Home Blog Page 706

ਸਤਸੰਗ ’ਚ ਪਹੁੰਚੇ ਇੱਕ ਹੀ ਪ੍ਰਵਾਰ ਦੇ 7 ਜੀਆਂ ਵੱਲੋਂ ਜ਼ਹਿਰੀਲੀ ਚੀਜ਼ ਖਾ ਕੇ ਆਤਮਹੱਤਿਆ

0

Panchkula News: ਬੀਤੀ ਸ਼ਾਮ ਹਰਿਆਣਾ ਦੇ ਪੰਚਕੁੂਲਾ ’ਚ ਵਾਪਰੀ ਇੱਕ ਦਿਲ-ਕੰਬਾਊ ਘਟਨਾ ਦੇ ਵਿਚ ਸਤਸੰਗ ’ਚ ਆਏ ਇੱਕ ਪ੍ਰਵਾਰ ਵੱਲੋਂ ਜ਼ਹਿਰੀਲੀ ਵਸਤੂ ਖ਼ਾ ਕੇ ਸਮੂਹਿਕ ਆਤਮਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ। ਮਰਨ ਵਾਲਿਆਂ ਵਿਚ ਤਿੰਨ ਬੱਚਿਆਂ ਸਹਿਤ ਸੱਤ ਜਣੇ ਸ਼ਾਮਲ ਹਨ। ਮ੍ਰਿਤਕ ਪ੍ਰਵਾਰ ਦੇ ਮੁੱਖ ਮੈਂਬਰ ਪ੍ਰਵੀਨ ਮਿੱਤਲ (42) ਵਾਸੀ ਦੇਹਰਾਦੂਨ ਵਜੋਂ ਹੋਈ ਹੈ, ਜੋਕਿ ਇੱਕ ਵਪਾਰੀ ਦਸਿਆ ਜਾ ਰਿਹਾ। ਮੁਢਲੀ ਜਾਣਕਾਰੀ ਮੁਤਾਬਕ ਪ੍ਰਵਾਰ ਸਿਰ ਕਰਜ਼ੇ ਦਾ ਭਾਰੀ ਬੋਝ ਸੀ ਜਿਸਦੇ ਚੱਲਦੇ ਉਨ੍ਹਾਂ ਵੱਲੋਂ ਇਹ ਕਦਮ ਚੁੱਕਿਆ ਗਿਆ।

ਇਹ ਵੀ ਪੜ੍ਹੋ  ਬਠਿੰਡਾ ’ਚ ਘਰੇਲੂ ਕਲੈਸ਼ ਦੇ ਚੱਲਦਿਆਂ ਪਤਨੀ ਨੇ ਪਤੀ ਨੂੰ ਦਹੀ ’ਚ ਮਿਲਾ ਕੇ ਦਿੱਤਾ ਜ਼ਹਿਰ; ਪਤੀ ਦੀ ਹਾਲਾਤ ਨਾਜ਼ੁਕ

ਹਾਲਾਂਕਿ ਪੁਲਿਸ ਇਸ ਗੱਲ ਦੀ ਪੜਤਾਲ ਕਰ ਰਹੀ ਹੈ ਕਿ ਪ੍ਰਵਾਰ ਦੇ ਸਾਰੇ ਜੀਆਂ ਨੇ ਸਹਿਮਤੀ ਨਾਲ ਇਹ ਖ਼ਤਰਨਾਕ ਕਦਮ ਚੁੱਕਿਆ ਹੈ ਜਾਂ ਫ਼ਿਰ ਇਕ ਸੋਚੀ ਸਮਝੀ ਰਣਨੀਤੀ ਤਹਿਤ ਸਭ ਨੂੰ ਖ਼ਤਮ ਕੀਤਾ ਗਿਆ। ਫ਼ਿਲਹਾਲ ਪੁਲਿਸ ਨੂੰ ਇਸ ਪ੍ਰਵਾਰ ਦੇ ਮੈਂਬਰਾਂ ਦੀਆਂ ਲਾਸ਼ ਪੰਚਕੂਲਾ ਦੇ ਸੈਕਟਰ 27 ਵਿੱਚ ਇੱਕ ਘਰ ਦੇ ਬਾਹਰ ਸੜਕ ਉਪਰ ਖੜੀ ਕਾਰ ਵਿੱਚੋਂ ਮਿਲੀਆਂ ਹਨ। ਇਹ ਵੀ ਦਸਿਆ ਜਾ ਰਿਹਾ ਕਿ ਪੜਤਾਲ ਦੌਰਾਨ ਪੁਲਿਸ ਨੂੰ ਇੱਕ ਸੁਸਾਈਡ ਨੋਟ ਵੀ ਮਿਲਿਆ ਹੈ, ਜਿਸ ਵਿਚ ਕਰਜ਼ੇ ਦੀ ਗੱਲ ਸਾਹਮਣੇ ਆਈ ਹੈ। ਮ੍ਰਿਤਕਾਂ ਵਿਚ ਪ੍ਰਵੀਨ ਮਿੱਤਲ ਤੋਂ ਇਲਾਵਾ ਉਸਦੇ ਮਾਤਾ ਪਿਤਾ, ਪਤਨੀ ਤੇ ਤਿੰਨ ਬੱਚੇ (ਦੋ ਲੜਕੀਆਂ ਤੇ ਇੱਕ ਲੜਕਾ) ਸ਼ਾਮਲ ਹੈ ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਅੰਮ੍ਰਿਤਸਰ ਦੇ ਮਜੀਠਾ ਇਲਾਕੇ ’ਚ ਹੋਇਆ ਜਬਰਦਸਤ ਧਮਾਕਾ,ਇੱਕ ਨੌਜਵਾਨ ਹੋਇਆ ਜਖ਼ਮੀ

0

Amritsar News:ਅੰਮ੍ਰਿਤਸਰ ਇਲਾਕੇ ’ਚ ਇੱਕ ਬਲਾਸਟ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਧਮਾਕੇ ਵਿਚ ਇੱਕ ਨੌਜਵਾਨ ਦੇ ਵੀ ਜਖ਼ਮੀ ਹੋਣ ਦੀ ਖ਼ਬਰ ਵੀ ਮਿਲੀ ਹੈ। ਘਟਨਾ ਦਾ ਪਤਾ ਲੱਗਦੇ ਹੀ ਪੁਲਿਸ ਵਿਭਾਗ ਦੇ ਉਚ ਅਧਿਕਾਰੀ ਮੌਕੇ ’ਤੇ ਪੁੱਜ ਗਏ ਹਨ। ਮੁਢਲੀ ਜਾਣਕਾਰੀ ਮੁਤਾਬਕ ਅੰਮ੍ਰਿਤਸਰ ਸ਼ਹਿਰਦੇ ਮਜੀਠਾ ਰੋਡ ’ਤੇ ਪਿੰਡ ਨੁਸ਼ਿਹਾਰਾ ਕੋਲ ਇਹ ਧਮਾਕਾ ਹੋਇਆ ਦਸਿਆ ਜਾ ਰਿਹਾ। ਇਹ ਧਮਾਕਾ ਮੈਰਿਜ਼ ਪੈਲੇਸ ਦੇ ਬਿਲਕੁਲ ਨਾਲ ਹੀ ਹੋਇਆ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਬਠਿੰਡਾ ’ਚ ਘਰੇਲੂ ਕਲੈਸ਼ ਦੇ ਚੱਲਦਿਆਂ ਪਤਨੀ ਨੇ ਪਤੀ ਨੂੰ ਦਹੀ ’ਚ ਮਿਲਾ ਕੇ ਦਿੱਤਾ ਜ਼ਹਿਰ; ਪਤੀ ਦੀ ਹਾਲਾਤ ਨਾਜ਼ੁਕ

0

Bathinda News:ਜ਼ਿਲ੍ਹਾ ਬਠਿੰਡਾ ਦੇ ਥਾਣਾ ਬਾਲਿਆਵਾਲੀ ਅਧੀਨ ਆਉਂਦੇ ਪਿੰਡ ਦੋਲਤਪੁਰਾ ’ਚ ਬੀਤੇ ਕੱਲ ਇਕ ਵਾਪਰੀ ਅਣਹੋਣੀ ਘਟਨਾ ਦੇ ਵਿੱਚ ਇੱਕ ਕਲਯੁਗੀ ਪਤਨੀ ਵੱਲੋਂ ਆਪਣੇ ਪਤੀ ਨੂੰ ਮਾਰਨ ਦੇ ਲਈ ਦਹੀ ਦੇ ਵਿਚ ਜ਼ਹਿਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਦਹੀ ਖਾਂਦੇ ਹੀ ਪਤੀ ਦੀ ਹਾਲਾਤ ਗੰਭੀਰ ਹੋਗਈ, ਜਿਸਨੂੰ ਉਸਦੇ ਦੂਜੇ ਪ੍ਰਵਾਰ ਵਾਲਿਆਂ ਵੱਲੋਂ ਇੱਕ ਪ੍ਰਾਈਵੇਟ ਹਸਪਤਾਲ ਵਿਚ ਦਾਖ਼ ਕਰਵਾਇਆ ਗਿਆ, ਜਿੱਥੇ ਉਸਦੀ ਹਾਲਾਤ ਗੰਭੀਰ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ ਟਰੱਕ ਤੇ ਬਲੈਰੋ ਗੱਡੀ ਵਿਚਕਾਰ ਟੱਕਰ ਦੌਰਾਨ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਹੋਈ ਦਰਦਨਾਕ ਮੌ+ਤ

ਘਟਨਾ ਦੀ ਪੁਸ਼ਟੀ ਕਰਦਿਆਂ ਥਾਣਾ ਬਾਲਿਆਵਾਲੀ ਦੇ ਮੁਖੀ ਇੰਸਪੈਕਟਰ ਬਲਤੇਜ ਸਿੰਘ ਨੇ ਇਸ ਵੈਬਸਾਈਟ ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਇਸ ਸਬੰਘ ਵਿਚ ਗੁਰਵਿੰਦਰ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਦੋਲਤਪੁਰਾ ਵੱਲੋਂ ਪੁਲਿਸ ਕੋਲ ਸਿਕਾਇਤ ਕੀਤੀ ਗਈ ਸੀ, ਜਿਸਦੇ ਆਧਾਰ ’ਤੇ ਉਸਦੀ ਪਤਨੀ ਕਿਰਨਜੀਤ ਕੌੋਰ ਵਿਰੁਧ ਬੀਐਨਐਸ ਦੀ ਧਾਰਾ 123 ਤਹਿਤ ਕੇਸ ਦਰਜ਼ ਕੀਤਾ ਗਿਆ ਹੈ। ਉਨ੍ਹਾਂ ਦਸਿਆ ਕਿ ਮੁਢਲੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਦੋਨਾਂ ਦਾ ਵਿਆਹ ਕਰੀਬ 17-18 ਸਾਲ ਪਹਿਲਾਂ ਹੋਇਆ ਸੀ ਤੇ ਇੱਕ ਲੜਕਾ ਵੀ ਹੈ ਪ੍ਰੰਤੂ ਪਤੀ-ਪਤਨੀ ਵਿਚਕਾਰ ਅਣਬਣ ਰਹਿੰਦੀ ਸੀ ਤੇ ਪਤਨੀ ਵੱਲੋਂ ਆਪਣੇ ਪਤੀ ਖਿਲਾਫ਼ ਪਹਿਲਾਂ ਪਰਚਾ ਵੀ ਦਰਜ਼ ਕਰਵਾਇਆ ਗਿਆ ਸੀ ਪ੍ਰੰਤੂ ਬਾਅਦ ਵਿਚ ਪੰਚਾਇਤੀ ਰਾਜ਼ੀਨਾਮੇ ਕਾਰਨ ਉਹ ਮੁੜ ਸਹੁਰੇ ਘਰ ਆ ਗਈ। ਇਸਦੇ ਬਾਵਜੂੁਦ ਦੋਨਾਂ ਵਿਚਕਾਰ ਲੜਾਈ ਹੋਣ ਕਾਰਨ ਉਹ ਕਦੇ ਪੇਕੇ ਚਲੀ ਜਾਂਦੀ ਸੀ ਤੇ ਕਦੇ ਸਹੁਰੇ ਆ ਜਾਂਦੀ ਸੀ।

ਇਹ ਵੀ ਪੜ੍ਹੋ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤੀ ਗਈ Insta queen Amandip ਦੀ ਕੋਠੀ, ਥਾਰ ਤੇ ਬੁਲਟ ਫ਼੍ਰੀਜ਼

ਥਾਣਾ ਮੁਖੀ ਮੁਤਾਬਕ ਮੁਦਈ ਦੀ ਸਿਕਾਇਤ ਮੁਤਾਬਕ 26 ਮਈ ਨੂੰ ਜਦ ਗੁਰਵਿੰਦਰ ਸਿੰਘ ਖੇਤੋਂ ਕੰਮ ਕਰਕੇ ਘਰੇ ਵਾਪਸ ਆਇਆ ਤਾਂ ਕਿਰਨਜੀਤ ਕੌਰ ਨੇ ਉਸਨੂੰ ਖਾਣ ਲਈ ਦਹੀ ਦਿੱਤਾ, ਜਿਸ ਵਿਚੋਂ ਉਸਨੇ ਥੌੜੀ ਜਿਹੀ ਦਹੀ ਖਾ ਲਈ ਪ੍ਰੰਤ 5-7 ਮਿੰਟ ਬਾਅਦ ਉਸ ਦੀ ਤਬੀਅਤ ਖਰਾਬ ਹੋ ਗਈ, ਜਿਸਦੇ ਚੱਲਦੇ ਉਸਦੇ ਭਰਾ ਨੇ ਉਸਨੂੰ ਭੁੱਚੋ ਮੰਡੀ ਦੇ ਇੱਕ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ। ਥਾਣਾ ਮੁਖੀ ਮੁਤਾਬਕ ਵਜਾ ਰੰਜਸ ਇਹ ਦੱਸੀ ਗਈ ਹੈ ਕਿ ਕਿਰਨਜੀਤ ਕੌਰ ਆਪਣੇ ਘਰਵਾਲੇ ਦੀ ਜਮੀਨ ਆਪਣੇ ਨਾਮ ਕਰਵਾਉਣਾ ਚਾਹੁੰਦੀ ਸੀ ਤੇ ਨਾਲ ਹੀ ਸਾਂਝੇ ਮਕਾਨ ਦੇ ਵਿਚਕਾਰ ਕੰਧ ਕੱਢਣ ਲਈ ਦਬਾਅ ਪਾ ਰਹੀ ਸੀ ਪ੍ਰੰਤੂ ਘਰ ਵਾਲੇ ਦੇ ਨਾਂ ਮੰਨਣ ਕਾਰਨ ਉਸਨੂੰ ਜਹਿਰੀਲਾ ਪਦਾਰਥ ਦੇ ਦਿੱਤਾ । ਉਨ੍ਹਾਂ ਦਸਿਆ ਕਿ ਫ਼ਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ ਤੇ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਸਵਰਗਵਾਸੀ ਇਕਰੀਤ ਸਿੰਘ ਦੇ ਜਨਮ ਦਿਨ ਮੌਕੇ ਤੀਜ਼ਾ ਖੂਨਦਾਨ ਕੈਂਪ ਆਯੋਜਿਤ

0

Bathinda News: ਸਵਰਗਵਾਸੀ ਇਕਰੀਤ ਸਿੰਘ ਪੁੱਤਰ ਗੁਰਦਾਸ ਸਿੰਘ ਦੇ ਜਨਮ ਦਿਨ ਮੌਕੇ ਉਸ ਦੀ ਯਾਦ ਵਿੱਚ ਸਮੂਹ ਦੋਸਤ-ਮਿੱਤਰਾਂ ਅਤੇ ਪਰਿਵਾਰ ਵੱਲੋਂ ਤੀਸਰਾ ਯਾਦਗਾਰੀ ਖੂਨਦਾਨ ਕੈਂਪ ਲਗਾਇਆ ਗਿਆ। ਐਤਵਾਰ ਨੂੰ ਬੀਬੀ ਵਾਲਾ ਗੁਰਦੁਆਰਾ ਸਾਹਿਬ ਸਾਹਿਬਜ਼ਾਦਾ ਅਜੀਤ ਸਿੰਘ ਰੋਡ ਬਠਿੰਡਾ ਵਿਖੇ ਆਯੋਜਿਤ ਇਸ ਕੈਂਪ ਦਾ ਮਹੂਰਤ ਸਵੇਰੇ ਢਿੱਲੋਂ ਹਸਪਤਾਲ ਦੇ ਡਾਕਟਰ ਦਲਜੀਤ ਸਿੰਘ ਢਿੱਲੋਂ ਵੱਲੋਂ ਕੀਤਾ ਗਿਆ।

ਇਹ ਵੀ ਪੜ੍ਹੋ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤੀ ਗਈ Insta queen Amandip ਦੀ ਕੋਠੀ, ਥਾਰ ਤੇ ਬੁਲਟ ਫ਼੍ਰੀਜ਼

ਇਸ ਦੌਰਾਨ 50 ਖੂਨਦਾਨੀ ਸੱਜਣਾਂ ਨੇ ਖੂਨਦਾਨ ਕਰਕੇ ਕੈਂਪ ਵਿਚ ਆਪਣਾ ਯੋਗਦਾਨ ਪਾਇਆ । ਇਸ ਦੌਰਾਨ ਵਿਸ਼ੇਸ਼ ਤੌਰ ’ਤੇ ਹਲਕਾ ਤਲਵੰਡੀ ਸਾਬੋ ਤੋ ਵਿਧਾਇਕ ਪ੍ਰੋ ਬਲਜਿੰਦਰ ਕੌਰ ਦੇ ਪਿਤਾ ਦਰਸ਼ਨ ਸਿੰਘ ਜਗ੍ਹਾ ਰਾਮ ਤੀਰਥ ਨੇ ਵੀ ਹਾਜ਼ਰੀ ਭਰੀ। ਦਸਣਾ ਬਣਦਾ ਹੈ ਕਿ ਤਿੰਨ ਸਾਲ ਪਹਿਲਾਂ ਮਾਪਿਆਂ ਦੇ ਇਕਲੌਤੇ ਪੁੱਤਰ ਇਕਰੀਤ ਸਿੰਘ ਦੀ ਰਾਜਸਥਾਨ ਵਿਚ ਇੱਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਸੀ। ਜਿਸਤੋਂ ਬਾਅਦ ਪ੍ਰਵਾਰ ਵੱਲੋਂ ਉਸਦੀ ਯਾਦ ਵਿਚ ਹਰ ਸਾਲ ਇਹ ਖੂਨਦਾਨ ਕੈਂਪ ਆਯੋਜਿਤ ਕੀਤਾ ਜਾ ਰਿਹਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਪੰਜਾਬ ਦੇ ਬਹਾਦਰ ਸੈਨਿਕਾਂ ਨੇ ਕੌਮੀ ਪੱਧਰ ‘ਤੇ ਦੇਸ਼ ਦਾ ਨਾਂ ਰੌਸ਼ਨ ਕੀਤਾ : ਰਾਸ਼ਟਰਪਤੀ ਵੱਲੋਂ ਸੂਬੇ ਦੇ ਚਾਰ ਸੈਨਿਕ ਬਹਾਦਰੀ ਪੁਰਸਕਾਰ ਨਾਲ ਸਨਮਾਨਿਤ

0

👉ਕਰਨਲ ਮਨਪ੍ਰੀਤ ਸਿੰਘ ਨੂੰ ਕੀਰਤੀ ਚੱਕਰ, ਸਿਪਾਹੀ ਪ੍ਰਦੀਪ ਸਿੰਘ, ਮੇਜਰ ਤ੍ਰਿਪਤਪ੍ਰੀਤ ਸਿੰਘ ਅਤੇ ਫਲਾਈਟ ਲੈਫਟੀਨੈਂਟ ਅਮਨ ਹੰਸ ਨੂੰ ਸ਼ੌਰਿਆ ਚੱਕਰ ਨਾਲ ਕੀਤਾ ਸਨਮਾਨਿਤ
Chandigarh News:ਪੰਜਾਬ ਦੇ ਚਾਰ ਬਹਾਦਰ ਸੈਨਿਕਾਂ – ਕਰਨਲ ਮਨਪ੍ਰੀਤ ਸਿੰਘ, ਸਿਪਾਹੀ ਪ੍ਰਦੀਪ ਸਿੰਘ, ਮੇਜਰ ਤ੍ਰਿਪਤਪ੍ਰੀਤ ਸਿੰਘ ਅਤੇ ਫਲਾਈਟ ਲੈਫਟੀਨੈਂਟ ਅਮਨ ਸਿੰਘ ਹੰਸ – ਨੂੰ ਹਾਲ ਹੀ ਵਿੱਚ ਭਾਰਤ ਦੇ ਮਾਣਯੋਗ ਰਾਸ਼ਟਰਪਤੀ ਸ੍ਰੀਮਤੀ ਦ੍ਰੋਪਦੀ ਮੁਰਮੂ ਦੁਆਰਾ 22 ਮਈ ਨੂੰ ਰਾਸ਼ਟਰਪਤੀ ਭਵਨ ਵਿਖੇ ਕਰਵਾਏ ਗਏ ਸਨਮਾਨ ਸਮਾਰੋਹ ਦੌਰਾਨ ਵੱਕਾਰੀ ਬਹਾਦਰੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਪੁਰਸਕਾਰ ਜੰਮੂ ਅਤੇ ਕਸ਼ਮੀਰ ਵਿੱਚ ਬਗਾਵਤ ਅਤੇ ਅੱਤਵਾਦ ਵਿਰੋਧੀ ਕਾਰਵਾਈਆਂ ਦੌਰਾਨ ਉਕਤ ਸੈਨਿਕਾਂ ਵੱਲੋਂ ਦਿਖਾਈ ਗਈ ਬੇਮਿਸਾਲ ਬਹਾਦਰੀ ਅਤੇ ਕੁਰਬਾਨੀ ਦੇ ਸਨਮਾਨ ਵਜੋਂ ਪ੍ਰਦਾਨ ਕੀਤੇ ਗਏ ਹਨ।ਰੱਖਿਆ ਸੇਵਾਵਾਂ ਭਲਾਈ ਮੰਤਰੀ ਸ੍ਰੀ ਮੋਹਿੰਦਰ ਭਗਤ ਨੇ ਦੇਸ਼ ਸੇਵਾ ‘ਚ ਵੱਡੀ ਕੁਰਬਾਨੀ ਦੇਣ ਵਾਲੇ ਪੰਜਾਬ ਦੇ ਇਨ੍ਹਾਂ ਬਹਾਦਰ ਸਪੂਤਾਂ ਨੂੰ ਸ਼ਰਧਾਂਜਲੀ ਭੇਟ ਕੀਤੀ।

ਇਹ ਵੀ ਪੜ੍ਹੋ  ਪੁਲਿਸ ਨਾਲ਼ ਮੁੱਠਭੇੜ ਉਪਰੰਤ ਤਰਨ ਤਾਰਨ ਵਿਖੇ ਦਿਨ-ਦਿਹਾੜੇ ਹੋਏ ਕਤਲ ਕੇਸ ਦਾ ਮੁੱਖ ਦੋਸ਼ੀ ਗ੍ਰਿਫ਼ਤਾਰ ; ਪਿਸਤੌਲ ਬਰਾਮਦ

ਉਨ੍ਹਾਂ ਨੇ ਇਨ੍ਹਾਂ ਬਹਾਦਰ ਸੈਨਿਕਾਂ ਦੀ ਬੇਮਿਸਾਲ ਹਿੰਮਤ ਅਤੇ ਬਹਾਦਰੀ ਨੂੰ ਮਾਨਤਾ ਦੇਣ ਲਈ ਭਾਰਤ ਦੇ ਮਾਣਯੋਗ ਰਾਸ਼ਟਰਪਤੀ ਦਾ ਦਿਲੋਂ ਧੰਨਵਾਦ ਵੀ ਕੀਤਾ।ਕਰਨਲ ਮਨਪ੍ਰੀਤ ਸਿੰਘ (19 ਰਾਸ਼ਟ੍ਰੀਯ ਰਾਈਫਲਜ਼) ਨੂੰ ਉਨ੍ਹਾਂ ਦੀ ਦਲੇਰਾਨਾ ਅਗਵਾਈ ਅਤੇ ਮਹਾਨ ਕੁਰਬਾਨੀ ਲਈ ਦੇਸ਼ ਦੇ ਦੂਜੇ ਸਭ ਤੋਂ ਵੱਡੇ ਬਹਾਦਰੀ ਪੁਰਸਕਾਰ ਕੀਰਤੀ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਪੁਰਸਕਾਰ ਉਨ੍ਹਾਂ ਦੀ ਮਾਤਾ ਸ਼੍ਰੀਮਤੀ ਮਨਜੀਤ ਕੌਰ ਅਤੇ ਪਤਨੀ ਸ਼੍ਰੀਮਤੀ ਜਗਮੀਤ ਗਰੇਵਾਲ ਨੇ ਪ੍ਰਾਪਤ ਕੀਤਾ।ਸਿਪਾਹੀ ਪ੍ਰਦੀਪ ਸਿੰਘ (19 ਆਰਆਰ) ਨੂੰ ਵੀ ਇਸੇ ਆਪ੍ਰੇਸ਼ਨ ਦੌਰਾਨ ਉਨ੍ਹਾਂ ਵੱਲੋਂ ਦਿਖਾਈ ਗਈ ਨਿਡਰਤਾ ਲਈ ਸ਼ੌਰਿਆ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਪੁਰਸਕਾਰ ਉਨ੍ਹਾਂ ਦੀ ਪਤਨੀ, ਸ਼੍ਰੀਮਤੀ ਸੀਮਾ ਰਾਣੀ ਨੇ ਪ੍ਰਾਪਤ ਕੀਤਾ।ਮੇਜਰ ਤ੍ਰਿਪਤਪ੍ਰੀਤ ਸਿੰਘ (34 ਆਰਆਰ) ਅਤੇ ਫਲਾਈਟ ਲੈਫਟੀਨੈਂਟ ਅਮਨ ਸਿੰਘ ਹੰਸ ਨੂੰ ਵਿਰੋਧੀ ਅਤੇ ਚੁਣੌਤੀਪੂਰਨ ਹਾਲਤਾਂ ਵਿੱਚ ਕੀਤੇ ਗਏ ਵੱਖ-ਵੱਖ ਆਪ੍ਰੇਸ਼ਨਾਂ ਦੌਰਾਨ ਬੇਮਿਸਾਲ ਹਿੰਮਤ ਅਤੇ ਹੌਸਲਾ ਦਿਖਾਉਣ ਅਤੇ ਆਪਣੀ ਤੀਖਣ ਬੁੱਧੀ ਤੋਂ ਕੰਮ ਲੈਣ ਲਈ ਸ਼ੌਰਿਆ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ  ਡਾ. ਰਵਜੋਤ ਸਿੰਘ ਨੇ ਨਗਰ ਨਿਗਮਾਂ ਦੇ ਪ੍ਰਬੰਧਾ ਦਾ ਲਿਆ ਜਾਇਜ਼ਾ; ਬਰਸਾਤਾਂ ਤੋਂ ਪਹਿਲਾਂ ਸੀਵਰੇਜ਼ਾਂ ਦੀ ਸਫਾਈ ਯਕੀਨੀ ਬਣਾਉਣ ਦੇ ਦਿੱਤੇ ਨਿਰਦੇਸ਼

ਸ੍ਰੀ ਭਗਤ ਨੇ ਕਿਹਾ ਕਿ ਇਹ ਵੱਕਾਰੀ ਸਨਮਾਨ ਨਾ ਸਿਰਫ਼ ਪੰਜਾਬ ਦੇ ਸਪੂਤਾਂ ਦੀ ਬਹਾਦਰੀ ਨੂੰ ਸਦਾ ਲਈ ਅਮਰ ਕਰਨ ਦੇ ਨਾਲ-ਨਾਲ ਸੂਬੇ ਲਈ ਵੱਡੇ ਪੱਧਰ ‘ਤੇ ਮਾਣ-ਸਨਮਾਨ ਦਾ ਪ੍ਰਤੀਕ ਹਨ। ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਬਹਾਦਰ ਸੈਨਿਕਾਂ ਦੀਆਂ ਕੁਰਬਾਨੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀਆਂ ਰਹਿਣਗੀਆਂ ਅਤੇ ਦੇਸ਼ ਪ੍ਰਤੀ ਪੰਜਾਬ ਦੀ ਅਟੁੱਟ ਵਚਨਬੱਧਤਾ ਦੇ ਸਥਾਈ ਪ੍ਰਤੀਕ ਵਜੋਂ ਹਮੇਸ਼ਾ ਮੌਜੂਦ ਰਹਿਣਗੀਆਂ।ਉਨ੍ਹਾਂ ਅੱਗੇ ਭਰੋਸਾ ਦਿੱਤਾ ਕਿ ਸੂਬਾ ਸਰਕਾਰ ਇਨ੍ਹਾਂ ਨਾਇਕਾਂ ਦੇ ਪਰਿਵਾਰਾਂ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ ਅਤੇ ਉਨ੍ਹਾਂ ਦੀ ਭਲਾਈ ਅਤੇ ਸਨਮਾਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਪੁਲਿਸ ਨਾਲ਼ ਮੁੱਠਭੇੜ ਉਪਰੰਤ ਤਰਨ ਤਾਰਨ ਵਿਖੇ ਦਿਨ-ਦਿਹਾੜੇ ਹੋਏ ਕਤਲ ਕੇਸ ਦਾ ਮੁੱਖ ਦੋਸ਼ੀ ਗ੍ਰਿਫ਼ਤਾਰ ; ਪਿਸਤੌਲ ਬਰਾਮਦ

0

👉ਜਗਦੀਪ ਮੋਲਾ ਕਤਲ ਕੇਸ ਦਾ ਮੁੱਖ ਸ਼ੂਟਰ ਹੈ ਰਾਹੁਲ ਸਿੰਘ, ਏਜੀਟੀਐਫ ਅਤੇ ਤਰਨ ਤਾਰਨ ਪੁਲਿਸ ਨੇ ਸਾਂਝੀ ਕਾਰਵਾਈ ‘ਚ ਕੀਤਾ ਗ੍ਰਿਫ਼ਤਾਰ: ਡੀਜੀਪੀ ਗੌਰਵ ਯਾਦਵ
Tarantarn News:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਹੇਠ ਪੰਜਾਬ ਨੂੰ ਅਪਰਾਧ ਮੁਕਤ ਸੂਬਾ ਬਣਾਉਣ ਲਈ ਚੱਲ ਰਹੀ ਮੁਹਿੰਮ ਦਰਮਿਆਨ ਵੱਡੀ ਸਫਲਤਾ ਹਾਸਲ ਕਰਦਿਆਂ ਐਂਟੀ-ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਪੰਜਾਬ ਨੇ ਤਰਨ ਤਾਰਨ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਵਿੱਚ ਤਰਨ ਤਾਰਨ ਵਿਖੇ ਦਿਨ-ਦਿਹਾੜੇ ਹੋਏ ਜਗਦੀਪ ਮੋਲਾ ਦੇ ਸਨਸਨੀਖੇਜ਼ ਕਤਲ ਵਿੱਚ ਸ਼ਾਮਲ ਮੁੱਖ ਸ਼ੂਟਰ ਰਾਹੁਲ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਸਦੇ ਕਬਜ਼ੇ ‘ਚੋਂ ਤਿੰਨ ਜ਼ਿੰਦਾ ਕਾਰਤੂਸ ਸਮੇਤ .30 ਬੋਰ ਪਿਸਤੌਲ ਬਰਾਮਦ ਕੀਤਾ ਹੈ। ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ), ਪੰਜਾਬ ਗੌਰਵ ਯਾਦਵ ਨੇ ਅੱਜ ਇੱਥੇ ਦਿੱਤੀ।ਜ਼ਿਕਰਯੋਗ ਹੈ ਕਿ ਜਗਦੀਪ ਮੋਲਾ ਨੂੰ ਤਰਨਤਾਰਨ ਵਿਖੇ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਸ ਵੇਲੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ, ਜਦੋਂ ਉਹ 5 ਮਾਰਚ, 2025 ਨੂੰ ਦੁਪਹਿਰ 2 ਵਜੇ ਦੇ ਕਰੀਬ ਆਪਣੀ ਰਾਇਲ ਐਨਫੀਲਡ ਮੋਟਰਸਾਈਕਲ ‘ਤੇ ਕਿਤੇ ਜਾ ਰਿਹਾ ਸੀ।

ਇਹ ਵੀ ਪੜ੍ਹੋ  ਨੌਜਵਾਨਾਂ ਨੂੰ ਸਮਰੱਥ ਬਣਾ ਰਹੇ ਹਾਂ: ਟਾਪਰ ਵਿਦਿਆਰਥੀਆਂ ਨੇ ਪ੍ਰਸ਼ਾਸਕੀ ਅਤੇ ਜਨਤਕ ਸੇਵਾਵਾਂ ਦਾ ਪਲੇਠਾ ਤਜਰਬਾ ਹਾਸਲ ਕੀਤਾ

ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ ਰਾਹੁਲ ਸਿੰਘ ਇਸ ਕੇਸ ‘ਚ ਮੁੱਖ ਸ਼ੂਟਰ ਹੈ, ਜੋ ਹੀਰੋ ਸਪਲੈਂਡਰ ਮੋਟਰਸਾਈਕਲ ‘ਤੇ ਪਿੱਛੇ ਬੈਠਾ ਸੀ। ਉਨ੍ਹਾਂ ਕਿਹਾ ਕਿ ਮੁਲਜ਼ਮ ਰਾਹੁਲ ਸਿੰਘ ਦਾ ਪੁਰਾਣਾ ਅਪਰਾਧਿਕ ਰਿਕਾਰਡ ਹੈ ਅਤੇ ਉਹ ਕਈ ਮਾਮਲਿਆਂ ਵਿੱਚ ਮੁੱਖ ਅਪਰਾਧੀ ਵਜੋਂ ਸ਼ਾਮਲ ਰਿਹਾ ਹੈ।ਡੀਜੀਪੀ ਨੇ ਕਿਹਾ ਕਿ ਉਸ ਦੇ ਸਾਥੀਆਂ ਜੋ ਇਸ ਅਤੇ ਹੋਰ ਅਪਰਾਧਿਕ ਗਤੀਵਿਧੀਆਂ ਨਾਲ ਜੁੜੇ ਹੋ ਸਕਦੇ ਹਨ, ਦੀ ਪਛਾਣ ਕਰਨ ਅਤੇ ਗ੍ਰਿਫ਼ਤਾਰ ਕਰਨ ਲਈ ਜਾਂਚ ਜਾਰੀ ਹੈ।ਇਸ ਆਪਰੇਸ਼ਨ ਦੇ ਵੇਰਵੇ ਸਾਂਝੇ ਕਰਦੇ ਹੋਏ, ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏਡੀਜੀਪੀ) ਏਜੀਟੀਐਫ ਪ੍ਰਮੋਦ ਬਾਨ ਨੇ ਕਿਹਾ ਕਿ ਏਆਈਜੀ ਏਜੀਟੀਐਫ ਸੰਦੀਪ ਗੋਇਲ ਦੀ ਨਿਗਰਾਨੀ ਹੇਠ ਅਤੇ ਇੰਚਾਰਜ ਏਜੀਟੀਐਫ ਐਸਆਈ ਚੰਦਰ ਮੋਹਨ ਅਤੇ ਐਸਐਚਓ ਸਿਟੀ ਤਰਨਤਾਰਨ ਰਣਜੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਵੱਲੋਂ ਤਰਨਤਾਰਨ ਦੇ ਪਿੰਡ ਬਾਠ ਵਿਖੇ ਦੋਸ਼ੀ ਨੂੰ ਹਿਰਾਸਤ ਵਿੱਚ ਲੈਣ ਦੀ ਕੀਤੀ ਕੋਸ਼ਿਸ਼ ਦੌਰਾਨ ਹੋਈ ਦੋ-ਤਰਫਾ ਗੋਲੀਬਾਰੀ ਉਪਰੰਤ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਇਹ ਵੀ ਪੜ੍ਹੋ  ਜੰਡਿਆਲਾ ਗੁਰੂ ਕੌਂਸਲਰ ਕਤਲ ਕਾਂਡ: ਪੰਜਾਬ ਪੁਲਿਸ ਨੇ 8 ਘੰਟਿਆਂ ਅੰਦਰ ਸੁਲਝਾਇਆ ਮਾਮਲਾ, ਕਤਲ ਵਿੱਚ ਸ਼ਾਮਲ ਦੋਸ਼ੀ ਦਾ ਕੀਤਾ ਇਨਕਾਊਂਟਰ

ਉਨ੍ਹਾਂ ਦੱਸਿਆ ਕਿ ਭੱਜਣ ਦੀ ਕੋਸ਼ਿਸ਼ ਕਰਦਿਆਂ ਰਾਹੁਲ ਸਿੰਘ ਨੇ ਪੁਲਿਸ ਪਾਰਟੀ ‘ਤੇ ਗੋਲੀਬਾਰੀ ਕਰ ਕੀਤੀ ਜਿਸ ਦੀ ਜਵਾਬੀ ਕਾਰਵਾਈ ਵਿੱਚ ਉਹ ਜ਼ਖਮੀ ਹੋ ਗਿਆ ਅਤੇ ਬਾਅਦ ਵਿੱਚ ਉਸਨੂੰ ਕਾਬੂ ਕਰ ਲਿਆ ਗਿਆ।ਏਆਈਜੀ ਸੰਦੀਪ ਗੋਇਲ ਨੇ ਕਿਹਾ ਕਿ ਪੁਲਿਸ ਟੀਮਾਂ ਨੇ ਉਸਦੇ ਕਬਜ਼ੇ ਵਿੱਚੋਂ ਇੱਕ .30 ਬੋਰ ਦਾ ਪਿਸਤੌਲ ਸਮੇਤ ਤਿੰਨ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਐਸਐਸਪੀ) ਤਰਨਤਾਰਨ ਅਭਿਮਨਿਊ ਰਾਣਾ ਨੇ ਕਿਹਾ ਕਿ ਇਸ ਕਤਲ ਅਤੇ ਹੋਰ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਉਸਦੇ ਸਾਥੀਆਂ ਨੂੰ ਕਾਬੂ ਕਰਨ ਲਈ ਜਾਂਚ ਜਾਰੀ ਹੈ। ਉਨ੍ਹਾਂ ਅੱਗੇ ਕਿਹਾ ਕਿ ਦੋਸ਼ੀ ਕਈ ਮਾਮਲਿਆਂ ਵਿੱਚ ਸ਼ਾਮਲ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਸਫਲਤਾਵਾਂ ਮਿਲਣ ਦੀ ਉਮੀਦ ਹੈ।ਇਸ ਸਬੰਧੀ ਐਫਆਈਆਰ ਨੰ. 48 ਮਿਤੀ 05/03/2025 ਨੂੰ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 103 ਅਤੇ 11 ਅਤੇ ਅਸਲਾ ਐਕਟ ਦੀਆਂ ਧਾਰਾਵਾਂ 25(6) ਅਤੇ 25(7) ਤਹਿਤ ਥਾਣਾ ਸਿਟੀ ਤਰਨਤਾਰਨ ਵਿਖੇ ਪਹਿਲਾਂ ਹੀ ਦਰਜ ਕੀਤੀ ਜਾ ਚੁੱਕੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਸਿਲਵਰ ਓਕਸ ਸਕੂਲ ਸੁਸ਼ਾਂਤ ਸਿਟੀ 2 ਬਠਿੰਡਾ ਵਿਖੇ ਸਾਈਬਰ ਸੁਰੱਖਿਆ ’ਤੇ ਵਰਕਸ਼ਾਪ ਆਯੋਜਿਤ

0

Bathinda News: ਸਿਲਵਰ ਓਕਸ ਸਕੂਲ ਸੁਸ਼ਾਂਤ ਸਿਟੀ 2 ਬਠਿੰਡਾ ਵੱਲੋਂ ਕਲਾਸ 8 ਤੋਂ 12 ਤੱਕ ਦੇ ਵਿਦਿਆਰਥੀਆਂ ਲਈ ਸਾਈਬਰ ਸੁਰੱਖਿਆ ’ਤੇ ਇੱਕ ਜਾਗਰੂਕਤਾ ਵਰਕਸ਼ਾਪ ਕਰਵਾਈ ਗਈ। ਵਰਕਸ਼ਾਪ ਦਾ ਮਕਸਦ ਵਿਦਿਆਰਥੀਆਂ ਨੂੰ ਡਿਜੀਟਲ ਦੁਨੀਆ ਵਿੱਚ ਜ਼ਿੰਮੇਵਾਰ ਵਰਤਾਓ, ਆਨਲਾਈਨ ਖਤਰੇ ਅਤੇ ਕਾਨੂੰਨੀ ਨਤੀਜਿਆਂ ਬਾਰੇ ਜਾਣੂ ਕਰਵਾਉਣਾ ਸੀ। ਪ੍ਰਸਿੱਧ ਵਕੀਲ ਅਤੇ ਗੋਲਡ ਮੈਡਲਿਸਟ ਵਰੁਣ ਬੰਸਲ ਵਰਕਸ਼ਾਪ ਦੇ ਮੁੱਖ ਬੁਲਾਰੇ ਵਜੋਂ ਪੁੱਜੇ।

ਇਹ ਵੀ ਪੜ੍ਹੋ  ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤੀ ਗਈ Insta queen Amandip ਦੀ ਕੋਠੀ, ਥਾਰ ਤੇ ਬੁਲਟ ਫ਼੍ਰੀਜ਼

ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਾਈਬਰ ਲਾਅ, ਸੁਰੱਖਿਅਤ ਇੰਟਰਨੈੱਟ ਵਰਤੋਂ ਅਤੇ ਡਿਜੀਟਲ ਜਗਤ ਵਿੱਚ ਸਾਵਧਾਨ ਰਹਿਣ ਦੇ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ।ਸਕੂਲ ਦੀ ਪ੍ਰਿੰਸੀਪਲ ਮਿਸ ਨੀਤੂ ਅਰੋੜਾ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਵਿਦਿਆਰਥੀਆਂ ਨੂੰ ਸਾਈਬਰ ਸੁਰੱਖਿਆ ਦੀ ਅਹਿਮੀਅਤ ਬਾਰੇ ਸਮਝਾਇਆ। ਉਨ੍ਹਾਂ ਨੇ ਸ਼੍ਰੀ ਵਰੁਣ ਬੰਸਲ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਦੀ ਕੋਸ਼ਿਸ਼ਾਂ ਦੀ ਸਰਾਹਣਾ ਕੀਤੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਕਿਸਾਨਾਂ ਨੂੰ ਅਪੀਲ, ਰਸਾਇਣਕ ਖਾਦ ਦੀ ਥਾਂ ਕੁਦਰਤੀ ਖੇਤੀ ਨੂੰ ਅਪਨਾਉਣ

0

👉ਕੁਦਰਤੀ ਖੇਤੀ ਲਈ ਦੇਸੀ ਗਾਂ ਦੀ ਖਰੀਦ ‘ਤੇ ਸਰਕਾਰ ਦੇ ਰਹੀ 30,000 ਰੁਪਏ ਦੀ ਸਬਸਿਡੀ
👉ਮੁੱਖ ਮੰਤਰੀ ਨੇ ਕੁਰੂਕਸ਼ੇਤਰ ਦੇ ਬਿਹੋਲੀ ਪਿੰਡ ਵਿੱਚ ਸਰਕਾਰੀ ਵੈਟਨਰੀ ਪੌਲੀਕਲੀਨਿਕ ਦਾ ਕੀਤਾ ਉਦਘਾਟਨ

Haryana News: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਫਸਲਾਂ ਵਿੱਚ ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦਾ ਵੱਧ ਉਪਯੋਗ ਕਰਨ ਤੋਂ ਬਚਣ। ਕਿਸਾਨਾਂ ਨੂੰ ਕੁਦਰਤੀ ਖੇਤੀ ਅਪਨਾਉਣ ਲਈ ਪ੍ਰੇਰਿਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਸ ਨਾਲ ਨਾ ਕੇਵਲ ਮਿੱਟੀ ਦੀ ਉਪਜਾਊ ਸ਼ਕਤੀ ਬਣੀ ਰਵੇਗੀ, ਸਗੋਂ ਵਾਤਾਵਰਣ ਅਤੇ ਸਿਹਤ ‘ਤੇ ਵੀ ਚੰਗਾ ਅਸਰ ਹੋਵੇਗਾ। ਕੁਦਰਤੀ ਖੇਤੀ ਨੂੰ ਪ੍ਰੋਤਸਾਹਿਤ ਕਰਦੇ ਹੋਏ ਹਰਿਆਣਾ ਸਰਕਾਰ ਕਿਸਾਨਾਂ ਨੂੰ ਇੱਕ ਦੇਸੀ ਗਾਂ ਦੀ ਖਰੀਦ ‘ਤੇ 30,000 ਰੁਪਏ ਦੀ ਸਬਸਿਡੀ ਪ੍ਰਦਾਨ ਕਰ ਰਹੀ ਹੈ, ਜਿਸ ਨਾਲ ਉਹ ਗਾਂ ਅਧਾਰਿਤ ਜੈਵਿਕ ਵਿਧੀਆਂ ਨੂੰ ਅਪਣਾ ਕੇ ਟਿਕਾਓ ਖੇਤੀ ਦੀ ਦਿਸ਼ਾ ਵਿੱਚ ਅੱਗੇ ਵੱਧ ਸਕਣਗੇ।

ਇਹ ਵੀ ਪੜ੍ਹੋ ਕੈਬਨਿਟ ਸਬ-ਕਮੇਟੀ ਵੱਲੋਂ 8 ਮੁਲਾਜ਼ਮ ਯੂਨੀਅਨਾਂ ਨਾਲ ਮੀਟਿੰਗ,ਜਾਇਜ਼ ਮੁੱਦਿਆਂ ਦੇ ਜਲਦੀ ਹੱਲ ਦਾ ਦਿੱਤਾ ਭਰੋਸਾ 

ਮੁੱਖ ਮੰਤਰੀ ਸੋਮਵਾਰ ਨੂੰ ਜ਼ਿਲ੍ਹਾ ਕੁਰੂਕਸ਼ੇਤਰ ਦੇ ਪਿੰਡ ਬਿਹੋਲੀ ਵਿੱਚ ਸਰਕਾਰੀ ਵੈਟਨਰੀ ਪੌਲੀਕਲੀਨਿਕ ਦੇ ਉਦਘਾਟਨ ਕਰਨ ਤੋਂ ਬਾਅਦ ਮੌਜੂਦ ਲੋਕਾਂ ਨੂੰ ਸੰਬੋਧਿਤ ਕਰ ਰਹੇ ਸਨ। ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਪਿੰਡ ਦੇ ਵਿਕਾਸ ਕੰਮਾ ਲਈ 21 ਲੱਖ ਰੁਪਏ ਦੇਣ ਦਾ ਐਲਾਨ ਕੀਤਾ।ਮੁੱਖ ਮੰਤਰੀ ਨੇ ਕਿਹਾ ਕਿ ਲਗਭਗ 4 ਕਰੋੜ 67 ਲੱਖ ਰੁਪਏ ਦੀ ਲਾਗਤ ਨਾਲ ਬਣਿਆ ਇਹ ਪੌਲੀਕਲੀਨਿਕ ਨੇੜੇ ਤੇੜੇ ਦੇ ਖੇਤਰ ਦੇ ਪਸ਼ੁਆਂ ਨੂੰ ਵਿਸ਼ੇਸ਼ ਵੈਟਨਰੀ ਸੇਵਾਵਾਂ ਪ੍ਰਦਾਨ ਕਰੇਗਾ। ਇਸ ਪੌਲੀਕਲੀਨਿਕ ਵਿੱਚ ਪੈਥੋਲੋਜ਼ੀ, ਪੈਰਾਸਿਟੋਲੋਜ਼ੀ, ਸਰਜ਼ਰੀ, ਐਲਟ੍ਰਾਸਾਉਂਦ, ਐਕਸ-ਰੇ ਜਿਹੀ ਸੇਵਾਵਾਂ ਦੇ ਨਾਲ ਨਾਲ ਇੰਡੋਰ ਅਤੇ ਆਉਟਡੋਰ ਇਕਾਇਆਂ ਵੀ ਉਪਲਬਧ ਰਵੇਗੀ। ਨਾਲ ਹੀ ਇਹ ਸੰਸਥਾਨ ਵਿਸ਼ੇਸ਼ ਵੈਟਨਰੀ ਅਧਿਕਾਰੀਆਂ, ਤਕਨੀਸ਼ਿਅਨਾਂ ਅਤੇ ਸਹਾਇਕ ਸਟਾਫ਼ ਨਾਲ ਲੈਸ ਹੋਵੇਗਾ, ਜਿਸ ਨਾਸ ਇਹ ਇੱਕ ਆਦਰਸ਼ ਵੈਟਨਰੀ ਕੇਂਦਰ ਦੇ ਰੂਪ ਵਿੱਚ ਸਥਾਪਿਤ ਹੋਵੇਗਾ।

ਇਹ ਵੀ ਪੜ੍ਹੋ ਪੰਜਾਬ ਪੁਲਿਸ ਵੱਲੋਂ ਅਹਿਮਦਾਬਾਦ ਤੋਂ ਅੱਤਵਾਦੀ ਅਰਸ਼ ਡੱਲਾ ਦਾ ਸਾਥੀ ਗ੍ਰਿਫ਼ਤਾਰ

ਉਨ੍ਹਾਂ ਨੇ ਕਿਹਾ ਕਿ ਇਸ ਸਮੇ ਪੂਰੇ ਰਾਜ ਵਿੱਚ 6 ਸਰਕਾਰੀ ਵੈਟਨਰੀ ਪੌਲੀਕਲੀਨਿਕ ਚੱਲ ਰਹੇ ਹਨ। ਇਹ ਸਿਰਸਾ, ਜੀਂਦ, ਰੋਹਤੱਕ, ਭਿਵਾਨੀ, ਸੋਨੀਪਤ ਅਤੇ ਰੇਵਾੜੀ ਵਿੱਚ ਸਥਿਤ ਹਨ। ਹੁਣ ਕੁਰੂਕਸ਼ੇਤਰ ਦਾ ਇਹ ਪੌਲੀਕਲੀਨਿਕ 7ਵਾਂ ਕੇਂਦਰ ਬਣ ਗਿਆ ਹੈ।ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਰਾਜ ਸਰਕਾਰ ਲਗਾਤਾਰ ਗੋਵੰਸ਼ ਦੇ ਸਰੰਖਣ ਅਤੇ ਸੰਵਰਧਨ ਲਈ ਕੰਮ ਕਰ ਰਹੀ ਹੈ। ਪਿਛਲੇ 10 ਸਾਲਾਂ ਵਿੱਚ ਰਾਜ ਵਿੱਚ ਲਗਭਗ 650 ਗੋਸ਼ਾਲਾਵਾਂ ਖੋਲੀ ਗਈਆਂ ਹਨ। ਸਾਲ 2014 ਤੋਂ ਪਹਿਲਾਂ ਗੋਸ਼ਾਲਾਵਾਂ ਲਈ ਸਰਕਾਰ ਦਾ ਬਜਟ ਕੇਵਲ 2 ਕਰੋੜ ਰੁਪਏ ਸੀ, ਜਦੋਂਕਿ ਅੱਜ ਮੌਜ਼ੂਦਾ ਸਰਕਾਰ ਨੇ ਇਸ ਬਜਟ ਨੂੰ ਵਧਾਕੇ 515 ਕਰੋੜ ਰੁਪਏ ਕੀਤਾ ਹੈ ਤਾਂ ਜੋ ਕੋਈ ਵੀ ਗੋਵੰਸ਼ ਬੇਸਹਾਰਾ ਨਾ ਰਵੇ।

ਇਹ ਵੀ ਪੜ੍ਹੋ Big Breaking; ਨਸ਼ਾ ਤਸਕਰੀ ‘ਚ ਜ਼ਮਾਨਤ ‘ਤੇ ਆਈ ‘Insta queen’ ਵਿਜੀਲੈਂਸ ਨੇ ਚੁੱਕੀ

ਮੁੱਖ ਮੰਤਰੀ ਨੇ ਕਿਹਾ ਕਿ ਮੈਨੂੰ ਸੂਬੇ ਦੇ ਕਿਸਾਨਾਂ ਅਤੇ ਪਸ਼ੁਪਾਲਕਾ ‘ਤੇ ਮਾਣ ਹੈ, ਜਿਨ੍ਹਾਂ ਦੀ ਕੜੀ ਮਿਹਨਤ ਨਾਲ ਹਰਿਆਣਾ ਨੂੰ ਪਸ਼ੁਪਾਲਨ ਵਿੱਚ ਵਿਸ਼ੇਸ਼ ਪਹਿਚਾਨ ਮਿਲੀ ਹੈ। ਹਾਲਾਂਕਿ, ਰਾਜ ਵਿੱਚ ਦੇਸ਼ ਦੇ ਦੁੱਧ ਦੇਣ ਵਾਲੇ ਪਸ਼ੁਆਂ ਦਾ 2.1 ਫੀਸਦੀ ਹਿੱਸਾ ਹੈ, ਫੇਰ ਵੀ ਅਸੀ ਦੇਸ਼ ਦੇ ਕੁਲ੍ਹ ਉਤਪਾਦਨ ਦਾ 5.11 ਫੀਸਦੀ ਯੋਗਦਾਨ ਕਰਦੇ ਹਾਂ। ਸਾਲ 2023-24 ਵਿੱਚ ਹਰਿਆਣਾ ਨੇ 1 ਕਰੋੜ 22 ਲੱਖ 20 ਹਜ਼ਾਰ ਟਨ ਦੁੱਧ ਦਾ ਉਤਪਾਦਨ ਕੀਤਾ ਸੀ। ਕੌਮੀ ਔਸਤ 471 ਗ੍ਰਾਮ ਹੈ, ਜਦੋਂਕਿ ਹਰਿਆਣਾ ਦੀ 1105 ਗ੍ਰਾਮ ਹੈ। ਉਨ੍ਹਾਂ ਨੇ ਕਿਹਾ ਕਿ ਸਾਡਾ ਟੀਚਾ ਨਸਲ ਸੁਧਾਰ ਕਰਕੇ ਵੱਧ ਦੁੱਧ ਦਾ ਉਤਪਾਦਨ ਕਰਨਾ ਹੈ।ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਡੇਅਰੀ ਸਥਾਪਿਤ ਕਰਨ ‘ਤੇ ਲਾਭਾਰਥਿਆਂ ਨੂੰ 20 ਤੋਂ 50 ਦੁੱਧ ਦੇਣ ਵਾਲੇ ਪਸ਼ੁਆਂ ਦੀ ਇਕਾਈ ਦੀ ਖਰੀਦ ਲਈ ਲਏ ਗਏ ਬੈਂਕ ਲੋਨ ‘ਤੇ ਬਿਆਜ ਸਬਸਿਡੀ ਉਪਲਬਧ ਕਰਵਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ Vigilance ਦੀ ਪੁਛਗਿੱਛ ਦੌਰਾਨ MLA Raman Arora ਦੀ ਸਿਹਤ ਵਿਗੜੀ, ਕਰਵਾਇਆ ਹਸਪਤਾਲ ਦਾਖ਼ਲ

ਇਸ ਮੌਕੇ ‘ਤੇ ਖੇਤੀਬਾੜੀ ਅਤੇ ਕਿਸਾਨ ਭਲਾਈ, ਪਸ਼ੁਪਾਲਨ ਅਤੇ ਡੇਅਰੀ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਪੌਲੀਕਲੀਨਿਕ ਦਾ ਉਦਘਾਟਨ ਕਰਨ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸ ਪੌਲੀਕਲੀਨਿਕ ਨਾਲ ਇੱਥੋਂ ਦੇ ਪਸ਼ੁਆਂ ਨੂੰ ਹੋਰ ਬਿਹਤਰ ਮੈਡੀਕਲ ਸਹੁਲਤਾਂ ਮਿਲੇਗੀ।ਇਸ ਮੌਕੇ ‘ਤੇ ਪਸ਼ੁਧਨ ਵਿਕਾਸ ਬੋਰਡ ਦੇ ਚੇਅਰਮੈਨ ਸ੍ਰੀ ਧਰਮਬੀਰ ਮਿਰਜਾਪੁਰ, ਸਾਬਕਾ ਮੰਤਰੀ ਸ੍ਰੀ ਸੁਭਾਸ਼ ਸੁਧਾ ਅਤੇ ਪਸ਼ੁਪਾਲਨ ਵਿਭਾਗ ਦੇ ਜਨਰਲ ਡਾਇਰੈਕਟਰ ਡਾ. ਪ੍ਰੇਮ ਸਿੰਘ ਸਮੇਤ ਹੋਰ ਮਾਣਯੋਗ ਵਿਅਕਤੀ ਮੌਜ਼ੂਦ ਰਹੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

PAU ਦੇ ਖੇਤੀ ਇੰਜਨੀਅਰਿੰਗ ਕਾਲਜ ਦੇ ਐੱਨ ਐੱਸ ਐੱਸ ਯੂਨਿਟ ਨੇ ਗਰਮੀਆਂ ਵਿਚ ਪੰਛੀਆਂ ਲਈ ਪਾਣੀ ਦਾ ਪ੍ਰਬੰਧ ਕੀਤਾ

0

Ludhiana News:ਪੰਜਾਬ ਵਿਚ ਵਧਦੀ ਗਰਮੀ ਅਤੇ ਤਾਪਮਾਨ ਦੇ ਮੱਦੇਨਜ਼ਰ ਖੇਤੀ ਇੰਜਨੀਅਰਿੰਗ ਕਾਲਜ ਦੇ ਐੱਨ ਐੱਸ ਐੱਸ ਯੂਨਿਟ ਨੇ ਯੂਨੀਵਰਸਿਟੀ ਵਿਚ ਪੰਛੀਆਂ ਲਈ ਪਾਣੀ ਮੁਹੱਈਆ ਕਰਾਉਣ ਦਾ ਪ੍ਰਬੰਧ ਕੀਤਾ ਹੈ।ਇਸ ਕਦਮ ਦਾ ਉਦੇਸ਼ ਸਥਾਨਕ ਪੱਧਰ ਤੇ ਪਿਆਸ ਨਾਲ ਜੂਝਦੇ ਪੰਛੀਆਂ ਨੂੰ ਪਾਣੀ ਉਪਲੱਬਧ ਕਰਾਉਣਾ ਹੈ।ਇਸ ਮੁਹਿੰਮ ਦੌਰਾਨ ਐੱਨ ਐੱਸ ਐੱਸ ਦੇ ਵਲੰਟੀਅਰਾਂ ਨੇ ਜ਼ਿੰੰਮੇਵਾਰੀ ਲੈ ਕੇ ਪਾਣੀ ਦੇ ਇਕ ਇਕ ਬਰਤਨ ਨੂੰ ਲਗਾਤਾਰ ਪਾਣੀ ਨਾਲ ਭਰਨ ਦਾ ਅਹਿਦ ਕੀਤਾ।ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਇਸ ਕਾਰਜ ਲਈ ਐੱਨ ਐੱਸ ਐੱਸ ਅਧਿਕਾਰੀਆਂ ਅਤੇ ਵਿਦਿਆਰਥੀਆਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਸਖਤ ਗਰਮੀ ਵਿਚ ਇਹ ਕਦਮ ਪੰਛੀਆਂ ਦੀ ਸੰਭਾਲ ਅਤੇ ਸੁਰੱਖਿਆ ਲਈ ਨਵੀਂ ਮਿਸਾਲ ਬਣੇਗਾ।

ਇਹ ਵੀ ਪੜ੍ਹੋ  ਕੈਬਨਿਟ ਸਬ-ਕਮੇਟੀ ਵੱਲੋਂ 8 ਮੁਲਾਜ਼ਮ ਯੂਨੀਅਨਾਂ ਨਾਲ ਮੀਟਿੰਗ,ਜਾਇਜ਼ ਮੁੱਦਿਆਂ ਦੇ ਜਲਦੀ ਹੱਲ ਦਾ ਦਿੱਤਾ ਭਰੋਸਾ

ਇਸ ਦਿਸ਼ਾ ਵਿਚ ਬੇਜ਼ੁਬਾਨਾਂ ਲਈ ਕੀਤਾ ਇਹ ਕਾਰਜ ਦਇਆ ਅਤੇ ਕਰੁਣਾ ਦੇ ਮਨੁੱਖੀ ਭਾਵਾਂ ਦੀ ਪੇਸ਼ਕਾਰੀ ਕਰਦਾ ਹੈ।ਇਸ ਮੁਹਿੰਮ ਵਿਚ 55 ਐੱਨ ਐੱਸ ਐੱਸ ਵਲੰਟੀਅਰਾਂ ਨੇ ਭਾਗ ਲਿਆ।ਪ੍ਰੋਗਰਾਮ ਅਫਸਰ ਡਾ. ਰੁਪਿੰਦਰਪਾਲ ਸਿੰਘ ਅਤੇ ਡਾ. ਗਗਨਦੀਪ ਕੌਰ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ।ਯੂਨੀਵਰਸਿਟੀ ਦੇ ਐੱਨ ਐੱਸ ਐੱਸ ਕੁਆਰਡੀਨੇਟਰ ਡਾ. ਹਰਮੀਤ ਸਰਲਾਚ ਅਤੇ ਸੰਯੁਕਤ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਕਮਲਜੀਤ ਸਿੰਘ ਸੂਰੀ ਨੇ ਵੀ ਇਸ ਮੁਹਿੰਮ ਨਾਲ ਜੁੜੇ ਵਿਦਿਆਰਥੀਆਂ ਨੂੰ ਸ਼ਾਬਾਸ਼ ਕਿਹਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

DAV College Bathinda ਦੇ ਬੀ.ਕਾਮ ਦੇ ਵਿਦਿਆਰਥੀਆਂ ਨੇ ਪ੍ਰੀਖਿਆਵਾਂ ਵਿੱਚ ਵਧੀਆ ਪ੍ਰਦਰਸ਼ਨ ਕੀਤਾ

0

Bathinda News:DAV College Bathinda ਦੇ ਬੀ.ਕਾਮ ਸਮੈਸਟਰ ਛੇਵਾਂ ਦੇ ਵਿਦਿਆਰਥੀਆਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀਆਂ ਪ੍ਰੀਖਿਆਵਾਂ ਵਿੱਚ ਵਧੀਆ ਪ੍ਰਦਰਸ਼ਨ ਕੀਤਾ। ਪਹਿਲਾ ਸਥਾਨ ਤਨੀਸ਼ਾ ਗੋਇਲ ਅਤੇ ਧ੍ਰਿਤੀ ਨੇ ਪ੍ਰਾਪਤ ਕੀਤਾ, ਦੂਜਾ ਸਥਾਨ ਸਾਨੀਆ ਗੁਪਤਾ ਨੇ ਅਤੇ ਤੀਜਾ ਸਥਾਨ ਵਿਨੈ ਕੇ. ਜੈਨ ਨੇ ਪ੍ਰਾਪਤ ਕੀਤਾ।ਵਿਦਿਆਰਥੀਆਂ ਨੇ ਕਾਲਜ ਦੇ ਸਮਰਪਿਤ ਅਤੇ ਵਚਨਬੱਧ ਫੈਕਲਟੀ ਦਾ ਹਰ ਮੋੜ ‘ਤੇ ਮੱਦਦ ਕਰਨ ਲਈ ਧੰਨਵਾਦ ਕੀਤਾ।

ਇਹ ਵੀ ਪੜ੍ਹੋ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤੀ ਗਈ Insta queen Amandip ਦੀ ਕੋਠੀ, ਥਾਰ ਤੇ ਬੁਲਟ ਫ਼੍ਰੀਜ਼

ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾ ਨੇ ਵਿਦਿਆਰਥੀਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਲਗਨ ਅਤੇ ਇਕਸਾਰਤਾ ਸਫਲਤਾ ਦੀਆਂ ਕੁੰਜੀਆਂ ਹਨ। ਸਭ ਤੋਂ ਵਧੀਆ ਨਤੀਜੇ ਪ੍ਰਾਪਤ ਕਰਨ ਲਈ ਆਪਣੀ ਪੂਰੀ ਵਾਹ ਲਾਉਣੀ ਚਾਹੀਦੀ ਹੈ। ਉਨ੍ਹਾਂ ਨੇ ਪੋਸਟ ਗ੍ਰੈਜੂਏਟ ਕਾਮਰਸ ਅਤੇ ਮੈਨੇਜਮੈਂਟ ਵਿਭਾਗ ਦੇ ਮੁਖੀ ਪ੍ਰੋ. ਪਰਵੀਨ ਕੁਮਾਰ ਗਰਗ ਅਤੇ ਫੈਕਲਟੀ ਮੈਂਬਰਾਂ ਦੀ ਉਨ੍ਹਾਂ ਦੇ ਸਮਰਪਿਤ ਯਤਨਾਂ ਲਈ ਸ਼ਲਾਘਾ ਕੀਤੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ