Tuesday, May 19, 2026
Home Blog Page 486

ਪੰਜਾਬ ‘ਚ ਹੜਾਂ ਦਾ ਕਹਿਰ;ਅਰਵਿੰਦ ਕੇਜਰੀਵਾਲ ਦੀ ਅਪੀਲ’ਤੇ ਆਪ MP ਤੇ MLA ਆਪਣੀ ਇੱਕ ਮਹੀਨੇ ਦੀ ਤਨਖ਼ਾਹ ਰਾਹਤ ਫੰਡ’ਚ ਕਰਨਗੇ ਦਾਨ

0

Punjab News: ਪੰਜਾਬ ਦੇ ਵਿੱਚ ਚੱਲ ਰਹੇ ਹੜਾਂ ਦੇ ਕਹਿਰ ਦੌਰਾਨ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਪੀਲ ‘ਤੇ ਪਾਰਟੀ ਦੇ ਸਮੂਹ ਐਮਪੀਜ਼ ਅਤੇ ਐਮਐਲਏਜ਼ ਆਪਣੀ ਇੱਕ ਮਹੀਨੇ ਦੀ ਤਨਖਾਹ ਹੜ ਪੀੜਤਾਂ ਲਈ ਦੇਣਗੇ। ਪੰਜਾਬ ਦੇ ਵਿੱਚ ਭਿਆਨਕ ਹੋ ਰਹੀ ਸਥਿਤੀ ਨੂੰ ਦੇਖਦਿਆਂ ਸ਼੍ਰੀ ਕੇਜਰੀਵਾਲ ਨੇ ਆਪਣੇ ਸਮੂਹ ਆਗੂਆਂ, ਵਰਕਰਾਂ ਅਤੇ ਵਿਧਾਇਕਾਂ ਆਦਿ ਨੂੰ ਹੜ ਪੀੜਤਾਂ ਦੀ ਬਾਂਹ ਫੜਨ ਦੀ ਅਪੀਲ ਕੀਤੀ ਸੀ।

ਇਹ ਵੀ ਪੜ੍ਹੋ  Sri Muktsar Sahib Police ਵੱਲੋਂ ਲਾਰੈਂਸ ਬਿਸ਼ਨੋਈ ਗਿਰੋਹ ਦੇ ਨਜ਼ਦੀਕੀ ਸਾਥੀ ਸ੍ਰੀ ਮੁਕਤਸਰ ਸਾਹਿਬ ‘ਚ ਕੀਤੇ ਗ੍ਰਿਫ਼ਤਾਰ

ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ। ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਇਸ ਦੀ ਪੁਸ਼ਟੀ ਕਰਦਿਆਂ ਦਾਅਵਾ ਕੀਤਾ ਹੈ ਕਿ ਅਸੀਂ ਸਾਰੇ ਮਿਲ ਕੇ ਪੰਜਾਬ ਨੂੰ ਇਸ ਭਿਆਨਕ ਤ੍ਰਾਸਦੀ ਦੇ ਵਿੱਚੋਂ ਬਾਹਰ ਕੱਢ ਸਕਦੇ ਹਾਂ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

SGPC ਮੁਲਾਜ਼ਮਾਂ ਵੱਲੋਂ ਇਕ ਦਿਨ ਤਨਖ਼ਾਹ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਦੇਣ ਦਾ ਫੈਸਲਾ

0

Amritsar News:ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਅੰਦਰ ਹੜ੍ਹਾਂ ਕਾਰਨ ਹੋਈ ਤਬਾਹੀ ਨਾਲ ਲੋਕਾਂ ਦੇ ਹੋਏ ਵੱਡੇ ਨੁਕਸਾਨ ਦੇ ਮੱਦੇਨਜ਼ਰ ਸ਼੍ਰੋਮਣੀ ਕਮੇਟੀ ਮੁਲਾਜ਼ਮ ਵੀ ਮੱਦਦ ਲਈ ਅੱਗੇ ਆਏ ਹਨ। ਇਸੇ ਤਹਿਤ ਹੀ ਮੁਲਾਜ਼ਮਾਂ ਵੱਲੋਂ ਇਕ ਦਿਨ ਦੀ ਤਨਖ਼ਾਹ ਸ਼੍ਰੋਮਣੀ ਕਮੇਟੀ ਵੱਲੋਂ ਕੀਤੀਆਂ ਜਾ ਰਹੀਆਂ ਰਾਹਤ ਸੇਵਾਵਾਂ ਵਿਚ ਦੇਣ ਦਾ ਫੈਸਲਾ ਕੀਤਾ ਹੈ।ਇਸ ਸਬੰਧੀ ਗੱਲ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ ਨੇ ਕਿਹਾ ਕਿ ਇਸ ਦੁੱਖ ਦੀ ਘੜੀ ਸਿੱਖ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੜ੍ਹ ਆਉਣ ਦੇ ਪਹਿਲੇ ਦਿਨ ਤੋਂ ਨਿਰੰਤਰ ਸੇਵਾ ਨਿਭਾ ਰਹੀ ਹੈ। ਸੰਸਥਾ ਦੇ ਮੁਲਾਜ਼ਮ ਖ਼ੁਦ ਪੀੜਤਾਂ ਤੱਕ ਪਹੁੰਚ ਕੇ ਸੇਵਾਵਾਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਕੁਦਰਤੀ ਆਫ਼ਤ ਸਮੇਂ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੇ ਵੱਡੀਆਂ ਸੇਵਾਵਾਂ ਨਿਭਾਈਆਂ ਹਨ।

ਇਹ ਵੀ ਪੜ੍ਹੋ  Mohali Police ਵੱਲੋਂ ਟੈਕਸੀ ਡਰਾਈਵਰ ਦੇ ਕਤਲ ਮਾਮਲੇ ‘ਚ ਜੈਸ਼ ਏ ਮੁਹੰਮਦ ਅੱਤਵਾਦੀ ਜੱਥੇਵੰਦੀ ਦਾ ਕਾਰਕੁੰਨ ਸਾਥੀਆਂ ਸਮੇਤ ਗ੍ਰਿਫਤਾਰ

ਵੱਖ-ਵੱਖ ਸਮੇਂ ਆਈਆਂ ਕੁਦਰਤੀ ਆਫ਼ਤਾਂ ਮੌਕੇ ਸ਼੍ਰੋਮਣੀ ਕਮੇਟੀ ਮੁਲਾਜ਼ਮ ਜਿਥੇ ਪੀੜਤ ਇਲਾਕਿਆਂ ਵਿਚ ਖ਼ੁਦ ਪਹੁੰਚ ਕੇ ਸੇਵਾ ਕਰਦੇ ਹਨ, ਉਥੇ ਹੀ ਹਰ ਵਾਰ ਆਪਣੀ ਤਨਖਾਹ ਵਿੱਚੋਂ ਵੀ ਲੋੜਵੰਦਾਂ ਲਈ ਸਹਾਇਤਾ ਕਰਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਿਰਦੇਸ਼ਾਂ ਅਨੁਸਾਰ ਬੀਤੇ ਕਈ ਦਿਨਾਂ ਤੋਂ ਸਾਡੇ ਮੁਲਾਜ਼ਮ ਆਪਣੀ ਪ੍ਰਵਾਹ ਕੀਤੇ ਬਿਨਾਂ ਪਾਣੀ ਵਿਚ ਘਿਰੇ ਲੋਕਾਂ ਤੱਕ ਪਹੁੰਚ ਕੇ ਸੰਸਥਾ ਵੱਲੋਂ ਲੋੜਵੰਦਾਂ ਦੀ ਮੱਦਦ ਕਰ ਰਹੇ ਹਨ। ਅੱਜ ਸਮੂਹ ਮੁਲਾਜ਼ਮਾਂ ਨੇ ਇਕੱਤਰਤਾ ਕਰਕੇ ਇਕ ਦਿਨ ਦੀ ਤਨਖ਼ਾਹ ਹੜ੍ਹ ਪੀੜਤਾਂ ਲਈ ਚੱਲ ਰਹੀਆਂ ਰਾਹਤ ਸੇਵਾਵਾਂ ਵਿਚ ਦੇਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਹਾਲਾਤ ਸੁਖਾਵੇਂ ਹੋਣ ਤੱਕ ਸੇਵਾਵਾਂ ਲਗਾਤਾਰ ਜਾਰੀ ਰਹਿਣਗੀਆਂ।

ਇਹ ਵੀ ਪੜ੍ਹੋ  MLA ਹਰਮੀਤ ਸਿੰਘ ਪਠਾਣਮਾਜਰਾ ਪੁਲਿਸ ਹਿਰਾਸਤ ਵਿਚੋਂ ਹੋਇਆ ਫ਼ਰਾਰ,ਚੱਲੀ ਗੋ+ਲੀ ਵਿੱਚ ਇਕ ਮੁਲਾਜ਼ਮ ਵੀ ਹੋਇਆ ਜ਼ਖਮੀ

ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ ਤੋਂ ਇਲਾਵਾ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸ. ਬਲਵਿੰਦਰ ਸਿੰਘ ਕਾਹਲਵਾਂ, ਵਧੀਕ ਸਕੱਤਰ ਸ. ਗੁਰਿੰਦਰ ਸਿੰਘ ਮਥਰੇਵਾਲ, ਸ. ਬਿਜੈ ਸਿੰਘ, ਨਿੱਜੀ ਸਕੱਤਰ ਸ. ਸ਼ਾਹਬਾਜ਼ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਜਨਰਲ ਮੈਨੇਜਰ ਸ. ਭਗਵੰਤ ਸਿੰਘ ਧੰਗੇੜਾ, ਮੀਤ ਸਕੱਤਰ ਸ. ਗੁਰਦਿਆਲ ਸਿੰਘ, ਸ. ਗੁਰਨਾਮ ਸਿੰਘ, ਸ. ਜਸਵਿੰਦਰ ਸਿੰਘ ਜੱਸੀ, ਸ. ਹਰਭਜਨ ਸਿੰਘ ਵਕਤਾ, ਸ. ਸੁਖਬੀਰ ਸਿੰਘ, ਸੁਪ੍ਰਿੰਟੈਂਡੈਂਟ ਸ. ਨਿਸ਼ਾਨ ਸਿੰਘ, ਸ. ਮਲਕੀਤ ਸਿੰਘ ਬਹਿੜਵਾਲ ਸਮੇਤ ਸ਼੍ਰੋਮਣੀ ਕਮੇਟੀ ਮੁਲਾਜ਼ਮ ਮੌਜੂਦ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਭਗਵੰਤ ਸਿੰਘ ਮਾਨ ਦੀ ਸਰਕਾਰ ਲੋਕਾਂ ਦੀਆਂ ਚਿਰਕੋਣੀਆਂ ਮੰਗਾਂ ਨੂੰ ਪੱਕੇ ਤੌਰ ਤੇ ਹੱਲ ਕਰਨ ਲਈ ਵਚਨਵੱਧ:ਕੁਲਵੰਤ ਸਿੰਘ

0

ਫੇਸ-6 ਅਤੇ ਫੇਸ -9 ਦੇ ਕੁਆਰਟਰਾਂ ਦੇ ਵਸਨੀਕਾਂ ਨੇ ਕੀਤੀ ਵਿਧਾਇਕ ਕੁਲਵੰਤ ਸਿੰਘ ਦੇ ਨਾਲ ਮੁਲਾਕਾਤ
SAS Nagar News: ਅੱਜ ਫੇਸ-6 ਅਤੇ ਫੇਸ-9 ਨਾਲ ਸੰਬੰਧਿਤ ਕੁਆਰਟਰਾਂ ਦੇ ਵਸਨੀਕਾਂ ਦਾ ਇੱਕ ਵਫਦ ਵਿਧਾਇਕ ਕੁਲਵੰਤ ਸਿੰਘ ਨੂੰ ਮਿਲਿਆ, ਜਿਸ ਵਿੱਚ ਫੇਸ -6 ਅਤੇ ਫੇਸ-9 ਦੇ ਕੁਆਰਟਰਾਂ ਦੀ ਅਲਾਟਮੈਂਟ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਸਾਬਕਾ ਕੌਂਸਲਰ ਆਰ.ਪੀ. ਸ਼ਰਮਾ ਨੇ ਦੱਸਿਆ ਕਿ ਇਹ ਮਕਾਨ 1978 ਦੇ ਵਿੱਚ ਮਿਲੇ ਸਨ ਅਤੇ 12 ਕੁ ਵਰ੍ਹੇ ਪਹਿਲਾਂ ਸਰਕਾਰ ਵੇਲੇ ਬਕਾਇਦਾ ਇਸਨੂੰ ਕੈਬਿਨਟ ਵਿੱਚ ਪਾਸ ਕਰ ਦਿੱਤਾ ਗਿਆ ਸੀ ਕਿ ਇਹ ਅਲਾਟਮੈਂਟਾਂ ਪੱਕੀ ਕਰ ਦਿੱਤੀ ਜਾਵੇਗੀ ਅਤੇ ਇਸ ਪ੍ਰਕਿਰਿਆ ਨੂੰ ਅੱਗੇ ਵਧਾਉਣ ਦੇ ਲਈ ਬਕਾਇਦਾ ਇੱਕ 5- ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ, ਪ੍ਰੰਤੂ ਐਨ ਮੌਕੇ ਤੇ ਚੋਣ ਜ਼ਾਬਤਾ ਲਾਗੂ ਹੋਣ ਦੇ ਚਲਦਿਆਂ ਇਹ ਪ੍ਰਕਿਰਿਆ ਪੂਰੀ ਤਰ੍ਹਾਂ ਸਿਰੇ ਨਹੀਂ ਲੱਗ ਸਕੀ ਅਤੇ ਮਾਮਲਾ ਜਿਉਂ ਦਾ ਤਿਉਂ ਲਮਕਿਆ ਪਿਆ ਹੈ।

ਇਹ ਵੀ ਪੜ੍ਹੋ  Mohali Police ਵੱਲੋਂ ਟੈਕਸੀ ਡਰਾਈਵਰ ਦੇ ਕਤਲ ਮਾਮਲੇ ‘ਚ ਜੈਸ਼ ਏ ਮੁਹੰਮਦ ਅੱਤਵਾਦੀ ਜੱਥੇਵੰਦੀ ਦਾ ਕਾਰਕੁੰਨ ਸਾਥੀਆਂ ਸਮੇਤ ਗ੍ਰਿਫਤਾਰ

ਵਸਨੀਕਾਂ ਵੱਲੋਂ ਵਿਧਾਇਕ ਕੁਲਵੰਤ ਸਿੰਘ ਦੇ ਨਾਲ ਮੁਲਾਕਾਤ ਕਰਕੇ ਇਹਨਾਂ ਇਹਨਾਂ ਕੁਆਰਟਰਾਂ ਨੂੰ ਅਲਾਟਮੈਂਟ ਕੀਤੇ ਜਾਣ ਦੀ ਮੰਗ ਤੇ ਭਰੋਸਾ ਦਿਵਾਉਂਦਿਆਂ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਸਬੰਧਤ ਉੱਚ ਅਧਿਕਾਰੀਆਂ ਨਾਲ ਵਿਚਾਰ ਕੇ ਕੁਆਰਟਰਾਂ ਦੀ ਅਲਾਟਮੈਂਟ ਦੇ ਨਾਲ ਸੰਬੰਧਿਤ ਇਸ ਮਸਲੇ ਦਾ ਜਲਦੀ ਤੋਂ ਜਲਦੀ ਕਰਵਾਉਣਗੇ।ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀਆਂ ਚਿਰਕੋਣੀਆਂ ਮੰਗਾਂ ਨੂੰ ਪੱਕੇ ਤੌਰ ਤੇ ਹੱਲ ਕਰਨ ਲਈ ਵਚਨਵੱਧ ਹੈ। ਵਿਧਾਇਕ ਕੁਲਵੰਤ ਸਿੰਘ ਦੇ ਨਾਲ ਮੁਲਾਕਾਤ ਦੇ ਦੌਰਾਨ ਇਸ ਵਫਦ ਦੇ ਵਿੱਚ ਸਾਬਕਾ ਕੌਂਸਲਰ ਆਰ. ਪੀ. ਸ਼ਰਮਾ, ਕ੍ਰਿਸ਼ਨ, ਰਣਜੀਤ ਸਿੰਘ, ਜਗਦੀਸ਼ ਸਿੰਘ, ਹੇਮ ਰਾਜ ਅਤੇ ਮਹੱਲਾ ਵਾਸੀਆਂ ਤੋਂ ਇਲਾਵਾ ਵੱਡੀ ਗਿਣਤੀ ਦੇ ਵਿੱਚ ਮਹਿਲਾਵਾਂ ਵੀ ਸ਼ਾਮਿਲ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

Mohali Police ਵੱਲੋਂ ਟੈਕਸੀ ਡਰਾਈਵਰ ਦੇ ਕਤਲ ਮਾਮਲੇ ‘ਚ ਜੈਸ਼ ਏ ਮੁਹੰਮਦ ਅੱਤਵਾਦੀ ਜੱਥੇਵੰਦੀ ਦਾ ਕਾਰਕੁੰਨ ਸਾਥੀਆਂ ਸਮੇਤ ਗ੍ਰਿਫਤਾਰ

0

SAS Nagar News: ਮੋਹਾਲੀ ਪੁਲਿਸ ਨੇ ਮੰਗਲਵਾਰ ਨੂੰ ਇੱਕ ਵੱਡੀ ਕਾਰਵਾਈ ਕਰਦਿਆਂ ਪਿਛਲੇ ਦਿਨੀਂ ਇੱਕ ਟੈਕਸੀ ਡਰਾਈਵਰ ਦੇ ਹੋਏ ਕਤਲ ਮਾਮਲੇ ਵਿਚ ਜੈਸ਼ ਏ ਮੁਹੰਮਦ ਅੱਤਵਾਦੀ ਜੱਥੇਵੰਦੀ ਦੇ ਕਾਰਕੂਨ ਨੂੰ ਸਾਥੀਆਂ ਸਮੇਤ ਗ੍ਰਿਫਤਾਰ ਕੀਤਾ ਹੈ। ਮੁਲਜਮਾਂ ਦੇ ਕੋਲੋਂ ਲੁੱਟ ਕੀਤੀ ਕਾਰ ਅਤੇ ਪਿਸਟਲ .32 ਬੋਰ ਵੀ ਬ੍ਰਾਮਦ ਕੀਤਾ ਗਿਆ। ਮਾਮਲੇ ਦੀ ਜਾਣਕਾਰੀ ਦਿੰਦਿਆਂ ਰੋਪੜ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਮਿਤੀ 29-08-2025 ਖਰੜ੍ਹ ਏਰੀਆ ਤੋਂ ਇੱਕ ਕੈਬ ਡਰਾਈਵਰ ਨੂੰ ਕੁੱਝ ਨਾ-ਮਲੂਮ ਵਿਅਕਤੀ ਕਤਲ ਕਰਕੇ ਲਾਸ਼ ਨੂੰ ਥਾਣਾ ਆਈ.ਟੀ. ਸਿਟੀ ਏਰੀਆ ਵਿੱਚ ਸੁੱਟਕੇ ਫ਼ਰਾਰ ਹੋ ਗਏ ਸਨ ਤੇ ਜਾਂਦੇ ਸਮੇਂ ਉਸਦੀ ਡਿਜਾਇਰ ਕਾਰ ਅਤੇ ਉਸਦਾ ਸਮਾਨ ਲੁੱਟਕੇ ਫਰਾਰ ਹੋ ਗਏ ਸਨ। ਇਸ ਸਬੰਧੀ 31-08-2025 ਨੂੰ ਮ੍ਰਿਤਕ ਅਨਿਲ ਕੁਮਾਰ ਵਾਸੀ ਮਕਾਨ ਨੰ: 1031 ਨੇੜੇ ਕਾਹਲੋ ਫਾਰਮ, ਕਮਾਊ ਕਲੋਨੀ, ਥਾਣਾ ਨਵਾਂ ਗਾਓ, ਜਿਲਾ ਐਸ.ਏ.ਐਸ. ਨਗਰ ਦੀ ਪਤਨੀ ਸੁਧਾ ਦੇਵੀ ਦੇ ਬਿਆਨਾਂ ਦੇ ਅਧਾਰ ਤੇ ਮੁਕੱਦਮਾ ਨੰ: 87 ਮਿਤੀ 31-08-2025 ਅ/ਧ 127(6) BNS ਥਾਣਾ ਨਵਾਂ ਗਾਓ ਦਰਜ ਰਜਿਸਟਰ ਹੋਇਆ ਸੀ। ਮ੍ਰਿਤਕ ਅਨਿਲ ਕੁਮਾਰ ਸਵਿਫਟ ਡਿਜਾਇਰ (ਗੱਡੀ ਨੰ: PB01-D-6299) ਟੈਕਸੀ ਰੈਪੀਡੋ ਚਲਾਉਂਦਾ ਸੀ।

ਇਹ ਵੀ ਪੜ੍ਹੋ  Sri Muktsar Sahib Police ਵੱਲੋਂ ਲਾਰੈਂਸ ਬਿਸ਼ਨੋਈ ਗਿਰੋਹ ਦੇ ਨਜ਼ਦੀਕੀ ਸਾਥੀ ਸ੍ਰੀ ਮੁਕਤਸਰ ਸਾਹਿਬ ‘ਚ ਕੀਤੇ ਗ੍ਰਿਫ਼ਤਾਰ

ਘਟਨਾ ਵਾਲੇ ਦਿਨ ਉਹ ਹਰ ਰੋਜ ਦੀ ਤਰਾਂ ਵਕਤ ਕ੍ਰੀਬ 08:30 AM ਵਜੇਂ ਘਰ ਤੋਂ ਗੱਡੀ ਪਰ ਸਵਾਰ ਹੋ ਕੇ ਗਿਆ ਸੀ। ਜਿਸਨੇ ਕਿਹਾ ਸੀ ਕਿ ਉਹ ਖਰੜ੍ਹ ਤੋਂ ਰੇਲਵੇ ਸਟੇਸ਼ਨ ਚੰਡੀਗੜ੍ਹ ਦੀ ਸਵਾਰੀ ਲੈ ਕੇ ਜਾ ਰਿਹਾ ਹੈ। ਪ੍ਰੰਤੂ ਉਸਤੋਂ ਬਾਅਦ ਉਹ ਆਪਣੇ ਪਤੀ ਨਾਲ਼ ਲਗਾਤਾਰ ਸੰਪਰਕ ਕਰਦੀ ਰਹੀ ਪਰ ਉਸਦੇ ਪਤੀ ਦੇ ਦੋਨੋਂ ਮੋਬਾਇਲ ਫੋਨ ਬੰਦ ਆ ਰਹੇ ਸਨ।ਮੁਕੱਦਮਾ ਦਰਜ ਹੋਣ ਤੋਂ ਬਾਅਦ ਹਾਲਾਤਾਂ ਨੂੰ ਗੰਭੀਰਤਾ ਨਾਲ਼ ਦੇਖਦੇ ਹੋਏ ਸੀਨੀਅਰ ਕਪਤਾਨ ਪੁਲਿਸ ਹਰਮਨਦੀਪ ਸਿੰਘ ਹਾਂਸ ਵੱਲੋਂ ਮੋਹਾਲ਼ੀ ਪੁਲਿਸ ਦੀਆਂ ਅੱਡ-ਅੱਡ ਟੀਮਾਂ ਬਣਾਈਆਂ ਗਈਆਂ। ਜਿੰਨ੍ਹਾਂ ਸਾਂਝੇ ਤੌਰ ‘ਤੇ ਟੈਕਨੀਕਲ ਅਤੇ ਹਿਊਮਨ ਸੋਰਸ ਰਾਹੀਂ ਕਾਰਵਾਈ ਕਰਦੇ ਹੋਏ, ਮੁਲਜਮਾਂ ਨੂੰ ਬੱਸ ਸਟੈਂਡ ਬਟਾਲ਼ਾ ਅਤੇ ਗੁਰਦਾਸਪੁਰ ਏਰੀਆ ਤੋਂ ਗ੍ਰਿਫਤਾਰ ਕੀਤਾ। ਗ੍ਰਿਫਤਾਰ ਕੀਤੇ ਮੁਲਜਮਾਂ ਦੀ ਪਹਿਚਾਣ ਸਾਹਿਲ ਬਾਸ਼ੀਰ (19 ਸਾਲ)ਪੁੱਤਰ ਬਾਸ਼ੀਰ ਅਹਿਮਦ ਵਾਸੀ ਪਿੰਡ ਹਦਵਾਰਾ ਲੰਗਾਤੇ ਤਹਿਸੀਲ ਕਰਾਲਕੁੰਡ, ਜਿਲਾ ਕੁਪਵਾੜਾ, ਜੰਮੂ , ਮੁਨੀਸ਼ ਸਿੰਘ ਉਰਫ ਅੰਸ਼ (22 ਸਾਲ) ਪੁੱਤਰ ਸ਼ਮਸ਼ੇਰ ਸਿੰਘ ਵਾਸੀ ਪਿੰਡ ਕੋਟਲੀ, ਤਹਿਸੀਲ ਕਸ਼ਤੀਗੜ, ਜਿਲਾ ਡੋਡਾ, ਜੰਮੂ ਅਤੇ ਐਜਾਜ ਅਹਿਮਦ ਖਾਨ ਉਰਫ ਵਸੀਮ (22 ਸਾਲ) ਪੁੱਤਰ ਗੁਲਾਮ ਮੁਹੰਮਦ ਖਾਨ ਵਾਸੀ ਪਿੰਡ ਮੰਜਪੁਰਾ, ਤਹਿਸੀਲ ਤੇ ਜਿਲਾ ਕਲਾਮਾਬਾਦ, ਜੰਮੂ ਦੇ ਤੌਰ ‘ਤੇ ਹੋਈ। ਵਸੀਮ ਪਿਛਲੇ 8 ਸਾਲਾਂ ਤੋਂ ਬਟਾਲ਼ਾ ਵਿਖੇ ਰਹਿ ਰਿਹਾ ਸੀ ।

ਇਹ ਵੀ ਪੜ੍ਹੋ MLA ਹਰਮੀਤ ਸਿੰਘ ਪਠਾਣਮਾਜਰਾ ਪੁਲਿਸ ਹਿਰਾਸਤ ਵਿਚੋਂ ਹੋਇਆ ਫ਼ਰਾਰ,ਚੱਲੀ ਗੋ+ਲੀ ਵਿੱਚ ਇਕ ਮੁਲਾਜ਼ਮ ਵੀ ਹੋਇਆ ਜ਼ਖਮੀ

ਪੁਲਿਸ ਵੱਲੋਂ ਮੁਲਜਮਾਂ ਤੋਂ ਕੀਤੀ ਪੁਛਗਿਛ ਦੌਰਾਨ ਖੁਲਾਸਾ ਹੋਇਆ ਕਿ ਮੁਲਜਮ ਸਾਹਿਲ ਬਾਸ਼ੀਰ ਜੈਸ਼ ਏ ਮੁਹੰਮਦ ਅੱਤਵਾਦੀ ਸੰਗਠਨ ਦਾ ਮੈਂਬਰ ਹੈ, ਜੋ ਕਿ ਮੁਕੱਦਮਾ ਨੰ: 30 ਮਿਤੀ 14-08-2025 ਅ/ਧ 13, 18, 23 UAPA Act 25(7)-54-59 Arms Act ਥਾਣਾ ਕਲਾਮਾਬਾਦ, ਜੰਮੂ ਅਤੇ ਕਸ਼ਮੀਰ ਵਿੱਚ ਵੀ ਲੋੜੀਂਦਾ ਹੈ। ਇਹਨਾਂ ਮੁਲਜਮਾਂ ਵੱਲੋਂ ਮਿਤੀ 29-08-2025 ਨੂੰ ਖਰੜ੍ਹ ਤੋਂ ਰੇਲਵੇ ਸਟੇਸ਼ਨ ਚੰਡੀਗੜ ਜਾਣ ਦਾ ਬਹਾਨਾ ਬਣਾਕੇ ਉਕਤ ਕਾਰ ਡਿਜਾਇਰ ਕੈਬ ਬੁੱਕ ਕੀਤੀ ਸੀ, ਜਿਨਾਂ ਨੇ ਟੈਕਸੀ ਡਰਾਈਵਰ ਅਨਿਲ ਕੁਮਾਰ ਨੂੰ ਪਹਿਲਾਂ ਫੇਸ 3B2 ਮੋਹਾਲ਼ੀ ਤੋਂ ਹੁੰਦੇ ਹੋਏ ਏਅਰਪੋਰਟ ਰੋਡ ਜਾਣ ਨੂੰ ਕਿਹਾ ਸੀ, ਜਦੋਂ ਅਨਿਲ ਕੁਮਾਰ ਦੋਸ਼ੀਆਂ ਨੂੰ ਏਅਰਪੋਰਟ ਰੋਡ ਤੇ ਸਲਿੱਪ ਰੋਡ ਨੇੜੇ ਪਿੰਡ ਕੰਡਾਲ਼ਾ ਲੈ ਕੇ ਪੁੱਜਾ ਤਾਂ ਇਹਨਾਂ ਨੇ ਅਨਿਲ ਕੁਮਾਰ ਨੂੰ ਗੱਡੀ ਤੋਂ ਥੱਲੇ ਉੱਤਾਰ ਕੇ ਉਸਦੇ ਗੋਲ਼ੀਆਂ ਮਾਰਕੇ, ਉਸਦਾ ਕਤਲ ਕਰ ਦਿੱਤਾ। ਇੰਨ੍ਹਾਂ ਦੀ ਨਿਸ਼ਾਨਦੇਹੀ ਤੇ ਲੁੱਟ ਕੀਤੀ ਕਾਰ ਨੰ: PB01-D-6299 ਬੰਦ ਪਏ ਬੱਸ ਸਟੈਂਡ ਚਮੰਡਾ ਦੇਵੀ ਥਾਣਾ ਕੱਥੂ ਨੰਗਲ਼ ਜਿਲਾ ਅੰਮ੍ਰਿਤਸਰ ਦਿਹਾਤੀ ਤੋਂ ਬ੍ਰਾਮਦ ਕੀਤੀ ਗਈ ਅਤੇ ਵਾਰਦਾਤ ਵਿੱਚ ਵਰਤਿਆ ਪਿਸਟਲ .32 ਬੋਰ ਅਤੇ ਡੈੱਡ ਬਾਡੀ ਦੇ ਨੇੜੇ ਤੋਂ 03 ਖੋਲ ਕਾਰਤੂਸ ਵੀ ਬ੍ਰਾਮਦ ਕੀਤੇ ਗਏ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਜ਼ਮੀਨਾਂ ਦੀ ਪੱਕੀ ਮਾਲਕੀ ਦਵਾਉਣ ਅਤੇ ਸੁਰੱਖਿਅਤ ਸਥਾਨਾਂ ਤੇ ਰਿਹਾਇਸ਼ੀ ਜਗ੍ਹਾ ਦੇਣ ਸਬੰਧੀ ਕੀਤੇ ਜਾਣਗੇ ਵਿਸ਼ੇਸ਼ ਯਤਨ-ਗਵਰਨਰ ਗੁਲਾਬ ਚੰਦ ਕਟਾਰੀਆ

0

👉ਗਵਰਨਰ ਗੁਲਾਬ ਚੰਦ ਕਟਾਰੀਆਂ ਨੇ ਫਿਰੋਜ਼ਪੁਰ ਵਿਖੇ ਹੜ੍ਹ ਪ੍ਰਭਾਵਿਤ ਖੇਤਰਾਂ ਅਤੇ ਰਾਹਤ ਕੈਂਪਾਂ ਦਾ ਕੀਤਾ ਦੌਰਾ
Ferozepur News:ਜ਼ਮੀਨਾਂ ਦੀ ਪੱਕੀ ਮਾਲਕੀ ਕਰਕੇ ਗਿਰਦਾਵਰੀ ਰਾਹੀਂ ਫਸਲਾਂ ਦਾ ਮੁਆਵਜ਼ਾ ਦੇਣ ਅਤੇ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਸਰਕਾਰੀ ਸਕੀਮਾਂ ਦਾ ਲਾਭ ਦਵਾਉਣ ਸਬੰਧੀ ਮੰਗ ਬਿਲਕੁਲ ਜਾਇਜ਼ ਹੈ ਅਤੇ ਇਸ ਸਬੰਧੀ ਸੀਐਮ ਸਾਹਿਬ ਦੇ ਧਿਆਨ ਵਿੱਚ ਲਿਆ ਕੇ ਪੱਕੇ ਤੌਰ ਤੇ ਹੱਲ ਕਰਨ ਦਾ ਯਤਨ ਕੀਤਾ ਜਾਵੇਗਾ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਪੰਜਾਬ ਦੇ ਗਵਰਨਰ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਫਿਰੋਜ਼ਪੁਰ ਦੇ ਪਿੰਡ ਬਾਰੇ ਕੇ ਸਕੂਲ ਵਿਖੇ ਹੜ ਪੀੜਤਾਂ ਲਈ ਬਣਾਏ ਗਏ ਰਾਹਤ ਕੇਂਦਰ ਵਿਚ ਰੱਖੇ ਗਏ ਹੜ ਪੀੜਤਾਂ ਨਾਲ ਮੁਲਾਕਾਤ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਨ ਮੌਕੇ ਕੀਤਾ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਸ. ਰਣਬੀਰ ਸਿੰਘ ਭੁੱਲਰ, ਕਮਿਸ਼ਨਰ ਫਿਰੋਜਪੁਰ ਮੰਡਲ ਸ੍ਰੀ ਅਰੁਣ ਸ਼ੇਖੜੀ, ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਅਤੇ ਐਸ.ਐਸ.ਪੀ ਭੁਪਿੰਦਰ ਸਿੰਘ ਮੌਜੂਦ ਸਨ। ਇਸ ਤੋਂ ਪਹਿਲਾਂ ਉਹਨਾਂ ਨੇ ਹੁਸੈਨੀਵਾਲਾ ਸ਼ਹੀਦੀ ਸਮਾਰਕ ਤੇ ਪਹੁੰਚ ਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।

ਇਹ ਵੀ ਪੜ੍ਹੋ  ਪੰਜਾਬ ‘ਚ ਹੜ੍ਹ ਪੀੜਤਾਂ ਦੇ ਹੱਕ ਵਿਚ ਡਟੇ ਰਾਜ ਸਭਾ ਮੈਂਬਰ ਸੰਦੀਪ ਪਾਠਕ, ਹੜ੍ਹ ਪੀੜਤਾਂ ਲਈ ਦਿੱਤੇ 5 ਕਰੋੜ

ਗਵਰਨਰ ਸ੍ਰੀ ਗੁਲਾਬ ਚੰਦ ਕਟਾਰੀਆਂ ਨੇ ਕਿਹਾ ਕਿ 250 ਤੋਂ ਵੱਧ ਹੜ ਪੀੜਤਾਂ ਨੂੰ ਬਾਰੇ ਕੇ ਸਕੂਲ ਵਿਖੇ ਬਣਾਏ ਰਾਹਤ ਕੇਂਦਰ ਵਿਚ ਸੁਰਖਿਅਤ ਰੱਖਿਆ ਗਿਆ ਹੈ। ਇਹਨਾਂ ਨੇ ਦੱਸਿਆ ਹੈ ਕਿ ਉਹ ਆਪਣੇ ਬਜ਼ੁਰਗਾਂ ਦੇ ਨਾਲ ਪਿੱਛਲੇ 70 ਸਾਲਾਂ ਤੋਂ ਆਪਣੇ ਬਜ਼ਰੂਗਾਂ ਨਾਲ ਖੇਤੀ ਕਰਦੇ ਆਏ ਹਨ। ਪਹਿਲਾਂ ਇਹਨਾਂ ਜਮੀਨਾਂ ਦੀ ਗਿਰਦਾਵਰੀ ਇਹਨਾਂ ਦੇ ਨਾਮ ਤੇ ਸੀ। ਪਰ ਸਰਕਾਰੀ ਰਿਕਾਰਡ ਦੇ ਵਿੱਚ ਹੁਣ ਇਹ ਗਿਰਦਾਵਰੀ ਨਾਮ ਤੇ ਨਾ ਹੋਣ ਕਰਕੇ ਕਿਸੇ ਵੀ ਸਰਕਾਰੀ ਸਕੀਮ ਦਾ ਲਾਭ ਇਹਨਾਂ ਨੂੰ ਨਹੀਂ ਮਿਲ ਪਾਉਂਦਾ।ਇਸ ਤੋਂ ਇਲਾਵਾ ਇਹਨਾਂ ਨੇ ਇਹ ਵੀ ਧਿਆਨ ਵਿੱਚ ਲਿਆਂਦਾ ਹੈ ਕਿ ਹਰ ਸਾਲ ਹੜਾ ਦੀ ਮਾਰ ਤਾਂ ਇਹਨਾਂ ਨੂੰ ਚੱਲਣੀ ਹੀ ਪੈਂਦੀ ਹੈ। ਇਸ ਦੇ ਨਾਲ ਨਾਲ ਜਦੋ ਵੀ ਕਦੇ ਜੰਗ ਦਾ ਮਾਹੋਲ ਬਣਦਾ ਹੈ ਤਾਂ ਇਨ੍ਹਾਂ ਨੂੰ ਆਪਣਾ ਘਰ ਛੱਡ ਕੇ ਸੁਰੱਖਿਅਤ ਸਥਾਨਾਂ ਤੇ ਆਉਣਾ ਪੈਂਦਾ ਹੈ। ਗਵਰਨਰ ਸਾਹਿਬ ਨੇ ਕਿਹਾ ਕਿ ਇਹਨਾਂ ਦੀਆਂ ਗੱਲਾਂ ਸੁਣ ਕੇ ਇਹ ਮਹਿਸੂਸ ਹੁੰਦਾ ਹੈ ਕਿ ਹਰ ਸਾਲ ਇਹਨਾਂ ਨੂੰ ਦੋਹਰੀ ਮਾਰ ਚੱਲਣੀ ਪੈਂਦੀ ਹੈ ਇਸ ਲਈ ਇਹਨਾਂ ਦੀ ਸਮੱਸਿਆ ਦਾ ਸਥਾਈ ਹੱਲ ਹੋਣਾ ਚਾਹੀਦਾ ਹੈ। ਇਹਨਾਂ ਦੀਆਂ ਸਮੱਸਿਆਵਾਂ ਦੇ ਪੱਕੇ ਹੱਲ ਦੇ ਲਈ ਮੁੱਖ ਮੰਤਰੀ ਨਾਲ ਵਿਸ਼ੇਸ ਤੌਰ ਤੇ ਮੁਲਾਕਾਤ ਕਰ ਕੇ ਉਨ੍ਹਾਂ ਦੇ ਧਿਆਨ ਦੇ ਵਿੱਚ ਲਿਆ ਕੇ ਇਹਨਾਂ ਸਮੱਸਿਆਵਾਂ ਦਾ ਹੱਲ ਕੱਢਿਆ ਜਾਵੇਗਾ।

ਇਹ ਵੀ ਪੜ੍ਹੋ  Sri Muktsar Sahib Police ਵੱਲੋਂ ਲਾਰੈਂਸ ਬਿਸ਼ਨੋਈ ਗਿਰੋਹ ਦੇ ਨਜ਼ਦੀਕੀ ਸਾਥੀ ਸ੍ਰੀ ਮੁਕਤਸਰ ਸਾਹਿਬ ‘ਚ ਕੀਤੇ ਗ੍ਰਿਫ਼ਤਾਰ

ਉਨ੍ਹਾਂ ਕਿਹਾ ਕਿ ਬਾਰਡਰ ਦੇ ਨਾਲ ਖੇਤੀ ਵਾਲੀਆਂ ਜਮੀਨਾਂ ਤੇ ਤਾਂ ਇਹ ਖੇਤੀ ਕਰ ਹੀ ਰਹੇ ਹਨ ਪਰ ਰਹਿਣ ਦੇ ਲਈ ਇਹਨਾਂ ਨੂੰ ਸੁਰੱਖਿਤ ਸਥਾਨਾਂ ਤੇ ਮਾਲਿਕਾਨਾ ਹੱਕ ਦੇ ਕੇ ਜਗ੍ਹਾ ਦਿੱਤੀ ਜਾ ਸਕਦੀ ਹੈ ਤਾਂ ਜੋ ਇਨ੍ਹਾਂ ਨੂੰ ਹੜ ਅਤੇ ਜੰਗ ਵਰਗੇ ਹਲਾਤਾਂ ਵਿਚ ਆਪਣਾ ਘਰ ਨਾ ਛੱਡਣਾ ਪਵੇ। ਉਨ੍ਹਾਂ ਕਿਹਾ ਕਿ ਜਦੋਂ ਵੀ ਹੈੱਡ ਵਰਕਸ ਜਾਂ ਡੈਮਾਂ ਤੋਂ ਪਾਣੀ ਛੱਡਿਆ ਜਾਂਦਾ ਹੈ ਤਾਂ ਇਸ ਜਗ੍ਹਾ ਤੇ ਪਾਣੀ ਪਹੁੰਚਣ ਲਈ ਜਿੰਨਾ ਸਮਾਂ ਲਗਦਾ ਹੈ ਉਸ ਦੌਰਾਨ ਹੀ ਇਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਨਾਲ ਸੁਰੱਖਿਅਤ ਸਥਾਨਾ ਤੇ ਪਹੁੰਚਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ, ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਦੇ ਨਾਲ ਗੱਲਬਾਤ ਕਰ ਕੇ ਇਸ ਦਾ ਹੱਲ ਕੱਢਿਆ ਜਾਵੇਗਾ ਤਾਂ ਜੋ ਇਨ੍ਹਾਂ ਨੂੰ ਕੋਈ ਰਾਹਤ ਮਿਲ ਸਕੇ। ਇਸ ਤੋਂ ਪਹਿਲਾਂ ਉਨ੍ਹਾਂ ਨੇ ਹੈਡਵਰਕਸ ਦਾ ਦੌਰਾ ਕਰਕੇ ਪਾਣੀ ਦੇ ਪੱਧਰ ਦਾ ਜਾਇਜ਼ਾ ਲਿਆ ਅਤੇ ਰੀਟਰੀਟ ਸੇਰਾਮਣੀ ਵੱਲ ਜਾਂਦੀ ਸੜਕ ਜੋ ਕਿ ਜਿਆਦਾ ਪਾਣੀ ਆਉਣ ਦੇ ਕਾਰਨ ਟੁੱਟ ਗਈ ਸੀ ਦਾ ਜਾਇਜ਼ਾ ਲਿਆ ਅਤੇ ਇਸ ਨੂੰ ਜਲਦੀ ਬਣਾਉਣ ਸਬੰਧੀ ਬੀਐਸਐਫ ਅਧਿਕਾਰੀਆਂ ਤੋਂ ਜਾਣਕਾਰੀ ਹਾਸਿਲ ਕੀਤੀ।ਇਸ ਮੌਕੇ ਤੇ ਏਡੀਸੀ ਦਮਨਜੀਤ ਸਿੰਘ ਮਾਨ ਤੋਂ ਇਲਾਵਾ ਪ੍ਰਸ਼ਾਸਨਿਕ ਅਧਿਕਾਰੀ ਅਤੇ ਕਰਮਚਾਰੀ ਵੀ ਮੌਜੂਦ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

Sri Muktsar Sahib Police ਵੱਲੋਂ ਲਾਰੈਂਸ ਬਿਸ਼ਨੋਈ ਗਿਰੋਹ ਦੇ ਨਜ਼ਦੀਕੀ ਸਾਥੀ ਸ੍ਰੀ ਮੁਕਤਸਰ ਸਾਹਿਬ ‘ਚ ਕੀਤੇ ਗ੍ਰਿਫ਼ਤਾਰ

0

👉05 ਗੈਰਕਾਨੂੰਨੀ ਪਿਸਟਲਾਂ ਸਮੇਤ 02 ਦੋਸ਼ੀ ਕਾਬੂ
Muktsar News: ਗਿਰੋਹਾਂ ਅਤੇ ਅਸਾਮਾਜਿਕ ਤੱਤਾਂ ਦੇ ਖ਼ਿਲਾਫ਼ ਚੱਲ ਰਹੀ ਮੁਹਿੰਮ ਤਹਿਤ ਸ੍ਰੀ ਮੁਕਤਸਰ ਸਾਹਿਬ ਪੁਲਿਸ ਨੂੰ ਵੱਡੀ ਸਫ਼ਲਤਾ ਮਿਲੀ ਹੈ। ਡਾ. ਅਖਿਲ ਚੌਧਰੀ, ਆਈ.ਪੀ.ਐਸ. ਦੀ ਅਗਵਾਈ ਹੇਠ ਪੁਲਿਸ ਨੇ 02 ਦੋਸ਼ੀਆਂ ਨੂੰ ਕਾਬੂ ਕਰਕੇ ਉਨ੍ਹਾਂ ਤੋਂ 05 ਪਿਸਟਲਾਂ ਅਤੇ 10 ਮੈਗਜ਼ੀਨਾਂ ਬਰਾਮਦ ਕੀਤੀਆਂ।ਪੁਲਿਸ ਨੂੰ ਖ਼ਾਸ ਸੂਚਨਾ ਮਿਲਣ ‘ਤੇ, ਸੀ.ਆਈ.ਏ ਮਲੋਟ ਵੱਲੋਂ ਐਸ.ਪੀ (ਡੀ) ਸ੍ਰੀ ਮੁਕਤਸਰ ਸਾਹਿਬ ਅਤੇ ਡੀ.ਐਸ.ਪੀ (ਲੰਬੀ) ਦੀ ਦੇਖ-ਰੇਖ ਹੇਠ ਖ਼ਾਸ ਨਾਕਾ ਲਗਾਇਆ ਗਿਆ। ਜਾਂਚ ਦੌਰਾਨ, ਇੱਕ ਨੀਲੇ ਰੰਗ ਦੇ ਕਿੱਟ ਬੈਗ ਨਾਲ ਸਫ਼ਰ ਕਰ ਰਹੇ ਦੋ ਸ਼ੱਕੀ ਵਿਅਕਤੀਆਂ ਨੂੰ ਰੋਕ ਕੇ ਤਲਾਸ਼ੀ ਲਈ ਗਈ, ਜਿਸ ‘ਚੋਂ 05 ਦੇਸੀ ਬਣੀਆਂ ਪਿਸਟਲਾਂ ਅਤੇ 10 ਮੈਗਜ਼ੀਨਾਂ ਬਰਾਮਦ ਹੋਈਆਂ।ਇਸ ਸਬੰਧ ‘ਚ ਪੁਲਿਸ ਸਟੇਸ਼ਨ ਕਬਰਵਾਲਾ ‘ਚ ਮੁਕਦਮਾ ਨੰਬਰ 88 ਮਿਤੀ 01/09/2025 ਅ/ਧ 25-54/59 ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ MLA ਹਰਮੀਤ ਸਿੰਘ ਪਠਾਣਮਾਜਰਾ ਪੁਲਿਸ ਹਿਰਾਸਤ ਵਿਚੋਂ ਹੋਇਆ ਫ਼ਰਾਰ,ਚੱਲੀ ਗੋ+ਲੀ ਵਿੱਚ ਇਕ ਮੁਲਾਜ਼ਮ ਵੀ ਹੋਇਆ ਜ਼ਖਮੀ

ਪੜਤਾਲ ਦੌਰਾਨ, ਗੁਰਦੀਪ ਸਿੰਘ ਨੇ ਦੱਸਿਆ ਕਿ ਉਸਦਾ ਰਿਸ਼ਤੇਦਾਰ ਦੇਸ ਰਾਜ ਦੀ ਹੱਤਿਆ ਰਣਜੀਤ ਸਿੰਘ ਪੁੱਤਰ ਮਨਕਾ, ਹਨਸ਼ਾ ਹਲਵਾਈ, ਨੌਸ਼ਾ ਅਤੇ ਸੀਪਾ ਨੇ ਕੀਤੀ ਸੀ, ਜੋ ਇਸ ਸਮੇਂ ਜੇਲ੍ਹ ਵਿੱਚ ਹਨ। ਹਥਿਆਰ ਪ੍ਰਾਪਤ ਕਰਨ ਦੀ ਕੋਸ਼ਿਸ਼ ਦੌਰਾਨ, ਗੁਰਦੀਪ ਸਿੰਘ ਦੀ ਮੁਲਾਕਾਤ ਹਰਜੋਤ ਸਿੰਘ @ ਨੀਲਾ ਅਤੇ ਜਗਦੀਪ ਸਿੰਘ @ ਜੱਗਾ, ਪੁੱਤਰ ਜਤਿੰਦਰ ਸਿੰਘ, ਨਿਵਾਸੀ ਪਿੰਡ ਧੁਲਕੋਟ, ਥਾਣਾ ਨਿਹਾਲ ਸਿੰਘ ਵਾਲਾ, ਜ਼ਿਲ੍ਹਾ ਮੋਗਾ ਨਾਲ ਹੋਈ। ਦੋਵੇਂ ਨੀਲਾ ਅਤੇ ਜੱਗਾ ਲਾਰੈਂਸ ਬਿਸ਼ਨੋਈ ਗਿਰੋਹ ਦੇ ਨਜ਼ਦੀਕੀ ਸਾਥੀ ਹਨ।ਨੀਲਾ ਦੇ ਹੁਕਮ ‘ਤੇ, ਗੁਰਸੇਵਕ ਅਤੇ ਗੁਰਦੀਪ ਇੰਦੌਰ ਗਏ, ਜਿੱਥੇ ਇੱਕ ਅਣਪਛਾਤੇ ਵਿਅਕਤੀ ਵੱਲੋਂ ਉਨ੍ਹਾਂ ਨੂੰ 05 ਪਿਸਟਲਾਂ ਸਪੁਰਦ ਕੀਤੀਆਂ ਗਈਆਂ। ਇਨ੍ਹਾਂ ਵਿੱਚੋਂ 02 ਪਿਸਟਲਾਂ ਦੋਸ਼ੀਆਂ ਨੇ ਆਪਣੇ ਕੋਲ ਰੱਖੀਆਂ ਅਤੇ ਬਾਕੀ 03 ਨੀਲਾ ਨੂੰ ਸਪੁਰਦ ਕਰਨੀਆਂ ਸਨ।

ਇਹ ਵੀ ਪੜ੍ਹੋ  ਪੰਜਾਬ ‘ਚ ਹੜ੍ਹ ਪੀੜਤਾਂ ਦੇ ਹੱਕ ਵਿਚ ਡਟੇ ਰਾਜ ਸਭਾ ਮੈਂਬਰ ਸੰਦੀਪ ਪਾਠਕ, ਹੜ੍ਹ ਪੀੜਤਾਂ ਲਈ ਦਿੱਤੇ 5 ਕਰੋੜ

ਪ੍ਰਾਰੰਭਿਕ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਹਰਜੋਤ ਸਿੰਘ @ ਨੀਲਾ ਦੇ ਖ਼ਿਲਾਫ਼ 12 ਮੁਕਦਮੇ ਅਤੇ ਜਗਦੀਪ ਸਿੰਘ @ ਜੱਗਾ ਦੇ ਖ਼ਿਲਾਫ਼ 10 ਮੁਕਦਮੇ ਵੱਖ-ਵੱਖ ਜ਼ਿਲ੍ਹਿਆਂ ਅਤੇ ਰਾਜਾਂ ਵਿੱਚ ਦਰਜ ਹਨ। ਗ੍ਰਿਫ਼ਤਾਰ ਦੋਸ਼ੀਆਂ ਨੂੰ ਅੱਜ ਮਾਣਯੋਗ ਅਦਾਲਤ ‘ਚ ਪੇਸ਼ ਕੀਤਾ ਜਾ ਰਿਹਾ ਹੈ, ਜਿੱਥੇ ਪੁਲਿਸ ਉਨ੍ਹਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਗਿਰੋਹ ਦੇ ਨੈੱਟਵਰਕ ਅਤੇ ਅਪਰਾਧਕ ਸਰਗਰਮੀਆਂ ਨੂੰ ਪੂਰੀ ਤਰ੍ਹਾਂ ਤੋੜਨ ਲਈ ਜਾਂਚ ਅੱਗੇ ਵਧਾਏਗੀ।”ਸ੍ਰੀ ਮੁਕਤਸਰ ਸਾਹਿਬ ਪੁਲਿਸ ਗੈਰਕਾਨੂੰਨੀ ਹਥਿਆਰਾਂ, ਨਸ਼ਾ ਤਸਕਰੀ ਅਤੇ ਅਸਾਮਾਜਿਕ ਤੱਤਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਵਚਨਬੱਧ ਹੈ। ਸੁਰੱਖਿਅਤ ਅਤੇ ਸ਼ਾਂਤਮਈ ਸਮਾਜ ਲਈ ਅਸੀਂ ਨਾਗਰਿਕਾਂ ਨੂੰ ਅਪੀਲ ਕਰਦੇ ਹਾਂ ਕਿ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਜਾਣਕਾਰੀ ਤੁਰੰਤ ਪੁਲਿਸ ਨਾਲ ਸਾਂਝੀ ਕਰਨ।”ਪੁਲਿਸ ਕੰਟਰੋਲ ਰੂਮ, ਸ੍ਰੀ ਮੁਕਤਸਰ ਸਾਹਿਬ: ☎ 80549-42100

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਭਾਰਤੀ ਚੋਣ ਕਮਿਸ਼ਨ ਦੀ ਟੀਮ ਵਲੋਂ ਜ਼ਿਲ੍ਹਾ ਬਠਿੰਡਾ ਦੇ ਪੋਲਿੰਗ ਸਟੇਸ਼ਨਾਂ ਦਾ ਦੌਰਾ ਕਰਕੇ ਲਿਆ ਜਾਇਜ਼ਾ

0

 👉ਪੋਲਿੰਗ ਸਟੇਸ਼ਨ ‘ਤੇ ਦਿੱਤੀਆਂ ਜਾਣ ਵਾਲੀਆਂ ਮੁੱਢਲੀਆਂ ਸਹੂਲਤਾਂ ‘ਤੇ ਪ੍ਰਗਟਾਈ ਤਸੱਲੀ
Bathinda News:ਭਾਰਤੀ ਚੋਣ ਕਮਿਸ਼ਨ, ਨਵੀਂ ਦਿੱਲੀ ਦੀ ਟੀਮ ਅੰਡਰ ਸੈਕਟਰੀ ਸ਼੍ਰੀ ਵਿਬੋਰ ਅਗਰਵਾਲ ਦੀ ਅਗਵਾਈ ਵਾਲੀ 5 ਮੈਂਬਰੀ ਟੀਮ ਵੱਲੋਂ ਜ਼ਿਲ੍ਹੇ ਬਠਿੰਡਾ ਦੇ ਵਿਧਾਨ ਸਭਾ ਹਲਕਿਆਂ 90-ਰਾਮਪੁਰਾ ਫੂਲ, 91-ਭੁੱਚੋਂ ਮੰਡੀ ਅਤੇ 92-ਬਠਿੰਡਾ ਸ਼ਹਿਰੀ ਦੇ ਪੋਲਿੰਗ ਸਟੇਸ਼ਨਾਂ ਦਾ ਦੌਰਾ ਕਰਕੇ ਜਾਇਜ਼ਾ ਲਿਆ ਗਿਆ। ਇਸ ਮੌਕੇ ਟੀਮ ਵੱਲੋਂ ਜਿਥੇ ਬੂਥਾਂ ਦੇ ਬੂਥ ਲੈਵਲ ਅਫਸਰ (ਬੀ.ਐਲ.ਓਜ਼) ਅਤੇ ਸੁਪਰਵਾਈਜ਼ਰਾਂ ਨੂੰ ਲੋੜੀਂਦੀਆਂ ਹਦਾਇਤਾਂ ਦਿੱਤੀਆਂ ਉਥੇ ਹੀ ਉਨ੍ਹਾਂ ਵਲੋਂ ਪੋਲਿੰਗ ਸਟੇਸ਼ਨ ‘ਤੇ ਦਿੱਤੀਆਂ ਜਾਣ ਵਾਲੀਆਂ ਮੁੱਢਲੀਆਂ ਸਹੂਲਤਾਂ ‘ਤੇ ਤਸੱਲੀ ਵੀ ਪ੍ਰਗਟਾਈ ਗਈ।ਇਸ ਤੋਂ ਪਹਿਲਾਂ ਭਾਰਤ ਚੋਣ ਕਮਿਸ਼ਨ ਦੀ ਟੀਮ ਵੱਲੋਂ ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਜਨਰਲ) ਮੈਡਮ ਪੂਨਮ ਸਿੰਘ ਨਾਲ ਮੀਟਿੰਗ ਕੀਤੀ ਗਈ।

ਇਹ ਵੀ ਪੜ੍ਹੋ ਪੰਜਾਬ ‘ਚ ਹੜ੍ਹ ਪੀੜਤਾਂ ਦੇ ਹੱਕ ਵਿਚ ਡਟੇ ਰਾਜ ਸਭਾ ਮੈਂਬਰ ਸੰਦੀਪ ਪਾਠਕ, ਹੜ੍ਹ ਪੀੜਤਾਂ ਲਈ ਦਿੱਤੇ 5 ਕਰੋੜ

ਇਸ ਦੌਰਾਨ ਵੋਟਰ ਸੂਚੀ ਦੀ ਸੁਧਾਈ, ਬੀ.ਐਲ.ਓਜ਼. ਤੇ ਸੁਪਰਵਾਈਜ਼ਰਾਂ ਦੀ ਟ੍ਰੇਨਿੰਗ, ਉਨ੍ਹਾਂ ਦੀਆਂ ਡਿਊਟੀਆਂ, ਸੰਵਿਧਾਨ ਵਿੱਚ ਚੋਣਾਂ ਨਾਲ ਸਬੰਧਤ ਧਾਰਾਵਾਂ ਤੇ ਵੋਟਰ ਸੂਚੀ ਨਾਲ ਸਬੰਧਤ ਨਿਯਮਾਂ ‘ਤੇ ਵਿਚਾਰ-ਚਰਚਾ ਕੀਤੀ ਗਈ।ਇਸ ਉਪਰੰਤ ਭਾਰਤ ਚੋਣ ਕਮਿਸ਼ਨ ਦੀ ਟੀਮ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਚੋਣ ਹਲਕਿਆਂ ਦੇ ਬੀ.ਐਲ.ਓਜ਼. ਅਤੇ ਸੁਪਰਵਾਈਜ਼ਰੀ ਅਫ਼ਸਰਾਂ ਦੀ ਟ੍ਰੇਨਿੰਗ ਕਰਵਾਈ ਗਈ। ਇਸ ਟ੍ਰੇਨਿੰਗ ਵਿੱਚ ਵਧੀਕ ਜ਼ਿਲ੍ਹਾ ਚੋਣ ਅਫ਼ਸਰ, ਤਹਿਸੀਲਦਾਰ ਚੋਣਾਂ, ਜ਼ਿਲ੍ਹਾ ਪੱਧਰੀ ਮਾਸਟਰ ਟ੍ਰੇਨਰ ਅਤੇ 07 ਬੀ.ਐਲ.ਓਜ਼. ਅਤੇ 01 ਸੁਪਰਵਾਈਜ਼ਰ ਪ੍ਰਤੀ ਚੋਣ ਹਲਕਾ ਸ਼ਾਮਲ ਸਨ। ਇਸ ਟ੍ਰੇਨਿੰਗ ਵਿੱਚ ਟੀਮ ਵੱਲੋਂ ਸੰਵਿਧਾਨ ਦੀਆਂ ਚੋਣਾਂ ਨਾਲ ਸਬੰਧਤ ਧਾਰਾਵਾਂ, ਬੀ.ਐਲ.ਓਜ਼. ਦੀਆਂ ਡਿਊਟੀਆਂ, ਬੀ.ਐਲ.ਓ. ਐਪ, ਬੀ.ਐਲ.ਓਜ਼ ਦਾ ਸੁਧਾਈ ਦੌਰਾਨ ਡੋਰ ਟੂ ਡੋਰ ਸਰਵੇ, ਫਾਰਮ ਨੰਬਰ 6, ਫਾਰਮ ਨੰਬਰ 6-ਏ, ਫਾਰਮ ਨੰਬਰ 7 ਤੇ ਫਾਰਮ ਨੰਬਰ 8 ਅਪਲਾਈ ਕਰਨ ਤੇ ਇਨ੍ਹਾਂ ਫਾਰਮਾਂ ਦੀ ਫੀਲਡ ਵੈਰੀਫਿਕੇਸ਼ਨ ਸਬੰਧੀ ਵਿਸਥਾਰ ਪੂਰਵਕ ਚਰਚਾ ਕੀਤੀ ਗਈ।

ਇਹ ਵੀ ਪੜ੍ਹੋ  MLA ਹਰਮੀਤ ਸਿੰਘ ਪਠਾਣਮਾਜਰਾ ਪੁਲਿਸ ਹਿਰਾਸਤ ਵਿਚੋਂ ਹੋਇਆ ਫ਼ਰਾਰ,ਚੱਲੀ ਗੋ+ਲੀ ਵਿੱਚ ਇਕ ਮੁਲਾਜ਼ਮ ਵੀ ਹੋਇਆ ਜ਼ਖਮੀ

ਇਸ ਮੌਕੇ ਬੀ.ਐਲ.ਓਜ਼. ਵੱਲੋਂ ਆਪਣੇ ਤਜ਼ਰਬੇ ਅਤੇ ਫਾਰਮਾਂ ਦੀ ਫੀਲਡ ਵੈਰੀਫਿਕੇਸ਼ਨ ਦੌਰਾਨ ਆਉਂਦੀਆਂ ਔਕੜਾਂ ਬਾਰੇ ਦੱਸਿਆ ਗਿਆ ਤੇ ਟੀਮ ਵੱਲੋਂ ਮੌਕੇ ‘ਤੇ ਹੀ ਬੀ.ਐਲ.ਓਜ਼. ਨੂੰ ਆਉਂਦੀਆਂ ਔਕੜਾਂ ਦੇ ਹੱਲ ਦੱਸੇ ਗਏ। ਇਸ ਤੋਂ ਇਲਾਵਾ ਟੀਮ ਵੱਲੋਂ ਸਰਸਰੀ ਸੁਧਾਈ/ਫਾਰਮਾਂ ਦੀ ਵੈਰੀਫਿਕੇਸ਼ਨ ਲਈ ਬੀ.ਐਲ.ਓਜ਼. ਨੂੰ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਬੂਥ ਲੈਵਲ ਏਜੈਟ ਨਾਲ ਤਾਲਮੇਲ ਕਰਨ ਦਾ ਸੁਝਾਅ ਵੀ ਦਿੱਤਾ ਗਿਆ।ਇਸ ਮੌਕੇ ਤਹਿਸੀਲਦਾਰ ਚੋਣਾਂ ਮੈਡਮ ਹਰਜਿੰਦਰ ਕੌਰ ਤੋਂ ਇਲਾਵਾ ਬੀਐਲਓਜ਼ ਤੇ ਸੁਪਰਵਾਈਜ਼ਰ ਆਦਿ ਹਾਜ਼ਰ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਮਕਾਨ ਦੀ ਛੱਤ ਡਿੱਗਣ ਕਾਰਨ ਬੱਚੀ ਦੀ ਹੋਈ ਮੌ+ਤ

0

Amritsar News:ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਹ ਕਾਰਨ ਜਿੱਥੇ ਪੰਜਾਬ ਦੇ ਕਈ ਇਲਾਕੇ ਹੜ ਦੀ ਚਪੇਟ ਵਿੱਚ ਆਏ ਹਨ ਉਥੇ ਮਕਾਨ ਦੀਆਂ ਛੱਤਾਂ ਡਿੱਗਣ ਦੀਆਂ ਖਬਰਾਂ ਵੀ ਆ ਰਹੀਆਂ ਹਨ। ਅੰਮ੍ਰਿਤਸਰ ਦੇ ਕਸਬਾ ਸਠਿਆਲਾ ਦੀ ਇੱਕ ਗਰੀਬ ਪਰਿਵਾਰ ਦੇ ਮਕਾਨ ਦੀ ਛੱਤ ਡਿੱਗਣ ਕਾਰਨ ਇੱਕ ਬੱਚੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਸਾਂਝੀ ਕਰਦੇ ਹੋਏ ਕੁਲਦੀਪ ਸਿੰਘ ਨੇ ਦੱਸਿਆ ਕਿ ਮੇਰੇ ਭਰਾ ਰਾਜਵਿੰਦਰ ਸਿੰਘ ਦਾ ਪਰਿਵਾਰ ਮਕਾਨ ਵਿੱਚ ਬੈਠਾ ਸੀ। ਲਗਾਤਾਰ ਪੈ ਰਹੇ ਮੀਹ ਕਾਰਨ ਮਕਾਨ ਦੀ ਛੱਤ ਡਿੱਗ ਗਈ ਅਤੇ ਉਸਦੇ ਥੱਲੇ ਆ ਕੇ 11 ਸਾਲਾਂ ਬੱਚੀ ਦੀ ਮੌਤ ਹੋ ਗਈ ਜਦਕਿ ਉਸਦੀ ਮਾਂ ਅਤੇ ਭੈਣ ਗੰਭੀਰ ਰੂਪ ਵਿੱਚ ਜਖਮੀ ਹੋ ਗਈਆਂ ਉਹਨਾਂ ਨੂੰ ਸਰਕਾਰੀ ਹਸਪਤਾਲ ਬਾਬਾ ਬਕਾਲਾ ਸਾਹਿਬ ਦਾਖਲ ਕਰਵਾਇਆ ਗਿਆ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਦੁਖਦਾਈ ਖਬਰ; ਲੁਧਿਆਣਾ ‘ਚ ਕਰੰਟ ਲੱਗਣ ਨਾਲ ਦੋ ਸਕੇ ਨੌਜਵਾਨ ਭਰਾਵਾਂ ਦੀ ਹੋਈ ਮੌ+ਤ

0

Ludhiana News:ਲੁਧਿਆਣਾ ਜਿਲੇ ਦੇ ਇੱਕ ਪਿੰਡ ਵਿੱਚ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿੱਥੇ ਦੋ ਸਕੇ ਭਰਾਵਾਂ ਦੀ ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ ਹੋ ਗਈ। ਇਹ ਘਟਨਾ ਪਿੰਡ ਸੰਗੋਵਾਲ ਵਿਖੇ ਵਾਪਰੀ, ਜਿੱਥੇ ਮਨਜੋਤ ਸਿੰਘ ਨਾਂ ਦੇ ਨੌਜਵਾਨ ਕਰੰਟ ਲੱਗ ਗਿਆ। ਇਸਦਾ ਪਤਾ ਜਦ ਵੱਡੇ ਭਰਾ ਤੇਜਵੰਤ ਸਿੰਘ ਨੂੰ ਲੱਗਿਆ ਤਾਂ ਉਹ ਆਪਣੇ ਛੋਟੇ ਭਰਾ ਨੂੰ ਬਚਾਉਣ ਲਈ ਭੱਜਿਆ ਪਰੰਤੂ ਉਹ ਵੀ ਕਰੰਟ ਦੀ ਚਪੇਟ ਵਿੱਚ ਆ ਗਿਆ।ਜਿਸ ਕਾਰਨ ਉਸਦੀ ਵੀ ਮੌਕੇ ‘ਤੇ ਹੀ ਮੌਤ ਹੋ ਗਈ। 21 ਅਤੇ 19 ਸਾਲਾਂ ਦੇ ਦੋ ਨੌਜਵਾਨ ਸਕੇ ਭਰਾਵਾਂ ਦੀ ਹੋਈ ਮੌਤ ਨੇ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਪੈਦਾ ਕਰ ਦਿੱਤੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

MLA ਹਰਮੀਤ ਸਿੰਘ ਪਠਾਣਮਾਜਰਾ ਪੁਲਿਸ ਹਿਰਾਸਤ ਵਿਚੋਂ ਹੋਇਆ ਫ਼ਰਾਰ,ਚੱਲੀ ਗੋ+ਲੀ ਵਿੱਚ ਇਕ ਮੁਲਾਜ਼ਮ ਵੀ ਹੋਇਆ ਜ਼ਖਮੀ

0

Patiala News: ਬਲਾਤਕਾਰ ਦੇ ਮਾਮਲੇ ਵਿੱਚ ਪਟਿਆਲਾ ਪੁਲਿਸ ਵੱਲੋਂ ਹਰਿਆਣਾ ਤੋਂ ਗਿਰਫਤਾਰ ਕੀਤੇ ਗਏ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਣ ਮਾਜਰਾ ਦੇ ਪੁਲਿਸ ਹਿਰਾਸਤ ਵਿੱਚੋਂ ਫਰਾਰ ਹੋਣ ਦੀ ਖਬਰ ਸਾਹਮਣੇ ਆਈ ਹੈ। ਮੀਡੀਆ ਵਿੱਚ ਸਾਹਮਣੇ ਆ ਰਹੀਆਂ ਰਿਪੋਰਟਾਂ ਮੁਤਾਬਕ ਇਸ ਮੌਕੇ ਚੱਲੀ ਗੋਲੀ ਦੌਰਾਨ ਇੱਕ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋ ਗਿਆ।

ਇਹ ਵੀ ਪੜ੍ਹੋ  ਦੋਸਤ ਦੀ ਧੀ ਨਾਲ ਬਲਾ+ਤ+ਕਾਰ ਕਰਨ ਵਾਲੇ ਨਾਮੀ ਪ੍ਰਾਪਟੀ ਡੀਲਰ ਵਿਰੁਧ ਪਰਚਾ ਦਰਜ਼

ਸੂਤਰਾਂ ਮੁਤਾਬਿਕ ਪਠਾਣਮਾਜਰਾ ਨੂੰ ਛਡਾਉਣ ਲਈ ਉਸਦੇ ਸਾਥੀ ਸਕਾਰਪੀਓ ਅਤੇ ਫਾਰਚੂਨਰ ਗੱਡੀ ਵਿੱਚ ਸਵਾਰ ਹੋ ਕੇ ਆਏ ਸਨ, ਜਿਨਾਂ ਨੇ ਪਟਿਆਲਾ ਪੁਲਿਸ ਨੂੰ ਰਾਸਤੇ ਵਿੱਚ ਰੋਕ ਕੇ ਵਿਧਾਇਕ ਨੂੰ ਛੁਡਾ ਲਿਆ। ਪੁਲਿਸ ਅਧਿਕਾਰੀਆਂ ਮੁਤਾਬਿਕ ਇਸ ਮੌਕੇ ਫਾਰਚੂਨਰ ਗੱਡੀ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਪ੍ਰੰਤੂ ਸਕਾਰਪੀਓ ਗੱਡੀ ਸਵਾਰ ਵਿਧਾਇਕ ਨੂੰ ਭਜਾ ਕੇ ਲਿਜਾਣ ਵਿੱਚ ਸਫਲ ਰਹੇ। ਪੁਲਿਸ ਟੀਮਾਂ ਵਿਧਾਇਕ ਨੂੰ ਮੁੜ ਹਿਰਾਸਤ ਵਿੱਚ ਲੈਣ ਲਈ ਲਗਾਤਾਰ ਪਿੱਛਾ ਕਰ ਰਹੀਆਂ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

Our Visitor

1907366