Saturday, May 23, 2026
Home Blog Page 631

Big News; ਬਠਿੰਡਾ ਸਿਵਲ ਹਸਪਤਾਲ ’ਚ ਤੇਲ ਘੁਟਾਲੇ ’ਚ ਤਿੰਨ ਅਧਿਕਾਰੀ ਮੁਅੱਤਲ

0

Bathinda News: ਪਿਛਲੇ ਦਿਨੀਂ ਬਠਿੰਡਾ ਦੇ ਸਿਵਲ ਹਸਪਤਾਲ ‘ਚ ਸਾਹਮਣੇ ਆਏ ਕਥਿਤ ਲੱਖਾਂ ਦੇ ਤੇਲ ਘੁਟਾਲੇ ਨੂੰ ਲੈ ਕੇ ਪੰਜਾਬ ਸਰਕਾਰ ਨੇ ਵੱਡੀ ਕਾਰਵਾਈ ਕਰਦਿਆਂ ਇੱਕ ਸੀਨੀਅਰ ਮੈਡੀਕਲ ਅਫਸਰ (SMO) ਸਮੇਤ ਤਿੰਨ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਦੀ ਪੁਸ਼ਟੀ ਕਰਦਿਆਂ ਬਠਿੰਡਾ ਦੇ ਕਾਰਜਕਾਰੀ ਸਿਵਲ ਸਰਜਨ ਡਾਕਟਰ ਰਮਨ ਸਿੰਗਲਾ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਇਹ ਕਾਰਵਾਈ ਇਸ ਮਾਮਲੇ ਵਿੱਚ ਲਗਾਤਾਰ ਸਾਹਮਣੇ ਆ ਰਹੀਆਂ ਸ਼ਿਕਾਇਤਾਂ ਤੋਂ ਬਾਅਦ ਕੀਤੀ ਹੈ। ਦੱਸਣਾ ਬਣਦਾ ਹੈ ਕਿ ਇਸ ਮਾਮਲੇ ਦੇ ਵਿੱਚ ਵਿਜੀਲੈਂਸ ਬਿਊਰੋ ਵੱਲੋਂ ਵੀ ਪੜਤਾਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ  Bathinda ‘ਚ ਸ਼ਰਾਬ ਦੀ ਪਾਰਟੀ ਦੌਰਾਨ ਹੋਈ ਲੜਾਈ ਵਿੱਚ ਮਾਪਿਆਂ ਦੇ ਇਕਲੌਤੇ ਪੁੱਤ ਦਾ ਹੋਇਆ ਕ+ਤ+ਲ

ਮੁਅੱਤਲ ਕੀਤੇ ਗਏ ਅਧਿਕਾਰੀਆਂ ਵਿੱਚ ਡਾ. ਗੁਰਮੇਲ ਸਿੰਘ, ਜੂਨੀਅਰ ਸਹਾਇਕ ਸ਼ੀਨਮ ਸਿੰਗਲਾ ਅਤੇ ਡੇਟਾ ਐਂਟਰੀ ਆਪਰੇਟਰ ਜਗਜੀਤ ਸਿੰਘ ਸ਼ਾਮਲ ਹਨ। ਦੱਸਣਾ ਬਣਦਾ ਹੈ ਕਿ ਇਸ ਮਾਮਲੇ ਦੇ ਵਿੱਚ ਸ਼ਿਕਾਇਤ ਕਰਤਾ ਵੱਲੋਂ ਦਾਅਵਾ ਕੀਤਾ ਗਿਆ ਸੀ ਕਿਸ ਬਠਿੰਡਾ ਦੇ ਸਿਵਿਲ ਹਸਪਤਾਲ ਵਿੱਚ ਬਿਨਾਂ ਵਰਤੋਂ ਵਾਲੀਆਂ ਕੰਡਮ ਐਂਬੂਲੈਂਸਾਂ ਅਤੇ ਸਰਕਾਰੀ ਵਾਹਨਾਂ ਲਈ ਝੂਠੇ ਤੇਲ ਕਲੇਮ ਤਿਆਰ ਕਰਕੇ ਲੱਖਾਂ ਰੁਪਏ ਦੇ ਬਿੱਲ ਮਨਜ਼ੂਰ ਕਰਵਾਏ ਗਏ ਹਨ । ਇਸ ਮਾਮਲੇ ਦੀ ਸ਼ਿਕਾਇਤ ਸਰਕਾਰ ਤੋਂ ਇਲਾਵਾ ਵਿਜੀਲੈਂਸ ਬਿਊਰੋ ਨੂੰ ਵੀ ਕੀਤੀ ਗਈ ਸੀ ਜਿਸ ਤੋਂ ਬਾਅਦ ਪਿਛਲੇ ਦਿਨੀਂ ਵਿਜੀਲੈਂਸ ਬਿਊਰੋ ਨੇ ਇਸ ਬਾਬਤ ਸਿਹਤ ਅਧਿਕਾਰੀਆਂ ਕੋਲੋਂ ਰਿਕਾਰਡ ਵੀ ਤਲਬ ਕੀਤਾ ਸੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

Bathinda ‘ਚ ਸ਼ਰਾਬ ਦੀ ਪਾਰਟੀ ਦੌਰਾਨ ਹੋਈ ਲੜਾਈ ਵਿੱਚ ਮਾਪਿਆਂ ਦੇ ਇਕਲੌਤੇ ਪੁੱਤ ਦਾ ਹੋਇਆ ਕ+ਤ+ਲ

0

Bathinda News: ਬਠਿੰਡਾ ‘ਚ ਬੀਤੀ ਰਾਤ ਸ਼ਰਾਬ ਦੀ ਪਾਰਟੀ ਦੌਰਾਨ ਮੁੰਡਿਆਂ ਦੀ ਹੋਈ ਆਪਸੀ ਲੜਾਈ ਦੇ ਵਿੱਚ ਮਾਪਿਆਂ ਦੇ ਇਕਲੌਤੇ ਪੁੱਤ ਦਾ ਕਤਲ ਹੋਣ ਦੀ ਖਬਰ ਸਾਹਮਣੇ ਆਈ ਹੈ। ਇਹ ਘਟਨਾ ਸ਼ਹਿਰ ਦੇ ਪਾਸ਼ ਇਲਾਕੇ ਮੰਨੇ ਜਾਂਦੇ ਫੇਜ਼ -3 ਦੀ ਮਾਰਕੀਟ ਵਿੱਚ ਵਾਪਰੀ ਹੈ, ਜਿੱਥੇ ਇਹ ਦੋਸਤ ਪੁੱਜੇ ਹੋਏ ਸਨ। ਘਟਨਾ ਦੀ ਪੁਸ਼ਟੀ ਕਰਦਿਆਂ ਇਲਾਕੇ ਦੇ ਡੀਐਸਪੀ ਸਰਬਜੀਤ ਸਿੰਘ ਬਰਾੜ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਪਹਿਚਾਣ ਅਮਰੋਜ ਸਿੰਘ ਉਰਫ਼ ਰਿੱਕੀ(21 ਸਾਲ) ਪੁੱਤਰ ਬਲਜਿੰਦਰ ਸਿੰਘ ਵਾਸੀ ਪਿੰਡ ਲਾਲ ਬਾਈ ਦੇ ਤੌਰ ‘ਤੇ ਹੋਈ ਹੈ, ਜੋ ਕਿ ਬਾਹਰਵੀਂ ਦੀ ਪੜ੍ਹਾਈ ਤੋਂ ਬਾਅਦ ਵਿਦੇਸ਼ ਜਾਣ ਲਈ ਆਈਲੈਟਸ ਦੀ ਤਿਆਰੀ ਕਰ ਰਿਹਾ ਸੀ।

ਇਹ ਵੀ ਪੜ੍ਹੋ  10 ਦਿਨਾਂ ਤੋਂ ਲਾਪਤਾ ਨੌਜਵਾਨ ਅੰਮ੍ਰਿਤਪਾਲ ਸਿੰਘ ਹੈ ਪਾਕਿਸਤਾਨੀ ਰੈਂਜਰਜ਼ ਦੀ ਹਿਰਾਸਤ ਵਿਚ

ਇਸ ਕਤਲ ਦੇ ਸੰਬੰਧ ਵਿੱਚ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਉੱਪਰ ਕਰੀਬ ਅੱਧੀ ਦਰਜਨ ਨੌਜਵਾਨਾਂ ਦੇ ਵਿਰੁੱਧ ਕਤਲ ਦਾ ਪਰਚਾ ਦਰਜ ਕਰ ਲਿਆ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਬੀਤੀ ਸ਼ਾਮ ਕਰੀਬ ਅੱਧੀ ਦਰਜਨ ਨੌਜਵਾਨ ਜੋ ਕਿ ਪਹਿਲਾਂ ਹੀ ਆਪਸ ਵਿੱਚ ਇੱਕ ਦੂਜੇ ਦੇ ਜਾਣਕਾਰ ਅਤੇ ਦੋਸਤ ਸਨ, ਬਠਿੰਡਾ ਦੀ ਅਜੀਤ ਰੋਡ ‘ਤੇ ਇਕੱਠੇ ਹੋਏ ਸਨ। ਇੱਥੇ ਇਹਨਾਂ ਦੋਸਤਾਂ ਵੱਲੋਂ ਸ਼ਾਮ ਦੀ ਪਾਰਟੀ ਦਾ ਆਯੋਜਨ ਕੀਤਾ ਗਿਆ ਅਤੇ ਪਹਿਲਾਂ ਇਹਨਾਂ ਅਜੀਤ ਰੋਡ ‘ਤੇ ਸਥਿਤ ਦੋਸਤਾਂ ਦੇ ਪੀਜੀ ਵਿੱਚ ਬੈਠ ਕੇ ਸ਼ਰਾਬ ਪੀਤੀ ਅਤੇ ਉਸ ਤੋਂ ਬਾਅਦ ਫੇਜ਼ 3 ਦੀ ਮਾਰਕੀਟ ਵਿੱਚ ਆ ਗਏ।

ਇਹ ਵੀ ਪੜ੍ਹੋ  bikram majithia case ; Ex CM Channi ਦਾ ਦਾਅਵਾ ਕਿ ਉਹ ਨਸ਼ੇ ਵੇਚਣ ਵਾਲਿਆਂ ਦੇ ਖਿਲਾਫ਼

ਇੱਥੇ ਇਹਨਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਤਕਰਾਰਬਾਜ਼ੀ ਹੋ ਗਈ ਜਿਸ ਤੋਂ ਬਾਅਦ ਆਪਸ ਵਿੱਚ ਝਗੜ ਪਏ ਅਤੇ ਕੁਝ ਦੋਸਤਾਂ ਨੇ ਰਿੱਕੀ ਉੱਪਰ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਜਿਸ ਦੇ ਵਿੱਚ ਉਸਦੀ ਮੌਤ ਹੋ ਗਈ। ਇਸ ਘਟਨਾ ਦੇ ਮਾਮਲੇ ਵਿੱਚ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਲਈ ਪਿੰਡ ਲਾਲਬਾਈ ਦੇ ਲੋਕ ਵੀ ਥਾਣਾ ਸਿਵਲ ਲਾਈਨ ਵਿਖੇ ਇਕੱਠੇ ਹੋਏ ਅਤੇ ਉਹਨਾਂ ਮੁਲਜਮਾਂ ਨੂੰ ਜਲਦੀ ਤੋਂ ਜਲਦੀ ਫੜਣ ਤੇ ਸਖਤ ਸਜ਼ਾਵਾਂ ਦਿਵਾਉਣ ਦੀ ਮੰਗ ਕੀਤੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਵਿਜੀਲੈਂਸ ਕੇਸ ‘ਚ ਤੱਥ ਰੱਖਣ ਲਈ ਬਿਕਰਮ ਮਜੀਠਿਆ ਦੇ ਵਿਰੁਧ ਦੋ ਹੋਰ ਅਹਿਮ ਗਵਾਹ ਸਾਹਮਣੇ ਆਏ!

0

👉ਬਿੱਟੂ ਔਲਖ ਤੇ ਜਗਜੀਤ ਚਾਹਲ ਆਪਣੈ ਬਿਆਨ ਦਰਜ਼ ਕਰਵਾਉਣ ਲਈ ਵਿਜੀਲੈਂਸ ਦੇ ਮੁੱਖ ਦਫ਼ਤਰ ਵਿਚ ਪੁੱਜੇ
bikram majithia case; ਵਿਜੀਲੈਂਸ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ਹੇਠ ਗ੍ਰਿਫਤਾਰ ਕੀਤੇ ਗਏ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠਿਆ ਵਿਰੁਧ ਹੁਣ ਦੋ ਹੋਰ ਅਹਿਮ ਗਵਾਹ ਸਾਹਮਣੇ ਆਏ ਹਨ। ਕਥਿਤ ਨਸ਼ਾ ਤਸਕਰੀ ਦੇ ਮਾਮਲੇ ਦਾ ਸਾਹਮਣਾ ਕਰ ਚੁੱਕਾ ਜਗਜੀਤ ਚਾਹਲ ਅਤੇ ਬਿੱਟੂ ਔਲਖ ਨੂੰ ਵਿਜੀਲੈਂਸ ਨੇ ਅੱਜ ਮੁੱਖ ਦਫ਼ਤਰ ਵਿਖੇ ਬੁਲਾਇਆ ਹੋਇਆ ਹੈ, ਜਿੱਥੈ ਉਨ੍ਹਾਂ ਵੱਲੋਂ ਆਪਣੇ ਬਿਆਨ ਦਰਜ਼ ਕਰਵਾਏ ਜਾ ਰਹੇ ਹਨ।

ਇਹ ਵੀ ਪੜ੍ਹੋ  10 ਦਿਨਾਂ ਤੋਂ ਲਾਪਤਾ ਨੌਜਵਾਨ ਅੰਮ੍ਰਿਤਪਾਲ ਸਿੰਘ ਹੈ ਪਾਕਿਸਤਾਨੀ ਰੈਂਜਰਜ਼ ਦੀ ਹਿਰਾਸਤ ਵਿਚ

ਇਸਤੋਂ ਪਹਿਲਾਂ ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਸਿਧਾਰਧ ਚੱਟੋਪਾਧਿਆਏ ਅਤੇ ਇਨਫ਼ੋਰਸਮੈਂਟ ਡਾਇਰੈਕਟੋਰੇਟ ਦੇ ਸਾਬਕਾ ਵਧੀਕ ਡਾਇਰੈਕਟਰ ਨਿਰੰਜਣ ਸਿੰਘ ਸਹਿਤ ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਅਜਨਾਲਾ ਅਤੇ ਸ਼੍ਰੀ ਮਜੀਠਿਆ ਦੇ ਸਾਬਕਾ ਪੀਏ ਤਨਵੀਰ ਗਿੱਲ ਵੀ ਵਿਜੀਲੈਂਸ ਦੇ ਸਾਹਮਣੇ ਸਾਬਕਾ ਮੰਤਰੀ ਨਾਲ ਜੁੜੇ ਤੱਥਾਂ ਬਾਰੇ ਅਧਿਕਾਰੀਆਂ ਨੂੰ ਜਾਣੂ ਕਰਵਾ ਕੇ ਆਏ ਹਨ। ਇਸਤੋਂ ਇਲਾਵਾ ਇਹ ਵੀ ਦਸਿਆ ਜਾ ਰਿਹਾ ਕਿ ਅੱਜ ਵਿਜੀਲੈਂਸ ਦੀ ਟੀਮ ਬਿਕਰਮ ਸਿੰਘ ਮਜੀਠਿਆ ਨੂੰ ਸਵੇਰ ਸਮੇਂ ਹੀ ਪੰਜਾਬ ਸਹਿਤ ਹਿਮਾਚਲ ਦੇ ਕੁੱਝ ਟਿਕਾਣਿਆਂ ‘ਤੇ ਲੈ ਕੇ ਗਈ ਹੈ, ਜਿਸਦਾ ਖੁਲਾਸਾ ਉਨ੍ਹਾਂ ਦੇ ਰਿਮਾਂਡ ਅਤੇ ਹੋਰਨਾਂ ਅਹਿਮ ਗਵਾਹਾਂ ਦੇ ਬਿਆਨਾਂ ਤੋਂ ਬਾਅਦ ਹੋਇਆ ਹੈ।

ਇਹ ਵੀ ਪੜ੍ਹੋ  ਮਾਲਵਾ ਦੇ ਸਭ ਤੋਂ ਵੱਡੇ ਸਰਕਾਰੀ ਹਸਪਤਾਲ ਦੀਆਂ OPD ਸੇਵਾਵਾਂ ਅੱਜ ਰਹਿਣਗੀਆਂ ਬੰਦ

ਵਿਜੀਲੈਂਸ ਵੱਲੋਂ ਮਜੀਠਿਆ ਨੂੰ 2 ਜੁਲਾਈ ਨੂੰ ਮੁੜ ਅਦਾਲਤ ਸਾਹਮਣੇ ਪੇਸ਼ ਕੀਤਾ ਜਾਣਾ ਹੈ, ਜਿੱਥੇ ਪੁਲਿਸ ਰਿਮਾਂਡ ਦੇ ਸੱਤ ਦਿਨਾਂ ਵਿਚ ਹੋਈ ਪੁਛਗਿਛ ਦਾ ਖੁਲਾਸਾ ਹੋ ਸਕਦਾ ਹੈ। ਪ੍ਰੰਤੂ ਇਸ ਕੇਸ ਪ੍ਰਤੀ ਵਿਜੀਲੈਂਸ ਵੱਲੋਂ ਦਿਖਾਈ ਜਾ ਰਹੀ ਗੰਭੀਰਤਾ ਤੋਂ ਇਹ ਸਪੱਸ਼ਟ ਜਾਪਦਾ ਹੈ ਕਿ ਪੰਜਾਬ ਸਰਕਾਰ ਇਸ ਕੇਸ ਨੂੰ ਪੱਕੇ ਪੈਰੀ ਅੱਗੇ ਵਧਾ ਰਹੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

Ex ਜਥੇਦਾਰ ਰਘਵੀਰ ਸਿੰਘ ਨੇ SGPC ਖਿਲਾਫ਼ ਦਾਈਰ ਕੀਤੀ ਪਿਟੀਸ਼ਨ ਲਈ ਵਾਪਸ, ਦਸਿਆ ਇਹ ਕਾਰਨ

0

Amritsar News: ਸਿੱਖ ਧਰਮ ਵਿਚ ਸਭ ਤੋਂ ਉੱਚੀ ਪਦਵੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਅਹੁੱਦੇ ‘ਤੇ ਰਹੇ ਗਿਆਨੀ ਰਘਵੀਰ ਸਿੰਘ ਵੱਲੋਂ ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਖਿਲਾਫ਼ ਦਾਈਰ ਕੀਤੀ ਪਿਟੀਸ਼ਨ ਨੂੰ ਹੁਣ ਵਾਪਸ ਲੈ ਲਿਆ ਹੈ। ਇਸ ਸਬੰਧ ਵਿਚ ਐਲਾਨ ਉਨ੍ਹਾਂ ਵੱਲੋਂ ਇੱਕ ਵੀਡੀਓ ਸੰਦੇਸ਼ ਰਾਹੀਂ ਕੀਤਾ ਗਿਆ। ਦਸਣਯੋਗ ਹੈ ਕਿ 2 ਦਸੰਬਰ 2024 ਦਸੰਬਰ ਨੂੰ ਸੁਖਬੀਰ ਸਿੰਘ ਬਾਦਲ ਅਤੇ ਦੂਜੀ ਅਕਾਲੀ ਲੀਡਰਸ਼ਿਪ ਵਿਰੁਧ ਹੁਕਮਨਾਮਾ ਸੁਣਾਉਣ ਤੋਂ ਬਾਅਦ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਜਥੇਦਾਰ ਤੋਂ ਹਟਾਏ ਗਏ ਗਿਆਨੀ ਰਘਵੀਰ ਸਿੰਘ ਨੂੰ ਸ਼੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਦੇ ਅਹੁੱਦੇ ਤੋਂ ਵੀ ਹਟਾਏ ਜਾਣ ਦਾ ਖਦਸ਼ਾ ਪ੍ਰਗਟਾਇਆ ਸੀ।

ਇਹ ਵੀ ਪੜ੍ਹੋ  10 ਦਿਨਾਂ ਤੋਂ ਲਾਪਤਾ ਨੌਜਵਾਨ ਅੰਮ੍ਰਿਤਪਾਲ ਸਿੰਘ ਹੈ ਪਾਕਿਸਤਾਨੀ ਰੈਂਜਰਜ਼ ਦੀ ਹਿਰਾਸਤ ਵਿਚ

ਉਨ੍ਹਾਂ ਇਸ ਸਬੰਧ ਵਿਚ ਐਸਜੀਪੀਸੀ ਨੂੰ ਧਿਰ ਬਣਾਉਂਦਿਆਂ ਅਦਾਲਤ ਵਿਚ ਆਪਣੇ ਵਕੀਲ ਰਾਹੀਂ ਕੇਸ ਦਾਈਰ ਕੀਤਾ ਸੀ ਪ੍ਰੰਤੂ ਹੁਣ ਜਦ ਬੀਤੇ ਕੱਲ ਦਾ ਇਹ ਮਾਮਲਾ ਮੀਡੀਆ ਵਿਚ ਸਾਹਮਣੇ ਆਇਆ ਤੇ ਉਸਤੋਂ ਬਾਅਦ ਪੰਥਕ ਧਿਰਾਂ ਵੱਲੋਂ ਇਸਦੀ ਨਿਖੇਧੀ ਕੀਤੀ ਜਾਣ ਲੱਗੀ ਸੀ ਤਾਂ ਅੱਜ ਸੋਮਵਾਰ ਨੂੰ ਗਿਆਨੀ ਰਘਵੀਰ ਸਿੰਘ ਨੇ ਇੱਕ ਵੀਡੀਓ ਜਾਰੀ ਕਰਕੇ ਆਪਣੀ ਪਿਟੀਸ਼ਨ ਵਾਪਸ ਲੈਣ ਦਾ ਐਲਾਨ ਕਰ ਦਿੱਤਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਜਦੋਂ ਬੱਚਿਆਂ ਨਾਲ ਭੰਗੜਾ ਪਾਉਣ ਲੱਗ ਪਏ ਸਪੀਕਰ ਸੰਧਵਾਂ

0

👉ਹੱਸਦਾ-ਵੱਸਦਾ, ਗਾਉਂਦਾ ਰੰਗਲਾ ਪੰਜਾਬ ਦੇਖ ਕੇ ਮੈਨੂੰ ਦਿਲੀ ਖੁਸ਼ੀ ਮਹਿਸੂਸ ਹੋਈ:ਸੰਧਵਾਂ
👉ਕਿਹਾ, ਭਵਿੱਖ ਵਿੱਚ ਵੀ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਰਹਿਣਗੀਆਂ ਜਾਰੀ
Kotkapur News:ਹੱਸਦਾ-ਵੱਸਦਾ, ਗਾਉਂਦਾ ਰੰਗਲਾ ਪੰਜਾਬ, ਜਿਸ ਤਰ੍ਹਾਂ ਦਾ ਮੇਰੇ ਮਨ ਵਿੱਚ ਸੁਪਨਾ ਸੀ, ਅੱਜ ਮੈਂ ਉਸਨੂੰ ਮਹਿਸੂਸ ਕੀਤਾ ਹੈ। ਸਥਾਨਕ ਮਿਉਸਪਲ ਪਾਰਕ ਵਿਖੇ ਗੁੱਡ ਮੌਰਨਿੰਗ ਵੈਲਫੇਅਰ ਕਲੱਬ ਅਤੇ ਸੀਨੀਅਰ ਸਿਟੀਜਨ ਵੈਲਫੇਅਰ ਸੁਸਾਇਟੀ ਵਲੋਂ ਆਪਣਾ ਪੰਜਾਬ ਭੰਗੜਾ ਗਰੁੱਪ ਦੇ ਸਹਿਯੋਗ ਨਾਲ ਲਾਏ ਗਏ ਸੱਤ ਰੋਜਾ ਭੰਗੜਾ ਸਿਖਲਾਈ ਕੈਂਪ ਦੇ ਸਮਾਪਤੀ ਸਮਾਰੋਹ ਮੌਕੇ ਸ੍ਰ. ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਸਾਡਾ ਅਮੀਰ ਵਿਰਸਾ ਅਤੇ ਸ਼ਾਨਾਮੱਤਾ ਸੱਭਿਆਚਾਰ ਭੰਗੜਾ ਹੀ ਹੈ, ਜਿਸ ਨਾਲ ਮਨੋਰੰਜਨ ਅਤੇ ਕਸਰਤ ਦੋਨੋਂ ਚੀਜਾਂ ਦਾ ਆਨੰਦ ਮਾਣਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ  10 ਦਿਨਾਂ ਤੋਂ ਲਾਪਤਾ ਨੌਜਵਾਨ ਅੰਮ੍ਰਿਤਪਾਲ ਸਿੰਘ ਹੈ ਪਾਕਿਸਤਾਨੀ ਰੈਂਜਰਜ਼ ਦੀ ਹਿਰਾਸਤ ਵਿਚ

ਸਮਾਪਤੀ ਸਮਾਰੋਹ ਵਿੱਚ ਬਤੌਰ ਮੁੱਖ ਮਹਿਮਾਨ ਪੁੱਜੇ ਸਪੀਕਰ ਸੰਧਵਾਂ ਨੇ ਪਹਿਲਾਂ ਖੁਦ ਵੀ ਬੱਚਿਆਂ ਨਾਲ ਭੰਗੜਾ ਪਾਇਆ ਅਤੇ ਖੁਸ਼ੀ ਵਿੱਚ ਝੂਮਦਿਆਂ ਆਖਿਆ ਕਿ ਸਾਡੇ ਬੱਚੇ, ਸਾਡੀਆਂ ਭੈਣਾ ਅਤੇ ਮਾਤਾਵਾਂ ਸਮੇਤ ਵੀਰਾਂ ਦਾ ਐਨਾ ਵੱਡਾ ਇਕੱਠ ਦੇਖ ਕੇ ਮੈਨੂੰ ਖੁਸ਼ੀ ਹੋਈ ਹੈ। ਕਲੱਬ ਦੇ ਪ੍ਰਧਾਨ ਡਾ. ਮਨਜੀਤ ਸਿੰਘ ਢਿੱਲੋਂ, ਪ੍ਰਬੰਧਕ ਗੁਰਿੰਦਰ ਸਿੰਘ ਮਹਿੰਦੀਰੱਤਾ ਅਤੇ ਕੋਆਰਡੀਨੇਟਰ ਪ੍ਰੋ ਐਚ.ਐੱਸ. ਪਦਮ ਦੀ ਅਗਵਾਈ ਹੇਠ ਲਾਏ ਗਏ ਉਕਤ ਮੁਫਤ ਸਿਖਲਾਈ ਕੈਂਪ ਦੀ ਪ੍ਰਸੰਸਾ ਕਰਦਿਆਂ ਸਪੀਕਰ ਸੰਧਵਾਂ ਨੇ ਬੇਨਤੀ ਕੀਤੀ ਕਿ ਇਸ ਤਰਾਂ ਦੇ ਉਪਰਾਲੇ ਭਵਿੱਖ ਵਿੱਚ ਵੀ ਜਾਰੀ ਰਹਿਣਗੇ ਤੇ ਉਹ ਇਸ ਵਿੱਚ ਬਣਦਾ ਸਹਿਯੋਗ ਵੀ ਦੇਣਗੇ। ਕਲੱਬ ਦੇ ਚੇਅਰਮੈਨ ਪੱਪੂ ਲਹੌਰੀਆ ਅਤੇ ਉਪ ਚੇਅਰਮੈਨ ਠੇਕੇਦਾਰ ਬਿੱਟਾ ਗਰੋਵਰ ਨੇ ਦੱਸਿਆ ਕਿ ਸਪੀਕਰ ਸੰਧਵਾਂ ਵੱਲੋਂ ਪੰਜ ਮਰਦ, ਪੰਜ ਔਰਤਾਂ ਅਤੇ ਪੰਜ ਬੱਚਿਆਂ ਨੂੰ ਭੰਗੜੇ ਵਿੱਚ ਚੰਗੀ ਪ੍ਰਤਿਭਾ ਦਿਖਾਉਣ, ਜਦਕਿ 15 ਹੋਰ ਸਹਿਯੋਗੀਆਂ ਦਾ ਪ੍ਰਸੰਸਾ ਪੱਤਰ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ।

ਇਹ ਵੀ ਪੜ੍ਹੋ  ਬੀਬੀਐਮਬੀ ਨੇ ਪੰਡੋਹ ਡੈਮ ਦੇ ਪੰਜੇ ਗੇਟ ਖੋਲ੍ਹੇ, ਬਿਆਸ ਦਰਿਆ ‘ਚ ਪਾਣੀ ਦਾ ਪੱਧਰ ਵਧਿਆ, ਹੜ ਦਾ ਖਤਰਾ

ਭੰਗੜਾ ਕੋਚ ਦਿਲਪ੍ਰੀਤ ਬੱਬੂ ਅਤੇ ਗਗਨਦੀਪ ਸਿੰਘ ਨੇ ਭਵਿੱਖ ਵਿੱਚ ਵੀ ਇਸ ਤਰਾਂ ਦੀਆਂ ਸੇਵਾਵਾਂ ਦੇਣ ਦੀ ਹਾਮੀ ਭਰਦਿਆਂ ਆਖਿਆ ਕਿ ਉਹ ਗਿੱਧਾ, ਭੰਗੜਾ ਅਤੇ ਡਾਂਸ ਸਿਖਾਉਣ ਦਾ ਹੁਨਰ ਵੀ ਰੱਖਦੇ ਹਨ। ਇਸ ਮੌਕੇ ਉਪਰੋਕਤ ਤੋਂ ਇਲਾਵਾ ਠੇਕੇਦਾਰ ਪ੍ਰੇਮ ਮੈਣੀ, ਡਾ ਦੇਵ ਰਾਜ, ਮਾ ਸੋਮਨਾਥ, ਰਵਿੰਦਰਪਾਲ ਕੋਛੜ, ਐਲ.ਡੀ. ਮਹਿਰਾ, ਪਰਮਜੀਤ ਸਿੰਘ ਮੱਕੜ, ਗੁਰਚਰਨ ਸਿੰਘ ਬੱਬੂ, ਜਸਪਾਲ ਸਿੰਘ ਲਾਟਾ, ਜਸਬੀਰ ਸਿੰਘ ਰਿੰਕੀ, ਹਰਦੀਪ ਸਿੰਘ ਫਿੱਡੂ ਭਲਵਾਨ, ਪੱਪਾ ਮਲਹੋਤਰਾ, ਸਰਨ ਕੁਮਾਰ, ਸੁਰਿੰਦਰ ਕੁਮਾਰ ਕਾਕਾ ਸ਼ਰਮਾ, ਤਰਲੋਚਨ ਸਿੰਘ ਲੋਚਾ, ਗੁਰਮੀਤ ਸਿੰਘ ਮੀਤਾ, ਮਨਜੀਤ ਗੋਇਲ ਨੀਟੀ, ਰਜਿੰਦਰ ਸਿੰਘ ਰਾਜੂ ਸਚਦੇਵਾ, ਅਵਤਾਰ ਕਿ੍ਰਸ਼ਨ ਲਵਲੀ, ਸੁਰਜੀਤ ਕੁਮਾਰ ਬੱਤਰਾ, ਲੈਕ. ਵਿਨੋਦ ਧਵਨ, ਸੁਖਵਿੰਦਰ ਸਿੰਘ ਬਾਗੀ, ਵਿਜੇ ਕੁਮਾਰ ਟੀਟੂ ਛਾਬੜਾ, ਓਮ ਪ੍ਰਕਾਸ਼ ਗੁਪਤਾ ਆਦਿ ਵੀ ਹਾਜਰ ਸਨ

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਸ਼੍ਰੋਮਣੀ ਕਮੇਟੀ ਦੇ ਸੁਪਰਵਾਈਜ਼ਰ ਸ. ਰਣਜੀਤ ਸਿੰਘ ਨੂੰ ਸੇਵਾ ਮੁਕਤ ਹੋਣ ’ਤੇ ਕੀਤਾ ਸਨਮਾਨਤ

0

Amritsar News:ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਰੀਦ ਵਿਭਾਗ ਵਿਖੇ ਸੇਵਾ ਨਿਭਾਅ ਰਹੇ ਸੁਪਰਵਾਈਜ਼ਰ ਰਣਜੀਤ ਸਿੰਘ ਨੂੰ ਅੱਜ ਸੇਵਾ ਮੁਕਤ ਹੋਣ ’ਤੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ, ਮੈਂਬਰ ਗੁਰਨਾਮ ਸਿੰਘ ਜੱਸਲ, ਸਕੱਤਰ ਪ੍ਰਤਾਪ ਸਿੰਘ, ਓਐਸਡੀ ਸਤਬੀਰ ਸਿੰਘ ਧਾਮੀ ਤੇ ਹੋਰ ਅਧਿਕਾਰੀਆਂ ਨੇ ਗੁਰੂ ਬਖਸ਼ਿਸ਼ ਸਿਰੋਪਾਓ, ਸ੍ਰੀ ਸਾਹਿਬ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ ਦੇ ਕੇ ਸਨਮਾਨਤ ਕੀਤਾ।ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ, ਸਕੱਤਰ ਪ੍ਰਤਾਪ ਸਿੰਘ ਤੇ ਓਐਸਡੀ ਸਤਬੀਰ ਸਿੰਘ ਧਾਮੀ ਨੇ ਸੁਪਰਵਾਈਜ਼ਰ ਰਣਜੀਤ ਸਿੰਘ ਦੇ ਕੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਨ੍ਹਾਂ ਨੇ ਆਪਣੇ ਜ਼ੁੰਮੇ ਲੱਗੀ ਡਿਊਟੀ ਨੂੰ ਪੂਰੀ ਤਨਦੇਹੀ ਨਾਲ ਨਿਭਾਇਆ ਹੈ ਅਤੇ ਆਸ ਕਰਦੇ ਹਾਂ ਕਿ ਭਵਿੱਖ ਵਿਚ ਨਿਸ਼ਕਾਮ ਭਾਵਨਾ ਨਾਲ ਸਿੱਖ ਸੰਸਥਾ ਨੂੰ ਸਹਿਯੋਗ ਕਰਦੇ ਰਹਿਣਗੇ।

ਇਹ ਵੀ ਪੜ੍ਹੋ  10 ਦਿਨਾਂ ਤੋਂ ਲਾਪਤਾ ਨੌਜਵਾਨ ਅੰਮ੍ਰਿਤਪਾਲ ਸਿੰਘ ਹੈ ਪਾਕਿਸਤਾਨੀ ਰੈਂਜਰਜ਼ ਦੀ ਹਿਰਾਸਤ ਵਿਚ

ਇਸ ਮੌਕੇ ਸ. ਰਣਜੀਤ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਸ. ਬਲਦੇਵ ਸਿੰਘ ਐਮਏ, ਨੇ ਸਭ ਦਾ ਧੰਨਵਾਦ ਕੀਤਾ।ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਨਿੱਜੀ ਸਕੱਤਰ ਸ. ਸ਼ਾਹਬਾਜ਼ ਸਿੰਘ, ਮੀਤ ਸਕੱਤਰ ਸ. ਹਰਭਜਨ ਸਿੰਘ ਵਕਤਾ, ਸਾਬਕਾ ਮੀਤ ਸਕੱਤਰ ਸ. ਗੁਰਦੀਪ ਮਟੀਆ, ਸੁਪ੍ਰਿੰਟੈਂਡੈਂਟ ਸ. ਨਿਸ਼ਾਨ ਸਿੰਘ, ਇੰਚਾਰਜ ਗੁਰਪ੍ਰੀਤ ਸਿੰਘ ਰੋਡੇ,ਬਲਜੀਤ ਸਿੰਘ, ਸ. ਗੁਰਪ੍ਰਤਾਪ ਸਿੰਘ,ਤਰਸੇਮ ਸਿੰਘ, ਸਾਬਕਾ ਇੰਚਾਰਜ ਸਤਪਾਲ ਸਿੰਘ, ਸੁਪਰਵਾਈਜ਼ਰ ਗੁਰਮੀਤ ਸਿੰਘ, ਸਹਾਇਕ ਸੁਪ੍ਰਿੰਟੈਂਡੈਂਟ ਸੁਰਜੀਤ ਸਿੰਘ ਰਾਣਾ, ਸਾਬਕਾ ਮੈਨੇਜਰ ਸੁਖਰਾਜ ਸਿੰਘ ਅਤੇ ਰਣਜੀਤ ਸਿੰਘ ਦੇ ਪਰਿਵਾਰਕ ਮੈਂਬਰ ਹਾਜ਼ਰ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

10 ਦਿਨਾਂ ਤੋਂ ਲਾਪਤਾ ਨੌਜਵਾਨ ਅੰਮ੍ਰਿਤਪਾਲ ਸਿੰਘ ਹੈ ਪਾਕਿਸਤਾਨੀ ਰੈਂਜਰਜ਼ ਦੀ ਹਿਰਾਸਤ ਵਿਚ

👉ਖੇਤੀ ਕਰਨ ਗਿਆ ਗਲਤੀ ਨਾਲ 21 ਜੂਨ ਨੂੰ ਕਰ ਗਿਆ ਸੀ ਸਰਹੱਦ ਪਾਰ
Firozpur News: ਲੰਘੀ 21 ਜੂਨ ਨੂੰ ਕੰਡਿਆਲੀ ਤਾਰ ਤੋਂ ਪਾਰ ਖੇਤੀ ਕਰਨ ਗਏ ਨੌਜਵਾਨ ਅੰਮ੍ਰਿਤਪਾਲ ਸਿੰਘ ਦੀ ਪਾਕਿਸਤਾਨੀ ਪੁਲਿਸ ਦੇ ਕਬਜ਼ੇ ਵਿਚ ਹੋਣ ਦੀ ਪੁਸ਼ਟੀ ਹੋ ਗਈ ਹੈ। ਪਿੰਡ ਖੈਰੇ ਕੇ ਉਤਾੜ ਦਾ ਇਹ ਨੌਜਵਾਨ ਗਲਤੀ ਨਾਲ ਸਰਹੱਦ ਪਾਰ ਕਰ ਗਿਆ ਸੀ, ਜਿਸਨੂੰ ਲੱਭਣ ਦੇ ਲਈ ਉਸਦੇ ਮਾਪਿਆਂ ਸਹਿਤ ਬੀਐਸਐਫ਼ ਦੇ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਸਨ। ਸੂਚਨਾ ਮੁਤਾਬਕ ਹੁਣ ਬੀਐਸਐਫ਼ ਦੇ ਨਾਲ ਹੋਈ ਫਲੈਗ ਮੀਟਿੰਗ ਦੇ ਦੌਰਾਨ ਪਾਕਿਸਤਾਨ ਰੈਂਜਰਜ਼ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈਕਿ ਪਾਕਿਸਤਾਨੀ ਸਰਹੱਦ ਵਿਚ ਦਾਖਲ ਹੋਣ ਕਾਰਨ ਉਕਤ ਨੌਜਵਾਨ ਨੂੰ ਪਾਕਿਸਤਾਨ ਦੀ ਪੁਲਿਸ ਦੇ ਹਵਾਲੇ ਕੀਤਾ ਗਿਆ ਹੈ। ਆਪਣੇ 23 ਸਾਲਾਂ ਇਕਲੌਤੇ ਪੁੱਤ ਦੇ ਅਚਾਨਕ ਗਲਤੀ ਨਾਲ ਪਾਕਿਸਤਾਨ ਚਲੇ ਜਾਣ ਕਾਰਨ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ।

ਇਹ ਵੀ ਪੜ੍ਹੋ  bikram majithia case ; Ex CM Channi ਦਾ ਦਾਅਵਾ ਕਿ ਉਹ ਨਸ਼ੇ ਵੇਚਣ ਵਾਲਿਆਂ ਦੇ ਖਿਲਾਫ਼

ਅੰਮ੍ਰਿਤਪਾਲ ਸਿੰਘ ਦੇ ਪਿਤਾ ਜੁਗਰਾਜ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੇਂਦਰ ਅਤੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਉਸਦੇ ਪੁੱਤਰ ਨੂੰ ਵਾਪਸ ਲਿਆਉਣ ਦੇ ਲਈ ਉਪਰਾਲੇ ਕੀਤੇ ਜਾਣ। ਪ੍ਰਵਾਰ ਦੇ ਵਿਚ ਅੰਮ੍ਰਿਤਪਾਲ ਸਿੰਘ ਤੋਂ ਇਲਾਵਾ ਉਸਦੀ ਛੋਟੀ ਭੈਣ ਹੈ। ਅੰਮ੍ਰਿਤਪਾਲ ਸਿੰਘ ਦਾ ਕੁੱਝ ਸਮਾਂ ਪਹਿਲਾਂ ਹੀ ਵਿਆਹ ਹੋਇਆ ਦਸਿਆ ਜਾ ਰਿਹਾ। ਪਿਤਾ ਜੁਗਰਾਜ ਸਿੰਘ ਮੁਤਾਬਕ ਉਹ ਦਿਲ ਦਾ ਮਰੀਜ਼ ਹੋਣ ਕਾਰਨ ਪਿਛਲੇ ਤਿੰਨ-ਚਾਰ ਸਾਲਾਂ ਤੋਂ ਖੇਤੀ ਦਾ ਕੰਮ ਅੰਮ੍ਰਿਤਪਾਲ ਸਿੰਘ ਹੀ ਦੇਖ ਰਿਹਾ ਸੀ ਤੇ ਉਹਨਾਂ ਦੀ ਜਮੀਨ ਕੰਡਿਆਲੀ ਤਾਰ ਤੋਂ ਪਾਰ ਹੈ। ਘਟਨਾ ਵਾਲੇ ਦਿਨ 21 ਜੂਨ ਨੂੰ ਜਿਆਦਾ ਗਰਮੀ ਹੋਣ ਕਾਰਨ ਉਹ ਭੁਲੇਖੇ ਨਾਲ ਪਾਕਿਸਤਾਨ ਵਾਲੇ ਪਾਸੇ ਚਲਾ ਗਿਆ। ਸ਼ਾਮ ਨੂੰ ਬੀਐਸਐਫ਼ ਦੇ ਅਧਿਕਾਰੀਆਂ ਦਾ ਹੀ ਉਨ੍ਹਾਂ ਦੇ ਘਰ ਫ਼ੋਨ ਆਇਆ ਸੀ ਕਿ ਅੰਮ੍ਰਿਤਪਾਲ ਸਿੰਘ ਵਾਪਸੀ ਸਮੇਂ ਰਜਿਸਟਰ ‘ਤੇ ਬਿਨ੍ਹਾਂ ਦਸਤਖਤ ਕਰੇ ਆ ਗਿਆ।

ਇਹ ਵੀ ਪੜ੍ਹੋ  ਮਾਲਵਾ ਦੇ ਸਭ ਤੋਂ ਵੱਡੇ ਸਰਕਾਰੀ ਹਸਪਤਾਲ ਦੀਆਂ OPD ਸੇਵਾਵਾਂ ਅੱਜ ਰਹਿਣਗੀਆਂ ਬੰਦ

ਪ੍ਰੰਤੂ ਜਦ ਉਨ੍ਹਾਂ ਦਸਿਆ ਕਿ ਉਹ ਤਾਂ ਘਰ ਹੀ ਨਹੀਂ ਆਇਆ ਤਾਂ ਪੜਤਾਲ ਕੀਤੀ ਤਾਂ ਦੂਜੇ ਦਿਨ ਪੈਰ੍ਹਾਂ ਦੇ ਨਿਸ਼ਾਨ ਤੋਂ ਪਤਾ ਲੱਗਿਆ ਕਿ ਉਹ ਗਲਤੀ ਨਾਲ ਪਾਕਿਸਤਾਨ ਵੱਲ ਚੱਲ ਗਿਆ। ਇਸ ਸਬੰਧ ਵਿਚ ਜਦ ਬੀਐਸਐਫ਼ ਦੇ ਅਧਿਕਾਰੀਆਂ ਨੇ ਪਾਕਿਸਤਾਨ ਰੈਂਜਰਜ਼ ਨਾਲ ਸੰਪਰਕ ਕੀਤਾ ਸੀਤਾਂ ਪਹਿਲਾਂ ਜਵਾਬ ਦੇ ਦਿੱਤਾ ਪਰ ਹੁਣ 27 ਜੂਨ ਨੂੰ ਹਿਰਾਸਤ ਵਿਚ ਹੋਣ ਦੀ ਪੁਸ਼ਟੀ ਕਰ ਦਿੱਤੀ ਹੈ। ਦਸਣਾ ਬਣਦਾ ਹੈ ਕਿ ਇਸਤੋਂ ਕੁੱਝ ਦਿਨ ਪਹਿਲਾਂ ਇੱਕ ਬੀਐਸਐਫ਼ ਦਾ ਜਵਾਨ ਵੀ ਫਾਜਲਿਕਾ ਇਲਾਕੇ ਦੇ ਕੰਡਿਆਲੀ ਤਾਰ ਇਲਾਕੇ ਵਿਚ ਕਿਸਾਨਾਂ ਨਾਲ ਗਿਆ ਗਲਤੀ ਨਾਲ ਪਾਕਿਸਤਾਨੀ ਦਰੱਖਤ ਹੇਠ ਬੈਠ ਗਿਆ ਸੀ, ਜਿਸਤੋਂ ਬਾਅਦ ਉਸਨੂੰ ਪਾਕਿਸਤਾਨੀ ਰੈਂਜਰਜ਼ ਨੇ ਆਪਣੀ ਹਿਰਾਸਤ ਵਿਚ ਲੈ ਲਿਆ ਸੀ ਤੇ ਕਾਫ਼ੀ ਕੋਸ਼ਿਸਾਂ ਦੇ ਬਾਅਦ ਰਿਹਾਅ ਕਰਵਾਇਆ ਗਿਆ ਸੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

bikram majithia case ; Ex CM Channi ਦਾ U-turn, ਕਿਹਾ ਮਜੀਠਿਆ ਖਿਲਾਫ਼ ਗਵਾਹੀ ਦੇਣ ਲਈ ਹਾਂ ਤਿਆਰ

0

👉ਕੀਤਾ ਦਾਅਵਾ, ਮੇਰੀ ਮਜੀਠਿਆ ਨਾਲ ਕੋਈ ਸਾਂਝ ਨਹੀਂ ਤੇ ਨਾਂ ਹੀ ਕਦੇ ਮੈਂ ਉਸਦੇ ਨਾਲ ਹੱਥ ਮਿਲਾਉਂਦਾ

bikram majithia case : 25 ਜੂਨ ਨੂੰ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ਹੇਠ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤੇ ਗਏ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠਿਆ ਦੇ ਕਥਿਤ ਤੌਰ ‘ਤੇ ਹੱਕ ‘ਚ ਬਿਆਨ ਦੇ ਕੇ ਨਿਸ਼ਾਨੇ ‘ਤੇ ਆਏ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਹੁਣ ਯੂ-ਟਰਨ ਮਾਰ ਲਿਆ ਹੈ। 26 ਜੂਨ ਨੂੰ ਉਨ੍ਹਾਂ ਵੱਲੋਂ ਬਿਕਰਮ ਸਿੰਘ ਮਜੀਠਿਆ ਦੀ ਗ੍ਰਿਫਤਾਰੀ ਦੇ ਤੌਰ ਤਰੀਕਿਆਂ ‘ਤੇ ਸਵਾਲ ਚੁੱਕਦਿਆਂ ਦਾਅਵਾ ਕੀਤਾ ਸੀ ਕਿ ਨਸ਼ਿਆਂ ਦੇ ਮਾਮਲੇ ਵਿਚ ਸਾਢੇ ਤਿੰਨ ਸਾਲ ਕੋਈ ਕਾਰਵਾਈ ਨਹੀਂ ਕੀਤੀ ਗਈ, ਬਲਕਿ ਹੁਣ ਇਹ ਪਰਚਾ ਇਸ ਕਰਕੇ ਕੀਤਾ ਗਿਆ ਕਿਉਂਕਿ ਮਜੀਠਿਆ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਉਸਦੀ ਸਰਕਾਰ ਦੇ ਵਿਰੁਧ ਬੋਲਦਾ ਹੈ, ਜਿਸਦੇ ਚੱਲਦੇ ਉਸਦੀ ਅਵਾਜ਼ ਨੂੰ ਬੰਦ ਕਰਵਾਊਣ ਦੇ ਲਈ ਇਹ ਕਾਰਵਾਈ ਕੀਤੀ ਗਈ ਹੈ।

ਇਹ ਵੀ ਪੜ੍ਹੋ ਮਾਲਵਾ ਦੇ ਸਭ ਤੋਂ ਵੱਡੇ ਸਰਕਾਰੀ ਹਸਪਤਾਲ ਦੀਆਂ OPD ਸੇਵਾਵਾਂ ਅੱਜ ਰਹਿਣਗੀਆਂ ਬੰਦ

ਚੰਨੀ ਦੇ ਉਕਤ ਬਿਆਨ ਤੋਂ ਬਾਅਦ ਆਪ ਅਤੇ ਮੁੱਖ ਮੰਤਰੀ ਮਾਨ ਨੇ ਇਸ ਮੁੱਦੇ ਨੂੰ ਚੁੱਕਦਿਆਂ ਕਿਹਾ ਸੀ ਕਿ ਕਾਂਗਰਸ ਵੱਲੋਂ ਮਜੀਠਿਆ ਦੀ ਹਿਮਾਇਤ ਕੀਤੀ ਜਾ ਰਹੀ ਹੈ ਤੇ ਨਾਲ ਹੀ ਚੰਨੀ ਵੱਲੋਂ ਇਸਤੋਂ ਪਹਿਲਾਂ ਮਜੀਠਿਆ ਵਿਰੁਧ ਦਿੱਤੇ ਬਿਆਨਾਂ ਨੂੰ ਵੀ ਹੁਣ ਵਾਲੇ ਬਿਆਨ ਨਾਲ ਜੋੜ ਕੇ ਸੋਸਲ ਮੀਡੀਆ ‘ਤੇ ਵਾਈਰਲ ਕਰ ਦਿੱਤਾ ਸੀ। ਜਿਸ ਕਾਰਨ ਸਾਬਕਾ ਮੁੱਖ ਮੰਤਰੀ ਨੂੰ ਬਚਾਓ ਵਾਲੀ ਸਥਿਤੀ ਵਿਚ ਆਉਣਾ ਪਿਆ ਤੇ ਹੁਣ ਉਨ੍ਹਾਂ ਵੱਲੋਂ ਇਕ ਤਾਜ਼ਾ ਬਿਆਨ ਜਾਰੀ ਕਰਕੇ ਦਾਅਵਾ ਕੀਤਾ ਹੈ ਕਿ ਉਸਦੀ ਹੀ ਸਰਕਾਰ ਨੇ ਹੀ ਨਸ਼ਿਆਂ ਦੇ ਖਿਲਾਫ਼ ਜੰਗ ਸ਼ੁਰੂ ਕੀਤੀ ਸੀ ਤੇ ਉਹ ਨਸ਼ਿਆਂ ਦੇ ਖਿਲਾਫ਼ ਹਨ, ਬੇਸ਼ੱਕ ਉਹ ਵੇਚਣ ਵਾਲੇ ਹਨ, ਉਹ ਉਨ੍ਹਾਂ ਦੇ ਵਿਰੁਧ ਖੜ੍ਹੇ ਹਨ।

ਇਹ ਵੀ ਪੜ੍ਹੋ Bikram Majithia Case; Vigilance ਦੀ ਟੀਮ Bikram Majithia ਨੂੰ ਲੈ ਕੇ ਹੋਈ ਰਵਾਨਾ

ਇਸਤੋਂ ਇਲਾਵਾ ਉਨ੍ਹਾਂ ਇੱਕ ਨਿੱਜੀ ਚੈਨਲ ਨਾਲ ਵੀ ਗੱਲਬਾਤ ਕਰਦਿਆਂ ਦਾਅਵਾ ਕੀਤਾ ਸੀ ਕਿ ਉਹ ਮਜੀਠਿਆ ਦੇ ਹੱਕ ਵਿਚ ਨਹੀਂ ਬੋਲੇ ਤੇ ਨਾਂ ਹੀ ੳਸਦੇ ਹੱਕ ਵਿਚ ਬੋਲਣਾ ਹੈ। ਚੰਨੀ ਨੇ ਇਹ ਵੀ ਕਿਹਾ ਕਿ ਮਜੀਠਿਆ ਵਿਰੁਧ ਨਸ਼ਿਆਂ ਦਾ ਪਰਚਾ ਸਭ ਤੋਂ ਪਹਿਲਾਂ ਮੇਰੀ ਸਰਕਾਰ ਨੇ ਕੀਤਾ ਸੀ ਤੇ ਜਿਸ ਕਾਰਨ ਉਸਨੂੰ ਜੇਲ੍ਹ ਵਿਚ ਵੀ ਰਹਿਣਾ ਪਿਆ ਪ੍ਰੰਤੂ ਇਸ ਸਰਕਾਰ ਨੇ ਉਸਦੇ ਵਿਰੁਧ ਕੋਈ ਕਾਰਵਾਈ ਨਹੀਂ ਕੀਤੀ। ਜਦਕਿ ਹੁਣ ਮੌਜੂਦਾ ਸਰਕਾਰ ਵੱਲੋਂ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਦਾ ਪਰਚਾ ਦਰਜ਼ ਕੀਤਾ ਗਿਆ ਤੇ ਜੇਕਰ ਵਿਜੀਲੈਂਸ ਸਮਝਦੀ ਹੈ ਤਾਂ ਮੈਂ ਮਜੀਠਿਆ ਖਿਲਾਫ਼ ਗਵਾਹੀ ਦੇਣ ਲਈ ਤਿਆਰ ਹਾਂ। ਜਿਸਦੇ ਚੱਲਦੇ ਮੇਰੀ ਮਜੀਠਿਆ ਨਾਲ ਕੋਈ ਸਾਂਝ ਨਹੀਂ ਤੇ ਨਾਂ ਹੀ ਕਦੇ ਕੋਈ ਸਮਝੋਤਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਉਸਦਾ ਮਜੀਠਿਆ ਨਾਲ ਕਦੇ ਸਮਝੋਤਾ ਨਹੀਂ ਹੋ ਸਕਦਾ ਤੇ ਨਾਂ ਹੀ ਉਸਦੇ ਨਾਲ ਹੱਥ ਮਿਲਾਉਂਦੇ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਮਾਲਵਾ ਦੇ ਸਭ ਤੋਂ ਵੱਡੇ ਸਰਕਾਰੀ ਹਸਪਤਾਲ ਦੀਆਂ OPD ਸੇਵਾਵਾਂ ਅੱਜ ਰਹਿਣਗੀਆਂ ਬੰਦ

0

👉ਰਜਿੰਦਰਾ ਹਸਪਤਾਲ ‘ਚ ਕੰਮ ਕਰਦੇ ਇੰਟਰਨ ਤੇ ਰੈਜੀਡੈਂਟ ਡਾਕਟਰਾਂ ਨੇ ਕੀਤੀ ਹੜਤਾਲ

Patiala News:rajindra hospital patiala ਮਾਲਵਾ ਪੱਟੀ ਦੇ ਸਭ ਤੋਂ ਵੱਡੇ ਸਰਕਾਰੀ ਹਸਪਤਾਲਾਂ ‘ਚ ਸ਼ੁਮਾਰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਅੱਜ ਸੋਮਵਾਰ ਨੂੰ OPD ਸੇਵਾਵਾਂ ਪੂਰੀ ਤਰ੍ਹਾਂ ਬੰਦ ਰਹਿਣਗੀਆਂ। ਇੰਟਰਨ ਅਤੇ ਰੈਜ਼ੀਡੈਂਟ ਡਾਕਟਰਾਂ ਵੱਲੋਂ ਪਿਛਲੇ ਤਿੰਨ ਦਿਨਾਂ ਤੋਂ ਆਪਣੀਆਂ ਕੁੱਝ ਮੰਗਾਂ ਨੂੰ ਲੈ ਕੇ ਹੜਤਾਲ ਕੀਤੀ ਜਾ ਰਹੀ ਹੈ, ਜਿਸਦਾ ਅਸਰ ਹੁਣ ਮਰੀਜ਼ਾਂ ‘ਤੇ ਵੀ ਇਸਦਾ ਅਸਰ ਪਏਗਾ। ਹਾਲਾਂਕਿ ਡਾਕਟਰਾਂ ਵੱਲੋਂ ਐਮਰਜੈਂਸੀ ਸੇਵਾਵਾਂ ਪਹਿਲਾਂ ਦੀ ਤਰ੍ਹਾਂ ਚੱਲਦੀਆਂ ਰਹਿਣਗੀਆਂ।

ਇਹ ਵੀ ਪੜ੍ਹੋ Bikram Majithia Case; Vigilance ਦੀ ਟੀਮ Bikram Majithia ਨੂੰ ਲੈ ਕੇ ਹੋਈ ਰਵਾਨਾ

ਦਸਣਾ ਬਣਦਾ ਹੈ ਕਿ ਐਮਬੀਬੀਐਸ ਦੀਆਂ ਫ਼ੀਸਾਂ ‘ਚ ਕੀਤੇ ਭਾਰੀ ਵਾਧੇ ਨੂੰ ਵਾਪਸ ਲੈਣ ਅਤੇ ਐਮਡੀ/ਐਮਐਸ ਰੈਜ਼ੀਡੈਂਟਾਂ ਲਈ ਵਜ਼ੀਫ਼ੇ ਵਿੱਚ ਵਾਧਾ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਇਸ ਸਬੰਧ ਵਿਚ ਸਰਕਾਰ ਵੱਲੋਂ ਵੀ ਹੜਤਾਲੀ ਡਾਕਟਰਾਂ ਨਾਲ ਗੱਲਬਾਤ ਕਰਕੇ ਮਸਲੇ ਨੂੰ ਨਜਿੱਠਣ ਦੀ ਕੋਸਿਸ ਕੀਤੀ ਗਈ ਸੀ ਪ੍ਰੰਤੂ ਬੀਤੇ ਕੱਲ ਪੰਜਾਬ ਸਰਕਾਰ ਦੇ ਸਿਹਤ ਸਕੱਤਰ ਕੁਮਾਰ ਰਾਹੁਲ ਵੱਲੋਂ ਡਾਕਟਰਾਂ ਦੀ ਜਥੇਬੰਦੀ ਨਾਲ ਕੀਤੀ ਮੀਟਿੰਗ ਦਾ ਵੀ ਕੋਈ ਸਿੱਟਾ ਨਹੀਂ ਨਿਕਲਿਆ ਸੀ, ਜਿਸ ਕਾਰਨ ਡਾਕਟਰਾਂ ਵੱਲੋਂ ਇਹ ਐਲਾਨ ਕੀਤਾ ਗਿਆ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

Bikram Majithia Case; Vigilance ਦੀ ਟੀਮ Bikram Majithia ਨੂੰ ਲੈ ਕੇ ਹੋਈ ਰਵਾਨਾ

👉ਮਜੀਠੀਆ ਦੀ ਮੌਜੂਦਗੀ ਵਿੱਚ ਪੰਜਾਬ ਤੇ ਹਿਮਾਚਲ ‘ਚ ਟਿਕਾਣਿਆਂ ਦੀ ਹੋਵੇਗੀ ਜਾਂਚ
Bikram Majithia Case: ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤੇ ਗਏ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਿਲਾਂ ਦਿਨੋ ਦਿਨ ਵਧਣ ਲੱਗੀਆਂ ਹਨ। ਉਹਨਾਂ ਦੇ ਖਿਲਾਫ ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਸਾਬਕਾ ਵਧੀਕ ਡਾਇਰੈਕਟਰ ਤੋਂ ਬਾਅਦ ਕਿਸੇ ਸਮੇਂ ਮਜੀਠੀਆ ਦੇ ਸਾਥੀ ਰਹੇ ਸਾਬਕਾ ਅਕਾਲੀ ਆਗੂ ਬੋਨੀ ਅਜਨਾਲਾ ਤੇ ਤਨਵੀਰ ਗਿੱਲ ਵੱਲੋਂ ਦਰਜ ਕਰਵਾਏ ਬਿਆਨਾਂ ਤੋਂ ਬਾਅਦ ਹੁਣ ਵਿਜੀਲੈਂਸ ਦੀ ਟੀਮ ਵੱਲੋਂ ਮਜੀਠੀਆ ਦੇ ਪੰਜਾਬ ਅਤੇ ਹਿਮਾਚਲ ਸਥਿਤ ਟਿਕਾਣਿਆ ਉੱਪਰ ਦੀ ਜਾਂਚ ਕੀਤੀ ਜਾਵੇਗੀ।

ਇਹ ਵੀ ਪੜ੍ਹੋ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਵੱਲੋਂ ਹਾਈਕੋਰਟ ਦਾ ਦਰਵਾਜ਼ਾ ਖੜਕਾਉਣ ਦੀ ਚਰਚਾ!

ਇਸ ਦੇ ਲਈ ਅੱਜ ਸੋਮਵਾਰ ਨੂੰ ਤੜਕਸਾਰ ਹੀ ਵਿਜੀਲੈਂਸ ਦੀ ਟੀਮ ਮਜੀਠੀਆ ਨੂੰ ਆਪਣੇ ਨਾਲ ਲੈ ਕੇ ਮੁੱਖ ਦਫਤਰ ਮਹਾਲੀ ਤੋਂ ਰਵਾਨਾ ਹੋ ਚੁੱਕੀ ਹੈ। ਹਾਲਾਂਕਿ ਵਿਜਲੈਸ ਨੇ ਇਸ ਗੱਲ ਦੀ ਭਾਫ਼ ਬਾਹਰ ਨਹੀਂ ਕੱਢੀ ਕਿ ਉਹਨਾਂ ਨੂੰ ਪੰਜਾਬ ਜਾਂ ਹਿਮਾਚਲ ਦੇ ਕਿਹੜੇ ਕਿਹੜੇ ਟਿਕਾਣਿਆਂ ‘ਤੇ ਲਿਜਾਇਆ ਜਾ ਰਿਹਾ ਹੈ ਪ੍ਰੰਤੂ ਚੱਲ ਰਹੀਆਂ ਚਰਚਾਵਾਂ ਦੇ ਮੁਤਾਬਿਕ ਸ੍ਰੀ ਮਜੀਠੀਆ ਨੂੰ ਅੰਮ੍ਰਿਤਸਰ ਅਤੇ ਪੰਜਾਬ ਦੇ ਕੁਝ ਹੋਰਨਾਂ ਜਿਲਿਆਂ ਵਿੱਚ ਲਿਜਾਇਆ ਜਾ ਰਿਹਾ ਹੈ। ਸੂਚਨਾ ਦੇ ਮੁਤਾਬਿਕ ਵਿਜੀਲੈਂਸ ਦੀਆਂ ਟੀਮਾਂ ਵੱਲੋਂ ਬਿਕਰਮ ਮਜੀਠੀਆ ਦੀ ਮੌਜੂਦਗੀ ਵਿੱਚ ਉਹਨਾਂ ਦੀਆਂ ਜਾਇਦਾਦਾਂ ਅਤੇ ਟਿਕਾਣਿਆਂ ਬਾਰੇ ਸਾਹਮਣੇ ਆਈ ਸੂਚਨਾ ਮੁਤਾਬਕ ਪੜਤਾਲ ਕਰਨਗੀਆਂ।

ਇਹ ਵੀ ਪੜ੍ਹੋ ਬਿਕਰਮ ਮਜੀਠਿਆ ਦੀ ਮੁਸ਼ਕਿਲਾਂ ਹੋਰ ਵਧੀਆਂ; ਵਿਜੀਲੈਂਸ ਨੇ ਬੋਨੀ ਅਜ਼ਨਾਲਾ ਦੇ ਬਿਆਨ ਕੀਤੇ ਦਰਜ਼

ਜ਼ਿਕਰਯੋਗ ਹੈ ਕਿ ਬਿਕਰਮ ਮਜੀਠੀਆ ਉੱਪਰ ਦੋਸ਼ ਲੱਗੇ ਹਨ ਕਿ ਅਕਾਲੀ ਸਰਕਾਰ ਦੌਰਾਨ ਉਹਨਾਂ ਦੀ ਜਾਇਦਾਦ ਵਿੱਚ ਬੇਸਹਾਬਾ ਵਾਧਾ ਹੋਇਆ। ਵਿਜੀਲੈਂਸ ਦੀ ਗਿਰਫਤਾਰੀ ਤੋਂ ਬਾਅਦ ਮਹਾਲੀ ਦੀ ਅਦਾਲਤ ਵੱਲੋਂ ਵੀ ਉਹਨਾਂ ਨੂੰ ਪੁੱਛਗਿਛ ਦੇ ਲਈ ਇੱਕ ਹਫਤੇ ਵਾਸਤੇ ਪੁਲਿਸ ਰਿਮਾਂਡ ਉਪਰ ਭੇਜਿਆ ਹੋਇਆ ਹੈ ਅਤੇ ਹੁਣ ਉਹਨਾਂ ਨੂੰ ਦੋ ਜੁਲਾਈ ਭਾਵ ਬੁੱਧਵਾਰ ਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਵਿਜੀਲੈਂਸ ਦੀਆਂ ਟੀਮਾਂ ਇਸ ਇੱਕ ਹਫਤੇ ਦੇ ਪੁਲਿਸ ਰਿਮਾਂਡ ਦੌਰਾਨ ਮਜੀਠੀਆ ਦੀ ਜਾਇਦਾਦ ਅਤੇ ਉਸਦੇ ਕਥਿਤ ਤੌਰ ‘ਤੇ ਪਿਛਲੇ ਸਮੇਂ ਦੌਰਾਨ ਨਸ਼ਾ ਤਸਕਰਾਂ ਦੇ ਨਾਲ ਸਬੰਧਾਂ ਦੇ ਬਾਰੇ ਵੱਧ ਤੋਂ ਵੱਧ ਜਾਣਕਾਰੀ ਇਕੱਠੀ ਕਰਨ ਵਿੱਚ ਲੱਗੀਆਂ ਹੋਈਆਂ ਹਨ ਤਾਂ ਕਿ ਉਹ ਇਹਨਾਂ ਨੂੰ ਅਦਾਲਤ ਸਾਹਮਣੇ ਪੇਸ਼ ਕਰਕੇ ਮੁੜ ਪੁਲਿਸ ਰਿਮਾਂਡ ਹਾਸਿਲ ਕਰ ਸਕਣ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

Our Visitor

1911651