👉ਇਸ ਹਫ਼ਤੇ ਹੋਵੇਗੀ ਸ਼ਮੂਲੀਅਤ, ਨਿਰਵਿਵਾਦ ਸਖ਼ਸੀਅਤ ਮੈਦਾਨ ‘ਚ ਲਿਆ ਕੇ ਦੇਣਗੇ ਟੱਕਰ
Bathinda News : ਸ਼੍ਰੋਮਣੀ ਅਕਾਲੀ ਦਲ ਪਿੰਡ ‘ਬਾਦਲ’ ਨਾਲ ਲੱਗਦੇ ਹਲਕਾ ਬਠਿੰਡਾ ਦਿਹਾਤੀ ਵਿਚ ਵੱਡਾ ‘ਦਾਅ’ ਖੇਡਣ ਦੀ ਤਿਆਰੀ ਕਰ ਲਈ ਹੈ। ਇਸ ਹਲਕੇ ਤੋਂ ਆਮ ਆਦਮੀ ਪਾਰਟੀ ਵੱਲੋਂ ਇੱਕ ਸਾਬਕਾ ਪੀਸੀਐਸ ਅਧਿਕਾਰੀ ਨੂੰ ਮੈਦਾਨ ਵਿਚ ਲਿਆਉਣ ਤੋਂ ਬਾਅਦ ਹੁਣ ਅਕਾਲੀ ਦਲ ਨੇ ਵੀ ਰਿਵਾਇਤੀ ਚਿਹਰਿਆਂ ਦੀ ਬਜਾਏ ਇੱਕ ਨੌਜਵਾਨ ਮੁਲਾਜ਼ਮ ਆਗੂ ਨੂੰ ਚੋਣ ਲੜਾਉਣ ਦਾ ਫੈਸਲਾ ਲਿਆ ਹੈ।
ਇਹ ਵੀ ਪੜ੍ਹੋ 👉ਸੋਮਵਾਰ ਤੜਕਸਾਰ ਪੰਜਾਬ ‘ਚ ਬੱਸ ਪਲਟਣ ਕਾਰਨ ਤਿੰਨ ਸਵਾਰੀਆਂ ਦੀ ਹੋਈ ਮੌ/ਤ, ਦਰਜਨ ਭਰ ਜਖਮੀ
ਜੇਕਰ ਸਾਰਾ ਕੁੱਝ ਠੀਕ ਰਿਹਾ ਤਾਂ ਇਸ ਹਫ਼ਤੇ ਦੇ ਅਖੀਰ ਤੱਕ ਇੱਕ ਵੱਡਾ ਪ੍ਰੋਗਰਾਮ ਰੱਖ ਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਇੱਥੋਂ ਟਿਕਟ ਦਾ ਐਲਾਨ ਕਰ ਦੇਣਗੇ। ਪਾਰਟੀ ਦੇ ਕੁੱਝ ਆਗੂਆਂ ਨੇ ਆਪਣਾ ਨਾਮ ਨਾਂ ਛਾਪਣ ਦੀ ਸ਼ਰਤ ‘ਤੇ ਇਸਦੀ ਪੁਸ਼ਟੀ ਕਰਦਿਆਂ ਦਸਿਆ ਕਿ, ‘‘ ਸਾਰਾ ਕੁੱਝ ਤੈਅ ਹੋ ਚੁੱਕਿਆ ਹੈ, ਬੱਸ ਉਕਤ ਆਗੂ ਦੇ ਅਸਤੀਫ਼ੇ ਦੀਆਂ ਰਸਮੀ ਕਾਰਵਾਈਆਂ ਪੂਰੀਆਂ ਹੋਣੀਆਂ ਬਾਕੀ ਹਨ, ਜਿਸਤੋਂ ਬਾਅਦ ਹਲਕੇ ਦੇ ਇੱਕ ਵੱਡੇ ਪਿੰਡ ਦੇ ਸਮਾਗਮ ਰੱਖ ਕੇ ਉਮੀਦਵਾਰ ਐਲਾਨ ਦਿੱਤਾ ਜਾਵੇਗਾ।”
ਇਹ ਵੀ ਪੜ੍ਹੋ 👉Punjab Police ਦੇ ਇੱਕ ਹੋਰ ASI ‘ਤੇ ਚੱਲੀਆਂ ਗੋ/ਲੀ/ਆਂ ; ਨਿੱਜੀ ਰੰਜਿਸ਼ ਦਾ ਸ਼ੱਕ!
ਦਸਿਆ ਜਾ ਰਿਹਾ ਕਿ ਉਕਤ ਮੁਲਾਜਮ ਆਗੂ ਬੇਸ਼ੱਕ ਹਾਲੇ ਨੌਜਵਾਨ ਹੀ ਹੈ ਪ੍ਰੰਤੂ ਉਸਦੇ ਵੱਲੋਂ ਆਪਣੀ ਜਥੇਬੰਦੀ ਵਿਚ ਕੀਤੇ ਸੰਘਰਸ਼ ਕਾਰਨ ਉਸਦੀ ਚੰਗੀ ਪਕੜ ਹੈ। ਦਸਣਾ ਬਣਦਾ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਇਸ ਹਲਕੇ ਤੋਂ ਆਪਣੇ ਮੌਜੂਦਾ ਵਿਧਾਇਕ ਤੇ ਹੋਰਨਾਂ ਆਗੂਆਂ ਨੂੰ ਪਿੱਛੇ ਕਰਕੇ ਹਲਕੇ ਦੇ ਪਿੰਡ ਕੋਟਫੱਤਾ ਨਾਲ ਸਬੰਧਤ ਸਾਬਕਾ ਐਸਡੀਐਮ ਗੋਪਾਲ ਸਿੰਘ ਨੂੰ ਹਲਕਾ ਇੰਚਾਰਜ਼ ਬਣਾਇਆ ਗਿਆ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।



