Home Blog Page 676

ਭਾਈ ਅੰਮ੍ਰਿਤਪਾਲ ਸਿੰਘ ਦੇ ‘ਚਾਚੇ’ ਨੂੰ ਇਲਾਜ ਤੋਂ ਬਾਅਦ ਵਾਪਸ ਭੇਜਿਆ ਜੇਲ੍ਹ

0

Bathinda News: ਅਜਨਾਲਾ ਥਾਣੇ ਦੇ ਮਾਮਲੇ ‘ਚ ਆਸਾਮ ਦੀ ਡਿਬਰੂਗੜ੍ਹ ਜੇਲ ਤੋਂ ਕੁਝ ਸਮਾਂ ਪਹਿਲਾਂ ਵਾਪਸ ਪੰਜਾਬ ਲਿਆਂਦੇ ਵਾਰਸ ਪੰਜਾਬ ਜਥੇਬੰਦੀ ਦੇ ਆਗੂ ਅਤੇ ਖੰਡੂਰ ਸਾਹਿਬ ਹਲਕੇ ਤੋਂ ਐਮਪੀ ਭਾਈ ਅੰਮ੍ਰਿਤਪਾਲ ਸਿੰਘ ਦੇ ਚਾਚਾ ਹਰਜੀਤ ਸਿੰਘ ਨੂੰ ਬਠਿੰਡਾ ਏਮਜ਼ ਤੋਂ ਹੁਣ ਵਾਪਸ ਬਠਿੰਡਾ ਦੀ ਕੇਂਦਰੀ ਜੇਲ ਭੇਜ ਦਿੱਤਾ ਹੈ। ਬੀਤੀ ਰਾਤ ਅਚਾਨਕ ਉਹਨਾਂ ਦੀ ਸਿਹਤ ਵਿਗੜ ਜਾਣ ਕਾਰਨ ਕੇਂਦਰੀ ਜੇਲ ਤੋਂ ਬਠਿੰਡਾ ਏਮਜ਼ ਲਿਜਾਇਆ ਗਿਆ ਸੀ। ਪਰੰਤੂ ਪਿਛਲੀ 20 ਮਈ ਤੋਂ ਜੇਲ ਦੇ ਅੰਦਰ ਭੁੱਖ ਹੜਤਾਲ ‘ਤੇ ਚੱਲ ਰਹੇ ਹਰਜੀਤ ਸਿੰਘ ਨੇ ਆਪਣਾ ਇਲਾਜ ਕਰਵਾਉਣ ਤੋਂ ਇੰਨਕਾਰ ਕਰ ਦਿੱਤਾ।

ਇਹ ਵੀ ਪੜ੍ਹੋ  ਅੰਮ੍ਰਿਤਸਰ ’ਚ ਰੰਗ ਵਾਲੀ ਫੈਕਟਰੀ ਨੂੰ ਲੱਗੀ ਭਿਆਨਕ ਅੱਗ, ਦੋ ਮਜਦੂਰ ਜਿੰਦਾ ਸ+ੜੇ

ਜਿਸਦੇ ਚਲਦੇ ਅੱਜ ਸਵੇਰੇ ਉਹਨਾਂ ਨੂੰ ਵਾਪਸ ਬਠਿੰਡਾ ਜੇਲ ਦੇ ਵਿੱਚ ਭੇਜ ਦਿੱਤਾ ਗਿਆ। ਹਰਜੀਤ ਸਿੰਘ ਦੇ ਵਕੀਲ ਹਰਪਾਲ ਸਿੰਘ ਖਾਰਾ ਨੇ ਇਸਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਬਠਿੰਡਾ ਜੇਲ ‘ਚ ਬੰਦ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ‘ਚ ਸ਼ਾਮਿਲ ਚਾਚਾ ਹਰਜੀਤ ਸਿੰਘ ਵੱਲੋਂ ਆਪਣੇ ਕੈਨੇਡਾ ਚ ਰਹਿੰਦੇ ਪਰਿਵਾਰ ਨਾਲ ਗੱਲ ਕਰਵਾਉਣ ਲਈ ਜੇਲ ‘ਚ ਆਈਐਸਡੀ ਦੀ ਸਹੂਲਤ ਮੁੱਹਈਆ ਕਰਾਉਣ ਅਤੇ ਪੰਜਾਬ ਦੇ ਵਿੱਚ ਰਹਿੰਦੇ ਪਰਿਵਾਰ ਨਾਲ ਮੁਲਾਕਾਤ ਕਰਵਾਉਣ ਸਹਿਤ ਕੁਝ ਹੋਰਨਾਂ ਮੰਗਾਂ ਨੂੰ ਲੈ ਕੇ ਪਿਛਲੀ 20 ਮਈ ਤੋਂ ਜੇਲ ਅੰਦਰ ਭੁੱਖ ਹੜਤਾਲ ਸ਼ੁਰੂ ਕੀਤੀ ਹੋਈ ਹੈ।

ਇਹ ਵੀ ਪੜ੍ਹੋ  ਕੈਨੇਡਾ ਦੀ ਫ਼ਾਈਲ ਰਿਫ਼ਿਊਜ਼ ਹੋਣ ’ਤੇ ਮਾਪਿਆਂ ਦੇ 20 ਸਾਲਾਂ ਇਕਲੌਤੇ ‘ਪੁੱਤ’ ਨੇ ਚੁੱਕਿਆ ਆਖ਼ਰੀ ਕਦਮ….

ਇਸ ਦੌਰਾਨ ਉਨਾਂ ਦੀ ਬੀਤੇ ਕੱਲ ਸਿਹਤ ਜਿਆਦਾ ਵਿਗੜ ਗਈ, ਜਿਸ ਦੇ ਚਲਦੇ ਜੇਲ ਅਧਿਕਾਰੀ ਉਹਨਾਂ ਨੂੰ ਇਲਾਜ ਦੇ ਲਈ ਬਠਿੰਡਾ ਏਮਜ ਲੈ ਕੇ ਗਏ ਸਨ। ਹਾਲਾਂਕਿ ਉੱਥੇ ਉਹਨਾਂ ਦੇ ਕੁਝ ਟੈਸਟ ਹੋਏ ਪ੍ਰੰਤੂ ਗਲੂਕੋਜ ਵਗੈਰਾ ਲਗਾਉਣ ਤੋਂ ਹਰਜੀਤ ਸਿੰਘ ਨੇ ਇਨਕਾਰ ਕਰ ਦਿੱਤਾ। ਜਿਸ ਕਾਰਨ ਅੱਜ ਉਹਨਾਂ ਨੂੰ ਵਾਪਸ ਬਠਿੰਡਾ ਜੇਲ ਵਿੱਚ ਲਿਆਂਦਾ ਜਾ ਚੁੱਕਿਆ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਅੰਮ੍ਰਿਤਸਰ ’ਚ ਰੰਗ ਵਾਲੀ ਫੈਕਟਰੀ ਨੂੰ ਲੱਗੀ ਭਿਆਨਕ ਅੱਗ, ਦੋ ਮਜਦੂਰ ਜਿੰਦਾ ਸ+ੜੇ

0

Amritsar News: ਐਤਵਾਰ ਦੁਪਿਹਰ ਅੰਮ੍ਰਿਤਸਰ ’ਚ ਵਾਪਰੀ ਇੱਕ ਦੁਖਭਰੀ ਘਟਨਾ ਵਿਚ ਦੋ ਮਜਦੂਰਾਂ ਦੇ ਜਿੰਦਾ ਸੜ੍ਹਣ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਇੱਕ ਰੰਗ ਵਾਲੀ ਫੈਕਟਰੀ ਵਿਚ ਕੰਮ ਕਰਦੇ ਸਨ, ਜਿਸਦੇ ਵਿਚ ਅੱਜ ਸ਼ਾਰਟ-ਸਰਕਟ ਕਾਰਨ ਅੱਗ ਲੱਗ ਗਈ। ਫੈਕਟਰੀ ਵਿਚ ਥਿੰਨਰ ਪਿਆ ਹੋਣ ਕਾਰਨ ਇਹ ਅੱਗ ਦੇਖਦੇ ਹੀ ਦੇਖਦੇ ਭਿਆਨਕ ਰੂਪ ਧਾਰਨ ਕਰ ਗਈ। ਇਸ ਦੌਰਾਨ ਉਥੇ ਦਰਜ਼ਨ ਮਜਦੂਰ ਵੀ ਕੰਮ ਕਰ ਰਹੇ ਸਨ, ਜਿੰਨ੍ਹਾਂ ਵਿਚੋਂ ਕੁੱਝ ਆਪ ਬਾਹਰ ਨਿਕਲ ਆਏ ਤੇ ਕਈਆਂ ਨੂੰ ਕੱਢ ਲਿਆ ਗਿਆ।

ਇਹ ਵੀ ਪੜ੍ਹੋ  ਕੈਨੇਡਾ ਦੀ ਫ਼ਾਈਲ ਰਿਫ਼ਿਊਜ਼ ਹੋਣ ’ਤੇ ਮਾਪਿਆਂ ਦੇ 20 ਸਾਲਾਂ ਇਕਲੌਤੇ ‘ਪੁੱਤ’ ਨੇ ਚੁੱਕਿਆ ਆਖ਼ਰੀ ਕਦਮ….

ਪ੍ਰੰਤੂ ਅੱਧੀ ਦਰਜ਼ਨ ਅੰਦਰ ਹੀ ਰਹਿ ਗਏ। ਇੰਨ੍ਹਾਂ ਵਿਚੋਂ 2 ਦੇ ਅੱਗ ਵਿਚ ਹੀ ਜਿੰਦਾ ਸੜਣ ਦੀ ਖ਼ਬਰ ਮਿਲੀ ਹੈ ਜਦਕਿ ਬਾਕੀਆਂ ਨੂੰ ਗੰਭੀਰ ਹਾਲਾਤ ਵਿਚ ਬਾਹਰ ਕੱਢ ਕੇ ਹਸਪਤਾਲ ਦੇ ਆਈਸੀਯੂ ਵਿਚ ਦਾਖ਼ਲ ਕਰਵਾਇਆ। ਫ਼ਾਈਰ ਬ੍ਰਿਗੇਡ ਦੀਆਂ ਗੱਡੀਆਂ ਵੱਲੋਂ ਅੱਗ ਉਪਰ ਕਾਬੁੂ ਪਾਇਆ ਜਾ ਰਿਹਾ। ਪੁਲਿਸ ਪ੍ਰਸ਼ਾਸਨ ਵੱਲੋਂ ਮੌਕੇ ’ਤੇ ਪੁੱਜ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਕੈਨੇਡਾ ਦੀ ਫ਼ਾਈਲ ਰਿਫ਼ਿਊਜ਼ ਹੋਣ ’ਤੇ ਮਾਪਿਆਂ ਦੇ 20 ਸਾਲਾਂ ਇਕਲੌਤੇ ‘ਪੁੱਤ’ ਨੇ ਚੁੱਕਿਆ ਆਖ਼ਰੀ ਕਦਮ….

0

Barnala News: ਬਰਨਾਲਾ ਜ਼ਿਲ੍ਹੇ ਦੇ ਥਾਣਾ ਸਹਿਣਾ ਅਧੀਨ ਆਉਂਦੇ ਪਿੰਡ ਸੁਖਪੁਰਾ ਦੇ ਇਕ 20 ਸਾਲਾਂ ਨੌਜਵਾਨ ਨੇ ਕੈਨੇਡੀਅਨ ਵੀਜ਼ੇ ਤੋਂ ਜਵਾਬ ਮਿਲਣ ’ਤੇ ਦੁਖਦਾਈਕ ਕਦਮ ਚੁੱਕਣ ਦਾ ਮਾਮਲਾ ਸਾਹਮਣੇ ਆਇਆ ਹੈ। ਦੂਜੀ ਵਾਰ ਕੈਨੇਡਾ ਜਾਣ ਲਈ ਲਗਾਈ ਫਾਈਲ ਰਿਫਿਊਜ ਹੋਣ ਕਾਰਨ ਪ੍ਰੇਸ਼ਾਨ ਚੱਲ ਰਹੇ ਦਿਲਪ੍ਰੀਤ ਸਿੰਘ ਪੁੱਤਰ ਅਜੈਬ ਸਿੰਘ ਨੇ ਆਪਣੇ ਵਿਚ ਪਈ 12 ਬੋਰ ਰਾਈਫ਼ਲ ਨਾਲ ਗੋਲੀ ਮਾਰ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ।

ਇਹ ਵੀ ਪੜ੍ਹੋ  ਪੰਜਾਬ ’ਚ ਵਾਪਰੇ ਇੱਕ ਭਿਆਨਕ ਸ.ੜਕ ਹਾ+ਦਸੇ ਵਿਚ 6 ਭੈਣਾਂ ਦੇ ਇਕਲੌਤੇ ਭਰਾ ਦੀ ਹੋਈ ਮੌ+ਤ

ਮ੍ਰਿਤਕ ਪਿਛਲੇ ਕਰੀਬ ਦੋ ਸਾਲਾਂ ਤੋਂ ਕੈਨੇਡਾ ’ਚ ਜਾਣ ਦੇ ਲਈ ਕੋਸਿਸ ਕਰ ਰਿਹਾ ਸੀ। ਨੌਜਵਾਨ ਦੀ ਭੈਣ ਕੈਨੇਡਾ ਸੈਟਲਡ ਹੈ ਤੇ ਉਹ ਵੀ ਉਥੇ ਜਾ ਕੇ ਰਹਿਣਾ ਚਾਹੁੰਦਾ ਸੀ। ਪ੍ਰੰਤੂ ਉਸਨੂੰ ਸਫ਼ਲਤਾ ਨਹੀਂ ਮਿਲੀ। ਦਿਲਪ੍ਰੀਤ ਵੱਲੋਂ ਇਹ ਕਦਮ ਚੁੱਕਣ ’ਤੇ ਪ੍ਰਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਖਿਡਾਰੀ ਗੁਰਸੇਵਕ ਸਿੰਘ ਦਾ ਫਿਰੋਜ਼ਪੁਰ ਪਹੁੰਚਣ ਤੇ ਕੀਤਾ ਗਿਆ ਸਵਾਗਤ

Ferozepur News:2025 ਏਸ਼ੀਅਨ ਰੋਇੰਗ ਇੰਡੋਰ ਚੈਂਪੀਅਨਸ਼ਿਪ ਖੇਡਾਂ ਜੋ ਕਿ 28 ਮਈ ਤੋਂ 30 ਮਈ 2025 ਤੱਕ ਸਥਾਨ ਪਤਾਇਆ (ਥਾਈਲੈਂਡ) ਵਿੱਚ ਹੋਈਆਂ ਸਨ ਵਿੱਚ ਪਹਿਲਾ ਸਥਾਨ ਹਾਸਿਲ ਕਰਕੇ ਫਿਰੋਜ਼ਪੁਰ ਪਹੁੰਚਣ ਤੇ ਖਿਡਾਰੀ ਗੁਰਸੇਵਕ ਸਿੰਘ ਦਾ ਡਿਪਟੀ ਕਮਿਸ਼ਨਰ ਦੀਪਸਿਖ਼ਾ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਹਾਇਕ ਕਮਿਸ਼ਨਰ (ਅੰਡਰ ਟ੍ਰੇਨਿੰਗ) ਸਿਮਰਨਜੀਤ ਸਿੰਘ ਵੱਲੋਂ ਮੂੰਹ ਮਿੱਠਾ ਕਰਵਾ ਕੇ ਸਵਾਗਤ ਕੀਤਾ ਗਿਆ|ਇਸ ਮੌਕੇ ਹਲਕਾ ਫਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਸ੍ਰੀ ਰਜਨੀਸ਼ ਕੁਮਾਰ ਦਹੀਯਾ ਦੇ ਪਿਤਾ ਉਦੇ ਚੰਦ ਦਹੀਯਾ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।ਇਸ ਮੌਕੇ ਸਹਾਇਕ ਕਮਿਸ਼ਨਰ(ਅੰਡਰ ਟ੍ਰੇਨਿੰਗ) ਸਿਮਰਨਜੀਤ ਸਿੰਘ ਨੇ ਕਿਹਾ ਕਿ ਖਿਡਾਰੀ ਗੁਰਸੇਵਕ ਸਿੰਘ ਦਾ ਰੋਇੰਗ ਵਿੱਚ ਪਹਿਲਾ ਸਥਾਨ ਹਾਸਿਲ ਕਰਕੇ ਫਿਰੋਜਪੁਰ ਛਾਉਣੀ ਬੱਸ ਸਟੈਂਡ ਪੁੱਜਣ ’ਤੇ ਬਹੁਤ ਖੁਸ਼ੀ ਹੋਈ ਹੈ।

ਇਹ ਵੀ ਪੜ੍ਹੋ  ਕੈਨੇਡਾ ਦੀ ਸਰਕਾਰ ਨੇ ਲਿਆਂਦਾ ਨਵਾਂ ਕਾਨੂੰਨ; ਹੁਣ ਸੌਖੀ ਨਹੀਂ ਮਿਲੇਗੀ ‘ਸ਼ਰਨ’

ਉਹਨਾਂ ਕਿਹਾ ਕਿ ਪੂਰੇ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਹੈ ਕਿ ਗੁਰਸੇਵਕ ਸਿੰਘ ਨੇ ਥਾਈਲੈਂਡ ਵਿੱਚ ਹੋਈਆਂ ਗੇਮਾਂ ਵਿੱਚ ਪਹਿਲਾ ਸਥਾਨ ਹਾਸਿਲ ਕਰਕੇ ਜ਼ਿਲ੍ਹੇ ਦਾ ਨਾਮ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਉਹਨਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਤੇ ਸਰਕਾਰ ਦੀ ਵੀ ਮੁੱਖ ਤਰਜੀਹ ਰਹੀ ਹੈ ਕਿ ਖਿਡਾਰੀ ਵੱਡੀਆਂ ਵੱਡੀਆਂ ਗੇਮਾਂ ਵਿੱਚ ਮੱਲਾਂ ਮਾਰਨ| ਉਹਨਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਖੇਡ ਵਿਭਾਗ ਪੰਜਾਬ ਖਿਡਾਰੀਆਂ ਨੂੰ ਖੇਡਾਂ ਵਿੱਚ ਚੰਗਾ ਪ੍ਰਦਰਸ਼ਨ ਕਰਨ ਲਈ ਪ੍ਰੈਕਟਿਸ ਵਾਸਤੇ ਖੇਡ ਮੈਦਾਨ ਬਣਾ ਕੇ ਦੇ ਰਹੀ ਹੈ। ਉਹਨਾਂ ਕਿਹਾ ਕਿ ਖਿਡਾਰੀ ਦੇਸ਼ ਦਾ ਮਾਣ ਹੁੰਦੇ ਹਨ ਅਤੇ ਇਹਨਾਂ ਖਿਡਾਰੀਆਂ ਵੱਲੋਂ ਹੀ ਬਾਹਰਲੇ ਮੁਲਕਾਂ ਵਿੱਚ ਜਾ ਕੇ ਪੰਜਾਬ ਅਤੇ ਭਾਰਤ ਦਾ ਨਾਮ ਰੌਸ਼ਨ ਕਰਨਾ ਬਹੁਤ ਮਾਣ ਵਾਲੀ ਗੱਲ ਹੈ। ਉਹਨਾਂ ਨੇ ਇਸ ਮੌਕੇ ਖਿਡਾਰੀ ਅਤੇ ਉਨਾਂ ਦੇ ਪਰਿਵਾਰ ਵਾਲਿਆਂ, ਕੋਚ ਸਾਹਿਬਾਨਾਂ ਨੂੰ ਇਸ ਵੱਡੀ ਜਿੱਤ ਦੀ ਪ੍ਰਾਪਤੀ ਤੇ ਵਧਾਈ ਦਿੱਤੀ|

ਇਹ ਵੀ ਪੜ੍ਹੋ  ਪੰਜਾਬ ’ਚ ਵਾਪਰੇ ਇੱਕ ਭਿਆਨਕ ਸ.ੜਕ ਹਾ+ਦਸੇ ਵਿਚ 6 ਭੈਣਾਂ ਦੇ ਇਕਲੌਤੇ ਭਰਾ ਦੀ ਹੋਈ ਮੌ+ਤ

ਇਸ ਮੌਕੇ ਜ਼ਿਲ੍ਹਾ ਖੇਡ ਅਫਸਰ ਰੁਪਿੰਦਰ ਸਿੰਘ ਬਰਾੜ ਨੇ ਕਿਹਾ ਕਿ ਖਿਡਾਰੀ ਗੁਰਸੇਵਕ ਸਿੰਘ ਪੁੱਤਰ ਸੁਖਵਿੰਦਰ ਸਿੰਘ ਪਿੰਡ ਮਾਲਾ ਰਹੀਮੇ ਕੇ ਦਾ ਖੇਡ ਰੋਇੰਗ ਵਿੱਚੋਂ ਪਹਿਲਾ ਸਥਾਨ ਹਾਸਿਲ ਕਰਕੇ ਆਉਣ ਤੇ ਪੂਰੇ ਜ਼ਿਲ੍ਹੇ ਵਿੱਚ ਖੁਸ਼ੀ ਦਾ ਮਾਹੌਲ ਹੈ|ਉਹਨਾਂ ਕਿਹਾ ਕਿ ਜ਼ਿਲ੍ਹੇ ਅੰਦਰ ਖਿਡਾਰੀਆਂ ਨੂੰ ਚੰਗੇ ਕੋਚ ਅਤੇ ਚੰਗਾ ਖੇਡ ਗਰਾਊਂਡ ਮੁਹਈਆ ਕਰਵਾਇਆ ਗਿਆ ਹੈ ਤਾਂ ਜੋ ਖਿਡਾਰੀ ਆਪਣੀ ਚੰਗੀ ਤਰ੍ਹਾਂ ਤਿਆਰੀ ਕਰਕੇ ਖੇਡਾਂ ਵਿੱਚ ਵਧੀਆ ਪ੍ਰਦਰਸ਼ਨ ਕਰਕੇ ਆਪਣੇ ਜਿਲ੍ਹੇ ਅਤੇ ਦੇਸ਼ ਦਾ ਨਾਮ ਰੌਸ਼ਨ ਕਰ ਸਕਣ|ਉਹਨਾਂ ਕਿਹਾ ਕਿ ਖਿਡਾਰੀ ਗੁਰਸੇਵਕ ਸਿੰਘ ਦੀ ਇਸ ਜਿੱਤ ਤੇ ਉਹਨਾਂ ਨੂੰ ਪੂਰਾ ਮਾਣ ਹੈ|ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਫਿਰੋਜ਼ਪੁਰ ਛਾਉਣੀ ਬੇਅੰਤ ਸਿੰਘ ਤੋਂ ਇਲਾਵਾ ਖੇਡ ਜਗਤ ਦੇ ਪ੍ਰੇਮੀ ਅਤੇ ਕੋਚ ਸਾਹਿਬਾਨ ਹਾਜ਼ਰ ਸਨ|

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਲੁਧਿਆਣਾ ਉਪ ਚੋਣਾਂ; ਆਸ਼ੂ ਦੇ ਪੋਸਟਰਾਂ ‘ਚ ਵੜਿੰਗ ਤੇ ਬਾਜਵਾ ਗ਼ਾਇਬ, ਵਿਰੋਧੀਆਂ ਨੇ ਕਸੇ ਤੰਜ਼

0

Ludhiana News:ਆਗਾਮੀ 19 ਜੂਨ ਨੂੰ ਹੋਣ ਜਾ ਰਹੀ ਲੁਧਿਆਣਾ ਉਪ ਚੋਣ ਤੋਂ ਪਹਿਲਾਂ ਕਾਂਗਰਸ ਵਿੱਚ ਧੜੇਬੰਦੀ ਦੀਆਂ ਖਬਰਾਂ ਖਤਮ ਹੋਣ ਦਾ ਨਾਮ ਨਹੀਂ ਲੈ ਰਹੀਆਂ ਹਨ। ਪਿਛਲੇ ਦਿਨੀਂ ਜਿੱਥੇ ਕਾਂਗਰਸ ਦੇ ਸੀਨੀਅਰ ਆਗੂ ਸਿਮਨਜੀਤ ਸਿੰਘ ਬੈਂਸ ਦੇ ਵਿਰੋਧੀ ਕਮਲਜੀਤ ਸਿੰਘ ਕੜਵਲ ਨੂੰ ਪਾਰਟੀ ਵਿੱਚ ਸ਼ਮੂਲੀਅਤ ਕਰਨ ਨੂੰ ਲੈ ਕੇ ਕਾਫੀ ਹੰਗਾਮਾ ਮਚਿਆ ਸੀ, ਉੱਥੇ ਹੁਣ ਕਾਂਗਰਸ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਵੱਲੋਂ ਆਪਣੇ ਚੋਣ ਪੋਸਟਰਾਂ ਵਿੱਚ ਕਥਿਤ ਤੌਰ ‘ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੀਆਂ ਫੋਟੋਆਂ ਨਾ ਲਗਾਉਣ ਦਾ ਮਾਮਲਾ ਭਖਿਆ ਹੋਇਆ ਹੈ।

ਇਹ ਵੀ ਪੜ੍ਹੋ  ਪੰਜਾਬ ’ਚ ਵਾਪਰੇ ਇੱਕ ਭਿਆਨਕ ਸ.ੜਕ ਹਾ+ਦਸੇ ਵਿਚ 6 ਭੈਣਾਂ ਦੇ ਇਕਲੌਤੇ ਭਰਾ ਦੀ ਹੋਈ ਮੌ+ਤ

ਇਸ ਮਾਮਲੇ ਦੇ ਵਿੱਚ ਵਿਰੋਧੀ ਪਾਰਟੀਆਂ ਵੱਲੋਂ ਲਗਾਤਾਰ ਕਾਂਗਰਸ ਉੱਪਰ ਤੰਜ਼ ਕਸੇ ਜਾ ਰਹੇ ਹਨ। ਬੀਤੇ ਕੱਲ ਆਮ ਆਦਮੀ ਪਾਰਟੀ ਦੇ ਵੱਲੋਂ ਆਪਣੀ ਫੇਸਬੁੱਕ ਪੋਸਟ ‘ਤੇ ਲਿਖਿਆ ਹੈ ਕਿ ਆਸ਼ੂ ਦੇ ਪੋਸਟਰਾਂ ਤੋਂ ਵੜਿੰਗ ਤੇ ਬਾਜਵਾ ਦੀਆਂ ਫੋਟੋਆਂ ਗਾਇਬ। ਆਪ ਨੇ ਅੱਗੇ ਸਿਆਸੀ ਵਿਅੰਗ ਕਸਦਿਆਂ ਲਿਖਿਆ ਹੈ ਕਿ ਜਿਹੜੀ ਪਾਰਟੀ ਦੇ ਲੀਡਰਾਂ ਦੀ ਆਪਸ ‘ਚ ਨਹੀਂ ਬਣਦੀ, ਉਹ ਲੋਕਾਂ ਨਾਲ ਕਿੱਥੋਂ ਬਣਾ ਕੇ ਰੱਖਣਗੇ। ਇਸ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਦੇ ਆਗੂ ਪ੍ਰਤਪਾਲ ਸਿੰਘ ਬਲੀਆਵਾਲੇ ਨੇ ਵੀ ਇਸ ਮਾਮਲੇ ਉੱਪਰ ਸਿਆਸੀ ਟਿੱਪਣੀਆਂ ਕੀਤੀਆਂ ਹਨ।

ਇਹ ਵੀ ਪੜ੍ਹੋ  ਕੁਲਫ਼ੀ ਖਾਣ ਦੇ ਸ਼ੌਕੀਨ ਹੋਣ ਸਾਵਧਾਨ; ਲੁਧਿਆਣਾ ’ਚ ਆਈਸ ਕਰੀਮ ਵਿਚੋਂ ਨਿਕਲੀ ‘ਕਿਰਲੀ’

ਗੌਰਤਲਬ ਹੈ ਕਿ ਪਿਛਲੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਭਾਰਤ ਭੂਸ਼ਣ ਆਸ਼ੂ ਵਿਚਕਾਰ ਦੂਰੀਆਂ ਦੇਖਣ ਨੂੰ ਮਿਲ ਰਹੀਆਂ ਹਨ। ਜਿਸ ਦੇ ਚੱਲਦੇ ਹੁਣ ਉਹਨਾਂ ਦੀ ਚੋਣ ਕਮਾਂਡ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਇਲਾਵਾ ਪਿਛਲੇ ਦਿਨੀ ਵੜਿੰਗ ਵਿਰੁੱਧ ਟਿੱਪਣੀਆਂ ਕਰਨ ਵਾਲੇ ਰਾਣਾ ਗੁਰਜੀਤ ਸਿੰਘ ਆਦਿ ਆਗੂਆਂ ਵੱਲੋਂ ਸੰਭਾਲੀ ਜਾ ਰਹੀ ਹੈ। ਜਦੋਂ ਕਿ ਪ੍ਰਤਾਪ ਸਿੰਘ ਬਾਜਵਾ ਇੰਨੀਂ ਦਿਨੀਂ ਵਿਦੇਸ਼ ਯਾਤਰਾ ‘ਤੇ ਗਏ ਹੋਏ ਹਨ। ਜਦਕਿ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੀ ਲਗਾਤਾਰ ਚੋਣ ਪ੍ਰਚਾਰ ਤੋਂ ਦੂਰੀ ਬਣਾਈ ਬੈਠੇ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਪੰਜਾਬ ’ਚ ਵਾਪਰੇ ਇੱਕ ਭਿਆਨਕ ਸ.ੜਕ ਹਾ+ਦਸੇ ਵਿਚ 6 ਭੈਣਾਂ ਦੇ ਇਕਲੌਤੇ ਭਰਾ ਦੀ ਹੋਈ ਮੌ+ਤ

0

Jalandhar News: ਬੀਤੀ ਦੇਰ ਰਾਤ ਜਲੰਧਰ ਦੇ ਗੁਰਾਇਆ ਨੇੜੇ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ‘ਚ 6 ਭੈਣਾਂ ਦੇ ਇਕਲੌਤੇ ਭਰਾ ਸਹਿਤ ਦੋ ਦੋਸਤਾਂ ਦੀ ਮੌਤ ਹੋਣ ਦੀ ਦੁਖਦਾਈਕ ਖ਼ਬਰ ਸਾਹਮਣੇ ਆਈ ਹੈ। ਘਟਨਾ ਸਮੇਂ ਮ੍ਰਿਤਕ ਮੋਟਰਸਾਈਕਲ ’ਤੇ ਜਾ ਰਹੇ ਸਨ ਤੇ ਸ਼ੱਕ ਜਤਾਇਆ ਜਾ ਰਿਹਾ ਕਿ ਉਨ੍ਹਾਂ ਦੇ ਮੋਟਰਸਾਈਕਲ ਨੂੰ ਕਿਸੇ ਅਗਿਆਤ ਵਾਹਨ ਨੇ ਟੱਕਰ ਮਾਰ ਦਿੱਤੀ। ਮ੍ਰਿਤਕਾਂ ਦੀ ਪਹਿਚਾਣ ਗੁਰਾਇਆ ਦੇ ਰਹਿਣ ਵਾਲੇ ਸਿਮਰਜੀਤ ਸਿੰਘ ਅਤੇ ਪਿੰਡ ਘੁੱਦਕਾ ਦੇ ਰਹਿਣ ਵਾਲੇ ਲੱਕੀ (16) ਵਜੋਂ ਹੋਈ ਹੈ।

ਇਹ ਵੀ ਪੜ੍ਹੋ  ਗੁਆਂਢੀ ਵੱਲੋਂ ਕੱਢੀਆਂ ਗਾਲਾਂ ਤੋਂ ਦੁਖੀ ਹੋ ਕੇ ਮਾਪਿਆਂ ਦੇ ਇੱਕਲੌਤੇ 20 ਸਾਲਾਂ ਨੌਜਵਾਨ ਨੇ ਮਾਰੀ ਨਹਿਰ ’ਚ ਛਾਲ

ਮ੍ਰਿਤਕ ਦੇ ਪ੍ਰਵਾਰਕ ਵਾਰਸਾਂ ਮੁਤਾਬਕ ਲੱਕੀ 6 ਭੈਣਾਂ ਦਾ ਇਕਲੌਤਾ ਭਰਾ ਸੀ ਜਦਕਿ ਸਿਮਰਜੀਤ ਦੀਆਂ ਦੋ ਭੈਣਾਂ ਹਨ। ਉਧਰ, ਘਟਨਾ ਦਾ ਪਤਾ ਲੱਗਦੇ ਹੀ ਸੜਕ ਸੁਰੱਖਿਆ ਫ਼ੌਰਸ ਮੌਕੇ ’ਤੇ ਪੁੱਜੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਜਦਕਿ ਦੋਵਾਂ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਿਲੌਰ (ਜਲੰਧਰ) ਭੇਜ ਦਿੱਤਾ ਹੈ। ਮੁਢਲੀ ਪੜਤਾਲ ਮੁਤਾਬਕ ਦੋਵੇਂ ਨੌਜਵਾਨ ਹੌਂਡਾ ਮੋਟਰਸਾਈਕਲ ’ਤੇ ਸਵਾਰ ਹੋ ਕੇ ਗੁਰਾਇਆ ਤੋਂ ਸੰਗ ਢੇਸੀਆਂ ਵੱਲ ਆ ਰਹੇ ਸਨ। ਪੁਲਿਸ ਅਧਿਕਾਰੀਆਂ ਮੁਤਾਬਕ ਸ਼ੱਕ ਪ੍ਰਗਟਾਇਆ ਜਾ ਰਿਹਾ ਕਿ ਦੋਵਾਂ ਨੂੰ ਕੋਈ ਅਗਿਆਤ ਵਾਹਨ ਫ਼ੇਟ ਮਾਰ ਗਿਆ। ਗੁਰਾਇਆ ਥਾਣੇ ਦੇ ਐਸਐਚਓ ਸਿਕੰਦਰ ਸਿੰਘ ਵਿਰਕ ਨੇ ਦਸਿਆ ਕਿ ਇਹ ਘਟਨਾ ਰਾਤ ਲਗਭਗ 8 ਵਜੇ ਵਾਪਰੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਕੁਲਫ਼ੀ ਖਾਣ ਦੇ ਸ਼ੌਕੀਨ ਹੋਣ ਸਾਵਧਾਨ; ਲੁਧਿਆਣਾ ’ਚ ਆਈਸ ਕਰੀਮ ਵਿਚੋਂ ਨਿਕਲੀ ‘ਕਿਰਲੀ’

0

Ludhiana News: ਗਰਮੀਆਂ ਦੇ ਮੌਸਮ ’ਚ ਕੁਲਫ਼ੀ ਤੇ ਆਈਸ ਕਰੀਮ ਖ਼ਾਣ ਦੇ ਸ਼ੌਕੀਨਾਂ ਲਈ ਇਹ ਬੁਰੀ ਖ਼ਬਰ ਹੈ। ਲੁਧਿਆਣਾ ‘ਚ ਬੀਤੇ ਕੱਲ ਇੱਕ ਕੁਲਫ਼ੀ ਦੇ ਵਿਚੋਂ ਕਿਰਲੀ ਨਿਕਲਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਇਹ ਕੁਲਫ਼ੀ ਖਾਣ ਵਾਲਾ 7 ਸਾਲ ਦਾ ਬੱਚਾ ਠੀਕ-ਠਾਕ ਹੈ ਪ੍ਰੰਤੂ ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਿਹਤ ਵਿਭਾਗ ਵਿਚ ਹੜਕੰਪ ਮੱਚ ਗਿਆ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਲੋਕਾਂ ਨੂੰ ਭਰੋਸਾ ਦਿੱਤਾ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ।

ਇਹ ਵੀ ਪੜ੍ਹੋ  ਕੈਨੇਡਾ ਦੀ ਸਰਕਾਰ ਨੇ ਲਿਆਂਦਾ ਨਵਾਂ ਕਾਨੂੰਨ; ਹੁਣ ਸੌਖੀ ਨਹੀਂ ਮਿਲੇਗੀ ‘ਸ਼ਰਨ’

ਇਹ ਮਾਮਲਾ ਲੁਧਿਆਣਾ ਦੇ ਗਿਆਸਪੁਰਾ ਇਲਾਕੇ ਦੇ ਸੁੰਦਰ ਨਗਰ ਦੀ ਗਲੀ ਨੰਬਰ 5/8 ਵਿੱਚ ਵਾਪਰੀ ਦੱਸੀ ਜਾ ਰਹੀ ਹੈ, ਜਿੱਥੇ ਇੱਕ ਬੱਚਾ ਆਪਣੀ ਦਾਦੀ ਤੋਂ 20 ਰੁਪਏ ਲੈ ਕੇ ਗਲੀ ਵਿਚ ਆਈਸ ਕਰੀਮ ਵੇਚਣ ਤੋਂ ਵਾਲਿਆਂ ਤੋਂ ਕੁਲਫ਼ੀ ਲਿਆਇਆ ਸੀ। ਇਸ ਦੌਰਾਨ ਜਦ ਉਸਨੇ ਇਹ ਕੁਲਫ਼ੀ ਖਾਣੀ ਸ਼ੁਰੂ ਕੀਤੀ ਤਾਂ ਉਸ ਵਿਚੋਂ ਕੁਝ ਹੋਰ ਚੀਜ਼ ਨਿਕਲੀ ਤਾਂ ਉਸਨੇ ਆਪਣੀ ਦਾਦੀ ਨੂੰ ਇਸ ਬਾਰੇ ਦਸਿਆ। ਜਦ ਧਿਆਨ ਨਾਲ ਦੇਖਿਆ ਤਾਂ ਕੁਲਫ਼ੀ ਵਿਚ ਮਰੀ ਹੋਈ ਕਿਰਲੀ ਪਈ ਹੋਈ ਸੀ।

ਇਹ ਵੀ ਪੜ੍ਹੋ  ਗੁਆਂਢੀ ਵੱਲੋਂ ਕੱਢੀਆਂ ਗਾਲਾਂ ਤੋਂ ਦੁਖੀ ਹੋ ਕੇ ਮਾਪਿਆਂ ਦੇ ਇੱਕਲੌਤੇ 20 ਸਾਲਾਂ ਨੌਜਵਾਨ ਨੇ ਮਾਰੀ ਨਹਿਰ ’ਚ ਛਾਲ

ਪਤਾ ਲੱਗਦੇ ਹੀ ਲੋਕਾਂ ਨੇ ਉਕਤ ਆਈਸ ਕਰੀਮ ਵੇਚਣ ਵਾਲੇ ਨੂੰ ਰੋਕਿਆ ਤੇ ਇਸ ਬਾਰੇ ਦਸਿਆ, ਜਿਸਨੇ ਇਹ ਕਹਿ ਕੇ ਆਪਣਾ ਖੜ੍ਹਾ ਛੁਡਵਾ ਲਿਆ ਕਿ ਉਹ ਇਹ ਆਈਸਕ੍ਰੀਮ ਤੇ ਕੁਲਫ਼ੀ ਕੰਪਨੀ ਤੋਂ ਲੈ ਕੇ ਆਇਆ ਹੈ, ਜਿਸਦੇ ਚੱਲਦੇ ਉਸਦਾ ਕੋਈ ਕਸੂਰ ਨਹੀਂ ਹੈ। ਹਾਲਾਂਕਿ ਮੁਹੱਲਾ ਵਾਸੀਆਂ ਨੇ ਉਸਨੂੰ ਇਹ ਕੁਲਫ਼ੀਆ ਨੂੰ ਨਾਂ ਵੇਚਣ ਲਈ ਕਿਹਾ ਪ੍ਰੰਤੂ ਉਸਨੇ ਅਗਲੀ ਗਲੀ ਵਿਚ ਜਾਕੇ ਵੇਚਣਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਲੋਕਾਂ ਨੇ ਉਸਨੂੰ ਫ਼ੜ ਕੇ ਥਾਣੇ ਵਿਚ ਲੈ ਗਏ। ਇਸ ਮਾਮਲੇ ਵਿੱਚ ਜ਼ਿਲ੍ਹਾ ਸਿਹਤ ਅਧਿਕਾਰੀ ਨੇ ਕਿਹਾ ਕਿ ਆਈਸ ਕਰੀਮ ਦੇ ਨਮੂਨੇ ਇਕੱਠੇ ਕੀਤੇ ਜਾਣਗੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਕੈਨੇਡਾ ਦੀ ਸਰਕਾਰ ਨੇ ਲਿਆਂਦਾ ਨਵਾਂ ਕਾਨੂੰਨ; ਹੁਣ ਸੌਖੀ ਨਹੀਂ ਮਿਲੇਗੀ ‘ਸ਼ਰਨ’

Ottawa: ਭਾਰਤ ਤੋਂ ਬਾਅਦ ਪੰਜਾਬੀਆਂ ਦੇ ਲਈ ਦੂਜੇ ਘਰ ਵਾਂਗ ਚਰਚਾ ’ਚ ਆਏ ਕੈਨੈਡਾ ਦੀ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਨਵੇਂ ਕਾਨੂੰਨ ਦੇ ਨਾਲ ਭਾਰਤੀਆਂ ਤੇ ਖ਼ਾਸਕਰ ਪੰਜਾਬੀਆਂ ਊਪਰ ਵੱਡਾ ਪ੍ਰਭਾਵ ਪੈਣ ਜਾ ਰਿਹਾ ਹੈ। ਹਾਲਾਂਕਿ ਸਟਰੌਗ ਮੋਟਿਵ ਐਕਸ਼ਨ ਨਾਂ ਦੇ ਇਸ ਨਵੇਂ ਕਾਨੂੰਨ ਨੂੰ ਸੰਸਦ ਵਿਚ ਪੇਸ਼ ਕਰ ਦਿੱਤਾ ਗਿਆ ਹੈ, ਜਿਸਦੇ ਪਾਸ ਹੋਣ ਨਾਲ ਕੈਨੇਡਾ ’ਚ ਸ਼ਰਨ ਲੈਣ ਵਾਲਿਆਂ ਦੀ ਵਧ ਰਹੀ ਗਿਣਤੀ ਉਪਰ ਰੋਕ ਲੱਗ ਜਾਵੇਗੀ।

ਇਹ ਵੀ ਪੜ੍ਹੋ ਹਰਿਆਣਾ ਦੇ ਮੁੱਖ ਮੰਤਰੀ ਨੇ ਪੰਜਾਬ ਸਰਕਾਰ ’ਤੇ ਬੋਲਿਆ ਸਿਆਸੀ ਹਮਲਾ, ਕਿਹਾ ਲੋਕਾਂ ਦਾ ਮੋਹ ਹੋਇਆ ਭੰਗ

ਵੀਜ਼ਾ ਮਾਹਰਾਂ ਮੁਤਾਬਕ ਇਸ ਨਵੇਂ ਕਾਨੂੰਨ ਦਾ ਮੁੱਖ ਮਕਸਦ ਗੈਰ-ਕਾਨੂੰਨੀ ਤੌਰ ’ਤੇ ਕੈਨੇਡਾ ’ਚ ਦਾਖ਼ਲ ਹੋ ਰਹੇ ਪ੍ਰਵਾਸੀਆਂ ਨੂੰ ਰੋਕਣਾ ਅਤੇ ਨਸ਼ਿਆਂ ਦੀ ਰੋਕਥਾਮ ਸਹਿਤ ਗੈਰ-ਕਾਨੂੰਨੀ ਪੈਸਿਆਂ ਦੇ ਲੈਣ-ਦੇਣ ਉਪਰ ਵੀ ਰੋਕ ਲੱਗੇਗੀ। ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਕੈਨੇਡਾ ’ਚ ਸਿਆਸੀ ਤੇ ਹੋਰਨਾਂ ਦਾਅਵਿਆਂ ਉਪਰ ਸ਼ਰਨ ਲੈਣ ਵਾਲੇ ਵਿਦਿਆਰਥੀਆਂ ਵਿਚ ਜਿਆਦਾਤਰ ਭਾਰਤੀ ਵਿਦਿਆਰਥੀ ਹਨ। ਪ੍ਰੰਤੂ ਇਸ ਕਾਨੂੰਨ ਦੇ ਪਾਸ ਹੌਣ ਤੋਂ ਬਾਅਦ ਸ਼ਰਨ ਲੈ ਕੇ ਕੈਨੇਡਾ ’ਚ ਵਸਣ ਦਾ ਸੁਪਨਾ ਟੁੱਟ ਜਾਵੇਗਾ।

ਇਹ ਵੀ ਪੜ੍ਹੋ ਗੁਆਂਢੀ ਵੱਲੋਂ ਕੱਢੀਆਂ ਗਾਲਾਂ ਤੋਂ ਦੁਖੀ ਹੋ ਕੇ ਮਾਪਿਆਂ ਦੇ ਇੱਕਲੌਤੇ 20 ਸਾਲਾਂ ਨੌਜਵਾਨ ਨੇ ਮਾਰੀ ਨਹਿਰ ’ਚ ਛਾਲ

ਕਾਨੂੰਨੀ ਮਾਹਰਾਂ ਮੁਤਾਬਕ ਨਵੇਂ ਕਾਨੂੰਨ ਦੇ ਵਿਚ ਜਿੱਥੇ ਕੈਨੇਡੀਅਨ ਏਜੰਸੀਆਂ ਨੂੰ ਵੱਧ ਅਧਿਕਾਰ ਦਿੱਤੇ ਗਏ ਹਨ, ਉਥੇ ਇਹ ਫੈਸਲਾ ਲਿਆ ਗਿਆ ਹੈ ਕਿ ਕੋਈ ਵੀ ਵਿਦੇਸ਼ੀ ਵਿਦਿਆਰਥੀ ਕੈਨੇਡਾ ਪੁੱਜਣ ਦੇ ਇੱਕ ਸਾਲ ਅੰਦਰ-ਅੰਦਰ ਹੀ ਸ਼ਰਨ ਦਾ ਕੇਸ ਲਗਾ ਸਕਦਾ ਹੈ, ਇਸਤੋਂ ਬਾਅਦ ਕੇਸ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ। ਵੀਜ਼ਾ ਮਾਹਰਾਂ ਮੁਤਾਬਕ ਹੁਣ ਤੱਕ ਇਹ ਚੱਲਦਾ ਆ ਰਿਹਾ ਸੀ ਕਿ ਅੰਤਰਰਾਸ਼ਟਰੀ ਵਿਦਿਆਰਥੀ ਆਪਣੀ ਪੜਾਈ ਪੂਰੀ ਕਰਨ ਤੋਂ ਬਾਅਦ ਇਹ ਕੇਸ ਲਗਾਉਂਦੇ ਸਨ।

ਇਹ ਵੀ ਪੜ੍ਹੋ ਬੀਮਾਰ ‘ਮਾਂ’ ਦੇ ਇਲਾਜ਼ ਲਈ 19 ਸਾਲਾਂ ਨੌਜਵਾਨ ਬਣਿਆ ‘ਚੋਰ’!

ਜਿਸਦੇ ਨਾਲ ਉਨ੍ਹਾਂ ਨੂੰ ਕੇਸ ਦੀ ਸੁਣਵਾਈ ਪੂਰੀ ਹੋਣ ਤੱਕ ਉਥੇ ਰਹਿਣ ਦਾ ਸਮਾਂ ਮਿਲ ਜਾਂਦਾ ਸੀ। ਊੰਝ ਨਵੇਂ ਕਾਨੂੰਨ ਵਿਚ ਇਹ ਗੱਲ ਸਪੱਸ਼ਟ ਹੈ ਕਿ ਕੇਸ ਲਾਉਣ ਵਾਲਾ ਵਿਦਿਆਰਥੀ ਜਾਂ ਵਿਅਕਤੀ ਕੈਨੇਡਾ ਦੀ ਹੀ ਧਰਤੀ ’ਤੇ ਮੌਜੂਦ ਹੋਣਾ ਚਾਹੀਦਾ ਹੈ ਭਾਵ ਉਹ ਕਿਸੇ ਬਾਹਰਲੀ ਧਰਤੀ ਤੋਂ ਇਹ ਕੇਸ ਨਹੀਂ ਲਗਾ ਸਕਦਾ। ਇਸੇ ਤਰ੍ਹਾਂ ਅਮਰੀਕਾ ਤੋਂ ਗੈਰ-ਕਾਨੂੰਨੀ ਤਰੀਕੇ ਨਾਲ ਕੈਨੇਡਾ ’ਚ ਆਉਂਦਾ ਤਾਂ 14 ਦਿਨਾਂ ਬਾਅਦ ਉਸਦਾ ਕੇਸ ਮੰਨਿਆ ਨਹੀਂ ਜਾਵੇਗਾ।

ਇਹ ਵੀ ਪੜ੍ਹੋ Corona Virus News;ਪੰਜਾਬ ਵਿੱਚ ਹੋਈ ਦੂਜੀ ਮੌ+ਤ

ਪੇਸ਼ ਕੀਤੇ ਅੰਕੜਿਆਂ ਮੁਤਾਬਕ ਸਾਲ 2023 ਦੇ ਵਿਚ ਕੈਨੇਡਾ ’ਚ 1,71,850 ਲੋਕਾਂ ਵੱਲੋਂ ਸ਼ਰਨ ਮੰਗੀ ਗਈ ਸੀ, ਜਿਸਦੇ ਵਿਚ 32 ਹਜ਼ਾਰ ਅੰਤਰਾਰਸ਼ਟਰੀ ਵਿਦਿਆਰਥੀ ਸਨ। ਜਦਕਿ ਸਾਲ 2024 ਦੇ ਪਹਿਲੇਂ 9 ਮਹੀਨਿਆਂ ਵਿਚ 1,32,525 ਨੇ ਸ਼ਰਨ ਮੰਗੀ ਅਤੇ ਇਸਦੇ ਵਿਚ 13,660 ਅੰਤਰਰਾਸਟਰੀ ਵਿਦਿਆਰਥੀ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਹਰਿਆਣਾ ਦੇ ਮੁੱਖ ਮੰਤਰੀ ਨੇ ਪੰਜਾਬ ਸਰਕਾਰ ’ਤੇ ਬੋਲਿਆ ਸਿਆਸੀ ਹਮਲਾ, ਕਿਹਾ ਲੋਕਾਂ ਦਾ ਮੋਹ ਹੋਇਆ ਭੰਗ

0

👉ਸੰਗਰੂਰ ’ਚ ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਦੇ ਪ੍ਰਵਾਰ ਨਾਲ ਪ੍ਰਗਟਾਇਆ ਦੁੱਖ
Sangrur News: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪੰਜਾਬ ਸਰਕਾਰ ’ਤੇ ਤਿੱਖਾ ਹਮਲਾ ਕਰਦੇ ਹੋਏ ਕਿਹਾ ਕਿ ਪੰਜਾਬ ਵਿੱਚ ਜੋ ਸਰਕਾਰ ਚੱਲ ਰਹੀ ਹੈ, ਉਹ ਝੂਠ ਦੀ ਬੁਨਿਆਦ ’ਤੇ ਬਣੀ ਸੀ। ਇਸ ਸਰਕਾਰ ਨੇ ਨਾ ਤਾਂ ਜਨਤਾ ਦੀ ਭਲਾਈ ਲਈ ਕੋਈ ਸਾਰਥਕ ਕੰਮ ਕੀਤਾ ਅਤੇ ਨਾ ਹੀ ਉਨ੍ਹਾਂ ਦੇ ਕੋਲ ਕੰਮ ਕਰਨ ਦੀ ਇੱਛਾਸ਼ਕਤੀ ਹੈ। ਹੁਣ ਪੰਜਾਬ ਦੀ ਜਨਤਾ ਇਸ ਸਚਾਈ ਨੂੰ ਸਮਝ ਚੁੱਕੀ ਹੈ। ਮੁੱਖ ਮੰਤਰੀ ਸ੍ਰੀ ਸੈਣੀ ਅੱਜ ਸੰਗਰੂਰ ਵਿੱਚ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਦੇ ਨਿਵਾਸ ਸਥਾਨ ’ਤੇ ਪਹੁੰਚ ਕੇ ਉਨ੍ਹਾਂ ਦੇ ਦੇਹਾਂਤ ’ਤੇ ਦੁੱਖ ਪ੍ਰਗਟ ਕਰਨ ਲਈ ਪੁੱਜੇ ਹੋਏ ਸਨ, ਜਿੱਥੇ ਉਨ੍ਹਾਂ ਸ: ਢੀਂਡਸਾ ਦੇ ਕੰਮਾਂ ਨੂੰ ਯਾਦ ਕਰਦਿਆਂ ਪਰਿਵਾਰ ਨੂੰ ਹੌਸਲਾ ਦਿੱਤਾ।

ਇਹ ਵੀ ਪੜ੍ਹੋ  ਅੰਮ੍ਰਿਤਸਰ ਵਿੱਚ ਗੈਰ-ਕਾਨੂੰਨੀ ਹਥਿਆਰ ਤਸਕਰੀ ਨੈੱਟਵਰਕ ਦਾ ਪਰਦਾਫ਼ਾਸ਼;ਛੇ ਵਿਦੇਸ਼ੀ ਪਿਸਤੌਲਾਂ ਸਮੇਤ ਤਿੰਨ ਗ੍ਰਿਫ਼ਤਾਰ

ਇਸਤੋਂ ਬਾਅਦ ਉਨ੍ਹਾਂ ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਦਾ ਇੱਕ ਲੰਬਾ ਸਿਆਸੀ ਸਫਰ ਰਿਹਾ ਹੈ। ਉਹ ਵਿਧਾਇਕ ਵੀ ਰਹੇ, ਲੋਕਸਭਾ ਅਤੇ ਰਾਜਸਭਾ ਦੇ ਮੈਂਬਰ ਵੀ ਰਹੇ ਅਤੇ ਪੰਜਾਬ ਵਿੱਚ ਵੀ ਉਨ੍ਹਾਂ ਨੇ ਮੰਤਰੀ ਵਜੋ ਜਨਸੇਵਾ ਦੀ ਜਿਮੇਵਾਰੀ ਨਿਭਾਈ। ਉਹ ਵੱਡੇ ਕੱਦ ਦੇ ਨੇਤਾ ਸਨ। ਉਨ੍ਹਾਂ ਦਾ ਜੀਵਨ ਸਾਡੇ ਸਾਰਿਆਂ ਲਈ ਪੇ੍ਰਰਣਾ ਹੈ। ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ’ਤੇ ਸਿਆਸੀ ਹਮਲੇ ਕਰਦਿਆਂ ਕਿਹਾ ਕਿ ਆਪ ਨੇ ਚੋਣ ਦੇ ਸਮੇਂ ਜੋ ਵਾਅਦੇ ਕੀਤੇ ਸਨ, ਉਨ੍ਹਾਂ ਨੂੰ ਨਿਭਾਉਣ ਵਿੱਚ ਪੂਰੀ ਤਰ੍ਹਾ ਅਸਫਲ ਰਹੀ ਹੈ। ਦਿੱਲੀ ਦੇ ਅੰਦਰ ਉਨ੍ਹਾਂ ਦਾ ਪਰਦਾਫਾਸ਼ ਹੋ ਗਿਆ ਹੇ, ਕਿਉਂਕਿ ਝੁਠ ਲੰਬੇ ਸਮੇਂ ਤੱਕ ਨਹੀਂ ਚੱਲਦਾ। ਪੰਜਾਬ ਵਿੱਚ ਹੁਣ ਇੰਨ੍ਹਾਂ ਦਾ ਕੋਈ ਆਧਾਰ ਨਹੀਂ ਰਿਹਾ ਹੈ ਅਤੇ ਪੰਜਾਬ ਵਿੱਚ ਹੋਣ ਵਾਲੇ ਜਿਮਨੀ-ਚੋਣ ਵਿੱਚ ਲੋਕ ਸਹੀ ਦਿਸ਼ਾ ਵਿੱਚ ਫੈਸਲਾ ਕਰਣਗੇ।

ਇਹ ਵੀ ਪੜ੍ਹੋ  ਗੁਆਂਢੀ ਵੱਲੋਂ ਕੱਢੀਆਂ ਗਾਲਾਂ ਤੋਂ ਦੁਖੀ ਹੋ ਕੇ ਮਾਪਿਆਂ ਦੇ ਇੱਕਲੌਤੇ 20 ਸਾਲਾਂ ਨੌਜਵਾਨ ਨੇ ਮਾਰੀ ਨਹਿਰ ’ਚ ਛਾਲ

ਨਾਇਬ ਸਿੰਘ ਸੈਣੀ ਨੇ ਕਿਹਾ ਕਿ ਬੀਤੇ 11 ਸਾਲਾਂ ਤੋਂ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਹਰਿਆਣਾ ਵਿੱਚ ਜਨਹਿਤ ਦੀ ਯੋਜਨਾਵਾਂ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕੀਤਾ ਜਾ ਰਿਹਾ ਹੈ। ਸਰਕਾਰ ਦੀ ਨੀਤੀਆਂ ਅਤੇ ਕਾਰਜਸ਼ੈਲੀ ’ਤੇ ਜਨਤਾ ਦਾ ਭਰੋਸਾ ਲਗਾਤਾਰ ਮਜਬੂਤ ਹੋਇਆ ਹੈ।ਮੁੱਖ ਮੰਤਰੀ ਨੇ ਕਿਹਾ ਕਿ ਕੁਦਰਤੀ ਆਪਦਾਵਾਂ ਨਾਲ ਫਸਲ ਨੁਕਸਾਨ ਹੋਣ ਦੀ ਸਥਿਤੀ ਵਿੱਚ ਹਰਿਆਣਾ ਸਰਕਾਰ ਨੇ ਬੀਤੇ 10 ਸਾਲਾਂ ਵਿੱਚ 15,500 ਕਰੋੜ ਰੁਪਏ ਤੋਂ ਵੱਧ ਦਾ ਮੁਆਵਜਾ ਕਿਸਾਨਾਂ ਨੂੰ ਪ੍ਰਦਾਨ ਕੀਤਾ ਹੈ। ਇਸ ਤੋਂ ਇਲਾਵਾ, ਸਬਜੀ ਉਗਾਉਣ ਵਾਲੇ ਕਿਸਾਨਾਂ ਨੂੰ ਭਾਵਾਂਤਰ ਭਰਪਾਈ ਯੋਜਨਾ ਤਹਤ ਰਾਹਤ ਦਿੱਤੀ ਜਾ ਰਹੀ ਹੈ। ਆਯੂਸ਼ਮਾਨ ਭਾਰਤ ਯੋਜਨਾ ਦਾ ਲਾਭ ਵੀ ਹਰਿਆਣਾ ਦੇ ਲੋਕਾਂ ਨੂੰ ਮਿਲ ਰਿਹਾ ਹੈ, ਜਦੋਂ ਕਿ ਪੰਜਾਬ ਦੇ ਲੋਕ ਇਸ ਤੋਂ ਵਾਂਝੇ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਗੁਆਂਢੀ ਵੱਲੋਂ ਕੱਢੀਆਂ ਗਾਲਾਂ ਤੋਂ ਦੁਖੀ ਹੋ ਕੇ ਮਾਪਿਆਂ ਦੇ ਇੱਕਲੌਤੇ 20 ਸਾਲਾਂ ਨੌਜਵਾਨ ਨੇ ਮਾਰੀ ਨਹਿਰ ’ਚ ਛਾਲ

0

ਗੋਤਾਖੋਰਾਂ ਵੱਲੋਂ ਨੌਜਵਾਨ ਦੀ ਲਾਸ਼ ਦੀ ਭਾਲ ਜਾਰੀ,ਮਾਪਿਆਂ ਵੱਲੋਂ ਮੁਲਜਮ ਵਿਰੁਧ ਸਖ਼ਤ ਕਾਰਵਾਈ ਦੀ ਮੰਗ
Gurdaspur News: ਥਾਣਾ ਤਿੱਬੜ ਇਲਾਕੇ ਅਧੀਨ ਆਉਂਦੇ ਪਿੰਡ ਬੱਬੇਵਾਲੀ ਵਿਚ ਮਾਪਿਆਂ ਦੇ ਇੱਕਲੌਤੇ 20 ਸਾਲਾਂ ਨੌਜਵਾਨ ਵੱਲੋਂ ਆਪਣੇ ਗੁਆਂਢੀ ਵੱਲੋਂ ਬੇਇੱਜਤ ਕਰਨ ਤੋਂ ਦੁਖੀ ਕੇ ਨਹਿਰ ’ਚ ਛਾਲ ਮਾਰਨ ਦਾ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ। ਵੀਰਵਾਰ ਨੂੰ ਰਾਤ ਕਰੀਬ 10 ਵਜੇਂ ਵਾਪਰੀ ਇਸ ਘਟਨਾ ਤੋਂ ਬਾਅਦ ਮਾਪਿਆਂ ਤੇ ਪਿੰਡ ਵਾਲਿਆਂ ਤੋਂ ਇਲਾਵਾ ਪੁਲਿਸ ਪ੍ਰਸਾਸਨ ਵੱਲੋਂ ਗੋਤਾਖੋਰਾਂ ਦੀ ਮੱਦਦ ਨਾਲ ਨੌਜਵਾਨ ਦੀ ਲਾਸ਼ ਨੂੰ ਲੱਭਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਆਪਣੇ ਇਕਲੌਤੇ ਪੁੱਤਰ ਵੱਲੋਂ ਚੁੱਕੇ ਇਸ ਆਖ਼ਰੀ ਕਦਮ ਕਾਰਨ ਬਜ਼ੁਰਗ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ।

ਇਹ ਵੀ ਪੜ੍ਹੋ  ਬੀਮਾਰ ‘ਮਾਂ’ ਦੇ ਇਲਾਜ਼ ਲਈ 19 ਸਾਲਾਂ ਨੌਜਵਾਨ ਬਣਿਆ ‘ਚੋਰ’!

ਮ੍ਰਿਤਕ ਨੌਜਵਾਨ ਦੀ ਪਹਿਚਾਣ ਰਣਦੀਪ ਸਿੰਘ ਪੁੱਤਰ ਕਰਨੈਲ ਸਿੰਘ ਦੇ ਤੌਰ ’ਤੇ ਹੋਈ ਹੈ। ਇਹ ਵੀ ਪਤਾ ਚੱਲਿਆ ਹੈ ਕਿ ਨਹਿਰ ਵਿਚ ਛਾਲ ਮਾਰਨ ਤੋਂ ਪਹਿਲਾਂ ਰੌਂਦੇ ਹੋਏ ਇਸ ਨੌਜਵਾਨ ਵੱਲੋਂ ਇੱਕ ਵੀਡੀਓ ਵੀ ਬਣਾਈ ਗਈ, ਜਿਸਦੇ ਵਿਚ ਉਸਨੇ ਆਪਣੈ ਗੁਆਂਢੀ ਨਿਸ਼ਾਨ ਸਿੰਘ ਉਪਰ ਜਾਣਬੁੱਝ ਕੇ ਪ੍ਰੇਸ਼ਾਨ ਕਰਨ ਅਤੇ ਵੀਰਵਾਰ ਨੂੰ ਹੀ ਮਾਵਾਂ-ਭੈਣਾਂ ਦੀਆਂ ਗਾਲਾਂ ਕੱਢਣ ਦੇ ਦੋਸ਼ ਲਗਾਏ। ਉਸਨੇ ਕਿਹਾ ਕਿ ਉਹ ਨਿਸ਼ਾਨ ਸਿੰਘ ਵੱਲੋਂ ਬੇਇੱਜ਼ਤ ਕਰਨ ਦੇ ਚੱਲਦੇ ਬਹੁਤ ਦੁਖੀ ਹੈ ਤੇ ਇਹ ਆਖ਼ਰੀ ਕਦਮ ਚੁੱਕ ਰਿਹਾ। ਛਾਲ ਮਾਰਨ ਤੋਂ ਪਹਿਲਾਂ ਉਸਨੇ ਇਹ ਵੀਡੀਓ ਆਪਣੇ ਦੋਸਤਾਂ ਨੂੰ ਭੇਜੀ। ਪ੍ਰਵਾਰ ਦੇ ਮੈਂਬਰਾਂ ਮੁਤਾਬਕ ਕਾਫ਼ੀ ਸਾਊ ਤੇ ਸਿਆਣੇ ਇਸ ਨੌਜਵਾਨ ਵੱਲੋਂ ਆਪਣੇ ਪਿੰਡ ਵਿਚ ਹੀ ਕਾਰਾਂ ਤੇ ਟਰੈਕਟਰਾਂ ਉਪਰ ਡੈਕ ਲਗਾਉਣ ਦੀ ਦੁਕਾਨ ਕੀਤੀ ਹੋਈ ਸੀ ਪ੍ਰੰਤੂ ਨਿਸ਼ਾਨ ਸਿੰਘ ਉਸਨੂੰ ਤੰਗ ਪ੍ਰੇਸ਼ਾਨ ਕਰਦਾ ਰਹਿੰਦਾ ਸੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ