ਭਾਜਪਾ ਆਗੂ ਵਿਕਸਤ ਭਾਰਤ ਜੀ ਰਾਮ ਜੀ ਯੋਜਨਾ ਦੇ ਹੱਕ ‘ਚ ਨਿੱਤਰੇ

Date:

spot_img

Bathinda News: ਕੇਂਦਰ ਸਰਕਾਰ ਵੱਲੋਂ ਮਨਰੇਗਾ ਯੋਜਨਾ ਨੂੰ ਵੱਡੀਆਂ ਤਬਦੀਲੀਆਂ ਨਾਲ ਬਦਲਵੇ ਰੂਪ ਵਿਕਸਤ ਭਾਰਤ ਜੀ ਰਾਮ ਜੀ ਨੂੰ ਲਾਗੂ ਕੀਤਾ ਗਿਆ ਹੈ। ਪੰਜਾਬ ਵਿਚ ਵਿਰੋਧੀ ਪਾਰਟੀਆਂ ਵੱਲੋਂ ਲਗਾਤਾਰ ਇਸਨੂੰ ਮਜਦੂਰਾਂ ਦੇ ਹੱਕਾਂ ‘ਤੇ ਡਾਕਾਂ ਦਸਿਆ ਜਾ ਰਿਹਾ। ਜਿਸਦੇ ਚੱਲਦੇ ਹੁਣ ਭਾਜਪਾ ਆਗੂ ਵੀ ਪੂਰੇ ਜੋਰਾਂ-ਸ਼ੋਰਾਂ ਨਾਲ ਇਸ ਯੋਜਨਾ ਦੇ ਹੱਕ ਵਿਚ ਨਿੱਤਰੇ ਆਏ ਹਨ। ਇਸ ਸਬੰਧ ਚ ਬੁੱਧਵਾਰ ਨੂੰ ਜਿਲ੍ਹਾ ਪ੍ਰਧਾਨ ਬਠਿੰਡਾ ਦਿਹਾਤੀ ਗੁਰਪ੍ਰੀਤ ਸਿੰਘ ਮਲੂਕਾ ਅਤੇ ਪਾਰਟੀ ਦੇ ਬੁਲਾਰੇ ਤੇ ਸਾਬਕਾ ਚੇਅਰਮੈਨ ਐਡਵੋਕੇਟ ਅਸ਼ੋਕ ਭਾਰਤੀ ਵੱਲੋਂ ਸਥਾਨਿਕ ਭਾਜਪਾ ਦਫਤਰ ਚ ਪ੍ਰੈਸ ਵਾਰਤਾ ਕੀਤੀ ਗਈ।

ਇਹ ਵੀ ਪੜ੍ਹੋ ਨਗਰ ਨਿਗਮ ਚੋਣਾਂ; ਭਾਜਪਾ ਨੇ ਇੰਚਾਰਜ਼ ਤੇ ਸਹਿ-ਇੰਚਾਰਜ਼ ਲਗਾਏ

ਇਸ ਮੌਕੇ ਗੁਰਪ੍ਰੀਤ ਮਲੂਕਾ ਨੇ ਕਿਹਾ ਕੇ ਕਾਂਗਰਸ ਰਾਜ ਦੌਰਾਨ ਇਸ ਯੋਜਨਾ ਦਾ ਬਜਟ ਸਿਰਫ਼ 33000 ਕਰੋੜ ਰੁਪਏ ਸਲਾਨਾ ਸੀ, ਜਿਸ ਨੂੰ ਵਧਾ ਕੇ ਮੋਦੀ ਸਰਕਾਰ ਵੱਲੋਂ 1,51,282 ਕਰੋੜ ਕਰਕੇ ਇਤਿਹਾਸਿਕ ਵਾਧਾ ਕੀਤਾ ਗਿਆ। ਇਸਤੋਂ ਇਲਾਵਾ ਕਿਰਤੀਆਂ ਨੂੰ ਪਹਿਲਾਂ ਇਸ ਯੋਜਨਾ ਤਹਿਤ 100 ਦਿਨ ਦਾ ਰੋਜਗਾਰ ਦੇਣ ਦੀ ਗਰੰਟੀ ਸੀ ਜਿਸਨੂੰ ਵਧਾ ਕੇ ਹੁਣ 125 ਦਿਨ ਕੀਤਾ ਗਿਆ ਹੈ। ਇਸੇ ਤਰ੍ਹਾਂ ਪਿੰਡਾਂ ਦੇ ਵਿਕਾਸ ਲਈ ਨਵੀਂ ਯੋਜਨਾ ਅਨੁਸਾਰ ਰੋਜਗਾਰ ਦੇ ਨਾਲ ਵਿਕਾਸ ਦੇ ਵੱਧ ਤੋਂ ਵੱਧ ਕੰਮ ਕਰਵਾਉਣ ਨੂੰ ਤਰਜੀਹ ਦਿੱਤੀ ਜਾਵੇਗੀ ਅਤੇ ਵਿਕਾਸ ਦੇ ਕੰਮ ਕਰਵਾਉਣ ਲਈ ਸਿੱਧੇ ਪੰਚਾਇਤਾਂ ਨੂੰ ਫੈਸਲੇ ਲੈਣ ਦੇ ਅਧਿਕਾਰ ਦਿੱਤੇ ਗਏ ਹਨ।

ਇਹ ਵੀ ਪੜ੍ਹੋ Punjab Police ਦੇ ਸਾਬਕਾ DGP ਨੂੰ ਵੱਡੀ ਰਾਹਤ, SIT ਵੱਲੋਂ ਕਲੀਨ ਚਿਟ!

ਭਾਜਪਾ ਦੇ ਬੁਲਾਰੇ ਅਸ਼ੋਕ ਭਾਰਤੀ ਨੇ ਕਿਹਾ ਕੇ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦਾ ਸਮੇਂ ਸਮੇਂ ਤੇ ਨਿਰੀਖਣ ਜਰੂਰੀ ਹੁੰਦਾ ਹੈ ਤੇ ਮਨਰੇਗਾ ਚ ਲਗਤਾਰ ਉਨਤਾਈਆ ਦੀਆਂ ਸ਼ਿਕਾਇਤਾਂ ਆ ਰਹੀਆਂ ਸਨ। ਪਿੰਡਾਂ ਚ ਫਰਜੀ ਕਾਰਡ ਅਤੇ ਸਮੇਂ ਸਿਰ ਭੁਗਤਾਨ ਨਾਂ ਹੋਣ ਦੀਆਂ ਅਨੇਕਾਂ ਸ਼ਿਕਾਇਤਾਂ ਆ ਰਹੀਆਂ ਸਨ। 13000 ਤੋਂ ਵੱਧ ਪੰਚਾਇਤਾਂ ਚੋ ਸਰਕਾਰ ਨੇ ਸਿਰਫ਼ 5915 ਦਾ ਆਡਿਟ ਕਰਵਾਇਆ ਤੇ ਜਿਸ ਦੌਰਾਨ ਕੁੱਲ 10663. ਸ਼ਿਕਾਇਤਾਂ ਮਿਲੀਆਂ 3986 ਸ਼ਿਕਾਇਤਾਂ ਸਿਰਫ਼ ਭੁਗਤਾਨ ਨਾਂ ਹੋਣ ਦੀਆਂ ਸਨ।

ਇਹ ਵੀ ਪੜ੍ਹੋ ਮਾਘੀ ਕਾਨਫਰੰਸ; ਸਿਆਸੀ ਧਿਰਾਂ 2027 ਤੋਂ ਪਹਿਲਾਂ ਪੰਜਾਬ ਦਾ ਭਖਾਉਣਗੀਆਂ ਸਿਆਸੀ ਮਾਹੌਲ

ਉਧਰ, ਇਸ ਯੋਜਨਾ ਦੇ ਹੱਕ ਵਿਚ ਅੱਜ ਬਲੂਆਣਾ ਮੰਡਲ ਵਿੱਚ ਜਸਪ੍ਰੀਤ ਸਿੰਘ ਦਿਓਣ ਦੀ ਅਗਵਾਈ ਵਿੱਚ ਮਨਰੇਗਾ ਦੇ ਲਾਭਪਾਤਰੀਆਂ ਨਾਲ ਦਿਓਣ ਪਿੰਡ ਦੀ ਸੱਥ ਵਿੱਚ ਜਾਗਰੂਕ ਕਰਨ ਸੰਬੰਧੀ ਮੀਟਿੰਗ ਕੀਤੀ ਗਈ। ਜਿਸ ਵਿੱਚ ਜੀ ਰਾਮ ਜੀ ਐਕਟ ਦੇ ਬੱਲੂਆਣਾ ਮੰਡਲ ਦੇ ਇੰਚਾਰਜ ਅਤੇ ਜਿਲਾ ਉਪ ਪ੍ਰਧਾਨ ਵਰਿੰਦਰ ਸ਼ਰਮਾ ਵਿਸ਼ੇਸ਼ ਤੌਰ ਤੇ ਪੁੱਜੇ ਅਤੇ ਲੋਕਾਂ ਨੂੰ ਮੋਦੀ ਸਰਕਾਰ ਵੱਲੋਂ ਲਿਆਂਦੀ ਨਵੀਂ ਯੋਜਨਾ ਦੇ ਫ਼ਾਈਦੇ ਗਿਣਾਏ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img
spot_img

Share post:

Popular

More like this
Related

Roop Kaur Sandhu ਵੱਲੋਂ ਅੱਜ ਇੱਕ ਹੋਰ ਵੱਡੇ ‘ਅਕਾਲੀ’ ਬਾਰੇ ਖੁਲਾਸੇ ਦਾ ਐਲਾਨ!

Amritsar News: Roop Kaur Sandhu; ਪਹਿਲਾਂ ਹੀ ਸ਼੍ਰੋਮਣੀ ਕਮੇਟੀ...

गुजरात दौरे से हरियाणा को मिले 50 हजार करोड़ रुपये से अधिक के निवेश प्रस्ताव

👉डिफेंस, रियल एस्टेट और ऑयल एवं गैस क्षेत्र में...

प्रधानमंत्री नरेंद्र मोदी की जन्मभूमि गुजरात बनेगी हरियाणा की विकास गाथा की सारथी

👉मुख्यमंत्री नायब सिंह सैनी के दो दिवसीय गुजरात दौरे...

मुख्यमंत्री नायब सिंह सैनी ने गुजरात के मुख्यमंत्री भूपेंद्र पटेल से की मुलाकात

👉दोनों राज्यों के बीच आपसी तालमेल और सहयोग बढ़ाने...