Thursday, May 21, 2026
Home Blog Page 568

ਸ਼੍ਰੋਮਣੀ ਅਕਾਲੀ ਦਲ ਨੇ ਲੈਂਡ ਪੂਲਿੰਗ ਖਿਲਾਫ਼ ਦੇ ਖਿਲਾਫ਼ ਮੁਹਾਲੀ ‘ਚ ਸੁਖਬੀਰ ਬਾਦਲ ਦੀ ਅਗਵਾਈ ਹੇਠ ਦਿੱਤਾ ਰੋਸ ਧਰਨਾ

👉ਕਿਸੇ ਵੀ ਸ਼ਹਾਦਤ ਵਾਸਤੇ ਤਿਆਰ ਪਰ ਜ਼ਮੀਨ ਦਾ ਇਕ ਇੰਚ ਵੀ ਨਹੀਂ ਲੈਣ ਦਿਆਂਗੇ: ਸੁਖਬੀਰ ਸਿੰਘ ਬਾਦਲ
SAS NAGAR NEWS: ਸ਼੍ਰੋਮਣੀ ਅਕਾਲੀ ਦਲ; ਵਰ੍ਹਦੇ ਮੀਂਹ ਦੀ ਪਰਵਾਹ ਨਾ ਕਰਦਿਆਂ ਭਾਰੀ ਟਰੈਫਿਕ ਦੇ ਬਾਵਜੂਦ ਅੱਜ ਹਜ਼ਾਰਾਂ ਕਿਸਾਨਾਂ ਅਤੇ ਜ਼ਮੀਨ ਮਾਲਕਾਂ ਨੇ ਅਕਾਲੀ ਦਲ ਵੱਲੋਂ ਅਰਵਿੰਦ ਕੇਜਰੀਵਾਲ ਦੀ ਜ਼ਮੀਨ ਹੜੱਪਣ ਦੀ ਸਕੀਮ ਵਿਰੁੱਧ ਇਥੇ ਦਿੱਤੇ ਗਏ ਰੋਸ ਧਰਨੇ ਵਿਚ ਸ਼ਮੂਲੀਅਤ ਕੀਤੀ। ਅੱਜ ਦੇ ਧਰਨੇ ਵਿਚ ਐਸ ਏ ਐਸ ਨਗਰ (ਮੁਹਾਲੀ), ਰੋਪੜ ਅਤੇ ਫਤਿਹਗੜ੍ਹ ਸਾਹਿਬ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ। ਹੁਣ ਅਗਲਾ ਧਰਨਾ 4 ਅਗਸਤ ਨੂੰ ਬਠਿੰਡਾ ਵਿਚ ਦਿੱਤਾ ਜਾਵੇਗਾ।ਇਸ ਜ਼ਮੀਨ ਹੜੱਪਣ ਦੀ ਸਕੀਮ ਵਿਰੁੱਧ ਧਰਨੇ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੇਖਿਆ ਕਿ ਹਜ਼ਾਰਾਂ ਪੀੜਤ ਲੋਕ ਲਗਾਤਾਰ ਗਮਾਡਾ ਦੇ ਮੁੱਖ ਦਫਤਰ ਦੇ ਸਾਹਮਣੇ ਇਲਾਕੇ ਵਿਚ ਵੱਡੀ ਗਿਣਤੀ ਵਿਚ ਨਿਰੰਤਰ ਆਉਂਦੇ ਰਹੇ।

ਇਹ ਵੀ ਪੜ੍ਹੋ ਔਰਤ ਨਾਲ ਬਲਾਤਕਾਰ ਦੇ ਦੋਸ਼ਾਂ ਹੇਠ ਲੁਧਿਆਣਾ ਦੇ ਨਾਮੀ ਡਾਕਟਰ ਵਿਰੁਧ ਪਰਚਾ ਦਰਜ਼

ਇਸ ਰੋਸ ਰੈਲੀ ਪ੍ਰਤੀ ਲੋਕਾਂ ਵੱਲੋਂ ਇੰਨਾ ਜ਼ਬਰਦਸਤ ਹੁੰਗਾਰਾ ਭਰਿਆ ਗਿਆ ਕਿ ਸ਼ਹਿਰ ਵਿਚ ਆਮ ਜਨ ਜੀਵਨ ਵੀ ਪ੍ਰਭਾਵਤ ਹੋਇਆ ਜਦੋਂ ਆਮ ਲੋਕ ਵੀ ਕਿਸਾਨਾਂ ਅਤੇ ਸਰਕਾਰ ਦੀ ਜ਼ਮੀਨ ਹੜੱਪਣ ਦੀ ਸਕੀਮ ਦੇ ਪੀੜਤਾਂ ਨਾਲ ਇਕਜੁੱਟਤਾ ਵਿਖਾਉਂਦਿਆਂ ਧਰਨੇ ਵਿਚ ਸ਼ਾਮਲ ਹੋ ਗਏ।ਰੈਲੀ ਨੂੰ ਸੰਬੋਧਨ ਕਰਦਿਆਂ ਸ: ਬਾਦਲ ਨੇ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਦੇ ਦਿੱਲੀ ਆਕਾਵਾਂ ਵੱਲੋਂ ਮਚਾਈ ਜ਼ਮੀਨ ਦੀ ਲੁੱਟ ਦਾ ਇਤਿਹਾਸ ਵਿਚ ਕੋਈ ਸਾਨੀ ਨਹੀਂ ਹੈ। ਉਹਨਾਂ ਕਿਹਾ ਕਿ ਇਸ ਪਿੱਛੇ ਵਿਕਾਸ ਦਾ ਕੋਈ ਤਰਕ ਨਹੀਂ ਹੈ। ਉਹਨਾਂ ਕਿਹਾ ਕਿ ਮੁਹਾਲੀ ਵਿਚ ਐਰੋਟਰੋਪੋਲਿਕ ਪ੍ਰਾਜੈਕਟ ਲਈ ਐਕਵਾਇਰ ਕੀਤੀ 2000 ਏਕੜ ਜ਼ਮੀਨ ਹਾਲੇ ਤੱਕ ਵਰਤੋਂ ਵਿਚ ਨਹੀਂ ਲਿਆਂਦੀ ਗਈ ਜਦੋਂ ਕਿ ਸਰਕਾਰ 3535 ਏਕੜ ਜ਼ਮੀਨ ਹੋਰ ਐਕਵਾਇਰ ਕਰਨਾ ਚਾਹੁੰਦੀ ਹੈ।

ਇਹ ਵੀ ਪੜ੍ਹੋ ਹੁਣ ਲੁਧਿਆਣਾ ਕੋਲ ਨਹਿਰ ‘ਚ ਡਿੱਗਿਆ ਛੋਟਾ ਹਾਥੀ, 5 ਜਣਿਆਂ ਦੀ ਹੋਈ ਮੌ+ਤ

ਸੁਖਬੀਰ ਸਿੰਘ ਬਾਦਲ ਨੇ ਇਹ ਵੀ ਕਿਹਾ ਕਿ ਸਰਕਾਰ ਨੇ ਚੇਂਜ ਆਫ ਲੈਂਡ ਯੂਜ਼ (ਸੀ ਐਲ ਯੂ) ਦਾ ਮੌਲਿਕ ਅਧਿਕਾਰ ਕਿਸਾਨਾਂ ਤੋਂ ਖੋਹ ਲਿਆ ਹੈ ਤੇ ਉਹਨਾਂ ਇਲਾਕਿਆਂ ਵਿਚ ਵੀ ਅਜਿਹਾ ਕੀਤਾ ਜਾ ਰਿਹਾ ਹੈ ਜਿਥੇ ਜ਼ਮੀਨ ਹਾਲੇ ਐਕਵਾਇਰ ਹੀ ਨਹੀਂ ਹੋਈ ਪਰ ਸਰਕਾਰ ਲਾਲਸਾ ਰੱਖਦੀ ਹੈ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਆਪਣੀ ਜ਼ਮੀਨ ਦੇ ਅਜਿਹੇ ਅਧਿਕਾਰ ਤੋਂ ਵਾਂਝੇ ਕਰਨ ਦੀ ਅਜਿਹੀ ਕੋਈ ਉਦਾਹਰਣ ਪਹਿਲਾਂ ਵੇਖਣ ਨੂੰ ਨਹੀਂ ਮਿਲੀ। ਉਹਨਾਂ ਕਿਹਾ ਕਿ ਇਹਨਾਂ ਇਲਾਕਿਆਂ ਵਿਚ ਸੀ ਐਲ ਯੂ ’ਤੇ ਪਾਬੰਦੀ ਲਗਾਉਣ ਦੇ ਤਹਿਸੀਲਦਾਰਾਂ ਨੇ ਪਹਿਲਾਂ ਹੀ ਹੁਕਮ ਜਾਰੀ ਕਰ ਦਿੱਤੇ ਹਨ।

ਇਹ ਵੀ ਪੜ੍ਹੋ ਸਿਵਲ ਹਸਪਤਾਲ ‘ਚ ਆਕਸੀਜ਼ਨ ਦਾ ਦਬਾਅ ਘਟਣ ਕਾਰਨ ਤਿੰਨ ਮਰੀਜ਼ਾਂ ਦੀ ਹੋਈ ਮੌ+ਤ

ਅਕਾਲੀ ਦਲ ਦੇ ਪ੍ਰਧਾਨ ਨੇ ਹੋਰ ਕਿਹਾ ਕਿ ਉਹਨਾਂ ਨੂੰ ਸੂਬੇ ਵਿਚ ਹਰ ਪ੍ਰਭਾਵਤ ਖੇਤਰ ਤੋਂ ਜ਼ਮੀਨ ਮਾਲਕਾਂ ਵੱਲੋਂ ਕੇਜਰੀਵਾਲ ਦੀ ਜ਼ਮੀਨ ਹੜੱਪ ਕਰਨ ਦੀ ਨੀਤੀ ਖਿਲਾਫ ਮਤੇ ਪ੍ਰਾਪਤ ਹੋ ਰਹੇ ਹਨ।ਇਸ ਮੌਕੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ, ਐਨ ਕੇ ਸ਼ਰਮਾ, ਹੀਰਾ ਸਿੰਘ ਗਾਬੜੀਆ, ਪਰਮਿੰਦਰ ਸਿੰਘ ਸੋਹਾਣਾ, ਗੁਰਪ੍ਰੀਤ ਸਿੰਘ ਰਾਜੂ ਖੰਨਾ, ਸਰਬਜੀਤ ਸਿੰਘ ਝਿੰਜਰ, ਸੋਹਣ ਸਿੰਘ ਠੰਢਲ, ਦਰਬਾਰਾ ਸਿੰਘ ਗੁਰੂ, ਅਰਸ਼ਸਦੀਪ ਸਿੰਘ ਕਲੇਰ, ਰਣਬੀਰ ਸਿੰਘ ਐਸ ਓ ਆਈ, ਗੁਲਜ਼ਾਰੀ ਮੂਣਕ, ਕੁਲਦੀਪ ਕੌਰ ਕੰਗ, ਚਰਨਜੀਤ ਸਿੰਘ ਕਾਲੇਵਾਲ, ਬਲਜੀਤ ਸਿੰਘ ਭੁੱਟਾ, ਰਵਿੰਦਰ ਖੇੜਾ ਅਤੇ ਜਸਬੀਰ ਕੌਰ ਨੇ ਵੀ ਇਕੱਠ ਨੂੰ ਸੰਬੋਧਨ ਕੀਤਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਪੁਲਿਸ ਨੇ ਬਠਿੰਡਾ ਦੀ ਕੇਂਦਰੀ ਜੇਲ੍ਹ ਦੀ ਅਚਨਚੇਤ ਕੀਤੀ ਚੈਕਿੰਗ

0

Bathinda News: ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ‘ਯੁੱਧ ਨਸ਼ਿਆ ਵਿਰੁੱਧ’ ਮੁਹਿੰਮ ਤਹਿਤ ਐਸਐਸਪੀ ਅਮਨੀਤ ਕੌਂਡਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹੇਠ ਸੋਮਵਾਰ ਨੂੰ ਪੁਲਿਸ ਵਲੋਂ ਕੇਂਦਰੀ ਜੇਲ੍ਹ ਦੀ ਚੈਕਿੰਗ ਕੀਤੀ ਗਈ। ਐਸਐਸਪੀ ਨੇ ਦਸਿਆ ਕਿ ਇਸ ਅਚਨਚੇਤ ਚੈਕਿੰਗ ਦਾ ਮੁਖ ਮੰਤਵ ਜੇਲ੍ਹਾਂ ਵਿੱਚ ਨਸ਼ਿਆਂ ਅਤੇ ਹੋਰ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਰੋਕਣ, ਸੁਰੱਖਿਆ ਪ੍ਰਬੰਧ ਚੁਸਤ ਕਰਨ ਅਤੇ ਅਣਚਾਹੀਆਂ ਘਟਨਾਵਾਂ ਨੂੰ ਟਾਲਣਾ ਹੈ।

ਇਹ ਵੀ ਪੜ੍ਹੋ ਪਿੰਡ ਬਾਹਮਣ ਵਾਲਾ ਕ+ਤ+ਲ ਕਾਂਡ ਦਾ ਇੱਕ ਸ਼ੂਟਰ ਕਾਬੂ, ਪੁਲਿਸ ਮੁਕਾਬਲੇ ‘ਚ ਹੋਇਆ ਜਖ਼ਮੀ

ਉਨ੍ਹਾਂ ਇਹ ਵੀ ਕਿਹਾ ਕਿ ਪੁਲਿਸ ਨਸ਼ਿਆਂ ਵਿਰੁੱਧ ਯੁੱਧ ਲਈ ਪੂਰੀ ਤਰ੍ਹਾਂ ਵਚਨਵੱਧ ਤੇ ਯਤਨਸ਼ੀਲ ਹੈ।ਇਸ ਦੌਰਾਨ ਐਸ.ਪੀ. ਇਨਵੈਸਟੀਗੇਸ਼ਨ ਜਸਮੀਤ ਸਿੰਘ ਸਾਹੀਵਾਲ, ਡੀ.ਐਸ.ਪੀ. ਸਿਟੀ-2 ਸਰਬਜੀਤ ਸਿੰਘ ਬਰਾੜ ਅਤੇ ਡੀ.ਐੱਸ.ਪੀ ਮਨਮੋਹਨ ਸਿੰਘ ਸ਼ਰਨਾ ਆਦਿ ਅਧਿਕਾਰੀ ਹਾਜ਼ਰ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite 

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

Silver Oaks School ਵਿਖੇ ਕੌਮਾਂਤਰੀ ਸ਼ੂਟਰ ਸਿਫ਼ਤ ਕੌਰ ਸਮਰਾ ਵੱਲੋਂ ਸ਼ੂਟਿੰਗ ਰੇਂਜ ਦਾ ਉਦਘਾਟਨ

Bathinda News: Silver Oaks School ਬੀਬੀਵਾਲਾ ਰੋਡ ਨੇ ਆਪਣੀ ਵਿੱਦਿਅਕ ਯਾਤਰਾ ਵਿੱਚ ਇੱਕ ਹੋਰ ਮਹੱਤਵਪੂਰਨ ਮੀਲ ਪੱਥਰ ਸਥਾਪਤ ਕਰਦਿਆਂ ਸਕੂਲ ਕੈਂਪਸ ਵਿੱਚ ਨਵੀਨਤਮ ਤੇ ਆਧੁਨਿਕ ਸ਼ੂਟਿੰਗ ਰੇਂਜ ਦਾ ਸ਼ੁੱਭ ਆਰੰਭ ਕੀਤਾ ਹੈ। ਇਸ ਵਿਸ਼ੇਸ਼ ਮੌਕੇ ’ਤੇ ਭਾਰਤੀ ਓਲੰਪਿਅਨ ਅਤੇ ਪ੍ਰਸਿੱਧ ਸ਼ੂਟਰ ਮਿਸ ਸਿਫਤ ਕੌਰ ਸਮਰਾ ਨੇ ਸ਼ੂਟਿੰਗ ਰੇਂਜ ਦਾ ਉਦਘਾਟਨ ਕੀਤਾ। ਸਮਾਗਮ ਵਿੱਚ ਚੇਅਰਮੈਨ ਇੰਦਰਜੀਤ ਸਿੰਘ ਬਰਾੜ, ਡਾਇਰੈਕਟਰ ਸ਼੍ਰੀਮਤੀ ਮਾਲਵਿੰਦਰ ਕੌਰ ਸਿੱਧੂ, ਡਾਇਰੈਕਟਰ ਗਿਆਨ ਮੰਥਨ ਸ਼੍ਰੀਮਤੀ ਬਰਨਿੰਦਰ ਪੌਲ ਸੇਖੋਂ, ਸਪੋਰਟਸ ਕੋਆਰਡੀਨੇਟਰ ਨਵਦੀਪ ਸਿੰਘ ਸੰਧੂ ਅਤੇ ਪ੍ਰਿੰਸੀਪਲ ਮਿਸ ਨੀਲਮ ਵਰਮਾ ਮੌਜੂਦ ਸਨ।

ਇਹ ਵੀ ਪੜ੍ਹੋ ਤਿੰਨ ਭੈਣਾਂ ਦੀ ਮਿਹਨਤ ਰੰਗ ਲਿਆਈ, ਗਰੀਬੀ ਵੀ ਰਾਹ ਨਾ ਰੋਕ ਪਾਈ

ਇਸ ਦੌਰਾਨ ਮਿਸ ਸਿਫਤ ਕੌਰ ਸਮਰਾ ਨੇ ਆਪਣੇ ਸੰਬੋਧਨ ਵਿੱਚ ਸਕੂਲ ਦੀ ਸੋਚ ਨੂੰ ਸੁਲਾਦਿਆਂ ਕਿਹਾ, “ਸ਼ੂਟਿੰਗ ਇੱਕ ਐਸੀ ਖੇਡ ਹੈ ਜੋ ਧੀਰਜ, ਨਿਯੰਤਰਣ ਅਤੇ ਮਾਨਸਿਕ ਤਾਕਤ ਦੀ ਮੰਗ ਕਰਦੀ ਹੈ – ਜੋ ਨਾ ਕੇਵਲ ਖੇਡਾਂ, ਸਗੋਂ ਜ਼ਿੰਦਗੀ ਵਿਚ ਵੀ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਇਹ ਨਵੀਂ ਸਹੂਲਤ ਭਵਿੱਖ ਦੇ ਚੈਂਪੀਅਨਾਂ ਨੂੰ ਉਭਾਰਨ ਲਈ ਇੱਕ ਮਜ਼ਬੂਤ ਮੰਚ ਸਾਬਤ ਹੋਵੇਗੀ।”

ਇਹ ਵੀ ਪੜ੍ਹੋ ਕਰ ਲਿਓ ਘਿਓ ਨੂੰ ਭਾਂਡਾ; ਬਠਿੰਡਾ ‘ਚ ਚੋਰਾਂ ਵੱਲੋਂ ਸਰਕਾਰੀ ਬੱਸ ਚੋਰੀ ਕਰਨ ਦੀ ਕੋਸ਼ਿਸ਼

ਸਿਲਵਰ ਓਕਸ ਗਰੁੱਪ ਦੇ ਚੇਅਰਮੈਨ ਇੰਦਰਜੀਤ ਸਿੰਘ ਬਰਾੜ ਨੇ ਕਿਹਾ, “ਇਹ ਨਵਾਂ ਸ਼ੂਟਿੰਗ ਰੇਂਜ ਸਿਰਫ ਇਕ ਢਾਂਚਾਗਤ ਵਿਸਥਾਰ ਨਹੀਂ, ਸਗੋਂ ਵਿਦਿਆਰਥੀਆਂ ਨੂੰ ਵਿਅਕਤੀਗਤ ਤੇ ਵਿਸ਼ਵ ਰੂਪ ਵਿੱਚ ਸੰਪੂਰਨ ਬਣਾਉਣ ਵੱਲ ਇੱਕ ਕਦਮ ਹੈ। ਅਸੀਂ ਅਕਾਦਮਿਕ, ਖੇਡਾਂ, ਨੇਤ੍ਰਤਵ ਅਤੇ ਜੀਵਨ ਹੁਨਰਾਂ ਦੇ ਵਿਕਾਸ ਵੱਲ ਪੂਰੀ ਤਰ੍ਹਾਂ ਵਚਨਬੱਧ ਹਾਂ।’’ ਇਸ ਸਮਾਗਮ ਨੇ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਨਵੀਆਂ ਦਿਸ਼ਾਵਾਂ ਵਿਚ ਸੋਚਣ, ਅੱਗੇ ਵਧਣ ਅਤੇ ਹਰ ਖੇਤਰ ਵਿੱਚ ਨਿਖਾਰ ਲਿਆਉਣ ਦੀ ਪ੍ਰੇਰਣਾ ਦਿੱਤੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite 

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

 

ਤਲਵੰਡੀ ਸਾਬੋ ਜੋਨ ਦੀਆਂ ਗਰਮ ਰੁੱਤ ਖੇਡਾਂ ਸ਼ਾਨੋ ਸ਼ੌਕਤ ਨਾਲ ਸ਼ੁਰੂ

0

Talwandi Sabo News:ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਮਮਤਾ ਖੁਰਾਣਾ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਜੋਨਲ ਪ੍ਰਧਾਨ ਅਵਤਾਰ ਸਿੰਘ ਮੁੱਖ ਅਧਿਆਪਕ ਦੀ ਅਗਵਾਈ ਵਿੱਚ ਤਲਵੰਡੀ ਸਾਬੋ ਜੋਨ ਦੀਆਂ 69 ਵੀਆ ਗਰਮ ਰੁੱਤ ਖੇਡਾਂ ਦਾ ਅਗਾਜ਼ ਸ਼ਾਨੋ ਸ਼ੋਕਤ ਹੋਇਆ।ਇਹਨਾਂ ਖੇਡਾਂ ਦਾ ਉਦਘਾਟਨ ਗੁਰਪਾਲ ਸਿੰਘ ਜੰਗਲਾਤ ਅਧਿਕਾਰੀ ਅਤੇ ਪ੍ਰਿੰਸੀਪਲ ਜਸਵੀਰ ਕੌਰ ਬਲਾਕ ਨੋਡਲ ਅਫ਼ਸਰ ਮੌੜ ਮੰਡੀ ਨੇ ਕੀਤਾ।

ਇਹ ਵੀ ਪੜ੍ਹੋ ਕਰ ਲਿਓ ਘਿਓ ਨੂੰ ਭਾਂਡਾ; ਬਠਿੰਡਾ ‘ਚ ਚੋਰਾਂ ਵੱਲੋਂ ਸਰਕਾਰੀ ਬੱਸ ਚੋਰੀ ਕਰਨ ਦੀ ਕੋਸ਼ਿਸ਼

ਅੱਜ ਹੋਏ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਜੋਨਲ ਜਨਰਲ ਸਕੱਤਰ ਗੁਰਜੰਟ ਸਿੰਘ ਨੇ ਦੱਸਿਆ ਕਿ ਵਾਲੀਬਾਲ ਅੰਡਰ 14 ਕੁੜੀਆਂ ਸਰਕਾਰੀ ਹਾਈ ਸਕੂਲ ਤਿਉਣਾ ਪੁਜਾਰੀਆਂ, ਸਰਕਾਰੀ ਹਾਈ ਸਕੂਲ ਗਾਟਵਾਲੀ ਨੇ ਦੂਜਾ, ਅੰਡਰ 14 ਕੁੜੀਆਂ ਸਰਕਲ ਕਬੱਡੀ ਵਿੱਚ ਸਕੂਲ ਆਫ ਐਮੀਨੈਸ ਬੰਗੀ ਕਲਾ ਨੇ ਪਹਿਲਾਂ, ਸਰਕਾਰੀ ਹਾਈ ਸਕੂਲ ਬੰਗੀ ਰੱਘੂ ਨੇ ਦੂਜਾ, ਅੰਡਰ 14 ਕੁੜੀਆਂ ਨੈਸ਼ਨਲ ਸਟਾਈਲ ਵਿੱਚ ਗੁਰੂ ਹਰਗੋਬਿੰਦ ਪਬਲਿਕ ਸਕੂਲ ਲਹਿਰੀ ਨੇ ਪਹਿਲਾਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਖਪੁਰਾ ਨੇ ਦੂਜਾ,ਰੱਸਾਕਸ਼ੀ ਅੰਡਰ 19 ਲੜਕੀਆਂ ਵਿਚ ਮਾਸਟਰ ਮਾਈਡ ਸਕੂਲ ਬੰਗੀ ਰੱਘੂ ਨੇ ਪਹਿਲਾਂ,

ਇਹ ਵੀ ਪੜ੍ਹੋ ਹੁਣ ਲੁਧਿਆਣਾ ਕੋਲ ਨਹਿਰ ‘ਚ ਡਿੱਗਿਆ ਛੋਟਾ ਹਾਥੀ, 5 ਜਣਿਆਂ ਦੀ ਹੋਈ ਮੌ+ਤ

ਖਾਲਸਾ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਸਾਬੋ ਨੇ ਦੂਜਾ ਸਥਾਨ, ਖੋਹ ਖੋਹ ਅੰਡਰ 19 ਕੁੜੀਆਂ ਵਿੱਚ ਸਰਕਾਰੀ ਹਾਈ ਸਕੂਲ ਮਲਕਾਣਾ ਨੇ ਪਹਿਲਾਂ, ਸ਼ਹੀਦ ਭਗਤ ਸਿੰਘ ਮੈਮੋਰੀਅਲ ਸਕੂਲ ਮਲਕਾਣਾ ਨੇ ਦੂਜਾ ਸਥਾਨ , ਯੋਗ ਆਸਨ ਅੰਡਰ 19 ਕੁੜੀਆਂ ਵਿੱਚ ਮਾਡਲ ਸਕੂਲ ਨਥੇਹਾ ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਰੇਆਣਾ ਨੇ ਦੂਜਾ, ਮੁੰਡੇ ਅੰਡਰ 14 ਵਿੱਚ ਸਰਕਾਰੀ ਹਾਈ ਸਕੂਲ ਤਰਖਾਣ ਵਾਲਾ ਨੇ ਪਹਿਲਾਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਮਸਰਾ ਨੇ ਦੂਜਾ, ਅੰਡਰ 14 ਕੁੜੀਆਂ ਵਿੱਚ ਸਰਕਾਰੀ ਹਾਈ ਸਕੂਲ ਲਾਲੇਆਣਾ ਨੇ ਪਹਿਲਾਂ, ਖਾਲਸਾ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਸਾਬੋ ਨੇ ਦੂਜਾ , ਅੰਡਰ 17 ਕੁੜੀਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਹੀਨੰਗਲ ਨੇ ਪਹਿਲਾਂ , ਸ਼ਹੀਦ ਭਗਤ ਸਿੰਘ ਮਲਕਾਣਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ।

ਇਹ ਵੀ ਪੜ੍ਹੋ ਔਰਤ ਨਾਲ ਬਲਾਤਕਾਰ ਦੇ ਦੋਸ਼ਾਂ ਹੇਠ ਲੁਧਿਆਣਾ ਦੇ ਨਾਮੀ ਡਾਕਟਰ ਵਿਰੁਧ ਪਰਚਾ ਦਰਜ਼

ਇਸ ਮੌਕੇ ਹੋਰਨਾਂ ਤੋਂ ਇਲਾਵਾ ਲੈਕਚਰਾਰ ਸੁਖਦੇਵ ਸਿੰਘ, ਲੈਕਚਰਾਰ ਨਿਰਮਲ ਸਿੰਘ, ਕਰਨੀ ਸਿੰਘ,ਹਰਮੰਦਰ ਸਿੰਘ ,ਰਣਜੀਤ ਸਿੰਘ, ਸੁਖਵੀਰ ਸਿੰਘ, ਗੁਰਮੇਲ ਸਿੰਘ, ਹਰਵਿੰਦਰ ਸਿੰਘ, ਰਾਣਾ ਰਾਮ, ਤਰਸੇਮ ਸਿੰਘ, ਗੁਰਤੇਜ ਸਿੰਘ, ਜਗਦੀਪ ਸਿੰਘ , ਗੁਰਪ੍ਰੀਤ ਸਿੰਘ, ਕੁਲਵਿੰਦਰ ਸਿੰਘ , ਰੇਸ਼ਮ ਸਿੰਘ, ਜਗਤਾਰ ਸਿੰਘ, ਜਸਦੀਪ ਕੌਰ, ਅਮਨਦੀਪ ਸਿੰਘ, ਰੋਹੀ ਸਿੰਘ, ਤੇਜਿੰਦਰ ਕੁਮਾਰ, ਬਲਜਿੰਦਰ ਸਿੰਘ, ਰਾਜਿੰਦਰ ਸਿੰਘ, ਕਵਿਤਾ ਰਾਣੀ, ਮੋਨਿਕਾ ਰਾਣੀ, ਸੁਖਪ੍ਰੀਤ ਸਿੰਘ, ਪ੍ਰਦੀਪ ਕੁਮਾਰ, ਕਮਲਪ੍ਰੀਤ ਸਿੰਘ, ਪੁਖਰਾਜ ਸਿੰਘ, ਭੁਪਿੰਦਰ ਸਿੰਘ ਤੱਗੜ ਹਾਜ਼ਰ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite 

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਔਰਤ ਨਾਲ ਬਲਾਤਕਾਰ ਦੇ ਦੋਸ਼ਾਂ ਹੇਠ ਲੁਧਿਆਣਾ ਦੇ ਨਾਮੀ ਡਾਕਟਰ ਵਿਰੁਧ ਪਰਚਾ ਦਰਜ਼

0

Luhdiana News: ਲੁਧਿਆਣਾ ਕਮਿਸ਼ਰਨੇਟ ਪੁਲਿਸ ਨੇ ਸ਼ਹਿਰ ਦੇ ਇੱਕ ਨਾਮੀ ਡਾਕਟਰ ਵਿਰੁਧ ਇੱਕ ਔਰਤ ਨਾਲ ਵਿਆਹ ਦਾ ਝਾਂਸਾ ਦੇ ਬਲਾਤਕਾਰ ਕਰਨ ਦੇ ਦੋਸ਼ਾਂ ਹੇਠ ਪਰਚਾ ਦਰਜ਼ ਕੀਤਾ ਹੈ। ਮੁਲਜ਼ਮ ਦੀ ਪਹਿਚਾਣ ਡਾਕਟਰ ਸੁਮਿਤ ਸੋਫ਼ਤ ਵਜੋਂ ਹੋਈ ਹੈ। ਥਾਣਾ ਡਿਵੀਜ਼ਨ ਨੰਬਰ 8 ਦੇ ਐਸਐਚਓ ਨੇ ਪੰਜਾਬੀ ਖਬਰਸਾਰ ਵੈਬਸਾਈਟ ਦੇ ਪੱਤਰਕਾਰ ਕੋਲ ਪਰਚਾ ਦਰਜ਼ ਕਰਨ ਦੀ ਪੁਸ਼ਟੀ ਕਰਦਿਆਂ ਦਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਜਾਰੀ ਹੈ।

ਇਹ ਵੀ ਪੜ੍ਹੋ ਤਿੰਨ ਭੈਣਾਂ ਦੀ ਮਿਹਨਤ ਰੰਗ ਲਿਆਈ, ਗਰੀਬੀ ਵੀ ਰਾਹ ਨਾ ਰੋਕ ਪਾਈ

ਮਿਲੀ ਜਾਣਕਾਰੀ ਮੁਤਾਬਕ ਪੀੜਤ ਔਰਤ ਪਿਛਲੇ ਕਈ ਸਾਲਾਂ ਤੋਂ ਇਸ ਡਾਕਟਰ ਦੇ ਸੰਪਰਕ ਵਿਚ ਸੀ ਤੇ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿ ਰਹੀ ਸੀ। ਜਦਕਿ ਡਾਕਟਰ ਪਹਿਲਾਂ ਹੀ ਵਿਆਇਆ ਹੋਇਆ ਸੀ। ਉਕਤ ਔਰਤ ਮੁਤਾਬਕ ਜਦ ਉਹ ਹੁਣ ਉਸਨੂੰ ਵਿਆਹ ਲਈ ਦਬਾਅ ਬਣਾਉਣ ਲੱਗੀ ਤਾਂ ਡਾਕਟਰ ਨੇ ਉਸਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ ਕਰ ਲਿਓ ਘਿਓ ਨੂੰ ਭਾਂਡਾ; ਬਠਿੰਡਾ ‘ਚ ਚੋਰਾਂ ਵੱਲੋਂ ਸਰਕਾਰੀ ਬੱਸ ਚੋਰੀ ਕਰਨ ਦੀ ਕੋਸ਼ਿਸ਼

ਪੁਲਿਸ ਕੋਲ ਦਿੱਤੀ ਸਿਕਾਇਤ ਵਿਚ ਔਰਤ ਨੇ ਡਾਕਟਰ ਵਿਰੁਧ ਦੋਸ਼ ਲਗਾਇਆ ਸੀ ਕਿ 26 ਜੁਲਾਈ, 2025 ਦੀ ਰਾਤ ਨੂੰ ਸ਼ਰਾਬ ਦੇ ਨਸ਼ੇ ਵਿੱਚ ਡਾਕਟਰ ਨੇ ਉਸ ਨਾਲ ਜ਼ਬਰਦਸਤੀ ਸਰੀਰਕ ਸੰਬੰਧ ਬਣਾਉਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਜਦੋਂ ਉਸਨੇ ਵਿਰੋਧ ਕੀਤਾ ਤਾਂ ਉਸਦੇ ਕੱਪੜੇ ਪਾੜ੍ਹ ਦਿੱਤੇ ਅਤੇ ਉਸਦੇ ਗੁਪਤ ਅੰਗ ਵਿਚ ਸਰਾਬ ਦੀ ਬੋਤਲ ਪਾ ਦਿੱਤੀ। ਇਹ ਵੀ ਪਤਾ ਲੱਗਿਆ ਹੈਕਿ ਉਕਤ ਡਾਕਟਰ ਨੇ ਵਕਾਲਤ ਵੀ ਕਰ ਰੱਖੀ ਹੈ। ਫ਼ਿਲਹਾਲ ਇਸ ਘਟਨਾ ਦੀ ਪੂਰੇ ਇਲਾਕੇ ਵਿਚ ਚਰਚਾ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite 

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਪਿੰਡ ਬਾਹਮਣ ਵਾਲਾ ਕ+ਤ+ਲ ਕਾਂਡ ਦਾ ਇੱਕ ਸ਼ੂਟਰ ਕਾਬੂ, ਪੁਲਿਸ ਮੁਕਾਬਲੇ ‘ਚ ਹੋਇਆ ਜਖ਼ਮੀ

0

Faridkot News: ਫ਼ਰਦੀਕੋਟ ਜ਼ਿਲੇ ਦੀ ਸਬ ਡਿਵੀਜ਼ਨ ਕੋਟਕਪੂਰ ਦੇ ਅਧੀਨ ਆਉਂਦੇ ਪਿੰਡ ਬਾਹਮਣ ਵਾਲਾ ਵਿਖੇ ਪਿਛਲੇ ਦਿਨੀਂ ਦਿਨ-ਦਿਹਾੜੇ ਯਾਦਵਿੰਦਰ ਨਾਂ ਦੇ ਨੌਜਵਾਨ ਦੇ ਹੋਏ ਕਤਲ ਕੇਸ ਵਿੱਚ ਸ਼ਾਮਲ ਇੱਕ ਸ਼ੂਟਰ ਨੂੰ ਪੁਲਿਸ ਨੇ ਕਾਬੂ ਕਰ ਲਿਆ। ਬਾਅਦ ਵਿਚ ਰਿਕਵਰੀ ਦੌਰਾਨ ਭੱਜਣ ਦੀ ਕੋਸ਼ਿਸ ਕਰਦਾ ਇਹ ਮੁਲਜ਼ਮ ਗੋਲੀ ਲੱਗਣ ਕਾਰਨ ਜਖ਼ਮੀ ਹੋ ਗਿਆ, ਜਿਸਨੂੰ ਇਲਾਜ਼ ਲਈ ਹਸਪਤਾਲ ਵਿਚ ਦਾਖਲ ਕਰਵਾਇਆ। ਮੁਲਜਮ ਦੀ ਪਹਿਚਾਣ ਚਿੰਕੀ ਵਜੋਂ ਹੋਈ ਹੈ।

ਇਹ ਵੀ ਪੜ੍ਹੋ ਕਰ ਲਿਓ ਘਿਓ ਨੂੰ ਭਾਂਡਾ; ਬਠਿੰਡਾ ‘ਚ ਚੋਰਾਂ ਵੱਲੋਂ ਸਰਕਾਰੀ ਬੱਸ ਚੋਰੀ ਕਰਨ ਦੀ ਕੋਸ਼ਿਸ਼

ਮਾਮਲੇ ਦੀ ਜਾਣਕਾਰੀ ਮੀਡੀਆ ਨੂੰ ਦਿੰਦਿਆਂ ਫਰੀਦਕੋਟ ਦੇ ਐਸਐਸਪੀ ਡਾ ਪ੍ਰੀਗ੍ਰਿਆ ਜੈਨ ਨੈ ਦਸਿਆ ਕਿ ਇਸ ਕਤਲ ਕਾਂਡ ਦੀ ਵਿਦੇਸ਼ੀ ਗੈਗਸਟਰ ਗੌਰਵ ਉਰਫ ਲੱਕੀ ਪਟਿਆਲ ਨੇ ਲਈ ਸੀ। ਘਟਨਾ ਵਾਲੇ ਦਿਨ ਇੱਕ ਭੋਗ ਸਮਾਗਮ ‘ਤੇ ਜੁਗਨੂੰ ਦੇ ਨਾਲ ਆਏ ਯਾਦਵਿੰਦਰ ਨੂੰ ਤਿੰਨ ਮੋਟਰਸਾਈਕਲ ਸਵਾਰਾਂ ਨੇ ਅੰਨੇਵਾਹ ਗੋਲੀਆਂ ਚਲਾ ਕੇ ਕਤਲ ਕਰ ਦਿੱਤਾ ਸੀ ਤੇ ਫ਼ਰਾਰ ਹੋ ਗਏ ਸਨ। ਜਿਸਤੋਂ ਬਾਅਦ ਫ਼ਰੀਦਕੋਟ ਪੁਲਿਸ, CI ਅਤੇ AGTF ਦੀਆਂ ਟੀਮਾਂ ਨੇ ਇੱਕ ਸ਼ੂਟਰ ਚਿੰਕੀ ਨੂੰ ਕਾਬੂ ਕਰ ਲਿਆ ਸੀ, ਜਿਸਨੈ ਪੁਛਗਿਛ ਦੌਰਾਨ ਮੰਨਿਆ ਸੀ ਕਿ ਘਟਨਾ ਤੋਂ ਬਾਅਦ ਉਹ ਆਪਣਾ ਮੋਟਰਸਾਈਕਲ ਬੀੜ ਸਿੱਖਾਂ ਦੇ ਜੰਗਲ ਵਿਚ ਸੁੱਟ ਗਏ ਸਨ।

ਇਹ ਵੀ ਪੜ੍ਹੋ ਹੁਣ ਲੁਧਿਆਣਾ ਕੋਲ ਨਹਿਰ ‘ਚ ਡਿੱਗਿਆ ਛੋਟਾ ਹਾਥੀ, 5 ਜਣਿਆਂ ਦੀ ਹੋਈ ਮੌ+ਤ

ਐਸਐਸਪੀ ਮੁਤਾਬਕ ਅੱਜ ਜਦ ਪੁਲਿਸ ਟੀਮ ਮੋਟਰਸਾਈਕਲ ਬਰਾਮਦ ਕਰਵਾਉਣ ਆਈ ਤਾਂ ਮੁਲਜਮ ਵੱਲੋਂ ਉਥੇ ਹੀ ਹਥਿਆਰ ਲੁਕੋਇਆ ਹੋਇਆ ਸੀ, ਜਿਸਦੇ ਨਾਲ ਉਸਨੇ ਪੁਲਿਸ ਪਾਰਟੀ ‘ਤੇ ਹਮਲਾ ਕਰ ਦਿੱਤਾ ਤੇ ਭੱਜਣ ਦੀ ਕੋਸ਼ਿਸ ਕੀਤੀ। ਇਸ ਦੌਰਾਨ ਜਵਾਬੀ ਕਾਰਵਾਈ ਵਿਚ ਇੱਕ ਗੋਲੀ ਉਸਦੀ ਲੱਤ ‘ਤੇ ਲੱਗੀ, ਜਿਸ ਕਾਰਨ ਮੁਲਜਮ ਜਖ਼ਮੀ ਹੋ ਗਿਆ। ਪੁਲਿਸ ਨੂੰ ਮੌਕੇ ਉਪਰ 01 ਪਿਸਟਲ .32 ਬੋਰ, 02 ਜਿੰਦਾ ਕਾਰਤੂਸ ਅਤੇ ਮੋਟਰਸਾਈਕਲ ਵੀ ਬਰਾਮਦ ਹੋਇਆ। ਉਨ੍ਹਾਂ ਦਸਿਆ ਕਿ ਬਾਕੀ ਮੁਲਜਮਾਂ ਨੂੰ ਵੀ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

 

ਤਿੰਨ ਭੈਣਾਂ ਦੀ ਮਿਹਨਤ ਰੰਗ ਲਿਆਈ, ਗਰੀਬੀ ਵੀ ਰਾਹ ਨਾ ਰੋਕ ਪਾਈ

0

Mansa News: ਬਚਪਨ ਤੋਂ ਆਰਥਿਕ ਤੰਗਹਾਲੀ ਨਾਲ ਸੰਘਰਸ਼ ਕਰਦੀਆਂ ਆ ਰਹੀਆਂ ਬੁਢਲਾਡਾ ਦੀਆਂ ਤਿੰਨ ਭੈਣਾਂ ਦੀ ਮਿਹਨਤ ਰੰਗ ਲਿਆਈ ਹੈ। ਰਿੰਪੀ ਕੌਰ, ਬੇਅੰਤ ਕੌਰ ਅਤੇ ਹਰਦੀਪ ਕੌਰ ਨਾਂ ਦੀਆਂ ਇੰਨ੍ਹਾਂ ਤਿੰਨਾਂ ਭੈਣਾਂ ਨੇ ਇਕੱਠਿਆਂ ਹੀ University Grants Commission ਦੀ National Eligibility Test (UGC-NET) ਕਲੀਅਰ ਕਰਕੇ ਆਪਣੇ ਬੁਲੰਦ ਹੌਸਲੇ ਅਤੇ ਮਿਹਨਤ ਨਾਲ ਇਤਿਹਾਸ ਰਚ ਦਿੱਤਾ ਹੈ।

ਇਹ ਵੀ ਪੜ੍ਹੋ ਕਰ ਲਿਓ ਘਿਓ ਨੂੰ ਭਾਂਡਾ; ਬਠਿੰਡਾ ‘ਚ ਚੋਰਾਂ ਵੱਲੋਂ ਸਰਕਾਰੀ ਬੱਸ ਚੋਰੀ ਕਰਨ ਦੀ ਕੋਸ਼ਿਸ਼

ਗੁਰੂ ਨਾਨਕ ਕਾਲਜ, ਬੁਢਲਾਢਾ ਦੀਆਂ ਵਿਦਿਆਰਥਣਾਂ ਰਹੀਆਂ ਇੰਨ੍ਹਾਂ ਭੈਣਾਂ ਦੇ ਪਿਤਾ ਬਿੱਕਰ ਸਿੰਘ ਪਿੰਡ ਦੇ ਗੁਰਦੂਆਰਾ ਸਾਹਿਬ ਵਿਚ ਗਰੰਥੀ ਹਨ ਤੇ ਮਾਤਾ ਮਨਜੀਤ ਕੌਰ ਖੇਤਾਂ ਵਿਚ ਮਜਦੂਰੀ ਕਰਦੀ ਹੈ। ਆਰਥਿਕ ਮੰਦਹਾਲੀ ਨੇ ਇੰਨ੍ਹਾਂ ਦੇ ਥਾਂ-ਥਾਂ ਰਾਸਤੇ ਰੋਕ ਪ੍ਰੰਤੂ ਦ੍ਰਿੜ ਨਿਸਚੇ ਨੇ ਰੁਕਾਵਟਾਂ ਨੂੰ ਪਾਰ ਕਰਨ ਵਿਚ ਹਮੇਸ਼ਾ ਮੱਦਦ ਕੀਤੀ। ਰਿੰਪੀ (ਉਮਰ 28), ਨੇ ਕੰਪਿਊਟਰ ਸਾਇੰਸ, ਬੇਅੰਤ (26) ਨੇ ਇਤਿਹਾਸ ਅਤੇ ਹਰਦੀਪ (23) ਨੇ ਪੰਜਾਬੀ ਵਿਸ਼ੇ ਵਿੱਚ ਇਹ ਪ੍ਰੀਖਿਆ ਪਾਸ ਕੀਤੀ ਹੈ। ਇਸ ਪਰਿਵਾਰ ਨੇ ਆਰਥਿਕ ਤੰਗੀ ਦੇ ਬਾਵਜੂਦ ਕਦੇ ਵੀ ਆਪਣੀਆਂ ਧੀਆਂ ਦੀ ਸਿੱਖਿਆ ਤੋਂ ਮੂੰਹ ਨਹੀਂ ਮੋੜਿਆ।

ਇਹ ਵੀ ਪੜ੍ਹੋ ਸ਼ਰਮਨਾਕ ਕਾਰਾ; ਕਬੂਤਰ ਚੋਰੀ ਦੇ ਦੋਸ਼ਾਂ ਹੇਠ 13 ਸਾਲਾਂ ਬੱਚੇ ਦਾ ਕੀਤਾ ਕ+ਤ+ਲ

ਹੁਣ ਇਹ ਹੌਣਹਾਰ ਧੀਆਂ ਅਸਿਸਟੈਂਟ ਪ੍ਰੋਫੈਸਰ ਬਣਨ ਦੀ ਯੋਗਤਾ ਪਾਸ ਕਰ ਚੁੱਕੀਆਂ ਹਨ। ਉਧਰ, ਅਖਬਾਰਾਂ ਤੇ ਸੋਸਲ ਮੀਡੀਆਂ ਵਿਚ ਕੇਂਦਰ ਬਿੰਦੂ ਬਣੀਆਂ ਇੰਨ੍ਹਾਂ ਹੌਣਹਾਰਾਂ ਭੈਣਾਂ ਨੂੰ ਬਠਿੰਡਾ ਹਲਕੇ ਤੋਂ ਐਮ਼ਪੀ ਹਰਸਿਮਰਤ ਕੌਰ ਬਾਦਲ ਨੇ ਵੀ ਵਧਾਈ ਦਿੱਤੀ ਹੈ। ਉਨ੍ਹਾਂ ਆਪਣੇ ਸੋਸਲ ਮੀਡੀਆ ‘ਤੇ ਲਿਖਿਆ ਹੈਕਿ “ਰਿੰਪੀ, ਬੇਅੰਤ ਅਤੇ ਹਰਦੀਪ ਵਾਂਗ ਧੀਆਂ ਨੇ ਸਾਬਤ ਕਰ ਦਿੱਤਾ ਕਿ ਜੇ ਨਿਸ਼ਚਾ ਹੋਵੇ ਤਾਂ ਕੋਈ ਰੁਕਾਵਟ ਰਾਹ ਨਹੀਂ ਰੋਕੇਗੀ। ਇਹ ਤਿੰਨੋਂ ਧੀਆਂ ਸਿਰਫ਼ ਆਪਣੇ ਮਾਪਿਆਂ ਲਈ ਹੀ ਨਹੀਂ, ਸਗੋਂ ਪੂਰੇ ਪੰਜਾਬ ਲਈ ਮਾਣ ਹਨ।”

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਕਰ ਲਿਓ ਘਿਓ ਨੂੰ ਭਾਂਡਾ; ਬਠਿੰਡਾ ‘ਚ ਚੋਰਾਂ ਵੱਲੋਂ ਸਰਕਾਰੀ ਬੱਸ ਚੋਰੀ ਕਰਨ ਦੀ ਕੋਸ਼ਿਸ਼

0

👉ਰਾਸਤੇ ਵਿਚ ਗਾਰ ‘ਚ ਫ਼ਸਣ ਕਾਰਨ ਚੋਰ ਬੱਸ ਨੂੰ ਛੱਡ ਕੇ ਭੱਜੇ
Bathinda News: ਚੋਰੀ ਦੀਆਂ ਵਾਰਦਾਤਾਂ ‘ਚ ਤੁਸੀਂ ਅਕਸਰ ਹੀ ਕਾਰ ਤੇ ਮੋਟਰਸਾਈਕਲ ਆਦਿ ਚੋਰੀ ਹੁੰਦੇ ਸੁਣੇ ਹੋਣਗੇ ਪ੍ਰੰਤੂ ਹੁਣ ਜੋ ਤੁਹਾਨੂੰ ਚੋਰੀ ਦੀ ਇੱਕ ਵਾਰਦਾਤ ਬਾਰੇ ਦਸਣ ਜਾ ਰਹੇ ਹਾਂ, ਉਹ ਸੁਣਕੇ ਤੁਸੀਂ ਵੀ ਜਰੂਰ ਹੈਰਾਨ ਹੋ ਜਾਵੋਗੇਂ। ਜੀ ਹਾਂ, ਇਹ ਹੈਰਾਨਗੀ ਵਾਲੀ ਗੱਲ ਹੀ ਹੈ ਕਿ ਬਠਿੰਡਾ ਜ਼ਿਲ੍ਹੇ ਦੇ ਕਸਬਾ ਮੋੜ ਮੰਡੀ ਦੇ ਬੱਸ ਅੱਡੇ ਵਿਚੋਂ ਰਾਤ ਸਮੇਂ ਚੋਰ ਸਰਕਾਰੀ ਬੱਸ ਨੂੰ ਹੀ ਚੋਰੀ ਕਰਕੇ ਲੈ ਗਏ। ਇਹ ਬੱਸ (ਨੰਬਰ ਪੀਬੀ 03 ਬੀਐਚ-6872) ਬਠਿੰਡਾ ਪੀਆਰਟੀਸੀ ਡਿੱਪੂ ਦੀ ਹੈ, ਜਿਹੜੀ ਪਹਿਲੇ ਟਾਈਮ ਮੋੜ ਤੋਂ ਮਾਨਸਾ ਲਈ ਚੱਲਦੀ ਹੈ।

ਇਹ ਵੀ ਪੜ੍ਹੋ ਹੁਣ ਲੁਧਿਆਣਾ ਕੋਲ ਨਹਿਰ ‘ਚ ਡਿੱਗਿਆ ਛੋਟਾ ਹਾਥੀ, 5 ਜਣਿਆਂ ਦੀ ਹੋਈ ਮੌ+ਤ

ਹਾਲਾਂਕਿ ਗਨੀਮਤ ਇਹ ਰਹੀ ਕਿ ਕੁੱਝ ਕਿਲੋਮੀਟਰ ਅੱਗੇ ਜਾ ਕੇ ਬੱਸ ਇੱਕ ਮਿੱਟੀ-ਗਾਰੇ ਵਾਲੇ ਰਾਸਤੇ ਵਿਚ ਫ਼ਸ ਗਈ ਤੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਵੀ ਬੱਸ ਦੇ ਉਥੋਂ ਨਾ ਨਿਕਲਣ ਕਾਰਨ ਚੋਰ ਬੱਸ ਨੂੰ ਉਥੇ ਹੀ ਛੱਡ ਕੇ ਭੱਜ ਗਏ। ਜਦ ਸਵੇਰੇ ਟਾਈਮ ਉਪਰ ਡਰਾਈਵਰ-ਕੰਡਕਟਰ ਪੁੱਜੇ ਤਾਂ ਬੱਸ ਨੂੰ ਬੱਸ ਅੱਡੇ ਵਿਚੋਂ ਗਾਇਬ ਦੇਖ ਕੇ ਉਨ੍ਹਾਂ ਦੇ ਵੀ ਹੱਥਾਂ-ਪੈਰਾਂ ਨੁੰ ਪੈ ਗਈ। ਉਨ੍ਹਾਂ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਸੂਚਿਤ ਕੀਤਾ ਤੇ ਮੋੜ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ। ਥੋੜੇ ਸਮੇਂ ਬਾਅਦ ਪਤਾ ਲੱਗਿਆ ਕਿ ਬੱਸ ਮੋੜ ਤੋਂ ਘੁੰਮਣ ਕੈਂਚੀਆਂ ਨੂੰ ਜਾਣ ਵਾਲੇ ਰਾਸਤੇ ਉਪਰ ਗਾਰ ਵਿਚ ਫ਼ਸੀ ਖੜ੍ਹੀ ਹੋਈ ਹੈ।

ਇਹ ਵੀ ਪੜ੍ਹੋ ਸਿਵਲ ਹਸਪਤਾਲ ‘ਚ ਆਕਸੀਜ਼ਨ ਦਾ ਦਬਾਅ ਘਟਣ ਕਾਰਨ ਤਿੰਨ ਮਰੀਜ਼ਾਂ ਦੀ ਹੋਈ ਮੌ+ਤ

ਹਾਲਾਂਕਿ ਬੱਸ ਮਿਲਣ ਦੇ ਚੱਲਦਿਆਂ ਪੀਆਰਟੀਸੀ ਦੇ ਅਧਿਕਾਰੀਆਂ ਨੂੰ ਰਾਹਤ ਮਿਲੀ ਪ੍ਰੰਤੂ ਸਰਕਾਰੀ ਬੱਸ ਹੀ ਚੋਰੀ ਹੋਣ ਦੀ ਖਬਰ ਪੂਰੇ ਇਲਾਕੇ ਵਿਚ ਫੈਲੀ ਹੋਈ ਹੈ। ਥਾਣਾ ਮੋੜ ਦੇ ਮੁਖੀ ਨੇ ਅਦਾਰਾ ਪੰਜਾਬੀ ਖਬਰਸਾਰ ਵੈਬਸਾਈਟ ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਸਰਕਾਰੀ ਬੱਸ ਨੂੰ ਬੱਸ ਅੱਡੇ ਵਿਚੋਂ ਚੋਰੀ ਦੇ ਮਕਸਦ ਨਾਲ ਲਿਜਾਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦਸਿਆ ਕਿ ਸੀਸੀਟੀਵੀ ਕੈਮਰੇ ਤੇ ਹੋਰ ਤਕਨੀਕੀ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਚੋਰਾਂ ਨੁੰ ਕਾਬੂ ਕਰ ਲਿਆ ਜਾਵੇਗਾ। ਬਠਿੰਡਾ ਪੀਆਰਟੀਸੀ ਡਿੱਪੂ ਦੇ ਮੋੜ ਅੱਗੇ ਦੇ ਇੰਚਾਰਜ਼ ਸੁਖਪਾਲ ਸਿੰਘ ਨੇ ਵੀ ਘਟਨਾ ਦੀ ਪੁਸ਼ਟੀ ਕਰਦਿਆਂ ਦਸਿਆ ਕਿ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਗਿਆ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਹੁਣ ਲੁਧਿਆਣਾ ਕੋਲ ਨਹਿਰ ‘ਚ ਡਿੱਗਿਆ ਛੋਟਾ ਹਾਥੀ, 5 ਜਣਿਆਂ ਦੀ ਹੋਈ ਮੌ+ਤ

0

Ludhiana News: ਪਿਛਲੇ ਕੁੱਝ ਦਿਨਾਂ ਤੋਂ ਵਹੀਕਲਾਂ ਦੇ ਨਹਿਰਾਂ ਵਿਚ ਡਿੱਗਣ ਦੀਆਂ ਵਾਰਦਾਤਾਂ ਅਚਾਨਕ ਵਧ ਗਈਆਂ ਹਨ। ਬੀਤੀ ਰਾਤ ਵੀ ਲੁਧਿਆਣਾ ਦੇ ਕੋਲ ਸ਼ਰਧਾਲੂਆਂ ਦੇ ਨਾਲ ਭਰਿਆ ਇੱਕ ਛੋਟਾ ਹਾਥੀ ਨਹਿਰ ਵਿਚ ਡਿੱਗ ਪਿਆ। ਇਸ ਹਾਦਸੇ ਵਿਚ 5 ਜਣਿਆਂ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮਰਨ ਵਾਲਿਆਂ ਵਿਚ 2 ਛੋਟੇ ਬੱਚੇ, ਇੱਕ ਔਰਤ ਵੀ ਸ਼ਾਮਲ ਦੱਸੀ ਜਾ ਰਹੀ ਹੈ। ਇਹ ਸਾਰੇ ਸ਼ਰਧਾਲੂ ਨੈਣਾ ਦੇਵੀ ਤੋਂ ਮੱਥਾ ਟੇਕ ਵਾਪਿਸ ਆ ਰਹੇ ਸਨ। ਇਸ ਛੋਟੇ ਹਾਥੀ ਵਿਚ 25 ਦੇ ਕਰੀਬ ਸ਼ਰਧਾਲੂ ਸਵਾਰ ਦੱਸੇ ਜਾ ਰਹੇ ਹਨ।

ਇਹ ਵੀ ਪੜ੍ਹੋ ਸਿਵਲ ਹਸਪਤਾਲ ‘ਚ ਆਕਸੀਜ਼ਨ ਦਾ ਦਬਾਅ ਘਟਣ ਕਾਰਨ ਤਿੰਨ ਮਰੀਜ਼ਾਂ ਦੀ ਹੋਈ ਮੌ+ਤ

ਇਹ ਹਾਦਸਾ ਪਾਇਲ ਤੋਂ ਅੱਗੇ ਰਾੜਾ ਸਾਹਿਬ ਨਜਦੀਕ ਜਗੇੜਾ ਪੁਲ ਦੇ ਕੋਲ ਇਹ ਹਾਦਸਾ ਵਾਪਰਿਆਂ ਹੈ। ਘਟਨਾ ਤੋਂ ਕੁੱਝ ਸਮਾਂ ਪਹਿਲਾਂ ਇਹ ਸ਼ਰਧਾਲੂ ਗੁਰਦੂਆਰਾ ਰਾੜਾ ਸਾਹਿਬ ਵਿਖੇ ਲੰਘਰ ਛਕ ਕੇ ਚੱਲੇ ਸਨ ਤੇ ਅੱਗੇ ਨਹਿਰ ਉਪਰ ਕਿਸੇ ਹੋਰ ਵਾਹਨ ਨੂੰ ਓਵਰਟੇਕ ਕਰਦੇ ਸਮੇਂ ਇਸ ਛੋਟੇ ਹਾਥੀ ਦਾ ਸੰਤੁਲਨ ਖੋਹ ਗਿਆ, ਜਿਸ ਕਾਰਨ ਉਹ ਸਿੱਧਾ ਨਹਿਰ ਵਿਚ ਜਾ ਡਿੱਗਿਆ।ਘਟਨਾ ਦਾ ਪਤਾ ਲੱਗਦੇ ਹੀ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਤੋਂ ਇਲਾਵਾ ਡਿਪਟੀ ਕਮਿਸ਼ਨਰ ਅਤੇ ਖੰਨਾ ਦੇ ਐਸਐਸਪੀ ਜਯੋਤੀ ਯਾਦਵ ਸਹਿਤ ਸਮੁੱਚਾ ਪ੍ਰਸ਼ਾਸਨ ਮੌਕੇ ‘ਤੇ ਪੁੱਜਿਆ।

ਇਹ ਵੀ ਪੜ੍ਹੋ ਨਹਿਰ ‘ਚ ਡੁੱਬੇ ਫ਼ੌਜੀ ਪਤੀ-ਪਤਨੀ ਦੀਆਂ ਲਾ+ਸ਼ਾਂ 15 ਘੰਟਿਆਂ ਬਾਅਦ ਹੋਈਆਂ ਬਰਾਮਦ

ਕਾਫ਼ੀ ਜਦੋ-ਜਹਿਦ ਦੇ ਬਾਅਦ ਨਹਿਰ ਵਿਚ ਡਿੱਗੇ ਲਗਭਗ ਸਾਰੇ ਵਿਅਕਤੀਆਂ ਨੂੰ ਬਾਹਰ ਕੱਢ ਲਿਆ ਤੇ ਨਾਲ ਹੀ ਕਰੇਨ ਦੀ ਮੱਦਦ ਨਾਲ ਛੋਟੇ ਹਾਥੀ ਨੂੰ ਵੀ ਨਹਿਰ ਵਿਚੋਂ ਕੱਢਿਆ ਗਿਆ। ਨਹਿਰ ਵਿਚੋਂ ਕੱਢੇ ਵਿਅਕਤੀਆਂ ਨੂੰ ਡੇਹਲੋ, ਅਹਿਮਦਗੜ੍ਹ, ਪਾਇਲ ਅਤੇ ਕੁੱਝ ਨੂੰ ਲੁਧਿਆਣਾ ਸਿਵਲ ਹਸਪਤਾਲ ਭੇਜਿਆ ਗਿਆ। ਫ਼ਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ। ਦਸਣਾ ਬਣਦਾ ਹੈ ਕਿ ਇਸਤੋਂ ਪਹਿਲਾਂ ਬਠਿੰਡਾ ਦੀ ਨਹਿਰ ਵਿਚ ਲਗਾਤਾਰ ਦੋ ਕਾਰਾਂ ਡਿੱਗ ਚੁੱਕੀਆਂ ਹਨ ਤੇ ਫ਼ਰੀਦਕੋਟ ਨਹਿਰ ਵਿਚ ਇੱਕ ਕਾਰ ਡਿੱਗ ਪਈ ਸੀ, ਜਿਸ ਵਿਚ ਪਤੀ-ਪਤਨੀ ਦੀ ਮੌਤ ਹੋ ਗਈ ਸੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਸਿਵਲ ਹਸਪਤਾਲ ‘ਚ ਆਕਸੀਜ਼ਨ ਦਾ ਦਬਾਅ ਘਟਣ ਕਾਰਨ ਤਿੰਨ ਮਰੀਜ਼ਾਂ ਦੀ ਹੋਈ ਮੌ+ਤ

0

👉ਮੌਕੇ ‘ਤੇ ਸਿਹਤ ਮੰਤਰੀ ਅਤੇ ਡਿਪਟੀ ਕਮਿਸ਼ਨਰ ਪੁੱਜੇ, ਦਿੱਤੇ ਉੱਚ ਪੱਧਰੀ ਜਾਂਚ ਦੇ ਆਦੇਸ਼
Jalandhar News: ਜਲੰਧਰ ਸਿਵਲ ਹਸਪਤਾਲ ਦੇ ਟਰੋਮਾ ਸੈਂਟਰ ਦੇ ਵਿਚ ਆਕਸੀਜ਼ਨ ਦਾ ਦਬਾਅ ਘਟਣ ਕਾਰਨ ਤਿੰਨ ਮਰੀਜ਼ਾਂ ਦੀ ਮੌਤ ਹੋਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕਾਂ ਵਿਚ ਇੱਕ ਲੜਕੀ ਅਤੇ ਦੋ ਵਿਅਕਤੀ ਸ਼ਾਮਲ ਹਨ। ਘਟਨਾ ਦਾ ਪਤਾ ਲੱਗਦੇ ਹੀ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਅਤੇ ਪੰਜਾਬ ਦੇ ਸਿਹਤ ਮੰਤਰੀ ਡਾ ਬਲਵੀਰ ਸਿੰਘ ਵੀ ਅੱਧੀ ਰਾਤ ਨੂੰ ਇੱਥੈ ਪੁੱਜੇ ਅਤੇ ਉਨ੍ਹਾਂ ਘਟਨਾ ਦਾ ਜਾਇਜ਼ਾ ਲਿਆ।

ਇਹ ਵੀ ਪੜ੍ਹੋ ਨਹਿਰ ‘ਚ ਡੁੱਬੇ ਫ਼ੌਜੀ ਪਤੀ-ਪਤਨੀ ਦੀਆਂ ਲਾ+ਸ਼ਾਂ 15 ਘੰਟਿਆਂ ਬਾਅਦ ਹੋਈਆਂ ਬਰਾਮਦ

ਸਿਹਤ ਮੰਤਰੀ ਵੱਲੋਂ ਘਟਨਾ ਦੀ ਜਾਂਚ ਲਈ ਡਿਪਟੀ ਡਾਇਰੈਕਟਰ ਦੀ ਅਗਵਾਈ ਹੇਠ ਇੱਕ ਟੀਮ ਬਣਾਉਣ ਦਾ ਐਲਾਨ ਕੀਤਾ, ਜਿਹੜੀ 48 ਘੰਟਿਆਂ ਵਿਚ ਆਪਣੀ ਰੀਪੋਰਟ ਦੇਵੇਗੀ। ਮੁਢਲੀ ਜਾਣਕਾਰੀ ਮੁਤਾਬਕ ਇਹ ਘਟਨਾ ਉਸ ਸਮੇਂ ਵਾਪਰੀ ਜਦ ਆਕਸੀਜ਼ਨ ਗੈਸ ਦਾ ਚੈਂਜ ਓਵਰ ਕੀਤਾ ਜਾ ਰਿਹਾ ਸੀ। ਹਸਪਤਾਲ ਦੇ ਸੀਐਮਓ ਨੇ ਵੀ ਮੀਡੀਆ ਨੂੰ ਦਸਿਆ ਕਿ ਇਸ ਸਮੇਂ ਦੌਰਾਨ ਇੱਕ-ਡੇਢ ਮਿੰਟ ਲਈ ਆਕਸੀਜ਼ਨ ਦਾ ਪ੍ਰੈਸ਼ਰ ਘਟਿਆ।

ਇਹ ਵੀ ਪੜ੍ਹੋ ਸ਼ਰਮਨਾਕ ਕਾਰਾ; ਕਬੂਤਰ ਚੋਰੀ ਦੇ ਦੋਸ਼ਾਂ ਹੇਠ 13 ਸਾਲਾਂ ਬੱਚੇ ਦਾ ਕੀਤਾ ਕ+ਤ+ਲ

ਡਾਕਟਰਾਂ ਦਾ ਦਾਅਵਾ ਹੈ ਕਿ ਮਰੀਜ਼ਾਂ ਦੀ ਹਾਲਾਤ ਪਹਿਲਾਂ ਹੀ ਜਿਆਦਾ ਗੰਭੀਰ ਸੀ, ਜਿਸ ਕਾਰਨ ਉਨ੍ਹਾਂ ਨੂੰ ਟਰਾਮਾ ਸੈਂਟਰ ਵਿਚ ਰੱਖਿਆ ਹੋਇਆ ਸੀ। ਜਿਸਦੇ ਚੱਲਦੇ ਉਨ੍ਹਾਂ ਬਿਨ੍ਹਾਂ ਜਾਂਚ ਤੋਂ ਕਿਸੇ ਵੀ ਮੌਤ ਲਈ ਆਕਸੀਜ਼ਨ ਦੀ ਸਪਲਾਈ ਨੂੰ ਹੀ ਜਿੰਮੇਵਾਰ ਠਹਿਰਾਉਣ ਤੋਂ ਸਾਫ਼ ਇੰਨਕਾਰ ਕਰ ਦਿੱਤਾ, ਜਦਕਿ ਮ੍ਰਿਤਕਾਂ ਦੇ ਪ੍ਰਵਾਰ ਵਾਲਿਆਂ ਨੇ ਗੈਸ ਦੀ ਸਪਲਾਈ ਬੰਦ ਹੋਣ ਨੂੰ ਹੀ ਆਪਣਿਆਂ ਦੀ ਮੌਤ ਲਈ ਜਿੰਮੇਵਾਰ ਠਹਿਰਾਇਆ ਹੈ।

ਇਹ ਵੀ ਪੜ੍ਹੋ ਮੁੱਖ ਮੰਤਰੀ ਨੇ ਰੁੱਖਾਂ ਦੀ ਛਾਂ ਹੇਠ ਬੈਠ ਕੇ ਪੰਜਾਬ ਦੇ ਲੋਕਾਂ ਨਾਲ ਕੀਤੀ ਗੱਲਬਾਤ

ਦਸਿਆ ਜਾ ਰਿਹਾ ਕਿ 10-15 ਮਿੰਟਾਂ ਦੌਰਾਨ ਹੋਈਆਂ ਤਿੰਨ ਮੌਤਾਂ ਵਿਚ ਇੱਕ 15 ਸਾਲਾਂ ਲੜਕੀ ਅਰਚਨਾ ਸ਼ਾਮਲ ਹੈ, ਜੋਕਿ ਸੱਪ ਦੇ ਡੰਗਣ ਕਾਰਨ 17 ਜੁਲਾਈ ਤੋਂ ਦਾਖਲ ਸੀ। ਇਸੇ ਤਰ੍ਹਾਂ ਰਾਜੂ(30 ਸਾਲ) ਟੀਬੀ ਦਾ ਮਰੀਜ਼ ਸੀ ਅਤੇ ਅਵਤਾਰ ਲਾਲ (33 ਸਾਲ) ਨਸ਼ੇ ਦੀ ਓਵਰਡੋਜ਼ ਕਾਰਨ ਇੱਥੇ ਬੀਤੇ ਕੱਲ ਹੀ ਆਇਆ ਸੀ। ਇਸ ਘਟਨਾ ਦਾ ਪਤਾ ਲੱਗਦੇ ਹੀ ਸ਼ਹਿਰ ਦੇ ਭਾਜਪਾ ਆਗੂ ਵੀ ਮੌਕੇ ‘ਤੇ ਹਸਪਤਾਲ ਪੁੱਜ ਗਏ, ਜਿੰਨ੍ਹਾਂ ਇਸਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

Our Visitor

1910189