Home Blog Page 707

ਨੌਜਵਾਨਾਂ ਨੂੰ ਸਮਰੱਥ ਬਣਾ ਰਹੇ ਹਾਂ: ਟਾਪਰ ਵਿਦਿਆਰਥੀਆਂ ਨੇ ਪ੍ਰਸ਼ਾਸਕੀ ਅਤੇ ਜਨਤਕ ਸੇਵਾਵਾਂ ਦਾ ਪਲੇਠਾ ਤਜਰਬਾ ਹਾਸਲ ਕੀਤਾ

0

👉ਡੀ.ਸੀਜ਼, ਸੀ.ਪੀ. ਅਤੇ ਐਸ.ਐਸ.ਪੀ. ਨੇ ਜ਼ਿਲ੍ਹੇ ਦੇ ਹੋਣਹਾਰ ਵਿਦਿਆਰਥੀਆਂ ਨਾਲ ਬਿਤਾਇਆ ਦਿਨ, ਪ੍ਰਸ਼ਾਸਕੀ ਕੰਮਕਾਜ ਤੋਂ ਕਰਵਾਇਆ ਜਾਣੂ
Punjab News:ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ “ਇੱਕ ਦਿਨ, ਡੀ.ਸੀ./ਐਸ.ਐਸ.ਪੀ. ਦੇ ਸੰਗ” ਪਹਿਲਕਦਮੀ ਤਹਿਤ ਸੂਬੇ ਦੇ ਸਰਕਾਰੀ ਸਕੂਲਾਂ ਦੇ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਟਾਪਰ ਵਿਦਿਆਰਥੀਆਂ ਨੇ ਅੱਜ ਉੱਚ ਅਧਿਕਾਰੀਆਂ ਡਿਪਟੀ ਕਮਿਸ਼ਨਰਾਂ, ਪੁਲਿਸ ਕਮਿਸ਼ਨਰਾਂ (ਸੀ.ਪੀਜ਼) ਅਤੇ ਸੀਨੀਅਰ ਸੁਪਰਡੈਂਟ ਪੁਲਿਸ (ਐਸ.ਐਸ.ਪੀਜ਼) ਨਾਲ ਇੱਕ ਦਿਨ ਬਿਤਾਇਆ ਜਿਸ ਨਾਲ ਉਹ ਆਪਣੀਆਂ ਇੱਛਾਵਾਂ ਨੂੰ ਹੋਰ ਦ੍ਰਿੜ੍ਹ ਕਰਨ ਸਣੇ ਜੀਵਨ ਵਿੱਚ ਵੱਡੇ ਸੁਪਨੇ ਦੇਖਣ ਲਈ ਪ੍ਰੇਰਿਤ ਹੋਏ।ਅੰਮ੍ਰਿਤਸਰ, ਜਲੰਧਰ, ਹੁਸ਼ਿਆਰਪੁਰ ਅਤੇ ਕਪੂਰਥਲਾ ਦੇ ਡਿਪਟੀ ਕਮਿਸ਼ਨਰਾਂ ਤੋਂ ਇਲਾਵਾ ਪੁਲਿਸ ਕਮਿਸ਼ਨਰ ਜਲੰਧਰ ਅਤੇ ਐਸ.ਐਸ.ਪੀ. ਕਪੂਰਥਲਾ ਨੇ ਟਾਪਰ ਵਿਦਿਆਰਥੀਆਂ ਨਾਲ ਇੱਕ ਦਿਨ ਬਿਤਾਇਆ ਅਤੇ ਉਨ੍ਹਾਂ ਨੂੰ ਪ੍ਰਸ਼ਾਸਨਿਕ, ਅਨੁਸ਼ਾਸਨ ਅਤੇ ਜਨਤਕ ਸੇਵਾਵਾਂ ਪ੍ਰਦਾਨ ਕਰਨ ਦਾ ਪ੍ਰਤੱਖ ਅਨੁਭਵ ਪ੍ਰਦਾਨ ਕੀਤਾ।ਇਨ੍ਹਾਂ ਆਈ.ਏ.ਐਸ. ਅਤੇ ਆਈ.ਪੀ.ਐਸ. ਅਧਿਕਾਰੀਆਂ ਨੇ ਵਿਦਿਆਰਥੀਆਂ ਨੂੰ ਆਪਣੇ ਨਿੱਜੀ ਸੰਘਰਸ਼ਾਂ, ਪ੍ਰਾਪਤੀਆਂ ਅਤੇ ਚੁਣੌਤੀਆਂ ਬਾਰੇ ਵੀ ਜਾਣੂ ਕਰਵਾਇਆ ਤਾਂ ਜੋ ਵਿਦਿਆਰਥੀਆਂ ਨੂੰ ਪ੍ਰਸ਼ਾਸਨ ਅਤੇ ਜਨਤਕ ਸੇਵਾ ਦੀ ਡੂੰਘੀ ਸੂਝ ਪ੍ਰਦਾਨ ਕੀਤੀ ਜਾ ਸਕੇ।

ਇਹ ਵੀ ਪੜ੍ਹੋ  ਜੰਡਿਆਲਾ ਗੁਰੂ ਕੌਂਸਲਰ ਕਤਲ ਕਾਂਡ: ਪੰਜਾਬ ਪੁਲਿਸ ਨੇ 8 ਘੰਟਿਆਂ ਅੰਦਰ ਸੁਲਝਾਇਆ ਮਾਮਲਾ, ਕਤਲ ਵਿੱਚ ਸ਼ਾਮਲ ਦੋਸ਼ੀ ਦਾ ਕੀਤਾ ਇਨਕਾਊਂਟਰ

ਜਲੰਧਰ ਦੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਜ਼ਿਲ੍ਹੇ ਦੇ 12ਵੀਂ ਜਮਾਤ ਦੇ ਟਾਪਰ (ਤਿੰਨੋਂ ਨਾਨ-ਮੈਡੀਕਲ ਦੇ ਵਿਦਿਆਰਥੀ) ਮਾਧਵੀ ਸਲਾਰੀਆ (99 ਫ਼ੀਸਦ), ਸਾਕਸ਼ੀ (98.60 ਫ਼ੀਸਦ) ਅਤੇ ਅਮਨਪ੍ਰੀਤ ਕੌਰ (98.40 ਫ਼ੀਸਦ) ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਡੀ.ਸੀ. ਦਫ਼ਤਰ, ਐਸ.ਡੀ.ਐਮ. ਕੋਰਟ, ਸੇਵਾ ਕੇਂਦਰ, ਸਬ-ਰਜਿਸਟਰਾਰ ਦਫ਼ਤਰ ਦਾ ਦੌਰਾ ਕਰਵਾਇਆ ਅਤੇ ਉਨ੍ਹਾਂ ਨੂੰ ਰਜਿਸਟ੍ਰੇਸ਼ਨ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ। ਇਸੇ ਤਰ੍ਹਾਂ ਪੁਲਿਸ ਕਮਿਸ਼ਨਰ, ਜਲੰਧਰ ਸ੍ਰੀਮਤੀ ਧਨਪ੍ਰੀਤ ਕੌਰ ਨੇ ਜ਼ਿਲ੍ਹੇ ਦੀਆਂ 10ਵੀਂ ਜਮਾਤ ਦੀਆਂ ਟਾਪਰ ਵਿਦਿਆਰਥਣਾਂ ਪ੍ਰੀਤੀ ਕੁਮਾਰੀ (97.85 ਫ਼ੀਸਦ), ਨਵਨੀਤ ਕੌਰ (97.54 ਫ਼ੀਸਦ) ਅਤੇ ਨੀਲੂ ਕੁਮਾਰੀ (97.54 ਫ਼ੀਸਦ) ਨਾਲ ਦਿਨ ਬਿਤਾਇਆ ਅਤੇ ਉਨ੍ਹਾਂ ਨੂੰ ਕਾਨੂੰਨ ਲਾਗੂਕਰਨ, ਜਨਤਕ ਕਾਨੂੰਨ-ਵਿਵਸਥਾ ਬਣਾਈ ਰੱਖਣ ਵਿੱਚ ਪੁਲਿਸ ਦੀ ਭੂਮਿਕਾ ਬਾਰੇ ਦੱਸਿਆ।ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਜ਼ਿਲ੍ਹੇ ਦੇ ਦਸਵੀਂ ਜਮਾਤ ਦੇ ਟਾਪਰ ਵਿਦਿਆਰਥੀਆਂ ਮੇਹਰਪ੍ਰੀਤ ਕੌਰ (99.38 ਫ਼ੀਸਦ), ਅਰਨੂਰਬੀਰ ਕੌਰ (98.30 ਫ਼ੀਸਦ) ਅਤੇ ਅਰਸ਼ਦੀਪ ਸਿੰਘ (97.84 ਫ਼ੀਸਦ) ਨਾਲ ਦਿਨ ਬਤਾਇਆ ਅਤੇ ਉਨ੍ਹਾਂ ਨੂੰ ਪ੍ਰਸ਼ਾਸਕੀ ਅਤੇ ਜਨਤਕ ਸੇਵਾ ਬਾਰੇ ਪ੍ਰਤੱਖ ਤਜਰਬਾ ਪ੍ਰਦਾਨ ਕੀਤਾ। ਆਪਣੀ ਰਿਹਾਇਸ਼ ‘ਤੇ ਦੁਪਹਿਰ ਦੇ ਖਾਣੇ ਮੌਕੇ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਡਿਪਟੀ ਕਮਿਸ਼ਨਰ ਬਣਨ ਤੱਕ ਦੇ ਆਪਣੇ ਸਫ਼ਰ ਨੂੰ ਵਿਦਿਆਰਥੀਆਂ ਨਾਲ ਸਾਂਝਾ ਕਰਦਿਆਂ ਸਖ਼ਤ ਮਿਹਨਤ ਦੀ ਮਹੱਤਤਾ ‘ਤੇ ਜ਼ੋਰ ਦਿੰਦਿਆਂ ਕਿਸੇ ਵੀ ਕਿਸਮ ਦੇ ਦਬਾਅ ਦੀ ਬਜਾਏ ਸਹੀ ਅਰਥਾਂ ਕਰਕੇ ਕਰੀਅਰ ਦੀ ਚੋਣ ਕਰਨ ਲਈ ਪ੍ਰੇਰਿਆ।

ਇਹ ਵੀ ਪੜ੍ਹੋ  ਕੈਨੇਡਾ ਅਧਾਰਤ ਸਮਗਲਰ ਦੇ ਤਿੰਨ ਕਾਰਕੁਨ 2.5 ਕਿਲੋ ਹੈਰੋਇਨ, 42 ਲੱਖ ਰੁਪਏ ਡਰੱਗ ਮਨੀ ਸਮੇਤ ਗ੍ਰਿਫ਼ਤਾਰ

ਉਨ੍ਹਾਂ ਕਿਹਾ ਕਿ ਅਸਲ ਕਮਾਈ ਸਿਰਫ਼ ਤਨਖ਼ਾਹ ਨੂੰ ਨਹੀਂ, ਸਗੋਂ ਆਪਣੇ ਮਨ ਦੀ ਸੰਤੁਸ਼ਟੀ ਨੂੰ ਮੰਨਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਪ੍ਰਸ਼ਾਸਨਿਕ ਸੇਵਾ ਤਹਿਤ ਸੇਵਾ ਕਰਨ ਨਾਲ ਉਨ੍ਹਾਂ ਨੂੰ ਆਪਣੇ ਆਪ ਤੋਂ ਉਪਰ ਉੱਠ ਕੇ ਕੁਝ ਕਰਨ ਅਤੇ ਦੂਜਿਆਂ ਦੀ ਮਦਦ ਕਰਕੇ ਆਪਣੇ ਤਰੀਕੇ ਨਾਲ ਬਦਲਾਅ ਲਿਆਉਣ ਦਾ ਮੌਕਾ ਮਿਲਿਆ ਜਿਸ ਨਾਲ ਉਨ੍ਹਾਂ ਨੂੰ ਬਹੁਤ ਸੰਤੁਸ਼ਟੀ ਮਿਲੀ।ਹੁਸ਼ਿਆਰਪੁਰ ਜ਼ਿਲ੍ਹੇ ਤੋਂ ਦਸਵੀਂ ਜਮਾਤ ਦੇ ਟਾਪਰ ਵਿਦਿਆਰਥੀ ਮਹਿਕਪ੍ਰੀਤ ਕੌਰ (98.46 ਫ਼ੀਸਦ), ਸੁਰੇਖਾ (98.30 ਫ਼ੀਸਦ) ਅਤੇ ਮੰਤਵਯ ਸਿੰਘ (96.61 ਫ਼ੀਸਦ) ਨੇ ਆਪਣਾ ਪੂਰਾ ਦਿਨ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਸ੍ਰੀਮਤੀ ਆਸ਼ਿਕਾ ਜੈਨ ਨਾਲ ਬਿਤਾਇਆ। ਡੀ.ਸੀ. ਨੇ ਉਨ੍ਹਾਂ ਨੂੰ ਨੌਕਰਸ਼ਾਹੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਕੰਮਕਾਜ, ਲੀਡਰਸ਼ਿਪ ਦੇ ਸਿਧਾਂਤਾਂ ਅਤੇ ਅਨੁਸ਼ਾਸਨ ਤੋਂ ਜਾਣੂ ਕਰਵਾਇਆ ਅਤੇ ਉਨ੍ਹਾਂ ਵਿੱਚ ਲੋਕ ਸੇਵਾ ਦੀ ਭਾਵਨਾ ਪੈਦਾ ਕੀਤੀ। ਕਪੂਰਥਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਕੁਮਾਰ ਪੰਚਾਲ ਨੇ ਆਪਣਾ ਦਿਨ 12ਵੀਂ ਜਮਾਤ ਦੀਆਂ ਜ਼ਿਲ੍ਹਾ ਟਾਪਰ ਵਿਦਿਆਰਥਣਾਂ ਅੰਕਿਤਾ ਸ਼ਰਮਾ, ਰਵਨੀਤ ਕੌਰ ਅਤੇ ਤਾਨੀਆ ਨਾਲ ਬਿਤਾਇਆ। ਇਸ ਦੌਰਾਨ ਉਨ੍ਹਾਂ ਨੇ ਆਪਣੇ ਆਈ.ਏ.ਐਸ. ਬਣਨ ਦੇ ਸਫ਼ਰ ਨੂੰ ਵਿਦਿਆਰਥੀਆਂ ਨਾਲ ਸਾਂਝਾ ਕੀਤਾ ਅਤੇ ਉਨ੍ਹਾਂ ਨੂੰ ਸਖ਼ਤ ਮਿਹਨਤ ਕਰਨ ਤੇ ਕਦੇ ਹਾਰ ਨਾ ਮੰਨਣ ਵਾਲਾ ਰਵੱਈਆ ਅਪਣਾਉਣ ਦੀ ਸਲਾਹ ਦਿੱਤੀ। ਇਸੇ ਤਰ੍ਹਾਂ ਐਸ.ਐਸ.ਪੀ. ਕਪੂਰਥਲਾ ਸ੍ਰੀ ਗੌਰਵ ਤੂਰਾ ਨੇ 10ਵੀਂ ਜਮਾਤ ਦੀਆਂ ਟਾਪਰ ਵਿਦਿਆਰਥਣਾਂ ਮਨਪ੍ਰੀਤ ਕੌਰ (96.77 ਫ਼ੀਸਦ), ਕਮਲਜੀਤ ਕੌਰ (96.46 ਫ਼ੀਸਦ) ਅਤੇ ਅੰਜਲੀ ਕੁਮਾਰੀ (95.84 ਫ਼ੀਸਦ) ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਆਪਣੇ ਚੁਣੇ ਹੋਏ ਖੇਤਰਾਂ ਵਿੱਚ ਮੱਲਾਂ ਮਾਰਨ ਲਈ ਉਤਸ਼ਾਹਿਤ ਕੀਤਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਸਾਬਕਾ ਮੈਨੇਜਰ ਜਗਤਾਰ ਸਿੰਘ ਖੋਸਾ ਨਮਿਤ ਅੰਤਿਮ ਅਰਦਾਸ ਹੋਈ

0

Bathinda News: ਹਿੰਦੁਸਤਾਨ ਟਰੈਕਟਰਜ਼ ਕੰਪਨੀ ਦੇ ਉੱਤਰੀ ਭਾਰਤ ਦੇ ਸਾਬਕਾ ਮੈਨੇਜਰ ਜਗਤਾਰ ਸਿੰਘ ਖੋਸਾ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਜਿੰਨ੍ਹਾਂ ਦੇ ਨਮਿੱਤ ਗੁਰਦੁਆਰਾ ਜੀਵਨ ਪ੍ਰਕਾਸ਼ ਮਾਡਲ ਮਾਡਲ ਟਾਊਨ ਬਠਿੰਡਾ ਵਿਖੇ ਜਗਤਾਰ ਸਿੰਘ ਖੋਸਾ ਨਮਿਤ ਅੰਤਿਮ ਅਰਦਾਸ ਹੋਈ। ਇਸ ਅਰਦਾਸ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਹਜ਼ੂਰੀ ਰਾਗੀ ਭਾਈ ਲਖਵਿੰਦਰ ਸਿੰਘ ਨੇ ਆਪਣੇ ਜਥੇ ਸਮੇਤ ਵੈਰਾਗਮਈ ਕੀਰਤਨ ਕੀਤਾ ਅਤੇ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਤੋਂ ਅਰਦਾਸੀਏ ਭਾਈ ਬਲਜੀਤ ਸਿੰਘ ਨੇ ਅੰਤਿਮ ਅਰਦਾਸ ਕੀਤੀ । ਮੂਲਰੂਪ ਵਿਚ ਜ਼ਿਲ੍ਹਾ ਗੰਗਾਨਗਰ ਦੀ ਤਹਿਸੀਲ ਕਰਨਪੁਰ ਦੇ ਪਿੰਡ 33 ਐੱਚ ਦੇ ਜੰਮਪਲ ਜਗਤਾਰ ਸਿੰਘ ਖੋਸਾ 1982 ਤੋਂ ਬਠਿੰਡਾ ਵਿਖੇ ਰਹਿ ਰਹੇ ਸਨ।

ਇਹ ਵੀ ਪੜ੍ਹੋ  ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤੀ ਗਈ Insta queen Amandip ਦੀ ਕੋਠੀ, ਥਾਰ ਤੇ ਬੁਲਟ ਫ਼੍ਰੀਜ਼

ਉਹ ਆਪਣੇ ਪਿੱਛੇ ਆਪਣੀ ਧਰਮਪਤਨੀ ਸਤਿੰਦਰਪਾਲ ਕੌਰ ਖੋਸਾ,ਦੋ ਬੇਟੇ ਹਸ਼ਮਤ ਸਿੰਘ ਖੋਸਾ ਤੇ ਰਹਿਮਤ ਸਿੰਘ ਖੋਸਾ ਸਮੇਤ ਇੱਕ ਧੀ ਡਾਕਟਰ ਨਵਜੋਤ ਕੌਰ ਖੋਸਾ ਨੂੰ ਛੱਡ ਗਏ। ਇਸ ਮੌਕੇ ਬਠਿੰਡਾ ਦੇ ਸੀਨੀਅਰ ਪੁਲਿਸ ਕਪਤਾਨ ਅਮਨੀਤ ਕੌਂਡਲ ਆਈ ਪੀ ਐੱਸ, ਸਰਗੁਣ ਸ਼ੁਕਲਾ ਆਈ.ਪੀ.ਐੱਸ, ਸੰਦੀਪ ਗਰਗ ਆਈ.ਪੀ.ਐੱਸ, ਅਮਿਤ ਗਰੋਵਰ ਐਡੀਸ਼ਨਲ ਰਜਿਸਟਰਾਰ ਪੰਜਾਬ ਅਤੇ ਹਰਿਆਣਾ ਹਾਈਕੋਰਟ, ਓਲੰਪੀਅਨ ਅਵਨੀਤ ਕੌਰ ਸਿੱਧੂ, ਅਮਰਿੰਦਰ ਕੌਰ ਪੀ.ਸੀ.ਐੱਸ, ਸਾਬਕਾ ਮੇਅਰ ਬਲਜੀਤ ਸਿੰਘ ਬੀੜ ਬਹਿਮਣ ਸਮੇਤ ਵੱਖ-ਵੱਖ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂ, ਕਈ ਅਫ਼ਸਰ ਸਾਹਿਬਾਨ ਤੇ ਸ਼ਹਿਰ ਦੀਆਂ ਸਤਿਕਾਰਤ ਸ਼ਖ਼ਸੀਅਤਾਂ ਹਾਜ਼ਰ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਟਰੱਕ ਤੇ ਬਲੈਰੋ ਗੱਡੀ ਵਿਚਕਾਰ ਟੱਕਰ ਦੌਰਾਨ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਹੋਈ ਦਰਦਨਾਕ ਮੌ+ਤ

Firozpur/Fazilka News:ਸੋਮਵਾਰ ਬਾਅਦ ਦੁਪਿਹਰ ਫ਼ਾਜਲਿਕਾ-ਫ਼ਿਰੋਜਪੁਰ ਸੜਕ ’ਤੇ ਪਿੰਡ ਲੱਖੋ ਕੀ ਬਹਿਰਾਮ ਨਜਦੀਕ ਹੋਏ ਇੱਕ ਭਿਆਨਕ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨਾਂ ਦਾ ਮੋਟਰਸਾਈਕਲ ਇੱਕ ਤੇਜ ਰਫ਼ਤਾਰ ਟਰੱਕ ਤੇ ਬਲੈਰੋ ਗੱਡੀ ਵਿਚਕਾਰ ਹੋਏ ਭਿਆਨਕ ਹਾਦਸੇ ਦੀ ਚਪੇਟ ਵਿਚ ਆ ਗਿਆ।ਇਸ ਹਾਦਸੇ ਦਾ ਪਤਾ ਲੱਗਦੇ ਹੀ ਪੁਲਿਸ ਮੌਕੇ ’ਤੇ ਪੁੱਜੀ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਸਿਵਲ ਹਸਪਤਾਲ ਦੇ ਮੁਰਦਾਘਰ ਅਤੇ ਜਖ਼ਮੀਆਂ ਨੂੰ ਇਲਾਜ਼ ਲਈ ਪਹੁੰਚਾਇਆ।

ਇਹ ਵੀ ਪੜ੍ਹੋ  ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤੀ ਗਈ Insta queen Amandip ਦੀ ਕੋਠੀ, ਥਾਰ ਤੇ ਬੁਲਟ ਫ਼੍ਰੀਜ਼

ਸੂਚਨਾ ਮੁਤਾਬਕ ਫ਼ਾਜਲਿਕਾ ਵੱਲ ਜਾ ਰਹੇ ਟਰੱਕ ਤੇ ਫ਼ਿਰੋਜਪੁਰ ਵੱਲ ਜਾ ਰਹੀ ਬਲੈਰੋ ਗੱਡੀ ਵਿਚਕਾਰ ਇਹ ਆਹਮੋ ਸਾਹਮਣੇ ਟੱਕਰ ਹੋਈ। ਇਹ ਟੱਕਰ ਇੰਨ੍ਹੀਂ ਜਬਰਦਸਤ ਸੀ ਕਿ ਬਲੈਰੋ ਗੱਡੀ ਪਿਛਾਂਹ ਘੁੰਮ ਗਈ ਤੇ ਪਿੱਛੋਂ ਤੋਂ ਆ ਰਹੇ ਮੋਟਰਸਾਈਕਲ ਵਿਚ ਵੱਜੀ। ਜਿਸ ਕਾਰਨ ਇਸ ਮੋਟਰਸਾਈਕਲ ’ਤੇ ਸਵਾਰ ਤਿੰਨ ਨੌਜਵਾਨਾਂ ਵਿਚੋਂ 2 ਦੀ ਮੌਕੇ ’ਤੇ ਹੀ ਮੌਤ ਹੋ ਗਈ ਤੇ ਇੱਕ ਗੰਭੀਰ ਜਖ਼ਮੀ ਹੋ ਗਿਆ। ਇਸਤੋਂ ਇਲਾਵਾ ਬਲੈਰੋ ਗੱਡੀ ਵਿਚ ਸਵਾਰ ਦੋ ਜਣੇ ਵੀ ਜਖ਼ਮੀ ਹੋ ਗਏ। ਮ੍ਰਿਤਕਾਂ ਵਿਚੋਂ ਇੱਕ ਨੌਜਵਾਨ ਦੀ ਪਹਿਚਾਣ ਗੁਰਪ੍ਰੀਤ ਸਿੰਘ 27 ਸਾਲ ਵਾਸੀ ਗੁਰੂਹਰਸਹਾਏ ਵਜੋਂ ਹੋਈ ਹੈ। ਪੁਲਿਸ ਅਧਿਕਾਰੀਆਂ ਵੱਲੋਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਮੇਜਰ ਸਿੰਘ ਢਿੱਲੋਂ ਬਣੇ ਨਰੂਆਣਾ ਸਹਿਕਾਰੀ ਖੇਤੀਬਾੜੀ ਸਭਾ ਦੇ ਪ੍ਰਧਾਨ

0

Bathinda News: ਜ਼ਿਲ੍ਹੇ ਦੇ ਪਿੰਡ ਨਰੂਆਣਾ ਦੇ ਅਹੁੱਦੇਦਾਰਾਂ ਦੀ ਅੱਜ ਸੋਮਵਾਰ ਨੂੰ ਹੋਈ ਚੋਣ ਦੇ ਵਿਚ ਮੇਜਰ ਸਿੰਘ ਢਿੱਲੋ ਨੂੰ ਪ੍ਰਧਾਨ ਚੁਣਿਆ ਗਿਆ। 9 ਮੈਂਬਰੀ ਕਾਰਜ਼ਕਾਰਨੀ ਦੀ ਇਸ ਚੋਣ ਨੂੰ ਨੇਪਰੇ ਚਾੜਣ ਦੇ ਲਈ ਸਹਿਕਾਰਤਾ ਵਿਭਾਗ ਦੇ ਵੱਲੋਂ ਇੰਸਪੈਕਟਰ ਮਨਦੀਪ ਕੌਰ ਵਿਸ਼ੇਸ ਤੌਰ ’ਤੇ ਪੁੱਜੇ ਹੋਏ ਸਨ। ਹਲਕਾ ਵਿਧਾਇਕ ਅਮਿਤ ਰਤਨ ਦੇ ਯਤਨਾ ਸਦਕਾ ਹੋਈ ਇਸ ਚੋਣ ਵਿਚ ਮੇਜਰ ਸਿੰਘ ਢਿੱਲੋਂ ਤੋਂ ਇਲਾਵਾ  ਮੀਤ ਪ੍ਰਧਾਨ ਸਤਬੀਰ ਸਿੰਘ ਚਹਿਲ ਸਹਿਤ ਬਲਦੇਵ ਸਿੰਘ, ਸੁਖਵੰਤ ਸਿੰਘ, ਇੰਦਰਜੀਤ ਕੌਰ ਅਤੇ ਸੁਖਪਾਲ ਕੌਰ ਸੋਸਾਇਟੀ ਦੀ ਕਾਰਜ਼ਕਾਰਨੀ ਦੇ ਮੈਂਬਰ ਚੁਣੇ ਗਏ।

ਇਹ ਵੀ ਪੜ੍ਹੋ  ਕੈਨੇਡਾ ਅਧਾਰਤ ਸਮਗਲਰ ਦੇ ਤਿੰਨ ਕਾਰਕੁਨ 2.5 ਕਿਲੋ ਹੈਰੋਇਨ, 42 ਲੱਖ ਰੁਪਏ ਡਰੱਗ ਮਨੀ ਸਮੇਤ ਗ੍ਰਿਫ਼ਤਾਰ

ਨਵੇਂ ਚੁਣੇ ਗਏ ਪ੍ਰਧਾਨ ਮੇਜਰ ਸਿੰਘ ਢਿੱਲੋਂ ਆਮ ਆਦਮੀ ਪਾਰਟੀ ਨਾਲ ਸਬੰਧਤ ਹਨ, ਜਿਸਦੇ ਚੱਲਦੇ ਇਸ ਚੋਣ ਦੌਰਾਨ ਲਖਵੀਰ ਸਿੰਘ ਮਾਨ ਬਲਾਕ ਪ੍ਰਧਾਨ ਤੇ ਚੇਅਰਮੈਨ ਮਾਰਕੀਟ ਕਮੇਟੀ ਸੰਗਤ, ਬਲਜੀਤ ਸਿੰਘ ਢਿੱਲੋਂ ਨਰੂਆਣਾ, ਗੁਰਦੀਪ ਸਿੰਘ ਢਿੱਲੋਂ ਨਰੂਆਣਾ, ਸ਼ਿੰਦਾ ਨੰਦਗੜ੍ਹ ਯੂਥ ਪ੍ਰਧਾਨ, ਸੀਨੀਅਰ ਆਗੂ ਹਰਤੇਜ ਸਿੰਘ ਘੁੱਦਾ, ਬਹਾਦਰ ਸਿੰਘ ਫੁੱਲੋ ਮਿੱਠੀ , ਸੰਦੀਪ ਸਿੰਘ ਧਾਲੀਵਾਲ ਚੱਕ ਅਤਰ ਸਿੰਘ ਵਾਲਾ, ਕੁਲਵੀਰ ਸਿੰਘ ਸਾਬਕਾ ਬਲਾਕ ਪ੍ਰਧਾਨ ਨੰਦਗੜ੍ਹ, ਗੁਰਵਿੰਦਰ ਸਿੰਘ ਸਾਬਕਾ ਬਲਾਕ ਪ੍ਰਧਾਨ ਨੰਦਗੜ੍ਹ,

ਇਹ ਵੀ ਪੜ੍ਹੋ  ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤੀ ਗਈ Insta queen Amandip ਦੀ ਕੋਠੀ, ਥਾਰ ਤੇ ਬੁਲਟ ਫ਼੍ਰੀਜ਼

ਬਲਵਿੰਦਰ ਸਿੰਘ ਫੁੱਲੋ ਮਿੱਠੀ, ਰੋਹਣ ਮੱਟੂ ਸਰਪੰਚ, ਕੁਲਦੀਪ ਸਿੰਘ ਸਿਵੀਆਂ, ਤਲਵਿੰਦਰ ਸਿੰਘ ਢਿੱਲੋ, ਬਿੰਦਰ ਸਰਪੰਚ ਰਾਏ ਕੇ, ਜਸਵੀਰ ਸਿੰਘ ਪੱਪੂ ਨੰਬਰਦਾਰ, ਹਰਦੀਪ ਸਿੰਘ ਰਾਏ ਕੇ , ਚਰਨਜੀਤ ਸਿੰਘ ਸਰਪੰਚ ਰਾਏ ਕੇ,ਬਲਾਕ ਪ੍ਰਧਾਨ ਖੁਸ਼ੀ ਰਾਏ ਕੇ, ਕੋਆਪਰੇਟਿਵ ਸੋਸਾਇਟੀ ਪ੍ਰਧਾਨ ਕਾਲਾ ਬੰਬੀਹਾ, ਅਮਨਦੀਪ ਚੁੱਘੇੇ ਨੰਬਰਦਾਰ ਕੋਟ ਗੁਰੂ, ਤਰਸੇਮ ਪਥਰਾਲਾ ਅਤੇ ਆਮ ਆਦਮੀ ਪਾਰਟੀ ਦੇ ਸਮੂਹ ਪੁਰਾਣੇ ਵਰਕਰਾਂ ਨੇ ਇਸ ਚੋਣ ’ਤੇ ਖੁਸ਼ੀ ਦਾ ਇਜ਼ਹਾਰ ਕੀਤਾ ਅਤੇ ਵਧਾਈਆਂ ਭੇਜੀਆਂ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਪੰਜਾਬ ਦੇ ਸਕੂਲਾਂ ਵਿੱਚ 2 ਤੋਂ 30 ਜੂਨ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ

0

Chandigarh News:ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਸੂਬੇ ਭਰ ਦੇ ਸਾਰੇ ਸਕੂਲਾਂ ਵਿੱਚ 2 ਜੂਨ ਤੋਂ 30 ਜੂਨ, 2025 ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਹੈ।ਉਨ੍ਹਾਂ ਕਿਹਾ ਕਿ ਇਸ ਸਮੇਂ ਦੌਰਾਨ ਸੂਬੇ ਦੇ ਸਾਰੇ ਸਰਕਾਰੀ, ਸਹਾਇਤਾ ਪ੍ਰਾਪਤ, ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲ ਬੰਦ ਰਹਿਣਗੇ।

ਇਹ ਵੀ ਪੜ੍ਹੋ  ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤੀ ਗਈ Insta queen Amandip ਦੀ ਕੋਠੀ, ਥਾਰ ਤੇ ਬੁਲਟ ਫ਼੍ਰੀਜ਼

ਸਿੱਖਿਆ ਮੰਤਰੀ ਨੇ ਵਿਦਿਆਰਥੀਆਂ ਨੂੰ ਇਸ ਸਮੇਂ ਦੀ ਸਹੀ ਵਰਤੋਂ ਕਰਦਿਆਂ ਪੜ੍ਹਾਈ ਦੇ ਨਾਲ-ਨਾਲ ਹੋਰ ਉਸਾਰੂ ਗਤੀਵਿਧੀਆਂ, ਜਿਨ੍ਹਾਂ ਨਾਲ ਗਿਆਨ ਤੇ ਹੁਨਰ ਵਿੱਚ ਵਾਧਾ ਹੁੰਦਾ ਹੋਵੇ, ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਇਹ ਛੁੱਟੀਆਂ ਵਿਦਿਆਰਥੀਆਂ ਅਤੇ ਸਟਾਫ਼ ਨੂੰ ਗਰਮੀ ਦੇ ਇਸ ਮਹੀਨੇ ਦੌਰਾਨ ਲੋੜੀਂਦੀ ਰਾਹਤ ਪ੍ਰਦਾਨ ਕਰਨਗੀਆਂ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਜ਼ਿਲ੍ਹਾ ਸੈਨਿਕ ਬੋਰਡ ਦੀ ਤਿਮਾਹੀ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਅਭਿਜੀਤ ਕਪਲਿਸ਼ ਨੇ ਸਾਬਕਾ ਸੈਨਿਕਾਂ ਦੀ ਸੁਣੀਆਂ ਮੁਸ਼ਕਿਲਾਂ

0

Muktsar News:ਜ਼ਿਲ੍ਹਾ ਸੈਨਿਕ ਬੋਰਡ ਸ੍ਰੀ ਮੁਕਤਸਰ ਸਾਹਿਬ ਦੀ ਤਿਮਾਹੀ ਮੀਟਿੰਗ ਦੀ ਸ਼ੁਰੂਆਤ ਅੱਜ ਡਿਪਟੀ ਕਮਿਸ਼ਨਰ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲ੍ਹਾ ਸੈਨਿਕ ਬੋਰਡ ਅਭਿਜੀਤ ਕਪਲਿਸ਼ ਦੀ ਪ੍ਰਧਾਨਗੀ ਹੇਠ ਹੋਈ ਅਤੇ ਸਾਬਕਾ ਸੈਨਿਕਾਂ ਨੂੰ ਪੇਸ਼ ਆ ਰਹੀਆਂ ਸਮਿੱਸਆਵਾਂ ਬਾਰੇ ਵਿਚਾਰ ਚਰਚਾ ਕੀਤੀ ਗਈ।ਡਿਪਟੀ ਕਮਿਸ਼ਨਰ ਨੇ ਮੀਟਿੰਗ ਦੌਰਾਨ ਹਾਜ਼ਰ ਸਾਬਕਾ ਸੈਨਿਕਾਂ ਦੀਆਂ ਮੁਸ਼ਕਿਲਾਂ ਜਿਵੇਂ ਕਿ ਨਜਾਇਜ਼ ਕਬਜ਼ਾ, ਸੀ.ਐਸ.ਡੀ. ਕੰਟੀਨ ਨਾ ਹੋਣਾ, ਅਸਲਾ ਲਾਇਸੰਸ ਜਾਰੀ ਕਰਨ ਬਾਰੇ, ਈ.ਸੀ.ਐਚ.ਐਸ. ਵਿੱਚ ਐਕਸ-ਰੇ ਮਸ਼ੀਨ ਸਬੰਧੀ, ਸਿਵਲ ਦਫ਼ਤਰਾਂ ਵਿੱਚ ਆ ਰਹੀਆਂ ਮੁਸ਼ਕਿਲਾਂ, ਸਿੰਚਾਈ ਲਈ ਮੋਟਰ ਕੁਨੈਕਸ਼ਨ, ਆਦਿ ਸੁਣੀਆਂ ਅਤੇ ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਸਾਬਕਾ ਸੈਨਿਕ ਨੂੰ ਕੋਈ ਵੀ ਸਮੱਸਿਆ ਆਉਂਦੀ ਹੈ ਤਾਂ ਉਹ ਜ਼ਿਲ੍ਹਾ ਸੈਨਿਕ ਬੋਰਡ ਜਾਂ ਜ਼ਿਲ੍ਹਾ ਪ੍ਰਸਾਸ਼ਨ ਨਾਲ ਕਿਸੇ ਸਮੇਂ ਵੀ ਰਾਬਤਾ ਕਾਇਮ ਕਰ ਸਕਦੇ ਹਨ ਅਤੇ ਉਨ੍ਹਾਂ ਸਾਬਕਾ ਸੈਨਿਕਾਂ ਦੀ ਭਰੋਸਾ ਦਵਾਇਆ ਕਿ ਉਨ੍ਹਾਂ ਦੀ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ।

ਇਹ ਵੀ ਪੜ੍ਹੋ  ਪੰਜਾਬ ਸਰਕਾਰ ਵੱਲੋਂ ਰਾਜਪੁਰਾ ਵਾਸੀਆਂ ਲਈ ਪੀਣ ਵਾਲੇ ਸਾਫ਼ ਪਾਣੀ ਦਾ ਵੱਡਾ ਤੋਹਫ਼ਾ

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਾਬਕਾ ਸੈਨਿਕ ਬੋਰਡ ਵੱਲੋਂ ਝੰਡਾ ਫੰਡ ਦਿਵਸ ਦੌਰਾਨ ਇਕੱਤਰ ਰਾਸ਼ੀ ਵਿੱਚੋਂ ਤਿੰਨ ਲਾਭਪਾਤਰੀਆਂ ਨੂੰ ਪੰਜ ਹਜ਼ਾਰ ਰੁਪਏ ਪ੍ਰਤੀ ਲਾਭਪਾਤਰੀ ਦੇ ਹਿਸਾਬ ਨਾਲ ਚੈੱਕ ਵੀ ਤਕਸੀਮ ਕੀਤੇ ਅਤੇ ਉਨ੍ਹਾਂ ਸਬੰਧਤ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਝੰਡਾ ਫੰਡ ਇਕੱਤਰ ਕਰਕੇ ਜ਼ਿਲ੍ਹਾ ਸੈਨਿਕ ਬੋਰਡ ਸ੍ਰੀ ਮੁਕਤਸਰ ਸਾਹਿਬ ਕੋਲ ਜ਼ਮ੍ਹਾਂ ਕਰਵਾਉਣ ਤਾਂ ਜੋ ਲੋੜਵੰਦ ਲਾਭਪਾਤਰੀਆਂ ਨੂੰ ਮਾਲੀ ਸਹਾਇਤਾ ਪ੍ਰਦਾਨ ਕੀਤੀ ਜਾ ਸਕੇ।ਇਸ ਮੌਕੇ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਰਿਟਾ. ਕਮਾਂਡਰ ਸ੍ਰੀ ਦਿਲਪ੍ਰੀਤ ਸਿੰਘ ਕੰਗ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਝੰਡਾ ਦਿਵਸ ਫੰਡ ਦੌਰਾਨ ਵੱਖ-ਵੱਖ ਵਿਭਾਗਾਂ ਤੋਂ ਰਾਸ਼ੀ ਇਕੱਤਰ ਕੀਤੀ ਜਾਂਦੀ ਹੈ ਅਤੇ ਇਸ ਰਾਸ਼ੀ ਵਿੱਚੋਂ ਲੋੜਵੰਦ ਲਾਭਪਾਤਰੀਆਂ ਨੂੰ ਵੀਹ ਹਜ਼ਾਰ ਰੁਪਏ ਤੱਕ ਮਾਲੀ ਸਹਾਇਤਾ ਪ੍ਰਦਾਨ ਕਰਨ ਦੀ ਤਜਵੀਜ ਹੈ। ਉਨ੍ਹਾਂ ਕਿਹਾ ਕਿ ਸਾਬਕਾ ਸੈਨਿਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਅਤੇ ਪ੍ਰਸਾਸ਼ਨ ਦੇ ਧਿਆਨ ਵਿੱਚ ਲਿਆਉਣ ਲਈ ਅੱਗੇ ਵੀ ਇਸ ਤਰ੍ਹਾਂ ਦੀਆਂ ਮੀਟਿੰਗਾਂ ਜਾਰੀ ਰਹਿਣਗੀਆਂ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਗੁਰਪ੍ਰੀਤ ਸਿੰਘ ਥਿੰਦ, ਰਿਟਾ. ਕਰਨਲ ਪੀ.ਐਸ. ਸੰਧੂ, ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਾਬਕਾ ਸੈਨਿਕ ਹਾਜ਼ਰ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਜੰਡਿਆਲਾ ਗੁਰੂ ਕੌਂਸਲਰ ਕਤਲ ਕਾਂਡ: ਪੰਜਾਬ ਪੁਲਿਸ ਨੇ 8 ਘੰਟਿਆਂ ਅੰਦਰ ਸੁਲਝਾਇਆ ਮਾਮਲਾ, ਕਤਲ ਵਿੱਚ ਸ਼ਾਮਲ ਦੋਸ਼ੀ ਦਾ ਕੀਤਾ ਇਨਕਾਊਂਟਰ

0

👉ਜੰਡਿਆਲਾ ਗੁਰੂ ਕੌਂਸਲਰ ਦੇ ਕਤਲ ਪਿੱਛੇ ਵਿਦੇਸ਼ ਅਧਾਰਿਤ ਕਿਸ਼ਨ ਗੈਂਗ ਦਾ ਹੱਥ; ਗਲਾਕ ਪਿਸਤੌਲ ਸਮੇਤ ਚਾਰ ਕਾਬੂ: ਡੀਜੀਪੀ ਗੌਰਵ ਯਾਦਵ
Amritsar News:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਿੱਢੀ ਮੁਹਿੰਮ ਦੌਰਾਨ ਇੱਕ ਵੱਡੀ ਸਫਲਤਾ ਵਿੱਚ, ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਜੰਡਿਆਲਾ ਗੁਰੂ ਦੇ ਕੌਂਸਲਰ ਹਰਜਿੰਦਰ ਸਿੰਘ ਉਰਫ਼ ਬਾਹਮਣ ਦੇ ਕਤਲ ਵਿੱਚ ਸ਼ਾਮਲ ਵਿਦੇਸ਼ ਅਧਾਰਤ ਕਿਸ਼ਨ ਗੈਂਗ ਦੇ ਚਾਰ ਕਾਰਕੁਨਾਂ ਨੂੰ ਗ੍ਰਿਫ਼ਤਾਰ ਕਰਕੇ ਇਸ ਸੰਗਠਿਤ ਅਪਰਾਧ ਨੈੱਟਵਰਕ ਦਾ ਪਰਦਾਫਾਸ਼ ਕਰ ਦਿੱਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਜੋਬਨਜੀਤ ਸਿੰਘ ਉਰਫ ਜੋਬਨ (22) ਵਾਸੀ ਪਿੰਡ ਨੰਗਲ ਗੁਰੂ, ਅੰਮ੍ਰਿਤਸਰ; ਅਮਿਤ (19) ਵਾਸੀ ਘੋੜੇ ਸ਼ਾਹ, ਜੰਡਿਆਲਾ; ਗੁਰਪ੍ਰੀਤ ਸਿੰਘ ਉਰਫ ਡੌਨ (18) ਵਾਸੀ ਨਵਾਂਕੋਟ, ਅੰਮ੍ਰਿਤਸਰ ਅਤੇ ਗੁਰਪ੍ਰੀਤ ਸਿੰਘ ਉਰਫ ਗੋਪੀ (22) ਵਾਸੀ ਮੁਹੱਲਾ ਸ਼ੇਖੂਪੁਰਾ, ਜੰਡਿਆਲਾ ਗੁਰੂ ਵਜੋਂ ਹੋਈ ਹੈ।

ਇਹ ਵੀ ਪੜ੍ਹੋ  ਕੈਨੇਡਾ ਅਧਾਰਤ ਸਮਗਲਰ ਦੇ ਤਿੰਨ ਕਾਰਕੁਨ 2.5 ਕਿਲੋ ਹੈਰੋਇਨ, 42 ਲੱਖ ਰੁਪਏ ਡਰੱਗ ਮਨੀ ਸਮੇਤ ਗ੍ਰਿਫ਼ਤਾਰ

ਪੁਲਿਸ ਟੀਮਾਂ ਨੇ ਇੱਕ 9 ਐਮ.ਐਮ. ਗਲਾਕ ਪਿਸਤੌਲ ਬਰਾਮਦ ਕਰਨ ਦੇ ਨਾਲ ਨਾਲ ਉਨ੍ਹਾਂ ਦੇ ਇੱਕ ਐਕਟਿਵਾ ਸਕੂਟਰ ਅਤੇ ਇੱਕ ਮੋਟਰਸਾਈਕਲ ਜੋ ਅਪਰਾਧ ਵਿੱਚ ਵਰਤੇ ਗਏ ਸਨ, ਨੂੰ ਵੀ ਜ਼ਬਤ ਕੀਤਾ ਹੈ।ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ 8 ਘੰਟਿਆਂ ਦੇ ਅੰਦਰ ਹੀ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਚਾਰ ਗੈਂਗ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਹਰਜਿੰਦਰ ਸਿੰਘ ਉਰਫ਼ ਬਾਹਮਣ (ਨਗਰ ਕੌਂਸਲਰ, ਜੰਡਿਆਲਾ ਗੁਰੂ) ਦੇ ਕਤਲ ਕੇਸ ਨੂੰ ਤੇਜ਼ੀ ਨਾਲ ਸੁਲਝਾ ਲਿਆ ਗਿਆ ਹੈ।ਇਸ ਆਪਰੇਸ਼ਨ ਨੂੰ ਅੰਤਰ-ਗੈਂਗ ਦੁਸ਼ਮਣੀ ਅਤੇ ਸੰਗਠਿਤ ਅਪਰਾਧ ‘ਤੇ ਕੀਤੀ ਜਾ ਰਹੀ ਕਾਰਵਾਈ ਤਹਿਤ ਅਹਿਮ ਕਦਮ ਦੱਸਦਿਆਂ, ਡੀਜੀਪੀ ਨੇ ਕਿਹਾ ਕਿ ਹੋਰ ਮੈਂਬਰਾਂ ਦੀ ਪਛਾਣ ਕਰਨ ਅਤੇ ਗਿਰੋਹ ਦੇ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ।ਇਸ ਆਪ੍ਰੇਸ਼ਨ ਦੇ ਵੇਰਵੇ ਸਾਂਝੇ ਕਰਦਿਆਂ, ਪੁਲਿਸ ਕਮਿਸ਼ਨਰ (ਸੀਪੀ) ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਤਕਨੀਕੀ ਅਤੇ ਖੁਫੀਆ ਸੂਹ ‘ਤੇ ਕਾਰਵਾਈ ਕਰਦਿਆਂ ਪੁਲਿਸ ਟੀਮਾਂ ਨੇ ਤਰਨਤਾਰਨ ਦੇ ਪਿੰਡ ਧੂੰਦਾ ਤੋਂ ਜੋਬਨਜੀਤ, ਅੰਮ੍ਰਿਤਸਰ ਦੇ ਮਾਹਣਾ ਸਿੰਘ ਰੋਡ ਨਜਦੀਕੀ ਹੋਟਲ ਤੋਂ ਗੁਰਪ੍ਰੀਤ ਉਰਫ ਡੌਨ ਅਤੇ ਅਮਿਤ ਨੂੰ ਗ੍ਰਿਫ਼ਤਾਰ ਕੀਤਾ ਹੈ।

ਇਹ ਵੀ ਪੜ੍ਹੋ  ਪੰਜਾਬ ਪੁਲਿਸ ਵੱਲੋਂ ਅਹਿਮਦਾਬਾਦ ਤੋਂ ਅੱਤਵਾਦੀ ਅਰਸ਼ ਡੱਲਾ ਦਾ ਸਾਥੀ ਗ੍ਰਿਫ਼ਤਾਰ

ਉਨ੍ਹਾਂ ਦੱਸਿਆ ਕਿ ਫਤਿਹਪੁਰ ਨਜਦੀਕ ਪੁਲਿਸ ਵੱਲੋਂ ਪਿੱਛਾ ਕਰਨ ਦੌਰਾਨ, ਦੋਸ਼ੀ ਗੁਰਪ੍ਰੀਤ ਸਿੰਘ ਉਰਫ਼ ਗੋਪੀ ਨੇ ਪੁਲਿਸ ਪਾਰਟੀ ‘ਤੇ ਗੋਲੀਬਾਰੀ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਸਵੈ-ਰੱਖਿਆ ਵਿੱਚ, ਐਸਐਚਓ ਛੇਹਰਟਾ ਨੇ ਆਪਣੇ ਸਰਵਿਸ ਹਥਿਆਰ ਨਾਲ ਜਵਾਬੀ ਕਾਰਵਾਈ ਕੀਤੀ, ਜਿਸ ਦੇ ਚਲਦਿਆਂ ਗੋਪੀ ਦੀ ਸੱਜੀ ਲੱਤ ਵਿੱਚ ਗੋਲੀ ਲੱਗ ਗਈ। ਉਨ੍ਹਾਂ ਅੱਗੇ ਦੱਸਿਆ ਕਿ ਦੋਸ਼ੀ ਨੂੰ ਤੁਰੰਤ ਡਾਕਟਰੀ ਦੇਖਭਾਲ ਲਈ ਸਿਵਲ ਹਸਪਤਾਲ, ਅੰਮ੍ਰਿਤਸਰ ਭੇਜ ਦਿੱਤਾ ਗਿਆ ਅਤੇ ਇਸ ਵੇਲੇ ਉਹ ਜ਼ੇਰੇ ਇਲਾਜ ਹੈ।ਸੀਪੀ ਨੇ ਕਿਹਾ ਕਿ ਦੋਸ਼ੀ ਗੁਰਪ੍ਰੀਤ ਗੋਪੀ ਅਪਰਾਧਿਕ ਪਿਛੋਕੜ ਵਾਲਾ ਮੁਲਜ਼ਮ ਹੈ ਅਤੇ ਉਸ ਵਿਰੁੱਧ ਐਨਡੀਪੀਐਸ ਐਕਟ ਤਹਿਤ ਮਾਮਲੇ ਦਰਜ ਹਨ। ਉਨ੍ਹਾਂ ਅੱਗੇ ਕਿਹਾ ਕਿ ਹਾਲ ਹੀ ਵਿੱਚ, ਗੁਰਪ੍ਰੀਤ ਸਿੰਘ ਉਰਫ਼ ਗੋਪੀ ਦੀ ਮਾਂ ਅਤੇ ਭਾਬੀ ਤੋਂ ਵੀ ਡਰੱਗ ਮਾਮਲੇ ਵਿੱਚ ਪੁੱਛਗਿੱਛ ਕੀਤੀ ਗਈ ਸੀ।ਇਸ ਸਬੰਧੀ ਐਫਆਈਆਰ ਨੰਬਰ 98 ਮਿਤੀ 25/05/2025 ਨੂੰ ਅੰਮ੍ਰਿਤਸਰ ਦੇ ਥਾਣਾ ਛੇਹਰਟਾ ਵਿਖੇ ਭਾਰਤੀ ਨਿਆ ਸੰਹਿਤਾ ਦੀ ਧਾਰਾ 103, 61(2), 351, 191(2), 191(3) ਅਤੇ 190 ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਪਹਿਲਾਂ ਹੀ ਦਰਜ ਕੀਤੀ ਜਾ ਚੁੱਕੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

ਡੀਸੀ ਨੇ ਸਹਿਕਾਰ-ਸੇ-ਸਮਰਿਧੀ ਸਕੀਮ ਅਧੀਨ ਗਠਿਤ ਕੀਤੀਆਂ ਕਮੇਟੀਆਂ ਨਾਲ ਕੀਤੀ ਮੀਟਿੰਗ

0

Bathinda News: ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਸਹਿਕਾਰ-ਸੇ-ਸਮਰਿਧੀ ਸਕੀਮ ਅਧੀਨ ਗਠਿਤ ਕੀਤੀਆਂ ਡੀ.ਸੀ.ਡੀ.ਸੀ, ਜੇ.ਡਬਲਿਊ.ਸੀ ਅਤੇ ਡੀ.ਸੀ.ਡੀ.ਸੀ-ਆਈ.ਵਾਈ.ਸੀ ਦੀਆਂ ਕਮੇਟੀਆ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਮੌਕੇ ਉਹਨਾਂ ਅਧਿਕਾਰੀਆਂ ਨੂੰ ਲੋੜੀਦੇ ਦਿਸ਼ਾ-ਨਿਰਦੇਸ਼ ਵੀ ਦਿੱਤੇ।

ਇਹ ਵੀ ਪੜ੍ਹੋ Big Breaking; ਨਸ਼ਾ ਤਸਕਰੀ ‘ਚ ਜ਼ਮਾਨਤ ‘ਤੇ ਆਈ ‘Insta queen’ ਵਿਜੀਲੈਂਸ ਨੇ ਚੁੱਕੀ

ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਸੰਬੰਧਿਤ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਕੰਪਿਊਟਰਾਈਜੇਸ਼ਨ ਆਫ ਪੈਕਸ ਤਹਿਤ ਜਿਲ੍ਹੇ ਅਧੀਨ ਵਰਕਿੰਗ 195 ਖੇਤੀਬਾੜੀ ਸਭਾਵਾਂ ਵਿੱਚੋ ਜਿਲ੍ਹੇ ਦੀਆਂ 118 ਸਭਾਵਾਂ ਨੂੰ ਰੋਜਾਨਾਂ ਡੇ-ਐਂਡ ਕਰਵਾਉਣਾ ਸੁਨਿਸ਼ਚਿਤ ਕਰਨਾ ਯਕੀਨੀ ਬਣਾਇਆ ਜਾਵੇ ਅਤੇ ਵੱਧ ਤੋਂ ਵੱਧ ਸਭਾਵਾਂ ਨੂੰ ਹੈਂਡਓਵਰ ਕਰਕੇ ਟੀਚੇ ਪ੍ਰਾਪਤ ਕੀਤੇ ਜਾਣ।

ਇਹ ਵੀ ਪੜ੍ਹੋ ਥਾਣੇਦਾਰ ਤੋਂ ਬਾਅਦ ਨੌਜਵਾਨ ਦੀ ਮੌਤ ਦੇ ਮਾਮਲੇ ’ਚ CIA Staff Bathinda ਦੇ ਤਿੰਨ ਹੋਰ ਮੁਲਾਜਮ ਨਾਮਜਦ

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਹਦਾਇਤ ਕਰਦਿਆ ਕਿਹਾ ਕਿ ਸੈਂਟਰ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਜਿਲ੍ਹੇ ਵਿੱਚ ਕੁੱਲ 25 ਦੁੱਧ ਉਤਪਾਦਕ ਸਭਾਵਾਂ ਅਤੇ 01 ਮੱਛੀ ਪਾਲਣ ਸਭਾ ਰਜਿਸਟਰ ਤੋਂ ਇਲਾਵਾ ਬਕਾਇਆ ਰਹਿੰਦੇ ਪਿੰਡ ਜਿੱਥੇ ਕੋਈ ਵੀ ਦੁੱਧ ਉਤਪਾਦਕ ਸਭਾ ਰਜਿਸਟਰ ਨਹੀਂ ਹੈ, ਨੂੰ ਸਹਿਕਾਰੀ ਸਭਾਵਾਂ ਨਾਲ ਜੋੜਨ ਦੀ ਕਾਰਵਾਈ ਮੁਕੰਮਲ ਕੀਤੀ ਜਾਵੇ।

ਇਹ ਵੀ ਪੜ੍ਹੋ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤੀ ਗਈ Insta queen Amandip ਦੀ ਕੋਠੀ, ਥਾਰ ਤੇ ਬੁਲਟ ਫ਼੍ਰੀਜ਼

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੂੰ ਹਦਾਇਤ ਕਰਦਿਆਂ ਕਿਹਾ ਕਿ ਸਹਿਕਾਰੀ ਸਭਾਵਾਂ ਨੂੰ ਗ੍ਰਾਮ ਪੰਚਾਇਤ ਤੋਂ ਲੀਜ ‘ਤੇ ਜਮੀਨ ਮਹੱਈਆ ਕਰਵਾਈ ਜਾਵੇ ਤਾਂ ਜੋ ਘੱਟੋਂ-ਘੱਟ 02 ਸਭਾਵਾਂ ਗੁਦਾਮਾ ਦੀ ਉਸਾਰੀ ਕਰਵਾ ਸਕਣ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਮੈਡਮ ਕੰਚਨ, ਉਪ ਰਜਿਸਟਰਾਰ ਸਹਿਕਾਰੀ ਸਭਾਵਾਂ ਤਾਜੇਸ਼ਵਰ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਆਦਿ ਹਾਜ਼ਰ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਡਾ. ਰਵਜੋਤ ਸਿੰਘ ਨੇ ਨਗਰ ਨਿਗਮਾਂ ਦੇ ਪ੍ਰਬੰਧਾ ਦਾ ਲਿਆ ਜਾਇਜ਼ਾ; ਬਰਸਾਤਾਂ ਤੋਂ ਪਹਿਲਾਂ ਸੀਵਰੇਜ਼ਾਂ ਦੀ ਸਫਾਈ ਯਕੀਨੀ ਬਣਾਉਣ ਦੇ ਦਿੱਤੇ ਨਿਰਦੇਸ਼

0

Chandigarh News:ਪੰਜਾਬ ਦੀ ਮਾਨ ਸਰਕਾਰ ਸੂਬੇ ਦੇ ਸ਼ਹਿਰ ਵਾਸੀਆਂ ਨੂੰ ਬਿਹਤਰ ਨਾਗਰਿਕ ਸਹੂਲਤਾਂ ਮੁਹੱਈਆ ਕਰਵਾਉਣ ਲਈ ਲਗਾਤਾਰ ਕਦਮ ਚੁੱਕ ਰਹੀ ਹੈ। ਇਹ ਪ੍ਰਗਟਾਵਾ ਕਰਦਿਆਂ ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਨੇ ਕਿਹਾ ਕਿ ਬਰਸਾਤਾਂ ਤੋਂ ਪਹਿਲਾਂ ਸੀਵਰੇਜ਼ਾਂ ਦੀ ਚੰਗੀ ਤਰ੍ਹਾਂ ਸਫਾਈ ਕਰਨੀ ਯਕੀਨੀ ਬਣਾਈ ਜਾਵੇ।ਅੱਜ ਇੱਥੇ ਮਿਊਂਸੀਪਲ ਭਵਨ ਵਿਖੇ ਵੱਖ-ਵੱਖ ਮਿਊਂਸੀਪਲ ਕਾਰਪੋਰੇਸ਼ਨਾਂ ਦੇ ਸਬੰਧਤ ਵਿਧਾਇਕਾਂ, ਮੇਅਰਾਂ ਅਤੇ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਡਾ. ਰਵਜੋਤ ਸਿੰਘ ਨੇ ਸੂਬਾ ਸਰਕਾਰ ਦੀ ਵਚਨਬੱਧਤਾ ਦੁਹਰਾਉਂਦਿਆਂ ਵਿਭਾਗ ਦੇ ਸਮੂਹ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਮੁੱਚੇ ਪ੍ਰਗਤੀ ਅਧੀਨ ਪ੍ਰਾਜੈਕਟਾਂ ਨੂੰ ਤੈਅ ਸਮੇਂ ਸੀਮਾਂ ਅੰਦਰ ਮੁਕੰਮਲ ਕਰਨਾ ਯਕੀਨੀ ਬਣਾਇਆ ਜਾਵੇ।

ਇਹ ਵੀ ਪੜ੍ਹੋ  ਕੈਨੇਡਾ ਅਧਾਰਤ ਸਮਗਲਰ ਦੇ ਤਿੰਨ ਕਾਰਕੁਨ 2.5 ਕਿਲੋ ਹੈਰੋਇਨ, 42 ਲੱਖ ਰੁਪਏ ਡਰੱਗ ਮਨੀ ਸਮੇਤ ਗ੍ਰਿਫ਼ਤਾਰ

ਸਥਾਨਕ ਸਰਕਾਰਾਂ ਮੰਤਰੀ ਨੇ ਅਧਿਕਾਰੀਆਂ ਤੋਂ ਬਰਸਾਤਾਂ ਦੇ ਸੀਜਨ ਤੋਂ ਪਹਿਲਾਂ ਸਮੁੱਚੀਆਂ ਤਿਆਰੀਆਂ ਦੀ ਰਿਪੋਰਟ ਲਈ ਅਤੇ ਅਧਿਕਾਰੀਆਂ ਨੂੰ ਸਮੇਂ ਸਿਰ ਸ਼ਹਿਰਾਂ ਦੇ ਸੀਵਰੇਜਾਂ ਦੀ ਸੁਚੱਜੀ ਸਫਾਈ ਯਕੀਨੀ ਬਣਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਬਰਸਾਤੀ ਮੌਸਮ ਦੌਰਾਨ ਬਰਸਾਤਾਂ ਦਾ ਪਾਣੀ ਸੀਵਰੇਜ ਦੇ ਪਾਣੀ ਵਿੱਚ ਮਿਕਸ ਹੋ ਕੇ ਸੜਕਾਂ ਅਤੇ ਗਲੀਆ ਵਿੱਚ ਨਾ ਆਵੇ। ਸ਼ਹਿਰ ਵਾਸੀਆਂ ਨੂੰ ਸਾਫ ਪੀਣ ਵਾਲਾ ਪਾਣੀ ਅਤੇ ਸੁਚੱਜੇ ਸਫਾਈ ਪ੍ਰਬੰਧ ਮੁਹੱਈਆ ਕਰਵਾਉਣੇ ਯਕੀਨੀ ਬਣਾਉਣ ‘ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਕੋਲ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਘਾਟ ਨਹੀਂ ਹੈ। ਉਨ੍ਹਾਂ ਨਗਰ ਨਿਗਮਾਂ ਨੂੰ ਲੋੜੀਂਦੇ ਵਿਕਾਸ ਕਾਰਜਾਂ ਸਬੰਧੀ ਮੁਕੰਮਲ ਤਜਵੀਜ਼ ਤਿਆਰ ਕਰਕੇ ਮੁੱਖ ਦਫਤਰ ਨੂੰ ਭੇਜਣ ਲਈ ਵੀ ਕਿਹਾ।

ਇਹ ਵੀ ਪੜ੍ਹੋ  ‘ਆਪ’ ਸਰਕਾਰ ਦੀ ਨਾਜਾਇਜ਼ ਸ਼ਰਾਬ ਪ੍ਰਤੀ ‘ਜ਼ੀਰੋ ਟੋਲਰੇਂਸ’: ਹਰਪਾਲ ਚੀਮਾ

ਮੰਤਰੀ ਨੇ ਕਿਹਾ ਕਿ ਸ਼ਹਿਰਾਂ ਵਿੱਚ ਆਵਾਰਾ ਕੁੱਤਿਆਂ ਦੀ ਵੱਧ ਰਹੀ ਗਿਣਤੀ ਨੂੰ ਰੋਕਣ ਲਈ ਸਮੂਹ ਅਧਿਕਾਰੀ ਆਪਣੇ-ਆਪਣੇ ਖੇਤਰ ਅਧੀਨ ਐਨੀਮਲ ਬਰਥ ਕੰਟਰੋਲ ਨੂੰ ਰੋਕਣ ਲਈ ਏ.ਬੀ.ਸੀ ਪ੍ਰੋਗਰਾਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾਵੇ।ਇਸ ਮੀਟਿੰਗ ਵਿੱਚ ਵਿਧਾਇਕ ਬ੍ਰਮ ਸ਼ੰਕਰ ਜਿੰਪਾ, ਡਾ. ਅਮਨਦੀਪ ਕੌਰ ਅਰੋੜਾ, ਅਮਨਸ਼ੇਰ ਸਿੰਘ ਸ਼ੈਰੀ ਕਲਸੀ ਅਤੇ ਅਰੁਣ ਨਾਰੰਗ ਤੋਂ ਇਲਾਵਾ ਸਥਾਨਕ ਸਰਕਾਰਾਂ ਵਿਭਾਗ ਦੇ ਡਾਇਰੈਕਟਰ ਗੁਰਪ੍ਰੀਤ ਸਿੰਘ ਖਹਿਰਾ, ਪੀ.ਐਮ.ਆਈ.ਡੀ.ਸੀ ਦੇ ਸੀ.ਈ.ਓ ਦੀਪਤੀ ਉੱਪਲ ਅਤੇ ਸਥਾਨਕ ਸਰਕਾਰਾਂ ਵਿਭਾਗ ਅਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਕੈਬਨਿਟ ਸਬ-ਕਮੇਟੀ ਵੱਲੋਂ 8 ਮੁਲਾਜ਼ਮ ਯੂਨੀਅਨਾਂ ਨਾਲ ਮੀਟਿੰਗ,ਜਾਇਜ਼ ਮੁੱਦਿਆਂ ਦੇ ਜਲਦੀ ਹੱਲ ਦਾ ਦਿੱਤਾ ਭਰੋਸਾ

Chandigarh News:ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਕੈਬਨਿਟ ਸਬ-ਕਮੇਟੀ ਨੇ ਅੱਜ 8 ਵੱਖ-ਵੱਖ ਮੁਲਾਜ਼ਮ ਯੂਨੀਅਨ ਦੇ ਨੁਮਾਇੰਦਿਆਂ ਨਾਲ ਮੀਟਿੰਗਾਂ ਕੀਤੀ ਤਾਂ ਜੋ ਉਨ੍ਹਾਂ ਦੇ ਜਾਇਜ਼ ਮੁੱਦਿਆਂ ‘ਤੇ ਚਰਚਾ ਕਰਦਿਆਂ ਇੰਨ੍ਹਾਂ ਨੂੰ ਜਲਦੀ ਤੋਂ ਜਲਦੀ ਹੱਲ ਕੀਤਾ ਜਾ ਸਕੇ।ਮੀਟਿੰਗ ਵਿੱਚ ਹਿੱਸਾ ਲੈਣ ਵਾਲੀਆਂ ਮੁਲਾਜ਼ਮ ਯੂਨੀਅਨਾਂ ਵਿੱਚ ‘ਬੇਰੂਜ਼ਗਰ ਸਾਂਝਾ ਮੋਰਚਾ ਪੰਜਾਬ’, ‘3704 ਅਧਿਆਪਕ ਯੂਨੀਅਨ’, ‘ਮੈਰੀਟੋਰੀਅਸ ਟੀਚਰਜ਼ ਯੂਨੀਅਨ’, ‘ਏ.ਆਈ.ਈ ਕੱਚੇ ਅਧਿਆਪਕ ਯੂਨੀਅਨ ਸੈਸ਼ਨ 2012-14′, ’10 ਸਾਲ ਸੇਵਾ ਪੂਰੀ ਕਰ ਚੁਕੇ ਕੱਚੇ ਅਧਿਆਪਕ ਯੂਨੀਅਨ’, ‘ਬੇਰੂਜ਼ਗਰ 646, ਪੀਟੀਆਈ (2011) ਅਧਿਆਪਕ ਯੂਨੀਅਨ’, ‘ਪੀਡਬਲਯੂਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ’, ਅਤੇ ‘ਆਲ ਪੰਜਾਬ ਡੀਐਸਟੀ/ਸੀਟੀਐਸ ਕੰਟਰੈਕਟ/ਗੈਸਟ ਫੈਕਲਟੀ ਇੰਸਟ੍ਰਕਟਰ ਯੂਨੀਅਨ’ ਸ਼ਾਮਲ ਸਨ।

ਇਹ ਵੀ ਪੜ੍ਹੋ  ਪੰਜਾਬ ਪੁਲਿਸ ਵੱਲੋਂ ਅਹਿਮਦਾਬਾਦ ਤੋਂ ਅੱਤਵਾਦੀ ਅਰਸ਼ ਡੱਲਾ ਦਾ ਸਾਥੀ ਗ੍ਰਿਫ਼ਤਾਰ

ਪੰਜਾਬ ਸਕੱਤਰੇਤ ਸਥਿਤ ਵਿੱਤ ਮੰਤਰੀ ਦੇ ਦਫ਼ਤਰ ਵਿਖੇ ਹੋਈਆਂ ਇੰਨ੍ਹਾਂ ਮੀਟਿੰਗਾਂ ਨੇ ਮੁਲਾਜ਼ਮ ਯੂਨੀਅਨਾਂ ਨੂੰ ਆਪਣੀਆਂ ਮੰਗਾਂ ਅਤੇ ਮੁੱਦੇ ਸਾਂਝੇ ਕਰਨ ਲਈ ਇੱਕ ਮਹੱਤਵਪੂਰਨ ਪਲੇਟਫਾਰਮ ਪ੍ਰਦਾਨ ਕੀਤਾ।ਲਗਭਗ 3 ਘੰਟੇ ਤੱਕ ਚੱਲੀਆਂ ਇੰਨ੍ਹਾਂ ਮੀਟਿੰਗਾਂ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਯੂਨੀਅਨ ਆਗੂਆਂ ਨਾਲ ਵਿਸਥਾਰ ਵਿੱਚ ਚਰਚਾ ਕੀਤੀ ਅਤੇ ਸਬੰਧਤ ਅਧਿਕਾਰੀਆਂ ਤੋਂ ਯੂਨੀਅਨਾਂ ਦੇ ਮੁੱਦਿਆਂ ਬਾਰੇ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਲਈ। ਉਨ੍ਹਾਂ ਅਧਿਕਾਰੀਆਂ ਨੂੰ ਮੁਲਾਜ਼ਮ ਯੂਨੀਅਨਾਂ ਦੀਆਂ ਜਾਇਜ਼ ਮੰਗਾਂ ਨੂੰ ਜਲਦੀ ਤੋਂ ਜਲਦੀ ਹੱਲ ਕਰਨ ਦੇ ਨਿਰਦੇਸ਼ ਦਿੱਤੇ। ‘ਆਪ’ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੇ ਮੁੱਦਿਆਂ ‘ਤੇ ਗੰਭੀਰ ਕਾਰਵਾਈ ਲਈ ਯੂਨੀਅਨ ਆਗੂਆਂ ਨੇ ਵਿੱਤ ਮੰਤਰੀ ਦਾ ਧੰਨਵਾਦ ਕੀਤਾ ਅਤੇ ਖੁਸ਼ਗਵਾਰ ਮਾਹੌਲ ਵਿੱਚ ਹੋਈਆਂ ਮੀਟਿੰਗਾਂ ਦੀ ਸ਼ਲਾਘਾ ਕੀਤੀ।

ਇਹ ਵੀ ਪੜ੍ਹੋ  ਕੈਨੇਡਾ ਅਧਾਰਤ ਸਮਗਲਰ ਦੇ ਤਿੰਨ ਕਾਰਕੁਨ 2.5 ਕਿਲੋ ਹੈਰੋਇਨ, 42 ਲੱਖ ਰੁਪਏ ਡਰੱਗ ਮਨੀ ਸਮੇਤ ਗ੍ਰਿਫ਼ਤਾਰ

ਮੀਟਿੰਗ ਵਿੱਚ ‘ਬੇਰੁਜ਼ਗਾਰ ਸਾਂਝਾ ਮੋਰਚਾ ਪੰਜਾਬ’ ਤੋਂ ਕਨਵੀਨਰ ਜਸਵੰਤ ਸਿੰਘ ਘੁਬਾਇਆ, ਰਮਨ ਕੁਮਾਰ ਮਲੋਟ ਤੇ ਹਰਜਿੰਦਰ ਸਿੰਘ ਝੁਨੀਰ, ‘3704 ਅਧਿਆਪਕ ਯੂਨੀਅਨ’ ਤੋਂ ਸੂਬਾ ਪ੍ਰਧਾਨ ਹਰਜਿੰਦਰ ਸਿੰਘ, ਯਾਦਵਿੰਦਰ ਸਿੰਘ, ਜਗਜੀਵਨਜੋਤ ਸਿੰਘ, ‘ਮੈਰੀਟੋਰੀਅਸ ਟੀਚਰਜ਼ ਯੂਨੀਅਨ’ ਤੋਂ ਸੀਨੀਅਰ ਮੀਤ ਪ੍ਰਧਾਨ ਡਾ: ਟੀਨਾ, ਡਾ: ਅਜੇ ਸ਼ਰਮਾ ਤੇ ਦਵਿੰਦਰ ਸਿੰਘ, ‘ਏ.ਆਈ.ਈ ਕੱਚੇ ਅਧਿਆਪਕ ਯੂਨੀਅਨ ਸੈਸ਼ਨ 2012-14′ ਤੋਂ ਸੂਬਾ ਪ੍ਰਧਾਨ ਤਜਿੰਦਰ ਕੌਰ ਤੇ ਮੰਜੂ ਸ਼ਰਮਾ, ’10 ਸਾਲ ਸੇਵਾ ਪੂਰੀ ਕਰ ਚੁਕੇ ਕੱਚੇ ਅਧਿਆਪਕ ਯੂਨੀਅਨ’ ਤੋਂ ਸੂਬਾ ਪ੍ਰਧਾਨ ਜਸਪਾਲ ਸਿੰਘ ਅਤੇ ਜਨਰਲ ਸਕੱਤਰ ਬਲਜਿੰਦਰ ਮੁਕਤਸਰ, ‘ਬੇਰੂਜ਼ਗਰ 646, ਪੀਟੀਆਈ (2011) ਅਧਿਆਪਕ ਯੂਨੀਅਨ’ ਤੋਂ ਗੁਰਲਾਭ ਸਿੰਘ, ਸੀ.ਪੀ.ਸ਼ਰਮਾ ਅਤੇ ਵਕੀਲ ਰਾਮ, ‘ਪੀਡਬਲਯੂਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ’ ਤੋਂ ਮੱਖਣ ਸਿੰਘ ਵਾਹਿਦਪੁਰੀ ਤੇ ਬਲਜਿੰਦਰ ਸਿੰਘ, ਅਤੇ ‘ਆਲ ਪੰਜਾਬ ਡੀਐਸਟੀ/ਸੀਟੀਐਸ ਕੰਟਰੈਕਟ/ਗੈਸਟ ਫੈਕਲਟੀ ਇੰਸਟ੍ਰਕਟਰ ਯੂਨੀਅਨ’ ਤੋਂ ਸੰਦੀਪ ਸਿੰਘ, ਕਿਰਨਦੀਪ ਸਿੰਘ ਅਤੇ ਨੀਨਾ ਰਾਣੀ ਨੇ ਯੂਨੀਅਨਾਂ ਦਾ ਪੱਖ ਪੇਸ਼ ਕੀਤਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ