Home Blog Page 763

ਪ੍ਰੋ.ਨੇਹਾ ਸ਼ਰਮਾ ਡੀ.ਏ.ਵੀ. ਕਾਲਜ ਨੇ ਵੱਕਾਰੀ ਸਾਹਿਤਕ ਟਾਈਟਨ ਬੁੱਕ ਅਵਾਰਡ ਕੈਨੇਡਾ ਜਿੱਤਿਆ

0

Bathinda News:ਪ੍ਰੋ. ਨੇਹਾ ਸ਼ਰਮਾ, ਡੀ.ਏ.ਵੀ. ਕਾਲਜ ਬਠਿੰਡਾ ਨੂੰ ਉਨ੍ਹਾਂ ਦੇ ਪ੍ਰਸ਼ੰਸਾਯੋਗ ਕਾਵਿ ਸੰਗ੍ਰਹਿ “ਸਪੈਕਟੇਟਰ: ਲਿਟਰੇਰੀ ਡਿਸਕੋਰਸ ਵਿਦ ਐਸਥੈਟਿਕਿਜ਼ਮ” ਲਈ ਲਿਟਰੇਰੀ ਟਾਈਟਨ ਬੁੱਕ ਅਵਾਰਡ ਕੈਨੇਡਾ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਸਨਮਾਨ ਪ੍ਰੋ. ਨੇਹਾ ਸ਼ਰਮਾ ਦੀ ਸਾਹਿਤਕ ਕਲਾ, ਬੌਧਿਕ ਡੂੰਘਾਈ, ਅਤੇ ਉਨ੍ਹਾਂ ਦੇ ਕੰਮ ਨੂੰ ਪਰਿਭਾਸ਼ਿਤ ਕਰਨ ਵਾਲੀ ਭਾਵਨਾਤਮਕ ਗੂੰਜ ਨੂੰ ਮਾਨਤਾ ਦਿੰਦਾ ਹੈ।ਸਪੈਕਟੇਟਰ ਕਾਵਿਕ ਵਿਚਾਰਾਂ ਦੀ ਇੱਕ ਸੂਝਵਾਨ ਟੈਪੇਸਟ੍ਰੀ ਹੈ, ਜੋ ਨਿਰੀਖਣ, ਸਵੈ-ਜਾਗਰੂਕਤਾ ਅਤੇ ਸੁਹਜ ਸੁੰਦਰਤਾ ਦੀਆਂ ਬਾਰੀਕੀਆਂ ਦੀ ਪੜਚੋਲ ਕਰਦੀ ਹੈ।

ਇਹ ਵੀ ਪੜ੍ਹੋ  ਵਿਜੀਲੈਂਸ ਬਿਊਰੋ ਨੇ ਰਿਸ਼ਵਤਖੋਰੀ ਦੇ ਮੁਕੱਦਮੇ ਚ ਭਗੌੜੇ ਮੀਟਰ ਰੀਡਰ ਨੂੰ ਕੀਤਾ ਗ੍ਰਿਫ਼ਤਾਰ

ਗੀਤਕਾਰੀ ਭਾਸ਼ਾ ਅਤੇ ਦਾਰਸ਼ਨਿਕ ਸੂਝ ਦੇ ਅਮੀਰ ਪਰਸਪਰ ਪ੍ਰਭਾਵ ਦੁਆਰਾ, ਸ਼ਰਮਾ ਪਾਠਕਾਂ ਨੂੰ ਇੱਕ ਡੂੰਘਾ ਸਾਹਿਤਕ ਅਨੁਭਵ ਪ੍ਰਦਾਨ ਕਰਦੀ ਹੈ।ਪ੍ਰੋ. ਨੇਹਾ ਸ਼ਰਮਾ ਨੇ ਕਿਹਾ “ਸਾਹਿਤਕ ਟਾਈਟਨ ਪੁਰਸਕਾਰ ਪ੍ਰਾਪਤ ਕਰਨਾ ਸਿਰਫ਼ ਇੱਕ ਨਿੱਜੀ ਸਨਮਾਨ ਨਹੀਂ ਹੈ, ਸਗੋਂ ਸੋਚ ਅਤੇ ਭਾਵਨਾ ਨੂੰ ਉੱਚਾ ਚੁੱਕਣ ਲਈ ਭਾਸ਼ਾ ਦੀ ਸੂਖਮ ਸ਼ਕਤੀ ਦਾ ਜਸ਼ਨ ਹੈ।”ਪ੍ਰੋ. ਨੇਹਾ ਸ਼ਰਮਾ ਨੇ ਕਾਲਜ ਦੇ ਪ੍ਰਿੰਸੀਪਲ, ਡਾ. ਰਾਜੀਵ ਕੁਮਾਰ ਸ਼ਰਮਾ ਦਾ ਉਨ੍ਹਾਂ ਦੇ ਸਾਹਿਤਕ ਸਫ਼ਰ ਵਿੱਚ ਨਿਰੰਤਰ ਉਤਸ਼ਾਹ ਅਤੇ ਸਮਰਥਨ ਲਈ ਦਿਲੋਂ ਧੰਨਵਾਦ ਕੀਤਾ।ਡਾ. ਰਾਜੀਵ ਕੁਮਾਰ ਸ਼ਰਮਾ ਨੇ ਜ਼ਿਕਰ ਕੀਤਾ ਕਿ, “ਇਸ ਮਾਨਤਾ ਦੇ ਨਾਲ, ਨੇਹਾ ਸ਼ਰਮਾ ਉਨ੍ਹਾਂ ਪ੍ਰਸਿੱਧ ਲੇਖਕਾਂ ਦੀ ਵਧਦੀ ਸੂਚੀ ਵਿੱਚ ਸ਼ਾਮਲ ਹੋ ਗਏ ਹਨ ਜਿਨ੍ਹਾਂ ਦੇ ਕੰਮ ਨੇ ਪਾਠਕਾਂ ਅਤੇ ਸਾਹਿਤਕ ਭਾਈਚਾਰੇ ‘ਤੇ ਸਥਾਈ ਪ੍ਰਭਾਵ ਪਾਇਆ ਹੈ।”

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਵਿਜੀਲੈਂਸ ਬਿਊਰੋ ਨੇ ਰਿਸ਼ਵਤਖੋਰੀ ਦੇ ਮੁਕੱਦਮੇ ਚ ਭਗੌੜੇ ਮੀਟਰ ਰੀਡਰ ਨੂੰ ਕੀਤਾ ਗ੍ਰਿਫ਼ਤਾਰ

0

Patiala News:ਪੰਜਾਬ ਵਿਜੀਲੈਂਸ ਬਿਊਰੋ ਨੇ ਰਾਜ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਬੁੱਧਵਾਰ ਨੂੰ ਪਟਿਆਲਾ ਜ਼ਿਲ੍ਹੇ ਦੇ ਪਿੰਡ ਖੇੜੀ ਮੰਨੀਆਂ ਦੇ ਵਸਨੀਕ ਪਾਵਰਕੌਮ ਦੇ ਮੀਟਰ ਰੀਡਰ ਪ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਕਿ ਰਿਸ਼ਵਤਖੋਰੀ ਦੇ ਇੱਕ ਕੇਸ ਵਿੱਚ ਭਗੌੜਾ ਸੀ।ਇਹ ਖੁਲਾਸਾ ਕਰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਮੁਲਜ਼ਮ ਵਿਰੁੱਧ 19.9.2024 ਨੂੰ ਬਿਉਰੋ ਦੇ ਪਟਿਆਲਾ ਰੇਂਜ ਦੇ ਥਾਣੇ ਵਿਖੇ ਐਫਆਈਆਰ ਨੰਬਰ 42 ਤਹਿਤ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਗਿਆ ਸੀ।ਉਨ੍ਹਾਂ ਅੱਗੇ ਦੱਸਿਆ ਕਿ ਪਟਿਆਲਾ ਸ਼ਹਿਰ ਦੇ ਇੱਕ ਸ਼ਿਕਾਇਤਕਰਤਾ ਨੇ ਪੀਐਸਪੀਸੀਐਲ ਦਫ਼ਤਰ, ਪਟਿਆਲਾ ਵਿੱਚ ਤਾਇਨਾਤ ਉਕਤ ਮੁਲਜ਼ਮ ਪ੍ਰਿਤਪਾਲ ਸਿੰਘ ਵਿਰੁੱਧ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਵਿਖੇ ਔਨਲਾਈਨ ਸ਼ਿਕਾਇਤ ਦਰਜ ਕਰਵਾਈ ਸੀ।

ਇਹ ਵੀ ਪੜ੍ਹੋ  ਭਾਰਤ ਨੇ ਅੱਤਵਾਦੀ ਹਮਲੇ ਦਾ ਲਿਆ ਬਦਲਾ; ਪਾਕਿਸਤਾਨ ’ਚ 9 ਥਾਵਾਂ ’ਤੇ ਕੀਤੇ ਹਮਲੇ

ਸ਼ਿਕਾਇਤ ਅਨੁਸਾਰ ਉਕਤ ਮੀਟਰ ਰੀਡਰ ਨੇ ਸ਼ਿਕਾਇਤਕਰਤਾ ਤੋਂ 50,000 ਰੁਪਏ ਰਿਸ਼ਵਤ ਵਜੋਂ ਮੰਗੇ ਸਨ ਜਿਸਨੇ ਆਪਣੇ ਘਰ ਵਿੱਚ ਇੱਕ ਨਿੱਜੀ ਬਿਜਲੀ ਮੀਟਰ ਲਗਾਇਆ ਹੋਇਆ ਸੀ ਪਰ ਸੌਦਾ 25,000 ਰੁਪਏ ਵਿੱਚ ਹੋਇਆ ਸੀ।ਬੁਲਾਰੇ ਨੇ ਦੱਸਿਆ ਕਿ ਇਹ ਬਿਜਲੀ ਮੁਲਾਜ਼ਮ ਅੱਠ ਮਹੀਨਿਆਂ ਤੋਂ ਆਪਣੀ ਗ੍ਰਿਫ਼ਤਾਰੀ ਤੋਂ ਬਚ ਰਿਹਾ ਸੀ ਅਤੇ ਉਸਦੀ ਜ਼ਮਾਨਤ ਅਰਜ਼ੀ 4.12.2024 ਨੂੰ ਹਾਈ ਕੋਰਟ ਵੱਲੋਂ ਰੱਦ ਕਰ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਵਿਜੀਲੈਂਸ ਬਿਊਰੋ ਦੀ ਟੀਮ ਨੇ ਲਗਾਤਾਰ ਉਸਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਹੈ ਜਿਸ ਕਾਰਨ ਉਸਦੀ ਗ੍ਰਿਫ਼ਤਾਰੀ ਹੋਈ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਐਡਵੋਕੇਟ ਧਾਮੀ ਨੇ ਕਸ਼ਮੀਰ ਦੇ ਪੂੰਛ ’ਚ ਗੁਰਦੁਆਰੇ ’ਤੇ ਹਮਲੇ ਨੂੰ ਦੁਖਦਾਈ ਕਰਾਰ ਦਿੱਤਾ

0

👉ਕਸ਼ਮੀਰ ’ਚ ਹਮਲੇ ਦੌਰਾਨ ਚਾਰ ਸਿੱਖਾਂ ਦੀ ਮੌਤ ’ਤੇ ਵੀ ਪ੍ਰਗਟਾਈ ਸੰਵੇਦਨਾ
Amritsar News:ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਭਾਰਤ ਪਾਕਿਸਤਾਨ ਸਰਹੱਦ ’ਤੇ ਪੈਦਾ ਹੋਏ ਤਨਾਅ ਤੋਂ ਬਾਅਦ ਕਸ਼ਮੀਰ ਨੇ ਪੂੰਛ ਇਲਾਕੇ ਵਿਚ ਗੁਰਦੁਆਰਾ ਸਾਹਿਬ ’ਤੇ ਕੀਤੇ ਗਏ ਹਮਲੇ ਨੂੰ ਦੁਖਦਾਈ ਕਰਾਰ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਸ਼ਮੀਰ ਅੰਦਰ ਹਮਲੇ ਦੌਰਾਨ ਮਾਰੇ ਗਏ ਚਾਰ ਸਿੱਖਾਂ ਪ੍ਰਤੀ ਵੀ ਗਹਿਰੀ ਸੰਵੇਦਨਾ ਪ੍ਰਗਟ ਕੀਤੀ ਹੈ।

ਇਹ ਵੀ ਪੜ੍ਹੋ  ਆਪਰੇਸ਼ਨ ਸਿੰਦੂਰ: ਸਿਰਫ ਅੱਤਵਾਦੀ ਠਿਕਾਣਿਆ ਤੇ ਹਮਲਾ ਕੀਤਾ ਪਾਕਿਸਤਾਨੀ ਫੌਜੀ ਟਿਕਾਣਿਆਂ ਤੇ ਨਹੀਂ-ਭਾਰਤੀ ਫੌਜ

SGPC ਪ੍ਰਧਾਨ ਨੇ ਆਖਿਆ ਕਿ ਇਸ ਪੀੜਾਮਈ ਘਟਨਾ ਨੇ ਸਿੱਖ ਜਗਤ ਨੂੰ ਗਹਿਰੇ ਜ਼ਖ਼ਮ ਦਿੱਤੇ ਹਨ। ਐਡਵੋਕੇਟ ਧਾਮੀ ਨੇ ਹਮਲੇ ਦੌਰਾਨ ਚਲਾਣਾ ਕਰ ਗਏ ਸਿੱਖਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਰਤਾ ਪੁਰਖ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿਚ ਨਿਵਾਸ ਦੇਣ। ਉਨ੍ਹਾਂ ਕਿਹਾ ਕਿ ਇਸ ਦੁਖਦਾਈ ਸਮੇਂ ’ਚ ਸ਼੍ਰੋਮਣੀ ਕਮੇਟੀ ਪੀੜ੍ਹਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਉਂਦੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

CIA ਸਟਾਫ ਮੋਗਾ ਵੱਲੋ 365 ਗ੍ਰਾਮ ਹੈਰੋਇਨ , ਐਕਟਿਵਾ ਸਕੂਟਰੀ ਅਤੇ ਮੋਟਰਸਾਇਕਲ ਸਮੇਤ 05 ਸਮੱਗਲਰ ਕਾਬੂ

0

Moga News:ਡੀ.ਜੀ.ਪੀ ਪੰਜਾਬ ਵੱਲੋ ਨਸ਼ਾ ਤਸਕਰਾ ਖਿਲਾਫ ਚਲਾਈ ਮੁਹਿੰਮ ਤਹਿਤ ਅਜੈ ਗਾਂਧੀ ਐਸ.ਐਸ.ਪੀ ਦੇ ਦਿਸ਼ਾ ਨਿਰਦੇਸ਼ਾ ਹੇਠ ਬਾਲ ਕ੍ਰਿਸ਼ਨ ਸਿੰਗਲਾ,ਐਸ.ਪੀ (ਆਈ),ਸੁੱਖਅਮ੍ਰਿਤ ਸਿੰਘ ਉੱਪ ਕਪਤਾਨ ਪੁਲਿਸ (ਡੀ)ਦੀ ਸੁਪਰਵੀਜਨ ਹੇਠ ਮੋਗਾ ਪੁਲਿਸ ਨੂੰ ਉਸ ਸਮੇ ਵੱਡੀ ਸਫਲਤਾ ਮਿਲੀ, ਜਦ ਸੀ.ਆਈ.ਏ ਸਟਾਫ ਮੋਗਾ ਵੱਲੋ 02 ਵੱਖ ਵੱਖ ਮੁਕੱਦਮਿਆ ਵਿੱਚ 365 ਗ੍ਰਾਮ ਹੈਰੋਇਨ, ਇੱਕ ਮੋਟਰਸਾਇਕਲ, ਇੱਕ ਐਕਟਿਵਾ ਸਕੂਟਰੀ ਸਮੇਤ 05 ਸਮੱਗਲਰਾ ਨੂੰ ਕਾਬੂ ਕੀਤਾ।ਇਹ ਕਿ ਮਿਤੀ 06-05-2025 ਨੂੰ ASI ਸੁਖਵਿੰਦਰ ਸਿੰਘ ਨੰਬਰ 490/ਮੋਗਾ CIA ਸਟਾਫ ਮੋਗਾ ਸਮੇਤ ਪੁਲਿਸ ਪਾਰਟੀ ਦੇ ਬੱਸ ਅੱਡਾ ਸੰਧੂਆ ਦੇ ਕੋਠੇ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਗੁਰਤੇਜ ਸਿੰਘ ਉਰਫ ਤੇਜਾ ਪੁੱਤਰ ਸਰਬਜੀਤ ਸਿੰਘ ਵਾਸੀ ਰਾਜੇਆਣਾ ਜਿਲ੍ਹਾ ਮੋਗਾ ਅਤੇ ਵਿਕਰਮਜੀਤ ਸਿੰਘ ਉਰਫ ਵਿੱਕੀ ਪੁੱਤਰ ਪ੍ਰਗਟ ਸਿੰਘ ਵਾਸੀ ਸਰਾਵਾ ਜਿਲ੍ਹਾ ਫਰੀਦਕੋਟ ਜੋ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ।

ਇਹ ਵੀ ਪੜ੍ਹੋ  ਆਪਰੇਸ਼ਨ ਸਿੰਦੂਰ: ਸਿਰਫ ਅੱਤਵਾਦੀ ਠਿਕਾਣਿਆ ਤੇ ਹਮਲਾ ਕੀਤਾ ਪਾਕਿਸਤਾਨੀ ਫੌਜੀ ਟਿਕਾਣਿਆਂ ਤੇ ਨਹੀਂ-ਭਾਰਤੀ ਫੌਜ

ਜੋ ਅੱਜ ਇਹ ਦੋਨੇ ਜਾਣੇ ਮੋਟਰਸਾਇਕਲ ਹੀਰੋ ਸਪਲੈਂਡਰ ਨੰਬਰ: PB-04-W-6974 ਪਰ ਸਵਾਰ ਹੋ ਕੇ ਬੱਸ ਅੱਡਾ ਲਿੰਕ ਰੋਡ ਪਿੰਡ ਰੋਡੇ ਮੇਨ ਹਾਈਵੇਅ ਮੋਗਾ-ਕੋਟਕਪੂਰਾ ਨੇੜੇ ਰੋਡੇ ਕਾਲਜ ਪਾਸ ਹੈਰੋਇਨ ਵੇਚਣ ਲਈ ਖੜੇ ਗਾਹਕਾ ਦੀ ਉਡੀਕ ਕਰ ਰਹੇ ਹਨ।ਜੇਕਰ ਹੁਣੇ ਹੀ ਰੇਡ ਕੀਤੀ ਜਾਵੇ ਤਾਂ ਗੁਰਤੇਜ ਸਿੰਘ ਉਰਫ ਤੇਜਾ ਅਤੇ ਵਿਕਰਮਜੀਤ ਸਿੰਘ ਉਰਫ ਵਿੱਕੀ ਉਕਤਾਨ ਹੈਰੋਇਨ ਸਮੇਤ ਆਪ ਜੀ ਦੇ ਕਾਬੂ ਆ ਸਕਦੇ ਹਨ। ਜੋ ਇਤਲਾਹ ਠੋਸ ਅਤੇ ਭਰੋਸੇਯੋਗ ਹੋਣ ਕਰਕੇ ASI ਸੁਖਵਿੰਦਰ ਸਿੰਘ ਨੰਬਰ 490/ਨੇ ਉਕਤਾਨ ਖਿਲਾਫ ਮੁਕੱਦਮਾ ਉਕਤ ਦਰਜ ਰਜਿਸਟਰ ਕਰਵਾਇਆ ਅਤੇ ਫਿਰ ASI ਸੁਖਵਿੰਦਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਦੇ ਮੁਖਬਰ ਵੱਲੋ ਦੱਸੀ ਜਗਾ ਪਰ ਰੇਡ ਕਰਕੇ ਦੋਸੀਆਨ ਗੁਰਤੇਜ ਸਿੰਘ ਉਰਫ ਤੇਜਾ ਅਤੇ ਵਿਕਰਮਜੀਤ ਸਿੰਘ ਉਰਫ ਵਿੱਕੀ ਉਕਤਾਨ ਨੂੰ ਮੋਟਰਸਾਇਕਲ ਹੀਰੋ ਸਪਲੈਂਡਰ ਨੰਬਰ: PB-04-W-6974 ਪਰ ਕਾਬੂ ਕਰਕੇ ਇਹਨਾਂ ਪਾਸੋ 255 ਗ੍ਰਾਮ ਹੈਰੋਇਨ ਬਰਾਮਦ ਕੀਤੀ ਅਤੇ ਮੁਕੱਦਮਾ ਹਜਾ ਵਿੱਚ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ।

ਇਹ ਵੀ ਪੜ੍ਹੋ  ‘ਬੰਬਾਂ’ ਵਾਲੇ ਬਿਆਨ ’ਚ ਪ੍ਰਤਾਪ ਬਾਜਵਾ ਦੀ ਹਾਈਕੋਰਟ ਵਿਚ ਸੁਣਵਾਈ ਅੱਜ

ਦੋਸੀਆਨ ਗੁਰਤੇਜ ਸਿੰਘ ਉਰਫ ਤੇਜਾ ਅਤੇ ਵਿਕਰਮਜੀਤ ਸਿੰਘ ਉਰਫ ਵਿੱਕੀ ਉਕਤਾਨ ਨੇ ਪੁੱਛਗਿੱਛ ਦੌਰਾਨ ਇੰਕਸ਼ਾਫ ਕੀਤਾ ਕਿ ਜੋ ਉਹਨਾਂ ਪਾਸੋ ਹੈਰੋਇਨ ਬਰਾਮਦ ਹੋਈ ਹੈ ਉਹ ਹੈਰੋਇਨ ਉਹਨਾਂ ਨੇ ਹਰਪ੍ਰੀਤ ਸਿੰਘ ਉਰਫ ਹੈਰੀ ਪੁੱਤਰ ਬੂਟਾ ਸਿੰਘ ਵਾਸੀ ਕੋਠੇ ਰਾਮਸਰ ਜਿਲ੍ਹਾ ਫਰੀਦਕੋਟ ਪਾਸੋ ਖਰੀਦ ਕੀਤੀ ਸੀ ਜਿਸ ਨੇ ਮੁਕੱਦਮਾ ਹਜਾ ਵਿੱਚ ਮਤੀ:06.05.2025 ਨੂੰ ਹਰਪ੍ਰੀਤ ਸਿੰਘ ਉਰਫ ਹੈਰੀ ਪੁੱਤਰ ਬੂਟਾ ਸਿੰਘ ਵਾਸੀ ਕੋਠੇ ਰਾਮਸਰ ਜਿਲ੍ਹਾ ਫਰੀਦਕੋਟ ਨੂੰ ਬਤੋਰ ਬੈਂਕਵਾਰਡ ਲਿੰਕ ਦੋਸੀ ਨਾਮਜਦ ਕਰਕੇ ਜੁਰਮ 29 ਐਨ.ਡੀ.ਪੀ.ਐਸ ਐਕਟ ਦਾ ਵਾਧਾ ਕੀਤਾ ਗਿਆ ਅਤੇ ਨਾਮਜਦ ਦੋਸੀ ਹਰਪ੍ਰੀਤ ਸਿੰਘ ਉਰਫ ਹੈਰੀ ਉਕਤ ਨੂੰ ਮਿਤੀ:07.05.2025 ਨੂੰ ਮੁਕੱਦਮਾ ਹਜਾ ਵਿੱਚ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ।ਦੋਸੀਆਨ ਗੁਰਤੇਜ ਸਿੰਘ ਉਰਫ ਤੇਜਾ, ਵਿਕਰਮਜੀਤ ਸਿੰਘ ਉਰਫ ਵਿੱਕੀ ਅਤੇ ਹਰਪ੍ਰੀਤ ਸਿੰਘ ਉਰਫ ਹੈਰੀ ਉਕਤਾਨ ਨੂੰ ਅੱਜ ਮਿਤੀ:07.05.2025 ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ ਅਤੇ ਇਹਨਾਂ ਪਾਸੋ ਫਾਰਵਰਡ ਅਤੇ ਬੈਂਕਵਾਰਡ ਲਿੰਕਾ ਸਬੰਧੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਆਪਰੇਸ਼ਨ ਸਿੰਦੂਰ: ਸਿਰਫ ਅੱਤਵਾਦੀ ਠਿਕਾਣਿਆ ਤੇ ਹਮਲਾ ਕੀਤਾ ਪਾਕਿਸਤਾਨੀ ਫੌਜੀ ਟਿਕਾਣਿਆਂ ਤੇ ਨਹੀਂ-ਭਾਰਤੀ ਫੌਜ

New Delhi News:ਭਾਰਤੀ ਫੌਜ ਨੇ ਪ੍ਰੈਸ ਕਾਨਫਰੰਸ ਰਾਹੀਂ ਆਪਰੇਸ਼ਨ ਸੰਦੂਰ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਨੇ ਸਿਰਫ ਅੱਤਵਾਦੀਆਂ ਦੇ ਟਿਕਾਣਿਆਂ ਨੂੰ ਹੀ ਨਿਸ਼ਾਨਾ ਬਣਾਇਆ ਹੈ ਆਮ ਨਾਗਰਿਕਾਂ ਜਾਂ ਪਾਕਿਸਤਾਨੀ ਫੌਜੀ ਟਿਕਾਣਿਆਂ ਤੇ ਹਮਲਾ ਨਹੀਂ ਕੀਤਾ ਉਹਨਾਂ ਨੇ ਸਿਰਫ ਜੈਸ-ਏ-ਮੁਹੰਮਦ ਅਤੇ ਲਕਸ਼ਰ ਦੇ ਟਿਕਾਣਿਆਂ ਨੂੰ ਹੀ ਨਿਸ਼ਾਨਾ ਬਣਾਇਆ ਹੈ। ਆਰਮੀ ਕਰਨਲ ਸੂਫੀਆ ਕੁਰੈਸ਼ੀ ਨੇ ਜਾਣਕਾਰੀ ਦਿੱਤੀ ਕਿ ਇਹ ਆਪਰੇਸ਼ਨ 25 ਮਿੰਟ ਚੱਲਿਆ ਤੇ ਇਸ ਵਿੱਚ ਅੱਤਵਾਦੀਆਂ ਦੇ 9 ਟਿਕਾਣਿਆਂ ਤੇ ਹਮਲਾ ਕੀਤਾ ਗਿਆ ਹੈ ਆਪ੍ਰੇਸ਼ਨ ‘ ਸੰਦੂਰ’ ਪਹਿਲਗਾਮ ਵਿੱਚ ਮਾਰੇ ਗਏ ਲੋਕਾਂ ਨੂੰ ਨਿਆ ਦੇਣ ਲਈ ਸੀ । ਉਹਨਾਂ ਕਿਹਾ ਨਿਰਦੋਸ਼ ਲੋਕਾਂ ਨੂੰ ਇਸ ਆਪ੍ਰੇਸ਼ਨ ਨਾਲ ਕੋਈ ਨੁਕਸਾਨ ਨਾ ਪਹੁੰਚੇ ਇਸ ਦਾ ਧਿਆਨ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ  ਭਾਰਤ ਨੇ ਅੱਤਵਾਦੀ ਹਮਲੇ ਦਾ ਲਿਆ ਬਦਲਾ; ਪਾਕਿਸਤਾਨ ’ਚ 9 ਥਾਵਾਂ ’ਤੇ ਕੀਤੇ ਹਮਲੇ

ਖੁਫੀਆ ਸੂਚਨਾ ਦੇ ਆਧਾਰ ਤੇ ਹੀ ਟਾਰਗੇਟ ਨੂੰ ਚੁਣਿਆ ਗਿਆ। POK ਵਿੱਚ ਸਭ ਤੋਂ ਪਹਿਲਾਂ ਟਾਰਗੇਟ ਸਵਾਈਨਾਲਾ ਮੁਜਫਰਾਬਾਦ ਸੀ ਇਹ ਲਸ਼ਕਰ ਦਾ ਟ੍ਰੇਨਿੰਗ ਸੈਂਟਰ ਹੈ। ਸਿਆਲਕੋਟ ਦਾ ਸਰਜੀਕਲ ਕੈਂਪ,ਮਰਕਜ਼ ਤਾਇਬਾ ਮੁਰੀਦਕੇ ਅੱਤਵਾਦੀ ਕੈਂਪ ਇਹ ਉਹ ਕੈਂਪ ਹੈ ਜਿੱਥੇ ਅਜਮਲ ਕਸਾਬ ਅਤੇ ਡੇਵਿਡ ਕਾਲਮੈਨ ਹੈਡਲੀ ਨੇ ਟ੍ਰੇਨਿੰਗ ਲਈ ਸੀ। ਇਸ ਤੋਂ ਬਾਅਦ ਵਿਦੇਸ਼ ਸਕੱਤਰ ਵਿਕਰਮ ਮਿਸ਼ਰੀ ਨੇ ਪ੍ਰੈਸ ਨੂੰ ਸੰਬੋਧਿਤ ਕਰਦੇ ਹੋਏ ਦੱਸਿਆ ਕਿ ਪਹਿਲਗਾਮ ਦੇ ਵਿੱਚ ਜੋ ਹਮਲਾ ਹੋਇਆ ਸੀ ਉਹ ਬਹੁਤ ਹੀ ਕਾਇਰਤਾ ਪੂਰਨ ਸੀ ਜਿਸ ਵਿੱਚ ਬਹੁਤ ਸਾਰੇ ਲੋਕ ਨਿਰਦੋਸ਼ ਲੋਕਾਂ ਦੀ ਹੱਤਿਆ ਕੀਤੀ ਗਈ। ਇਹ ਹਮਲੇ ਦਾ ਮਕਸਦ ਸਿਰਫ ਸੰਪਰਦਾਇਕ ਦੰਗੇ ਫੈਲਾਉਣਾ ਤੇ ਕਸ਼ਮੀਰ ਦੇ ਵਿਕਾਸ ਤੇ ਪ੍ਰਗਤੀ ਨੂੰ ਨੁਕਸਾਨ ਪਹੁੰਚਾਉਣਾ ਸੀ।

ਇਹ ਵੀ ਪੜ੍ਹੋ  ਪਾਕਿਸਤਾਨ ਉਪਰ ਹਮਲੇ ਤੋਂ ਬਾਅਦ ਪੰਜਾਬ ਦੇ ਅੱਧੀ ਦਰਜ਼ਨ ਜ਼ਿਲਿ੍ਹਆਂ ਦੇ ਸਕੂਲ ਕੀਤੇ ਬੰਦ

ਇੱਕ ਸਮੂਹ TRF ਨੇ ਇਹਦੀ ਜਿੰਮੇਵਾਰੀ ਲਈ ਸੀ ਇਹ ਸਮੂਹ ਲਕਸ਼ਰ ਸੰਗਠਨ ਨਾਲ ਜੁੜਿਆ ਹੋਇਆ ਹੈ ਪਹਿਲਗਾਮ ਹਮਲੇ ਦੀ ਜਾਂਚ ਤੋਂ ਪਾਕਿਸਤਾਨ ਦੇ ਅੱਤਵਾਦੀਆਂ ਨਾਲ ਸਬੰਧ ਉਜਾਗਰ ਹੋਏ ਹਨ ।ਉਹਨਾਂ ਕਿਹਾ 15 ਦਿਨ ਬੀਤ ਜਾਣ ਤੋਂ ਬਾਅਦ ਵੀ ਪਾਕਿਸਤਾਨ ਨੇ ਅੱਤਵਾਦ ਖਿਲਾਫ ਕੋਈ ਕਦਮ ਨਹੀਂ ਉਠਾਇਆ। ਭਾਰਤ ਨੇ ਅੱਤਵਾਦ ਰੋਕਣ ਦੇ ਅਧਿਕਾਰ ਦਾ ਇਸਤੇਮਾਲ ਕੀਤਾ ਤੇ ਇਹ ਅੱਤਵਾਦੀਆਂ ਦੇ ਖਿਲਾਫ ਨਾਪੀ ਤੋਲੀ ਕਾਰਵਾਈ ਹੈ ਸਾਡਾ ਐਕਸ਼ਨ ਉਕਸਾਉਣ ਵਾਲਾ ਨਹੀਂ ਹੈ। ਉਹਨਾਂ ਅੱਗੇ ਕਿਹਾ ਕਿ ਖੁਫ਼ੀਆ ਇਨਪੁਟ ਰਾਹੀਂ ਇਹ ਜਾਣਕਾਰੀ ਮਿਲੀ ਸੀ ਕਿ ਉਹ ਭਾਰਤ ਤੇ ਹੋਰ ਵੀ ਹਮਲੇ ਕਰ ਸਕਦੇ ਹਨ। ਉਹਨਾਂ ਨੂੰ ਰੋਕਣਾ ਜਰੂਰੀ ਸੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਤਿਰੰਗਾ ਲਹਿਰਾ ਕੇ ਭਾਰਤੀ ਫੌਜ ਅਤੇ ਸਰਕਾਰ ਦਾ ਕੀਤਾ ਧੰਨਵਾਦ

0

👉ਭਾਰਤ ਹੁਣ ਬਰਦਾਸ਼ਤ ਨਹੀਂ ਕਰੇਗਾ ਅੱਤਵਾਦ : ਸੰਦੀਪ ਅਗਰਵਾਲ
Bathinda News:ਪਹਿਲਗਾਮ ਦੀ ਬੇਸਰਾਨ ਘਾਟੀ ਵਿੱਚ ਧਰਮ ਪੁੱਛ ਕੇ ਅੱਤਵਾਦੀਆਂ ਵੱਲੋਂ ਮਾਰੇ ਗਏ ਲੋਕਾਂ ਅਤੇ ਭੈਣਾਂ ਦੇ ਉਜਾੜੇ ਗਏ ਸਿੰਦੂਰ ਦਾ ਬਦਲਾ ਲੈਣ ਲਈ ਭਾਰਤੀ ਫੌਜ ਨੇ “ਓਪਰੇਸ਼ਨ ਸਿੰਦੂਰ” ਤਹਿਤ ਪਾਕਿਸਤਾਨ ਵਿੱਚ ਅੱਤਵਾਦੀ ਠਿਕਾਣਿਆਂ ਨੂੰ ਨਸ਼ਟ ਕਰਕੇ ਅੱਤਵਾਦੀਆਂ ਨੂੰ ਮਾਰਿਆ। ਇਸ ਖ਼ੁਸ਼ੀ ਵਿੱਚ ਭਾਜਪਾ ਨੇਤਾ ਸੰਦੀਪ ਅਗਰਵਾਲ ਨੇ ਮੈਹਨਾ ਚੌਕ ਦੇ ਦੁਕਾਨਦਾਰਾਂ ਨਾਲ ਮਿਲ ਕੇ ਤਿਰੰਗਾ ਲਹਿਰਾ ਕੇ ਭਾਰਤੀ ਫੌਜ ਨੂੰ ਸਲਾਮ ਕੀਤਾ ਅਤੇ “ਭਾਰਤ ਮਾਤਾ ਕੀ ਜੈ” ਦੇ ਨਾਅਰੇ ਲਾ ਕੇ ਧੰਨਵਾਦ ਪ੍ਰਗਟ ਕੀਤਾ।

ਇਹ ਵੀ ਪੜ੍ਹੋ  ਪਾਕਿਸਤਾਨ ਉਪਰ ਹਮਲੇ ਤੋਂ ਬਾਅਦ ਪੰਜਾਬ ਦੇ ਅੱਧੀ ਦਰਜ਼ਨ ਜ਼ਿਲਿ੍ਹਆਂ ਦੇ ਸਕੂਲ ਕੀਤੇ ਬੰਦ

ਭਾਜਪਾ ਨੇਤਾ ਸੰਦੀਪ ਅਗਰਵਾਲ ਨੇ ਕਿਹਾ ਕਿ ਪਾਕਿਸਤਾਨ ਦੇ ਅੱਤਵਾਦੀ ਠਿਕਾਣਿਆਂ ‘ਤੇ ਹੋਏ ਹਮਲੇ ਇਸ ਗੱਲ ਦਾ ਸਾਫ ਸੁਬੂਤ ਹਨ ਕਿ ਹੁਣ ਦੇਸ਼ ਅੱਤਵਾਦ ਨੂੰ ਬਰਦਾਸ਼ਤ ਨਹੀਂ ਕਰੇਗਾ ਅਤੇ ਇੱਟ ਦਾ ਜਵਾਬ ਪੱਥਰ ਨਾਲ ਦੇਵੇਗਾ। ਜਿਸ ਲਈ ਭਾਰਤੀ ਫੌਜ ਵਧਾਈ ਦੀ ਪਾਤਰ ਹੈ। ਸੰਦੀਪ ਅਗਰਵਾਲ ਨੇ ਕਿਹਾ ਕਿ ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਸੀ ਅਤੇ ਅੱਤਵਾਦ ਰਾਹੀਂ ਭਾਰਤ ਦੀ ਸ਼ਾਂਤੀ ਭੰਗ ਕਰਨਾ ਚਾਹੁੰਦਾ ਸੀ। ਪਰ ਪਾਕਿਸਤਾਨ ਭੁੱਲ ਗਿਆ ਕਿ ਹੁਣ ਭਾਰਤ ਵਿੱਚ ਮਜ਼ਬੂਰ ਨਹੀਂ ਮਜ਼ਬੂਤ ਮੋਦੀ ਸਰਕਾਰ ਹੈ। ਜੋ ਵੀ ਭਾਰਤ ਵੱਲ ਮਾੜੀ ਨਜ਼ਰ ਨਾਲ ਵੇਖੇਗਾ, ਉਹਦਾ ਅੰਜਾਮ ਮਾੜਾ ਹੋਵੇਗਾ।

ਇਹ ਵੀ ਪੜ੍ਹੋ  ਭਾਰਤ ਨੇ ਅੱਤਵਾਦੀ ਹਮਲੇ ਦਾ ਲਿਆ ਬਦਲਾ; ਪਾਕਿਸਤਾਨ ’ਚ 9 ਥਾਵਾਂ ’ਤੇ ਕੀਤੇ ਹਮਲੇ

ਸੰਦੀਪ ਅਗਰਵਾਲ ਨੇ ਕਿਹਾ ਕਿ ਅਸੀਂ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਪਾਕਿਸਤਾਨ ਤੋਂ ਸ੍ਰੀ ਨਨਕਾਣਾ ਸਾਹਿਬ ਵਾਪਸ ਲਿਆ ਜਾਵੇ। ਸਾਰਾ ਦੇਸ਼ ਭਾਰਤੀ ਸਰਕਾਰ ਅਤੇ ਫੌਜ ਦੇ ਨਾਲ ਮਜ਼ਬੂਤੀ ਨਾਲ ਖੜਾ ਹੈ। ਉਨ੍ਹਾਂ ਨੇ ਅਪੀਲ ਕੀਤੀ ਕਿ ਕਿਸੇ ਵੀ ਤਰ੍ਹਾਂ ਦੀ ਅਫ਼ਵਾਹ ਨਾ ਫੈਲਾਈ ਜਾਵੇ ਅਤੇ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ ।ਇਸ ਮੌਕੇ ‘ਤੇ ਸੁਰਿੰਦਰ ਰਾਣਾ, ਸਲਾਉਦੀਨ ਅਬੂ ਨਸਰ, ਇਕਬਾਲ ਭਾਟੀਆ, ਦਵਿੰਦਰ ਸਿੰਗਲਾ, ਸੁਰਿੰਦਰ ਛਿੰਦਾ, ਟੋਨੀ, ਨਰੇਸ਼ ਕੁਮਾਰ, ਵਿਸ਼ਵਦੀਪ ਅਤੇ ਹੋਰ ਸ਼ਹਿਰੀ ਹਾਜ਼ਰ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

‘ਬੰਬਾਂ’ ਵਾਲੇ ਬਿਆਨ ’ਚ ਪ੍ਰਤਾਪ ਬਾਜਵਾ ਦੀ ਹਾਈਕੋਰਟ ਵਿਚ ਸੁਣਵਾਈ ਅੱਜ

0

👉ਗ੍ਰਿਫਤਾਰੀ ’ਤੇ ਵੀ ਲੱਗੀ ਹੈ ਅੱਜ ਤੱਕ ਰੋਕ, ਪੁਲਿਸ ਮੰਗ ਰਹੀ ਹੈ ਮੋਬਾਇਲ ਦਾ ਪਾਸਵਰਡ
Chandigarh News: ਪਿਛਲੇ ਦਿਨੀਂ ਪੰਜਾਬ ਵਿਚ 50 ਬੰਬਾਂ ਦੀ ਆਮਦ ਸਬੰਧੀ ਬਿਆਨ ਦੇ ਕੇ ਕਸੂਤੇ ਫ਼ਸੇ ਵਿਧਾਇਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵਿਰੁਧ ਪੁਲਿਸ ਵੱਲੋਂ ਦਰਜ਼ ਕੇਸ ’ਚ ਅੱਜ ਬੁੱਧਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਹੋਵੇਗੀ।

ਇਹ ਵੀ ਪੜ੍ਹੋ ਪਾਕਿਸਤਾਨ ਉਪਰ ਹਮਲੇ ਤੋਂ ਬਾਅਦ ਪੰਜਾਬ ਦੇ ਅੱਧੀ ਦਰਜ਼ਨ ਜ਼ਿਲਿ੍ਹਆਂ ਦੇ ਸਕੂਲ ਕੀਤੇ ਬੰਦ

ਮੋਹਾਲੀ ਸਥਿਤ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਵਿੱਚ ਦਰਜ਼ ਮੁਕੱਦਮੇ ਵਿਚ ਸ਼੍ਰੀ ਬਾਜਵਾ ਦੀ ਗ੍ਰਿਫਤਾਰੀ ਉਪਰ ਅੱਜ ਤੱਕ ਰੋਕ ਲੱਗੀ ਹੋਈ ਹੈ। ਇਸਤੋਂ ਇਲਾਵਾ ਪੁਲਿਸ ਵੱਲੋਂ ਸ਼੍ਰੀ ਬਾਜਵਾ ਦੇ ਜਬਤ ਕੀਤੇ ਮੋਬਾਇਲ ਦਾ ਪਾਸਵਰਡ ਵੀ ਮੰਗਿਆ ਜਾ ਰਿਹਾ, ਜਿਸਨੂੰ ਦੇਣ ਤੋਂ ਉਨ੍ਹਾਂ ਇੰਨਕਾਰ ਕੀਤਾ ਹੋਇਆ।

ਇਹ ਵੀ ਪੜ੍ਹੋ ਭਾਰਤ ਨੇ ਅੱਤਵਾਦੀ ਹਮਲੇ ਦਾ ਲਿਆ ਬਦਲਾ; ਪਾਕਿਸਤਾਨ ’ਚ 9 ਥਾਵਾਂ ’ਤੇ ਕੀਤੇ ਹਮਲੇ

ਦਸਣਾ ਬਣਦਾ ਹੈ ਕਿ ਇਸ ਮਾਮਲੇ ਵਿਚ ਪੁਲਿਸ ਪ੍ਰਤਾਪ ਸਿੰਘ ਬਾਜਵਾ ਕੋਲੋਂ 19 ਅਪ੍ਰੈਲ ਅਤੇ ਦੂਜੀ ਵਾਰ 25 ਅਪ੍ਰੈਲ ਨੂੰ ਪੁੱਛਗਿੱਛ ਕਰ ਚੁੱਕੀ ਹੈ ਤੇ ਮੁੜ 6 ਮਈ ਨੂੰ ਵੀ ਬੁਲਾਇਆ ਗਿਆ ਸੀ। ਇਸ ਦੌਰਾਨ, ਅੱਜ ਦੀ ਸੁਣਵਾਈ ਮੌਕੇ ਸਰਕਾਰ ਬਾਜਵਾ ਵੱਲੋਂ ਪੁਲਿਸ ਨੂੰ ਫ਼ੋਨ ਪਾਸਵਰਡ ਨਾ ਦੇਣ ਅਤੇ ਸਹਿਯੋਗ ਨਾ ਕਰਨ ਦਾ ਦਾਅਵਾ ਕਰੇਗੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

ਪਾਕਿਸਤਾਨ ਉਪਰ ਹਮਲੇ ਤੋਂ ਬਾਅਦ ਪੰਜਾਬ ਦੇ ਅੱਧੀ ਦਰਜ਼ਨ ਜ਼ਿਲਿ੍ਹਆਂ ਦੇ ਸਕੂਲ ਕੀਤੇ ਬੰਦ

0

Chandigarh News: ਪਹਿਲਗਾਮ ’ਚ ਹੋਏ ਅੱਤਵਾਦੀ ਹਮਲੇ ਦੇ ਬਦਲੇ ਵਜੋਂ ਬੀਤੀ ਅੱਧੀ ਰਾਤ ਭਾਰਤੀ ਫ਼ੌਜਾਂ ਵੱਲੋਂ ਪਾਕਿਸਤਾਨ ਉਪਰ ਕੀਤੇ ਹਵਾਈ ਹਮਲਿਆਂ ਤੋਂ ਬਾਅਦ ਵਧੇ ਤਨਾਅ ਦੇ ਚੱਲਦਿਆਂ ਪੰਜਾਬ ਸਰਕਾਰ ਨੇ ਕੁੱਝ ਜਿਲਿ੍ਹਆਂ ਦੇ ਸਕੂਲ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ।

ਇਹ ਵੀ ਪੜ੍ਹੋ ਭਾਰਤ ਨੇ ਅੱਤਵਾਦੀ ਹਮਲੇ ਦਾ ਲਿਆ ਬਦਲਾ; ਪਾਕਿਸਤਾਨ ’ਚ 9 ਥਾਵਾਂ ’ਤੇ ਕੀਤੇ ਹਮਲੇ

ਸੂਚਨਾ ਮੁਤਾਬਕ ਪਾਕਿਸਤਾਨ ਦੇ ਬਿਲਕੁੱਲ ਨਾਲ ਲੱਗਦੇ ਪਠਾਨਕੋਟ ,ਗੁਰਦਾਸਪੁਰ , ਅੰਮ੍ਰਿਤਸਰ, ਫ਼ਿਰੋਜਪੁਰ ਤੇ ਫ਼ਾਜਲਿਕਾ ਜ਼ਿਲਿ੍ਹਆਂ ਦੇ ਸਾਰੇ ਸਕੂਲ ਬੰਦ ਕਰਨ ਲਈ ਕਿਹਾ ਗਿਆ ਹੈ। ਇਸਤੋਂ ਇਲਾਵਾ ਪੰਜਾਬ ਵਿਚ ਪੈਂਦੇ ਅੰਮ੍ਰਿਤਸਰ ਏਅਰਪੋਰਟ ਨੂੰ ਵੀ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ ਤੇ ਇੱਥੋਂ ਜਾਣ-ਆਉਣ ਵਾਲੀਆਂ ਸਾਰੀਆਂ ਫ਼ਲਾਈਟਾਂ ਨੂੰ ਕੈਂਸਲ ਕਰ ਦਿੱਤਾ ਗਿਆ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

 

ਭਾਰਤ ਨੇ ਅੱਤਵਾਦੀ ਹਮਲੇ ਦਾ ਲਿਆ ਬਦਲਾ; ਪਾਕਿਸਤਾਨ ’ਚ 9 ਥਾਵਾਂ ’ਤੇ ਕੀਤੇ ਹਮਲੇ

8 ਤੋਂ ਵੱਧ ਹੋਈਆਂ ਮੌਤਾਂ, ਅੱਤਵਾਦੀਆਂ ਦੇ ਹੈਡਕੁਆਟਰ ਕੀਤੇ ਢਹਿ-ਢੇਰੀ
Chandigarh News: ਲੰਘੀ 22 ਅਪ੍ਰੈਲ ਨੂੰ ਪਾਕਿਸਤਾਨ ਸਮਰਥਕ ਅੱਤਵਾਦੀਆਂ ਵੱਲੋਂ ਕਸਮੀਰ ’ਚ ਨਿਹੱਥੇ ਸੈਲਾਨੀਆਂ ’ਤੇ ਕੀਤੇ ਹਮਲੇ ਦੇ ਬਦਲਾ ਲੈਂਦਿਆਂ ਬੀਤੀ ਅੱਧੀ ਰਾਤ ਨੂੰ ਗੁਆਂਢੀ ਮੁਲਕ ਦੇ 9 ਅੱਤਵਾਦੀ ਠਿਕਾਣਿਆਂ ’ਤੇ ਹਮਲਾ ਕਰਦਿਆਂ ਉਨਾਂ ਨੂੰ ਢਹਿ-ਢੇਰੀ ਕਰ ਦਿੱਤਾ। ਮੁਢਲੀਆਂ ਖ਼ਬਰਾਂ ਮੁਤਾਬਕ ਇੰਨ੍ਹਾਂ ਹਮਲਿਆਂ ਵਿਚ 8 ਜਣਿਆਂ ਦੀ ਮੌਤ ਹੋ ਗਈ ਤੇ ਦਰਜ਼ਨਾਂ ਜਖ਼ਮੀ ਹੋ ਗਏ।

ਇਹ ਵੀ ਪੜ੍ਹੋ ਬਠਿੰਡਾ ’ਚ ਪੁਲਿਸ ਟੀਮ ’ਤੇ ਹਮਲਾ, ਥਾਣੇਦਾਰ ਸਹਿਤ ਤਿੰਨ ਜਖ਼ਮੀ

ਇਸ ਹਮਲੇ ਤੋਂ ਬਾਅਦ ਭਾਰਤੀ ਫ਼ੌਜ ਪੂਰੀ ਅਲਰਟ ’ਤੇ ਹੈ ਤੇ ਜੇਕਰ ਪਾਕਿਸਤਾਨ ਨੇ ਕੋਈ ਜਵਾਬੀ ਕਾਰਵਾਈ ਕਰਨ ਦੀ ਕੋਸ਼ਿਸ ਕੀਤੀ ਤਾਂ ਉਸਦਾ ਮੂੰਹ ਤੋੜਵਾਂ ਜਵਾਬ ਦੇਣ ਦੇ ਹੁਕਮ ਦਿੱਤੇ ਗਏ ਹਨ। ਉਧਰ ਪਾਕਿਤਸਾਨ ’ਤੇ ਕੀਤੀ ਏਅਰਸਟਰਾਈਕ ਤੋਂ ਬਾਅਦ ਪੰਜਾਬ ਦੇ ਵਿਚ ਹਾਈ ਅਲਰਟ ਕਰ ਦਿੱਤਾ ਗਿਆ ਹੈ। ਅੰਮ੍ਰਿਤਸਰ ਤੇ ਚੰਡੀਗੜ੍ਹ ਏਅਰਪੋਰਟ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ। ਇਸਦੇ ਨਾਲ ਹੀ ਪਠਾਨਕੋਟ ਦੇ ਵਿਚ ਅਗਲੇ 72 ਘੰਟਿਆਂ ਲਈ ਸਾਰੇਸਕੂਲਾਂ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

DAV COLLEGE ਦੇ ਡਾ.ਸੁਰਿੰਦਰ ਕੁਮਾਰ ਸਿੰਗਲਾ ਨੇ ਰੀਜਨਲ ਸੈਂਟਰ ਵਿਖੇ ਦਿੱਤਾ ਵਿਦਵਤਾਪੂਰਨ ਭਾਸ਼ਣ

0

Bathinda News:DAV COLLEGE ਬਠਿੰਡਾ ਦੇ ਸਹਾਇਕ ਪ੍ਰੋਫੈਸਰ ਅਰਥ ਸ਼ਾਸਤਰ ਵਿਭਾਗ ਡਾ. ਸੁਰਿੰਦਰ ਕੁਮਾਰ ਸਿੰਗਲਾ ਨੂੰ “ਸਥਿਰ ਵਿਕਾਸ” ਵਿਸ਼ੇ ‘ਤੇ ਦੋ ਦਿਨਾਂ ਸਿਖਲਾਈ ਪ੍ਰੋਗਰਾਮ ਦੌਰਾਨ ਇੱਕ ਐਕਸਟੈਂਸ਼ਨ ਲੈਕਚਰ ਦੇਣ ਲਈ ਇੱਕ ਸਰੋਤ ਵਿਅਕਤੀ ਵਜੋਂ ਸੱਦਾ ਦਿੱਤਾ ਗਿਆ ਸੀ, ਜੋ ਕਿ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟ੍ਰੇਸ਼ਨ (ਐਮਜੀਐਸਆਈਪੀਏ), ਰੀਜਨਲ ਸੈਂਟਰ, ਬਠਿੰਡਾ ਦੁਆਰਾ ਆਯੋਜਿਤ ਅਤੇ ਪਰਸੋਨਲ ਅਤੇ ਸਿਖਲਾਈ ਵਿਭਾਗ (ਡੀਓਪੀਟੀ) ਦੁਆਰਾ ਸਪਾਂਸਰ ਕੀਤਾ ਗਿਆ ਸੀ। ਇਸ ਸਮਾਗਮ ਵਿੱਚ ਸਰਕਾਰੀ ਅਧਿਕਾਰੀਆਂ, ਸਿਖਿਆਰਥੀਆਂ ਅਤੇ ਵਿਕਾਸ ਪੇਸ਼ੇਵਰਾਂ ਨੂੰ ਜਨਤਕ ਨੀਤੀ ਅਤੇ ਸ਼ਾਸਨ ਵਿੱਚ ਸਥਿਰਤਾ ਦੀ ਆਪਣੀ ਸਮਝ ਨੂੰ ਡੂੰਘਾ ਕਰਨ ਦਾ ਮੌਕਾ ਮਿਲਿਆ।ਵਿਕਾਸ ਅਰਥ ਸ਼ਾਸਤਰ ਦੇ ਖੇਤਰ ਵਿੱਚ ਇੱਕ ਸਤਿਕਾਰਤ ਸਿੱਖਿਆ ਸ਼ਾਸਤਰੀ, ਡਾ. ਸਿੰਗਲਾ ਨੂੰ ਲੈਕਚਰ ਲੜੀ ਲਈ ਸਰੋਤ ਵਿਅਕਤੀ ਵਜੋਂ ਸੱਦਾ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ  ਵਿਜੀਲੈਂਸ ਬਿਊਰੋ ਨੇ 25,000 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ-ਇੰਸਪੈਕਟਰ ਕੀਤਾ ਗ੍ਰਿਫ਼ਤਾਰ

ਉਨ੍ਹਾਂ ਨੇ (i) ਟਿਕਾਊ ਵਿਕਾਸ ਦੀ ਜਾਣ-ਪਛਾਣ, ਅਤੇ (ii) ਟਿਕਾਊ ਵਿਕਾਸ ਟੀਚਿਆਂ (ਐਸਡੀਜੀਐਸ) ‘ਤੇ ਦੋ ਜਾਣਕਾਰੀ ਭਰਪੂਰ ਅਤੇ ਪ੍ਰਭਾਵਸ਼ਾਲੀ ਸੈਸ਼ਨ ਦਿੱਤੇ। ਆਪਣੀਆਂ ਪੇਸ਼ਕਾਰੀਆਂ ਦੌਰਾਨ, ਡਾ. ਸਿੰਗਲਾ ਨੇ ਆਰਥਿਕ ਵਿਕਾਸ, ਵਾਤਾਵਰਣ ਜ਼ਿੰਮੇਵਾਰੀ ਅਤੇ ਸਮਾਜਿਕ ਸਮਾਵੇਸ਼ ਦੇ ਆਪਸੀ ਤਾਲਮੇਲ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਸੰਯੁਕਤ ਰਾਸ਼ਟਰ ਦੁਆਰਾ ਨਿਰਧਾਰਤ 17 ਐਸਡੀਜੀਐਸ ਨੂੰ ਪ੍ਰਾਪਤ ਕਰਨ ਵੱਲ ਭਾਰਤ ਦੀ ਪ੍ਰਗਤੀ ਬਾਰੇ ਵਿਸਥਾਰ ਨਾਲ ਦੱਸਿਆ ਅਤੇ ਉਨ੍ਹਾਂ ਦੇ ਸਥਾਨਕ ਲਾਗੂਕਰਨ ਨਾਲ ਸਬੰਧਿਤ ਚੁਣੌਤੀਆਂ ਅਤੇ ਰਣਨੀਤੀਆਂ ‘ਤੇ ਚਰਚਾ ਕੀਤੀ। ਸੈਸ਼ਨ ਵਿੱਚ ਅਸਲ-ਸੰਸਾਰ ਦੀਆਂ ਉਦਾਹਰਣਾਂ, ਨੀਤੀਗਤ ਦਖਲਅੰਦਾਜ਼ੀ ਅਤੇ ਭਾਗੀਦਾਰੀ ਸਿਖਲਾਈ ਨੂੰ ਉਤਸ਼ਾਹਿਤ ਕਰਨ ਲਈ ਖੁੱਲ੍ਹੀ ਚਰਚਾ ਵੀ ਸ਼ਾਮਲ ਸੀ।

ਇਹ ਵੀ ਪੜ੍ਹੋ  ਬਠਿੰਡਾ ’ਚ ਕੱਲ ਵੱਜਣਗੇ ‘ਜੰਗੀ’ ਸਾਇਰਨ ਤੇ ਇੰਨ੍ਹੇਂ ਵਜੇਂ ਹੋਵੇਗਾ ‘Blackout’!

ਵੱਖ-ਵੱਖ ਵਿਭਾਗਾਂ ਅਤੇ ਸੰਸਥਾਵਾਂ ਦੇ ਅਧਿਕਾਰੀਆਂ ਸਮੇਤ, ਹਾਜ਼ਰੀਨ ਬੜੀ ਸਰਗਰਮੀ ਨਾਲ ਜੁੜੇ ਹੋਏ ਸਨ, ਉਹ ਸਾਂਝੀਆਂ ਕੀਤੀਆਂ ਗਈਆਂ ਸੂਝਾਂ ਦੀ ਸਪੱਸ਼ਟਤਾ ਅਤੇ ਲਾਗੂ ਹੋਣ ਦੀ ਪ੍ਰਸ਼ੰਸਾ ਕਰਦੇ ਸਨ। ਭਾਗੀਦਾਰਾਂ ਦੇ ਫੀਡਬੈਕ ਦੇ ਅਨੁਸਾਰ, ਸੈਸ਼ਨ ਨੂੰ ਇਸਦੀ ਸਮੱਗਰੀ ਦੀ ਡੂੰਘਾਈ ਅਤੇ ਡਿਲੀਵਰੀ ਲਈ “ਸ਼ਾਨਦਾਰ” ਦਰਜਾ ਦਿੱਤਾ ਗਿਆ ਸੀ। ਸਮਾਗਮ ਦੇ ਅੰਤ ‘ਤੇ, ਐਮਜੀਐਸਆਈਪੀਏ ਵਿਖੇ ਸ਼੍ਰੀ ਮਨਦੀਪ ਸਿੰਘ (ਕੋ-ਆਰਡੀਨੇਟਰ) ਅਤੇ ਸ਼੍ਰੀ ਓਮ ਪ੍ਰਕਾਸ਼ (ਪ੍ਰੋਜੈਕਟ ਡਾਇਰੈਕਟਰ) ਨੇ ਡਾ. ਸਿੰਗਲਾ ਦਾ ਉਨ੍ਹਾਂ ਦੇ ਸਿਆਣਪ ਭਰੇ ਸ਼ਬਦਾਂ ਲਈ ਦਿਲੋਂ ਧੰਨਵਾਦ ਕੀਤਾ, ਗੁੰਝਲਦਾਰ ਮੁੱਦਿਆਂ ਨੂੰ ਸਰਲ ਬਣਾਉਣ ਅਤੇ ਅਰਥਪੂਰਨ ਗੱਲਬਾਤ ਸ਼ੁਰੂ ਕਰਨ ਦੀ ਉਨ੍ਹਾਂ ਦੀ ਯੋਗਤਾ ਦੀ ਸ਼ਲਾਘਾ ਕੀਤੀ।ਡੀ.ਏ.ਵੀ. ਕਾਲਜ ਬਠਿੰਡਾ ਦੇ ਪ੍ਰਿੰਸੀਪਲ, ਡਾ. ਰਾਜੀਵ ਕੁਮਾਰ ਸ਼ਰਮਾ ਨੇ ਡਾ. ਸੁਰਿੰਦਰ ਕੁਮਾਰ ਸਿੰਗਲਾ ਦੁਆਰਾ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ