ਸਰਬੱਤ ਦਾ ਭਲਾ ਟਰੱਸਟ ਨੇ ਚੁੱਕੀ ਸਾਰੀ ਜਿੰਮੇਵਾਰੀ
ਬਠਿੰਡਾ, 13 ਜਨਵਰੀ: ਲੰਘੇ ਸਾਲ ਦੇ ਆਖ਼ਰੀ ਹਫ਼ਤੇ ’ਚ ਦੁਬਈ ਵਿਚ ਮ੍ਰਿਤਕ ਪਾਏ ਗਏ ਇੱਕ ਨੌਜਵਾਨ ਦੀ ਦੇਹ ਆਖ਼ਰਕਾਰ ਪ੍ਰਵਾਰ ਕੋਲ ਪੁੱਜ ਗਈ ਹੈ। ਸਮਾਜ ਸੇਵੀ ਕੰਮਾਂ ’ਚ ਮੋਹਰੀ ਰਹਿਣ ਵਾਲੇ ਸਰਬੱਤ ਦਾ ਭਲਾ ਟਰੱਸਟ ਦੇ ਡਾ ਐਸ.ਪੀ.ਸਿੰਘ ਓਬਰਾਏ ਦੇ ਯਤਨਾਂ ਸਦਕਾ ਬਠਿੰਡਾ ਜ਼ਿਲ੍ਹੇ ਦੇ ਪਿੰਡ ਮਹਿਰਾਜ ਦੀ ਕਾਲਾ ਪੱਤੀ ਦੇ ਰਹਿਣ ਵਾਲੇ 25 ਸਾਲਾਂ ਨੌਜਵਾਨ ਜਸਪ੍ਰੀਤ ਸਿੰਘ ਪੁੱਤਰ ਗੁਰਚਰਨ ਸਿੰਘ ਦੀ ਦੇਹ ਬੀਤੀ ਦੇਰ ਰਾਤ ਹੀ ਪਿੰਡ ਪੁੱਜੀ ਹੈ।
ਸਰਪੰਚਾਂ ਤੋਂ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਵੱਲੋਂ ਬੀ.ਡੀ.ਪੀ.ਓ. ਗ੍ਰਿਫ਼ਤਾਰ
ਗੁਰਬਤ ਦੇ ਸਾਏ ਹੇਠ ਰਹਿ ਰਹੇ ਪ੍ਰਵਾਰ ਦੇ ਇਕਲੌਤੇ ਕਮਾਓ ਜੀਅ ਦੀ ਮੌਤ ਹੋਣ ਕਾਰਨ ਪ੍ਰਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਪ੍ਰਵਾਰ ਦੀ ਆਰਥਿਕ ਤੰਗੀ ਨੂੰ ਦੂਰ ਕਰਨ ਲਈ ਸਾਲ 2018 ਵਿਚ ਦੁਬਈ ਗਏ ਜਸਪ੍ਰੀਤ ਸਿੰਘ ਨੂੰ ਪੇਟ ਦੀ ਬੀਮਾਰੀ ਸੀ, ਜਿਸਦੇ ਚੱਲਦੇ ਮੁਢਲੀ ਜਾਣਕਾਰੀ ਮੁਤਾਬਕ ਉਸਦੀ ਮੌਤ ਹੋਣ ਦੀ ਸੂਚਨਾ ਹੈ। ਪ੍ਰਦੇਸ਼ ਵਿਚ ਹੋਈ ਨੌਜਵਾਨ ਪੁੱਤ ਦੀ ਮੌਤ ਤੇ ਉੱਤੋਂ ਲਾਸ਼ ਨੂੰ ਵਾਪਸ ਲਿਆਉਣਾ ਪ੍ਰਵਾਰ ਲਈ ਪਹਾੜ ਖੋਦ ਕੇ ਲਿਆਉਣ ਦੇ ਬਰਾਬਰ ਸੀ
ਏਮਜ਼ ਦੇ ਡਾਕਟਰਾਂ ਵਲੋਂ ਦੁੱਨੇਵਾਲਾ ਪਿੰਡ ਵਿਖੇ ਜਾਂਚ ਕੈਂਪ ਆਯੋਜਿਤ
ਜਿਸਦੇ ਵਿਚ ਓਬਰਾਏ ਵਲੋਂ ਮੱਦਦ ਕੀਤੀ ਗਈ ਤੇ ਲਾਸ਼ ਨੂੰ ਘਰ ਤੱਕ ਪਹੁੰਚਾਉਣ ਦਾ ਇੱਕ ਵੀ ਪੈਸਾ ਪ੍ਰਵਾਰ ਦੇ ਪੱਲਿਓ ਨਹੀਂ ਲੱਗਣ ਦਿੱਤਾ। ਸਰਬੱਤ ਦਾ ਭਲਾ ਟਰੱਸਟ ਦੇ ਬਠਿੰਡਾ ਯੂਨਿਟ ਦੇ ਪ੍ਰਧਾਨ ਪ੍ਰੋ ਜੇ ਐਸ ਬਰਾੜ ਨੇ ਦਸਿਆ ਕਿ ‘‘ਦੁਬਈ ਦੇ ਭਾਰਤੀ ਸਫ਼ਾਰਤਖ਼ਾਨੇ ਨੇ ਇਸ ਨੌਜਵਾਨ ਦੀ ਲਾਸ਼ ਦੇ ਬਾਰੇ ਡਾ ਐਸ.ਪੀ. ਸਿੰਘ ਓਬਰਾਏ ਦੇ ਧਿਆਨ ਲਿਆਂਦਾ ਸੀ, ਜਿਸਤੋਂ ਬਾਅਦ ਇੱਥੋਂ ਪ੍ਰਵਾਰ ਨਾਲ ਸੰਪਰਕ ਕਰਕੇ ਇਹ ਲਾਸ਼ ਨੂੰ ਇੱਥੇ ਲਿਆਉਣ ਦੇ ਯਤਨ ਕੀਤੇ ਗਏ। ’’ ਉਨ੍ਹਾਂ ਦਸਿਆ ਕਿ ਮ੍ਰਿਤਕ ਨੌਜਵਾਨ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਅੱਜ ਬਾਅਦ ਦੁਪਿਹਰ ਪਿੰਡ ਦੇ ਵਿਚ ਕੀਤਾ ਜਾਵੇਗਾ।