ਸ਼੍ਰੀਨਗਰ, 16 ਅਪ੍ਰੈਲ: ਸ਼੍ਰੀਨਗਰ ਦੇ ਬਟਵਾਰ ਇਲਾਕੇ ’ਚ ਅੱਜ ਸਵੇਰੇ ਇੱਕ ਦੁਖਦਾਈਕ ਘਟਨਾ ਵਾਪਰਨ ਦੀ ਸੂਚਨਾ ਸਾਹਮਣੇ ਆਈ ਹੈ। ਇਸ ਘਟਨਾ ਵਿਚ ਜੇਹਲਮ ਦਰਿਆ ਨੂੰ ਪਾਰ ਕਰਨ ਲਈ ਛੋਟੇ ਬੱਚਿਆਂ ਤੇ ਲੋਕਾਂ ਨੂੰ ਲੈ ਕੇ ਜਾ ਰਹੀ ਇੱਕ ਕਿਸ਼ਤੀ ਪਲਟ ਗਈ। ਜਿਸਦੇ ਕਾਰਨ ਅੱਧੀ ਦਰਜ਼ਨ ਦੇ ਕਰੀਬ ਲੋਕ ਲਾਪਤਾ ਹੋ ਗਏ, ਜਿੰਨ੍ਹਾਂ ਵਿਚੋਂ ਕੁੱਝ ਦੀ ਮੌਤ ਹੋਣ ਦੀ ਵੀ ਚਰਚਾ ਹੈ। ਇਸ ਕਿਸ਼ਤੀ ਵਿਚ ਕੁੱਝ ਛੋਟੇ ਬੱਚੇ ਵੀ ਸਨ, ਜਿਹੜੇ ਸਕੂਲ ਜਾਣ ਲਈ ਇਸ ਕਿਸ਼ਤੀ ਦਾ ਸਹਾਰਾ ਲੈ ਰਹੇ ਸਨ।
ਬਠਿੰਡਾ ਤੋਂ ਬਾਅਦ ਮੋਗਾ ’ਚ ਕਾਰੀਗਰ ਲੱਖਾਂ ਰੁਪਏ ਦਾ ਸੋਨਾ ਲੈ ਕੇ ਹੋਇਆ ਫ਼ੁਰਰ
ਘਟਨਾ ਦਾ ਪਤਾ ਲੱਗਦੇ ਹੀ ਐਨ.ਡੀ.ਆਰ.ਐਫ਼ ਦੀਆਂ ਟੀਮਾਂ ਵੱਲੋਂ ਰੈਸਕਿਊ ਅਪਰੇਸ਼ਨ ਚਲਾਇਆ ਜਾ ਰਿਹਾ ਤੇ ਕੁੱਝ ਨੂੰ ਸਹੀ ਸਲਾਮਤ ਬਾਹਰ ਵੀ ਕੱਢਿਆ ਗਿਆ। ਮੁਢਲੀ ਸੂਚਨਾ ਮੁਤਾਬਕ ਦਸਿਆ ਜਾ ਰਿਹਾ ਹੈ ਕਿ ਪਿਛਲੇ ਕੁੱਝ ਦਿਨਾਂ ਤੋਂ ਮੀਂਹ ਪੈਣ ਕਾਰਨ ਜੇਹਲਮ ਦੇ ਵਿਚ ਪਾਣੀ ਦਾ ਪੱਧਰ ਕਾਫ਼ੀ ਵਧਿਆ ਹੋਇਆ ਹੈ ਅਤੇ ਪਾਣੀ ਦਾ ਵਹਾਅ ਵੀ ਕਾਫ਼ੀ ਤੇਜ਼ ਸੀ।ਜਿਸ ਕਾਰਨ ਇਹ ਘਟਨਾ ਵਾਪਰੀ ਹੈ। ਦਸਣਾ ਬਣਦਾ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਇੱਥੋਂ ਦੇ ਲੋਕਾਂ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਇੱਥੇ ਫੁੱਟ ਬ੍ਰਿਜ (ਪੈਦਲ ਪੁਲ) ਬਣਾਇਆ ਜਾਵੇ ਤਾਂ ਕਿ ਲੋਕ ਇੱਧਰੋ-ਉਧਰੋ ਅਰਾਮ ਨਾਲ ਜਾ ਸਕਣ।