Bathinda News: Bathinda ‘ਚ ਲੰਘੇ ਮੰਗਲਵਾਰ ਦੀ ਦੇਰ ਸ਼ਾਮ ਨੂੰ ਬਠਿੰਡਾ ਨਹਿਰ ‘ਚ ਪੈਰ-ਫ਼ਿਸਲਣ ਕਾਰਨ ਡਿੱਗੇ ਮਾਸੂਮ ਭੈਣ-ਭਰਾ ਦੀਆਂ ਲਾਸ਼ਾਂ ਹੁਣ ਇੱਕ ਹਫ਼ਤੇ ਬਾਅਦ ਬਰਾਮਦ ਹੋਈਆਂ ਹਨ। ਅੱਜ ਮੰਗਲਵਾਰ ਸਵੇਰੇ 11 ਸਾਲਾਂ ਲੜਕੇ ਰਿਸ਼ੂ ਦੀ ਲਾਸ਼ ਬਠਿੰਡਾ-ਡੱਬਵਾਲੀ ਰੋਡ ‘ਤੇ ਪੈਂਦੇ ਪਿੰਡ ਡੂੰਮਵਾਲੀ ਦੀ ਕੱਸੀ ਵਿਚ ਬਰਾਮਦ ਹੋਈ ਹੈ ਜਦਕਿ 6 ਲੜਕੀ ਅੰਜਨਾ ਦੀ ਬੀਤੀ ਸ਼ਾਮ ਬਠਿੰਡਾ ਤੋਂ ਕਈ ਕਿਲੋਮੀਟਰ ਦੂਰ ਇੱਕ ਕੱਸੀ ਵਿਚੋਂ ਲਾਸ਼ ਬਰਾਮਦ ਹੋਈ ਸੀ। ਖੇਤਾਂ ਵਿਚ ਜਦ ਕਿਸੇ ਵਿਅਕਤੀ ਵੱਲੋਂ ਕੱਸੀ ਵਿਚ ਬੱਚੇ ਵਿਚ ਲਾਸ਼ ਪਈ ਹੋਈ ਦੇਖੀ ਤਾਂ ਉਨ੍ਹਾਂ ਇਸਦੀ ਜਾਣਕਾਰੀ ਪਿੰਡ ਦੇ ਮੋਹਤਬਰ ਵਿਅਕਤੀਆਂ ਰਾਹੀਂ ਪੁਲਿਸ ਨੂੰ ਦਿੱਤੀ, ਜਿੰਨ੍ਹਾਂ ਸਹਾਰਾ ਜਨ ਸੇਵਾ ਦੇ ਵਲੰਟੀਅਰਾਂ ਦੀ ਮੱਦਦ ਨਾਲ ਲਾਸ਼ ਨੂੰ ਕੱਢ ਕੇ ਬਠਿੰਡਾ ਦੇ ਸਿਵਲ ਹਸਪਤਾਲ ਵਿਚ ਪਹੁੰਚਾਇਆ।
ਇਹ ਵੀ ਪੜ੍ਹੋ 👉LPU ਵਿਵਾਦ; ਪੁਲਿਸ ਵੱਲੋਂ ਘਟਨਾ ਦੀ ਜਾਂਚ ਲਈ SIT ਦਾ ਗਠਨ
ਪਿਛਲੇ ਇੱਕ ਹਫ਼ਤੇ ਤੋਂ ਹੀ ਦੋਨਾਂ ਮਾਸੂਮ ਭੈਣ-ਭਰਾ ਦੀਆਂ ਲਾਸ਼ਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਦਸਣਾ ਬਣਦਾ ਹੈ ਕਿ ਇਹ ਦੋਨੋਂ ਭੈਣ-ਭਰਾ ਗਣਪਤੀ ਵਿਸਰਜਨ ਪ੍ਰੋਗਰਾਮ ਦੇਖਣ ਨਹਿਰ ‘ਤੇ ਪੁੱਜੇ ਹੋਏ ਸਨ। ਇਸ ਦੌਰਾਨ ਅੰਜਨਾ ਦਾ ਪੈਰ ਫ਼ਿਸਲਣ ਕਾਰਨ ਉਹ ਨਹਿਰ ਵਿਚ ਰੁੜ ਗਈ ਜਦ ਉਸਨੂੰ ਬਚਾਉਣ ਲਈ ਉਸਦਾ ਭਰਾ ਅੱਗੇ ਆਇਆ ਤਾਂ ਉਹ ਵੀ ਨਹਿਰ ਵਿਚ ਰੁੜ ਗਿਆ। ਬਹਿਮਣ ਦੀਵਾਨਾ ਪੁਲ ਕੋਲ ਵਾਪਰੀ ਇਸ ਮੰਦਭਾਗੀ ਘਟਨਾ ਨੇ ਇੱਕ ਗਰੀਬ ਪ੍ਰਵਾਰ ਦਾ ਦੀਵਾ ਗੁੱਲ ਕਰ ਦਿੱਤਾ। ਦੋਨੋਂ ਬੱਚੇ ਇੱਕ ਪ੍ਰਵਾਸੀ ਮਜਦੂਰ ਪ੍ਰਵਾਰ ਨਾਲ ਸਬੰਧਤ ਹਨ ਜਿਹੜੇ ਸਥਾਨਕ ਸ਼ਹਿਰ ਦੇ ਜੋਗੀ ਨਗਰ ਦੇ ਟਿੱਬਿਆ ਵਿਚ ਰਹਿ ਰਹੇ ਹਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।



