Blog

  • ਫਿਰੋਜ਼ਪੁਰ ਚ ਖੂਨਦਾਨ ਕੈਂਪ ਲਗਾ ਕੇ ਮਨਾਇਆ ਵਿਸ਼ਵ ਖੂਨਦਾਨ ਦਿਵਸ

    ਫਿਰੋਜ਼ਪੁਰ ਚ ਖੂਨਦਾਨ ਕੈਂਪ ਲਗਾ ਕੇ ਮਨਾਇਆ ਵਿਸ਼ਵ ਖੂਨਦਾਨ ਦਿਵਸ

    Firozpur News: ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੀਪਸ਼ਿਖਾ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲ੍ਹਾ ਪ੍ਰਸ਼ਾਸ਼ਨ ਅਤੇ ਸਿਹਤ ਵਿਭਾਗ ਵਲੋਂ ਰੈਡ ਕਰਾਸ ਸੁਸਾਇਟੀ, ਸਿੱਖਿਆ ਵਿਭਾਗ, ਸਿਵਲ ਡਿਫੈਂਸ, ਸਮਾਜ ਸੇਵੀ ਸੰਸਥਾਵਾਂ, ਖੇਡ ਵਿਭਾਗ, ਯੁਵਕ ਸੇਵਾਵਾਂ ਕਲੱਬ ਅਤੇ ਵੱਖ ਵੱਖ ਕਾਲਜਾਂ ਦੇ ਸਹਿਯੋਗ ਨਾਲ ਮਾਡਰਨ ਪਲਾਜ਼ਾ ਅਤੇ ਡੀ.ਸੀ ਮਾਡਲ ਸਕੂਲ ਵਿਖੇ ਖੂਨਦਾਨ ਕੈਂਪ ਲਗਾ ਕੇ ਵਿਸ਼ਵ ਖ਼ੂਨਦਾਨ ਦਿਵਸ ਮਨਾਇਆ ਗਿਆ। ਮਾਡਰਨ ਪਲਾਜ਼ਾ ਵਿੱਚ ਲਗਾਏ ਖੂਨਦਾਨ ਦਾ ਕੈਂਪ ਦਾ ਉਦਘਾਟਨ ਡਿਪਟੀ ਮੈਡੀਕਲ ਕਮਿਸ਼ਨਰ ਡਾ ਗੁਰਮੇਜ਼ ਰਾਮ ਵੱਲੋਂ ਕੀਤਾ ਗਿਆ। ਇੱਸ ਮੌਕੇ ਖ਼ੂਨਦਾਨ ਲਈ ਆਮ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਸੋਹ ਵੀ ਚੁਕਾਈ ਗਈ। ਇਸ ਮੌਕੇ ਰੈਡ ਕਰਾਸ ਸੁਸਾਇਟੀ ਦੇ ਸਕੱਤਰ ਸੁਨੀਲ ਦੱਤ ਵੀ ਹਾਜ਼ਰ ਸਨ।

    ਇਹ ਵੀ ਪੜ੍ਹੋ Big News; ਸਾਬਕਾ ਮੰਤਰੀ ਸਿਕੰਦਰ ਮਲੂਕਾ ਨੇ ਮੁੜ ਕੀਤੀ ਅਕਾਲੀ ਦਲ ’ਚ ਘਰ ਵਾਪਸੀ,ਸੁਖਬੀਰ ਬਾਦਲ ਨੇ ਕਿਹਾ ‘ਜੀ ਆਇਆ ਨੂੰ’

    ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ ਗੁਰਮੇਜ਼ ਰਾਮ ਨੇ ਕਿਹਾ ਕਿ ਖ਼ੂਨਦਾਨ ਕਰਨਾ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਹੈ, ਕਿਉਂਕਿ ਖ਼ੂਨਦਾਨ ਮਹਾਂਦਾਨ ਹੈ ਅਤੇ ਖੂਨਦਾਨ ਕਰਨ ਨਾਲ ਕਈ ਕੀਮਤੀ ਜ਼ਿੰਦਗੀਆਂ ਨੂੰ ਬਚਾਇਆ ਜਾਂ ਸਕਦਾ ਹੈ । ਖ਼ੂਨ ਦੀ ਇੱਕ ਇੱਕ ਬੂੰਦ ਕੀਮਤੀ ਹੈ ਜੋ ਕਿਸੇ ਵੀ ਮਰਦੇ ਹੋਏ ਵਿਆਕਤੀ ਨੂੰ ਜੀਵਨਦਾਨ ਦੇ ਸਕਦਾ ਹੈ। ਡਾ.ਦਿਸ਼ਵਿਨ ਬਾਜਵਾ ਬਲੱਡ ਟ੍ਰਾਸਫਿਊਜ਼ਨ ਅਫ਼ਸਰ ਨੇ ਦੱਸਿਆ ਕਿ ਖ਼ੂਨਦਾਨ ਕਰਨ ਨਾਲ ਕਿਸੇ ਵੀ ਤਰ੍ਹਾਂ ਦੀ ਕਮਜ਼ੋਰੀ ਨਹੀਂ ਆਉਂਦੀ ਬਲਕਿ ਮਨ ਨੂੰ ਇੱਕ ਸੰਤੁਸ਼ਟੀ ਮਿਲਦੀ ਹੈ ਕਿ ਅਸੀਂ ਇਹ ਦਾਨ ਕਰਕੇ ਇਕ ਲੋੜਵੰਦ ਵਿਆਕਤੀ ਨੂੰ ਜੀਵਨ ਪ੍ਰਦਾਨ ਕੀਤਾ ਹੈ।

    ਇਹ ਵੀ ਪੜ੍ਹੋ Health News: ਕੋਰੋਨਾ ਨੂੰ ਲੈ ਕੇ ਪੰਜਾਬ ਦੇ ਵਿਚ ਸਿਹਤ ਵਿਭਾਗ ਵੱਲੋਂ ਨਵੀਆਂ ਹਿਦਾਇਤਾਂ ਜਾਰੀ; ਪੜ੍ਹੋ

    ਡਿਪਟੀ ਮੈਡੀਕਲ ਕਮਿਸ਼ਨਰ ਡਾ. ਗੁਰਮੇਜ਼ ਰਾਮ ਵੱਲੋਂ ਇਸ ਮੌਕੇ ਤੇ ਵੱਖ-ਵੱਖ ਐਨਜੀਓ ਅਤੇ ਖੂਨਦਾਨੀਆਂ ਨੂੰ ਸਨਮਾਨਿਤ ਕੀਤਾ ਗਿਆ ਜਿਸ ਵਿਚ ਸਮਾਜ ਸੇਵੀ ਸੰਸਥਾ ਹੈਲਪਿੰਗ ਹੈਂਡ, ਲਾਈਫ ਸੇਵਰ,ਬਲੈਸਿੰਗ ਫਾਊਂਡੇਸ਼ਨ,ਭਾਰਤ ਵਿਕਾਸ ਪਰਿਸ਼ਦ ਅਤੇ ਵੱਖ ਵੱਖ ਸਿੱਖਿਆ ਸੰਸਥਵਾਂ ਦੇ ਨੁਮਾਇੰਦੇ ਹਾਜ਼ਰ ਸ਼ਾਮਲ ਸਨ । ਇਸ ਦੌਰਾਨ ਸ਼੍ਰੀ ਸੰਜੇ ਢੀਂਗਰਾ 114 ਵਾਰ, ਸ਼੍ਰੀ ਰਾਜੀਵ ਸ਼ਰਮਾ 77 ਵਾਰ, ਸ.ਵਿਕਰਮਜੀਤ ਸਿੰਘ 67 ਵਾਰ, ਪ੍ਰੋਫੈਸਰ ਗੁਰਜੀਵਨ ਸਿੰਘ 53 ਵਾਰ, ਸ. ਜੇ.ਐਸ. ਮਾਂਗਟ 50 ਵਾਰ ਨੇ ਖੂਨਦਾਨ ਕੀਤਾ ਅਤੇ ਉਨ੍ਹਾਂ ਨੂੰ ਵੀ ਸਨਮਾਨਿਤ ਕੀਤਾ ਗਿਆ।

    ਇਹ ਵੀ ਪੜ੍ਹੋ ਕਮਲ ਭਾਬੀ ਦੇ ਕ.ਤ+ਲ ਤੋਂ ਬਾਅਦ ਹੁਣ ‘ਤਿੱਤਲੀ’ ਵਾਲੀ ਪ੍ਰੀਤ ਜੱਟੀ ਨੂੰ ਆਈ ਧ.ਮਕੀ,ਸੁਣੋ ਧ.ਮ.ਕੀ ਵਾਲੀ ਆਡੀਓ

    ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸੰਜੀਵ ਸ਼ਰਮਾ ਅਤੇ ਡਿਪਟੀ ਮਾਸ ਮੀਡੀਆ ਅਫ਼ਸਰ ਅੰਕੁਸ਼ ਭੰਡਾਰੀ ਨੇ ਜਾਣਕਾਰੀ ਦਿੰਦੇ ਕਿਹਾ ਕਿ ਅੱਜ ਕੈਂਪ ਦੇ ਦੌਰਾਨ ਕਰੀਬ 94 ਯੂਨਿਟ ਬਲੱਡ ਇਕੱਠਾ ਕੀਤਾ ਗਿਆ ਹੈ, ਜੋਕਿ ਕਈ ਕੀਮਤੀ ਜਾਨਾਂ ਬਚਾਉਣ ਲਈ ਸਹਾਈ ਹੋਵੇਗਾ।ਇਸ ਮੌਕੇ ਡਿਪਟੀ ਜ਼ਿਲ੍ਹਾ ਸਿੱਖਿਆ ਅਫਸਰ ਡਾ. ਸਤਿੰਦਰ ਸਿੰਘ, ਡਾ ਰਾਮੇਸ਼ਵਰ ਸਿੰਘ, ਨਰਿੰਦਰ ਸਿੰਘ ਜ਼ੀਰਾ, ਹਰੀਸ਼ ਮੋਂਗਾ, ਵਿਪੁਲ ਨਾਰੰਗ, ਭਾਰਤ ਵਿਕਾਸ ਪ੍ਰੀਸ਼ਦ ਤੋਂ ਮਹਿੰਦਰ ਪਾਲ ਬਜਾਜ, ਸਤੀਸ਼ ਗਰੋਵਰ, ਪਰਮਿੰਦਰ ਸਿੰਘ ਚੀਫ਼ ਵਾਰਡਨ ਸਿਵਲ ਡਿਫੈਂਸ, ਹਰੀਸ਼ ਮੋਂਗਾ ਅਤੇ ਸਿਹਤ ਵਿਭਾਗ ਤੋਂ ਡਾ. ਮਾਨਸੀ, ਡਾ. ਹਰਲੀਨ, ਡਾ. ਸਵਕ੍ਰਿਤ ਅਤੇ ਸਮੇਤ ਸਮੂਹ ਸਟਾਫ ਹਾਜ਼ਰ ਸੀ।

    👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ

    🛑https://chat.whatsapp.com/EK1btmLAghfLjBaUyZMcLK

    🛑https://t.me/punjabikhabarsaarwebsite 

     

  • RTO ਮੋਹਾਲੀ ਵਲੋਂ ਟ੍ਰੈਫ਼ਿਕ ਤੇ ਟਰਾਂਸਪੋਰਟ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕਾਰਵਾਈ

    RTO ਮੋਹਾਲੀ ਵਲੋਂ ਟ੍ਰੈਫ਼ਿਕ ਤੇ ਟਰਾਂਸਪੋਰਟ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕਾਰਵਾਈ

    12 ਵਾਹਨਾਂ ਦੇ 6 ਲੱਖ ਦੇ ਚਲਾਨ ਕੀਤੇ
    SAS Nagar News:ਸੜਕ ਸੁਰੱਖਿਆ ਅਤੇ ਟਰਾਂਸਪੋਰਟ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਦੇ ਖੇਤਰੀ ਟ੍ਰਾਂਸਪੋਰਟ ਦਫ਼ਤਰ ਵਲੋਂ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ। ਇਸ ਦੌਰਾਨ 12 ਵਾਹਨਾਂ ਨੂੰ ਉਲੰਘਣਾ ਦੇ ਚਲਾਨ ਜਾਰੀ ਕੀਤੇ ਗਏ, ਜੋ 6 ਲੱਖ ਰੁਪਏ ਦੇ ਬਣਦੇ ਹਨ।ਰੀਜਨਲ ਟਰਾਂਸਪੋਰਟ ਅਫਸਰ, ਰਾਜਪਾਲ ਸਿੰਘ ਸੇਖੋਂ ਅਨੁਸਾਰ ਇਨ੍ਹਾਂ ਚਲਾਨਾਂ ਵਿੱਚ ਮੁੱਖ ਤੌਰ ‘ਤੇ ਟੈਕਸ ਦੀ ਚੋਰੀ, ਓਵਰਲੋਡਿੰਗ ਅਤੇ ਮੋਟਰ ਵਾਹਨ ਕਾਨੂੰਨ ਦੀਆਂ ਹੋਰ ਉਲੰਘਣਾਵਾਂ ਸ਼ਾਮਲ ਸਨ।

    ਇਹ ਵੀ ਪੜ੍ਹੋ Big News; ਸਾਬਕਾ ਮੰਤਰੀ ਸਿਕੰਦਰ ਮਲੂਕਾ ਨੇ ਮੁੜ ਕੀਤੀ ਅਕਾਲੀ ਦਲ ’ਚ ਘਰ ਵਾਪਸੀ,ਸੁਖਬੀਰ ਬਾਦਲ ਨੇ ਕਿਹਾ ‘ਜੀ ਆਇਆ ਨੂੰ’

    ਇਹ ਕਾਰਵਾਈ ਵਪਾਰਕ ਵਾਹਨਾਂ ਦੀ ਲੰਘੀ ਰਾਤ ਚੈਕਿੰਗ ਦੌਰਾਨ ਕੀਤੀ ਗਈ।ਆਰ.ਟੀ.ਓ. ਨੇ ਦੱਸਿਆ ਕਿ ਅਜਿਹੀਆਂ ਜਾਂਚ ਮੁਹਿੰਮਾਂ ਅਗਲੇ ਦਿਨਾਂ ਵਿੱਚ ਵੀ ਜਾਰੀ ਰਹਿਣਗੀਆਂ, ਤਾਂ ਜੋ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖਤੀ ਕੀਤੀ ਜਾ ਸਕੇ।ਟਰਾਂਸਪੋਰਟ ਵਿਭਾਗ ਨੇ ਵਾਹਨ ਮਾਲਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਦਸਤਾਵੇਜ਼ ਠੀਕ ਰੱਖਣ, ਟੈਕਸ ਸਮੇਂ ਤੇ ਜਮ੍ਹਾਂ ਕਰਨ ਅਤੇ ਓਵਰਲੋਡਿੰਗ ਤੋਂ ਗ਼ੁਰੇਜ਼ ਕਰਨ।

    👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ

    🛑https://chat.whatsapp.com/EK1btmLAghfLjBaUyZMcLK

    🛑https://t.me/punjabikhabarsaarwebsite 

     

  • ਖਰਚ ਨਿਗਰਾਨ ਦੀ ਨਿਗਰਾਨੀ ਹੇਠ ਉਮੀਦਵਾਰਾਂ ਦੇ ਖਾਤਿਆਂ ਦੀ ਦੂਜੀ ਜਾਂਚ ਕੀਤੀ ਗਈ

    ਖਰਚ ਨਿਗਰਾਨ ਦੀ ਨਿਗਰਾਨੀ ਹੇਠ ਉਮੀਦਵਾਰਾਂ ਦੇ ਖਾਤਿਆਂ ਦੀ ਦੂਜੀ ਜਾਂਚ ਕੀਤੀ ਗਈ

    Ludhiana News:ਲੁਧਿਆਣਾ ਪੱਛਮੀ ਜ਼ਿਮਨੀ ਚੋਣ ਲੜ ਰਹੇ 14 ਉਮੀਦਵਾਰਾਂ ਦੇ ਖਾਤਿਆਂ ਦੀ ਦੂਜੀ ਜਾਂਚ ਸ਼ੁੱਕਰਵਾਰ ਨੂੰ ਖਰਚ ਨਿਗਰਾਨ ਇੰਦਾਨਾ ਅਸ਼ੋਕ ਕੁਮਾਰ ਆਈ.ਆਰ.ਐਸ ਦੀ ਨਿਗਰਾਨੀ ਹੇਠ ਕੀਤੀ ਗਈ।ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਮਰਜੀਤ ਬੈਂਸ ਅਤੇ ਖਰਚ ਨਿਗਰਾਨ ਕਮੇਟੀ ਦੇ ਮੈਂਬਰ ਵੀ ਮੌਜੂਦ ਸਨ।ਇੱਕ ਆਜ਼ਾਦ ਉਮੀਦਵਾਰ ਗੁਰਦੀਪ ਸਿੰਘ ਕਾਹਲੋਂ ਗੈਰਹਾਜ਼ਰ ਸੀ।

    ਇਹ ਵੀ ਪੜ੍ਹੋ  Health News: ਕੋਰੋਨਾ ਨੂੰ ਲੈ ਕੇ ਪੰਜਾਬ ਦੇ ਵਿਚ ਸਿਹਤ ਵਿਭਾਗ ਵੱਲੋਂ ਨਵੀਆਂ ਹਿਦਾਇਤਾਂ ਜਾਰੀ; ਪੜ੍ਹੋ

    ਖਰਚ ਨਿਗਰਾਨ ਨੇ ਸ਼ੁੱਕਰਵਾਰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਚਤ ਭਵਨ ਵਿਖੇ ਬਾਕੀ 13 ਚੋਣ ਲੜ ਰਹੇ ਉਮੀਦਵਾਰਾਂ ਦੇ ਸ਼ੈਡੋ ਰਜਿਸਟਰਾਂ ਦੀ ਉਨ੍ਹਾਂ ਦੇ ਰਜਿਸਟਰਾਂ ਨਾਲ ਕਰਾਸ-ਚੈਕਿੰਗ ਕੀਤੀ।14 ਚੋਣ ਲੜ ਰਹੇ ਉਮੀਦਵਾਰਾਂ ਦੁਆਰਾ ਰੱਖੇ ਗਏ ਰਜਿਸਟਰਾਂ ਨਾਲ ਸ਼ੈਡੋ ਰਜਿਸਟਰਾਂ ਦੀ ਤੀਜੀ ਜਾਂਚ 17 ਜੂਨ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਚਤ ਭਵਨ ਵਿਖੇ ਕੀਤੀ ਜਾਵੇਗੀ।

    👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

    🛑https://chat.whatsapp.com/EK1btmLAghfLjBaUyZMcLK

    🛑https://t.me/punjabikhabarsaarwebsite

    ☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

  • Big News; ਸਾਬਕਾ ਮੰਤਰੀ  ਸਿਕੰਦਰ ਮਲੂਕਾ ਨੇ ਮੁੜ ਕੀਤੀ ਅਕਾਲੀ ਦਲ ’ਚ ਘਰ ਵਾਪਸੀ,ਸੁਖਬੀਰ ਬਾਦਲ ਨੇ ਕਿਹਾ ‘ਜੀ ਆਇਆ ਨੂੰ’

    Big News; ਸਾਬਕਾ ਮੰਤਰੀ ਸਿਕੰਦਰ ਮਲੂਕਾ ਨੇ ਮੁੜ ਕੀਤੀ ਅਕਾਲੀ ਦਲ ’ਚ ਘਰ ਵਾਪਸੀ,ਸੁਖਬੀਰ ਬਾਦਲ ਨੇ ਕਿਹਾ ‘ਜੀ ਆਇਆ ਨੂੰ’

    Punjab News:ਪਿਛਲੇ ਕਈ ਦਹਾਕਿਆਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਮਾਲਵਾ ਪੱਟੀ ’ਚ ਵੱਡੇ ਥੰਮ ਮੰਨੇ ਜਾਂਦੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਮੁੜ ਘਰ ਵਾਪਸੀ ਕਰ ਲਈ ਹੈ। ਜਦਕਿ ਉਨ੍ਹਾਂ ਦੇ ‘ਨੂੰਹ-ਪੁੱਤ’ ਭਾਜਪਾ ਵਿਚ ਹੀ ਡਟੇ ਹੋਏ ਹਨ। ਕਰੀਬ ਡੇਢ-ਦੋ ਸਾਲਾਂ ਤੋਂ ਸੁਖਬੀਰ ਸਿੰਘ ਬਾਦਲ ਨਾਲ ਨਰਾਜ਼ ਚੱਲੇ ਆ ਰਹੇ ਸ: ਮਲੂਕਾ ਦੀ ਘਰ ਵਾਪਸੀ ਵੀ ਸੁਖਬੀਰ ਸਿੰਘ ਬਾਦਲ ਨੇ ਹੀ ‘ਜੀ-ਆਇਆ’ ਕਹਿ ਕੇ ਕਰਵਾਈ।

    ਇਹ ਵੀ ਪੜ੍ਹੋ Health News: ਕੋਰੋਨਾ ਨੂੰ ਲੈ ਕੇ ਪੰਜਾਬ ਦੇ ਵਿਚ ਸਿਹਤ ਵਿਭਾਗ ਵੱਲੋਂ ਨਵੀਆਂ ਹਿਦਾਇਤਾਂ ਜਾਰੀ; ਪੜ੍ਹੋ

    ਉਂਝ ਇਸ ਮੌਕੇ ਸ: ਮਲੂਕਾ ਦੇ ਸਿਆਸੀ ਗੁਰੂ ਮੰਨੇ ਜਾਂਦੇ ਬਲਵਿੰਦਰ ਸਿੰਘ ਭੂੰਦੜ ਤੋਂ ਇਲਾਵਾ ਅਕਾਲੀ ਦਲ ਦੇ ਇੱਕ ਚਰਚਿਤ ਆਗੂ ਡਾ ਦਲਜੀਤ ਸਿੰਘ ਚੀਮਾ ਵੀ ਮੌਜੂਦ ਰਹੇ। ਆਪਣੇ ਸਾਬਕਾ ਸਾਥੀ ਦੀ ਘਰ ਵਾਪਸੀ ਦਾ ਸਵਾਗਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਬਾਦਲ ਨੇ ਕਿਹਾ ਕਿ ਉਨ੍ਹਾਂ ਦੇ ਇਸ ਕਦਮ ਨਾਲ ਪਾਰਟੀ ਨੂੰ ਮਜਬੂਤੀ ਮਿਲੇਗੀ। ਦਸਣਾ ਬਣਦਾ ਹੈ ਕਿ ਇਸਤੋਂ ਪਹਿਲਾਂ ਸਾਬਕਾ ਮੰਤਰੀ ਸੋਹਣ ਸਿੰਘ ਠੰਢਲ ਤੇ ਅਨਿਲ ਜੋਸ਼ੀ ਵੀ ਮੁੜ ਅਕਾਲੀ ਦਲ ਵਿਚ ਸ਼ਾਮਲ ਹੋ ਚੁੱਕੇ ਹਨ

    ਇਹ ਵੀ ਪੜ੍ਹੋ ਕਮਲ ਭਾਬੀ ਦੇ ਕ.ਤ+ਲ ਤੋਂ ਬਾਅਦ ਹੁਣ ‘ਤਿੱਤਲੀ’ ਵਾਲੀ ਪ੍ਰੀਤ ਜੱਟੀ ਨੂੰ ਆਈ ਧ.ਮਕੀ,ਸੁਣੋ ਧ.ਮ.ਕੀ ਵਾਲੀ ਆਡੀਓ

    👉2024 ਦੀਆਂ ਲੋਕ ਸਭਾ ਚੋਣਾਂ ਵਿਚ ਮਲੂਕਾ ਦੀ ‘ਨੂੂੰਹ’ ਨੇ ਦਿੱਤੀ ਸੀ ਬਾਦਲਾਂ ਦੀ ‘ਬਹੂ’ ਨੂੰ ਟੱਕਰ
    ਸਿਕੰਦਰ ਸਿੰਘ ਮਲੂਕਾ ਖੁਦ ਬਾਦਲਾਂ ਦਾ ਗੜ੍ਹ ਮੰਨੇ ਜਾਣ ਵਾਲੇ ਬਠਿੰਡਾ ਲੋਕ ਸਭਾ ਹਲਕੇ ਵਿਚ ਵੱਡਾ ਪ੍ਰਭਾਵ ਰੱਖ਼ਦੇ ਹਨ। ਪਿਛਲੀਆਂ ਲੋਕ ਸਭਾ ਚੋਣਾਂ ਵਿਚ ਸ: ਮਲੂਕਾ ਦੀ ‘ਨੂੂੰਹ’ ਪਰਮਪਾਲ ਕੌਰ ਮਲੂਕਾ ਨੇ ਆਈਏਐਸ ਦੀ ਨੌਕਰੀ ਛੱਡ ਕੇ ਬਾਦਲਾਂ ਦੀ ‘ਬਹੂ’ ਹਰਸਿਮਰਤ ਕੌਰ ਬਾਦਲ ਦੇ ਮੁਕਾਬਲੇ ਬਠਿੰਡਾ ਲੋਕ ਸਭਾ ਹਲਕੇ ਤੋਂ ਭਾਜਪਾ ਦੀ ਟਿਕਟ ‘ਤੇ ਚੋਣ ਲੜ ਕੇ ਚੁਣੌਤੀ ਦਿੱਤੀ ਸੀ। ਦਸਣਾ ਬਣਦਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਦੇ ਅਕਾਲ ਚਲਾਣੈ ਤੋਂ ਬਾਅਦ ਸਿਕੰਦਰ ਸਿੰਘ ਮਲੂਕਾ ਦੀ ਸੁਖਬੀਰ ਸਿੰਘ ਬਾਦਲ ਨਾਲ ‘ਰਚਕ’ ਨਹੀਂ ਮਿਲ ਰਹੀ ਸੀ। ਉਹ ਆਨੇ-ਬਹਾਨੇ ਸੁਖਬੀਰ ਦੇ ਸਲਾਹਕਾਰਾਂ ਦੇ ਬਹਾਨੇ ਉਨ੍ਹਾਂ ਉਪਰ ਸਿਆਸੀ ਨਿਸ਼ਾਨੇ ਵਿੰਨਦੇ ਆ ਰਹੇ ਸਨ। ਇਸਤੋਂ ਇਲਾਵਾ ਕਿਸੇ ਸਮੇਂ ਉਹ ਸੁਖਬੀਰ ਵਿਰੋਧੀ ਧੜੇ ’ਚ ਵੀ ਮੋਹਰੀ ਭੂਮਿਕਾ ਨਿਭਾਉਂਦੇ ਦਿਖ਼ਾਈ ਦਿੱਤੇ ਸਨ ਪ੍ਰੰਤੂ ਬਾਅਦ ਵਿਚ ਚੁੱਪ ਕਰਕੇ ਘਰ ਬੈਠ ਗਏ ਸਨ।

    ਇਹ ਵੀ ਪੜ੍ਹੋ SDM ਦਾ ਸਟੈਨੋ 24 ਲੱਖ ਰੁਪਏ ਨਕਦੀ ਸਮੇਤ ਵਿਜੀਲੈਂਸ ਬਿਊਰੋ ਵੱਲੋਂ ਕਾਬੂ

    👉ਭਾਜਪਾ ਨਾਲ ਗਠਜੋੜ ਦੇ ਹਿਮਾਇਤੀ ਹਨ ਸਿਕੰਦਰ ਸਿੰਘ ਮਲੂਕਾ
    ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਭਾਜਪਾ ਨਾਲ ਮੁੜ ਗਠਜੋੜ ਦੇ ਹੱਕ ਵਿਚ ਕਈ ਵਾਰ ਖੁੱਲ ਕੇ ਬੋਲ ਚੁੱਕੇ ਹਨ। ਉਨ੍ਹਾਂ ਨੇ ਤਰਕ ਦਿੱਤਾ ਸੀ ਕਿ ਦੋਨਾਂ ਪਾਰਟੀਆਂ ਦੇ ਗਠਜੋੜ ਦਾ ਪੰਜਾਬ ਨੂੰ ਵੀ ਫ਼ਾਈਦਾ ਸੀ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਹੁਣ ਉਹ ਮੁੜ ਇਸ ਮਕਸਦ ਦੇ ਲਈ ਕੋਸ਼ਿਸ਼ ਕਰ ਸਕਦੇ ਹਨ। ਉਂਝ ਅਗਲੀਆਂ ਵਿਧਾਨ ਸਭਾ ਚੋਣਾਂ ਵਿਚ ਉਨ੍ਹਾਂ ਦੇ ਪੁੱਤਰ ਜਾਂ ਨੂੰਹ ਵਿਚੋਂ ਕਿਸੇ ਇੱਕ ਦੇ ਚੋਣ ਮੈਦਾਨ ਵਿਚ ਉਤਰਨ ਦੀ ਪੂਰੀ ਚਰਚਾ ਹੈ।

    👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

    🛑https://chat.whatsapp.com/EK1btmLAghfLjBaUyZMcLK

    🛑https://t.me/punjabikhabarsaarwebsite

    ☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

  • Health News: ਕੋਰੋਨਾ ਨੂੰ ਲੈ ਕੇ ਪੰਜਾਬ ਦੇ ਵਿਚ ਸਿਹਤ ਵਿਭਾਗ ਵੱਲੋਂ ਨਵੀਆਂ ਹਿਦਾਇਤਾਂ ਜਾਰੀ; ਪੜ੍ਹੋ

    Health News: ਕੋਰੋਨਾ ਨੂੰ ਲੈ ਕੇ ਪੰਜਾਬ ਦੇ ਵਿਚ ਸਿਹਤ ਵਿਭਾਗ ਵੱਲੋਂ ਨਵੀਆਂ ਹਿਦਾਇਤਾਂ ਜਾਰੀ; ਪੜ੍ਹੋ

    Health News: ਕੋਰੋਨਾ ਮਹਾਂਮਾਰੀ ਦੇ ਪਹਿਲੇ ਅਤੇ ਦੂਜੇ ਦੌਰ ਵਿਚ ਭਾਰੀ ਨੁਕਸਾਨ ਝੱਲ ਚੁੱਕੇ ਪੰਜਾਬ ਦੇ ਵਿਚ ਹੁਣ ਬਚਾਅ ਲਈ ਸਿਹਤ ਵਿਭਾਗ ਨੇ ਮਹੱਤਵਪੁੂਰਨ ਹਿਦਾਇਤਾਂ ਜਾਰੀ ਕੀਤੀਆਂ ਹਨ। ਇੰਨ੍ਹਾਂ ਹਿਦਾਇਤਾਂ ਦੇ ਮੁਤਾਬਕ ਸਿਹਤ ਵਿਭਾਗ ਨੇ ਆਮ ਲੋਕਾਂ ਦੇ ਨਾਲ-ਨਾਲ ਆਪਣੇ ਵਿਭਾਗ ਨੂੰ ਵੀ ਐਡਵਾਇਜ਼ਰੀ ਜਾਰ ਕੀਤੀ ਹੈ। ਹਾਲਾਂਕਿ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਅਧਿਕਾਰੀਆਂ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ, ‘‘ ਬੇਸ਼ੱਕ ਪੰਜਾਬ ਵਿਚ ਸਥਿਤੀ ਕਾਬੂ ਹੇਠ ਹੈ ਤੇ ਸਿਹਤ ਵਿਭਾਗ ਪੂਰੀ ਤਰ੍ਹਾਂ ਤਿਆਹ ਹੈ।

    ਇਹ ਵੀ ਪੜ੍ਹੋ ਕਮਲ ਭਾਬੀ ਦੇ ਕ.ਤ+ਲ ਤੋਂ ਬਾਅਦ ਹੁਣ ‘ਤਿੱਤਲੀ’ ਵਾਲੀ ਪ੍ਰੀਤ ਜੱਟੀ ਨੂੰ ਆਈ ਧ.ਮਕੀ,ਸੁਣੋ ਧ.ਮ.ਕੀ ਵਾਲੀ ਆਡੀਓ

    ਪ੍ਰੰਤੂ ਨਾਗਰਿਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਸੰਕਰਮਣ ਦੇ ਫੈਲਾਅ ਨੂੰ ਰੋਕਣ ਲਈ ਮੁਢਲੀ ਸੁਰੱਖਿਆ ਸਾਵਧਾਨੀਆਂ ਦੀ ਪਾਲਣਾ ਕਰਨ। ’’ ਦਸਣਾ ਬਣਦਾ ਹੈ ਕਿ ਪੰਜਾਬ ਦੇ ਵਿਚ ਹੁਣ ਤੱਕ ਢਾਈ ਦਰਜ਼ਨ ਦੇ ਕਰੀਬ ਕੋਰੋਨਾ ਮਰੀਜ਼ ਹਨ ਅਤੇ ਦੋ ਦੀ ਮੌਤ ਹੋ ਚੁੱਕੀ ਹੈ। ਜਿਸਦੇ ਚੱਲਦੇ ਸਿਹਤ ਵਿਭਾਗ ਪੰਜਾਬ ਦੇ ਡਾਇਰੈਕਟਰ ਨੇ ਲੋਕਾਂ ਦੀ ਸੁਰੱਖਿਆ ਲਈ ਇੱਕ ਸਾਵਧਾਨੀ ਐਡਵਾਇਜ਼ਰੀ ਜਾਰੀ ਕੀਤੀ ਹੈ। ਇਸ ਐਡਵਾਇਜ਼ਰੀ ‘ਚ ਕਿਹਾ ਗਿਆ ਹੈ ਕਿ

    ਇਹ ਵੀ ਪੜ੍ਹੋ SDM ਦਾ ਸਟੈਨੋ 24 ਲੱਖ ਰੁਪਏ ਨਕਦੀ ਸਮੇਤ ਵਿਜੀਲੈਂਸ ਬਿਊਰੋ ਵੱਲੋਂ ਕਾਬੂ

    ਇਹ ਕਰੋ-
    1. ਵੱਡੇ ਉਮਰ ਦੇ ਵਿਅਕਤੀ, ਗਰਭਵਤੀ ਮਹਿਲਾਵਾਂ, ਬਿਮਾਰ ਜਾਂ ਕਮਜ਼ੋਰ ਰੋਗ ਪ੍ਰਤੀਰੋਧਕ ਸਮਰੱਥਾ ਵਾਲੇ ਲੋਕਾਂ ਨੂੰ ਭੀੜ-ਭਾੜ ਵਾਲੀਆਂ ਥਾਵਾਂ ਉਤੇ ਮਾਸਕ ਪਹਿਨਣ।
    2. ਹੈਲਥਕੇਅਰ ਸਟਾਫ ਨੂੰ ਵੀ ਸਲਾਹ ਹੈ ਕਿ ਉਹ ਮਾਸਕ ਪਹਿਨਣ ਤੇ ਕੋਵਿਡ-ਉਚਿਤ ਵਿਹਾਰ ਦੀ ਪਾਲਣਾ ਕਰਨ।
    3. ਖੰਘਣ ਜਾਂ ਛਿੱਕਣ ਸਮੇਂ ਆਪਣੇ ਮੂੰਹ ਤੇ ਨੱਕ ਨੂੰ ਰੁਮਾਲ, ਟਿਸ਼ੂ ਜਾਂ ਬਾਂਹ ਨਾਲ ਢੱਕੋ।
    4. ਜੇਕਰ ਤੁਹਾਨੂੂੰ ਬੁਖਾਰ, ਖੰਘ ਜਾਂ ਸਾਹ ਲੈਣ ਵਿਚ ਦਿੱਕਤ ਹੈ ਤਾਂ ਮਾਸਕ ਪਹਿਨੋਂ ਅਤੇ ਤੁਰੰਤ ਡਾਕਟਰ ਨੂੰ ਦਿਖਾਓ

    ਇਹ ਵੀ ਪੜ੍ਹੋ 46 ਨਵੀਆਂ ਅਤਿ-ਆਧੁਨਿਕ ਐਂਬੂਲੈਂਸਾਂ ਪੰਜਾਬ ਵਿੱਚ ਐਮਰਜੈਂਸੀ ਸੇਵਾਵਾਂ ਨੂੰ ਦੇਣਗੀਆਂ ਵੱਡਾ ਹੁਲਾਰਾ

    ਇਹ ਨਾ ਕਰੋ-
    1. ਭੀੜ-ਭਾੜ ਵਾਲੀਆਂ ਜਾਂ ਘੱਟ ਹਵਾਦਾਰ ਥਾਵਾਂ ਤੋਂ ਬਚੋ, ਖਾਸ ਕਰਕੇ ਜੇ ਤੁਹਾਨੂੰ ਪਹਿਲਾਂ ਤੋਂ ਹੀ ਸਿਹਤ ਸਮੱਸਿਆ ਹੈ।
    2. ਬਿਨਾਂ ਹੱਥ ਧੋਤੇ ਆਪਣੇ ਚਿਹਰੇ, ਮੂੰਹ ਜਾਂ ਅੱਖਾਂ ਨੂੰ ਨਾ ਛੂਹੋ।
    3. ਸਰਵਜਨਕ ਥਾਵਾਂ ’ਤੇ ਥੁੱਕਣ ਤੋਂ ਬਚੋ।
    4. ਸਵੈ-ਉਪਚਾਰ ਨਾ ਕਰੋ, ਖਾਸ ਕਰਕੇ ਸਾਹ ਸਬੰਧੀ ਲੱਛਣਾਂ ਲਈ ਹਮੇਸ਼ਾ ਡਾਕਟਰੀ ਸਲਾਹ ਲਵੋ

    👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

    🛑https://chat.whatsapp.com/EK1btmLAghfLjBaUyZMcLK

    🛑https://t.me/punjabikhabarsaarwebsite

    ☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

  • ਕਮਲ ਭਾਬੀ ਦੇ ਕ.ਤ+ਲ ਤੋਂ ਬਾਅਦ ਹੁਣ ‘ਤਿੱਤਲੀ’ ਵਾਲੀ ਪ੍ਰੀਤ ਜੱਟੀ ਨੂੰ ਆਈ ਧ.ਮਕੀ,ਸੁਣੋ ਧ.ਮ.ਕੀ ਵਾਲੀ ਆਡੀਓ

    ਕਮਲ ਭਾਬੀ ਦੇ ਕ.ਤ+ਲ ਤੋਂ ਬਾਅਦ ਹੁਣ ‘ਤਿੱਤਲੀ’ ਵਾਲੀ ਪ੍ਰੀਤ ਜੱਟੀ ਨੂੰ ਆਈ ਧ.ਮਕੀ,ਸੁਣੋ ਧ.ਮ.ਕੀ ਵਾਲੀ ਆਡੀਓ

    👉ਚਰਚਿਤ ਇੰਸਟਾ ਕੁਈਨ ਪ੍ਰੀਤ ਜੱਟੀ ਦਾ ਰੋ-ਰੋ ਕੇ ਬੁਰਾ ਹਾਲ, ਦਸਿਆ ਜਾਨ ਨੂੰ ਖ਼ਤਰਾ
    Punjab News: ਰੀਲਾਂ ’ਤੇ ਨੱਚ-ਗਾ ਕੇ ਅਤੇ ਅਸ਼ਲੀਲ ਵੀਡੀਓ ਪਾ ਕੇ ਸੌਖੇ ਪੈਸੇ ਕਮਾਉਣ ਵਾਲੀਆਂ ਨੂੰ ਹੁਣ ‘ਸਿੰਘਾਂ’ ਵੱਲੋਂ ਕੰਚਨ ਤਿਵਾੜੀ ਉਰਫ਼ ਕਮਲ ਭਾਬੀ ਦੇ ਕਤਲ ਤੋਂ ਬਾਅਦ ਹੁਣ ਆਪਣਾ ‘ਡਰ’ ਸਤਾਉਣ ਲੱਗਾ ਹੈ।

    ਬੀਤੇ ਕੱਲ ਅੰਮ੍ਰਿਤਸਰ ਦੀ ਦੀਪਿਕਾ ਲੂਥਰਾ ਨਾਂ ਦੀ ਸੋਸ਼ਲ ਮੀਡੀਆ ਇੰਫ਼ਲੂਸਰ ਲੜਕੀ ਵੱਲੋਂ ਪੁਲਿਸ ਕੋਲੋਂ ਸੁਰੱਖਿਆ ਮੰਗੇ ਜਾਣ ਤੋਂ ਬਾਅਦ ਹੁਣ ਤਰਨਤਾਰਨ ਦੀ ‘ਪ੍ਰੀਤ ਜੱਟੀ’ ਦੇ ਨਾਂ ਨਾਲ ਮਸ਼ਹੂਰ ਇੱਕ ਹੋਰ ਲੜਕੀ ਨੇ ਖ਼ੁਦ ਨੂੰ ਵਿਦੇਸ਼ੀ ਨੰਬਰ ਤੋਂ ਧਮਕੀ ਆਉਣ ਦਾ ਦਾਅਵਾ ਕੀਤਾ ਹੈ। ਆਪਣੇ ਇੰਸਟਾਗ੍ਰਾਮ ਅਕਾਉਂਟ ’ਤੇ ਇਸ ਧਮਕੀ ਵਾਲੀ ਕਾਲ ਨੂੰ ਅੱਪਲੋਡ ਕਰਨ ਵਾਲੀ ਇਸ ਕੁੜੀ ਨੇ ਜਾਨ ਨੂੰ ਖ਼ਤਰਾ ਦਸਿਆ ਹੈ।

     

    View this post on Instagram

     

    A post shared by Simarpreet kaur (@preetjatti7903)

    ਇਹ ਵੀ ਪੜ੍ਹੋ  SDM ਦਾ ਸਟੈਨੋ 24 ਲੱਖ ਰੁਪਏ ਨਕਦੀ ਸਮੇਤ ਵਿਜੀਲੈਂਸ ਬਿਊਰੋ ਵੱਲੋਂ ਕਾਬੂ

    ਪਿਛਲੇ ਕਈ ਸਾਲਾਂ ਤੋਂ ਸੋਸ਼ਲ ਮੀਡੀਆ ’ਤੇ ਚਰਚਿਤ ਇਸ ਨਵਵਿਆਹੀ ਕੁੜੀ ਨੇ ਸੋਸ਼ਲ ਮੀਡੀਆ ’ਤੇ ਪਾਈਆਂ ਜਾਣ ਵਾਲੀਆਂ ਵੀਡੀਓਜ਼ ਨੂੰ ਆਪਣੀ ਆਮਦਨ ਦਾ ਮੁੱਖ ਸਰੋਤ ਦਸਿਆ ਹੈ। ਜਿਕਰਯੋਗ ਹੈ ਕਿ ਡੇਢ ਕੁ ਸਾਲ ਪਹਿਲਾਂ ਵਿਆਹੀ ਇਸ ਲੜਕੀ ਦਾ ਅਸਲੀ ਨਾਮ ਸਿਮਰਨਪ੍ਰੀਤ ਕੌਰ ਦਸਿਆ ਜਾ ਰਿਹਾ ਹੈ, ਜਿਸਦੇ ਘਰ ਇੱਕ ਪੰਜ ਮਹੀਨਿਆਂ ਦਾ ਬੱਚਾ ਵੀ ਹੈ।

    ਇਸ ਦੀਆਂ ਵੀਡੀਓਜ਼ ਵਿਚ ਇਸਦਾ ਘਰ ਵਾਲਾ ਵੀ ਅਕਸਰ ਨਾਲ ਦਿਖ਼ਾਈ ਦਿੰਦਾ ਹੈ। ਕਥਿਤ ਧਮਕੀਆਂ ਤੋਂ ਬਾਅਦ ਸਫ਼ਾਈ ਲਈ ਪਾਈ ਵੀਡੀਓ ਵਿਚ ਪ੍ਰੀਤ ਜੱਟੀ ਨੇ ਦਾਅਵਾ ਕੀਤਾ ਹੈ ਕਿ ਉਸਦੇ ਵੱਲੋਂ ਅਸ਼ਲੀਲ ਜਾਂ ਕੋਈ ਗਲਤ ਵੀਡੀਓ ਨਹੀਂ ਪਾਈ ਜਾਂਦੀ, ਬਲਕਿ ਚਾਰ-ਪੰਜ ਮਹੀਨੇ ਪਹਿਲਾਂ ਕੁੱਝ ਐਸਟਰੋਲਜ਼ੀ ਵਾਲੇ ਦੀ ਪਾਈ ਵੀਡੀਓ ’ਤੇ ਧਮਕੀ ਆਈ ਸੀ, ਜਿਸਤੋਂ ਬਾਅਦ ਉਸਨੇ ਇਸਨੂੰ ਹਟਾ ਦਿੱਤਾ ਸੀ ਪ੍ਰੰਤੂ ਇਸਦੇ ਬਾਵਜੂਦ ਉਸਨੂੰ ਧਮਕੀਆਂ ਆ ਰਹੀਆਂ ਹਨ।

    ਇਹ ਵੀ ਪੜ੍ਹੋ ਇੱਕ ਹੋਰ ਪਤਨੀ ਨੇ ‘ਆਸ਼ਕ’ ਹੱਥੋਂ ਕਰਵਾਇਆ ਪਤੀ ਦਾ ਕ.ਤ+ਲ, ਪੁਲਿਸ ਨੇ ਘੰਟਿਆਂ ’ਚ ਕੀਤੇ ਕਾਬੂ

    ਜਿਕਰਯੋਗ ਹੈ ਕਿ ਪੰਜਾਬ ਦੇ ਵਿਚ ਇੰਨੀਂ ਦਿਨੀਂ ਸ਼ੋਸਲ ਮੀਡੀਆ ਰਾਹੀਂ ਸੌਖੇ ਤਰੀਕੇ ਨਾਲ ਪੈਸੇ ਕਮਾਉਣ ਦਾ ‘ਰਿਵਾਜ਼’ ਚੱਲਿਆ ਹੋਇਆ ਹੈ, ਜਿਸਦੇ ਵਿਚ ਬਹੁਤ ਸਾਰੇ ਨੌਜਵਾਨ ਤਾਂ ਆਪਣੀਆਂ ਘਰ ਵਾਲੀਆਂ ਨੂੰ ਵੀ ਨਾਲ ਰੱਖ ਰਹੇ ਹਨ।

    ਇੰਨ੍ਹਾਂ ਵਿਚੋਂ ਜਿਆਦਾਤਰ ਵੀਡੀਓਜ਼ ਦੇ ਵਿਚ ਦੋ-ਅਰਥੀ ਤੇ ਅਸ਼ਲੀਲ ਅਰਥਾਂ ਵਾਲੀਆਂ ਹੁੰਦੀਆਂ ਹਨ ਤੇ ਇਹੀਂ ਕਾਰਨ ਕੰਚਨ ਤਿਵਾੜੀ ਉਰਫ਼ ਕਮਲ ਭਾਬੀ ਦੀ ਮੌਤ ਦਾ ਮੁੱਖ ਕਾਰਨ ਬਣਿਆ ਦਸਿਆ ਜਾ ਰਿਹਾ। ਜਿਸਦੇ ਮਾਮਲੇ ਵਿਚ ਬਠਿੰਡਾ ਪੁਲਿਸ ਵੱਲੋਂ ਸਿੱਖ ਆਗੂ ਭਾਈ ਅੰਮ੍ਰਿਤਪਾਲ ਸਿੰਘ ਮਹਿਰੋ ਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ।

    👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

    🛑https://chat.whatsapp.com/EK1btmLAghfLjBaUyZMcLK

    🛑https://t.me/punjabikhabarsaarwebsite

    ☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

  • ਨਕਸ਼ਾ ਮੇਲਾ; ਮੇਅਰ ਨੇ ਬਿਲਡਿੰਗ ਬ੍ਰਾਂਚ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ, ਆਰਕੀਟੈਕਟਾਂ ਨਾਲ ਤਾਲਮੇਲ ਕਰਨ ਦੇ ਦਿੱਤੇ ਆਦੇਸ਼

    ਨਕਸ਼ਾ ਮੇਲਾ; ਮੇਅਰ ਨੇ ਬਿਲਡਿੰਗ ਬ੍ਰਾਂਚ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ, ਆਰਕੀਟੈਕਟਾਂ ਨਾਲ ਤਾਲਮੇਲ ਕਰਨ ਦੇ ਦਿੱਤੇ ਆਦੇਸ਼

    Bathinda News:ਬਠਿੰਡਾ ਸ਼ਹਿਰ ਵਿਚ ਨਿਵੇਕਲੇ ਪਾਇਲਟ ਪ੍ਰੋਜੈਕਟ ਵਜੋਂ ਚੱਲ ਰਹੇ ‘‘ਨਕਸ਼ਾ ਮੇਲਾ’’ ਸਬੰਧੀ ਸ਼ੁੱਕਰਵਾਰ ਨੂੰ ਮੇਅਰ ਪਦਮਜੀਤ ਸਿੰਘ ਮਹਿਤਾ ਵੱਲੋਂ ਬਿਲਡਿੰਗ ਅਧਿਕਾਰੀਆਂ ਅਤੇ ਆਰਕੀਟੈਕਟਾਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਏਟੀਪੀ ਮਨੋਜ ਕੁਮਾਰ, ਡੀਐਮ ਸਤੀਸ਼ ਕੁਮਾਰ, ਡੀਐਮ ਸੁਰਿੰਦਰ ਕੁਮਾਰ, ਡੀਐਮ ਕੁਲਵੰਤ ਸਿੰਘ, ਬਿਲਡਿੰਗ ਇੰਸਪੈਕਟਰ ਮੈਡਮ ਅਨੂੰ ਬਾਲਾ, ਮੈਡਮ ਪ੍ਰਿਯੰਕਾ, ਅਕਸ਼ੈ ਜਿੰਦਲ, ਅਵਤਾਰ ਸਿੰਘ ਅਤੇ ਆਰਕੀਟੈਕਟ ਸੰਜੀਵ ਕੁਮਾਰ ਮੌਜੂਦ ਸਨ।

    ਇਹ ਵੀ ਪੜ੍ਹੋ  ਹੱਥੀਂ ਸਫਾਈ ਤੋਂ ਮਸ਼ੀਨਾਂ ਵੱਲ; ਸੀਵਰਾਂ ਦੀ ਹੱਥੀਂ ਸਫ਼ਾਈ ਨੂੰ ਖ਼ਤਮ ਕਰਨ ਲਈ ਉੱਨਤ ਉਪਕਰਨ ਅਪਣਾਉਣ ਵਾਲਾ ਪੰਜਾਬ ਮੋਹਰੀ ਸੂਬਾ ਬਣਿਆ

    ਮੀਟਿੰਗ ਵਿਚ ਮੇਅਰ ਸ਼੍ਰੀ ਮਹਿਤਾ ਨੇ ਨਕਸ਼ਾ ਮੇਲੇ ਵਿੱਚ ਰਿਹਾਇਸ਼ੀ ਨਕਸ਼ੇ ਪਾਸ ਕਰਨ ਸਬੰਧੀ ਆ ਰਹੀਆਂ ਮੁਸ਼ਕਲਾਂ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹੋਏ ਕਿਹਾ ਕਿ ਇਹ ਨਕਸ਼ਾ ਮੇਲਾ ਦੇਸ਼ ਦਾ ਪਹਿਲਾ ਇਤਿਹਾਸਕ ਪਾਇਲਟ ਪ੍ਰੋਜੈਕਟ ਹੈ, ਜਿਸ ਵਿੱਚ ਰਿਹਾਇਸ਼ੀ ਨਕਸ਼ੇ 72 ਘੰਟਿਆਂ ਦੇ ਅੰਦਰ ਪਾਸ ਕੀਤੇ ਜਾਣੇ ਜ਼ਰੂਰੀ ਹਨ। ਇਸ ਦੌਰਾਨ ਉਨ੍ਹਾਂ ਬਿਲਡਿੰਗ ਬ੍ਰਾਂਚ ਦੇ ਅਧਿਕਾਰੀਆਂ ਨੂੰ ਆਰਕੀਟੈਕਟਾਂ ਨਾਲ ਤਾਲਮੇਲ ਬਣਾਈ ਰੱਖਣ ਦੇ ਆਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਇਸ ਨਕਸ਼ਾ ਮੇਲੇ ਵਿੱਚ ਪ੍ਰਵਾਨਗੀ ਲਈ ਆਉਣ ਵਾਲੀਆਂ ਰਿਹਾਇਸ਼ੀ ਨਕਸ਼ਿਆਂ ਦੀਆਂ ਫਾਈਲਾਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਤੇਜ਼ ਪ੍ਰਕਿਰਿਆ ਅਧੀਨ ਪਾਸ ਕੀਤਾ ਜਾਵੇ ਅਤੇ ਜੇਕਰ ਸਬੰਧਤ ਫਾਈਲਾਂ ਵਿੱਚ ਦਸਤਾਵੇਜ਼ਾਂ ਦੀ ਕੋਈ ਘਾਟ ਹੈ, ਤਾਂ ਆਰਕੀਟੈਕਟ ਨਾਲ ਗੱਲ ਕਰਕੇ ਦਸਤਾਵੇਜ਼ਾਂ ਨੂੰ ਤੁਰੰਤ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇ।

    ਇਹ ਵੀ ਪੜ੍ਹੋ  46 ਨਵੀਆਂ ਅਤਿ-ਆਧੁਨਿਕ ਐਂਬੂਲੈਂਸਾਂ ਪੰਜਾਬ ਵਿੱਚ ਐਮਰਜੈਂਸੀ ਸੇਵਾਵਾਂ ਨੂੰ ਦੇਣਗੀਆਂ ਵੱਡਾ ਹੁਲਾਰਾ

    ਇਸ ਦੌਰਾਨ ਬਿਲਡਿੰਗ ਬ੍ਰਾਂਚ ਦੇ ਅਧਿਕਾਰੀਆਂ ਨੇ ਮੇਅਰ ਨੂੰ ਦੱਸਿਆ ਕਿ ਨਗਰ ਸੁਧਾਰ ਟਰੱਸਟ ਵੱਲੋਂ ਨਗਰ ਨਿਗਮ ਨੂੰ ਸੌਂਪੀਆਂ ਗਈਆਂ ਲਗਭਗ ਅੱਧੀ ਦਰਜਨ ਕਲੋਨੀਆਂ ਦੀਆਂ ਸਕੀਮਾਂ ਬਾਰੇ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਹੈ, ਜਿਸ ਕਾਰਨ ਉਕਤ ਕਲੋਨੀਆਂ ਵਿੱਚ ਸਥਿਤ ਰਿਹਾਇਸ਼ੀ ਪਲਾਟਾਂ ਦੇ ਨਕਸ਼ੇ ਪਾਸ ਕਰਵਾਉਣ ਵਿੱਚ ਮੁਸ਼ਕਲ ਆ ਰਹੀ ਹੈ। ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਨੇ ਕਿਹਾ ਕਿ ਉਹ ਨਗਰ ਸੁਧਾਰ ਟਰੱਸਟ ਤੋਂ ਸਕੀਮਾਂ ਦੀ ਜਾਣਕਾਰੀ ਪ੍ਰਾਪਤ ਕਰਕੇ ਉਨ੍ਹਾਂ ਨੂੰ ਦੇਣਗੇ।

    👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

    🛑https://chat.whatsapp.com/EK1btmLAghfLjBaUyZMcLK

    🛑https://t.me/punjabikhabarsaarwebsite

    ☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

     

  • SDM ਦਾ ਸਟੈਨੋ 24 ਲੱਖ ਰੁਪਏ ਨਕਦੀ ਸਮੇਤ ਵਿਜੀਲੈਂਸ ਬਿਊਰੋ ਵੱਲੋਂ ਕਾਬੂ

    SDM ਦਾ ਸਟੈਨੋ 24 ਲੱਖ ਰੁਪਏ ਨਕਦੀ ਸਮੇਤ ਵਿਜੀਲੈਂਸ ਬਿਊਰੋ ਵੱਲੋਂ ਕਾਬੂ

    Raikot News:ਪੰਜਾਬ ਵਿਜੀਲੈਂਸ ਬਿਊਰੋ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਅਪਣਾਈ ਗਈ ਜ਼ੀਰੋ ਸਹਿਣਸ਼ੀਲਤਾ ਨੀਤੀ ਤਹਿਤ ਐਸ.ਡੀ.ਐਮ. ਦਫ਼ਤਰ ਰਾਏਕੋਟ ਲੁਧਿਆਣਾ ਵਿਖੇ ਤਾਇਨਾਤ ਸਟੈਨੋ ਜਤਿੰਦਰ ਸਿੰਘ ਨੂੰ 24,06,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ।

    ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਗ੍ਰਿਫ਼ਤਾਰੀ ਪਿੰਡ ਸੁਖਾਣਾ, ਤਹਿਸੀਲ ਰਾਏਕੋਟ, ਜ਼ਿਲ੍ਹਾ ਲੁਧਿਆਣਾ ਦੇ ਇੱਕ ਵਸਨੀਕ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਤੋਂ ਬਾਅਦ ਕੀਤੀ ਗਈ ਹੈ।

    ਇਹ ਵੀ ਪੜ੍ਹੋ ਇੱਕ ਹੋਰ ਪਤਨੀ ਨੇ ‘ਆਸ਼ਕ’ ਹੱਥੋਂ ਕਰਵਾਇਆ ਪਤੀ ਦਾ ਕ.ਤ+ਲ, ਪੁਲਿਸ ਨੇ ਘੰਟਿਆਂ ’ਚ ਕੀਤੇ ਕਾਬੂ

    ਉਨ੍ਹਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਹੈ ਕਿ ਐਸ.ਡੀ.ਐਮ. ਰਾਏਕੋਟ ਅਤੇ ਉਸ ਦਾ ਸਟੈਨੋ ਜਤਿੰਦਰ ਸਿੰਘ, ਵਾਸੀ ਪਿੰਡ ਨੂਰਪੁਰਾ, ਤਹਿਸੀਲ ਜਗਰਾਉਂ, ਆਮ ਲੋਕਾਂ ਤੋਂ ਸਰਕਾਰੀ ਕੰਮ ਕਰਨ ਬਦਲੇ ਲੋਕਾਂ ਤੋਂ ਮੋਟੀ ਰਕਮ ਵਸੂਲ ਰਹੇ ਹਨ।

    ਉਨ੍ਹਾਂ ਅੱਗੇ ਦੱਸਿਆ ਕਿ ਇਸ ਜਾਣਕਾਰੀ ਦੇ ਆਧਾਰ ‘ਤੇ ਕਾਰਵਾਈ ਕਰਦਿਆਂ ਵਿਜੀਲੈਂਸ ਬਿਊਰੋ ਦੀ ਟੀਮ ਨੇ ਮੁਲਜ਼ਮ ਸਟੈਨੋ ਜਤਿੰਦਰ ਸਿੰਘ ਤੋਂ ਪੁੱਛਗਿੱਛ ਕੀਤੀ ਅਤੇ ਉਸ ਦੇ ਦਫ਼ਤਰ ਦੀ ਤਲਾਸ਼ੀ ਦੌਰਾਨ ਇੱਕ ਅਲਮਾਰੀ ‘ਚੋਂ 24 ਲੱਖ 6 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਹੋਈ।

    ਇਹ ਵੀ ਪੜ੍ਹੋ ਕੰਚਨ ਤਿਵਾੜੀ ਉਰਫ਼ ਕਮਲ ਭਾਬੀ ਦੇ ਕ.ਤ+ਲ ਤੋਂ ਬਾਅਦ ਅਸ਼ਲੀਲ ਵੀਡੀਓਜ਼ ਬਣਾਉਣ ਵਾਲਿਆਂ ’ਚ ਖੌਫ਼

    ਮੁਲਜ਼ਮ ਇਸ ਨਕਦੀ ਦੇ ਵੇਰਵੇ ਦੱਸਣ ਵਿੱਚ ਅਸਫ਼ਲ ਰਿਹਾ ਅਤੇ ਵਿਜੀਲੈਂਸ ਬਿਊਰੋ ਦੀ ਟੀਮ ਨੇ ਉਸਨੂੰ ਗ੍ਰਿਫ਼ਤਾਰ ਕਰ ਲਿਆ।ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਊਰੋ ਥਾਣਾ ਲੁਧਿਆਣਾ ਰੇਂਜ ਵਿਖੇ ਕੇਸ ਦਰਜ ਕੀਤਾ ਗਿਆ ਹੈ ਅਤੇ ਇਸ ਕੇਸ ਦੀ ਅਗਲੇਰੀ ਜਾਂਚ ਜਾਰੀ ਹੈ।

    👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

    🛑https://chat.whatsapp.com/EK1btmLAghfLjBaUyZMcLK

    🛑https://t.me/punjabikhabarsaarwebsite

    ☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

     

  • ਬਾਰਸ਼ਾਂ ਤੋਂ ਪਹਿਲਾਂ ਮੇਅਰ ਨੇ ਡਿਸਪੋਜ਼ਲਾਂ ਦਾ ਕੀਤਾ ਦੌਰਾ, ਅਧਿਕਾਰੀਆਂ ਨੂੰ ਦਿੱਤੇ ਜ਼ਰੂਰੀ ਨਿਰਦੇਸ਼

    ਬਾਰਸ਼ਾਂ ਤੋਂ ਪਹਿਲਾਂ ਮੇਅਰ ਨੇ ਡਿਸਪੋਜ਼ਲਾਂ ਦਾ ਕੀਤਾ ਦੌਰਾ, ਅਧਿਕਾਰੀਆਂ ਨੂੰ ਦਿੱਤੇ ਜ਼ਰੂਰੀ ਨਿਰਦੇਸ਼

    Bathinda News:ਬਰਸਾਤ ਦੇ ਮੌਸਮ ਦੌਰਾਨ ਬਠਿੰਡਾ ਵਾਸੀਆਂ ਨੂੰ ਪਾਣੀ ਭਰਨ ਦੀ ਸਮੱਸਿਆ ਤੋਂ ਰਾਹਤ ਦੇਣ ਲਈ ਮੇਅਰ ਪਦਮਜੀਤ ਸਿੰਘ ਮਹਿਤਾ ਵੱਲੋਂ ਅੱਜ ਸ਼ੁੱਕਰਵਾਰ ਨੂੰ ਦੁਪਹਿਰ ਸਮੇਂ ਆਲਮ ਬਸਤੀ ਅਤੇ ਸ਼ਹੀਦ ਸੰਦੀਪ ਸਿੰਘ ਚੌਕ ਪਰਸਰਾਮ ਨਗਰ ਦੀਆਂ ਡਿਸਪੋਜ਼ਲਾਂ ਦਾ ਅਚਾਨਕ ਦੌਰਾ ਕਰਕੇ ਉਨ੍ਹਾਂ ਦੀ ਹਾਲਤ ਦਾ ਜਾਇਜ਼ਾ ਲਿਆ। ਇਸ ਦੌਰਾਨ ਕੌਂਸਲਰ ਰਤਨ ਰਾਹੀ, ਸੋਨੀ ਪ੍ਰਧਾਨ, ਪੰਕਜ ਸ਼ਰਮਾ, ਸੀਵਰੇਜ ਬੋਰਡ ਦੇ ਐਕਸੀਅਨ ਸੁਰਿੰਦਰ ਕੁਮਾਰ ਅਤੇ ਬਲਜੀਤ ਸਿੰਘ ਉਨ੍ਹਾਂ ਨਾਲ ਮੌਜੂਦ ਸਨ। ਆਲਮ ਬਸਤੀ ਡਿਸਪੋਜ਼ਲ ਦਾ ਨਿਰੀਖਣ ਕਰਨ ਤੋਂ ਬਾਅਦ, ਮੇਅਰ ਮਹਿਤਾ ਨੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਉਕਤ ਡਿਸਪੋਜ਼ਲ ’ਤੇ ਇੱਕ ਵੱਡਾ ਸ਼ੈੱਡ ਬਣਾਉਣ ਅਤੇ 30-30 ਹਾਰਸਪਾਵਰ ਦੀਆਂ ਦੋ ਮੋਟਰਾਂ ਖਰੀਦਣ ਲਈ ਤੁਰੰਤ ਐਸਟੀਮੇਟ ਤਿਆਰ ਕਰਨ ਲਈ ਕਿਹਾ।

    ਇਹ ਵੀ ਪੜ੍ਹੋ  ANTF ਦੀ ਵੱਡੀ ਸਫ਼ਲਤਾ; ਸਰਹੱਦੋਂ ਪਾਰ ਨਸ਼ਾ ਤਸਕਰੀ ਰੈਕੇਟ ਦਾ ਪਰਦਾਫ਼ਾਸ, 4.5 ਕਿਲੋਂ ਹੈਰੋਇਨ ਤੇ 11 ਲੱਖ ਦੀ ਡਰੱਗ ਮਨੀ ਬਰਾਮਦ

    ਇਸ ਤੋਂ ਬਾਅਦ ਉਨ੍ਹਾਂ ਨੇ ਸ਼ਹੀਦ ਸੰਦੀਪ ਸਿੰਘ ਚੌਕ, ਪਰਸਰਾਮ ਨਗਰ ਦੇ ਡਿਸਪੋਜ਼ਲ ਦਾ ਵੀ ਦੌਰਾ ਕੀਤਾ ਅਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਲੋੜੀਂਦੀਆਂ ਤਿਆਰੀਆਂ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਦੱਸਿਆ ਕਿ ਇਸ ਡਿਸਪੋਜ਼ਲ ’ਤੇ ਦੋਵੇਂ ਮੋਟਰਾਂ ਠੀਕ ਕੰਮ ਕਰ ਰਹੀਆਂ ਹਨ, ਪਰ ਉਨ੍ਹਾਂ ਦੀ ਸਮਰੱਥਾ ਘੱਟ ਹੈ, ਇਸ ਲਈ ਉਨ੍ਹਾਂ ਨੇ ਅਧਿਕਾਰੀਆਂ ਨੂੰ 30-30 ਹਾਰਸਪਾਵਰ ਦੀਆਂ ਦੋ ਮੋਟਰਾਂ ਖਰੀਦਣ ਦੇ ਨਿਰਦੇਸ਼ ਦਿੱਤੇ ਹਨ।

    ਇਹ ਵੀ ਪੜ੍ਹੋ  Insta Queen ਕੰਚਨ ਕੁਮਾਰੀ ਉਰਫ਼ ਕਮਲ ਭਾਬੀ ਦੇ ਕ.ਤ+ਲ ਮਾਮਲੇ ’ਚ ਬਠਿੰਡਾ ਦੀ ਐਸਐਸਪੀ ਦਾ ਵੱਡਾ ਖ਼ੁਲਾਸਾ

    ਮੇਅਰ ਨੇ ਅਧਿਕਾਰੀਆਂ ਨੂੰ ਬਰਸਾਤ ਦੇ ਮੌਸਮ ਤੋਂ ਪਹਿਲਾਂ ਤਿਆਰੀਆਂ ਪੂਰੀਆਂ ਕਰਨ ਦੇ ਹੁਕਮ ਦਿੱਤੇ ਅਤੇ ਕਿਹਾ ਕਿ ਜੇਕਰ ਬਰਸਾਤ ਦੇ ਮੌਸਮ ਦੌਰਾਨ ਪਾਣੀ ਭਰਨ ਦੀ ਸਮੱਸਿਆ ਪੈਦਾ ਹੁੰਦੀ ਹੈ, ਤਾਂ ਇਸ ਦੇ ਲਈ ਅਧਿਕਾਰੀ ਜ਼ਿੰਮੇਵਾਰ ਹੋਣਗੇ ਅਤੇ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਵਾਰ ਬਠਿੰਡਾ ਵਾਸੀਆਂ ਨੂੰ ਬਰਸਾਤ ਦੇ ਮੌਸਮ ਵਿੱਚ ਪਾਣੀ ਭਰਨ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ, ਜਿਸ ਲਈ ਸੀਵਰੇਜ ਬੋਰਡ ਦੇ ਅਧਿਕਾਰੀਆਂ ਲਈ ਬਰਸਾਤ ਦੇ ਮੌਸਮ ਤੋਂ ਪਹਿਲਾਂ ਪੂਰੀ ਤਿਆਰੀ ਕਰਨਾ ਜ਼ਰੂਰੀ ਹੈ।

    👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

    🛑https://chat.whatsapp.com/EK1btmLAghfLjBaUyZMcLK

    🛑https://t.me/punjabikhabarsaarwebsite

    ☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

     

  • ਹੱਥੀਂ ਸਫਾਈ ਤੋਂ ਮਸ਼ੀਨਾਂ ਵੱਲ; ਸੀਵਰਾਂ ਦੀ ਹੱਥੀਂ ਸਫ਼ਾਈ ਨੂੰ ਖ਼ਤਮ ਕਰਨ ਲਈ ਉੱਨਤ ਉਪਕਰਨ ਅਪਣਾਉਣ ਵਾਲਾ ਪੰਜਾਬ ਮੋਹਰੀ ਸੂਬਾ ਬਣਿਆ

    ਹੱਥੀਂ ਸਫਾਈ ਤੋਂ ਮਸ਼ੀਨਾਂ ਵੱਲ; ਸੀਵਰਾਂ ਦੀ ਹੱਥੀਂ ਸਫ਼ਾਈ ਨੂੰ ਖ਼ਤਮ ਕਰਨ ਲਈ ਉੱਨਤ ਉਪਕਰਨ ਅਪਣਾਉਣ ਵਾਲਾ ਪੰਜਾਬ ਮੋਹਰੀ ਸੂਬਾ ਬਣਿਆ

    👉ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਅਤਿ-ਆਧੁਨਿਕ ਮਸ਼ੀਨਾਂ ਨੂੰ ਦਿੱਤੀ ਹਰੀ ਝੰਡੀ
    ਡਾ. ਰਵਜੋਤ ਸਿੰਘ ਵੱਲੋਂ ਦੁਖਦਾਈ ਜਹਾਜ਼ ਹਾਦਸੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ
    Chandigarh News:ਸ਼ਹਿਰੀ ਸਵੱਛਤਾ ਨੂੰ ਆਧੁਨਿਕ ਬਣਾਉਣ ਦੀ ਦਿਸ਼ਾਂ ਵਿੱਚ ਇਤਿਹਾਸਕ ਪਹਿਲਕਦਮੀ ਕਰਦਿਆਂ, ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਨੇ ਅੱਜ 150 ਨਗਰਪਾਲਿਕਾਵਾਂ ਲਈ 39.56 ਕਰੋੜ ਰੁਪਏ ਦੀ ਲਾਗਤ ਵਾਲੀਆਂ 730 ਉੱਨਤ ਸਫਾਈ ਮਸ਼ੀਨਾਂ ਦੇ ਬੇੜੇ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ, ਜੋ ਸੂਬੇ ਭਰ ਵਿੱਚ ਸੀਵਰਾਂ ਦੀ ਹੱਥੀਂ ਸਫਾਈ ਤੋਂ ਮਸ਼ੀਨੀ ਸਫਾਈ ਵੱਲ ਇੱਕ ਫੈਸਲਾਕੁੰਨ ਕਦਮ ਹੈ।ਇਸ ਵਿਆਪਕ ਮਸ਼ੀਨੀਕਰਨ ਪ੍ਰੋਗਰਾਮ ਵਿੱਚ ਅਜਿਹੇ ਵਿਸ਼ੇਸ਼ ਉਪਕਰਣ ਸ਼ਾਮਲ ਹਨ ਜੋ ਸਫਾਈ ਸਬੰਧੀ ਹਰ ਚੁਣੌਤੀ ਨੂੰ ਹੱਲ ਕਰਨ ਲਈ ਤਿਆਰ ਕੀਤੇ ਗਏ ਅਤੇ ਸੀਵਰ ਲਾਈਨਾਂ ਵਿੱਚ ਮਨੁੱਖੀ ਦਾਖਲੇ ਦੀ ਜ਼ਰੂਰਤ ਨੂੰ ਖਤਮ ਕਰਦੇ ਹਨ। ਇਸ ਫਲੀਟ ਵਿੱਚ ਜੈਟਿੰਗ-ਕਮ-ਸੈਕਸ਼ਨ ਮਸ਼ੀਨਾਂ ਸ਼ਾਮਲ ਹਨ ਜੋ ਸੀਵਰਾਂ ਵਿੱਚ ਇਕੱਠੇ ਹੋਏ ਕੂੜੇ-ਕਰਕਟ ਨੂੰ ਸਾਫ਼ ਕਰਨ ਲਈ ਸ਼ਕਤੀਸ਼ਾਲੀ ਸਕੱਸ਼ਨ ਨਾਲ ਉੱਚ-ਦਬਾਅ ਵਾਲੇ ਪਾਣੀ ਦੇ ਜੈੱਟਾਂ ਨੂੰ ਜੋੜਦੀਆਂ ਹਨ। ਇਸ ਤੋਂ ਇਲਾਵਾ ਗ੍ਰੈਬ ਬਕੇਟ ਮਸ਼ੀਨਾਂ ਵੀ ਸ਼ਾਮਲ ਹਨ ਜੋ ਕਰਮਚਾਰੀਆਂ ਨੂੰ ਖਤਰੇ ਵਿੱਚ ਪਾਏ ਬਿਨਾਂ ਮੈਨਹੋਲਾਂ ਤੋਂ ਗਾਦ ਨੂੰ ਸੁਰੱਖਿਅਤ ਢੰਗ ਨਾਲ ਕੱਢਦੀਆਂ ਹਨ।

    ਇਹ ਵੀ ਪੜ੍ਹੋ  ਪੋਲਿੰਗ ਸਟੇਸ਼ਨਾਂ ‘ਤੇ ਵੋਟਰਾਂ ਲਈ ਮੋਬਾਈਲ ਡਿਪਾਜ਼ਿਟ ਸਹੂਲਤ ਉਪਲਬਧ ਹੋਵੇਗੀ:ਜ਼ਿਲ੍ਹਾ ਚੋਣ ਅਫਸਰ ਹਿਮਾਂਸ਼ੂ ਜੈਨ

    ਤੰਗ ਗਲੀਆਂ ਅਤੇ ਭੀੜ-ਭੜੱਕੇ ਵਾਲੇ ਸ਼ਹਿਰੀ ਖੇਤਰਾਂ ਲਈ, ਪ੍ਰਸ਼ਾਸਨ ਨੇ ਕੰਪੈਕਟ ਮਾਊਸ ਜੈਟਰ ਅਤੇ ਵਾਤਾਵਰਣ ਪੱਖੀ ਈ-ਰਿਕਸ਼ਾ ਮਾਊਂਟਡ ਡੀਸਿਲਟਿੰਗ ਮਸ਼ੀਨਾਂ ਤਾਇਨਾਤ ਕੀਤੀਆਂ ਹਨ ਜੋ ਬੈਟਰੀ ਪਾਵਰ ‘ਤੇ ਕੰਮ ਕਰਦੀਆਂ ਹਨ। ਸੈਨੀਟੇਸ਼ਨ ਉਪਕਰਨਾਂ ਵਿੱਚ ਟਿਕਾਊ ਰੌਡਿੰਗ ਸੈੱਟਾਂ, ਖਤਰਨਾਕ ਸਥਾਨਾਂ ਦਾ ਮੁਲਾਂਕਣ ਕਰਨ ਲਈ ਸੀਵਰ ਨਿਰੀਖਣ ਕੈਮਰੇ, ਓਵਰਫਲੋ ਸਬੰਧੀ ਐਮਰਜੈਂਸੀ ਨਾਲ ਨਜਿੱਠਣ ਲਈ ਪੰਪਿੰਗ ਸੈੱਟਾਂ ਅਤੇ ਮਕੁੰਮਲ ਸਫਾਈ ਕਾਰਜਾਂ ਦੀ ਸਮਰੱਥਾ ਵਾਲੀਆਂ ਉਦਯੋਗਿਕ-ਗ੍ਰੇਡ ਸੁਪਰ ਸਕੱਸ਼ਨ ਮਸ਼ੀਨਾਂ ਸ਼ਾਮਲ ਕੀਤੀਆਂ ਗਈਆਂ ਹਨ।ਡਾ. ਸਿੰਘ ਨੇ ਕਿਹਾ ਕਿ ਇਹ ਤਕਨੀਕੀ ਬਦਲਾਅ ਸਰਕਾਰ ਦੀ ਕਾਮਿਆਂ ਦੀ ਭਲਾਈ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ, “ਇਹ ਮਸ਼ੀਨਾਂ ਸ਼ਹਿਰੀ ਬੁਨਿਆਦੀ ਢਾਂਚੇ ਵਿੱਚ ਸਾਡੀ ਪ੍ਰਗਤੀ ਨੂੰ ਦਰਸਾਉਂਦੀਆਂ ਹਨ ਪਰ ਸਾਡਾ ਅਸਲ ਉਦੇਸ਼ ਸਫਾਈ ਕਰਮਚਾਰੀਆਂ ਦੇ ਸਨਮਾਨ ਅਤੇ ਜੀਵਨ ਦੀ ਰੱਖਿਆ ਕਰਨਾ ਹੈ।”ਸਰਕਾਰ ਵੱਲੋਂ ਕਾਮਿਆਂ ਦੀ ਸੁਰੱਖਿਆ ਲਈ ਮਜ਼ਬੂਤ ਢਾਂਚਾ ਲਾਗੂ ਕੀਤਾ ਗਿਆ ਹੈ ਜਿਸ ਵਿੱਚ ਆਧੁਨਿਕ ਸੁਰੱਖਿਆ ਉਪਕਰਣਾਂ ਦੀ ਲਾਜ਼ਮੀ ਵਿਵਸਥਾ, ਵਿਆਪਕ ਸਿਹਤ ਬੀਮਾ ਕਵਰੇਜ, ਨਿਯਮਤ ਡਾਕਟਰੀ ਜਾਂਚ ਅਤੇ ਕਰੀਅਰ ਵਿੱਚ ਪ੍ਰਗਤੀ ਸਮੇਤ ਮਸ਼ੀਨ ਸੰਚਾਲਨ ਲਈ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਸ਼ਾਮਲ ਹਨ।

    ਇਹ ਵੀ ਪੜ੍ਹੋ  ਹਰਜੋਤ ਬੈਂਸ ਵੱਲੋਂ 14 ਕਰੋੜ ਰੁਪਏ ਦੀ ਲਾਗਤ ਵਾਲੇ ਹੜ੍ਹ ਸੁਰੱਖਿਆ ਪ੍ਰੋਜੈਕਟਾਂ ਨੂੰ ਜੂਨ ਦੇ ਅੰਤ ਤੱਕ ਮੁਕੰਮਲ ਕਰਨ ਦੇ ਆਦੇਸ਼

    ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਸੰਗਰੂਰ ਕਲੱਸਟਰ ਵਿੱਚ 218 ਮਸ਼ੀਨਾਂ ਪਹਿਲਾਂ ਹੀ ਕਾਰਜਸ਼ੀਲ ਹਨ ਅਤੇ 39.56 ਕਰੋੜ ਰੁਪਏ ਦੀ ਲਾਗਤ ਨਾਲ ਬਾਕੀ 512 ਮਸ਼ੀਨਾਂ ਹੋਰਨਾਂ ਨਗਰ ਪਾਲਿਕਾਵਾਂ ਵਿੱਚ ਤਾਇਨਾਤ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਤਿਮਾਹੀ ਕਾਰਗੁਜ਼ਾਰੀ ਦੀ ਸਮੀਖਿਆ ਕੀਤੀ ਜਾਵੇਗੀ। ਇਹ ਪਹਿਲਕਦਮੀ ਸੀਵਰ ਲਾਈਨਾਂ ਦੀ ਹੱਥੀਂ ਸਫਾਈ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੀਆਂ ਯੋਜਨਾਵਾਂ ਨਾਲ ਸ਼ਹਿਰੀ ਸਵੱਛਤਾ ਸਬੰਧੀ ਸੁਧਾਰਾਂ ਵਿੱਚ ਪੰਜਾਬ ਨੂੰ ਮੋਹਰੀ ਸੂਬਾ ਬਣਾਉਂਦੀ ਹੈ ਅਤੇ ਕਰਮਚਾਰੀਆਂ ਦੀ ਸੁਰੱਖਿਆ ਅਤੇ ਬੁਨਿਆਦੀ ਢਾਂਚੇ ਦੇ ਪ੍ਰਬੰਧਨ ਬਾਰੇ ਨਵੇਂ ਮਾਪਦੰਡ ਸਥਾਪਤ ਕਰਦੀ ਹੈ।ਇਸ ਤੋਂ ਪਹਿਲਾਂ, ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਨੇ ਅਹਿਮਦਾਬਾਦ ਵਿੱਚ ਹੋਏ ਦੁਖਦਾਈ ਜਹਾਜ਼ ਹਾਦਸੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਜਿਸ ਵਿੱਚ ਕਈ ਲੋਕਾਂ ਨੇ ਆਪਣੀਆਂ ਜਾਨਾਂ ਗਵਾਈਆਂ ਹਨ। ਡਾ. ਸਿੰਘ ਨੇ ਕਿਹਾ, “ਮੈਂ ਇਸ ਦੁਖਦਾਈ ਘਟਨਾ ਤੋਂ ਬਹੁਤ ਦੁਖੀ ਹਾਂ ਅਤੇ ਪੀੜਤ ਪਰਿਵਾਰਾਂ ਨਾਲ ਦਰਦ ਸਾਂਝਾ ਕਰਦਾ ਹਾਂ। ਸਾਨੂੰ ਉਨ੍ਹਾਂ ਲੋਕਾਂ ਨਾਲ ਦਿਲੀਂ ਹਮਦਰਦੀ ਹੈ ਜਿਨ੍ਹਾਂ ਨੇ ਇਸ ਦੁਖਾਂਤ ਵਿੱਚ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ ਹੈ।”

    👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

    🛑https://chat.whatsapp.com/EK1btmLAghfLjBaUyZMcLK

    🛑https://t.me/punjabikhabarsaarwebsite

    ☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ