WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਬਠਿੰਡਾ

Breaking News ਗ੍ਰਿਫਤਾਰੀ ਦਾ ਡਰ: ਮਨਪ੍ਰੀਤ ਬਾਦਲ ਨੇ ਮੰਗੀ ਅਗਾਓ ਜਮਾਨਤ

 

ਅਦਾਲਤ ਨੇ 26 ਸਤੰਬਰ ਲਈ ਵਿਜੀਲੈਂਸ ਨੂੰ ਦਿੱਤਾ ਨੋਟਿਸ
ਸੁਖਜਿੰਦਰ ਮਾਨ
ਬਠਿੰਡਾ, 23 ਸਤੰਬਰ : ਅਪਣੇ ਖਿਲਾਫ਼ ਚੱਲ ਰਹੀ ਵਿਜੀਲੈਂਸ ਦੀ ਜਾਂਚ ਦੌਰਾਨ ਪਿਛਲੇ ਦੋ ਮਹੀਨਿਆਂ ਤੋਂ ਪੰਜਾਬ ਦੇ ਸਿਆਸੀ ਰੰਗ-ਮੰਚ ਤੋਂ ‘ਗਾਇਬ’ ਦਿਖ਼ਾਈ ਦੇ ਰਹੇ ਸਾਬਕਾ ਖ਼ਜਾਨਾ ਮੰਤਰੀ ਤੇ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਨੇ ਹੁਣ ‘ਸੰਭਾਵੀ’ ਗ੍ਰਿਫਤਾਰੀ ਦੇ ਡਰੋਂ ਅਦਾਲਤ ਤੋਂ ਅਗਾਓ ਜਮਾਨਤ ਮੰਗੀ ਹੈ। ਅਪਣੇ ਵਕੀਲ ਰਾਹੀਂ ਬਠਿੰਡਾ ਦੇ ਜ਼ਿਲ੍ਹਾ ਤੇ ਸੈਸਨ ਜੱਜ ਦੀ ਅਦਾਲਤ ਵਿਚ ਦਾਈਰ ਕੀਤੀ ਜਮਾਨਤ ਪਿਟੀਸ਼ਨ ਵਿਚ ਸਾਬਕਾ ਮੰਤਰੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਪਰ ਸਿਆਸੀ ਰੰਜਿਸ਼ ਤਹਿਤ ਫਸਾਉਣ ਦਾ ਦੋਸ਼ ਲਗਾਉਂਦਿਆਂ ਸੁਨਾਮ ਵਿਖੇ ਇੱਕ ਸਰਕਾਰੀ ਸਮਾਗਮ ਦੌਰਾਨ ਦਿੱਤੇ ਉਸ ਭਾਸਣ ਦੀ ਵੀਡੀਓ ਵੀ ਨਾਲ ਅਟੈਚ ਕੀਤੀ ਹੈ, ਜਿਸਦੇ ਵਿਚ ਮੁੱਖ ਮੰਤਰੀ ਵਲੋਂ ਮਨਪ੍ਰੀਤ ਬਾਦਲ ਵਿਰੁਧ ਪਰਚਾ ਦਰਜ਼ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ।

ਮੁੱਖ ਮੰਤਰੀ ਵੱਲੋਂ ਪੰਜਾਬ ਪੁਲਿਸ ਦੀ ਕਾਰਜਕੁਸ਼ਲਤਾ ਵਿੱਚ ਹੋਰ ਵਾਧਾ ਕਰਨ ਲਈ ਆਰਟੀਫਿਸ਼ਲ ਇੰਟੈਲੀਜੈਂਸ ਦੀ ਸ਼ਮੂਲੀਅਤ ਦਾ ਐਲਾਨ

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪਿਛਲੇ ਦਿਨਾਂ ਦੌਰਾਨ ਭਗਵੰਤ ਮਾਨ ਤੇ ਵਿਜੀਲੈਂਸ ਤੋਂ ਨਾ ਡਰਨ ਦਾ ਐਲਾਨ ਕਰਨ ਵਾਲੇ ਮਨਪ੍ਰੀਤ ਬਾਦਲ ਨੇ ਹੁਣ ਅਦਾਲਤ ਕੋਲ ਖ਼ਦਸਾ ਜਾਹਰ ਕੀਤਾ ਹੈ ਕਿ ਵਿਜੀਲੈਂਸ ਉਸਨੂੰ ਕਿਸੇ ਵੀ ਸਮੇਂ ਗ੍ਰਿਫਤਾਰ ਕਰ ਸਕਦੀ ਹੈ, ਜਿਸਦੇ ਚੱਲਦੇ ਉਸਨੂੰ ਅਗਾਓ ਜਮਾਨਤ ਦਿੱਤੀ ਜਾਵੇ ਜਾਂ ਗ੍ਰਿਫਤਾਰੀ ਤੋਂ ਪਹਿਲਾਂ ਨੋਟਿਸ ਦਿੱਤਾ ਜਾਵੇ। ਗੌਰਤਲਬ ਹੈ ਕਿ ਵਿਜੀਲੈਂਸ ਵਲੋਂ ਮਨਪ੍ਰੀਤ ਬਾਦਲ ਦੁਆਰਾ ਖ਼ਜਾਨਾ ਮੰਤਰੀ ਹੁੰਦਿਆਂ ਅਪਣਾ ‘ਆਸ਼ਿਆਨਾ’ ਬਣਾਉਣ ਲਈ ਬਠਿੰਡਾ ਸ਼ਹਿਰ ਦੇ ਪਾਸ਼ ਇਲਾਕੇ ਮਾਡਲ ਟਾਊਨ ’ਚ 1500 ਗਜ਼ ਦੇ ਦੋ ਪਲਾਟ ਖ਼ਰੀਦਣ ਦੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਸੂਬਾ ਸਰਕਾਰ ਸਰਕਾਰੀ ਮੈਡੀਕਲ ਸੰਸਥਾਵਾਂ ਚ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਵੱਧ : ਸਿਹਤ ਮੰਤਰੀ

ਸਾਬਕਾ ਵਿਧਾਇਕ ਤੇ ਮੌਜੂਦਾ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਨੇ ਇੰਨਾਂ ਪਲਾਟ ਨੂੰ ਖਰੀਦਣ ਲਈ ਮਨਪ੍ਰੀਤ ਬਾਦਲ ਉਪਰ ਅਪਣੇ ਸਰਕਾਰੀ ਪ੍ਰਭਾਵ ਨੂੰ ਵਰਤ ਕੇ ਸਰਕਾਰੀ ਖ਼ਜਾਨੇ ਨੂੰ ਰਗੜ੍ਹਾ ਲਗਾਉਣ ਦੀ ਸਿਕਾਇਤ ਕੀਤੀ ਸੀ। ਦਸਣਾ ਬਣਦਾ ਹੈ ਕਿ ਇਸ ਸਾਲ ਜਨਵਰੀ ਮਹੀਨੇ ਵਿਚ ਮਨਪ੍ਰੀਤ ਬਾਦਲ ਵੀ ਕਾਂਗਰਸ ਪਾਰਟੀ ਛੱਡ ਕੇ ਭਾਜਪਾ ਵਿਚ ਸ਼ਾਮਲ ਹੋ ਗਏ ਸਨ, ਜਿਸਦੇ ਚੱਲਦੇ ਹੁਣ ਇਹ ਲੜਾਈ ਕਾਫ਼ੀ ਰੌਚਕ ਬਣੀ ਹੋਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਜ਼ਿਲ੍ਹਾ ਤੇ ਸੈਸਨ ਜੱਜ ਦੀ ਅਦਾਲਤ ਵਿਚ ਦਾਈਰ ਕੀਤੀ ਇਸ ਪਿਟੀਸ਼ਨ ਵਿਚ ਦਾਅਵਾ ਕੀਤਾ ਗਿਆ ਹੈ ਕਿ ਸਿਕਾਇਤਕਰਤਾ ਸਰੂਪ ਸਿੰਗਲਾ ਨੇ ਇਹ ਸਿਕਾਇਤ ਲੋਕਪਾਲ ਪੰਜਾਬ ਨੂੰ ਕੀਤੀ ਸੀ, ਜਿਸਨੂੰ ਡਿਸਮਿਸ ਕਰ ਦਿੱਤਾ ਗਿਆ ਸੀ।

…’ਤੇ ਕੰਪਿਊਟਰ ਅਧਿਆਪਕਾਂ ਦੀ 12 ਸਾਲਾਂ ਬਾਅਦ ਵੀ ਨਾ ਸੁਣੀ ਗਈ!

ਜਿਸਦੇ ਚੱਲਦੇ ਮਨਪ੍ਰੀਤ ਨੇ ਪਿਟੀਸ਼ਨ ਵਿਚ ਕਿਹਾ ਹੈ ਕਿ ਵਿਜੀਲੈਂਸ ਵਲੋਂ ਅਪਣੇ ਪੱਧਰ ’ਤੇ ਮੁੱਖ ਮੰਤਰੀ ਦੇ ਕਹਿਣ ਉਪਰ ਸਾਬਕਾ ਮੰਤਰੀ ਨੂੰ ਝੂਠੇ ਕੇਸ ਵਿਚ ਫ਼ਸਾਉਣ ਲਈ ਜਾਂਚ ਕੀਤੀ ਜਾ ਰਹੀ ਹੈ ਜਦਕਿ ਇਹ ਪਲਾਟ ਦੀ ਨਿਲਾਮੀ ਲਈ ਬੀਡੀਏ ਵਲੋਂ ਚਾਰ ਪ੍ਰਮੁੱਖ ਅਖ਼ਬਾਰਾਂ ਵਿਚ ਇਸਤਿਹਾਰ ਦਿੱਤਾ ਗਿਆ ਸੀ ਤੇ ਇੰਟਰਨੈਟ ਰਾਹੀਂ ਇੰਨ੍ਹਾਂ ਪਲਾਟਾਂ ਦੀ ਬੋਲੀ ਕਰਵਾਈ ਸੀ, ਜਿਸ ਵਿਚ ਕੋਈ ਵੀ ਸ਼ਾਮਲ ਹੋ ਸਕਦਾ ਸੀ। ਉਨ੍ਹਾਂ ਇਹ ਵੀ ਕਿਹਾ ਹੈ ਕਿ ਉਹ ਵਿਜੀਲੈਂਸ ਜਾਂਚ ’ਚ ਪੇਸ਼ ਹੋ ਚੁੱਕੇ ਹਨ ਅਤੇ ਉਸਤੋਂ ਬਾਅਦ ਇਸ ਕੇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਸੂਚਨਾ ਮੁਤਾਬਕ ਅਦਾਲਤ ਨੇ ਇਹ ਕੇਸ ਵਧੀਕ ਤੇ ਜ਼ਿਲ੍ਹਾ ਸੈਸਨ ਸ਼੍ਰੀ ਰਾਮ ਕੁਮਾਰ ਗੋਇਲ ਦੀ ਅਦਾਲਤ ਨੂੰ ਭੇਜ ਦਿੱਤਾ ਸੀ, ਜਿੰਨ੍ਹਾਂ ਜਵਾਬ ਲਈ ਵਿਜੀਲੈਂਸ ਨੂੰ 26 ਸਤੰਬਰ ਲਈ ਨੋਟਿਸ ਜਾਰੀ ਕੀਤਾ ਹੈ।

24 ਨੂੰ ਕੈਬਨਿਟ ਮੰਤਰੀ ਦੇ ਘਿਰਾਓ ਵਿਚ ਸ਼ਾਮਿਲ ਹੋਣ ਦਾ ਫੈਸਲਾ

ਵਿਵਾਦਤ ਪਲਾਟ ਦਾ ਕੀ ਹੈ ਮਾਮਲਾ?
ਬਠਿੰਡਾ: ਇੱਥੇ ਇਹ ਦਸਣਾ ਬਣਦਾ ਹੈ ਕਿ ਮਨਪ੍ਰੀਤ ਬਾਦਲ ਨੇ 2022 ਦੀਆਂ ਵੋਟਾਂ ਤੋਂ ਪਹਿਲਾਂ ਬਠਿੰਡਾ ’ਚ ਘਰ ਬਣਾਉਣ ਦਾ ਐਲਾਨ ਕੀਤਾ ਸੀ। ਮਨਪ੍ਰੀਤ ਬਾਦਲ ਉਪਰ ਲੱਗੇ ਰਹੇ ਦੋਸ਼ਾਂ ਮੁਤਾਬਕ ਉਨਾਂ ਅਪਣਾ ਪ੍ਰਭਾਵ ਵਰਤਦਿਆਂ ਸਾਬਕਾ ਵਿਧਾਇਕ ਜੀਤਮਹਿੰਦਰ ਸਿੱਧੂ ਦੇ ਘਰ ਸਾਹਮਣੇ ਅਪਣੀ ਪਸੰਦ ਦੇ ਦੋ ਪਲਾਟਾਂ ਨੂੰ ਖ਼ਰੀਦਣ ਲਈ ਬਠਿੰਡਾ ਸ਼ਹਿਰ ਦੇ ਦੋ ਵਪਾਰੀਆਂ ਰਾਜੀਵ ਕੁਮਾਰ ਤੇ ਵਿਕਾਸ ਕੁਮਾਰ ਤੋਂ ਇਲਾਵਾ ਅਪਣੇ ਇੱਕ ਨਜਦੀਕੀ ਠੇਕੇਦਾਰ ਦੇ ਦਫ਼ਤਰ ’ਚ ਕੰਮ ਕਰਦੇ ਅਮਨਦੀਪ ਸਿੰਘ ਨਾਂ ਦੇ ਨੌਜਵਾਨ ਰਾਹੀਂ ਬੀਡੀਏ ਕੋਲ ਪਲਾਟਾਂ ਦੀ ਬੋਲੀ ਦਿਵਾਈ ਸੀ।

ਭਾਜਪਾ ਦੇ ਅਹੁੱਦੇਦਾਰਾਂ ਦੀ ਜਾਰੀ ਲਿਸਟ ਤੋਂ ਬਾਅਦ ਵੀ ਘਮਾਸਾਨ ਜਾਰੀ, ਗਰੇਵਾਲ ਨੇ 24 ਨੂੰ ਸੱਦੀ ਮੀਟਿੰਗ

ਇਹ ਬੋਲੀ ਤਿੰਨਾਂ ਬੋਲੀਕਾਰਾਂ ਵਲੋਂ ਇੱਕ ਹੀ ਕੰਪਿਊਟਰ ’ਤੇ ਬੈਠ ਕੇ ਦਿੱਤੀ ਗਈ, ਜਿਸਦੇ ਨਾਲ ਇਹ ਸ਼ੱਕ ਪੈਦਾ ਹੋਇਆ ਕਿ ਇਹ ਸਾਰਾ ਕੁੱਝ ਮਿਲੀਭੁਗਤ ਨਾਲ ਕੀਤਾ ਗਿਆ। ਇਸਤੋਂ ਇਲਾਵਾ ਰਾਜੀਵ ਤੇ ਵਿਕਾਸ ਨੂੰ ਬੀਡੀਏ ਵਲੋਂ ਅਲਾਟਮੈਂਟ ਲੈਟਰ ਜਾਰੀ ਕਰਨ ਤੋਂ ਪਹਿਲਾਂ ਹੀ ਮਨਪ੍ਰੀਤ ਬਾਦਲ ਨੇ ਉਨ੍ਹਾਂ ਨਾਲ ਪਲਾਟ ਖ਼ਰੀਦਣ ਦੇ ਬਿਆਨੇ ਵੀ ਕਰ ਲਏ ਤੇ ਦੋਨਾਂ ਸਫ਼ਲ ਬੋਲੀਕਾਰਾਂ ਵਲੋਂ ਬੀਡੀਏ ਨੂੰ ਅਦਾ ਕੀਤੀ ਜਾਣ ਵਾਲੀ ਰਾਸ਼ੀ ਵੀ ਪਹਿਲਾਂ ਹੀ ਦੇ ਦਿੱਤੀ। ਇੰਨ੍ਹਾਂ ਪਲਾਟਾਂ ਵਿਚ ਘਰ ਬਣਾਉਣ ਦੀ ਨੀਂਹ ਵੀ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੋਲੋਂ ਰਖਵਾਈ ਗਈ ਸੀ।

ਹੜਾਂ ਤੇ ਕੁਦਤਰੀ ਆਫ਼ਤਾਂ ਕਾਰਨ ਹੋਏ ਨੁਕਸਾਨ ਦੇ ਮੁਆਵਜ਼ੇ ਲਈ ਕਿਸਾਨ ਜਥੇਬੰਦੀ ਉਗਰਾਹਾ ਨੇ ਦਿੱਤਾ ਧਰਨਾ

ਵਿਜੀਲੈਂਸ ਪੇਸ਼ੀ ਦੌਰਾਨ ਮਨਪ੍ਰੀਤ ਨੇ ਕੀਤਾ ਸੀ ਸਕਤੀ ਪ੍ਰਦਰਸ਼ਨ
ਬਠਿੰਡਾ: ਇੱਥੇ ਦਸਣਾ ਬਣਦਾ ਹੈ ਕਿ ਹੁਣ ਤੱਕ ਵਿਜੀਲੈਂਸ ਵਲੋਂ ਇਸ ਕੇਸ ਵਿਚ ਮਨਪ੍ਰੀਤ ਬਾਦਲ ਨੂੰ ਸਿਰਫ਼ ਇੱਕ ਵਾਰ 24 ਜੁਲਾਈ ਨੂੰ ਬੁਲਾਇਆ ਗਿਆ ਹੈ। ਉਕਤ ਦਿਨ ਸ: ਬਾਦਲ ਨੇ ਪੇਸ਼ੀ ਦੌਰਾਨ ਵੱਡੀ ਤਾਦਾਦ ਵਿਚ ਅਪਣੇ ਸਮਰਥਕਾਂ ਦਾ ਸਕਤੀ ਪ੍ਰਦਰਸ਼ਨ ਕਰਕੇ ਸਿਆਸੀ ਤਾਕਤ ਦਾ ਮੁਜ਼ਾਹਰਾ ਕੀਤਾ ਸੀ, ਹਾਲਾਂਕਿ ਇਸ ਸਕਤੀ ਪ੍ਰਦਰਸ਼ਨ ਵਿਚ ਜਿਆਦਾਤਰ ਕਾਂਗਰਸ ਆਗੂ ਤੇ ਵਰਕਰ ਸਾਮਲ ਹੋਏ ਸਨ, ਜਿੰਨ੍ਹਾਂ ਉਪਰ ਬਾਅਦ ਵਿਚ ਪਾਰਟੀ ਨਿਯਮਾਂ ਦੀ ਉਲੰਘਣਾ ਦੀ ਤਲਵਾਰ ਲਟਕ ਗਈ ਸੀ।

67ਵੀਆਂ ਜ਼ਿਲ੍ਹਾ ਸਕੂਲ ਗਰਮ ਰੁੱਤ ਖੇਡਾਂ ਦੇ ਦਿਲਖਿੱਚਵੇਂ ਮੁਕਾਬਲੇ ਹੋਏ

ਭਗਵੰਤ ਮਾਨ ਤੇ ਵਿਜੀਲੈਂਸ ਕੋਲੋਂ ਨਾ ਡਰਨ ਦਾ ਕੀਤਾ ਸੀ ਦਾਅਵਾ
ਬਠਿੰਡਾ: ਗੌਰਤਲਬ ਹੈ ਕਿ ਉਕਤ ਪੇਸ਼ੀ ਤੋਂ ਬਾਅਦ ਸਥਾਨਕ ਸਰਕਟ ਹਾਊਸ ਵਿਖੇ ਮਨਪ੍ਰੀਤ ਨੇ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਸਿੱਧਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ‘‘ਭਗਵੰਤ ਮੈਂ ਨਾਂ ਤਾਂ ਤੈਥੋਂ ਡਰਦਾ ਤੇ ਨਾਂ ਹੀ ਤੇਰੀ ਵਿਜੀਲੈਂਸ ਤੋਂ’’। ਇੱਥੇ ਹੀ ਨਹੀਂ ਮਨਪ੍ਰੀਤ ਤੇਸ਼ ਵਿਚ ਆਏ ਭਗਵੰਤ ਮਾਨ ਨੂੰ ਇਹ ਵੀ ਨਸੀਹਤ ਦੇ ਗਏ ਸਨ ਕਿ ‘‘ ਭਗਵੰਤ ਜਿੰਨੀਂ ਤੇਰੀ ਹੈਸੀਅਤ ਆ, ਜਿੰਨੀਂ ਤੇਰੀ ਔਕਾਤ ਆ, ਤੇਰੇ ਮਨ ਵਿਚ ਨਾ ਰਹਿ ਜਾਵੇ ਕਿ ਮੈਂ ਸੀਐਮ ਬਣਿਆ ਸੀ ਤੇ ਮੈਂ ਮਨਪ੍ਰੀਤ ਦਾ ਨੁਕਸਾਨ ਨਹੀਂ ਕਰ ਸਕਿਆ ਜਾਂ ਮੈਂ ਮਨਪ੍ਰੀਤ ਨੂੰ ਬਰਬਾਦ ਨਹੀਂ ਕਰ ਸਕਿਆ। ’’ ਇਸਦੇ ਇਲਾਵਾ ਉਨ੍ਹਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੂੰ ਵੀ ਵਿਚੇ ਘਸੀਟਦਿਆਂ ਮੁੱਖ ਮੰਤਰੀ ਨੂੂੰ ਸੰਬੋਧਤ ਹੁੰਦਿਆਂ ਇਹ ਵੀ ਕਿਹਾ ਸੀ ਕਿ ‘‘ਮੈਨੂੰ ਕਿਤੇ ਰਾਜਾ ਵੜਿੰਗ ਨਾ ਸਮਝ ਲਈ ਕਿ ਅੱਧੀ ਰਾਤ ਨੂੰ ਟੋਪੀ ਪਾ ਕੇ ਤੇ ਮਾਸਕ ਪਾ ਕੇ ਤੇਰੇ ਗੋਡੀ ਹੱਥ ਲਗਾ ਦੇਵਾਂਗੇ, ਕਿਉਂਕਿ ਇਹ ਮੇਰੀ ਫ਼ਿਤਰਤ ਵਿਚ ਨਹੀਂ। ’’

ਭਾਜਪਾ ਦੇ ਸਾਬਕਾ ਵਿਧਾਇਕ ਅਰੁਣ ਨਾਰੰਗ ਨੇ ‘ਆਪ’ ਦਾ ਫੜਿਆਂ ਪਲ੍ਹਾਂ

ਭਗਵੰਤ ਮਾਨ ਨੇ ਵੀ ਦਿੱਤਾ ਸੀ ਮੋੜਵਾ ਜਵਾਬ
ਬਠਿੰਡਾ: ਗੱਲ ਇੱਥੇ ਹੀ ਖ਼ਤਮ ਨਹੀਂ ਹੋਈ ਸੀ ਬਲਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਮੋੜਵਾ ਜਵਾਬ ਦਿੰਦਿਆਂ ਕਿਹਾ ਸੀ ਕਿ ਮਨਪ੍ਰੀਤ ਬਾਦਲ ਨੇ ਜੋ-ਜੋ ਵੀ, ਜੋ-ਜੋ ਕੋਲੋਂ ਕਰਵਾਇਆ, ਉਸਦਾ ਹਿਸਾਬ ਲਿਆ ਜਾਵੇਗਾ। ਇਸਤੋਂ ਇਲਾਵਾ ਮੁੱਖ ਮੰਤਰੀ ਨੇ ਮਨਪ੍ਰੀਤ ਵਲੋਂ ਟੋਲ ਅਦਾ ਕਰਨ ‘ਤੇ ਵਿਅੰਗ ਕਸਦਿਆਂ ਕਿਹਾ ਸੀ ਕਿ ‘‘ਜਨਾਬ ਹੋਰੀ ਟੋਲ ਤਾਂ ਦਿੰਦੇ ਰਹੇ ਪ੍ਰੰਤੂ ਉਨਾਂ ਨੂੰ ਇਹ ਨਾ ਪਤਾ ਲੱਗਿਆ ਕਿ ਜਿਸ ਟੋਲ ’ਤੇ ਉਹ ਟੋਲ ਦੇ ਰਹੇ ਹਨ ਉਸਦੀ ਮਿਆਦ ਟੱਪ ਚੁੱਕੀ ਹੈ। ’’

 

Related posts

ਬਠਿੰਡਾ ’ਚ ਬਾਦਲ ਪ੍ਰਵਾਰ ਦੀ ਮਿਲੀਭੁਗਤ ’ਤੇ ਸੁਖਬੀਰ ਬਾਦਲ ਨੇ ਦਿੱਤੀ ਸਫ਼ਾਈ

punjabusernewssite

ਬਠਿੰਡਾ ’ਚ ਕੋਂਸਲਰ ਦੇ ਹੱਥੋਂ ਹਾਰੇ ਪੰਜਾਬ ਦੇ ਵਿਤ ਮੰਤਰੀ

punjabusernewssite

ਜਗਦੀਪ ਨਕੱਈ ਦੇ ਨਿਵਾਸ ਸਥਾਨ ਤੇ ਪਹੁੰਚੇ ਕੇਂਦਰੀ ਮੰਤਰੀ ਗੇਜੇਂਦਰ ਸੇਖਾਵਤ

punjabusernewssite