ਬੀਤੇ ਦਿਨ ਬਾਲੀਵੁੱਡ ਅਦਾਕਾਰਾ ਪੂਨਮ ਪਾਂਡੇ ਦੀ ਮੌਤ ਦੀ ਖਬਰ ਨਾਲ ਹਰ ਕੋਈ ਸਕਤੇ ਵਿੱਚ ਸੀ| ਲੋਕਾਂ ਨੂੰ ਹੈਰਾਨੀ ਤਦ ਹੋਈ ਜਦ ਪੂਨਮ ਪਾਂਡੇ ਅਜਿਹੀਆਂ ਖਬਰਾਂ ਵਿਚਾਲੇ ਖੁਦ ਲਾਈਵ ਹੋ ਗਈ ਤੇ ਇਸ ਖਬਰ ਦਾ ਅਸਲ ਸੱਚ ਬਿਆਨ ਕੀਤਾ| ਪੂਨਮ ਪਾਂਡੇ ਨੇ ਸੋਸ਼ਲ ਮੀਡੀਆ ਸਾਈਟ ਇੰਸਟਾਗਰਾਮ ਤੇ ਲਾਈਵ ਹੋ ਕੇ ਅਸਲ ਬਿਆਨ ਦਿੰਦੇ ਕਿਹਾ ਕਿ ‘ਮੈਂ ਜ਼ਿੰਦਾ ਹਾਂ’। ਮੇਰੀ ਮੌਤ ਸਰਵਾਈਕਲ ਕੈਂਸਰ ਦੀ ਵਜ੍ਹਾ ਨਾਲ ਨਹੀਂ ਹੋਈ। ਬਦਕਿਸਮਤੀ ਨਾਲ ਇਹ ਗੱਲ ਉਨ੍ਹਾਂ ਲੱਖਾਂ-ਕਰੋੜਾਂ ਮਹਿਲਾਵਾਂ ਲਈ ਨਹੀਂ ਕਹਿ ਸਕਦੀ ਜਿਨ੍ਹਾਂ ਨੇ ਸਰਵਾਈਕਲ ਕੈਂਸਰ ਨਾਲ ਆਪਣੀ ਜ਼ਿੰਦਗੀ ਗੁਆਈ ਹੈ। ਇਹ ਇਸ ਲਈ ਕਿਉਂਕਿ ਉਹ ਕੁਝ ਨਹੀਂ ਕਰ ਸਕਦੀਆਂ ਸਨ ਸਗੋਂ ਇਸ ਲਈ ਕਿ ਉੁਨ੍ਹਾਂ ਨੂੰ ਇਸ ਬਾਰੇ ਕੁਝ ਪਤਾ ਨਹੀਂ ਸੀ ਕਿ ਕਰਨਾ ਚਾਹੀਦਾ।
‘ਆਪ’ ਪਾਰਟੀ ਵਿਧਾਇਕ ਦਲਬੀਰ ਸਿੰਘ ਟੌਂਗ ਨੂੰ ਹਰ ਹਾਲਾਤ ਚ ਕਰੋ ਅਦਾਲਤ ਵਿੱਚ ਪੇਸ਼
ਉਨ੍ਹਾਂ ਕਿਹਾ ਕਿ ਮੈਂ ਤੁਹਾਨੂੰ ਇਹ ਦੱਸਣ ਆਈ ਹਾਂ ਕਿ ਦੂਜੇ ਕੈਂਸਰ ਦੀ ਤਰ੍ਹਾਂ ਸਰਵਾਈਕਲ ਕੈਂਸਰ ਦਾ ਬਚਾਅ ਸੰਭਵ ਹੈ। ਬਸ ਤੁਹਾਨੂੰ ਸਾਰੇ ਟੈਸਟ ਕਰਵਾਉਣੇ ਹਨ ਤੇ HPV ਵੈਕਸੀਨ ਲੈਣਾ ਹੈ। ਅਸੀਂ ਇਹ ਕਰ ਸਕਦੇ ਹਾਂ ਤੇ ਪੱਕਾ ਕਰ ਸਕਦੇ ਹਾਂ ਕਿ ਸਰਵਾਈਕਲ ਕੈਂਸਰ ਕਾਰਨ ਹੋਰ ਮੌਤਾਂ ਨਾ ਹੋਣ। ਪੂਨਮ ਪਾਂਡੇ ਨੇ ਸੋਸ਼ਲ ਮੀਡੀਆ ‘ਤੇ Live ਹੋ ਕੇ ਮੌ.ਤ ਦਾ ਝੂਠ ਬੋਲਣ ਲਈ ਮੁਆਫੀ ਮੰਗੀ ਹੈ। ਉਨ੍ਹਾਂ ਕਿਹਾ ਕਿ ਕੈਂਸਰ ਬਾਰੇ ਜਾਗਰੂਕਤਾ ਫੈਲਾਉਣ ਲਈ ਇਹ ਸਭ ਕੁਝ ਕੀਤਾ।