Home Blog Page 683

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਇਤਿਹਾਸਕ ਕਿਰਤ ਸੁਧਾਰਾਂ ਨੇ ਛੋਟੇ ਵਪਾਰੀਆਂ ਨੂੰ ਦਿੱਤੀ ਵੱਡੀ ਰਾਹਤ : ਮੋਹਿੰਦਰ ਭਗਤ

0

👉ਹੁਣ 20 ਕਰਮਚਾਰੀਆਂ ਵਾਲੀਆਂ ਵਪਾਰਕ ਇਕਾਈਆਂ ਲਈ ਕਿਸੇ ਮਨਜ਼ੂਰੀ ਦੀ ਲੋੜ ਨਹੀਂ
Chandigarh News:ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਕੈਬਨਿਟ ਮੀਟਿੰਗ ਦੌਰਾਨ ਲਏ ਗਏ ਮਹੱਤਵਪੂਰਨ ਫੈਸਲਿਆਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਇਤਿਹਾਸਕ ਅਤੇ ਕਾਰੋਬਾਰ-ਅਨੁਕੂਲ ਦੱਸਿਆ। ਉਨ੍ਹਾਂ ਕਿਹਾ ਕਿ ਇਹ ਫੈਸਲੇ ਛੋਟੇ ਦੁਕਾਨਦਾਰਾਂ ਨੂੰ ਲੋੜੀਂਦੀ ਰਾਹਤ ਪ੍ਰਦਾਨ ਕਰਨਗੇ ਅਤੇ ਆਮਦਨ ਦੇ ਮੌਕੇ ਵਧਾਉਣ ਤੋਂ ਇਲਾਵਾ ਸੁਖਾਲੇ ਢੰਗ ਕਾਰੋਬਾਰ ਸਥਾਪਤ ਕਰਨ ਅਤੇ ਕਿਰਤੀ ਵਰਗ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਵਿੱਚ ਮਦਦ ਕਰਨਗੇ।ਕਿਰਤ ਸੁਧਾਰਾਂ ਦੀ ਵਿਆਖਿਆ ਕਰਦੇ ਹੋਏ, ਸ਼੍ਰੀ ਭਗਤ ਨੇ ਕਿਹਾ ਕਿ ਪੰਜਾਬ ਦੁਕਾਨਾਂ ਅਤੇ ਵਪਾਰਕ ਸਥਾਪਨਾ ਐਕਟ, 1958 ਵਿੱਚ ਸੋਧਾਂ ਰਾਹੀਂ ਰਾਜ ਭਰ ਦੇ ਲਗਭਗ 95% ਛੋਟੇ ਦੁਕਾਨਦਾਰਾਂ ਅਤੇ ਵਪਾਰੀਆਂ ਨੂੰ ਵੱਡੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ, ਛੋਟੇ ਕਾਰੋਬਾਰਾਂ ਵਿੱਚ ਪੁਰਾਣੀਆਂ ਗੁੰਝਲਦਾਰ ਪ੍ਰਕਿਰਿਆਵਾਂ ਅਤੇ ਲਾਲ ਫੀਤਾਸ਼ਾਹੀ ਕਾਰਨ ਖੜੋਤ ਆਈ ਹੋਈ ਸੀ।

ਇਹ ਵੀ ਪੜ੍ਹੋ  ਸਰਹੱਦੋਂ ਪਾਰ ਆਈ ਹਥਿਆਰਾਂ ਦੀ ਖੇਪ ਸਹਿਤ ਦੋ ਕਾਬੂ, ਡੀਜੀਪੀ ਨੇ ਕੀਤਾ ਖੁਲਾਸਾ

ਅੱਜ ਦਾ ਫੈਸਲਾ ਵਪਾਰਕ ਕਾਰਜਾਂ ਨੂੰ ਸਰਲ ਬਣਾਉਣ, ਕਾਨੂੰਨੀ ਪੇਚੀਦਗੀਆਂ ਨੂੰ ਘਟਾਉਣ ਅਤੇ ਪੰਜਾਬ ਦੇ ਕਿਰਤੀ ਵਰਗ ਨੂੰ ਵਧੇਰੇ ਸਹਾਇਕ ਤੇ ਸਾਜ਼ਗਾਰ ਮਾਹੌਲ ਪ੍ਰਦਾਨ ਕਰਨ ਵਾਲਾ ਹੈ।ਸ਼੍ਰੀ ਭਗਤ ਨੇ ਅੱਗੇ ਕਿਹਾ ਕਿ ਇਹ ਸੁਧਾਰ, ਕਾਰੋਬਾਰੀ ਸੌਖ ਅਤੇ ਕਰਮਚਾਰੀ ਭਲਾਈ ਵਿਚਕਾਰ ਸਹੀ ਤੇ ਵਾਜਿਬ ਸੰਤੁਲਨ ਬਣਾਉਂਦੇ ਹਨ। ਉਨ੍ਹਾਂ ਸਪੱਸ਼ਟ ਕੀਤਾ, ‘‘ਕਰਮਚਾਰੀਆਂ ਲਈ ਵੱਧ ਤੋਂ ਵੱਧ ਪ੍ਰਵਾਨਿਤ ਓਵਰਟਾਈਮ 50 ਘੰਟਿਆਂ ਤੋਂ ਵਧਾ ਕੇ 144 ਘੰਟੇ ਪ੍ਰਤੀ ਤਿਮਾਹੀ ਕਰ ਦਿੱਤਾ ਗਿਆ ਹੈ। ਰੋਜ਼ਾਨਾ ਕੰਮ ਕਰਨ ਦੇ ਘੰਟਿਆਂ ਨੂੰ 12 ਘੰਟੇ ਤੱਕ ਵਧਾ ਦਿੱਤਾ ਗਿਆ ਹੈ, ਜਿਸ ਵਿੱਚ ਆਰਾਮ ਦਾ ਸਮਾਂ ਵੀ ਸ਼ਾਮਲ ਹੈ ਅਤੇ ਦਿਨ ਵਿੱਚ 9 ਘੰਟੇ ਜਾਂ ਹਫ਼ਤੇ ਵਿੱਚ 48 ਘੰਟਿਆਂ ਤੋਂ ਵੱਧ ਕਿਸੇ ਵੀ ਕੰਮ ਲਈ ਨਿਯਮਤ ਦਰ ਤੋਂ ਦੁੱਗਣੀ ਦਰ ’ਤੇ ਮੁਆਵਜ਼ਾ ਦਿੱਤਾ ਜਾਣਾ ਜ਼ਰੂਰੀ ਹੈ,’’।ਛੋਟੇ ਵਪਾਰੀਆਂ ਨੂੰ ਵੱਡਾ ਹੁਲਾਰਾ ਦਿੰਦੇ ਹੋਏ, ਸ਼੍ਰੀ ਭਗਤ ਨੇ ਕਿਹਾ ਕਿ 20 ਕਰਮਚਾਰੀਆਂ ਵਾਲੇ ਵਪਾਰਕ ਅਦਾਰਿਆਂ ਨੂੰ ਹੁਣ ਕੰਮ ਸ਼ੁਰੂ ਕਰਨ ਲਈ ਕਿਸੇ ਵੀ ਸਰਕਾਰੀ ਪ੍ਰਵਾਨਗੀ ਦੀ ਲੋੜ ਨਹੀਂ ਹੋਵੇਗੀ।

ਇਹ ਵੀ ਪੜ੍ਹੋ  ਹੁਣ ਭਾਜਪਾ ਦਾ ਵਿਰੋਧ ਕਰਨ ਵਾਲਿਆਂ ਨੂੰ ਰਾਸ਼ਟਰ ਵਿਰੋਧੀ ਗਰਦਾਨਿਆ ਜਾ ਰਿਹਾ ਹੈ:ਮੁੱਖ ਮੰਤਰੀ

ਇਸ ਫੈਸਲੇ ਨਾਲ ਰਾਜ ਭਰ ਦੇ ਹਜ਼ਾਰਾਂ ਛੋਟੇ ਕਾਰੋਬਾਰਾਂ ਨੂੰ ਲਾਭ ਹੋਵੇਗਾ। 20 ਤੋਂ ਵੱਧ ਕਰਮਚਾਰੀਆਂ ਵਾਲੀਆਂ ਵਪਾਰਕ ਇਕਾਈਆਂ ਲਈ ਸਰਕਾਰ ਨੇ ਯਕੀਨੀ ਬਣਾਇਆ ਹੈ ਕਿ ਮਹਿਜ਼ 24 ਘੰਟਿਆਂ ਦੇ ਅੰਦਰ ਲੋੜੀਂਦੀ ਮਨਜ਼ੂਰੀ ਦਿੱਤੀ ਜਾਵੇਗੀ – ਜਿਸ ਨਾਲ ਅਫਸਰਸ਼ਾਹੀ ਖਤਮ ਹੋਵੇਗੀ ਅਤੇ ਮਨਜੂਰੀ ਦੀ ਪ੍ਰਕਿਰਿਆ ਵਿੱਚ ਤੇਜ਼ੀ ਆਵੇਗੀ।ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਫੈਸਲੇ ਮੁੱਖ ਮੰਤਰੀ ਮਾਨ ਦੇ ਭ੍ਰਿਸ਼ਟਾਚਾਰ-ਮੁਕਤ, ਕਾਰੋਬਾਰ-ਅਨੁਕੂਲ ਪੰਜਾਬ ਦੀ ਸਪੱਸ਼ਟ ਸੋਚ ਨੂੰ ਦਰਸਾਉਂਦੇ ਹਨ। ਬੇਲੋੜੀਆਂ ਰੁਕਾਵਟਾਂ ਨੂੰ ਦੂਰ ਕਰਕੇ ਅਤੇ ਛੋਟੇ ਕਾਰੋਬਾਰਾਂ ਨੂੰ ਆਜ਼ਾਦੀ ਦੇ ਕੇ, ਰਾਜ ਸਰਕਾਰ ਨੇ ਜ਼ਮੀਨੀ ਪੱਧਰ ’ਤੇ ਸੂਬੇ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਵੱਲ ਇੱਕ ਹੋਰ ਠੋਸ ਕਦਮ ਚੁੱਕਿਆ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਰੂਸ ਵੱਲੋਂ ਯੂੁਕਰੇਨ ’ਤੇ ਵੱਡੇ ਹਮਲੇ ਦੀ ਤਿਆਰੀ, ਟਰੰਪ ਨੇ ਕੀਤਾ ਖ਼ੁਲਾਸਾ

Washington DC News: ਪਿਛਲੇ ਕਰੀਬ ਸਵਾ ਤਿੰਨ ਸਾਲ ਤੋਂ ਰੂਸ ਅਤੇ ਉਸਦੇ ਗੁਆਂਢੀ ਦੇਸ਼ ਯੂਕਰੇਨ ਵਿਚਕਾਰ ਚੱਲ ਰਹੀ ਜੰਗ ਦੌਰਾਨ ਹੁਣ ਰੂਸ ਦੇ ਵੱਲੋਂ ਵੱਡਾ ਹਮਲਾ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਪਿਛਲੇ ਦਿਨੀਂ ਯੂਕਰੇਨ ਵੱਲੋਂ ਰੂਸ ਦੇ ਕਰੀਬ 4000 ਕਿਲੋਮੀਟਰ ਅੰਦਰ ਜਾ ਕੇ ਪੂਰੀ ਮੁਸਤੈਦੀ ਤੇ ਚਲਾਕੀ ਦੇ ਨਾਲ ਕਈ ਏਅਰਪੋਰਟਾਂ ਉਪਰ ਕੀਤੇ ਡਰੋਨ ਹਮਲਿਆਂ ਤੋਂ ਗੁੱਸੇ ਵਿਚ ਆਏ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੱਲੋਂ ਯੂਕਰੇਨ ਨੂੰ ਸਬਕ ਸਿਖਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਗੱਲ ਦਾ ਖ਼ੁਲਾਸਾ ਕਿਸੇ ਹੋਰ ਨੇ ਨਹੀਂ, ਬਲਕਿ ਅਮਰੀਕਾ ਦੇ ਰਾਸਟਰਪਤੀ ਡੋਨਲਡ ਟਰੰਪ ਵੱਲੋਂ ਬੀਤੀ ਦੇਰ ਰਾਤ ਰੂਸ ਦੇ ਰਾਸਟਰਪਤੀ ਵਲਾਦੀਪਮੀਰ ਪੁਤਿਨ ਨਾਲ ਕਰੀਬ ਸਵਾ ਟੈਲੀਫੋਨ ’ਤੇ ਕੀਤੀ ਗੱਲਬਾਤ ਆਪਣੈ ਸੋਸਲ ਮੀਡੀਆ ’ਤੇ ਕੀਤਾ ਹੈ।

ਇਹ ਵੀ ਪੜ੍ਹੋ  ਬਠਿੰਡਾ ਦੇ ਹਵਾਈ ਅੱਡੇ ’ਤੇ ਪਤੀ ਦੇ ਲਾਇਸੰਸੀ ਪਿਸਤੌਲ ਦੇ ਕਾਰਤੂਸ ਲੈ ਕੇ ਜਹਾਜ਼ ਚੜਦੀ ਔਰਤ ਕਾਬੂ

ਟਰੰਪ ਨੇ ਆਪਣੇ ਸੋਸਲ ਮੀਡੀਆ ’ਤੇ ਲਿਖਿਆ ਹੈ, ‘‘ਅਸੀਂ ਰੂਸ ਦੇ ਡੌਕ ਕੀਤੇ ਹਵਾਈ ਜਹਾਜ਼ਾਂ ’ਤੇ, ਯੂਕਰੇਨ ਦੁਆਰਾ ਕੀਤੇ ਗਏ ਹਮਲੇ, ਅਤੇ ਦੋਵਾਂ ਪਾਸਿਆਂ ਦੁਆਰਾ ਕੀਤੇ ਗਏ ਕਈ ਹੋਰ ਹਮਲਿਆਂ ਬਾਰੇ ਚਰਚਾ ਕੀਤੀ। ਇਹ ਇੱਕ ਚੰਗੀ ਗੱਲਬਾਤ ਸੀ, ਪਰ ਅਜਿਹੀ ਗੱਲਬਾਤ ਨਹੀਂ ਜੋ ਤੁਰੰਤ ਸ਼ਾਂਤੀ ਵੱਲ ਲੈ ਜਾਵੇ।ਰਾਸ਼ਟਰਪਤੀ ਪੁਤਿਨ ਨੇ ਬਹੁਤ ਜ਼ੋਰਦਾਰ ਢੰਗ ਨਾਲ ਕਿਹਾ ਕਿ ਉਨ੍ਹਾਂ ਨੂੰ ਹਵਾਈ ਅੱਡਿਆਂ ’ਤੇ ਹਾਲ ਹੀ ਵਿੱਚ ਹੋਏ ਹਮਲੇ ਦਾ ਜਵਾਬ ਦੇਣਾ ਪਵੇਗਾ। ’’

ਇਹ ਵੀ ਪੜ੍ਹੋ  ਭਾਈਬਖਤੌਰ ਕਾਂਡ; ਸਾਬਕਾ ਫ਼ੌਜੀ ਦੀ ਕੁੱਟਮਾਰ ਕਰਨ ਵਾਲੇ ਮੁਲਜਮਾਂ ਵਿਰੁਧ ਇੱਕ ਹੋਰ ਪਰਚਾ ਦਰਜ਼

ਹਾਲਾਂਕਿ ਇਸ ਦੋਰਾਨ ਦੁਨੀਆਂ ਦੇ ਸਭ ਤੋਂ ਤਾਕਤਵਰ ਮੰਨੇ ਜਾਂਦੇ ਦੋਨਾਂ ਦੇਸ਼ਾਂ ਦੇ ਮੁਖੀਅ ਵਿਚਕਾਰ ਈਰਾਨ ਅਤੇ ਹੋਰਨਾਂ ਮਾਮਲਿਆਂ ’ਤੇ ਵੀ ਚਰਚਾ ਹੋਈ ਪ੍ਰੰਤੂ ਯੂਕਰੇਨ ਦੇ ਮੁੱਦੇ ’ਤੇ ਟਰੰਪ ਦੇ ਇਸ ਖੁਲਾਸੇ ਨੂੰ ਪੂਰੀ ਦੁਨੀਆ ਵਿਚ ਗੰਭੀਰਤਾ ਨਾਲ ਲਿਆ ਜਾ ਰਿਹਾ। ਚਰਚਾ ਇਹ ਵੀ ਚੱਲ ਰਹੀ ਹੈ ਕਿ ਰੂਸ, ਯੂਕਰੇਨ ਨੂੰ ਸਬਕ ਸਿਖਾਉਣ ਦੇ ਲਈ ਘੱਟ ਤੀਬਰਤਾ ਵਾਲਾ ਪ੍ਰਮਾਣੂ ਹਮਲਾ ਵੀ ਕਰ ਸਕਦਾ ਹੈ, ਜਿਸਦੇ ਨਾਲ ਯੂਕਰੇਨ ਨੂੰ ਵੱਡਾ ਨੁਕਸਾਨ ਝੱਲਣਾ ਪੈ ਸਕਦਾ ਹੈ। ਬਹਰਹਾਲ ਟਰੰਪ ਦੇ ਇਸ ਟਵੀਟ ਤੋਂ ਬਾਅਦ ਯੂਰਪੀ ਯੂਨੀਅਨ ਵੀ ਅਲਰਟ ’ਤੇ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਸਰਹੱਦੋਂ ਪਾਰ ਆਈ ਹਥਿਆਰਾਂ ਦੀ ਖੇਪ ਸਹਿਤ ਦੋ ਕਾਬੂ, ਡੀਜੀਪੀ ਨੇ ਕੀਤਾ ਖੁਲਾਸਾ

0

Tarntaran News: ਇੱਕ ਖਾਸ ਸੂਹ ‘ਤੇ ਕਾਰਵਾਈ ਕਰਦੇ ਹੋਏ ਤਰਨਤਾਰਨ ਪੁਲਿਸ ਨੇ ਪਾਕਿਸਤਾਨ ਨਾਲ ਜੁੜੇ ਇੱਕ ਸਰਹੱਦ ਪਾਰ ਹਥਿਆਰ ਤਸਕਰੀ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਮਾਮਲੇ ਦੀ ਜਾਣਕਾਰੀ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਦਿੰਦਿਆਂ ਪੰਜਾਬ ਪੁਲਿਸ ਦੇ ਮੁਖੀ ਗੌਰਵ ਯਾਦਵ ਨੇ ਦੱਸਿਆ ਤੇ ਗੁਪਤ ਸੂਚਨਾ ਦੇ ਅਧਾਰ ‘ਤੇ ਕੀਤੀ ਇਸ ਕਾਰਵਾਈ ਤੋਂ ਬਾਅਦ ਪਿੰਡ ਲਖਨਾ ਤੋਂ ਸੂਰਜਪਾਲ ਸਿੰਘ ਅਤੇ ਅਰਸ਼ਦੀਪ ਸਿੰਘ ਨਾਂ ਦੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿੰਨਾਂ ਦੇ ਕੋਲੋਂ ਛੇ ਆਧੁਨਿਕ ਹਥਿਆਰ ਬਰਾਮਦ ਕੀਤੇ ਗਏ ਹਨ।

ਇਹ ਵੀ ਪੜ੍ਹੋ  ਬਠਿੰਡਾ ਦੇ ਹਵਾਈ ਅੱਡੇ ’ਤੇ ਪਤੀ ਦੇ ਲਾਇਸੰਸੀ ਪਿਸਤੌਲ ਦੇ ਕਾਰਤੂਸ ਲੈ ਕੇ ਜਹਾਜ਼ ਚੜਦੀ ਔਰਤ ਕਾਬੂ

ਇੰਨਾਂ ਹਥਿਆਰਾਂ ਦੇ ਵਿੱਚ ਦੋ ਆਧੁਨਿਕ PX5 .30 ਪਿਸਤੌਲ ਅਤੇ ਚਾਰ 9MM ਗਲੌਕ ਪਿਸਤੌਲਾਂ ਤੋਂ ਇਲਾਵਾ ਵੱਡੀ ਮਾਤਰਾ ਵਿਚ ਜ਼ਿੰਦਾ ਕਾਰਤੂਸਾਂ ਵੀ ਬਰਾਮਦ ਕੀਤੇ ਗਏ ਹਨ। ਇਸ ਸਬੰਧ ਵਿੱਚ ਪੁਲਿਸ ਵੱਲੋਂ ਐਫਆਈਆਰ ਦਰਜ ਕਰ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਤੋਂ ਪੁੱਛਗਿਛ ਦੌਰਾਨ ਸਾਰੇ ਪਿਛਲੇ ਅਤੇ ਅੱਗੇ ਦੇ ਸਬੰਧਾਂ ਦੀ ਪਛਾਣ ਕਰਨ ਲਈ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਬਠਿੰਡਾ ਦੇ ਹਵਾਈ ਅੱਡੇ ’ਤੇ ਪਤੀ ਦੇ ਲਾਇਸੰਸੀ ਪਿਸਤੌਲ ਦੇ ਕਾਰਤੂਸ ਲੈ ਕੇ ਜਹਾਜ਼ ਚੜਦੀ ਔਰਤ ਕਾਬੂ

0

👉ਹੋਇਆ ਪਰਚਾ ਦਰਜ਼, ਕੀਤੀ ਗ੍ਰਿਫਤਾਰ
Bathinda News: ਬਠਿੰਡਾ ਦੇ ਸਿਵਲ ਹਵਾਈ ਅੱਡੇ ’ਤੇ ਪੁਲਿਸ ਨੇ ਪਰਸ ’ਚ ਪਿਸਤੌਲ ਦੇ ਚਾਰ ਕਾਰਤੂਸ ਲੈ ਕੇ ਜਹਾਜ਼ ਚੜ੍ਹਣ ਦੀ ਕੋਸ਼ਿਸ ਕਰਦੀ ਇੱਕ ਔਰਤ ਨੂੰ ਗ੍ਰਿਫਤਾਰ ਕਰਨ ਦੀ ਸੂਚਨਾ ਸਾਹਮਣੇ ਆਈ ਹੈ। ਹਾਲਾਂਕਿ ਮੁਢਲੀ ਪੜਤਾਲ ਦੌਰਾਨ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਇਹ ਕਾਰਤੂਸ ਉਕਤ ਔਰਤ ਦੇ ਪਤੀ ਕੋਲ ਮੌਜੂਦ ਲਾਇਸੰਸੀ ਪਿਸਤੌਲ ਦੇ ਸਨ, ਜਿੰਨ੍ਹਾਂ ਨੂੰ ਉਹ ਆਪਣੇ ਛੋਟੇ ਪਰਸ ਵਿਚੋਂ ਕੱਢਣਾ ਭੁੱਲ ਗਈ।

ਇਹ ਵੀ ਪੜ੍ਹੋ  ਭਾਈਬਖਤੌਰ ਕਾਂਡ; ਸਾਬਕਾ ਫ਼ੌਜੀ ਦੀ ਕੁੱਟਮਾਰ ਕਰਨ ਵਾਲੇ ਮੁਲਜਮਾਂ ਵਿਰੁਧ ਇੱਕ ਹੋਰ ਪਰਚਾ ਦਰਜ਼

ਪ੍ਰੰਤੂ ਕਾਨੂੰਨ ਦੀ ਉਲੰਘਣਾ ਦੇ ਦੋਸ਼ਾਂ ਹੇਠ ਬਠਿੰਡਾ ਦੇ ਥਾਣਾ ਸਦਰ ਦੀ ਪੁਲਿਸ ਨੇ ਏਅਰਪੋਰਟ ਅਥਾਰਟੀ ਦੇ ਅਧਿਕਾਰੀਆਂ ਵੱਲੋਂ ਸੂਚਨਾ ਮਿਲਣ ’ਤੇ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਨਾਲ ਸਬੰਧਤ ਇਸ ਔਰਤ ਨੂੰ ਗ੍ਰਿਫਤਾਰ ਕਰਕੇ ਉਸਦੇ ਵਿਰੁਧ 25, 54, 59 ਅਸਲਾ ਐਕਟ ਤਹਿਤ ਪਰਚਾ ਦਰਜ਼ ਕਰ ਲਿਆ ਹੈ। ਸੂਚਨਾ ਮੁਤਾਬਕ ਪ੍ਰਿਤਪਾਲ ਕੌਰ ਪਤਨੀ ਖੁਸਵੰਤ ਸਿੰਘ ਵਾਸੀ ਪਿੰਡ ਗੁੰਦਰਾਣਾ ਜਿਲ੍ਹਾ ਸਿਰਸਾ ਬੀਤੇ ਕੱਲ ਸਿਵਲ ਏਅਰ ਪੋਰਟ ਵਿਰਕ ਖੁਰਦ ਸਥਿਤ ਹਵਾਈ ਅੱਡੇ ਤੋਂ ਦੁਪਿਹਰ ਸਮੇਂ ਦਿੱਲੀ ਜਾ ਰਹੀ ਸੀ।

ਇਹ ਵੀ ਪੜ੍ਹੋ  ਘਰੇਲੂ ਕਲੇਸ਼ ਦੇ ਚਲਦੇ ਸਾਬਕਾ ਫੌਜੀ ਨੇ ਪੁੱਤ ਦਾ ਕੀਤਾ ਕ.ਤ+ਲ,ਪਤਨੀ ਹੋਈ ਜ਼ਖਮੀ

ਇਸ ਦੌਰਾਨ ਜਦ ਉਹ ਏਅਰਪੋਰਟ ਦੇ ਅੰਦਰ ਜਾਣ ਲੱਗੀ ਤਾਂ ਤਲਾਸ਼ ਦੌਰਾਨ ਉਸਦੇ ਕੋਲ ਮੌਜੂਦ ਛੋਟੇ ਪਰਸ ਵਿਚੋਂ 4 ਕਾਰਤੂਸ ਨਿਕਲੇ। ਜਦ ਪੜਤਾਲ ਕੀਤੀ ਤਾਂ ਔਰਤ ਨੇ ਦਸਿਆ ਕਿ ਇਹ ਕਾਰਤੂਸ ਉਸਦੇ ਪਤੀ ਕੋਲ ਸਥਿਤ ਲਾਇਸੰਸੀ ਪਿਸਤੌਲ ਦੇ ਹਨ, ਜਿੰਨ੍ਹਾਂ ਨੂੰ ਉਹ ਕਾਹਲ ਵਿਚ ਕੱਢਣਾ ਭੁੱਲ ਗਈ। ਸੂਚਨਾ ਮੁਤਾਬਕ ਔਰਤ ਦਾ ਪਤੀ ਵੀ ਮੌਕੇ ‘ਤੇ ਪੁੱਜਿਆ ਅਤੇ ਉਸਨੇ ਆਪਣੇ ਲਾਇਸੰਸ ਦੀ ਕਾਪੀ ਆਦਿ ਦਿਖ਼ਾਈ ਪ੍ਰੰਤੂ ਏਅਰਪੋਰਟ ਦੇ ਵਿਚ ਹਥਿਆਰ ਲੈ ਕੇ ਜਾਣ ਦੀ ਮਨਾਹੀ ਦੇ ਚੱਲਦਿਆਂ ਔਰਤ ਵਿਰੁਧ ਪਰਚਾ ਦਰਜ਼ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

ਭਾਈਬਖਤੌਰ ਕਾਂਡ; ਸਾਬਕਾ ਫ਼ੌਜੀ ਦੀ ਕੁੱਟਮਾਰ ਕਰਨ ਵਾਲੇ ਮੁਲਜਮਾਂ ਵਿਰੁਧ ਇੱਕ ਹੋਰ ਪਰਚਾ ਦਰਜ਼

0

👉ਹਥਿਆਰ ਲਹਿਰਾਉਂਦਿਆਂ ਤੇ ਹਵਾਈ ਫ਼ਾਈਰ ਕਰਦਿਆਂ ਦੀ ਹੋਈ ਸੀ ਵੀਡੀਓ ਵਾਈਰਲ
Bathinda News: ਪੂਰੇ ਪੰਜਾਬ ’ਚ ਚਰਚਾ ਦਾ ਵਿਸ਼ਾ ਬਣੇ ਪਿੰਡ ਭਾਈ ਬਖ਼ਤੌਰ ਦੇ ਸਾਬਕਾ ਫ਼ੌਜੀ ਦੀ ਕੁੱਟਮਾਰ ਕਰਨ ਵਾਲੇ ਮੁਲਜਮਾਂ ਵਿਰੁਧ ਬਠਿੰਡਾ ਜ਼ਿਲ੍ਹੇ ਦੀ ਥਾਣਾ ਕੋਟਫੱਤਾ ਦੀ ਪੁਲਿਸ ਨੇ ਇੱਕ ਹੋਰ ਪਰਚਾ ਦਰਜ਼ ਕਰ ਲਿਆ ਹੈ। ਮੁਲਜਮ ਕੁਲਦੀਪ ਸਿੰਘ ਪੁੱਤਰ ਰੇਸ਼ਮ ਸਿੰਘ ਅਤੇ ਗੁਰਪ੍ਰੀਤ ਸਿੰਘ ਪੁੱਤਰ ਰਜਿੰਦਰ ਸਿੰਘ ਵਾਸੀਆਨ ਭਾਈ ਬਖਤੌਰ ਦੀ ਹੁਣ ਸੋਸਲ ਮੀਡੀਆ ’ਤੇ ਇੱਕ ਵੀਡਿਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਗੱਡੀ ਵਿੱਚ ਸਵਾਰ ਹੋ ਕੇ ਹਵਾਈ ਫ਼ਾਈਰ ਕਰਦੇ ਦਿਖ਼ਾਈ ਦੇ ਰਹੇ ਹਨ।

ਇਹ ਵੀ ਪੜ੍ਹੋ  ਜੂਨ 1984 ਦੇ ਘੱਲੂਘਾਰੇ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ

ਥਾਣਾ ਕੋਟਫੱਤਾ ਦੀ ਨਵੀਂ ਐਸਐਚਓ ਇੰਸਪੈਕਟਰ ਜਸਵਿੰਦਰ ਕੌਰ ਜੱਸੀ ਨੇ ਇਸਦੀ ਪੁਸ਼ਟੀ ਕਰਦਿਆਂ ਦਸਿਆ ਕਿ ਮੁਲਜਮਾਂ ਦੀ ਇਸ ਵੀਡੀਓ ਵਿਚ ਕੁਲਦੀਪ ਸਿੰਘ ਰਿਵਾਲਵਰ ਨਾਲ ਫਾਇਰ ਕਰ ਰਿਹਾ ਹੈ ਅਤੇ ਗੁਰਪ੍ਰੀਤ ਸਿੰਘ ਉਸਦੇ ਨਾਲ ਬੈਠਾ ਨਜ਼ਰ ਆ ਰਿਹਾ। ਉਨ੍ਹਾਂ ਕਿਹਾ ਕਿ ਮੁਲਜਮਾਂ ਨੇ ਅਜਿਹੀ ਵੀਡਿਓ ਬਣਾ ਕੇ ਅਮਨ ਸਾਂਤੀ ਭੰਗ ਕਰਕੇ ਪਿੰਡ ਵਿੱਚ ਦਹਿਸ਼ਤ ਦਾ ਮਾਹੋਲ ਬਣਾਇਆ ਸੀ। ਜਿਸਦੇ ਚੱਲਦੇ ਇੰਨ੍ਹਾਂ ਵਿਰੁਧ ਬੀਤੀ ਰਾਤ ਪਰਚਾ ਦਰਜ਼ ਕੀਤਾ ਗਿਆ ਹੈ। ਜਿਕਰਯੋਗ ਹੈ ਕਿ ਪਹਿਲਾਂ ਵੀ ਕਈ ਕੇਸਾਂ ਵਿਚ ਸ਼ਾਮਲ ਉਕਤ ਮੁਲਜਮਾਂ ਵੱਲੋਂ ਲੰਘੀ 31 ਮਈ ਨੂੰ ਪਿੰਡ ਦੇ ਹੀ ਸਾਬਕਾ ਫ਼ੌਜੀ ਰਣਵੀਰ ਸਿੰਘ ਦੀਆਂ ਲੱਤਾਂ ਤੋੜ ਦਿੱਤੀਆਂ ਸਨ, ਜਿਹੜਾ ਨਸ਼ਿਆਂ ਦੇ ਵਿਰੁਧ ਅਵਾਜ਼ ਚੁੱਕ ਰਿਹਾ ਸੀ।

ਇਹ ਵੀ ਪੜ੍ਹੋ  ਜਦੋਂ ਧਾਮੀ ਸਾਹਿਬ ਤੁਸੀਂ ਖੁਦ ਮੰਨ ਚੁੱਕੇ ਹੋ ਕਿ ਇਹ ਜਥੇਦਾਰ ਮਰਿਯਾਦਾ ਅਨੁਸਾਰ ਨਹੀਂ ਲੱਗੇ,ਤੁਸੀ ਤੁਰੰਤ ਪੁਰਾਣੇ ਜੱਥੇਦਾਰ ਬਹਾਲ ਕਰੋ- ਛੋਟੇਪੁਰ

ਇਸ ਮਾਮਲੇ ਵਿਚ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ 1 ਜੂਨ ਨੂੰ ਹੀ ਉਕਤ ਦੋਨਾਂ ਮੁਲਜਮਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਜਦਕਿ ਹੁਣ ਇੰਨ੍ਹਾਂ ਦੇ ਤੀਜ਼ੇ ਸਾਥੀ ਦੀ ਵੀ ਪਹਿਚਾਣ ਕਰ ਲਈ ਹੈ, ਜਿਸਦਾ ਨਾਮ ਮਨਿੰਦਰਜੀਤ ਉਰਫ਼ ਭੂਤ ਵਾਸੀ ਮੋੜ ਕਲਾਂ ਦਾ ਰਹਿਣ ਵਾਲਾ ਹੈ। ਥਾਣਾ ਮੁਖੀ ਮੁਤਾਬਕ ਉਕਤ ਮੁਲਜਮ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਦਸਣਾ ਬਣਦਾ ਹੈ ਕਿ ਫ਼ੌਜੀ ਦੀ ਕੁੱਟਮਾਰ ਤੋਂ ਬਾਅਦ ਪਿੰਡ ਦੇ ਹੀ ਇੱਕ ਨੌਜਵਾਨ ਲਖਵੀਰ ਸਿੰਘ ਲੱਖੀ ਨੇ ਨਸ਼ਿਆਂ ਦੇ ਚੱਲਦੇ ਪਿੰਡ ਵਿਕਾਓ ਹੈ, ਦੇ ਪੋਸਟਰ ਲਗਾ ਦਿੱਤੇ ਸਨ। ਪ੍ਰੰਤੂ ਉਸਦੀ ਗੱਲ ਸੁਣਨ ਦੀ ਬਜਾਏ ਇਸਤੋਂ ਪਹਿਲਾਂ ਥਾਣਾ ਮੁਖੀ ਮਨੀਸ਼ ਕੁਮਾਰ ਨੇ ਉਸਨੂੰ ਹੀ ਕਥਿਤ ਤੌਰ ’ਤੇ ਧਮਕਾਉਣਾ ਸ਼ੁਰੂ ਕਰ ਦਿੱਤਾ ਸੀ, ਜਿਸ ਕਾਰਨ ਐਸਐਸਪੀ ਨੇ ਉਸਨੂੰ ਤੁਰੰਤ ਲਾਈਨ ਹਾਜ਼ਰ ਕਰਕੇ ਇੰਸਪੈਕਟਰ ਜਸਵਿੰਦਰ ਕੌਰ ਜੱਸੀ ਨੂੰ ਨਵਾਂ ਥਾਣਾ ਮੁਖੀ ਲਗਾਇਆ ਸੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਕੁਰੂਕਸ਼ੇਤਰ ਵਿੱਚ ਬਨਣ ਵਾਲੇ ਸਿੱਖ ਮਿਊਜ਼ੀਅਮ ਅਤੇ ਸੰਤ ਸ਼ਿਰੋਮਣੀ ਗੁਰੂ ਰਵੀਦਾਸ ਮਿਊਜ਼ੀਅਮ ਦੇ ਕੰਮਾਂ ਨੂੰ ਤੈਅ ਸਮੇਂ ਵਿੱਚ ਪੂਰਾ ਕਰਨਾ ਕਰਨ ਯਕੀਨੀ: ਮੁੱਖ ਮੰਤਰੀ ਨਾਂਇਬ ਸਿੰਘ ਸੈਣੀ

0

👉ਸੂਬੇ ਵਿੱਚ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ ਸ਼ਹੀਦੀ ਦਿਵਸ ਦਾ 350ਵਾਂ ਸਾਲ ਵੱਡਾ ਅਤੇ ਸ਼ਰਧਾ ਦੇ ਨਾਲ ਮਨਾਇਆ ਜਾਵੇਗਾ
Haryana News:ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਗੁਰੂਆਂ ਦੀ ਵਿਰਾਸਤ ਨੂੰ ਸੁਰੱਖਿਅਤ ਕਰਨ ਅਤੇ ਉਨ੍ਹਾਂ ਦੇ ਜੀਵਨ ਦਰਸ਼ਨ ਅਤੇ ਆਦਰਸ਼ਾਂ ਨੂੰ ਜਨ-ਜਨ ਤੱਕ ਪਹੁੰਚਾਉਣ ਲਈ ਕੁਰੂਕਸ਼ੇਤਰ ਵਿੱਚ ਬਣਾਏ ਜਾ ਰਹੇ ਸਿੱਖ ਮਿਊਜ਼ਜੀਅਮ ਅਤੇ ਸੰਤ ਸ਼ਿਰੋਮਣੀ ਗੁਰੂ ਰਵੀਦਾਸ ਮਿਊਜ਼ੀਅਮ ਦੇ ਕੰਮਾਂ ਨੂੰ ਤੈਅ ਸਮੇਂ ਵਿੱਚ ਪੂਰਾ ਕੀਤਾ ਜਾਣਾ ਯਕੀਨੀ ਕੀਤਾ ਜਾਵੇ ਤਾਂ ਜੋ ਆਉਣ ਵਾਲੀ ਪੀੜੀਆਂ ਗੁਰੂਆਂ ਤੋਂ ਪੇ੍ਰਰਣਾ ਲੈ ਕੇ ਰਾਸ਼ਟਰ ਨਿਰਮਾਣ ਵਿੱਚ ਸਾਰਥਕ ਯੋਗਦਾਨ ਦੇ ਸਕਣ।ਮੁੱਖ ਮੰਤਰੀ ਸ੍ਰੀ ਸੈਣੀ ਅੱਜ ਇੱਥੇ ਕੁਰੂਕਸ਼ੇਤਰ ਵਿੱਚ ਬਨਣ ਵਾਲੇ ਸਿੱਖ ਮਿਊਜ਼ੀਅਮ ਅਤੇ ਗੁਰੂ ਰਵੀਦਾਸ ਮਿਊਜ਼ੀਅਮ ਦੇ ਨਿਰਮਾਣ ਕੰਮਾਂ ਦੀ ਪ੍ਰਗਤੀ ਦੀ ਸਮੀਖਿਆ ਲਈ ਆਯੋਜਿਤ ਮੀਟਿੰਗ ਦੀ ਅਗਵਾਈ ਕਰ ਰਹੇ ਸਨ।

ਇਹ ਵੀ ਪੜ੍ਹੋ ਜੇਲ੍ਹ ਵਿਭਾਗ ਦੇ ਪ੍ਰਮੁੱਖ ਸਕੱਤਰ ਤੇ ਏ.ਡੀ.ਜੀ.ਪੀ. ਜੇਲ੍ਹਾਂ ਵੱਲੋਂ ਕੇਂਦਰੀ ਜੇਲ੍ਹ ਦਾ ਨਿਰੀਖਣ  

ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਕੁਰੂਕਸ਼ੇਤਰ ਵਿੱਚ ਸਿੱਖ ਮਿਊਜ਼ੀਅਮ ਦਾ ਨਿਰਮਾਣ ਇਸ ਤਰ੍ਹਾ ਕੀਤਾ ਜਾਵੇ ਕਿ ਉਹ ਸਿੱਖ ਇਤਿਹਾਸ, ਸਭਿਆਚਾਰ ਅਤੇ ਗੁਰੂਆਂ ਦੇ ਯੋਗਦਾਨ ਦੀ ਸੰਪੂਰਣ ਝਲਕ ਪੇਸ਼ ਕਰੇ। ਉਨ੍ਹਾਂ ਨੈ ਕਿਹਾ ਕਿ ਮਿਊਜ਼ੀਅਮ ਵਿੱਚ ਹਰਿਆਣਾ ਸੂਬੇ ਦੇ ਉਨ੍ਹਾਂ ਸਾਰੀ ਥਾਵਾਂ ਦੀ ਜਾਣਕਾਰੀ ਜਰੂਰੀ ਰੂਪ ਨਾਲ ਸ਼ਾਮਿਲ ਕੀਤੀ ਜਾਵੇ, ਜਿੱਥੇ-ਜਿੱਥੇ ਸਿੱਖ ਗੁਰੂਆਂ ਨੈ ਆਪਣੇ ਚਰਣ ਕਮਲ ਰੱਖੇ ਹਨ, ਤਾਂ ਜੋ ਸੂਬੇ ਦੀ ਜਨਤਾ ਅਤੇ ਵਿਸ਼ੇਸ਼ਕਰ ਨੌਜੁਆਨ ਪੀੜੀ ਨੂੰ ਗੁਰੂਆਂ ਦੇ ਅਧਿਆਤਮਕ, ਸਮਾਜਿਕ ਅਤੇ ਇਤਿਹਾਸਕ ਯੋਗਦਾਨ ਦੀ ਜਾਣਕਾਰੀ ਪ੍ਰਾਪਤ ਹੋ ਸਕੇ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਮਿਊਜ਼ੀਅਮ ਵਿੱਚ ਸਿੱਖ ਗੁਰੂਆਂ ਵੱਲੋਂ ਧਰਮ ਦੀ ਰੱਖਿਆ, ਨਿਆਂ ਅਤੇ ਮਨੁੱਖੀ ਮੁੱਲਾਂ ਦੀ ਸਥਾਪਨਾ ਤਹਿਤ ਮੁਗਲ ਸ਼ਾਸਕਾਂ ਦੇ ਜੁਲਮਾਂ ਵਿਰੁੱਧ ਲੜੀ ਗਈ ਇਤਿਹਾਸਿਕ ਲੜਾਈਆਂ ਨੂੰ ਵੀ ਯਥਾਰਥ ਰੂਪ ਵਿੱਚ ਦਰਸ਼ਾਇਆ ਜਾਵੇ, ਤਾਂ ਜੋ ਬਲਿਦਾਨ ਅਤੇ ਸੰਘਰਸ਼ ਦੀ ਇਹ ਗਾਥਾ ਸਦੀਆਂ ਤੱਕ ਪੇ੍ਰਰਣਾ ਸਰੋਤ ਬਣੀ ਰਹੇ।

ਇਹ ਵੀ ਪੜ੍ਹੋ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਨਸ਼ਿਆਂ ਦੇ ਮੁੱਦੇ ‘ਤੇ ਵਾਈਟ ਪੇਪਰ ਲਿਆਉਣ ਦੀ ਕੀਤੀ ਮੰਗ

ਉਨ੍ਹਾਂ ਨੇ ਇਹ ਸੁਝਾਅ ਵੀ ਦਿੱਤਾ ਕਿ ਸਿੱਖ ਇਤਿਹਾਸ ਦੇ ਤੱਥਾਤਮਕ ਦਸਤਾਵੇ੧ੀਕਰਣ ਤਹਿਤ ਇੱਕ ਮਾਹਰ ਕਮੇਟੀ ਦਾ ਗਠਨ ਕੀਤਾ ਜਾਵੇ, ਜਿਸ ਵਿੱਚ ਤਜਰਬੇਕਾਰ ਇਤਿਹਾਸਕਾਰ, ਮੰਨੀ-ਪ੍ਰਮੰਨੀ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਅਤੇ ਸਾਹਿਤ ਅਕਾਦਮੀ ਨਾਲ ਜੁੜੀ ਮਹਾਨ ਹਸਤੀਆਂ ਸ਼ਾਮਿਲ ਹੋਣ, ਜੋ ਮਿਊਜ਼ੀਅਮ ਦੀ ਵਿਸ਼ਾਵਸਤੂ ਦੀ ਪ੍ਰਮਾਣਿਕਤਾ ਅਤੇ ਗੁਣਵੱਤਾ ਯਕੀਨੀ ਕਰ ਸਕਣ।ਇਸੀ ਤਰ੍ਹਾ, ਮੁੱਖ ਮੰਤਰੀ ਨੇ ਸੰਤ ਸ਼ਿਰੋਮਣੀ ਗੁਰੂ ਰਵੀਦਾਸ ਮਿਊਜ਼ੀਅਮ ਦੇ ਸ਼ਾਨਦਾਰ ਨਿਰਮਾਣ ਦੀ ਜਰੂਰਤ ‘ਤੇ ਜੋਰ ਦਿੰਦੇ ਹੋਏ ਕਿਹਾ ਕਿ ਇਸ ਮਿਊਜ਼ੀਅਮ ਨੂੰ ਨਾ ਸਿਰਫ ਸਥਾਪਿਤ ਦੀ ਦ੍ਰਿਸ਼ਟੀ ਨਾਲ ਵੱਡਾ ਬਣਾਇਆ ਜਾਵੇ, ਸਗੋ ਇਸ ਦੀ ਵਿਸ਼ਾਵਸਤੂ ਵੀ ਸੰਤ ਰੀਵਦਾਰ ਜੀ ਦੇ ਜੀਵਨ ਦਰਸ਼ਨ, ਅਧਿਆਤਮਕ ਵਿਚਾਰਾਂ ਅਤੇ ਸਮਾਜਿਕ ਸਮਰਸਤਾ ਦੇ ਸੰਦੇਸ਼ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਨ ਵਾਲੀ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦੇ ਲਈ ਇੱਕ ਕਮੇਟੀ ਗਠਨ ਕੀਤਾ ਜਾਵੇ, ਜਿਸ ਵਿੱਚ ਅਜਿਹੇ ਵਿਦਵਾਨ ਸ਼ਾਮਿਲ ਹੋਣ ਜੋ ਗੁਰੂ ਰਵੀਦਾਸ ਜੀ ਦੇ ਜੀਵਨ, ਸਿਖਿਆਵਾਂ, ਆਦਰਸ਼ਾਂ ਅਤੇ ਉਨ੍ਹਾਂ ਵੱਲੋਂ ਮਨੁੱਖਤਾ ਦੀ ਭਲਾਈ ਲਈ ਕੀਤੇ ਗਏ ਕੰਮਾਂ ਦਾ ਗੰਭੀਰ ਅਧਿਐਨ ਅਤੇ ਅਨੁਮੋਦਨ ਕਰਦੇ ਰਹੇ ਹੋਣ।

ਇਹ ਵੀ ਪੜ੍ਹੋ PAU ਵਿਚ ਸਿੱਖਿਆ ਅਤੇ ਖੋਜ ਖੇਤਰ ਦੀਆਂ ਚੁਣੌਤੀਆਂ ਬਾਰੇ ਵਿਚਾਰ ਲਈ ਵਾਈਸ ਚਾਂਸਲਰਾਂ ਦੀ ਹੋਈ ਮੀਟਿੰਗ

ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ ਸ਼ਹੀਦੀ ਦਿਵਸ ਦਾ 350ਵਾਂ ਸਾਲ ਅਗਾਮੀ ਨਵੰਬਰ ਮਹੀਨੇ ਵਿੱਚ ਮਨਾਇਆ ਜਾ ਰਿਹਾ ਹੈ। ਊਨ੍ਹਾਂ ਨੇ ਕਿਹਾ ਕਿ ਇਸ ਪਵਿੱਤਰ ਮੌਕੇ ਨੂੰ ਵੱਡੇ ਪੱਧਰ ‘ਤੇ ਵਧੀਆ ਅਤੇ ਸ਼ਰਧਾ ਨਾਲ ਮਨਾਉਣ ਲਈ ਹੁਣ ਤੋਂ ਯੋਜਨਾਬੱਧ ਤਿਆਰੀਆਂ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਇਹ ਪ੍ਰੋਗਰਾਮ ਨਾ ਸਿਰਫ ਇਤਿਹਾਸਕ ਰੂਪ ਨਾਲ ਯਾਦਗਾਰ ਬਣੇ ਸਗੋ ਸਮਾਜ ਦੇ ਹਰੇਕ ਵਰਗ ਤੱਕ ਸਿੱਖ ਗੁਰੂਆਂ ਦੀ ਅਰਮ ਗਾਥਾ, ਤਿਆਗ ਅਤੇ ਬਲਿਦਾਨ ਦਾ ਸੰਦੇਸ਼ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚ ਸਕੇ। ਪੂਰੇ ਸੂਬੇ ਵਿੱਚ ਇਸ ਮੌਕੇ ‘ਤੇ ਸੈਮੀਨਾਰ, ਯਾਤਰਾਵਾਂ ਅਤੇ ਹੋਰ ਯਾਦਗਾਰ ਪ੍ਰਬੰਧ ਕੀਤੇ ਜਾਣ ਤਾਂ ਜੋ ਸਮਾਜ ਨੂੰ ਗੁਰੂਆਂ ਦੀ ਸ਼ਹਾਦਤ ਅਤੇ ਬਲਿਦਾਨ ਦੀ ਗਾਥਾ ਨਾਲ ਜੋੜਿਆ ਜਾ ਸਕੇ।

ਇਹ ਵੀ ਪੜ੍ਹੋ ਘਰੇਲੂ ਕਲੇਸ਼ ਦੇ ਚਲਦੇ ਸਾਬਕਾ ਫੌਜੀ ਨੇ ਪੁੱਤ ਦਾ ਕੀਤਾ ਕ.ਤ+ਲ,ਪਤਨੀ ਹੋਈ ਜ਼ਖਮੀ

ਮੀਟਿੰਗ ਵਿੱਚ ਦਸਿਆ ਗਿਆ ਕਿ ਸਿੱਖ ਮਿਊਜ਼ੀਅਮ ਲਈ ਤਿੰਨ ਏਕੜ ਅਤੇ ਗੁਰੂ ਰਵੀਦਾਸ ਮਿਊਜ਼ੀਅਮ ਲਈ ਪੰਜ ਏਕੜ ਭੂਮੀ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਵੱਲੋਂ ਪ੍ਰਦਾਨ ਕੀਤੀ ਜਾ ਚੁੱਕੀ ਹੈ। ਹੁਣ ਇੰਨ੍ਹਾਂ ਪਰਿਯੋਜਨਾਵਾਂ ਦੇ ਨਿਰਮਾਣ ਕੰਮ ਜਲਦੀ ਸ਼ੁਰੂ ਕਰਨ ਤਹਿਤ ਜਰੂਰੀ ਪ੍ਰਕ੍ਰਿਆਵਾਂ ਨੂੰ ਪ੍ਰਾਥਮਿਕਤਾ ਦਿੱਤੀ ਜਾ ਰਹੀ ਹੈ।ਮੀਟਿੰਗ ਵਿੱਚ ਮੁੱਖ ਸਕੱਤਰ ਅਨੁਰਾਗ ਰਸਤੋਗੀ, ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਰਾਜੇਸ਼ ਖੁੱਲਰ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਅਰੁਣ ਕੁਮਾਰ ਗੁਪਤਾ, ਟਾਊਨ ਐਂਡ ਕੰਟਰੀ ਪਲਾਨਿੰਗ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਪੂਰਵ ਕੁਮਾਰ ਸਿੰਘ, ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਡਾ. ਅਮਿਤ ਅਗਰਵਾਲ ਅਤੇ ਡਾਇਰੈਕਟਰ ਜਨਰਲ ਕੇ. ਮਕਰੰਦ ਪਾਂਡੂਰੰਗ, ਮੁੱਖ ਮੰਤਰੀ ਦੇ ਉੱਪ ਪ੍ਰਧਾਨ ਸਕੱਤਰ ਯੱਸ਼ਪਾਲ ਯਾਦਵ, ਪਰਾਤੱਤਵ ਅਤੇ ਮਿਊਜ਼ੀਅਮ ਵਿਭਾਗ ਦੇ ਡਾਇਰੈਕਟਰ ਜਨਰਲ ਅਮਿਤ ਖੱਤਰੀ, ਐਚਐਸਵੀਪੀ ਦੇ ਮੁੱਖ ਪ੍ਰਸਾਸ਼ਕ ਚੰਦਰਸ਼ੇਖਰ ਖਰੇ, ਮੁੱਖ ਮੰਤਰੀ ਦੇ ਓਐਸਡੀ ਭਾਰਤ ਭੂਸ਼ਣ ਭਾਰਤੀ, ਓਐਸਡੀ ਡਾ. ਪ੍ਰਭਲੀਨ ਸਿੰਘ ਅਤੇ ਕੁਰੂਕਸ਼ੇਤਰ ਦੀ ਡਿਪਟੀ ਕਮਿਸ਼ਨਰ ਨੇਹਾ ਸਿੰਘ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਜਦੋਂ ਧਾਮੀ ਸਾਹਿਬ ਤੁਸੀਂ ਖੁਦ ਮੰਨ ਚੁੱਕੇ ਹੋ ਕਿ ਇਹ ਜਥੇਦਾਰ ਮਰਿਯਾਦਾ ਅਨੁਸਾਰ ਨਹੀਂ ਲੱਗੇ,ਤੁਸੀ ਤੁਰੰਤ ਪੁਰਾਣੇ ਜੱਥੇਦਾਰ ਬਹਾਲ ਕਰੋ- ਛੋਟੇਪੁਰ

👉ਜੱਥੇਦਾਰ ਸਾਹਿਬਾਨ ਨੂੰ ਸੇਵਾ ਦੇਣ ਅਤੇ ਸੇਵਾਮੁਕਤੀ ਦਾ ਪੱਕਾ ਵਿਧੀ ਵਿਧਾਨ ਬਣੇ
Amritsar News: ਪੰਥਕ ਸਫਿਆਂ ਵਿੱਚ ਮੌਜੂਦਾ ਤਰਸਯੋਗ ਅਤੇ ਦੁਬਿਧਾ ਭਰੀ ਹਾਲਤ ਲਈ ਸਿਰਫ ਤੇ ਸਿਰਫ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਹੁਕਮਨਾਮਾ ਸਾਹਿਬ ਨੂੰ ਤਿਲਾਂਜਲੀ ਦੇਕੇ ਬਾਦਲ ਧੜੇ ਦੇ ਮੁਖੀ ਬਣੇ ਸੁਖਬੀਰ ਸਿੰਘ ਜ਼ਿੰਮੇਵਾਰ ਹਨ। ਇਹਨਾ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਜੱਥੇਦਾਰ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਇਹ ਪੰਥਕ ਖੜੋਤ ਅਤੇ ਦੁਬਿਧਾ ਭਰੀ ਸਥਿਤੀ ਵਿਅਕਤੀ ਵਿਸ਼ੇਸ਼ ਦੀ ਸਿਆਸਤ ਨੂੰ ਬਚਾਉਣ ਕਰਕੇ ਹੋਈ ਹੈ।ਜੱਥੇਦਾਰ ਛੋਟੇਪੁਰ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਐਕਟਿੰਗ ਜਥੇਦਾਰ ਸਰਬਪ੍ਰਵਾਨਿਤ ਨਹੀ, ਇਹ ਪ੍ਰਤੀਕਿਰਿਆ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਮਦਮੀ ਟਕਸਾਲ ਦੇ ਹੈਡਕੁਆਰਟਰ ਮਹਿਤਾ ਵਿਖੇ ਐਸਜੀਪੀਸੀ ਮੈਬਰਾਂ ਰਜਿੰਦਰ ਸਿੰਘ ਮਹਿਤਾ ਅਤੇ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਦੀ ਹਾਜਰੀ ਵਿੱਚ ਦੇ ਚੁੱਕੇ ਹਨ।

ਇਹ ਵੀ ਪੜ੍ਹੋ  ਭਾਈ ਬਖਤੌਰ ਦੇ ਮਾਮਲੇ ‘ਚ ਬਠਿੰਡਾ ਪੁਲਿਸ ਨੇ ਸਖ਼ਤ ਐਕਸ਼ਨ ਲੈਂਦਿਆਂ ਦੋਸ਼ੀਆਂ ਖਿਲਾਫ਼ ਕਾਰਵਾਈ ਆਰੰਭੀ : ਬਲਤੇਜ ਪੰਨੂ

ਜੱਥੇਦਾਰ ਛੋਟੇਪੁਰ ਨੇ ਕਿਹਾ ਕਿ ਐਸਜੀਪੀਸੀ ਪ੍ਰਧਾਨ ਧਾਮੀ ਦੀ ਇਸ ਪ੍ਰਤੀਕਿਰਿਆ ਤੋਂ ਬਾਅਦ ਖੁਦ ਜੱਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਸਾਹਿਬ ਨੂੰ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਸੀ। ਓਹਨਾ ਕਿਹਾ ਕਿ ਪੰਥ ਅਤੇ ਕੌਮ ਦੇ ਹਿੱਤਾਂ ਦੀ ਰਾਖੀ ਕਰਦੇ ਹੋਏ ਹਟਾਏ ਗਏ ਤਿੰਨੋ ਸਿੰਘ ਸਾਹਿਬਾਨ ਨੂੰ ਤੁਰੰਤ ਸੇਵਾ ਦਿੱਤੀ ਜਾਵੇ।ਜੱਥੇਦਾਰ ਛੋਟੇਪੁਰ ਸਾਹਿਬ ਨੇ ਕਿਹਾ ਕਿ ਦੋ ਦਸੰਬਰ ਨੂੰ ਫ਼ਸੀਲ ਤੋ ਸੁਣਾਏ ਗਏ ਫੈਸਲਿਆਂ ਅਤੇ ਲਗਾਈ ਗਈ ਧਾਰਮਿਕ ਸੇਵਾ ਤੋ ਬਾਅਦ ਸੁਖਬੀਰ ਬਾਦਲ ਦੀ ਸਿੰਘ ਸਾਹਿਬਾਨ ਪ੍ਰਤੀ ਬਦਲਾ ਲਊ ਭਾਵਨਾ ਹੇਠ ਇਹ ਸਭ ਕੁਝ ਹੋਇਆ ਅਤੇ ਮੌਜੂਦਾ ਸਮੇਂ ਵੀ ਜਾਰੀ ਹੈ। ਸੁਖਬੀਰ ਬਾਦਲ ਨਿਮਾਣੇ ਸਿੱਖ ਵਜੋ ਜਾਰੀ ਹੁਕਮਨਾਮਾ ਸਾਹਿਬ ਨੂੰ ਮੰਨਣ ਦੀ ਬਜਾਏ ਆਕੀ ਹੋਇਆ।

ਇਹ ਵੀ ਪੜ੍ਹੋ  ਘਰੇਲੂ ਕਲੇਸ਼ ਦੇ ਚਲਦੇ ਸਾਬਕਾ ਫੌਜੀ ਨੇ ਪੁੱਤ ਦਾ ਕੀਤਾ ਕ.ਤ+ਲ,ਪਤਨੀ ਹੋਈ ਜ਼ਖਮੀ

ਇਸ ਤੋਂ ਬਾਅਦ ਮਹਿਜ ਇੱਕ ਹਫ਼ਤੇ ਅੰਦਰ ਹੀ ਸੁਖਬੀਰ ਬਾਦਲ ਦੇ ਇਸ਼ਾਰੇ ਤੇ ਪੰਥ ਵਿਰੋਧੀ ਟੁਕੜੇ ਟੁਕੜੇ ਗੈਂਗ ਨੇ ਸਭ ਤੋਂ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਬਦਨਾਮ ਕੀਤਾ, ਉਸ ਖ਼ਿਲਾਫ਼ ਮਨਘੜਤ ਰਿਪੋਰਟ ਤਿਆਰ ਕੀਤੀ ਅਤੇ ਜਲੀਲ ਕਰਕੇ ਹਟਾਇਆ ਗਿਆ । ਮਹਿਜ 26 ਦਿਨਾਂ ਅੰਦਰ ਫ਼ਸੀਲ ਤੋ ਫੈਸਲਾ ਸੁਣਾਉਣ ਵਾਲੇ ਦੂਜੇ ਸਿੰਘ ਸਾਹਿਬਾਨ ਗਿਆਨੀ ਰਘੁਬੀਰ ਸਿੰਘ ਅਤੇ ਗਿਆਨੀ ਸੁਲਤਾਨ ਸਿੰਘ ਨੂੰ ਹਟਵਾ ਦਿੱਤਾ ਗਿਆ। ਸੁਖਬੀਰ ਬਾਦਲ ਦੀ ਇਸ ਬਦਲਾ ਲਊ ਯੋਜਨਾ ਨੂੰ ਪੂਰਾ ਕਰਵਾਉਣ ਵਿੱਚ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਵੱਡੀ ਅਤੇ ਗਹਿਰੀ ਸਾਜਿਸ਼ੀ ਭੂਮਿਕਾ ਅਦਾ ਕੀਤੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਬਲਤੇਜ ਪੰਨੂ ਅਤੇ ਚੁਸਪਿੰਦਰ ਚਾਹਲ ਨੇ ਸਾਬਕਾ ਫੌਜੀ ਰਣਬੀਰ ਸਿੰਘ ਨਾਲ ਮੁਲਾਕਾਤ ਕਰਕੇ ਜਾਣਿਆਂ ਹਾਲ-ਚਾਲ

0

👉ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਵਾਉਣ ਦਾ ਦਵਾਇਆ ਭਰੋਸਾ
Bathinda News : “ਨਸ਼ਾ ਮੁਕਤੀ ਮੋਰਚਾ” ਪੰਜਾਬ ਦੇ ਚੀਫ਼ ਸਪੋਕਸਪਰਸਨ ਸ਼੍ਰੀ ਬਲਤੇਜ ਸਿੰਘ ਪੰਨੂ, ਮਾਲਵਾ ਵੈਸਟ ਦੇ ਜੋਨ ਕੋਆਰਡੀਨੇਟਰ ਸ੍ਰੀ ਚੁਸਪਿੰਦਰ ਚਹਿਲ ਅਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ੍ਰ ਜਤਿੰਦਰ ਸਿੰਘ ਭੱਲਾ ਨੇ ਬੀਤੇ ਦਿਨੀਂ ਜ਼ਿਲ੍ਹੇ ਦੇ ਪਿੰਡ ਭਾਈ ਬਖਤੌਰ ਵਿਖੇ ਨਸ਼ਾ ਤਸਕਰਾਂ ਵਲੋਂ ਕੀਤੇ ਹਮਲੇ ਕਾਰਨ ਜ਼ਖਮੀ ਹੋਏ ਸਾਬਕਾ ਫੌਜੀ ਰਣਬੀਰ ਸਿੰਘ ਨਾਲ ਹਸਪਤਾਲ ਵਿਖੇ ਮੁਲਾਕਾਤ ਕਰਕੇ ਉਹਨਾਂ ਦਾ ਹਾਲ-ਚਾਲ ਜਾਣਿਆਂ।

ਇਹ ਵੀ ਪੜ੍ਹੋ ਹੁਣ ਭਾਜਪਾ ਦਾ ਵਿਰੋਧ ਕਰਨ ਵਾਲਿਆਂ ਨੂੰ ਰਾਸ਼ਟਰ ਵਿਰੋਧੀ ਗਰਦਾਨਿਆ ਜਾ ਰਿਹਾ ਹੈ:ਮੁੱਖ ਮੰਤਰੀ 

ਇਸ ਮੌਕੇ ਉਹਨਾਂ ਸਾਬਕਾ ਫੌਜੀ ਰਣਬੀਰ ਸਿੰਘ ਨੂੰ ਵਿਸ਼ਵਾਸ ਦਿਵਾਇਆ ਕਿਹਾ ਕਿ ਸੂਬਾ ਸਰਕਾਰ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਗਾ ਕੇ ਖੜ੍ਹੀ ਹੈ। ਇਸ ਦੌਰਾਨ ਉਨ੍ਹਾਂ ਰਣਬੀਰ ਸਿੰਘ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜਾ ਦਵਾਈ ਜਾਵੇਗੀ। ਇਸ ਮੌਕੇ ਹੋਰ ਪ੍ਰਮੁੱਖ ਸ਼ਖਸ਼ੀਅਤਾਂ ਆਦਿ ਹਾਜ਼ਰ ਰਹੀਆਂ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਜੇਲ੍ਹ ਵਿਭਾਗ ਦੇ ਪ੍ਰਮੁੱਖ ਸਕੱਤਰ ਤੇ ਏ.ਡੀ.ਜੀ.ਪੀ. ਜੇਲ੍ਹਾਂ ਵੱਲੋਂ ਕੇਂਦਰੀ ਜੇਲ੍ਹ ਦਾ ਨਿਰੀਖਣ

0

👉ਕੇਂਦਰੀ ਜੇਲ੍ਹ ਦੇ ਅੰਦਰ ਗਸ਼ਤ ਕਰਨ ਲਈ ਈ-ਰਿਕਸ਼ਾ, ਈ ਬਾਈਕ ਤੇ ਮੋਟਰਸਾਇਕਲ ਵੀ ਸੌਂਪੇ
Patiala News:ਜੇਲ੍ਹ ਵਿਭਾਗ ਦੇ ਪ੍ਰਮੁੱਖ ਸਕੱਤਰ ਭਾਵਨਾ ਗਰਗ ਅਤੇ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਜੇਲ੍ਹਾਂ) ਅਰੁਣਪਾਲ ਸਿੰਘ ਨੇ ਅੱਜ ਕੇਂਦਰੀ ਜੇਲ੍ਹ ਪਟਿਆਲਾ ਦਾ ਨਿਰੀਖਣ ਕੀਤਾ। ਆਪਣੇ ਇਸ ਦੌਰੇ ਦੌਰਾਨ ਭਾਵਨਾ ਗਰਗ ਤੇ ਅਰੁਣਪਾਲ ਸਿੰਘ ਨੇ ਇਸ ਮੌਕੇ ਜੇਲ੍ਹ ਲਈ ਇੱਕ ਨਵੀਂ ਬੁਲੈਰੋ ਗੱਡੀ ਸਮੇਤ ਜੇਲ੍ਹ ਦੇ ਅੰਦਰ ਗਸ਼ਤ ਕਰਨ ਲਈ ਜੇਲ੍ਹ ਅਮਲੇ ਵਾਸਤੇ ਈ-ਰਿਕਸ਼ਾ, ਇੱਕ ਈ ਬਾਈਕ ਤੇ ਤਿੰਨ ਮੋਟਰਸਾਇਕਲ ਅਤੇ ਬੰਦੀਆਂ ਨੂੰ ਐਮਰਜੈਂਸੀ ਵਿੱਚ ਹਸਪਤਾਲ ਲਿਜਾਣ ਲਈ ਇੱਕ ਐਂਬੂਲੈਂਸ ਵੀ ਕੇਂਦਰੀ ਜੇਲ੍ਹ ਦੇ ਸੁਪਰਡੈਂਟ ਵਰੁਣ ਸ਼ਰਮਾ ਨੂੰ ਸਪੁਰਦ ਕੀਤੀ।

ਇਹ ਵੀ ਪੜ੍ਹੋ ਪੰਜਾਬ ਸਰਕਾਰ ਨਸ਼ਾ ਛੱਡ ਚੁੱਕੇ ਵਿਅਕਤੀਆਂ ਨੂੰ ਹੁਨਰਮੰਦ ਬਣਾਉਣ ਲਈ ਵਿਸ਼ੇਸ਼ ਪ੍ਰੋਗਰਾਮ ਉਲੀਕੇਗੀ  

ਇਸ ਦੌਰਾਨ ਭਾਵਨਾ ਗਰਗ ਅਤੇ ਅਰੁਣਪਾਲ ਸਿੰਘ ਨੇ ਆਖਿਆ ਕਿ ਜੇਲ੍ਹਾਂ ਨੂੰ ਅਸਲ ਵਿੱਚ ਸੁਧਾਰ ਘਰ ਬਣਾਉਣ ਲਈ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਅਤੇ ਜੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਦੇਖਰੇਖ ਹੇਠ ਜੇਲ੍ਹਾਂ ਦੇ ਨਵੀਨੀਕਰਨ ਤੇ ਸੁਧਾਰ ਹਿਤ ਵਿਆਪਕ ਯੋਜਨਾ ਉਲੀਕੀ ਗਈ ਹੈ। ਦੋਵਾਂ ਅਧਿਕਾਰੀਆਂ ਨੇ ਜੇਲ੍ਹ ਅੰਦਰ ਬੁਨਿਆਦੀ ਢਾਂਚੇ, ਸੁਰੱਖਿਆ ਅਤੇ ਸਮੁੱਚੇ ਕੈਦੀਆਂ ਦੀ ਭਲਾਈ ਵਿੱਚ ਨਿਰੰਤਰ ਸੁਧਾਰ ਨੂੰ ਯਕੀਨੀ ਬਣਾਉਣ ਲਈ ਜੇਲ੍ਹ ਅਧਿਕਾਰੀਆਂ ਨੂੰ ਜ਼ਰੂਰੀ ਨਿਰਦੇਸ਼ ਵੀ ਜਾਰੀ ਕੀਤੇ।

ਇਹ ਵੀ ਪੜ੍ਹੋ ਯੁੱਧ ਨਸ਼ਿਆਂ ਵਿਰੁੱਧ: ਪੰਜਾਬ ਪੁਲਿਸ ਵੱਲੋਂ ਸੂਬੇ ਵਿੱਚੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਰੋਡਮੈਪ ਤਿਆਰ

ਇਸ ਮੌਕੇ ਬੰਦੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਮੌਕੇ ‘ਤੇ ਸ਼ਿਕਾਇਤਾਂ ਦਾ ਨਿਪਟਾਰਾ ਕਰਦਿਆਂ ਉਨ੍ਹਾਂ ਨੂੰ ਸਕਾਰਾਤਮਕ ਤਬਦੀਲੀ ਅਤੇ ਪੁਨਰਵਾਸ ਵੱਲ ਪ੍ਰੇਰਿਤ ਕੀਤਾ।ਉਨ੍ਹਾਂ ਨੇ ਕੈਦੀਆਂ ਲਈ ਕਾਨੂੰਨੀ ਸਹਾਇਤਾ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਨਵੇਂ ਬਣੇ ਕਾਨੂੰਨੀ ਸਹਾਇਤਾ ਦਫ਼ਤਰ ਦਾ ਉਦਘਾਟਨ ਕੀਤਾ।ਇਸ ਮਗਰੋਂ ਪ੍ਰਮੁੱਖ ਸਕੱਤਰ ਤੇ ਏ.ਡੀ.ਜੀ.ਪੀ ਨੇ ਨਵੇਂ ਬਣੇ ਵੀਡੀਓ ਕਾਨਫਰੰਸਿੰਗ ਰੂਮਜ, ਨਵੀਨੀਕਰਨ ਕੀਤੇ ਗਏ ਕੰਟਰੋਲ ਰੂਮ ਮਹਿਲਾ ਵਾਰਡ, ਨਸ਼ਾ ਛੁਡਾਊ ਵਾਰਡ, ਫੈਕਟਰੀ, ਜੇਲ੍ਹ ਹਸਪਤਾਲ, ਹੁਨਰ ਵਿਕਾਸ ਕੇਂਦਰ, ਰੇਡੀਓ ਉਜਾਲਾ ਤੇ ਨਵੇਂ ਲਗਾਏ ਪੈਟਰੋਲ ਪੰਪ ਦਾ ਵੀ ਨਿਰੀਖਣ ਕੀਤਾ।

ਇਹ ਵੀ ਪੜ੍ਹੋ ਹੁਣ ਭਾਜਪਾ ਦਾ ਵਿਰੋਧ ਕਰਨ ਵਾਲਿਆਂ ਨੂੰ ਰਾਸ਼ਟਰ ਵਿਰੋਧੀ ਗਰਦਾਨਿਆ ਜਾ ਰਿਹਾ ਹੈ:ਮੁੱਖ ਮੰਤਰੀ

ਉਨ੍ਹਾਂ ਨੇ ਹਾਲ ਹੀ ਵਿੱਚ ਸਿਖਲਾਈ ਪ੍ਰਾਪਤ ਕੈਦੀਆਂ ਨੂੰ ਵੱਖ-ਵੱਖ ਜੀਵਨ ਹੁਨਰਾਂ ਦੇ ਸਰਟੀਫਿਕੇਟ ਵੀ ਵੰਡੇ। ਕੈਦੀਆਂ ਨੇ ਕੈਦੀਆਂ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕਰਦਿਆਂ ਆਪਣੀ ਪ੍ਰਤਿਭਾ ਤੇ ਸੁਧਾਰ ਦੇ ਯਤਨਾਂ ਦਾ ਪ੍ਰਦਰਸ਼ਨ ਕੀਤਾ।ਇਸ ਮੌਕੇ ਜੇਲ੍ਹ ਸੁਪਰਡੈਂਟ ਵਰੁਣ ਸ਼ਰਮਾ, ਵਧੀਕ ਸੁਪਰਡੈਂਟ ਅਰਪਨਜੋਤ ਸਿੰਘ, ਡਿਪਟੀ ਸੁਪਰਡੈਂਟ (ਫੈਕਟਰੀ) ਜੈਦੀਪ ਸਿੰਘ, ਡਿਪਟੀ ਸੁਪਰਡੈਂਟ (ਸੁਰੱਖਿਆ) ਗੁਰਜੀਤ ਸਿੰਘ, ਮਨੋਵਿਗਿਆਨੀ ਡਾ. ਅਦਿਤੀ, ਮੈਡੀਕਲ ਅਫ਼ਸਰ ਡਾ. ਜਸਪ੍ਰੀਤ ਸਿੰਘ, ਡਾ. ਅਭਿਸ਼ੇਕ ਤੇ ਡਾ. ਮਨਿੰਦਰ ਸਿੰਘ ਵੀ ਮੌਜੂਦ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਪੰਜਾਬ ਸਰਕਾਰ ਨਸ਼ਾ ਛੱਡ ਚੁੱਕੇ ਵਿਅਕਤੀਆਂ ਨੂੰ ਹੁਨਰਮੰਦ ਬਣਾਉਣ ਲਈ ਵਿਸ਼ੇਸ਼ ਪ੍ਰੋਗਰਾਮ ਉਲੀਕੇਗੀ

0

ਅਮਨ ਅਰੋੜਾ ਵੱਲੋਂ ਨਸ਼ਾ-ਮੁਕਤ ਹੋ ਚੁੱਕੇ ਵਿਅਕਤੀਆਂ ਲਈ ਹੁਨਰ ਵਿਕਾਸ ਪ੍ਰੋਗਰਾਮ ਦੀ ਨਿਗਰਾਨੀ ਵਾਸਤੇ ਪ੍ਰੋਜੈਕਟ ਪ੍ਰਬੰਧਨ ਯੂਨਿਟ ਸਥਾਪਤ ਕਰਨ ਦੇ ਨਿਰਦੇਸ਼
ਮੇਰੀ ਸੋਚ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਢ ਕੇ ਉਨ੍ਹਾਂ ਨੂੰ ਟੀਚਾਗਤ ਹੁਨਰ ਵਿਕਾਸ ਰਾਹੀਂ ਉੱਦਮੀ ਬਣਾਉਣਾ: ਸਿਹਤ ਮੰਤਰੀ ਡਾ. ਬਲਬੀਰ ਸਿੰਘ
Chandigarh News:ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਦੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ। ਨਸ਼ਾ ਛੁਡਾਊ ਕੇਂਦਰਾਂ ਵਿੱਚ ਇਲਾਜ ਲਈ ਆ ਰਹੇ ਲੋਕਾਂ ਦੀ ਗਿਣਤੀ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਰਕਾਰ ਇੱਕ ਵਿਸ਼ੇਸ਼ ਹੁਨਰ ਵਿਕਾਸ ਪ੍ਰੋਗਰਾਮ ਸ਼ੁਰੂ ਕਰਨ ‘ਤੇ ਵਿਚਾਰ ਕਰ ਰਹੀ ਹੈ ਤਾਂ ਜੋ ਨਸ਼ਾ ਛੱਡ ਚੁੱਕੇ ਵਿਅਕਤੀਆਂ ਨੂੰ ਮੁੜ ਤੋਂ ਸਮਾਜ ਦੀ ਮੁੱਖ ਧਾਰਾ ਵਿੱਚ ਲਿਆਂਦਾ ਜਾ ਸਕੇ।ਆਮ ਆਦਮੀ ਪਾਰਟੀ (ਆਪ) ਦੇ ਸੂਬਾ ਪ੍ਰਧਾਨ ਅਤੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ, ਜਿਸ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਵੀ ਮੌਜੂਦ ਸਨ, ਵਿੱਚ ਇਹ ਫੈਸਲਾ ਲਿਆ ਗਿਆ ਕਿ ਨਸ਼ਿਆਂ ਦੀ ਦਲਦਲ ‘ਚੋਂ ਨਿਕਲ ਚੁੱਕੇ ਵਿਅਕਤੀਆਂ ਨੂੰ ਸਮਾਜ ਦੀ ਮੁੱਖ ਧਾਰਾ ਨਾਲ ਜੋੜਨ ਲਈ ਉਨ੍ਹਾਂ ਨੂੰ ਲੋੜੀਂਦੇ ਹੁਨਰ ਨਾਲ ਲੈਸ ਕੀਤਾ ਜਾਵੇਗਾ।ਸ੍ਰੀ ਅਮਨ ਅਰੋੜਾ ਨੇ ਅਧਿਕਾਰੀਆਂ ਨੂੰ ਨਸ਼ਾ-ਮੁਕਤੀ ਦਾ ਇਲਾਜ ਕਰਾ ਚੁੱਕੇ ਵਿਅਕਤੀਆਂ ਲਈ ਹੁਨਰ ਵਿਕਾਸ ਪ੍ਰੋਗਰਾਮ ਦੀ ਨਿਗਰਾਨੀ ਲਈ ਇੱਕ ਪ੍ਰੋਜੈਕਟ ਪ੍ਰਬੰਧਨ ਯੂਨਿਟ (ਪੀਐਮਯੂ) ਸਥਾਪਤ ਕਰਨ ਦੇ ਨਿਰਦੇਸ਼ ਵੀ ਦਿੱਤੇ ਤਾਂ ਜੋ ਇਨ੍ਹਾਂ ਵਿਅਕਤੀਆਂ ਨੂੰ ਸਫ਼ਲਤਾਪੂਰਵਕ ਸਮਾਜ ਦੀ ਮੁੱਖ ਧਾਰਾ ਵਿੱਚ ਸ਼ਾਮਲ ਕਰਕੇ ਨਸ਼ਿਆਂ ਵੱਲ ਮੁੜ ਜਾਣ ਤੋਂ ਰੋਕਿਆ ਜਾ ਸਕੇ।

ਇਹ ਵੀ ਪੜ੍ਹੋ  ਹੁਣ ਭਾਜਪਾ ਦਾ ਵਿਰੋਧ ਕਰਨ ਵਾਲਿਆਂ ਨੂੰ ਰਾਸ਼ਟਰ ਵਿਰੋਧੀ ਗਰਦਾਨਿਆ ਜਾ ਰਿਹਾ ਹੈ:ਮੁੱਖ ਮੰਤਰੀ

ਰੋਜ਼ਗਾਰ ਉਤਪਤੀ ਮੰਤਰੀ ਨੇ ਪੰਜਾਬ ਹੁਨਰ ਵਿਕਾਸ ਮਿਸ਼ਨ (ਪੀਐਸਡੀਐਮ), ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਅਤੇ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਇਲਾਜ ਕਰਾ ਚੁੱਕੇ ਵਿਅਕਤੀਆਂ ਨੂੰ ਸਮੇਂ ਦੀ ਮੰਗ ਅਨੁਸਾਰ ਹੁਨਰ ਨਾਲ ਲੈਸ ਕਰਨ ਲਈ ਉਦਯੋਗਾਂ ਨਾਲ ਤਾਲਮੇਲ ਕਰਨ ਦੇ ਨਿਰਦੇਸ਼ ਦੇਣ ਤੋਂ ਇਲਾਵਾ ਅਧਿਕਾਰੀਆਂ ਨੂੰ ਡਿਪਟੀ ਕਮਿਸ਼ਨਰਾਂ, ਜ਼ਿਲ੍ਹਾ ਰੋਜ਼ਗਾਰ ਅਤੇ ਉੱਦਮ ਬਿਊਰੋ (ਡੀਬੀਈਈ) ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਤਾਲਮੇਲ ਕਰਨ ਲਈ ਵੀ ਕਿਹਾ ਤਾਂ ਜੋ ਨਸ਼ਿਆਂ ਤੋਂ ਮੁਕਤ ਹੋ ਚੁੱਕੇ ਵਿਅਕਤੀਆਂ ਨੂੰ ਹੁਨਰ ਪ੍ਰਦਾਨ ਕਰਨ ਦੀ ਪ੍ਰਕਿਰਿਆ ਨੂੰ ਵਧੇਰੇ ਸੁਚਾਰੂ ਬਣਾਇਆ ਜਾ ਸਕੇ।ਸ੍ਰੀ ਅਮਨ ਅਰੋੜਾ ਨੇ ਸਬੰਧਤ ਅਧਿਕਾਰੀਆਂ ਨੂੰ ਹੁਨਰ ਵਿਕਾਸ ‘ਚ ਰੁਚੀ ਰੱਖਣ ਵਾਲੇ ਨਸ਼ੇ ਦਾ ਇਲਾਜ ਕਰਾ ਚੁੱਕੇ ਵਿਅਕਤੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਢੁਕਵੇਂ ਕਿੱਤਿਆਂ ਦੀ ਸਿਖਲਾਈ ਦੇਣ ਲਈ ਕਿਹਾ। ਮਿਸ਼ਨ ਡਾਇਰੈਕਟਰ ਪੀਐਸਡੀਐਮ ਨੂੰ ਵੀ ਨਿਰਦੇਸ਼ ਦਿੱਤੇ ਕਿ ਉਹ ਹੁਨਰ ਸਿਖਲਾਈ ਲੈਣ ਵਾਲੇ ਵਿਅਕਤੀਆਂ ਦੀ ਪਲੇਸਮੈਂਟ ਕਰਵਾਉਣ ਲਈ ਉਪਰਾਲੇ ਕਰਨ ਤਾਂ ਜੋ ਉਨ੍ਹਾਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਸਫਲਤਾਪੂਰਵਕ ਸ਼ਾਮਲ ਕੀਤਾ ਜਾ ਸਕੇ।ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਰਾਜ ਸਰਕਾਰ ਦਾ ਉਦੇਸ਼ ਨਸ਼ਿਆਂ ਦੀ ਦਲਦਲ ਵਿੱਚੋਂ ਨਿਕਲ ਚੁੱਕੇ ਵਿਅਕਤੀਆਂ ਵਿੱਚ ਚੰਗੀਆਂ ਆਦਤਾਂ ਅਤੇ ਹੁਨਰ ਪੈਦਾ ਕਰਨਾ ਹੈ ਤਾਂ ਜੋ ਉਨ੍ਹਾਂ ਨੂੰ ਸਸ਼ਕਤ ਬਣਾਇਆ ਜਾ ਸਕੇ ਅਤੇ ਉਨ੍ਹਾਂ ਦੀ ਨਸ਼ਿਆਂ ਵੱਲ ਮੁੜ ਜਾਣ ਦੀ ਸੰਭਾਵਨਾ ਨੂੰ ਟਾਲਿਆ ਜਾ ਸਕੇ।

ਇਹ ਵੀ ਪੜ੍ਹੋ  ਮੁੱਖ ਮੰਤਰੀ ਦੀ ਅਗਵਾਈ ਹੇਠ ਕੈਬਨਿਟ ਵੱਲੋਂ ਮਿਸਾਲੀ ਕਿਰਤ ਸੁਧਾਰ ਨੂੰ ਪ੍ਰਵਾਨਗੀ: 95 ਫੀਸਦੀ ਛੋਟੇ ਵਪਾਰੀਆਂ ਨੂੰ ਸ਼ਰਤਾਂ ਦੀ ਘੁੰਮਣਘੇਰੀ ਤੋਂ ਮਿਲੇਗੀ ਮੁਕਤੀ

ਉਨ੍ਹਾਂ ਕਿਹਾ ਕਿ ਮੇਰੀ ਸੋਚ ਨਸ਼ੇ ਦੇ ਆਦੀਆਂ ਨੂੰ ਇਲਾਜ ਅਤੇ ਟੀਚਾਗਤ ਹੁਨਰ ਵਿਕਾਸ ਜ਼ਰੀਏ ਉੱਦਮੀਆਂ ਵਿੱਚ ਬਦਲਣਾ ਹੈ।ਇਸ ਮੀਟਿੰਗ ਵਿੱਚ ਪ੍ਰਮੁੱਖ ਸਕੱਤਰ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਲਕਨੰਦਾ ਦਿਆਲ, ਪ੍ਰਮੁੱਖ ਸਕੱਤਰ ਸਿਹਤ ਤੇ ਪਰਿਵਾਰ ਭਲਾਈ ਕੁਮਾਰ ਰਾਹੁਲ, ਡੀਆਈਜੀ (ਏਐਨਟੀਐਫ) ਸੰਜੀਵ ਰਾਮਪਾਲ, ਆਈਜੀ ਜੇਲ੍ਹਾਂ ਰੂਪ ਕੁਮਾਰ ਅਰੋੜਾ, ਮਿਸ਼ਨ ਡਾਇਰੈਕਟਰ ਪੰਜਾਬ ਹੁਨਰ ਵਿਕਾਸ ਮਿਸ਼ਨ ਅੰਮ੍ਰਿਤ ਸਿੰਘ, ਡਾਇਰੈਕਟਰ ਤਕਨੀਕੀ ਸਿੱਖਿਆ ਸ੍ਰੀ ਮੋਨੀਸ਼ ਕੁਮਾਰ, ਡਾਇਰੈਕਟਰ ਪੈਨਸ਼ਨਜ਼ ਅਮਨਦੀਪ ਬਾਂਸਲ, ਡਾਇਰੈਕਟਰ ਪ੍ਰਮੋਸ਼ਨ ਆਫ਼ ਇਨਫਰਮੇਸ਼ਨ ਟੈਕਨਾਲੋਜੀ ਮੋਹਿੰਦਰ ਪਾਲ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ