Home Blog Page 697

ਗਰਮੀਆਂ ਅਤੇ ਝੋਨੇ ਦੇ ਸੀਜ਼ਨ ਦੌਰਾਨ ਨਿਰਵਿਘਨ ਬਿਜਲੀ ਸਪਲਾਈ ਅਤੇ ਸ਼ਿਕਾਇਤਾਂ ਦੇ ਕੁਸ਼ਲ ਨਿਪਟਾਰੇ ਨੂੰ ਯਕੀਨੀ

0

👉ਬਣਾਉਣ ਲਈ ਪੀ.ਐਸ.ਪੀ.ਸੀ.ਐਲ. ਵੱਲੋਂ ਵਿਆਪਕ ਪ੍ਰਬੰਧ ਮੁਕੰਮਲ: ਹਰਭਜਨ ਸਿੰਘ ਈਟੀਓ
Patiala News:ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਅੱਜ ਐਲਾਨ ਕੀਤਾ ਕਿ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪੀਐਸਪੀਸੀਐਲ) ਨੇ ਗਰਮੀਆਂ ਅਤੇ ਝੋਨੇ ਦੇ ਸੀਜ਼ਨ ਦੌਰਾਨ ਨਿਰਵਿਘਨ ਬਿਜਲੀ ਸਪਲਾਈ ਅਤੇ ਸ਼ਿਕਾਇਤਾਂ ਕੁਸ਼ਲ ਢੰਗ ਨਾਲ ਨਿਪਟਾਰੇ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਭਾਰੀ ਮੀਂਹ ਅਤੇ ਹਨੇਰੀ/ਤੂਫ਼ਾਨ ਕਾਰਨ ਬਿਜਲੀ ਸਪਲਾਈ ‘ਚ ਵਿਘਨ ਦੇ ਹੱਲ ਲਈ ਵਿਆਪਕ ਪ੍ਰਬੰਧ ਕੀਤੇ ਹਨ।ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਗਤੀਸ਼ੀਲ, ਦੂਰਦਰਸ਼ੀ ਅਤੇ “ਲੋਕ-ਪੱਖੀ” ਅਗਵਾਈ ਹੇਠ ਸੂਬਾ ਸਰਕਾਰ ਦੀ ਸਰਗਰਮ ਪਹੁੰਚ ਬਾਰੇ ਗੱਲ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਪੀਐਸਪੀਸੀਐਲ ਨੇ 24 ਘੰਟੇ ਬਿਜਲੀ ਸਪਲਾਈ ਦੀ ਨਿਗਰਾਨੀ ਲਈ ਹਰੇਕ ਜ਼ੋਨਲ ਪੱਧਰ ‘ਤੇ ਸਮਰਪਿਤ ਕੰਟਰੋਲ ਰੂਮ ਅਤੇ ਪਟਿਆਲਾ ਦੇ ਮੁੱਖ ਦਫਤਰ ਵਿੱਚ ਇੱਕ ਕੇਂਦਰੀ ਕੰਟਰੋਲ ਰੂਮ ਸਥਾਪਤ ਕੀਤਾ ਹੈ।ਹਰਭਜਨ ਸਿੰਘ ਈਟੀਓ ਨੇ ਖਪਤਕਾਰਾਂ ਦੀ ਸਹੂਲਤ ਲਈ ਨੇ ਕਈ ਆਸਾਨ ਤੇ ਪਹੁੰਚਯੋਗ ਸੰਚਾਰ ਚੈਨਲਾਂ ਦੀ ਉਪਲਬਧਤਾ ‘ਤੇ ਵੀ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਖਪਤਕਾਰ ਹੁਣ ਪੀਐਸਪੀਸੀਐਲ ਮੋਬਾਈਲ ਐਪ (ਗੂਗਲ ਪਲੇ ਸਟੋਰ ਅਤੇ ਐਪਲ ਐਪ ਸਟੋਰ ਦੋਵਾਂ ‘ਤੇ ਉਪਲਬਧ) ਰਾਹੀਂ, ਐਸਐਮਐਸ ਭੇਜ ਕੇ ਜਾਂ 1912 ‘ਤੇ ਕਾਲ ਕਰਕੇ, ਟੋਲ-ਫ੍ਰੀ ਨੰਬਰ 1800-180-1512 ‘ਤੇ ਮਿਸਡ ਕਾਲ ਦੇ ਕੇ ਜਾਂ 96461-01912 ‘ਤੇ ਵਟਸਐਪ ਰਾਹੀਂ ਬਿਜਲੀ ਸਪਲਾਈ ਜਾਂ ਬਿਲਿੰਗ ਨਾਲ ਸਬੰਧਤ ਸ਼ਿਕਾਇਤਾਂ ਦਰਜ ਕਰ ਸਕਦੇ ਹਨ।ਹਰਭਜਨ ਸਿੰਘ ਈਟੀਓ ਨੇ ਵਿਸਥਾਰ ਨਾਲ ਦੱਸਿਆ ਕਿ ਪੀਐਸਪੀਸੀਐਲ ਮੋਬਾਈਲ ਐਪ ਇੱਕ ਵਿਆਪਕ ਅਤੇ ਉਪਭੋਗਤਾ-ਅਨੁਕੂਲ ਪਲੇਟਫਾਰਮ ਹੈ ਜੋ ਖਪਤਕਾਰਾਂ ਨੂੰ ਆਪਣੀਆਂ ਬਿਜਲੀ ਨਾਲ ਸਬੰਧਤ ਜ਼ਰੂਰਤਾਂ ਨੂੰ ਕੁਸ਼ਲਤਾ ਨਾਲ ਪ੍ਰਬੰਧਿਤ ਕਰਨ ਦੇ ਯੋਗ ਬਣਾਉਂਦਾ ਹੈ। ਇਹ ਐਪ ਉਪਭੋਗਤਾਵਾਂ ਨੂੰ ਆਪਣੇ ਮੌਜੂਦਾ ਅਤੇ ਪਿਛਲੇ ਬਿੱਲਾਂ ਨੂੰ ਦੇਖਣ ਅਤੇ ਡਾਊਨਲੋਡ ਕਰਨ, ਬਿਜਲੀ ਖਪਤ ਨੂੰ ਟਰੈਕ ਕਰਨ ਅਤੇ ਸੁਰੱਖਿਅਤ ਢੰਗ ਨਾਲ ਬਿੱਲ ਭੁਗਤਾਨ ਦੀ ਆਗਿਆ ਦਿੰਦਾ ਹੈ।

ਇਹ ਵੀ ਪੜ੍ਹੋ  ਮੁਹਾਲੀ ਪੁਲਿਸ ਨੇ ਆਈ ਪੀ ਐਲ ਟਿਕਟਾਂ ਦੀ ਕਾਲਾਬਾਜ਼ਾਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼,ਤਿੰਨ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ

ਖਪਤਕਾਰ ਇਸ ਐਪ ਰਾਹੀਂ ਬਿਜਲੀ ਬੰਦ ਹੋਣ, ਮੀਟਰਾਂ ‘ਚ ਨੁਕਸ ਜਾਂ ਬਿਲਿੰਗ ਸਬੰਧੀ ਊਣਤਾਈਆਂ ਬਾਰੇ ਸ਼ਿਕਾਇਤਾਂ ਦਰਜ ਕਰਨ ਦੇ ਨਾਲ-ਨਾਲ ਸਥਿਤੀ ਬਾਰੇ ਰੀਅਲ-ਟਾਈਮ ਅਪਡੇਟਸ ਪ੍ਰਾਪਤ ਕਰ ਸਕਦੇ ਹਨ। ਇਸ ਤੋਂ ਇਲਾਵਾ ਇਹ ਐਪ ਯੋਜਨਾਬੱਧ ਆਊਟੇਜ (ਸਪਲਾਈ ਬੰਦ ਹੋਣ ਸਬੰਧੀ) ਅਤੇ ਹੋਰ ਜ਼ਰੂਰੀ ਸੂਚਨਾਵਾਂ ਬਾਰੇ ਸਮੇਂ ਸਿਰ ਅਲਰਟ ਭੇਜਦਾ ਹੈ। ਉਨ੍ਹਾਂ ਨੇ ਇਸ ਐਪ ਨੂੰ ਮੁਸ਼ਕਲ ਰਹਿਤ ਬਿਜਲੀ ਪ੍ਰਬੰਧਨ ਲਈ ਇੱਕ ਭਰੋਸੇਮੰਦ ਅਤੇ ਸੁਵਿਧਾਜਨਕ ਡਿਜੀਟਲ ਟੂਲ ਦੱਸਿਆ।ਉਨ੍ਹਾਂ ਅੱਗੇ ਦੱਸਿਆ ਕਿ ਪੀਐਸਪੀਸੀਐਲ ਵੱਲੋਂ ਖਪਤਕਾਰਾਂ ਨੂੰ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਪ੍ਰਤੀ ਵਚਨਬੱਧਤਾ ਇਸਦੇ ਡਿਜੀਟਲ ਸਹਾਇਤਾ ਵਿਕਲਪਾਂ ਦੀ ਸ਼੍ਰੇਣੀ ਵਿੱਚ ਝਲਕਦੀ ਹੈ। ਉਪਭੋਗਤਾ ਤੁਰੰਤ ਸਹਾਇਤਾ ਲਈ 1912 ‘ਤੇ ਕਾਲ ਜਾਂ ਐਸਐਮਐਸ ਕਰ ਸਕਦੇ ਹਨ, ਜੋ ਕਿ ਬਿਜਲੀ ਸਮੱਸਿਆਵਾਂ ਦੇ ਤੁਰੰਤ ਹੱਲ ਲਈ ਸਮਰਪਿਤ 24 ਘੰਟੇ ਸਮਰਪਿਤ ਹੈਲਪਲਾਈਨ ਹੈ। 1800-180-1512 ‘ਤੇ ਮਿਸਡ ਕਾਲ ਕਰਕੇ ਉਪਭੋਗਤਾ ਬਿਨਾਂ ਕਿਸੇ ਖਰਚੇ ਦੇ ਬਿਲਿੰਗ ਵੇਰਵਿਆਂ, ਭੁਗਤਾਨ ਪੁਸ਼ਟੀਕਰਨ ਅਤੇ ਬਿਜਲੀ ਸਪਲਾਈ ਸਥਿਤੀ ਬਾਰੇ ਤੁਰੰਤ ਅਪਡੇਟਸ ਪ੍ਰਾਪਤ ਕਰ ਸਕਦੇ ਹਨ। ਇਸ ਤੋਂ ਇਲਾਵਾ ਪੀਐਸਪੀਸੀਐਲ ਦਾ ਨੰ. 96461-01912 ਵਟਸਐਪ ਸੇਵਾ ਉਪਭੋਗਤਾਵਾਂ ਨੂੰ ਬਿੱਲ ਦੀ ਰਕਮ, ਭੁਗਤਾਨ ਸਥਿਤੀ ਦੀ ਜਾਂਚ ਕਰਨ, ਸ਼ਿਕਾਇਤਾਂ ਦਰਜ ਕਰਨ ਅਤੇ ਸੇਵਾ ਨਾਲ ਸਬੰਧਤ ਜਾਣਕਾਰੀ ਤੁਰੰਤ ਪ੍ਰਾਪਤ ਕਰਨ ਲਈ ਇੱਕ ਇੰਟਰਫੇਸ ਪ੍ਰਦਾਨ ਕਰਦੀ ਹੈ।ਮੰਤਰੀ ਨੇ ਖਪਤਕਾਰਾਂ ਨੂੰ ਬਿਜਲੀ ਸਪਲਾਈ ਦੀਆਂ ਸ਼ਿਕਾਇਤਾਂ ਦੀ ਸਵੈਚਲਿਤ ਰਜਿਸਟ੍ਰੇਸ਼ਨ ਲਈ “ਨੋ ਸਪਲਾਈ ” ਸੁਨੇਹਾ 1912 ‘ਤੇ ਭੇਜਣ ਲਈ ਕਿਹਾ। ਅਣਸੁਲਝੇ ਮੁੱਦਿਆਂ ਲਈ ਖਪਤਕਾਰ ਆਪਣੀ ਫੀਡਬੈਕ ਮੋਬਾਈਲ ਐਪ ਜਾਂ ਸੁਨੇਹਾ 1912 ਰਾਹੀਂ ਭੇਜ ਸਕਦੇ ਹਨ। ਸਰਕਾਰ ਦੀ ਤਿਆਰੀ ਬਾਰੇ ਜਨਤਾ ਨੂੰ ਭਰੋਸਾ ਦਿਵਾਉਂਦਿਆਂ ਮੰਤਰੀ ਈਟੀਓ ਨੇ ਦੁਹਰਾਇਆ ਕਿ ਇਹ ਪਹਿਲਕਦਮੀਆਂ ਖੇਤੀਬਾੜੀ ਦੀ ਸਿਖਰ ਮੰਗ ਦੌਰਾਨ ਨਿਰਵਿਘਨ ਬਿਜਲੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਇੱਕ ਵਿਆਪਕ, ਉਪਭੋਗਤਾ-ਪੱਖੀ ਰਣਨੀਤੀ ਦਾ ਹਿੱਸਾ ਹਨ।

ਇਹ ਵੀ ਪੜ੍ਹੋ  ਮਰਹੂਮ ਟਕਸਾਲੀ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਦੀ ਮ੍ਰਿਤਕ ਦੇਹ ਪਿੰਡ ਪੁੱਜੀ,ਥਾਂ-ਥਾਂ ਸ਼ਰਧਾ ਦੇ ਫੁੱਲ ਕੀਤੇ ਭੇਂਟ

ਪੀਐਸਪੀਸੀਐਲ ਨੇ ਸੂਬੇ ਭਰ ਦੇ ਸਾਰੇ ਕਾਰਜਸ਼ੀਲ ਜ਼ੋਨਾਂ ਵਿੱਚ ਸਮਰਪਿਤ ਕੰਟਰੋਲ ਰੂਮ ਸਮਰਪਿਤ ਕੀਤੇ ਹਨ, ਜਿਸ ਨਾਲ ਖਪਤਕਾਰ ਤੁਰੰਤ ਸਹਾਇਤਾ ਲਈ ਆਪਣੇ ਸਬੰਧਤ ਜ਼ੋਨਲ ਦਫਤਰਾਂ ਨਾਲ ਸਿੱਧਾ ਸੰਪਰਕ ਕਰ ਸਕਦੇ ਹਨ। ਦੱਖਣੀ ਜ਼ੋਨ (ਪਟਿਆਲਾ, ਸੰਗਰੂਰ, ਬਰਨਾਲਾ, ਰੋਪੜ, ਮੋਹਾਲੀ) ਲਈ, ਕੰਟਰੋਲ ਰੂਮ ਨੰਬਰ 96461-48833, 96461-22039, 96461-22040, ਅਤੇ 96461-46400 ਹਨ। ਕੇਂਦਰੀ ਜ਼ੋਨ (ਲੁਧਿਆਣਾ, ਖੰਨਾ, ਫਤਿਹਗੜ੍ਹ ਸਾਹਿਬ) ਵਿੱਚ ਖਪਤਕਾਰ 96461-22070, 96461-22158, 96461-21408, ਅਤੇ 96461-21409 ‘ਤੇ ਸੰਪਰਕ ਕਰ ਸਕਦੇ ਹਨ। ਉੱਤਰੀ ਜ਼ੋਨ (ਜਲੰਧਰ, ਨਵਾਂਸ਼ਹਿਰ, ਕਪੂਰਥਲਾ, ਹੁਸ਼ਿਆਰਪੁਰ) ਕੰਟਰੋਲ ਰੂਮਾਂ ਨਾਲ 96461-14444, 96461-16679, 96461-21415 ਅਤੇ 96461-21416 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਪੱਛਮੀ ਜ਼ੋਨ (ਬਠਿੰਡਾ, ਫਰੀਦਕੋਟ, ਮੁਕਤਸਰ, ਫਿਰੋਜ਼ਪੁਰ, ਮੋਗਾ, ਮਾਨਸਾ, ਫਾਜ਼ਿਲਕਾ) ਲਈ ਨੰਬਰ 96461-85267, 96466-96300, 96461-21396, ਅਤੇ 96461-21398 ਹਨ। ਬਾਰਡਰ ਜ਼ੋਨ (ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਪਠਾਨਕੋਟ) ਦੇ ਕੰਟਰੋਲ ਰੂਮ 01832-212425, 96461-82959, 96461-21403, ਅਤੇ 96461-21404 ‘ਤੇ ਉਪਲਬਧ ਹਨ। ਰਾਜ ਪੱਧਰੀ ਕਿਸੇ ਵੀ ਸਮੱਸਿਆ ਲਈ ਖਪਤਕਾਰ ਪਟਿਆਲਾ ਦੇ ਮੁੱਖ ਦਫ਼ਤਰ ਨਾਲ 96461-06835 ਅਤੇ 96461-06836 ‘ਤੇ ਸੰਪਰਕ ਕਰ ਸਕਦੇ ਹਨ।ਇਹ ਵਿਆਪਕ ਉਪਾਅ ਸੂਬੇ ਭਰ ਵਿੱਚ ਖਤਪਕਾਰਾਂ ਨੂੰ ਭਰੋਸੇਯੋਗ ਬਿਜਲੀ ਸਪਲਾਈ ਅਤੇ ਸਮੇਂ ਸਿਰ ਸਹਾਇਤਾ ਪ੍ਰਦਾਨ ਕਰਨ ਲਈ ਪੀਐਸਪੀਸੀਐਲ ਦੀ ਨਿਰੰਤਰ ਵਚਨਬੱਧਤਾ ਨੂੰ ਦਰਸਾਉਂਦੇ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਫ਼ਾਜ਼ਿਲਕਾ ’ਚ ਚੱਲਦੀ ਕਾਰ ਬਣੀ ਅੱ.ਗ ਦਾ ਗੋ+ਲਾ, ਕਾਰ ਸਵਾਰ ਜਿੰਦਾ ਸੜਿ.ਆ

Fazilka News: ਪਿਛਲੇ ਕੁੱਝ ਦਿਨਾਂ ਤੋਂ ਪੈ ਰਹੀ ਭਿਆਨਕ ਗਰਮੀ ਦੌਰਾਨ ਅੱਜ ਸ਼ੁੱਕਰਵਾਰ ਨੂੰ ਫ਼ਾਜਲਿਕਾ ’ਚ ਇੱਕ ਵੱਡੀ ਘਟਨਾ ਵਾਪਰ ਗਈ। ਇਸ ਘਟਨਾ ਦੇ ਵਿਚ ਇੱਕ ਚੱਲਦੀ ਹੋਈ ਕਾਰ ਅੱਗ ਦਾ ਗੋਲਾ ਬਣ ਗਈ, ਜਿਸ ਕਾਰਨ ਕਾਰ ਸਵਾਰ ਜਿੰਦਾ ਹੀ ਸੜ ਗਿਆ। ਪੁਲਿਸ ਵੱਲੋਂ ਘਟਨਾ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਮਿਲੀ ਸੂਚਨਾ ਮੁਤਾਬਕ ਜ਼ਿਲ੍ਹੇ ਦੇ ਪਿੰਡ ਰਾਮਪੁਰਾ ਕੋਲ ਇਕ ਆਈ-20 ਕਾਰ ਜਾ ਰਹੀ ਸੀ। ਇਸ ਦੌਰਾਨ ਚੱਲਦੀ ਹੋਈ ਕਾਰ ਨੂੰ ਅਚਾਨਕ ਅੱਗ ਲੱਗ ਗਈ। ਮੌਕੇ ’ਤੇ ਦੇਖਣ ਵਾਲਿਆਂ ਮੁਤਾਬਕ ਇਹ ਅੱਗ ਇੰਨੀ ਤੇਜ਼ੀ ਨਾਲ ਫ਼ੈਲ ਗਈ ਕਿ ਕਾਰ ਸਵਾਰ ਨੂੰ ਬਾਹਰ ਨਿਕਲਣ ਦਾ ਮੌਕਾ ਹੀ ਮਿਲਿਆ, ਜਿਸ ਕਾਰਨ ਉਸਦੀ ਅੰਦਰ ਹੀ ਮੌਤ ਹੋ ਗਈ।

ਇਹ ਵੀ ਪੜ੍ਹੋ  ਚੰਡੀਗੜ੍ਹ ਹਰਿਆਣਾ ਸਕੱਤਰੇਤ ਨੂੰ ਬੰ+ਬ ਨਾਲ ਉਡਾਉਣ ਦੀ ਧਮਕੀ,ਬਣਿਆ ਪੁਲਿਸ ਛਾਉਣੀ

ਹਾਲਾਂਕਿ ਅੱਗ ਲੱਗਣ ਦਾ ਪਤਾ ਲੱਗਦੇ ਹੀ ਵੱਡੀ ਗਿਣਤੀ ਵਿਚ ਪਿੰਡ ਦੇ ਲੋਕ ਵੀ ਇਕੱਠੇ ਹੋ ਗਏ ਪ੍ਰੰਤੂ ਅੱਗ ’ਤੇ ਕਾਬੂ ਨਾ ਪਾਇਆ ਜਾ ਸਕਿਆ। ਜਿਸ ਕਾਰਨ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਤੇ ਇਸ ਅੱਗ ਨੂੰ ਬੁਝਾਇਆ ਗਿਆ। ਉਧਰ, ਮੌਕੇ ’ਤੇ ਪੁੱਜੇ ਥਾਣਾ ਸਦਰ ਦੇ ਐਸਐਚਓ ਹਰਦੇਵ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ। ਇਸ ਅੱਗ ਦੀ ਘਟਨਾ ਵਿਚ ਜਿੰਦਾ ਸੜਣ ਵਾਲੇ ਵਿਅਕਤੀ ਦੀ ਪਹਿਚਾਣ ਪਰਮਿੰਦਰ ਸਿਆਗ ਵਾਸੀ ਬਾਂਡੀਵਾਲਾ ਜ਼ਿਲਾ ਫ਼ਾਜ਼ਿਲਕਾ ਵਜੋਂ ਹੋਈ ਹੈ। ਫ਼ਿਲਹਾਲ ਇਸ ਘਟਨਾ ਦੀ ਇਲਾਕੇ ਵਿਚ ਚਰਚਾ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਚੰਡੀਗੜ੍ਹ ਹਰਿਆਣਾ ਸਕੱਤਰੇਤ ਨੂੰ ਬੰ+ਬ ਨਾਲ ਉਡਾਉਣ ਦੀ ਧਮਕੀ,ਬਣਿਆ ਪੁਲਿਸ ਛਾਉਣੀ

0

Chandigarh News:ਚੰਡੀਗੜ੍ਹ ’ਚ ਸਥਿਤ ਪੰਜਾਬ ਤੇ ਹਰਿਆਣਾ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਸ ਸਬੰਧ ਵਿਚ ਇੱਕ ਮੇਲ ਭੇਜੀ ਗਈ ਹੈ, ਜਿਸਦੇ ਵਿਚ ਇਹ ਦਾਅਵਾ ਕੀਤਾ ਗਿਆ। ਇਹ ਮੇਲ ਮਿਲਦੇ ਹੀ ਪੁਲਿਸ ਵੱਲੋਂ ਸਕੱਤਰੇਤ ਨੂੰ ਪੁਲਿਸ ਛਾਉਣੀ ਵਿਚ ਤਬਦੀਲ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ  ਵੱਡੀ ਖ਼ਬਰ; ਬਠਿੰਡਾ ‘ਚ ਐਕਸਾਈਜ਼ ਵਿਭਾਗ ਦੀ ਟੀਮ ਵੱਲੋਂ ’ਈਥੋਨਾਲ’ ਨਾਲ ਭਰੇ ਗੁਜ਼ਰਾਤ ਨੰਬਰੀ ਦੋ ਟੈਂਕਰ ਕਾਬੂ

ਇੱਥੈ ਸੀਆਈਐਸਐਫ, ਹਰਿਆਣਾ ਪੁਲਿਸ, ਚੰਡੀਗੜ੍ਹ ਪੁਲਿਸ ਅਤੇ ਸੀਆਈਡੀ ਸਹਿਤ ਹੋਰ ਏਜੰਸੀਆਂ ਵੱਲੋਂ ਵੀ ਜਾਂਚ ਕੀਤੀ ਜਾ ਰਹੀ ਹੈ। ਇੱਥੇ ਆਉਣ ਜਾਣ ਵਾਲੇ ਹਰ ਵਹੀਕਲ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਡਾੱਗ ਸੁਕਾਇਡ ਸਹਿਤ ਕੋਨਾ ਕੋਨਾ ਛਾਣਿਆ ਜਾ ਰਿਹਾ ਪ੍ਰੰਤੂ ਹੁਣ ਤੱਕ ਕੋਈ ਸ਼ੱਕੀ ਵਸਤੂ ਨਹੀਂ ਮਿਲੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਬਠਿੰਡਾ ’ਚ ਲੱਗਿਆ ਕਿਸਾਨ ਮੇਲਾ;ਡੀਸੀ ਵੱਲੋਂ ਕਿਸਾਨਾਂ ਨੂੰ ਬੇਲੋੜੇ ਖਰਚੇ ਘਟਾ ਕੇ ਆਪਣੀ ਆਮਦਨ ਵਿੱਚ ਵਾਧਾ ਕਰਨ ਦੀ ਅਪੀਲ

Bathinda News:ਕਿਸਾਨਾਂ ਨੂੰ ਸਾਉਣੀ 2025 ਦੀਆਂ ਫਸਲਾਂ ਸਬੰਧੀ ਨਵੀਨਤਮ ਤਕਨੀਕੀ ਜਾਣਕਾਰੀ ਦੇਣ ਸਬੰਧੀ ਜ਼ਿਲ੍ਹਾ ਪੱਧਰੀ ਕਿਸਾਨ ਮੇਲਾ ਸਥਾਨਕ ਅਨਾਜ ਮੰਡੀ ’ਚ ਸਥਿਤ ਲਾਰਡ ਰਾਮਾਂ ਹਾਲ ਵਿਖੇ ਆਯੋਜਿਤ ਕੀਤਾ ਗਿਆ। ਮੇਲੇ ਦਾ ਉਦਘਾਟਨ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਵੱਲੋ ਕੀਤਾ ਗਿਆ।

ਜਿੰਨ੍ਹਾਂ ਕਿਸਾਨਾਂ ਨੂੰ ਬੇਲੋੜੇ ਖਰਚੇ ਘਟਾ ਕੇ ਆਪਣੀ ਆਮਦਨ ਵਿੱਚ ਵਾਧਾ ਕਰਨ ਦੀ ਅਪੀਲ ਕਰਦਿਆਂ ਸਰਕਾਰ ਵੱਲੋਂ ਹਰ ਸੰਭਵ ਮੱਦਦ ਦਾ ਭਰੋਸਾ ਦਿਵਾਇਆ। ਉਨ੍ਹਾਂ ਕਿਸਾਨਾਂ ਨੂੰ ਸਬਸਿਡੀ ’ਤੇ ਦਿੱਤੀ ਮਸ਼ੀਨਰੀ ਦਾ ਵੱਧ ਤੋ ਵੱਧ ਫਾਇਦਾ ਉਠਾਭਉਣ ਅਤੇ ਕਣਕ ਦੇ ਨਾੜ, ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਵੀ ਅਪੀਲ ਕੀਤੀ ।

ਇਹ ਵੀ ਪੜ੍ਹੋ ਮੁਹਾਲੀ ਪੁਲਿਸ ਨੇ ਆਈ ਪੀ ਐਲ ਟਿਕਟਾਂ ਦੀ ਕਾਲਾਬਾਜ਼ਾਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼,ਤਿੰਨ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ

ਡਿਪਟੀ ਕਮਿਸ਼ਨਰ ਨੇ ਮੇਲੇ ਵਿਚ ਲੱਗੀਆਂ ਨੁਮਾਇਸ਼ਾਂ ਨੂੰ ਧਿਆਨ ਨਾਲ ਵੇਖਦਿਆਂ ਕਿਸਾਨਾਂ ਨੂੰ ਸਾਉਣੀ ਦੀਆਂ ਫਸਲਾਂ ਸਬੰਧੀ ਜ਼ਿਲ੍ਹੇ ਵਿੱਚ ਨਿਰਵਿਘਨ ਨਹਿਰੀ ਪਾਣੀ ਅਤੇ ਬਿਜਲੀ ਦੀ ਸਪਲਾਈ ਦੇਣ ਬਾਰੇ ਵਿਸ਼ਵਾਸ਼ ਦਿਵਾਇਆ।

ਮੇਲੇ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਮਾਸਟਰ ਜਗਸੀਰ ਸਿੰਘਐੱਮ. ਐੱਲ.ਏ. ਵੱਲੋਂ ਕਿਸਾਨ ਮੇਲੇ ਦੀ ਪ੍ਰਧਾਨਗੀ ਕਰਦੇ ਹੋਏ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਤੀਬਾੜੀ ਦੀਆਂ ਨਵੀਨਤਮ ਤਕਨੀਕਾਂ ਨੂੰ ਅਪਣਾ ਕੇ ਵੱਧ ਤੋ ਵੱਧ ਮੁਨਾਫਾ ਲੈ ਸਕਦੇ ਹਨ।

ਉਨ੍ਹਾਂਨੇ ਕਿਸਾਨਾਂ ਨੂੰ ਆਪਣੀਆਂ ਫਸਲਾਂ ਦੇ ਵੱਧ ਉਤਪਾਦਨ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋ ਸਿਫਾਰਸ਼ ਬੀਜ, ਖਾਦ ਅਤੇ ਕੀੜੇਮਾਰ ਜ਼ਹਿਰਾਂ ਦੀ ਹੀ ਵਰਤੋਂ ਕਰਨ ਬਾਰੇ ਕਿਹਾ।

ਇਹ ਵੀ ਪੜ੍ਹੋ ਵੱਡੀ ਖ਼ਬਰ; ਬਠਿੰਡਾ ‘ਚ ਐਕਸਾਈਜ਼ ਵਿਭਾਗ ਦੀ ਟੀਮ ਵੱਲੋਂ ’ਈਥੋਨਾਲ’ ਨਾਲ ਭਰੇ ਗੁਜ਼ਰਾਤ ਨੰਬਰੀ ਦੋ ਟੈਂਕਰ ਕਾਬੂ

ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਡਾ.ਜਗਦੀਸ਼ ਸਿੰਘ ਨੇ ਕਿਸਾਨ ਭਲਾਈ ਸਕੀਮਾਂ ਦਾ ਜਿਕਰ ਕਰਦਿਆਂ ਕਿਸਾਨਾਂ ਨੂੰ ਪਾਣੀ ਦੀ ਬੱਚਤ ਲਈ ਸਿੱਧੀ ਬਿਜਾਈ (ਡੀ.ਐਸ.ਆਰ.) ’ਤੇ ਜੋਰ ਦਿੱਤਾ।

ਉਨ੍ਹਾਂ ਕਿਹਾÇ ਕ ਕਿਸਾਨ 15 ਮਈ ਤੋ 30 ਜੂਨਤੱਕ ਸਿੱਧੀ ਬਿਜਾਈ ਕਰ ਸਕਦੇ ਹਨ, ਜਿਸ ਨਾਲ 10^20 ਪ੍ਰਤੀਸ਼ਤ ਪਾਣੀ ਦੀ ਬੱਚਤ ਹੁੰਦੀ ਹੈ। ਇਸ ਮੌਕੇ ਮਾਹਿਰਾਂ ਨੇ ਵੱਖ-ਵੱਖ ਖੇਤੀ ਸਬੰਧੀ ਵਿਸ਼ਿਆਂ ’ਤੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਲੁਧਿਆਣਾ ਪੱਛਮੀ ਜ਼ਿਮਨੀ ਚੋਣ;17 ਜੂਨ (ਸ਼ਾਮ 6 ਵਜੇ) ਤੋਂ 19 ਜੂਨ (ਸ਼ਾਮ 6 ਵਜੇ) ਅਤੇ 23 ਜੂਨ ਤੱਕ “ਡਰਾਈ ਡੇਅ”

0

Ludhiana News:ਭਾਰਤ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਇੱਕ ਨਿਰਪੱਖ ਅਤੇ ਵਿਵਸਥਾਪੂਰਨ ਚੋਣ ਪ੍ਰਕਿਰਿਆ ਨੂੰ ਯਕੀਨੀ ਬਣਾਉਣ ਲਈ ਪੰਜਾਬ ਆਬਕਾਰੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ 64-ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਅਤੇ ਇਸਦੇ ਨਾਲ ਲੱਗਦੇ 3 ਕਿਲੋਮੀਟਰ ਖੇਤਰ ਵਿੱਚ 17 ਜੂਨ (ਸ਼ਾਮ 6 ਵਜੇ) ਤੋਂ 19 ਜੂਨ (ਸ਼ਾਮ 6 ਵਜੇ) ਅਤੇ 23 ਜੂਨ (ਸੋਮਵਾਰ) ਨੂੰ ਵੋਟਾਂ ਦੀ ਗਿਣਤੀ ਦੌਰਾਨ “ਡਰਾਈ ਡੇਅ” ਘੋਸ਼ਿਤ ਕੀਤਾ ਹੈ।

ਇਹ ਵੀ ਪੜ੍ਹੋ ਮੁਹਾਲੀ ਪੁਲਿਸ ਨੇ ਆਈ ਪੀ ਐਲ ਟਿਕਟਾਂ ਦੀ ਕਾਲਾਬਾਜ਼ਾਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼,ਤਿੰਨ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ

ਜੋਰਵਾਲ ਨੇ ਇਹਨਾਂ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਨੂੰ ਯਕੀਨੀ ਬਣਾਉਣ, ਨਿਰਧਾਰਤ ਸਮੇਂ ਦੌਰਾਨ ਨਿਰਧਾਰਤ ਖੇਤਰਾਂ ਵਿੱਚ ਸ਼ਰਾਬ ਪੀਣ ਵਾਲੇ ਪਦਾਰਥਾਂ ਦੀ ਵਿਕਰੀ, ਵੰਡ ਅਤੇ ਸੇਵਨ ‘ਤੇ ਪਾਬੰਦੀ ਲਗਾਈ ਹੈ। ਸਾਰੇ ਸਬੰਧਤ ਅਧਿਕਾਰੀਆਂ ਅਤੇ ਅਦਾਰਿਆਂ ਨੂੰ ਇਨ੍ਹਾਂ ਪਾਬੰਦੀਆਂ ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਜਾਂਦੇ ਹਨ।ਲੁਧਿਆਣਾ ਪੱਛਮੀ ਉਪ ਜ਼ਿਮਨੀ ਲਈ ਵੋਟਿੰਗ 19 ਜੂਨ ਨੂੰ ਹੋਵੇਗੀ ਅਤੇ ਵੋਟਾਂ ਦੀ ਗਿਣਤੀ 23 ਜੂਨ ਨੂੰ ਹੋਵੇਗੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਸ਼੍ਰੋਮਣੀ ਕਮੇਟੀ ਨੇ ਸ਼ਰਧਾ ਨਾਲ ਮਨਾਇਆ ਪੰਜਵੇਂ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ

👉ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮਗਰੋਂ ਹੋਏ ਗੁਰਮਤਿ ਸਮਾਗਮ
👉ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ
Amritsar News: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਇਥੇ ਸਥਿਤ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਹਜ਼ੂਰੀ ਰਾਗੀ ਭਾਈ ਗੁਰਿੰਦਰਪਾਲ ਸਿੰਘ ਤੇ ਭਾਈ ਦਵਿੰਦਰ ਸਿੰਘ ਦੇ ਜਥੇ ਵੱਲੋਂ ਇਲਾਹੀ ਬਾਣੀ ਦਾ ਕੀਰਤਨ ਕੀਤਾ ਗਿਆ। ਅਰਦਾਸ ਉਪਰੰਤ ਕਥਾਵਾਚਕ ਗਿਆਨੀ ਜਸਵੰਤ ਸਿੰਘ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਇਤਿਹਾਸ ਸਬੰਧੀ ਕਥਾ ਵਿਚਾਰ ਕੀਤੀ। ਉਨ੍ਹਾਂ ਸੰਗਤਾਂ ਨੂੰ ਗੁਰੂ ਸਾਹਿਬ ਜੀ ਦੇ ਜੀਵਨ ਇਤਿਹਾਸ ਤੋਂ ਪ੍ਰੇਰਨਾ ਲੈਣ ਦੀ ਅਪੀਲ ਕਰਦਿਆਂ ਬਾਣੀ ਅਤੇ ਬਾਣੇ ਨਾਲ ਜੁੜਨ ਲਈ ਪ੍ਰੇਰਿਆ।

ਇਹ ਵੀ ਪੜ੍ਹੋ ਮਰਹੂਮ ਟਕਸਾਲੀ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਦੀ ਮ੍ਰਿਤਕ ਦੇਹ ਪਿੰਡ ਪੁੱਜੀ,ਥਾਂ-ਥਾਂ ਸ਼ਰਧਾ ਦੇ ਫੁੱਲ ਕੀਤੇ ਭੇਂਟ

ਇਸ ਮੌਕੇ ਸਜਾਏ ਗਏ ਗੁਰਮਤਿ ਸਮਾਗਮ ਸਮੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਐਡੀਸ਼ਨਲ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਨੇ ਕਥਾ ਵਿਚਾਰਾਂ ਕੀਤੀਆਂ ਅਤੇ ਹਜ਼ੂਰੀ ਰਾਗੀ ਜਥਿਆਂ ਵੱਲੋਂ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਸਮਾਗਮ ਸਮੇਂ ਢਾਡੀ, ਕਵੀਸ਼ਰ ਤੇ ਪ੍ਰਚਾਰਕ ਸਿੰਘਾਂ ਨੇ ਸੰਗਤਾਂ ਨੂੰ ਗੁਰ-ਇਤਿਹਾਸ ਸਰਵਨ ਕਰਵਾਇਆ ਅਤੇ ਕਵੀਆਂ ਵੱਲੋਂ ਗੁਰੂ ਸਾਹਿਬ ਜੀ ਨਾਲ ਸਬੰਧਤ ਕਵਿਤਾਵਾਂ ਪੇਸ਼ ਕੀਤੀਆਂ ਗਈਆਂ।ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਸੰਗਤਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਸਮੇਤ ਗੁਰਧਾਮਾਂ ਤੇ ਸ਼ਰਧਾ ਨਾਲ ਹਾਜ਼ਰੀ ਭਰੀ।

ਇਹ ਵੀ ਪੜ੍ਹੋ ਪੁਲਿਸ ਹਿਰਾਸਤ ’ਚ ਨੌਜਵਾਨ ਦੀ ਮੌ+ਤ : ਇਨਸਾਫ਼ ਲਈ ਗੋਨਿਆਣਾ ਮੰਡੀ ਹੋਈ ਬੰਦ

ਇਸੇ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਵਿਸ਼ੇਸ ਤੌਰ ਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਵੀ ਲਗਾਈਆਂ ਗਈਆਂ ਸਨ।ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਸ. ਸੁਰਜੀਤ ਸਿੰਘ ਭਿੱਟੇਵੱਡ, ਸ. ਮੰਗਵਿੰਦਰ ਸਿੰਘ ਖਾਪੜਖੇੜੀ, ਭਾਈ ਮਨਜੀਤ ਸਿੰਘ, ਮੈਨੇਜਰ ਸ. ਜੇ ਪੀ ਸਿੰਘ, ਸ. ਜਸਬੀਰ ਸਿੰਘ, ਪ੍ਰਚਾਰਕ ਭਾਈ ਤਰਸੇਮ ਸਿੰਘ ਤੇ ਭਾਈ ਗੁਰਵਿੰਦਰ ਸਿੰਘ ਖੋਦੇਬੇਟ ਸਮੇਤ ਸੰਗਤਾਂ ਹਾਜਰ ਸਨ।

ਇਹ ਵੀ ਪੜ੍ਹੋ ਵੱਡੀ ਖ਼ਬਰ; ਬਠਿੰਡਾ ‘ਚ ਐਕਸਾਈਜ਼ ਵਿਭਾਗ ਦੀ ਟੀਮ ਵੱਲੋਂ ’ਈਥੋਨਾਲ’ ਨਾਲ ਭਰੇ ਗੁਜ਼ਰਾਤ ਨੰਬਰੀ ਦੋ ਟੈਂਕਰ ਕਾਬੂ

ਪੰਜਵੇਂ ਪਾਤਸ਼ਾਹ ਜੀ ਦੀ ਸ਼ਹਾਦਤ ਨੇ ਕੌਮ ਨੂੰ ਹੱਕ, ਸੱਚ ਦੀ ਰਾਖੀ ਲਈ ਸੰਘਰਸ਼ ਕਰਨ ਦੀ ਪ੍ਰੇਰਣਾ ਦਿੱਤੀ – ਐਡਵੋਕੇਟ ਧਾਮੀ
ਇਸੇ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਸਤਿਕਾਰ ਭੇਟ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਦਾ ਜੀਵਨ ਮਨੁੱਖਤਾ ਲਈ ਚਾਨਣ-ਮੁਨਾਰਾ ਹੈ। ਉਨ੍ਹਾਂ ਕਿਹਾ ਕਿ ਪੰਜਵੇਂ ਪਾਤਸ਼ਾਹ ਜੀ ਨੇ ਜਿਥੇ ਵੱਡਾ ਪਰਉਪਕਾਰ ਕਰਦਿਆਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਤਿਆਰ ਕਰਵਾਇਆ ਅਤੇ ਸੰਗਤਾਂ ਨੂੰ ਸ਼ਬਦ ਨਾਲ ਜੋੜਿਆ, ਉਥੇ ਗੁਰੂ ਸਾਹਿਬ ਦੀ ਸ਼ਹਾਦਤ ਨੇ ਸਿੱਖ ਕੌਮ ਨੂੰ ਹੱਕ, ਸੱਚ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਸੰਘਰਸ਼ ਕਰਨ ਦੀ ਅਜਿਹੀ ਪ੍ਰੇਰਣਾ ਦਿੱਤੀ, ਜਿਸ ਦੀ ਮਿਸਾਲ ਦੁਨੀਆਂ ਦੇ ਇਤਿਹਾਸ ਵਿੱਚ ਕਿਧਰੇ ਹੋਰ ਨਹੀਂ ਮਿਲਦੀ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਸਬਰ, ਸੰਤੋਖ ਅਤੇ ਨਿਮਰਤਾ ਨਾਲ ਸੱਚ ਦਾ ਰਾਹ ਚੁਣਿਆ ਅਤੇ ਸਿੱਖੀ ਦੀਆਂ ਨੀਹਾਂ ਨੂੰ ਅਟੱਲ ਕੀਤਾ।ਐਡਵੋਕੇਟ ਧਾਮੀ ਨੇ ਸੰਗਤ ਨੂੰ ਗੁਰੂ ਸਾਹਿਬ ਦੇ ਜੀਵਨ ਤੋਂ ਪ੍ਰੇਰਣਾ ਲੈਣ ਅਤੇ ਗੁਰਬਾਣੀ ਉਪਦੇਸ਼ਾਂ ’ਤੇ ਚੱਲਣ ਦੀ ਅਪੀਲ ਕੀਤੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਲੁਧਿਆਣਾ ਜਿਮਨੀ ਚੋਣ; ਮੈਗਾ ਰੋਡ ਸੋਅ ਤੋਂ ਬਾਅਦ ਆਪ ਦੇ ਸੰਜੀਵ ਅਰੋੜਾ ਨੇ ਕਰਵਾਏ ਨਾਮਜਦਗੀ ਪੇਪਰ ਦਾਖ਼ਲ

0

Ludhiana News: ਆਗਾਮੀ 19 ਜੂਨ ਨੂੰ ਹੋਣ ਜਾ ਰਹੀ ਲੁਧਿਆਣਾ (ਪੱਛਮੀ) ਹਲਕੇ ਦੀ ਜ਼ਿਮਨੀ ਚੋਣ ਲਈ ਅੱਜ ਸ਼ੁੱਕਰਵਾਰ ਨੂੰ ‘ਆਪ’ ਉਮੀਦਵਾਰ ਸੰਜੀਵ ਅਰੋੜਾ ਨੇ ਪੰਜਾਬ ਪ੍ਰਧਾਨ ਅਮਨ ਅਰੋੜਾ ਤੇ ਪ੍ਰਵਾਰ ਮੈਂਬਰਾਂ ਦੀ ਮੌਜੂਦਗੀ ਵਿੱਚ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ।

ਇਹ ਵੀ ਪੜ੍ਹੋ ਵੱਡੀ ਖ਼ਬਰ; ਬਠਿੰਡਾ ‘ਚ ਐਕਸਾਈਜ਼ ਵਿਭਾਗ ਦੀ ਟੀਮ ਵੱਲੋਂ ’ਈਥੋਨਾਲ’ ਨਾਲ ਭਰੇ ਗੁਜ਼ਰਾਤ ਨੰਬਰੀ ਦੋ ਟੈਂਕਰ ਕਾਬੂ

ਇਸਤੋਂ ਪਹਿਲਾਂ ਉਨ੍ਹਾਂ ਦੇ ਹੱਕ ਵਿਚ ਆਪ ਸੁਪਰੀਮੋ ਅਰਵਿੰਦ ਕੇਜ਼ਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਵਿਸ਼ਾਲ ਮੈਗਾ ਰੋਡ ਸੋਅ ਕੱਢਿਆ ਗਿਆ। ਜਿਸਦੇ ਵਿਚ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਆਤਿਸ਼ੀ ਵੀ ਵਿਸ਼ੇਸ ਤੌਰ ’ਤੇ ਹਾਜ਼ਰ ਰਹੇ। ਇਸ ਰੋਡ ਸ਼ੋਅ ਵਿਚ ਵੱਡੀ ਗਿਣਤੀ ’ਚ ਪਹੁੰਚੇ ਲੋਕਾਂ ਵਿੱਚ ਭਾਰੀ ਉਤਸ਼ਾਹ ਅਤੇ ਜੋਸ਼ ਦੇਖਣ ਨੂੰ ਮਿਲਿਆ।

ਇਹ ਵੀ ਪੜ੍ਹੋ ਮਰਹੂਮ ਟਕਸਾਲੀ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਦੀ ਮ੍ਰਿਤਕ ਦੇਹ ਪਿੰਡ ਪੁੱਜੀ,ਥਾਂ-ਥਾਂ ਸ਼ਰਧਾ ਦੇ ਫੁੱਲ ਕੀਤੇ ਭੇਂਟ

ਇਸ ਮੌਕੇ ਆਪ ਸੁਪਰੀਮੋ ਤੇ ਪੰਜਾਬ ਦੇ ਮੁੱਖ ਮੰਤਰੀ ਨੇ ਹੁਣ ਤੱਕ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤੇ ਕੰਮਾਂ ਦੀ ਚਰਚਾ ਕਰਦਿਆਂ ਆਉਣ ਵਾਲੀ 19 ਜੂਨ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦੀ ਅਪੀਲ ਕੀਤੀ। ਇਸ ਮੌਕੇ ਆਪ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਸਹਿਤ ਪਾਰਟੀ ਦੇ ਵੱਡੇ ਆਗੂ ਵੀ ਮੌਜੂਦ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਮਰਹੂਮ ਟਕਸਾਲੀ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਦੀ ਮ੍ਰਿਤਕ ਦੇਹ ਪਿੰਡ ਪੁੱਜੀ,ਥਾਂ-ਥਾਂ ਸ਼ਰਧਾ ਦੇ ਫੁੱਲ ਕੀਤੇ ਭੇਂਟ

0

Sangrur News: ਦੋ ਦਿਨ ਪਹਿਲਾਂ ਇਸ ਫ਼ਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ ਮਰਹੂਮ ਟਕਸਾਲੀ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਦੀ ਮ੍ਰਿਤਕ ਦੇਹ ਅੱਜ ਸ਼ੁੱਕਰਵਾਰ ਨੂੰ ਚੰਡੀਗੜ੍ਹ ਤੋਂ ਉਨ੍ਹਾਂ ਦੇ ਜੱਦੀ ਪਿੰਡ ਉਭਾਵਾਲ ਵਿਖੇ ਪੁੱਜ ਗਈ ਹੈ। ਇਸ ਦੌਰਾਨ ਚੰਡੀਗੜ੍ਹ ਤੋਂ ਪਿੰਡ ਪੁੱਜਣ ਤੱਕ ਮਹਿਬੂਬ ਅਕਾਲੀ ਆਗੂ ਨੂੰ ਥਾਂ-ਥਾਂ ਅਕਾਲੀ ਆਗੂਆਂ, ਵਰਕਰਾਂ ਤੇ ਆਮ ਲੋਕਾਂ ਵੱਲੋਂ ਅੰਤਿਮ ਦਰਸ਼ਨ ਕਰਕੇ ਵਿਛੜੇ ਆਗੂ ਨੂੰ ਸ਼ਰਧਾ ਦੇ ਫੁੱਲ ਭਂੇਟ ਕਰਕੇ ਅਲਵਿਦਾ ਕਿਹਾ। ਇਸਤੋਂ ਪਹਿਲਾਂ ਬੀਤੇ ਕੱਲ ਸਾਰਾ ਦਿਨ ਉਨ੍ਹਾਂ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਉਪਰ ਸ਼ੌਕ ਪ੍ਰਗਟ ਕਰਨ ਵਾਲਿਆਂ ਦਾ ਤਾਂਤਾ ਲੱਗਿਆ ਰਿਹਾ।

ਇਹ ਵੀ ਪੜ੍ਹੋ  ਪੁਲਿਸ ਹਿਰਾਸਤ ’ਚ ਕਤਲ; ਨੌਜਵਾਨ ਦੀ ਮੌ+ਤ ਦੇ ਇਨਸਾਫ਼ ਲਈ ਗੋਨਿਆਣਾ ਮੰਡੀ ਹੋਈ ਬੰਦ

ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਸਹਿਤ ਦੇਸ-ਵਿਦੇਸ਼ ਵਿਚੋਂ ਵੱਡੀਆਂ ਸਖ਼ਸੀਅਤਾਂ ਨੇ ਵੀ ਦਰਵੇਸ਼ ਸਿਆਸਤ ਮੰਨੇ ਜਾਂਦੇ ਰਹੇ ਸ: ਢੀਂਡਸਾ ਨੂੰ ਸੋਸਲ ਮੀਡੀਆ ਰਾਹੀਂ ਵੀ ਸ਼ਰਧਾਂਜਲੀ ਅਰਪਿਤ ਕਰਦਿਆਂ ਪ੍ਰਵਾਰ ਨਾਲ ਦੁੱਖ ਜਤਾਇਆ । ਉਧਰ ਆਪਣੇ ਮਹਿਬੂਬ ਆਗੂ ਨੂੰ ਅੰਤਿਮ ਵਿਦਾਈ ਦੇਣ ਮੌਕੇ ਵੱਡੀ ਗਿਣਤੀ ਵਿਚ ਲੋਕਾਂ ਦੇ ਪੁੱਜਣ ਦੀ ਸੰਭਾਵਨਾ ਨੂੰ ਦੇਖਦਿਆਂ ਸੰਸਕਾਰ ਮੌਕੇ ਜੱਦੀ ਪਿੰਡ ਵਿਚ ਵੱਡੀ ਪੱਧਰ ’ਤੇ ਤਿਆਰੀਆਂ ਕੀਤੀਆਂ ਗਈਆਂ ਹਨ।

ਇਹ ਵੀ ਪੜ੍ਹੋ  Big News: ਬੱਸ ਤੋਂ ਬਾਅਦ ਹੁਣ ਬਠਿੰਡਾ ਦੇ ਗੰਦੇ ਨਾਲੇ ’ਚ ਸੀਮੈਂਟ ਨਾਲ ਭਰਿਆ ਟਰਾਲਾ ਡਿੱਗਿਆ, ਕੰਢਕਟਰ ਦੀ ਹੋਈ ਮੌ+ਤ

ਉਧਰ, ਚੰਡੀਗੜ੍ਹ ਰਿਹਾਇਸ਼ ਵਿਖੇ ਪੁੱਜ ਕੇ ਦੁੱਖ ਸ਼ਾਂਝਾ ਕਰਨ ਵਾਲਿਆਂ ਵਿਚ ਪੰਜਾਬ ਦੇ ਕੈਬਨਿਟ ਮੰਤਰੀ ਬੀਰੇਂਦਰ ਗੋਇਲ, ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਸਾਬਕਾ ਮੰਤਰੀ ਬਿਕਰਮ ਮਜੀਠੀਆ, ਮਜੀਠਾ ਤੋਂ ਵਿਧਾਇਕਾ ਗੁਨੀਵ ਕੌਰ ਮਜੀਠਾ, ਸਾਬਕਾ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ , ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ, ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਸਾਬਕਾ ਕੇਂਦਰੀ ਮੰਤਰੀ ਪਵਨ ਬਾਂਸਲ, ਸਾਬਕਾ ਮੰਤਰੀ ਬ੍ਰਹਮ ਮਹਿੰਦਰਾ, ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਵਿਧਾਇਕ ਪਰਗਟ ਸਿੰਘ, ਲਾਡੀ ਸ਼ੇਰੋਵਾਲੀਆ ਅਤੇ ਸਾਬਕਾ ਵਿਧਾਇਕ ਕੁਲਬੀਰ ਜ਼ੀਰਾ ਵੱਲੋਂ ਪਰਮਿੰਦਰ ਸਿੰਘ ਢੀਂਡਸਾ ਨਾਲ ਦੁੱਖ ਸਾਂਝਾ ਕੀਤਾ ਗਿਆ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਮੁਹਾਲੀ ਪੁਲਿਸ ਨੇ ਆਈ ਪੀ ਐਲ ਟਿਕਟਾਂ ਦੀ ਕਾਲਾਬਾਜ਼ਾਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼,ਤਿੰਨ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ

👉ਐਸ ਐਸ ਪੀ ਹਰਮਨ ਹਾਂਸ ਨੇ ਟਿਕਟਾਂ ਦੀ ਵੱਧ ਕੀਮਤ ਵਸੂਲਣ ਵਾਲਿਆਂ ਨੂੰ ਚਿਤਾਵਨੀ ਦਿੱਤੀ
SAS Nagar News:ਮੁਹਾਲੀ ਪੁਲਿਸ ਨੇ ਤੈਅ ਕੀਮਤ ਤੋਂ ਵਧੀਕ ਕੀਮਤ ‘ਤੇ ਆਈ ਪੀ ਐਲ ਟਿਕਟਾਂ ਦੀ ਗੈਰ-ਕਾਨੂੰਨੀ ਵਿਕਰੀ ਨਾਲ ਸਬੰਧਤ ਇੱਕ ਕਾਲਾਬਾਜ਼ਾਰੀ ਗਰੋਹ ਦਾ ਸਫਲਤਾਪੂਰਵਕ ਪਰਦਾਫਾਸ਼ ਕੀਤਾ ਹੈ। ਇਸ ਮਾਮਲੇ ਦੇ ਸਬੰਧ ਵਿੱਚ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਦੀ ਪਛਾਣ ਨਵੀਨ ਪੁੱਤਰ ਮਦਨ ਲਾਲ ਨਿਵਾਸੀ ਮਕਾਨ ਨੰਬਰ 324/2, ਰੇਲਵੇ ਰੋਡ, ਪਟਿਆਲਾ ਚੌਕ, ਜੀਂਦ, ਹਰਿਆਣਾ, ਦਰਪਨ ਪੁੱਤਰ ਨਰੇਸ਼ ਕੁਮਾਰ ਨਿਵਾਸੀ ਆਰ ਜ਼ੈਡ ਸਟ੍ਰੀਟ ਨੰਬਰ 6, ਰਾਧਾ ਕ੍ਰਿਸ਼ਨ ਮੰਦਰ ਦੇ ਨੇੜੇ, ਨਵੀਂ ਦਿੱਲੀ ਅਤੇ ਪਰਹਰਸ਼ ਅਨੁਰਾਗ ਪੁੱਤਰ ਸ਼ੰਕਰ ਕੁਮਾਰ ਨਿਵਾਸੀ ਫਲੈਟ ਨੰਬਰ 184 ਪਾਕੇਟ 1, ਸੈਕਟਰ 9, ਦਵਾਰਕਾ, ਨਵੀਂ ਦਿੱਲੀ ਵਜੋਂ ਹੋਈ ਹੈ।

ਇਹ ਵੀ ਪੜ੍ਹੋ  ਵੱਡੀ ਖ਼ਬਰ; ਬਠਿੰਡਾ ‘ਚ ਐਕਸਾਈਜ਼ ਵਿਭਾਗ ਦੀ ਟੀਮ ਵੱਲੋਂ ’ਈਥੋਨਾਲ’ ਨਾਲ ਭਰੇ ਗੁਜ਼ਰਾਤ ਨੰਬਰੀ ਦੋ ਟੈਂਕਰ ਕਾਬੂ

ਵਧੇਰੇ ਜਾਣਕਾਰੀ ਦਿੰਦੇ ਹੋਏ, ਸੀਨੀਅਰ ਪੁਲਿਸ ਕਪਤਾਨ (ਐਸ ਐਸ ਪੀ), ਹਰਮਨਦੀਪ ਸਿੰਘ ਹਾਂਸ ਨੇ ਦੱਸਿਆ ਕਿ ਮੁਲਜ਼ਮਾਂ ਵਿਰੁੱਧ ਬੀਤੀ ਰਾਤ ਮੁੱਲਾਂਪੁਰ ਪੁਲਿਸ ਸਟੇਸ਼ਨ ਵਿੱਚ ਬੀ ਐਨ ਐਸ ਦੀ ਧਾਰਾ 318 (4) ਦੇ ਤਹਿਤ ਐਫਆਈਆਰ ਨੰਬਰ 91 ਦਰਜ ਕੀਤੀ ਗਈ ਹੈ।ਇਹ ਗ੍ਰਿਫ਼ਤਾਰੀਆਂ ਮੁੱਲਾਂਪੁਰ ਦੇ ਕ੍ਰਿਕਟ ਸਟੇਡੀਅਮ ਵਿਖੇ ਪੰਜਾਬ ਕਿੰਗਜ਼ ਅਤੇ ਰਾਇਲ ਚੈਲੇਂਜਰਜ਼ ਬੰਗਲੌਰ ਵਿਚਕਾਰ ਆਈ ਪੀ ਐਲ 2025 ਦੇ ਪਹਿਲੇ ਕੁਆਲੀਫਾਇਰ ਟੀ-20 ਮੈਚ ਦੌਰਾਨ ਕੀਤੀਆਂ ਗਈਆਂ ਸਨ। ਮੁਲਜ਼ਮਾਂ ਨੇ ਪਹਿਲਾਂ ਤੋਂ ਵੱਡੀ ਗਿਣਤੀ ਵਿੱਚ ਟਿਕਟਾਂ ਖਰੀਦੀਆਂ ਸਨ ਅਤੇ ਸਟੇਡੀਅਮ ਦੇ ਅਹਾਤੇ ਦੇ ਨੇੜੇ ਉਨ੍ਹਾਂ ਨੂੰ ਬਹੁਤ ਜ਼ਿਆਦਾ ਕੀਮਤਾਂ ‘ਤੇ ਵੇਚ ਰਹੇ ਸਨ। ਇੱਕ ਸੂਚਨਾ ‘ਤੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ, ਮੁੱਲਾਂਪੁਰ ਪੁਲਿਸ ਸਟੇਸ਼ਨ ਦੀ ਇੱਕ ਪੁਲਿਸ ਟੀਮ ਨੇ ਮੁਲਜ਼ਮਾਂ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ।

ਇਹ ਵੀ ਪੜ੍ਹੋ  Big News: ਬੱਸ ਤੋਂ ਬਾਅਦ ਹੁਣ ਬਠਿੰਡਾ ਦੇ ਗੰਦੇ ਨਾਲੇ ’ਚ ਸੀਮੈਂਟ ਨਾਲ ਭਰਿਆ ਟਰਾਲਾ ਡਿੱਗਿਆ, ਕੰਢਕਟਰ ਦੀ ਹੋਈ ਮੌ+ਤ

ਐਸ ਐਸ ਪੀ ਨੇ ਅੱਗੇ ਕਿਹਾ ਕਿ ਇਸ ਕਥਿਤ ਧੰਦੇ ਵਿੱਚ ਸ਼ਾਮਲ ਕਿਸੇ ਵੀ ਵੱਡੇ ਨੈੱਟਵਰਕ ਜਾਂ ਸਾਥੀਆਂ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ। ਉਨ੍ਹਾਂ ਨੇ ਟਿਕਟਾਂ ਦੀ ਕਾਲਾਬਾਜ਼ਾਰੀ ਅਤੇ ਵੱਧ ਕੀਮਤ ਵਸੂਲਣ ਦੇ ਗੈਰ-ਕਾਨੂੰਨੀ ਅਮਲ ਵਿੱਚ ਲੱਗੇ ਲੋਕਾਂ ਨੂੰ ਸਖ਼ਤ ਚਿਤਾਵਨੀ ਵੀ ਜਾਰੀ ਕੀਤੀ ਹੈ ਕਿ ਇਸ ਗੋਰਖ ਧੰਦੇ ਨੂੰ ਤੁਰੰਤ ਬੰਦ ਕਰਨ ਨਹੀਂ ਤਾਂ ਸਖ਼ਤ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ।ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੂੰ ਨਵੇਂ ਕ੍ਰਿਕਟ ਸਟੇਡੀਅਮ ਨੇੜੇ ਆਈ ਪੀ ਐਲ ਮੈਚ ਦੀਆਂ ਟਿਕਟਾਂ ਦੀ ਕਾਲਾਬਾਜ਼ਾਰੀ ਬਾਰੇ ਕੋਈ ਜਾਣਕਾਰੀ ਮਿਲੇ ਤਾਂ ਤੁਰੰਤ ਐਸ ਐਚ ਓ ਮੁੱਲਾਂਪੁਰ ਨੂੰ 9203200009 ਅਤੇ ਡੀ ਐਸ ਪੀ ਮੁੱਲਾਂਪੁਰ ਨੂੰ 7710111912 ‘ਤੇ ਸੂਚਿਤ ਕੀਤਾ ਜਾਵੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਪੁਲਿਸ ਹਿਰਾਸਤ ’ਚ ਨੌਜਵਾਨ ਦੀ ਮੌ+ਤ : ਇਨਸਾਫ਼ ਲਈ ਗੋਨਿਆਣਾ ਮੰਡੀ ਹੋਈ ਬੰਦ

0

👉ਇਨਸਾਫ਼ਪਸੰਦ ਲੋਕਾਂ ਵੱਲੋਂ ਮੰਡੀ ’ਚ ਧਰਨਾ ਜਾਰੀ, ਕੱਢਿਆ ਜਾਵੇਗਾ ਰੋਸ਼ ਮਾਰਚ
Goniana Mandi News: ਇੱਕ ਹਫ਼ਤਾ ਪਹਿਲਾਂ ਕਥਿਤ ਤੌਰ ’ਤੇ ਪੁਲਿਸ ਹਿਰਾਸਤ ’ਚ ਤਸਦੱਦ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ ’ਚ ਜਾ ਪਏ ਇੱਥੋਂ ਦੇ ਨੌਜਵਾਨ ਨਰਿੰਦਰਦੀਪ ਸਿੰਘ ਉਰਫ਼ ਨੰਨੂ ਨੂੰ ਇਨਸਾਫ਼ ਦਿਵਾਉਣ ਦੀ ਮੰਗ ਨੂੰ ਲੈ ਕੇ ਮਾਮਲਾ ਭਖਣ ਲੱਗਿਆ ਹੈ। ਬੀਤੇ ਕੱਲ ਮੰਡੀ ਦੇ ਭਾਈ ਜਗਤਾ ਜੀ ਗੁਰਦੂਆਰਾ ਸਾਹਿਬ ਵਿਖੇ ਹੋਏ ਭਾਰੀ ਇਕੱਠ ਤੋਂ ਬਾਅਦ ਜਿੱਥੇ ਅੱਜ ਮੰਡੀ ਵਿਚ ਧਰਨਾ ਸ਼ੁਰੂ ਕਰ ਦਿੱਤਾ ਗਿਆ, ਉਥੇ ਰੋਸ਼ ਮੁਜਾਹਰਾ ਕਰਦਿਆਂ ਪੀੜਤ ਪ੍ਰਵਾਰ ਨਾਲ ਹਮਦਰਦੀ ਪ੍ਰਗਟਾਉਂਦਿਆਂ ਬਜ਼ਾਰ ਬੰਦ ਕਰਕੇ ਇਕਜੁਟਤਾ ਦਾ ਪ੍ਰਗਟਾਵਾ ਵੀ ਕੀਤਾ ਗਿਆ। ਪੀੜਤ ਪ੍ਰਵਾਰ ਅਤੇ ਇਨਸਾਫ਼ ਲੈਣ ਲਈ ਕਮੇਟੀ ਵੱਲੋਂ ਇਸ ਮਾਮਲੇ ਵਿਚ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਕੋਲੋਂ ਹੁਣ ਤੱਕ ਇਸ ਕੇਸ ਵਿਚ ਨਾਮਜਦ ਕੀਤੇ ਮੁਲਜਮਾਂ ਨੂੰ ਗ੍ਰਿਫਤਾਰ ਕਰਨ, ਸੀਆਈਏ-2 ਇੰਚਾਰਜ਼ ਨੂੰ ਕੇਸ ’ਚ ਸ਼ਾਮਲ ਕਰਨ, ਸਾਰਿਆਂ ਵਿਰੁਧ ਕਤਲ ਦੀ ਧਾਰਾ ਲਗਾਉਣ ਤੇ ਮਾਮਲੇ ਦੀ ਨਿਆਂਇਕ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ  Big News: ਬੱਸ ਤੋਂ ਬਾਅਦ ਹੁਣ ਬਠਿੰਡਾ ਦੇ ਗੰਦੇ ਨਾਲੇ ’ਚ ਸੀਮੈਂਟ ਨਾਲ ਭਰਿਆ ਟਰਾਲਾ ਡਿੱਗਿਆ, ਕੰਢਕਟਰ ਦੀ ਹੋਈ ਮੌ+ਤ

ਪ੍ਰਦਰਸ਼ਨਕਾਰੀਆਂ ਦਾ ਦਾਅਵਾ ਹੈਕਿ ਇਨਸਾਫ਼ ਮਿਲਣ ਤੱਕ ਉਹ ਆਪਣਾ ਸੰਘਰਸ਼ ਜਾਰੀ ਰੱਖਣਗੇ। ਦਸਣਾ ਬਣਦਾ ਹੈਕਿ ਬਠਿੰਡਾ ਦੇ ਅਜੀਤ ਰੋਡ ਵਿਚ ਇੱਕ ਆਈਲੈਟਸ ਸੈਂਟਰ ਵਿਚ ਅਧਿਆਪਕ ਦੇ ਤੌਰ ’ਤੇ ਕੰਮ ਕਰ ਰਹੇ ਨਰਿੰਦਰਦੀਪ ਉਰਫ਼ ਨੰਨੂ ਦੇ ਪ੍ਰਵਾਰ ਵੱਲੋਂ ਦੋਸ਼ ਲਗਾਇਆ ਜਾ ਰਿਹਾ ਕਿ 23 ਮਈ ਦੀ ਸ਼ਾਮ ਨੂੰ ਬਠਿੰਡਾ ਦੇ ਸੀਆਈਏ-2 ਵੱਲੋਂ ਉਸਦੇ ਪੁੱਤਰ ਨੂੰ ਨਜਾਇਜ਼ ਹਿਰਾਸਤ ਵਿਚ ਲੈ ਕੇ ਉਸ ਉਪਰ ਭਾਰੀ ਤਸਦੱਦ ਕੀਤਾ ਗਿਆ ਤੇ ਬਿਜਲੀ ਦਾ ਕਰੰਟ ਲਗਾਉਂਦਿਆਂ ਉਸਨੂੰ ਬੇਰਹਿਮੀ ਨਾਲ ਮਾਰ ਦਿੱਤਾ ਗਿਆ। ਇਸਤੋਂ ਇਲਾਵਾ ਨੰਨੂ ਦੇ ਨਾਲ ਹੀ ਚੁੱਕੇ ਗਏ ਇੱਕ ਹੋਰ ਨੌਜਵਾਨ ਗਗਨਦੀਪ ਸਿੰਘ ਦੇ ਰਾਹੀਂ ਉਸਦੇ ਐਕਸੀਡੈਂਟ ਹੋਣ ਦਾ ਸੁਨੇਹਾ ਘਰ ਪਹੁੰਚਾਇਆ ਗਿਆ। ਜਦ ਪ੍ਰਵਾਰ ਨੇ ਪੀੜਤ ਦੀ ਲਾਸ਼ ਨੂੰ ਹਸਪਤਾਲ ਦੇਖਿਆ ਤਾਂ ਉਸ ਉਪਰ ਕਥਿਤ ਤੌਰ ’ਤੇ ਕੁੱਟਮਾਰ ਦੇ ਨਿਸ਼ਾਨ ਸਨ। ਜਿਸ ਕਾਰਨ ਪ੍ਰਵਾਰ ਦੀ ਮੰਗ ’ਤੇ ਏਮਜ਼ ਬਠਿੰਡਾ ਵਿਚ ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ।

ਇਹ ਵੀ ਪੜ੍ਹੋ  ਪਟਾਕਾ ਫੈਕਟਰੀ ’ਚ ਜਬਰਦਸਤ ਬਲਾ.ਸਟ; 5 ਮਜਦੂਰਾਂ ਦੀ ਹੋਈ ਮੌ+ਤ ਤੇ ਦਰਜ਼ਨਾਂ ਜਖ਼ਮੀ

ਏਮਜ਼ ਦੀ ਪੋਸਟਮਾਰਟਮ ਰੀਪੋਰਟ ਸਾਹਮਣੇ ਆਉਂਦਿਆਂ ਹੀ ਪ੍ਰਵਾਰ ਤੇ ਇਨਸਾਫ਼ ਦੀ ਮੰਗ ਕਰ ਰਹੇ ਲੋਕ ਭੜਕ ਉੱਠੇ ਹਨ। ਉਨ੍ਹਾਂ ਵੱਲੋਂ ਜਿੰਮੇਵਾਰ ਪੁਲਿਸ ਮੁਲਾਜਮਾਂ ਵਿਰੁਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਦਸਣਾ ਬਣਦਾ ਹੈਕਿ ਇਸ ਮਾਮਲੇ ਵਿਚ ਪਹਿਲਾਂ ਹੀ 25 ਮਈ ਨੂੰ ਕੈਨਾਲ ਕਲੌਨੀ ਦੀ ਪੁਲਿਸ ਵੱਲੋਂ ਮ੍ਰਿਤਕ ਦੇ ਦੋ ਦੋਸਤਾਂ ਗਗਨਦੀਪ ਸਿੰਘ ਤੇ ਹੈਪੀ ਲੂਥਰਾ ਸਹਿਤ ਸੀਆਈਏ-2 ਦੇ ਮੁਲਾਜਮ ਅਵਤਾਰ ਸਿੰਘ ਤਾਰੀ ਅਤੇ ਬਾਅਦ ਵਿਚ ਤਿੰਨ ਹੋਰ ਮੁਲਾਜਮਾਂ ਹੌਲਦਾਰ ਹਰਵਿੰਦਰ ਸਿੰਘ, ਸੀਨੀਅਰ ਸਿਪਾਹੀ ਲਖਵਿੰਦਰ ਸਿੰਘ ਤੇ ਸੀਨੀਅਰ ਸਿਪਾਹੀ ਗੁਰਪਾਲ ਸਿੰਘ ਨੂੰ ਵੀ ਮੁਕੱਦਮਾ ਨੰਬਰ 124 ਮਿਤੀ 25 ਮਈ ਅਧੀਨ ਧਾਰਾ 105 ਬੀਐਨਐਸ ਥਾਣਾ ਕੈਨਾਲ ਕਲੌਨੀ ਵਿਚ ਨਾਮਜਦ ਕਰ ਲਿਆ ਸੀ।

ਇਹ ਵੀ ਪੜ੍ਹੋ ਮੁਹਾਲੀ ਪੁਲਿਸ ਨੇ ਆਈ ਪੀ ਐਲ ਟਿਕਟਾਂ ਦੀ ਕਾਲਾਬਾਜ਼ਾਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼,ਤਿੰਨ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ

ਇਸ ਮੌਕੇ ਰੋਸ ਪ੍ਰਦਰਸ਼ਨ ਦੌਰਾਨ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਆਗੂ ਸ਼ਿੰਗਾਰਾਂ ਸਿੰਘ ਮਾਨ,ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਜਨਰਲ ਸਕੱਤਰ ਬਲਕਰਨ ਸਿੰਘ ਬਰਾੜਜਸਵੀਰ ਕੌਰ ਨੱਤ ਪ੍ਰਗਤੀਸ਼ੀਲ ਇਸਤਰੀ ਸਭਾ,ਲੋਕ ਮੋਰਚਾ ਪੰਜਾਬ ਦੇ ਆਗੂ ਜਗਮੇਲ ਸਿੰਘ ਬਠਿੰਡਾ,ਨੌਜਵਾਨ ਭਾਰਤ ਸਭਾ ਦੇ ਸੂਬਾ ਆਗੂ ਮੰਗਾ ਆਜ਼ਾਦ, ਪੰਜਾਬ ਸਟੂਡੈਂਟਸ ਯੂਨੀਅਨ ਦੇ ਹਰਵੀਰ ਕੌਰ ਗੰਧੜ ਸ਼ਹਿਰ ਨਿਵਾਸੀ ਰਮੇਸ਼ ਕੁਮਾਰ ਵੱਟੂ, ਸੰਦੀਪ ਪਾਠਕ, ਵਿਪਿਨ ਕੁਮਾਰ ਗਰਗ, ਵਰਿੰਦਰਪਾਲ ਸਿੰਘ ਐਕਸ ਪ੍ਰਧਾਨ ਨਗਰ ਕੌਂਸਲ, ਜਸਵੀਰ ਸਿੰਘ ਐਮ ਸੀ, ਸੁਰਜੀਤ ਸਿੰਘ ਐਮ ਸੀ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਮਨਦੀਪ ਸਿੰਘ, ਬੇਅੰਤ ਸਿੰਘ ਬੀ ਕੇ ਯੂ ਮਾਨਸਾ, ਦਲਜੀਤ ਖੁਰਮੀ, ਵਿਨੋਦ ਕੁਮਾਰ, ਸੰਦੀਪ ਕੁਮਾਰ ਬਿੱਟਾ, ਪ੍ਰੇਮ ਸਿੰਘ ਫੌਜੀ, ਆਰ ਟੀ ਆਈ ਕਾਰਕੁਨਾਂ ਮਾਨਿਕ ਗੋਇਲ , ਵਰਿੰਦਰ ਧਿੰਗੜਾਂ ਲਾਈਨਜ ਕਲੱਬ , ਪ੍ਰਿਤਪਾਲ ਸਿੰਘ ਜਮਹੂਰੀ ਅਧਿਕਾਰ ਸਭਾ , ਸਰਪੰਚ ਕੁਲਦੀਪ ਸਿੰਘ ਚੰਦਭਾਨ, ਡੀ ਟੀ ਐਫ਼ ਦੇ ਜ਼ਿਲ੍ਹਾ ਸਕੱਤਰ ਜਸਵਿੰਦਰ ਸਿੰਘ, ਕੰਟਰੈਕਟਰ ਵਰਕਰ ਯੂਨੀਅਨ ਦੇ ਗੁਰਵਿੰਦਰ ਸਿੰਘ, ਬੀ ਕੇ ਯੂ ਡਕੌਂਦਾ ਦੇ ਅਮਰਜੀਤ ਹਨੀ, ਸੁਖਪਾਲ ਖਿਆਲੀ ਵਾਲਾ, ਅਮੀ ਲਾਲ ਮਜ਼ਦੂਰ ਮੁਕਤੀ ਮੋਰਚਾ, ਰਜਿੰਦਰ ਸਿਵੀਆ, ਸਰਬਜੀਤ ਮੌੜ ਨੌਜਵਾਨ ਭਾਰਤ ਸਭਾ , ਸੱਤਪਾਲ ਸਿੰਘ, ਡਾ ਨਵਦੀਪ ਸਿੰਘ ਆਦਿ ਤੋਂ ਇਲਾਵਾ ਆਗੂਆਂ ਨੇ ਆਪਣੇ ਵਿਚਾਰ ਰੱਖੇ। ਸਟੇਜ ਸੰਚਾਲਨ ਦੀ ਕਾਰਵਾਈ ਜਸਵੀਰ ਸਿੰਘ ਆਕਲੀਆ ਨੇ ਨਿਭਾਈ ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ