ਜੰਮੂ, 27 ਮਾਰਚ: ਬੀਤੀ ਦੇਰ ਰਾਤ ਪੁੰਛ ਵਿਚ ਸਥਿਤ ਗੁਰਦੂਆਰਾ ਬੈਠਕ ਮਹੰਤ ਸਿੰਘ ਦੇ ਬਾਹਰਵਾਰ ਬੰਬ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਇਸ ਘਟਨਾ ਵਿਚ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਪ੍ਰੰਤੂ ਇਸਦੇ ਨਾਲ ਗੁਰਦੂਆਰਾ ਸਾਹਿਬ ਦੀਆਂ ਕੰਧਾਂ ਵਿਚ ਤਰੇੜਾਂ ਜਰੂਰ ਆ ਗਈਆਂ ਹਨ। ਰਾਤ ਕਰੀਬ ਸਾਢੇ 11 ਵਜੇਂ ਵਾਪਰੀ ਘਟਨਾ ਦਾ ਪਤਾ ਲੱਗਦੇ ਹੀ ਪੁਲਿਸ ਨੇ ਮੌਕੇ ’ਤੇ ਪੁੱਜ ਮਾਮਲਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸੇ ਤਰ੍ਹਾਂ ਫ਼ੌਜ ਨੇ ਵੀ ਇਲਾਕੇ ਨੂੰ ਘੇਰ ਮੁਜਰਮਾਂ ਨੂੰ ਕਾਬੂ ਕਰਨ ਦੇ ਲਈ ਖੋਜ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਫ਼ੌਰੇਂਸਕ ਟੀਮਾਂ ਨੇ ਵੀ ਮੌਕੇ ਤੋਂ ਸੈਂਪਲ ਲਏ ਹਨ।
Big News: ਪੰਜਾਬ ‘ਚ ਅਕਾਲੀ-ਭਾਜਪਾ ਗੱਠਜੋੜ ਨਹੀਂ ਹੋਵੇਗਾ
ਮੁਢਲੀ ਪੜਤਾਲ ਮੁਤਾਬਕ ਇਹ ਬੰਬ ਇੱਕ ਚੀਨੀ ਗਰਨੇਡ ਦਸਿਆ ਜਾ ਰਿਹਾ। ਐਸਐਸਪੀ ਤੇ ਡਿਪਟੀ ਕਮਿਸ਼ਨਰ ਸਹਿਤ ਫ਼ੌਜ ਦੇ ਉਚ ਅਧਿਕਾਰੀ ਵੀ ਮੌਕੇ ’ਤੇ ਪੁੱਜੇ ਹੋਏ ਹਨ। ਸੂਚਨਾ ਮੁਤਾਬਕ ਜਾਂਚ ਟੀਮਾਂ ਵੱਲੋਂ ਇਲਾਕੇ ਦੇ ਸੀਸੀਟੀਵੀ ਫ਼ੁਟੇਜ਼ ਖੰਗਾਲਣ ਤੋਂ ਇਲਾਵਾ ਫ਼ੋਨ ਡੰਪ ਵੀ ਚੁੱਕੇ ਜਾ ਰਹੇ ਹਨ ਤਾਂ ਸ਼ੱਕੀਆਂ ਦਾ ਪਤਾ ਲੱਗ ਸਕੇ। ਪਤਾ ਲੱਗਿਆ ਹੈ ਕਿ ਇਸ ਗੁਰਦੂਆਰੇ ਦੀ ਆਉਣ ਵਾਲੇ ਦਿਨਾਂ ਵਿਚ ਚੋਣ ਵੀ ਹੋਣ ਜਾ ਰਹੀ ਹੈ। ਇਲਾਕੇ ਦੇ ਲੋਕਾਂ ਅਤੇ ਗੁਰਦੂਆਰਾ ਦੇ ਪ੍ਰਬੰਧਕਾਂ ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ ਤਾਂ ਕਿ ਪਤਾ ਲੱਗ ਸਕੇ ਕਿ ਸੂਬੇ ਵਿਚ ਭਾਈਚਾਰੇ ਵਿਚ ਪਾੜ ਪਾਉਣ ਲਈ ਕੌਣ ਸਾਜਸ਼ਾਂ ਕਰ ਰਿਹਾ ਹੈ?