ਬਾਬਾ ਸ਼੍ਰੀ ਚੰਦ ਜੀ ਮਹਾਰਾਜ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਿੱਧਾਂਤਾਂ ਅਤੇ ਜੀਵਨ ਮੁੱਲਾਂ ਨੂੰ ਅਪਣਾ ਕੇ ਮਨੁੱਖੀ ਭਲਾਈ ਦੀ ਪਰੰਪਰਾ ਨੂੰ ਵਧਾਇਆ ਅੱਗੇ-ਨਾਇਬ ਸਿੰਘ ਸੈਣੀ

Date:

spot_img

👉ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਉਦਾਸੀਨ ਸ੍ਰੀ ਬ੍ਰਹਿਮ ਅਖਾੜਾ ਸਾਹਿਬ ਮਾਂਡੀ ਵਿੱਚ ਬਾਬਾ ਸ਼੍ਰੀ ਚੰਦ ਮਹਾਰਾਜ ਦੇ 531ਵੇਂ ਪ੍ਰਕਾਸ਼ ਦਿਹਾੜੇ ‘ਤੇ ਆਯੋਜਿਤ ਪ੍ਰੋਗਰਾਮ ਵਿੱਚ ਕੀਤੀ ਸ਼ਿਰਕਤ
👉ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ 350ਵੇਂ ਸ਼ਹੀਦੀ ਦਿਵਸ ‘ਤੇ 25 ਨਵੰਬਰ ਨੂੰ ਜਯੋਤਿਸਰ ਵਿੱਚ ਆਯੋਜਿਤ ਹੋਣ ਵਾਲੇ ਰਾਸ਼ਟਰ ਪੱਧਰੀ ਪੋ੍ਰਗਰਾਮ ਦਾ ਦਿੱਤਾ ਸੱਦਾ
Haryana News:ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੰਤ ਸ਼ਿਰੋਮਣੀ ਪਹਿਲੇ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਪੁੱਤਰ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਨੇ ਉਨ੍ਹਾਂ ਦੇ ਸਿੱਧਾਂਤਾ ਅਤੇ ਜੀਵਨ ਮੁੱਲ੍ਹਾਂ ਨੂੰ ਅਪਨਾ ਕੇ ਉਨ੍ਹਾਂ ਦੀ ਮਨੁੱਖੀ ਭਲਾਈ ਦੀ ਪਰੰਪਰਾ ਨੂੰ ਅੱਗੇ ਵਧਾਇਆ ਸੀ। ਸਰਕਾਰ ਸੂਬੇ ਵਿੱਚ ਹਿੰਦ ਦੀ ਚਾਦਰ ਨੌਵੇਂ ਪਾਤਸ਼ਾਹੀ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ ਬਲਿਦਾਨ ਦਿਵਸ ਦੇ ਉੁਪਲੱਖ ਵਿੱਚ 350ਵੇਂ ਸ਼ਹੀਦੀ ਦਿਵਸ ‘ਤੇ 25 ਨਵੰਬਰ ਨੂੰ ਜਯੋਤਿਸਰ ਵਿੱਚ ਰਾਸ਼ਟਰ ਪੱਧਰੀ ਪ੍ਰੋਗਰਾਮ ਆਯੋਜਿਤ ਕਰ ਰਹੀ ਹੈ। ਇਸ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸ਼ਿਰਕਤ ਕਰਨਗੇ।ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸ਼ਨਿਵਾਰ ਨੂੰ ਪੇਹਵਾ, ਕੁਰੂਕਸ਼ੇਤਰ ਵਿੱਚ ਉਦਾਸੀਨ ਸ੍ਰੀ ਬ੍ਰਹਿਮ ਅਖਾੜਾ ਸਾਹਿਬ ਮਾਂਡੀ ਵਿੱਚ ਬਾਬਾ ਸ਼੍ਰੀ ਚੰਦ ਮਹਾਰਾਜ ਦੇ 531ਵੇਂ ਪ੍ਰਕਾਸ਼ ਉਤਸਵ ‘ਤੇ ਆਯੋਜਿਤ ਪ੍ਰੋਗਰਾਮ ਵਿੱਚ ਬੋਲ ਰਹੇ ਸਨ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਪਹੁੰਚ ਕੇ ਮੱਥਾ ਟੇਕਿਆ।

ਇਹ ਵੀ ਪੜ੍ਹੋ  ਮਾਮਲਾ ਪਾਕਿਸਤਾਨ ‘ਚ ਲਾਪਤਾ ਹੋਈ ਸਿੱਖ ਬੀਬੀ ਦਾ; ਹੁਣ ਪਾਕਿਸਤਾਨ ਵੱਲੋਂ ਇਕੱਲੀਆਂ ਔਰਤਾਂ ਦੇ ਧਾਰਮਿਕ ਜਥਿਆਂ ਵਿਚ ਆਉਣ ‘ਤੇ ਰੋਕ ਲਗਉਣ ਦੀ ਤਿਆਰੀ!

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਸਾਬਕਾ ਰਾਜ ਮੰਤਰੀ ਸੁਭਾਸ਼ ਸੁਧਾ ਨੂੰ ਉਦਾਸੀਨ ਸ੍ਰੀ ਬ੍ਰਹਿਮ ਅਖਾੜਾ ਸਾਹਿਬ ਦੇ ਸੰਸਥਾਪਕ ਬਾਬਾ ਗੁਰਵਿੰਦਰ ਸਿੰਘ ਮਹਾਰਾਜ ਨੇ ਸਰੋਪਾ ਪਹਿਨਾ ਕੇ ਸਨਮਾਨਿਤ ਕੀਤਾ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਮਨੁੱਖਤਾ ਦੇ ਮਹਾਨ ਸੇਵਕ ਬਾਬਾ ਸ਼੍ਰੀ ਚੰਦ ਮਹਾਰਾਜ ਦੇ 531ਵੇਂ ਪ੍ਰਕਾਸ਼ ਉਤਸਵ ਦੀ ਸਭ ਨੂੰ ਵਧਾਈ ਦਿੱਤੀ ਅਤੇ ਬਾਬਾ ਸ਼੍ਰੀ ਚੰਦ ਮਹਾਰਾਜ ਦੇ ਚਰਣਾਂ ਵਿੱਚ ਨਮਨ ਕੀਤਾ।ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਉਦਾਸੀਨ ਸ੍ਰੀ ਬ੍ਰਹਿਮ ਅਖਾੜਾ ਸਾਹਿਬ ਸ਼੍ਰੀ ਗੁਰੂਆਂ ਦੇ ਆਦਰਸ਼ਾਂ ਨੂੰ ਅੱਗੇ ਤੌਰਦੇ ਹੋਏ ਖੂਨਦਾਨ ਸ਼ਿਵਰ, ਗਰੀਬ ਕੁੜੀਆਂ ਦਾ ਵਿਆਹ, ਖੇਡਕੂਦ ਪ੍ਰਤੀਯੋਗਿਤਾਵਾਂ ਆਦਿ ਦਾ ਆਯੋਜਨ ਕਰਦੇ ਰਹਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਦੋ ਪੁੱਤਾਂ ਵਿੱਚੋਂ ਵੱਡੇ ਪੁੱਤਰ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਦਾ ਧਿਆਨ ਬਚਪਨ ਤੋਂ ਹੀ ਭਗਤੀ ਵੱਲ ਸੀ। ਉਨ੍ਹਾਂ ਨੇ ਮਨੁੱਖੀ ਭਲਾਈ ਲਈ ਪੂਰੀ ਜਿੰਦਗੀ ਕਈ ਕੰਮ ਕੀਤੇ।ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਬਾਬਾ ਸ਼੍ਰੀ ਚੰਦ ਮਹਾਰਾਜ ਨੂੰ ਯਾਦ ਕਰਦੇ ਹੋਏ ਬਾਬਾ ਗੁਰਵਿੰਦਰ ਸਿੰਘ ਮਹਾਰਾਜ ਨੇ ਤਿਆਗ ਭਾਵ ਅਤੇ ਉਤਸਾਹ ਨਾਲ ਕਈ ਵਿਅਕਤੀਆਂ ਵਿੱਚ ਪ੍ਰੇਮ, ਪਿਆਰ, ਭਾਈਚਾਰੇ , ਜਨਸੇਵਾ ਅਤੇ ਜੀਵਨ ਵਿੱਚ ਸਫਲ ਹੋਣ ਦੀ ਮਜਬੂਤੀ ਨੂੰ ਜਗਾਇਆ ਹੈ। ਉਨ੍ਹਾਂ ਨੇ ਕਿਹਾ ਕਿ ਉਦਾਸੀਨ ਸ੍ਰੀ ਬ੍ਰਹਿਮ ਅਖਾੜਾ ਸਾਹਿਬ ਦਾ ਮਨੁੱਖੀ ਭਲਾਈ ਦੀ ਗਤੀਵਿਧੀਆਂ ਵਿੱਚ ਮਹੱਤਵਪੂਰਨ ਯੋਗਦਾਨ ਹੈ।

ਇਹ ਵੀ ਪੜ੍ਹੋ  CIA Incharge ਦੀ ਡਿਊਟੀ ‘ਚ ਵਿਘਨ ਪਾਉਣ ਦੇ ਦੋਸ਼ਾਂ ਹੇਠ Police ਨੇ ਅਕਾਲੀ ਦਲ ਦੇ IT Wing ਦੇ ਮੁਖੀ ਨੂੰ ਕੀਤਾ ਗ੍ਰਿਫਤਾਰ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਗੁਰੂ ਸਾਹਿਬਾਨ ਦੀ ਕਰਮਭੂਮਿ ਨਾਲ ਸਬੰਧ ਹੋਣ ਕਾਰਨ ਸਾਡੀ ਵੀ ਜਿੰਮੇਦਾਰੀ ਬਣਦੀ ਹੈ ਕਿ ਅਸੀ ਮਹਾਨ ਗੁਰੂਆਂ ਦੇ ਸਦਭਾਵ, ਸਹਿਨਸ਼ੀਲਤਾ, ਭਾਈਚਾਰੇ ਅਤੇ ਆਪਸੀ ਪ੍ਰੇਮ ਦੇ ਸਨੇਹੇ ਨੂੰ ਆਪਣੇ ਜੀਵਨ ਵਿੱਚ ਅਪਨਾਉਣ। ਉਨ੍ਹਾਂ ਨੇ ਕਿਹਾ ਕਿ ਸਮੇ ਦੀ ਲੋੜ ਹੈ ਕਿ ਸਾਡੀ ਨਵੀਂ ਪੀਢੀ ਆਧੁਨਿਕ ਚੁਣੌਤਿਆਂ ਦਾ ਸਫਲਤਾਪੂਰਵਕ ਸਾਮਨਾ ਕਰ ਸਕਣ।ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬੇ ਵਿੱਚ ਹੁਣ ਕਰਪਸ਼ਨ, ਕ੍ਰਾਇਮ ਅਤੇ ਕਾਸਟ ਬੇਸਡ ਰਾਜਨੀਤੀ ਲਈ ਕੋਈ ਥਾਂ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਸਾਡਾ ਸੰਕਲਪ ਸੂਬੇ ਨੂੰ ਨਸ਼ਾ ਮੁਕਤ ਬਨਾਉਣਾ ਹੈ। ਨਸ਼ਾ ਮੁਕਤੀ ਦੇ ਇਸ ਮੁਹਿੰਮ ਵਿੱਚ ਸਾਡੇ ਸੰਤ-ਮਹਾਤਮਾਵਾਂ ਤੋਂ ਜਦੋਂ ਵੀ ਮਦਦ ਮੰਗੀ ਸਾਨੂੰ ਪੂਰੀ ਮਦਦ ਮਿਲੀ ਹੈ।ਇਸ ਮੌਕੇ ‘ਤੇ ਸਾਬਕਾ ਰਾਜ ਮੰਤਰੀ ਸੁਭਾਸ਼ ਸੁਧਾ, ਮੁੱਖ ਮੰਤਰੀ ਦੇ ਓਐਸਡੀ ਭਾਰਤ ਭੂਸ਼ਣ ਭਾਰਤੀ, ਡਿਪਟੀ ਕਮੀਸ਼ਨਰ ਵਿਸ਼ਰਾਮ ਕੁਮਾਰ ਮੀਣਾ, ਐਸ. ਪੀ ਨੀਤੀਸ਼ ਅਗਰਵਾਲ, ਮੀਡੀਆ ਕਾਰਡੀਨੇਟਰ ਤੁਸ਼ਾਰ ਸੈਣੀ, ਉਦਾਸੀਨ ਸ੍ਰੀ ਬ੍ਰਹਿਮ ਅਖਾੜਾ ਸਾਹਿਬ ਦੇ ਸੰਸਥਾਪਕ ਬਾਬਾ ਗੁਰਵਿੰਦਰ ਸਿੰਘ ਮਹਾਰਾਜ, ਜਿਪ ਚੇਅਰਪਰਸਨ ਕੰਵਲਜੀਤ ਕੌਰ, ਭਾਜਪਾ ਨੇਤਾ ਜੈਭਗਵਾਨ ਸ਼ਰਮਾ ਡੀਡੀ ਸਮੇਤ ਹੋਰ ਮਾਣਯੋਗ ਵਿਅਕਤੀ ਅਤੇ ਸਾਧ ਸੰਗਤ ਮੌਜ਼ੂਦ ਰਹੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img
spot_img

Share post:

Popular

More like this
Related

Punjab Police ਨੂੰ ਮਿਲੀ ਵੱਡੀ ਸਫ਼ਲਤਾ; ਚੋਟੀ ਦਾ ਗੈਂਗਸਟਰ ਇਥੋਪੀਆ ਤੋਂ ਕਰਵਾਇਆ ਡਿਪੋਰਟ

Chandigarh News: Punjab Police (ਪੰਜਾਬ ਪੁਲਿਸ) ਨੂੰ ਇੱਕ ਵੱਡੀ...

ਦਿੱਲੀ ਹਾਰਟ ਹਸਪਤਾਲ ਨੇ ਲੋੜਵੰਦ ਬੱਚਿਆਂ ਨਾਲ ਮਨਾਈ ਦੀਵਾਲੀ

Bathinda News: ਦਿੱਲੀ ਹਾਰਟ ਇੰਸਟੀਚਿਊਟ ਐਂਡ ਮਲਟੀਸਪੈਸ਼ਲਿਟੀ ਹਸਪਤਾਲ, ਬਠਿੰਡਾ...