ਕਿਤਾਬਾਂ ਮਨੁੱਖ ਨੂੰ ਨੈਤਿਕਤਾ ਦਾ ਪਾਠ ਪੜਾਉਂਦੀ ਹੈ, ਚੰਗੀ ਕਿਤਾਬਾਂ ਚੰਗਾ ਮਨੁੱਖ ਬਨਾਉਂਦੀ ਹੈ – ਮਨੋਹਰ ਲਾਲ

0
7
26 Views

ਦੂਜਾ ਪੰਚਕੂਲਾ ਪੁਸਤਕ ਮੇਲੇ ਦਾ ਮੁੱਖ ਮੰਤਰੀ ਮਨੋਹਰ ਲਾਲ ਨੇ ਕੀਤਾ ਉਦਘਾਟਨ

ਚੰਡੀਗੜ੍ਹ, 15 ਜਨਵਰੀ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਪੁਸਤਕਾਂ ਵਿਚ ਭਾਸ਼ਾ ਦਾ ਤਾਲਮੇਲ ਠੀਕ ਉਸੀ ਤਰ੍ਹਾ ਹੁੰਦਾ ਹੈ, ਜਿਸ ਤਰ੍ਹਾਂ ਸ਼ਰੀਰ ਤੇ ਆਤਮਾ ਦਾ ਆਪਸੀ ਸਬੰਧ ਹੁੰਦਾ ਹੈ। ਮੁੱਖ ਮੰਤਰੀ ਅੱਜ ਸੈਕਟਰ-5 ਸਥਿਤ ਯਵਨਿਕਾ ਪਾਰਕ ਵਿਚ ਬਿਜਲੀ ਕੰਪਨੀਆਂ ਦੇ ਤੱਤਵਾਧਾਨ ਵਿਚ 6 ਹੋਰ ਵਿਭਾਗਾਂ ਵੱਲੋਂ ਪ੍ਰਬੰਧਿਤ ਦੂਜਾ ਪੰਚਕੂਲਾ ਪੁਸਤਕ ਮੇਲਾ ਦੇ ਉਦਘਾਟਨ ਮੌੇਕੇ ’ਤੇ ਬੋਲ ਰਹੇ ਸਨ। ਇਸ ਮੇਲੇ ਵਿਚ ਕੌਮੀ ਬੁੱਕ ਟਰਸਟ ਦਾ ਵੀ ਵਿਸ਼ੇਸ਼ ਯੋਗਦਾਨ ਹੈ। ਪੁਸਤਕ ਮੇਲਾ 22 ਜਨਵਰੀ ਤਕ ਚੱਲੇਗਾ। ਮੇਲੇ ਵਿਚ ਲਗਭਗ 100 ਪ੍ਰਕਾਸ਼ਕਾਂ ਵਿਚ ਸਟਾਲ ਲਗਾਏ ਹਨ, ਜਿਨ੍ਹਾਂ ਵਿਚ ਹਿੰਦੀ, ਅੰਗ੍ਰੇਜੀ, ਉਰਦੂ, ਸੰਸਕ੍ਰਿਤ, ਪੰਜਾਬੀ ਆਦਿ ਦੀ ਕਿਤਾਬਾਂ ਉਪਲਬਧ ਹੋਣਗੀਆਂ। ਗਿਆਨ ਦੀ ਰੋਸ਼ਨੀ ਨਾਲ ਰੋਸ਼ਨ ਹੁੰਦਾ ਹਰਿਆਣਾ, ਬਿਜਲੀ ਪ੍ਰਵਾਹ ਤੋਂ ਗਿਆਨ ਪ੍ਰਵਾਹ ਪੁਸਤਕ ਮੇਲੇ ਦਾ ਥੀਮ ਹੈ।

ਬਠਿੰਡਾ ਮਿਲਟਰੀ ਸਟੇਸ਼ਨ ਵੱਲੋਂ ਮਨਾਇਆ ਗਿਆ ਵੇਟਰਨਜ਼ ਡੇਅ

ਮੁੱਖ ਮੰਤਰੀ ਨੇ ਕਿਹਾ ਕਿ ਕਿਤਾਬਾਂ ਗਿਆਨ ਵਧਾਉਂਦੀਆਂ ਹਨ, ਜਦੋਂ ਵੀ ਸਾਨੂੰ ਸਮੇਂ ਮਿਲੇ, ਪੁਸਤਕਾਂ ਜਰੂਰ ਪੜਨੀਆਂ ਚਾਹੀਦੀਆਂ ਹਨ, ਸਿਰਫ ਦਿਖਾਵੇ ਦੇ ਲਈ ਸਗੋ ਮੌਜੂਦਾ ਗਿਆਨ ਹਾਸਲ ਕਰਨ ਲਈ ਪੁਸਤਕਾਂ ਪੜਨੀਆਂ ਚਾਹੀਦੀਆਂ ਹਨ। ਪੁਸਤਕਾਂ ਸਾਨੂੰ ਮਾਨਸਿਕ ਤਨਾਅ ਤੋਂ ਵੀ ਦੂਰ ਕਰਦੀਆਂ ਹਨ। ਲਾਇਬ੍ਰੇਰੀਆਂ ਵਿਚ ਅਧਿਆਤਮਕ, ਖੇਡ, ਸਭਿਆਚਾਰ, ਕਹਾਂਣੀ, ਕਥਾ, ਸਮੇਤ ਵੱਖ-ਵੱਖ ਵਿਸ਼ਿਆਂ ਦੀ ਪੁਸਤਕਾਂ ਉਪਲਬਧ ਹੁੰਦੀਆਂ ਹਨ। ਹਰ ਵਿਅਕਤੀ ਨੂੰ ਪੁਸਤਕਾਂ ਲੈਣੀਆਂ ਚਾਹੀਦੀ ਹਨ।ਇਸ ਮੌਕੇ ’ਤੇ ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾ. ਅਮਿਤ ਅਗਰਵਾਲ ਨੇ ਕਿਹਾ ਕਿ ਪੁਸਤਕਾਂ ਸਾਡੀ ਸੱਭ ਤੋਂ ਚੰਗੀ ਦੋਸਤ ਹਨ। ਇਸ ਮੌਕੇ ’ਤੇ ਪੰਚਕੂਲਾ ਦੇ ਮੇਅਰ ਕੁਲਭੂਸ਼ਣ ਗੋਇਲ, ਉੱਤਰ ਹਰਿਆਣਾ ਬਿਜਲੀ ਵੰਡ ਨਿਗਮ ਦੇ ਪ੍ਰਬੰਧ ਨਿਦੇਸ਼ਕ ਸਾਕੇਤ ਕੁਮਾਰ, ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।

LEAVE A REPLY

Please enter your comment!
Please enter your name here