Thursday, May 21, 2026
Home Blog Page 559

ਬਠਿੰਡਾ ਦੇ ਮੇਅਰ ਵੱਲੋਂ ਫੂਡ ਸਪਲਾਈ ਇੰਸਪੈਕਟਰਾਂ ਅਤੇ ਡਿਪੂ ਹੋਲਡਰਾਂ ਨਾਲ ਮੀਟਿੰਗ ਆਯੋਜਿਤ

0

👉ਲੋਕਾਂ ਨਾਲ ਦੁਰਵਿਵਹਾਰ ਨਹੀਂ ਬਰਦਾਸ਼ਤ, ਸ਼ਿਕਾਇਤ ਮਿਲਣ ‘ਤੇ ਸਬੰਧਤ ਡਿਪੂ ਨੂੰ ਕੀਤਾ ਜਾਵੇਗਾ ਸਸਪੈਂਡ

Bathinda News: ਡਿਪੂ ਹੋਲਡਰਾਂ ਵਿਰੁੱਧ ਲਗਾਤਾਰ ਆ ਰਹੀਆਂ ਸ਼ਿਕਾਇਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਮੇਅਰ ਪਦਮਜੀਤ ਸਿੰਘ ਮਹਿਤਾ ਨੇ ਫੂਡ ਸਪਲਾਈ ਇੰਸਪੈਕਟਰਾਂ ਅਤੇ ਡਿਪੂ ਹੋਲਡਰਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ। ਇਸ ਦੌਰਾਨ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਅਮਰਜੀਤ ਮਹਿਤਾ ਵੀ ਉਨ੍ਹਾਂ ਨਾਲ ਮੌਜੂਦ ਸਨ। ਇਸ ਮੀਟਿੰਗ ਵਿੱਚ ਲਾਈਨਾਂ ਪਾਰ ਇਲਾਕੇ ਦੇ ਸਾਰੇ ਡਿਪੂ ਹੋਲਡਰਾਂ ਦੇ ਨਾਲ-ਨਾਲ ਫੂਡ ਸਪਲਾਈ ਵਿਭਾਗ ਦੇ ਇੰਸਪੈਕਟਰ ਕੇਪੀ ਸ਼ਰਮਾ, ਸੰਦੀਪ ਸਿੰਘ, ਨਵੀਨ ਬਾਗੋਤੀਆ, ਮਨਦੀਪ ਸਿੰਘ, ਰੇਸ਼ਮ ਪਾਲ, ਨਿਤਿਨ ਕੁਮਾਰ, ਦਲਜੀਤ ਸਿੰਘ ਅਤੇ ਸਟੋਰੇਜ ਇੰਸਪੈਕਟਰ ਪੁਸ਼ਪਿੰਦਰ ਧੀਮਾਨ ਮੌਜੂਦ ਸਨ।

ਇਹ ਵੀ ਪੜ੍ਹੋ ਜੱਜ ਦੇ Peon ਦੀ ਕੁੱਟਮਾਰ SHO ਨੂੰ ਮਹਿੰਗੀ ਪਈ, ਅਦਾਲਤ ਨੇ ਪਰਚਾ ਦਰਜ਼ ਕਰਨ ਦਾ ਦਿੱਤਾ ਹੁਕਮ

ਇਸ ਦੌਰਾਨ ਮੇਅਰ ਸ੍ਰੀ ਮਹਿਤਾ ਅਤੇ ਪੀ.ਸੀ.ਏ. ਪ੍ਰਧਾਨ ਨੇ ਡਿਪੂ ਹੋਲਡਰਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਕਤ ਸਮੱਸਿਆਵਾਂ ਦੇ ਹੱਲ ਲਈ ਫੂਡ ਸਪਲਾਈ ਇੰਸਪੈਕਟਰਾਂ ਨੂੰ ਹਦਾਇਤਾਂ ਜਾਰੀ ਕੀਤੀਆਂ। ਇਸ ਮੌਕੇ ਫੂਡ ਸਪਲਾਈ ਇੰਸਪੈਕਟਰਾਂ ਨੂੰ ਆਦੇਸ਼ ਜਾਰੀ ਕਰਦੇ ਹੋਏ ਮੇਅਰ ਨੇ ਕਿਹਾ ਕਿ ਡਿਪੂਆਂ ‘ਤੇ ਕਣਕ ਦੀ ਸਪਲਾਈ ਸਮੇਂ ਸਿਰ ਕੀਤੀ ਜਾਵੇ, ਜੇਕਰ ਸੰਭਵ ਹੋਵੇ ਤਾਂ ਲਾਈਨਾਂ ਪਾਰ ਖੇਤਰ ਦੇ ਸਾਰੇ ਡਿਪੂਆਂ ‘ਤੇ ਇੱਕ ਜਾਂ ਦੋ ਦਿਨਾਂ ਵਿੱਚ ਕਣਕ ਦੀ ਸਪਲਾਈ ਯਕੀਨੀ ਬਣਾਈ ਜਾਵੇ, ਤਾਂ ਜੋ ਰਾਸ਼ਨ ਕਾਰਡ ਧਾਰਕਾਂ ਅਤੇ ਡਿਪੂ ਹੋਲਡਰਾਂ ਵਿਚਕਾਰ ਤਣਾਅ ਦੀ ਸਥਿਤੀ ਨੂੰ ਖਤਮ ਕੀਤਾ ਜਾ ਸਕੇ। ਸ੍ਰੀ ਮਹਿਤਾ ਨੇ ਕਿਹਾ ਕਿ ਭਵਿੱਖ ਵਿੱਚ ਸ਼ਿਕਾਇਤਾਂ ਨਹੀਂ ਆਉਣੀਆਂ ਚਾਹੀਦੀਆਂ, ਨਹੀਂ ਤਾਂ ਸਬੰਧਤ ਡਿਪੂ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਜਾਵੇਗਾ ਅਤੇ ਜੇਕਰ ਇਸ ਮਾਮਲੇ ਵਿੱਚ ਕਿਸੇ ਵੀ ਫੂਡ ਸਪਲਾਈ ਇੰਸਪੈਕਟਰ ਦੀ ਮਿਲੀਭੁਗਤ ਸਾਹਮਣੇ ਆਉਂਦੀ ਹੈ, ਤਾਂ ਉਨ੍ਹਾਂ ਵਿਰੁੱਧ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

Haryana ਦੇ ਮੁੱਖ ਮੰਤਰੀ ਪੁੱਜੇ ਸ਼ਹੀਦ ਊਧਮ ਸਿੰਘ ਦੇ ਜੱਦੀ ਪਿੰਡ, ਭੇਂਟ ਕੀਤੀ ਸ਼ਰਧਾਂਜਲੀ

0

👉ਹਮੇਸ਼ਾ ਪ੍ਰੇਰਣਾ ਦਿੰਦੀ ਰਹੇਗੀ ਸ਼ਹੀਦ ਉੱਧਮ ਸਿੰਘ ਦੀ ਤੱਪਸਿਆ ਤੇ ਕੁਰਬਾਨੀ: ਨਾਇਬ ਸਿੰਘ ਸੈਣੀ
Haryana News: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੀਰਵਾਰ ਨੂੰ ਮਹਾਨ ਕ੍ਰਾਂਤੀਕਾਰੀ ਸ਼ਹੀਦ ਉੱਧਮ ਸਿੰਘ ਨੂੰ ਸਰਧਾਂਜਲੀ ਭੇਂਟ ਕਰਨ ਲਈ ਉਨ੍ਹਾਂ ਦੇ ਜੱਦੀ ਪਿੰਡ ਸ਼ਹੀਦ ਊਧਮ ਸਿੰਘ ਵਾਲਾ ਸੁਨਾਮ ਪੁੱਜੇ। ਇਸ ਦੌਰਾਨ ਉਨ੍ਹਾਂ ਸ਼ਹੀਦ ਉੱਧਮ ਸਿੰਘ ਮੈਮੋਰਿਅਲ ‘ਤੇ ਜਾ ਕੇ ਉਨ੍ਹਾਂ ਦੀ ਪ੍ਰਤਿਮਾ ਦੇ ਸਾਹਮਣੇ ਫੁੱਲ ਅਰਪਿਤ ਕੀਤੇ ਅਤੇ ਪੌਦਾ ਵੀ ਲਗਾਇਆ। ਇਸੇ ਤਰ੍ਹਾਂ ਮੁੱਖ ਮੰਤਰੀ ਨੇ ਸ਼ਹੀਦ ਉੱਧਮ ਸਿੰਘ ਮਿਊਸ਼ੀਅਮ ਦਾ ਦੌਰਾ ਕੀਤਾ ਅਤੇ ਸ਼ਹੀਦ ਨਾਲ ਜੁੜੀਆਂ ਯਾਦਾਂ, ਉਨ੍ਹਾਂ ਦੀ ਫੋਟੋਆਂ ਤੇ ਉਨ੍ਹਾ ਦੇ ਪੱਤਰਾਂ ਨੂੰ ਦੇਖ ਕੇ ਆਪਣੇ ਵਿਚਾਰ ਟੂਰ ਪੁਸਤਕਾ ਵਿੱਚ ਦਰਜ ਕੀਤੇ।ਇਸ ਮੌਕੇ ਸ਼੍ਰੀ ਸੈਣੀ ਨੇ ਸੁਨਾਮ ਵਿੱਚ ਆਯੋਜਿਤ ਇੱਕ ਜਨਸਭਾ ਨੂੰ ਵੀ ਸੰਬੋਧਨ ਕੀਤਾ ਅਤੇ ਹਰਦਿਆਲ ਸਿੰਘ ਦੀ ਅਗਵਈ ਹੇਠ ਸ਼ਹੀਦ ਉੱਧਮ ਸਿੰਘ ਦੇ ਪ੍ਰਵਾਰ ਵਾਲਿਆਂ ਨਾਲ ਮੁਲਾਕਾਤ ਕੀਤੀ।

ਇਹ ਵੀ ਪੜ੍ਹੋ ਜੱਜ ਦੇ Peon ਦੀ ਕੁੱਟਮਾਰ SHO ਨੂੰ ਮਹਿੰਗੀ ਪਈ, ਅਦਾਲਤ ਨੇ ਪਰਚਾ ਦਰਜ਼ ਕਰਨ ਦਾ ਦਿੱਤਾ ਹੁਕਮ

ਪਰਿਜਨਾਂ ਨੇ ਆਪਣੀ ਮੰਗਾਂ ਦੇ ਸਬੰਧ ਵਿੱਚ ਇੱਕ ਮੰਗ ਪੱਤਰ ਵੀ ਹਰਿਆਣਾ ਦੇ ਮੁੱਖ ਮੰਤਰੀ ਨੂੰ ਸੌਂਪਿਆ। ਇਸ ਦੌਰਾਨ ਮੁੱਖ ਮੰਤਰੀ ਦਾ ਪੰਜਾਬ ਭਾਜਪਾ ਨੇਤਾਵਾਂ ਵੱਲੋਂ ਜੋਰਦਾਰ ਸਵਾਗਤ ਕੀਤਾ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਉਨ੍ਹਾਂ ਨੁੰ ਸ਼ਹੀਦ ਉੱਧਮ ਸਿੰਘ ਦੀ ਜਨਮਭੂਮੀ ‘ਤੇ ਆ ਕੇ ਉਨ੍ਹਾਂ ਨੂੰ ਨਮਨ ਕਰਨ ਦਾ ਮੌਕਾ ਮਿਲਿਆ ਹੈ। ਜਦੋਂ ਲੋਕ ਜਲਿਆਂਵਾਲਾ ਬਾਗ ਵਿੱਚ ਵਿਸਾਖੀ ਉਤਸਵ ਲਈ ਇੱਕਠਾ ਹੋਏ ਸਨ, ਉਸ ਸਮੇਂ ਜਨਰਲ ਡਾਇਰ ਨੇ ਸਾਰੇ ਰਸਤੇ ਬੰਦ ਕਰਵਾ ਕੇ ਨਿਹੱਥੇ ਲੋਕਾਂ ‘ਤੇ ਫਾਇਰਿੰਗ ਦਾ ਆਦੇਸ਼ ਦੇ ਕੇ ਹਜਾਰਾਂ ਲੋਕਾਂ ਨੂੰ ਮੌਤ ਦੀ ਘਾਟ ਉਤਾਰ ਦਿੱਤਾ ਸੀ।

ਇਹ ਵੀ ਪੜ੍ਹੋ ਬੇਅਦਬੀ ਵਿਰੁੱਧ ਬਣੀ ਸਿਲੈਕਟ ਕਮੇਟੀ ਨੇ ਪੰਜਾਬ ਦੇ ਲੋਕਾਂ ਤੋਂ ਮੰਗੇ ਸੁਝਾਅ

ਉਸੀ ਸਮੇਂ ਸਰਦਾਰ ਉੱਧਮ ਸਿੰਘ ਨੇ ਦੇਸ਼ ਦੀ ਮਿੱਟੀ ਨੂੰ ਮੱਥੇ ਨਾਲ ਲਗਾ ਕੇ ਸੰਕਲਪ ਕੀਤਾ ਸੀ ਕਿ ਜਦੋਂ ਤੱਕ ਮੈਂ ਇਸ ਜਨਰਲ ਡਾਇਰ ਨੂੰ ਮੋਤ ਦੇ ਘਾਟ ਨਹੀਂ ਉਤਾਰ ਦਿੰਦਾ ਉਦੋਂ ਤੱਕ ਚੈਨ ਨਾਲ ਨਹੀਂ ਬੈਠਾਂਗਾ। 13 ਅਪ੍ਰੈਲ, 1919 ਦੀ ਇਸ ਦਿੱਲ ਦਹਿਲਾ ਦੇਣ ਵਾਲੀ ਘਟਨਾ ਦੇ ਬਾਅਦ 13 ਅਪ੍ਰੈਲ 1940 ਨੂੰ ਅੰਗ੍ਰੇਜਾਂ ਦੀ ਧਰਤੀ ‘ਤੇ ਜਾ ਕੇ ਉਨ੍ਹਾਂ ਨੇ ਜਰਨਲ ਡਾਇਰ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਕੇ ਉਨ੍ਹਾ ਹਜਾਰਾਂ ਨਿਹੱਥੇ ਲੋਕਾਂ ਦੇ ਕਤਲ ਦਾ ਬਦਲਾ ਲਿਆ ਅਤੇ ਇਸ ਦੇਸ਼ ਲਈ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ। ਪ੍ਰੋਗਰਾਮ ਦੌਰਾਨ ਸ਼ਹੀਦ ਉੱਧਮ ਸਿੰਘ ਦੇ ਪਰਿਜਨਾਂ ਵਿੱਚ ਹਰਦਿਆਲ ਸਿੰਘ, ਪੰਜਾਬ ਦੇ ਕਾਰਜਕਾਰੀ ਸੂਬਾ ਪ੍ਰਧਾਨ ਅਸ਼ਵਿਨੀ ਸ਼ਰਮਾ, ਸੀਨੀਅਰ ਭਾਜਪਾ ਨੇਤਾ ਅਤੇ ਵਿਧਾਇਕ ਅਰਵਿੰਦ ਖੰਨਾ, ਮਹਾਸਕੱਤਰ ਦਿਆਲ ਸੋਢੀ, ਸੂਬਾ ਸਕੱਤਰ ਅਤੇ ਆਯੋ੧ਕ ਦਾਮਨ ਬਾਜਵਾ, ਜਿਲ੍ਹਾ ਸੁਨਾਮ ਪ੍ਰਧਾਨ ਅੰਮ੍ਰਿਤ ਰਾਜ ਚੱਠਾ ਆਦਿ ਮੌਜੂਦ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਪੱਠੇ ਕੁਤਰਨ ਵਾਲੀ ਮਸ਼ੀਨ ‘ਚ ਕਰੰਟ ਆਉਣ ਕਾਰਨ ਦੋ ਨੌਜਵਾਨਾਂ ਦੀ ਮੌ+ਤ

0

Gurdaspur News:ਬੀਤੀ ਸ਼ਾਮ ਗੁਰਦਾਸਪੁਰ ਇਲਾਕੇ ‘ਚ ਵਾਪਰੀ ਇੱਕ ਮੰਦਭਾਗੀ ਘਟਨਾ ਦੇ ਵਿਚ ਪੱਠੇ ਕੁਤਰਨ ਵਾਲੀ ਮਸ਼ੀਨ ਦੇ ਵਿਚ ਕਰੰਟ ਆਉਣ ਕਾਰਨ ਦੋ ਜਣਿਆਂ ਦੀ ਮੌਤ ਹੋਣ ਅਤੇ ਇੱਕ ਦੇ ਗੰਭੀਰ ਰੂਪ ਵਿਚ ਝੁਲਸਣ ਦੀ ਖਬਰ ਮਿਲੀ ਹੈ। ਮ੍ਰਿਤਕ ਨੌਜਵਾਨ ਘਟਨਾ ਸਮੇਂ ਅਪਣੇ ਬਾਲੇ ਘਰ ਪਸ਼ੂਆਂ ਨੂੰ ਪਾਉਣ ਲਈ ਹਰਾ-ਚਾਰਾ ਕੁਤਰ ਰਹੇ ਸਨ।

ਇਹ ਵੀ ਪੜ੍ਹੋ ਫ਼ਿਰੋਜ਼ਪੁਰ ‘ਚ ਰਾਤ ਨੂੰ ਡਾਕਟਰ ‘ਤੇ ਚੱਲੀਆਂ ਗੋ+ਲੀ+ਆਂ, ਪੁਲਿਸ ਵੱਲੋਂ ਜਾਂਚ ਸ਼ੁਰੂ

ਇਹ ਘਟਨਾ ਪਿੰਡ ਦਬੁੜੀ ਵਿੱਚ ਵਾਪਰੀ ਹੈ।ਮ੍ਰਿਤਕ ਨੌਜਵਾਨਾਂ ਦੀ ਪਹਿਚਾਣ ਜਸਵਿੰਦਰ ਸਿੰਘ(32 ਸਾਲ) ਅਤੇ ਗਗਨਦੀਪ ਸਿੰਘ (26 ਸਾਲ)ਵਜੋਂ ਹੋਈ ਹੈ। ਜਦਕਿ ਜਸਵਿੰਦਰ ਸਿੰਘ ਦਾ ਭਰਾ ਅਰਜਨ ਸਿੰਘ ਦਾ ਗੁਰਦਾਸਪੁਰ ਦੇ ਸਿਵਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਵਿਕਾਸ ਕਾਰਜਾਂ ਨੂੰ ਤੈਅ ਸਮੇਂ ਅਨੁਸਾਰ ਮੁਕੰਮਲ ਕਰਨਾ ਬਣਾਇਆ ਜਾਵੇ ਯਕੀਨੀ:ਸ਼ੌਕਤ ਅਹਿਮਦ ਪਰੇ

0

Bathinda News: ਜ਼ਿਲ੍ਹੇ ਅੰਦਰ ਚੱਲ ਰਹੇ ਵਿਕਾਸ ਕਾਰਜਾਂ ਨੂੰ ਸਮੇਂ-ਸਿਰ ਪੂਰਾ ਅਤੇ ਨਵੇਂ ਹੋਣ ਵਾਲੇ ਵਿਕਾਸ ਕਾਰਜਾਂ ਨੂੰ ਜਲਦ ਸ਼ੁਰੂ ਕਰਨਾ ਯਕੀਨੀ ਬਣਾਇਆ ਜਾਵੇ। ਇਹ ਆਦੇਸ਼ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤੀ ਗਈ ਸਮੀਖਿਆ ਬੈਠਕ ਦੌਰਾਨ ਦਿੱਤੇ।

ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਸਮੂਹ ਵਿਭਾਗਾਂ ਵਲੋਂ ਪਿਛਲੇ ਸਮੇਂ ਦੌਰਾਨ ਕੀਤੇ ਗਏ ਕਾਰਜਾਂ ਦੀ ਸਮੀਖਿਆਂ ਕਰਦਿਆਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਅੰਦਰ ਮੁਕੰਮਲ ਹੋਏ ਵਿਕਾਸ ਕਾਰਜਾਂ ਦੇ ਵਰਤੋਂ ਸਰਟੀਫਿਕੇਟ ਜਲਦ ਤੋਂ ਜਲਦ ਜਮ੍ਹਾਂ ਕਰਵਾਉਣੇ ਯਕੀਨੀ ਬਣਾਏ ਜਾਣ।

ਇਹ ਵੀ ਪੜ੍ਹੋ “ਯੁੱਧ ਨਸ਼ਿਆਂ ਵਿਰੁੱਧ”; ਬਠਿੰਡਾ ਪੁਲਿਸ ਵੱਲੋਂ ਨਸ਼ਿਆਂ ਦੀ ਵੱਡੀ ਖੇਪ ਬਰਾਮਦ

ਉਨ੍ਹਾਂ ਪ੍ਰਗਤੀ ਅਧੀਨ ਕਾਰਜਾਂ ਨੂੰ ਵੀ ਤੈਅ ਸਮੇਂ ਅਨੁਸਾਰ ਪੂਰਾ ਕਰਨ ਦੀ ਹਦਾਇਤ ਕੀਤੀ।ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਸ਼ਹਿਰੀ ਵਿਕਾਸ, ਪੇਂਡੂ ਵਿਕਾਸ, ਭੂਮੀ ਰੱਖਿਆ, ਲੋਕ ਨਿਰਮਾਣ, ਜਲ ਸਪਲਾਈ ਤੇ ਸੈਨੀਟੇਸ਼ਨ, ਸੀਵਰੇਜ਼, ਕਾਰਪੋਰੇਸ਼ਨ, ਪੀਐਸਪੀਸੀਐਲ, ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ, ਸਿੰਚਾਈ ਵਿਭਾਗ, ਰੇਲਵੇ, ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆਂ (ਐਨਐਚਆਈ) ਆਦਿ ਵਿਭਾਗਾਂ ਨਾਲ ਸਬੰਧਤ ਵਿਕਾਸ ਕਾਰਜਾਂ ਦੀ ਬਾਰੀਕੀ ਨਾਲ ਸਮੀਖਿਆ ਕੀਤੀ ਅਤੇ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੰਦਿਆਂ ਕਿਹਾ ਕਿ ਵਿਕਾਸ ਕਾਰਜਾਂ ਵਿੱਚ ਦੇਰੀ ਤੇ ਢਿੱਲ-ਮੱਠ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਇਹ ਵੀ ਪੜ੍ਹੋ ਫ਼ਿਰੋਜ਼ਪੁਰ ‘ਚ ਰਾਤ ਨੂੰ ਡਾਕਟਰ ‘ਤੇ ਚੱਲੀਆਂ ਗੋ+ਲੀ+ਆਂ, ਪੁਲਿਸ ਵੱਲੋਂ ਜਾਂਚ ਸ਼ੁਰੂ

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਮੈਡਮ ਪੂਨਮ ਸਿੰਘ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਡਾ. ਨਰਿੰਦਰ ਸਿੰਘ, ਸ੍ਰੀ ਸੁਨੀਲ ਐਸਡੀਐਮ ਰਾਮਪੁਰਾ, ਐਸਡੀਐਮ ਬਠਿੰਡਾ ਸ. ਬਲਕਰਨ ਸਿੰਘ ਮਾਹਲ, ਐਸਡੀਐਮ ਤਲਵੰਡੀ ਸਾਬੋ ਸ਼੍ਰੀ ਪੰਕਜ ਕੁਮਾਰ, ਐਸਡੀਐਮ ਮੌੜ ਸ੍ਰੀ ਸੁਖਰਾਜ ਸਿੰਘ ਤੋਂ ਇਲਾਵਾ ਲੋਕ ਨਿਰਮਾਣ, ਸਿਹਤ, ਬਿਜਲੀ ਵਿਭਾਗ ਅਤੇ ਨਗਰ ਨਿਗਮ ਦੇ ਅਧਿਕਾਰੀ ਅਤੇ ਕਰਮਚਾਰੀ ਆਦਿ ਹਾਜ਼ਰ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

“ਯੁੱਧ ਨਸ਼ਿਆਂ ਵਿਰੁੱਧ”; ਬਠਿੰਡਾ ਪੁਲਿਸ ਵੱਲੋਂ ਨਸ਼ਿਆਂ ਦੀ ਵੱਡੀ ਖੇਪ ਬਰਾਮਦ

0

15,700 ਨਸ਼ੀਲੀਆਂ ਗੋਲੀਆਂ ਤੇ 55 ਨਸ਼ੀਲੀਆਂ ਸ਼ੀਸ਼ੀਆਂ ਸਹਿਤ ਇੱਕ ਕਾਬੂ
Bathinda News: ਬਠਿੰਡਾ ਪੁਲਿਸ ਨੇ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਦੇ ਤਹਿਤ ਇੱਕ ਵੱਡੀ ਸਫ਼ਲਤਾ ਪ੍ਰਾਪਤ ਕਰਦਿਆਂ ਨਸ਼ਿਆਂ ਦੀ ਇੱਕ ਵੱਡੀ ਖੇਪ ਬਰਾਮਦ ਕੀਤੀ ਹੈ। ਸਬ ਡਿਵੀਜ਼ਨ ਤਲਵੰਡੀ ਸਾਬੋ ਅਧੀਨ ਆਉਂਦੇ ਰਾਮਾ ਇਲਾਕੇ ਵਿਚ ਸੀਆਈਏ-2 ਦੀ ਟੀਮ ਵੱਲੋਂ ਇੱਕ ਵਿਅਕਤੀ ਨੁੰ 5,700 ਨਸ਼ੀਲੀਆਂ ਗੋਲੀਆਂ (15000 ਟਰਾਮਾਟੋਲ, 700 ਕੈਰੀਸੋਮਾ) ਅਤੇ 55 ਨਸ਼ੀਲੀਆਂ ਸ਼ੀਸ਼ੀਆਂ ਸਹਿਤ ਕਾਬੂ ਕੀਤਾ ਹੈ।

ਇਹ ਵੀ ਪੜ੍ਹੋ ਗ੍ਰਾਹਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰ ਕੇ ਫ਼ਰਾਰ ਹੋਇਆ SBI Bank ਦਾ ਕੈਸ਼ੀਅਰ ਗ੍ਰਿਫਤਾਰ

ਐਸਐਸਪੀ ਮੈਡਮ ਅਮਨੀਤ ਕੌਂਡਲ ਨੇ ਦੱਸਿਆ ਕਿ ਮੁਲਜਮ ਦੀ ਪਹਿਚਾਣ ਗੁਰਪ੍ਰੀਤ ਸਿੰਘ ਵਾਸੀ ਪਰਸ ਰਾਮ ਨਗਰ ਬਠਿੰਡਾ ਦੇ ਤੌਰ ‘ਤੇ ਹੋਈ ਹੈ। ਉਨ੍ਹਾਂ ਕਿਹਾ ਕਿ ਮੁਲਜਮ ਦੇ ਵਿਰੁਧ ਥਾਣਾ ਰਾਮਾ ਵਿਚ ਪਰਚਾ ਦਰਜ਼ ਕਰ ਲਿਆ ਹੈ। ਬਠਿੰਡਾ ਪੁਲਿਸ ਦੇ ਵੱਲੋਂ ਦਿਨ ਰਾਤ ਇੱਕ ਕਰਕੇ ਨਸ਼ਾ ਤਸਕਰੀ ਦੇ ਜਾਲ ਨੂੰ ਤੋੜਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

Heatlh News: ਮਿਸ਼ਨ ਉਮੀਦ; WHO ਦੇ ਸਮਰਥਨ ਨਾਲ ਮਿਆਰੀ ਕੈਂਸਰ ਦੇਖਭਾਲ ਸੇਵਾਵਾਂ ਦੇਣ ਵਿੱਚ ਮੋਹਰੀ ਬਣੇਗਾ ਪੰਜਾਬ: ਸਿਹਤ ਮੰਤਰੀ

0

Heatlh News:ਕੈਂਸਰ ਦੇ ਵਧ ਰਹੇ ਖ਼ਤਰੇ ਨਾਲ ਨਜਿੱਠਣ ਲਈ ਇੱਕ ਮਹੱਤਵਪੂਰਨ ਪਹਿਲਕਦਮੀ ਤਹਿਤ ਪੰਜਾਬ ਸਰਕਾਰ ਨੇ ਵਿਸ਼ਵ ਸਿਹਤ ਸੰਗਠਨ (ਡਬਲਿਊਐਚਓ), ਇੰਡੀਆ ਦੇ ਨਾਲ ਤਾਲਮੇਲ ਰਾਹੀਂ ਬਠਿੰਡਾ, ਐਸਏਐਸ ਨਗਰ (ਮੋਹਾਲੀ) ਅਤੇ ਗੁਰਦਾਸਪੁਰ ਜ਼ਿਲ੍ਹਿਆਂ ਵਿੱਚ ਇੱਕ ਵਿਆਪਕ ਅਤੇ ਲੋਕ-ਕੇਂਦਰਿਤ ਕੈਂਸਰ ਕੇਅਰ ਪਾਇਲਟ ਪ੍ਰੋਜੈਕਟ ‘ ਮਿਸ਼ਨ ਉਮੀਦ ‘ ਸ਼ੁਰੂ ਕੀਤਾ ਹੈ। ਇਸ ਮਹੱਤਵਪੂਰਨ ਪ੍ਰੋਜੈਕਟ ਦਾ ਉਦਘਾਟਨ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਡਾ. ਬਲਬੀਰ ਸਿੰਘ ਅਤੇ ਭਾਰਤ ਵਿੱਚ ਡਬਲਿਊਐਚਓ ਦੇ ਨੁਮਾਇੰਦੇ ਡਾ. ਰੋਡਰਿਕੋ ਐਚ. ਓਫਰਿਨ ਦੁਆਰਾ ਸਾਂਝੇ ਤੌਰ ‘ਤੇ ਕੀਤਾ ਗਿਆ, ਜੋ ਕਿ ਕੈਂਸਰ ਦੇਖਭਾਲ ਸੇਵਾਵਾਂ ਨੂੰ ਮਜ਼ਬੂਤ ਕਰਨ ਅਤੇ ਸਾਰਿਆਂ ਲਈ ਤੁਰੰਤ, ਸਮਾਨ ਅਤੇ ਮਿਆਰੀ ਇਲਾਜ ਯਕੀਨੀ ਬਣਾਉਣ ਲਈ ਰਾਜ ਦੀ ਵਚਨਬੱਧਤਾ ਤਹਿਤ ਇੱਕ ਮਹੱਤਵਪੂਰਨ ਮੀਲ ਪੱਥਰ ਹੈ।ਇਹ ਮੋਹਰੀ ਪਹਿਲਕਦਮੀ ਵਿਕੇਂਦਰੀਕ੍ਰਿਤ ਅਤੇ ਪ੍ਰਣਾਲੀ-ਅਧਾਰਤ ਪਹੁੰਚ ਰਾਹੀਂ ਮੂੰਹ, ਛਾਤੀ ਅਤੇ ਬੱਚੇਦਾਨੀ ਦੇ ਕੈਂਸਰ, ਜੋ ਭਾਰਤ ਵਿੱਚ ਤਿੰਨ ਸਭ ਤੋਂ ਵੱਧ ਪ੍ਰਚਲਿਤ ਅਤੇ ਰੋਕਥਾਮਯੋਗ ਕੈਂਸਰ ਬਿਮਾਰੀਆਂ ਹਨ, ਦਾ ਸ਼ੁਰੂ ਵਿੱਚ ਹੀ ਪਤਾ ਲਗਾਉਣ, ਸਮੇਂ ਸਿਰ ਜਾਂਚ ਅਤੇ ਤੁਰੰਤ ਇਲਾਜ ਨੂੰ ਯਕੀਨੀ ਬਣਾਉਣ ਲਈ ਤਿਆਰ ਕੀਤੀ ਗਈ ਹੈ।

ਇਹ ਵੀ ਪੜ੍ਹੋ ਬੇਅਦਬੀ ਵਿਰੁੱਧ ਬਣੀ ਸਿਲੈਕਟ ਕਮੇਟੀ ਨੇ ਪੰਜਾਬ ਦੇ ਲੋਕਾਂ ਤੋਂ ਮੰਗੇ ਸੁਝਾਅ

ਇਹ ਪ੍ਰਣਾਲੀ ਗੈਰ-ਸੰਚਾਰੀ ਬਿਮਾਰੀਆਂ ਦੀ ਰੋਕਥਾਮ ਅਤੇ ਨਿਯੰਤਰਣ ਲਈ ਰਾਸ਼ਟਰੀ ਪ੍ਰੋਗਰਾਮ (ਐਨਪੀ-ਐਨਸੀਡੀ) ਨਾਲ ਰਣਨੀਤਕ ਤੌਰ ‘ਤੇ ਮੇਲ ਖਾਂਦੀ ਹੈ ਅਤੇ ਇਸਦਾ ਉਦੇਸ਼ ਪੰਜਾਬ ਦੀ ਜਨਤਕ ਸਿਹਤ ਪ੍ਰਣਾਲੀ ਦੇ ਸਾਰੇ ਪੱਧਰਾਂ ਅਰਥਾਤ ਜ਼ਮੀਨੀ ਪੱਧਰ ‘ਤੇ ਆਯੁਸ਼ਮਾਨ ਅਰੋਗਿਆ ਕੇਂਦਰਾਂ ਤੋਂ ਲੈ ਕੇ ਐਡਵਾਂਸਡ ਟਰਸ਼ਰੀ ਕੇਅਰ ਹਸਪਤਾਲਾਂ ਤੱਕ, ਕੈਂਸਰ ਦੇਖਭਾਲ ਸੇਵਾਵਾਂ ਨੂੰ ਯਕੀਨੀ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਇਸ ਭਾਈਵਾਲੀ ਦਾ ਉਦੇਸ਼ ਕੈਂਸਰ ਦੇ ਕੇਸਾਂ ਸਬੰਧੀ ਮੌਜੂਦਾ ਰੁਝਾਨ ਨੂੰ ਉਲਟਾਉਣਾ ਹੈ, ਜਿੱਥੇ ਪੰਜਾਬ ਵਿੱਚ 60 ਫੀਸਦ ਤੋਂ ਵੱਧ ਕੈਂਸਰ ਦੇ ਕੇਸਾਂ ਦਾ ਪਤਾ ਐਡਵਾਂਸਡ ਸਟੇਜ ‘ਤੇ ਹੁੰਦਾ ਹੈ, ਜਿਸ ਨਾਲ ਇਸਦੇ ਪ੍ਰਭਾਵਸ਼ਾਲੀ ਢੰਗ ਨਾਲ ਇਲਾਜ ਦੀ ਗੁੰਜਾਇਸ਼ ਸੀਮਤ ਰਹਿ ਜਾਂਦੀ ਹੈ।ਇਕੱਠ ਨੂੰ ਸੰਬੋਧਨ ਕਰਦਿਆਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਕੈਂਸਰ ਦਾ ਮਤਲਬ ਮੌਤ ਨਹੀਂ ਹੈ ਅਤੇ ਜੇਕਰ ਸਮੇਂ ਸਿਰ ਇਸਦਾ ਪਤਾ ਲੱਗ ਜਾਵੇ ਤਾਂ ਇਹ ਬਹੁਤ ਹੱਦ ਤੱਕ ਠੀਕ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸਦਾ ਜਲਦ ਪਤਾ ਲੱਗਣਾ ਹੀ ਇਸਦੇ ਪ੍ਰਭਾਵਸ਼ਾਲੀ ਇਲਾਜ ਦੀ ਕੁੰਜੀ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲਕਦਮੀ ਸਿਹਤ ਵਿੱਚ ਸਾਡੇ ਵਿਸ਼ਵਾਸ ਨੂੰ ਇੱਕ ਮੌਲਿਕ ਅਧਿਕਾਰ ਵਜੋਂ ਦਰਸਾਉਂਦੀ ਹੈ ਅਤੇ ਸਾਰਿਆਂ ਲਈ ਇੱਕ ਪ੍ਰਭਾਵਸ਼ਾਲੀ ਅਤੇ ਸਮਾਵੇਸ਼ੀ ਸਿਹਤ ਪ੍ਰਣਾਲੀ ਬਣਾਉਣ ਦੇ ਸਾਡੇ ਸੰਕਲਪ ਦਾ ਪ੍ਰਤੀਬਿੰਬ ਹੈ।

ਇਹ ਵੀ ਪੜ੍ਹੋ Gill Manuke; ‘‘ਪਰਚੈ ਤਾਂ ਮਰਦਾਂ ‘ਤੇ ਪੈਂਦੇ ਆ’’ ਗੀਤ ਗਾਉਣ ਵਾਲਾ ਗਾਇਕ ਪੁਲਿਸ ਨੇ ਚੁੱਕਿਆ, ਜਾਣੋਂ ਮਸਲਾ

ਉਨ੍ਹਾਂ ਕਿਹਾ ਕਿ ਅਸੀਂ ਇੱਕ ਮਿਸਾਲ ਕਾਇਮ ਕਰ ਰਹੇ ਹਾਂ ਅਤੇ ਇਹ ਦਿਖਾ ਰਹੇ ਹਾਂ ਕਿ ਕਿਵੇਂ ਆਧੁਨਿਕ ਸਿਹਤ ਪ੍ਰਣਾਲੀ ਅਤੇ ਮਜ਼ਬੂਤ ਭਾਈਵਾਲੀ ਰਾਹੀਂ ਅਸੀਂ ਮਰੀਜ਼ਾਂ ਦੀਆਂ ਕੀਮਤੀ ਜ਼ਿੰਦਗੀਆਂ ਬਚਾ ਸਕਦੇ ਹਾਂ। ਉਨ੍ਹਾਂ ਨੇ ਗੈਰ-ਸਿਹਤਮੰਦ ਜੀਵਨ ਸ਼ੈਲੀ ਅਤੇ ਮਾੜੀਆਂ ਖੁਰਾਕੀ ਆਦਤਾਂ ਨੂੰ ਕੈਂਸਰ ਦੀਆਂ ਵਧਦੀਆਂ ਘਟਨਾਵਾਂ ਲਈ ਇੱਕ ਵੱਡਾ ਕਾਰਕ ਦੱਸਿਆ ਅਤੇ ਨਾਗਰਿਕਾਂ ਨੂੰ ਇੱਕ ਸਿਹਤਮੰਦ ਰੁਟੀਨ ਅਪਣਾਉਣ ਦੀ ਸਲਾਹ ਦਿੱਤੀ ਜਿਸ ਵਿੱਚ ਰੋਜ਼ਾਨਾ ਘੱਟੋ-ਘੱਟ ਇੱਕ ਘੰਟਾ ਸਰੀਰਕ ਕਸਰਤ ਅਤੇ ਘਰ ਵਿੱਚ ਪਕਾਇਆ ਪੌਸ਼ਟਿਕ ਭੋਜਨ ਖਾਣਾ ਆਦਿ ਸ਼ਾਮਲ ਹੈ।ਭਾਰਤ ਦੇ ਡਬਲਯੂ.ਐਚ.ਓ. ਦੇ ਪ੍ਰਤੀਨਿਧੀ ਡਾ. ਰੋਡੇਰੀਕੋ ਐਚ. ਓਫਰੀਨ ਨੇ ਪੰਜਾਬ ਦੇ ਸੁਚੱਜੇ ਜਨਤਕ ਸਿਹਤ ਦ੍ਰਿਸ਼ਟੀਕੋਣ ਅਤੇ ਐਨਐਸਡੀਜ਼ ਦੀ ਰੋਕਥਾਮ ਅਤੇ ਕੰਟਰੋਲ ਲਈ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ‘ਮਿਸ਼ਨ ਉਮੀਦ’ ਆਪਣੀ ਵਿਆਪਕ ਕਾਰਜ ਯੋਜਨਾ ਨਾਲ ਦੇਸ਼ ਵਿੱਚ ਵਿਆਪਕ ਕੈਂਸਰ ਦੇਖਭਾਲ ਵਿੱਚ ਮੋਹਰੀ ਭੂਮਿਕਾ ਵਜੋਂ ਉੱਭਰਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨਿਵੇਸ਼ਾਂ ਅਤੇ ਯਤਨਾਂ ਨੂੰ ਕਾਇਮ ਰੱਖਦਿਆਂ ਪੰਜਾਬ 2030 ਤੱਕ ਐਸਡੀਜੀ-3 ਦੇ ਐਨਐਸਡੀ ਟੀਚਿਆਂ ਨੂੰ ਪ੍ਰਾਪਤ ਕਰਨ ਦੇ ਰਾਹ ‘ਤੇ ਹੈ।

ਇਹ ਵੀ ਪੜ੍ਹੋ Trump tariff on india; ਭਾਰਤ ‘ਤੇ 25 ਫ਼ੀਸਦੀ ਟੈਕਸ ਲਗਾਉਣ ਦਾ ਕੀਤਾ ਐਲਾਨ

ਉਨ੍ਹਾਂ ਅੱਗੇ ਕਿਹਾ ਕਿ ਡਬਲਯੂ.ਐਚ.ਓ. ਇਸ ਮਹੱਤਵਪੂਰਨ ਪਹਿਲਕਦਮੀ ਵਿੱਚ ਭਾਈਵਾਲ ਹੋਣ ‘ਤੇ ਮਾਣ ਮਹਿਸੂਸ ਕਰਦਾ ਹੈ ਅਤੇ ਇਸ ਮਾਡਲ ਨੂੰ ਦੇਸ਼ ਭਰ ਵਿੱਚ ਅਪਣਾਏ ਜਾਣ ਲਈ ਆਪਣੀ ਸਮੁੱਚੀ ਤਕਨੀਕੀ ਸਹਾਇਤਾ ਦੀ ਪੇਸ਼ਕਸ਼ ਜਾਰੀ ਰੱਖੇਗਾ।ਕੈਂਸਰ ਕੇਅਰ ਪਾਇਲਟ ਇੱਕ ਤਿੰਨ-ਪੱਧਰੀ ਮਜ਼ਬੂਤ ਰੈਫਰਲ ਮਾਡਲ ਨੂੰ ਅਪਣਾਉਂਦਾ ਹੈ ਅਤੇ ਇਸ ਵਿੱਚ ਇੱਕ ਵਿਆਪਕ ਸ਼੍ਰੇਣੀਆਂ ਜਿਵੇਂ 30 ਸਾਲ ਤੇ ਇਸ ਤੋਂ ਵੱਧ ਉਮਰ ਦੇ ਵਿਅਕਤੀਆਂ ਦੀ ਯੂਨੀਵਰਸਲ ਸਕ੍ਰੀਨਿੰਗ ਤੋਂ ਲੈ ਕੇ ਫਰੰਟਲਾਈਨ ਵਰਕਰਾਂ ਅਤੇ ਕਲੀਨਿਕਲ ਸਟਾਫ ਦੀ ਸਮਰੱਥਾ ਵਿੱਚ ਵਾਧਾ, ਫਾਲੋ-ਅੱਪ ਅਤੇ ਰੈਫਰਲ ਪ੍ਰਣਾਲੀਆਂ ਦਾ ਏਕੀਕਰਨ, ਐਨਪੀ-ਐਨਸੀਡੀ ਪੋਰਟਲ ਰਾਹੀਂ ਡਿਜੀਟਲ ਨਿਗਰਾਨੀ, ਆਸ਼ਾ, ਕਮਿਊਨਿਟੀ ਹੈਲਥ ਅਫਸਰਾਂ ਅਤੇ ਸਥਾਨਕ ਸ਼ਾਸਨ ਢਾਂਚਿਆਂ ਦੀ ਅਗਵਾਈ ਵਿੱਚ ਭਾਈਚਾਰਿਆਂ ਦੀ ਸ਼ਮੂਲੀਅਤ ਅਤੇ ਜਾਗਰੂਕਤਾ ਮੁਹਿੰਮਾਂ ਸ਼ਾਮਲ ਹਨ।ਇਹ ਪ੍ਰੋਜੈਕਟ ਇੰਡੀਆ ਹਾਈਪਰਟੈਨਸ਼ਨ ਕੰਟਰੋਲ ਇਨੀਸ਼ੀਏਟਿਵ ਵਰਗੇ ਖੇਤਰਾਂ ਵਿੱਚ ਡਬਲਯੂ.ਐਚ.ਓ. ਇੰਡੀਆ ਨਾਲ ਪੰਜਾਬ ਦੇ ਮਜ਼ਬੂਤ ਸਹਿਯੋਗ ‘ਤੇ ਆਧਾਰਿਤ ਹੈ ਅਤੇ ਹੁਣ ਕੈਂਸਰ ਵਰਗੀ ਗੰਭੀਰ ਚੁਣੌਤੀ ਨੂੰ ਹੱਲ ਕਰਨ ਲਈ ਉਸ ਸਾਂਝੇਦਾਰੀ ਦਾ ਵਿਸਥਾਰ ਕਰਦਾ ਹੈ।

ਇਹ ਵੀ ਪੜ੍ਹੋ ਪੰਜਾਬ ਸਰਕਾਰ ਵੱਲੋਂ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਸਬੰਧੀ ਉੱਚ-ਪੱਧਰੀ ਮੀਟਿੰਗ

ਸ਼ੁਰੂਆਤੀ ਖੋਜ ਅਤੇ ਇਲਾਜ ਦੀ ਪਾਲਣਾ ਵਿੱਚ ਵਾਧਾ ਕਰਨ ਤੋਂ ਇਲਾਵਾ, ਇਸ ਪਾਇਲਟ ਪ੍ਰੋਜੈਕਟ ਦਾ ਉਦੇਸ਼ ਤੀਜੇ ਦਰਜੇ ਦੇ ਹਸਪਤਾਲਾਂ ‘ਤੇ ਬੋਝ ਘਟਾਉਣਾ, ਕਮਿਊਨਿਟੀ-ਪੱਧਰੀ ਸਿਹਤ ਪ੍ਰਣਾਲੀਆਂ ਨੂੰ ਮਜ਼ਬੂਤ ਕਰਨਾ ਅਤੇ ਇੱਕ ਸਕੇਲੇਬਲ ਮਾਡਲ ਸਥਾਪਤ ਕਰਨਾ ਹੈ ਜੋ ਕੈਂਸਰ ਦੀ ਰੋਕਥਾਮ ਅਤੇ ਇਲਾਜ ਵਿੱਚ ਕੌਮੀ ਅਤੇ ਵਿਸ਼ਵਵਿਆਪੀ ਰਣਨੀਤੀਆਂ ਤਿਆਰ ਕਰਦਾ ਹੈ।ਇਸ ਤੋਂ ਪਹਿਲਾਂ ਡਾ. ਬਲਬੀਰ ਸਿੰਘ ਨੇ ਸਟੈਂਡਰਡ ਟ੍ਰੀਟਮੈਂਟ ਗਾਈਡਲਾਈਨਜ਼ (ਐਸਟੀਜੀਜ਼) ਵੀ ਜਾਰੀ ਕੀਤੇ, ਜੋ ਸਿਹਤ ਸੰਭਾਲ ਪ੍ਰਦਾਤਾਵਾਂ ਅਤੇ ਨੀਤੀ ਨਿਰਮਾਤਾਵਾਂ ਲਈ ਸੂਬੇ ਭਰ ਵਿੱਚ ਸਮਾਨ, ਉੱਚ-ਗੁਣਵੱਤਾ ਵਾਲੀ ਕੈਂਸਰ ਦੇਖਭਾਲ ਪ੍ਰਦਾਨ ਕਰਨ ਲਈ ਇੱਕ ਮਹੱਤਵਪੂਰਨ ਰੋਡਮੈਪ ਪ੍ਰਦਾਨ ਕਰਦੇ ਹਨ। ਐਸਟੀਜੀਜ਼ ਏਮਜ਼ ਦਿੱਲੀ, ਪੀਜੀਆਈ, ਹੋਮੀ ਭਾਭਾ, ਸਰਕਾਰੀ ਮੈਡੀਕਲ ਕਾਲਜਾਂ ਦੇ ਤਕਨੀਕੀ ਮਾਹਰਾਂ ਅਤੇ ਰਾਜ ਭਰ ਦੇ ਮਾਹਰਾਂ ਦੁਆਰਾ ਤਿਆਰ ਕੀਤੇ ਗਏ ਹਨ।ਇਸ ਮੌਕੇ ਪ੍ਰਮੁੱਖ ਸਕੱਤਰ ਸਿਹਤ ਕੁਮਾਰ ਰਾਹੁਲ, ਵਿਸ਼ੇਸ਼ ਸਕੱਤਰ ਸਿਹਤ-ਕਮ-ਐਮਡੀ ਐਨਐਚਐਮ ਘਣਸ਼ਿਆਮ ਥੋਰੀ, ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਡਾ. ਹਿਤਿੰਦਰ ਕੌਰ, ਐਸਪੀਓ ਐਨਪੀ-ਐਨਸੀਡੀ ਡਾ. ਗਗਨਦੀਪ ਸਿੰਘ ਗਰੋਵਰ, ਪ੍ਰੋਗਰਾਮ ਅਫਸਰ ਡਾ. ਆਸ਼ੂ, ਡਾ. ਅਭਿਸ਼ੇਕ ਕੁੰਵਰ ਨੈਸ਼ਨਲ ਪ੍ਰੋਫੈਸ਼ਨਲ ਅਫਸਰ (ਐਨਸੀਡੀ) ਡਬਲਯੂਐਚਓ – ਭਾਰਤ, ਡਾ. ਅਸ਼ੀਸ਼ ਭੱਟ ਨੈਸ਼ਨਲ ਐਨਸੀਡੀ ਅਫਸਰ ਡਬਲਯੂਐਚਓ – ਭਾਰਤ, ਡਾ. ਅਭਿਸ਼ੇਕ ਖੰਨਾ ਨੈਸ਼ਨਲ ਪ੍ਰੋਫੈਸ਼ਨਲ ਅਫਸਰ (ਸਿਹਤ ਪ੍ਰਮੋਸ਼ਨ ਅਤੇ ਐਸਡੀਐਚ) ਡਬਲਯੂਐਚਓ – ਭਾਰਤ ਵੀ ਮੌਜੂਦ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਗ੍ਰਾਹਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰ ਕੇ ਫ਼ਰਾਰ ਹੋਇਆ SBI Bank ਦਾ ਕੈਸ਼ੀਅਰ ਗ੍ਰਿਫਤਾਰ

0

👉ਮਥਰਾ ਤੋਂ ਕੀਤਾ ਗ੍ਰਿਫਤਾਰ, ਗ੍ਰਿਫਤਾਰੀ ਵੇਲੇ ਵੀ 9ਵੀਂ ਮੰਜਿਲ਼ ਤੋਂ ਛਾਲ ਮਾਰਨ ਦਾ ਕਰਦਾ ਰਿਹਾ ਡਰਾਮਾ
Faridkot News; ਕੁੱਝ ਦਿਨ ਪਹਿਲਾਂ ਫਰੀਦਕੋਟ ਜ਼ਿਲ੍ਹੇ ਦੇ ਸਾਦਿਕ ਕਸਬੇ ਵਿਚ ਸੈਕੜੇ ਗ੍ਰਾਹਕਾਂ ਦੇ ਕਰੋੜਾਂ ਰੁਪਏ ਦੀ ਹੇਰਾਫ਼ੇਰੀ ਕਰਕੇ ਫ਼ਰਾਰ ਹੋਣ ਵਾਲੇ ਐਸਬੀਆਈ ਬੈਂਕ ਦੇ ਕਲਰਕ ਅਮਿਤ ਢੀਂਗਰਾ ਨੂੰ ਸਾਦਿਕ ਪੁਲਿਸ ਵੱਲੋਂ ਮਥੁਰਾ ਤੋਂ ਗ੍ਰਿਫਤਾਰ ਕਰ ਲਿਆ ਹੈ। ਮੁਲਜਮ ਉਥੇ ਕਿਰਾਏ ਦੇ ਫਲੈਟਾਂ ਵਿਚ ਛੁਪਿਆ ਹੋਇਆ ਸੀ, ਜਿਸ ਵੱਲੋਂ ਗ੍ਰਿਫਤਾਰੀ ਵੇਲੇ ਵੀ ਕਾਫ਼ੀ ਡਰਾਮਾ ਕੀਤਾ ਗਿਆ ਤੇ 9ਵੀਂ ਮੰਜਿਲ਼ ਤੋਂ ਛਾਲ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ।

ਇਹ ਵੀ ਪੜ੍ਹੋ  ਫ਼ਿਰੋਜ਼ਪੁਰ ‘ਚ ਰਾਤ ਨੂੰ ਡਾਕਟਰ ‘ਤੇ ਚੱਲੀਆਂ ਗੋ+ਲੀ+ਆਂ, ਪੁਲਿਸ ਵੱਲੋਂ ਜਾਂਚ ਸ਼ੁਰੂ

ਗ੍ਰਿਫਤਾਰੀ ਦੀ ਪੁਸ਼ਟੀ ਕਰਦਿਆਂ ਥਾਣਾ ਸਾਦਿਕ ਦੇ ਐਸਐਚਓ ਇੰਸਪੈਕਟਰ ਨਵਦੀਪ ਸਿੰਘ ਭੱਟੀ ਨੇ ਦਸਿਆ ਕਿ ਮੁਲਜਮ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਜਾ ਰਿਹਾ, ਜਿੱਥੇ ਪੁਲਿਸ ਰਿਮਾਂਡ ਹਾਸਲ ਕਰਕੇ ਉਸ ਕੋਲੋਂ ਪੁਛਗਿਛ ਕੀਤੀ ਜਾਵੇਗੀ। ਦਸਣਾ ਬਣਦਾ ਹੈ ਕਿ ਇਸ ਮਾਮਲੇ ਵਿਚ ਮੁਲਜਮ ਅਮਿਤ ਦੀ ਪਤਨੀ ਨੂੰ ਵੀ ਇਸ ਕੇਸ ਵਿਚ ਨਾਮਜਦ ਕਰਕੇ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਪੁਲਿਸ ਨੂੰ ਸ਼ੱਕ ਹੈ ਕਿ ਮੁਲਜ਼ਮ ਨੇ ਗ੍ਰਾਹਕਾਂ ਨਾਲ ਠੱਗੀਆਂ ਮਾਰ ਕੇ ਉਨ੍ਹਾਂ ਦੇ ਪੈਸੇ ਆਪਣੀ ਪਤਨੀ ਦੇ ਖਾਤਿਆਂ ਵਿਚ ਟ੍ਰਾਂਸਫ਼ਾਰ ਕਰੇ ਸਨ।

ਇਹ ਵੀ ਪੜ੍ਹੋ  Gill Manuke; ‘‘ਪਰਚੈ ਤਾਂ ਮਰਦਾਂ ‘ਤੇ ਪੈਂਦੇ ਆ’’ ਗੀਤ ਗਾਉਣ ਵਾਲਾ ਗਾਇਕ ਪੁਲਿਸ ਨੇ ਚੁੱਕਿਆ, ਜਾਣੋਂ ਮਸਲਾ

ਦਸਣਾ ਬਣਦਾ ਹੈ ਕਿ ਕਲਰਕ ਅਮਿਤ ਢੀਂਗਰਾ ਪਿਛਲੇ ਲੰਮੇ ਸਮੇਂ ਤੋਂ ਸਾਦਿਕ ਬ੍ਰਾਂਚ ਵਿਚ ਹੀ ਤੈਨਾਤ ਸੀ ਤੇ ਉਸਨੇ ਆਪਣੀ ਮਿੱਠੀ ਬੋਲੀ ਸਦਕਾ ਲੋਕਾਂ ਦਾ ਵਿਸਵਾਸ ਜਿੱਤਿਆ ਹੋਇਆ ਸੀ, ਜਿਸਦੇ ਚੱਲਦੇ ਗ੍ਰਾਹਕ ਚੈੱਕ ਅਤੇ ਪੈਸੇ ਉਸਨੂੰ ਹੀ ਫ਼ੜਾ ਜਾਂਦੇ ਸਨ ਤੇ ਬਾਅਦ ਵਿਚ ਰਸੀਦਾਂ ਲੈ ਜਾਂਦੇ ਸਨ। ਪ੍ਰੰਤੂ ਇਸਦੀ ਚਲਾਕੀ ਦਾ ਉਸ ਸਮੇਂ ਪਤਾ ਲੱਗਿਆ ਜਦ ਇੱਕ ਗ੍ਰਾਹਕ ਆਪਣੀ ਐਫ਼ਡੀ ਲੈਣ ਲਈ ਆਇਆ ਤਾਂ ਉਸਦੇ ਖਾਤੇ ਵਿਚ ਪੈਸੇ ਹੀ ਨਹੀਂ ਸਨ। ਇਸੇ ਤਰ੍ਹਾਂ ਇੱਕ ਇੱਕ ਕਰਕੇ ਹੋਰ ਕਈ ਗ੍ਰਾਹਕਾਂ ਨਾਲ ਵੀ ਅਜਿਹਾ ਹੋਇਆ, ਜਿਸਤੋਂ ਬਾਅਦ ਲੋਕ ਇਕੱਠੇ ਹੋਣੇ ਸ਼ੁਰੂ ਹੋਏ। ਇਸ ਦੌਰਾਨ ਆਪਣੀ ਪੋਲ ਖੁੱਲਦਾ ਵੇਖ ਮੁਲਜਮ ਫ਼ਰਾਰ ਹੋ ਗਿਆ ਸੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਫ਼ਿਰੋਜ਼ਪੁਰ ‘ਚ ਰਾਤ ਨੂੰ ਡਾਕਟਰ ‘ਤੇ ਚੱਲੀਆਂ ਗੋ+ਲੀ+ਆਂ, ਪੁਲਿਸ ਵੱਲੋਂ ਜਾਂਚ ਸ਼ੁਰੂ

0

Firozpur News: ਫ਼ਿਰੋਜਪੁਰ ਸ਼ਹਿਰ ਦੇ ਵਿਚ ਬੀਤੀ ਰਾਤ ਮੁੜ ਗੋਲੀਆਂ ਚੱਲੀਆਂ ਹਨ। ਫ਼ਿਰੋਜਪੁਰ ਦੇ ਮੱਲ ਵਾਲਾ ਰੋਡ ‘ਤੇ ਬਾਬਾ ਰਾਮ ਲਾਲ ਗੁਰਦੂਆਰਾ ਸਾਹਿਬ ਨਜਦੀਕ ਆਪਣੇ ਕਲੀਨਿਕ ‘ਤੇ ਬੈਠੇ ਹੋਏ ਡਾਕਟਰ ਉਪਰ ਤਿੰਨ ਬਦਮਾਸ਼ਾਂ ਵੱਲੋਂ ਇਹ ਗੋਲੀਆਂ ਚਲਾਈਆਂ ਗਈਆਂ। ਇਸ ਘਟਨਾ ਵਿਚ ਡਾਕਟਰ ਸਤਿੰਦਰਜੀਤ ਸਿੰਘ ਗੋਲੀ ਲੱਗਣ ਕਾਰਨ ਜਖ਼ਮੀ ਹੋ ਗਿਆ, ਜਿਸਨੂੰ ਤੁਰੰਤ ਸ਼ਹਿਰ ਦੇ ਅਨਿਲ ਬਾਗੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ।

ਇਹ ਵੀ ਪੜ੍ਹੋ  ਜੱਜ ਦੇ Peon ਦੀ ਕੁੱਟਮਾਰ SHO ਨੂੰ ਮਹਿੰਗੀ ਪਈ, ਅਦਾਲਤ ਨੇ ਪਰਚਾ ਦਰਜ਼ ਕਰਨ ਦਾ ਦਿੱਤਾ ਹੁਕਮ

ਘਟਨਾ ਦਾ ਪਤਾ ਲੱਗਦੇ ਹੀ ਪੁਲਿਸ ਦੇ ਉੱਚ ਅਧਿਕਾਰੀ ਮੌਕੇ ‘ਤੇ ਪੁੱਜੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਮੁਢਲੀ ਪੜਤਾਲ ਤੋਂ ਬਾਅਦ ਪੁਲਿਸ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਘਟਨਾ ਲੁੱਟ ਦੀ ਨੀਅਤ ਨਾਲ ਹੀ ਵਾਪਰੀ ਲੱਗਦੀ ਹੈ, ਕਿਉਂਕਿ ਉਕਤ ਡਾਕਟਰ ਦਾ ਕਲੀਨਿਕ ਕਾਫ਼ੀ ਚੱਲਦਾ ਸੀ ਤੇ ਸ਼ਾਮ ਸਮੇਂ ਕਰੀਬ 9 ਵਜੇਂ 3 ਬਦਮਾਸ਼ ਪੈਸੇ ਲੁੱਟਣ ਲਈ ਹੀ ਪੁੱਜੇ ਸਨ। ਹਾਲਾਂਕਿ ਪੁਲਿਸ ਵੱਲੋਂ ਵਖ ਵਖ ਪਹਿਲੂਆਂ ‘ਤੇ ਵੀ ਜਾਂਚ ਜਾਰੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਜੱਜ ਦੇ Peon ਦੀ ਕੁੱਟਮਾਰ SHO ਨੂੰ ਮਹਿੰਗੀ ਪਈ, ਅਦਾਲਤ ਨੇ ਪਰਚਾ ਦਰਜ਼ ਕਰਨ ਦਾ ਦਿੱਤਾ ਹੁਕਮ

0

Mohali News: ਲੰਘੀ 6 ਜੁਲਾਈ ਨੂੰ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠਿਆ ਦੀ ਪੇਸ਼ੀ ਦੌਰਾਨ ਜੱਜ ਦੇ ਇੱਕ ਪੀਅਨ ਨਾਲ ਕਥਿਤ ਕੁੱਟਮਾਰ ਪੰਜਾਬ ਪੁਲਿਸ ਦੇ ਇੱਕ SHO ਨੂੰ ਮਹਿੰਗੀ ਪੈ ਗਈ ਹੈ। ਘਟਨਾ ਦੇ ਬਾਅਦ ਕਰੀਬ 24 ਦਿਨ ਬੀਤ ਜਾਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਾਂ ਹੋਣ ਦੇ ਚੱਲਦਿਆਂ ਹੁਣ ਅਦਾਲਤ ਨੇ ਇੱਕ ਆਦੇਸ਼ ਜਾਰੀ ਕਰਕੇ ਥਾਣਾ ਸੋਹਾਣਾ ਦੇ ਐਸਐਚਓ ਨੂੰ ਇੰਸਪੈਕਟਰ ਜਸਨਪ੍ਰੀਤ ਸਿੰਘ, ਜੋਕਿ ਥਾਣਾ ਡਕੌਲੀ ਦੇ ਐਸਐਚਓ ਵਜੋਂ ਕਾਰਜ਼ਤ ਹਨ, ਦੇ ਵਿਰੁਧ ਪਰਚਾ ਦਰਜ਼ ਕਰਨ ਦੇ ਹੁਕਮ ਦਿੱਤੇ ਹਨ। ਇਸ ਮਾਮਲੇ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਵਕੀਲ ਅਰਸ਼ਦੀਪ ਸਿੰਘ ਕਲੇਰ ਨੇ ਦਸਿਆ ਕਿ 6 ਜੁਲਾਈ ਨੂੰ ਸ਼੍ਰੀ ਮਜੀਠਿਆ ਦੀ ਪੇਸ਼ੀ ਦੌਰਾਨ ਰਾਧਾ ਸੁਆਮੀ ਸਤਸੰਗ ਭਵਨ ਵਾਲੀ ਸਾਈਡ ਅਦਾਲਤ ਦਾ ਦਰਵਾਜ਼ਾ ਖੁਲਵਾਉਣ ਨੂੰ ਲੈ ਕੇ ਉਕਤ ਇੰਸਪੈਕਟਰ ਨੇ ਕਥਿਤ ਤੌਰ ‘ਤੇ ਅਦਾਲਤ ਦੇ ਪੀਅਨ ਬਲਜੀਤ ਸਿੰਘ ਦੀ ਕੁੱਟਮਾਰ ਕੀਤੀ ਸੀ, ਕਿਉਂਕਿ ਪੀਅਨ ਨੇ ਜੱਜ ਸਾਹਿਬ ਦੇ ਹੁਕਮਾਂ ਤੋਂ ਬਿਨ੍ਹਾਂ ਅਜਿਹਾ ਕਰਨ ਤੋਂ ਇੰਨਕਾਰ ਕਰ ਦਿੱਤਾ ਸੀ।

ਇਹ ਵੀ ਪੜ੍ਹੋ  ਜੰਡਿਆਲਾ ਗੁਰੂ ‘ਚ ਤੇਲ ਟੈਂਕਰ ਦੀ ਟੱਕਰ ਨਾਲ ਕਾਰ ਸਵਾਰ ਪਿਊ-ਪੁੱਤ ਜਿੰਦਾ ਸੜੇ

ਉਨ੍ਹਾਂ ਦਸਿਆ ਕਿ ਜਦ ਇਹ ਮਾਮਲਾ ਸਬੰਧਤ ਜੱਜ ਸਾਹਿਬ ਦੇ ਧਿਆਨ ਵਿਚ ਆਇਆ ਤਾਂ ਉਨ੍ਹਾਂ ਪੀਅਨ ਦਾ ਮੈਡੀਕਲ ਕਰਵਾਇਆ ਅਤੇ ਇਸਦੀ ਰੀਪੋਰਟ ਥਾਣੇ ਨੁੰ ਭੇਜ ਕੇ ਕਾਨੂੰਨੀ ਕਾਰਵਾਈ ਲਈ ਲਿਖਿਆ ਪ੍ਰੰਤੂ ਕੋਈ ਕਾਰਵਾਈ ਨਾਂ ਹੋਣ ‘ਤੇ ਹੁਣ ਇਹ ਆਦੇਸ਼ ਜਾਰੀ ਕੀਤੇ ਹਨ। ਹਾਲਾਂਕਿ ਪੁਲਿਸ ਨੂੰ ਇਹ ਕਾਰਵਾਈ ਲਈ ਪੱਤਰ ਵਧੀਕ ਚੀਫ਼ ਜੂਡੀਸ਼ੀਅਲ ਮੈਜਿਸਟਰੇਟ ਅਨੀਸ਼ ਗੋਇਲ ਵੱਲੋਂ ਭੇਜਿਆ ਗਿਆ ਸੀ। ਜਿਸਤੋਂ ਬਾਅਦ ਹੁਣ ਮਾਣਯੋਗ ਜੱਜ ਸੰਗਮ ਕੋਸ਼ਲ ਨੇ ਐਸਐਚਓ ਸੋਹਾਣਾ ਨੂੰ ਸਖਤ ਹਿਦਾਇਤਾਂ ਦਿੰਦਿਆਂ ਸੈਕਸ਼ਨ 115(2), 132, 221 ਅਤੇ 304 ਆਫ਼ ਬੀਐਨਐਸ ਤਹਿਤ ਪਰਚਾ ਦਰਜ਼ ਕਰਨ ਦੇ ਹੁਕਮ ਦਿੱਤੇ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਬੇਅਦਬੀ ਵਿਰੁੱਧ ਬਣੀ ਸਿਲੈਕਟ ਕਮੇਟੀ ਨੇ ਪੰਜਾਬ ਦੇ ਲੋਕਾਂ ਤੋਂ ਮੰਗੇ ਸੁਝਾਅ

Punjab News: ਪਿਛਲੇ ਦਿਨੀਂ ਪੰਜਾਬ ਵਿਧਾਨ ਸਭਾ ਦੇ ਹੋਏ ਵਿਸ਼ੇਸ ਇਜਲਾਸ ਦੌਰਾਨ ਸੂਬੇ ਵਿਚ ਧਾਰਮਿਕ ਗਰੰਥਾਂ ਦੀ ਬੇਅਦਬੀ ਰੋਕਣ ਲਈ ਲਿਆਂਦੇ ‘ਪੰਜਾਬ ਪਵਿੱਤਰ ਗ੍ਰੰਥਾਂ ਖ਼ਿਲਾਫ਼ ਅਪਰਾਧ ਰੋਕਥਾਮ ਬਿੱਲ-2025’ ‘ਤੇ ਬਹਿਸ ਦੌਰਾਨ ਬਣੀ ਸਿਲੈਕਟ ਕਮੇਟੀ ਨੇ ਹੁਣ ਪੰਜਾਬ ਦੇ ਲੋਕਾਂ ਕੋਲੋਂ ਸੁਝਾਅ ਮੰਗੇ ਹਨ। ਬੀਤੇ ਕੱਲ ਅੰਮ੍ਰਿਤਸਰ ਦੇ ਵਿਧਾਇਕ ਡਾ ਇੰਦਰਵੀਰ ਸਿੰਘ ਨਿੱਝਰ ਦੀ ਅਗਵਾਈ ਹੇਠ ਇਸ ਕਮੇਟੀ ਦੀ ਹੋਈ ਮੀਟਿੰਗ ਵਿਚ ਇਹ ਫੈਸਲਾ ਲਿਆ ਗਿਆ ਤੇ ਇਸ ਸਬੰਧੀ ਵਟਸਐਪ ਨੰਬਰ ਤੇ ਈਮੇਲ ਜਾਰੀ ਕਰਦਿਆਂ 31 ਅਗਸਤ ਤੱਕ ਲੋਕਾਂ ਇਸ ਉਪਰ ਸੁਝਾਅ ਭੇਜਣ ਲਈ ਕਿਹਾ ਹੈ।

ਇਹ ਵੀ ਪੜ੍ਹੋ Gill Manuke; ‘‘ਪਰਚੈ ਤਾਂ ਮਰਦਾਂ ‘ਤੇ ਪੈਂਦੇ ਆ’’ ਗੀਤ ਗਾਉਣ ਵਾਲਾ ਗਾਇਕ ਪੁਲਿਸ ਨੇ ਚੁੱਕਿਆ, ਜਾਣੋਂ ਮਸਲਾ

ਇਸਤੋਂ ਇਲਾਵਾ ਲੋਕ ਆਪਣੇ ਸੁਝਾਅ ਸਿਲੈਕਟ ਕਮੇਟੀ ਨੂੰ ਆਪਣੇ ਵਿਧਾਇਕ, ਵਟਸਐਪ ਅਤੇ ਡਾਕ ਰਾਹੀਂ ਵੀ ਭੇਜ ਸਕਦੇ ਹਨ। ਕਮੇਟੀ ਵੱਲੋਂ ਜਾਰੀ ਕੀਤਾ ਗਿਆ ਵਟਸਐਪ ਨੰਬਰ 80544 95560 ਹੈ। ਇਸੇ ਤਰ੍ਹਾਂ ਦੋ ਈਮੇਲ ਤੇ ਭੇਜੋ: secy–vs–punjab@nic.in ਅਤੇ pvs.legislation@gmail.com ਵੀ ਦਿੱਤੇ ਗਏ ਹਨ। ਦਸਣਾ ਬਣਦਾ ਹੈ ਕਿ ਇਸ ਕਮੇਟੀ ਵੱਲੋਂ 6 ਮਹੀਨਿਆਂ ‘ਚ ਅਪਣੀ ਰੀਪੋਰਟ ਦਿੱਤੀ ਜਾਣੀ ਹੈ ਤੇ ਹੁਣ ਤੱਕ ਕਮੇਟੀ ਦੀਆਂ 2 ਮੀਟਿੰਗਾਂ ਹੋ ਚੁੱਕੀਆਂ ਹਨ। ਹੁਣ ਹਰ ਮੰਗਲਵਾਰ ਨੂੰ ਕਮੇਟੀ ਦੀ ਮੀਟਿੰਗ ਹੋਵੇਗੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

Our Visitor

1909583