ਲਹਿਰਾ ਸੌਂਧਾ ਕਤਲ ਕਾਂਡ ਦੇ ਦੋਨੋਂ ਮੁਲਜਮ ਗ੍ਰਿਫਤਾਰ, ਪੁਰਾਣੀ ਰੰਜਿਸ਼ ਦੇ ਚੱਲਦੇ ਕੀਤਾ ਸੀ ਕ+ਤਲ

0
20

ਬਠਿੰਡਾ, 28 ਅਗਸਤ: ਬੀਤੀ ਦੇਰ ਸ਼ਾਮ ਜ਼ਿਲ੍ਹੇ ਦੇ ਪਿੰਡ ਲਹਿਰਾ ਸੌਂਧਾ ਵਿਖੇ ਹੋਏ ਕਤਲ ਦੇ ਮਾਮਲੇ ਵਿਚ ਵੱਡੀ ਕਾਰਵਾਈ ਕਰਦਿਆਂ ਪੁਲਿਸ ਨੇ ਪਿੰਡ ਦੇ ਹੀ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਅੱਜ ਇੱਥੈ ਮਾਮਲੇ ਦੀ ਜਾਣਕਾਰੀ ਦਿੰਦਿਆਂ ਐਸਐਸਪੀ ਅਮਨੀਤ ਕੌਂਡਲ ਨੇ ਦਸਿਆ ਕਿ ਪਿੰਡ ਦੇ ਨੌਜਵਾਨ ਗੁਰਪਿਆਰ ਸਿੰਘ ਆਪਣੇ ਕੰਮ ਤੋਂ ਵਾਪਸ ਆ ਕੇ ਜਦ ਪਿੰਡ ਪਹੁੰਚਿਆਂ ਤਾਂ ਪਿੰਡ ਦੇ ਹੀ ਮੁਲਜਮਾਂ ਜਗਜੀਤ ਸਿੰਘ ਅਤੇ ਹੈਰੀ ਉਰਫ ਹੈਪੀ ਨੇ ਉਸ ਨੂੰ ਗਲੀ ਵਿੱਚ ਘੇਰ ਲਿਆ ਅਤੇ ਪੁਰਾਣੀ ਲੜਾਈ ਦਾ ਬਦਲਾ ਲੈਣ ਲਈ ਉਸ ਉਪਰ ਕਹੀ ਦਾ ਵਾਰ ਕਰਕੇ ਉਸਨੂੰ ਗੰਭੀਰ ਜਖ਼ਮੀ ਕਰ ਦਿੱਤਾ ਤੇ ਬਾਅਦ ਵਿਚ ਦੋਨੋਂ ਮੁਲਜ਼ਮ ਮੌਕੇ ਤੋਂ ਭੱਜ ਗਏ।

ਬਠਿੰਡਾ ਪੁਲਿਸ ਨੇ ਨੌਜਵਾਨ ਦੇ ਹੋਏ ਕ+ਤਲ ਦੀ ਵਾਰਦਾਤ ਨੂੰ ਟਰੇਸ ਕਰਕੇ 3 ਮੁਲਜਮਾਂ ਨੂੰ ਕੀਤਾ ਕਾਬੂ

ਗੁਰਪਿਆਰ ਸਿੰਘ ਦੇ ਗੰਭੀਰ ਸੱਟਾਂ ਲੱਗਣ ਕਾਰਨ ਦੌਰਾਨੇ ਇਲਾਜ ਸਿਵਲ ਹਸਪਤਾਲ ਰਾਮਪੁਰਾ ਵਿਖੇ ਮੌਤ ਹੋ ਗਈ ਸੀ।ਇਸ ਵਾਰਦਾਤ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਬਠਿੰਡਾ ਪੁਲਿਸ ਦੇ ਇੰਚਾਰਜ ਸੀ.ਆਈ.ਏ ਸਟਾਫ-2 ਅਤੇ ਮੁੱਖ ਅਫਸਰ ਥਾਣਾ ਨਥਾਣਾ ਦੀਆਂ ਵੱਖ-ਵੱਖ ਟੀਮਾਂ ਗਠਿਤ ਕੀਤੀਆ ਗਈਆਂ, ਜੋ ਇਹਨਾਂ ਟੀਮਾਂ ਵੱਲੋ ਤੁਰੰਤ ਕਾਰਵਾਈ ਕਰਦੇ ਹੋਏ ਮੁਕੱਦਮਾ ਉਕਤ ਦੇ ਦੋਵਾਂ ਮੁਲਜਮਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਐਸਐਸਪੀ ਨੇ ਦਸਿਆ ਕਿ ਇਸ ਕਤਲ ਪਿੱਛੇ ਵਜ੍ਹਾ ਰੰਜਿਸ਼ ਕਰੀਬ ਇੱਕ ਸਾਲ ਪਹਿਲਾਂ ਮ੍ਰਿਤਕ ਗੁਰਪਿਆਰ ਸਿੰਘ ਦੀ ਜਗਜੀਤ ਸਿੰਘ ਉਰਫ ਜੱਗਾ ਵੱਲੋਂ ਪਿੰਡ ਦੇ ਸ਼ਮਸ਼ਾਨਘਾਟ ਕੋਲ ਕੁੱਟਮਾਰ ਕੀਤੀ ਗਈ ਸੀ,

AAP ਦੇ ਹੋਏ Dimpy Dhillon,Bhagwant Mann ਨੇ ਕਰਵਾਈ ਸਮੂਲੀਅਤ

ਜਿਸ ਕਾਰਨ ਜਗਜੀਤ ਸਿੰਘ ਉਰਫ ਜੱਗਾ ਅਤੇ ਹੈਰੀ ਉਰਫ ਹੈਪੀ ਇਸ ਨਾਲ ਰੰਜਿਸ਼ ਰੱਖਦੇ ਸੀ ਅਤੇ ਇਸ ਕੁੱਟਮਾਰ ਦਾ ਬਦਲਾ ਲੈਣ ਲਈ ਗੁਰਪਿਆਰ ਦਾ ਕਤਲ ਕੀਤਾ ਹੈ। ਉਨ੍ਹਾਂ ਦਸਿਆ ਕਿ ਇਸ ਸਬੰਧ ਵਿਚ ਦੋਨਾਂ ਵਿਰੁਧ ਥਾਣਾ ਨਥਾਣਾ ਵਿਖੇ ਮੁੱਕਦਮਾ ਨੰਬਰ 98 ਮਿਤੀ 28.8.2024 ਅ/ਧ 103(1),126(2),3(5) ਬੀਐਨਐਸ ਤਹਿਤ ਦਰਜ਼ ਕਰ ਲਿਆ ਗਿਆ ਹੈ। ਇਸ ਮੌਕੇ ਐੱਸ.ਪੀ (ਇੰਨਵੈ.) ਅਜੈ ਗਾਂਧੀ, ਡੀ.ਐੱਸ.ਪੀ (ਇੰਨਵੈ:) ਰਾਜੇਸ਼ ਸ਼ਰਮਾ, ਡੀ.ਐੱਸ.ਪੀ ਭੁੱਚੋ ਰਵਿੰਦਰ ਸਿੰਘ, ਸੀਆਈਏ-2 ਇੰਚਾਰਜ਼ ਇੰਸਪੈਕਟਰ ਕਰਨਦੀਪ ਸਿੰਘ ਅਤੇ ਮੁੱਖ ਅਫਸਰ ਥਾਣਾ ਨਥਾਣਾ ਇੰਸਪੈਕਟਰ ਸੁਖਵੀਰ ਕੌਰ ਆਦਿ ਅਫ਼ਸਰ ਵੀ ਮੌਜੂਦ ਰਹੇ।

 

LEAVE A REPLY

Please enter your comment!
Please enter your name here