Moga News: ਪੰਜਾਬ ਦੀ ਪੰਥਕ ਸਿਆਸਤ ਵਿਚ ਪੈਦਾ ਹੋਏ ਖਲਾਅ ਨੂੰ ਭਰਨ ਦੇ ਲਈ ਸ਼੍ਰੋਮਣੀ ਅਕਾਲੀ ਦਲ ਨਾਲੋਂ ਵੱਖਰੇ ਹੋ ਕੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦਾ ਗਠਨ ਕਰਨ ਵਾਲੇ ਵੱਡੇ ਆਗੂ ਨੇ ਅੱਜ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਮਰਹੂਮ ਅਕਾਲੀ ਆਗੂ ਜਥੇਦਾਰ ਤੋਤਾ ਸਿੰਘ ਦੇ ਸਪੁੱਤਰ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਇਸ ਸਬੰਧ ਵਿਚ ਆਪਣੇ ਸੋਸਲ ਮੀਡੀਆ ‘ਤੇ ਇੱਕ ਪੋਸਟ ਪਾ ਕੇ ਦਲ ਦੇ ਪ੍ਰਧਾਨ ਤੇ ਇੱਕ ਹੋਰ ਵੱਡੇ ਆਗੂ ਉੱਪਰ ਗੰਭੀਰ ਦੋਸ਼ ਲਗਾਏ ਹਨ। ਮੱਖਣ ਬਰਾੜ ਨੇ ਦਾਅਵਾ ਕੀਤਾ ਹੈ ਕਿ, ‘‘ ਗਿਆਨੀ ਹਰਪ੍ਰੀਤ ਸਿੰਘ ਤੇ ਮਨਪ੍ਰੀਤ ਸਿੰਘ ਇਆਲੀ ਏਜੰਸੀਆਂ ਨਾਲ ਮਿਲਕੇ ਪੰਥ ਅਤੇ ਪੰਜਾਬ ਨੂੰ ਗੁੰਮਰਾਹ ਕਰ ਰਹੇ ਹਨ।”
ਇਹ ਵੀ ਪੜ੍ਹੋ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ; ਨੋਟੀਫਿਕੇਸ਼ਨ ਜਾਰੀ, ਜਾਣੋਂ ਪੈਨਸ਼ਨ ਹਾਸਲ ਕਰਨ ਲਈ ਕੀ ਰੱਖੀਆਂ ਹਨ ਯੋਗਤਾਵਾਂ !
ਉਨ੍ਹਾਂ ਦਾਅਵਾ ਕੀਤਾ ਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਨਾਮ ‘ਤੇ ਕੌਮ ਨੂੰ ਭਾਵੁਕ ਕਰਕੇ ਬੀਤੇ ਸਮੇਂ ਵਿੱਚ ਕੁਝ ਲੋਕਾਂ ਵੱਲੋਂ ਵੱਡੀ ਸਾਜਿਸ਼ ਰਚੀ ਗਈ, ਜਿਸਨੂੰ ਅੱਗੇ ਜਾ ਕੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦਾ ਨਾਮ ਦਿੱਤਾ ਗਿਆ। ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਮੈਨੂੰ ਉਹ ਗੱਲਾਂ ਦਾ ਪਤਾ ਲੱਗਾ, ਜੋ ਕਿ ਪੰਥ ਅਤੇ ਪੰਜਾਬ ਤੋਂ ਓਹਲੇ ਪਰਦੇ ਦੇ ਪਿੱਛੇ ਚੱਲ ਰਹੀਆਂ ਸਨ। ਮੱਖਣ ਬਰਾੜ ਨੇ ਆਪਣੀ ਪੋਸਟ ਵਿਚ ਇਹ ਵੀ ਖੁਲਾਸਾ ਕੀਤਾ ਕਿ, ‘‘ਇਸ ਸਾਜਿਸ਼ ਦਾ ਹਿੱਸਾ ਕੇਂਦਰੀ ਏਜੰਸੀਆਂ ਅਤੇ ਪੰਜਾਬ ਦੀ ਆਪ ਸਰਕਾਰ ਵੀ ਸੀ ਜਿੰਨ੍ਹਾਂ ਨੇ ਪੰਥ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਹਰ ਦਾਅ ਵਰਤਿਆ। ”
ਇਹ ਵੀ ਪੜ੍ਹੋ Bathinda Police ‘ਚ ਹਫ਼ਤਾਵਾਰੀ ਛੁੱਟੀ ਸ਼ੁਰੂ ; ਦੇਖੋ ਕਿਹੜਾ ‘SHO’ ਕਿਸ ਦਿਨ ਰਹੇਗਾ ਛੁੱਟੀ ‘ਤੇ !
ਉਨ੍ਹਾਂ ਹਲਕਾ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਉੱਪਰ ਦੋਸ਼ ਲਗਾਉਂਦਿਆਂ ਕਿਹਾ ਕਿ, ‘‘ਪੰਥਕ ਪਰਿਵਾਰ ਹੋਣ ਕਰਕੇ ਸਾਨੂੰ ਵੀ ਇਸ ਜਾਲ ‘ਚ ਫਸਾਇਆ ਗਿਆ ਤੇ ਉਹ ਉਸਦੇ ਨਾਲ ਇਸ ਦਲ ਵਿੱਚ ਚਲਾ ਗਿਆ । ਪਰ ਜਦ ਵੀ ਗੱਲ ਪੰਥ ਤੇ ਪੰਜਾਬ ਦੇ ਹਿੱਤ ਦੀ ਆਉਂਦੀ ਹੈ ਤਾਂ ਮਨਪ੍ਰੀਤ ਇਆਲੀ ਚੁੱਪ ਵੱਟ ਲੈਂਦਾ। ਉਹ ਸਿਰਫ ਸ਼੍ਰੋਮਣੀ ਅਕਾਲੀ ਦਲ ਦੇ ਖ਼ਿਲਾਫ਼ ਬਿਆਨਬਾਜ਼ੀ ਵੇਲੇ ਹੀ ਅੱਗੇ ਆਉਂਦਾ ਤੇ ਖੁੱਲਕੇ ਬੋਲਦਾ ਪਰ ਸਰਕਾਰਾਂ ਖਿਲਾਫ ਇੱਕ ਲਫ਼ਜ ਨਹੀਂ ਬੋਲਦਾ। ਇਸਦਾ ਵੱਡਾ ਕਾਰਨ ਇਆਲੀ ਦੇ ਵਪਾਰਕ ਹਿੱਤ-ਕਲੋਨੀਆਂ ਆਦਿ ਦੇ ਕੰਮ ਹੋ ਸਕਦੇ ਹਨ, ਇਆਲੀ ਦੀ ਭਗਵੰਤ ਮਾਨ ਅਤੇ ਕੇਂਦਰ ਸਰਕਾਰ ਨਾਲ ਇੱਕ ਗੱਲਬਾਤ ਹੈ।ਕਈ ਵਾਰ ਉਹਨਾਂ ਦੱਸਿਆ ਕਿ ਪੰਜਾਬ ਵਿੱਚ ਮੈਨੂੰ ਡਿਪਟੀ ਸੀ.ਐੱਮ ਬਣਨ ਦੀ ਪੇਸ਼ਕਸ਼ ਵੀ ਆਈ ਹੈ।”
ਇਹ ਵੀ ਪੜ੍ਹੋ ਖੁਸਬਾਜ਼ ਜਟਾਣਾ ਦੇ ਨਾਲ ਹੋਏ ਹਾਦਸੇ ਦੀ ਨਿਰਪੱਖ ਜਾਂਚ ਕਰਕੇ ਸੱਚ ਸਾਹਮਣੇ ਲਿਆਂਦਾ ਜਾਵੇ: ਰਾਜਾ ਵੜਿੰਗ
ਗਿਆਨੀ ਹਰਪ੍ਰੀਤ ਸਿੰਘ ਬਾਰੇ ਗੱਲ ਕਰਦਿਆਂ ਮਰਹੂਮ ਪੰਥਕ ਆਗੂ ਦੇ ਪੁੱਤਰ ਨੇ ਕਿਹਾ ਕਿ ਹੁਣ ਤਾਂ ਸੰਗਤ ਖੁਦ ਹੀ ਜਾਣ ਚੁੱਕੀ ਹੈ ਕਿ ਕਿਵੇਂ ਉਸਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵਰਤਕੇ ਪੰਥ ਦੀ ਜਮਾਤ ਸ਼੍ਰੋਮਣੀ ਅਕਾਲੀ ਦਲ ਨੂੰ ਕੇਂਦਰੀ ਏਜੰਸੀਆਂ ਦੇ ਆਖੇ ਖਤਮ ਕਰਨ ਦਾ ਹਰ ਹੀਲਾ ਵਰਤਿਆ । ਗਿਆਨੀ ਹਰਪ੍ਰੀਤ ਸਿੰਘ ਓਹੀ ਕਰਦਾ ਤੇ ਬੋਲਦਾ ਹੈ ਜੋ ਉਸਨੂੰ ਦਿੱਲੀ ਤੋਂ ਇਸ਼ਾਰਾ ਹੁੰਦਾ ਹੈ । ਮੈਂ ਪਾਰਟੀ ਵਿੱਚ ਰਹਿੰਦੇ ਕਾਫੀ ਸਮੇਂ ਤੋਂ ਇਹ ਸਭ ਕੁਝ ਹੁੰਦਾ ਦੇਖ ਰਿਹਾ ਹਾਂ ਪਰ ਹੁਣ ਮੇਰੀ ਜਮੀਰ ਇਜਾਜਤ ਨਹੀਂ ਦਿੰਦੀ ਕਿ ਮੈਂ ਪੰਥ ਤੋਂ ਇਹ ਸਭ ਛੁਪਾ ਕੇ ਰੱਖਾਂ।ਮੈਨੂੰ ਅਫਸੋਸ ਹੈ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਇਸਦਾ ਹਿੱਸਾ ਬਣਿਆ। ਦਸਣਾ ਬਣਦਾ ਹੈ ਕਿ ਇਸਤੋਂ ਪਹਿਲਾਂ ਵੀ ਕਈ ਹੋਰ ਵੱਡੇ ਆਗੂ ਵੀ ਪੁਨਰ ਸੁਰਜੀਤੀ ਦਲ ਤੋਂ ਕਿਨਾਰਾ ਕਰ ਚੁੱਕੇ ਹਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।





