰ, ਸੌਂਟਾ, ਚਮਾਰੂ, ਕਪੂਰੀ, ਕਮਾਲਪੁਰ, ਲਾਛੜੂ ਖੁਰਦ, ਸਰਾਲਾ ਕਲਾਂ, ਮਹਿਦੂਦਾ, ਸਰਾਲਾ ਖੁਰਦ ਸ਼ਾਮਲ ਹਨ। ਇਸੇ ਤਰ੍ਹਾਂ ਹੁਸੈਨੀਵਾਲਾ ਹੈਡਵਰਕਸ ਤੋਂ ਸਤਲੁਜ ਨਦੀ ਵਿੱਚ 3 ਲੱਖ 11 ਹਜਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਇਸ ਵਿੱਚ ਹੋਰ ਵਾਧਾ ਵੀ ਹੋ ਸਕਦਾ ਹੈ। ਜਿਸਦੇ ਚੱਲਦੇ ਫਾਜ਼ਿਲਕਾ ਪ੍ਰਸ਼ਾਸਨ ਨੇ ਸਰਹੱਦੀ ਪਿੰਡਾਂ ਦੇ ਸਤਲੁਜ ਕ੍ਰੀਕ ਪਾਰ ਦੇ ਲੋਕਾਂ ਨੂੰ ਅਪੀਲ ਹੈ ਕਿ ਉਹ ਸੁਚੇਤ ਰਹਿਣ।

ਇਹ ਵੀ ਪੜ੍ਹੋ  Punjab Flood News; ਹੜ੍ਹਾਂ ਕਾਰਨ ਪੰਜਾਬ ਭਿਆਨਕ ਸਥਿਤੀ ਵੱਲ; ਸਰਕਾਰ ਨੇ ਸੂਬੇ ਨੂੰ ਆਫ਼ਤ ਪ੍ਰਭਾਵਿਤ ਐਲਾਨਿਆ

ਖਾਸ ਕਰਕੇ ਮਹਿਲਾਵਾਂ, ਬੱਚਿਆਂ ਅਤੇ ਬਜ਼ੁਰਗਾਂ ਨੂੰ ਰਾਹਤ ਕੈਂਪਾਂ ਵਿੱਚ ਜਾਂ ਪ੍ਰਭਾਵਿਤ ਇਲਾਕੇ ਤੋਂ ਬਾਹਰ ਸੁਰੱਖਿਅਤ ਥਾਵਾਂ ਤੇ ਭੇਜਿਆ ਜਾਵੇਂ। ਇਸਦੇ ਨਾਲ ਹੀ ਲੋਕਾਂ ਨੂੰ ਸਤਲੁਜ ਦੇ ਬੰਨ ਦੇ ਨੇੜੇ ਨਾ ਜਾਣ ਲਈ ਕਿਹਾ ਹੈ। ਜਿਕਰਯੋਗ ਹੈ ਕਿ ਉਧਰ, ਭਾਖੜਾ ਡੈਮ ਵਿਚੋਂ ਲਗਾਤਾਰ ਪਾਣੀ ਛੱਡਣ ਕਾਰਨ ਸਤਲੁਜ਼ ਕ੍ਰੀਕ ਨੇੜਲੇ ਬੇਲਿਆਂ ਵਿਚ ਹੜ੍ਹਾਂ ਦਾ ਖਤਰਾ ਪੈਦਾ ਹੋ ਗਿਆ। ਇੱਥੇ ਮੰਤਰੀ ਹਰੋਜਤ ਸਿੰਘ ਬੈਂਸ ਲਗਾਤਾਰ ਲੋਕਾਂ ਵਿਚ ਵਿਚਰ ਰਹੇ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

Punjab Flood News: ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਭਲਕ ਤੋਂ ਪੰਜਾਬ ‘ਚ ਹੜ੍ਹ ਪੀੜਤ ਇਲਾਕਿਆਂ ਦਾ ਕਰਨਗੇ ਦੌਰਾ

0

Punjab Flood News:ਪੰਜਾਬ ਦੇ ਵਿਚ ਪਿਛਲੇ ਕਈ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਅਤੇ ਪਹਾੜੀ ਇਲਾਕਿਆਂ ਵਿਚੋਂ ਪਾਣੀ ਆਉਣ ਕਾਰਨ ਦਰਿਆਵਾਂ ਦੇ ਵਧੇ ਪਾਣੀ ਦੇ ਚੱਲਦਿਆਂ ਹੜ੍ਹਾਂ ਦੀ ਬਣੀ ਭਿਅੰਕਰ ਸਥਿਤੀ ਨੂੰ ਦੇਖਦਿਆਂ ਆਮ ਆਮ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜ਼ਰੀਵਾਲ ਭਲਕੇ ਪੰਜਾਬ ਦਾ ਦੌਰਾ ਕਰਨਗੇ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਵੀ ਉਹਨਾਂ ਨਾਲ ਮੌਜੂਦ ਰਹਿਣਗੇ।

ਇਹ ਵੀ ਪੜ੍ਹੋ Punjab Flood News; ਹੜ੍ਹਾਂ ਕਾਰਨ ਪੰਜਾਬ ਭਿਆਨਕ ਸਥਿਤੀ ਵੱਲ; ਸਰਕਾਰ ਨੇ ਸੂਬੇ ਨੂੰ ਆਫ਼ਤ ਪ੍ਰਭਾਵਿਤ ਐਲਾਨਿਆ

ਆਪਣੀ ਫ਼ੇਰੀ ਦੌਰਾਨ ਸ਼੍ਰੀ ਕੇਜ਼ਰੀਵਾਲ ਜ਼ਮੀਨੀ ਪੱਧਰ ‘ਤੇ ਚੱਲ ਰਹੇ ਰਾਹਤ ਅਤੇ ਬਚਾਅ ਕਾਰਜਾਂ ਦਾ ਜਾਇਜ਼ਾ ਲੈਣਗੇ ਅਤੇ ਨਾਲ ਹੀ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਮਿਲਣਗੇ।ਦਸਣਾ ਬਣਦਾ ਹੈ ਕਿ ਸ਼੍ਰੀ ਕੇਜ਼ਰੀਵਾਲ ਵੱਲੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਸਮੂਹ ਵਰਕਰਾਂ, ਆਗੂਆ, ਚੇਅਰਮੈਨਾਂ, ਵਿਧਾਇਕਾਂ ਤੇ ਐਮਪੀਜ਼ ਨੂੰ ਹੜ੍ਹ ਪੀੜ੍ਹਤਾਂ ਦਾ ਸਹਾਰਾ ਬਣਨ ਲਈ ਅਪੀਲ ਕੀਤੀ ਜਾ ਚੁੱਕੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

Punjab Flood News; ਹੜ੍ਹਾਂ ਕਾਰਨ ਪੰਜਾਬ ਭਿਆਨਕ ਸਥਿਤੀ ਵੱਲ; ਸਰਕਾਰ ਨੇ ਸੂਬੇ ਨੂੰ ਆਫ਼ਤ ਪ੍ਰਭਾਵਿਤ ਐਲਾਨਿਆ

0

Punjab News: Punjab Flood News; ਪਿਛਲੇ ਕੁੱਝ ਦਿਨਾਂ ਤੋਂ ਪੰਜਾਬ ਵਿਚ ਲਗਾਤਾਰ ਮੀਂਹ ਅਤੇ ਹੜ੍ਹਾਂ ਕਾਰਨ ਸਥਿਤੀ ਗੰਭੀਰ ਹੁੰਦੀ ਜਾਪ ਰਹੀ ਹੈ। ਸੂਬੇ ਦੇ ਲਗਭਗ ਦੋ ਤਿਹਾਈ ਹਿੱਸੇ ਨੂੰ ਹੜ੍ਹਾਂ ਦੇ ਪਾਣੀ ਨੇ ਬੁਰੀ ਤਰ੍ਹਾਂ ਘੇਰ ਲਿਆ। ਸਥਿਤੀ ਨੂੰ ਦੇਖਦੇ ਹੋਏ, ਪੰਜਾਬ ਸਰਕਾਰ ਨੇ ਪੂਰੇ ਸੂਬੇ ਨੂੰ ਆਫ਼ਤ ਪ੍ਰਭਾਵਿਤ ਐਲਾਨ ਦਿੱਤਾ ਹੈ।ਸੂਬੇ ਦੇ ਵੱਖ ਵੱਖ ਵਿਭਾਗਾਂ ਨੁੰ ਜਾਰੀ ਹਿਦਾਇਤਾਂ ਤਹਿਤ ਹੁਣ ਜੰਗੀ ਪੱਧਰ ‘ਤੇ ਸਰਕਾਰੀ ਮਸ਼ੀਨਰੀ ਨੂੰ ਹੜ੍ਹ ਦੇ ਨੁਕਸਾਨ ਤੋਂ ਬਚਾਉਣ ਲਈ ਕੰਮ ਕਰਨ ਵਾਸਤੇ ਕਿਹਾ। ਮੁੱਖ ਸਕੱਤਰ ਕੇਏਪੀ ਸਿਨਹਾ ਵੱਲੋਂ ਜਾਰੀ ਪੱਤਰ ਵਿਚ ਸੂਬੇ ਨੂੰ ਆਫ਼ਤ ਪ੍ਰਭਾਵਿਤ ਐਲਾਨਦਿਆਂ ਸਮੂਹ ਸਰਕਾਰੀ ਕਰਮਚਾਰੀਆਂ ਤੇ ਅਧਿਕਾਰੀਆਂ ਦੀਆਂ ਛੁੱਟੀ ਰੱਦ ਕਰ ਦਿੱਤੀਆਂ ਹਨ।

ਇਹ ਵੀ ਪੜ੍ਹੋ Tarn Taran Police ਦੀ ਵੱਡੀ ਕਾਰਵਾਈ; AGTF ਨਾਲ ਮਿਲਕੇ ਲੰਡਾ ਹਰੀਕੇ ਦੇ ਦੋ ਸਾਥੀਆਂ ਨੂੰ ਕੀਤਾ ਗ੍ਰਿਫ਼ਤਾਰ

ਇਸਦੇ ਨਾਲ ਹੀ ਜ਼ਿਲ੍ਹਾ ਮੈਜਿਸਟਰੇਟਾਂ ਨੂੰ ਨਾਗਰਿਕਾਂ ਨੁੰ ਬਚਾਉਣ ਦੇ ਲਈ ਤੁਰੰਤ ਜਰੂਰੀ ਕਦਮ ਚੁੱਕਣ ਦੇ ਅਧਿਕਾਰ ਵੀ ਦਿੱਤੇ ਗਏ ਹਨ। ਜਿਕਰਯੋਗ ਹੈ ਕਿ ਪੰਜਾਬ ਦੇ ਵਿਚ ਹੁਣ ਤੱਕ ਸਾਢੇ ਤਿੰਨ ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ ਅਤੇ  30 ਲੋਕਾਂ ਦੀ ਗਈ ਜਾਨ ਚਲੀ ਗਈ। ਪੰਜਾਬ ਦੇ 1400 ਪਿੰਡ ਹੜ੍ਹਾਂ ਦੀ ਲਪੇਟ ‘ਚ ਆਏ । ਜਦੋਂਕਿ ਲੱਖਾਂ ਹੈਕਟੇਅਰ ਤੋਂ ਵੱਧ ਫ਼ਸਲੀ ਰਕਬੇ ਨੂੰ ਨੁਕਸਾਨ ਪਹੁੰਚਿਆ ਹੈ। ਪੰਜਾਬ ਦੇ ਮਾਲ ਤੇ ਮੁੜ ਵਸੇਬਾ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਵੀ ਇੱਕ ਬਿਆਨ ਜਾਰੀ ਕਰਕੇ ਦਸਿਆ ਹੈ ਕਿ ਪੰਜਾਬ ਦੇ ਕੁੱਲ 1400 ਪਿੰਡ ਹੜ੍ਹਾਂ ਦੀ ਮਾਰ ਹੇਠ ਹਨ।

ਇਹ ਵੀ ਪੜ੍ਹੋ Punjab flood; CM Mann ਨੇ ਜਤਾਈ ਉਮੀਦ; ਪੰਜਾਬ ਉਪਰ ਆਈ ਸੰਕਟ ਦੀ ਘੜੀ ‘ਚ ਦੇਸ਼ ਨਾਲ ਖੜ੍ਹੇਗਾ

ਇਨ੍ਹਾਂ ਵਿੱਚ ਸਭ ਤੋਂ ਵੱਧ ਪ੍ਰਭਾਵਿਤ ਗੁਰਦਾਸਪੁਰ ਜ਼ਿਲ੍ਹੇ ਦੇ (324 ਪਿੰਡ), ਅੰਮ੍ਰਿਤਸਰ (135), ਹੁਸ਼ਿਆਰਪੁਰ (119), ਕਪੂਰਥਲਾ (115), ਮਾਨਸਾ (108), ਫਿਰੋਜ਼ਪੁਰ (93), ਪਠਾਨਕੋਟ (82), ਫਾਜ਼ਿਲਕਾ (72), ਜਲੰਧਰ (62) ਅਤੇ ਤਰਨ ਤਾਰਨ ਦੇ (66) ਪਿੰਡ ਸ਼ਾਮਲ ਹਨ। ਇਸ ਤੋਂ ਇਲਾਵਾ ਮੋਗਾ ਵਿੱਚ 48 ਪਿੰਡ, ਰੂਪਨਗਰ ਵਿੱਚ 44, ਬਰਨਾਲਾ ਵਿੱਚ 34, ਲੁਧਿਆਣਾ ਵਿੱਚ 26, ਸ੍ਰੀ ਮੁਕਤਸਰ ਸਾਹਿਬ ਵਿੱਚ 23, ਪਟਿਆਲਾ ਵਿੱਚ 16, ਫ਼ਰੀਦਕੋਟ ਵਿੱਚ 15, ਸੰਗਰੂਰ ਵਿੱਚ 13 ਅਤੇ ਮਾਲੇਰਕੋਟਲਾ ਵਿੱਚ 5 ਪਿੰਡ ਪ੍ਰਭਾਵਿਤ ਹੋਏ ਹਨ।

Punjab ਦੇ ਸਕੂਲਾਂ/ਕਾਲਜ਼ਾਂ/ਯੂਨੀਵਰਸਿਟੀਆਂ ਛੂੱਟੀਆਂ ਵਧੀਆਂ, ਹੁਣ ਇਸ ਤਰੀਕ ਰਹਿਣਗੇ ਬੰਦ

0

School/College Holidays; ਪੰਜਾਬ ਦੇ ਵਿਚ ਪੈ ਰਹੇ ਲਗਾਤਾਰ ਭਾਰੀ ਮੀਂਹ ਅਤੇ ਹੜ੍ਹਾਂ ਦੇ ਚੱਲਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਸੂਬੇ ਦੇ ਸਾਰੇ ਸਰਕਾਰੀ/ਏਡਿਡ /ਮਾਨਤਾ ਪ੍ਰਾਪਤ/ਪ੍ਰਾਈਵੇਟ ਸਕੂਲਾਂ/ ਕਾਲਜਾਂ/ਯੂਨੀਵਰਸਿਟੀਆਂ ਅਤੇ ਪੋਲੀਟੈਕਨੀਕਲ ਕਾਲਜਾਂ ਵਿੱਚ ਮਿਤੀ 7 ਸਤੰਬਰ 2025 ਤੱਕ ਛੁੱਟੀਆਂ ਵਧਾ ਦਿੱਤੀਆਂ ਹਨ। ਇਸਤੋਂ ਪਹਿਲਾਂ ਵੀ ਲਗਾਤਾਰ ਦੋ ਵਾਰ ਸਕੂਲਾਂ ਵਿਚ ਛੁੱਟੀਆਂ ਕੀਤੀਆਂ ਗਈਆਂ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

Tarn Taran Police ਦੀ ਵੱਡੀ ਕਾਰਵਾਈ; AGTF ਨਾਲ ਮਿਲਕੇ ਲੰਡਾ ਹਰੀਕੇ ਦੇ ਦੋ ਸਾਥੀਆਂ ਨੂੰ ਕੀਤਾ ਗ੍ਰਿਫ਼ਤਾਰ

0

Tarn Taran News: Tarn Taran Police; ਪੰਜਾਬ ਪੁਲਿਸ ਨੇ ਅੱਤਵਾਦੀ ਨੈੱਟਵਰਕਾਂ ਨੂੰ ਵੱਡਾ ਝਟਕਾ ਦਿੰਦੇ ਹੋਏ, ਐਂਟੀ-ਗੈਂਗਸਟਰ ਟਾਸਕ ਫੋਰਸ (AGTF)ਨਾਲ ਮਿਲਕੇ ਤਰਨਤਾਰਨ ਪੁਲਿਸ ਵੱਲੋਂ ਕੀਤੇ ਸਾਂਝੇ ਆਪ੍ਰੇਸ਼ਨ ਦੌਰਾਨ ਵਿਦੇਸ਼ੀ ਅੱਤਵਾਦੀ ਲਖਵੀਰ ਸਿੰਘ ਉਰਫ ਲੰਡਾ ਹਰੀਕੇ ਦੇ ਦੋ ਮੁੱਖ ਸਾਥੀਆਂ ਵਿਕਰਮਜੀਤ ਸਿੰਘ ਉਰਫ ਵਿੱਕੀ ਅਤੇ ਹਰਪ੍ਰੀਤ ਸਿੰਘ ਉਰਫ ਪ੍ਰਿੰਸ ਨੂੰ ਗ੍ਰਿਫਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਸੂਚਨਾ ਮੁਤਾਬਕ ਪੁਲਿਸ ਟੀਮਾਂ ਨੇ ਇੰਨ੍ਹਾਂ ਕੋਲੋਂ ਇੱਕ .32 ਕੈਲੀਬਰ ਪਿਸਤੌਲ ਅਤੇ ਇੱਕ .315 ਕੈਲੀਬਰ ਪਿਸਤੌਲ ਸਹਿਤ 9 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ।

ਇਹ ਵੀ ਪੜ੍ਹੋ ਪਟਿਆਲਾ ਪੁਲਿਸ ਵੱਲੋਂ ਸਾਈਬਰ ਠੱਗਾਂ ਨੂੰ ਬੈਂਕ ਖਾਤੇ ਅਤੇ ਮੋਬਾਇਲ ਸਿਮ ਕਾਰਡ ਮੁਹੱਈਆ ਕਰਵਾਉਣ ਵਾਲਾ ਗਿਰੋਹ ਕਾਬੂ

ਪੁਲਿਸ ਦੇ ਇੱਕ ਬੁਲਾਰੇ ਨੇ ਦਸਿਆ ਕਿ ਵਿਕਰਮਜੀਤ ਸਿੰਘ ਉਰਫ ਵਿੱਕੀ ਮਾਰਚ 2024 ਵਿੱਚ ਤਰਨਤਾਰਨ ਦੇ ਥਾਣਾ ਝਬਾਲ ਵਿਖੇ ਦਰਜ ਕਤਲ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਲੋੜੀਂਦਾ ਸੀ ਅਤੇ ਉਦੋਂ ਤੋਂ ਫਰਾਰ ਸੀ। ਉਸਦੇ ਸਾਥੀ ਅਜੈਪਾਲ ਉਰਫ ਮੋਟਾ ਨੂੰ ਪਹਿਲਾਂ ਮਾਰਚ 2025 ਵਿੱਚ ਇੱਕ ਗੋਲੀਬਾਰੀ ਤੋਂ ਬਾਅਦ ਤਰਨਤਾਰਨ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ।ਦੋਵੇਂ ਗ੍ਰਿਫਤਾਰ ਵਿਅਕਤੀਆਂ ਦਾ ਅਪਰਾਧਿਕ ਪਿਛੋਕੜ ਦਸਿਆ ਜਾ ਰਿਹਾ, ਜਿਨ੍ਹਾਂ ‘ਤੇ ਕਤਲ ਦੀ ਕੋਸ਼ਿਸ਼, ਐਨ.ਡੀ. ਪੀ.ਐਸ ਐਕਟ, ਅਸਲਾ ਐਕਟ ਅਤੇ ਸਨੈਚਿੰਗ ਦੇ ਤਹਿਤ ਮਾਮਲੇ ਦਰਜ ਹਨ।

ਇਹ ਵੀ ਪੜ੍ਹੋ Sri Muktsar Sahib Police ਵੱਲੋਂ ਲਾਰੈਂਸ ਬਿਸ਼ਨੋਈ ਗਿਰੋਹ ਦੇ ਨਜ਼ਦੀਕੀ ਸਾਥੀ ਸ੍ਰੀ ਮੁਕਤਸਰ ਸਾਹਿਬ ‘ਚ ਕੀਤੇ ਗ੍ਰਿਫ਼ਤਾਰ

ਉਨ੍ਹਾਂ ਦੀ ਗ੍ਰਿਫਤਾਰੀ ਨੇ ਕਈ ਲੰਬਿਤ ਮਾਮਲਿਆਂ ਨੂੰ ਹੱਲ ਕਰਨ ਵਿੱਚ ਵੀ ਮਦਦ ਕੀਤੀ ਹੈ। ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਪੰਜਾਬ ਪੁਲਿਸ ਗੈਂਗਸਟਰ-ਅੱਤਵਾਦੀ ਨੈੱਟਵਰਕਾਂ ਨੂੰ ਖਤਮ ਕਰਨ ਅਤੇ ਸੂਬੇ ਵਿੱਚ ਸ਼ਾਂਤੀ ਅਤੇ ਸੁਰੱਖਿਆ ਦੀ ਰੱਖਿਆ ਲਈ ਆਪਣੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਉਂਦੀ ਹੈ। ਉਨ੍ਹਾਂ ਦੇ ਨੈੱਟਵਰਕ ਅਤੇ ਹੈਂਡਲਰਾਂ ਦਾ ਪਤਾ ਲਗਾਉਣ ਲਈ ਪੁੱਛਗਿੱਛ ਜਾਰੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

Punjab Flood News; ਅੱਜ ਸੰਗਰੂਰ ਜਾਣਗੇ ਮੁੱਖ ਮੰਤਰੀ ਭਗਵੰਤ ਮਾਨ

0

Sangrur News: Punjab Flood News; ਪੰਜਾਬ ਦੇ ਵਿਚ ਚੱਲ ਰਹੇ ਹੜ੍ਹਾਂ ਦੇ ਭਿਆਨਕ ਸੰਕਟ ਦੌਰਾਨ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਬੁਧਵਾਰ ਨੂੰ ਸੰਗਰੂਰ ਇਲਾਕੇ ਦਾ ਦੌਰਾ ਕਰਨਗੇ। ਹਾਲਾਂਕਿ ਇੱਥੇ ਹਾਲੇ ਮਾਝਾ ਖੇਤਰ ਦੇ ਇਲਾਕਿਆਂ ਤੋਂ ਹੜ੍ਹਾਂ ਕਾਰਨ ਘੱਟ ਮਾਰ ਹੈ ਪ੍ਰੰਤੂ ਪਿਛਲੇ ਕੁੱਝ ਦਿਨਾਂ ਤੋਂ ਘੱਗਰ ਦਰਿਆ ਵਿਚ ਵਧ ਰਹੇ ਪਾਣੀ ਦੇ ਪੱਧਰ ਨੇ ਲੋਕਾਂ ਦੇ ਸਾਹ ਸੂਤੇ ਹੋਏ ਹਨ।

ਇਹ ਵੀ ਪੜ੍ਹੋ Punjab flood; CM Mann ਨੇ ਜਤਾਈ ਉਮੀਦ; ਪੰਜਾਬ ਉਪਰ ਆਈ ਸੰਕਟ ਦੀ ਘੜੀ ‘ਚ ਦੇਸ਼ ਨਾਲ ਖੜ੍ਹੇਗਾ

ਸੂਚਨਾ ਮੁਤਾਬਕ ਮੁੱਖ ਮੰਤਰੀ ਸ: ਮਾਨ ਘੱਗਰ ਦਰਿਆ ‘ਤੇ ਬਣੇ ਦੋ ਪੁਲਾਂ ਦਾ ਵੀ ਨਿਰੀਖਣ ਕਰਨਗੇ । ਇਸਤੋਂ ਇਲਾਵਾ ਮਕਰੋੜ ਸਾਹਿਬ ਅਤੇ ਹੋਰ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ। ਉਹ ਰਾਹਤ ਅਤੇ ਬਚਾਅ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣਗੇ। ਦਸਣਾ ਬਣਦਾ ਹੈ ਕਿ ਇਸਤੋਂ ਪਹਿਲਾਂ ਵੀ ਮੁੱਖ ਮੰਤਰੀ ਲਗਾਤਾਰ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਕੇ ਚੱਲ ਰਹੇ ਰਾਹਤ ਕਾਰਜ਼ਾਂ ਦਾ ਜਾਇਜ਼ਾ ਲੈ ਰਹੇ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

Mayor Padamjit Mehta ਨੇ ਸੁਣੀਆ ਹਰੀ ਨਗਰ ਵਾਸੀਆਂ ਦੀਆਂ ਸਮੱਸਿਆਵਾਂ

0

Bathinda News: ਵਾਰਡ ਨੰਬਰ 17 ਦੇ ਇੰਚਾਰਜ ਬਲਦੇਵ ਸਿੰਘ ਦੀ ਅਗਵਾਈ ਹੇਠ ਹਰੀ ਨਗਰ ਵਿੱਚ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਅਮਰਜੀਤ ਮਹਿਤਾ ਅਤੇ ਬਠਿੰਡਾ ਦੇ ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਜਨਤਕ ਸਮੱਸਿਆਵਾਂ ਦੇ ਹੱਲ ਲਈ ਰੂਬਰੂ ਮੀਟਿੰਗ ਵਿੱਚ ਇਕੱਠੀ ਹੋਈ।ਇਸ ਮੌਕੇ ਇੰਚਾਰਜ ਬਲਦੇਵ ਸਿੰਘ ਨੇ ਆਪਣੀ ਪਤਨੀ ਸ਼੍ਰੀਮਤੀ ਰਾਜਿੰਦਰ ਕੌਰ ਅਤੇ ਇਲਾਕਾ ਨਿਵਾਸੀਆਂ ਨਾਲ ਪੀਸੀਏ ਪ੍ਰਧਾਨ ਸ਼੍ਰੀ ਅਮਰਜੀਤ ਮਹਿਤਾ ਅਤੇ ਮੇਅਰ ਸ਼੍ਰੀ ਪਦਮਜੀਤ ਸਿੰਘ ਮਹਿਤਾ ਨੂੰ ਯਾਦਗਾਰੀ ਤਸਵੀਰਾਂ ਭੇਟ ਕਰਕੇ ਸਨਮਾਨਿਤ ਕੀਤਾ।ਇਸ ਦੌਰਾਨ, ਮੇਅਰ ਸ਼੍ਰੀ ਪਦਮਜੀਤ ਸਿੰਘ ਮਹਿਤਾ ਅਤੇ ਪੀਸੀਏ ਪ੍ਰਧਾਨ ਸ਼੍ਰੀ ਅਮਰਜੀਤ ਮਹਿਤਾ ਨੇ ਨਹਿਰੀ ਕਲੋਨੀ ਵਿੱਚ ਭਗਵਾਨ ਗਣੇਸ਼ ਜੀ ਦੀ ਆਰਤੀ ਕਰਕੇ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ।

ਇਹ ਵੀ ਪੜ੍ਹੋ  ਮੁੱਖ ਮੰਤਰੀ ਵੱਲੋਂ ਕਿਸ਼ਤੀ ਰਾਹੀਂ ਫ਼ਿਰੋਜ਼ਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ

ਜਸਕਰਨ ਸਿੰਘ ਗਹਿਰੀ ਬੁੱਟਰ ਅਤੇ ਭਰਤ ਕੁਮਾਰ ਦੀ ਅਗਵਾਈ ਵਿੱਚ ਨਹਿਰੀ ਕਲੋਨੀ ਨਿਵਾਸੀਆਂ ਨੇ ਆਰਤੀ ਕਰਕੇ ਸ਼੍ਰੀ ਮਹਿਤਾ ਪਿਤਾ-ਪੁੱਤਰ ਦਾ ਸ਼ਾਨਦਾਰ ਸਵਾਗਤ ਕੀਤਾ।ਇਸ ਤੋਂ ਬਾਅਦ, ਸ਼੍ਰੀ ਅਮਰਜੀਤ ਮਹਿਤਾ ਅਤੇ ਸ਼੍ਰੀ ਪਦਮਜੀਤ ਸਿੰਘ ਮਹਿਤਾ ਨੇ ਪੈਦਲ ਹੀ ਚੱਲ ਕੇ ਵੱਖ-ਵੱਖ ਸਮੱਸਿਆਵਾਂ ਦਾ ਜਾਇਜ਼ਾ ਲਿਆ। ਲੋਕਾਂ ਨੇ ਸੀਵਰੇਜ, ਸੜਕਾਂ ਦੇ ਸੁਧਾਰ, ਗਲੀਆਂ ਅਤੇ ਮੁਹੱਲਿਆਂ ਦੀ ਸਫਾਈ ਸਮੇਤ ਸਟਰੀਟ ਲਾਈਟਾਂ ਵਰਗੀਆਂ ਸਮੱਸਿਆਵਾਂ ਸਾਹਮਣੇ ਰੱਖੀਆਂ। ਮੇਅਰ ਨੇ ਸਬੰਧਤ ਵਿਭਾਗਾਂ ਨੂੰ ਜਲਦੀ ਤੋਂ ਜਲਦੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਪੂਰੇ ਪ੍ਰੋਗ੍ਰਾਮ ਦੌਰਾਨ ਸਥਾਨਕ ਨਿਵਾਸੀਆਂ ਵਿੱਚ ਭਾਰੀ ਉਤਸ਼ਾਹ ਦੇਖਿਆ ਗਿਆ। ਲੋਕਾਂ ਨੇ ਉਮੀਦ ਪ੍ਰਗਟ ਕੀਤੀ ਕਿ ਮੇਅਰ ਅਤੇ ਪੀਸੀਏ ਪ੍ਰਧਾਨ ਦੇ ਯਤਨਾਂ ਸਦਕਾ ਵਾਰਡ ਨੰਬਰ 17 ਦੀਆਂ ਪੁਰਾਣੀਆਂ ਸਮੱਸਿਆਵਾਂ ਜਲਦੀ ਹੀ ਹੱਲ ਹੋ ਜਾਣਗੀਆਂ।

ਇਹ ਵੀ ਪੜ੍ਹੋ  ਸਿੱਖਿਆ ਮੰਤਰੀ ਨੇ ਵਰ੍ਹਦੇ ਮੀਂਹ ਵਿੱਚ ਪ੍ਰਭਾਵਿਤ ਲੋਕਾਂ ਤੱਕ ਪਹੁੰਚ ਕੇ ਪ੍ਰਬੰਧਾਂ ਦਾ ਲਿਆ ਜ਼ਾਇਜਾ

ਇਸ ਦੌਰਾਨ ਮੇਅਰ ਸ਼੍ਰੀ ਪਦਮਜੀਤ ਸਿੰਘ ਮਹਿਤਾ ਨੇ ਅਪਾਹਜ ਮਾਤਾ ਗੀਤਾ ਰਾਣੀ ਨੂੰ ਪੈਨਸ਼ਨ ਦੇ ਚੈੱਕ ਵੀ ਭੇਟ ਕੀਤੇ। ਮਾਤਾ ਗੀਤਾ ਰਾਣੀ ਨੇ ਕਿਹਾ ਕਿ ਉਨ੍ਹਾਂ ਦੀ ਪੈਨਸ਼ਨ ਮਨਜ਼ੂਰ ਨਹੀਂ ਹੋ ਰਹੀ ਸੀ, ਪਰ ਮੇਅਰ ਸ਼੍ਰੀ ਪਦਮਜੀਤ ਸਿੰਘ ਮਹਿਤਾ ਨੇ ਉਸ ਦੀ ਪੈਨਸ਼ਨ ਮਨਜ਼ੂਰ ਕਰਵਾ ਦਿੱਤੀ, ਜਿਸ ਕਾਰਨ ਉਸ ਦਾ ਪਰਿਵਾਰ ਚੰਗਾ ਗੁਜ਼ਾਰਾ ਕਰ ਸਕੇਗਾ। ਮਾਤਾ ਨੇ ਮੇਅਰ ਦਾ ਧੰਨਵਾਦ ਕੀਤਾ। ਰੈਲੀ ਵਿੱਚ ਲੋਕਾਂ ਨੇ ਭਗਵੰਤ ਮਾਨ ਜ਼ਿੰਦਾਬਾਦ, ਸ਼੍ਰੀ ਅਮਰਜੀਤ ਮਹਿਤਾ, ਸ਼੍ਰੀ ਪਦਮਜੀਤ ਸਿੰਘ ਮਹਿਤਾ ਅਤੇ ਮਹਿਤਾ ਪਰਿਵਾਰ ਜ਼ਿੰਦਾਬਾਦ ਦੇ ਨਾਅਰੇ ਲਗਾ ਕੇ ਮਹਿਤਾ ਪਰਿਵਾਰ ਪ੍ਰਤੀ ਆਪਣਾ ਪਿਆਰ ਪ੍ਰਗਟ ਕੀਤਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

Our Visitor

1907354