Home Blog Page 677

ਬੀਮਾਰ ‘ਮਾਂ’ ਦੇ ਇਲਾਜ਼ ਲਈ 19 ਸਾਲਾਂ ਨੌਜਵਾਨ ਬਣਿਆ ‘ਚੋਰ’!

0

👉ਇਲਾਜ਼ ਲਈ ਮੋਬਾਇਲਾਂ ਦੀ ਦੁਕਾਨ ’ਚ ਲਗਾਇਆ ਸੰਨ, ਪੁਲਿਸ ਵੱਲੋਂ ਕੁੱਝ ਘੰਟਿਆ ਬਾਅਦ ਕਾਬੂ
Gurdaspur News: ਨਸ਼ਿਆਂ ਤੇ ਐਸ਼ਪ੍ਰਸਤੀ ਲਈ ਅਕਸਰ ਹੀ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੀਆਂ ਘਟਨਾਵਾਂ ਅਸੀਂ ਸੁਣਦੇ ਰਹਿੰਦੇ ਹਨ ਪ੍ਰੰਤੂ ਇੱਥੇ ਵਾਪਰੀ ਚੋਰੀ ਦੀ ਇੱਕ ਘਟਨਾ ਦੀ ਇਲਾਕੇ ਵਿਚ ਚਰਚਾ ਹੈ। ਜਿਸਦੇ ਵਿਚ ਇੱਕ 19 ਸਾਲਾਂ ਨੌਜਵਾਨ ਨੂੰ ਆਪਣੀ ਬੀਮਾਰ ਦੇ ਇਲਾਜ਼ ਲਈ ਚੋਰੀ ਕਰਨੀ ਪਈ। ਹਾਲਾਂਕਿ ਪੁਲਿਸ ਨੇ ਇਸ ਨੌਜਵਾਨ ਨੂੰ ਕੁੱਝ ਹੀ ਘੰਟਿਆਂ ’ਚ ਗ੍ਰਿਫਤਾਰ ਕਰਕੇ ਉਸਦੇ ਵੱਲੋਂ ਚੋਰੀ ਕੀਤੇ ਮੋਬਾਇਲ ਫ਼ੋਨ ਬਰਾਮਦ ਕਰਵਾ ਲਏ ਗਏ ਹਨ। ਮਿਲੀ ਸੂਚਨਾ ਮੁਤਾਬਕ ਵੀਰਵਾਰ ਦੀ ਰਾਤ ਨੂੰ ਨਹਿਰ ਕਿਨਾਰੇ ਗੌਰਵ ਮੋਬਾਇਲ ਰਿਪੈਅਰ ਦੀ ਦੁਕਾਨ ’ਚ ਕਿਸੇ ਵੱਲੋਂ ਪਾੜ ਲਗਾ ਕੇ 27 ਮੋਬਾਇਲ ਫ਼ੋਨ ਚੋਰੀ ਕਰ ਲਏ ਗਏ ਸਨ।

ਇਹ ਵੀ ਪੜ੍ਹੋ  Firozpur ‘ਚ ਦਿਨ-ਦਿਹਾੜੇ ਗੋ.ਲੀ+ਆਂ ਚਲਾਉਣ ਵਾਲਿਆਂ ਦਾ ਪੁਲਿਸ ਨੇ ਕੀਤਾ ‘ Encounter’

ਦੁਕਾਨ ਦੇ ਮਾਲਕ ਗੌਰਵ ਨੂੰ ਇਸਦੀ ਜਾਣਕਾਰੀ ਸਵੇਰ ਸਮੇਂ ਦੁਕਾਨ ਖੋਲਣ ’ਤੇ ਮਿਲੀ। ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਤੇ ਪੁਲਿਸ ਨੇ ਆਸਪਾਸ ਅਤੇ ਦੁਕਾਨ ਵਿਚ ਲੱਗੇ ਕੈਮਰਿਆਂ ਤੋਂ ਇੱਕ ਨੌਜਵਾਨ ਦੀ ਪਹਿਚਾਣ ਕੀਤੀ ਜੋਕਿ ਧਾਰੀਵਾਲ ਦੇ ਹੀ ਲੁਧਿਆਣਾ ਮੁਹੱਲੇ ਵਿਚ ਰਹਿਣ ਵਾਲਾ ਵਿਜੇ ਸੀ। ਜਦ ਪੁਲਿਸ ਨੇ ਉਸਨੂੰ ਫ਼ੜਿਆ ਤਾਂ ਉਸਨੇ ਚੋਰੀ ਕੀਤੇ ਸਾਰੇ ਮੋਬਾਇਲ ਉਨ੍ਹਾਂ ਦੇ ਹਵਾਲੇ ਕਰ ਦਿੱਤੇ। ਇਲਾਕੇ ਦੇ ਡੀਐਸਪੀ ਕੁਲਵੰਤ ਸਿੰਘ ਨੇ ਦਸਿਆ ਕਿ ਵਿਜੇ ਵਿਰੁਧ ਇਹ ਪਹਿਲਾਂ ਪਰਚਾ ਹੈ ਤੇ ਇਸਤੋਂ ਪਹਿਲਾਂ ਉਸਦੇ ਵਿਰੁਧ ਕੋਈ ਸਿਕਾਇਤ ਨਹੀਂ ਹੈ। ਉਨ੍ਹਾਂ ਦਸਿਆ ਕਿ ਮੁਢਲੀ ਪੁਛਗਿਛ ਦੌਰਾਨ ਮੁਲਜਮ ਨੇ ਮੰਨਿਆ ਕਿ ਉਸਨੇ ਆਪਣੀ ਬੀਮਾਰ ਮਾਂ ਦੇ ਇਲਾਜ਼ ਲਈ ਚੋਰੀ ਕੀਤੀ ਸੀ। ਪੁਲਿਸ ਅਧਿਕਾਰੀ ਮੁਤਾਬਕ ਵਿਜੇ ਵਿਰੁਧ ਪਰਚਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਅੰਮ੍ਰਿਤਸਰ ਵਿੱਚ ਗੈਰ-ਕਾਨੂੰਨੀ ਹਥਿਆਰ ਤਸਕਰੀ ਨੈੱਟਵਰਕ ਦਾ ਪਰਦਾਫ਼ਾਸ਼;ਛੇ ਵਿਦੇਸ਼ੀ ਪਿਸਤੌਲਾਂ ਸਮੇਤ ਤਿੰਨ ਗ੍ਰਿਫ਼ਤਾਰ

0

👉ਆਪਣੇ ਵਕੀਲ ਦੇ ਮੁਨਸ਼ੀ ਰਾਜਨ ਰਾਹੀਂ ਜੇਲ੍ਹ ਚੋਂ ਰੈਕੇਟ ਚਲਾ ਹਿਰਾ ਸੀ ਸਰਗਨਾ ਜੁਗਰਾਜ ਸਿੰਘ : ਡੀਜੀਪੀ ਗੌਰਵ ਯਾਦਵ
👉ਸਰਹੱਦ ਪਾਰੋਂ ਤਸਕਰੀ ਕੀਤੇ ਗਏ ਜਦੀਦ ਹਥਿਆਰ ਬਰਾਮਦ : ਏ.ਡੀ.ਜੀ.ਪੀ. ਏ.ਐਨ.ਟੀ.ਐਫ. ਨੀਲਾਭ ਕਿਸ਼ੋਰ
Amritsar News:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ’ਤੇ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਦੇ ਮੱਦੇਨਜ਼ਰ ਚੱਲ ਰਹੀ ਮੁਹਿੰਮ ਦੌਰਾਨ ਗੈਰ-ਕਾਨੂੰਨੀ ਹਥਿਆਰ ਤਸਕਰੀ ਨੈੱਟਵਰਕ ਵਿਰੁੱਧ ਵੱਡੀ ਸਫਲਤਾ ਦਰਜ ਕਰਦਿਆਂ ਐਂਟੀ-ਨਾਰਕੋਟਿਕਸ ਟਾਸਕ ਫੋਰਸ (ਏ.ਐਨ.ਟੀ.ਐਫ.) ਬਾਰਡਰ ਰੇਂਜ ਅੰਮ੍ਰਿਤਸਰ ਨੇ ਜੇਲ੍ਹ ਵਿੱਚ ਬੰਦ ਸਰਗਨਾ ਜੁਗਰਾਜ ਸਿੰਘ ਦੇ ਤਿੰਨ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਦੇ ਕਬਜ਼ੇ ਚੋਂ ਛੇ ਆਧੁਨਿਕ ਵਿਦੇਸ਼ੀ ਹਥਿਆਰ ਬਰਾਮਦ ਕੀਤੇ ਹਨ। ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਸ਼ਨੀਵਾਰ ਨੂੰ ਇੱਥੇ ਦਿੱਤੀ।ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਅੰਮ੍ਰਿਤਸਰ ਦੇ ਭਗਤਾਂਵਾਲਾ ਗੇਟ ਦੇ ਵਸਨੀਕ ਰਾਜਨ; ਅੰਮ੍ਰਿਤਸਰ ਵਿੱਚ ਘੰਨੂਪੁਰ ਦੇ ਹੀਰ ਹਾਲ ਦੇ ਵਾਸੀ ਪਰਮਜੀਤ ਸਿੰਘ; ਅਤੇ ਅੰਮ੍ਰਿਤਸਰ ਵਿੱਚ ਨਰਾਇਣਗੜ੍ਹ ਦੇ ਰਹਿਣ ਵਾਲੇ ਦਿਨੇਸ਼ ਕੁਮਾਰ ਵਜੋਂ ਹੋਈ ਹੈ।

ਇਹ ਵੀ ਪੜ੍ਹੋ ਪਟਿਆਲਾ ਪੁਲਿਸ ਦਾ ਬਦਮਾਸ਼ ਨਾਲ ਮੁਕਾਬਲਾ,ਸਨਸਨੀਖ਼ੇਜ਼ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ‘ਚ ਸੀ ਗੋਲਡੀ ਢਿੱਲੋਂ ਗੈਂਗ ਦਾ ਮੈਂਬਰ 

ਬਰਾਮਦ ਕੀਤੇ ਗਏ ਹਥਿਆਰਾਂ ਵਿੱਚ- ਦੋ ਗਲੋਕ 19ਐਕਸ ਪਿਸਤੌਲ (ਆਸਟ੍ਰੀਆ ਦੇ ਬਣੇ), ਦੋ .30 ਬੋਰ ਪਿਸਤੌਲ (ਇਟਲੀ ਦੇ ਬਣੇ), ਇੱਕ .30 ਬੋਰ ਸਟਾਰ ਮਾਰਕ ਪਿਸਤੌਲ ਅਤੇ ਇੱਕ ਬਰੇਟਾ .30 ਬੋਰ ਪਿਸਤੌਲ (ਇਟਲੀ ਦਾ ਬÇਣਆ ) ਸ਼ਾਮਲ ਹਨ। ਇਸ ਤੋਂ ਇਲਾਵਾ, ਪੁਲਿਸ ਟੀਮਾਂ ਨੇ ਉਨ੍ਹਾਂ ਦਾ ਬਿਨਾਂ ਨੰਬਰ ਪਲੇਟ ਵਾਲਾ ਯਾਮਾਹਾ ਆਰ15 ਮੋਟਰਸਾਈਕਲ ਅਤੇ ਬਿਨਾਂ ਨੰਬਰ ਪਲੇਟ ਵਾਲਾ ਹੋਂਡਾ ਗ੍ਰੈਨਿਆ ਸਕੂਟਰ ਵੀ ਜ਼ਬਤ ਕੀਤਾ ਹੈ, ਜਿਸਦੀ ਵਰਤੋਂ ਉਹ ਖੇਪ ਪਹੁੰਚਾਉਣ ਲਈ ਕਰ ਰਹੇ ਸਨ।ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਅੰਮ੍ਰਿਤਸਰ ਦੇ ਪਿੰਡ ਮੋਡ ਦੇ ਜੁਗਰਾਜ ਸਿੰਘ ਦੇ ਨਿਰਦੇਸ਼ਾਂ ਹੇਠ ਕੰਮ ਕਰ ਰਹੇ ਸਨ, ਜੋ ਇਸ ਸਮੇਂ ਸ੍ਰੀ ਗੋਇੰਦਵਾਲ ਸਾਹਿਬ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਹੈ ਅਤੇ ਆਪਣੇ ਵਕੀਲ ਦੇ ਮੁਨਸ਼ੀ ਰਾਜਨ ਰਾਹੀਂ ਜੇਲ੍ਹ ਅੰਦਰੋਂ ਧੜੱਲੇ ਨਾਲ ਤਸਕਰੀ ਰੈਕੇਟ ਚਲਾ ਰਿਹਾ ਸੀ। ਉਨ੍ਹਾਂ ਕਿਹਾ ਕਿ ਸਰਗਨਾ ਜੁਗਰਾਜ ਸਿੰਘ, ਜੋ ਕਿ ਐਨਡੀਪੀਐਸ ਅਤੇ ਆਰਮਜ਼ ਐਕਟ ਅਧੀਨ ਕਈ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਿਹਾ ਹੈ, ਜੇਲ੍ਹ ਦੇ ਅੰਦਰੋਂ ਪਾਕਿਸਤਾਨੀ ਨਸ਼ਾ ਤਸਕਰਾਂ ਦੇ ਸੰਪਰਕ ਵਿੱਚ ਸੀ।ਡੀਜੀਪੀ ਨੇ ਕਿਹਾ ਕਿ ਇਹ ਹਥਿਆਰ ਸਰਹੱਦ ਪਾਰੋਂ ਤਸਕਰੀ ਜ਼ਰੀਏ ਲਿਆਂਦੇ ਗਏ ਗਏ ਸਨ ਅਤੇ ਪੰਜਾਬ ਵਿੱਚ ਵੱਖ-ਵੱਖ ਅਪਰਾਧਿਕ ਤੱਤਾਂ ਨੂੰ ਸਪਲਾਈ ਕੀਤੇ ਜਾਣ ਦੀ ਸੰਭਾਵਨਾ ਸੀ।

ਇਹ ਵੀ ਪੜ੍ਹੋ  Firozpur ‘ਚ ਦਿਨ-ਦਿਹਾੜੇ ਗੋ.ਲੀ+ਆਂ ਚਲਾਉਣ ਵਾਲਿਆਂ ਦਾ ਪੁਲਿਸ ਨੇ ਕੀਤਾ ‘ Encounter’

ਉਨ੍ਹਾਂ ਅੱਗੇ ਕਿਹਾ ਕਿ ਇਸ ਮਾਮਲੇ ਵਿੱਚ ਅਗਲੇਰੇ-ਪਿਛਲੇਰੇ ਸਬੰਧ ਸਥਾਪਤ ਕਰਨ ਲਈ ਹੋਰ ਜਾਂਚ ਜਾਰੀ ਹੈ।ਆਪ੍ਰੇਸ਼ਨ ਸਬੰਧੀ ਵੇਰਵੇ ਸਾਂਝੇ ਕਰਦੇ ਹੋਏ, ਏ.ਐਨ.ਟੀ.ਐਫ. ਦੇ ਏਡੀਜੀਪੀ ਨੀਲਾਭ ਕਿਸ਼ੋਰ ਨੇ ਦੱਸਿਆ ਕਿ ਬਾਰਡਰ ਰੇਂਜ ਅੰਮ੍ਰਿਤਸਰ ਦੀ ਟੀਮ ਨੂੰ ਉਨ੍ਹਾਂ ਦੇ ਜੇਲ੍ਹ ਵਿੱਚ ਬੰਦ ਹੈਂਡਲਰ ਜੁਗਰਾਜ ਸਿੰਘ ਦੇ ਨਿਰਦੇਸ਼ਾਂ ’ਤੇ ਹਥਿਆਰ ਪ੍ਰਾਪਤ ਕਰਨ ਵਿੱਚ ਉਕਤ ਤਿੰਨਾਂ ਮੁਲਜ਼ਮਾਂ ਦੀ ਸ਼ਮੂਲੀਅਤ ਬਾਰੇ ਭਰੋਸੇਯੋਗ ਜਾਣਕਾਰੀ ਮਿਲੀ ਸੀ। ਮਿਲੀ ਇਤਲਾਹ ’ਤੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ, ਏਐਨਟੀਐਫ ਬਾਰਡਰ ਰੇਂਜ ਅੰਮ੍ਰਿਤਸਰ ਦੇ ਸੁਪਰਡੈਂਟ ਆਫ਼ ਪੁਲਿਸ ਗੁਰਪ੍ਰੀਤ ਸਿੰਘ ਦੀ ਅਗਵਾਈ ਵਾਲੀਆਂ ਪੁਲਿਸ ਟੀਮਾਂ ਨੇ ਇੱਕ ਖੁਫੀਆ ਕਾਰਵਾਈ ਤਹਿਤ ਅੰਮ੍ਰਿਤਸਰ ਦੇ ਖਾਲਸਾ ਕਾਲਜ ਦੇ ਸਾਹਮਣੇ ਤੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਹਥਿਆਰਾਂ ਦੀ ਖੇਪ ਬਰਾਮਦ ਕੀਤੀ।ਏਡੀਜੀਪੀ ਨੇ ਕਿਹਾ ਕਿ ਇਸ ਮਾਮਲੇ ਦੀ ਹੋਰ ਜਾਂਚ ਕਰਨ ਅਤੇ ਇਸ ਤਸਕਰੀ ਰੈਕੇਟ ਵਿੱਚ ਸ਼ਾਮਲ ਹੋਰ ਵਿਅਕਤੀਆਂ ਦੀ ਪਛਾਣ ਕਰਨ ਲਈ ਪੁਲਿਸ ਟੀਮਾਂ ਵੱਲੋਂ ਦੋਸ਼ੀ ਜੁਗਰਾਜ ਸਿੰਘ ਨੂੰ ਜੇਲ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਜਾਵੇਗਾ। ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਅਤੇ ਬਰਾਮਦਗੀਆਂ ਹੋਣ ਦੀ ਸੰਭਾਵਨਾ ਹੈ।ਇਸ ਸਬੰਧੀ ਅਸਲਾ ਐਕਟ ਦੀ ਧਾਰਾ 25 ਦੇ ਤਹਿਤ 6 ਜੂਨ, 2025 ਨੂੰ ਕੇਸ ਐਫਆਈਆਰ ਨੰਬਰ 152, ਐਸਏਐਸ ਨਗਰ ਦੇ ਪੁਲਿਸ ਸਟੇਸ਼ਨ ਏ.ਐਨ.ਟੀ.ਐਫ. ਵਿਖੇ ਦਰਜ ਕੀਤਾ ਗਿਆ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਸਪੀਕਰ ਸੰਧਵਾਂ ਨੇ ਸ਼ਹੀਦੀ ਦਿਵਸ ਮਨਾਉਣ ਦੇ ਸਬੰਧ ਵਿੱਚ ਸੁਝਾਅ ਪ੍ਰਾਪਤ ਕਰਨ ਲਈ ਪ੍ਰੋਫੈਸਰਾਂ ਅਤੇ ਪੰਜਾਬੀ ਅਦਾਕਾਰਾਂ ਨਾਲ ਕੀਤੀ ਮੀਟਿੰਗ

0

Chandigarh News:ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਵਸ ਮਨਾਉਣ ਸੰਬੰਧੀ ਸੁਝਾਅ ਪ੍ਰਾਪਤ ਕਰਨ ਲਈ ਪ੍ਰੋਫੈਸਰਾਂ ਅਤੇ ਪ੍ਰਸਿੱਧ ਪੰਜਾਬੀ ਅਦਾਕਾਰਾਂ ਨਾਲ ਮੀਟਿੰਗ ਕੀਤੀ। ਮੀਟਿੰਗ ਦੌਰਾਨ, ਉਨ੍ਹਾਂ ਨੇ ਸੁਝਾਅ ਅਤੇ ਪ੍ਰਸਤਾਵ ਦਿੱਤੇ , ਜੋ ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਮਨਾਉਣ ਲਈ ਸ਼ਰਧਾਭਾਵਨਾ ਦਾ ਪ੍ਰਤੀਕ ਅਤੇ ਸ਼ਰਧਾ ਦਾ ਪ੍ਰਗਟਾਵਾ ਹਨ। ਗੁਰੂ ਸਾਹਿਬ ਨੇ ਧਾਰਮਿਕ ਆਜ਼ਾਦੀ, ਬਹੁਲਵਾਦ ਅਤੇ ਮਨੁੱਖੀ ਸਵੈਮਾਨ ਲਈ ਲਾਸਾਨੀ ਸ਼ਹਾਦਤ ਦਿੱਤੀ ਜੋ ਕੁੱਲ ਦੁਨੀਆਂ ਦੇ ਲੋਕਾਂ ਨੂੰ ਪ੍ਰੇਰਦੀ ਰਹੇਗੀ।ਵਿਚਾਰ-ਵਟਾਂਦਰੇ ਦੌਰਾਨ, ਉਨ੍ਹਾਂ ਨੇ ਸਲਾਹ ਦਿੱਤੀ ‘‘ਸ੍ਰੀ ਗੁਰੂ ਤੇਗ ਬਹਾਦਰ ਜੀ ਸਬੰਧੀ 350 ਵਾਂ ਸ਼ਹੀਦੀ ਦਿਵਸ : ਮਨੁੱਖਤਾ ਦੀ ਢਾਲ ’’ ਹੈ ਅਤੇ ਇਸ ਸਮਾਰੋਹ ਦਾ ਉਦੇਸ਼ ਵਿਸ਼ਵ ਪੱਧਰ ’ਤੇ ਗੁਰੂ ਜੀ ਦੀ ਸ਼ਾਨਾਮੱਤੀ ਵਿਰਾਸਤ ਨੂੰ ਸਾਂਝਾ ਕਰਨਾਂ ਸੱਭਿਆਚਾਰਕ ਸੰਭਾਲ, ਇਮਰਸਿਵ ਤਕਨਾਲੋਜੀਆਂ ਅਤੇ ਭਾਈਚਾਰੇ ਨੂੰ ਹੋਰ ਨੇੜੇ ਲਿਆਉਣਾ ਹੈ। ਗੁਰੂ ਜੀ ਦੀ ਕੁਰਬਾਨੀ ਨੂੰ ਦਰਸਾਉਂਦੀ ਇਹ ਸ਼ਰਧਾਪੂਰਵਕ ਪਹਿਲਕਦਮੀ ਅੰਤਰਰਾਸ਼ਟਰੀ ਸਮਾਗਮਾਂ ਵਿੱਚ ਹੋਣੀ ਚਾਹੀਦੀ ਹੈ ਤਾਂ ਜੋ ਗੁਰੂ ਜੀ ਵੱਲੋਂ ਦਿੱਤਾ ਦਇਆ, ਕੁਰਬਾਨੀ ਅਤੇ ਅੰਤਰ-ਧਰਮ ਸਦਭਾਵਨਾ ਦਾ ਸੁਨੇਹਾ ਸਦੀਵੀ ਚਾਨਣ ਮੁਨਾਰੇ ਵਜੋਂ ਲੋਕਾਂ ਦੇ ਰਾਹ ਰੁਸ਼ਨਾਉਂਦਾ ਰਹੇ।ਇਸ ਤੋਂ ਇਲਾਵਾ, ਪ੍ਰੋਫੈਸਰਾਂ ਨੇ ਸੁਝਾਅ ਦਿੱਤਾ ਕਿ ਕਿ ਗੁਰੂ ਜੀ ਦੇ ਸੰਦੇਸ਼ ਨੂੰ ਵਰਚੁਅਲ ਅਜਾਇਬ ਘਰ, ਵਰਚੁਅਲ ਰਿਅਲਟੀ, ਸੰਗੀਤ, ਫਿਲਮਾਂ ਅਤੇ ਵਿਦਵਤਾਪੂਰਨ ਭਾਸ਼ਣ ਵਰਗੇ ਨਵੀਨਤਾਕਾਰੀ ਫਾਰਮੈਟਾਂ ਰਾਹੀਂ ਵਿਸ਼ਵ ਪੱਧਰ ’ਤੇ ਪ੍ਰਸਾਰਿਤ ਕਰਨ ਦੇ ਨਾਲ-ਨਾਲ ਗੁਰੂ ਜੀ ਨਾਲ ਸਬੰਧਤ ਇਤਿਹਾਸਕ ਸਥਾਨਾਂ, ਕਲਾਵਾਂ ਅਤੇ ਸਾਹਿਤ ਨੂੰ ਸੁਰੱਖਿਅਤ ਅਤੇ ਡਿਜੀਟਲ ਰੂਪ ਵਿੱਚ ਪੁਰਾਲੇਖਿਤ ਕਰਨ ਦੇ ਨਾਲ-ਨਾਲ ਇੱਕ ਸਥਾਈ ਵਿਦਿਅਕ ਅਤੇ ਸੱਭਿਆਚਾਰਕ ਸਰੋਤ ਪ੍ਰੋਗਰਾਮ ਦੀ ਸਿਰਜਣਾ ਕੀਤੀ ਜਾਵੇ ਜੋ ਦੁਨੀਆ ਭਰ ਲਈ ਪਹੁੰਚਯੋਗ ਹੋਵੇ।

ਇਹ ਵੀ ਪੜ੍ਹੋ  ਮੁੱਖ ਮੰਤਰੀ ਨੇ ਸਮਾਣਾ ਪਹੁੰਚ ਕੇ ਪੀੜਤ ਪਰਿਵਾਰਾਂ ਨਾਲ ਦੁੱਖ ਵੰਡਾਇਆ

ਇੱਥੇ ਇਹ ਦੱਸਣਾ ਵਾਜਿਬ ਹੈ ਕਿ ਉਨ੍ਹਾਂ ਦੇ ਸ਼ਹੀਦੀ ਸ਼ਤਾਬਦੀ ਸਮਾਗਮ ਵਿੱਚ ਧਾਰਮਿਕ ਬਹੁਲਤਾਵਾਦ ਦਾ ਵਰਚੁਅਲ ਅਜਾਇਬ ਘਰ, ਅਲ ਅਤੇ ਬਹੁ-ਭਾਸ਼ਾਈ ਬਿਰਤਾਂਤ ਦੀ ਵਰਤੋਂ ਕਰਦੇ ਹੋਏ ਇੰਟਰਐਕਟਿਵ 3D ਵਾਕਥਰੂ, ਗੁਰੂ ਜੀ ਦੀਆਂ ਯਾਤਰਾਵਾਂ, ਉਹਨਾਂ ਦੇ ਸੰਵਾਦ, ਸ਼ਹਾਦਤ ਅਤੇ ਵਿਰਾਸਤ ਨਾਲ ਸਬੰਧਛ ਦ੍ਰਿਸ਼ ਅਤੇ ਕਿਊ ਆਰ ਕੋਡਜ ਅਤੇ ਡਿਜੀਟਲ ਕਹਾਣੀ ਸੁਣਾਉਣ ਵਾਲੇ ਫਾਰਮੈਟਾਂ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ, ਗੁਰੂ ਜੀ ਦੀ ਸ਼ਹਾਦਤ ਦੇ ਬੇਮਿਸਾਲ ਸਫ਼ਰ ’ਤੇ ਛੋਟੀਆਂ ਐਨੀਮੇਟਡ ਫਿਲਮਾਂ ਅਤੇ ਵੀਆਰ ਦਸਤਾਵੇਜ਼ੀ ਫਿਲਮਾਂ ਵਰਗੀਆਂ ਕਲਾਤਮ ਕ੍ਰਿਤਾਂ ਬਣਾਉਣ ਦੀ ਜ਼ਰੂਰਤ ਹੈ।ਉਨ੍ਹਾਂ ਨੇ ਇਹ ਵੀ ਸੁਝਾਅ ਦਿੱਤਾ ਕਿ ਸ਼ਬਦ ਅਤੇ ਰਾਗ ਲੜੀ ਬਣਾਈ ਜਾਣੀ ਚਾਹੀਦੀ ਹੈ ਅਤੇ ਇਸਨੂੰ ਡਿਜੀਟਲ ਪਲੇਟਫਾਰਮਾਂ ’ਤੇ ਰਿਲੀਜ਼ ਕੀਤਾ ਜਾਣਾ ਚਾਹੀਦਾ ਹੈ ਅਤੇ ਲਾਈਵ ਸੰਗੀਤ ਸਮਾਰੋਹ ਆਯੋਜਿਤ ਕੀਤੇ ਜਾਣੇ ਚਾਹੀਦੇ ਹਨ। ਗੁਰੂ ਜੀ ਦੇ ਬਹੁਲਤਾ ਵਿੱਚ ਯੋਗਦਾਨ ’ਤੇ ਅੰਤਰਰਾਸ਼ਟਰੀ ਸਿੰਪੋਜ਼ੀਅਮ ਦੇ ਨਾਲ ਗਲੋਬਲ ਕਾਨਫਰੰਸਾਂ ਅਤੇ ਆਊਟਰੀਚ ’ਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ, ਯੂਨੈਸਕੋ, ਹਾਰਵਰਡ ਅਤੇ ਸਿੱਖ ਖੋਜ ਸੰਸਥਾਵਾਂ ਨਾਲ ਸਹਿਯੋਗ ਕਰਨ ’ਤੇ ਧਿਆਨ ਕੇਂਦਰਿਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ‘‘ਸ੍ਰੀ ਗੁਰੂ ਤੇਗ਼ ਬਹਾਦਰ: ਦ ਸੇਂਟ ਆਫ਼ ਅਦਰਨੈਸ’’ ਸਿਰਲੇਖ ਵਾਲੀ ਇਹ ਕਿਤਾਬ ਇੱਕ ਤ੍ਰਿਭਾਸ਼ੀ (ਪੰਜਾਬੀ-ਹਿੰਦੀ-ਅੰਗਰੇਜ਼ੀ) ਉੱਚ-ਡਿਜ਼ਾਈਨ ਪ੍ਰਕਾਸ਼ਨ ਬਣਾਉਣ ਦਾ ਸੁਝਾਅ ਵੀ ਦਿੱਤਾ, ਜੋ ਗੁਰੂ ਜੀ ਦੇ ਜੀਵਨ, ਦਰਸ਼ਨ ਨੂੰ ਪੇਸ਼ ਕਰੇਗੀ।

ਇਹ ਵੀ ਪੜ੍ਹੋ  Fazilka Police ਵੱਲੋ 1ਕਿਲੋ 33 ਗ੍ਰਾਮ ਹੈਰੋਇਨ ਸਮੇਤ ਦੋ ਕਾਬੂ

ਹੋਰ ਜਾਣਕਾਰੀ ਦਿੰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਆਪਣੀ ਕਿਸਮ ਦੀ ਪਹਿਲੀ ਇੰਟਰਐਕਟਿਵ ਕਿਤਾਬ ਸਿਰਫ਼ ਇੱਕ ਦਸਤਾਵੇਜ਼ ਨਹੀਂ ਹੋਵੇਗੀ, ਸਗੋਂ ਇਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਅਧਿਆਤਮਿਕ, ਨੈਤਿਕ ਅਤੇ ਲਾਸਾਨੀ ਸ਼ਹਾਦਤ ਦਾ ਇੱਕ ਜੀਵਤ ਪੋਰਟਲ ਹੋਵੇਗੀ।ਇਸਦਾ ਉਦੇਸ਼ ਵਿਸ਼ਵਵਿਆਪੀ ਵਿਦਿਅਕ ਸੰਸਥਾਵਾਂ, ਅਜਾਇਬ ਘਰਾਂ ਅਤੇ ਲਾਇਬ੍ਰੇਰੀਆਂ ਲਈ ਇੱਕ ਸਦੀਵੀ ਸਰੋਤ ਦੀ ਪੇਸ਼ਕਸ਼ ਕਰਨਾ ਹੈ ਅਤੇ ਡਿਜੀਟਲ ਯਾਦਗਾਰੀ ਬੁਨਿਆਦੀ ਢਾਂਚੇ (ਅਜਾਇਬ ਘਰ, ਸੰਗੀਤ ਸਮਾਰੋਹ ਅਤੇ ਭਾਸ਼ਣ) ਦੇ ਨੀਂਹ ਪੱਥਰ ਵਜੋਂ ਕੰਮ ਕਰਨਾ ਹੈ।ਸਪੀਕਰ ਨੇ ਉਜਾਗਰ ਕੀਤਾ ਕਿ ਇਹ ਵਿਲੱਖਣ ਅਤੇ ਏਕੀਕ੍ਰਿਤ ਪ੍ਰਸਤਾਵ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੂੰ ਨਾ ਸਿਰਫ਼ ਇੱਕ ਧਰਮ ਦੇ ਰਾਖੇ , ਸਗੋਂ ਸਾਰੇ ਧਰਮਾਂ ਦੇ ਸਦੀਵੀ ਰਖਵਾਲੇ, ਅਤੇ ਉਨ੍ਹਾਂ ਦੀ ਹਲੀਮੀ ਤੇ ਸ਼ਹਾਦਤ ਪ੍ਰਤੀ ਆਪਣੀ ਸ਼ਰਧਾ ਨੂੰ ਜ਼ਾਹਰ ਕਰਨ ਦੀ ਨਿੱਕੀ ਜਿਹੀ ਕੋਸ਼ਿਸ ਮਾਤਰ ਹੈ। ਇਹ ਯਾਦ ਦੁਨੀਆ ਨੂੰ ਇੱਕ ਸੰਦੇਸ਼ ਹੈ: ਗੁਰੂ ਜੀ ਨੂੰ ਸਿਰਫ਼ ਸ਼ਰਧਾ ਨਾਲ ਹੀ ਨਹੀਂ, ਸਗੋਂ ਆਪਣੇ ਕੰਮਾਂ ਵਿੱਚ ਯਾਦ ਰੱਖੋ।ਮੀਟਿੰਗ ਵਿੱਚ ਪ੍ਰਸਿੱਧ ਪੰਜਾਬੀ ਅਦਾਕਾਰ ਐਮੀ ਵਿਰਕ, ਪ੍ਰੋਫੈਸਰ ਅਮਰਜੀਤ ਸਿੰਘ ਗਰੇਵਾਲ ਅਤੇ ਪ੍ਰੋਫੈਸਰ ਗੁਰਵਿੰਦਰ ਸਿੰਘ ਬਾਵਾ ਅਤੇ ਐਨਆਰਆਈ ਭਾਈਚਾਰੇ ਤੋਂ ਰਮਨਦੀਪ ਸਿੰਘ ਖੱਟੜਾ ਮੌਜੂਦ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਪਟਿਆਲਾ ਪੁਲਿਸ ਦਾ ਬਦਮਾਸ਼ ਨਾਲ ਮੁਕਾਬਲਾ,ਸਨਸਨੀਖ਼ੇਜ਼ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ‘ਚ ਸੀ ਗੋਲਡੀ ਢਿੱਲੋਂ ਗੈਂਗ ਦਾ ਮੈਂਬਰ

0

👉ਪਟਿਆਲਾ ਪੁਲਿਸ ਵੱਲੋਂ ਸਾਧੂ ਬੇਲਾ ਰੋਡ ‘ਤੇ ਗੋਲੀਬਾਰੀ ਮਗਰੋਂ ਬਦਨਾਮ ਗੈਂਗਸਟਰ ਗ੍ਰਿਫ਼ਤਾਰ,
👉ਐੱਸਐੱਸਪੀ ਵਰੁਣ ਸ਼ਰਮਾ ਨੇ ਕੀਤਾ ਸਪੱਸ਼ਟ, ਗੈਂਗਸਟਰ ਤੇ ਸਮਾਜ ਵਿਰੋਧੀ ਅਨਸਰਾਂ ਲਈ ਸਮਾਜ ‘ਚ ਨਹੀਂ ਕੋਈ ਥਾਂ
Patiala News:ਪਟਿਆਲਾ ਪੁਲਿਸ ਦੇ ਸੀਆਈਏ ਸਟਾਫ ਨੇ ਅੱਜ ਇੱਥੇ ਅਰਬਨ ਅਸਟੇਟ ਵਿਖੇ ਸਾਧੂ ਬੇਲਾ ਰੋਡ ‘ਤੇ ਦੁਵੱਲੀ ਗੋਲੀਬਾਰੀ ਮਗਰੋਂ ਗੋਲਡੀ ਢਿੱਲੋਂ ਗੈਂਗ ਨਾਲ ਜੁੜੇ ਇੱਕ ਬਦਨਾਮ ਗੈਂਗਸਟਰ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਮੌਕੇ ਮੁਕਾਬਲੇ ਵਾਲੀ ਜਗ੍ਹਾ ਦਾ ਜਾਇਜ਼ਾ ਲੈਂਦਿਆਂ ਐਸਐਸਪੀ ਪਟਿਆਲਾ ਵਰੁਣ ਸ਼ਰਮਾ ਨੇ ਸਪੱਸ਼ਟ ਕੀਤਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪਟਿਆਲਾ ਪੁਲਿਸ ਵੱਲੋਂ ਡੀਜੀਪੀ ਗੌਰਵ ਯਾਦਵ ਦੀ ਅਗਵਾਈ ਤੇ ਡੀਆਈਜੀ ਪਟਿਆਲਾ ਰੇਂਜ ਡਾ ਨਾਨਕ ਸਿੰਘ ਦੀ ਨਿਗਰਾਨੀ ਹੇਠ ਗੈਂਗਸਟਰਾਂ ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਜ਼ੀਰੋ ਟਾਲਰੈਂਸ ਦੀ ਨੀਤੀ ਵਰਤੀ ਜਾ ਰਹੀ ਹੈ।

ਇਹ ਵੀ ਪੜ੍ਹੋ  Fazilka Police ਵੱਲੋ 1ਕਿਲੋ 33 ਗ੍ਰਾਮ ਹੈਰੋਇਨ ਸਮੇਤ ਦੋ ਕਾਬੂ

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਰੁਣ ਸ਼ਰਮਾ ਨੇ ਗੈਂਗਸਟਰ ਦੀ ਪਛਾਣ ਦਾ ਖੁਲਾਸਾ ਕੀਤਾ ਕਿ 27 ਸਾਲਾ ਸੰਨੀ ਕੁਮਾਰ ਉਰਫ ਤਾਰੀ ਪੁੱਤਰ ਅਸ਼ੋਕ ਕੁਮਾਰ ਵਾਸੀ ਸ਼ਹੀਦ ਭਗਤ ਸਿੰਘ ਕਲੋਨੀ ਨੇੜੇ ਰਾਜਪੁਰਾ ਕਲੋਨੀ ਪਟਿਆਲਾ, ਬਾਰੇ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਉਹ ਕਿਸੇ ਪਟਿਆਲਾ ਇਲਾਕੇ ਵਿੱਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਵਿੱਚ ਹੈ।ਐਸਐਸਪੀ ਨੇ ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਸ਼ਾਮ ਸਮਾਜ ਵਿਰੋਧੀ ਅਨਸਰਾਂ ਦੀ ਤਲਾਸ਼ ਵਿੱਚ ਐਸਪੀ ਇਨਵੈਸਟੀਗੇਸ਼ਨ ਗੁਰਬੰਸ ਸਿੰਘ ਬੈਂਸ ਅਤੇ ਡੀਐਸਪੀ ਰਾਜੇਸ਼ ਮਲਹੋਤਰਾ ਦੀ ਅਗਵਾਈ ਹੇਠ ਇੰਚਾਰਜ ਸੀਆਈਏ ਪਟਿਆਲਾ ਪ੍ਰਦੀਪ ਸਿੰਘ ਬਾਜਵਾ ਦੀ ਇੱਕ ਟੀਮ ਨੇ ਚੋਰੀ ਦੇ ਮੋਟਰਸਾਈਕਲ ‘ਤੇ ਜਾ ਰਹੇ ਸੰਨੀ ਕੁਮਾਰ ਦਾ ਸਾਧੂ ਬੇਲਾ ਰੋਡ ‘ਤੇ ਪਿੱਛਾ ਕੀਤਾ ਤਾਂ ਸੀਆਈਏ ਸਟਾਫ ਪੁਲਿਸ ਘੇਰੇ ਵਿੱਚ ਆਏ ਅਪਰਾਧੀ ਨੇ 32 ਬੋਰ ਦੇ ਨਾਜਾਇਜ਼ ਪਿਸਟਲ ਨਾਲ ਪੁਲਿਸ ਉੱਪਰ ਗੋਲੀ ਚਲਾਉਂਦਿਆਂ ਚਾਰ ਫਾਇਰ ਕੀਤੇ। ਐਸ ਐਸ ਪੀ ਨੇ ਦੱਸਿਆ ਕਿ ਪਰੰਤੂ ਪੁਲਿਸ ਪਾਰਟੀ ਨੇ ਮਿਸਾਲੀ ਬਹਾਦਰੀ ਤੇ ਸੰਜਮ ਦਿਖਾਇਆ ਅਤੇ ਦੋਸ਼ੀ ਦੀ ਲੱਤ ‘ਤੇ ਗੋਲੀ ਲੱਗੀ, ਜਿਸ ਮਗਰੋਂ ਉਸ ਨੂੰ ਮੌਕੇ ਤੋਂ ਕਾਬੂ ਕਰ ਲਿਆ ਗਿਆ।

ਇਹ ਵੀ ਪੜ੍ਹੋ  Youtuber ਜਸਬੀਰ ਦਾ ਮੁੜ ਪੁਲਿਸ ਨੂੰ ਮਿਲਿਆ ਰਿਮਾਂਡ, ਪੁਛਗਿੱਛ ਦੌਰਾਨ ਹੋਏ ਅਹਿਮ ਖੁਲਾਸੇ

ਉਨ੍ਹਾਂ ਕਿਹਾ ਕਿ ਇਸ ਕੋਲੋਂ ਚੋਰੀ ਦਾ ਮੋਟਰਸਾਈਕਲ ਅਤੇ ਪਿਸਟਲ ਤੇ ਤਿੰਨ ਕਾਰਤੂਸ ਬਰਾਮਦ ਕੀਤੇ ਗਏ ਹਨ।ਐਸਐਸਪੀ ਨੇ ਐਸ ਪੀ ਜਾਂਚ ਗੁਰਬੰਸ ਸਿੰਘ ਬੈਂਸ ਤੇ ਇੰਸਪੈਕਟਰ ਪਰਦੀਪ ਬਾਜਵਾ ਦੀ ਬਹਾਦਰੀ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਨ੍ਹਾਂ ਦੀ ਤੁਰੰਤ ਕੀਤੀ ਕਾਰਵਾਈ ਨਾਲ ਪਟਿਆਲਾ ਜਿਲ੍ਹੇ ਵਿੱਚ ਕੋਈ ਸਨਸਨੀਖ਼ੇਜ਼ ਵਾਰਦਾਤ ਵਾਪਰਨ ਤੋਂ ਟਲ ਗਈ।ਉਨ੍ਹਾਂ ਕਿਹਾ ਕਿ ਸੰਨੀ ਕੁਮਾਰ ਪਿਛਲੇ ਦੋ ਸਾਲਾਂ ਤੋਂ ਗੋਲਡੀ ਢਿੱਲੋਂ ਗੈਂਗ ਨਾਲ ਜੁੜਿਆ ਹੋਇਆ ਹੈ ਅਤੇ ਇਸ ਗੈਂਗ ਨੇ ਪਿਛਲੇ ਸਮੇਂ ਰਾਜਪੁਰਾ ਇਲਾਕੇ ਵਿੱਚ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ।ਵਰੁਣ ਸ਼ਰਮਾ ਨੇ ਦੱਸਿਆ ਕਿ ਦੋਸ਼ੀ ਸੰਨੀ ਕੁਮਾਰ ਤਾਰੀ ਇੱਕ ਕੱਟੜ ਅਪਰਾਧੀ ਹੈ ਜਿਸ ‘ਤੇ ਐਨਡੀਪੀਐਸ ਐਕਟ ਸਮੇਤ ਹੋਰ ਕਈ ਮਾਮਲਿਆਂ ਵਿੱਚ 17 ਕੇਸ ਦਰਜ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਗੈਂਗਸਟਰਾਂ ਤੇ ਸਮਾਜ ਵਿਰੋਧੀ ਅਨਸਰਾਂ ਤੋਂ ਮੁਕਤ ਸੂਬਾ ਬਣਾਉਣ ਲਈ ਪਟਿਆਲਾ ਪੁਲਿਸ ਗੈਂਗਸਟਰਾਂ ਅਤੇ ਅਪਰਾਧੀਆਂ ਪ੍ਰਤੀ ਜ਼ੀਰੋ ਟਾਲਰੈਂਸ ਦੇ ਆਪਣੇ ਦ੍ਰਿਸ਼ਟੀਕੋਣ ਪ੍ਰਤੀ ਵਚਨਬੱਧ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਮੁੱਖ ਮੰਤਰੀ ਨੇ ਸਮਾਣਾ ਪਹੁੰਚ ਕੇ ਪੀੜਤ ਪਰਿਵਾਰਾਂ ਨਾਲ ਦੁੱਖ ਵੰਡਾਇਆ

0

👉ਪਰਿਵਾਰਾਂ ਨੂੰ ਹਰ ਹਾਲ ਵਿੱਚ ਇਨਸਾਫ ਮਿਲੇਗਾ
👉ਗੈਰ-ਕਾਨੂੰਨੀ ਮਾਈਨਿੰਗ ਅਤੇ ਓਵਰਲੋਡ ਵਾਹਨਾਂ ਖਿਲਾਫ਼ ਸਖ਼ਤ ਕਾਰਵਾਈ ਦਾ ਐਲਾਨ
👉ਚਾਰ ਮਾਰਗੀ ਹੋਵੇਗੀ ਸਮਾਣਾ-ਪਾਤੜਾਂ ਸੜਕ, ਬੱਚਿਆਂ ਦੀ ਯਾਦ ਵਿੱਚ ਪਾਰਕ ਬਣਾਉਣ ਦਾ ਐਲਾਨ
Samana News:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਭਿਆਨਕ ਸੜਕ ਹਾਦਸੇ ਵਿੱਚ ਜਾਨ ਗੁਆਉਣ ਵਾਲੇ 7 ਬੱਚਿਆਂ ਦੇ ਪੀੜਤ ਮਾਪਿਆਂ ਨੂੰ ਅੱਜ ਇਨਸਾਫ ਦਿਵਾਉਣ ਦਾ ਭਰੋਸਾ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਜਾਂਚ ਵਿੱਚ ਰੁਕਾਵਟਾਂ ਖੜ੍ਹੀਆਂ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕਰਨ ਦਾ ਐਲਾਨ ਕੀਤਾ।ਪੀੜਤ ਪਰਿਵਾਰਾਂ ਨਾਲ ਦੁੱਖ ਵੰਡਾਉਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਮੰਦਭਾਗੀ ਘਟਨਾ ਵਿੱਚ ਹੋਣਹਾਰ ਵਿਦਿਆਰਥੀ ਸਾਥੋਂ ਹਮੇਸ਼ਾ ਲਈ ਵਿਛੜ ਗਏ। ਉਨ੍ਹਾਂ ਨੇ ਇਸ ਹਾਦਸੇ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਦੱਸਦਿਆਂ ਦੁੱਖ ਜ਼ਾਹਰ ਕੀਤਾ। ਭਗਵੰਤ ਸਿੰਘ ਮਾਨ ਨੇ ਭਰੋਸਾ ਦਿਵਾਇਆ ਕਿ ਸੂਬਾ ਸਰਕਾਰ ਗਮਗੀਨ ਪਰਿਵਾਰਾਂ ਦੇ ਨਾਲ ਡਟ ਕੇ ਖੜ੍ਹੀ ਹੈ ਅਤੇ ਇਨਸਾਫ ਦਿਵਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।

ਇਹ ਵੀ ਪੜ੍ਹੋ  Youtuber ਜਸਬੀਰ ਦਾ ਮੁੜ ਪੁਲਿਸ ਨੂੰ ਮਿਲਿਆ ਰਿਮਾਂਡ, ਪੁਛਗਿੱਛ ਦੌਰਾਨ ਹੋਏ ਅਹਿਮ ਖੁਲਾਸੇ

ਮੁੱਖ ਮੰਤਰੀ ਨੇ ਦ੍ਰਿੜਤਾ ਨਾਲ ਕਿਹਾ ਕਿ ਇਸ ਦਿਲ ਕੰਬਾਊ ਹਾਦਸੇ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਇਨ੍ਹਾਂ ਵਿਰੁੱਧ ਮਿਸਾਲੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਕੇਸ ਨੂੰ ਲਮਕਾਉਣ ਅਤੇ ਇਨਸਾਫ ਵਿੱਚ ਅੜਿੱਕੇ ਖੜ੍ਹੇ ਕਰਨ ਦੀ ਕੋਸ਼ਿਸ਼ ਕਰਨ ਵਾਲੇ ਭਾਵੇਂ ਕਿੰਨੇ ਹੀ ਅਸਰ-ਰਸੂਖ ਵਾਲੇ ਹੀ ਕਿਉਂ ਨਾ ਹੋਣ, ਨੂੰ ਸਜ਼ਾ ਦਾ ਸਾਹਮਣਾ ਕਰਨਾ ਪਵੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅਜਿਹਾ ਕਰਨਾ ਘਿਨਾਉਣਾ ਜੁਰਮ ਹੈ ਅਤੇ ਇਸ ਦੇ ਦੋਸ਼ੀਆਂ ਨੂੰ ਸਜ਼ਾ ਮਿਲਣ ਨਾਲ ਬਾਕੀਆਂ ਨੂੰ ਸਬਕ ਮਿਲੇਗਾ।ਇਸ ਦੌਰਾਨ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਸੂਬਾ ਸਰਕਾਰ ਗੈਰ-ਕਾਨੂੰਨੀ ਮਾਈਨਿੰਗ ਅਤੇ ਓਵਰਲੋਡ ਵਾਹਨਾਂ ਵਿਰੁੱਧ ਕਾਰਵਾਈ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕਰੇਗੀ। ਉਨ੍ਹਾਂ ਕਿਹਾ ਕਿ ਪੁਲਿਸ ਅਤੇ ਟਰਾਂਸਪੋਰਟ ਵਿਭਾਗਾਂ ਨੂੰ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਭਗਵੰਤ ਸਿੰਘ ਮਾਨ ਨੇ ਇਨ੍ਹਾਂ ਅਪਰਾਧਾਂ ਨੂੰ ਨਾ-ਮੁਆਫ ਕਰਨ ਯੋਗ ਦੱਸਦਿਆਂ ਕਿਹਾ ਕਿ ਸਰਕਾਰ ਕਿਸੇ ਨੂੰ ਵੀ ਆਮ ਲੋਕਾਂ ਦੀ ਜਾਨ ਨੂੰ ਖਤਰੇ ਵਿੱਚ ਪਾਉਣ ਦੀ ਇਜਾਜ਼ਤ ਨਹੀਂ ਦੇਵੇਗੀ।

ਇਹ ਵੀ ਪੜ੍ਹੋ  Fazilka Police ਵੱਲੋ 1ਕਿਲੋ 33 ਗ੍ਰਾਮ ਹੈਰੋਇਨ ਸਮੇਤ ਦੋ ਕਾਬੂ

ਹਾਦਸੇ ਵਿੱਚ ਵਿਛੜਣ ਵਾਲਿਆਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਮੁੱਖ ਮੰਤਰੀ ਨੇ ਮ੍ਰਿਤਕ ਬੱਚਿਆਂ ਦੀ ਯਾਦ ਵਿੱਚ ਪਾਰਕ ਬਣਾਉਣ ਦਾ ਵੀ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਇਹ ਯਾਦਗਾਰ ਦੁਖਦਾਈ ਹਾਦਸੇ ਦੇ ਪੀੜਤ ਵਿਦਿਆਰਥੀਆਂ ਪ੍ਰਤੀ ਸ਼ਰਧਾਂਜਲੀ ਹੋਵੇਗੀ। ਇਸ ਤੋਂ ਇਲਾਵਾ ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਕਿ ਸਮਾਣਾ ਤੋਂ ਪਾਤੜਾਂ ਤੱਕ ਮੌਜੂਦਾ ਸੜਕ ਨੂੰ ਚਾਰ-ਮਾਰਗੀ ਸੜਕ ਵਜੋਂ ਅਪਗ੍ਰੇਡ ਕੀਤਾ ਜਾਵੇਗਾ।ਮੁੱਖ ਮੰਤਰੀ ਨੇ ਕਿਹਾ ਕਿ ਆਵਾਜਾਈ ਜ਼ਿਆਦਾ ਹੋਣ ਕਾਰਨ ਇਸ ਸੜਕ ‘ਤੇ ਅਕਸਰ ਹਾਦਸੇ ਵਾਪਰਦੇ ਹਨ, ਜਿਸ ਨਾਲ ਲੋਕਾਂ ਦੀ ਸੁਰੱਖਿਆ ਲਈ ਇੱਥੋਂ ਦੇ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨਾ ਜ਼ਰੂਰੀ ਹੋ ਜਾਂਦਾ ਹੈ। ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ ਸਮਾਣਾ ਦੇ ਸਰਕਾਰੀ ਹਸਪਤਾਲ ਨੂੰ ਅਪਗ੍ਰੇਡ ਕੀਤਾ ਜਾਵੇਗਾ ਅਤੇ ਅਤਿ-ਆਧੁਨਿਕ ਬੁਨਿਆਦੀ ਢਾਂਚੇ ਨਾਲ ਲੈਸ ਕੀਤਾ ਜਾਵੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਐਮਰਜੈਂਸੀ ਮੈਡੀਕਲ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਇਲਾਕੇ ਦੀਆਂ ਸਿਹਤ ਸੰਭਾਲ ਸੇਵਾਵਾਂ ਵਿੱਚ ਸੱਤ ਨਵੀਆਂ ਐਂਬੂਲੈਂਸਾਂ ਸ਼ਾਮਲ ਕੀਤੀਆਂ ਜਾਣਗੀਆਂ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

SSD WIT Bathinda ਦਾ ਐਮ.ਬੀ.ਏ ਭਾਗ ਪਹਿਲਾ ਸਮੈਸਟਰ ਪਹਿਲਾ ਦਾ ਨਤੀਜਾ ਸ਼ਾਨਦਾਰ ਰਿਹਾ

0

Bathinda News:ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਘੋਸ਼ਿਤ ਕੀਤੇ ਗਏ ਐਮ.ਬੀ.ਏ ਭਾਗ ਪਹਿਲਾ ਸਮੈਸਟਰ ਪਹਿਲਾ ਦੇ ਨਤੀਜੇ ਵਿੱਚ ਐਸ.ਐਸ.ਡੀ. ਵਿਮੈੱਨਜ਼ ਇੰਸਟੀਚਿਊਟ ਆਫ ਟੈਕਨਾਲੋਜੀ,ਬਠਿੰਡਾ ਦਾ ਨਤੀਜਾ ਸ਼ਾਨਦਾਰ ਰਿਹਾ। ਵਿਦਿਆਰਥਣ ਕਾਜਲ ਨੇ 9 ਐਸ.ਜੀ.ਪੀ.ਏ ਲੈ ਕੇ ਪਹਿਲਾ ਸਥਾਨ,ਵਿਦਿਆਰਥਣ ਰਿਤਿਕਾ ਨੇ 8.93 ਐਸ.ਜੀ.ਪੀ.ਏ ਲੈ ਕੇ ਦੂਜਾ ਸਥਾਨ,ਅਮਰਜੋਤ ਕੌਰ,ਅੰਕਿਤਾ ਜੈਨ,ਮੁਸਕਾਨ ਸੈਣੀ ਅਤੇ ਈਸ਼ਾ ਨੇ 8.87 ਐਸ.ਜੀ.ਪੀ.ਏ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ।ਪ੍ਰਿੰਸੀਪਲ ਡਾ. ਨੀਰੂ ਗਰਗ, ਕਾਲਜ ਪ੍ਰਧਾਨ ਐਡਵੋਕੇਟ ਸ਼੍ਰੀ ਸੰਜੇ ਗੋਇਲ ਅਤੇ ਮੈਨੇਂਜਮੈਂਟ ਵਿਭਾਗ ਦੀ ਫੈਕਲਟੀ ਨੇ ਵਿਦਿਆਰਥਣਾਂ ਨੂੰ ਸ਼ਾਨਦਾਰ ਨਤੀਜੇ ਲਈ ਵਧਾਈ ਦਿੱਤੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਸਿੱਖਿਆ ਬੋਰਡ ਵੱਲੋਂ ਆਰਟੀਫੀਸ਼ੀਅਲ ਇੰਟੈਲੀਜੈਂਸ ਸਬੰਧੀ ਸੈਮੀਨਾਰ ਆਯੋਜਿਤ

SAS Nagar News: ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵੱਲੋਂ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਸਬੰਧਤ ਕੰਪਨੀ ਨੀਂਵ (Neeev) ਦੇ ਸਹਿਯੋਗ ਨਾਲ ਸਿੱਖਿਆ ਬੋਰਡ ਦੇ ਆਡੀਟੋਰੀਅਮ ਵਿੱਚ ਅਜੋਕੇ ਜੀਵਨ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਭੂਮਿਕਾ ਵਿਸ਼ੇ ‘ਤੇ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਅਜੋਕੇ ਜੀਵਨ ਵਿੱਚ ਵਧਦੀ ਮਹੱਤਤਾ ਦੇ ਨਾਲ-ਨਾਲ ਸਿੱਖਿਆ, ਖੇਤੀਬਾੜੀ ਤੇ ਸਿਹਤ ਸਹੂਲਤਾਂ ਵਰਗੇ ਅਹਿਮ ਖੇਤਰਾਂ ‘ਤੇ ਇਸਦੇ ਪ੍ਰਭਾਵ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ ਗਈ।ਸਮਾਰੋਹ ਦੇ ਅਰੰਭ ਵਿੱਚ ਨੀਂਵ ਕੰਪਨੀ ਦੇ ਪ੍ਰਮੁੱਖ ਸ੍ਰੀ ਅਰਪਿਤ ਯਾਦਵ ਨੇ ਦੱਸਿਆ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਕਿਵੇਂ ਭਵਿੱਖ ਦੀ ਰੂਪ ਰੇਖਾ ਵਿੱਚ ਬਦਲਾਅ ਲਿਆ ਰਿਹਾ ਹੈ।

ਇਹ ਵੀ ਪੜ੍ਹੋ  Youtuber ਜਸਬੀਰ ਦਾ ਮੁੜ ਪੁਲਿਸ ਨੂੰ ਮਿਲਿਆ ਰਿਮਾਂਡ, ਪੁਛਗਿੱਛ ਦੌਰਾਨ ਹੋਏ ਅਹਿਮ ਖੁਲਾਸੇ

ਨੌਜਵਾਨਾਂ ਨੂੰ ਟੈਕਨੋਲੋਜੀ ਦੇ ਹੁਨਰਾਂ ਨਾਲ ਲੈਸ ਕਰਨ ਦੀ ਜ਼ਰੂਰਤ ਬਾਰੇ ਵੀ ਭਰਪੂਰ ਵਿਚਾਰ ਵਟਾਂਦਰੇ ਕੀਤੇ ਗਏ। ਨੀਂਵ ਕੰਪਨੀ ਦੇ ਹੋਰ ਮਾਹਿਰਾਂ ਨੇ ਸਮਾਰਟ ਸਿੰਚਾਈ ਪ੍ਰਣਾਲੀ, ਵਿਅਕਤੀਗਤ ਸਿੱਖਿਆ ਅਤੇ ਮੈਡੀਕਲ ਡਾਇਗਨੋਸਟਿਕਸ ਖ਼ੇਤਰਾਂ ਲਈ ਤਿਆਰ ਕੀਤੇ ਗਏ ਆਰਟੀਫੀਸ਼ੀਅਲ ਇੰਟੈਲੀਜੈਂਸ ਸਾਫਟਵੇਅਰ ਅਤੇ ਡਰੋਨ ਵਰਗੀਆਂ ਨਵੀਨਤਮ ਟੈਕਨੋਲੋਜੀਆਂ ਬਾਰੇ ਵੀ ਮੁਕੰਮਲ ਜਾਣਕਾਰੀ ਦਿੱਤੀ।ਸਿੱਖਿਆ ਬੋਰਡ ਦੇ ਚੇਅਰਮੈਨ ਸ਼੍ਰੀ ਅਮਰਪਾਲ ਸਿੰਘ ਆਈ.ਏ.ਐਸ (ਰਿਟਾ:) ਨੇ ਇਸ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਸਿੱਖਿਆ ਪ੍ਰਣਾਲੀ ਵਿੱਚ ਸ਼ਾਮਲ ਕਰਨ ਦੀ ਮਹੱਤਤਾ ‘ਤੇ ਜ਼ੋਰ ਦਿੱਤਾ ਤਾਂ ਜੋ ਸੂਬੇ ਦੇ ਵਿਦਿਆਰਥੀਆਂ ਵਿੱਚ ਨਵੀਨਤਾ ਅਤੇ ਹੁਨਰ ਨੂੰ ਹੋਰ ਵਧਾਇਆ ਜਾ ਸਕੇ।

ਇਹ ਵੀ ਪੜ੍ਹੋ  Corona Virus News;ਪੰਜਾਬ ਵਿੱਚ ਹੋਈ ਦੂਜੀ ਮੌ+ਤ

ਇਹ ਸਮਾਰੋਹ ਬੋਰਡ ਅਧਿਕਾਰੀਆਂ ਅਤੇ ਕਰਮਚਾਰੀਆਂ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵਿਸ਼ਾਲ ਦਾਇਰੇ ਨੂੰ ਸਮਝਣ ਅਤੇ ਇੱਕ ਤਕਨੀਕੀ ਤੌਰ ਤੇ ਉੱਨਤ ਸਮਾਜ ਦੀ ਉਸਾਰੀ ਵਿੱਚ ਇਸਦੀ ਭੂਮਿਕਾ ਨੂੰ ਜਾਣਨ ਲਈ ਇੱਕ ਮਹੱਤਵਪੂਰਨ ਮੰਚ ਸੀ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਵਿਦਿਆਰਥੀਆਂ ਵਿੱਚ ਡਿਜੀਟਲ ਸਾਖਰਤਾ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਬਾਰੇ ਜਾਗਰੂਕਤਾ ਫੈਲਾਉਣ ਦੇ ਆਪਣੇ ਇਰਾਦੇ ਨੂੰ ਦੁਹਰਾਇਆ, ਤਾਂ ਜੋ ਪੰਜਾਬ ਸੂਬੇ ਨੂੰ ਸਿੱਖਿਆ ਦੇ ਖੇਤਰ ਵਿੱਚ ਨਵੀਨਤਾ ਦੇ ਮੋਢੀ ਵਜੋਂ ਸਥਾਪਿਤ ਕੀਤਾ ਜਾ ਸਕੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਹੋਏ ਫੈਸਲੇ ਲਾਗੂ ਨਾਂ ਕੀਤੇ ਗਏ ਤਾਂ 18 ਜੂਨ ਨੂੰ ਮੁੱਖ ਕਾਰਜਕਾਰੀ ਅਫਸਰ ਚੰਡੀਗੜ੍ਹ ਦੇ ਖਿਲਾਫ ਰੋਸ ਪ੍ਰਦਰਸ਼ਨ

👉ਜਥੇਬੰਦੀ ਦੀ ਸੂਬਾ ਕਮੇਟੀ ਦੀ ਮੀਟਿੰਗ 12 ਜੂਨ ਨੂੰ ਪਟਿਆਲਾ ਵਿਖੇ ਰੱਖੀ
Bathinda News:ਪੀ ਡਬਲਯੂ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਮੁੱਖ ਕਾਰਜਕਾਰੀ ਅਫਸਰ ਪੰਜਾਬ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਚੰਡੀਗੜ੍ਹ ਦੇ ਖਿਲਾਫ 18 ਜੂਨ ਦਾ ਰੋਸ ਧਰਨੇ ਦਾ ਨੋਟਿਸ ਦਿੱਤਾ ਗਿਆ ਸੀ ਜਿਸ ਸਬੰਧੀ ਮੁੱਖ ਇੰਜੀਨੀਅਰ ਅਤੇ ਮਨੇਜਿੰਗ ਪਰਸੋਨਲ ਜਨਰਲ ਐਡਮਨ ਪੰਜਾਬ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਚੰਡੀਗੜ੍ਹ ਦੇ ਉਚ ਅਧਿਕਾਰੀਆਂ ਨੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਬਠਿੰਡਾ ਸਰਕਲ ਵਿਖੇ ਜਥੇਬੰਦੀ ਨਾਲ ਮੀਟਿੰਗ ਕੀਤੀ ਗਈ ਅਤੇ ਮੁਲਾਜ਼ਮ ਮੰਗਾਂ ਤੇ ਖੁੱਲ ਕੇ ਵਿਚਾਰ ਚਰਚਾ ਕੀਤੀ ਗਈ ਬਹੁਤੀਆਂ ਮੰਗਾਂ ਪੈਨਸ਼ਨ ਸਕੀਮ ਲਾਗੂ ਕਰਨਾ ਸਰਵਿਸ ਰੂਲ ਸੋਧ ਕੇ ਲਾਗੂ ਕਰਨਾ, ਖਾਲੀ ਪੋਸਟਾਂ ਰੈਗੂਲਰ ਭਰਤੀ ਰਾਹੀਂ ਭਰਨੀਆ, ਕੰਟਰੈਕਟ ਕਰਮਚਾਰੀਆਂ ਦੇ ਤਨਖਾਹਾਂ ਵਿੱਚ ਵਾਧਾ ਕਰਨਾ ਰੈਗੂਲਰ ਕਰਨ ਸਬੰਧੀ ਕੋਈ ਪੋਲਸੀ ਬਣਾਉਣਾ ,ਕਾਰਜਕਾਰੀ ਅਫਸਰ ਸੀਈਓ ਲੈਵਲ ਦੀਆਂ ਹੋਣ ਕਾਰਨ ਜਲਦੀ ਮੀਟਿੰਗ ਕਰਵਾਉਣ ਦਾ ਭਰੋਸਾ ਅਤੇ ਚੀਫ ਲੈਵਲ ਦੀਆਂ ਮੰਗਾਂ ਪ੍ਰਮੋਸ਼ਨ ਚੈਨਲ ਨੂੰ ਲਾਗੂ ਕਰਨਾ, 20,30,50 ਅਨੁਪਾਤ ਅਨੁਸਾਰ ਗਰੇਡੇਸ਼ਨ ਕਰਨਾ ਕੱਚੇ ਮੁਲਾਜ਼ਮਾਂ ਦੀਆਂ ਲਿਸਟਾਂ ਸਮੇਂ ਸਿਰ ਭੇਜਣੀਆਂ

ਇਹ ਵੀ ਪੜ੍ਹੋ  Corona Virus News;ਪੰਜਾਬ ਵਿੱਚ ਹੋਈ ਦੂਜੀ ਮੌ+ਤ

ਕੰਟਰੈਕਟ ਕਰਮਚਾਰੀਆਂ ਨੂੰ ਸਮੇਂ ਸਿਰ ਦੇਣਾ ਅਤੇ ਹੋਰ ਮੰਗਾਂ ਸਬੰਧੀ 13 ਜੂਨ ਤੱਕ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਜਥੇਬੰਦੀ ਆਗੂ ਬਲਰਾਜ ਸਿੰਘ ਮੌੜ ਸੀਨੀਅਰ ਮੀਤ ਪ੍ਰਧਾਨ, ਫੁੰਮਣ ਸਿੰਘ ਕਾਠਗੜ ਜਨਰਲ ਸਕੱਤਰ ਨੇ ਦੱਸਿਆ ਕਿ ਮੀਟਿੰਗਾਂ ਵਿੱਚ ਪਹਿਲਾਂ ਵੀ ਕਈ ਵਾਰ ਫੈਸਲੇ ਹੋ ਚੁੱਕੇ ਹਨ ਜਿਨਾਂ ਨੂੰ ਅਮਲ ਵਿੱਚ ਨਹੀਂ ਲਿਆਂਦਾ ਜਾਂਦਾ ਪਹਿਲਾਂ ਵੀ ਮੁੱਖ ਕਾਰਜਕਾਰੀ ਅਫਸਰ ਚੰਡੀਗੜ੍ਹ ਨਾਲ ਜੋ ਮੀਟਿੰਗ ਹੋਈ ਸੀ ਉਸਦੀ ਵੀ ਅਜੇ ਪ੍ਰੋਸੀਡਿੰਗ ਜਾਰੀ ਨਹੀਂ ਹੋਈ ਜੋ ਅੱਜ ਫੈਸਲੇ ਹੋਏ ਹਨ ਉਹਨਾਂ ਦੇ ਸੰਬੰਧ ਵਿੱਚ ਜੇਕਰ 13 ਤੱਕ ਜੂਨ ਤੱਕ ਇਹ ਫੈਸਲੇ ਅਮਲੀ ਰੂਪ ਵਿੱਚ ਲਾਗੂ ਨਹੀਂ ਹੁੰਦੇ ਅਤੇ ਮੁੱਖ ਕਾਰਜਕਾਰੀ ਅਫਸਰ ਵੱਲੋਂ ਮੀਟਿੰਗ ਦਾ ਸਮਾਂ ਨਿਰਧਾਰਤ ਨਹੀਂ ਕੀਤਾ ਜਾਂਦਾ ਤਾਂ ਜਥੇਬੰਦੀ 18 ਜੂਨ ਨੂੰ ਮੁੱਖ ਕਾਰਜਕਾਰੀ ਅਫਸਰ ਦੇ ਖਿਲਾਫ ਚੰਡੀਗੜ੍ਹ ਵਿਖੇ ਰੋਸ ਧਰਨਾ ਦੇਵੇਗੀ ਜਿਸ ਵਿੱਚ ਪੰਜਾਬ ਦੇ ਹਰ ਜਿਲੇ ਵਿੱਚੋਂ ਫੀਲਡ ਮੁਲਾਜ਼ਮ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣਗੇ।ਇਸ ਸਬੰਧੀ ਜਥੇਬੰਦੀ ਦੀ ਸੂਬਾ ਕਮੇਟੀ ਦੀ ਮੀਟਿੰਗ 12 ਜੂਨ ਨੂੰ ਪਟਿਆਲਾ ਵਿਖੇ ਰੱਖੀ ਗਈ ਹੈ ਮੀਟਿੰਗ ਵਿੱਚ ਸੁਬਾਈ ਆਗੂ ਬਲਰਾਜ ਮੌੜ ਫੁੰਮਣ ਸਿੰਘ ਕਾਠਗੜ੍ਹ ,ਕਿਸ਼ੋਰ ਚੰਦ ਗਾਜ, ਸੁਖਚੈਨ ਸਿੰਘ, ਦਰਸ਼ਨ ਸਿੰਘ ਭੁੱਲਰ,ਤਾਰ ਸਿੰਘ ਗਿੱਲ ਬਰਨਾਲਾ,ਦਰਸ਼ਨ ਸ਼ਰਮਾ,ਅਮਰ ਸਿੰਘ ਮਾਨਸਾ, ਧਰਮ ਸਿੰਘ ਕੋਠਾ, ਗੁਰਜੰਟ ਸਿੰਘ ਮਾਨ, ਗੁਰਮੀਤ ਸਿੰਘ ਭੋਡੀਪੁਰਾ, ਹਰਪ੍ਰੀਤ ਸਿੰਘ,ਸੁਨੀਲ ਕੁਮਾਰ, ਗੁਰਚਰਨ ਜੋੜਕੀਆਂ ਅਤੇ ਹੋਰ ਆਗੂ ਵੀ ਹਾਜ਼ਰ ਸਨ

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

DAV College Bathinda ਵਿਖੇ ਰੁੱਖ ਲਗਾਉਣ ਦੀ ਮੁਹਿੰਮ ਦਾ ਆਯੋਜਨ

0

Bathinda News:ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ ‘ਤੇ, ਡੀ.ਏ.ਵੀ. ਕਾਲਜ ਬਠਿੰਡਾ ਦੀ ਐਨਸੀਸੀ ਯੂਨਿਟ ਨੇ ਕਾਲਜ ਕੈਂਪਸ ਵਿੱਚ ਬਹੁਤ ਉਤਸ਼ਾਹ ਅਤੇ ਸਮਰਪਣ ਭਾਵਨਾ ਨਾਲ ਰੁੱਖ ਲਗਾਉਣ ਦੀ ਮੁਹਿੰਮ ਦਾ ਆਯੋਜਨ ਕੀਤਾ। ਇਹ ਪ੍ਰੋਗਰਾਮ ਐਨਸੀਸੀ ਯੂਨਿਟ ਦੀ ਵਾਤਾਵਰਣ ਸੰਭਾਲ ਅਤੇ ਨੌਜਵਾਨਾਂ ਵਿੱਚ ਹਰਿਆਲੀ ਅਭਿਆਸਾਂ ਨੂੰ ਉਤਸ਼ਾਹਿਤ ਕਰਨ ਪ੍ਰਤੀ ਚੱਲ ਰਹੀ ਵਚਨਬੱਧਤਾ ਦੇ ਹਿੱਸੇ ਵਜੋਂ ਆਯੋਜਿਤ ਕੀਤਾ ਗਿਆ ਸੀ।ਐਨਸੀਸੀ ਕੈਡਿਟਾਂ ਨੇ ਕਾਲਜ ਵਿੱਚ ਕਈ ਤਰ੍ਹਾਂ ਦੇ ਪੌਦੇ ਲਗਾ ਕੇ ਸਰਗਰਮੀ ਨਾਲ ਹਿੱਸਾ ਲਿਆ।

ਇਹ ਵੀ ਪੜ੍ਹੋ  Youtuber ਜਸਬੀਰ ਦਾ ਮੁੜ ਪੁਲਿਸ ਨੂੰ ਮਿਲਿਆ ਰਿਮਾਂਡ, ਪੁਛਗਿੱਛ ਦੌਰਾਨ ਹੋਏ ਅਹਿਮ ਖੁਲਾਸੇ

ਇਸ ਮੁਹਿੰਮ ਦਾ ਉਦੇਸ਼ ਵਾਤਾਵਰਣ ਸੰਤੁਲਨ ਬਣਾਈ ਰੱਖਣ ਅਤੇ ਜਲਵਾਯੂ ਪਰਿਵਰਤਨ ਦਾ ਮੁਕਾਬਲਾ ਕਰਨ ਵਿੱਚ ਰੁੱਖਾਂ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ।ਕਾਲਜ ਦੇ ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾ ਨੇ ਏਐਨਓ ਲੈਫਟੀਨੈਂਟ ਮੁਨੀਸ਼ ਕੁਮਾਰ ਅਤੇ ਪ੍ਰੋ. ਹੀਨਾ ਬਿੰਦਲ ਦੇ ਯਤਨਾਂ ਦੀ ਸ਼ਲਾਘਾ ਕੀਤੀ। ਇਹ ਪਹਿਲ ਵਿਦਿਆਰਥੀਆਂ ਵਿੱਚ ਵਾਤਾਵਰਣ ਕਦਰਾਂ-ਕੀਮਤਾਂ ਅਤੇ ਸਮਾਜਿਕ ਜ਼ਿੰਮੇਵਾਰੀ ਪੈਦਾ ਕਰਨ ਲਈ ਕਾਲਜ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਰਜਿਸਟਰਾਰ ਡਾ. ਸਤੀਸ਼ ਗਰੋਵਰ, ਪ੍ਰੋ. ਵਿਕਾਸ ਕਾਟੀਆ, ਪ੍ਰੋ. ਅਮਨ ਮਲਹੋਤਰਾ, ਡਾ. ਪਰਵੀਨ ਬਾਲਾ ਅਤੇ ਡਾ. ਸ਼ੀਸ਼ਪਾਲ ਜਿੰਦਲ ਨੇ ਇਸ ਸਮਾਜਿਕ ਮੁਹਿੰਮ ਵਿੱਚ ਹਿੱਸਾ ਲਿਆ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਮੋਹਾਲੀ ਸਾਇਬਰ ਪੁਲਿਸ ਦੀ ਵੱਡੀ ਕਾਰਵਾਈ;’ਹਨੀ-ਟ੍ਰੈਪ’ਗੈਂਗ ਦੇ ਤਿੰਨ ਦੋਸ਼ੀ ਕਾਬੂ

SAS Nagar News:ਸਾਇਬਰ ਠੱਗੀ ਖਿਲਾਫ ਵੱਡੀ ਸਫਲਤਾ ਹਾਸਲ ਕਰਦਿਆਂ ਮੋਹਾਲੀ ਸਾਇਬਰ ਪੁਲਿਸ ਨੇ ਇੱਕ ‘ਹਨੀ-ਟ੍ਰੈਪ’ ਗੈਂਗ ਦਾ ਪਰਦਾਫਾਸ਼ ਕਰਦਿਆਂ 3 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਨ੍ਹਾਂ ਨੇ ਇੱਕ ਨੌਜਵਾਨ ਨਾਲ ਦੋਸਤੀ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਕੀਤੀ।ਡੀ ਐਸ ਪੀ ਰੁਪਿੰਦਰ ਕੌਰ ਸੋਹੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਿਕਾਇਤਕਰਤਾ ਅਦਿੱਤਿਯ ਨੰਦਨ ਵਾਸੀ ਸੰਨੀ ਇਨਕਲੇਵ ਨੂੰ ਇੱਕ ਅਣਜਾਣ ਨੰਬਰ ਤੋਂ ਕਾਲ ਆਈ। ਉਸ ਤੋਂ ਬਾਅਦ ਇੱਕ ਲੜਕੀ ਦੋਸਤੀ ਦਾ ਨਾਟਕ ਕਰਕੇ ਮਿਲਣ ਆਈ। ਕੁਝ ਸਮੇਂ ਬਾਅਦ ਉਸ ਨੇ ਆਪਣੇ 3 ਸਾਥੀਆਂ ਨੂੰ ਕਮਰੇ ਵਿੱਚ ਬੁਲਾ ਲਿਆ। ਪੀੜਤ ਨੂੰ ਡਰਾ ਧਮਕਾ ਕੇ ਉਸਦੇ ਬੈਂਕ ਖਾਤੇ ਅਤੇ ਕ੍ਰੈਡਿਟ ਕਾਰਡ ਰਾਹੀਂ 7.66 ਲੱਖ ਰੁਪਏ ਦੀ ਰਕਮ ਹਥਿਆ ਲਈ ਅਤੇ ਪੀੜਤ ਦਾ ਲੈਪਟਾਪ, ਮੋਬਾਈਲ ਅਤੇ ਜਰੂਰੀ ਸਮਾਨ ਵੀ ਚੁੱਕ ਲਿਆ।

ਇਹ ਵੀ ਪੜ੍ਹੋ  Youtuber ਜਸਬੀਰ ਦਾ ਮੁੜ ਪੁਲਿਸ ਨੂੰ ਮਿਲਿਆ ਰਿਮਾਂਡ, ਪੁਛਗਿੱਛ ਦੌਰਾਨ ਹੋਏ ਅਹਿਮ ਖੁਲਾਸੇ

ਦੋਸ਼ੀਆਂ ਨੇ ਪੀੜਤ ਦੇ ਕ੍ਰੈਡਿਟ ਕਾਰਡ ਰਾਹੀ 3 ਆਈਫੋਨ-16 ਪ੍ਰੋ ਮੈਕਸ ਖਰੀਦ ਲਏ। ਇਹ ਠੱਗੀ ਯੋਜਨਾਬੱਧ ਸਾਜਿਸ਼ ਅਧੀਨ ਕੀਤੀ ਗਈ ਸੀ।ਉਨ੍ਹਾਂ ਅੱਗੇ ਦੱਸਿਆ ਕਿ ਡੀ ਆਈ ਜੀ ਹਰਚਰਨ ਸਿੰਘ ਭੁੱਲਰ, ਐਸ.ਐਸ.ਪੀ. ਹਰਮਨਦੀਪ ਹਾਂਸ ਦੇ ਦਿਸ਼ਾ ਨਿਰਦੇਸ਼ਾਂ ਤੇ ਮੋਹਾਲੀ ਸਾਇਬਰ ਪੁਲਿਸ ਟੀਮ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ 1 ਲੜਕੀ ਸਮੇਤ 3 ਦੋਸ਼ੀ ਕਾਬੂ ਕਰ ਲਏ ਹਨ। 01 ਦੋਸ਼ੀ ਦੀ ਗ੍ਰਿਫਤਾਰੀ ਬਾਕੀ ਹੈ।ਉਨ੍ਹਾਂ ਅੱਗੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਦੀ ਪਛਾਣ, ਪਰਮਿੰਦਰ ਸਿੰਘ– ਬਰਨਾਲਾ, ਹਾਲ ਵਾਸੀ ਏ.ਕੇ.ਐਸ. ਸੋਸਾਇਟੀ, ਜ਼ੀਰਕਪੁਰ, ਪੂਜਾ ਤਨੇਜਾ – ਵਾਸੀ ਕਰਨਾਲ, ਹਰਿਆਣਾ ਅਤੇ ਅਰਸ਼ਦੀਪ ਕੁਮਾਰ – ਬਰਨਾਲਾ, ਹਾਲ ਵਾਸੀ ਜ਼ੀਰਕਪੁਰ ਵਜੋਂ ਹੋਈ ਹੈ।

ਇਹ ਵੀ ਪੜ੍ਹੋ  Corona Virus News;ਪੰਜਾਬ ਵਿੱਚ ਹੋਈ ਦੂਜੀ ਮੌ+ਤ

ਉਨ੍ਹਾਂ ਪਾਸੋਂ ਹੋਈ ਪੀੜਤ ਦਾ ਲੈਪਟਾਪ, ਮੋਬਾਈਲ ਫੋਨ ਅਤੇ ਜ਼ਰੂਰੀ ਦਸਤਾਵੇਜ਼ ਅਤੇ ਠੱਗੀ ਦੀ ਰਕਮ ਨਾਲ ਖਰੀਦੇ ਆਈਫੋਨ-16 ਪ੍ਰੋ ਮੈਕਸ ਬ੍ਰਾਮਦ ਕੀਤੇ ਗਏ ਹਨ।ਇਨ੍ਹਾਂ ਗ੍ਰਿਫਤਾਰ ਦੋਸ਼ੀਆਂ ਖਿਲਾਫ਼ ਮੁਕੱਦਮਾ ਨੰਬਰ 29 ਤਹਿਤ ਮਿਤੀ 06/06/2025, ਥਾਣਾ ਸਾਇਬਰ ਕ੍ਰਾਈਮ, ਐਸ.ਏ.ਐਸ. ਨਗਰ ਵਿਖੇ ਧਾਰਾ 308(2), 127(2), 3(5), 351(2) ਬੀ.ਐਨ.ਐਸ. ਅਧੀਨ ਦਰਜ ਕੀਤਾ ਗਿਆ ਹੈ।ਜ਼ਿਲ੍ਹਾ ਪੁਲਿਸ ਦੇ ਸਾਇਬਰ ਵਿੰਗ ਵੱਲੋਂ ਨਾਗਰਿਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਸੋਸ਼ਲ ਮੀਡੀਆ ’ਤੇ ਮਿਲ ਰਹੀਆਂ ਵਿਸ਼ਵਾਸਯੋਗ ਲੱਗਣ ਵਾਲੀਆਂ ਪੇਸ਼ਕਸ਼ਾਂ ਵੀ ਵੱਡਾ ਝੂਠ ਹੋ ਸਕਦੀਆਂ ਹਨ, ਇਸ ਲਈ ਕਿਸੇ ਅਣਜਾਣ ਨਾਲ ਪੇਸ਼ ਆਉਣ ਤੋਂ ਪਹਿਲਾਂ ਸੋਚੋ ਤੇ ਸਾਵਧਾਨ ਰਹੋ। ਕਿਸੇ ਵੀ ਸ਼ੱਕੀ ਕਾਲ ਜਾਂ ਘਟਨਾ ਦੀ ਸੂਚਨਾ ਤੁਰੰਤ ਨਜ਼ਦੀਕੀ ਪੁਲਿਸ ਥਾਣੇ ਜਾਂ ਸਾਇਬਰ ਹੈਲਪਲਾਈਨ ਨੰਬਰ 1930 ਤੇ ਸੂਚਨਾ ਦਿਓ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ