Home Blog Page 712

ਜਲ ਸਰੋਤ ਮੰਤਰੀ ਵੱਲੋਂ ਸਿੰਚਾਈ ਵਿਭਾਗ ਨੂੰ ਸੂਬੇ ਦੀਆਂ ਸਾਰੀਆਂ ਨਹਿਰਾਂ ਦੀ ਜ਼ਮੀਨੀ ਪੱਧਰ ‘ਤੇ ਚੈਕਿੰਗ ਕਰਨ ਦੇ ਨਿਰਦੇਸ਼

0

ਜਲ ਸਰੋਤ ਵਿਭਾਗ ਦੀ ਚੌਕਸੀ ਸਦਕਾ ਵੱਡਾ ਹਾਦਸਾ ਟਲਿਆ : ਬਰਿੰਦਰ ਗੋਇਲ
Patiala News:ਪੰਜਾਬ ਦੇ ਜਲ ਸਰੋਤ, ਖਨਣ ਤੇ ਜੀਓਲੋਜੀ ਅਤੇ ਜਲ ਤੇ ਭੂਮੀ ਰੱਖਿਆ ਮੰਤਰੀ ਸ੍ਰੀ ਬਰਿੰਦਰ ਗੋਇਲ ਨੇ ਸਿੰਚਾਈ ਵਿਭਾਗ ਨੂੰ ਸੂਬੇ ਦੀਆਂ ਸਾਰੀਆਂ ਨਹਿਰਾਂ ਦਾ ਜ਼ਮੀਨੀ ਪੱਧਰ ‘ਤੇ ਨਿਰੀਖਣ ਕਰਨ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਨਹਿਰਾਂ ਵਿੱਚ ਲੀਕੇਜ ਦਾ ਕੋਈ ਮਾਮਲਾ ਸਾਹਮਣੇ ਨਾ ਆਵੇ। ਉਹ ਅੱਜ ਭਾਖੜਾ ਮੇਨ ਲਾਈਨ ਵਿੱਚ ਪਟਿਆਲਾ ਦੇ ਪਿੰਡ ਪਸਿਆਣਾ ਨੇੜੇ ਸਵੇਰੇ ਕਰੀਬ 6 ਵਜੇ ਹੋਈ ਲੀਕੇਜ ਵਾਲੇ ਸਥਾਨ ‘ਤੇ ਚੱਲ ਰਹੇ ਮੁਰੰਮਤ ਦੇ ਕੰਮ ਦਾ ਜਾਇਜ਼ਾ ਲੈਣ ਪੁੱਜੇ ਹੋਏ ਸਨ।ਜਲ ਸਰੋਤ ਮੰਤਰੀ ਬਰਿੰਦਰ ਗੋਇਲ ਵੱਲੋਂ ਇਸ ਗੱਲ ਤੇ ਤਸੱਲੀ ਪ੍ਰਗਟਾਈ ਗਈ ਕਿ ਵਿਭਾਗ ਦੀ ਚੌਕਸੀ ਸਦਕਾ ਸਮੇਂ ਰਹਿੰਦਿਆਂ ਭਾਖੜਾ ਮੇਨ ਲਾਈਨ ‘ਚ ਹੋਈ ਲੀਕੇਜ ਨੂੰ ਬੰਦ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ  MLA Raman Arora ਦਾ ਵਿਜੀਲੈਂਸ ਨੂੰ ਮਿਲਿਆ ਪੰਜ ਦਾ ਪੁਲਿਸ ਰਿਮਾਂਡ

ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਭਾਖੜਾ ਮੇਨ ਲਾਈਨ ਦੀ ਰਿਪੇਅਰ ਦਾ ਕੰਮ ਹੋਣ ਕਰਕੇ ਇਸ ਵਿੱਚ ਪਾਣੀ ਘਟਾਇਆ ਗਿਆ ਸੀ ਅਤੇ ਜਦ 21 ਮਈ ਨੂੰ ਦੁਬਾਰਾ ਪਾਣੀ ਛੱਡਿਆ ਗਿਆ ਤਾਂ ਪਸਿਆਣਾ ਨੇੜੇ ਲੀਕੇਜ ਦਾ ਪਤਾ ਲੱਗਿਆ ਤਾਂ ਅਧਿਕਾਰੀਆਂ ਨੇ ਫੁਰਤੀ ਦਿਖਾਉਂਦੇ ਹੋਏ ਇਸ ਨੂੰ ਤੁਰੰਤ ਪਲੱਗ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਜਲ ਸਰੋਤ ਵਿਭਾਗ ਤੇ ਅਧਿਕਾਰੀਆਂ ਵੱਲੋਂ ਪੂਰੀ ਲਾਈਨ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਦੁਬਾਰਾ ਅਜਿਹੀ ਲੀਕੇਜ ਨਾ ਹੋਵੇ।ਇਸ ਦੌਰਾਨ ਮੀਡੀਆ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਜਲ ਸਰੋਤ ਮੰਤਰੀ ਨੇ ਕਿਹਾ ਕਿ ਅਕਸਰ ਨਹਿਰਾ ਵਿੱਚ ਪਾਣੀ ਘਟਣ ਸਮੇਂ ਚੂਹਿਆਂ ਵੱਲੋਂ ਖੱਡਾਂ ਬਣਾ ਲਈਆਂ ਜਾਂਦੀਆਂ ਹਨ ਜਿਸ ਕਾਰਨ ਲੀਕੇਜ ਦੀ ਸਮੱਸਿਆ ਆ ਜਾਂਦੀ ਹੈ।

ਇਹ ਵੀ ਪੜ੍ਹੋ  ਮੁਹਾਲੀ ਪੁਲਿਸ ਵੱਲੋਂ ਆਨਲਾਈਨ ਠੱਗੀ ਦਾ ਪਰਦਾਫ਼ਾਸ; 7 ਨਾਈਜੀਰੀਅਨ ਕੀਤੇ ਗ੍ਰਿਫਤਾਰ

ਇਸ ਮੌਕੇ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਨੇ ਅਧਿਕਾਰੀਆਂ ਨੂੰ ਭਾਖੜਾ ਮੇਨ ਲਾਈਨ ਤੇ ਦੋਵੇਂ ਪਾਸਿਆਂ ਦੀ ਪੂਰੀ ਜਾਂਚ ਕਰਨ ਦੇ ਆਦੇਸ਼ ਦਿੰਦਿਆਂ ਕਿਹਾ ਕਿ ਜਿੱਥੇ ਕਿਤੇ ਵੀ ਕੋਈ ਕਮਜ਼ੋਰ ਕਿਨਾਰਾ ਹੈ ਉਸਦੀ ਮੁਰੰਮਤ ਤੁਰੰਤ ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਅਜਿਹੀ ਲੀਕੇਜ ਨਾ ਹੋਵੇ। ਉਨ੍ਹਾਂ ਕਿਹਾ ਕਿ ਜਲ ਸਰੋਤ ਵਿਭਾਗ ਪੂਰੀ ਤਰ੍ਹਾਂ ਚੌਕਸ ਹੈ, ਸਾਰੀ ਮੋਨੀਟਰਿੰਗ ਕੀਤੀ ਜਾ ਰਹੀ ਹੈ ਤਾਂ ਜੋ ਅਜਿਹੀ ਲੀਕੇਜ ਦਾ ਮਾਮਲਾ ਸਾਹਮਣੇ ਨਾ ਆਵੇ।ਇਸ ਮੌਕੇ ਜਲ ਸਰੋਤ ਵਿਭਾਗ ਦੇ ਚੀਫ਼ ਇੰਜੀਨੀਅਰ ਸ਼ੇਰ ਸਿੰਘ, ਐਸ.ਈ ਸੁਖਜੀਤ ਸਿੰਘ ਭੁੱਲਰ, ਐਸ.ਈ. ਅੰਕਿਤ ਧੀਰ, ਐਕਸੀਅਨ ਗੁਰਸ਼ਰਨ ਸਿੰਘ ਵਿਰਕ, ਐਸ.ਡੀ.ਓ ਅਸ਼ੀਸ਼ ਕੁਮਾਰ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

MLA Raman Arora ਦਾ ਵਿਜੀਲੈਂਸ ਨੂੰ ਮਿਲਿਆ ਪੰਜ ਦਾ ਪੁਲਿਸ ਰਿਮਾਂਡ

0

Jalandhar News: ਬੀਤੇ ਕੱਲ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤੇ ਗਏ ਜਲੰਧਰ ਸੈਂਟਰਲ ਹਲਕੇ ਦੇ ਵਿਧਾਇਕ ਰਮਨ ਅਰੋੜਾ ਨੂੰ ਅੱਜ ਸ਼ਨੀਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿੱਥੇ ਵਿਜੀਲੈਂਸ ਦੀ ਮੰਗ ‘ਤੇ ਅਦਾਲਤ ਵੱਲੋਂ ਵਿਧਾਇਕ ਨੂੰ ਪੁਛਗਿੱਛ ਲਈ ਪੰਜ ਦਿਨਾਂ ਦੇ ਪੁਲਿਸ ਰਿਮਾਂਡ ਉਪਰ ਭੇਜ ਦਿੱਤਾ। ਸੂਚਨਾ ਮੁਤਾਬਕ ਵਿਜੀਲੈਂਸ ਵੱਲੋਂ ਵਿਧਾਇਕ ਕੋਲੋਂ ਹੁਣ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਸੰਭਾਵਿਤ ਤੌਰ ‘ਤੇ ਕੁਝ ਦਿਨ ਪਹਿਲਾਂ ਗ੍ਰਿਫਤਾਰ ਕੀਤੇ ਗਏ ਨਗਰ ਨਿਗਮ ਦੇ ਏਟੀਪੀ ਦੇ ਸਾਹਮਣੇ ਬਿਠਾ ਕੇ ਸਵਾਲ ਜਵਾਬ ਕੀਤੇ ਜਾਣਗੇ।

ਇਹ ਵੀ ਪੜ੍ਹੋ  ਬਠਿੰਡਾ ’ਚ ਸਾਬਕਾ ਬੈਂਕ ਮੈਨੇਜ਼ਰ ਨਾਲ ਸਟਾਕ ਮਾਰਕੀਟਿੰਗ ਦੇ ਨਾਂ ’ਤੇ ਕਰੋੜਾਂ ਦੀ ਮਾਰੀ ਠੱਗੀ

ਦੱਸਣਾ ਬਣਦਾ ਹੈ ਕਿ ਵਿਧਾਇਕ ਉਪਰ ਦੋਸ਼ ਸਨ ਕਿ ਉਸਦੇ ਵੱਲੋਂ ਨਗਰ ਨਿਗਮ ਦੇ ਅਧਿਕਾਰੀਆਂ ਰਾਹੀਂ ਪੈਸੇ ਇਕੱਠੇ ਕਰਨ ਦਾ ਰੈਕੇਟ ਚਲਾਇਆ ਜਾ ਰਿਹਾ ਸੀ। ਜਿਸਦੇ ਵਿਚ ਏਟੀਪੀ ਵੱਲੋਂ ਸ਼ਹਿਰ ਦੇ ਵਿੱਚ ਨਵੀਆਂ ਉਸਾਰੀਆਂ ਕਰਨ ਵਾਲਿਆਂ ਨੂੰ ਨੋਟਿਸ ਭੇਜੇ ਜਾਂਦੇ ਸਨ। ਜਿਸਤੋਂ ਬਾਅਦ ਵਿਧਾਇਕ ਦੀ ਦਖਲਅੰਦਾਜ਼ੀ ਨਾਲ ਕਥਿਤ ਤੌਰ ‘ਤੇ ਪੈਸੇ ਲੈ ਕੇ ਮਾਮਲਾ ਨਿਪਟਾ ਦਿੱਤਾ ਜਾਂਦਾ ਸੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਫਾਜਿਲਕਾ ਪੁਲਿਸ ਵੱਲੋਂ 02 ਨਸ਼ਾ ਤਸਕਰਾਂ ਨੂੰ ਕਾਬੂ ਕਰਕੇ 1 ਕਿਲੋ 25 ਗਰਾਮ ਹੈਰੋਇਨ ਕੀਤੀ ਬਰਾਮਦ

0

Fazilka News: ਗੌਰਵ ਯਾਦਵ ਡਾਇਰੈਕਟਰ ਜਨਰਲ ਪੁਲਿਸ, ਪੰਜਾਬ, ਹਰਮਨਬੀਰ ਸਿੰਘ ਗਿੱਲ ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਫਿਰੋਜਪੁਰ ਰੇਂਜ, ਦੇ ਦਿਸ਼ਾ ਨਿਰਦੇਸ਼ਾ ਅਤੇ ਵਰਿੰਦਰ ਸਿੰਘ ਬਰਾੜ ਸੀਨੀਅਰ ਕਪਤਾਨ ਪੁਲਿਸ,ਦੀ ਅਗਵਾਈ ਹੇਠ ਫਾਜਿਲਕਾ ਪੁਲਿਸ ਵੱਲੋਂ ਹਰੇਕ ਤਰਾਂ ਦੇ ਨਸ਼ਿਆਂ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ।ਇਸੇ ਮੁਹਿੰਮ ਦੇ ਤਹਿਤ ਸਬ ਇੰਸਪੈਕਟਰ ਹਰਦੇਵ ਸਿੰਘ ਮੁੱਖ ਅਫਸਰ ਥਾਣਾ ਸਦਰ ਫਾਜਿਲਕਾ ਦੀ ਨਿਗਰਾਨੀ ਹੇਠ ਪੁਲਿਸ ਪਾਰਟੀ ਵੱਲੋਂ ਨਾਕਾਬੰਦੀ ਦੌਰਾਨ 02 ਨਸ਼ਾ ਤਸਕਰਾਂ ਨੂੰ ਮੋਟਰਸਾਈਕਲ ਸਮੇਤ ਕਾਬੂ ਕਰਕੇ ਉਹਨਾਂ ਪਾਸੋਂ 01 ਕਿਲੋ 25 ਗਰਾਮ ਹੈਰੋਇਨ ਬਰਾਮਦ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਗਈ ਹੈ।

ਇਹ ਵੀ ਪੜ੍ਹੋ  ਬਠਿੰਡਾ ’ਚ ਸਾਬਕਾ ਬੈਂਕ ਮੈਨੇਜ਼ਰ ਨਾਲ ਸਟਾਕ ਮਾਰਕੀਟਿੰਗ ਦੇ ਨਾਂ ’ਤੇ ਕਰੋੜਾਂ ਦੀ ਮਾਰੀ ਠੱਗੀ

ਮਿਤੀ 23-05-2025 ਨੂੰ ਸਬ ਇੰਸਪੈਕਟਰ ਹਰਦੇਵ ਸਿੰਘ ਮੁੱਖ ਅਫਸਰ ਥਾਣਾ ਸਦਰ ਫਾਜਿਲਕਾ ਦੀ ਨਿਗਰਾਨੀ ਹੇਠ ਸਹਾਇਕ ਥਾਣੇਦਾਰ ਮੰਗਲ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਦੇ ਸਬੰਧ ਵਿੱਚ ਪਿੰਡ ਜੱਟਵਾਲੀ ਤੋਂ ਪਿੰਡ ਰਾਣਾ ਨੂੰ ਜਾਂਦੀ ਸੜਕ ਪਰ ਸ਼ੈਲਰਾਂ ਦੇ ਨਜ਼ਦੀਕ ਨਾਕਾਬੰਦੀ ਕੀਤੀ ਹੋਈ ਸੀ ਤਾਂ ਪਿੰਡ ਜੱਟਵਾਲੀ ਸਾਈਡ ਤੋਂ ਰਾਣਾ ਨੂੰ ਜਾਂਦਾ ਇੱਕ ਮੋਟਰ ਸਾਈਕਲ ਦਿਖਾਈ ਦਿੱਤਾ, ਜਿਸਤੇ ਦੋ ਵਿਅਕਤੀ ਸਵਾਰ ਸਨ। ਪੁਲਿਸ ਪਾਰਟੀ ਨੇ ਸ਼ੱਕ ਦੇ ਅਧਾਰ ਤੇ ਮੋਟਰ ਸਾਈਕਲ ਸਵਾਰਾਂ ਨੂੰ ਚੈਕ ਕੀਤਾ ਅਤੇ ਉਪ ਕਪਤਾਨ ਪੁਲਿਸ (ਓਪ੍ਰੇਸ਼ਨ ਅਤੇ ਸਕਿਓਰਟੀ) ਫਾਜ਼ਿਲਕਾ ਅਵਿਨਾਸ਼ ਚੰਦਰ ਪੀ.ਪੀ.ਐਸ ਦੀ ਹਾਜਰੀ ਵਿਚ ਮੋਟਰਸਾਈਕਲ ਸਵਾਰਾਂ ਪਾਸੋਂ ਕਾਲੇ ਰੰਗ ਦੇ ਪਿੱਠੂ ਬੈਗ ਵਿੱਚੋਂ 01 ਕਿਲੋ 25 ਗਰਾਮ ਹੈਰੋਇਨ ਬਰਾਮਦ ਹੋਈ।

ਇਹ ਵੀ ਪੜ੍ਹੋ  ਮੁਹਾਲੀ ਪੁਲਿਸ ਵੱਲੋਂ ਆਨਲਾਈਨ ਠੱਗੀ ਦਾ ਪਰਦਾਫ਼ਾਸ; 7 ਨਾਈਜੀਰੀਅਨ ਕੀਤੇ ਗ੍ਰਿਫਤਾਰ

ਪੁਲਿਸ ਪਾਰਟੀ ਵੱਲੋਂ ਮੋਟਰਸਾਈਕਲ ਸਵਾਰਾਂ ਨੂੰ ਕਾਬੂ ਕਰਕੇ ਉਹਨਾਂ ਪਾਸੋਂ ਬਰਾਮਦ ਹੋਈ ਹੈਰੋਇਨ ਨੂੰ ਕਬਜਾ ਪੁਲਿਸ ਵਿੱਚ ਲਿਆ।ਕਾਬੂ ਕੀਤੇ ਨਸ਼ਾ ਤਸਕਰਾਂ ਦੀ ਪਹਿਚਾਣ ਮੋਹਿਤ ਅਤੇ ਮਲਕੀਤ ਸਿੰਘ ਵਾਸੀਆਨ ਪਿੰਡ ਸੈਦੇ ਕੇ ਹਿਠਾੜ ਥਾਣਾ ਸਦਰ ਫਾਜਿਲਕਾ ਵਜੋਂ ਹੋਈ। ਜਿਹਨਾਂ ਦੇ ਖਿਲਾਫ ਮੁਕੱਦਮਾ ਨੰਬਰ 130 ਮਿਤੀ 23-05-2025 ਜੁਰਮ 21 (ਸੀ)/29/61/85 NDPS ਐਕਟ ਥਾਣਾ ਸਦਰ ਫਾਜ਼ਿਲਕਾ ਦਰਜ ਰਜਿਸਟਰ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਗ੍ਰਿਫਤਾਰ ਕੀਤੇ ਗਏ ਨਸ਼ਾ ਤਸਕਰਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਉਹਨਾਂ ਦੇ ਬੈਕਵਰਡ ਤੇ ਫਾਰਵਰਡ ਲਿੰਕਾਂ ਬਾਰੇ ਜਾਂਚ ਕੀਤੀ ਜਾ ਰਹੀ ਹੈ। ਮੁਕੱਦਮਾ ਦੀ ਤਫਤੀਸ਼ ਜਾਰੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਸਕੱਤਰ ਰਾਮਵੀਰ ਨੇ ਨਾਭਾ’ਚ ਸਕੂਲ ਆਫ਼ ਐਮੀਨੈਂਸ ਦੇ ਵਿਦਿਆਰਥੀਆਂ ਨੂੰ ਉੱਚੀਆਂ ਉਡਾਰੀਆਂ ਮਾਰਨ ਲਈ ਪ੍ਰੇਰਿਆ

0

👉ਵਿਦਿਆਰਥੀਆਂ ਨੂੰ ਸ਼ਖ਼ਸੀਅਤ ਉਸਾਰੀ ਲਈ ਵੱਧ ਤੋਂ ਵੱਧ ਸਵਾਲ ਪੁੱਛਣ ਲਈ ਉਤਸ਼ਾਹਤ ਕੀਤਾ
👉ਵਿਦਿਆਰਥੀ ਆਰਾਮ ਪ੍ਰਸਤੀ ਛੱਡਕੇ ਆਪਣੀ ਅਸਲੀ ਤਾਕਤ ਪਛਾਣਕੇ ਮਿੱਥਿਆ ਨਿਸ਼ਾਨਾ ਪ੍ਰਾਪਤ ਕਰ ਸਕਦੇ ਹਨ-ਰਾਮਵੀਰ
Patiala News:ਸੂਚਨਾ ਅਤੇ ਲੋਕ ਸੰਪਰਕ ਵਿਭਾਗ ਤੇ ਪੰਜਾਬ ਮੰਡੀ ਬੋਰਡ ਦੇ ਸਕੱਤਰ ਸ੍ਰੀ ਰਾਮਵੀਰ ਨੇ ਅੱਜ ਸਕੂਲੀ ਵਿਦਿਆਰਥੀਆਂ ਨੂੰ ਮਿੱਥੇ ਟੀਚਿਆਂ ਤੱਕ ਪੁੱਜਣ ਲਈ ਆਪਣੀ ਅਸਲੀ ਤਾਕਤ ਪਛਾਣ ਕੇ ਵੱਧ ਤੋਂ ਵੱਧ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਉਹ ਪੰਜਾਬ ਸਰਕਾਰ ਦੀ ਨਿਵੇਕਲੀ ਪਹਿਲਕਦਮੀ ‘ਸਕੂਲ ਮੈਂਟਰਸ਼ਿਪ’ ਪ੍ਰੋਗਰਾਮ ਤਹਿਤ ਨਾਭਾ ਦੇ ਸਕੂਲ ਆਫ਼ ਐਮੀਨੈਂਸ (ਲੜਕਿਆਂ ਦਾ ਸਕੂਲ) ਵਿਖੇ ਵਿਦਿਆਰਥੀਆਂ ਦੇ ਮੈਂਟਰ ਵਜੋਂ ਸੰਬੋਧਨ ਕਰ ਰਹੇ ਸਨ।ਇਸ ਮੌਕੇ ਸ੍ਰੀ ਰਾਮਵੀਰ ਨੇ ਪਟਿਆਲਾ ਜ਼ਿਲ੍ਹੇ ‘ਚ ਡਿਪਟੀ ਕਮਿਸ਼ਨਰ ਵਜੋਂ ਨਿਭਾਈ ਸੇਵਾ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਜ਼ਿਲ੍ਹੇ ਦੇ ਕਰੀਬ ਪਿੰਡ ਦਾ ਦੌਰਾ ਕੀਤਾ ਹੋਇਆ ਹੈ ਜਿਸ ਕਰਕੇ ਇਹ ਵਿਦਿਆਰਥੀ ਉਨ੍ਹਾਂ ਲਈ ਨਵੇਂ ਨਹੀਂ ਹਨ, ਇਸ ਲਈ ਸਾਰੇ ਬੱਚੇ ਆਪਣੀ ਸ਼ਖ਼ਸੀਅਤ ਉਸਾਰੀ ਲਈ ਉਨ੍ਹਾਂ ਸਮੇਤ ਆਪਣੇ ਅਧਿਆਪਕਾਂ ਨੂੰ ਵੀ ਬਿਨ੍ਹਾਂ ਝਿਜਕੇ ਵੱਧ ਤੋਂ ਵੱਧ ਸਵਾਲ ਪੁੱਛਣ ਲਈ ਅੱਗੇ ਆਉਣ।

ਇਹ ਵੀ ਪੜ੍ਹੋ  ਬਠਿੰਡਾ ’ਚ ਸਾਬਕਾ ਬੈਂਕ ਮੈਨੇਜ਼ਰ ਨਾਲ ਸਟਾਕ ਮਾਰਕੀਟਿੰਗ ਦੇ ਨਾਂ ’ਤੇ ਕਰੋੜਾਂ ਦੀ ਮਾਰੀ ਠੱਗੀ

ਕਈ ਵਿਦਿਆਰਥੀਆਂ ਵੱਲੋਂ ਆਈਏਐਸ ਤੇ ਪੀਸੀਐਸ ਬਣਨ ਦੀ ਇੱਛਾ ਜਾਹਰ ਕਰਨ ‘ਤੇ ਸ੍ਰੀ ਰਾਮਵੀਰ ਨੇ ਬੱਚਿਆਂ ਨੂੰ ਸਵੇਰੇ ਸੁਵੱਖਤੇ ਉਠਣ ਦੀ ਆਦਤ ਪਾਉਣ ਸਮੇਤ ਸਫ਼ਲਤਾ ਦੇ ਗੁਰ ਦੱਸਦਿਆਂ ਉਨ੍ਹਾਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਮੱਲ੍ਹਾਂ ਮਾਰਨ ਲਈ ਪ੍ਰੇਰਿਤ ਕੀਤਾ ਜਿਸ ਨਾਲ ਉਹ ਸਰੀਰਕ ਤੇ ਦਿਮਾਗੀ ਤੌਰ ‘ਤੇ ਤੰਦਰੁਸਤ ਰਹਿਣਗੇ।ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਲਈ ਅਸੀਮ ਮੌਕੇ ਹਨ, ਜਿਨ੍ਹਾਂ ਨੂੰ ਪ੍ਰਾਪਤ ਕਰਨ ਲਈ ਲਗਾਤਾਰ ਮਿਹਨਤ ਕਰਨ, ਦ੍ਰਿੜ ਨਿਸ਼ਚਾ ਧਾਰਨ ਅਤੇ ਆਰਾਮ ਪ੍ਰਸਤੀ ਨੂੰ ਤਿਆਗਣ ਦੀ ਲੋੜ ਹੋਵੇਗੀ। ਉਨ੍ਹਾਂ ਸੱਦਾ ਦਿੱਤਾ ਕਿ ਬੱਚੇ ਇਸ ਮੈਂਟਰਸ਼ਿਪ ਪ੍ਰੋਗਰਾਮ ਤੋਂ ਮਾਰਗਦਰਸ਼ਨ ਲੈਕੇ ਆਪਣੀ ਅਸਲੀ ਤਾਕਤ ਪਛਾਣਨ ਤੇ ਮਿੱਥੇ ਨਿਸ਼ਾਨੇ ਹਾਸਲ ਕਰਨ ਲਈ ਜੁੱਟ ਜਾਣ।ਸੀਨੀਅਰ ਆਈਏਐਸ ਅਧਿਕਾਰੀ ਸ੍ਰੀ ਰਾਮਵੀਰ ਨੇ 1991 ‘ਚ ਆਪਣੇ 10 ਕਿਲੋਮੀਟਰ ਦੂਰ ਸਕੂਲ ਜਾਣ ਸਮੇਂ ਦੀ ਕਹਾਣੀ ਸੁਣਾਉਂਦਿਆਂ ਦੱਸਿਆ ਕਿ ਇੱਕ ਦਿਨ ਬੱਸਾਂ ਦੀ ਹੜਤਾਲ ਦੇ ਬਾਵਜੂਦ ਉਸਨੂੰ ਕਿਸੇ ਅੰਦਰੂਨੀ ਤਾਕਤ ਨੇ ਪੈਦਲ ਚੱਲ ਕੇ ਸਕੂਲ ਜਾਣ ਲਈ ਪ੍ਰੇਰਿਆ ਅਤੇ ਅੱਜ ਉਸੇ ਤਾਕਤ ਨੇ ਹੀ ਉਨ੍ਹਾਂ ਨੂੰ ਇਸ ਮੁਕਾਮ ਤੱਕ ਪਹੁੰਚਾਇਆ ਹੈ।ਰਾਮਵੀਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਸ਼ੁਰੂ ਕੀਤੀ ਸਕੂਲ ਮੈਂਟਰਸ਼ਿਪ ਪ੍ਰੋਗਰਾਮ ਦੀ ਨਿਵੇਕਲੀ ਪਹਿਲਕਦਮੀ ਪੰਜਾਬ ਸਰਕਾਰ ਦੀ ਦੂਰਦਰਸ਼ੀ ਸੋਚ ਦਾ ਨਤੀਜਾ ਹੈ।

ਇਹ ਵੀ ਪੜ੍ਹੋ  ਮੁਹਾਲੀ ਪੁਲਿਸ ਵੱਲੋਂ ਆਨਲਾਈਨ ਠੱਗੀ ਦਾ ਪਰਦਾਫ਼ਾਸ; 7 ਨਾਈਜੀਰੀਅਨ ਕੀਤੇ ਗ੍ਰਿਫਤਾਰ

ਉਨ੍ਹਾਂ ਭਰੋਸਾ ਦਿੱਤਾ ਕਿ ਨਾਭਾ ਦੇ ਇਸ ਸਕੂਲ ਦੀ ਵਿਰਾਸਤੀ ਇਮਾਰਤ ਨੂੰ ਹੋਰ ਖੂਬਸੂਰਤ ਬਣਾਉਣ ਤੇ ਸਕੂਲ ਦੀ ਤਰੱਕੀ ਲਈ ਉਹ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਉਣਗੇ।ਵਿਦਿਆਰਥੀਆਂ ਨੂੰ ਹੋਰ ਵਧੇਰੇ ਜਾਣਨ ਦੀ ਜਿਗਿਆਸਾ ਪੈਦਾ ਕਰਨ ਲਈ ਪ੍ਰੇਰਿਤ ਕਰਦਿਆਂ ਸ੍ਰੀ ਰਾਮਵੀਰ ਨੇ ਕਿਹਾ ਕਿ ਪੜ੍ਹਾਈ ‘ਚ ਮਿਹਨਤ ਦੇ ਨਾਲ-ਨਾਲ ਚੰਗੀਆਂ ਆਦਤਾਂ ਬਹੁਤ ਵੱਡੀ ਭੂਮਿਕਾ ਨਿਭਾਉਂਦੀਆਂ ਹਨ, ਇਸ ਲਈ ਹਰ ਵਿਦਿਆਰਥੀ ਚੰਗੀਆਂ ਆਦਤਾਂ ਰੋਜ਼ਾਨਾ ਗ੍ਰਹਿਣ ਕਰਨਾ ਨੇਮ ਬਣਾਉਣ। ਉਨ੍ਹਾਂ ਨੇ ਬੱਚਿਆਂ ਨੂੰ ਆਪਣੀ ਤਰਜੀਹਾਂ ਮਿੱਥਕੇ ਪਸੰਦੀਦਾ ਸਬਜੈਕਟ ਵਿੱਚ ਮਿਹਨਤ ਕਰਨ ਲਈ ਵੀ ਪ੍ਰੇਰਿਤ ਕੀਤਾ।ਸਕੂਲ ਆਫ਼ ਐਮੀਨੈਂਸ ਨਾਭਾ ਦੇ ਪ੍ਰਿੰਸੀਪਲ ਰਮਨਦੀਪ ਮਦਾਨ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਵਿਸ਼ੇਸ਼ ਧੰਨਵਾਦ ਕੀਤਾ, ਜਿਨ੍ਹਾਂ ਨੇ ਸ੍ਰੀ ਰਾਮਵੀਰ ਨੂੰ ਉਨ੍ਹਾਂ ਦੇ ਵਿਦਿਆਰਥੀਆਂ ਦੇ ਮਾਰਗ ਦਰਸ਼ਨ ਲਈ ਤਾਇਨਾਤ ਕੀਤਾ ਹੈ। ਇਸ ਮੌਕੇ ਐਸ.ਡੀ.ਐਮ. ਨਾਭਾ ਡਾ. ਇਸਮਤ ਵਿਜੇ ਸਿੰਘ, ਸਕੂਲ ਦੇ ਅਧਿਆਪਕ ਤੇ ਵਿਦਿਆਰਥੀ ਮੌਜੂਦ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਉੱਘੇ ਬੱਲੇਬਾਜ਼ ਸ਼ੁਭਮਨ ਗਿੱਲ ਦੇ ਹੱਥ ਆਈ ਭਾਰਤੀ ਟੈਸਟ ਟੀਮ ਦੀ ਕਪਤਾਨੀ, ਪੰਤ ਬਣੇ ਉਪ ਕੁਪਤਾਨ

Mumbai News : ਬੀਸੀਸੀਆਈ ਨੇ ਆਗਾਮੀ ਇੰਗਲੈਂਡ ਦੌਰੇ ਲਈ ਭਾਰਤੀ ਕ੍ਰਿਕਟ ਟੀਮ ਦਾ ਐਲਾਨ ਕਰ ਦਿੱਤਾ ਹੈ। ਨਵੀਂ ਟੀਮ ਦੀ ਕਪਤਾਨੀ ਬੱਲੇਬਾਜ਼ ਸ਼ੁਭਮਨ ਗਿੱਲ ਨੂੰ ਦਿੱਤੀ ਗਈ ਹੈ ਜਦਕਿ ਰਿਸ਼ਭ ਪੰਤ ਨੂੰ ਉਪ-ਕਪਤਾਨ ਚੁਣਿਆ ਗਿਆ ਹੈ। ਸੂਚਨਾ ਮੁਤਾਬਕ ਬੀ.ਸੀ.ਸੀ.ਆਈ. ਦੀ ਅੱਜ ਸ਼ਨੀਵਾਰ ਨੂੰ ਮੁੰਬਈ ਵਿਚ ਹੋਈ ਇਕ ਮੀਟਿੰਗ ਤੋਂ ਬਾਅਦ ਨਵੀਂ ਟੀਮ ਦਾ ਐਲਾਨ ਕੀਤਾ ਗਿਆ।

ਇਹ ਵੀ ਪੜ੍ਹੋ  ਮੁਹਾਲੀ ਪੁਲਿਸ ਵੱਲੋਂ ਆਨਲਾਈਨ ਠੱਗੀ ਦਾ ਪਰਦਾਫ਼ਾਸ; 7 ਨਾਈਜੀਰੀਅਨ ਕੀਤੇ ਗ੍ਰਿਫਤਾਰ

ਨਵੀਂ ਟੀਮ ਵਿਚ ਯਸ਼ਸਵੀ ਜੈਸਵਾਲ, ਕੇ.ਐੱਲ. ਰਾਹੁਲ, ਸਾਈ ਸੁਦਰਸ਼ਨ, ਅਭਿਮਨਿਊ ਈਸਵਰਨ, ਕਰੁਣ ਨਾਇਰ, ਨਿਤੀਸ਼ ਰੈੱਡੀ, ਰਵਿੰਦਰ ਜਡੇਜਾ ਨੂੰ ਬੇਟਸਮੈਨ, ਧਰੁਵ ਜੁਰੇਲ (ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਸ਼ਾਰਦੁਲ ਠਾਕੁਰ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ,ਕ੍ਰਿਸ਼ਨ, ਆਕਾਸ਼ ਦੀਪ, ਅਰਸ਼ਦੀਪ ਸਿੰਘ ਅਤੇ ਕੁਲਦੀਪ ਯਾਦਵ ਨੂੰ ਗੈਂਦਬਾਜ਼ੀ ਦੀ ਜਿੰਮੇਵਾਰੀ ਦਿੱਤੀ ਗਈ ਹੈ। ਦਸਣਾ ਬਣਦਾ ਹੈ ਕਿ ਭਾਰਤ ਨੇ 20 ਜੂਨ ਤੋਂ ਸ਼ੁਰੂ ਹੋਣ ਵਾਲੇ ਇੰਗਲੈਂਡ ਦੌਰੇ ਵਿਚ 5 ਟੈਸਟ ਮੈਚ ਖੇਡਣੇ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਭਾਈ ਅੰਮ੍ਰਿਤਪਾਲ ਸਿੰਘ ਦਾ ਸਾਥੀ ਪ੍ਰਧਾਨ ਮੰਤਰੀ ‘ਬਾਜ਼ੇਕੇ’ ਮੁੜ ਚਰਚਾ ਵਿਚ, ਜੇਲ੍ਹ ’ਚ ਦਸਿਆ ਜਾਨ ਨੂੰ ਖ਼ਤਰਾ

0

Bathinda News:‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਤੇ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀ ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੇਕੇ ਮੁੜ ਚਰਚਾ ਵਿਚ ਹੈ। ਐਨਐਸਏ ਖ਼ਤਮ ਹੋਣ ਤੋਂ ਬਾਅਦ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚੋਂ ਵਾਪਸ ਲਿਆਂਦਾ ਬਾਜੇ ਕੇ ਇੰਨੀਂ ਦਿਨੀਂ ਬਠਿੰਡਾ ਦੀ ਕੇਂਦਰੀ ਜੇਲ੍ਹ ਵਿਚ ਬੰਦ ਹੈ। ਬੀਤੇ ਕੱਲ ਤੋਂ ਉਸਦੀ ਜੇਲ੍ਹ ਦੇ ਅੰਦਰੋਂ ਆਪਣੇ ਪ੍ਰਵਾਰ ਨਾਲ ਸਰਕਾਰੀ ਫ਼ੋਨ ਤੋਂ ਕੀਤੀ ਗੱਲਬਾਤ ਦੀ ਰਿਕਾਰਡਿੰਗ ਸੋਸਲ ਮੀਡੀਆ ’ਤੇ ਵਾਈਰਲ ਹੋ ਰਹੀ ਹੈ, ਜਿਸਦੇ ਵਿਚ ਉਸਨੇ ਆਪਣੀ ਜਾਨ ਨੂੰ ਖਤਰਾ ਦੱਸਿਆ ਹੈ। ਸੂਚਨਾ ਮੁਤਾਬਕ ਜੇਲ੍ਹ ਅੰਦਰੋਂ ਲੱਗੇ ਪੀਸੀਓ ਤੋਂ ਆਪਣੀ ਮਾਤਾ ਨਾਲ ਗੱਲਬਾਤ ਦੌਰਾਨ ਬਾਜੇਕੇ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਦੇ ਇੱਕ ਸਾਬਕਾ ਅਕਾਲੀ ਮੰਤਰੀ ਵਿਰੁਧ ਬੋਲਣ ਤੋਂ ਬਾਅਦ ਉਸਨੂੰ ਜੇਲ੍ਹ ਦੇ ਅੰਦਰ ਨਸ਼ਾ ਤਸਕਰੀ ਨਾਲ ਜੁੜੇ ਵਿਅਕਤੀਆਂ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਅਤੇ ਉਹ ਉਸਦਾ ਕੋਈ ਨੁਕਸਾਨ ਕਰ ਸਕਦੇ ਹਨ।

ਇਹ ਵੀ ਪੜ੍ਹੋ  ਬਠਿੰਡਾ ’ਚ ਸਾਬਕਾ ਬੈਂਕ ਮੈਨੇਜ਼ਰ ਨਾਲ ਸਟਾਕ ਮਾਰਕੀਟਿੰਗ ਦੇ ਨਾਂ ’ਤੇ ਕਰੋੜਾਂ ਦੀ ਮਾਰੀ ਠੱਗੀ

ਬਾਜੇਕੇ ਨੇ ਆਪਣੀ ਇਸ ਗੱਲਬਾਤ ਵਿਚ ਪੰਜਾਬ ਸਰਕਾਰ ਕੋਲੋਂ ਜੇਲ੍ਹ ਤਬਦੀਲੀ ਦੀ ਮੰਗ ਕਰਦਿਆਂ ਦਾਅਵਾ ਕੀਤਾ ਹੈ ਕਿ ਜੇਲ੍ਹ ਅਧਿਕਾਰੀ ਵੀ ਉਕਤ ਅਨਸਰਾਂ ਨੂੰ ਸ਼ਹਿ ਦੇ ਰਹੇ ਹਨ। ਦਸਣਾ ਬਣਦਾ ਹੈ ਕਿ ਇਸਤੋਂ ਪਹਿਲਾਂ ਵੀ ਬਾਜੇ ਕੇ ਦੀ ਇੱਕ ਆਡੀਓ ਵਾਈਰਲ ਹੋਈ ਸੀ, ਜਿਸ ਵਿਚ ਉਸਨੇ ਦਾਅਵਾ ਕੀਤਾ ਸੀ ਕਿ ਉਸਨੂੰ ਅਤੇ ਉਸਦੇ ਸਾਥੀਆਂ ਨੂੰ ਜੇਲ੍ਹ ਅੰਦਰ ਬਣੇ ਗੁਰਦੂਆਰਾ ਸਾਹਿਬ ਵਿਚ ਨਹੀਂ ਜਾਣ ਦਿੱਤਾ ਜਾ ਰਿਹਾ। ਇਸ ਦੌਰਾਨ ਕੁੱਝ ਦਿਨ ਪਹਿਲਾ ਜੇਲ੍ਹ ਗਾਰਦ ਬਾਜੇ ਕੇ ਨੂੰ ਡਾਕਟਰੀ ਮੁਆਇੰਨੇਂ ਲਈ ਸਿਵਲ ਹਸਪਤਾਲ ਲੈ ਕੇ ਆਈ ਸੀ, ਜਿੱਥੇ ਉਸਨੇ ਸਾਬਕਾ ਅਕਾਲੀ ਮੰਤਰੀ ਵਿਰੁਧ ਕਾਫ਼ੀ ਤਿੱਖੀ ਬਿਆਨਬਾਜ਼ੀ ਕੀਤੀ ਸੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਬਠਿੰਡਾ ’ਚ ਸਾਬਕਾ ਬੈਂਕ ਮੈਨੇਜ਼ਰ ਨਾਲ ਸਟਾਕ ਮਾਰਕੀਟਿੰਗ ਦੇ ਨਾਂ ’ਤੇ ਕਰੋੜਾਂ ਦੀ ਮਾਰੀ ਠੱਗੀ

0

Bathinda News:ਬਠਿੰਡਾ ਸ਼ਹਿਰ ’ਚ ਰਹਿਣ ਵਾਲੇ ਇੱਕ ਕੌਮੀ ਬੈਂਕ ਦੇ ਸਾਬਕਾ ਸੀਨੀਅਰ ਮੈਨੇਜ਼ਰ ਦੇ ਨਾਲ ਹੀ ਸਟਾਕ ਮਾਰਕੀਟਿੰਗ ਦੇ ਨਾਂ ’ਤੇ ਕਰੋੜਾਂ ਦੀ ਠੱਗੀ ਵੱਜਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਲੰਮੀ ਜਾਂਚ ਪੜਤਾਲ ਤੋਂ ਬਾਅਦ ਬਠਿੰਡਾ ਪੁਲਿਸ ਨੇ ਇਸ ਸਾਬਕਾ ਮੈਨੇਜਰ ਦੇ ਬਿਆਨਾਂ ’ਤੇ ਪਰਚਾ ਦਰਜ਼ ਕਰ ਲਿਆ ਹੈ ਪ੍ਰੰਤੂ ਮੁਲਜਮਾਂ ਦਾ ਕੋਈ ਥਹੁ-ਪਤਾ ਨਹੀਂ ਲੱਗਿਆ ਹੈ। ਵੱਡੀ ਗੱਲ ਇਹ ਵੀ ਸਾਹਮਣੇ ਆਈ ਹੈ ਕਿ ਉਕਤ ਮੈਨੇਜ਼ਰ ਸਾਹਿਬ ਆਪਣੀ ਨੌਕਰੀ ਦੌਰਾਨ ਬੈਂਕ ਦੀ ਕਈ ਮਹੱਤਵਪੂਰਨ ਪੋਸਟਾਂ ’ਤੇ ਰਹਿ ਕੇ ਲੋਕਾਂ ਨੂੰ ਬੈਂਕ ਫ਼ਰਾਡ ਤੋਂ ਬਚਣ ਦੀ ਸਲਾਹ ਦਿੰਦੇ ਰਹੇ ਹਨ। ਸਥਾਨਕ ਸਿਵਲ ਲਾਈਨ ਇਲਾਕੇ ਵਿਚ ਰਹਿਣ ਵਾਲੇ ਉਕਤ ਸਾਬਕਾ ਮੈਨੇਜਰ ਵੱਲੋਂ ਪੁਲਿਸ ਕੋਲ ਦਿੱਤੀ ਸਿਕਾਇਤ ਵਿਚ ਦਸਿਆ ਹੈ ਕਿ ਮਿਤੀ 20.03.2025 ਨੂੰ ਦੁਪਹਿਰ ਸਮੇਂ ਆਪਣੇ ਘਰ ਵਿੱਚ ਹੀ ਮੌਜੂਦ ਸੀ ਤਾਂ ਉਸਨੂੰ ਕਿਸੇ ਨਾਮਲੂਮ ਵਿਅਕਤੀ ਵੱਲੋਂ ਇਕ ਵਟਸਐਪ ਗਰੁੱਪ J189 blinkX Wealth guidance ਵਿਚ ਐਡ ਕਰ ਲਿਆ ਗਿਆ, ਜੋ ਇਸ ਗਰੁੱਪ ਦੇ ਐਡਮਿਨ ਦਾ ਵੱਟਸਐਪ ਅਕਾਊਂਟ ਨੰਬਰ +917459868203 ਅਤੇ +918953203802 ਹੈ। ਇਸ ਵੱਟਸਐਪ ਗਰੁੱਪ ਵਿਚ ਕਾਫੀ ਹੋਰ ਵਿਅਕਤੀ ਵੀ ਐਡ ਸਨ, ਜੋ ਇਸ ਵੱਟਸਐਪ ਗਰੁੱਪ ਵਿਚ ਇੱਕ ਨਾਮਲੂਮ ਲੜਕੀ ਜੋ ਖੁਦ ਦਾ ਨਾਮ ਰਿਧੀ ਦੱਸਦੀ ਸੀ, ਨੇ ਦਸਿਆ ਕਿ ਉਹਨਾ ਦੀ ਕੰਪਨੀ ਦਾ ਨਾਮ blinkX Pro Securities ਹੈ, ਜੋ ਸਟਾਕ ਮਾਰਕਿਟ ਵਿਚ ਇਨਵੈਸਟ ਕਰਵਾਉਦੀਂ ਹੈ। ਉਕਤ ਵੱਟਸਐਪ ਗਰੁੱਪ ਵਿਚ ਇੱਕ ਨਾਮਲੂਮ ਵਿਅਕਤੀ ਜੋ ਖੁਦ ਦਾ ਨਾਮ ਕੇਸ਼ਵ ਬੱਤਰਾ ਦੱਸਦਾ ਹੈ ਅਤੇ ਖੁਦ ਨੂੰ ਕੰਪਨੀ ਦਾ ਸਟਾਕ ਐਨੀਲਿਸਟ ਦੱਸਦਾ ਸੀ, ਵੀ ਹਰ ਰੋਜ ਸੁਬਹ ਗਰੁੱਪ ਵਿੱਚ ਮਾਰਕਿਟ ਸਬੰਧੀ ਜਾਣਕਾਰੀ ਦਿੰਦਾ ਸੀ ਅਤੇ ਗਰੁੱਪ ਵਿਚ ਮੌਜਦ ਕਾਫੀ ਵਿਅਕਤੀ ਉਸ ਵੱਲੋਂ ਦੱਸੀ ਜਾਂਦੀ ਜਾਣਕਾਰੀ ਅਨੁਸਾਰ ਇੰਨਵੈਸਟ ਕਰਕੇ ਪ੍ਰੋਫਿਟ ਕਮਾਉਣ ਸਬੰਧੀ ਸਕਰੀਨਸ਼ੋਟ ਸ਼ੇਅਰ ਕਰਦੇ ਰਹਿੰਦੇ ਸਨ।

ਇਹ ਵੀ ਪੜ੍ਹੋ  ਮੁਹਾਲੀ ਪੁਲਿਸ ਵੱਲੋਂ ਆਨਲਾਈਨ ਠੱਗੀ ਦਾ ਪਰਦਾਫ਼ਾਸ; 7 ਨਾਈਜੀਰੀਅਨ ਕੀਤੇ ਗ੍ਰਿਫਤਾਰ

ਰਿੱਧੀ ਵੱਲੋ ਕੰਪਨੀ ਦੇ ਵੱਟਸਐਪ ਗਰੁੱਪ ਰਾਹੀਂ ਗੂਗਲ ਪਲੇ ਸਟੋਰ ਤੋਂ ਉਹਨਾ ਦੀ ਕੰਪਨੀ ਦੀ ਐਪ blinkX Pro ਉਸਦੇ ਮੋਬਾਇਲ ਫੋਨ ਵਿੱਚ ਡਾਊਨਲੋਡ ਕਰਵਾ ਕੇ ਇੰਸਟਾਲ ਕਰਵਾਈ ਅਤੇ ਉਸਦਾ ਇੱਕ ਅਕਾਉਂਟ ਬਣਾ ਦਿੱਤਾ। ਇਸਤੋਂ ਬਾਅਦ ਕੰਪਨੀ ਦੇ ਵੱਟਸਐਪ ਗਰੁੱਪ ਵਿੱਚ ਰਿੱਧੀ ਉਕਤ ਨੇ ਇਨਵੈਸਟਮੈਂਟ ਕਰਨ ਦੀ ਜਾਣਕਾਰੀ ਹਾਸਲ ਕਰਨ ਲਈ ਕੰਪਨੀ ਦੇ ਅਕਾਊਂਟ ਮੈਨੇਜਰ ਨੀਨਦ ਕਦਮ ਜਿਸਦਾ ਵੱਟਸਐਪ ਅਕਾਊਂਟ ਨੰਬਰ +917400455621 ਦੇ ਹੋਰ ਵਟਸਐਪ ਗਰੁੱਪ blinkX-J06-24Y8 ਵਿੱਚ ਐਡ ਕਰ ਲਿਆ। ਜਿਸ ਵਿੱਚ ਨੀਨਦ ਕਦਮ ਉਕਤ ਵੱਲੋ ਉਸਨੂੰ ਬੈਕਆਫ ਮਹਾਰਾਸਟਰਾ ਦਾ ਅਕਾਊਂਟ ਨੰਬਰ 60527458331 ਵਿੱਚ ਪੈਸੇ ਟਰਾਂਸਫਰ ਕਰਨ ਲਈ ਕਿਹਾ ਤੇ ਉਸਨੇ ਉਸਦੇ ਦਿਨ ਹੀ ਆਪਣੇ ਸਟੇਟ ਬੈਂਕ ਆਫ ਇੰਡੀਆ ਦੇ ਖਾਤੇ ਵਿਚੋਂ 50,000/- ਰੁਪਏ ਟਰਾਂਸਫਰ ਕਰ ਦਿੱਤੇ, ਜੋ ਕੁੱਝ ਸਮੇਂ ਬਾਅਦ ਉਕਤ ਰਕਮ ਮੇਰੇ ਕੰਪਨੀ ਦੀ ਐਪ ਪਰ ਬਣੇ ਅਕਾਊਂਟ ਵਿੱਚ ਦਿਖਾਈ ਦੇਣ ਲੱਗ ਗਏ। ਜਿਸ ਉਪਰੰਤ ਰਿਧੀ ਉਕਤ ਵੱਲੋਂ ਮੈਨੂੰ ਇੱਕ ਨਵੇ ਵੱਟਸਐਪ ਗਰੁੱਪ ਵਿੱਚ ਐਂਡ ਕਰ ਲਿਆ, ਜਿਸ ਉਪਰੰਤ ਰਿੱਧੀ ਉਕਤ ਵੱਲੋ ਇਸ ਗਰੁੱਪ ਰਾਹੀਂ ਅਤੇ ਕੰਪਨੀ ਦੇ ਵਟਸਐਪ ਗਰੁੱਪ ਰਾਹੀਂ ਉਸਨੂੰ ਸ਼ੇਅਰ ਮਾਰਕਿਟ ਵਿੱਚ ਕੁੱਝ ਸਟਾਕਸ ਵਿਚ ਇੰਨਵੈਸਟ ਕਰਨ ਸਬੰਧੀ ਹਦਾਇਤ ਕੀਤੀ ਜਾਂਦੀ ਸੀ, ਜਿਸਤੇ ਉਸਦੇ ਵੱਲੋਂ ਉਹਨਾਂ ਦੇ ਕਹਿਣ ਅਨੁਸਾਰ ਮਿਤੀ 26.03.2025 ਤੱਕ ਕੰਪਨੀ ਦੀ ਐਪ ਰਾਹੀਂ ਕੁੱਲ 4,50,000/-ਰੁਪਏ ਵੱਖ-ਵੱਖ ਕੰਪਨੀਆ ਵਿੱਚ ਇੰਨਵੈਸਟ ਕੀਤੇ। ਜਿਸਤੇ ਉਸਨੂੰ ਕਰੀਬ 28,451/- ਰੁਪਏ ਮੁਨਾਫਾ ਹੋਇਆ। ਫਿਰ ਉਸਨੇ ਮਿਤੀ 26.03.2025 ਨੂੰ ਕੰਪਨੀ ਦੀ ਉਕਤ ਐਪ ਵਿੱਚੋਂ 7000/- ਰੁਪਏ ਕਢਵਾਉਣ ਸਬੰਧੀ ਰਿਕਵੈਸਟ ਕੀਤੀ ਤਾਂ ਉਕਤ ਕੰਪਨੀ ਵੱਲੋਂ ਉਸਦੇ ਸਟੇਟ ਬੈਂਕ ਆਫ ਇੰਡੀਆ ਦੇ ਉਕਤ ਅਕਾਉਂਟ ਵਿਚ 7000/-ਟਰਾਂਸਫਰ ਕਰ ਦਿੱਤੇ ਗਏ।

ਇਹ ਵੀ ਪੜ੍ਹੋ  Big News: ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁੱਖ ਗਵਾਹ ਦੀ ਹੋਈ ਮੌ+ਤ!

ਜਿਸਤੇ ਦਰਖਾਸਤੀ ਨੂੰ ਉਕਤਾਨ ਨਾਮਲੂਮ ਵਿਅਕਤੀਆਂ ਦੀਆ ਗੱਲਾਂ ਪਰ ਪੂਰਾ ਯਕੀਨ ਹੋ ਗਿਆ ਅਤੇ ਜਿਸਤੋਂ ਬਾਅਦ ਉਸਦੇ ਵੱਲੋਂ ਮਿਤੀ 06.05.2025 ਤੱਕ ਕਰੀਬ 1,11,90,000/- ਰੁਪਏ ਕੰਪਨੀ ਦੇ ਅਕਾਊਟ ਮੈਨੇਜਰ ਨੀਨਦ ਕਦਮ ਵੱਲੋ ਦਿੱਤੇ ਗਏ ਵੱਖ ਵੱਖ ਬੈਕ ਅਕਾਊਂਟਸ ਵਿਚ ਵੱਖ-ਵੱਖ ਟਰਾਂਜੈਕਸ਼ਨਾ ਰਾਹੀਂ ਟਰਾਂਸਫਰ ਕਰਵਾ ਦਿੱਤੇ ਗਏ। ਕੰਪਨੀ ਦੀ ਐਪ ਅਨੁਸਾਰ ਉਸਨੂੰ ਕਰੀਬ 2,46,14,510/- ਰੁਪਏ ਦਾ ਪ੍ਰੋਫਿਟ ਹੋਇਆ। ਉਸ ਵੱਲੋਂ ਉਕਤ ਕੰਪਨੀ ਰਾਹੀਂ ਇੰਨਵੈਸਟਮੈਂਟ ਕਰਨ ਲਈ ਡਿਪੋਸਿਟ ਕੀਤੀ ਰਕਮ ਵਿਚੋਂ ਮਿਤੀ 22-04-2025 ਤੱਕ ਕਰੀਬ 2,46,000/- ਰੁਪਏ ਵੱਖ-ਵੱਖ ਟਰਾਂਜੈਕਸ਼ਨਾ ਰਾਹੀਂ ਕਢਵਾ ਲਏ ਸਨ। ਪਰੰਤੂ ਜਦ ਮਿਤੀ 09-05-2025 ਨੂੰ ਦਰਖਾਸਤੀ ਨੇ ਉਕਤ ਕੰਪਨੀ ਦੀ ਐਪ ਵਿਚੋਂ 2,50,00,000/- ਰੁਪਏ ਕਢਵਾਉਣ ਦੀ ਕੋਸ਼ਿਸ ਕੀਤੀ ਤਾਂ ਪੈਸੇ ਨਹੀਂ ਨਿਕਲੇ। ਜਿਸਦੇ ਚੱਲਦੇ ਉਸਨੇ ਕੰਪਨੀ ਦੇ ਅਕਾਉਂਟ ਮੈਨੇਜਰ ਨੀਨਦ ਕਦਮ ਨਾਲ ਵੱਟਸਐਪ ਉਪਰ ਗੱਲ ਕੀਤੀ ਤਾਂ ਉਸਨੇ ਦੱਸਿਆ ਕਿ ਤੁਹਾਡਾ ਪ੍ਰੋਫਿਟ 2 ਕਰੋੜ ਰੁਪਏ ਤੋਂ ਉਪਰ ਦਾ ਬਣਦਾ ਹੈ, ਇਸ ਲਈ ਤੁਹਾਨੂੰ 15 ਪ੍ਰਤੀਸ਼ਤ ਟੈਕਸ ਦੇ ਹਿਸਾਬ ਨਾਲ ਕਰੀਬ 37 ਲੱਖ ਰੁਪਏ ਸਰਵਿਸ ਫੀਸ ਜਮਾਂ ਕਰਾਉਣੀ ਪਵੇਗੀ ਤਾਂ ਹੀ ਤੁਹਾਡੀ ਰਕਮ ਵਾਪਿਸ ਮਿਲ ਸਕਦੀ ਹੈ। ਜਿਸ ’ਤੇ ਦਰਖਾਸਤੀ ਨੂੰ ਮਾਮਲਾ ਸ਼ੱਕੀ ਲੱਗਿਆ ਅਤੇ ਉਸਨੇ ਉਹਨਾ ਨੂੰ ਕੰਪਨੀ ਦੇ ਖਾਤੇ ਵਿੱਚੋਂ ਉਕਤ ਸਰਵਿਸ ਫੀਸ ਕੱਟ ਕੇ ਉਸਦੇ ਬਾਕੀ ਪੈਸੇ ਵਾਪਿਸ ਅਦਾ ਕਰ ਕਰਨ ਲਈ ਕਿਹਾ ਪਰੰਤੂ ਕੰਪਨੀ ਦੇ ਅਕਾਊਂਟ ਮੈਨੇਜਰ ਨੇ ਕਿਹਾ ਕਿ ਇਹ ਕਾਨੂੰਨ ਹੈ, ਇਸ ਲਈ ਜਦ ਤੱਕ ਤੁਸੀਂ ਉਕਤ ਰਕਮ ਡਿਪਾਜਿਟ ਨਹੀ ਕਰਦੇ ਉਦੋਂ ਤੱਕ ਤੁਸੀਂ ਕੰਪਨੀ ਦੀ ਦੇ ਖਾਤੇ ਵਿੱਚ ਪਈ ਰਕਮ ਨੂੰ ਕਢਵਾ ਨਹੀ ਸਕਦੇ। ਅਖ਼ੀਰ ਵਿਚ ਉਸਨੇ ਕਿਹਾ ਕਿ ਉਸਨੂੰ ਉਸ ਵੱਲੋਂ ਉਕਤ ਕੰਪਨੀ ਰਾਹੀਂ ਇੰਨਵੈਸਟ ਕੀਤੇ 1,11,90,000/- ਰੁਪਏ ਹੀ ਵਾਪਿਸ ਕਰ ਦਿੱਤੇ ਜਾਣ, ਪਰੰਤੂ ਕੰਪਨੀ ਦੇ ਅਕਾਉਂਟ ਮੈਨੇਜਰ ਨੀਨਦ ਕਦਮ, ਕੇਸ਼ਵ ਬੱਤਰਾ ਅਤੇ ਰਿਧੀ ਵੱਲੋਂ ਮੇਰੀ ਰਕਮ ਵਾਪਿਸ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ  ਮੋਦੀ ਦੀ ਅਗਵਾਈ ਹੇਠ ਨੀਤੀ ਆਯੋਗ ਦੀ ਮੀਟਿੰਗ ਅੱਜ, ਪੰਜਾਬ BBMB ਸਹਿਤ ਚੁੱਕੇਗਾ ਅਹਿਮ ਮੁੱਦੇ

ਜਿਸਤੇ ਉਸਨੇ ਉਕਤ ਕੰਪਨੀ ਬਾਰੇ ਕੁੱਝ ਰੀਸਰਚ ਕੀਤੀ ਤਾ ਉਸਨੂੰ ਪਤਾ ਲੱਗਾ ਕਿ JM financial group ਦੀ blinkX Securities ਦੀ ਅਸਲੀ ਐਪ blinkX ਹੈ, ਜਦਕਿ ਉਕਤਾਨ ਵਿਅਕਤੀਆਂ ਵੱਲੋਂ ਉਸਦੇ ਫੋਨ ਵਿੱਚ ਜੋ ਐਪ ਇੰਸਟਾਲ ਕਰਵਾਈ ਗਈ ਹੈ ਉਹ blinkX Pro ਹੈ। ਇਸ ਤੋਂ ਇਲਾਵਾ ਕੰਪਨੀ ਦੇ ਕਰਮਚਾਰੀ ਸਿਰਫ ਵੱਟਸਐਪ ਮੈਸਿਜ ਜਾਂ ਕਾਲ ਰਾਹੀਂ ਹੀ ਗੱਲ ਕਰਦੇ ਹਨ। ਉਹਨਾ ਦੇ ਵੱਟਸਐਪ ਅਕਾਊਂਟ ਨੰਬਰ ਪਰ ਆਮ ਕਾਲਿੰਗ ਸੁਵਿਧਾ ਉਪਲੱਬਧ ਨਹੀ ਹੈ। ਜਿਸਦੇ ਚੱਲਦੇ ਉਕਤ ਵਿਅਕਤੀਆਂਨੇ ਇੱਕ ਨਾਮੀ ਕੰਪਨੀ ਦੀ ਐਪ ਨਾਲ ਮਿਲਦੀ ਜੁਲਦੀ ਨਕਲੀ ਐਪ ਬਣਾ ਕੇ ਸ਼ੇਅਰ ਮਾਰਕਿਟ ਵਿੱਚ ਇੰਨਵੈਸਟਮੈਂਟ ਕਰਾਉਣ ਦੇ ਨਾਮ ਉਪਰ ਉਸ ਨਾਲ ਕਰੀਬ 1,11,90,000/- ਰੁਪਏ ਦੀ ਠੱਗੀ ਮਾਰ ਲਈ। ਪੁਲਿਸ ਨੇ ਇਸ ਕੇਸ ਦੀ ਪੜਤਾਲ ਤੋਂ ਬਾਅਦ ਬੀਐਨਐਸ ਦੀ ਧਾਰਾ 318 (2), ਆਈਟੀ ਐਕਟ ਦੀ ਧਾਰ 66(4) 2000 ਤਹਿਤ ਪਰਚਾ ਦਰਜ਼ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਮੁਹਾਲੀ ਪੁਲਿਸ ਵੱਲੋਂ ਆਨਲਾਈਨ ਠੱਗੀ ਦਾ ਪਰਦਾਫ਼ਾਸ; 7 ਨਾਈਜੀਰੀਅਨ ਕੀਤੇ ਗ੍ਰਿਫਤਾਰ

SAS Nagar News: ਮੁਹਾਲੀ ਪੁਲਿਸ ਨੇ ਆਨਲਾਈਨ ਠੱਗੀ ਦੇ ਇੱਕ ਵੱਡੇ ਗਿਰੋਹ ਦਾ ਪਰਦਾਫ਼ਾਸ ਕਰਦਿਆਂ 7 ਨਾਈਜੀਰੀਅਨ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸੰਬੰਧੀ ਇੱਕ ਪ੍ਰੈਸ ਕਾਨਫਰੰਸ ਰਾਹੀਂ ਵਿਸਥਾਰਕ ਜਾਣਕਾਰੀ ਦਿੰਦਿਆ ਮੁਹਾਲੀ ਦੇ ਐਸਐਸਪੀ ਹਰਮਨਦੀਪ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜਮ ਜਾਅਲੀ ਪ੍ਰੋਫ਼ਾਈਲ ਬਣਾ ਕੇ ਲੋਕਾਂ ਨਾਲ ਦੋਸਤੀ ਕਰਦੇ ਸਨ ਤੇ ਬਾਅਦ ਵਿਚ ਉਨ੍ਹਾਂ ਨੂੰ ਭਰੋਸੇ ਵਿਚ ਲੈ ਕੇ ਠੱਗੀਆਂ ਮਾਰਦੇ ਸਨ।

ਇਹ ਵੀ ਪੜ੍ਹੋ Big News: ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁੱਖ ਗਵਾਹ ਦੀ ਹੋਈ ਮੌ+ਤ!

ਇਸ ਘਟਨਾ ਦੀ ਸੂਚਨਾ ਪੁਲਿਸ ਹੱਥ ਲੱਗਣ ’ਤੇ ਸਾਈਬਰ ਕਰਾਈਮ ਵਿੰਗ ਵੱਲੋਂ ਪੜਤਾਲ ਸ਼ੁਰੂ ਕੀਤੀ ਗਈ ਤੇ ਮੁਢਲੀ ਪੜਤਾਲ ਦੌਰਾਨ ਇਹ ਪਤਾ ਚੱਲਿਆ ਕਿ ਮੁਲਜਮ ਦਰਜ਼ਨਾਂ ਲੋਕਾਂ ਕੋਲੋਂ ਧੋਖਾਧੜੀ ਰਾਹੀਂ ਆਪਣੇ ਵੱਖ ਵੱਖ ਬੈਂਕ ਖਾਤਿਆਂ ਵਿਚ 15 ਕਰੋੜ ਦੀ ਰਕਮ ਪਵਾ ਚੁੱਕੇ ਸਨ। ਇਹ ਵੀ ਪਤਾ ਲੱਗਿਆ ਹੈ ਕਿ ਮੁਹਾਲੀ ਵਿਚ ਕਿਰਾਏ ਦੇ ਘਰ ਰਹਿ ਕੇ ਮੁਲਜਮਾਂ ਵੱਲੋਂ ਇੱਕ ਫਰਜ਼ੀ ਕਾਲ ਸੈਂਟਰ ਵੀ ਚਲਾਇਆ ਜਾਂਦਾ ਸੀ।

ਇਹ ਵੀ ਪੜ੍ਹੋ ਮੋਦੀ ਦੀ ਅਗਵਾਈ ਹੇਠ ਨੀਤੀ ਆਯੋਗ ਦੀ ਮੀਟਿੰਗ ਅੱਜ, ਪੰਜਾਬ BBMB ਸਹਿਤ ਚੁੱਕੇਗਾ ਅਹਿਮ ਮੁੱਦੇ

ਇਸ ਦੌਰਾਨ ਸਾਈਬਰ ਕ੍ਰਾਈਮ ਵਿੰਗ ਦੇ ਡੀਐਸਪੀ ਰੁਪਿੰਦਰ ਕੌਰ ਸੋਹੀ ਨੇ ਦਸਿਆ ਕਿ ਮੁਲਜ਼ਮ ਆਨਲਾਈਨ ਲੋਕਾਂ ਨਾਲ ਦੋਸਤੀ ਕਰਦੇ ਸਨ ਤੇ ਜਦ ਅੱਗੇ ਵਾਲਾ ਵਿਅਕਤੀ ਉਨ੍ਹਾਂ ਦੀ ਦੋਸਤੀ ’ਤੇ ਪੂਰਾ ਯਕੀਨ ਕਰ ਲੈਂਦੇ ਸਨ ਤੇ ਇਹ ਉਨ੍ਹਾਂ ਨੂੰ ਵਿਦੇਸ਼ਾਂ ਵਿਚੋਂ ਕੀਮਤੀ ਤੋਹਫ਼ੇ ਭੇਜਣ ਦਾ ਦਾਅਵਾ ਕਰਦੇ ਸਨ। ਜਿਸਤੋਂ ਬਾਅਦ ਅਸਲ ਖੇਡ ਸ਼ੁਰੂ ਹੁੰਦੀ ਸੀ ਤੇ ਕਸਟਮ ਡਿਊਟੀ ਦੇ ਨਾਂ ’ਤੇ ਉਪਰ ਲੱਖਾਂ ਰੁਪਏ ਖਾਤਿਆਂ ਵਿਚ ਪਵਾਏ ਜਾਂਦੇ ਸਨ।

ਇਹ ਵੀ ਪੜ੍ਹੋ Colonel Bath ਦੀ ਕੁੱਟਮਾਰ ਕਰਨ ਵਾਲਾ ਇੰਸਪੈਕਟਰ ਬੁਰਾ ਫ਼ਸਿਆ, ਹਾਈਕੋਰਟ ਨੇ ਸੁਣਾਇਆ ਵੱਡਾ ਫੈਸਲਾ

ਗੱਲ ਇੱਥੇ ਹੀ ਖ਼ਤਮ ਨਹੀਂ ਹੁੰਦੀ ਸੀ, ਇਹ ਸ਼ਾਤਰ ਠੱਗ ਦੋਸਤੀ ਕਰਨ ਤੋਂ ਬਾਅਦ ਅਸਲੀਲ ਚੈੱਟ ਤੇ ਵੀਡੀਓ ਕਾਲ ਵੀ ਕਰਦੇ ਸਨ ਤੇ ਮੁੜ ਉਨ੍ਹਾਂ ਨੂੰ ਬਲੈਕਮੇਲ ਕਰਕੇ ਪੈਸੇ ਲੈਂਦੇ ਸਨ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਮੂਲ ਰੂਪ ਵਿਚ ਅਫ਼ਰੀਕਾ ਦੇ ਘਾਨਾ ਦੇਸ਼ ਦੇ ਰਹਿਣ ਵਾਲੇ ਇੰਨ੍ਹਾਂ ਸ਼ਾਤਰ ਮੁਲਜਮਾਂ ਵਿਰੁਧ ਭਾਰਤੀ ਨਿਆਂ ਸੰਹਿਤਾ ਦੀ ਧਾਰਾ 318(4), 61(2) ਅਤੇ ਆਈਟੀ ਐਕਟ ਦੀ ਧਾਰਾ 66 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਹੁਣ ਤੱਕ ਇੰਨ੍ਹਾਂ ਦੇ ਕਬਜ਼ੇ ਵਿੱਚੋਂ 2.10 ਕਰੋੜ ਰੁਪਏ ਦੀ ਕੀਮਤ ਦਾ ਸਮਾਨ ਬਰਾਮਦ ਕੀਤਾ ਗਿਆ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

ਦੁਖਦ ਸੂਚਨਾ; Ex SGPC ਮੈਂਬਰ ਨੂੰ ਸਦਮਾ, ਪਤਨੀ ਦਾ ਹੋਇਆ ਦਿਹਾਂਤ

0

Talwandi Sabo News: Sad News; ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ ਜਥੇਦਾਰ ਗੁਰਤੇਜ ਸਿੰਘ ਜੋਧਪੁਰ ਪਾਖ਼ਰ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ ਜਦ ਉਨ੍ਹਾਂ ਦੇ ਧਰਮਪਤਨੀ ਬੀਬੀ ਬਲਦੇਵ ਕੌਰ ਅੱਜ ਸ਼ਨੀਵਾਰ ਨੂੰ ਅਕਾਲ ਚਲਾਣਾ ਕਰ ਗਏ। ਪਿਛਲੇ ਕੁੱਝ ਦਿਨਾਂ ਤੋਂ ਬੀਮਾਰ ਚੱਲੇ ਆ ਰਹੇ ਬੀਬੀ ਬਲਦੇਵ ਕੌਰ ਆਦੇਸ਼ ਹਸਪਤਾਲ ਵਿਚ ਦਾਖ਼ਲ ਵੀ ਰਹੇ।

ਇਹ ਵੀ ਪੜ੍ਹੋ Big News: ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁੱਖ ਗਵਾਹ ਦੀ ਹੋਈ ਮੌ+ਤ!

ਉਨ੍ਹਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਅੱਜ ਸ਼ਨੀਵਾਰ ਨੂੰ ਪਿੰਡ ਜੋਧਪੁਰ ਪਾਖਰ ਦੇ ਸਮਸ਼ਾਨਘਾਟ ਵਿਖੇ ਸ਼ਾਮ ਕਰੀਬ ਚਾਰ ਵਜੇ ਕੀਤਾ ਜਾਵੇਗਾ। ਬੀਬੀ ਬਲਦੇਵ ਕੌਰ ਦੇ ਅਕਾਲ ਚਲਾਣੇ ’ਤੇ ਇਲਾਕੇ ਦੀਆਂ ਮੋਹਤਬਰ ਸਖ਼ਸੀਅਤਾਂ ਨੇ ਦੁੱਖ ਪ੍ਰਗਟਾਇਆ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

ਨਿਵੇਕਲੀ ਪਹਿਲ;ਨਵ ਜਨਮੇਂ ਬੱਚਿਆਂ ਦੀਆਂ ਮਾਵਾਂ ਨੂੰ ਦਿੱਤੇ ਜਾਇਆ ਕਰਨਗੇ ਬੂਟੇ:ਡਾ ਧੀਰਾ ਗੁਪਤਾ

0

👉ਕੁੱਖ ਭਰੀ ਧਰਤੀ ਹਰੀ ਮੁਹਿੰਮ ਤਹਿਤ ਦਿੱਤੇ ਜਾਣਗੇ ਬੂਟੇ:ਐਸ.ਐਮ.ਓ
Bathinda News: ਸਥਾਨਕ ਸੀ.ਐਚ.ਸੀ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ ਧੀਰਾ ਗੁਪਤਾ ਨੇ ਇੱਕ ਨਿਵੇਕਲੀ ਪਹਿਲ ਕਰਦੇ ਹੋਏ ਨਵ ਜਨਮੇਂ ਬੱਚਿਆਂ ਦੀਆਂ ਮਾਵਾਂ ਨੂੰ ਬੂਟੇ ਦੇਣ ਦੀ ਮੁਹਿੰਮ ਸ਼ੁਰੂ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਐਜੂਕੇਟਰ ਮਹੇਸ਼ ਸ਼ਰਮਾ ਨੇ ਦੱਸਿਆ ਕਿ ਐਸ.ਐਮ.ਓ. ਮੈਡਮ ਨੇ ਨਵੀਆਂ ਬਣੀਆਂ ਮਾਵਾਂ ਨੂੰ ਸੁਝਾਅ ਦਿੱਤਾ ਹੈ ਕਿ ਉਹ ਆਪਣੇ ਬੱਚੇ ਦੇ ਪਾਲਣ—ਪੋਸ਼ਣ ਦੇ ਨਾਲ—ਨਾਲ ਆਪਣੇ ਘਰ ਵਿੱਚ ਲਗਾਏ ਜਾਣ ਵਾਲੇ ਇਸ ਨਿੰਮ੍ਹ ਦੇ ਬੂਟੇ ਦੀ ਵੀ ਦੇਖਭਾਲ ਕਰਨ ਤਾਂ ਕਿ ਬੱਚੇ ਦੇ ਨਾਲ ਹੀ ਬੂਟਾ ਵੀ ਵੱਡਾ ਹੋ ਸਕੇ।

ਇਹ ਵੀ ਪੜ੍ਹੋ Big News: ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁੱਖ ਗਵਾਹ ਦੀ ਹੋਈ ਮੌ+ਤ! 

ਇਸ ਮੌਕੇ ਆਪਣੇ ਸੰਬੋਧਨ ਵਿੱਚ ਐਸ.ਐਮ.ਓ. ਨੇ ਕਿਹਾ ਕਿ ਉਨ੍ਹਾਂ ਦੇ ਮਨ ਦੀ ਇੱਛਾ ਸੀ ਕਿ ਧਰਤੀ ਨੂੰ ਹਰਾ—ਭਰਾ ਬਣਾਉਣ ਲਈ ਕੋਈ ਮੁਹਿੰਮ ਵਿੱਢੀ ਜਾਵੇ। ਜਿਸ ਕਾਰਨ ਹੀ ਉਨ੍ਹਾਂ ਕੁੱਖ ਭਰੀ ਧਰਤੀ ਹਰੀ ਨਾਮ ਦੀ ਇਸ ਮੁਹਿੰਮ ਦਾ ਆਗਾਜ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਵਿੱਚ ਬੱਚਿਆਂ ਦੀਆਂ ਮਾਵਾਂ ਨੂੰ ਸ਼ਾਮਿਲ ਕਰਨ ਦਾ ਮੁੱਖ ਮਕਸਦ ਇਹ ਹੈ ਕਿ ਉਨ੍ਹਾਂ ਨੂੰ ਆਪਣੇ ਬੱਚੇ ਵਾਂਗ ਹੀ ਬੂਟੇ ਨਾਲ ਲਗਾਵ ਬਣੇ।

ਇਹ ਵੀ ਪੜ੍ਹੋ ਮੋਦੀ ਦੀ ਅਗਵਾਈ ਹੇਠ ਨੀਤੀ ਆਯੋਗ ਦੀ ਮੀਟਿੰਗ ਅੱਜ, ਪੰਜਾਬ BBMB ਸਹਿਤ ਚੁੱਕੇਗਾ ਅਹਿਮ ਮੁੱਦੇ

ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਬੱਚੇ ਦੇ ਜਨਮ ਮੌਕੇ ਮਿਲੇ ਇਸ ਬੂਟੇ ਪ੍ਰਤੀ ਪਿਆਰ ਬਣੇਗਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਜੱਚਾ ਰੋਗ ਮਾਹਿਰ ਡਾ ਮੋਨਿਕਾ, ਬੱਚਾ ਰੋਗ ਮਾਹਿਰ ਡਾ ਮੋਨਿਸ਼ਾ ਗਰਗ, ਚੀਫ਼ ਫਾਰਮੇਸੀ ਅਫ਼ਸਰ ਅਪਰਤੇਜ਼ ਕੌਰ, ਫਾਰਮੇਸੀ ਅਫ਼ਸਰ ਸ਼ੁਭਮ ਸ਼ਰਮਾ, ਨਰਸਿੰਗ ਸਿਸਟਰ ਕਿਰਨ ਰਾਣੀ, ਸੀ.ਐਚ.ਓ ਸੁਖਦੀਪ ਕੌਰ, ਬੀ.ਐਸ.ਏ. ਬਲਜਿੰਦਰਜੀਤ ਸਿੰਘ, ਸਟਾਫ ਨਰਸ ਮਨਦੀਪ ਕੌਰ,ਰਮਨਦੀਪ ਕੌਰ ਅਤੇ ਸੰਤੋਸ਼ ਰਾਣੀ ਆਦਿ ਹਾਜ਼ਰ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ