Home Blog Page 739

ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਨਜਾਇਜ਼ ਅਸਲੇ ਸਮੇਤ 2 ਗ੍ਰਿਫ਼ਤਾਰ, ਵਾਰਦਾਤ ਨੂੰ ਦੇਣਾ ਸੀ ਅੰਜਾਮ

0

Sri Muktsar Sahib News:ਇੱਕ ਵੱਡੀ ਸਫਲਤਾ ਹਾਸਲ ਕਰਦਿਆਂ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਪੁਲਿਸ ਨੇ ਐਸਐਸਪੀ ਡਾ. ਅਖਿਲ ਚੌਧਰੀ ਦੀ ਅਗਵਾਈ ਹੇਠ ਗੁਪਤ ਸੂਚਨਾ ਦੇ ਅਧਾਰ ’ਤੇ ਚਲਾਈ ਗਈ ਕਾਰਵਾਈ ਦੌਰਾਨ ਪਿੰਡ ਆਧਨੀਆਂ (ਥਾਣਾ ਲੰਬੀ) ਨੇੜੇ ਨਜਾਇਜ਼ ਹਥਿਆਰਾਂ ਸਮੇਤ 2 ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ। ਇਹ ਗ੍ਰਿਫ਼ਤਾਰੀ ਇੱਕ ਛੋਟੀ ਕਾਰ ਦਾ ਪਿੱਛਾ ਕਰਨ ਤੋਂ ਬਾਅਦ ਕੀਤੀ ਗਈ। ਇਹ ਓਪਰੇਸ਼ਨ ਐਸਪੀ (ਡੀ) ਅਤੇ ਡੀਐਸਪੀ (ਡੀ) ਦੀ ਸਿੱਧੀ ਨਿਗਰਾਨੀ ਹੇਠ ਕੀਤਾ ਗਿਆ।

ਇਹ ਵੀ ਪੜ੍ਹੋ ਚੱਲਦੀ ਬੱਸ ਬਣੀ ਅੱਗ ਦਾ ਗੋਲਾ; ਦੋ ਬੱਚਿਆਂ ਸਹਿਤ ਪੰਜ ਜਿੰਦਾ ਸੜ੍ਹੇ

ਸ਼ੁਰੂਆਤੀ ਜਾਂਚ ਦੌਰਾਨ ਇਹ ਪਤਾ ਲੱਗਾ ਹੈ ਕਿ ਕਥਿਤ ਮੁਲਜਮ 13 ਮਈ ਨੂੰ ਥਾਣਾ ਸਿਟੀ ਮਲੋਟ ਦੀ ਹਦ ਵਿੱਚ ਹੋਈ ਦੋ ਪਾਰਟੀਆਂ ਵਿਚਾਲੇ ਲੜਾਈ ਵਿੱਚ ਸ਼ਾਮਲ ਸਨ, ਜਿਸ ਦੌਰਾਨ ਇਨ੍ਹਾਂ ਵਲੋਂ ਗੋਲੀਬਾਰੀ ਵੀ ਕੀਤੀ ਗਈ ਸੀ। ਉਕਤ ਹਥਿਆਰ ਵੀ ਇਸੇ ਘਟਨਾ ਵਿੱਚ ਵਰਤੇ ਜਾਣ ਦੀ ਸੰਭਾਵਨਾ ਹੈ। ਇਸ ਸਬੰਧੀ ਪਹਿਲਾਂ ਹੀ ਮੁਕੱਦਮਾ ਨੰ: 75 ਮਿਤੀ 15.05.2024 ਤਹਿਤ ਧਾਰਾਵਾਂ 333, 324(4), 351(2), 191(3), 190 ਬੀਐਨਐਸ ਅਤੇ 25, 27/54/59 ਆਰਮਜ਼ ਐਕਟ ਅਧੀਨ ਥਾਣਾ ਸਿਟੀ ਮਲੋਟ ਵਿੱਚ ਦਰਜ ਕੀਤੀ ਗਈ ਹੈ।

ਇਹ ਵੀ ਪੜ੍ਹੋ ਮਹਿਲਾ ਫ਼ੌਜੀ ਅਧਿਕਾਰੀਆਂ ਵਿਰੁਧ ਵਿਵਾਦਤ ਟਿੱਪਣੀ ਕਰਨ ਵਾਲੇ ਭਾਜਪਾ ਦੇ ਮੰਤਰੀ ਵਿਰੁਧ ਦੇਸ਼ ਧਰੋਹ ਦਾ ਪਰਚਾ ਦਰਜ਼

ਐਸਐਸਪੀ ਨੇ ਦਸਿਆ ਕਿ ਦੋਸ਼ੀਆਂ ਦੀ ਗ੍ਰਿਫ਼ਤਾਰੀ ਨਾਲ ਸੰਭਾਵਿਤ ਤੌਰ ’ਤੇ ਇੱਕ ਯੋਜਨਾ ਬੱਧ ਕਤਲ ਨੂੰ ਰੋਕ ਲਿਆ ਗਿਆ ਹੈ ਜੋ ਕਿ ਥਾਣਾ ਮਲੋਟ ਖੇਤਰ ਵਿੱਚ ਕੀਤਾ ਜਾਣਾ ਸੀ।ਗ੍ਰਿਫਤਾਰ ਕੀਤੇ ਮੁਲਜਮਾਂ ਦੀ ਪਹਿਚਾਣ ਰਾਜਨਬੀਰ ਸਿੰਘ ਵਾਸੀ ਫਤਿਹਪੁਰ ਮਣੀਆਵਾਲਾ ਥਾਣਾ ਲੰਬੀ ਅਤੇ ਸੁਖਬੀਰ ਸਿੰਘ ਉਰਫ ਸੁੱਖਾ ਵਾਸੀ ਕੱਖਾਂਵਾਲੀ ਥਾਣਾ ਕਿਲਿਆਂਵਾਲੀ ਵਜੋਂ ਹੋਈ ਹੈ। ਇੰਨ੍ਹਾਂ ਵਿਰੁਧ ਪਹਿਲਾਂ ਵੀ ਪਰਚੇ ਦਰਜ਼ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

ਸਰੱਹਦੀ ਪਿੰਡਾਂ ਵਿਚ ਜੀਵਨ ਹੋਇਆ ਆਮ ਵਾਂਗ,ਲੋਕਾਂ ਨੇ ਢਾਲ ਬਣੀ ਫੌਜ ਦਾ ਕੀਤਾ ਧੰਨਵਾਦ

0

Fazilka News:ਪਾਕਿਸਤਾਨ ਨਾਲ ਤਨਾਅ ਉਪਰੰਤ ਦੋਹਾਂ ਮੁਲਕਾਂ ਵਿਚ ਸੀਜਫਾਇਰ ਹੋਣ ਤੋਂ ਬਾਅਦ ਸਰਹੱਦ ਦੇ ਨਾਲ ਲੱਗਦੇ ਪਿੰਡਾਂ ਵਿਚ ਜੀਵਨ ਮੁੜ ਪਟੜੀ ਤੇ ਮੁੜ ਆਇਆ ਹੈ। ਲੋਕ ਜੰਗ ਦਾ ਡਰ ਭੁਲਾ ਆਮ ਵਾਂਗ ਆਪਣੇ ਕੰਮ ਧੰਦੇ ਲੱਗ ਗਏ ਹਨ। ਪਰ ਇਸ ਸਾਰੇ ਸਮੇਂ ਦੌਰਾਨ ਜਿੱਥੇ ਫਾਜ਼ਿਲਕਾ ਦੇ ਸਰਹੱਦੀ ਪਿੰਡਾਂ ਦੇ ਲੋਕਾਂ ਦੀ ਬਹਾਦਰੀ ਅਤੇ ਦੇਸ਼ ਪ੍ਰੇਮ ਦੀ ਮਿਸਾਲ ਵੇਖਣ ਨੂੰ ਮਿਲੀ ਉਥੇ ਹੀ ਲੋਕ ਸਾਡੀ ਬਹਾਦਰ ਸੈਨਾ ਦਾ ਵੀ ਧੰਨਵਾਦ ਕਰ ਰਹੇ ਹਨ ਜਿੰਨ੍ਹਾਂ ਨੇ ਇਸ ਪਾਸੇ ਆਏ ਡਰੋਨ ਹਮਲੇ ਨੂੰ ਨਾਕਾਮ ਕੀਤਾ।

ਇਹ ਵੀ ਪੜ੍ਹੋ ਚੱਲਦੀ ਬੱਸ ਬਣੀ ਅੱਗ ਦਾ ਗੋਲਾ; ਦੋ ਬੱਚਿਆਂ ਸਹਿਤ ਪੰਜ ਜਿੰਦਾ ਸੜ੍ਹੇ

ਸਰਹੱਦੀ ਪਿੰਡਾਂ ਦੇ ਲੋਕ ਇਕ ਜੁਬਾਨ ਫੌਜ ਦਾ ਸੁ਼ਕਰਾਨਾ ਕਰਦੇ ਵਿਖਾਈ ਦਿੱਤੇ ਜਿੰਨ੍ਹਾਂ ਵੱਲੋਂ ਲੋਕਾਂ ਨੂੰ ਆਂਚ ਨਹੀਂ ਆਉਣ ਦਿੱਤੀ ਗਈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਤਾਰ ਲੋਕਾਂ ਨਾਲ ਸੰਪਰਕ ਰੱਖਿਆ ਗਿਆ ਅਤੇ ਹਰੇਕ ਤਰਾਂ ਦੀ ਸੂਚਨਾ ਉਨ੍ਹਾਂ ਤੱਕ ਪੁੱਜਦੀ ਕਰਨ ਦੇ ਨਾਲ ਇਸ ਵਾਰ ਲੋਕਾਂ ਨੂੰ ਘਰ ਖਾਲੀ ਕਰਨ ਲਈ ਨਹੀਂ ਕਿਹਾ ਗਿਆ ਸੀ ਕਿਉਂਕਿ ਸਾਡੀ ਫੌਜ ਦੀ ਕਾਬਲੀਅਤ ਕਿਸੇ ਤੋਂ ਲੁਕੀ ਹੋਈ ਨਹੀਂ ਹੈ।ਪਿੰਡ ਜੋਧਾ ਭੈਣੀ ਦੇ ਨੌਜਵਾਨ ਬੱਬੂ ਸਿੰਘ ਆਖਦਾ ਹੈ ਕਿ ਸਾਡਾ ਪਿੰਡ ਬਿਲਕੁਲ ਜੀਰੋ ਲਾਇਨ ਦੇ ਨਾਲ ਪੈਂਦਾ ਹੈ ਅਤੇ ਸਾਨੂੰ ਆਪਣੀ ਫੌਜ ਤੇ ਦ੍ਰਿੜ ਭਰੋਸਾ ਸੀ। ਅਸੀਂ ਪਿੰਡ ਵਿਚ ਹੀ ਡਟੇ ਰਹੇ। ਜਦ ਭਾਰਤੀ ਆਰਮੀ ਬਾਰਡਰ ਤੇ ਹੋਵੇ ਤਾਂ ਸਾਨੂੰ ਕਿਸੇ ਗੱਲ ਦਾ ਡਰ। ਜ਼ਿਲ੍ਹਾ ਪ੍ਰਸ਼ਾਸਨ ਤੋਂ ਵੀ ਸਾਨੂੰ ਹਰ ਪ੍ਰਕਾਰ ਦੇ ਜਰੂਰੀ ਦਿਸ਼ਾ ਨਿਰਦੇਸ਼ ਸਮੇਂ ਸਮੇਂ ਤੇ ਮਿਲਦੇ ਰਹਿੰਦੇ ਸਨ।

ਇਹ ਵੀ ਪੜ੍ਹੋ ਮਹਿਲਾ ਫ਼ੌਜੀ ਅਧਿਕਾਰੀਆਂ ਵਿਰੁਧ ਵਿਵਾਦਤ ਟਿੱਪਣੀ ਕਰਨ ਵਾਲੇ ਭਾਜਪਾ ਦੇ ਮੰਤਰੀ ਵਿਰੁਧ ਦੇਸ਼ ਧਰੋਹ ਦਾ ਪਰਚਾ ਦਰਜ਼

ਜਿਕਰਯੋਗ ਹੈ ਕਿ ਇਸ ਤਨਾਅ ਵਾਲੇ ਸਮੇਂ ਦੌਰਾਨ ਫਾਜ਼ਿਲਕਾ ਵੱਲ ਵੀ ਦੁਸ਼ਮਣ ਵੱਲੋਂ ਡਰੋਨ ਹਮਲਾ ਕੀਤਾ ਗਿਆ ਸੀ ਪਰ ਸਾਡੀ ਫੌਜ ਨੇ ਇਸ ਨੂੰ ਹਵਾ ਵਿਚ ਹੀ ਨਾਕਾਮ ਕਰ ਦਿੱਤਾ ਅਤੇ ਕੋਈ ਨੁਕਸਾਨ ਨਹੀਂ ਹੋਣ ਦਿੱਤਾ ਗਿਆ।ਫਾਜ਼ਿਲਕਾ ਦੇ ਲੋਕ ਆਪਣੀ ਫੌਜ ਨਾਲ ਹਮੇਸਾ ਹੀ ਜੁੜ ਕੇ ਕੰਮ ਕਰਦੇ ਹਨ ਅਤੇ 1971 ਦੀ ਜੰਗ ਵਿਚ ਵੀ ਜਿਸ ਤਰਾਂ ਸਾਡੀ ਮਹਾਨ ਸੈਨਾ ਨੇ ਆਪਣੇ ਜਵਾਨਾਂ ਦੀ ਕੁਰਬਾਨੀ ਦੇ ਕੇ ਫਾਜ਼ਿਲਕਾ ਨੂੰ ਬਚਾਇਆ ਸੀ ਉਸ ਦੀ ਯਾਦ ਵਿਚ ਇੱਥੋਂ ਦੇ ਲੋਕਾਂ ਨੇ ਆਸਫਵਾਲਾ ਵਿਚ ਇਕ ਜੰਗੀ ਯਾਦਗਾਰ ਬਣਾ ਕੇ ਹਮੇਸਾ ਇਸ ਨੂੰ ਸਿਜਦਾ ਕੀਤਾ ਜਾਂਦਾ ਹੈ ਅਤੇ ਇਕ ਵਾਰ ਫਿਰ ਇਸ ਵਾਰ ਦੇਸ਼ ਦੇ ਰਖਵਾਲਿਆਂ ਦਾ ਫਾਜ਼ਿਲਕਾ ਜ਼ਿਲ੍ਹੇ ਦੇ ਲੋਕ ਦਿਲੋਂ ਧੰਨਵਾਦ ਕਰਦੇ ਵਿਖਾਈ ਦਿੰਦੇ ਹਨ।

ਇਹ ਵੀ ਪੜ੍ਹੋ Big News: ਬੇਭਰੋਸਗੀ ਮਤੇ ਦੌਰਾਨ ਉਲਟ ਭੁਗਤਣ ਵਾਲੇ ਬਠਿੰਡਾ ਦੇ 8 ਕੌਂਸਲਰਾਂ ਨੂੰ ਕਾਂਗਰਸ ਨੇ ਦਿਖ਼ਾਇਆ ਬਾਹਰ ਦਾ ਰਾਸਤਾ

ਪਾਕਿ ਸਰਹੱਦ ਤੋਂ ਸਿਰਫ ਇਕ ਕਿਲੋਮੀਟਰ ਦੂਰ ਵਸੇ ਪਿੰਡ ਖਾਨ ਵਾਲਾ ਦੇ ਸੰਜੈ ਕੁਮਾਰ ਆਖਦੇ ਹਨ ਜਦੋਂ ਵੀ ਇੱਥੇ ਫੌਜ ਆਉਂਦੀ ਹੈ ਤਾਂ ਲੋਕਾਂ ਵਿਚ ਆਤਮਵਿਸਵਾਸ਼ ਹੋਰ ਵੱਧ ਜਾਂਦਾ ਹੈ। ਉਨ੍ਹਾਂ ਨੇ ਕਿਹਾ ਸਾਰੇ ਮੁਲਕ ਵਾਂਗ ਸਾਨੂੰ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਆਪਣੀ ਫੌਜ ਤੇ ਮਾਣ ਹੈ ਅਤੇ ਵਰਤਮਾਨ ਹਲਾਤ ਵਿਚ ਸਾਡੀ ਰਾਖੀ ਲਈ ਅਸੀਂ ਫੌਜ ਦੇ ਧੰਨਵਾਦੀ ਹਾਂ। ਉਹ ਬਾਰਡਰ ਤੇ ਹੁੰਦੇ ਹਨ ਤਾਂ ਆਮ ਲੋਕ ਆਰਾਮ ਨਾਲ ਸੌਂਦੇ ਹਨ। ਇਸੇ ਤਰਾਂ ਦਾ ਉਤਸਾਹ ਪਿੰਡ ਪੱਕਾ ਚਿਸਤੀ ਦੇ ਲੋਕਾਂ ਦਾ ਵਿਖਾਈ ਦਿੱਤਾ। ਸੱਥ ਵਿਚ ਬੈਠੇ ਲੋਕ ਆਖਦੇ ਹਨ, ਭਾਰਤੀ ਫੌਜ ਹੈ ਤਾਂ ਅਸੀਂ ਸੁਰੱਖਿਅਤ ਹਾਂ।ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਆਖਦੇ ਹਨ ਕਿ ਫਾਜ਼ਿਲਕਾ ਦੇ ਲੋਕਾਂ ਨੇ ਪ੍ਰਸ਼ਾਸਨ ਅਤੇ ਫੌਜ ਦਾ ਬਹੁਤ ਸਹਿਯੋਗ ਕੀਤਾ ਹੈ ਅਤੇ ਜਿੱਥੋਂ ਦੇ ਲੋਕ ਫੌਜ ਤੇ ਪ੍ਸ਼ਾਸਨ ਨਾਲ ਇਸ ਕਦਰ ਇਕਸੁਰ ਹੋ ਕੇ ਕੰਮ ਕਰਦੇ ਹਨ ਉਸ ਦੇਸ਼ ਦੀਆਂ ਸਰਹੱਦਾਂ ਵੱਲੋਂ ਕੋਈ ਦੁਸ਼ਮਣ ਵੇਖ ਵੀ ਨਹੀਂ ਸਕਦਾ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਮੋਬਾਇਲ ਖੋਹ ਕੇ ਭੱਜੇ ਮੋਟਰਸਾਈਕਲ ਸਵਾਰ ਹੋਏ ਹਾਦਸੇ ਦਾ ਸ਼ਿਕਾਰ

0

Bathinda News: ਬੀਤੀ ਰਾਤ ਸਥਾਨਕ ਸ਼ਹਿਰ ਦੇ ਪਰਸਰਾਮ ਨਗਰ ਦੀ ਮੁੱਖ ਸੜਕ ’ਤੇ ਇੱਕ ਵਿਅਕਤੀ ਤੋਂ ਮੋਬਾਈਲ ਫੋਨ ਖੋਹ ਕੇ ਭੱਜੇ ਬਾਈਕ ਸਵਾਰ ਦੋ ਨੌਜਵਾਨਾਂ ਦੇ ਹਾਦਸੇ ਦਾ ਸ਼ਿਕਾਰ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇੱਕ ਬਾਈਕ ਸਵਾਰ ਦੀ ਸੜਕ ’ਤੇ ਡਿੱਗਣ ਨਾਲ ਲੱਤ ਟੁੱਟ ਗਈ ਅਤੇ ਦੂਜਾ ਵੀ ਗੰਭੀਰ ਜ਼ਖਮੀ ਹੋ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਸਮਾਜ ਸੇਵੀ ਸੰਸਥਾ ਨੌਜਵਾਨ ਵੈਲਫੇਅਰ ਸੋਸਾਇਟੀ ਬਠਿੰਡਾ ਦੇ ਵਲੰਟੀਅਰ ਮੌਕੇ ’ਤੇ ਪਹੁੰਚੇ ਅਤੇ ਦੋਵਾਂ ਜ਼ਖਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ। ਜ਼ਖਮੀਆਂ ਦੀ ਪਛਾਣ ਫਿਲਹਾਲ ਨਹੀਂ ਹੋ ਸਕੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਗੁਰੂ ਕਾਸ਼ੀ ਪਬਲਿਕ ਸੀਨੀਅਰ ਸੈਕੈਂਡਰੀ ਸਕੂਲ ਬਠਿੰਡਾ ਦੇ ਬਾਰਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ

0

Bhathinda News: ਗੁਰੂ ਕਾਸ਼ੀ ਪਬਲਿਕ ਸੀਨੀਅਰ ਸੈਕੈਂਡਰੀ ਸਕੂਲ ਬਠਿੰਡਾ ਦੇ ਬਾਰਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ । ਸਕੂਲ ਕਮੇਟੀ ਦੇ ਪ੍ਰਧਾਨ ਜਥੇਦਾਰ ਤੋਗਾ ਸਿੰਘ ਅਤੇ ਪ੍ਰਿੰਸੀਪਲ ਰਣਜੀਤ ਕੌਰ ਨੇ ਬੱਚਿਆਂ ਅਤੇ ਮਾਪਿਆਂ ਨੂੰ ਵਧਾਈ ਦਿੰਦਿਆਂ ਇਸ ਦਾ ਸਿਹਰਾ ਬੱਚਿਆਂ ਅਤੇ ਅਧਿਆਪਕਾਂ ਦੀ ਮਿਹਨਤ ਨੂੰ ਦਿੱਤਾ।

ਇਹ ਵੀ ਪੜ੍ਹੋ Big News: ਬੇਭਰੋਸਗੀ ਮਤੇ ਦੌਰਾਨ ਉਲਟ ਭੁਗਤਣ ਵਾਲੇ ਬਠਿੰਡਾ ਦੇ 8 ਕੌਂਸਲਰਾਂ ਨੂੰ ਕਾਂਗਰਸ ਨੇ ਦਿਖ਼ਾਇਆ ਬਾਹਰ ਦਾ ਰਾਸਤਾ

ਇਸ ਨਤੀਜੇ ਵਿੱਚ ਸਾਇੰਸ ਗਰੁੱਪ ਦੀ ਵਿਦਿਆਰਥਣ ਮਨਕੀਰਤ ਕੌਰ ਨੇ 93.8%, ਜੈਵੀਰ ਸਿੰਘ ਸਿੱਧੂ 93%, ਖੁਸ਼ਪ੍ਰੀਤ ਕੌਰ ਅਤੇ ਰਾਮ ਸਿੰਘ 87.4% ਅੰਕ ਪ੍ਰਾਪਤ ਕਰਕੇ ਪਹਿਲਾਂ, ਦੂਸਰਾ, ਤੀਸਰਾ ਸਥਾਨ ਹਾਸਿਲ ਕੀਤਾ ।

ਇਹ ਵੀ ਪੜ੍ਹੋ ਮਹਿਲਾ ਫ਼ੌਜੀ ਅਧਿਕਾਰੀਆਂ ਵਿਰੁਧ ਵਿਵਾਦਤ ਟਿੱਪਣੀ ਕਰਨ ਵਾਲੇ ਭਾਜਪਾ ਦੇ ਮੰਤਰੀ ਵਿਰੁਧ ਦੇਸ਼ ਧਰੋਹ ਦਾ ਪਰਚਾ ਦਰਜ਼ 

ਇਸੇ ਤਰ੍ਹਾਂ ਆਰਟਸ ਗਰੁੱਪ ਦੇ ਅਵਨੀਤ ਕੌਰ ਨੇ 90.2 %, ਅਰਮਾਨ ਸਿੰਘ 84.8% ਅਤੇ ਸੁਖਪ੍ਰੀਤ ਸਿੰਘ ਭੁੱਲਰ 81.6 % ਅੰਕ ਪ੍ਰਾਪਤ ਕਰਕੇ ਕਰਮਵਾਰ ਪਹਿਲਾਂ, ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ। ਕਾਮਰਸ ਗਰੁੱਪ ਖੁਸ਼ਪ੍ਰੀਤ ਕੋਰ ਨੇ 89.4%, ਜੁਝਾਰ ਸਿੰਘ 82% ਅਤੇ ਹਿਮਾਨੀ ਨੇ 81% ਅੰਕ ਪ੍ਰਾਪਤ ਕਰਕੇ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਚੱਲਦੀ ਬੱਸ ਬਣੀ ਅੱਗ ਦਾ ਗੋਲਾ; ਦੋ ਬੱਚਿਆਂ ਸਹਿਤ ਪੰਜ ਜਿੰਦਾ ਸੜ੍ਹੇ

Lucknow News: ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿਚ ਬੁੱਧਵਾਰ ਤੜਕਸਾਰ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਵਿਚ ਇੱਕ ਟੁੂਰਿਸਟ ਬੱਸ ਨੂੰ ਅੱਗ ਲੱਗਣ ਕਾਰਨ ਦੋ ਬੱਚਿਆਂ ਸਹਿਤ ਪੰਜ ਸਵਾਰੀਆਂ ਜਿੰਦਾਂ ਸੜ ਗਏ। ਇਸਤੋਂ ਇਲਾਵਾ ਦਰਜ਼ਨਾਂ ਸਵਾਰੀਆਂ ਝੁਲਸਣ ਕਾਰਨ ਗੰਭੀਰ ਜਖ਼ਖੀ ਹੋ ਗਈਆਂ, ਜਿੰਨ੍ਹਾਂ ਨੂੰ ਇਲਾਜ਼ ਲਈ ਵੱਖ ਵੱਖ ਹਸਪਤਾਲਾਂ ਵਿਚ ਦਾਖ਼ਲ ਕਰਵਾਇਆ ਗਿਆ। ਇਹ ਬੱਸ ਬੈਗੂਸਰਾਏ ਤੋਂ ਦਿੱਲੀ ਵੱਲ ਜਾ ਰਹੀ ਸੀ।

ਇਹ ਵੀ ਪੜ੍ਹੋ ਮਹਿਲਾ ਫ਼ੌਜੀ ਅਧਿਕਾਰੀਆਂ ਵਿਰੁਧ ਵਿਵਾਦਤ ਟਿੱਪਣੀ ਕਰਨ ਵਾਲੇ ਭਾਜਪਾ ਦੇ ਮੰਤਰੀ ਵਿਰੁਧ ਦੇਸ਼ ਧਰੋਹ ਦਾ ਪਰਚਾ ਦਰਜ਼

ਸੂਚਨਾ ਮੁਤਾਬਕ ਇਹ ਘਟਨਾ ਬੱਸ ਵਿਚ ਸਪਾਰਕ ਹੋਣ ਕਾਰਨ ਵਾਪਰੀ ਦੱਸੀ ਜਾ ਰਹੀ ਹੈ। ਜਿਸਦੇ ਚੱਲਦੇ ਬੱਸ ਵਿਚ ਭਗਦੜ ਮੱਚ ਗਈ। ਦਸਿਆ ਇਹ ਵੀ ਜਾ ਘਟਨਾ ਦੇ ਬਾਅਦ ਬੱਸ ਦੇ ਡਰਾਈਵਰ ਅਤੇ ਕੰਢਕਟਰ ਮੌਕੇ ਤੋਂ ਫ਼ਰਾਰ ਹੋ ਗਏ। ਇਸ ਹਾਦਸੇ ਵਿਚ ਦੋ ਬੱਚੇ, ਦੋ ਔਰਤਾਂ ਅਤੇ ਇੱਕ ਨੌਜਵਾਨ ਦੀ ਮੌਤ ਹੋਗਈ। ਬੱਸ ਵਿਚ 60-70 ਸਵਾਰੀਆਂ ਸਨ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਮਹਿਲਾ ਫ਼ੌਜੀ ਅਧਿਕਾਰੀਆਂ ਵਿਰੁਧ ਵਿਵਾਦਤ ਟਿੱਪਣੀ ਕਰਨ ਵਾਲੇ ਭਾਜਪਾ ਦੇ ਮੰਤਰੀ ਵਿਰੁਧ ਦੇਸ਼ ਧਰੋਹ ਦਾ ਪਰਚਾ ਦਰਜ਼

Madhya Pradesh: ਇੱਕ ਸਮਾਗਮ ਦੌਰਾਨ ਮਹਿਲਾ ਫੌਜੀ ਅਧਿਕਾਰੀ ਵਿਰੁੱਧ ਵਿਵਾਦਤ ਟਿੱਪਣੀਆਂ ਕਰਨ ਵਾਲੇ ਮੱਧ ਪ੍ਰਦੇਸ਼ ਦੀ ਭਾਜਪਾ ਸਰਕਾਰ ਦੇ ਮੰਤਰੀ ਕੁੰਵਰ ਵਿਜੇ ਸ਼ਾਹ ਵਿਰੁਧ ਸੂਬੇ ਦੀ ਪੁਲਿਸ ਨੇ ਦੇਸ਼ ਧਰੋਹ ਦਾ ਪਰਚਾ ਦਰਜ਼ ਕਰ ਲਿਆ ਹੈ। ਸੂੁਬੇ ਦੀ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਪੁਲਿਸ ਨੇ ਇਹ ਕਾਰਵਾਈ ਕੀਤੀ ਹੈ। ਦੂਜੇ ਪਾਸੇ ਦੇਸ ਭਰ ਦੀਆਂ ਵਿਰੋਧੀ ਧਿਰਾਂ ਵੱਲੋਂ ਮੰਤਰੀ ਨੂੰ ਤੁਰੰਤ ਗ੍ਰਿਫਤਾਰ ਕਰਨ ਅਤੇ ਅਹੁੱਦੇ ਤੋਂ ਹਟਾਉਣ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ।

ਇਹ ਵੀ ਪੜ੍ਹੋ Big News: ਬੇਭਰੋਸਗੀ ਮਤੇ ਦੌਰਾਨ ਉਲਟ ਭੁਗਤਣ ਵਾਲੇ ਬਠਿੰਡਾ ਦੇ 8 ਕੌਂਸਲਰਾਂ ਨੂੰ ਕਾਂਗਰਸ ਨੇ ਦਿਖ਼ਾਇਆ ਬਾਹਰ ਦਾ ਰਾਸਤਾ

ਉੰਝ ਆਪਣੇ ਇਸ ਮੰਤਰੀ ਦੇ ਵਿਵਾਦਤ ਬੋਲਾਂ ਨੂੰ ਲੈ ਕੇ ਭਾਜਪਾ ਹਾਈਕਮਾਂਡ ਵੀ ਕਾਫ਼ੀ ਔਖੀ ਦਿਖ਼ਾਈ ਦੇ ਰਹੀ ਹੈ, ਜਿਸਦੇ ਚੱਲਦੇ ਹੀ ਮੰਤਰੀ ਵੱਲੋਂ ਮਾਮਲਾ ਵਧਦਾ ਦੇਖ ਬੀਤੇ ਕੱਲ ਹੀ ਮਹਿਲਾ ਫ਼ੌਜੀ ਅਧਿਕਾਰੀ ਕੋਲੋਂ ਮੁਆਫ਼ੀ ਮੰਗ ਲਈ ਗਈ ਸੀ। ਦੱਸਣਾ ਬਣਦਾ ਹੈ ਕਿ ਮੱਧ ਪ੍ਰਦੇਸ਼ ਦੀ ਭਾਜਪਾ ਸਰਕਾਰ ਦੇ ਮੰਤਰੀ ਵਿਜੇ ਸ਼ਾਹ ਨੇ ਮਾਨਪੁਰ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਕਰਨਲ ਸੋਫੀਆ ਕੁਰੈਸ਼ੀ ਬਾਰੇ ਵਿਵਾਦਪੂਰਨ ਬਿਆਨ ਦਿੱਤਾ ਸੀ, ਜਿਸ ਵਿਚ ਉਸਨੇ ਪਹਿਲਗਾਮ ਹਮਲੇ ਦਾ ਜ਼ਿਕਰ ਕਰਦਿਆਂ ਕਿਹਾ ਸੀ ਕਿ ਜਿਨ੍ਹਾਂ ਅੱਤਵਾਦੀਆਂ ਨੇ ਪਹਿਲਗਾਮ ਵਿੱਚ ਸਾਡੀਆਂ ਔਰਤਾਂ ਦਾ ਸਿੰਦੂਰ ਉਜਾੜਿਆ ਸੀ, ਅਸੀਂ ਉਨ੍ਹਾਂ ਦੀ ਹੀ ਭੈਣ ਭੇਜ ਕੇ ਐਸੀ ਤੈਸੀ ਕਰਵਾਈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

Big News: ਬੇਭਰੋਸਗੀ ਮਤੇ ਦੌਰਾਨ ਉਲਟ ਭੁਗਤਣ ਵਾਲੇ ਬਠਿੰਡਾ ਦੇ 8 ਕੌਂਸਲਰਾਂ ਨੂੰ ਕਾਂਗਰਸ ਨੇ ਦਿਖ਼ਾਇਆ ਬਾਹਰ ਦਾ ਰਾਸਤਾ

0

Bathinda News: ਪਿਛਲੇ ਦਿਨੀਂ ਕਾਂਗਰਸ ਪਾਰਟੀ ਨਾਲ ਸਬੰਧਤ Ex ਸੀਨੀਅਰ ਡਿਪਟੀ ਮੇਅਰ ਅਸੋਕ ਪ੍ਰਧਾਨ ਵਿਰੁਧ ਲਿਆਂਦੇ ਬੇਭਰੋਸਗੀ ਦੇ ਮਤੇ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਤੋਂ ਲੈ ਕੇ ਜਰਨਲ ਸਕੱਤਰ ਕੈਪਟਨ ਸੰਦੀਪ ਸੰਧੂ ਵੱਲੋਂ ਕੀਤੀਆਂ ਅਪੀਲਾਂ ਨੂੰ ਦਰਕਿਨਾਰ ਕਰਨ ਵਾਲੇ ਕੌਂਸਲਰਾਂ ਵਿਰੁਧ ਪਾਰਟੀ ਅਨੁਸਾਸਨੀ ਕਮੇਟੀ ਨੇ ਵੱਡੀ ਕਾਰਵਾਈ ਕੀਤੀ ਹੈ। ਜ਼ਿਲ੍ਹਾ ਪ੍ਰਧਾਨ, ਸ਼ਹਿਰ ਦੇ ਸੀਨੀਅਰ ਆਗੂਆਂ ਤੇ ਪਾਰਟੀ ਨਾਲ ਡਟਣ ਵਾਲੇ ਕੌਸਲਰਾਂ ਦੀ ਸਿਕਾਇਤ ’ਤੇ ਪਾਰਟੀ ਦੇ ਅਨੁਸਾਸਨੀ ਕਮੇਟੀ ਦੇ ਚੇਅਰਮੈਨ ਅਵਤਾਰ ਹੈਨਰੀ ਵੱਲੋਂ 8 ਕੌਂਸਲਰਾਂ ਨੂੰ ਅਨੁਸਾਸ਼ਨਹੀਣਤਾ ਦੇ ਦੋਸ਼ਾਂ ਹੇਠਾਂ ਪੰਜ ਸਾਲਾਂ ਲਈ ਪਾਰਟੀ ਵਿਚੋਂ ਕੱਢ ਦਿੱਤਾ ਹੈ।

ਇਹ ਵੀ ਪੜ੍ਹੋ ਅਸ਼ੋਕ ਬਾਲਿਆਂਵਾਲੀ ਲਗਾਤਾਰ ਦੂਜੀ ਵਾਰ ਚੁਣੇ ਗਏ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ

ਜਦਕਿ ਬਲਾਕ ਪ੍ਰਧਾਨ ਬਲਰਾਜ ਸਿੰਘ ਪੱਕਾ, ਪੰਜਾਬ ਕਾਂਗਰਸ ਦੇ ਡੈਲੀਗੇਟ ਪਵਨ ਮਾਨੀ ਤੇ ਉਨ੍ਹਾਂ ਦੀ ਪਤਨੀ ਸਹਿਤ 5 ਕੌਸਲਰਾਂ ਉਪਰ ਹਾਲੇ ਵੀ ਅਨੁਸਾਸਨੀ ਤਲਵਾਰ ਲਟਕੀ ਹੋਈ ਹੈ। ਲੰਘੇ ਬੁਧਵਾਰ ਪਾਰਟੀ ਦੀ ਅਨੁਸਾਸਨੀ ਕਮੇਟੀ ਵੱਲੋਂ 13 ਕੌਸਲਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਸਨ। ਇੰਨ੍ਹਾਂ ਨੋਟਿਸਾਂ ਰਾਹੀਂ ਕੌਂਸਲਰਾਂ ਤੇ ਆਗੂਆਂ ਕੋਲੋਂ ਤਿੰਨ ਦਿਨਾਂ ਦੇ ਅੰਦਰ-ਅੰਦਰ ਜਵਾਬ ਮੰਗਿਆ ਗਿਆ ਸੀ। ਬੀਤੀ ਦੇਰ ਰਾਤ ਪਾਰਟੀ ਕੌਸਲਰਾਂ ਨੂੰ ਕੱਢਣ ਵਾਲੇ ਹੁਕਮ ਜਨਤਕ ਹੋਏ ਹਨ, ਜਿਸਦੇ ਵਿਚ 6 ਕੌਸਲਰਾਂ ਵੱਲੋਂ ਦਿੱਤੇ ਜਵਾਬ ਨੂੰ ਤਸੱਲੀਬਖ਼ਸ ਨਹੀਂ ਮੰਨਿਆ ਗਿਆ ਜਦਕਿ 2 ਕੌਸਲਰਾਂ ਨੇ ਅਨੁਸਾਸ਼ਨੀ ਕਮੇਟੀ ਵੱਲੋਂ ਭੇਜੇ ਨੋਟਿਸਾਂ ਦੇ ਜਵਾਬ ਨਹੀਂ ਦਿੱਤੇ ਗਏ।

ਇਹ ਵੀ ਪੜ੍ਹੋ ਮਹਿਲਾ ਫੌਜੀ ਅਧਿਕਾਰੀ ਵਿਰੁੱਧ ਵਿਵਾਦਤ ਟਿੱਪਣੀਆਂ ਕਰਨ ਵਾਲੇ ਮੰਤਰੀ ਵਿਰੁੱਧ ਹੋਵੇਗਾ ਪਰਚਾ ਦਰਜ

ਜਿਸਦੇ ਚੱਲਦੇ ਕੌਸਲਰ ਕਮਲਜੀਤ ਕੌਰ ਪਤਨੀ ਚਰਨਜੀਤ ਭੋਲਾ, ਪੁਸ਼ਪਾ ਰਾਣੀ ਪਤਨੀ ਵਿਪਨ ਮਿੱਤੂ, ਮਮਤਾ ਸੈਣੀ ਪਤਨੀ ਵਿਨੋਦ ਸੈਣੀ, ਕਮਲੇਸ਼ ਮਹਿਰਾ ਪਤਨੀ ਰਾਜ ਮਹਿਰਾ, ਰਾਜ ਰਾਣੀ ਭੈਣ ਸਾਧੂ ਸਿੰਘ, ਨੇਹਾ ਜਿੰਦਲ ਨੂੰਹ ਮਨੋਜ ਜਿੰਦਲ, ਕੁਲਵਿੰਦਰ ਕੌਰ ਪਤਨੀ ਜਸਪਾਲ ਗੋਰਾ ਤੋਂ ਇਲਾਵਾ ਕੌਸਲਰ ਸੁਰੇਸ਼ ਚੌਹਾਨ ਭਾਣਜਾ ਸਾਬਕਾ ਮੇਅਰ ਬਲਵੰਤ ਰਾਏ ਨਾਥ ਨੂੰ ਪਾਰਟੀ ਵਿਚੋਂ 5 ਸਾਲਾਂ ਲਈ ਕੱਢ ਦਿੱਤਾ ਗਿਆ ਹੈ। ਇਸਤੋਂ ਇਲਾਵਾ ਕਾਂਗਰਸੀ ਆਗੂ ਚਰਨਜੀਤ ਭੋਲਾ ਤੇ ਕਾਰਜ਼ਕਾਰੀ ਬਲਾਕ ਪ੍ਰਧਾਨ ਵਿਪਨ ਮਿੱਤੂ ਵਿਰੁਧ ਪਹਿਲਾਂ ਹੀ ਕਾਰਵਾਈ ਕੀਤੀ ਜਾ ਚੁੱਕੀ ਹੈ।

ਇਹ ਵੀ ਪੜ੍ਹੋ ਪੰਜਾਬ ਲਈ ਵੱਡੀ ਜਿੱਤ, ਹਾਈਕੋਰਟ ਵਲੋਂ ਜ਼ਿਆਦਾ ਪਾਣੀ ਛੱਡਣ ਦੇ ਮਾਮਲੇ ਵਿੱਚ ਬੀ.ਬੀ.ਐਮ.ਬੀ., ਹਰਿਆਣਾ ਅਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ

8 ਕੌਸਲਰਾਂ ਵਿਚੋਂ 7 ਨੇ 2 ਵਾਰ ਪਾਰਟੀ ਦੇ ਉਲਟ ਵੋਟ ਭੁਗਤਾਈ ਤੇ 1 ਤਿੰਨੇਂ ਵਾਰ ਉਲਟ ਭੁਗਤਿਆ
ਕਾਂਗਰਸ ਮੁਤਾਬਕ ਕੱਢੇ ਗਏ 8 ਕੌਸਲਰਾਂ ਵਿਚੋਂ 1 ਮਮਤਾ ਸੈਣੀ ਤਿੰਨੇਂ ਵਾਰ ਪਾਰਟੀ ਉਲਟ ਭੁਗਤੀ ਜਦਕਿ ਬਾਕੀ 7 ਕੌਸਲਰਾਂ ਨੇ ਪਹਿਲਾਂ 5 ਫ਼ਰਵਰੀ ਨੂੰ ਕਾਂਗਰਸ ਪਾਰਟੀ ਦੇ ਮੇਅਰ ਉਮੀਦਵਾਰ ਬਲਜਿੰਦਰ ਸਿੰਘ ਠੇਕੇਦਾਰ ਦੇ ਵਿਰੁਧ ਵੋਟ ਪਾਈ ਤੇ ਮੁੜ 2 ਮਈ ਨੂੰ ਸੀਨੀਅਰ ਡਿਪਟੀ ਮੇਅਰ ਦੇ ਵਿਰੁਧ ਆਏ ਬੇਭਰੋਸਗੀ ਦੇ ਮਤੇ ਵਿਚ ਵਿਰੋਧੀ ਧਿਰ ਦਾ ਸਾਥ ਦਿੱਤਾ, ਜਿਸਦੇ ਚੱਲਦੇ ਇਹ ਸਖ਼ਤ ਕਾਰਵਾਈ ਕੀਤੀ ਗਈ ਹੈ।

ਇਹ ਵੀ ਪੜ੍ਹੋ ਪੰਜਾਬ ਸਕੂੁਲ ਸਿੱਖਿਆ ਬੋਰਡ ਨੇ ਐਲਾਨੇ 12ਵੀਂ ਜਮਾਤ ਦੇ ਨਤੀਜ਼ੇ; ਕੁੜੀਆਂ ਨੇ ਮਾਰੀ ਬਾਜ਼ੀ

ਬਾਕੀ ਪੰਜਾਂ ਕੌਸਲਰਾਂ ’ਤੇ ਵੀ ਹਾਲੇ ਲਟਕ ਰਹੀਂ ਹੈ ਅਨੁਸਾਸਨ ਦੀ ਤਲਵਾਰ
ਉਧਰ ਬਾਕੀ ਪੰਜ ਕੌਸਲਰਾਂ ਤੇ ਆਗੂਆਂ, ਜਿੰਨ੍ਹਾਂ ਵਿਚ ਸੂਬਾਈ ਡੈਲੀਗੇਟ ਪਵਨ ਮਾਨੀ, ਉਨ੍ਹਾਂ ਦੀ ਕੌਸਲਰ ਪਤਨੀ ਪ੍ਰਵੀਨ ਗਰਗ, ਬਲਾਕ ਪ੍ਰਧਾਨ ਤੇ ਕੌਸਲਰ ਬਲਰਾਜ ਪੱਕਾ, ਕੌਸਲਰ ਜਸਵੀਰ ਸਿੰਘ ਜੱਸਾ ਤੇ ਕੌਸਲਰ ਸ਼ਾਮ ਲਾਲ ਜੈਨ ਵਿਰੁਧ ਕਾਰਵਾਈ ਵਿਚਾਰ ਅਧੀਨ ਹੈ। ਬਲਰਾਜ ਸਿੰਘ ਪੱਕਾ ਵਿਰੋਧ ਇਹ ਦੋਸ਼ ਹਨ ਕਿ ਜਿੱਥੇ ਮੇਅਰ ਦੀ ਚੋਣ ਸਮੇਂ ਉਹ ਗੈਰ-ਹਾਜ਼ਰ ਰਹੇ,ਉਥੇ ਸੀਨੀਅਰ ਡਿਪਟੀ ਮੇਅਰ ਵਿਰੁਧ ਆਏ ਬੇਭਰੋਸਗੀ ਦੌਰਾਨ ਵੀ ਬਾਈਕਾਟ ਕੀਤਾ । ਇਸੇ ਤਰ੍ਹਾਂ ਪਵਨ ਮਾਨੀ ਦੀ ਪਤਨੀ ਜਿੱਥੈ ਗੈਰਹਾਜ਼ਰ ਰਹੀ, ਉਥੇ ਕਾਂਗਰਸ ਵੱਲੋਂ ਬਣਾਈ ਐਫ਼.ਸੀ.ਸੀ ਮੈਂਬਰੀ ਛੱਡ ਕੇ ਮੁੜ ਇਹੀ ਮੈਂਬਰੀਂ ਮੇਅਰ ਧੜੇ ਕੋਲੋਂ ਸਵੀਕਾਰ ਕੀਤੀ।

ਇਹ ਵੀ ਪੜ੍ਹੋ ਬੱਸ ਸਟੈਂਡ ਨੂੰ ਮੌਜੂਦਾ ਥਾਂ ’ਤੇ ਰੱਖਣ ਲਈ ਦੁਕਾਨਦਾਰਾਂ ਨੇ ਕੱਢਿਆ ਮਸ਼ਾਲ ਮਾਰਚ

ਕਾਂਗਰਸ ਪਹਿਲਾਂ ਵੀ ਕਈ ਕੌਸਲਰਾਂ ਨੂੰ ਦਿਖ਼ਾ ਚੁੱਕੀ ਹੈ ਬਾਹਰ ਦਾ ਰਾਸਤਾ, ਕਈਆਂ ਨੇ ਖੁਦ ਕਾਂਗਰਸ ਛੱਡੀ 
ਜਿਕਰਯੋਗ ਹੈ ਕਿ ਫ਼ਰਵਰੀ 2021 ਵਿਚ ਨਗਰ ਨਿਗਮ ਬਠਿੰਡਾ ਦੀਆਂ ਹੋਈਆਂ ਚੋਣਾਂ ਵਿਚ ਕੁੱਲ 50 ਮੈਂਬਰੀ ਹਾਊਸ ਵਿਚੋਂ ਕਾਂਗਰਸ ਪਾਰਟੀ ਦੇ ਚੋਣ ਨਿਸ਼ਾਨ ’ਤੇ 43 ਕੌਸਲਰਾਂ ਨੇ ਜਿੱਤ ਪ੍ਰਾਪਤ ਕੀਤੀ ਸੀ ਪ੍ਰੰਤੂ ਸਾਬਕਾ ਵਿਤ ਮੰਤਰੀ ਮਨਪ੍ਰੀਤ ਬਾਦਲ ਵੱਲੋਂ ਕਾਂਗਰਸ ਛੱਡ ਕੇ ਭਾਜਪਾ ਵਿਚ ਸਮੂਲੀਅਤ ਕਰਨ ਤੋਂ ਬਾਅਦ ਕਾਂਗਰਸ ਨੂੰ ਲਗਾਤਾਰ ਖੋਰਾ ਲੱਗਦਾ ਜਾ ਰਿਹਾ। ਪਹਿਲਾਂ ਜਿੱਥੇ 15 ਨਵੰਬਰ 2023 ਨੂੰ ਮਨਪ੍ਰੀਤ ਪੱਖੀ ਮੇਅਰ ਰਮਨ ਗੋਇਲ ਨੂੰ ਗੱਦੀਓ ਉਤਾਰਨ ਸਮੇਂ ਉਸਦੇ ਹੱਕ ਵਿਚ ਖੜਣ ਵਾਲੇ ਕਈ ਕੌਸਲਰ ਖ਼ੁਦ ਹੀ ਪਾਰਟੀ ਛੱਡ ਕੇ ਮਨਪ੍ਰੀਤ ਦੇ ਖੇਮੇ ਵਿਚ ਚਲੇ ਗਏ ਸਨ, ਉਥੇ ਕਈਆਂ ਨੂੰ ਕਾਂਗਰਸ ਨੇ ਬਾਹਰ ਕੱਢ ਦਿੱਤਾ ਸੀ। ਇਸਦੇ ਬਾਵਜੂਦ ਕਾਂਗਰਸ ਕੋਲ 27-28 ਕੌਸਲਰ ਬਚੇ ਸਨ ਪ੍ਰੰਤੂ ਬਾਅਦ ਵਿਚ ਹੋਈ ਮੇਅਰ ਦੀ ਚੋਣ ਦੌਰਾਨ ਮਹਿਤਾ ਧੜੇ ਵੱਲੋਂ ਕੀਤੇ ‘ਕਾਲੇ ਜਾਦੂ’ ਨੇ ਕਾਂਗਰਸ ਦੇ ਜਿਆਦਾਤਰ ਕੌਸਲਰਾਂ ਨੂੰ ‘ਕੀਲ’ ਲਿਆ ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

ਪਿੰਡਾਂ ਅਤੇ ਕਸਬਿਆਂ ਚ ਘਰੇਲੂ ਖਾਣ-ਪੀਣ ਦੀਆਂ ਵਸਤਾਂ ਦੀ ਚੈਕਿੰਗ ਕਰਨੀ ਬਣਾਈ ਜਾਵੇ ਯਕੀਨੀ : ਪੂਨਮ ਸਿੰਘ

0

Bathinda News : ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅੱਜ ਵਧੀਕ ਡਿਪਟੀ ਕਮਿਸ਼ਨਰ ਜਨਰਲ ਮੈਡਮ ਪੂਨਮ ਸਿੰਘ ਵੱਲੋਂ ਬਠਿੰਡਾ ਸਿਹਤ ਵਿਭਾਗ ਵੱਲੋਂ ਚਲਾਈ ਜਾ ਰਹੀ ਫੂਡ ਸੇਫ਼ਟੀ ਵੈਨ ਦੀ ਅਚਨਚੇਤ ਚੈਕਿੰਗ ਕੀਤੀ ਗਈ।ਇਸ ਦੌਰਾਨ ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸ਼ਹਿਰਾਂ ਤੋਂ ਇਲਾਵਾ ਪਿੰਡਾਂ/ਕਸਬਿਆਂ ਆਦਿ ਵਿੱਚ ਜਾ ਕੇ ਰੋਜ਼ਾਨਾ ਰਸੋਈ ਵਿਚ ਵਰਤੀਆਂ ਜਾਣ ਵਾਲੀਆਂ ਖਾਣ-ਪੀਣ ਦੀਆਂ ਚੀਜ਼ਾਂ ਦੀ ਚੈਕਿੰਗ ਕੀਤੀ ਜਾਵੇ ਤਾਂ ਜੋ ਜਾਅਲੀ ਤਿਆਰ ਕੀਤੀਆਂ ਜਾਣ ਵਾਲੀਆਂ ਖਾਣ-ਪੀਣ ਦੀਆਂ ਵਸਤੂਆਂ ਨੂੰ ਰੋਕਿਆ ਜਾ ਸਕੇ।

ਇਹ ਵੀ ਪੜ੍ਹੋ ਅਸੀਂ ਆਮ ਜਨਤਾ ਨੂੰ ਪ੍ਰੇਸ਼ਾਨੀ ਤੋਂ ਬਚਾਉਣ ਲਈ ਭ੍ਰਿਸ਼ਟ ਅਧਿਕਾਰੀਆਂ ਨੂੰ ਨੱਥ ਪਾਈ: ਮੁੱਖ ਮੰਤਰੀ

ਉਨ੍ਹਾਂ ਇਹ ਵੀ ਕਿਹਾ ਕਿ ਲੋਕਾਂ ਨੂੰ ਇਸ ਬਾਰੇ ਵੱਧ ਤੋਂ ਵੱਧ ਜਾਣੂੰ ਵੀ ਕਰਵਾਇਆ ਜਾਵੇ ਕਿ ਜੇਕਰ ਕਿਸੇ ਦੁਆਰਾ ਕੋਈ ਵਸਤੂ ਦੀ ਕਾਲਾਬਜ਼ਾਰੀ ਜਾਂ ਕੋਈ ਜਾਅਲੀ ਖਾਣ-ਪੀਣ ਦੀਆ ਚੀਜ਼ਾਂ ਤਿਆਰ ਕਰ ਰਿਹਾ ਹੈ ਤਾਂ ਸਿਹਤ ਵਿਭਾਗ ਦੇ ਧਿਆਨ ਵਿੱਚ ਲਿਆਂਦਾ ਜਾਵੇ ਤਾਂ ਕਿ ਉਨ੍ਹਾਂ ਖਿਲਾਫ਼ ਬਣਦੀ ਅਗਲੇਰੀ ਕਾਰਵਾਈ ਕੀਤੀ ਜਾ ਸਕੇ।ਸਿਹਤ ਵਿਭਾਗ ਦੀ ਫੂਡ ਸੇਫ਼ਟੀ ਟੀਮ ਵੱਲੋਂ ਅੱਜ ਬਠਿੰਡਾ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਜਿਵੇਂ ਮਾਲ ਰੋਡ, 100ਫੁੱਟੀ ਰੋਡ, ਪੁੱਡਾ ਮਾਰਕੀਟ ਤੋਂ ਇਲਾਵਾ ਫੂਡ ਦੀਆਂ ਦੁਕਾਨਾਂ ਵਿੱਚ ਤਲਣ ਲਈ ਵਰਤਿਆਂ ਜਾਂਦਾ ਤੇਲ ਤੋਂ ਇਲਾਵਾ ਕੇਕ, ਆਈਸ ਕਰੀਮ, ਫਰੋਜਨ ਚੀਜ ਬਾਲ, ਰੰਗਦਾਰ, ਸੂਗਰ, ਪੇਸਟ ਆਦਿ ਦੇ ਵੀ ਸੈਂਪਲ ਭਰੇ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸੈਂਪਲਾਂ ਨੂੰ ਟੈਸਟਿੰਗ ਲਈ ਫੂਲ ਲੈਬਾਰਟਰੀ ਭੇਜਿਆ ਜਾਵੇਗਾ ਅਤੇ ਰਿਪੋਰਟ ਦੇ ਆਧਾਰ ਤੇ ਸਬੰਧਤ ਖਿਲਾਫ਼ ਬਣਦੀ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

ਅਸ਼ੋਕ ਬਾਲਿਆਂਵਾਲੀ ਲਗਾਤਾਰ ਦੂਜੀ ਵਾਰ ਚੁਣੇ ਗਏ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ

0

👉ਰੁਪਿੰਦਰ ਗੁਪਤਾ ਬਣੇ ਜਨਰਲ ਸਕੱਤਰ: ਰਮੇਸ਼ ਗਰਗ
Bathinda News: 18 ਮਈ ਨੂੰ ਹੋਣ ਵਾਲੀ ਦ ਬਠਿੰਡਾ ਡਿਸਟ੍ਰਿਕਟ ਕੈਮਿਸਟ ਐਸੋਸੀਏਸ਼ਨ (ਟੀ.ਬੀ.ਡੀ.ਸੀ.ਏ.) ਦੇ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਜਨਰਲ ਸਕੱਤਰ ਦੀ ਚੋਣ ਤੋਂ ਪਹਿਲਾਂ ਹੀ ਦੋਵੇਂ ਅਹੁਦੇਦਾਰ ਬਿਨਾਂ ਮੁਕਾਬਲੇ ਚੁਣੇ ਗਏ। ਜਾਣਕਾਰੀ ਦਿੰਦੇ ਹੋਏ ਮੁੱਖ ਰਿਟਰਨਿੰਗ ਅਫ਼ਸਰ ਰਮੇਸ਼ ਗਰਗ, ਸਹਾਇਕ ਰਿਟਰਨਿੰਗ ਅਫ਼ਸਰ ਨਰੇਸ਼ ਕੁਮਾਰ ਮੌੜ ਮੰਡੀ ਅਤੇ ਰਾਜਕੁਮਾਰ ਨੇ ਦੱਸਿਆ ਕਿ ਇੰਨਾਂ ਚੋਣਾਂ ਲਈ 11 ਮਈ ਨੂੰ ਅਸ਼ੋਕ ਬਾਲਿਆਂਵਾਲੀ ਨੇ ਪ੍ਰਧਾਨ ਦੇ ਅਹੁਦੇ ਲਈ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ, ਜਦੋਂ ਕਿ 12 ਮਈ ਨੂੰ ਰੁਪਿੰਦਰ ਗੁਪਤਾ ਤੇ ਅਜੀਤ ਅਗਰਵਾਲ ਨੇ ਜਨਰਲ ਸਕੱਤਰ ਦੇ ਅਹੁਦੇ ਲਈ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ।

ਇਹ ਵੀ ਪੜ੍ਹੋ ਪਟਿਆਲਾ ਪੁਲਿਸ ਦਾ ਬਦਮਾਸ਼ ਨਾਲ ਮੁਕਾਬਲਾ,ਦੁਵੱਲੀ ਗੋਲੀਬਾਰੀ ਮਗਰੋਂ ਗ੍ਰਿਫ਼ਤਾਰ

ਉਨ੍ਹਾਂ ਦੱਸਿਆ ਕਿ ਨਾਮਜ਼ਦਗੀ ਪੱਤਰ 13 ਮਈ ਨੂੰ ਅਜੀਤ ਅਗਰਵਾਲ ਨੇ ਆਪਣਾ ਨਾਮਜ਼ਦਗੀ ਪੱਤਰ ਵਾਪਸ ਲੈ ਲਿਆ, ਜਿਸ ਕਾਰਨ ਦੋਵੇਂ ਅਹੁਦੇਦਾਰ ਬਿਨਾਂ ਮੁਕਾਬਲੇ ਜੇਤੂ ਕਰਾਰ ਦੇ ਦਿੱਤੇ ਗਏ। ਉਨ੍ਹਾਂ ਦੱਸਿਆ ਕਿ ਅਸ਼ੋਕ ਬਾਲਿਆਂਵਾਲੀ ਦੂਜੀ ਵਾਰ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਦੇ ਬਿਨਾਂ ਮੁਕਾਬਲੇ ਦੂਸਰੀ ਵਾਰ ਪ੍ਰਧਾਨ ਚੁਣੇ ਗਏ ਹਨ, ਜਦੋਂ ਕਿ ਰੂਪੇਂਦਰ ਗੁਪਤਾ ਫਿਰ ਤੋਂ ਜਨਰਲ ਸਕੱਤਰ ਚੁਣ ਲਏ ਗਏ।ਇਸ ਦੌਰਾਨ ਅਸ਼ੋਕ ਬਾਲਿਆਂਵਾਲੀ ਅਤੇ ਰੁਪਿੰਦਰ ਗੁਪਤਾ ਨੇ ਸਾਰੀਆਂ ਯੂਨਿਟਾਂ ਅਤੇ ਰਿਟਰਨਿੰਗ ਅਫਸਰਾਂ ਦਾ ਧੰਨਵਾਦ ਕੀਤਾ। ਅਸ਼ੋਕ ਬਾਲਿਆਂਵਾਲੀ ਨੇ ਕਿਹਾ ਕਿ ਕੈਮਿਸਟਾਂ ਦੀ ਭਲਾਈ ਲਈ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਕੰਮਾਂ ਨੂੰ ਲਗਾਤਾਰ ਅੱਗੇ ਵਧਾਇਆ ਜਾਵੇਗਾ ।

ਇਹ ਵੀ ਪੜ੍ਹੋ ਪੰਜਾਬ ਲਈ ਵੱਡੀ ਜਿੱਤ, ਹਾਈਕੋਰਟ ਵਲੋਂ ਜ਼ਿਆਦਾ ਪਾਣੀ ਛੱਡਣ ਦੇ ਮਾਮਲੇ ਵਿੱਚ ਬੀ.ਬੀ.ਐਮ.ਬੀ., ਹਰਿਆਣਾ ਅਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ

ਇਸ ਮੌਕੇ ਗੋਨਿਆਣਾ ਯੂਨਿਟ ਦੇ ਪ੍ਰਧਾਨ ਪਵਨ ਕੁਮਾਰ ਗਰਗ, ਭੁੱਚੋ ਯੂਨਿਟ ਦੇ ਪ੍ਰਧਾਨ ਕ੍ਰਿਸ਼ਨ ਲਾਲ, ਮੌੜ ਯੂਨਿਟ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ, ਰਾਮਾਂ ਮੰਡੀ ਯੂਨਿਟ ਦੇ ਪ੍ਰਧਾਨ ਰਾਜੀਵ ਗੋਸ਼ਾ, ਰਾਮਪੁਰਾ ਯੂਨਿਟ ਦੇ ਪ੍ਰਧਾਨ ਛਿੰਦਰਪਾਲ ਸਿੰਗਲਾ, ਹੋਲਸੇਲ ਯੂਨਿਟ ਦੇ ਪ੍ਰਧਾਨ ਦਰਸ਼ਨ ਜੋੜਾ, ਨਥਾਣਾ ਯੂਨਿਟ ਦੇ ਪ੍ਰਧਾਨ ਵਿਜੇਂਦਰ ਸ਼ਰਮਾ, ਤਲਵੰਡੀ ਸਾਬੋ ਯੂਨਿਟ ਦੇ ਪ੍ਰਧਾਨ ਨਾਨਕ ਸਿੰਘ, ਵਿਨੋਦ ਮਿੱਤਲ, ਆਰਸੀਏ ਦੇ ਜਨਰਲ ਸਕੱਤਰ ਸ਼ਮਸ਼ੇਰ ਸਿੰਘ, ਗੁਰਜਿੰਦਰ ਸਿੰਘ ਸਾਹਨੀ, ਪੋਰਿੰਦਰ ਸਿੰਗਲਾ, ਪ੍ਰੀਤਮ ਸਿੰਘ ਵਿਰਕ, ਹੋਲਸੇਲ ਯੂਨਿਟ ਤੋਂ ਰੇਵਤੀ ਕਾਂਸਲ, ਅੰਮ੍ਰਿਤ ਸਿੰਗਲਾ, ਆਸ਼ੂ ਲਹਿਰੀ, ਪੰਕਜ ਕੁਮਾਰ, ਰਾਜਨ ਭਗਤਾ, ਰਾਜਨ ਰਾਮਪੁਰਾ, ਪਾਰਸਦੀਪ ਸਿੰਘ ਢਿੱਲੋਂ ਤਲਵੰਡੀ ਸਾਬੋ ਵੇਦ ਪ੍ਰਕਾਸ਼ ਬੇਦੀ ਅਤੇ ਭੋਲਾ ਕਾਂਸਲ ਹਾਜ਼ਰ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

ਆਪ ਸਰਕਾਰ ਦੇ ਯਤਨਾਂ ਸਦਕਾ ਲੁਧਿਆਣਾ ਵਿੱਚ ਵਿਕਾਸ ਨੇ ਫੜੀ ਰਫ਼ਤਾਰ-ਮੁੱਖ ਮੰਤਰੀ ਮਾਨ ਨੇ 13 ਕਰੋੜ ਰੁਪਏ ਦੇ ਵੱਡੇ ਸ਼ਹਿਰੀ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ

0

👉ਮੁੱਖ ਮੰਤਰੀ ਮਾਨ ਵੱਲੋਂ ਖੇਡ ਮੈਦਾਨ, ਆਧੁਨਿਕ ਸਹੂਲਤਾਂ ਵਾਲੇ ਆਡੀਟੋਰੀਅਮ ਅਤੇ ਪੁਲ ਦਾ ਉਦਘਾਟਨ
Ludhiana News:ਲੁਧਿਆਣਾ ਦੇ ਸਰਬਪੱਖੀ ਵਿਕਾਸ ਨੂੰ ਵੱਡਾ ਹੁਲਾਰਾ ਦੇਣ ਦੇ ਉਦੇਸ਼ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਵੱਖ-ਵੱਖ ਵਿਕਾਸ ਪ੍ਰਾਜੈਕਟ ਲੋਕਾਂ ਨੂੰ ਸਮਰਪਿਤ ਕਰਕੇ ਲੁਧਿਆਣਾ ਵਾਸੀਆਂ ਨੂੰ 13 ਕਰੋੜ ਰੁਪਏ ਦਾ ਤੋਹਫਾ ਦਿੱਤਾ।ਇਹ ਪ੍ਰਾਜੈਕਟ ਪੰਜਾਬ ਦੀ ਨੁਹਾਰ ਬਦਲਣ ਲਈ ਸੂਬਾ ਸਰਕਾਰ ਦੀ ਦ੍ਰਿੜ੍ਹ ਵਚਨਬੱਧਤਾ ਨੂੰ ਦਰਸਾਉਂਦੇ ਹਨ ਅਤੇ ਇਨ੍ਹਾਂ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਕਮੀ ਨਹੀਂ ਹੈ। ਮੁੱਖ ਮੰਤਰੀ ਵੱਲੋਂ ਖੁਦ ਕੀਤੀ ਜਾ ਰਹੀ ਨਿਰੰਤਰ ਨਿਗਰਾਨੀ ਕਾਰਨ ਆਮ ਆਦਮੀ ਦੀ ਸਹੂਲਤ ਅਤੇ ਸ਼ਹਿਰ ਵਿੱਚ ਵਿਕਾਸ ਦੀ ਗਤੀ ਨੂੰ ਤੇਜ਼ ਕਰਨ ਦੇ ਉਦੇਸ਼ ਨਾਲ ਇਹ ਪ੍ਰਾਜੈਕਟ ਸਮੇਂ ਸਿਰ ਪੂਰੇ ਹੋ ਗਏ ਹਨ। ਇਨ੍ਹਾਂ ਪ੍ਰਾਜੈਕਟਾਂ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਯੋਜਨਾਬੱਧ ਅਤੇ ਨਿਰਵਿਘਨ ਢੰਗ ਨਾਲ ਲਾਗੂ ਕੀਤਾ ਗਿਆ ਹੈ ਕਿਉਂਕਿ ਸ਼ਹਿਰ ਵਾਸੀਆਂ ਨੂੰ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਪ੍ਰਦਾਨ ਕਰਨਾ ਸਮੇਂ ਦੀ ਲੋੜ ਸੀ।

ਇਹ ਵੀ ਪੜ੍ਹੋ  ਲੋਕ ਪੱਖੀ ਤੇ ਵਿਕਾਸ ਮੁਖੀ ਨੀਤੀਆਂ ਨਾਲ ਤਰੱਕੀ ਨੂੰ ਰਫਤਾਰ ਦੇ ਰਹੇ ਹਾਂ: ਮੁੱਖ ਮੰਤਰੀ

ਖੇਡਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਬਣਾ ਕੇ ਸੂਬੇ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਮੁੱਖ ਮੰਤਰੀ ਨੇ ਸਲੇਮ ਟਾਬਰੀ ਇਲਾਕੇ ਵਿੱਚ 5187.50 ਵਰਗ ਫੁੱਟ ਦੇ ਕੁੱਲ ਕਵਰਡ ਏਰੀਆ ਵਾਲਾ ਇੱਕ ਅਤਿ-ਆਧੁਨਿਕ ਖੇਡ ਮੈਦਾਨ ਲੋਕਾਂ ਨੂੰ ਸਮਰਪਿਤ ਕੀਤਾ। ਖੇਡ ਮੈਦਾਨ ਨੂੰ ਅਤਿ-ਆਧੁਨਿਕ ਖੇਡ ਬੁਨਿਆਦੀ ਢਾਂਚੇ ਨਾਲ ਲੈਸ ਕੀਤਾ ਗਿਆ ਹੈ ਅਤੇ ਇਸ ਦੀ ਵਰਤੋਂ ਕ੍ਰਿਕਟ/ਬਾਸਕਟਬਾਲ/ਹੈਂਡਬਾਲ/ਬੈਡਮਿੰਟਨ ਵਰਗੀਆਂ ਖੇਡਾਂ ਖੇਡਣ ਲਈ ਕੀਤੀ ਜਾ ਸਕਦੀ ਹੈ। ਇਹ ਸਟੇਡੀਅਮ ਕੈਮਰਾ ਰਿਕਾਰਡਿੰਗ ਅਤੇ ਫਲੱਡ ਲਾਈਟਾਂ ਦੀਆਂ ਸਹੂਲਤਾਂ ਨਾਲ ਲੈਸ ਹੈ। ਇਹ ਮੈਦਾਨ 26 ਲੱਖ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ ਜੋ ਨੌਜਵਾਨਾਂ ਦੀ ਊਰਜਾ ਨੂੰ ਸਕਾਰਾਤਮਕ ਦਿਸ਼ਾ ਵਿੱਚ ਬਦਲਣ ਵਿੱਚ ਸਹਾਈ ਹੋਵੇਗਾ।ਇਸੇ ਤਰ੍ਹਾਂ ਮੁੱਖ ਮੰਤਰੀ ਨੇ ਜਲੰਧਰ ਬਾਈਪਾਸ ਚੌਕ ਨੇੜੇ ਡਾ. ਅੰਬੇਡਕਰ ਭਵਨ-ਕਮ-ਸਿਖਲਾਈ ਅਤੇ ਖੋਜ ਕੇਂਦਰ ਵਿਖੇ ਨਵਾਂ ਬਣਿਆ ਆਡੀਟੋਰੀਅਮ ਵੀ ਸਮਰਪਿਤ ਕੀਤਾ। ਇਹ ਅਤਿ-ਆਧੁਨਿਕ ਆਡੀਟੋਰੀਅਮ 4.30 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ ਜੋ ਸ਼ਹਿਰ ਵਾਸੀਆਂ ਨੂੰ ਆਪਣੇ ਸਮਾਗਮ ਕਰਵਾਉਣ ਲਈ ਵੱਡੀ ਸਹੂਲਤ ਪ੍ਰਦਾਨ ਕਰੇਗਾ।ਆਡੀਟੋਰੀਅਮ ਵਿੱਚ ਸਲਾਈਡਿੰਗ ਕੁਰਸੀਆਂ, ਏ.ਸੀ., ਸਾਊਂਡ ਸਿਸਟਮ ਅਤੇ ਸਾਊਂਡ ਪਰੂਫ਼ਿੰਗ, ਮੋਟਰਾਈਜ਼ਡ ਪਰਦੇ, ਪ੍ਰੋਜੈਕਟਰ, ਸਕਰੀਨਾਂ, ਫਾਲਸ ਸੀਲਿੰਗ ਅਤੇ ਹੋਰ ਬਹੁਤ ਸਾਰੀਆਂ ਅਤਿ-ਆਧੁਨਿਕ ਸਹੂਲਤਾਂ ਹਨ।

ਇਹ ਵੀ ਪੜ੍ਹੋ  ਅਸੀਂ ਆਮ ਜਨਤਾ ਨੂੰ ਪ੍ਰੇਸ਼ਾਨੀ ਤੋਂ ਬਚਾਉਣ ਲਈ ਭ੍ਰਿਸ਼ਟ ਅਧਿਕਾਰੀਆਂ ਨੂੰ ਨੱਥ ਪਾਈ: ਮੁੱਖ ਮੰਤਰੀ

ਇਸ ਦੌਰਾਨ ਯਾਤਰੀਆਂ ਨੂੰ ਵੱਡੀ ਰਾਹਤ ਦਿੰਦੇ ਹੋਏ ਮੁੱਖ ਮੰਤਰੀ ਨੇ ਲੁਧਿਆਣਾ ਦੇ ਚਾਂਦ ਸਿਨੇਮਾ ਨੇੜੇ ਬੁੱਢਾ ਨਾਲੇ ’ਤੇ ਹਾਈ-ਲੈਵਲ ਪੁਲ (72.40 ਮੀਟਰ) ਵੀ ਸਮਰਪਿਤ ਕੀਤਾ। ਇਸੇ ਤਰ੍ਹਾਂ 8.16 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ ਇਹ ਪੁਲ ਉਦਯੋਗਿਕ ਸ਼ਹਿਰ ਵਿੱਚ ਆਵਾਜਾਈ ਨੂੰ ਸੁਖਾਲਾ ਬਣਾਉਣ ਵਿੱਚ ਮੁੱਖ ਭੂਮਿਕਾ ਨਿਭਾਏਗਾ ਅਤੇ ਲੋਕਾਂ ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕਰੇਗਾ। ਇਹ ਪੁਲ ਜਲੰਧਰ ਬਾਈਪਾਸ ਅਤੇ ਹੋਰ ਹਿੱਸਿਆਂ ਤੋਂ ਸ਼ਹਿਰ ਆਉਣ ਵਾਲੇ ਵਸਨੀਕਾਂ ਨੂੰ ਪਹੁੰਚ ਪ੍ਰਦਾਨ ਕਰੇਗਾ।ਇਸ ਉਪਰਾਲੇ ਦਾ ਇੱਕੋ-ਇੱਕ ਉਦੇਸ਼ ਸ਼ਹਿਰਾਂ ਨੂੰ ਪ੍ਰਮੁੱਖ ਬੁਨਿਆਦੀ ਢਾਂਚੇ ਨਾਲ ਵਿਕਸਤ ਕਰਨਾ ਅਤੇ ਨਾਗਰਿਕਾਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨਾ ਹੈ। ਇਸ ਨਾਲ ਇਕ ਪਾਸੇ ਸੂਬੇ ਦੇ ਹਰੇਕ ਵਿਅਕਤੀ ਲਈ ਬੁਨਿਆਦੀ ਸਹੂਲਤਾਂ ਦੀ ਵਿਵਸਥਾ ਕਰਨਾ ਅਤੇ ਦੂਜੇ ਪਾਸੇ ਲੁਧਿਆਣਾ ਨੂੰ ਸੂਬੇ ਦੇ ਪ੍ਰਮੁੱਖ ਸ਼ਹਿਰ ਵਜੋਂ ਵਿਕਸਤ ਕਰਨ ਲਈ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਮੁੱਖ ਮੰਤਰੀ ਵੱਲੋਂ ਸਮਰਪਿਤ ਕੀਤੇ ਗਏ ਆਪਣੀ ਕਿਸਮ ਦੇ ਇਹ ਨਿਵੇਕਲੇ ਪ੍ਰਾਜੈਕਟ ਸੂਬੇ ਨੂੰ ਖਾਸ ਕਰਕੇ ਲੁਧਿਆਣਾ ਸ਼ਹਿਰ ਨੂੰ ਆਰਥਿਕ ਵਿਕਾਸ ਦੇ ਰਾਹ ‘ਤੇ ਲੈ ਜਾਣਗੇ ਜਿਸ ਨਾਲ ਸ਼ਹਿਰ ਵਾਸੀਆਂ ਨੂੰ ਬਹੁਤ ਲਾਭ ਹੋਵੇਗਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ