Home Blog Page 665

ਹੱਥੀਂ ਸਫਾਈ ਤੋਂ ਮਸ਼ੀਨਾਂ ਵੱਲ; ਸੀਵਰਾਂ ਦੀ ਹੱਥੀਂ ਸਫ਼ਾਈ ਨੂੰ ਖ਼ਤਮ ਕਰਨ ਲਈ ਉੱਨਤ ਉਪਕਰਨ ਅਪਣਾਉਣ ਵਾਲਾ ਪੰਜਾਬ ਮੋਹਰੀ ਸੂਬਾ ਬਣਿਆ

0

👉ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਅਤਿ-ਆਧੁਨਿਕ ਮਸ਼ੀਨਾਂ ਨੂੰ ਦਿੱਤੀ ਹਰੀ ਝੰਡੀ
ਡਾ. ਰਵਜੋਤ ਸਿੰਘ ਵੱਲੋਂ ਦੁਖਦਾਈ ਜਹਾਜ਼ ਹਾਦਸੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ
Chandigarh News:ਸ਼ਹਿਰੀ ਸਵੱਛਤਾ ਨੂੰ ਆਧੁਨਿਕ ਬਣਾਉਣ ਦੀ ਦਿਸ਼ਾਂ ਵਿੱਚ ਇਤਿਹਾਸਕ ਪਹਿਲਕਦਮੀ ਕਰਦਿਆਂ, ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਨੇ ਅੱਜ 150 ਨਗਰਪਾਲਿਕਾਵਾਂ ਲਈ 39.56 ਕਰੋੜ ਰੁਪਏ ਦੀ ਲਾਗਤ ਵਾਲੀਆਂ 730 ਉੱਨਤ ਸਫਾਈ ਮਸ਼ੀਨਾਂ ਦੇ ਬੇੜੇ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ, ਜੋ ਸੂਬੇ ਭਰ ਵਿੱਚ ਸੀਵਰਾਂ ਦੀ ਹੱਥੀਂ ਸਫਾਈ ਤੋਂ ਮਸ਼ੀਨੀ ਸਫਾਈ ਵੱਲ ਇੱਕ ਫੈਸਲਾਕੁੰਨ ਕਦਮ ਹੈ।ਇਸ ਵਿਆਪਕ ਮਸ਼ੀਨੀਕਰਨ ਪ੍ਰੋਗਰਾਮ ਵਿੱਚ ਅਜਿਹੇ ਵਿਸ਼ੇਸ਼ ਉਪਕਰਣ ਸ਼ਾਮਲ ਹਨ ਜੋ ਸਫਾਈ ਸਬੰਧੀ ਹਰ ਚੁਣੌਤੀ ਨੂੰ ਹੱਲ ਕਰਨ ਲਈ ਤਿਆਰ ਕੀਤੇ ਗਏ ਅਤੇ ਸੀਵਰ ਲਾਈਨਾਂ ਵਿੱਚ ਮਨੁੱਖੀ ਦਾਖਲੇ ਦੀ ਜ਼ਰੂਰਤ ਨੂੰ ਖਤਮ ਕਰਦੇ ਹਨ। ਇਸ ਫਲੀਟ ਵਿੱਚ ਜੈਟਿੰਗ-ਕਮ-ਸੈਕਸ਼ਨ ਮਸ਼ੀਨਾਂ ਸ਼ਾਮਲ ਹਨ ਜੋ ਸੀਵਰਾਂ ਵਿੱਚ ਇਕੱਠੇ ਹੋਏ ਕੂੜੇ-ਕਰਕਟ ਨੂੰ ਸਾਫ਼ ਕਰਨ ਲਈ ਸ਼ਕਤੀਸ਼ਾਲੀ ਸਕੱਸ਼ਨ ਨਾਲ ਉੱਚ-ਦਬਾਅ ਵਾਲੇ ਪਾਣੀ ਦੇ ਜੈੱਟਾਂ ਨੂੰ ਜੋੜਦੀਆਂ ਹਨ। ਇਸ ਤੋਂ ਇਲਾਵਾ ਗ੍ਰੈਬ ਬਕੇਟ ਮਸ਼ੀਨਾਂ ਵੀ ਸ਼ਾਮਲ ਹਨ ਜੋ ਕਰਮਚਾਰੀਆਂ ਨੂੰ ਖਤਰੇ ਵਿੱਚ ਪਾਏ ਬਿਨਾਂ ਮੈਨਹੋਲਾਂ ਤੋਂ ਗਾਦ ਨੂੰ ਸੁਰੱਖਿਅਤ ਢੰਗ ਨਾਲ ਕੱਢਦੀਆਂ ਹਨ।

ਇਹ ਵੀ ਪੜ੍ਹੋ  ਪੋਲਿੰਗ ਸਟੇਸ਼ਨਾਂ ‘ਤੇ ਵੋਟਰਾਂ ਲਈ ਮੋਬਾਈਲ ਡਿਪਾਜ਼ਿਟ ਸਹੂਲਤ ਉਪਲਬਧ ਹੋਵੇਗੀ:ਜ਼ਿਲ੍ਹਾ ਚੋਣ ਅਫਸਰ ਹਿਮਾਂਸ਼ੂ ਜੈਨ

ਤੰਗ ਗਲੀਆਂ ਅਤੇ ਭੀੜ-ਭੜੱਕੇ ਵਾਲੇ ਸ਼ਹਿਰੀ ਖੇਤਰਾਂ ਲਈ, ਪ੍ਰਸ਼ਾਸਨ ਨੇ ਕੰਪੈਕਟ ਮਾਊਸ ਜੈਟਰ ਅਤੇ ਵਾਤਾਵਰਣ ਪੱਖੀ ਈ-ਰਿਕਸ਼ਾ ਮਾਊਂਟਡ ਡੀਸਿਲਟਿੰਗ ਮਸ਼ੀਨਾਂ ਤਾਇਨਾਤ ਕੀਤੀਆਂ ਹਨ ਜੋ ਬੈਟਰੀ ਪਾਵਰ ‘ਤੇ ਕੰਮ ਕਰਦੀਆਂ ਹਨ। ਸੈਨੀਟੇਸ਼ਨ ਉਪਕਰਨਾਂ ਵਿੱਚ ਟਿਕਾਊ ਰੌਡਿੰਗ ਸੈੱਟਾਂ, ਖਤਰਨਾਕ ਸਥਾਨਾਂ ਦਾ ਮੁਲਾਂਕਣ ਕਰਨ ਲਈ ਸੀਵਰ ਨਿਰੀਖਣ ਕੈਮਰੇ, ਓਵਰਫਲੋ ਸਬੰਧੀ ਐਮਰਜੈਂਸੀ ਨਾਲ ਨਜਿੱਠਣ ਲਈ ਪੰਪਿੰਗ ਸੈੱਟਾਂ ਅਤੇ ਮਕੁੰਮਲ ਸਫਾਈ ਕਾਰਜਾਂ ਦੀ ਸਮਰੱਥਾ ਵਾਲੀਆਂ ਉਦਯੋਗਿਕ-ਗ੍ਰੇਡ ਸੁਪਰ ਸਕੱਸ਼ਨ ਮਸ਼ੀਨਾਂ ਸ਼ਾਮਲ ਕੀਤੀਆਂ ਗਈਆਂ ਹਨ।ਡਾ. ਸਿੰਘ ਨੇ ਕਿਹਾ ਕਿ ਇਹ ਤਕਨੀਕੀ ਬਦਲਾਅ ਸਰਕਾਰ ਦੀ ਕਾਮਿਆਂ ਦੀ ਭਲਾਈ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ, “ਇਹ ਮਸ਼ੀਨਾਂ ਸ਼ਹਿਰੀ ਬੁਨਿਆਦੀ ਢਾਂਚੇ ਵਿੱਚ ਸਾਡੀ ਪ੍ਰਗਤੀ ਨੂੰ ਦਰਸਾਉਂਦੀਆਂ ਹਨ ਪਰ ਸਾਡਾ ਅਸਲ ਉਦੇਸ਼ ਸਫਾਈ ਕਰਮਚਾਰੀਆਂ ਦੇ ਸਨਮਾਨ ਅਤੇ ਜੀਵਨ ਦੀ ਰੱਖਿਆ ਕਰਨਾ ਹੈ।”ਸਰਕਾਰ ਵੱਲੋਂ ਕਾਮਿਆਂ ਦੀ ਸੁਰੱਖਿਆ ਲਈ ਮਜ਼ਬੂਤ ਢਾਂਚਾ ਲਾਗੂ ਕੀਤਾ ਗਿਆ ਹੈ ਜਿਸ ਵਿੱਚ ਆਧੁਨਿਕ ਸੁਰੱਖਿਆ ਉਪਕਰਣਾਂ ਦੀ ਲਾਜ਼ਮੀ ਵਿਵਸਥਾ, ਵਿਆਪਕ ਸਿਹਤ ਬੀਮਾ ਕਵਰੇਜ, ਨਿਯਮਤ ਡਾਕਟਰੀ ਜਾਂਚ ਅਤੇ ਕਰੀਅਰ ਵਿੱਚ ਪ੍ਰਗਤੀ ਸਮੇਤ ਮਸ਼ੀਨ ਸੰਚਾਲਨ ਲਈ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਸ਼ਾਮਲ ਹਨ।

ਇਹ ਵੀ ਪੜ੍ਹੋ  ਹਰਜੋਤ ਬੈਂਸ ਵੱਲੋਂ 14 ਕਰੋੜ ਰੁਪਏ ਦੀ ਲਾਗਤ ਵਾਲੇ ਹੜ੍ਹ ਸੁਰੱਖਿਆ ਪ੍ਰੋਜੈਕਟਾਂ ਨੂੰ ਜੂਨ ਦੇ ਅੰਤ ਤੱਕ ਮੁਕੰਮਲ ਕਰਨ ਦੇ ਆਦੇਸ਼

ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਸੰਗਰੂਰ ਕਲੱਸਟਰ ਵਿੱਚ 218 ਮਸ਼ੀਨਾਂ ਪਹਿਲਾਂ ਹੀ ਕਾਰਜਸ਼ੀਲ ਹਨ ਅਤੇ 39.56 ਕਰੋੜ ਰੁਪਏ ਦੀ ਲਾਗਤ ਨਾਲ ਬਾਕੀ 512 ਮਸ਼ੀਨਾਂ ਹੋਰਨਾਂ ਨਗਰ ਪਾਲਿਕਾਵਾਂ ਵਿੱਚ ਤਾਇਨਾਤ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਤਿਮਾਹੀ ਕਾਰਗੁਜ਼ਾਰੀ ਦੀ ਸਮੀਖਿਆ ਕੀਤੀ ਜਾਵੇਗੀ। ਇਹ ਪਹਿਲਕਦਮੀ ਸੀਵਰ ਲਾਈਨਾਂ ਦੀ ਹੱਥੀਂ ਸਫਾਈ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੀਆਂ ਯੋਜਨਾਵਾਂ ਨਾਲ ਸ਼ਹਿਰੀ ਸਵੱਛਤਾ ਸਬੰਧੀ ਸੁਧਾਰਾਂ ਵਿੱਚ ਪੰਜਾਬ ਨੂੰ ਮੋਹਰੀ ਸੂਬਾ ਬਣਾਉਂਦੀ ਹੈ ਅਤੇ ਕਰਮਚਾਰੀਆਂ ਦੀ ਸੁਰੱਖਿਆ ਅਤੇ ਬੁਨਿਆਦੀ ਢਾਂਚੇ ਦੇ ਪ੍ਰਬੰਧਨ ਬਾਰੇ ਨਵੇਂ ਮਾਪਦੰਡ ਸਥਾਪਤ ਕਰਦੀ ਹੈ।ਇਸ ਤੋਂ ਪਹਿਲਾਂ, ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਨੇ ਅਹਿਮਦਾਬਾਦ ਵਿੱਚ ਹੋਏ ਦੁਖਦਾਈ ਜਹਾਜ਼ ਹਾਦਸੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਜਿਸ ਵਿੱਚ ਕਈ ਲੋਕਾਂ ਨੇ ਆਪਣੀਆਂ ਜਾਨਾਂ ਗਵਾਈਆਂ ਹਨ। ਡਾ. ਸਿੰਘ ਨੇ ਕਿਹਾ, “ਮੈਂ ਇਸ ਦੁਖਦਾਈ ਘਟਨਾ ਤੋਂ ਬਹੁਤ ਦੁਖੀ ਹਾਂ ਅਤੇ ਪੀੜਤ ਪਰਿਵਾਰਾਂ ਨਾਲ ਦਰਦ ਸਾਂਝਾ ਕਰਦਾ ਹਾਂ। ਸਾਨੂੰ ਉਨ੍ਹਾਂ ਲੋਕਾਂ ਨਾਲ ਦਿਲੀਂ ਹਮਦਰਦੀ ਹੈ ਜਿਨ੍ਹਾਂ ਨੇ ਇਸ ਦੁਖਾਂਤ ਵਿੱਚ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ ਹੈ।”

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ANTF ਦੀ ਵੱਡੀ ਸਫ਼ਲਤਾ; ਸਰਹੱਦੋਂ ਪਾਰ ਨਸ਼ਾ ਤਸਕਰੀ ਰੈਕੇਟ ਦਾ ਪਰਦਾਫ਼ਾਸ, 4.5 ਕਿਲੋਂ ਹੈਰੋਇਨ ਤੇ 11 ਲੱਖ ਦੀ ਡਰੱਗ ਮਨੀ ਬਰਾਮਦ

0

Amritsar News: ਪੰਜਾਬ ਪੁਲਿਸ ਵੱਲੋ ਨਸ਼ਿਆਂ ਵਿਰੁਧ ਵਿੱਢੀ ‘ਯੁੱਧ ਨਸ਼ਿਆ ਵਿਰੁਧ’ ਮੁਹਿੰਮ ਤਹਿਤ ਐਂਟੀ-ਨਾਰਕੋਟਿਕਸ ਟਾਸਕ ਫੋਰਸ (ANTF) ਬਾਰਡਰ ਰੇਂਜ ਅੰਮ੍ਰਿਤਸਰ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ।

ਇਸ ਵਿੰਗ ਦੀ ਟੀਮ ਨੇ ਸਰਹੱਦੋਂ ਪਾਰ ਨਸ਼ਾ ਤਸਕਰੀ ਰੈਕੇਟ ਦਾ ਪਰਦਾਫਾਸ਼ ਕਰਦੇੇ ਹੋੲੈ ਦੋ ਤਸਕਰਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋ 4.5 ਕਿਲੋਗ੍ਰਾਮ ਹੈਰੋਇਨ ਅਤੇ 11 ਲੱਖ ਰੁਪਏ ਦੇ ਡਰੱਗ ਮਨੀ ਬਰਾਮਦ ਕੀਤੀ ਹੈ। ਗ੍ਰਿਫਤਾਰ ਕੀਤੇ ਕਥਿਤ ਨਸ਼ਾ ਤਸਕਰਾਂ ਦੀ ਪਹਿਚਾਣ ਗੁਰਭੇਜ ਸਿੰਘ ਉਰਫ ਭੇਜਾ ਅਤੇ ਅਭਿਜੀਤ ਸਿੰਘ ਉਰਫ ਹੈਪੀ ਵਜੋਂ ਹੋਈ ਹੈ।

ਇਹ ਵੀ ਪੜ੍ਹੋ Insta Queen ਕੰਚਨ ਕੁਮਾਰੀ ਉਰਫ਼ ਕਮਲ ਭਾਬੀ ਦੇ ਕ.ਤ+ਲ ਮਾਮਲੇ ’ਚ ਬਠਿੰਡਾ ਦੀ ਐਸਐਸਪੀ ਦਾ ਵੱਡਾ ਖ਼ੁਲਾਸਾ

ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਗੁਰਭੇਜ ਪਾਕਿਸਤਾਨ-ਅਧਾਰਤ ਨਸ਼ਾ ਤਸਕਰ ਰਾਣਾ ਨਾਲ ਸਿੱਧੇ ਸੰਪਰਕ ਵਿੱਚ ਹੈ ਅਤੇ ਖੇਪ ਦੀ ਡਿਲੀਵਰੀ ਲਈ ਤਾਲਮੇਲ ਕਰਦਾ ਸੀ।

ਦੋਵੇਂ ਦੋਸ਼ੀ ਹੈਰੋਇਨ ਵੇਚਣ ਦੀ ਕੋਸ਼ਿਸ਼ ਕਰਦੇ ਹੋਏ ਫੜੇ ਗਏ। ਇਸ ਸਬੰਧ ਵਿਚ ਥਾਣਾ ਏ.ਐਨ.ਟੀ.ਐਫ, ਐਸ.ਏ.ਐਸ ਨਗਰ ਵਿਖੇ ਐਨ.ਡੀ.ਪੀ.ਐਸ ਐਕਟ ਤਹਿਤ ਐਫ.ਆਈ.ਆਰ ਦਰਜ ਕੀਤੀ ਗਈ ਹੈ। ਪੂਰੇ ਨੈੱਟਵਰਕ ਦਾ ਪਰਦਾਫਾਸ਼ ਕਰਨ ਲਈ ਹੋਰ ਜਾਂਚ ਜਾਰੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

46 ਨਵੀਆਂ ਅਤਿ-ਆਧੁਨਿਕ ਐਂਬੂਲੈਂਸਾਂ ਪੰਜਾਬ ਵਿੱਚ ਐਮਰਜੈਂਸੀ ਸੇਵਾਵਾਂ ਨੂੰ ਦੇਣਗੀਆਂ ਵੱਡਾ ਹੁਲਾਰਾ

0

👉15 ਮਿੰਟਾਂ ਦੇ ਅੰਦਰ-ਅੰਦਰ ਐਂਬੂਲੈਂਸ ਸੇਵਾ ਪੀੜਤਾਂ ਤੱਕ ਪਹੁੰਚ ਰਹੀ ਹੈ: ਡਾ. ਬਲਬੀਰ ਸਿੰਘ
Chandigarh News:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਸੂਬੇ ਵਿੱਚ ਸਮੇਂ ਸਿਰ, ਪਹੁੰਚਯੋਗ ਅਤੇ ਮਿਆਰੀ ਸਿਹਤ ਸੰਭਾਲ ਯਕੀਨੀ ਬਣਾਉਣ ਪ੍ਰਤੀ ਵਚਨਬੱਧਤਾ ਦੀ ਪੁਸ਼ਟੀ ਕਰਦਿਆਂ, ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ 46 ਅਤਿ-ਆਧੁਨਿਕ ਐਂਬੂਲੈਂਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਜੋ ਸੂਬੇ ਭਰ ਵਿੱਚ ਐਮਰਜੈਂਸੀ ਡਾਕਟਰੀ ਸੇਵਾਵਾਂ ਦਾ ਹੋਰ ਵਿਸਥਾਰ ਕਰਨਗੀਆਂ। ਨਵੀਆਂ ਐਂਬੂਲੈਂਸਾਂ ਸ਼ਾਮਲ ਕਰਨ ਨਾਲ ਪੰਜਾਬ ਦੇ ਐਮਰਜੈਂਸੀ ਐਂਬੂਲੈਂਸ ਫਲੀਟ ਦੀ ਗਿਣਤੀ 371 ਹੋ ਗਈ ਹੈ, ਜਿਸ ਨਾਲ ਇਸ ਦੀਆਂ ਜੀਵਨ ਰੱਖਿਅਕ ਸਮਰੱਥਾਵਾਂ ਵਿੱਚ ਕਾਫ਼ੀ ਵਾਧਾ ਹੋਇਆ ਹੈ।ਇਹਨਾਂ ਨਵੀਂਆਂ ਸ਼ਾਮਲ ਕੀਤੀਆਂ ਐਂਬੂਲੈਂਸਾਂ ਵਿੱਚ 7 ‘ਚਾਈਲਡ ਮੈਮੋਰੀਅਲ ਐਂਬੂਲੈਂਸਾਂ’ ਵੀ ਸ਼ਾਮਲ ਹਨ ਹੈ ਜੋ ਇਸ ਸਾਲ 7 ਮਈ ਨੂੰ ਸਮਾਣਾ (ਪਟਿਆਲਾ) ਵਿਖੇ ਵਾਪਰੇ ਸੜਕ ਹਾਦਸੇ ਵਿੱਚ ਦੁਖਦਾਈ ਤੌਰ ‘ਤੇ ਆਪਣੀਆਂ ਜਾਨਾਂ ਗੁਆਉਣ ਵਾਲੇ ਬੱਚਿਆਂ ਦੀ ਯਾਦ ਨੂੰ ਸਮਰਪਿਤ ਹਨ। ਅਤਿ-ਆਧੁਨਿਕ ਮੈਡੀਕਲ ਉਪਕਰਣਾਂ ਨਾਲ ਲੈਸ ਇਹ ਐਂਬੂਲੈਂਸਾਂ ਖੇਤਰ ਵਿੱਚ ਐਮਰਜੈਂਸੀ ਰਿਸਪਾਂਸ ਨੂੰ ਮਜ਼ਬੂਤ ਕਰਦੇ ਹੋਏ ਉਨ੍ਹਾਂ ਬੱਚਿਆਂ ਨੂੰ ਸ਼ਰਧਾਂਜਲੀ ਵਜੋਂ ਕੰਮ ਕਰਨਗੀਆਂ।ਹੋਰ ਵੇਰਵੇ ਸਾਂਝੇ ਕਰਦਿਆਂ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਸਾਰੀਆਂ ਨਵੀਆਂ ਸ਼ਾਮਲ ਕੀਤੀਆਂ ਗਈਆਂ ਐਂਬੂਲੈਂਸਾਂ ਅਤਿ-ਆਧੁਨਿਕ ਡਾਕਟਰੀ ਉਪਕਰਣਾਂ ਨਾਲ ਲੈਸ ਹਨ ਜਿਨ੍ਹਾਂ ਵਿੱਚ ਆਕਸੀਜਨ ਅਤੇ ਐਂਬੂ-ਬੈਗ, ਜੀਵਨ-ਰੱਖਿਅਕ ਦਵਾਈਆਂ ਅਤੇ ਤੁਰੰਤ ਰਿਸਪਾਂਸ ਨੂੰ ਯਕੀਨੀ ਬਣਾਉਣ ਲਈ ਜੀਪੀਐਸ-ਅਧਾਰਤ ਟਰੈਕਿੰਗ ਸਿਸਟਮ ਸ਼ਾਮਲ ਹੈ।

ਇਹ ਵੀ ਪੜ੍ਹੋ  ਹਰਜੋਤ ਬੈਂਸ ਵੱਲੋਂ 14 ਕਰੋੜ ਰੁਪਏ ਦੀ ਲਾਗਤ ਵਾਲੇ ਹੜ੍ਹ ਸੁਰੱਖਿਆ ਪ੍ਰੋਜੈਕਟਾਂ ਨੂੰ ਜੂਨ ਦੇ ਅੰਤ ਤੱਕ ਮੁਕੰਮਲ ਕਰਨ ਦੇ ਆਦੇਸ਼

ਉਨ੍ਹਾਂ ਕਿਹਾ ਕਿ ਸ਼ਹਿਰੀ ਖੇਤਰਾਂ ਵਿੱਚ ਐਂਬੂਲੈਂਸ ਸੇਵਾ ਪੀੜਤਾਂ ਤੱਕ 15 ਮਿੰਟ ਅਤੇ ਪੇਂਡੂ ਖੇਤਰਾਂ ਵਿੱਚ 20 ਮਿੰਟ ਵਿਚ ਪਹੁੰਚ ਰਹੀ ਹੈ, ਜੋ ਕਿ ਦੇਸ਼ ਵਿੱਚ ਸਭ ਤੋਂ ਬਿਹਤਰ ਅਤੇ ਅੰਤਰਰਾਸ਼ਟਰੀ ਮਾਪਦੰਡਾਂ ਦੇ ਮੁਤਾਬਕ ਹੈ। ਉਨ੍ਹਾਂ ਅੱਗੇ ਕਿਹਾ, “ਸਾਡਾ ਟੀਚਾ ਰਿਸਪਾਂਸ ਸਮੇਂ ਨੂੰ 10 ਮਿੰਟ ਤੱਕ ਘਟਾਉਣਾ ਅਤੇ ਇਹ ਯਕੀਨੀ ਬਣਾਉਣਾ ਹੈ ਕਿ ਗੰਭੀਰ ਦੇਖਭਾਲ ਸੇਵਾ ਗੋਲਡਨ ਆਵਰ ਅੰਦਰ ਮਰੀਜ਼ਾਂ ਤੱਕ ਪਹੁੰਚੇ।”ਜ਼ਿਕਰਯੋਗ ਹੈ ਕਿ 108 ਐਂਬੂਲੈਂਸ ਸੇਵਾ ਜੋ ਪੰਜਾਬ ਦਾ ਸਭ ਤੋਂ ਭਰੋਸੇਮੰਦ ਐਮਰਜੈਂਸੀ ਰਿਸਪਾਂਸ ਨੈੱਟਵਰਕ ਹੈ, 2011 ਵਿੱਚ ਆਪਣੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 30 ਲੱਖ ਤੋਂ ਵੱਧ ਨਾਗਰਿਕਾਂ ਨੂੰ ਸੇਵਾਵਾਂ ਦੇ ਚੁੱਕੀ ਹੈ ਅਤੇ ਹਾਦਸਿਆਂ, ਦਿਲ ਦੀਆਂ ਬਿਮਾਰੀਆਂ ਸਬੰਧੀ ਐਮਰਜੈਂਸੀਆਂ, ਮਾਵਾਂ ਦੀਆਂ ਸਿਹਤ ਸਮੱਸਿਆਵਾਂ ਅਤੇ ਹਾਦਸਿਆਂ ਦੌਰਾਨ ਗੰਭੀਰ ਦੇਖਭਾਲ ਪ੍ਰਦਾਨ ਕਰਦੀ ਹੈ। ਡਾ. ਬਲਬੀਰ ਸਿੰਘ ਨੇ ਕਿਹਾ, “108 ਸੇਵਾ ਸਾਡੀ ਐਮਰਜੈਂਸੀ ਸਿਹਤ ਸੰਭਾਲ ਪ੍ਰਣਾਲੀ ਦੀ ਰੀੜ੍ਹ ਦੀ ਹੱਡੀ ਹੈ। ਇਨ੍ਹਾਂ ਨਵੀਆਂ ਐਂਬੂਲੈਂਸਾਂ ਨਾਲ, ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਹਰ ਲੋੜਵੰਦ ਤੱਕ ਸੇਵਾਵਾਂ ਪਹੁੰਚਾਈਆਂ ਜਾਣ।”ਸਿਹਤ ਮੰਤਰੀ ਨੇ ਕਿਹਾ ਕਿ ਐਮਰਜੈਂਸੀ ਤੋਂ ਬਾਅਦ ਪਹਿਲੇ ਘੰਟੇ ਨੂੰ ‘ਗੋਲਡਨ ਆਵਰ’ ਮੰਨਿਆ ਜਾਂਦਾ ਹੈ, ਜਿੱਥੇ ਸਮੇਂ ਸਿਰ ਡਾਕਟਰੀ ਸਹਾਇਤਾ ਜਾਨਾਂ ਬਚਾ ਸਕਦੀ ਹੈ। ਉਨ੍ਹਾਂ ਕਿਹਾ ਕਿ ਸੜਕ ਸੁਰੱਖੀਆ ਫੋਰਸ (ਐਸਐਸਐਫ) ਦੇ ਨਜਦੀਕੀ ਤਾਲਮੇਲ ਨਾਲ ਕੰਮ ਕਰਨ ਵਾਲੀਆਂ 108 ਐਂਬੂਲੈਂਸਾਂ ਨੇ ਮੌਕੇ ‘ਤੇ ਤੁਰੰਤ ਡਾਕਟਰੀ ਸਹਾਇਤਾ ਪ੍ਰਦਾਨ ਕਰਕੇ ਮੌਤਾਂ ਨੂੰ ਘਟਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।ਡਾ. ਬਲਬੀਰ ਸਿੰਘ ਨੇ ਪੈਰਾਮੈਡਿਕਸ, ਡਰਾਈਵਰਾਂ ਅਤੇ ਐਮਰਜੈਂਸੀ ਰਿਸਪਾਂਡਰਾਂ ਦੀਆਂ ਸਮਰਪਿਤ ਟੀਮਾਂ ਦੀ ਉਨ੍ਹਾਂ ਦੀ ਅਣਥੱਕ ਸੇਵਾ ਲਈ ਪ੍ਰਸ਼ੰਸਾ ਵੀ ਕੀਤੀ।ਦੱਸਣਯੋਗ ਹੈ ਕਿ ਜ਼ਮੀਨੀ ਪੱਧਰ ‘ਤੇ ਐਮਰਜੈਂਸੀ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਨਵੀਆਂ ਐਂਬੂਲੈਂਸਾਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਤਾਇਨਾਤ ਕੀਤੀਆਂ ਜਾਣਗੀਆਂ।

ਇਹ ਵੀ ਪੜ੍ਹੋ  ਪੋਲਿੰਗ ਸਟੇਸ਼ਨਾਂ ‘ਤੇ ਵੋਟਰਾਂ ਲਈ ਮੋਬਾਈਲ ਡਿਪਾਜ਼ਿਟ ਸਹੂਲਤ ਉਪਲਬਧ ਹੋਵੇਗੀ:ਜ਼ਿਲ੍ਹਾ ਚੋਣ ਅਫਸਰ ਹਿਮਾਂਸ਼ੂ ਜੈਨ

ਇਨ੍ਹਾਂ ਜ਼ਿਲ੍ਹਿਆਂ ਵਿੱਚ ਬਰਨਾਲਾ (1), ਬਠਿੰਡਾ (1), ਫਰੀਦਕੋਟ (1), ਫਤਿਹਗੜ੍ਹ ਸਾਹਿਬ (3), ਫਾਜ਼ਿਲਕਾ (1), ਫਿਰੋਜ਼ਪੁਰ (1), ਗੁਰਦਾਸਪੁਰ (2), ਹੁਸ਼ਿਆਰਪੁਰ (1), ਜਲੰਧਰ (1), ਕਪੂਰਥਲਾ (2), ਲੁਧਿਆਣਾ (4), ਮਾਨਸਾ (2), ਮੋਗਾ (2), ਮੋਹਾਲੀ (2), ਮੁਕਤਸਰ ਸਾਹਿਬ (1), ਮਾਲੇਰਕੋਟਲਾ (2), ਐਸ.ਐਸ.ਐਸ. ਨਗਰ (2), ਪਠਾਨਕੋਟ (2), ਪਟਿਆਲਾ (11), ਰੂਪਨਗਰ (1), ਸੰਗਰੂਰ (2), ਤਰਨਤਾਰਨ (1) ਸ਼ਾਮਲ ਹਨ।ਇਸ ਸਮਾਗਮ ਵਿੱਚ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ (ਪੀਐਚਐਸਸੀ) ਦੇ ਚੇਅਰਮੈਨ ਰਮਨ ਬਹਿਲ, ਪ੍ਰਮੁੱਖ ਸਕੱਤਰ ਸਿਹਤ ਅਤੇ ਪਰਿਵਾਰ ਭਲਾਈ ਕੁਮਾਰ ਰਾਹੁਲ, ਪੀਐਚਐਸਸੀ ਦੇ ਮੈਨੇਜਿੰਗ ਡਾਇਰੈਟਰ ਅਮਿਤ ਤਲਵਾੜ, ਸਿਹਤ ਸੇਵਾਵਾਂ ਪੰਜਾਬ ਦੀ ਡਾਇਰੈਕਟਰ ਡਾ. ਹਿਤਿੰਦਰ ਕੌਰ, ਪਰਿਵਾਰ ਭਲਾਈ ਪੰਜਾਬ ਦੀ ਡਾਇਰੈਕਟਰ ਡਾ. ਜਸਮਿੰਦਰ ਕੌਰ, ਸਟੇਟ ਇੰਸ਼ੋਰੈਂਸ ਪੰਜਾਬ ਦੀ ਡਾਇਰੈਕਟਰ ਡਾ. ਜਸਪ੍ਰੀਤ ਕੌਰ, ਰਾਸ਼ਟਰੀ ਸਿਹਤ ਮਿਸ਼ਨ ਪੰਜਾਬ ਦੇ ਡਾਇਰੈਕਟਰ ਡਾ. ਬਲਵਿੰਦਰ ਸਿੰਘ, ਪੀਐਚਐਸਸੀ ਪ੍ਰੋਕਿਊਰਮੈਂਟ ਦੇ ਡਾਇਰੈਕਟਰ ਡਾ. ਪਵਨਪ੍ਰੀਤ ਕੌਰ, ਵਾਤਾਵਰਣ ਅਤੇ ਜਲਵਾਯੂ ਪਰਿਵਰਤਨ ਦੇ ਡਾਇਰੈਕਟਰ-ਕਮ-ਰਾਜ ਨੋਡਲ ਅਫਸਰ, ਮਿਸ਼ਨ ਤੰਦਰੁਸਤ ਪੰਜਾਬ ਡਾ. ਗੁਰਹਰਮਿੰਦਰ ਸਿੰਘ ਅਤੇ 108 ਐਂਬੂਲੈਂਸ ਸੇਵਾ ਦੇ ਪ੍ਰੋਜੈਕਟ ਹੈੱਡ ਮਨੀਸ਼ ਬੱਤਰਾ ਸ਼ਾਮਲ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਸਰੂਪ ਚੰਦ ਸਿੰਗਲਾ ਦੀ ਅਗਵਾਈ ਹੇਠ ਜ਼ਿਲ੍ਹਾ ਭਾਜਪਾ ਵੱਲੋਂ ਸਵਰਗੀ ਵਿਜੇ ਰੂਪਾਨੀ ਨੂੰ ਸ਼ਰਧਾਂਜਲੀ ਭੇਂਟ

0

👉ਭਾਜਪਾ ਨੂੰ ਮਜ਼ਬੂਤ ਕਰਨ ਲਈ ਕੀਤੇ ਗਏ ਉਨ੍ਹਾਂ ਦੇ ਕੰਮਾਂ ਨੂੰ ਯਾਦ ਕੀਤਾ ਗਿਆ
Bathinda News: ਬੀਤੇ ਕੱਲ ਅਹਿਮਦਾਬਾਦ ਵਿਖੇ ਏਅਰ ਇੰਡੀਆ ਦੇ ਕਰੈਸ਼ ਹੋਏ ਜ਼ਹਾਜ ਵਿਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਭਾਜਪਾ ਇੰਚਾਰਜ ਵਿਜੇ ਰੂਪਾਨੀ ਦਾ ਵੀ ਅਹਿਮਦਾਬਾਦ ਵਿੱਚ ਹੋਏ ਜਹਾਜ਼ ਹਾਦਸੇ ਵਿੱਚ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦੀ ਮੌਤ ਕਾਰਨ ਭਾਰਤੀ ਜਨਤਾ ਪਾਰਟੀ ਵਿੱਚ ਡੂੰਘਾ ਸੋਗ ਹੈ।

ਇਹ ਵੀ ਪੜ੍ਹੋ ਇੱਕ ਹੋਰ ਪਤਨੀ ਨੇ ‘ਆਸ਼ਕ’ ਹੱਥੋਂ ਕਰਵਾਇਆ ਪਤੀ ਦਾ ਕ.ਤ+ਲ, ਪੁਲਿਸ ਨੇ ਘੰਟਿਆਂ ’ਚ ਕੀਤੇ ਕਾਬੂ 

ਸਵਰਗੀ ਵਿਜੇ ਰੂਪਾਨੀ ਅਤੇ ਇਸ ਹਾਦਸੇ ਵਿੱਚ ਮਾਰੇ ਗਏ ਸਾਰੇ ਲੋਕਾਂ ਨੂੰ ਸ਼ਰਧਾਂਜਲੀ ਦੇਣ ਅਤੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕਰਨ bjpਲਈ, ਬਠਿੰਡਾ ਭਾਜਪਾ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਦੀ ਅਗਵਾਈ ਹੇਠ ਭਾਜਪਾ ਦਫ਼ਤਰ ਵਿੱਚ ਇੱਕ ਸ਼ਰਧਾਂਜਲੀ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਸੀਨੀਅਰ ਜ਼ਿਲ੍ਹਾ ਭਾਜਪਾ ਆਗੂ ਮੋਹਨ ਲਾਲ ਗਰਗ, ਭਾਜਪਾ ਆਗੂ ਪਰਮਪਾਲ ਕੌਰ ਮਲੂਕਾ ਅਤੇ ਸਾਰੇ ਅਹੁੱਦੇਦਾਰਾਂ ਅਤੇ ਮੈਂਬਰਾਂ ਨੇ ਸ਼ਿਰਕਤ ਕੀਤੀ ।

ਇਹ ਵੀ ਪੜ੍ਹੋ ਕੰਚਨ ਤਿਵਾੜੀ ਉਰਫ਼ ਕਮਲ ਭਾਬੀ ਦੇ ਕ.ਤ+ਲ ਤੋਂ ਬਾਅਦ ਅਸ਼ਲੀਲ ਵੀਡੀਓਜ਼ ਬਣਾਉਣ ਵਾਲਿਆਂ ’ਚ ਖੌਫ਼

ਇਸ ਮੌਕੇ 2 ਮਿੰਟ ਦਾ ਮੌਨ ਧਾਰਨ ਕਰਕੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਪਰਮਾਤਮਾ ਅੱਗੇ ਅਰਦਾਸ ਕੀਤੀ। ਇਸ ਮੌਕੇ ’ਤੇ ਬਹੁਤ ਹੀ ਭਾਵੁਕ ਸ਼ਬਦਾਂ ਵਿੱਚ ਬੋਲਦਿਆਂ ਸਰੂਪਚੰਦ ਸਿੰਗਲਾ ਨੇ ਕਿਹਾ ਕਿ ਵਿਜੇ ਰੂਪਾਨੀ ਜੀ ਦੇ ਦੇਹਾਂਤ ਨਾਲ ਭਾਜਪਾ ਨੂੰ ਅਜਿਹਾ ਘਾਟਾ ਪਿਆ ਹੈ ਜਿਸਦੀ ਭਰਪਾਈ ਕੋਈ ਨਹੀਂ ਕਰ ਸਕਦਾ। ਉਨ੍ਹਾਂ ਦੀ ਅਗਵਾਈ ਹੇਠ ਭਾਜਪਾ ਪੰਜਾਬ ਵਿੱਚ ਮਜ਼ਬੂਤ ਹੋਈ। ਉਹ ਬਹੁਤ ਹੀ ਸ਼ਾਂਤ ਅਤੇ ਦੋਸਤਾਨਾ ਵਿਅਕਤੀ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਇੱਕ ਹੋਰ ਪਤਨੀ ਨੇ ‘ਆਸ਼ਕ’ ਹੱਥੋਂ ਕਰਵਾਇਆ ਪਤੀ ਦਾ ਕ.ਤ+ਲ, ਪੁਲਿਸ ਨੇ ਘੰਟਿਆਂ ’ਚ ਕੀਤੇ ਕਾਬੂ

0

Fazilka News: ਬੀਤੀ ਰਾਤ ਫ਼ਾਜਿਲਕਾ ਦੇ ਸੀਡ ਫਾਰਮ ਅਬੋਹਰ ਵਿਖੇ ਹੋਏ ਅੰਨੇ ਕਤਲ ਦਾ ਪੁਲਿਸ ਨੇ ਪਰਦਾਫ਼ਾਸ ਕਰ ਦਿੱਤਾ ਹੈ। ਇਸ ਕਤਲ ਕਾਂਡ ਦੇ ਪਿੱਛੇ ਵੀ ਮ੍ਰਿਤਕ ਦੀ ਪਤਨੀ ਦੇ ਨਜ਼ਾਇਜ਼ ਸਬੰਧ ਸਾਹਮਣੇ ਆਏ ਹਨ, ਜਿਸਨੇ ਆਪਣੇ ਆਸ਼ਕ ਨਾਲ ਮਿਲਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਿਸ ਨੇ ਕੁਲਦੀਪ ਸਿੰਘ ਉਰਫ ਦੀਪੂ ਦੇ ਕਤਲ ਦੇ ਤਿੰਨੋ ਦੋਸ਼ੀਆਨ ਨੂੰ ਗ੍ਰਿਫਤਾਰ ਕਰ ਲਿਆ ਹੈ। ਫਾਜਿਲਕਾ ਦੇ ਸੀਨੀਅਰ ਕਪਤਾਨ ਪੁਲਿਸ ਗੁਰਮੀਤ ਸਿੰਘ ਨੇ ਦਸਿਆ ਕਿ ਇਹ ਕਤਲ ਮ੍ਰਿਤਕ ਦੀ ਪਤਨੀ ਸ਼ਿਮਲਾ ਰਾਣੀ ਨੇ ਆਪਣੇ ਨਾਜਾਇਜ਼ ਸਬੰਧਾਂ ਦੇ ਚਲਦੇ ਕਰਵਾਇਆ ਸੀ।

ਇਹ ਵੀ ਪੜ੍ਹੋ ਕੰਚਨ ਤਿਵਾੜੀ ਉਰਫ਼ ਕਮਲ ਭਾਬੀ ਦੇ ਕ.ਤ+ਲ ਤੋਂ ਬਾਅਦ ਅਸ਼ਲੀਲ ਵੀਡੀਓਜ਼ ਬਣਾਉਣ ਵਾਲਿਆਂ ’ਚ ਖੌਫ਼

ਸ਼ੁੱਕਰਵਾਰ ਨੂੰ ਇੱਥੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਐਸਐਸਪੀ ਗੁਰਮੀਤ ਸਿੰਘ ਨੇ ਦਸਿਆ ਕਿ ਅੱਜ ਥਾਣਾ ਸਿਟੀ-1 ਅਬੋਹਰ ਵਿਖੇ ਦੁਪਹਿਰ ਵਕਤ ਕਰੀਬ 1:23 ਵਜੇ ਇਤਲਾਹ ਮਿਲੀ ਸੀ ਕਿ ਕੁਲਦੀਪ ਸਿੰਘ ਉਰਫ ਦੀਪੂ ਪੁੱਤਰ ਜੀਤ ਸਿੰਘ ਵਾਸੀ ਗਲੀ ਨੰਬਰ 2/3 ਜੰਮੂ ਬਸਤੀ ਅਬੋਹਰ ਦਾ ਕਤਲ ਹੋ ਗਿਆ ਹੈ। ਕੁਲਦੀਪ ਸਿੰਘ ਦੀ ਸ਼ਾਦੀ 14 ਸਾਲ ਪਹਿਲਾਂ ਸ਼ਿਮਲਾ ਰਾਣੀ ਪੁੱਤਰੀ ਕੁੰਦਨ ਸਿੰਘ ਵਾਸੀ ਟਾਹਲੀ ਵਾਲਾ ਨੇੜੇ ਘੁਬਾਇਆ ਨਾਲ ਹੋਈ ਸੀ, ਜਿੰਨ੍ਹਾਂ ਦੇ 02 ਬੱਚੇ ਹਨ।

ਇਹ ਵੀ ਪੜ੍ਹੋ Insta Queen ਕੰਚਨ ਕੁਮਾਰੀ ਉਰਫ਼ ਕਮਲ ਭਾਬੀ ਦੇ ਕ.ਤ+ਲ ਮਾਮਲੇ ’ਚ ਬਠਿੰਡਾ ਦੀ ਐਸਐਸਪੀ ਦਾ ਵੱਡਾ ਖ਼ੁਲਾਸਾ

ਇਸ ਦੌਰਾਨ ਸ਼ਿਮਲਾ ਰਾਣੀ ਦੇ ਮੁਲਜਮ ਰਾਮ ਸਿੰਘ ਉਰਫ ਰਾਮੂ ਵਾਸੀ ਚੱਕ ਰਾਧੇ ਵਾਲਾ ਨਾਲ ਨਾਜਾਇਜ਼ ਸਬੰਧ ਬਦ ਗਏ। ਜਿਸ ਕਾਰਨ ਅਕਸਰ ਹੀ ਘਰ ਵਿਚ ਦੋਨਾਂ ਪਤੀ ਪਤਨੀ ਦਾ ਆਪਸ ਵਿਚ ਲੜ੍ਹਾਈ ਝਗੜ੍ਹਾ ਰਹਿੰਦਾ ਸੀ। ਸ਼ਿਮਲਾ ਰਾਣੀ ਨੇ ਆਪਣੇ ਪਤੀ ਨੂੰ ਰਾਸਤੇ ਵਿਚੋਂ ਹਟਾਉਣ ਦੇ ਲਈ ਆਪਣੇ ਆਸ਼ਕ ਰਾਮੂ ਨਾਲ ਮਿਲਕੇ ਯੋਜਨਾ ਬਣਾਈ ਤੇ 12 ਜੂਨ ਦੀ ਰਾਤ ਨੂੰ ਘਰੋਂ ਕੰਮ ਲਈ ਗਿਆ ਕੁਲਦੀਪ ਸਿੰਘ ਵਾਪਸ ਨਹੀਂ ਆਇਆ ਤੇ 13 ਜੂਨ ਨੂੰ ਉਸਦੀ ਲਾਸ਼ ਗੁਰੂ ਕ੍ਰਿਪਾ ਆਸ਼ਰਮ ਦੇ ਨਜ਼ਦੀਕ ਸਾਹਮਣੇ ਗਲੀ ਵਿਚ ਪਈ ਮਿਲੀ।

ਇਹ ਵੀ ਪੜ੍ਹੋ Canada News; ਬਠਿੰਡਾ ਦੇ ਵਪਾਰੀ ਦਾ ਕੈਨੇਡਾ ’ਚ ਗੋ+ਲੀ ਮਾਰ ਕੇ ਕੀਤਾ ਕ.ਤ+ਲ, ਪੁਲਿਸ ਜਾਂਚ ’ਚ ਜੁਟੀ

ਇਸ ਸਬੰਧ ਵਿਚ ਪੁਲਿਸ ਵੱਲੋਂ ਵੱਖ ਵੱਖ ਐਂਗਲਾਂ ਤੋਂ ਕੀਤੀ ਜਾਂਚ ਤੋਂ ਬਾਅਦ ਮ੍ਰਿਤਕ ਦੀ ਮਾਤਾ ਸੰਤੋ ਬਾਈ ਦੇ ਬਿਆਨ ਉਪਰ ਕਰਵਾਈ ਕਰਦਿਆਂ ਸ਼ਿਮਲਾ ਹਾਣੀ ਪਤਨੀ ਵਾਸੀ ਗਲੀ ਨੰਬਰ 03 ਜੰਮੂ ਬਸਤੀ , ਰਾਮ ਕੁਮਾਰ ਉਰਫ ਰਾਮੂ ਪੁੱਤਰ ਹਰੀ ਚੰਦ ਵਾਸੀ ਚੱਕ ਰਾਧੇ ਅਤੇ ਇੰਨ੍ਹਾਂ ਦੇ ਇੱਕ ਹੋਰ ਸਾਥੀ ਰਿੰਕੂ ਉਰਫ ਕਾਲੂ ਪੁੱਤਰ ਰਮੇਸ਼ਵਰ ਵਾਸੀ ਬੁਰਜ ਮੁਹਾਰ ਨੂੰ ਗ੍ਰਿਫਤਾਰ ਕਰ ਲਿਆ ਹੈ। ਇੰਨ੍ਹਾਂ ਖਿਲਾਫ਼ ਥਾਣਾ ਸਿਟੀ-1 ਅਬੋਹਰ ਵਿਖੇ ਮੁਕੱਦਮਾ ਨੰਬਰ 138 ਮਿਤੀ 13-06-2025 ਜੁਰਮ 103,61(2),351(3),3(5) ਬੀ.ਐਨ.ਐਸ ਐਕਟ ਤਹਿਤ ਦਰਜ਼ ਕੀਤਾ ਗਿਆ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਕੰਚਨ ਤਿਵਾੜੀ ਉਰਫ਼ ਕਮਲ ਭਾਬੀ ਦੇ ਕ.ਤ+ਲ ਤੋਂ ਬਾਅਦ ਅਸ਼ਲੀਲ ਵੀਡੀਓਜ਼ ਬਣਾਉਣ ਵਾਲਿਆਂ ’ਚ ਖੌਫ਼

0

👉ਪੇਂਡੂ ਜੱਟ ਰਿਕਾਰਡਜ਼ ਵਾਲਿਆਂ ਨੇ ਮੁਆਫ਼ੀ ਤੇ ਦੀਪਿਕਾ ਲੂਥਰਾ ਨੇ ਮੰਗੀ ਪੁਲਿਸ ਸੁਰੱਖਿਆ
Punjab News: ਸੌਖੀ ਕਮਾਈ ਦੇ ਚੱਕਰਾਂ ’ਚ ਸ਼ੋਸਲ ਮੀਡੀਆ (ਫ਼ੇਸਬੁੱਕ, ਯੂਟਿਊਬ ਅਤੇ ਇੰਸਟਾਗ੍ਰਾਮ ਆਦਿ) ਉਪਰ ਦੋਹਰੇ ਅਰਥਾਂ ਤੇ ਅਸ਼ਲੀਲ ਵੀਡੀਓਜ਼ ਪਾਉਣ ਵਾਲਿਆਂ ਵਿਚ ਹੁਣ ਕੰਚਨ ਤਿਵਾੜੀ ਉਰਫ਼ ਕਮਲ ਭਾਬੀ ਦੇ ਸਿੰਘਾਂ ਵੱਲੋਂ ਕੀਤੇ ਕਥਿਤ ਕਤਲ ਤੋਂ ਬਾਅਦ ਖੌਫ਼ ਦੇਖਣ ਨੂੰ ਮਿਲ ਰਿਹਾ। ਪੇਂਡੂ ਜੱਟ ਰਿਕਾਰਡਜ਼ ਵਾਲਿਆਂ ਨੇ ਜਿੱਥੈ ਮੁਆਫ਼ੀ ਮੰਗ ਲਈ ਹੈ, ਉਥੇ ਅੰਮ੍ਰਿਤਸਰ ਦੀ ਇੰਫ਼ਲੂਸਰ ਦੀਪਿਕਾ ਲੂਥਰਾ ਨੇ ਪੁਲਿਸ ਕੋਲੋਂ ਸੁਰੱਖਿਆ ਮੰਗੀ ਹੈ।

ਇਹ ਵੀ ਪੜ੍ਹੋ Insta Queen ਕੰਚਨ ਕੁਮਾਰੀ ਉਰਫ਼ ਕਮਲ ਭਾਬੀ ਦੇ ਕ.ਤ+ਲ ਮਾਮਲੇ ’ਚ ਬਠਿੰਡਾ ਦੀ ਐਸਐਸਪੀ ਦਾ ਵੱਡਾ ਖ਼ੁਲਾਸਾ 

ਬਠਿੰਡਾ ਪੁਲਿਸ ਦੀ ਤਫ਼ਤੀਸ ਦੌਰਾਨ ਕੰਚਨ ਤਿਵਾੜੀ ਦੇ ਕਤਲ ਮਾਮਲੇ ਵਿਚ ਮੁੱਖ ਸਾਜਸ਼ਘਾੜੇ ਦੇ ਰੂਪ ’ਚ ਸਾਹਮਣੇ ਆਏ ਸਿੱਖ ਆਗੁੂ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਵੱਲੋਂ ਜਾਰੀ ਇੱਕ ਵੀਡੀਓ ਵਿਚ ਸਪੱਸ਼ਟ ਤੌਰ ’ਤੇ ਉਨ੍ਹਾਂ ਦੀਪਿਕਾ ਲੂਥਰਾ ਸਹਿਤ ਦੋ-ਅਰਥੇ ਅਤੇ ਅਸ਼ਲੀਲ ਕੰਟੈਂਟ ਪਾਉਣ ਵਾਲੇ ਹੋਰਨਾਂ ਸੋਸ਼ਲ ਮੀਡੀਆ ਇੰਫ਼ਲੂਸਰਾਂ ਨੂੰ ਸੁਧਰ ਜਾਣ ਦੀ ਚੇਤਾਵਨੀ ਦਿੱਤੀ ਹੈ। ਇਸ ਵੀਡੀਓ ਵਿਚ ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਉਸਦਾ ਕਿਸੇ ਨਾਲ ਕੋੲਂੀ ਨਿੱਜੀ ਰੋਲਾ ਨਹੀਂ, ਬਲਕਿ ਸਮਾਜ ਨੂੰ ਗਲਤ ਦਿਸ਼ਾ ਵੱਲ ਧੱਕਣ ਵਾਲਿਆਂ ਨੂੰ ਬਖ਼ਸਿਆ ਨਹੀਂ ਜਾਵੇਗਾ। ਮਹਿਰੋਂ ਨੇ ਅਜਿਹਾ ਕਰਨ ਵਾਲਿਆਂ ਨੂੰ ਇੱਕ-ਦੋ ਦਿਨਾਂ ਵਿਚ ਆਪਣੀਆਂ ਦੋ-ਅਰਥੀ ਤੇ ਅਸ਼ਲੀਲ ਵੀਡੀਓ ਨੂੰ ਆਪਣੇ ਪੇਜ਼ਾਂ ਤੋਂ ਹਟਾਉਣ ਅਤੇ ਸਿੱਖ ਪੰਥ ਕੋਲੋਂ ਮੁਆਫ਼ੀ ਮੰਗਣ ਲਈ ਕਿਹਾ ਹੈ।

ਇਹ ਵੀ ਪੜ੍ਹੋ Canada News; ਬਠਿੰਡਾ ਦੇ ਵਪਾਰੀ ਦਾ ਕੈਨੇਡਾ ’ਚ ਗੋ+ਲੀ ਮਾਰ ਕੇ ਕੀਤਾ ਕ.ਤ+ਲ, ਪੁਲਿਸ ਜਾਂਚ ’ਚ ਜੁਟੀ

ਹਾਲਾਂਕਿ ਭਾਈ ਮਹਿਰੋਂ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਬੁਰੀ ਤਰ੍ਹਾਂ ਉਸਦੇ ਪਿੱਛੇ ਲੱਗੀ ਹੋਈ ਹੈ ਪ੍ਰੰਤੂ ਉਸਦੀ ਇਸ ਵੀਡੀਓ ਦਾ ਭਾਰੀ ਅਸਰ ਦੇਖਣ ਨੂੰ ਮਿਲ ਰਿਹਾ। ਪੇਂਡੂ ਜੱਟ ਰਿਕਾਰਡਜ਼ ਨਾਂ ਦਾ ਪੇਜ਼ ਚਲਾਉਣ ਵਾਲੇ ਤਿੰਨੇਂ ਸਿੱਖ ਨੌਜਵਾਨਾਂ ਨੇ ਹੱਥ ਜੋੜ ਕੇ ਮੁਆਫ਼ੀ ਮੰਗੀ ਹੈ ਤੇ ਅੱਗੇ ਤੋਂ ਅਜਿਹਾ ਨਾ ਕਰਨ ਦਾ ਵੀ ਭਰੋਸਾ ਦਿਵਾਇਆ ਹੈ। ਦੂਜੇ ਪਾਸੇ ਅੰਮ੍ਰਿਤਸਰੀ ਇੰਫਲੂਸਰ ਦੀਪਿਕਾ ਲੂਥਰਾ ਮੀਡੀਆ ਵਿਚ ਆ ਕੇ ਪੁਲਿਸ ਸੁਰੱਖਿਆ ਦੀ ਮੰਗ ਕਰ ਰਹੀ ਹੈ। ਜਿਕਰਯੋਗ ਹੈ ਕਿ ਕੰਚਨ ਤਿਵਾੜੀ ਉਰਫ਼ ਕਮਲ ਭਾਬੀ ਵੱਲੋਂ ਵੀ ਸ਼ੋਸਲ ਮੀਡੀਆ ’ਤੇ ਕਾਫ਼ੀ ਅਸਲੀਲਤਾ ਫ਼ਲਾਈ ਜਾ ਰਹੀ ਸੀ ਤੇ ਉਸਨੂੰ ਵੀ ਅੰਮ੍ਰਿਤਪਾਲ ਸਿੰਘ ਮਹਿਰੋਂ ਵੱਲੋਂ ਸੁਧਰਨ ਦੀ ਤਾਕੀਦ ਕੀਤੀ ਗਈ ਸੀ ਪ੍ਰੰਤੂ ਅਜਿਹਾ ਨਾ ਕਰਨ ’ਤੇ 9-10 ਦੀ ਰਾਤ ਨੂੰ ਉਸਦਾ ਮਹਿਰੋਂ ਦੇ ਦੋ ਸਾਥੀਆਂ ਨੇ ਕਤਲ ਕਰ ਦਿੱਤਾ ਸੀ। ਜਿੰਨ੍ਹਾਂ ਨੂੰ ਪੁਲਿਸ ਨੇ ਹੁਣ ਗ੍ਰਿਫਤਾਰ ਕਰ ਲਿਆ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਪੋਲਿੰਗ ਸਟੇਸ਼ਨਾਂ ‘ਤੇ ਵੋਟਰਾਂ ਲਈ ਮੋਬਾਈਲ ਡਿਪਾਜ਼ਿਟ ਸਹੂਲਤ ਉਪਲਬਧ ਹੋਵੇਗੀ:ਜ਼ਿਲ੍ਹਾ ਚੋਣ ਅਫਸਰ ਹਿਮਾਂਸ਼ੂ ਜੈਨ

0

Ludhiana News:ਲੁਧਿਆਣਾ ਪੱਛਮੀ ਜ਼ਿਮਨੀ ਚੋਣਾਂ ਦੌਰਾਨ ਵੋਟਰਾਂ ਦੀ ਸਹੂਲਤ ਨੂੰ ਵਧਾਉਣ ਅਤੇ ਚੋਣ ਪ੍ਰਕਿਰਿਆ ਦੀ ਇਕਸਾਰਤਾ ਨੂੰ ਬਣਾਈ ਰੱਖਣ ਲਈ 19 ਜੂਨ ਨੂੰ (ਪੋਲਿੰਗ ਵਾਲੇ ਦਿਨ) ਹਰੇਕ ਪੋਲਿੰਗ ਸਟੇਸ਼ਨ ਦੇ ਬਾਹਰ ਇੱਕ ਮੋਬਾਈਲ ਡਿਪਾਜ਼ਿਟ ਸਹੂਲਤ ਉਪਲਬਧ ਹੋਵੇਗੀ।ਜ਼ਿਲ੍ਹਾ ਚੋਣ ਅਫਸਰ (ਡੀ.ਈ.ਓ) ਹਿਮਾਂਸ਼ੂ ਜੈਨ ਨੇ ਕਿਹਾ ਕਿ ਇਹ ਪਹਿਲਕਦਮੀ ਭਾਰਤ ਚੋਣ ਕਮਿਸ਼ਨ (ਈ.ਸੀ.ਆਈ) ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੀ ਹੈ ਜੋ ਕਿ ਸੁਚਾਰੂ ਵੋਟਿੰਗ ਦੇ ਅਨੁਭਵ ਨੂੰ ਯਕੀਨੀ ਬਣਾਉਂਦੀ ਹੈ।

ਇਹ ਵੀ ਪੜ੍ਹੋ  ਹਰਜੋਤ ਬੈਂਸ ਵੱਲੋਂ 14 ਕਰੋੜ ਰੁਪਏ ਦੀ ਲਾਗਤ ਵਾਲੇ ਹੜ੍ਹ ਸੁਰੱਖਿਆ ਪ੍ਰੋਜੈਕਟਾਂ ਨੂੰ ਜੂਨ ਦੇ ਅੰਤ ਤੱਕ ਮੁਕੰਮਲ ਕਰਨ ਦੇ ਆਦੇਸ਼

ਉਨ੍ਹਾਂ ਕਿਹਾ ਕਿ ਵੋਟਰਾਂ ਨੂੰ ਪੋਲਿੰਗ ਸਟੇਸ਼ਨ ਦੇ 100 ਮੀਟਰ ਦੇ ਅੰਦਰ ਮੋਬਾਈਲ ਫੋਨ ਸਿਰਫ਼ ਤਾਂ ਹੀ ਲਿਆਉਣ ਦੀ ਇਜਾਜ਼ਤ ਹੋਵੇਗੀ ਜੇਕਰ ਉਹ ਬੰਦ ਹੋਣ ਹਾਲਾਂਕਿ ਫ਼ੋਨ ਕਿਸੇ ਵੀ ਤਰੀਕੇ ਨਾਲ ਪੋਲਿੰਗ ਸਟੇਸ਼ਨ ਦੇ ਅੰਦਰ ਨਹੀਂ ਲਿਜਾਏ ਜਾ ਸਕਦੇ। ਹਰੇਕ ਪੋਲਿੰਗ ਸਟੇਸ਼ਨ ਦੇ ਪ੍ਰਵੇਸ਼ ਦੁਆਰ ‘ਤੇ ਇੱਕ ਡਿਪਾਜ਼ਿਟ ਸਹੂਲਤ ਹੋਵੇਗੀ ਜਿਸ ਵਿੱਚ ਦਸ ਡੱਬਿਆਂ ਵਾਲਾ ਇੱਕ ਡੱਬਾ ਜਾਂ ਛੋਟੀਆਂ ਜੇਬਾਂ ਵਾਲਾ ਇੱਕ ਜੂਟ ਬੈਗ ਹੋਵੇਗਾ ਜੋ ਇੱਕ ਸਮੇਂ ਵਿੱਚ ਦਸ ਵੋਟਰਾਂ ਦੇ ਮੋਬਾਈਲ ਫੋਨ ਰੱਖ ਸਕਦਾ ਹੈ।ਆਮ ਤੌਰ ‘ਤੇ ਇੱਕੋ ਸਮੇਂ ਸਿਰਫ਼ ਚਾਰ ਤੋਂ ਪੰਜ ਵੋਟਰ ਪੋਲਿੰਗ ਸਟੇਸ਼ਨ ਦੇ ਅੰਦਰ ਹੋਣਗੇ।

ਇਹ ਵੀ ਪੜ੍ਹੋ  ਨਸ਼ਾ ਛੱਡ ਚੁੱਕੇ ਨੌਜਵਾਨਾਂ ਨੂੰ ਦਿੱਤੀ ਜਾਵੇ ਸਿਖਲਾਈ:ਡਿਪਟੀ ਕਮਿਸ਼ਨਰ

ਹਿਮਾਂਸ਼ੂ ਜੈਨ ਨੇ ਦੱਸਿਆ ਕਿ ਵੋਟਰਾਂ ਨੂੰ ਪੋਲਿੰਗ ਸਟੇਸ਼ਨ ਵਿੱਚ ਦਾਖਲ ਹੋਣ ਤੋਂ ਪਹਿਲਾਂ ਆਪਣੇ ਬੰਦ ਮੋਬਾਈਲ ਫੋਨ ਸਹੂਲਤ ‘ਤੇ ਜਮ੍ਹਾਂ ਕਰਵਾਉਣੇ ਚਾਹੀਦੇ ਹਨ ਅਤੇ ਉਨ੍ਹਾਂ ਨੂੰ ਇੱਕ ਪਹਿਲਾਂ ਤੋਂ ਨੰਬਰ ਵਾਲਾ ਟੋਕਨ ਮਿਲੇਗਾ ਜਿਸ ‘ਤੇ ਬੂਥ ਲੈਵਲ ਅਫਸਰ (ਬੀ.ਐਲ.ਓ) ਦੁਆਰਾ ਪਹਿਲਾਂ ਤੋਂ ਦਸਤਖਤ ਕੀਤੇ ਜਾਣਗੇ। ਵੋਟ ਪਾਉਣ ਤੋਂ ਬਾਅਦ ਵੋਟਰ ਟੋਕਨ ਵਾਪਸ ਕਰਕੇ ਆਪਣੇ ਮੋਬਾਈਲ ਫੋਨ ਪ੍ਰਾਪਤ ਕਰ ਸਕਦੇ ਹਨ। ਜੇਕਰ ਕੋਈ ਵੋਟਰ ਵੋਟ ਪਾਉਣ ਤੋਂ ਬਾਅਦ ਆਪਣਾ ਮੋਬਾਈਲ ਫੋਨ ਲੈਣਾ ਭੁੱਲ ਜਾਂਦਾ ਹੈ ਤਾਂ ਵਲੰਟੀਅਰ ਪੋਲਿੰਗ ਖਤਮ ਹੋਣ ਤੋਂ ਬਾਅਦ ਕੋਈ ਵੀ ਲਾਵਾਰਿਸ ਡਿਵਾਈਸ ਬੂਥ ਲੈਵਲ ਅਫਸਰ ਨੂੰ ਸੌਂਪ ਦੇਣਗੇ। ਫਿਰ ਬੂਥ ਲੈਵਲ ਅਫਸਰ ਟੋਕਨ ਪੇਸ਼ ਕਰਨ ਅਤੇ ਤਸੱਲੀਬਖਸ਼ ਤਸਦੀਕ ਕਰਨ ‘ਤੇ ਵੋਟਰ ਨੂੰ ਫ਼ੋਨ ਵਾਪਸ ਕਰ ਦੇਵੇਗਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਨਸ਼ਾ ਛੱਡ ਚੁੱਕੇ ਨੌਜਵਾਨਾਂ ਨੂੰ ਦਿੱਤੀ ਜਾਵੇ ਸਿਖਲਾਈ:ਡਿਪਟੀ ਕਮਿਸ਼ਨਰ

0

Bathinda News:ਸੂਬਾ ਸਰਕਾਰ ਵਲੋਂ ਸ਼ੁਰੂ ਕੀਤੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਦੀ ਲਗਾਤਾਰਤਾ ‘ਚ ਨਸ਼ਾ ਤਿਆਗ ਚੁੱਕੇ ਨੌਜਵਾਨਾਂ ਨੂੰ ਉਨ੍ਹਾਂ ਦੇ ਹੁਨਰ ਅਨੁਸਾਰ ਸਿਖਲਾਈ ਦੇਣੀ ਯਕੀਨੀ ਬਣਾਈ ਜਾਵੇ ਤਾਂ ਜੋ ਇਨ੍ਹਾਂ ਨੌਜਵਾਨਾਂ ਨੂੰ ਸਿਖਲਾਈ ਦੇ ਕੇ ਰੋਜਗਾਰ ਦੇ ਕਾਬਿਲ ਬਣਾਇਆ ਜਾ ਸਕੇ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾਂ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ‘ਸਕਿੱਲ ਡਿਵੈਲਪਮੈਂਟ’ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੰਦਿਆਂ ਕੀਤਾ।ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਨੌਜਵਾਨਾਂ ਨੂੰ ਰੋਜਗਾਰ ਤੇ ਉਨ੍ਹਾਂ ਨੂੰ ਸਵੈ ਰੋਜਗਾਰ ਦੇ ਕਾਬਿਲ ਬਣਾਉਣ ਲਈ ਵਿਸ਼ੇਸ਼ ਤਰਜੀਹ ਦੇ ਰਹੀ ਹੈ।

ਇਹ ਵੀ ਪੜ੍ਹੋ  Insta Queen ਕੰਚਨ ਕੁਮਾਰੀ ਉਰਫ਼ ਕਮਲ ਭਾਬੀ ਦੇ ਕ.ਤ+ਲ ਮਾਮਲੇ ’ਚ ਬਠਿੰਡਾ ਦੀ ਐਸਐਸਪੀ ਦਾ ਵੱਡਾ ਖ਼ੁਲਾਸਾ

ਇਸ ਦੌਰਾਨ ਉਨ੍ਹਾਂ ਕਿਹਾ ਕਿ ਸਮੇਂ-ਸਮੇਂ ‘ਤੇ ਨੌਜਵਾਨ ਲੜਕੇ ਤੇ ਲੜਕੀਆਂ ਨੂੰ ਸਵੈ ਰੋਜਗਾਰ ਮੁਹੱਈਆ ਕਰਵਾਉਣ ਲਈ ਜ਼ਿਲ੍ਹੇ ‘ਚ ਕੈਂਪ ਲਗਾਉਣੇ ਯਕੀਨੀ ਬਣਾਏ ਜਾਣ।ਇਸ ਦੌਰਾਨ ਡਿਪਟੀ ਕਮਿਸ਼ਨਰ ਨੂੰ ਜ਼ਿਲ੍ਹਾ ਪ੍ਰੋਗਰਾਮ ਮੈਨਜਮੈਂਟ ਯੂਨਿਟ ਸ੍ਰੀਮਤੀ ਗਗਨ ਸ਼ਰਮਾ ਨੇ ਜਾਣੂ ਕਰਵਾਉਂਦਿਆਂ ਕਿਹਾ ਕਿ ਨਸ਼ਾ ਛੱਡਣ ਵਾਲੇ ਵਿਅਕਤੀਆਂ ਨੂੰ ਸਿਖਲਾਈ ਮੁਹੱਈਆ ਕਰਵਾਉਣ ਲਈ ਆਰ.ਸੇਟੀ, ਕ੍ਰਿਸ਼ੀ ਵਿਗਿਆਨ ਕੇਂਦਰ, ਮੁੜ ਵਸੇਵਾ ਕੇਂਦਰ ‘ਚ ਟ੍ਰੇਨਿੰਗ ਲਈ ਪ੍ਰੋਪੋਜਲ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਮੁੱਖ ਦਫਤਰ ਨੂੰ ਭੇਜਿਆ ਜਾ ਚੁਕਿਆ ਹੈ।ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਉਨ੍ਹਾਂ ਦੇ ਨੁਮਾਇੰਦੇ ਆਦਿ ਹਾਜ਼ਰ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

Insta Queen ਕੰਚਨ ਕੁਮਾਰੀ ਉਰਫ਼ ਕਮਲ ਭਾਬੀ ਦੇ ਕ.ਤ+ਲ ਮਾਮਲੇ ’ਚ ਬਠਿੰਡਾ ਦੀ ਐਸਐਸਪੀ ਦਾ ਵੱਡਾ ਖ਼ੁਲਾਸਾ

0

👉ਪੜ੍ਹੋ ਹਮਲਵਾਰ ਕੀ ਕਹਿ ਕੇ ਬਠਿੰਡਾ ਲਿਆਏ ਸਨ ਕਮਲ ਕੌਰ ਨੂੰ!
Bathinda News:Insta queen; ਪਿਛਲੇ ਕਈ ਸਾਲਾਂ ਤੋਂ ਸੋਸਲ ਮੀਡੀਆ ’ਤੇ ਦੋ-ਅਰਥੀ ਅਤੇ ਅਸ਼ਲੀਲ ਵੀਡੀਓ ਬਣਾ ਕੇ ਚਰਚਾ ਦਾ ਵਿਸ਼ਾ ਬਣੀ ਆ ਰਹੀ ਲੁਧਿਆਣਾ ਦੀ ‘ਇੰਸਟਾ ਕੁਇਨ’ ਕੰਚਨ ਕੁਮਾਰੀ ਉਰਫ਼ ਕਮਲ ਕੌਰ ਭਾਬੀ ਦੇ ਕਤਲ ਦੇ ਮਾਮਲੇ ਵਿਚ ਹੁਣ ਬਠਿੰਡਾ ਪੁਲਿਸ ਦੇ ਐਸਐਸਪੀ ਨੇ ਵੱਡਾ ਖ਼ੁਲਾਸਾ ਕੀਤਾ ਹੈ। ਸ਼ੁੱਕਰਵਾਰ ਨੂੰ 11 ਵਜੇਂ ਪੁਲਿਸ ਕਾਨਫਰੰਸ ਹਾਲ ’ਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਐਸਐਸਪੀ ਅਮਨੀਤ ਕੌਂਡਲ ਨੇ ਪੱਤਰਕਾਰਾਂ ਨੂੰ ਦਸਿਆ ਕਿ, ‘‘ ਇਸ ਕਤਲ ਕਾਂਡ ਦਾ ਮੁੱਖ ਸਾਜਸ਼ਘਾੜਾਂ ਅੰਮ੍ਰਿਤਪਾਲ ਸਿੰਘ ਮਹਿਰੋਂ 7-8 ਨੂੰ ਕੰਚਨ ਕੁਮਾਰੀ ਦੇ ਘਰ ਲੁਧਿਆਣਾ ਗਿਆ ਸੀ, ਜਿੱਥੇ ਇਸ ਤਰ੍ਹਾਂ ਦੀਆਂ ਵੀਡੀਓ ਨਾ ਪਾਉਣ ਦੀ ਹਿਦਾਇਤ ਕੀਤੀ ਸੀ। ’’

ਇਹ ਵੀ ਪੜ੍ਹੋ  Canada News; ਬਠਿੰਡਾ ਦੇ ਵਪਾਰੀ ਦਾ ਕੈਨੇਡਾ ’ਚ ਗੋ+ਲੀ ਮਾਰ ਕੇ ਕੀਤਾ ਕ.ਤ+ਲ, ਪੁਲਿਸ ਜਾਂਚ ’ਚ ਜੁਟੀ

ਇਸਤੋਂ ਬਾਅਦ ਉਸਦੇ ਦੋ ਸਾਥੀਆਂ ਜਸਪ੍ਰੀਤ ਸਿੰਘ ਮਹਿਰੋ ਅਤੇ ਨਿਮਰਜੀਤ ਕੌਰ 9 ਜੂਨ ਨੂੰ ਕਮਲ ਭਾਬੀ ਨੂੰ ਇਹ ਕਹਿ ਕੇ ਬਠਿੰਡਾ ਲਿਆਏ ਸਨ ਕਿ ਉਥੇ ਪ੍ਰੋਮੋਸ਼ਨ ਕਰਵਾਉਣੀ ਹੈ। ਕਮਲ ਦੇ ਬਠਿੰਡਾ ਬਾਰੇ ਜਿਆਦਾ ਜਾਣਕਾਰੀ ਨਾ ਹੋਣ ਕਾਰਨ ਖੁਦ ਇਹ ਦੋਨੋਂ ਉਸਨੂੰ ਲੈਣ ਲਈ ਆਪਣੀ ਸਕਾਰਪੀਓ ਗੱਡੀ ‘ਤੇ ਲੁਧਿਆਣਾ ਗਏ ਸਨ। ਹਾਲਾਂਕਿ ਕੰਚਨ ਉਰਫ਼ ਕਮਲਾ ਖੁਦ ਆਪਣੀ ਗੱਡੀ ’ਤੇ ਬਠਿੰਡਾ ਉਨ੍ਹਾਂ ਦੇ ਨਾਲ ਆਈ ਸੀ, ਜਿਸਦੀ ਮੁਰੰਮਤ ਵੀ ਹੋਣ ਵਾਲੀ ਸੀ। ਇਸ ਦੌਰਾਨ ਇੰਨ੍ਹਾਂ ਨੋਜਵਾਨਾਂ ਨੇ ਉਕਤ ਔਰਤ ਨੂੰ ਕਿਹਾ ਕਿ ਉਹ ਆਪਣੇ ਸੋਸਲ ਮੀਡੀਆ ਖਾਤਿਆਂ ਵਿਚੋਂ ਕੌਰ ਸ਼ਬਦ ਹਟਾ ਲਵੇ ਤਾਂ ਉਹ ਉਸਦੀ ਗੱਡੀ ਵੀ ਆਪਣੇ ਖਰਚੇ ’ਤੇ ਮੁਰੰਮਤ ਕਰਵਾ ਦੇਣਗੇ।

ਇਹ ਵੀ ਪੜ੍ਹੋ Breaking News: Insta Queen ਕਮਲ ਭਾਬੀ ਦੇ ਕ.ਤ+ਲ ਦਾ ਮਾਮਲਾ ਸੁਲਝਿਆ; ਦੋ ਨੌਜਵਾਨ ਕਾਬੂ, ਜਾਣੋਂ ਕਾਰਨ

ਹਾਲਾਂਕਿ ਇਸਨੇ ਪਹਿਲਾਂ ਹਾਮੀ ਭਰ ਦਿੱਤੀ ਪ੍ਰੰਤੂ ਬਾਅਦ ਵਿਚ ਜਵਾਬ ਦੇ ਦਿੱਤਾ। ਜਿਸਤੋਂ ਬਾਅਦ ਜਸਪ੍ਰੀਤ ਸਿੰਘ ਨੇ ਕਥਿਤ ਤੌਰ ’ਤੇ ਉਸਦੀ ਹੀ ਗੱਡੀ ਵਿਚ ਉਸਦਾ ਗਲਾ ਘੁੱਟ ਕੇ ਮਾਰ ਦਿੱਤਾ ਤੇ ਲਾਸ਼ ਨੂੰ ਪਿਛਲੀ ਸੀਟ ’ਤੇ ਸੁੱਟ ਦਿੱਤਾ। ਇਸ ਦੌਰਾਨ ਕਮਲ ਦੀ ਗੱਡੀ ਨੂੰ ਜਸਪ੍ਰੀਤ ਚਲਾਉਣ ਲੱਗਿਆ ਤੇ ਨਿਮਰਜੀਤ ਸਕਾਰਪੀਓ ਲੈ ਕੇ ਪਿੱਛੇ ਚੱਲ ਪਿਆ। ਬਾਅਦ ਵਿਚ ਇੰਨ੍ਹਾਂ ਨੇ ਯੋਜਨਾ ਬਣਾ ਕੇ 10 ਜੂਨ ਦੀ ਸਵੇਰ ਕਰੀਬ ਸਾਢੇ 5 ਵਜੇਂ ਕੰਚਨ ਉਰਫ਼ ਕਮਲ ਦੀ ਗੱਡੀ ਆਦੇਸ਼ ਹਸਪਤਾਲ ਦੇ ਸਾਹਮਣੇ ਪਾਰਕਿੰਗ ਵਿਚ ਲਗਾ ਦਿੱਤੀ ਤੇ ਆਪ ਚਲੇ ਗਏ। ਐਸਐਸਪੀ ਨੇ ਅੱਗੇ ਦਸਿਆ ਕਿ ਪੁਲਿਸ ਟੀਮਾਂ ਨੇ ਬੀਤੀ ਦੇਰ ਰਾਤ ਹੀ ਦੋਨਾਂ ਨੌਜਵਾਨਾਂ ਜਸਪ੍ਰੀਤ ਸਿੰਘ ਤੇ ਨਿਮਰਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਜਦਕਿ ਅੰਮ੍ਰਿਤਪਾਲ ਸਿੰਘ ਮਹਿਰੋਂ ਹਾਲੇ ਫ਼ਰਾਰ ਹੈ। ਜਿਕਰਯੋਗ ਹੈ ਕਿ ਬੀਤੇ ਕੱਲ 12 ਜੂਨ ਨੂੰ ਕੰਚਨ ਕੁਮਾਰੀ ਦਾ ਬਠਿੰਡਾ ਦੇ ਰਾਮਬਾਗ ਵਿਚ ਪ੍ਰਵਾਰਕ ਮੈਂਬਰਾਂ ਦੀ ਹਾਜ਼ਰੀ ’ਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਸੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

Air India plane crash; ਪ੍ਰਧਾਨ ਮੰਤਰੀ ਮੋਦੀ ਅਹਿਮਦਾਬਾਦ ਪੁੱਜੇ, ਜਖ਼ਮੀਆਂ ਦਾ ਪੁਛਿਆ ਹਾਲਚਾਲ

👉ਘਟਨਾ ਵਾਲੀ ਥਾਂ ਦਾ ਵੀ ਦੌਰਾ ਕੀਤਾ, ਜਿੰਦਾ ਬਚੇ ਇਕਲੌਤੇ ਯਾਤਰੂ ਨਾਲ ਕੀਤੀ ਗੱਲਬਾਤ

Ahmedabad News:Air India plane crash; ਬੀਤੇ ਕੱਲ ਦੁਪਿਹਰ ਸਮੇਂ ਅਹਿਮਦਾਬਾਦ ’ਚ ਉਡਾਨ ਭਰਨ ਸਮੇਂ ਏਅਰ ਇੰਡੀਆ ਦੇ ਜਹਾਜ਼ ਹਾਦਸੇ ਤੋਂ ਬਾਅਦ ਅੱਜ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਘਟਨਾ ਵਾਲੀ ਥਾਂ ਦਾ ਦੌਰਾ ਕਰਨ ਤੋਂ ਇਲਾਵਾ ਜਖ਼ਮੀਆਂ ਦਾ ਹਾਲਚਾਲ ਪੁੱਛਿਆ ਗਿਆ। ਇਸਤੋਂ ਇਲਾਵਾ ਉਨ੍ਹਾਂ ਇਸ ਹਾਦਸੇ ਵਿਚ ਬਚੇ ਇੱਕਲੌਤੇ ਯਾਤਰੂ ਰਮੇਸ਼ ਵਿਸ਼ਵਾਸ ਕੁਮਾਰ ਦੇ ਨਾਲ ਵੀ ਗੱਲਬਾਤ ਕੀਤੀ।

ਇਹ ਵੀ ਪੜ੍ਹੋ  Canada News; ਬਠਿੰਡਾ ਦੇ ਵਪਾਰੀ ਦਾ ਕੈਨੇਡਾ ’ਚ ਗੋ+ਲੀ ਮਾਰ ਕੇ ਕੀਤਾ ਕ.ਤ+ਲ, ਪੁਲਿਸ ਜਾਂਚ ’ਚ ਜੁਟੀ

ਉਨ੍ਹਾਂ ਇਸ ਘਟਨਾ ਉਪਰ ਬੇਹੱਦ ਦੁੱਖ ਜ਼ਾਹਰ ਕਰਦਿਆਂ ਕਿਹਾ ਕਿ ਇਸ ਘਟਨਾ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਸ਼੍ਰੀ ਮੋਦੀ ਦੇ ਨਾਲ ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ, ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਕਿੰਜਾਰਾਪੂ, ਕੇਂਦਰੀ ਰਾਜ ਮੰਤਰੀ ਮੁਰਲੀਧਰ ਮੋਹੋਲ ਅਤੇ ਰਾਜ ਦੇ ਗ੍ਰਹਿ ਮੰਤਰੀ ਹਰਸ਼ ਸੰਘਵੀ ਵੀ ਮੌਜੂਦ ਰਹੇ। ਜਿਕਰਯੋਗ ਹੈ ਕਿ ਇਸ ਹਾਦਸੇ ਵਿੱਚ 242 ਲੋਕ ਸਵਾਰ ਸਨ, ਜਿਨ੍ਹਾਂ ਵਿੱਚੋਂ 241 ਲੋਕਾਂ ਦੀ ਮੌਤ ਹੋ ਗਈ ਹੈ। ਲੰਡਨ ਜਾਣ ਵਾਲੀ ਏਅਰ ਇੰਡੀਆ ਦੇ ਇਸ ਜਹਾਜ਼ ਨੇ ਦੁਪਹਿਰ 1.38 ਵਜੇ ਦੇ ਕਰੀਬ ਉਡਾਣ ਭਰੀ ਅਤੇ ਤਿੰਨ ਮਿੰਟਾਂ ਬਾਅਦ ਹੀ ਇਹ ਬੀਜੇ ਮੈਡੀਕਲ ਕਾਲਜ ਹੋਸਟਲ ਨਾਲ ਟਕਰਾ ਕੇ ਕਰੈਸ਼ ਹੋ ਗਿਆ।

ਇਹ ਵੀ ਪੜ੍ਹੋ Breaking News: Insta Queen ਕਮਲ ਭਾਬੀ ਦੇ ਕ.ਤ+ਲ ਦਾ ਮਾਮਲਾ ਸੁਲਝਿਆ; ਦੋ ਨੌਜਵਾਨ ਕਾਬੂ, ਜਾਣੋਂ ਕਾਰਨ

ਜਿਸਦੇ ਚੱਲਦੇ ਇਸ ਹੋਸਟਲ ਵਿਚ ਮੌਜੂਦ ਦਰਜ਼ਨਾਂ ਟਰੈਨੀ ਡਾਕਟਰਾਂ ਦਾ ਨੁਕਸਾਨ ਹੋ ਗਿਆ। ਜਿੰਨ੍ਹਾਂ ਦਾ ਹਸਪਤਾਲ ਵਿਖੇ ਇਲਾਜ਼ ਚੱਲ ਰਿਹਾ। ਉਧਰ, ਪ੍ਰਧਾਨ ਮੰਤਰੀ ਨਾਲ ਮੁਲਾਕਾਤ ਦੌਰਾਨ ਬਚੇ ਇਕਲੌਤੇ ਯਾਤਰੀ ਰਮੇਸ਼ ਵਿਸ਼ਵਾਸ ਕੁਮਾਰ ਨੇ ਕਿਹਾ ਕਿ ਉਸਨੇ ਜਹਾਜ਼ ਤੋਂ ਛਾਲ ਨਹੀਂ ਮਾਰੀ ਸੀ, ਉਹ ਸਗੋਂ ਸੀਟ ਸਮੇਤ ਜਹਾਜ਼ ਤੋਂ ਬਾਹਰ ਡਿੱਗ ਪਿਆ ਸੀ। ਇਸ ਹਾਦਸੇ ਵਿਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਅਤੇ 12 ਚਾਲਕ ਦਲ ਦੇ ਮੈਂਬਰਾਂ ਦੀ ਵੀ ਮੌਤ ਹੋ ਗਈ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ