Thursday, May 21, 2026
spot_img
spot_img
spot_img

ਵਿਕਾਸ ਨੂੰ ਤਿੰਨ ਗੁਣਾ ਗਤੀ ਦੇਵੇਗਾ ਹਰਿਆਣਾ ਦਾ ਬਜਟ: ਮੁੱਖ ਮੰਤਰੀ ਨਾਇਬ ਸਿੰਘ ਸੈਣੀ

Date:

spot_img

👉ਕਾਂਗਰਸ ਸ਼ਾਸਨਕਾਲ ਵਿੱਚ ਲਏ ਗਏ ਅਧੂਰੇ ਫੈਸਲਿਆਂ ਨਾਲ ਗੁਰੂਗ੍ਰਾਮ ਦਾ ਸ਼ਹਿਰੀ ਬੁਨਿਆਦੀ ਢਾਂਚਾ ਪ੍ਰਭਾਵਿਤ
👉ਗੁਰੂਗ੍ਰਾਮ ਵਿੱਚ 24 ਮੀਟਰ ਚੌੜੀਆਂ ਸੜਕਾਂ ਦੇ ਨਿਰਮਾਣ ਵਿੱਚ ਕਾਂਗਰਸ ਸਰਕਾਰ ਦੀ ਅਣਦੇਖੀ ਨਾਲ ਅੱਜ ਵੀ ਜੂਝ ਰਹੀਆਂ ਹਨ ਸੈਂਕੜੇ ਕਲੋਨੀਆਂ
Haryana News: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਵਿਧਾਨ ਸਭਾ ਵਿੱਚ ਬਜਟ 2026-27 ‘ਤੇ ਹੋਈ ਚਰਚਾ ਦਾ ਜਵਾਬ ਦਿੰਦਿਆਂ ਕਿਹਾ ਕਿ ਰਾਜ ਸਰਕਾਰ ਦਾ ਇਹ ਬਜਟ ਹਰਿਆਣਾ ਨੂੰ ਵਿਕਸਤ ਰਾਜ ਬਣਾਉਣ ਦੀ ਦਿਸ਼ਾ ਵਿੱਚ ਇੱਕ ਮਜ਼ਬੂਤ ਕਦਮ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਪ੍ਰਦੇਸ਼ ਦੀ ਜਨਤਾ ਦੀਆਂ ਲੋੜਾਂ ਅਨੁਸਾਰ ਕੰਮ ਕਰ ਰਹੀ ਹੈ ਅਤੇ ਅੱਗੇ ਵੀ ਵਿਕਾਸ ਦੀ ਇਸੇ ਗਤੀ ਨੂੰ ਬਰਕਰਾਰ ਰੱਖੇਗੀ।ਮੁੱਖ ਮੰਤਰੀ ਨੇ ਵਿਰੋਧੀ ਧਿਰ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਸਿਰਫ ਵਿਰੋਧ ਕਰਨ ਲਈ ਵਿਰੋਧ ਕਰਨਾ ਉਚਿਤ ਨਹੀਂ ਹੈ। ਉਨ੍ਹਾਂ ਕਿਹਾ ਕਿ ਜਨਤਾ ਦਾ ਵਿਸ਼ਵਾਸ ਹਮੇਸ਼ਾ ਕੰਮ ਕਰਨ ਵਾਲਿਆਂ ‘ਤੇ ਹੀ ਹੁੰਦਾ ਹੈ। ਇਹ ਬਜਟ ਕਿਸੇ ਨੂੰ ਨਿਰਾਸ਼ ਨਹੀਂ ਕਰੇਗਾ ਅਤੇ ਪ੍ਰਦੇਸ਼ ਦੇ ਵਿਕਾਸ ਨੂੰ ਤਿੰਨ ਗੁਣਾ ਗਤੀ ਦੇਣ ਦਾ ਕੰਮ ਕਰੇਗਾ।ਇਸ ਦੌਰਾਨ ਮੁੱਖ ਮੰਤਰੀ ਨੇ ਗੁਰੂਗ੍ਰਾਮ ਵਿੱਚ 24 ਮੀਟਰ ਚੌੜੀਆਂ ਸੜਕਾਂ ਦੇ ਨਿਰਮਾਣ ਨੂੰ ਲੈ ਕੇ ਕਾਂਗਰਸ ਸ਼ਾਸਨਕਾਲ ਦੇ ਫੈਸਲਿਆਂ ‘ਤੇ ਵੀ ਸਵਾਲ ਚੁੱਕੇ।

ਇਹ ਵੀ ਪੜ੍ਹੋ  ਅਗਲੀ ਪੀੜ੍ਹੀ ਦੀ ਚਿੰਤਾ ਵਿੱਚ ਅਸੀਂ ਨਾਨ-ਸਟਾਪ 4 ਗੁਣਾ ਰਫ਼ਤਾਰ ਨਾਲ ਕੰਮ ਕਰ ਰਹੇ ਹਾਂ- ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਉਨ੍ਹਾਂ ਕਿਹਾ ਕਿ ਬਜਟ ਚਰਚਾ ਦੌਰਾਨ ਵਿਰੋਧੀ ਵਿਧਾਇਕ ਵੱਲੋਂ ਗੁਰੂਗ੍ਰਾਮ ਦੇ ਸੈਕਟਰ-58 ਤੋਂ ਸੈਕਟਰ-115 ਦੇ ਵਿਚਕਾਰ ਸੈਂਕੜੇ ਕਲੋਨੀਆਂ ਨੂੰ 24 ਮੀਟਰ ਚੌੜੀਆਂ ਸੜਕਾਂ ਨਾਲ ਕਨੈਕਟੀਵਿਟੀ ਨਾ ਹੋਣ ਦਾ ਮੁੱਦਾ ਉਠਾਇਆ ਗਿਆ, ਪਰ ਉਨ੍ਹਾਂ ਵੱਲੋਂ ਦਿੱਤੇ ਗਏ ਤਰਕ ਤੱਥਾਂ ਦੇ ਆਧਾਰ ‘ਤੇ ਸਹੀ ਨਹੀਂ ਹਨ।ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਸਾਲ 2007 ਤੋਂ 2014 ਦੇ ਵਿਚਕਾਰ ਗੁਰੂਗ੍ਰਾਮ ਵਿੱਚ ਸੈਕਟਰ 58 ਤੋਂ 115 ਤੱਕ ਲਗਭਗ 7 ਹਜ਼ਾਰ ਏਕੜ ਤੋਂ ਵੱਧ ਖੇਤਰ ਵਿੱਚ 547 ਕਲੋਨੀਆਂ ਨੂੰ ਸਿਰਫ 4 ਕਰਮ ਚੌੜੇ ਮਾਲ ਰਸਤਿਆਂ ਦੇ ਆਧਾਰ ‘ਤੇ ਲਾਇਸੈਂਸ ਦੇ ਦਿੱਤੇ ਗਏ। ਇਨ੍ਹਾਂ ਕਲੋਨੀਆਂ ਦੇ ਵਿਚਕਾਰ ਪ੍ਰਸਤਾਵਿਤ 24 ਮੀਟਰ ਚੌੜੀਆਂ ਸੜਕਾਂ ਲਈ ਜ਼ਮੀਨ ਤਾਂ ਲਾਇਸੈਂਸੀ ਤੋਂ ਲਈ ਗਈ, ਪਰ ਦੋ ਲਾਇਸੈਂਸ ਪ੍ਰਾਪਤ ਕਲੋਨੀਆਂ ਦੇ ਵਿਚਕਾਰ ਆਉਣ ਵਾਲੀ ਜ਼ਮੀਨ ਨੂੰ ਨਾ ਤਾਂ HSVP ਵੱਲੋਂ ਐਕਵਾਇਰ (ਅਧਿਗ੍ਰਹਿਤ) ਕੀਤਾ ਗਿਆ ਅਤੇ ਨਾ ਹੀ ਜ਼ਮੀਨ ਐਕਵਾਇਰ ਕਰਨ ਦੀ ਲਾਗਤ ਨੂੰ ਬਿਲਡਰਾਂ ਤੋਂ ਦੇਣ ਯੋਗ EDC ਦੀ ਰਾਸ਼ੀ ਵਿੱਚ ਸ਼ਾਮਲ ਕੀਤਾ ਗਿਆ।ਉਨ੍ਹਾਂ ਦੱਸਿਆ ਕਿ ਇਨ੍ਹਾਂ ਅਧੂਰੀਆਂ 24 ਮੀਟਰ ਚੌੜੀਆਂ ਸੜਕਾਂ ਦਾ ਖੇਤਰਫਲ ਲਗਭਗ 1150 ਏਕੜ ਦੇ ਆਸ-ਪਾਸ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਵਾਲ ਇਹ ਹੈ ਕਿ ਤਤਕਾਲੀ ਕਾਂਗਰਸ ਸਰਕਾਰ ਨੇ ਉਸ ਸਮੇਂ ਇਹ ਜ਼ਰੂਰੀ ਫੈਸਲਾ ਕਿਉਂ ਨਹੀਂ ਲਿਆ।

ਇਹ ਵੀ ਪੜ੍ਹੋ  Bathinda ‘ਚ ਲੁਟੇਰਿਆਂ ਦਾ ਕਹਿਰ; ਡਾਕਟਰ ਤੋਂ ਕਾਰ ਤੇ ਵਪਾਰੀ ਤੋਂ ਸਕੂਟੀ ਖੋਹੀ

ਇਸੇ ਕਾਰਨ ਕਲੋਨੀਆਂ ਤਾਂ ਵਿਕਸਤ ਹੁੰਦੀਆਂ ਗਈਆਂ, ਪਰ ਉਨ੍ਹਾਂ ਨੂੰ ਜੋੜਨ ਵਾਲਾ 24 ਮੀਟਰ ਚੌੜੀਆਂ ਸੜਕਾਂ ਦਾ ਨੈੱਟਵਰਕ ਅੱਜ ਤੱਕ ਅਧੂਰਾ ਬਣਿਆ ਹੋਇਆ ਹੈ।ਮੁੱਖ ਮੰਤਰੀ ਨੇ ਕਿਹਾ ਕਿ ਉਸ ਸਮੇਂ ਸਹੀ ਫੈਸਲਾ ਨਾ ਲੈਣ ਕਾਰਨ ਸਿਰਫ ਆਵਾਜਾਈ ਵਿਵਸਥਾ ਹੀ ਪ੍ਰਭਾਵਿਤ ਨਹੀਂ ਹੋਈ, ਸਗੋਂ ਸ਼ਹਿਰੀ ਬੁਨਿਆਦੀ ਢਾਂਚੇ ਦਾ ਵਿਕਾਸ ਵੀ ਗੰਭੀਰ ਰੂਪ ਵਿੱਚ ਪ੍ਰਭਾਵਿਤ ਹੋਇਆ। ਜਦੋਂ 24 ਮੀਟਰ ਚੌੜੀਆਂ ਅੰਦਰੂਨੀ ਸੜਕਾਂ ਦਾ ਵਿਕਾਸ ਨਹੀਂ ਹੋਇਆ, ਤਾਂ ਸਥਾਨਕ ਅਥਾਰਟੀਆਂ ਲਈ ਜਲ ਸਪਲਾਈ, ਸੀਵਰੇਜ, ਬਰਸਾਤੀ ਪਾਣੀ ਦੀ ਨਿਕਾਸੀ ਅਤੇ ਸਟ੍ਰੀਟ ਲਾਈਟ ਵਰਗੀਆਂ ਬੁਨਿਆਦੀ ਸਹੂਲਤਾਂ ਨੂੰ ਤਾਲਮੇਲ ਨਾਲ ਮੁਹੱਈਆ ਕਰਵਾਉਣਾ ਵੀ ਬਹੁਤ ਮੁਸ਼ਕਲ ਹੋ ਗਿਆ।ਉਨ੍ਹਾਂ ਕਿਹਾ ਕਿ ਕਈ ਥਾਵਾਂ ‘ਤੇ ਪਾਈਪਲਾਈਨ ਵਿਛਾਉਣ, ਸੀਵਰੇਜ ਨੈੱਟਵਰਕ ਸਥਾਪਤ ਕਰਨ ਅਤੇ ਡਰੇਨੇਜ ਸਿਸਟਮ ਵਿਕਸਤ ਕਰਨ ਵਿੱਚ ਵੀ ਰੁਕਾਵਟਾਂ ਆਈਆਂ, ਕਿਉਂਕਿ ਜਿਸ ਸੜਕ ਨੈੱਟਵਰਕ ਦੇ ਆਧਾਰ ‘ਤੇ ਇਹ ਬੁਨਿਆਦੀ ਢਾਂਚਾ ਤਿਆਰ ਕੀਤਾ ਜਾਣਾ ਸੀ, ਉਹੀ ਅਧੂਰਾ ਸੀ। ਮੁੱਖ ਮੰਤਰੀ ਨੇ ਕਿਹਾ ਕਿ ਇਹ ਸਥਿਤੀ ਇਸ ਗੱਲ ਦਾ ਸਬੂਤ ਹੈ ਕਿ ਉਸ ਸਮੇਂ ਗੁਰੂਗ੍ਰਾਮ ਦੇ ਵਿਸਥਾਰ ਨੂੰ ਲੈ ਕੇ ਇੱਕ ਵਿਆਪਕ ਅਤੇ ਦੂਰਅੰਦੇਸ਼ੀ ਯੋਜਨਾ ਦੀ ਘਾਟ ਸੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img

Share post:

spot_img

Popular

More like this
Related

Bathinda Police ਵੱਲੋਂ ਹਿੰਦੂ ਆਗੂ ਸੰਦੀਪ ਪਾਠਕ ਗ੍ਰਿਫਤਾਰ, ਜਾਣੋਂ ਮਾਮਲਾ

Bathinda News: Bathinda Police ਨੇ ਬੁੱਧਵਾਰ ਨੂੰ ਇੱਕ ਵੱਡੀ...