Saturday, May 23, 2026
Home Blog Page 645

ਵੱਡੀ ਖਬਰ; ਵਿਜੀਲੈਂਸ ਨੇ ਬਿਕਰਮ ਮਜੀਠਿਆ ਨੂੰ ਹਿਰਾਸਤ ‘ਚ ਲਿਆ, ਬੀਤੀ ਰਾਤ ਦਰਜ਼ ਕੀਤਾ ਸੀ ਪਰਚਾ ਦਰਜ਼

0

👉ਛਾਪੇਮਾਰੀ ਦੌਰਾਨ ਅੰਮ੍ਰਿਤਸਰ ਦੇ ਗਰੀਨ ਐਵਨਿਊ ਨੂੰ ਪੁਲਿਸ ਛਾਉਣੀ ਵਿਚ ਕੀਤਾ ਤਬਦੀਲ

ਅੰਮ੍ਰਿਤਸਰ: ਵਿਜੀਲੈਂਸ ਬਿਊਰੋ ਵੱਲੋਂ ਬੁੱਧਵਾਰ ਦੁਪਿਹਰ ਸਮੇਂ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠਿਆ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਪਤਾ ਲੱਗਿਆ ਹੈ ਕਿ ਉਨ੍ਹਾਂ ਨੂੰ ਮੁਹਾਲੀ ਲੈ ਕੇ ਜਾਇਆ ਰਿਹਾ। ਸੂਤਰਾਂ ਦੇ ਮੁਤਾਬਕ ਬੀਤੀ ਰਾਤ ਹੀ ਵਿਜੀਲੈਂਸ ਵੱਲੋਂ ਮਜੀਠਿਆ ਦੇ ਖਿਲਾਫ਼ ਗੈਰ-ਕਾਨੂੰਨੀ ਤਰੀਕੇ ਦੇ ਨਾਲ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ਹੇਠ ਪਰਚਾ ਦਰਜ਼ ਕੀਤਾ ਹੈ। ਜਿਸਤੋਂ ਬਾਅਦ ਅੱਜ ਸਵੇਰ ਸਮੇਂ ਹੀ ਦਰਜ਼ਨਾਂ ਦੀ ਤਾਦਾਦ ਵਿਚ ਵਿਜੀਲੈਂਸ ਦੀਆਂ ਟੀਮਾਂ ਐਸਐਸਪੀ ਲਖਵੀਰ ਸਿੰਘ ਦੀ ਅਗਵਾਈ ਹੇਠ ਮਜੀਠਿਆ ਦੇ ਘਰ ਪੁੱਜ ਗਈਆਂ।

ਇਹ ਵੀ ਪੜ੍ਹੋ Big News; ਆਸ਼ੂ ਦੀ ਹੋਈ ਹਾਰ ਤੋਂ ਬਾਅਦ Punjab Congress ਦੇ ਹੋਰ ਸਾਬਕਾ ਵਿਧਾਇਕਾਂ ਨੇ ਦਿੱਤਾ ਅਸਤੀਫ਼ਾ!

ਇਸ ਦੌਰਾਨ ਦੋਨਾਂ ਧਿਰਾਂ ਵਿਚਕਾਰ ਕਾਫ਼ੀ ਬਹਿਸਬਾਜ਼ੀ ਹੋਈ, ਜੋ ਹੁਣ ਸ਼ੋਸਲ ਮੀਡੀਆ ‘ਤੇ ਵੀ ਦਿਖਾਈ ਦੇ ਰਹੀ ਹੈ। ਇਸ ਮੌਕੇ ਮਜੀਠਿਆ ਦੇ ਸਮਰਥਕਾਂ ਦੇ ਵੱਡੀ ਗਿਣਤੀ ਵਿਚ ਇਕੱਠੀ ਹੋਣ ਦੀ ਸੂਹ ਮਿਲਦਿਆਂ ਹੀ ਅੰਮ੍ਰਿਤਸਰ ਪੁਲਿਸ ਵੱਲੋਂ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਵੱਡੀ ਤਾਦਾਦ ਵਿਚ ਮਜੀਠਿਆ ਦੇ ਘਰ ਨੂੰ ਜਾਂਦੇ ਹਰ ਰਾਸਤੇ ਉਪਰ ਬੈਰੀਗੇਡਿੰਗ ਕਰਕੇ ਨਾਕੇਬੰਦੀ ਕਰ ਦਿੱਤੀ ਅਤੇ ਨਾਲ ਹੀ ਪੁਲਿਸ ਮੁਲਾਜਮ ਤੈਨਾਤ ਕਰ ਦਿੱਤੇ। ਇਸ ਦੌਰਾਨ ਉਨ੍ਹਾਂ ਦੀ ਪਤਨੀ ਤੇ ਮਜੀਠਾ ਹਲਕੇ ਤੋਂ ਵਿਧਾਇਕ ਗਨੀਵ ਕੌਰ ਨੇ ਵੀ ਵਿਜੀਲੈਂਸ ਦੀ ਇਸ ਕਾਰਵਾਈ ਦਾ ਵਿਰੋਧ ਕੀਤਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਵੱਖ-ਵੱਖ ਦੇਸ਼ਾਂ ਦੇ ਵਿਦਿਆਰਥੀਆਂ ਲਈ ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ “ਗ੍ਰੈਜ਼ੂਏਸ਼ਨ ਸਮਾਰੋਹ” ਆਯੋਜਿਤ

0

Talwandi Sabo:ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਅਫ਼ਰੀਕਾ ਤੇ ਵੱਖ-ਵੱਖ ਦੇਸ਼ਾਂ ਦੇ ਵਿਦਿਆਰਥੀਆਂ ਲਈ “ਗ੍ਰੈਜ਼ੂਏਸ਼ਨ ਸਮਾਰੋਹ” ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਮੁੱਖ ਮਹਿਮਾਨ ਪ੍ਰੋ.(ਡਾ.) ਰਾਮੇਸ਼ਵਰ ਸਿੰਘ ਉਪ ਕੁਲਪਤੀ ਵੱਲੋਂ ਜ਼ਿੰਮਬਾਬਵੇ, ਨਾਈਜੀਰੀਆ, ਤਨਜਾਨੀਆ, ਘਾਨਾ, ਲੇਸੋਥੋ, ਮਾਲਾਵੀ, ਕੈਮਰੂਨ ਤੇ ਵੱਖ-ਵੱਖ ਦੇਸ਼ਾਂ ਦੇ ਵਿਦਿਆਰਥੀਆਂ ਨੂੰ ਗ੍ਰੈਜ਼ੂਏਟ ਤੇ ਅੰਡਰ ਗ੍ਰੈਜ਼ੂਏਟ ਕੋਰਸਾਂ ਦੀਆਂ ਡਿਗਰੀਆਂ ਵੰਡੀਆਂ ਗਈਆਂ। ਇਸ ਮੌਕੇ ਮੁੱਖ ਮਹਿਮਾਨ ਡਾ. ਸਿੰਘ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਜੀ.ਕੇ.ਯੂ. ਵਿੱਚ ਤੁਹਾਡੇ ਵੱਲੋਂ ਕੀਤੀ ਗਈ ਮਿਹਨਤ, ਸਮਰਪਣ ਅਤੇ ਅਰਜਿਤ ਕੀਤਾ ਗਿਆ ਗਿਆਨ ਅਫ਼ਰੀਕਾ ਦਾ ਭਵਿੱਖ ਸੰਵਾਰਨ, ਲੋਕਾਂ ਦੀ ਭਲਾਈ ਅਤੇ ਸਫਲਤਾ ਦੀਆਂ ਨਵੀਆਂ ਕਹਾਣੀਆਂ ਲਿਖਦਾ ਪ੍ਰਤੀਤ ਹੋਣਾ ਚਾਹੀਦਾ ਹੈ।

ਇਹ ਵੀ ਪੜ੍ਹੋ ਵਿਜੀਲੈਂਸ ਵੱਲੋਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠਿਆ ਦੇ ਘਰ ਛਾਪੇਮਾਰੀ,ਦੇਖੋ ਵੀਡੀਓ

ਉਨ੍ਹਾਂ ਕਿਹਾ ਕਿ ਦੁਨੀਆਂ ਹੁਣ ਬਦਲਾਵ ਦੇ ਦੌਰ ਵਿੱਚ ਗੁਜ਼ਰ ਰਹੀ ਹੈ। ਇਸ ਲਈ ਤੁਹਾਡੇ ਵੱਲੋਂ ਕੀਤੀਆਂ ਗਈਆਂ ਨਵੀਆਂ ਕਾਢਾਂ, ਆਰਟੀਫਿਸ਼ੀਅਲ ਇੰਟੈਲੀਜੈਂਸ (ਏ.ਆਈ.), ਰਾਬੋਟਿਕ ਦੇ ਖੇਤਰ ਵਿੱਚ ਕੀਤਾ ਗਿਆ ਕੰਮ, ਉਦਯੋਗਾਂ ਅਤੇ ਦੇਸ਼ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਹੋਣਾ ਚਾਹੀਦਾ ਹੈ। ਉਨ੍ਹਾਂ ਅਫ਼ਰੀਕੀ ਵਿਦਿਆਰਥੀਆਂ ਵੱਲੋਂ ਤਲਵੰਡੀ ਸਾਬੋ ਦੇ ਲੋਕਾਂ ਨਾਲ ਪਾਈ ਸੱਭਿਆਚਾਰਕ ਸਾਂਝ ਅਤੇ ਭਾਈਚਾਰੇ ਦੀ ਸ਼ਲਾਘਾ ਕੀਤੀ ਤੇ ਅਮੀਰ ਪੰਜਾਬੀ ਵਿਰਸੇ ਦੀ ਯਾਦ ਨੂੰ ਆਪਣੇ ਨਾਲ ਲੈ ਕੇ ਜਾਣ ਲਈ ਕਿਹਾ।

ਇਹ ਵੀ ਪੜ੍ਹੋ Big News; ਆਸ਼ੂ ਦੀ ਹੋਈ ਹਾਰ ਤੋਂ ਬਾਅਦ Punjab Congress ਦੇ ਹੋਰ ਸਾਬਕਾ ਵਿਧਾਇਕਾਂ ਨੇ ਦਿੱਤਾ ਅਸਤੀਫ਼ਾ!

ਵਿਸ਼ੇਸ਼ ਮਹਿਮਾਨ ਡਾ. ਪੀਯੂਸ਼ ਵਰਮਾ ਰਜਿਸਟਰਾਰ ਨੇ ਵਿਦਿਆਰਥੀਆਂ ਵੱਲੋਂ ਵਿਦਿਆ ਦੇ ਖੇਤਰ ਵਿੱਚ ਦਿਨ ਰਾਤ ਕੀਤੀ ਗਈ ਅਣਥੱਕ ਮਿਹਨਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹੁਣ ਉਨ੍ਹਾਂ ਦੀ ਸੰਘਰਸ਼ਮਈ ਜ਼ਿੰਦਗੀ ਸ਼ੁਰੂ ਹੋਵੇਗੀ ਜਿਸ ਲਈ ਉਨ੍ਹਾਂ ਵਿਦਿਆਰਥੀਆਂ ਨੂੰ ਆਪਣਾ ਮਨੋਬਲ ਚੜ੍ਹਦੀ ਕਲਾ ਵਿੱਚ ਰੱਖਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਸੁਪਨੇ ਸਾਕਾਰ ਕਰਨ ਅਤੇ ਨਿੱਗਰ ਸਮਾਜ ਦੇ ਨਿਰਮਾਣ ਲਈ ਸਖ਼ਤ ਮਿਹਨਤ ਕਰਨ ਦੀ ਪ੍ਰੇਰਣਾ ਦਿੱਤੀ।ਸਮਾਰੋਹ ਵਿੱਚ ਵਿਸ਼ੇਸ਼ ਤੌਰ ਤੇ ਡੀਨ ਅਕਾਦਮਿਕ ਤੇ ਖੋਜ, ਵੱਖ-ਵੱਖ ਵਿਭਾਗਾਂ ਦੇ ਡੀਨ, ਅਤੇ ਫੈਕਲਟੀ ਮੈਂਬਰਾਂ ਨੇ ਸ਼ਿਰਕਤ ਕੀਤੀ। ਡਾ. ਵਿਕਾਸ ਗੁਪਤਾ, ਡਾਇਰੈਕਟਰ ਆਈ.ਈ.ਡੀ. ਤੇ ਡਾ. ਜੀਨੀਅਸ ਵਾਲੀਆ ਦਾ ਮੰਚ ਸੰਚਾਲਨ ਕਾਬਿਲ-ਏ-ਤਾਰੀਫ਼ ਰਿਹਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਵਿਜੀਲੈਂਸ ਵੱਲੋਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠਿਆ ਦੇ ਘਰ ਛਾਪੇਮਾਰੀ,ਦੇਖੋ ਵੀਡੀਓ

0

Amritsar News: ਪਿਛਲੇ ਕੁੱਝ ਸਮੇਂ ਤੋਂ ਚਰਚਾ ਵਿਚ ਚੱਲ ਰਹੇ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠਿਆ ਦੇ ਘਰ ਅੱਜ ਬੁੱਧਵਾਰ ਤੜਕਸਾਰ ਵਿਜੀਲੈਂਸ ਬਿਊਰੋ ਦੀ ਟੀਮ ਵੱਲੋਂ ਛਾਪੇਮਾਰੀ ਕੀਤੀ ਗਈ। ਹਾਲਾਂਕਿ ਇਸ ਛਾਪੇਮਾਰੀ ਦਾ ਹਾਲੇ ਤੱਕ ਕੋਈ ਕਾਰਨ ਪਤਾ ਨਹੀਂ ਨਹੀਂ ਲੱਗ ਸਕਿਆ ਪ੍ਰੰਤੂ ਖਬਰ ਲਿਖੇ ਜਾਣ ਤੱਕ ਇਹ ਛਾਪੇਮਾਰੀ ਜਾਰੀ ਹੈ। ਇਸ ਦੌਰਾਨ ਵਿਜੀਲੈਂਸ ਦੇ ਅਧਿਕਾਰੀਆਂ ਨਾਲ ਬਹਿਸ ਕਰਦਿਆਂ ਸਾਬਕਾ ਮੰਤਰੀ ਦੀ ਇੱਕ ਵੀਡੀਓ ਵੀ ਵਾਈਰਲ ਹੋ ਰਹੀ ਹੈ।

ਇਹ ਵੀ ਪੜ੍ਹੋ Big News; ਆਸ਼ੂ ਦੀ ਹੋਈ ਹਾਰ ਤੋਂ ਬਾਅਦ Punjab Congress ਦੇ ਹੋਰ ਸਾਬਕਾ ਵਿਧਾਇਕਾਂ ਨੇ ਦਿੱਤਾ ਅਸਤੀਫ਼ਾ!

ਇਸ ਦੌਰਾਨ ਦੋਨਾਂ ਧਿਰਾਂ ਵਿਚਕਾਰ ਕਾਫ਼ੀ ਬਹਿਸਬਾਜ਼ੀ ਵੀ ਹੋਈ, ਜੋਕਿ ਖੁਦ ਸਾਬਕਾ ਮੰਤਰੀ ਸੋਸਲ ਮੀਡੀਆ ‘ਤੇ ਵੀ ਵਾਈਰਲ ਹੋ ਰਹੀ ਹੈ। ਸਾਬਕਾ ਮੰਤਰੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਬਹੁਤ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਜਦੋਂ ਨਸ਼ਿਆਂ ਦੇ ਝੂਠੇ ਕੇਸ ਵਿਚ ਉਸਦੇ ਖਿਲਾਫ਼ ਸਰਕਾਰ ਨੂੰ ਕੁਝ ਨਹੀਂ ਲੱਭਾ ਤਾਂ ਹੁਣ ਮੇਰੇ ਖਿਲਾਫ਼ ਇਕ ਨਵਾਂ ਝੂਠਾ ਕੇਸ ਦਰਜ ਕਰਨ ਦੀ ਤਿਆਰੀ ਹੈ। ਜਿਸਦੇ ਚੱਲਦੇ ਹੀ ਵਿਜੀਲੈਂਸ ਦੇ SSP ਦੀ ਅਗਵਾਈ ਹੇਠ ਟੀਮ ਨੇ ਮੇਰੇ ਛਾਪੇਮਾਰੀ ਕੀਤੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

Big News; ਆਸ਼ੂ ਦੀ ਹੋਈ ਹਾਰ ਤੋਂ ਬਾਅਦ Punjab Congress ਦੇ ਹੋਰ ਸਾਬਕਾ ਵਿਧਾਇਕਾਂ ਨੇ ਦਿੱਤਾ ਅਸਤੀਫ਼ਾ!

0

Punjab News: ਲੁਧਿਆਣਾ ਪੱਛਮੀ ਹਲਕੇ ਦੀ ਹੋਈ ਉਪ ਚੋਣ ਵਿਚ ਕਾਂਗਰਸ ਪਾਰਟੀ ਨੂੰ ਮਿਲੀ ਨਮੋਸ਼ੀ ਭਰੀ ਹਾਰ ਤੋਂ ਬਾਅਦ ਪੰਜਾਬ ਕਾਂਗਰਸ ਦੇ ਦੋ ਸੀਨੀਅਰ ਆਗੂਆਂ ਤੇ ਸਾਬਕਾ ਵਿਧਾਇਕਾਂ ਨੇ ਪਾਰਟੀ ਦੇ ਅਹੁੱਦੇਦਾਰੀਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ। ਜਲੰਧਰ ਛਾਉਣੀ ਦੇ Ex ਵਿਧਾਇਕ ਪ੍ਰਗਟ ਸਿੰਘ ਅਤੇ ਫ਼ਰੀਦਕੋਟ ਦੇ ਸਾਬਕਾ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਉਰਫ਼ ਕਿੱਕੀ ਢਿੱਲੋਂ ਨੇ ਪੰਜਾਬ ਕਾਂਗਰਸ ਦੇ ਉੱਪ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ। ਪਾਰਟੀ ਦੇ ਉੱਚ ਸੂਤਰਾਂ ਮੁਤਾਬਕ ਦੋਨਾਂ ਆਗੂਆਂ ਨੇ ਬੀਤੀ ਦੇਰ ਰਾਤ ਆਪਣੇ ਅਸਤੀਫ਼ੇ ਪੰਜਾਬ ਦੇ ਕੌਮੀ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੂੰ ਭੇਜੇ ਹਨ।

ਇਹ ਵੀ ਪੜ੍ਹੋ Chandigarh Mayor Election : ਚੰਡੀਗੜ੍ਹ ਮੇਅਰ ਚੋਣ ਦਾ ਬਦਲਿਆ ਤਰੀਕਾ, ਹੁਣ ਇਸ ਤਰ੍ਹਾਂ ਪੈਣਗੀਆਂ ਵੋਟਾਂ

ਚਰਚਾ ਮੁਤਾਬਕ ਭਾਰਤ ਭੂਸ਼ਣ ਆਸ਼ੂ ਦੇ ਸਮਰਥਕ ਮੰਨੇ ਜਾਂਦੇ ਇੰਨ੍ਹਾਂ ਦੋਨਾਂ ਆਗੂਆਂ ਨੇ ਆਸ਼ੂ ਦੀ ਹਾਰ ਤੋਂ ਬਾਅਦ ਇਹ ਫੈਸਲਾ ਲਿਆ ਹੈ। ਜਿਕਰਯੋਗ ਹੈ ਕਿ ਇਸਤੋਂ ਪਹਿਲਾਂ ਖੁਦ ਸ਼੍ਰੀ ਆਸ਼ੂ ਵੀ ਪੰਜਾਬ ਕਾਂਗਰਸ ਦੇ ਕਾਰਜ਼ਕਾਰੀ ਪ੍ਧਾਨ ਦੇ ਅਹੁੱਦੇ ਤੋਂ ਅਸਤੀਫ਼ਾ ਦੇ ਚੁੱਕੇ ਹਨ। ਇੱਥੇ ਦਸਣਾ ਬਣਦਾ ਹੈ ਕਿ ਪੰਜਾਬ ਕਾਂਗਰਸ ਮੌਜੂਦਾ ਸਮੇਂ ਦੋ ਖੇਮਿਆਂ ਵਿਚ ਵੰਡੀ ਨਜ਼ਰ ਆ ਰਹੀ ਹੈ। ਆਸ਼ੂ ਧੜਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਲ ਖੜਾ ਹੈ, ਜੋ ਸਾਲ 2027 ਦੀਆਂ ਚੋਣਾਂ ਵਿਚ ਮੁੜ ਮੁੱਖ ਮੰਤਰੀ ਦੇ ਅਹੁੱਦੇ ਦੀ ਉਮੀਦ ਰੱਖ ਰਹੇ ਹਨ।

ਇਹ ਵੀ ਪੜ੍ਹੋ ਲੁਧਿਆਣਾ ਪੱਛਮੀ ਉਪ ਚੋਣ; ਵੜਿੰਗ ਦਾ ਦਾਅਵਾ ‘ਆਪ-ਭਾਜਪਾ’ ਵਿਚਾਲੇ ਹੋਇਆ ਸੀ ਗੁਪਤ ਸਮਝੌਤਾ

ਦੂਜੇ ਪਾਸੇ ਪ੍ਰਤਾਪ ਸਿੰਘ ਬਾਜਵਾ ਧੜਾ ਬਣ ਗਿਆ ਹੈ, ਜਿਸਦੇ ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਇਲਾਵਾ ਮਾਝਾ ਬ੍ਰਿਗੇਡ ਵੀ ਜੁੜ ਗਈ ਹੈ, ਜਿਸਦੇ ਵਿਚ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ,ਸਾਬਕਾ ਮੰਤਰੀ ਸੁਖਵਿੰਦਰ ਸਿੰਘ ਸੁੱਖ ਸਰਕਾਰੀਆ ਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਆਦਿ ਧੜੱਲੇਦਾਰ ਆਗੂ ਹਨ। ਇੱਥੇ ਇਹ ਵੀ ਜਿਕਰ ਕਰਨਾ ਬਣਦਾ ਹੈ ਕਿ ਇਸ ਉਪ ਚੋਣ ਦੇ ਵਿਚ ਆਸ਼ੂ ਉਪਰ ਆਪਣੇ ਪ੍ਰਧਾਨ ਸਹਿਤ ਵਿਰੋਧੀ ਪਾਰਟੀ ਦੇ ਆਗੂ ਨ੍ਵੰ ਚੋਣ ਪ੍ਰਚਾਰ ਲਈ ਸੱਦਾ ਨਾ ਦੇਣ ਬਾਰੇ ਚਰਚਾ ਉੱਠੀ ਸੀ, ਜਿਸ ਕਾਰਨ ਇੰਨ੍ਹਾਂ ਆਗੂਆਂ ਨੇ ਚੋਣਾਂ ਤੋਂ ਦੂਰੀ ਬਣਾਈ ਰੱਖੀ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਭਗਵੰਤ ਮਾਨ ਸਰਕਾਰ ਨੇ ਸ਼ਹਿਰੀ ਖੇਤਰਾਂ ਵਿੱਚ ਮਕੈਨੀਕਲ ਸਵੀਪਿੰਗ ਦੀ ਰਾਜ ਵਿਆਪੀ ਸ਼ੁਰੂਆਤ ਦੀ ਯੋਜਨਾ ਉਲੀਕੀ

0

👉ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਨੇ ਖਰੜ ਅਤੇ ਮੋਹਾਲੀ ਵਿੱਚ ਟਰਾਇਲ ਦਾ ਜਾਇਜ਼ਾ ਲਿਆ
SAS Nagar News:ਸਾਫ਼-ਸੁਥਰੇ ਅਤੇ ਹਰੇ-ਭਰੇ ਪੰਜਾਬ ਪ੍ਰਤੀ ਆਪਣੀ ਵਚਨਬੱਧਤਾ ਨੂੰ ਜਾਰੀ ਰੱਖਦੇ ਹੋਏ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਰਾਜ ਦੀਆਂ ਸਾਰੀਆਂ ਨਗਰ ਕੌਂਸਲਾਂ/ਨਿਗਮਾਂ (ਐਮ.ਸੀ.) ਵਿੱਚ ਮਕੈਨੀਕਲ ਸਵੀਪਿੰਗ ਲਾਗੂ ਕਰਨ ‘ਤੇ ਸਰਗਰਮੀ ਨਾਲ ਵਿਚਾਰ ਕਰ ਰਹੀ ਹੈ। ਇਹ ਪ੍ਰਗਟਾਵਾ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਨੇ ਅੱਜ ਖਰੜ ਅਤੇ ਮੋਹਾਲੀ ਦੀਆਂ ਸੜਕਾਂ ‘ਤੇ ਮਕੈਨੀਕਲ ਸਵੀਪਿੰਗ ਮਸ਼ੀਨਾਂ ਦੇ ਟ੍ਰਾਇਲ ਰਨ ਦਾ ਜਾਇਜ਼ਾ ਲੈਣ ਦੌਰਾਨ ਕਹੀ।

ਇਹ ਵੀ ਪੜ੍ਹੋ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਵੱਡੀ ਕਾਰਵਾਈ, ਆਬਕਾਰੀ ਤੇ ਕਰ ਵਿਭਾਗ ਦੀ ਅਚਨਚੇਤ ਚੈਕਿੰਗ

ਡਾ. ਰਵਜੋਤ ਸਿੰਘ ਨੇ ਦੱਸਿਆ ਕਿ ਮਕੈਨੀਕਲ ਸਵੀਪਿੰਗ ਦਾ ਉਦੇਸ਼ ਸ਼ਹਿਰਾਂ ਦੀਆਂ ਉਨ੍ਹਾਂ ਮੁੱਖ ਸੜਕਾਂ ਦੀ ਕੁਸ਼ਲ ਅਤੇ ਪ੍ਰਭਾਵਸ਼ਾਲੀ ਸਫਾਈ ਨੂੰ ਯਕੀਨੀ ਬਣਾਉਣਾ ਹੈ ਜਿੱਥੇ ਅਜਿਹੀਆਂ ਮਸ਼ੀਨਾਂ ਅਸਾਨੀ ਨਾਲ ਜਾ ਸਕਦੀਆਂ ਹਨ। ਇਸ ਪਹਿਲਕਦਮੀ ਵਿੱਚ ਦੋ ਤਰ੍ਹਾਂ ਦੀਆਂ ਮਸ਼ੀਨਾਂ ਸ਼ਾਮਲ ਹੋਣਗੀਆਂ – ਤੰਗ ਗਲੀਆਂ ਲਈ ਛੋਟੀਆਂ ਅਤੇ ਮੁੱਖ ਸੜਕਾਂ ਲਈ ਵੱਡੀਆਂ।ਉਨ੍ਹਾਂ ਸਪੱਸ਼ਟ ਕੀਤਾ ਕਿ ਮਕੈਨੀਕਲ ਸਵੀਪਿੰਗ ਨੂੰ ਅਪਣਾਉਣ ਨਾਲ ਮੌਜੂਦਾ ਸੈਨੇਟਰੀ ਕਰਮਚਾਰੀਆਂ ਦੇ ਰੁਜ਼ਗਾਰ ‘ਤੇ ਕੋਈ ਮਾੜਾ ਪ੍ਰਭਾਵ ਨਹੀਂ ਪਵੇਗਾ।

ਇਹ ਵੀ ਪੜ੍ਹੋ ਪੰਜਾਬ ਸਰਕਾਰ ਨੇ ਝੋਨੇ ਦੇ ਖਰੀਦ ਸੀਜ਼ਨ ਤੋਂ 4 ਮਹੀਨੇ ਪਹਿਲਾਂ ਤਿਆਰੀਆਂ ਵਿੱਢੀਆਂ

ਇਸ ਤੋਂ ਇਲਾਵਾ, ਸਰਕਾਰ ਇਨ੍ਹਾਂ ਮਹਿੰਗੀਆਂ ਮਸ਼ੀਨਾਂ ਨੂੰ ਸਿੱਧੇ ਤੌਰ ‘ਤੇ ਖਰੀਦਣ ਦੀ ਯੋਜਨਾ ਨਹੀਂ ਬਣਾ ਰਹੀ ਹੈ। ਇਸ ਦੀ ਬਜਾਏ, ਲਾਗਤ ਕੁਸ਼ਲਤਾ ਨੂੰ ਯਕੀਨੀ ਬਣਾਉਂਦੇ ਹੋਏ, ਕਾਰਜ ਸੰਚਾਲਨ ਅਤੇ ਰੱਖ-ਰਖਾਅ (ਓਪਰੇਟਿੰਗ ਅਤੇ ਮੈਂਟੀਨੈਂਸ) ਦੇ ਆਧਾਰ ‘ਤੇ ਕੀਤੇ ਜਾਣਗੇ।ਸਥਾਨਕ ਸਰਕਾਰਾਂ ਮੰਤਰੀ ਦੇ ਦੌਰੇ ਮੌਕੇ ਸਥਾਨਕ ਸਰਕਾਰਾਂ ਵਿਭਾਗ ਦੇ ਮੁੱਖ ਇੰਜੀਨੀਅਰ, ਅਸ਼ਵਨੀ ਚੌਧਰੀ, ਨਗਰ ਨਿਗਮ ਖਰੜ ਦੇ ਕਾਰਜਕਾਰੀ ਇੰਜੀਨੀਅਰ ਸ਼ੈਲੀ ਰਾਜ ਗਰਗ, ਨਗਰ ਨਿਗਮ ਮੋਹਾਲੀ ਦੇ ਕਾਰਜਕਾਰੀ ਇੰਜੀਨੀਅਰ, ਰਜਿੰਦਰ ਕੁਮਾਰ ਅਤੇ ਕਾਰਜਕਾਰੀ ਅਫ਼ਸਰ, ਐਮ ਸੀ ਖਰੜ, ਗੁਰਬਖਸ਼ੀਸ਼ ਸਿੰਘ ਮੌਜੂਦ ਸਨ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

Chandigarh Mayor Election : ਚੰਡੀਗੜ੍ਹ ਮੇਅਰ ਚੋਣ ਦਾ ਬਦਲਿਆ ਤਰੀਕਾ, ਹੁਣ ਇਸ ਤਰ੍ਹਾਂ ਪੈਣਗੀਆਂ ਵੋਟਾਂ

0

Chandigarh Mayor Election changes: ਚੰਡੀਗੜ੍ਹ ਨਗਰ ਨਿਗਮ ਦੀ ਰਾਜਨੀਤੀ ਵਿੱਚ 29 ਸਾਲਾਂ ਬਾਅਦ ਇੱਕ ਵੱਡਾ ਤੇ ਇਤਿਹਾਸਿਕ ਬਦਲਾਅ ਹੋਣ ਜਾ ਰਿਹਾ ਹੈ। ਹੁਣ ਮੇਅਰ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਗੁਪਤ ਵੋਟਿੰਗ ਦੀ ਬਜਾਏ ਹੱਥ ਖੜੇ ਕਰਕੇ ਕੀਤੀ ਜਾਵੇਗੀ। ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਨੇ ਇਸ ਐਕਟ ਵਿੱਚ ਸੋਧ ਨੂੰ ਮਜ਼ਦੂਰੀ ਦੇ ਦਿੱਤੀ ਹੈ। ਇਹ ਫ਼ੈਸਲਾ ਅਨਿਲ ਮਸੀਹ ਵਿਵਾਦ ਅਤੇ ਸੁਪਰੀਮ ਕੋਰਟ ਦੀਆਂ ਸਖ਼ਤ ਟਿੱਪਣੀਆਂ ਤੋਂ ਬਾਅਦ ਲਿਆ ਗਿਆ ਹੈ। ਹੁਣ ਅਗਲੀ ਮੇਅਰ ਚੋਣ ਵਿਚ ਇਹ ਨਵੀਂ ਪ੍ਰਣਾਲੀ ਲਾਗੂ ਕੀਤੀ ਜਾਵੇਗੀ।

ਇਹ ਵੀ ਪੜ੍ਹੋ ਮੇਅਰ ਮਹਿਤਾ ਦਾ ਵੱਡਾ ਫੈਸਲਾ: ਬਠਿੰਡਾ ਸ਼ਹਿਰ ਵਿੱਚ ਹੁਣ ਵਾਰਡ ਵਾਈਜ਼ ਹੋਣਗੇ ਖੇਡ ਟੂਰਨਾਮੈਂਟ

ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਬੀਤੇ ਮੰਗਲਵਾਰ ਨੂੰ ਨਗਰ ਨਿਗਮ ਚੰਡੀਗੜ੍ਹ ਨਿਯਮ 1996 ਦੇ ਨਿਯਮ ਛੇ ਵਿੱਚ ਸੋਧ ਕਰਦੇ ਹੋਏ ਇਸ ਦੀ ਮਨਜ਼ੂਰੀ ਦੇ ਦਿੱਤੀ ਹੈ।ਅਨਿਲ ਮਸੀਹ ਮਾਮਲੇ ਤੋਂ ਬਾਅਦ, ਸਵਾਲ ਉੱਠੇ ਸਨ ਕਿ ਜਦੋਂ ਸਿਰਫ 35 ਕੌਂਸਲਰਾਂ ਨੂੰ ਵੋਟ ਪਾਉਣੀ ਪੈਂਦੀ ਹੈ ਅਤੇ ਉਹ ਸਾਰੇ ਕੌਂਸਲਰ ਇੱਕ ਪਾਰਟੀ ਦੇ ਚਿੰਨ੍ਹ ‘ਤੇ ਚੋਣ ਜਿੱਤ ਚੁੱਕੇ ਹਨ। ਅਜਿਹੀ ਸਥਿਤੀ ਵਿੱਚ, ਗੁਪਤ ਵੋਟਿੰਗ ਕਿਉਂ ਕੀਤੀ ਜਾਂਦੀ ਹੈ। ਇਸ ਦੀ ਬਜਾਏ, ਹੱਥ ਚੁੱਕ ਕੇ ਚੋਣਾਂ ਕਰਵਾਉਣ ਦੀ ਮੰਗ ਕੀਤੀ ਗਈ।

ਇਹ ਵੀ ਪੜ੍ਹੋ ਪੰਜਾਬ ਦੀ ਧਰੋਹਰ ਸੰਭਾਲਣ ਵਾਲੇ ਪੁਰਾਲੇਖ ਵਿਭਾਗ ਦੀ ਹੋਵੇਗੀ ਕਾਇਆਂਕਲਪ-ਤਰੁਨਪ੍ਰੀਤ ਸਿੰਘ ਸੌਂਦ

ਸਾਬਕਾ ਮੇਅਰ ਕੁਲਦੀਪ ਕੁਮਾਰ ਦੇ ਕਾਰਜਕਾਲ ਦੌਰਾਨ, ਅਕਤੂਬਰ 2024 ਵਿੱਚ ਨਗਰ ਨਿਗਮ ਸਦਨ ਵਿੱਚ ਇੱਕ ਪ੍ਰਸਤਾਵ ਪਾਸ ਕੀਤਾ ਗਿਆ ਸੀ। ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਵੀ ਇਸਦਾ ਸਮਰਥਨ ਕੀਤਾ ਸੀ। ਕੁਲਦੀਪ ਕੁਮਾਰ ਨੇ ਜਨਵਰੀ 2025 ਵਿੱਚ ਸੁਪਰੀਮ ਕੋਰਟ ਵਿੱਚ ਇੱਕ ਪਟੀਸ਼ਨ ਵੀ ਦਾਇਰ ਕੀਤੀ ਸੀ ਜਿਸ ਵਿੱਚ ਗੁਪਤ ਵੋਟਿੰਗ ਨੂੰ ਹਟਾਉਣ ਦੀ ਮੰਗ ਕੀਤੀ ਗਈ ਸੀ, ਜਿਸਨੂੰ ਸੁਪਰੀਮ ਕੋਰਟ ਨੇ ਇਹ ਕਹਿ ਕੇ ਰੱਦ ਕਰ ਦਿੱਤਾ ਸੀ ਕਿ ਇਹ ਫੈਸਲਾ ਪ੍ਰਸ਼ਾਸਨ ਨੂੰ ਲੈਣਾ ਪਵੇਗਾ। ਇਸ ਤੋਂ ਬਾਅਦ ਪ੍ਰਸ਼ਾਸਨ ਨੇ ਇਸ ‘ਤੇ ਵਿਚਾਰ ਕਰਨਾ ਸ਼ੁਰੂ ਕਰ ਦਿੱਤਾ। ਡਿਪਟੀ ਕਮਿਸ਼ਨਰ ਦਫ਼ਤਰ ਨੇ ਆਪਣਾ ਪ੍ਰਸਤਾਵ ਤਿਆਰ ਕੀਤਾ ਅਤੇ ਹੁਣ ਪ੍ਰਸ਼ਾਸਕ ਨੇ ਇਸਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਇਸਨੂੰ ਲਾਗੂ ਕਰ ਦਿੱਤਾ ਹੈ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਜ਼ਿਲ੍ਹਾ ਭਾਜਪਾ ਨੇ ਡਾ.ਸ਼ਿਆਮਾ ਪ੍ਰਸਾਦ ਮੁਖਰਜੀ ਦਾ ਬਲੀਦਾਨ ਦਿਵਸ ਮਨਾਇਆ

0

👉ਡਾ. ਮੁਖਰਜੀ ਨੇ ਧਾਰਾ 370 ਦਾ ਵਿਰੋਧ ਕੀਤਾ ਸੀ – ਸਰੂਪ ਚੰਦ ਸਿੰਗਲਾ
Bathinda News:ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਬਠਿੰਡਾ ਦੀ ਟੀਮ ਵੱਲੋਂ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਦੀ ਅਗਵਾਈ ਹੇਠ ਡਾ.ਸ਼ਿਆਮਾ ਪ੍ਰਸਾਦ ਮੁਖਰਜੀ ਦਾ ਬਲੀਦਾਨ ਦਿਵਸ ਮਨਾਇਆ ਗਿਆ।ਬਠਿੰਡਾ ਦੇ ਸੰਗਤ ਮੰਡਲ ਵਿੱਚ ਵੀ ਸਰੂਪ ਚੰਦ ਸਿੰਗਲਾ ਦੀ ਅਗਵਾਈ ਹੇਠ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।

ਇਹ ਵੀ ਪੜ੍ਹੋ Ludhiana ਉਪ ਚੋਣ ‘ਚ ਜਿੱਤ ਤੋਂ ਬਾਅਦ ਪੰਜਾਬ ਕੈਬਨਿਟ ਵਿਚ ਫ਼ੇਰਬਦਲ ਦੀ ਚਰਚਾ

ਇਸ ਮੌਕੇ ਸੀਨੀਅਰ ਸੂਬਾ ਭਾਜਪਾ ਆਗੂ ਦਰਸ਼ਨ ਸਿੰਘ ਨੈਣੇਵਾਲ ਮੁੱਖ ਮਹਿਮਾਨ ਵਜੋਂ ਮੌਜੂਦ ਸਨ ਅਤੇ ਉਨ੍ਹਾਂ ਨੇ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਉਨ੍ਹਾਂ ਦੇ ਨਕਸ਼ੇ-ਕਦਮਾਂ ‘ਤੇ ਚੱਲਣ ਦਾ ਸੱਦਾ ਦਿੱਤਾ। ਇਸ ਮੌਕੇ ਸੰਬੋਧਨ ਕਰਦਿਆਂ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੀ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਲੁਧਿਆਣਾ ਪੱਛਮੀ ਉਪ ਚੋਣ; ਵੜਿੰਗ ਦਾ ਦਾਅਵਾ ‘ਆਪ-ਭਾਜਪਾ’ ਵਿਚਾਲੇ ਹੋਇਆ ਸੀ ਗੁਪਤ ਸਮਝੌਤਾ

👉ਕਾਂਗਰਸ ਵਿਰੁੱਧ ਭਾਜਪਾ ‘ਆਪ’ ਨੂੰ ਕਰ ਰਹੀ ਹੈ ਪ੍ਰਮੋਟ,ਕਿਹਾ ਪੰਜਾਬ ਵਿੱਚ ਕਾਂਗਰਸ ਵਿੱਚ ਪੂਰੀ ਤਰ੍ਹਾਂ ਇਕਜੁੱਟ
Ludhiana News: 23 ਜੂਨ ਨੂੰ ਲੁਧਿਆਣਾ ਪੱਛਮੀ ਹਲਕੇ ਦੀ ਉਪ ਚੋਣ ਦੇ ਸਾਹਮਣੇ ਆਏ ਨਤੀਜਿਆਂ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਵਿਚਕਾਰ ਇੱਕ ਗੁਪਤ ਸਮਝੌਤਾ ਹੋਣ ਦਾ ਦਾਅਵਾ ਕੀਤਾ ਹੈ।

ਇੱਕ ਜਾਰੀ ਰਿਆਨ ਵਿਚ ਉਨ੍ਹਾਂ ਦਾਅਵਾ ਕੀਤਾ ਕਿ ਦੋਵੇਂ ਪਾਰਟੀਆਂ ਇਕੱਠੀਆਂ ਹੋ ਗਈਆਂ ਸਨ, ਕਿਉਂਕਿ ਦੋਵੇਂ ਪੰਜਾਬ ਅਤੇ ਗੁਜਰਾਤ ਵਿੱਚ ਕਾਂਗਰਸ ਤੋਂ ਡਰਦੀਆਂ ਸਨ ਅਤੇ ਭਾਜਪਾ ਕਾਂਗਰਸ ਨੂੰ ਸਿਆਸੀ ਠਿੱਬੀ ਲਗਾਉਣ ਲਈ ਆਮ ਆਦਮੀ ਪਾਰਟੀ ਨੂੰ ਮਜਬੂਤ ਕਰ ਰਹੀ ਹੈ।

ਇਹ ਵੀ ਪੜ੍ਹੋ Ludhiana ਉਪ ਚੋਣ ‘ਚ ਜਿੱਤ ਤੋਂ ਬਾਅਦ ਪੰਜਾਬ ਕੈਬਨਿਟ ਵਿਚ ਫ਼ੇਰਬਦਲ ਦੀ ਚਰਚਾ

ਇਸਦੇ ਨਾਲ ਹੀ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਪਾਰਟੀ ਵਿੱਚ ਕਿਸੇ ਵੀ ਧੜੇਬੰਦੀ ਬਾਰੇ ਅਟਕਲਾਂ ਨੂੰ ਖਾਰਜ ਕਰ ਦਿੱਤਾ, ਜਿਸਨੂੰ ਲੁਧਿਆਣਾ ਪੱਛਮੀ ਵਿਧਾਨ ਸਭਾ ਜ਼ਿਮਨੀ ਚੋਣ ਵਿੱਚ ਪਾਰਟੀ ਦੀ ਹਾਰ ਦਾ ਕਾਰਨ ਦੱਸਿਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਕਾਂਗਰਸ ਕਿਸੇ ਅੰਦਰੂਨੀ ਲੜਾਈ ਕਾਰਨ ਨਹੀਂ ਹਾਰੀ ਹੈ, ਕਾਂਗਰਸ ਇਸ ਲਈ ਹਾਰੀ ਕਿਉਂਕਿ ‘ਆਪ’ ਅਤੇ ਭਾਜਪਾ ਸਾਡੇ ਵਿਰੁੱਧ ਇਕੱਠੇ ਹੋ ਗਏ ਸਨ। ਉਨ੍ਹਾਂ ਕਿਹਾ ਕਿ ਭਾਜਪਾ ਵਲੋਂ ਆਪਣੀਆਂ ਵੋਟਾਂ ਦਾ ਕਾਫ਼ੀ ਹਿੱਸਾ ‘ਆਪ’ ਉਮੀਦਵਾਰ ਨੂੰ ਟ੍ਰਾਂਸਫਰ ਕੀਤਾ ਗਿਆ ਸੀ।

ਇਹ ਵੀ ਪੜ੍ਹੋ ਪੰਜਾਬ ਛੱਡਣ ਤੋਂ ਬਾਅਦ ਵੀ ਕੁਲਹੜ ਪੀਜ਼ਾ ਮੁੜ ਚਰਚਾ ‘ਚ, ਸਹਿਜ ਅਰੋੜਾ ਨੇ ਜਾਰੀ ਕੀਤੀ ਵੀਡੀਓ

ਉਨ੍ਹਾਂ ਦੱਸਿਆ ਕਿ ਸਾਲ 2024 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਸਿਰਫ ਇਕ ਸਾਲ ਅੰਦਰ ਭਾਜਪਾ ਦਾ ਵੋਟ ਸ਼ੇਅਰ ਅੱਧਾ ਘੱਟ ਗਿਆ। ਜਦਕਿ ਇਸਦੇ ਉਲਟ ‘ਆਪ’ ਦਾ ਵੋਟ ਪ੍ਰਤੀਸ਼ਤ ਇਨ੍ਹਾਂ ਚੋਣਾਂ ਵਿੱਚ ਮਿਲੀ ਵੋਟ ਪ੍ਰਤੀਸ਼ਤ ਨਾਲੋਂ ਦੁੱਗਣਾ ਹੋ ਗਿਆ।

ਉਨ੍ਹਾਂ ਨੇ ਵੇਰਵੇ ਦਿੰਦੇ ਹੋਏ, ਕਿਹਾ ਕਿ 2024 ਦੀਆਂ ਆਮ ਚੋਣਾਂ ਵਿੱਚ ਲੁਧਿਆਣਾ ਪੱਛਮੀ ਵਿੱਚ ਭਾਜਪਾ ਦਾ ਵੋਟ ਪ੍ਰਤੀਸ਼ਤ 41 ਪ੍ਰਤੀਸ਼ਤ ਸੀ, ਜੋ ਇਸ ਵਾਰ ਘੱਟ ਕੇ 22 ਪ੍ਰਤੀਸ਼ਤ ਰਹਿ ਗਿਆ। ਜਦਕਿ 2024 ਵਿੱਚ ‘ਆਪ’ ਦਾ ਵੋਟ ਪ੍ਰਤੀਸ਼ਤ 20 ਪ੍ਰਤੀਸ਼ਤ ਸੀ, ਜੋ ਇਸ ਵਾਰ 39 ਪ੍ਰਤੀਸ਼ਤ ਹੋ ਗਿਆ।

ਇਸ ਦੇ ਮੁਕਾਬਲੇ, ਕਾਂਗਰਸ ਦਾ ਵੋਟ ਪ੍ਰਤੀਸ਼ਤ ਲਗਭਗ ਉਹੀ ਰਿਹਾ, ਕਿਉਂਕਿ 2024 ਵਿੱਚ ਇਹ 28 ਪ੍ਰਤੀਸ਼ਤ ਸੀ, ਜਦੋਂ ਕਿ ਇਸ ਵਾਰ ਇਹ 27 ਪ੍ਰਤੀਸ਼ਤ ਰਿਹਾ ਹੈ।

ਇਹ ਵੀ ਪੜ੍ਹੋ ਪੁਲਿਸ ਮੁਕਾਬਲੇ ਵਿਚ ਗੈਂਗਸਟਰ ਢੇਰ, ਸਬ ਇੰਸਪੈਕਟਰ ਤੇ ਏਐਸਆਈ ਵੀ ਹੋਏ ਜਖਮੀ

ਉਨ੍ਹਾਂ ਕਿਹਾ ਕਿ ਕਾਰਨ ਕਿਸੇ ਤੋਂ ਵੀ ਨਹੀਂ ਛਿਪਿਆ ਹੈ, ਕਿਉਂਕਿ ਭਾਜਪਾ ਨੇ ਜਾਣਬੁੱਝ ਕੇ ਆਪਣੇ ਉਮੀਦਵਾਰ ਦਾ ਐਲਾਨ ਕਰਨ ਵਿੱਚ ਦੇਰੀ ਕੀਤੀ ਅਤੇ ਸਹੀ ਢੰਗ ਨਾਲ ਪ੍ਰਚਾਰ ਵੀ ਨਹੀਂ ਕੀਤਾ।

ਇਸ ਤੋਂ ਇਲਾਵਾ, ਬਿਨ੍ਹਾਂ ਕਿਸੇ ਦਾ ਨਾਂਮ ਲਏ ਰਾਜਾ ਵੜਿੰਗ ਨੇ ਇਹ ਵੀ ਮਹੱਤਵਪੂਰਨ ਟਿੱਪਣੀ ਕੀਤੀ ਕਿ ਪੰਜਾਬ ਦੇ ਇੱਕ ਸੀਨੀਅਰ ਭਾਜਪਾ ਆਗੂ ਅਤੇ ਇੱਕ ਸੀਨੀਅਰ ‘ਆਪ’ ਆਗੂ ਵਿਚਕਾਰ ਨੇੜਲੇ ਦੋਸਤਾਨਾ ਸਬੰਧ ਬਹੁਤ ਜਾਣੇ-ਪਛਾਣੇ ਹਨ।ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਦਾਅਵਾ ਕੀਤਾ ਕਿ ਨਾ ਸਿਰਫ਼ ਪੰਜਾਬ ਵਿੱਚ, ਸਗੋਂ ਗੁਜਰਾਤ ਵਿੱਚ ਵੀ ਭਾਜਪਾ ਕਾਂਗਰਸ ਦੇ ਵਿਰੁੱਧ ‘ਆਪ’ ਨੂੰ ਅੱਗੇ ਵਧਾ ਰਹੀ ਹੈ।

ਉਨ੍ਹਾਂ ਕਿਹਾ ਕਿ ਭਾਜਪਾ ਨੇ ਜਾਣਬੁੱਝ ਕੇ ਵਿਸਾਵਦਰ ਵਿਧਾਨ ਸਭਾ ਹਲਕੇ ਵਿੱਚ ‘ਆਪ’ ਦੇ ਖਿਲਾਫ ਇੱਕ ਨਵੇਂ ਉਮੀਦਵਾਰ ਨੂੰ ਮੈਦਾਨ ਵਿੱਚ ਉਤਾਰਿਆ, ਜਿਸ ਨਾਲ ‘ਆਪ’ ਦੀ ਜਿੱਤ ਨੂੰ ਸੌਖਾ ਬਣਾਇਆ ਗਿਆ, ਤਾਂ ਜੋ ਕਾਂਗਰਸ ਨਾਲ ਵਿਰੋਧੀ ਧਿਰ ਦੀ ਜਗ੍ਹਾ ਹਾਸਲ ਕਰਨ ਵਿੱਚ ਮਦਦ ਮਿਲ ਸਕੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਮੇਅਰ ਮਹਿਤਾ ਦਾ ਵੱਡਾ ਫੈਸਲਾ: ਬਠਿੰਡਾ ਸ਼ਹਿਰ ਵਿੱਚ ਹੁਣ ਵਾਰਡ ਵਾਈਜ਼ ਹੋਣਗੇ ਖੇਡ ਟੂਰਨਾਮੈਂਟ

👉ਕੌਂਸਲਰਾਂ ਦੇ ਸਹਿਯੋਗ ਨਾਲ, ਨਸ਼ਿਆਂ ਦੇ ਖਾਤਮੇ ਲਈ ਹਰ ਵਾਰਡ ਵਿੱਚ ਕਰਵਾਏ ਜਾਣਗੇ ਕ੍ਰਿਕਟ ਅਤੇ ਖੇਡ ਟੂਰਨਾਮੈਂਟ: ਮੇਅਰ ਪਦਮਜੀਤ ਸਿੰਘ ਮਹਿਤਾ
Bathinda News: ਨੌਜਵਾਨਾਂ ਨੂੰ ਖੇਡਾਂ ਨਾਲ ਜੋੜਣ ਅਤੇ ਨਸ਼ਿਆਂ ਤੋਂ ਦੂਰ ਰੱਖਣ ਦੇ ਲਈ ਮੇਅਰ ਪਦਮਜੀਤ ਸਿੰਘ ਮਹਿਤਾ ਦੀ ਅਗਵਾਈ ਹੇਠ ਨਗਰ ਨਿਗਮ ਨੇ ਵੱਡਾ ਫੈਸਲਾ ਲਿਆ ਹੈ।ਇਸ ਫੈਸਲੇ ਤਹਿਤ ਹੁਣ ਬਠਿੰਡਾ ਸ਼ਹਿਰ ਦੇ 50 ਵਾਰਡਾਂ ਵਿੱਚ ਕ੍ਰਿਕਟ ਅਤੇ ਖੇਡ ਟੂਰਨਾਮੈਂਟ ਕਰਵਾਏ ਜਾਣਗੇ।

ਇਸ ਫੈਸਲੇ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਮੇਅਰ ਸ਼੍ਰੀ ਮਹਿਤਾ ਨੇ ਦਸਿਆ ਕਿ ਨਸ਼ਿਆਂ ਦੇ ਖਾਤਮੇ ਲਈ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਬਹੁਤ ਜ਼ਰੂਰੀ ਹੈ, ਜਿਸ ਲਈ ਉਨ੍ਹਾਂ ਵੱਲੋਂ ਬਠਿੰਡਾ ਸ਼ਹਿਰ ਦੇ ਸਾਰੇ ਕੌਂਸਲਰਾਂ ਨਾਲ ਮੀਟਿੰਗ ਕਰਨ ਤੋਂ ਬਾਅਦ ਫੈਸਲਾ ਲਿਆ ਗਿਆ ਹੈ ਕਿ ਬਠਿੰਡਾ ਦੇ ਸਾਰੇ 50 ਵਾਰਡਾਂ ਵਿੱਚ ਵਾਰਡ ਵਾਰ ਖੇਡ ਟੂਰਨਾਮੈਂਟ ਕਰਵਾਏ ਜਾਣ।

ਇਹ ਵੀ ਪੜ੍ਹੋ Ludhiana ਉਪ ਚੋਣ ‘ਚ ਜਿੱਤ ਤੋਂ ਬਾਅਦ ਪੰਜਾਬ ਕੈਬਨਿਟ ਵਿਚ ਫ਼ੇਰਬਦਲ ਦੀ ਚਰਚਾ

ਉਨ੍ਹਾਂ ਕਿਹਾ ਕਿ ਜਲਦੀ ਹੀ ਸਾਰੇ ਕੌਂਸਲਰਾਂ ਦੇ ਸਹਿਯੋਗ ਨਾਲ ਹਰ ਵਾਰਡ ਵਿਚ ਕ੍ਰਿਕਟ ਟੂਰਨਾਮੈਂਟ ਸ਼ੁਰੂ ਕੀਤੇ ਜਾ ਰਹੇ ਹਨ, ਜਿਸ ਤੋਂ ਬਾਅਦ ਉਕਤ ਟੂਰਨਾਮੈਂਟ ਵਿੱਚ ਹਰ ਖੇਡ ਨੂੰ ਸ਼ਾਮਲ ਕੀਤਾ ਜਾਵੇਗਾ।

ਮੇਅਰ ਸ੍ਰੀ ਮਹਿਤਾ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਨਸ਼ਿਆਂ ਨੂੰ ਜੜ੍ਹੋਂ ਖਤਮ ਕਰਨ ਲਈ ‘ਯੁੱਧ ਨਸ਼ਿਆਂ ਵਿਰੁੱਧ’ ਨਸ਼ਾ ਵਿਰੋਧੀ ਮੁਹਿੰਮ ਸ਼ੁਰੂ ਕੀਤੀ ਹੈ, ਜਿਸ ਤਹਿਤ ਪੰਜਾਬ ਵਿੱਚ ਨਸ਼ਾ ਤਸਕਰਾਂ ਵਿਰੁੱਧ ਜੰਗੀ ਪੱਧਰ ‘ਤੇ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਉਕਤ ਮੁਹਿੰਮ ਤਹਿਤ ਪੰਜਾਬ ਵਿੱਚ ਪਹਿਲੀ ਵਾਰ ਬੱਚਿਆਂ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਬਠਿੰਡਾ ਸ਼ਹਿਰ ਵਿੱਚ ਵੱਡੇ ਪੱਧਰ ‘ਤੇ ਵਾਰਡ ਵਾਰ ਖੇਡ ਟੂਰਨਾਮੈਂਟ ਕਰਵਾਏ ਜਾਣਗੇ, ਜਿਸ ਲਈ ਕੌਂਸਲਰਾਂ ਦੇ ਸਹਿਯੋਗ ਨਾਲ ਹਰੇਕ ਵਾਰਡ ਵਿੱਚ ਹਰੇਕ ਖੇਡ ਲਈ ਹਰੇਕ ਉਮਰ ਵਰਗ ਦੀਆਂ ਟੀਮਾਂ ਬਣਾਈਆਂ ਜਾਣਗੀਆਂ।ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਕ੍ਰਿਕਟ ਟੂਰਨਾਮੈਂਟ ਸ਼ੁਰੂ ਹੋਣਗੇ ਅਤੇ ਉਸ ਤੋਂ ਬਾਅਦ ਟੂਰਨਾਮੈਂਟ ਵਿੱਚ ਹੋਰ ਖੇਡਾਂ ਸ਼ਾਮਲ ਕੀਤੀਆਂ ਜਾਣਗੀਆਂ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

DAV College Bathinda ਦੇ MSc ਕੈਮਿਸਟਰੀ ਦੇ Students ਨੇ ਯੂਨੀਵਰਸਿਟੀ ਪ੍ਰੀਖਿਆਵਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ

0

Bathinda News: DAV College Bathinda ਦੇ ਐਮ.ਐਸ.ਸੀ. (ਰਸਾਇਣ ਵਿਗਿਆਨ) ਦੇ ਵਿਦਿਆਰਥੀਆਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਪ੍ਰੀਖਿਆਵਾਂ ਵਿੱਚ ਮਿਸਾਲੀ ਨਤੀਜੇ ਪ੍ਰਾਪਤ ਕੀਤੇ। ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਕਾਲਜ ਦਾ ਨਾਮ ਰੌਸ਼ਨ ਕੀਤਾ। ਪ੍ਰਿਯੰਕਾ ਸਿੰਗਲਾ ਨੇ ਪਹਿਲਾ ਸਥਾਨ, ਰਮਨ ਨੇ ਦੂਜਾ ਸਥਾਨ ਅਤੇ ਸਨੇਹ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਇਹ ਵੀ ਪੜ੍ਹੋ ਪੰਜਾਬ ਛੱਡਣ ਤੋਂ ਬਾਅਦ ਵੀ ਕੁਲਹੜ ਪੀਜ਼ਾ ਮੁੜ ਚਰਚਾ ‘ਚ, ਸਹਿਜ ਅਰੋੜਾ ਨੇ ਜਾਰੀ ਕੀਤੀ ਵੀਡੀਓ

ਕਾਲਜ ਦੇ ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਨਿਰੰਤਰ ਯਤਨਾਂ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ, ਅਧਿਆਪਕਾਂ ਅਤੇ ਪ੍ਰਸ਼ਾਸਨ ਦੇ ਸਾਂਝੇ ਯਤਨਾਂ ਨੇ ਸੰਸਥਾ ਦੀ ਸ਼ਾਨ ਵਧਾਈ ਹੈ। ਉਨ੍ਹਾਂ ਨੇ ਪ੍ਰੋਫੈਸਰ ਮੀਤੂ ਐਸ. ਵਧਵਾ, ਮੁਖੀ, ਕੈਮਿਸਟਰੀ ਵਿਭਾਗ ਅਤੇ ਫੈਕਲਟੀ ਮੈਂਬਰਾਂ ਦੀ ਮਿਹਨਤ,ਵਿਦਿਆਰਥੀਆਂ ਦਾ ਮਾਰਗਦਰਸ਼ਨ ਕਰਨ‌‌ ਅਤੇ ਸਿੱਖਿਆ ਦੇਣ ਲਈ ਸ਼ਲਾਘਾ ਕੀਤੀ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

Our Visitor

1911871