ਤਲਵੰਡੀ ਸਾਬੋ, 23 ਅਪ੍ਰੈਲ : ਗੁਰੂ ਕਾਸ਼ੀ ਯੂਨੀਵਰਸਿਟੀ ਦੇ ਪਰੋ. ਵਾਈਸ ਚਾਂਸਲਰ ਅਤੇ ਨਾਮਵਰ ਸਿੱਖਿਆ ਸ਼ਾਸਤਰੀ ਤੇ ਸਥਾਪਿਤ ਲੇਖਕ ਡਾ. ਜਗਤਾਰ ਸਿੰਘ ਧੀਮਾਨ ਵੱਲੋਂ ਲਿਖੀ ਪੁਸਤਕ “ਭਰਪੂਰ ਜ਼ਿੰਦਗੀ ਜਿਉਣ ਦਾ ਸਲੀਕਾ” ਅੱਜ ਯੂਨੀਵਰਸਿਟੀ ਦੇ ਐਮ.ਡੀ ਸੁਖਰਾਜ ਸਿੰਘ ਸਿੱਧੂ ਤੇ ਪ੍ਰੋ.(ਡਾ.) ਐਸ.ਕੇ.ਬਾਵਾ ਉਪ ਕੁਲਪਤੀ ਵੱਲੋਂ ਸਾਦੇ ਪਰ ਪ੍ਰਭਾਵਸ਼ਾਲੀ ਸਮਾਰੋਹ ਵਿੱਚ ਰੀਲੀਜ਼ ਕੀਤੀ ਗਈ। ਇਸ ਮੌਕੇ ਸੁਖਰਾਜ ਸਿੰਘ ਸਿੱਧੂ ਨੇ ਲੇਖਕ ਨੂੰ ਵਧਾਈ ਦਿੰਦਿਆ ਕਿਹਾ ਕਿ ਅਜੋਕੇ ਸਮੇਂ ਇਨਸਾਨ ਨੂੰ ਦਰਪੇਸ਼ ਵੰਗਾਰਾਂ ਦਾ ਆਤਮ ਵਿਸ਼ਵਾਸ ਨਾਲ ਸਾਹਮਣਾ ਕਰਦੇ ਹੋਏ ਕਾਮਯਾਬੀ ਵੱਲ ਕਦਮ ਵਧਾਉਣ ਦੇ ਤਰੀਕੇ ਇਸ ਕਿਤਾਬ ਤੋਂ ਸਿੱਖਣੇ ਚਾਹੀਦੇ ਹਨ।
ਕਾਂਗਰਸ ਦੇ ਸਾਬਕਾ ਵਿਧਾਇਕ ਅੰਗਦ ਸੈਣੀ ਦੀ ਕਾਰ ਦਾ ਐਕਸੀਡੈਂਟ, ਕਾਰ ਦੇ ਉੜੇ ਪਰਖਚੇ
ਉਨ੍ਹਾਂ ਕਿਹਾ ਕਿ ਇਹ ਲਘੂ ਪੁਸਤਕ ਵੱਡੇ ਸੰਦੇਸ਼ ਆਪਣੇ ਆਪ ਵਿੱਚ ਸਮੋਈ ਬੈਠੀ ਹੈ।ਲੋਕ ਅਰਪਣ ਮੌਕੇ ਡਾ. ਬਾਵਾ ਨੇ ਕਿਹਾ ਕਿ ਲੇਖਕ ਨੇ ਕਿਤਾਬ ਰਾਹੀਂ ਗਾਗਰ ਵਿੱਚ ਸਾਗਰ ਭਰਿਆ ਹੈ. ਜੋ ਉਨ੍ਹਾਂ ਦੇ ਜ਼ਿੰਦਗੀ ਬਾਰੇ ਵੱਡੇ ਤਜ਼ਰਬਿਆਂ ਦੀ ਗਵਾਹੀ ਭਰਦੀ ਹੈ। ਹੱਥਲੀ ਕਿਤਾਬ ਨੇਕ ਜ਼ਿੰਦਗੀ ਜੀਣ ਦਾ ਸੰਦੇਸ਼ ਦਿੰਦੀ ਹੈ। ਲੇਖਕ ਡਾ. ਧੀਮਾਨ ਨੇ ਕਿਹਾ ਕਿ ਕਿਤਾਬ ਜ਼ਿੰਦਗੀ ਜਿਉਣ ਦੀ ਕਲਾ ਦਾ ਵਰਨਣ ਚਾਰ ਨੁਕਤਿਆਂ ਦੇ ਆਧਾਰ ਤੇ ਕਰਦੀ ਹੈ, ਸਾਨੂੰ ਵਗਦੇ ਦਰਿਆਵਾਂ, ਰਿੜਦੇ ਪੱਥਰਾਂ, ਖਿੜੇ ਫੁੱਲਾਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ।
ਬਠਿੰਡਾ ਤੋਂ ਬਾਅਦ ਹੁਣ ਸਿਕੰਦਰ ਮਲੂਕਾ ਫ਼ਰੀਦਕੋਟ ਹਲਕੇ ’ਚ ਵੀੇ ਚੋਣ ਪ੍ਰਚਾਰ ਤੋਂ ਪਾਸਾ ਵੱਟਣ ਲੱਗੇ!
ਸਾਨੂੰ ਆਪਣੀ ਭਰਪੂਰ ਜ਼ਿੰਦਗੀ ਮਾਨਣ ਦੇ ਲਈ ਆਤਮ ਵਿਸ਼ਵਾਸ ਅਤੇ ਪੱਕੇ ਇਰਾਦੇ ਨਾਲ ਅੱਗੇ ਵੱਧਣ ਦਾ ਉਦਮ ਕਰਨਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪਰਮਾਤਮਾ ਨੇ ਹਰੇਕ ਇਨਸਾਨ ਵਿੱਚ ਅਥਾਹ ਸ਼ਕਤੀ ਤੇ ਕੁਝ ਵੱਡਾ ਕਰ ਗੁਜਰਨ ਦੀ ਯੋਗਤਾ ਬਖ਼ਸ਼ੀ ਹੈ। ਜਿਸ ਰਾਹੀਂ ਉਹ ਆਪਣੇ ਨਿੱਜ ਨੂੰ ਹੋਰ ਉਚੇਰਾ, ਨੇਕ ਅਤੇ ਲੋਕਾਈ ਦੇ ਭਲੇ ਨੂੰ ਸਮਰਪਿਤ ਕਰ ਸਕਦਾ ਹੈ। ਇਸ ਮੌਕੇ ਸਰਦੂਲ ਸਿੰਘ ਸਿੱਧੂ ਡਾਇਰੈਕਟਰ ਵਿਦਿਆਰਥੀ ਭਲਾਈ ਅਤੇ ਯੂਨੀਵਰਸਿਟੀ ਦੇ ਅਧਿਕਾਰੀ ਮੌਜੂਦ ਸਨ।
Share the post "ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਡਾ. ਜਗਤਾਰ ਸਿੰਘ ਧੀਮਾਨ ਵੱਲੋਂ ਰਚਿਤ ਪੁਸਤਕ ਰੀਲੀਜ਼"