Mukatsar News: ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਸ਼ਨੀਵਾਰ ਨੂੰ ਵਾਪਰੀ ਇੱਕ ਘਟਨਾ ਦੇ ਵਿਚ ਆੜਤੀ ਵੱਲੋਂ 10 ਦਿਨ ਪਹਿਲਾਂ ਘਰ ਦੇ ਕੰਮ ਲਈ ਰੱਖੀ ਇੱਕ ਨੇਪਾਲਣ ਲੜਕੀ ਲੱਖਾਂ ਰੁਪਏ ਦੀ ਨਗਦੀ ਤੇ ਗਹਿਣੇ ਲੈ ਕੇ ਫ਼ਰਾਰ ਹੋ ਗਈ। ਪੁਲਿਸ ਵੱਲੋਂ ਬੇਸ਼ੱਕ ਇਸ ਮਾਮਲੇ ਵਿਚ ਬਿਆਨ ਦਰਜ਼ ਕਰਕੇ ਕਾਨੂੰਨੀ ਕਾਰਵਾਈ ਕਰਕੇ ਜਾਂਚ ਵਿੱਢ ਦਿੱਤੀ ਗਈ ਹੈ ਪ੍ਰੰਤੂ ਨੌਕਰਾਣੀ ਦਾ ਕੋਈ ਦਸਤਾਵੇਜ਼ ਨਾਂ ਹੋਣ ਕਾਰਨ ਉਸਦੀ ਪਹਿਚਾਣ ਕਰਨੀ ਵੀ ਔਖੀ ਹੋਈ ਪਈ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਬਿਨ੍ਹਾਂ ਵੈਰਾਫ਼ਾਈ ਕੀਤੇ ਕਿਸੇ ਨੂੰ ਆਪਣੇ ਘਰ ਰੱਖਣਾ ਜਾਂ ਕੰਮ ਦੇਣ ਦਾ ਅੰਜ਼ਾਮ ਇਸ ਤਰ੍ਹਾਂ ਖ਼ਤਰਨਾਕ ਹੋ ਸਕਦਾ ਹੈ। ਸੂਚਨਾ ਆੜਤੀ ਵਿਨੋਦ ਜੱਗਾ ਤੇ ਉਸਦੀ ਪਤਨੀ ਬਿਰਲਾ ਮਿੱਲ ਕਲੌਨੀ ਇਲਾਕੇ ਵਿਚ ਰਹਿੰਦੇ ਹਨ। ਬਜੁਰਗ ਹੋਣ ਕਾਰਨ ਉਨ੍ਹਾਂ ਵੱਲੋਂ ਕਰੀਬ 10 ਦਿਨ ਪਹਿਲਾਂ ਹੀ ਇੱਕ ਨੌਜਵਾਨ ਲੜਕੀ ਨੂੰ ਘਰ ਦੇ ਕੰਮ ਲਈ ਰੱਖਿਆ ਸੀ ਪ੍ਰੰਤੂ ਲੜਕੀ ਨੂੰ ਕੰਮ ‘ਤੇ ਰੱਖਣ ਸਮੇਂ ਨਾਂ ਹੀ ਉਸਦਾ ਕੋਈ ਦਸਤਾਵੇਜ਼ ਲਿਆ ਤੇ ਨਾਂ ਹੀ ਇਸਦੀ ਸੂਚਨਾ ਪੁਲਿਸ ਨੂੰ ਦਿੱਤੀ।
ਇਹ ਵੀ ਪੜ੍ਹੋ ਮਗਨਰੇਗਾ ਨੂੰ ਬਹਾਲ ਕਰਵਾਉਣ ਤੇ ਜੀ ਰਾਮ ਜੀ ਐਕਟ ਨੂੰ ਰੱਦ ਕਰਵਾਉਣ ਲਈ ਖੇਤ ਮਜਦੂਰ ਸਭਾ ਨੇ ਦਿੱਤਾ ਮੰਗ ਪੱਤਰ
ਇਸ ਦੌਰਾਨ ਜਦ ਆੜਤੀ ਆਪਣੀ ਆੜਤ ਦੀ ਦੁਕਾਨ ‘ਤੇ ਆਇਆ ਹੋਇਆ ਸੀ ਤਾਂ ਉਕਤ ਨੌਕਰਾਣੀ ਨੇ ਉਸਦੀ ਪਤਨੀ ਅਤੇ ਘਰ ਵਿਚ ਆਈ ਇੱਕ ਹੋਰ ਔਰਤ ਨੂੰ ਚਾਹ ਬਣਾ ਕੇ ਪਿਆਈ। ਚਾਹ ਨਸ਼ੀਲੀ ਹੋਣ ਕਾਰਨ ਦੋਨੋਂ ਬੇਹੋਸ਼ ਹੋ ਗਈਆਂ, ਇਸ ਦੌਰਾਨ ਘਰ ਵਿਚ ਦੋ ਜਣੇ ਆਏ ਤੇ ਅੱਧੇ ਘੰਟੇ ਬਾਅਦ ਕਰੀਬ 5 ਲੱਖ ਰੁਪਏ ਦੀ ਨਕਦੀ ਅਤੇ 3 ਤੋਲੇ ਸੋਨੇ ਸਮੇਤ ਹੋਰ ਕੀਮਤੀ ਸਮਾਨ ਚੋਰੀ ਕਰਕੇ ਭੱਜ ਗਏ। ਵੱਡੀ ਗੱਲ ਇਹ ਵੀ ਹੈ ਇਹ ਚੋਰ ਜਾਂਦੇ ਸਮੇਂ ਆੜਤੀ ਦੀ ਘਰ ਵਿਚ ਖੜੀ ਸਕੂਟੀ ਲੈ ਕੇ ਫ਼ਰਾਰ ਹੋਏ। ਹਾਲਾਂਕਿ ਇਹ ਘਟਨਾ ਘਰ ਅਤੇ ਗਲੀ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ ਪ੍ਰੰਤੂ ਖ਼ਬਰ ਲਿਖੇ ਜਾਣ ਤੱਕ ਉਨ੍ਹਾਂ ਦਾ ਕੋਈ ਸੁਰਾਗ ਨਹੀਂ ਲੱਗਿਆ। ਥਾਣਾ ਸਿਟੀ ਦੇ ਐਸਐਚਓ ਹਰਪ੍ਰੀਤ ਸਿੰਘ ਨੇ ਮੀਡੀਆਂ ਨੂੰ ਦਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਲੋਕਾਂ ਨੂੰ ਇਸ ਘਟਨਾ ਤੋਂ ਸਬਕ ਲੈਂਦਿਆਂ ਆਪਣੇ ਘਰ ਜਾਂ ਪੀਜੀ ਵਿਚ ਰੱਖੇ ਜਾਣ ਵਾਲੇ ਹਰ ਵਿਅਕਤੀ ਦੀ ਜਾਣਕਾਰੀ ਪੁਲਿਸ ਨੂੰ ਦੇਣ ਅਤੇ ਉਨ੍ਹਾਂ ਦੇ ਦਸਤਾਵੇਜ਼ਾਂ ਦੀ ਜਾਂਚ ਕਰਵਾਉਣ ਦੀ ਵੀ ਅਪੀਲ ਕੀਤੀ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।




