Batala News: ਜਮੀਨ ਅਤੇ ਪੈਸਿਆਂ ਦੇ ਲਾਲਚ ’ਚ ਕਿਸ ਤਰ੍ਹਾਂ ਖ਼ੂਨ ਸਫੈਦ ਹੁੰਦਾ ਜਾ ਰਿਹਾ, ਇਸਦੀ ਇੱਕ ਤਾਜ਼ਾ ਉਦਾਹਰਨ ਪੰਜਾਬ ਦੇ ਬਟਾਲਾ ਖੇਤਰ ਤੋਂ ਸਾਹਮਣੇ ਆਈ ਹੈ। ਜਿੱਥੇ ਇੱਕ ਕਲਯੁਗੀ ਪੁੱਤ ਨੇ ਆਪਣੇ ਹੀ ਮਾਂ-ਪਿਊ ’ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਪਿਊ ਦੀ ਮੌਤ ਹੋ ਗਈ ਤੇ ਮਾਂ ਹਾਲੇ ਵੀ ਹਸਪਤਾਲ ਵਿਚ ਜਿੰਦਗੀ-ਮੌਤ ਦੀ ਲੜਾਈ ਲੜ ਰਹੀ ਹੈ। ਪੁਲਿਸ ਨੇ ਇਸ ਘਟਨਾ ਦਾ ਪਰਦਾਫ਼ਾਸ ਕਰਦਿਆਂ ਕਲਯੁਗੀ ਪੁੱਤ ਨੂੰ ਉਸਦੇ ਦੋਸਤ ਸਹਿਤ ਗ੍ਰਿਫਤਾਰ ਕਰ ਲਿਆ। ਮਾਮਲੇ ਦੀ ਜਾਣਕਾਰੀ ਦਿੰਦਿਆਂ ਬਟਾਲਾ ਪੁਲਿਸ ਦੇ ਅਧਿਕਾਰੀਆਂ ਨੇ ਦਸਿਆ ਕਿ ਥਾਣਾ ਕਿਲਾ ਲਾਲ ਸਿੰਘ ਦੇ ਅਧੀਨ ਆਉਂਦੇ ਪਿੰਡ ਸਰਵਾਲੀ ਵਿਚ ਲੰਘੀ 1 ਮਾਰਚ ਦੀ ਦੇਰ ਰਾਤ ਨੂੰ ਮੋਟਰਸਾਈਕਲ ’ਤੇ ਘਰ ਜਾ ਰਹੇ ਇੱਕ ਬਜ਼ੁਰਗ ਜੋੜੇ ’ਤੇ ਗੋਲੀਆਂ ਚਲਾਈਆਂ ਗਈਆਂ ਸਨ। ਇਸ ਗੋਲੀਬਾਰੀ ਵਿਚ ਸੋਹਣ ਸਿੰਘ ਦੀ ਮੌਤ ਹੋ ਗਈ ਸੀ ਜਦਕਿ ਉਸਦੀ ਪਤਨੀ ਪਰਮਿੰਦਰ ਕੌਰ ਹਾਲੇ ਵੀ ਜੇਰੇ-ਇਲਾਜ਼ ਹੈ।
ਇਹ ਵੀ ਪੜ੍ਹੋ ਭਿਆਨਕ ਸੜਕ ਹਾਦਸੇ ’ਚ ਦੋ ਸਕੇ ਸਾਢੂਆਂ ਸਹਿਤ ਤਿੰਨ ਦੀ ਹੋਈ ਮੌ+ਤ
ਪੁਲਿਸ ਨੇ ਇਸ ਅੰਨ੍ਹੇ ਕਤਲ ਕੇਸ ਨੂੰ ਸਫਲਤਾਪੂਰਵਕ ਸੁਲਝਾ ਲਿਆ ਹੈ। ਇਸ ਮਾਮਲੇ ਵਿੱਚ ਪੁੱਤਰ ਨੇ ਆਪਣੇ ਦੋਸਤ ਨਾਲ ਮਿਲ ਕੇ ਜਾਇਦਾਦ ਹਾਸਲ ਕਰਨ ਲਈ ਆਪਣੇ ਪਿਤਾ ਦਾ ਕਤਲ ਕਰਨ ਦੀ ਸਾਜ਼ਿਸ਼ ਰਚੀ ਸੀ। ਦੋਵੇਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਕਾਤਲ ਅਜੀਤਪਾਲ ਸਿੰਘ ਮੌਜੂਦਾ ਸਮੇਂ ਫ਼ਰਾਂਸ ਵਿਚ ਰਹਿ ਰਿਹਾ ਤੇ ਕਰੀਬ ਡੇਢ ਮਹੀਨੇ ਪਹਿਲਾਂ ਭਾਰਤ ਆਇਆ ਸੀ। ਉਸਦਾ ਆਪਣੇ ਮਾਂ-ਪਿਊ ਨਾਲ ਜਮੀਨੀ ਝਗੜਾ ਚੱਲ ਰਿਹਾ ਤੇ ਦੋਨਾਂ ਧਿਰਾਂ ਵੱਲੋਂ ਇੱਕ ਦੂਜੇ ਵਿਰੁਧ ਸਿਕਾਇਤਾਂ ਵੀ ਦਿੱਤੀਆਂ ਹੋਈਆਂ ਹਨ। ਅਜੀਤਪਾਲ ਸਿੰਘ ਨੂੰ ਸ਼ੱਕ ਸੀ ਕਿ ਉਸਦਾ ਮਾਂ-ਪਿਊ ਆਪਣੀ ਜਾਇਦਾਦ ਉਸਨੂੰ ਦੇਣ ਦੀ ਬਜਾਏ ਉਸਦੀ ਭੈਣ ਨੂੰ ਦੇਵੇਗਾ। ਜਿਸਦੇ ਚੱਲਦੇ ਉਸਨੇ ਇੰਨ੍ਹਾਂ ਨੂੰ ਮਾਰਨ ਦੀ ਯੋਜਨਾ ਬਣਾਈ।
ਇਹ ਵੀ ਪੜ੍ਹੋ Cong ਦੇ Ashu ਨਾਲ ‘ਪੰਗਾ’ ਲੈਣ ਵਾਲਾ DSP ਭਾਜਪਾ ਵਿੱਚ ਹੋਇਆ ਸ਼ਾਮਲ
ਹੈਰਾਨੀ ਜਨਕ ਗੱਲ ਇਹ ਹੈ ਕਿ ਉਸਨੇ ਇਸ ਕੰਮ ਵਿਚ ਆਪਣੇ ਪਿਊ ਦੇ ਦੁਸ਼ਮਣਾਂ ਦਾ ਸਾਥ ਲਿਆ। ਜਿੰਨ੍ਹਾਂ ਨੇ ਉਸਦੇ ਬਾਪ ਦੀ ਕੁੱਝ ਸਾਲ ਪਹਿਲਾਂ ਕੁੱਟਮਾਰ ਕੀਤੀ ਸੀ ਤੇ ਸੋਹਣ ਸਿੰਘ ਨੇ ਬਲਜੀਤ ਸਿੰਘ ਤੇ ਬਲਵੀਰ ਸਿੰਘ ਵਿਰੁਧ ਪਰਚਾ ਵੀ ਦਰਜ਼ ਕਰਵਾਇਆ ਸੀ ਜੋਕਿ ਹੁਣ ਅਦਾਲਤ ਵਿਚ ਚੱਲ ਰਿਹਾ। ਇਸ ਕਲਯੁਗੀ ਪੁੱਤ ਵੱਲੋਂ ਪਿਛਲੇ ਮਹੀਨੇ ਯੂ.ਪੀ ਤੋਂ ਇੱਕ 1 ਪਿਸਤੌਲ ਦਾ ਇੰਤਜਾਮ ਕੀਤਾ ਗਿਆ। ਜਦਕਿ ਘਟਨਾ ਸਮੇਂ ਵਰਤਿਆਂ ਮੋਟਰਸਾਈਕਲ ਤੇ ਫ਼ੋਨ ਦਾ ਸਿੰਮ ਬਲਵੀਰ ਸਿੰਘ ਨੇ ਉਸਨੂੰ ਮੁਹੱਈਆ ਕਰਵਾਇਆ। ਘਟਨਾ ਵਾਲੇ ਦਿਨ ਰੋਜ਼ ਦੀ ਤਰ੍ਹਾਂ ਸੋਹਣ ਸਿੰਘ ਤੇ ਪਰਮਿੰਦਰ ਕੌਰ ਲੰਗਰ ਦੀ ਸੇਵਾ ਕਰਕੇ ਵਾਪਸ ਆਪਣੇ ਘਰ ਮੋਟਰਸਾਈਕਲ ਰਾਹੀਂ ਪਰਤ ਰਹੇ ਸਨ ਤੇ ਬਲਵੀਰ ਸਿੰਘ ਜੋਕਿ ਲੰਗਰ ਵਾਲੀ ਜਗ੍ਹਾਂ ਮੌਜੂਦ ਸੀ, ਨੇ ਇਸਦੀ ਜਾਣਕਾਰੀ ਫ਼ੋਨ ਰਾਹੀਂ ਅਜੀਤਪਾਲ ਸਿੰਘ ਨੂੰ ਦਿੱਤੀ, ਜਿਸਨੇ ਰਾਸਤੇ ਵਿਚ ਰਾਤ ਦੇ ਹਨੇਰੇ ਦਾ ਫ਼ਾਈਦਾ ਉਠਾਉਂਦਿਆਂ ਆਪਣੇ ਹੀ ਮਾਂਪਿਊ ਨੂੰ ਗੋਲੀਆਂ ਨਾਲ ਭੁੰਨ ਦਿੱਤਾ। ਸੋਹਣ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਤੇ ਉਸਦੀ ਪਤਨੀ ਗੰਭੀਰ ਰੂਪ ਵਿਚ ਜਖ਼ਮੀ ਹੋ ਗਈ। ਪੁਲਿਸ ਨੇ ਇਸ ਮਾਮਲੇ ਵਿਚ ਵਿਗਿਆਨਕ ਢੰਗਾਂ ਨਾਲ ਜਾਂਚ ਕਰਦਿਆਂ ਅਜੀਤਪਾਲ ਸਿੰਘ ਤੇ ਬਲਵੀਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਖ਼ੂਨ ਹੋਇਆ ਸਫ਼ੈਦ; ਜਮੀਨ ਦੇ ਲਾਲਚ ’ਚ ਮਾਂ-ਪਿਊ ’ਤੇ ਗੋ+ਲੀਆਂ ਚਲਾਉਣ ਵਾਲਾ ਕਲਯੁਗੀ ਪੁੱਤ ਕਾਬੂ"