Home Blog Page 774

ਮਾਨਸਾ ਪੁਲਿਸ ਵੱਲੋ ‘ਯੁੱਧ ਨਸ਼ਿਆ ਵਿਰੁੱਧ’ ਕਾਰਵਾਈ ਕਰਦੇ ਹੋਏ 350 ਗ੍ਰਾਮ ਹੈਰੋਇਨ ਸਮੇਤ ਇੱਕ ਵਰਨਾ ਕਾਰ ਬ੍ਰਾਮਦ ਕੀਤੀ

0

Mansa News:ਭਾਗੀਰਥ ਸਿੰਘ ਮੀਨਾ, ਆਈ.ਪੀ.ਐਸ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ-ਮੁਕਤ ਕਰਨ ਲਈ ਵਿੱਢੀ ਮੁਹਿੰਮ ‘ਯੁੱਧ ਨਸ਼ਿਆ ਵਿਰੁੱਧ’ ਤਹਿਤ ਸਖਤ ਨੀਤੀ ਅਪਣਾਈ ਗਈ ਹੈ। ਜਿਸਦੀ ਲੜੀ ਵਿੱਚ ਯੋਗ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਗੌਰਵ ਯਾਦਵ ਦੇ ਅਦੇਸਾਂ ਅਨੁਸਾਰ ਅਤੇ ਹਰਜੀਤ ਸਿੰਘ ਆਈ.ਪੀ.ਐਸ. ਬਠਿੰਡਾ ਰੇਂਜ ਦੀ ਅਗਵਾਈ ਹੇਠ ਮਾਨਸਾ ਪੁਲਿਸ ਵੱਲੋਂ ‘ਯੁੱਧ ਨਸ਼ਿਆ ਵਿਰੁੱਧ’ ਨਸ਼ਿਆਂ ਵਿਰੁੱਧ ਕਾਰਵਾਈ ਕਰਦੇ ਹੋਏ 350 ਗ੍ਰਾਮ ਹੈਰੋਇਨ ਸਮੇਤ ਇੱਕ ਵਰਨਾ ਕਾਰ ਨੰਬਰੀ ਐਚ.ਆਰ 12 ਜੈੱਡ 4290 ਬ੍ਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ।

ਇਹ ਵੀ ਪੜ੍ਹੋ  Moga Police ਵੱਲੋ 2 ਨਜਾਇਜ਼ ਹਥਿਆਰਾਂ ਸਹਿਤ ਪੰਜ ਅਸਲਾ ਤਸਕਰ ਕਾਬੂ

ਜਿਸਤੇ ਮਾਨਯੋਗ ਮਨਮੋਹਨ ਸਿੰਘ ਅੋਲਖ ਐਸ.ਪੀ.(ਇੰਨਵੈ) ਮਾਨਸਾ ਵੱਲੋ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਜਸਵਿੰਦਰ ਸਿੰਘ ਡੀ.ਐਸ.ਪੀ (ਇਨਵੈ:) ਪੁਸਪਿੰਦਰ ਸਿੰਘ ਡੀ.ਐਸ.ਪੀ (ਐਚ)ਦੀ ਦੇਖ ਰੇਖ ਹੇਠ ਥਾਣੇ: ਬਲਕੋਰ ਇੰਚਰਾਜ ਸੀ.ਆਈ.ਏ ਦੀ ਅਗਵਾਈ ਵਿੱਚ ਮਿਤੀ 02-05-2025 ਨੂੰ ਸ:ਥ ਸਵਰਨ ਕੋਰ ਸੀ.ਆਈ.ਏ ਸਟਾਫ ਮਾਨਸਾ ਵੱਲੋ ਸਮੇਤ ਸਾਥੀਆਂ ਦੇ ਦੋਰਾਨੇ ਗਸ਼ਤ ਜੋਗੀਪੀਰ ਝਿੜ੍ਹੀ (ਥਾਣਾ ਜੋਗਾ) ਪਾਸ ਇੱਕ ਵਰਨਾ ਕਾਰ ਰੰਗ ਚਿੱਟਾ ਨੰਬਰੀ ਐਚ.ਆਰ 12 ਜੈੱਡ 4290 ਨੂੰ ਰੋਕਕੇ ਉਸ ਵਿੱਚ 2 ਸਵਾਰ ਵਿਅਕਤੀ ਹਰਦੀਪ ਸਿੰਘ ਉਰਫ ਦੀਪ (ਉਮਰ 27 ਸਾਲ) ਵਾਸੀ ਭੰਮੇ ਕਲਾ ਹਾਲ ਨਿਧਾਨ ਸਿੰਘ ਨਗਰ ਮਾਨਸਾ, ਮਨਪ੍ਰੀਤ ਸਿੰਘ ਉਰਫ ਮਨੀ (ਉਮਰ 25 ਸਾਲ)ਵਾਸੀ ਦਲੀਏਵਾਲੀ ਦੀ ਵਰਨਾ ਕਾਰ ਉਕਤ ਦੇ ਗੇਅਰ ਹੈਂਡਲ ਪਾਸੋ 350 ਗ੍ਰਾਮ ਹੈਰੋਇਨ ਬ੍ਰਾਮਦ ਕਰਕੇ ਮੁ.ਨੰ 34 ਮਿਤੀ 02.05.2025 ਅ/ਧ 21/61/85 ਐਨ.ਡੀ.ਪੀ.ਐਸ ਐਕਟ ਥਾਣਾ ਜੋਗਾ ਵਿੱਚ ਦਰਜ ਕੀਤਾ ਗਿਆ।

ਇਹ ਵੀ ਪੜ੍ਹੋ  SSP ਸਹਿਤ Pujnab Police ਦੇ 10 ਅਫਸਰਾਂ ਦੇ ਹੋਏ ਤਬਾਦਲੇ

ਇਸ ਸਬੰਧੀ ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਗ੍ਰਿਫਤਾਰ ਵਿਅਕਤੀਆ ਨੂੰ ਮਾਨਯੋਗ ਅਦਲਾਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਮੁਕੱਦਮਾ ਦੀ ਡੂੰਘਾਈ ਨਾਲ ਤਫਤੀਸ ਕਰਕੇ ਇੰਨ੍ਹਾ ਦੇ ਬੈਕਵਾਰਡ ਅਤੇ ਫਾਰਵਰਡ ਲਿੰਕਾ ਤੋ ਅਹਿਮ ਖੁਲਾਸੇ ਹੋਣ ਦੀ ਸੰਭਵਾਨਾ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਮੋਗਾ ਪੁਲਿਸ ਵੱਲੋ 12 ਘੰਟਿਆਂ ਵਿਚ ਕਾਤਲ ਗ੍ਰਿਫਤਾਰ

0

Moga News:ਮਿਤੀ 01.05.2025 ਨੂੰ ਗੁਰਮੀਤ ਸਿੰਘ ਉਰਫ ਕਾਕਾ ਪੁੱਤਰ ਉਦਮ ਸਿੰਘ ਵਾਸੀ ਘੋਲੀਆ ਖੁਰਦ ਨੇ ਥਾਣੇਦਾਰ ਪੂਰਨ ਸਿੰਘ ਮੁੱਖ ਅਫਸਰ ਥਾਣਾ ਨਿਹਾਲ ਸਿੰਘ ਵਾਲਾ ਪਾਸ ਬਿਆਨ ਤਹਿਰੀਰ ਕਰਵਾਇਆ ਸੀ ਕਿ ਤਿੰਨ ਪਰਵਾਸੀ ਮਜਦੂਰ ਵਿਜੈ ਰਾਮ ਪੁੱਤਰ ਵਿਦੈ ਰਾਮ, ਮਹੇਸ਼ ਰਾਮ ਪੁੱਤਰ ਸ਼ਿਵਜੀ ਰਾਮ ਅਤੇ ਰਾਮ ਸ਼ਰਨ ਪੁੱਤਰ ਰੀਜਨ ਰਾਮ ਵਾਸੀ ਮਾਨਾ ਚੌਕ ਜਿਲ੍ਹਾ ਸੀਤਾ ਮੜੀ ਬਿਹਾਰ ਹਾੜੀ ਦਾ ਸੀਜਨ ਲਾਉਣ ਲਈ ਉਸ ਪਾਸ ਆਏ ਸਨ। ਜੋ ਉਸ ਦੀ ਖੇਤ ਮੋਟਰ ਦੀ ਕੋਠੀ ਵਿੱਚ ਰਹਿੰਦੇ ਸਨ। ਮਿਤੀ 30.04.2025 ਦੀ ਰਾਤ ਨੂੰ ਤੇਜਧਾਰ ਹਥਿਆਰ ਨਾਲ ਸੱਟਾ ਮਾਰਕੇ ਵਿਜੈ ਰਾਮ ਪੁੱਤਰ ਵਿਦੈ ਰਾਮ ਦਾ ਕਤਲ ਕਰ ਦਿੱਤਾ ਸੀ।

ਇਹ ਵੀ ਪੜ੍ਹੋ  SSP ਸਹਿਤ Pujnab Police ਦੇ 10 ਅਫਸਰਾਂ ਦੇ ਹੋਏ ਤਬਾਦਲੇ

ਜਿਸ ਬਾਰੇ ਮੁਦਈ ਨੇ ਪੜਤਾਲ ਕਰਕੇ ਦੱਸਿਆ ਕਿ ਵਿਜੈ ਰਾਮ ਆਪਣੇ ਸਾਥੀ ਮਹੇਸ਼ ਰਾਮ ਦੀ ਭਰਜਾਈ ਨਾਲ ਮੋਬਾਇਲ ਫੋਨ ਪਰ ਗੱਲਾ ਕਰਦਾ ਸੀ । ਜਿਸ ਨੂੰ ਮਹੇਸ਼ ਰਾਮ ਨੇ ਗੱਲਾ ਕਰਨ ਤੋ ਰੋਕਿਆ ਸੀ। ਇਸੇ ਗੱਲੋ ਇਨ੍ਹਾ ਦੀ ਆਪਸ ਵਿੱਚ ਤੂੰ ਤੂੰ ਮੈਂ ਮੈਂ ਹੋਈ ਸੀ। ਇਸੇ ਰੰਜਿਸ਼ ਕਰਕੇ ਵਿਜੈ ਰਾਮ ਦੇ ਸਾਥੀ ਮਹੇਸ਼ ਰਾਮ ਅਤੇ ਰਾਮ ਸ਼ਰਨ ਨੇ ਮੌਕਾ ਤਾੜ ਕੇ ਤੇਜਧਾਰ ਹਥਿਆਰ ਨਾਲ ਉਸ ਦਾ ਕਤਲ ਕਰ ਦਿੱਤਾ ਹੈ। ਜਿਸ ਤੇ ਗੁਰਮੀਤ ਸਿੰਘ ਉਕਤ ਦੇ ਬਿਆਨਾਂ ਪਰ ਮੁਕਦੱਮਾ ਨੰਬਰ 61 ਮਿਤੀ 01.05.2025 ਅ/ਧ 103,3(5) ਬੀ.ਐਨ.ਐਨ.ਐਸ ਥਾਣਾ ਨਿਹਾਲ ਸਿੰਘ ਵਾਲਾ ਦਰਜ ਰਜਿਸਟਰ ਕੀਤਾ ਗਿਆ।

ਇਹ ਵੀ ਪੜ੍ਹੋ  ਪਾਣੀਆਂ ਦੇ ਵਿਵਾਦ ਦੌਰਾਨ ਇੱਕ ‘ਮੰਚ ’ ਉਪਰ ਨਜ਼ਰ ਆਏ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀ

ਅਜੇ ਗਾਂਧੀ IPS ਦੀਆ ਹਦਾਇਤਾਂ ਮੁਤਾਬਿਕ, ਬਾਲ ਕ੍ਰਿਸ਼ਨ SP(D) ਤੇ ਅਨਵਰ ਅਲੀ ਪੀ.ਪੀ.ਐਸ,ਉਪ ਕਪਤਾਨ ਪੁਲਿਸ ਨਿਹਾਲ ਸਿੰਘ ਵਾਲਾ ਦੀ ਸੁਚੱਜੀ ਅਗਵਾਈ ਹੇਠ 51 ਪੂਰਨ ਸਿੰਘ ਮੁੱਖ ਅਫਸਰ ਥਾਣਾ ਨਿਹਾਲ ਸਿੰਘ ਵਾਲਾ ਵੱਲੋ ਹਿਊਮਨ ਇਟੈਲੀਜੈਸ ਅਤੇ ਤਕਨੀਕੀ ਮਦਦ ਨਾਲ ਮਹਿਜ 12 ਘੰਟਿਆਂ ਦੇ ਅੰਦਰ ਹੀ ਦੋਨੋ ਦੋਸ਼ੀਆਂ ਮਹੇਸ਼ ਰਾਮ ਅਤੇ ਰਾਮ ਸ਼ਰਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਨ੍ਹਾ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕਰਕੇ ਅਗਲੀ ਤਫਤੀਸ਼ ਅਮਲ ਵਿਚ ਲਿਆਂਦੀ ਜਾਵੇਗੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਕਬੱਡੀ ਖਿਡਾਰੀਆਂ ਨੂੰ ਖੇਡ ਕਿੱਟਾਂ ਵੰਡੀਆਂ

0

Bathinda News:ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ‘ਯੁੱਧ ਨਸ਼ਿਆ ਵਿਰੁਧ’ ਮਾਲਵਾ ਕਾਲਜ ਦੇ ਖੇਡ ਮੈਦਾਨ ਵਿੱਚ ਕਬੱਡੀ ਖਿਡਾਰੀਆਂ ਨੂੰ ਖੇਡ ਕਿੱਟਾਂ ਵੰਡੀਆਂ ਗਈਆਂ। ਇਸ ਸਮਾਗਮ ਦੌਰਾਨ ਡੀਐਸਪੀ ਗੁਰਪ੍ਰੀਤ ਸਿੰਘ ਮੁੱਖ ਮਹਿਮਾਨ ਦੇ ਤੌਰ ‘ਤੇ ਪੁੱਜੇ। ਇਹ ਕਬੱਡੀ ਖੇਡ ਕੈਂਪ ਛੋਟੇ ਬੱਚਿਆਂ ਦੇ ਲਈ ਜਗਸੀਰ ਸਿੰਘ ਸਰਪੰਚ ਜੰਡਾਂਵਾਲਾ (ਇੰਚਾਰਜ ਦੀਪ ਸਿੰਘ ਕਬੱਡੀ ਕਲੱਬ) ਵੱਲੋਂ ਚਲਾਇਆ ਜਾ ਰਿਹਾ। ਇਸ ਮੌਕੇ ਮਹੱਲਾ ਨਵਾਸੀ ਅਤੇ ਬਠਿੰਡਾ ਸਹਿਰ ਦੇ ਹੋਰ ਪਤਵੰਤੇ ਸੱਜਣਾਂ ਦੀ ਮੌਜੂਦਗੀ ਹੋਏ ਸਮਾਗਮ ਦੌਰਾਨ ਬੱਚਿਆਂ ਨੂੰ ਖੇਡ ਕਿੱਟਾਂ ਵੰਡਦਿਆਂ ਡੀਐਸਪੀ ਗੁਰਪ੍ਰੀਤ ਸਿੰਘ ਨੇ ਬੱਚਿਆਂ ਨੂੰ ਨਸ਼ੇ ਤੋਂ ਦੂਰ ਰਹਿਣ ਤੇ ਚੰਗੀ ਸਾਹਿਤ ਦੀ ਦੀ ਸਿਰਜਨਾ ਕਰਨ ਅਤੇ ਚੰਗੇ ਇਨਸਾਨ ਬਨਣ ਲਈ ਅਤੇ ਖੇਡਾ ਵਿੱਚ ਵੱਧ ਤੋਂ ਵੱਧ ਰੁਚੀ ਰੱਖਣ ਲਈ ਪ੍ਰੇਰਤ ਕੀਤਾ।

ਇਹ ਵੀ ਪੜ੍ਹੋ  ਬਠਿੰਡਾ ’ਚ ਨਵਵਿਆਹੁਤਾ ਦੀ ਮੌ+ਤ; ਸਹੁਰੇ ਪ੍ਰਵਾਰ ਵਿਰੁਧ ਪਰਚਾ ਦਰਜ਼

ਉਨ੍ਹਾਂ ਨਸ਼ੇ ਨੂੰ ਠੱਲ ਪਾਉਣ ਲਈ ਅਤੇ ਆਲੇ ਦੁਆਲੇ ਨੂੰ ਨਸ਼ਾ ਮੁਕਤ ਰੱਖਣ ਲਈ ਕੁਛ ਦਿਸ਼ਾ ਨਿਰਦੇਸ਼ ਵੀ ਦਿੱਤੇ। ਮਹੱਲੇ ਵੱਲੋਂ ਇਹਨਾਂ ਬੱਚਿਆਂ ਨੂੰ ਡਾਇਟ ਪਰੋਵਾਇਡ ਕਰਵਾਉਣ ਦੀ ਨਿਰਣਾ ਲਿਆ। ਇਥੇ ਮਹੱਲਾ ਨਵਾਸੀਆਂ ਤੇ ਸਰਪੰਚ ਜਗਸੀਰ ਸਿੰਘ ਡੀ.ਐਸ.ਪੀ. ਗੁਰਪ੍ਰੀਤ ਸਿੰਘ ਵੱਲੋਂ ਸਮੁੱਚੀ ਮਾਲਵਾ ਕਾਲਜ ਮਨੇਜਮੈਂਟ ਦੁਆਰਾ ਗਰਾਊਂਡ ਪਰੋਵਾਇਡ ਕਰਵਾਉਣ ਅਤੇ ਕੇ.ਪੀ.ਐਸ. ਬਰਾੜ(ਅੰਤਰਰਾਸ਼ਟਰੀ ਐਥਲੀਟ) ਜਿੰਨਾਂ ਕੈਂਪ ਲਗਾਉਣ ਵਿੱਚ ਸਹਿਯੋਗ ਦੇਣ ਅਤੇ ਏ.ਐਨ.ਟੀ.ਐਫ ਦੀ ਟੀਮ ਅਤੇ ਹੋਰ ਇਸ ਸਮੇਂ ਹਾਜ਼ਰ ਹੋਏ ਮਹਿਮਾਨਾਂ ਦਾ ਐਡਵੋਕੇਟ ਰਣਵੀਰ ਸਿੰਘ ਗਿੱਲਪੱਤੀ ਵੱਲੋਂ ਧੰਨਵਾਦ ਕੀਤਾ ਗਿਆ। ਇਸ ਸਮੇਂ ਭੋਲਾ ਸਿੰਘ ਮਲੂਕਾ ਹਜੂਰਾ ਕਾਲੋਨੀ ਵੀ ਮੌਜੂਦ ਰਹੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਸਿਲਵਰ ਓਕਸ ਸਕੂਲ ਸੁਸ਼ਾਂਤ ਸਿਟੀ-2 ਵਿੱਚ ਨਿਯੁਕਤੀ ਸਮਾਰੋਹ ਆਯੋਜਿਤ

0

Bathinda News: ਸਿਲਵਰ ਓਕਸ ਸਕੂਲ ਸੁਸ਼ਾਂਤ ਸਿਟੀ -2 ਵਿਖੇ ਸੈਸ਼ਨ 2025-26 ਲਈ ਇੱਕ ਸਮਾਰੋਹ ਆਯੋਜਿਤ ਕੀਤਾ ਗਿਆ, ਜਿਸ ਵਿੱਚ ਸਕੂਲ ਦੇ ਵਿਦਿਆਰਥੀਆਂ ਨੇ ਵੋਟਾਂ ਪਾ ਕੇ ਆਪਣੀ ਨਵੀਂ ਕੌਂਸਲ ਦੀ ਚੋਣ ਕੀਤੀ। ਇਸ ਚੋਣ ਵਿਚ ਵਿਦਿਆਰਥੀਆਂ ਨੇ ਹੈੱਡ ਬੁਆਏ, ਹੈੱਡ ਗਰਲ, ਅਨੁਸ਼ਾਸਨ ਇਨਚਾਰਜ ਅਤੇ ਹੋਰ ਮਹੱਤਵਪੂਰਨ ਅਹੁਦੇਦਾਰ ਚੁਣੇ। ਇਸਦੇ ਲਈ ਪੋਲਿੰਗ ਆਨਲਾਈਨ ਮੋਡ ਰਾਹੀਂ ਡਿਜੀਟਲ ਰੂਪ ਵਿੱਚ ਕੀਤੀ ਗਈ।ਚੋਣ ਲੜਨ ਵਾਲੇ ਸਾਰੇ ਮੈਂਬਰਾਂ ਨੇ ਆਪਣੇ ਘੋਸ਼ਣਾ-ਪੱਤਰ ਪੇਸ਼ ਕੀਤੇ ਪੰਜਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੇ ਬੜੀ ਸਰਗਰਮੀ ਨਾਲ ਭਾਗ ਲਿਆ ਅਤੇ ਆਪਣੀ ਪਸੰਦ ਦੇ ਉਮੀਦਵਾਰਾਂ ਨੂੰ ਵੋਟਾਂ ਪਾਈਆਂ।

ਇਹ ਵੀ ਪੜ੍ਹੋ  ਬਠਿੰਡਾ ’ਚ ਨਵਵਿਆਹੁਤਾ ਦੀ ਮੌ+ਤ; ਸਹੁਰੇ ਪ੍ਰਵਾਰ ਵਿਰੁਧ ਪਰਚਾ ਦਰਜ਼

ਇਹ ਚੋਣ ਸਕੂਲ ਵਿੱਚ ਲੋਕਤੰਤਰੀ ਕਦਰਾਂ ਕੀਮਤਾਂ ਨੂੰ ਉਤਸ਼ਾਹਿਤ ਕਰਨ ਅਤੇ ਵਿਦਿਆਰਥੀਆਂ ਵਿੱਚ ਲੀਡਰਸ਼ਿਪ ਦੇ ਗੁਣਾਂ ਨੂੰ ਵਿਕਸਤ ਕਰਨ ਦੇ ਉਦੇਸ਼ ਨਾਲ ਕਰਵਾਈ ਗਈ ਸਮਾਰੋਹ ਦੀ ਸ਼ੁਰੂਆਤ ਦੀਪ ਜਗਾ ਕੇ ਤੇ ਪ੍ਰਾਰਥਨਾ ਕਰਕੇ ਕੀਤੀ ਗਈ। ਉਪਰੰਤ ਸਿਲਵਰ ਓਕਸ ਸਕੂਲ ਦੇ ਚੁਣੀਂਦਾ ਕੌਂਸਲ ਮੈਂਬਰਾਂ ਨੇ ਮਾਰਚ ਪਾਸਟ ਕੀਤਾ। ਕੌਂਸਲ ਦੇ ਮੈਂਬਰਾਂ ਨੇ ਸ੍ਰੀ ਮਤੀ ਬਰਨਿੰਦਰ ਪਾਲ ਸੇਂਖੋਂ ਡਾਇਰੈਕਟਰ ਸਿਲਵਰ ਓਕਸ ਸਕੂਲ ਤੇ ਸਕੂਲ ਪ੍ਰਿੰਸੀਪਲ ਸ੍ਰੀਮਤੀ ਨੀਤੂ ਅਰੋੜਾ ਤੋਂ ਝੰਡੇ ਪ੍ਰਾਪਤ ਕੀਤੇ। ਸ਼੍ਰੀਮਤੀ ਸੇਖੋਂ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਤਨਦੇਹੀ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ ‌।

ਇਹ ਵੀ ਪੜ੍ਹੋ  ਪੰਜਾਬ ’ਚ ਤੜਕਸਾਰ ਆੜਤੀਏ ਦਾ ਗੋ+ਲੀਆਂ ਮਾਰ ਕੇ ਕ.ਤਲ, ਹਮਲਾਵਾਰ ਮੌਕੇ ਤੋਂ ਹੋਇਆ ਫ਼ਰਾਰ

ਉਨ੍ਹਾਂ ਨੇ ਕੈਬਨਿਟ ਮੈਂਬਰਾਂ ਤੇ ਸਮੂਹ ਅਧਿਆਪਕਾਂ ਨੂੰ ਉਨ੍ਹਾਂ ਦੇ ਯਤਨਾਂ ਲਈ ਵਧਾਈ ਦਿੱਤੀ। ਨਵੇਂ ਚੁਣੇ ਗਏ ਹੈੱਡ ਬੁਆਏ ਧਰਮਵੀਰ ਸਿੰਘ ਅਤੇ ਹੈੱਡ ਗਰਲ ਸਿਮਰਨ ਕੌਰ,ਅਨੁਸ਼ਾਸਨ ਇਨਚਾਰਜ ਕਰਨਦੀਪ ਸਿੰਘ ਤੇ ਅਛਰੀਤਕੌਰ ਨੇ ਆਪਣੇ ਸਾਥੀਆਂ ਦੀ ਬਿਹਤਰੀ ਲਈ ਇਕ ਨਿਸ਼ਚਿਤ ਤਬਦੀਲੀ ਦਾ ਵਾਅਦਾ ਕੀਤਾ।ਸਮਾਰੋਹ ਦੀ ਸਮਾਪਤੀ ਇੱਕ ਸਭਿਆਚਾਰਕ ਪੇਸ਼ਕਾਰੀ ਨਾਲ ਹੋਈ, ਜਿਸ ਵਿੱਚ ਨੌਜਵਾਨ ਲੀਡਰਸ਼ਿਪ ਦੀ ਭਾਵਨਾ ਦਾ ਜਸ਼ਨ ਮਨਾਇਆ ਗਿਆ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

‘ਦੇਸ਼ ਭਗਤਾਂ ਤੋਂ ਰਾਖਿਆਂ ਤੱਕ: ਮਾਨ ਨੇ ਚੰਡੀਗੜ੍ਹ ਵਿਖੇ ਇਤਿਹਾਸਕ ਪਦਯਾਤਰਾ ਵਿੱਚ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਹਲਫ਼ ਲਿਆ

0

👉ਨੌਜਵਾਨ ਪੀੜਤ ਨਹੀਂ, ਸਗੋਂ ਯੋਧੇ ਬਣਨ; ਮਾਨ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਵਿਰੋਧੀ ਲੜਾਈ ਦੀ ਅਗਵਾਈ ਕਰਨ ਦੀ ਕੀਤੀ ਅਪੀਲ
Chandigarh News:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਦੇਸ਼ ਦੇ ਆਜ਼ਾਦੀ ਸੰਗਰਾਮ ਵਾਂਗ ਸੂਬਾ ਦੇਸ਼ ਨੂੰ ਨਸ਼ਿਆਂ ਦੀ ਲਾਹਨਤ ਤੋਂ ਮੁਕਤ ਕਰਨ ਵਿੱਚ ਵੀ ਮੋਹਰੀ ਭੂਮਿਕਾ ਨਿਭਾਏਗਾ।ਨਸ਼ਿਆਂ ਵਿਰੁੱਧ ਪੈਦਲ ਯਾਤਰਾ ਵਿੱਚ ਹਿੱਸਾ ਲੈਣ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨੇ ਦੇਸ਼ ਨੂੰ ਵਿਦੇਸ਼ੀ ਸਾਮਰਾਜਵਾਦ ਦੇ ਚੁੰਗਲ ਤੋਂ ਮੁਕਤ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਹੋਰ ਕੌਮੀ ਨਾਇਕਾਂ ਨੇ ਦੇਸ਼ ਨੂੰ ਆਜ਼ਾਦੀ ਦੇ ਰਾਹ ‘ਤੇ ਤੋਰਿਆ ਸੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਤੋਂ ਪ੍ਰੇਰਨਾ ਲੈ ਕੇ ਅੱਜ ਪੰਜਾਬ ਦੇਸ਼ ਨੂੰ ਨਸ਼ਿਆਂ ਦੀ ਲਾਹਨਤ ਤੋਂ ਮੁਕਤ ਕਰਨ ਲਈ ਤਿਆਰ ਹੈ।ਮੁੱਖ ਮੰਤਰੀ ਨੇ ਕਿਹਾ ਕਿ ਇਸ ਧਰਤੀ ਨੇ ਜਰਨੈਲ, ਦੇਸ਼ ਭਗਤ ਅਤੇ ਉੱਘੇ ਖਿਡਾਰੀ ਪੈਦਾ ਕੀਤੇ ਹਨ, ਜਿਨ੍ਹਾਂ ਨੇ ਨੌਜਵਾਨਾਂ ਨੂੰ ਦੇਸ਼ ਦੀ ਸੇਵਾ ਦੇ ਖੇਤਰ ਵਿੱਚ ਵੱਧ-ਚੜ੍ਹ ਕੇ ਹੰਭਲਾ ਮਾਰਨ ਲਈ ਪ੍ਰੇਰਿਤ ਕੀਤਾ।

ਇਹ ਵੀ ਪੜ੍ਹੋ  SSP ਸਹਿਤ Pujnab Police ਦੇ 10 ਅਫਸਰਾਂ ਦੇ ਹੋਏ ਤਬਾਦਲੇ

ਉਨ੍ਹਾਂ ਕਿਹਾ ਕਿ ਇਸ ‘ਨਸ਼ਿਆਂ ਵਿਰੁੱਧ ਪਦਯਾਤਰਾ’ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਸਮਾਜ ਵਿੱਚੋਂ ਨਸ਼ਿਆਂ ਦੇ ਖ਼ਤਰੇ ਨੂੰ ਖ਼ਤਮ ਕਰਨ ਦਾ ਦ੍ਰਿੜ੍ਹ ਸੰਕਲਪ ਲੈਣਾ ਚਾਹੀਦਾ ਹੈ।ਨਸ਼ਾ ਮੁਕਤ ਪੰਜਾਬ ਬਣਾਉਣ ਵਿੱਚ ਨੌਜਵਾਨਾਂ ਦੀ ਅਹਿਮ ਭੂਮਿਕਾ ‘ਤੇ ਜ਼ੋਰ ਦਿੰਦੇ ਹੋਏ ਭਗਵੰਤ ਸਿੰਘ ਮਾਨ ਨੇ ਬੱਚਿਆਂ ਨੂੰ ਨਸ਼ਿਆਂ ਵਿਰੁੱਧ ਲੜਾਈ ਵਿੱਚ ਝੰਡਾਬਰਦਾਰ ਬਣਨ ਲਈ ਪ੍ਰੇਰਿਤ ਕੀਤਾ ਅਤੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਉੱਜਵਲ ਭਵਿੱਖ ਯਕੀਨੀ ਬਣਾਉਣ ਲਈ ਇਸ ਸਮਾਜਿਕ ਬੁਰਾਈ ਨੂੰ ਮੁੱਢ ਤੋਂ ਹੀ ਨੱਥ ਪਾਈ ਜਾਣੀ ਚਾਹੀਦੀ ਹੈ।ਮੁੱਖ ਮੰਤਰੀ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਜੇ ਕੋਈ ਨਸ਼ਿਆਂ ਬਾਰੇ ਕਿਸੇ ਵੀ ਤਰ੍ਹਾਂ ਪਹੁੰਚ ਕਰਦਾ ਹੈ ਤਾਂ ਮਾਪਿਆਂ ਜਾਂ ਅਧਿਆਪਕਾਂ ਨੂੰ ਦੱਸਣ ਅਤੇ ਗਾਇਕੀ ਰਾਹੀਂ ਨਸ਼ਿਆਂ ਦੀ ਵਡਿਆਈ ਕਰਨ ਵਾਲਿਆਂ ਤੋਂ ਦੂਰ ਰਹਿਣ।ਉਨ੍ਹਾਂ ਨੌਜਵਾਨਾਂ ਨੂੰ ਇਹ ਵੀ ਸਲਾਹ ਦਿੱਤੀ ਕਿ ਉਹ ਗੀਤਾਂ ਰਾਹੀਂ ਨਸ਼ਿਆਂ ਦਾ ਪ੍ਰਚਾਰ ਕਰਨ ਵਾਲੇ ਗਾਇਕਾਂ ਦੀ ਥਾਂ ਮਿਲਖਾ ਸਿੰਘ, ਹਾਕੀ ਓਲੰਪੀਅਨ ਹਰਮਨਪ੍ਰੀਤ ਤੇ ਮਨਪ੍ਰੀਤ ਸਿੰਘ ਅਤੇ ਕ੍ਰਿਕਟਰ ਹਰਮਨਪ੍ਰੀਤ ਕੌਰ ਵਰਗੇ ਦਿੱਗਜਾਂ ਤੋਂ ਪ੍ਰੇਰਨਾ ਲੈਣ। ਉਨ੍ਹਾਂ ਖਾਸ ਤੌਰ ‘ਤੇ ਦੱਸਿਆ ਕਿ ਪੰਜਾਬ ਸਰਕਾਰ ਨੇ ਨਸ਼ਿਆਂ ਦੀ ਸਪਲਾਈ ਲੜੀ ਨੂੰ ਖਤਮ ਕਰਨ ਅਤੇ ਪੀੜਤਾਂ ਦੇ ਮੁੜ ਵਸੇਬੇ ਦੇ ਨਾਲ-ਨਾਲ ਭਾਈਚਾਰਕ ਸ਼ਮੂਲੀਅਤ ਅਤੇ ਨੌਜਵਾਨ ਜਾਗਰੂਕਤਾ ਪ੍ਰੋਗਰਾਮਾਂ ਨਾਲ ਆਪਣੀ ਨਸ਼ਾ ਵਿਰੋਧੀ ਮੁਹਿੰਮ ਨੂੰ ਤੇਜ਼ ਕੀਤਾ ਹੈ।

ਇਹ ਵੀ ਪੜ੍ਹੋ  Moga Police ਵੱਲੋ 2 ਨਜਾਇਜ਼ ਹਥਿਆਰਾਂ ਸਹਿਤ ਪੰਜ ਅਸਲਾ ਤਸਕਰ ਕਾਬੂ

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ‘ਯੁੱਧ ਨਸ਼ਿਆਂ ਵਿਰੁੱਧ’ ਸ਼ੁਰੂ ਕੀਤਾ ਹੈ ਅਤੇ ਨੌਜਵਾਨਾਂ ਦੀ ਬੇਅੰਤ ਊਰਜਾ ਨੂੰ ਸਕਾਰਾਤਮਕ ਦਿਸ਼ਾ ਵੱਲ ਲਿਜਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀਆਂ ਪੀੜ੍ਹੀਆਂ ਨੂੰ ਨਸ਼ਿਆਂ ਦੀ ਬੁਰਾਈ ਤੋਂ ਬਚਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਪੰਜਾਬ ਪਹਿਲਾਂ ਹੀ ਇਸ ਬੁਰਾਈ ਕਾਰਨ ਮਨੁੱਖੀ ਸ਼ਕਤੀ ਦਾ ਵੱਡਾ ਨੁਕਸਾਨ ਝੱਲ ਚੁੱਕਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨੇ ਆਮ ਆਦਮੀ ਦੇ ਸਰਗਰਮ ਸਹਿਯੋਗ ਨਾਲ ਇਹ ਮੁਹਿੰਮ ਸ਼ੁਰੂ ਕੀਤੀ ਹੈ ਤਾਂ ਜੋ ਸੂਬੇ ਵਿੱਚੋਂ ਨਸ਼ਿਆਂ ਦੀ ਬੁਰਾਈ ਦਾ ਖ਼ਾਤਮਾ ਕੀਤਾ ਜਾ ਸਕੇ।ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨਸ਼ਾ ਪੀੜਤਾਂ ਦੀਆਂ ਲਾਸ਼ਾਂ ਅਤੇ ਚਿਤਾਵਾਂ ਦੀ ਕੀਮਤ ‘ਤੇ ਤਸਕਰਾਂ ਨੂੰ ਤਰੱਕੀਆਂ ਕਰਦੇ ਹੋਏ ਨਹੀਂ ਦੇਖੇਗੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨੇ ਪਹਿਲਾਂ ਹੀ ਨਸ਼ਿਆਂ ਦੀ ਸਪਲਾਈ ਲਾਈਨ ਤੋੜ ਦਿੱਤੀ ਹੈ ਅਤੇ ਇਸ ਘਿਨਾਉਣੇ ਅਪਰਾਧ ਵਿੱਚ ਸ਼ਾਮਲ ਵੱਡੀਆਂ ਮੱਛੀਆਂ ਨੂੰ ਸਲਾਖਾਂ ਪਿੱਛੇ ਸੁੱਟ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਸੂਬਾ ਸਰਕਾਰ ਵੱਲੋਂ ਗੈਰ-ਕਾਨੂੰਨੀ ਤੌਰ ‘ਤੇ ਹਾਸਲ ਕੀਤੀ ਨਸ਼ਾ ਤਸਕਰਾਂ ਦੀ ਜਾਇਦਾਦ ਨੂੰ ਨਸ਼ਟ/ਜ਼ਬਤ ਕੀਤਾ ਜਾ ਰਿਹਾ ਹੈ ਤਾਂ ਜੋ ਇਹ ਕਾਰਵਾਈ ਹੋਰਾਂ ਨੂੰ ਇਸ ਕੰਮ ਵੱਲ ਆਉਣ ਤੋਂ ਰੋਕੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

SSP ਸਹਿਤ Pujnab Police ਦੇ 10 ਅਫਸਰਾਂ ਦੇ ਹੋਏ ਤਬਾਦਲੇ

0

Chandigarh News: ਪੰਜਾਬ ਸਰਕਾਰ ਨੇ ਸ਼ਨੀਵਾਰ ਬਾਅਦ ਦੁਪਹਿਰ ਪੰਜਾਬ ਪੁਲਿਸ ਵਿੱਚ ਵੱਡਾ ਫੇਰ ਬਦਲ ਕਰਦਿਆਂ 1 SSP ਸਹਿਤ 9 IPS ਅਤੇ 1 PPS ਅਫਸਰ ਦਾ ਤਬਾਦਲਾ ਕੀਤਾ ਹੈ।

ਬਦਲੇ ਗਏ ਅਧਿਕਾਰੀਆਂ ਦੀ ਲਿਸਟ ਹੇਠਾਂ ਨੱਥੀ ਹੈ

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

Moga Police ਵੱਲੋ 2 ਨਜਾਇਜ਼ ਹਥਿਆਰਾਂ ਸਹਿਤ ਪੰਜ ਅਸਲਾ ਤਸਕਰ ਕਾਬੂ

0

Moga News:ਡੀ.ਜੀ.ਪੀ. ਪੰਜਾਬ ਵੱਲੋ ਨਸ਼ਾ ਤੱਸਕਰਾ ਅਤੇ ਨਜਾਇਜ ਹਥਿਆਰਾਂ ਦੇ ਤਸਕਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਅਜੈ ਗਾਂਧੀ ਐਸ.ਐਸ.ਪੀ ਦੇ ਦਿਸ਼ਾ ਨਿਰਦੇਸ਼ਾ ਹੇਠ ਬਾਲ ਕ੍ਰਿਸ਼ਨ ਸਿੰਗਲਾ,ਐਸ.ਪੀ (ਆਈ)ਦੀ ਸੁਪਰਵੀਜਨ ਹੇਠ ਮੋਗਾ ਪੁਲਿਸ ਥਾਣਾ ਕੋਟ ਈਸੇ ਖਾਂ ਨੂੰ ਉਸ ਸਮੇ ਵੱਡੀ ਸਫਲਤਾ ਮਿਲੀ, ਜਦ INSP ਗੁਵਿੰਦਰ ਸਿੰਘ ਮੁੱਖ ਅਫਸਰ ਥਾਣਾ ਕੋਟ ਈਸੇ ਖਾਂ ਨੇ ਸਮੇਤ ਸਾਥੀ ਕਰਮਚਾਰੀਆਂ ਦੇ 05 ਵਿਅਕਤੀਆਂ ਨੂੰ 02 ਨਜਾਇਜ ਪਿਸਟਲ 30 ਬੋਰ ਅਤੇ 03 ਜਿੰਦਾ ਰੌਦ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ।ਮਿਤੀ 03.05.2025 ਨੂੰ INSP ਗੁਵਿੰਦਰ ਸਿੰਘ ਮੁੱਖ ਅਫਸਰ ਥਾਣਾ ਕੋਟ ਈਸੇ ਖਾਂ ਸਮੇਤ ਸਾਥੀ ਕਰਮਚਾਰੀਆ ਦੇ ਇਲਾਕਾ ਥਾਣਾ ਬ੍ਰਾਏ ਗਸ਼ਤ ਵਾ ਨਾਕਾਬੰਦੀ ਮੇਨ ਹਾਈਵੇ ਨੇੜੇ ਪੁਲਿਸ ਚੋਕੀ ਦੌਲੇਵਾਲਾ ਮੌਜੂਦ ਸੀ ਤਾ ਪਿੰਡ ਮਹਿਲ ਵੱਲੋ ਇੱਕ ਕਾਰ ਵਰਨਾ ਆਉਦੀ ਦਿਖਾਈ ਦਿੱਤੀ ਜਿਸਨੂੰ ਸਾਥੀ ਕਮਚਾਰੀਆ ਦੀ ਮਦਦ ਨਾਲ ਰੁਕਵਾ ਕੇ ਚੈਕ ਕੀਤਾ।

ਇਹ ਵੀ ਪੜ੍ਹੋ  ਬਠਿੰਡਾ ’ਚ ਨਵਵਿਆਹੁਤਾ ਦੀ ਮੌ+ਤ; ਸਹੁਰੇ ਪ੍ਰਵਾਰ ਵਿਰੁਧ ਪਰਚਾ ਦਰਜ਼

ਕਾਰ ਵਿੱਚ ਲਵਪ੍ਰੀਤ ਸਿੰਘ ਉਰਫ ਲਵ ਪੁੱਤਰ ਜਸਵੰਤ ਸਿੰਘ ਪੁੱਤਰ ਨਰੰਜਣ ਸਿੰਘ, ਕਰਨਦੀਪ ਉਰਫ ਕਰਮਦੀਪ ਸਿੰਘ ਉਰਫ ਕਰਨ ਪੁੱਤਰ ਨਿਰਮਲ ਸਿੰਘ ਪੁੱਤਰ ਸੁਬੇਗ ਸਿੰਘ ਅਤੇ ਕਰਨੀਪ ਸਿੰਘ ਉਰਫ ਕਰਨ ਪੁੱਤਰ ਅਨੌਖ ਸਿੰਘ ਪੁੱਤਰ ਧਰਮ ਸਿੰਘ ਵਾਸੀਆਨ ਮਰਗਿੰਦਪੁਰਾ, ਥਾਣਾ ਕੱਚਾ ਪੱਕਾ ਜਿਲਾ ਤਰਨਤਾਰਨ ਅਤੇ ਸਾਰਜ ਸਿੰਘ ਪੁੱਤਰ ਤਸਬੀਰ ਸਿੰਘ ਪੁੱਤਰ ਪਾਲ ਸਿੰਘ ਅਤੇ ਪਰਵਿੰਦਰ ਸਿੰਘ ਉਰਫ ਪਿੰਦਾ ਪੁੱਤਰ ਪ੍ਰਗਟ ਸਿੰਘ ਪੁੱਤਰ ਅਮਰੀਕ ਸਿੰਘ ਵਾਸੀਆਨ ਆਛੀਕੇ ਜਿਲਾ ਫਿਰੋਜਪੁਰ ਸਵਾਰ ਸਨ । ਦੌਰਾਨੇ ਤਲਾਸ਼ੀ ਲਵਪ੍ਰੀਤ ਸਿੰਘ ਉਰਫ ਲਵ ਦੀ ਡੱਬ ਵਿਚੋ ਇੱਕ ਪਿਸਟਲ ਮਾਰਕਾ PX5 STORM 30 BORE ਅਤੇ 03 ਜਿੰਦਾ ਰੌਂਦ S&B(O) 7.62X 26 ਅਤੇ ਕਰਨਦੀਪ ਉਰਫ ਕਰਮਦੀਪ ਸਿੰਘ ਉਰਫ ਕਰਨ ਦੀ ਡੱਬ ਵਿੱਚੋ ਇੱਕ ਪਿਸਟਲ ਮਾਰਕਾ MADE AS CHINA BY NORINCO CAL 30 BORE PISTOL ਬਿਨਾ ਮੈਗਜੀਨ (ਵਿਦੇਸ਼ੀ) ਬ੍ਰਾਮਦ ਕਰਕੇ ਲਵਪ੍ਰੀਤ ਸਿੰਘ ਉਰਫ ਲਵ, ਕਰਨਦੀਪ ਉਰਫ ਕਰਮਦੀਪ ਸਿੰਘ ਉਰਫ ਕਰਨ, ਕਰਨੀਪ ਸਿੰਘ ਉਰਫ ਕਰਨ, ਸਾਰਜ ਸਿੰਘ ਅਤੇ ਪਰਵਿੰਦਰ ਸਿੰਘ ਉਰਫਪਿੰਦਾ ਨੂੰ ਗ੍ਰਿਫਤਾਰ ਕੀਤਾ ।

ਇਹ ਵੀ ਪੜ੍ਹੋ  ਵੱਡੀ ਖ਼ਬਰ; ਫੰਡਾਂ ਦੀ ਹੇਰਾਫੇਰੀ ਦੇ ਦੋਸ਼ਾਂ ਹੇਠ ਵਿਜੀਲੈਂਸ ਵੱਲੋਂ Ex MLA ਦੇ ਪੁੱਤਰ, ਨੂੰਹ ਅਤੇ EO ਸਹਿਤ ਪੰਜ ਵਿਰੁੱਧ ਪਰਚਾ ਦਰਜ

ਜਿਸਤੇ ਮੁ.ਨੰ 71 ਮਿਤੀ 03.05.2025 ਅ/ਧ 25 (6), 25(7), 25(8) /54/59 Arms Act, ਵਾਧਾ ਜੁਰਮ 111 BNS ਥਾਣਾ ਕੋਟ ਈਸੇ ਖਾਂ ਦਰਜ ਰਜਿਸਟਰ ਕੀਤਾ। ਗ੍ਰਿਫਤਾਰ ਕੀਤੇ ਦੋਸੀਆ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਿਲ ਕਰਕੇ ਅਗਲੀ ਤਫਤੀਸ਼ ਅਮਲ ਵਿੱਚ ਲਿਆਂਦੀ ਜਾਵੇਗੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਬਠਿੰਡਾ ’ਚ ਨਵਵਿਆਹੁਤਾ ਦੀ ਮੌ+ਤ; ਸਹੁਰੇ ਪ੍ਰਵਾਰ ਵਿਰੁਧ ਪਰਚਾ ਦਰਜ਼

0

Bathinda News: ਬਠਿੰਡਾ ਜ਼ਿਲ੍ਹੇ ਦੇ ਪਿੰਡ ਜੇਠੂਕੇ ਦੇ ਵਿਚ ਬੀਤੇ ਕੱਲ ਇੱਕ ਨਵਵਿਆਹੁਤਾ ਲੜਕੀ ਦੀ ਸ਼ੱਕੀ ਹਾਲਾਤਾਂ ’ਚ ਮੌਤ ਹੋਣ ਦੀ ਸੂਚਨਾ ਮਿਲੀ ਹੈ। ਮ੍ਰਿਤਕ ਲੜਕੀ ਦੇ ਪੇਕੇ ਪ੍ਰਵਾਰ ਨੇ ਸਹੁਰਿਆਂ ਉਪਰ ਕਤਲ ਦਾ ਦੋਸ਼ ਲਗਾਇਆ ਹੈ। ਲੜਕੀ ਦੇ ਭਰਾ ਮੁਤਾਬਕ ਉਸਦੇ ਭੈਣ ਦੇ ਸਹੁਰੇ ਉਸਨੂੰ ਦਾਜ਼-ਦਹੇਜ਼ ਲਈ ਤੰਗ ਕਰਦੇ ਸਨ। ਥਾਣਾ ਸਦਰ ਰਾਮਪੁਰਾ ਦੀ ਪੁਲਿਸ ਨੇ ਮ੍ਰਿਤਕ ਲੜਕੀ ਦੇ ਪ੍ਰਵਾਰ ਦੀ ਸਿਕਾਇਤ ’ਤੇ ਉਸਦੇ ਸਹੁਰੇ ਪ੍ਰਵਾਰ ਦੇ ਚਾਰ ਮੈਂਬਰਾਂ ਵਿਰੁਧ ਦਾਜ਼ ਦਹੇਜ਼ ਲਈ ਕਤਲ ਕਰਨ ਦੇ ਦੋਸ਼ਾਂ ਹੇਠ ਧਾਰਾ 80 ਬੀਐਨਐਸ ਤਹਿਤ ਪਰਚਾ ਦਰਜ਼ ਕੀਤਾ ਹੈ।

ਇਹ ਵੀ ਪੜ੍ਹੋ ਪੰਜਾਬ ’ਚ ਤੜਕਸਾਰ ਆੜਤੀਏ ਦਾ ਗੋ+ਲੀਆਂ ਮਾਰ ਕੇ ਕ.ਤਲ, ਹਮਲਾਵਾਰ ਮੌਕੇ ਤੋਂ ਹੋਇਆ ਫ਼ਰਾਰ

ਥਾਣਾ ਸਦਰ ਦੇ ਮੁਖੀ ਨੇ ਇਸਦੀ ਪੁਸ਼ਟੀ ਕਰਦਿਆਂ ਦਸਿਆ ਕਿ ਮ੍ਰਿਤਕ ਲੜਕੀ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ ਹੈ ਅਤੇ ਮੁਲਜਮਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਸੂਚਨਾ ਮੁਤਾਬਕ ਮ੍ਰਿਤਕ ਲੜਕੀ ਮਾਇਆ ਦੇਵੀ ਜ਼ਿਲ੍ਹੇ ਦੇਪਿੰਡ ਹਰਨਾਮ ਸਿੰਘ ਵਾਲਾ ਦੀ ਹੀ ਰਹਿਣ ਵਾਲੀ ਸੀ ਤੇ ਉਸਦਾ ਵਿਆਹ ਕਰੀਬ ਸਾਲ ਪਹਿਲਾਂ ਜੇਠੂਕੇ ਦੇ ਹੈਪੀ ਰਾਮ ਨਾਲ ਹੋਇਆ ਸੀ। ਉਧਰ ਮੁਲਜਮ ਪ੍ਰਵਾਰ ਵੱਲੋਂ ਲੜਕੀ ਦੁਆਰਾ ਆਤਮਹੱਤਿਆ ਕਰਨ ਦੀ ਗੱਲ ਕੀਤੀ ਜਾ ਰਹੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

ਪੰਜਾਬ ’ਚ ਤੜਕਸਾਰ ਆੜਤੀਏ ਦਾ ਗੋ+ਲੀਆਂ ਮਾਰ ਕੇ ਕ.ਤਲ, ਹਮਲਾਵਾਰ ਮੌਕੇ ਤੋਂ ਹੋਇਆ ਫ਼ਰਾਰ

0

Tarn Taran News: ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦੇ ਕਸਬਾ ਪੱਟੀ ਅਧੀਨ ਆਉਂਦੇ ਪਿੰਡ ਦੁਬਲੀ ’ਚ ਸ਼ਨੀਵਰ ਤੜਕਸਾਰ ਇੱਕ ਆੜਤੀ ਦਾ ਗੋਲੀਆਂ ਮਾਰ ਕੇ ਕਤਲ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਹਿਚਾਣ ਜਸਵੰਤ ਸਿੰਘ ਉਰਫ਼ ਬਿੱਟੂ ਵਜੋਂ ਹੋਈ ਹੈ, ਜੋਕਿ ਪਿੰਡ ਦਾ ਨਾਮੀ ਵਿਅਕਤੀ ਮੰਨਿਆ ਜਾਂਦਾ ਸੀ। ਹਾਲਾਂਕਿ ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਵਿਚ ਲੱਗੀ ਹੋਈ ਹੈ ਪ੍ਰੰਤੂ ਕਿਹਾ ਜਾ ਰਿਹਾ ਕਿ ਮ੍ਰਿਤਕ ਤੋਂ ਗੈਂਗਸਟਰਾਂ ਵੱਲੋਂ ਫ਼ਿਰੌਤੀ ਦੀ ਮੰਗ ਕੀਤੀ ਜਾ ਰਹੀ ਸੀ।

ਇਹ ਵੀ ਪੜ੍ਹੋ 15000 ਰੁਪਏ ਰਿਸ਼ਵਤ ਲੈਂਦਾ Punjab Police ਦਾ ASI ਵਿਜੀਲੈਂਸ ਬਿਊਰੋ ਵੱਲੋਂ ਕਾਬੂ

ਇਹ ਘਟਨਾ ਸਵੇਰੇ ਕਰੀਬ 7 ਵਜੇਂ ਪਿੰਡ ਦੇ ਬੱਸ ਅੱਡੇ ਨਜਦੀਕ ਵਾਪਰੀ ਹੈ, ਜਿੱਥੇ ਜਸਵੰਤ ਸਿੰਘ ਉਰਫ਼ ਬਿੱਟੂ ਆਪਣੀ ਆੜਤ ਦੀ ਦੁਕਾਨ ’ਤੇ ਹਾਲੇ ਆਇਆ ਸੀ। ਇਸ ਦੌਰਾਨ ਸੀਸੀਟੀਵੀ ਕੈਮਰੇ ਵਿਚ ਕੈਦ ਹੋਈ ਵੀਡੀਓ ਮੁਤਾਬਕ ਇੱਕ ਨੌਜਵਾਨ ਪਲਸਰ ਮੋਟਰਸਾਈਕਲ ’ਤੇ ਸਵਾਰ ਹੋ ਆਇਆ ਤੇ ਕੁੱਝ ਹੀ ਸਕਿੰਟਾਂ ਵਿਚ ਦੁਕਾਨ ’ਚ ਵੜ ਕੇ ਉਸਦੇ ਗੋਲੀਆਂ ਮਾਰ ਕੇ ਫ਼ਰਾਰ ਹੋ ਜਾਂਦਾ ਹੈ। ਮੁਢਲੀ ਜਾਣਕਾਰੀ ਮੁਤਾਬਕ ਜਸਵੰਤ ਦੇ ਛਾਤੀ ਵਿਚ ਤਿੰਨ ਗੋਲੀਆਂ ਲੱਗੀਆਂ ਤੇ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ। ਫ਼ਿਲਹਾਲ ਘਟਨਾ ਦਾ ਪਤਾ ਲੱਗਦੇ ਹੀ ਡੀਐਸਪੀ ਪੱਟੀ ਤੋਂ ਇਲਾਵਾ ਐਸਐਚਓ ਥਾਣਾ ਸਦਰ ਪੱਟੀ ਆਪਣੀਆਂ ਟੀਮਾਂ ਸਹਿਤ ਮੌਕੇ ’ਤੇ ਪੁੱਜੇ ਹੋਏ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

SSD Girls College Bathinda ਦੇ ਆਰਟਸ ਅਤੇ ਸਾਇੰਸ ਵਿਭਾਗ ਨੇ ਵਿਦਿਆਰਥੀਆਂ ਨੂੰ ਦਿੱਤੀ ਵਿਦਾਇਗੀ ਪਾਰਟੀ

Bathinda News: SSD Girls College Bathinda ਵਿਖੇ ਕਾਲਜ ਪ੍ਰਿੰਸੀਪਲ ਡਾ. ਨੀਰੂ ਗਰਗ ਦੀ ਅਗਵਾਈ ਹੇਠ ਬੀ.ਏ., ਬੀ.ਐਸ.ਸੀ. (ਮੈਡੀਕਲ ਅਤੇ ਨਾਨ-ਮੈਡੀਕਲ), ਬੀ.ਐਸ.ਸੀ. (ਸੀ ਐਸ ਐਮ), ਐਮ.ਏ.(ਅੰਗਰੇਜ਼ੀ) ਦੇ ਵਿਦਿਆਰਥੀਆਂ ਨੇ ਆਪਣੇ ਸੀਨੀਅਰ ਵਿਦਿਆਰਥੀਆਂ ਨੂੰ ‘ਅਗਲਾ ਸਫ਼ਰ’ ਥੀਮ ਤਹਿਤ ਇੱਕ ਯਾਦਗਾਰੀ ਵਿਦਾਇਗੀ ਪਾਰਟੀ ਦਿੱਤੀ ਗਈ । ਇਸ ਮੌਕੇ ਮੁੱਖ ਮਹਿਮਾਨ ਅਤੇ ਜੱਜ ਸਾਹਿਬਾਨਾਂ ਦੀ ਭੂਮਿਕਾ ਸ਼੍ਰੀਮਤੀ ਕਿਰਨ ਗੋਇਲ ਅਤੇ ਸ਼੍ਰੀਮਤੀ ਸੁਸ਼ਮਾ ਗਰਗ ਵੱਲੋਂ ਨਿਭਾਈ ਗਈ ।

ਇਹ ਵੀ ਪੜ੍ਹੋ ਪਾਣੀਆਂ ਦੇ ਵਿਵਾਦ ਦੌਰਾਨ ਇੱਕ ‘ਮੰਚ ’ ਉਪਰ ਨਜ਼ਰ ਆਏ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀ

ਪਾਰਟੀ ਨੂੰ ਮੰਨੋਰੰਜਕ ਬਣਾਉਣ ਲਈ ਸੱਭਿਆਚਾਰਕ ਪੇਸ਼ਕਾਰੀਆਂ ਦੇ ਨਾਲ ਅਨੋਖੇ ਢੰਗ ਨਾਲ ਤੰਬੋਲਾ ਖੇਡ ਵੀ ਕਰਵਾਈ ਗਈ ਜਿਸ ਵਿੱਚ ਸਮੂਹ ਸਟਾਫ਼ ਅਤੇ ਪਾਰਟੀ ਵਿੱਚ ਮੌਜੂਦ ਵਿਦਿਆਰਥੀਆਂ ਨੇ ਹਿੱਸਾ ਲਿਆ । ਪ੍ਰਿੰਸੀਪਲ ਡਾ. ਨੀਰੂ ਗਰਗ ਨੇ ਵਿਦਾਇਗੀ ਲੈ ਰਹੇ ਵਿਦਿਆਰਥੀਆਂ ਨੂੰ ਅਸ਼ੀਰਵਾਦ ਦਿੰਦਿਆਂ ਕਿਹਾ ਅੱਜ ਜ਼ਿੰਦਗੀ ਦਾ ਇੱਕ ਪੜ੍ਹਾਅ ਜੋ ਮੁਕੰਮਲ ਹੋਇਆ ਹੈ ਇਸ ਤੋਂ ਬਾਅਦ ਸਫ਼ਰ ਹੋਰ ਲੰਮੇਰਾ ਹੈ । ਇਸ ਲੰਮੇਰੇ ਸਫ਼ਰ ‘ਤੇ ਅਸੀਂ ਤੁਹਾਨੂੰ ਸ਼ੁੱਭ ਕਾਮਨਾਵਾਂ ਦਿੰਦੇ ਹਾਂ। ਇਹ ਸੰਸਥਾ ਹਮੇਸ਼ਾ ਵਿਦਿਆਰਥੀਆਂ ਦੀ ਬੇਹਤਰੀਨ ਜਿੰਦਗੀ ਬਣਾਉਣ ਲਈ ਹਰ ਸੰਭਵ ਯਤਨ ਕਰਦੀ ਰਹੀ ਹੈ ਅਤੇ ਕਰਦੀ ਰਹੇਗੀ।

ਇਹ ਵੀ ਪੜ੍ਹੋ 15000 ਰੁਪਏ ਰਿਸ਼ਵਤ ਲੈਂਦਾ Punjab Police ਦਾ ASI ਵਿਜੀਲੈਂਸ ਬਿਊਰੋ ਵੱਲੋਂ ਕਾਬੂ

ਇਸ ਮੌਕੇ ਜਿੱਥੇ ਜੱਜਾਂ ਵੱਲੋਂ ਬੇਹਤਰੀਨ ਪੰਜ ਟੈਗ ਚੁਣੇ ਗਏ ਉੱਥੇ ਭਾਗ ਦੂਜਾ ਦੇ ਵਿਦਿਆਰਥੀਆਂ ਵੱਲੋਂ ਵੋਟਾਂ ਦੇ ਅਧਾਰ ਤੇ ਵੀ ਪੰਜ ਟੈਗਾਂ ਦੀ ਚੋਣ ਕੀਤੀ ਗਈ । ਕਰਵਾਏ ਗਏ ਮੁਕਾਬਲਿਆਂ ਦੇ ਅਧਾਰ ‘ਤੇ ਬੀ.ਏ. ਵਿੱਚੋਂ ਫਸਟ ਰਨਰ ਅੱਪ ਨੰਦਿਨੀ, ਸੈਕਿੰਡ ਰਨਰ ਅੱਪ ਰਚਨਾ ਅਤੇ ਮਿਸ ਫੈਅਰਵਲ ਸਿਮਰਨ ਰਹੀ । ਬੀ.ਐਸਸੀ. (ਸੀ ਐਸ ਐਮ) ਵਿੱਚੋਂ ਫਸਟ ਰਨਰ ਅੱਪ ਮਹਿਕ, ਮਿਸ ਫੈਅਰਵਲ ਆਰਤੀ ਰਾਵਤ, ਬੀ.ਐਸਸੀ. (ਨਾਨ-ਮੈਡੀਕਲ) ਵਿੱਚੋਂ ਮਿਸ ਫੈਅਰਵਲ ਕਸ਼ਿਸ਼ ਅਤੇ ਐਮ.ਏ. ਅੰਗਰੇਜ਼ੀ ਵਿੱਚੋਂ ਅੰਜਲੀ ਨੂੰ ਮਿਸ ਫੇਅਰਵੈੱਲ ਚੁਣਿਆ ਗਿਆ ।

ਇਹ ਵੀ ਪੜ੍ਹੋ ਪੰਜਾਬ ਸਰਕਾਰ ਵੱਲੋਂ ਪੱਛੜੀਆਂ ਤੇ ਆਰਥਿਕ ਤੌਰ ‘ਤੇ ਕਮਜ਼ੋਰ ਵਰਗਾਂ ਲਈ 7 ਕਰੋੜ ਰੁਪਏ ਦੇ ਕਰਜੇ ਜਾਰੀ: ਡਾ. ਬਲਜੀਤ ਕੌਰ

ਮੰਚ ਸੰਚਾਲਨ ਬੀ.ਏ ਭਾਗ ਦੂਜਾ ਦੀਆਂ ਵਿਦਿਆਰਥਣਾਂ ਯਾਦਵੀ, ਖੁਸ਼ੀ ਸਿੱਕਾ, ਸਮਨਪ੍ਰੀਤ ਅਤੇ ਮਹਿਕਪ੍ਰੀਤ ਦੁਆਰਾ ਅਤੇ ਬੀ.ਏ ਭਾਗ ਤੀਜਾ ਦੀਆਂ ਵਿਦਿਆਰਥਣਾਂ ਸੁਹਾਨਾ ਅਤੇ ਨਿਹਾਰਿਕਾ ਵੱਲੋਂ ਬਾਖੂਬੀ ਨਿਭਾਇਆ ਗਿਆ । ਵਿਦਾਇਗੀ ਲੈ ਰਹੀਆਂ ਸਮੁੱਚੀਆਂ ਵਿਦਿਆਰਥਣਾਂ ਦੇ ਅਧਾਰ ਤੇ ਭਾਗ ਤੀਜਾ ਦੀ ਵਿਦਿਆਰਥਣ ਇਕਰਾ ਸਲਮਾਨੀ ਵੱਲੋਂ ਇਸ ਕਾਲਜ ਵਿੱਚ ਬਿਤਾਏ ਗਏ ਪਲਾਂ ਨੂੰ ਇੱਕ ਕਵਿਤਾ ਦੇ ਰੂਪ ਵਿੱਚ ਪੇਸ਼ ਕੀਤਾ ਗਿਆ।

ਇਹ ਵੀ ਪੜ੍ਹੋ ਬਠਿੰਡਾ ‘ਚ ਮਹਿਤਾ ਧੜੇ ਨੇ ਮੁੜ ਮਾਰੀ ਬਾਜ਼ੀ, ਕਾਂਗਰਸ ਹੱਥੋਂ ਸੀਨੀ: ਡਿਪਟੀ ਮੇਅਰ ਦੀ ਕੁਰਸੀ ਵੀ ‘ਖੁੱਸੀ’

ਪਾਰਟੀ ਦੇ ਆਯੋਜਨ ਲਈ ਅਗਵਾਈ ਕਰਨ ਲਈ ਕਾਲਜ ਦੇ ਵਾਇਸ ਪ੍ਰਿੰਸੀਪਲ ਡਾ. ਸਵੀਤਾ ਭਾਟੀਆ ਅਤੇ ਡਾ. ਤਰੂ ਮਿੱਤਲ ਦਾ ਧੰਨਵਾਦ ਕਰਨ ਉਪਰੰਤ ਕਾਲਜ ਪ੍ਰਬੰਧਕ ਕਮੇਟੀ, ਪ੍ਰਿੰਸੀਪਲ ਅਤੇ ਸਮੂਹ ਕਾਲਜ ਸਟਾਫ਼ ਦਾ ਭਾਵਪੂਰਤ ਅਤੇ ਤਹਿ-ਦਿਲੋਂ ਧੰਨਵਾਦ ਕੀਤਾ ਗਿਆ।ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਸ੍ਰੀ ਸੰਜੇ ਗੋਇਲ ਅਤੇ ਜਰਨਲ ਸਕੱਤਰ ਸ੍ਰੀ ਵਿਕਾਸ ਗਰਗ ਅਤੇ ਕਾਰਜਕਾਰੀ ਕਮੇਟੀ ਵੱਲੋਂ ਵਿਦਿਆਰਥੀਆਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਗਈਆਂ ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ