Wednesday, May 20, 2026
Home Blog Page 534

ਏਡੀਸੀ ਪੂਨਮ ਸਿੰਘ ਨੇ 15 ਅਗਸਤ ਮੌਕੇ ਕਰਵਾਏ ਜਾਣ ਵਾਲੇ ਸੱਭਿਆਚਾਰਕ ਸਮਾਗਮ ਦੀ ਰਿਹਰਸਲ ਦਾ ਕੀਤਾ ਨਿਰੀਖਣ

0

👉ਤਿਆਰੀਆਂ ‘ਚ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਤੇ ਕੋਤਾਹੀ ਨਾ ਵਰਤੀਂ ਜਾਵੇ
👉ਰਿਹਰਸਲ ਦੌਰਾਨ ਪਾਈਆਂ ਕਮੀਆਂ ਨੂੰ ਦੂਰ ਕਰਨ ਦੇ ਦਿੱਤੇ ਆਦੇਸ਼
Bathinda News:ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਮੈਡਮ ਪੂਨਮ ਸਿੰਘ ਨੇ ਅੱਜ ਸਥਾਨਕ ਸ਼ਹੀਦ ਭਗਤ ਸਿੰਘ ਬਹੁ-ਮੰਤਵੀਂ ਖੇਡ ਸਟੇਡੀਅਮ ਵਿਖੇ ਸੁਤੰਤਰਤਾ ਦਿਵਸ (15 ਅਗਸਤ 2025) ਮੌਕੇ ਕਰਵਾਏ ਜਾਣ ਵਾਲੇ ਜ਼ਿਲ੍ਹਾ ਪੱਧਰੀ ਸਮਾਗਮ ਦੇ ਮੱਦੇਨਜ਼ਰ ਰਿਹਰਸਲ ਦਾ ਨਿਰੀਖਣ ਕੀਤਾ।

ਇਹ ਵੀ ਪੜ੍ਹੋ  bishop cotton school shimla ਦੇ ਅਗਵਾ ਕੀਤੇ ਬੱਚਿਆਂ ਨੂੰ ਪੁਲਿਸ ਨੇ ਕੀਤਾ ਬਰਾਮਦ, ਅਗਵਾਕਾਰ ਕਾਬੂ

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਸੱਭਿਆਰਚਾਰਕ ਪ੍ਰੋਗਰਾਮ ਦੌਰਾਨ ਪਾਈਆਂ ਗਈਆਂ ਉਣਤਾਈਆਂ ਨੂੰ ਦੂਰ ਕੀਤਾ ਜਾਵੇ। ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਸਮਾਗਮ ਨੂੰ ਸਫਲਤਾਪੂਰਵਕ ਢੰਗ ਨਾਲ ਨੇਪਰੇ ਚੜਾਉਣ ਲਈ ਆਪੋਂ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਣੀ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਰਿਹਰਸਲ ਦੇ ਦਿਨਾਂ ਤੋਂ ਇਲਾਵਾ 15 ਅਗਸਤ ਵਾਲੇ ਦਿਨ ਤੱਕ ਬੱਚਿਆਂ ਨੂੰ ਪੀਣ ਵਾਲੇ ਪਾਣੀ ਤੇ ਰਿਫਰੈਸ਼ਮੈਂਟ ਦਾ ਪ੍ਰਬੰਧ ਕਰਨਾ ਯਕੀਨੀ ਬਣਾਇਆ ਜਾਵੇ।

ਇਹ ਵੀ ਪੜ੍ਹੋ  BBMB News: Punjab Govt ਦੇ ਵਿਰੋਧ ਦੇ ਬਾਵਜੂਦ BBMB ਦੀ ਸੁਰੱਖਿਆ ਲਈ CISF ਤੈਨਾਨ ਕਰਨ ਦੀ ਤਿਆਰੀ

ਇਸ ਮੌਕੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵਲੋਂ ਦੇਸ਼ ਭਗਤੀ ਗੀਤਾਂ ‘ਤੇ ਕੋਰੀਓਗ੍ਰਾਫਰੀ, ਗਿੱਧਾ ਅਤੇ ਭੰਗੜੇ ਦੀ ਪੇਸ਼ਕਾਰੀ ਕੀਤੀ ਗਈ।ਇਸ ਮੌਕੇ ਐਸ.ਡੀ.ਐਮ. ਸ. ਬਲਕਰਨ ਸਿੰਘ ਮਾਹਲ, ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸ੍ਰੀਮਤੀ ਮਨਿੰਦਰ ਕੌਰ, ਸਕੱਤਰ ਰੈਡ ਕਰਾਸ ਸ਼੍ਰੀ ਦਰਸ਼ਨ ਕੁਮਾਰ, ਜ਼ਿਲ੍ਹਾ ਸਪੋਰਟਸ ਕੋਆਰਡੀਨੇਟ ਸ. ਜਸਵੀਰ ਸਿੰਘ, ਲੈਕਚਰਾਰ ਮੈਡਮ ਮਨਦੀਪ ਕੌਰ, ਹਰਭਗਵਾਨ ਸਿੰਘ ਆਦਿ ਹਾਜ਼ਰ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਮਾਨਸਾ ਪੁਲਿਸ ਨੇ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ ਕੀਤੇ

0

Mansa News:ਸ੍ਰੀ ਭਾਗੀਰਥ ਸਿੰਘ ਮੀਨਾ,ਸੀਨੀਅਰ ਕਪਤਾਨ ਪੁਲਿਸ ਮਾਨਸਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ-ਮੁਕਤ ਕਰਨ ਲਈ ਵਿੱਢੀ ਮੁਹਿੰਮ ‘ਯੁੱਧ ਨਸ਼ਿਆ ਵਿਰੁੱਧ’ ਤਹਿਤ ਸਖਤ ਨੀਤੀ ਅਪਣਾਈ ਗਈ ਹੈ।ਜਿਸਦੀ ਲੜੀ ਵਿੱਚ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਸ੍ਰੀ ਗੌਰਵ ਯਾਦਵ ਦੇ ਅਦੇਸਾਂ ਅਨੁਸਾਰ ਅਤੇ ਸ੍ਰੀ ਹਰਜੀਤ ਸਿੰਘ ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਬਠਿੰਡਾ ਰੇਂਜ ਦੀ ਅਗਵਾਈ ਹੇਠ ਮਾਨਸਾ ਪੁਲਿਸ ਵੱਲੋਂ ‘ਯੁੱਧ ਨਸ਼ਿਆ ਵਿਰੁੱਧ’ ਨਸ਼ਿਆਂ ਵਿਰੱੁਧ ਕਾਰਵਾਈ ਕਰਦੇ ਹੋਏ ਵੱਖ ਵੱਖ ਥਾਣਿਆ ਵਿੱਚ 06 ਮੁਕਦੱਮੇ ਦਰਜ ਕਰਕੇ 07 ਵਿਅਕਤੀਆ ਨੂੰ ਕਾਬੂ ਕਰਕੇੇ ਉਨ੍ਹਾ ਪਾਸੋ 66 ਗ੍ਰਾਮ ਹੈਰੋਇਨ,105 ਸਿਗਨੇਚਰ ਕੈਪਸੂਲ,50 ਲੀਟਰ ਲਾਹਣ, 05 ਲੀਟਰ ਨਜੈਜ ਸਰਾਬ,120 ਬੋਤਲਾਂ ਸਰਾਬ ਠੇਕਾ ਹਰਿਆਣਾ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ।ਸੀਨੀਅਰ ਕਪਤਾਨ ਪੁਲਿਸ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਥਾਣਾ ਸਿਟੀ 1 ਮਾਨਸਾ ਵਿੱਚ ਸੀ.ਆਈ.ਏ ਸਟਾਫ ਮਾਨਸਾ ਦੀ ਪੁਲਿਸ ਟੀਮ ਨੇ ਸੁਖਜਿੰਦਰ ਸਿੰਘ ਵਾਸੀ ਵਾ.ਨੰ 25 ਮਾਨਸਾ ਪਾਸੋ ਦੌਰਾਨੇ ਗਸਤ 06 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ।

ਇਹ ਵੀ ਪੜ੍ਹੋ  bishop cotton school shimla ਦੇ ਅਗਵਾ ਕੀਤੇ ਬੱਚਿਆਂ ਨੂੰ ਪੁਲਿਸ ਨੇ ਕੀਤਾ ਬਰਾਮਦ, ਅਗਵਾਕਾਰ ਕਾਬੂ

ਪੁਲਿਸ ਟੀਮ ਨੇ ਰਾਮਪਾਲ ਸਿੰਘ ਵਾਸੀ ਕੋਟ ਲੱਲੂ ਪਾਸੋ 45 ਸਿਗਨੇਚਰ ਕੈਪਸੂਲ ਬ੍ਰਾਮਦ ਕੀਤੇ।ਥਾਣਾ ਸਿਟੀ ਬੁਢਲਾਡਾ ਵਿੱਚ ਸੀ.ਆਈ.ਏ ਸਟਾਫ ਮਾਨਸਾ ਦੀ ਪੁਲਿਸ ਟੀਮ ਨੇ ਸੰਦੀਪ ਸਿਮਘ ਵਾਸੀ ਰਿਉਦ ਕਲਾਂ, ਪਲਵਿੰਦਰ ਕੋਰ ਪਤਨੀ ਸੰਦੀਪ ਸਿੰਘ ਵਾਸੀ ਰਿਉਦ ਕਲਾਂ ਪਾਸੋ 60 ਗ੍ਰਾਮ ਹੈਰੋਇਨ ਸਮੇਤ ਮੋਟਰਸਾਇਕਲ ਸਪਲੈਡਰ ਬ੍ਰਾਮਦ ਕੀਤੇ।ਥਾਣਾ ਬੋਹਾ ਦੀ ਪੁਲਿਸ ਟੀਮ ਨੇ ਮੰਗਾ ਸਿੰਘ ਵਾਸੀ ਸੈਦੇਵਾਲਾ ਪਾਸੋ 60 ਸਿਗਨੇਚਰ ਕੈਪਸੂਲ ਬ੍ਰਾਮਦ ਕੀਤੇ।ਥਾਣਾ ਝੁਨੀਰ ਦੀ ਪੁਲਿਸ ਟੀਮ ਨੇ ਗੋਰਾ ਸਿੰਘ ਵਾਸੀ ਮਾਖੇਵਾਲਾ ਪਾਸੋ 5 ਲੀਟਰ ਨਜੈਜ ਸਰਾਬ ਸਮੇਤ 50 ਲੀਟਰ ਲਾਹਣ ਬ੍ਰਾਮਦ ਕੀਤੀ ਗਈ ਹੈ।ਇੰਨਾ ਸਾਰੇ ਦੋਸ਼ੀਆਂ ਖਿਲਾਫ ਮੁਕਦਮਾ ਦਰਜ ਕਰ ਲਿਆ ਗਿਆ ਹੈ ਤੇ ਇਹਨਾਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਗਿਆਨੀ ਹਰਪ੍ਰੀਤ ਸਿੰਘ ਬਣੇ ਅਕਾਲੀ ਦਲ ਦੇ ਪ੍ਰਧਾਨ, ਬੀਬੀ ਨੂੰ ਮਿਲੀ ਵੱਡੀ ਜਿੰਮੇਵਾਰੀ

0

Amritsar News: ਇੱਥੋਂ ਦੇ ਗੁਰਦੂਆਰਾ ਬੁਰਜ਼ ਅਕਾਲੀ ਬਾਬਾ ਫੂਲਾ ਸਿੰਘ ਵਿਖੇ ਭਰਤੀ ਕਮੇਟੀ ਦੀ ਅਗਵਾਈ ਹੇਠ ਅੱਜ ਸੋਮਵਾਰ ਨੂੰ ਹੋਏ ਡੈਲੀਗੇਟ ਇਜਲਾਜ਼ ਵਿਚ ਗਿਆਨੀ ਹਰਪ੍ਰੀਤ ਸਿੰਘ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ।ਇਸਦੇ ਨਾਲ ਹੀ ਸ਼ਹੀਦ ਭਾਈ ਅਮਰੀਕ ਸਿੰਘ ਦੀ ਸਪੁੱਤਰੀ ਬੀਬੀ ਸਤਵੰਤ ਕੌਰ ਨੂੰ ਪੰਥਕ ਕੌਸਲ ਦਾ ਮੁਖੀ ਚੁਣਿਆ ਗਿਆ। ਇੰਨ੍ਹਾਂ ਦੋਨਾਂ ਆਗੂਆਂ ਨੂੰ ਚੁਣਨ ਦੀਆਂ ਚਰਚਾਵਾਂ ਪਿਛਲੇ ਦੋ-ਤਿੰਨ ਤੋਂ ਚੱਲ ਰਹੀਆਂ ਸਨ। ਜਿਕਰਯੋਗ ਹੈ ਕਿ 2 ਦਸੰਬਰ 2024 ਨੁੰ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਪੰਜ ਸਿੰਘ ਸਾਹਿਬਾਨ ਵੱਲੋਂ ਬਣਾਈ ਗਈ ਭਰਤੀ ਕਮੇਟੀ ਵੱਲੋਂ ਮੈਬਰਸ਼ਿਪ ਦੀ ਭਰਤੀ ਕੀਤੀ ਗਈ ਸੀ।

ਇਹ ਵੀ ਪੜ੍ਹੋ ਸਕੇ ਭਰਾਵਾਂ ਬਾਝੋਂ; ਛੋਟੇ ਭਰਾ ਦੀ ਮੌ+ਤ ਦੀ ਖ਼ਬਰ ਸੁਣਦਿਆਂ ਵੱਡੇ ਨੇ ਵੀ ਤੋੜਿਆ ਦਮ

ਮੈਬਰਸ਼ਿਪ ਮੁਹਿੰਮ ਦੌਰਾਨ ਕਰੀਬ 15 ਲੱਖ ਭਰਤੀ ਹੋਣ ਦਾ ਐਲਾਨ ਕੀਤਾ ਗਿਆ ਸੀ, ਜਿਸਤੋਂ ਬਾਅਦ ਡੈਲੀਗੇਟ ਦੀ ਚੋਣ ਕੀਤੀ ਗਈ ਤੇ ਪ੍ਰਧਾਨ ਦੀ ਚੋਣ ਲਈ ਇਹ ਡੈਲੀਗੇਟ ਇਜਲਾਜ਼ ਸੱਦਿਆ ਗਿਆ ਸੀ। ਹਾਲਾਂਕਿ ਇਸਦੇ ਲਈ ਸ਼੍ਰੋਮਣੀ ਕਮੇਟੀ ਤੋਂ ਤੇਜਾ ਸਿੰਘ ਸਮੁੰਦਰੀ ਹਾਲ ਦੀ ਮੰਗ ਕੀਤੀ ਗਈ ਸੀ ਪ੍ਰੰਤੂ ਨਾ ਮਿਲਣ ਕਾਰਨ ਅੱਜ ਇੱਥੇ ਇਹ ਇਜਲਾਜ਼ ਕੀਤਾ ਗਿਆ। ਦਸਣਾ ਬਣਦਾ ਹੈ ਕਿ ਹੁਕਮਨਾਮਾ ਜਾਰੀ ਕਰਨ ਸਮੇਂ ਗਿਆਨੀ ਹਰਪ੍ਰੀਤ ਸਿੰਘ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਵਜੋਂ ਕਾਰਜ਼ਾਤ ਸਨ। ਜਿੰਨ੍ਹਾਂ ਨੂੰ ਬਾਅਦ ਵਿਚ ਗਿਆਨੀ ਰਘਵੀਰ ਸਿੰਘ ਤੇ ਗਿਆਨੀ ਸੁਲਤਾਨ ਸਿੰਘ ਸਹਿਤ ਹਟਾ ਦਿੱਤਾ ਗਿਆ ਸੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

BBMB News: Punjab Govt ਦੇ ਵਿਰੋਧ ਦੇ ਬਾਵਜੂਦ BBMB ਦੀ ਸੁਰੱਖਿਆ ਲਈ CISF ਤੈਨਾਨ ਕਰਨ ਦੀ ਤਿਆਰੀ

0

BBMB News: ਪੰਜਾਬ ਦੇ ਪਾਣੀਆਂ ਦੀ ਸੰਭਾਲ ਲਈ ਹੋਂਦ ਵਿਚ ਆਏ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਹਰਿਆਣਾ ਨੂੰ ਵਾਧੂ ਪਾਣੀ ਛੱਡਣ ਨੂੰ ਲੈ ਕੇ ਚੱਲ ਰਹੇ ਵਿਵਾਦ ਦਾ ਮਾਮਲਾ ਹਾਲੇ ਅਦਾਲਤਾਂ ਵਿਚ ਚੱਲ ਰਿਹਾ। ਦੂਜੇ ਪਾਸੇ ਹੁਣ ਇਸ ਡੈਮ ਦੀ ਸੁਰੱਖਿਆ ਕੇਂਦਰੀ ਫੋਰਸ CISF ਦੇ ਹੱਥਾਂ ‘ਚ ਸੌਪਣ ਦੀ ਤਿਆਰੀ ਵਿੱਢ ਦਿੱਤੀ ਹੈ। ਪੰਜਾਬ ਸਰਕਾਰ ਵੱਲੋਂ ਲਗਾਤਾਰ ਇਸਦਾ ਵਿਰੋਧ ਕੀਤਾ ਜਾ ਰਿਹਾ ਤੇ ਦਾਅਵਾ ਕੀਤਾ ਗਿਆ ਹੈ ਕਿ ਪੰਜਾਬ ਪੁਲਿਸ ਇਸ ਡੈਮ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਯੋਗ ਹੈ।

ਇਹ ਵੀ ਪੜ੍ਹੋ ਸਕੇ ਭਰਾਵਾਂ ਬਾਝੋਂ; ਵੱਡੇ ਭਰਾ ਦੀ ਮੌ+ਤ ਦੀ ਖ਼ਬਰ ਸੁਣਦਿਆਂ ਛੋਟੇ ਨੇ ਵੀ ਤੋੜਿਆ ਦਮ

ਸੂਚਨਾ ਮੁਤਾਬਕ ਇੱਕ ਵਾਰ ਇਸ ਮੁੱਦੇ ‘ਤੇ ਪੰਜਾਬ ਵਿਧਾਨ ਸਭਾ ਵਿਚ ਮੁੱਦਾ ਉੱਠਣ ਤੋਂ ਬਾਅਦ ਇਹ ਮਾਮਲਾ ਠੰਢਾ ਹੋ ਗਿਆ ਸੀ ਪ੍ਰੰਤੂ ਹੁਣ ਮੁੜ ਬੀਬੀਐਮਬੀ ਦੇ ਪ੍ਰਬੰਧਕਾਂ ਦੀ ਪਹਿਲਕਦਮੀ ‘ਤੇ CISF ਨੂੰ ਇੱਥੇ ਤੈਨਾਤ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਸੂਚਨਾਵਾਂ ਮੁਤਾਬਕ ਇਸਦੇ ਲਈ ਕਰੀਬ 8 ਕਰੋੜ ਤੋਂ ਵੱਧ ਦੀ ਰਾਸ਼ੀ ਵੀ ਬੀਬੀਐਮਬੀ ਪ੍ਰਬੰਧਕਾਂ ਨੇ ਕੇਂਦਰੀ ਸੁਰੱਖਿਆ ਏਜੰਸੀ ਨੂੰ ਅਦਾ ਕੀਤੀ ਜਾ ਚੁੱਕੀ ਹੈ।

ਇਹ ਵੀ ਪੜ੍ਹੋ bishop cotton school shimla ਦੇ ਅਗਵਾ ਕੀਤੇ ਬੱਚਿਆਂ ਨੂੰ ਪੁਲਿਸ ਨੇ ਕੀਤਾ ਬਰਾਮਦ,ਅਗਵਾਕਾਰ ਕਾਬੂ

ਮੀਡੀਆ ਵਿਚ ਸਾਹਮਣੇ ਆ ਰਹੀਆਂ ਰੀਪੋਰਟਾਂ ਮੁਤਾਬਕ ਅੱਜ-ਭਲਕ ਦੇ ਵਿਚ CISF ਦੇ ਅਧਿਕਾਰੀ ਇੱਥੇ ਜਵਾਨਾਂ ਦੀ ਰਿਹਾਇਸ਼ ਅਤੇ ਹੋਰ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਆ ਰਹੇ ਹਨ। CISF ਵੱਲੋਂ ਬੀਬੀਐਮਬੀ ਕੋਲੋਂ ਅਧਿਕਾਰੀਆਂ ਤੇ ਜਵਾਨਾਂ ਦੇ ਰਹਿਣ ਲਈ 142 ਕੁਆਟਰ ਮੰਗੇ ਗਏ ਹਨ, ਜਿਸਦੇ ਵਿਚ 1 ਕਮਾਂਡੇਂਟ, 2 ਸਹਾਇਕ ਕਮਾਂਡੇਂਟ, 3 ਇੰਸਪੈਕਟਰ, 8 ਸਬ ਇੰਸਪਕੈਟਰ, 20 ਏਐਸਆਈ, 35 ਹੈੱਡ ਕਾਂਸਟੇਬਲ ਅਤੇ 73 ਕਾਂਸਟੇਬਲ ਸ਼ਾਮਲ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਸਕੇ ਭਰਾਵਾਂ ਬਾਝੋਂ; ਛੋਟੇ ਭਰਾ ਦੀ ਮੌ+ਤ ਦੀ ਖ਼ਬਰ ਸੁਣਦਿਆਂ ਵੱਡੇ ਨੇ ਵੀ ਤੋੜਿਆ ਦਮ

0

Mansa News: ਮਾਨਸਾ ਜ਼ਿਲ੍ਹੇ ਦੇ ਬੁਢਲਾਡਾ ਇਲਾਕੇ ਵਿਚ ਇੱਕ ਬਹੁਤ ਹੀ ਦੁਖਭਰੀ ਖ਼ਬਰ ਸੁਣਨ ਨੂੰ ਮਿਲੀ ਹੈ। ਇੱਥੇ ਦੋ ਸਕੇ ਭਰਾਵਾਂ ਦੇ ਪਿਆਰ ਨੂੰ ਮੌਤ ਵੀ ਤੋੜ ਨਾ ਸਕੀ। ਵੱਡੇ ਭਰਾ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਛੋਟੇ ਭਰਾ ਨੇ ਵੀ ਸਦਮੇ ਵਿਚ ਦਮ ਤੋੜ ਦਿੱਤਾ। ਇਲਾਕੇ ਵਿਚ ਦੋਨਾਂ ਭਰਾਵਾਂ ਦੀ ਇੱਕ ਹੀ ਦਿਨ ਹੋਈ ਮੌਤ ਕਾਰਨ ਸੋਗ ਦੀ ਲਹਿਰ ਦੇਖਣ ਨੂੰ ਮਿਲ ਰਹੀ। ਪ੍ਰਵਾਰ ਦੇ ਵਿਚ ਦੋ ਜਵਾਨ ਭਰਾਵਾਂ ਦੇ ਚਲ੍ਹੇ ਜਾਣ ਕਾਰਨ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ ਅਤੇ ਰੋ-ਰੋ ਕੇ ਬੁਰਾ ਹਾਲ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਬੁਢਲਾਡਾ ਨਾਲ ਸਬੰਧਤ ਸੁਭਾਸ਼ ਸ਼ਰਮਾ ਤੇ ਰਾਮੇਸ਼ ਸਰਮਾ ਭਰਾਵਾਂ ਵੱਲੋਂ ਇੱਕ ਤਾਜ਼ਾ ਮਕਾਨ ਤੇ ਦੁਕਾਨ ਬਣਾਈ ਗਈ ਸੀ। ਐਤਵਾਰ ਨੂੰ ਮਹਰੂਤ ਰੱਖਿਆ ਹੋਇਆ ਸੀ। ਤੈਅ ਸਮੇਂ ਮੁਤਾਬਕ ਮਕਾਨ ਦਾ ਮਹੂਰਤ ਹੋ ਗਿਆ ਤੇ ਦੁਕਾਨ ਦਾ ਮਹੂਰਤ ਬਾਕੀ ਸੀ।

ਇਹ ਵੀ ਪੜ੍ਹੋ  bishop cotton school shimla ਦੇ ਅਗਵਾ ਕੀਤੇ ਬੱਚਿਆਂ ਨੂੰ ਪੁਲਿਸ ਨੇ ਕੀਤਾ ਬਰਾਮਦ,ਅਗਵਾਕਾਰ ਕਾਬੂ

ਇਸ ਦੌਰਾਨ ਰਾਮੇਸ਼ ਸਰਮਾ  ੳਰਫ਼ ਕਾਲਾ (45 ਸਾਲ) ਨੂੰ ਦਿਲ ਦਾ ਦੌਰਾ ਪੈ ਗਿਆ ਤੇ ਪ੍ਰਵਾਰ ਦੇ ਮੈਂਬਰ ਉਸਨੂੰ ਇਲਾਜ਼ ਲਈ ਹਸਪਤਾਲ ਲੈ ਗਏ।ਜਦ ਵੱਡਾ ਭਰਾ ਸੁਭਾਸ਼ ਸ਼ਰਮਾ ਆਪਣੇ ਭਰਾ ਦੇ ਪਿੱਛੇ ਹਸਪਤਾਲ ਗਿਆ ਤਾਂ ਉਥੇ ਪਤਾ ਲੱਗਿਆ ਕਿ ਉਸਦੀ ਮੌਤ ਹੋ ਗਈ। ਇੰਨੀਂ ਗੱਲ ਸੁਣਦੇ ਹੀ ਸ਼ੁਭਾਸ਼ ਨੂੰ ਵੀ ਦਿਲ ਦਾ ਦੌਰਾ ਪੈ ਗਿਆ ਤੇ ਥੋੜੇ ਸਮੇਂ ਬਾਅਦ ਉਸਦੀ ਵੀ ਮੌਤ ਹੋ ਗਈ। ਦੋਨਾਂ ਭਰਾਵਾਂ ਦੀ ਅਚਨਚੇਤ ਇੱਕੋਂ ਸਮੇਂ ਹੋਈ ਮੌਤ ਨੇ ਸ਼ਹਿਰ ਵਾਸੀਆਂ ਨੂੰ ਝੰਜੋੜ ਕੇ ਰੱਖ ਦਿੱਤਾ। ਦੋਨਾਂ ਭਰਾਵਾਂ ਦਾ ਅੱਜ ਸੋਮਵਾਰ ਨੂੰ ਵੱਡੀ ਗਿਣਤੀ ਵਿਚ ਲੋਕਾਂ ਦੀ ਹਾਜ਼ਰੀ ‘ਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ।  ਦਸਣਾ ਬਣਦਾ ਹੈ ਕਿ ਕੁੱਝ ਮਹੀਨੇ ਪਹਿਲਾਂ ਹਰਿਆਣਾ ਦੇ ਵਿਚ ਵੀ ਇੱਕ ਮਾਂ-ਪੁੱਤ ਦੀ ਮੌਤ ਹੋਣ ਦੀ ਖਬਰ ਕਾਫ਼ੀ ਚਰਚਾ ਵਿਚ ਆਈ ਸੀ। ਉਸ ਸਮੇਂ ਜਦ ਪੁੱਤ ਮਾਂ ਦਾ ਸ਼ਮਸਾਨਘਾਟ ਵਿਚ ਅੰਤਿਮ ਸੰਸਕਾਰ ਕਰ ਰਿਹਾ ਸੀ ਤਾਂ ਉਸਦੀ ਵੀ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

bishop cotton school shimla ਦੇ ਅਗਵਾ ਕੀਤੇ ਬੱਚਿਆਂ ਨੂੰ ਪੁਲਿਸ ਨੇ ਕੀਤਾ ਬਰਾਮਦ, ਅਗਵਾਕਾਰ ਕਾਬੂ

0

Shimla News: bishop cotton school shimla; ਰੱਖੜੀ ਵਾਲੇ ਦਿਨ ਤੋਂ ਅਚਾਨਕ ਲਾਪਤਾ ਹੋਏ ਸ਼ਿਮਲਾ ਦੇ ਬਿਸ਼ਪ ਕਾਟਨ ਸਕੂਲ (ਬੀਸੀਐਸ) ਦੇ ਤਿੰਨ ਲਾਪਤਾ ਬੱਚਿਆਂ ਨੂੰ ਹਿਮਾਚਲ ਪੁਲਿਸ ਨੇ 24 ਘੰਟਿਆਂ ਦੇ ਅੰਦਰ ਬਰਾਮਦ ਕਰ ਲਿਆ। ਇੰਨ੍ਹਾਂ ਬੱਚਿਆਂ ਨੂੰ ਇੱਕ ਵਿਅਕਤੀ ਵੱਲੋਂ ਉਸ ਸਮੇਂ ਆਪਣੀ ਕਾਰ ਵਿਚ ਅਗਵਾ ਕਰ ਲਿਆ ਸੀ ਜਦ ਇਹ ਬੱਚੇ ਸਕੂਲ ਤੋਂ ਗੇਟਪਾਸ ਲੈ ਕੇ ਘੁੰਮਣ ਲਈ ਬਜ਼ਾਰ ਆਏ ਹੋਏ ਸਨ। ਇੰਨ੍ਹਾਂ ਬੱਚਿਆਂ ਨੂੰ ਪੁਲਿਸ ਨੇ ਕੋਟਖਾਈ ਦੇ ਕੋਕੁਨਾਲਾ ਦੇ ਇੱਕ ਘਰ ਵਿਚੋਂ ਬਰਾਮਦ ਕੀਤਾ ਸੀ, ਜਿੱਥੇ ਅਗਵਾਕਾਰ ਨੇ ਉਨ੍ਹਾਂ ਨੂੰ ਬੰਧਕ ਬਣਾ ਕੇ ਰੱਖਿਆ ਹੋਇਆ ਸੀ। ਪੁਲਿਸ ਨੇ ਇੱਥੋਂ ਇੱਕ ਅਗਵਾਕਾਰ ਨੂੰ ਗ੍ਰਿਫ਼ਤਾਰ ਕੀਤਾ ਹੈ।

ਇਹ ਵੀ ਪੜ੍ਹੋ ਪੰਜਾਬ ਦੇ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੇ ਰਾਸ਼ਟਰਪਤੀ ਭਵਨ ਵਿਖੇ ਰਾਸ਼ਟਰਪਤੀ ਨਾਲ ਰੱਖੜੀ ਦਾ ਤਿਉਹਾਰ ਮਨਾਇਆ

ਅਗਵਾ ਕੀਤੇ ਤਿੰਨੋਂ ਬੱਚੇ ਛੇਵੀਂ ਇਸ ਸਕੂਲ ਦੀ ਜਮਾਤ ਦੇ ਵਿਦਿਆਰਥੀ ਹਨ। ਜਿੰਨ੍ਹਾਂ ਦੇ ਨਾਮ ਅੰਗਦ (ਕਰਨਾਲ, ਹਰਿਆਣਾ) ਹਿਤਿੰਦਰ ਸਿੰਘ(ਮੁਹਾਲੀ,ਪੰਜਾਬ) ਅਤੇ ਵਿਧਾਂਸ਼(ਕੁੱਲੂ, ਹਿਮਾਚਲ) ਨਾਲ ਸਬੰਧਤ ਹੈ। ਇਸ ਸਬੰਧ ਵਿਚ ਪੁਲਿਸ ਨੇ ਨਿਊ ਸ਼ਿਮਲਾ ਥਾਣੇ ਵਿਚ ਪਰਚਾ ਦਰਜ਼ ਕੀਤਾ ਹੈ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ 9 ਅਗਸਤ ਨੂੰ ਦੁਪਹਿਰ 12:09 ਵਜੇ ਇਹ ਬੱਚੇ ਸਕੂਲ ਤੋਂ ਆਊਟਿੰਗ ਗੇਟ ਪਾਸ ਲੈ ਕੇ ਮਾਲ ਰੋਡ ‘ਤੇ ਸੈਰ ਕਰਨ ਆਏ ਸਨ। ਪ੍ਰੰਤੂ ਸ਼ਾਮ ਤੱਕ ਵਾਪਸ ਨਹੀਂ ਆਏ। ਜਿਸ ਤੋਂ ਬਾਅਦ ਸਕੂਲ ਪ੍ਰਬੰਧਕਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਬੱਚਿਆਂ ਦੇ ਮਾਪਿਆਂ ਦੇ ਨਾਲ ਨਾਲ ਪੁਲਿਸ ਨੂੰ ਸਿਕਾਇਤ ਕੀਤੀ ਗਈ।

ਇਹ ਵੀ ਪੜ੍ਹੋ AAP MLA ਨੇ ਕਬੂਲੀ ਕਾਂਗਰਸੀ ਵਿਧਾਇਕ ਦੇ ਸਮਰਥਕਾਂ ਦੀ ਚੁਣੌਤੀ; Dope Test ਲਈ ਪੁੱਜਿਆ ਲੋਹਗੜ੍ਹ

ਪੁਲਿਸ ਵੱਲੋਂ ਤੁਰੰਤ ਗਤੀਸ਼ੀਲ ਹੁੰਦਿਆਂ ਟੀਮਾਂ ਬਣਾ ਕੇ ਬੱਚਿਆਂ ਦੀ ਭਾਲ ਸ਼ੁਰੂ ਕੀਤੀ ਗਈ ਅਤੇ ਸਕੂਲ ਤੋਂ ਲੈ ਕੇ ਥਾਂ-ਥਾਂ ਦੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਗਏ। ਇਸ ਦੌਰਾਨ ਪਤਾ ਲੱਗਿਆ ਕਿ ਮੁਲਜਮ ਆਪਣੀ ਆਈ-10 ਕਾਰ ਵਿਚ ਬੱਚਿਆਂ ਨੂੰ ਬਿਠਾ ਕੇ ਲੈ ਆਪਣੇ ਪਿੰਡ ਲੈ ਗਿਆ, ਜਿੱਥੇ ਇਸਨੇ ਬੱਚਿਆਂ ਦੇ ਮੂੰਹ ‘ਤੇ ਟੇਪ ਲਗਾ ਦਿੱਤੀ ਤੇ ਅੱਖਾਂ ਉਪਰ ਪੱਟੀ ਬੰਨ ਦਿੱਤੀ। ਇਸਤੋਂ ਬਾਅਦ ਇੰਨ੍ਹਾਂ ਦੇ ਮਾਪਿਆਂ ਨਾਲ ਸੰਪਰਕ ਕਰਕੇ ਕਥਿਤ ਤੌਰ ‘ਤੇ ਪੈਸਿਆ ਦੀ ਮੰਗ ਕੀਤੀ ਗਈ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ। ਉਧਰ, ਹਿਮਾਚਲ ਦੇ ਡੀਜੀਪੀ ਅਤੇ ਸੂਬੇ ਦੇ ਸਿੱਖਿਆ ਮੰਤਰੀ ਨੇ ਪੁਲਿਸ ਵੱਲੋਂ ਬਹੁਤ ਘੱਟ ਸਮੇਂ ਵਿਚ ਬੱਚਿਆਂ ਨੂੰ ਸੁਰੱਖਿਆ ਬਰਾਮਦ ਕਰਵਾਉਣ ‘ਤੇ ਵਧਾਈ ਦਿੱਤੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਯੁੱਧ ਨਸ਼ਿਆਂ ਵਿਰੁੱਧ; ਫਾਜ਼ਿਲਕਾ ਪੁਲਿਸ ਵੱਲੋਂ ਅਬੋਹਰ ਵਿੱਚ CASO ਦੌਰਾਨ ਡਰੱਗ ਹੌਟਸਪੌਟ ਏਰੀਆ ‘ਚ ਛਾਪੇਮਾਰੀ

0

Fazilka News:War on drugs;ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਛੇੜੀ ਗਈ ਜੰਗ ਦੇ ਅਧੀਨ ਫਾਜ਼ਿਲਕਾ ਪੁਲਿਸ ਨੇ ਅੱਜ ਇੱਕ ਹੋਰ ਵੱਡੀ ਕਾਰਵਾਈ ਨੂੰ ਅੰਜ਼ਾਮ ਦਿੱਤਾ। ਆਈ.ਜੀ.ਬਲਜੋਤ ਸਿੰਘ ਰਾਠੌਰ ਦੀ ਰਹਿਨੁਮਾਈ ਅਤੇ ਐਸ.ਐਸ.ਪੀ. ਗੁਰਮੀਤ ਸਿੰਘ ਦੀ ਅਗਵਾਈ ਹੇਠ ਸਬ ਡਵੀਜ਼ਨ ਅਬੋਹਰ ਵਿੱਚ ਵੱਡੇ ਪੱਧਰ ‘ਤੇ ਕੋਰਡਨ ਐਂਡ ਸਰਚ ਓਪਰੇਸ਼ਨ (CASO) ਚਲਾਇਆ ਗਿਆ।ਸੁਤੰਤਰਤਾ ਦਿਵਸ 2025 ਦੀਆਂ ਸੁਰੱਖਿਆ ਤਿਆਰੀਆਂ ਨੂੰ ਮੱਦੇਨਜ਼ਰ ਰੱਖਦੇ ਹੋਏ, ਇਸ ਵਿਸ਼ੇਸ਼ ਓਪਰੇਸ਼ਨ ਅਧੀਨ ਅਬੋਹਰ ਦੇ ਡਰੱਗ ਹੌਟਸਪੌਟ ਖੇਤਰਾਂ ਵਿੱਚ ਟਾਰਗੇਟ ਛਾਪੇਮਾਰੀ ਕੀਤੀ ਗਈ।

ਇਹ ਵੀ ਪੜ੍ਹੋ ਸਿਆਸੀ ਤੇ ਧਾਰਮਿਕ ਹਲਕਿਆਂ ਵਿਚ ਚਰਚਾ, ਗਿਆਨੀ ਹਰਪ੍ਰੀਤ ਸਿੰਘ ਹੋਣਗੇ ਨਵੇਂ ਅਕਾਲੀ ਦਲ ਦੇ ਪ੍ਰਧਾਨ !

ਕਾਰਵਾਈ ਦੌਰਾਨ ਨਸ਼ਾ ਤਸਕਰਾਂ ਦੇ ਘਰਾਂ ਅਤੇ ਠਿਕਾਣਿਆਂ ਦੀ ਗਹਿਰੀ ਤਲਾਸ਼ੀ ਲੈ ਕੇ ਨਸ਼ਿਆਂ ਦੀ ਸਪਲਾਈ ਚੇਨ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ। ਇਸ ਵਿੱਚ ਡੀ.ਐਸ.ਪੀ. ਸਬ ਡਵੀਜ਼ਨ ਅਬੋਹਰ ਸ਼ਹਿਰੀ ਅਤੇ ਦਿਹਾਤੀ, ਮੁੱਖ ਅਫਸਰ ਥਾਣਾ ਸਿਟੀ-1 ਅਤੇ ਸਿਟੀ-2 ਅਬੋਹਰ, ਇੰਚਾਰਜ CIA-2 ਫਾਜ਼ਿਲਕਾ ਸਮੇਤ 200 ਤੋਂ ਵੱਧ ਪੁਲਿਸ ਮੁਲਾਜ਼ਮ ਸ਼ਾਮਲ ਰਹੇ। ਆਈ.ਜੀ ਸ੍ਰੀ ਬਲਜੋਤ ਸਿੰਘ ਰਾਠੌਰ ਨੇ ਦੱਸਿਆ ਕਿ “ਯੁੱਧ ਨਸ਼ਿਆਂ ਵਿਰੁੱਧ ਮੁਹਿੰਮ” 1 ਮਾਰਚ 2025 ਤੋਂ ਲਗਾਤਾਰ ਜਾਰੀ ਹੈ ਅਤੇ ਇਸ ਦੌਰਾਨ ਨਸ਼ਾ ਤਸਕਰੀ ਦੇ ਕਈ ਵੱਡੇ ਨੈੱਟਵਰਕ ਤਬਾਹ ਕੀਤੇ ਗਏ ਹਨ। ਫਾਜ਼ਿਲਕਾ ਪੁਲਿਸ ਵੱਲੋਂ ਇਸ ਮੁਹਿੰਮ ਤਹਿਤ ਹੁਣ ਤੱਕ 516 ਮੁਕਦਮੇ ਦਰਜ ਕੀਤੇ ਜਾ ਚੁੱਕੇ ਹਨ ਅਤੇ 1716 ਮੁਲਜ਼ਮ ਹੁਣ ਤੱਕ ਪਕੜੇ ਜਾ ਚੁੱਕੇ ਹਨ।

ਇਹ ਵੀ ਪੜ੍ਹੋ AAP MLA ਨੇ ਕਬੂਲੀ ਕਾਂਗਰਸੀ ਵਿਧਾਇਕ ਦੇ ਸਮਰਥਕਾਂ ਦੀ ਚੁਣੌਤੀ; Dope Test ਲਈ ਪੁੱਜਿਆ ਲੋਹਗੜ੍ਹ

ਉਨ੍ਹਾਂ ਸਪਸ਼ਟ ਕੀਤਾ ਕਿ ਇਹ ਸੰਘਰਸ਼ ਹੁਣ ਰੁਕਣ ਵਾਲਾ ਨਹੀਂ ਤੇ ਹਰ ਨਸ਼ਾ ਤਸਕਰ ਪੁਲਿਸ ਦੀ ਰਡਾਰ ‘ਤੇ ਹੈ, ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।ਇਸ ਦੌਰਾਨ ਐਸਐਸਪੀ ਗੁਰਮੀਤ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੋ ਨਸ਼ੇ ਦੀ ਲਤ ਛੱਡਣਾ ਚਾਹੁੰਦੇ ਹਨ ਕਿ ਉਹ ਪੁਲਿਸ ਜਾਂ ਪ੍ਰੋਜੈਕਟ ਆਸ ਨਾਲ ਸੰਪਰਕ ਕਰਨ; ਉਨ੍ਹਾਂ ਨੂੰ ਨਸ਼ਾ ਛੁਡਾਊ ਕੇਂਦਰਾਂ ਵਿੱਚ ਭੇਜਣ ਲਈ ਪੂਰਾ ਸਹਿਯੋਗ ਅਤੇ ਮਦਦ ਪ੍ਰਦਾਨ ਕੀਤੀ ਜਾਵੇਗੀ। ਐਸ.ਐਸ.ਪੀ. ਨੇ ਕਿਹਾ ਕਿ ਨਸ਼ਾ ਮੁਕਤ ਅਤੇ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਅਜਿਹੀਆਂ ਕਾਰਵਾਈਆਂ ਲਗਾਤਾਰ ਜਾਰੀ ਰਹਿਣਗੀਆਂ ਅਤੇ ਕਿਸੇ ਵੀ ਨਸ਼ਾ ਤਸਕਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਪਟਿਆਲਾ ਦਿਹਾਤੀ ਖੇਤਰਾਂ ਦੀ ਸਾਫ਼ ਸਫ਼ਾਈ,ਸੜਕਾਂ ਦੀ ਹਾਲਤ ਅਤੇ ਸੀਵਰੇਜ ਦੀ ਅਚਨਚੇਤ ਚੈਕਿੰਗ

0

👉ਡਿਪਟੀ ਮੇਅਰ ਨੂੰ ਵਾਰਡਾਂ ‘ ਚ ਕਮੇਟੀਆਂ ਬਣਾ ਕੇ ਗਿੱਲੇ ਤੇ ਸੁੱਕੇ ਕੂੜੇ ਲਈ ਯੋਜਨਾ ਬਣਾਉਣ ਦੇ ਦਿੱਤੇ ਨਿਰਦੇਸ਼
Patiala News: ਪੰਜਾਬ ਸਰਕਾਰ ਦੀ “ਰੰਗਲਾ ਪੰਜਾਬ” ਮੁਹਿੰਮ ਤਹਿਤ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਤੜਕੇ ਪਟਿਆਲਾ ਦੇ ਕਈ ਦਿਹਾਤੀ ਖੇਤਰਾਂ ‘ਚ ਅਚਨਚੇਤ ਦੌਰਾ ਕਰਦਿਆਂ ਵੱਖ-ਵੱਖ ਥਾਵਾਂ ਦੀ ਸਫ਼ਾਈ, ਸੜਕਾਂ ਦੀ ਹਾਲਤ, ਸੀਵਰੇਜ ਅਤੇ ਹੋਰ ਬੁਨਿਆਦੀ ਸੁਵਿਧਾਵਾਂ ਦੀ ਜਾਂਚ ਕੀਤੀ।ਇਹ ਅਚਨਚੇਤ ਦੌਰਾ ਫੈਕਟਰੀ ਏਰੀਆ, ਪਰਾਂਠਾ ਮਾਰਕੀਟ, ਗੁਰਬਖਸ਼ ਕਾਲੋਨੀ, ਛੋਟੀ ਅਤੇ ਵੱਡੀ ਨਦੀ, ਝਿੱਲ, ਤ੍ਰਿਪੜੀ ਅਤੇ ਭਾਦਸੋਂ ਰੋਡ ਸਮੇਤ ਹੋਰ ਆਲੇ-ਦੁਆਲੇ ਦੇ ਇਲਾਕਿਆਂ ‘ਚ ਕੀਤਾ ਗਿਆ। ਉਨ੍ਹਾਂ ਇਲਾਕੇ ਦੇ ਪਾਰਕਾਂ, ਮਾਰਕੀਟਾਂ ਅਤੇ ਨਿਵਾਸੀ ਇਲਾਕਿਆਂ ਦਾ ਵਿਸਥਾਰ ਵਿੱਚ ਮੁਆਇਨਾ ਕੀਤਾ ਅਤੇ ਲੋਕਾਂ ਨਾਲ ਰਾਬਤਾ ਕਰਦਿਆਂ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ।

ਇਹ ਵੀ ਪੜ੍ਹੋ ਪੰਜਾਬ ਹਰ ਖੇਤਰ ਵਿੱਚ ਬੇਮਿਸਾਲ ਵਿਕਾਸ ਦੇਖ ਰਿਹੈ:ਮੁੱਖ ਮੰਤਰੀ

ਡਾ. ਬਲਬੀਰ ਸਿੰਘ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਇਲਾਕੇ ‘ਚ ਸੜਕਾਂ ਦੀ ਮੁਰੰਮਤ, ਬਰਸਾਤੀ ਪਾਣੀ ਦੀ ਸੁਚੱਜੀ ਨਿਕਾਸੀ, ਪਾਰਕਾਂ ਦੀ ਸੰਭਾਲ ਅਤੇ ਸੀਵਰੇਜ ਸਿਸਟਮ ਦੀ ਠੀਕ ਦਿਸ਼ਾ ‘ਚ ਕੰਮ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਇਲਾਕਿਆਂ ਵਿੱਚ ਰਹਿਣ ਵਾਲੇ ਨਾਗਰਿਕਾਂ ਲਈ ਸਾਫ਼-ਸੁਥਰਾ ਅਤੇ ਸਿਹਤਮੰਦ ਵਾਤਾਵਰਨ ਉਪਲਬਧ ਕਰਵਾਉਣਾ ਸਰਕਾਰ ਦੀ ਪਹਿਲ ਹੈ।ਸਿਹਤ ਮੰਤਰੀ ਨੇ ਇਹ ਵੀ ਦੱਸਿਆ ਕਿ ਇਹ ਤਰ੍ਹਾਂ ਦੀ ਚੈਕਿੰਗ ਹੁਣ ਹਰ ਹਫ਼ਤੇ ਕੀਤੀ ਜਾਵੇਗੀ ਤਾਂ ਜੋ ਜ਼ਮੀਨੀ ਹਕੀਕਤਾਂ ਦੀ ਨਿਗਰਾਨੀ ਨਿਰੰਤਰ ਚਲਦੀ ਰਹੇ। ਉਨ੍ਹਾਂ ਨੇ ਇਹ ਵੀ ਹੁਕਮ ਦਿੱਤਾ ਕਿ ਕਚਰੇ ਦੀ ਲਿਫਟਿੰਗ ਦਿਨ ਵਿੱਚ ਦੋ ਵਾਰ ਹੋਣੀ ਚਾਹੀਦੀ ਹੈ, ਤਾਂ ਜੋ ਕਚਰੇ ਦਾ ਜਮਾਵਾਂ ਨਾ ਹੋਵੇ ਅਤੇ ਬਿਮਾਰੀਆਂ ਫੈਲਣ ਤੋਂ ਰੋਕਿਆ ਜਾ ਸਕੇ।

ਇਹ ਵੀ ਪੜ੍ਹੋ ਸਿਆਸੀ ਤੇ ਧਾਰਮਿਕ ਹਲਕਿਆਂ ਵਿਚ ਚਰਚਾ, ਗਿਆਨੀ ਹਰਪ੍ਰੀਤ ਸਿੰਘ ਹੋਣਗੇ ਨਵੇਂ ਅਕਾਲੀ ਦਲ ਦੇ ਪ੍ਰਧਾਨ !

ਡਾ. ਬਲਬੀਰ ਸਿੰਘ ਨੇ ਡਿਪਟੀ ਮੇਅਰ ਨੂੰ ਨਿਰਦੇਸ਼ ਦਿੱਤੇ ਕਿ ਵਾਰਡ ਅਧਾਰਤ ਕਮੇਟੀਆਂ ਬਣਾਈਆਂ ਜਾਣ ਜੋ ਕਿ ਗਿੱਲੇ ਅਤੇ ਸੁੱਕੇ ਕੂੜੇ ਦੀ ਵੱਖ-ਵੱਖ ਤਰੀਕੇ ਨਾਲ ਚੁਕਾਈ ਅਤੇ ਪ੍ਰਬੰਧਨ ਲਈ ਯੋਜਨਾ ਤਿਆਰ ਕਰਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਲਾਕਿਆਂ ਵਿੱਚ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ, ਜੋ ਕਿ ਮੱਛਰਾਂ ਦੇ ਪੈਦਾ ਹੋਣ ਅਤੇ ਡੇਂਗੂ ਵਰਗੀਆਂ ਬਿਮਾਰੀਆਂ ਦੇ ਫੈਲਾਅ ਦਾ ਕਾਰਨ ਬਣ ਸਕਦਾ ਹੈ।ਸਿਹਤ ਮੰਤਰੀ ਨੇ ਆਖ਼ਿਰ ਵਿੱਚ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਜਗ੍ਹਾ ਜਗਾ ਕੂੜਾ ਗੇਰਨ ਤੋਂ ਗ਼ੁਰੇਜ਼ ਕਰਨ।ਓਹਨਾ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੇ ਸਿਹਤਮੰਦ ਜੀਵਨ ਲਈ ਵਚਨਬੱਧ ਹੈ ਅਤੇ “ਰੰਗਲਾ ਪੰਜਾਬ” ਮੁਹਿੰਮ ਦੇ ਤਹਿਤ ਹਰ ਪੱਖੋਂ ਵਿਕਾਸ ਅਤੇ ਸਫਾਈ ਨੂੰ ਤਰਜੀਹ ਦਿੱਤੀ ਜਾ ਰਹੀ ਹੈ।ਇਸ ਮੌਕੇ ਡਿਪਟੀ ਮੇਅਰ ਹਰਿੰਦਰ ਕੋਹਲੀ, ਸੁਰੇਸ਼ ਰਾਏ ਤੋਂ ਇਲਾਵਾ ਇਲਾਕਾ ਵਾਸੀ ਮੌਜੂਦ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਭਾਜਪਾ ਅਤੇ ਚੋਣ ਕਮਿਸ਼ਨ ਦਾ ਚੋਣਾਂ ਦੌਰਾਨ ਧੋਖਾਧੜੀਆਂ ਉੱਪਰ ਪੱਖ ਬੇਨਕਾਬ ਹੋਇਆ: ਵੜਿੰਗ

0

Amritsar News: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਰਾਹੁਲ ਗਾਂਧੀ ਵੱਲੋਂ ਪੁਖਤਾ ਸਬੂਤ ਪੇਸ਼ ਕਰਨ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਅਤੇ ਭਾਰਤ ਦੇ ਚੋਣ ਕਮਿਸ਼ਨ ਦਾ ਚੋਣਾਂ ਸਬੰਧੀ ਧੋਖਾਧੜੀਆਂ ਉੱਪਰ ਪੱਖ ਪੂਰੀ ਤਰ੍ਹਾਂ ਨਾਲ ਬੇਨਕਾਬ ਹੋ ਗਿਆ ਹੈ।ਇੱਥੇ ਸਥਾਨਕ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਹਰਪ੍ਰਤਾਪ ਸਿੰਘ ਅਜਨਾਲਾ, ਡਾ. ਰਾਜ ਕੁਮਾਰ ਵੇਰਕਾ ਸਣੇ ਹੋਰ ਸੀਨੀਅਰ ਆਗੂਆਂ ਨਾਲ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ, ਵੜਿੰਗ ਨੇ ਪੂਰੇ ਵੇਰਵੇ ਦਿੱਤੇ ਕਿ ਕਿਵੇਂ ਭਾਜਪਾ ਚੋਣ ਕਮਿਸ਼ਨ ਨਾਲ ਮਿਲ ਕੇ ਚੋਣਾਂ ਸਬੰਧੀ ਧੋਖਾਧੜੀਆਂ ਦਾ ਸਹਾਰਾ ਲੈ ਰਹੀ ਹੈ ਅਤੇ ਚੋਣਾਂ ਜਿੱਤ ਰਹੀ ਹੈ।ਉਨ੍ਹਾਂ ਕਿਹਾ ਕਿ ਭਾਜਪਾ ਨੇ ਚੋਣਾਂ ਚੋਰੀ ਕਰਨ ਦੇ ਵਿਲੱਖਣ ਅਤੇ ਨਵੇਂ ਤਰੀਕੇ ਕੱਢੇ ਹਨ। ਉਨ੍ਹਾਂ ਕਿਹਾ ਕਿ ਜਿੱਥੇ ਮਹਾਰਾਸ਼ਟਰ ਵਿੱਚ ਪਾਰਟੀ ਨੇ ਚਾਰ ਮਹੀਨਿਆਂ ਦੇ ਸਮੇਂ ਵਿੱਚ ਲਗਭਗ ਇੱਕ ਕਰੋੜ ਵੋਟਾਂ ਜੋੜੀਆਂ। ਉੱਥੇ ਹੀ ਬਿਹਾਰ ਵਿੱਚ ਇਸਨੇ 60 ਲੱਖ ਤੋਂ ਵੱਧ ਵੋਟਾਂ ਹਟਾ ਦਿੱਤੀਆਂ ਹਨ।

ਇਹ ਵੀ ਪੜ੍ਹੋ ਪੰਜਾਬੀ ਗਾਇਕਾ ਤੇ ਵਿਧਾਇਕਾ ਅਨਮੋਲ ਗਗਨ ਮਾਨ ਦੀ ਵਿਧਾਨ ਸਭਾ ਕਮੇਟੀ ਵਿਚੋਂ ਛੁੱਟੀ

ਉਨ੍ਹਾਂ ਨੇ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐੱਸ ਆਈ ਆਰ) ਦਾ ਹਵਾਲਾ ਦਿੰਦੇ ਹੋਏ, ਕਿਹਾ ਕਿ ਦਲਿਤਾਂ ਅਤੇ ਘੱਟ ਗਿਣਤੀਆਂ ਨੂੰ ਵੋਟਿੰਗ ਅਧਿਕਾਰਾਂ ਤੋਂ ਵਾਂਝੇ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਕਿਉਂਕਿ ਭਾਜਪਾ ਦਾ ਮੰਨਣਾ ਹੈ ਕਿ ਇਕਹ ਉਸਦੀ ਪਾਰਟੀ ਨੂੰ ਵੋਟ ਨਹੀਂ ਪਾਉਣਗੇ।ਉਨ੍ਹਾਂ ਜ਼ਿਕਰ ਕੀਤਾ ਕਿ ਲੋਕ ਸਭਾ ਵਿੱਚ ਬੁਰੀ ਤਰ੍ਹਾਂ ਹਾਰਨ ਤੋਂ ਬਾਅਦ, ਮਹਾਰਾਸ਼ਟਰ ਵਿੱਚ ਇਸਨੇ ਚਾਰ ਮਹੀਨਿਆਂ ਦੇ ਅੰਦਰ-ਅੰਦਰ ਲਗਭਗ ਇੱਕ ਕਰੋੜ ਵੋਟਰ ਜੋੜਨ ਦੀ ਇੱਕ ਵਿਲੱਖਣ ਅਤੇ ਵੱਖਰੀ ਚਾਲ ਵਰਤੀ। ਉਨ੍ਹਾਂ ਕਿਹਾ ਕਿ ਨਤੀਜੇ ਵਜੋਂ, ਲੋਕ ਸਭਾ ਚੋਣਾਂ ਵਿੱਚ ਪੂਰੀ ਤਰ੍ਹਾਂ ਸਾਫ਼ ਹੋਣ ਵਾਲੀ ਭਾਜਪਾ ਨੇ ਸ਼ੁੱਧ ਧੋਖਾਧੜੀ ਨਾਲ ਵਿਧਾਨ ਸਭਾ ਚੋਣਾਂ ਜਿੱਤੀਆਂ।ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਹੁਣ ਬੇਨਕਾਬ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਰਾਹੁਲ ਗਾਂਧੀ ਨੇ ਕਿਵੇਂ ਗ੍ਰਾਫਿਕ ਵੇਰਵਿਆਂ ਨਾਲ ਸਾਬਤ ਕੀਤਾ ਕਿ ਕਿਸ ਤਰ੍ਹਾਂ ਕਰਨਾਟਕ ਦੇ ਮਹਾਦੇਵਪੁਰਾ ਵਿਧਾਨ ਸਭਾ ਖੇਤਰ ਵਿੱਚ ਭਾਜਪਾ ਨੇ ਇੱਕ ਲੱਖ ਜਾਅਲੀ ਵੋਟਰ ਸ਼ਾਮਲ ਕੀਤੇ ਸਨ। ਇਸੇ ਤਰ੍ਹਾਂ, ਬੇਂਗਲੁਰੂ ਕੇਂਦਰੀ ਸੰਸਦੀ ਹਲਕੇ ਦੇ ਅਧੀਨ ਆਉਣ ਵਾਲੇ ਇਸ ਵਿਧਾਨ ਸਭਾ ਖੇਤਰ ਤੋਂ ਭਾਜਪਾ ਨੂੰ 1.16 ਲੱਖ ਵੋਟਾਂ ਦੀ ਲੀਡ ਮਿਲੀ ਸੀ। ਜਿਸ ਨਾਲ ਪਾਰਟੀ ਨੇ ਉਹ ਸੀਟ ਸਿਰਫ਼ 32 ਹਜ਼ਾਰ ਵੋਟਾਂ ਨਾਲ ਜਿੱਤੀ ਸੀ। ਜੇਕਰ ਭਾਜਪਾ ਨੇ ਜਾਅਲੀ ਵੋਟਾਂ ਨਾ ਬਣਾਈਆਂ ਹੁੰਦੀਆਂ, ਤਾਂ ਇਹ ਇਸ ਹਲਕੇ ਤੋਂ ਬੁਰੀ ਤਰ੍ਹਾਂ ਹਾਰ ਜਾਂਦੀ।

ਇਹ ਵੀ ਪੜ੍ਹੋ AAP MLA ਨੇ ਕਬੂਲੀ ਕਾਂਗਰਸੀ ਵਿਧਾਇਕ ਦੇ ਸਮਰਥਕਾਂ ਦੀ ਚੁਣੌਤੀ; Dope Test ਲਈ ਪੁੱਜਿਆ ਲੋਹਗੜ੍ਹ

ਵੜਿੰਗ ਨੇ ਕਿਹਾ ਕਿ ਮਹਾਦੇਵਪੁਰਾ ਸਿਰਫ ਇੱਕ ਕੇਸ ਸਟੱਡੀ ਸੀ, ਕਿਉਂਕਿ ਦੇਸ਼ ਭਰ ਵਿੱਚ ਕਈ ਪਾਰਲੀਮਾਨੀ ਹਲਕੇ ਹਨ, ਜਿੱਥੇ ਭਾਜਪਾ ਨੇ ਇਸ ਤਰ੍ਹਾਂ ਦੀ ਧੋਖਾਧੜੀ ਨਾਲ ਜਿੱਤ ਪ੍ਰਾਪਤ ਕੀਤੀ ਹੈ।ਉਨ੍ਹਾਂ ਨੇ ਰਾਹੁਲ ਗਾਂਧੀ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਮੋਦੀ ਆਪਣੇ ਸਹਿਯੋਗੀਆਂ ਦੇ ਥੋੜ੍ਹੇ ਜਿਹੇ ਬਹੁਮਤ ਨਾਲ ਹੀ ਪ੍ਰਧਾਨ ਮੰਤਰੀ ਹਨ। ਜੇਕਰ ਉਹ 25 ਸੀਟਾਂ ਹੋਰ ਹਾਰ ਜਾਂਦੇ, ਤਾਂ ਅੱਜ ਉਹ ਪ੍ਰਧਾਨ ਮੰਤਰੀ ਨਾ ਹੁੰਦੇ। ਜਦਕਿ ਇਹ ਤੱਥ ਹੈ ਕਿ ਉਨ੍ਹਾਂ ਨੇ ਮਹਾਦੇਵਪੁਰਾ ਵਿੱਚ ਕੀਤੀ ਗਈ ਧੋਖਾਧੜੀ ਦੀ ਤਰ੍ਹਾਂ ਘੱਟੋ-ਘੱਟ 70 ਸੀਟਾਂ ਜਿੱਤੀਆਂ ਹਨ।ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਹੁਣ ਭਾਜਪਾ ਬਿਹਾਰ ਵਿੱਚ ਉਹੀ ਚਾਲ ਇੱਕ ਵੱਖਰੇ ਤਰੀਕੇ ਨਾਲ ਵਰਤ ਰਹੀ ਹੈ। ਉਨ੍ਹਾਂ ਵੋਟਰਾਂ ਨੂੰ ਹਟਾਇਆ ਜਾ ਰਿਹਾਂ ਹੈ, ਜਿਨ੍ਹਾਂ ਬਾਰੇ ਉਹ ਸੋਚਦੀ ਹੈ ਕਿ ਇਹ ਭਾਜਪਾ ਨੂੰ ਵੋਟ ਨਹੀਂ ਦੇਣਗੇ।ਉਨ੍ਹਾਂ ਨੇ ਬਿਹਾਰ ਵਿੱਚ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਦਾ ਹਵਾਲਾ ਦਿੰਦੇ ਹੋਏ, ਕਿਹਾ ਕਿ ਲੋਕਾਂ ਨੂੰ ਅਜਿਹੇ ਦਸਤਾਵੇਜ਼ ਦੇਣ ਲਈ ਕਿਹਾ ਜਾ ਰਿਹਾ ਹੈ, ਜਿਨ੍ਹਾਂ ਨੂੰ ਇੱਕ ਮਹੀਨੇ ਦੇ ਥੋੜ੍ਹੇ ਸਮੇਂ ਵਿੱਚ ਪ੍ਰਾਪਤ ਕਰਨਾ ਮੁਸ਼ਕਲ ਹੈ। ਇਨ੍ਹਾਂ ਦਸਤਾਵੇਜ਼ਾਂ ਵਿੱਚ ਜਨਮ ਸਰਟੀਫਿਕੇਟ, ਪਾਸਪੋਰਟ, ਵਿਦਿਅਕ ਸਰਟੀਫਿਕੇਟ, ਨਿਵਾਸ ਸਬੰਧੀ ਸਰਟੀਫਿਕੇਟ ਜਾਂ ਸਰਕਾਰੀ ਪਛਾਣ ਪੱਤਰ ਸ਼ਾਮਲ ਹਨ। ਜਿਨ੍ਹਾਂ ਨੂੰ ਚੋਣ ਕਮਿਸ਼ਨ ਰਿਹਾਇਸ਼ ਅਤੇ ਪਛਾਣ ਦੇ ਸਬੂਤ ਵਜੋਂ ਮੰਗ ਰਿਹਾ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਪੰਜਾਬ ਹਰ ਖੇਤਰ ਵਿੱਚ ਬੇਮਿਸਾਲ ਵਿਕਾਸ ਦੇਖ ਰਿਹੈ:ਮੁੱਖ ਮੰਤਰੀ

0

👉ਦਿੜ੍ਹਬਾ ਵਿਧਾਨ ਸਭਾ ਹਲਕੇ ਵਿੱਚ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ
ਕਿਹਾ, ਸੂਬਾ ਸਰਕਾਰ ਕੋਲ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਕਮੀ ਨਹੀਂ
Satauj (Sangrur) News:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇਥੇ ਕਿਹਾ ਕਿ ਸੂਬੇ ਭਰ ਵਿੱਚ ਵੱਡੇ ਪੱਧਰ ‘ਤੇ ਵਿਕਾਸ ਕਾਰਜ ਚੱਲ ਰਹੇ ਹਨ ਅਤੇ ਪੰਜਾਬ ਹਰ ਖੇਤਰ ਵਿੱਚ ਬੇਮਿਸਾਲ ਵਿਕਾਸ ਦਾ ਗਵਾਹ ਬਣ ਰਿਹਾ ਹੈ।ਇਥੇ ਦਿੜ੍ਹਬਾ ਵਿਧਾਨ ਸਭਾ ਹਲਕੇ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਲਈ ਪਹੁੰਚੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ‘ਤੇ ਕੰਮ ਪੂਰੇ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ, ਜੋ ਜਲਦ ਹੀ ਪੂਰਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਵਡੇਰੇ ਜਨਤਕ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਅਤੇ ਸੂਬੇ ਦੇ ਵਿਕਾਸ ਦੀ ਰਫ਼ਤਾਰ ਨੂੰ ਹੁਲਾਰਾ ਦੇਣ ਲਈ ਇਨ੍ਹਾਂ ਪ੍ਰੋਜੈਕਟਾਂ ਨੂੰ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅਜਿਹੇ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਕਮੀ ਨਹੀਂ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਅਜਿਹੇ ਹੋਰ ਪ੍ਰੋਜੈਕਟ ਜਨਤਾ ਨੂੰ ਸਮਰਪਿਤ ਕੀਤੇ ਜਾਣਗੇ।ਖੇਤੀਬਾੜੀ ਸੈਕਟਰ ਬਾਰੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਟਿਊਬਵੈੱਲਾਂ ਦੀ ਵਰਤੋਂ ਤੋਂ ਬਿਨਾਂ ਝੋਨੇ ਦੀ ਬਿਜਾਈ ਨੂੰ ਯਕੀਨੀ ਬਣਾਉਣ ਦਾ ਵਾਅਦਾ ਕੀਤਾ ਸੀ।

ਇਹ ਵੀ ਪੜ੍ਹੋ  ਮਹਾਨ ਸ਼ਹੀਦਾਂ ਦੇ ਨਕਸ਼ੇ-ਕਦਮਾਂ ’ਤੇ ਚੱਲ ਕੇ ਪੰਜਾਬ ਤੇ ਪੰਜਾਬੀਆਂ ਦੀ ਸੇਵਾ ਕਰ ਰਹੇ ਹਾਂ-ਮੁੱਖ ਮੰਤਰੀ

ਉਨ੍ਹਾਂ ਕਿਹਾ ਕਿ ਮੈਨੂੰ ਇਹ ਦੱਸਦਿਆਂ ਮਾਣ ਮਹਿਸੂਸ ਹੋ ਰਿਹਾ ਹੈ ਕਿ ਹੁਣ ਨਹਿਰੀ ਪਾਣੀ ਸੂਬੇ ਦੇ ਟੇਲਾਂ ‘ਤੇ ਵਸਦੇ ਦੂਰ-ਦੁਰਾਡੇ ਦੇ ਪਿੰਡਾਂ ਤੱਕ ਵੀ ਪਹੁੰਚ ਗਿਆ ਹੈ। ਉਨ੍ਹਾਂ ਕਿਹਾ ਕਿ ਅਹੁਦਾ ਸੰਭਾਲਣ ਤੋਂ ਬਾਅਦ ਉਨ੍ਹਾਂ ਦੀ ਸਰਕਾਰ ਨੇ ਪੰਜਾਬ ਭਰ ਵਿੱਚ 15,947 ਜਲ ਮਾਰਗਾਂ ਨੂੰ ਮੁੜ ਸੁਰਜੀਤ ਕੀਤਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸਦੇ ਨਾਲ ਹੀ ਉਨ੍ਹਾਂ ਦੀ ਸਰਕਾਰ ਨੇ ਪੰਜਾਬ ਦੇ ਜਲ ਸਰੋਤਾਂ ਨੂੰ ਦੂਜੇ ਰਾਜਾਂ ਵੱਲ ਮੋੜਨ ਦੀਆਂ ਕੋਸ਼ਿਸ਼ਾਂ ਨੂੰ ਸਿਰੇ ਤੋਂ ਨਾਕਾਮ ਕੀਤਾ ਹੈ ਅਤੇ ਇਨ੍ਹਾਂ ਜਲ ਸਰੋਤਾਂ ਸੂਬੇ ਦਾ ਹੱਕ ਨੂੰ ਪੂਰੀ ਤਰ੍ਹਾਂ ਬਰਕਰਾਰ ਰੱਖਿਆ ਹੈ।ਭਗਵੰਤ ਸਿੰਘ ਮਾਨ ਨੇ ਮੁੱਖ ਮੰਤਰੀ ਸਿਹਤ ਯੋਜਨਾ ਬਾਰੇ ਗੱਲ ਕਰਦਿਆਂ ਕਿਹਾ ਕਿ ਇਹ ਯੋਜਨਾ ਦੇਸ਼ ਭਰ ਵਿੱਚ ਆਪਣੀ ਕਿਸਮ ਦੀ ਪਹਿਲੀ ਯੋਜਨਾ ਜੋ ਪੰਜਾਬ ਦੇ ਹਰੇਕ ਨਿਵਾਸੀ ਪਰਿਵਾਰ ਲਈ 10 ਲੱਖ ਰੁਪਏ ਤੱਕ ਦਾ ਨਕਦੀ-ਰਹਿਤ ਡਾਕਟਰੀ ਇਲਾਜ ਪ੍ਰਦਾਨ ਕਰਦੀ ਹੈ। ਉਨ੍ਹਾਂ ਮਾਣ ਨਾਲ ਕਿਹਾ ਕਿ ਪੰਜਾਬ ਅਜਿਹਾ ਵਿਆਪਕ ਸਿਹਤ ਸੰਭਾਲ ਕਵਰੇਜ ਪ੍ਰਦਾਨ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਹੈ, ਜੋ ਮਿਆਰੀ ਸਿਹਤ ਸੇਵਾਵਾਂ ਨੂੰ ਯਕੀਨੀ ਬਣਾਉਂਦਿਆਂ ਜਨਤਾ ‘ਤੇ ਵਿੱਤੀ ਬੋਝ ਨੂੰ ਕਾਫ਼ੀ ਹੱਦ ਤੱਕ ਘਟਾਏਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਇਤਿਹਾਸਕ ਕਦਮ ਦਾ ਉਦੇਸ਼ ਸੂਬੇ ਦੇ ਸਾਰੇ ਪਰਿਵਾਰਾਂ ਨੂੰ ਸਰਵ ਵਿਆਪਕ ਸਿਹਤ ਸੰਭਾਲ ਪ੍ਰਦਾਨ ਕਰਨਾ ਹੈ।

ਇਹ ਵੀ ਪੜ੍ਹੋ  ਪੰਜਾਬ ਦੇ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੇ ਰਾਸ਼ਟਰਪਤੀ ਭਵਨ ਵਿਖੇ ਰਾਸ਼ਟਰਪਤੀ ਨਾਲ ਰੱਖੜੀ ਦਾ ਤਿਉਹਾਰ ਮਨਾਇਆ

ਮੁੱਖ ਮੰਤਰੀ ਨੇ ਕਿਹਾ ਕਿ ਖੇਤੀ ਅਤੇ ਕਿਸਾਨ ਹਮੇਸ਼ਾ ਹੀ ਉਨ੍ਹਾਂ ਦੀ ਸਰਕਾਰ ਦੀ ਪਹਿਲੀ ਤਰਜੀਹ ਰਹੇ ਹਨ ਅਤੇ ਖੇਤੀਬਾੜੀ ਨੂੰ ਲਾਭਦਾਇਕ ਧੰਦਾ ਬਣਾਉਣ ਲਈ ਨਿਰੰਤਰ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਦੱਸਣ ਅਨੁਸਾਰ ਉਨ੍ਹਾਂ ਨੂੰ ਬਿਜਲੀ ਜਾਂ ਨਹਿਰੀ ਪਾਣੀ ਦੀ ਕੋਈ ਕਮੀ ਨਹੀਂ ਹੈ, ਜੋ ਕਿ ਸਾਡੇ ਲਈ ਬਹੁਤ ਮਾਣ ਅਤੇ ਸੰਤੁਸ਼ਟੀ ਦੀ ਗੱਲ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਕਿਸਾਨਾਂ ਦੇ ਚਿਹਰਿਆਂ ‘ਤੇ ਮੁਸਕਰਾਹਟ ਵਾਪਸ ਆਉਂਦੀ ਦੇਖ ਉਨ੍ਹਾਂ ਨੂੰ ਬਹੁਤ ਖੁਸ਼ੀ ਹੁੰਦੀ ਹੈ।ਲੋਕਾਂ ਨਾਲ ਭਾਵਨਾਤਮਕ ਸਾਂਝ ਪਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਾਰੇ ਪਿੰਡ ਵਾਸੀ ਉਨ੍ਹਾਂ ਦੇ ਦਿਲ ਦੇ ਬਹੁਤ ਨੇੜੇ ਹਨ ਜਿਸ ਕਰਕੇ ਉਹ ਉਨ੍ਹਾਂ ਨਾਲ ਹਰ ਪਲ ਦਾ ਆਨੰਦ ਮਾਣਨਾ ਪਸੰਦ ਕਰਦੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅਜਿਹੇ ਮੌਕਿਆਂ ‘ਤੇ ਪਿੰਡ ਵਾਸੀਆਂ ਨਾਲ ਜੁੜ ਕੇ ਉਨ੍ਹਾਂ ਨੂੰ ਬਹੁਤ ਮਾਣ ਅਤੇ ਸੰਤੁਸ਼ਟੀ ਮਿਲਦੀ ਹੈ ਅਤੇ ਉਹ ਪਿੰਡ ਵਾਸੀਆਂ ਦੀ ਭਲਾਈ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ। ਉਨ੍ਹਾਂ ਪਿੰਡ ਦੇ ਵਿਕਾਸ ਨੂੰ ਹੋਰ ਹੁਲਾਰਾ ਦੇਣ ਲਈ ਪਿੰਡ ਦੀ ਪੰਚਾਇਤ ਨੂੰ 1.76 ਕਰੋੜ ਰੁਪਏ ਦਾ ਚੈੱਕ ਵੀ ਸੌਂਪਿਆ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

Our Visitor

1908672