ਪੁਲਿਸ ਥਾਣੇ ਦੀ ਹਵਾਲਾਤ ਦਾ ‘ਜਿੰਦਾ’ ਤੋੜ ਕੇ ਭੱਜੇ ਖ਼ਤਰਨਾਕ ਮੁਜਰਮ

Date:

spot_img

Batala News: Batala Police (ਬਟਾਲਾ ਪੁਲਿਸ) ਅਧੀਨ ਆਉਂਦੇ ਥਾਣਾ ਸੇਖਵਾਂ ਦੇ ਵਿਚੋਂ ਬੀਤੀ ਰਾਤ ਦੋ ਖ਼ਤਰਨਾਕ ਮੁਜਰਮਾਂ ਦੇ ਹਵਾਲਾਤ ਵਿਚੋਂ ਭੱਜਣ ਦਾ ਮਾਮਲਾ ਸਾਹਮਣੇ ਆਇਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਥਾਣੇ ਵਿਚ ਮੌਜੂਦ ਪੁਲਿਸ ਅਧਿਕਾਰੀਆਂ ਤੇ ਮੁਲਾਜਮਾਂ ਨੂੰ ਤੜਕ ਤੱਕ ਇੰਨ੍ਹਾਂ ਦੇ ਭੱਜਣ ਦੀ ਭਿਣਕ ਤੱਕ ਨਹੀਂ ਲੱਗੀ। ਜਦ ਤੜਕੇ ਹਵਾਲਾਤ ਨੂੰ ਖਾਲੀ ਦੇਖਿਆ ਤਾਂ ਡਿਊਟੀ ‘ਤੇ ਤੈਨਾਤ ਮੁਲਾਜਮਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ।

ਇਹ ਵੀ ਪੜ੍ਹੋ ਜੈਤੋ ਥਾਣੇ ਦਾ ਹੌਲਦਾਰ ਕਾਰ ਛੱਡਣ ਬਦਲੇ 5,000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਵੱਲੋਂ ਰੰਗੇ ਹੱਥੀਂ ਕਾਬੂ

ਦਸਿਆ ਜਾ ਰਿਹਾ ਕਿ ਪੁਲਿਸ ਹਿਰਾਸਤ ਦੌਰਾਨ ਭੱਜਣ ਵਾਲਿਆਂ ਵਿਚ ਇੱਕ ਕਤਲ ਦਾ ਮੁਲਜਮ ਹੈ ਤੇ ਦੂਜਾ ਨਸ਼ਾ ਤਸਕਰ ਦਸਿਆ ਜਾ ਰਿਹਾ। ਮੁਢਲੀ ਜਾਂਚ ਮੁਤਾਬਕ ਇਹ ਦੋਨੋਂ ਮੁਲਜਮ ਹਵਾਲਾਤ ਨੂੰ ਬਾਹਰੋਂ ਲੱਗੇ ਹੋਏ ਜਿੰਦਰੇ ਨੂੰ ਤੋੜ ਕੇ ਰਾਤ ਸਮੇਂ ਭੱਜ ਨਿਕਲੇ। ਪੁਲਿਸ ਵੱਲੋਂ ਫ਼ਰਾਰ ਮੁਲਜਮਾਂ ਨੂੰ ਫ਼ੜਣ ਲਈ ਛਾਪੇਮਾਰੀ ਤੇ ਚੈਕਿੰਗ ਜਾਰੀ ਹੈ। ਉਧਰ,ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਦੇ ਉੱਚ ਅਧਿਕਾਰੀ ਵੀ ਮੌਕੇ ‘ਤੇ ਪੁੱਜੇ ਤੇ ਉਨ੍ਹਾਂ ਜਾਂਚ ਪੜਤਾਲ ਕੀਤੀ।

ਇਹ ਵੀ ਪੜ੍ਹੋ Bathinda Suicide Case; ਜੱਜ ਦੀ ਰੀਡਰ ਤੇ ਉਸਦਾ ਪਤੀ ਗ੍ਰਿਫਤਾਰ, DSP ਦੀ ਭੂਮਿਕਾ ਦੀ ਹੋਵੇਗੀ ਜਾਂਚ

ਡੀਐਸਪੀ ਸਿਟੀ ਸੁਖਵਿੰਦਰ ਸਿੰਘ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਮੀਡੀਆ ਨੂੰ ਦੱਸਿਆ ਕਿ ਗੁਰਮੀਤ ਸਿੰਘ ਇੱਕ ਕਤਲ ਕੇਸ ਵਿੱਚ ਇੱਕ ਦਿਨ ਦੇ ਰਿਮਾਂਡ ‘ਤੇ ਸੀ ਅਤੇ ਹਰਪਾਲ ਸਿੰਘ ਇੱਕ ਡਰੱਗ ਕੇਸ ਵਿੱਚ ਜੇਲ੍ਹ ਵਿੱਚ ਸੀ। ਉਨ੍ਹਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਸੀ।ਪ੍ਰੰਤੂ ਦੋਵੇਂ ਰਾਤ ਵੇਲੇ ਲਾਕਅੱਪ ਦਾ ਤਾਲਾ ਤੋੜ ਕੇ ਭੱਜਣ ਵਿੱਚ ਕਾਮਯਾਬ ਹੋ ਗਏ। ਮੁਲਜ਼ਮਾਂ ਨੂੰ ਫੜਨ ਲਈ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹਨ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img

Share post:

Popular

More like this
Related

DGP Gaurav Yadav ਨੇ ਨਵਾਂ ‘ਸਾਂਝ ਸਿਟੀਜ਼ਨ ਪੋਰਟਲ’ ਕੀਤਾ ਲਾਂਚ, ਮਹਿਲਾ ਪੁਲਿਸ ਮੁਲਾਜ਼ਮਾਂ ਲਈ 93 ਈ-ਸਕੂਟਰਾਂ ਨੂੰ ਦਿਖਾਈ ਹਰੀ ਝੰਡੀ

👉ਨਾਗਰਿਕ-ਕੇਂਦ੍ਰਿਤ ਪੋਰਟਲ ਵਿੱਚ ਆਧਾਰ-ਸਮਰੱਥ ਈ-ਕੇਵਾਈਸੀ, ਕਿਊਆਰ-ਪ੍ਰਮਾਣਿਤ ਸਰਟੀਫਿਕੇਟ, ਕਾਰਜ ਰਹਿਤ...