Monday, February 2, 2026

Breaking News: ਪੁਲਿਸ ਦੀ Chitta queen ਦਾ ‘Friend’ ਬਲਵਿੰਦਰ ਸੋਨੂੰ ਗ੍ਰਿਫਤਾਰ, 4 ਅਪ੍ਰੈਲ ਤੋਂ ਸੀ ਫ਼ਰਾਰ

Date:

spot_img

Bathinda News: ਕਾਲੀ ‘ਥਾਰ’ ਵਿਚੋਂ ‘ਚਿੱਟੇ’ ਸਮੇਤ ਫ਼ੜੀ ਗਈ ਪੰਜਾਬ ਪੁਲਿਸ ਦੀ ਮਹਿਲਾ ਸਿਪਾਹੀ ਅਮਨਦੀਪ ਕੌਰ ਦੇ ਦੋਸਤ ਬਲਵਿੰਦਰ ਉਰਫ਼ ਸੋਨੂੰ ਨੂੰ ਵੀ ਬਠਿੰਡਾ ਪੁਲਿਸ ਨੇ 18 ਦਿਨਾਂ ਦੀ ਫ਼ਰਾਰੀ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਹੈ। ਸੂਚਨਾ ਮੁਤਾਬਕ ਸੀਆਈਏ ਟੀਮ ਵੱਲੋਂ ਇੱਕ ਗੁਪਤ ਸੂਚਨਾ ਦੇ ਆਧਾਰ ’ਤੇ ਉਸਨੂੰ ਮੁਹਾਲੀ ਤੋਂ ਗ੍ਰਿਫਤਾਰ ਕੀਤਾ ਗਿਆ ਹੈ।

4 ਅਪ੍ਰੈਲ ਨੂੰ ਬਠਿੰਡਾ ਅਦਾਲਤ ‘ਚ ਅਮਨਦੀਪ ਦੀ ਪੇਸ਼ੀ ਤੋਂ ਪਹਿਲਾਂ ਕਚਿਹਰੀਆਂ ‘ਚ ਬੈਠੀ ਆਪਣੀ ਪਤਨੀ ਨਾਲ ਗੁੱਥਮ-ਗੁੱਥੀ ਹੁੰਦਾ ਹੋਇਆ ਬਲਵਿੰਦਰ ਸੋਨੂੰ

ਇਹ ਵੀ ਪੜ੍ਹੋ ਰਿਹਾਇਸ਼ੀ ਇਲਾਕੇ ’ਚ ਤੇਜ਼ ਰਫ਼ਤਾਰ XUV ਕਾਰ ਚਾਲਕ ਨੇ 3 ਸਾਲਾਂ ਬੱਚਾ ਕੁਚਲਿਆਂ

ਸੋਨੂੰ 4 ਅਪ੍ਰੈਲ ਵਾਲੇ ਦਿਨ ਪੁਲਿਸ ਨੂੰ ਝਕਾਨੀ ਦੇ ਕੇ ਫ਼ਰਾਰ ਹੋ ਗਿਆ ਸੀ। ਇਸੇ ਦਿਨ ਉਸਨੇ ਬਠਿੰਡਾ ਦੀ ਭਰੀ ਅਦਾਲਤ ਵਿਚ ਪੁਲਿਸ ਦੇ ਸਾਹਮਣੇ ਆਪਣੀ ‘ਘਰਵਾਲੀ’ ਗੁਰਮੀਤ ਕੌਰ ਨੂੰ ਵੀ ਕੁੱਟਿਆ ਸੀ। ਇਸ ਮਾਮਲੇ ਵਿਚ ਵੀ ਉਸਦੇ ਖਿਲਾਫ਼ ਅਲੱਗ ਤੋਂ ਬਠਿੰਡਾ ਦੇ ਥਾਣਾ ਸਿਵਲ ਲਾਈਨ ਵਿਚ ਪਰਚਾ ਦਰਜ਼ ਹੋਇਆ ਸੀ। ਜਦੋਂਕਿ ਚਿੱਟਾ ਤਸਕਰੀ ਦੇ ਮਾਮਲੇ ਵਿਚ ਉਸਨੂੰ 3 ਅਪ੍ਰੈਲ ਨੂੰ ਨਾਮਜਦ ਕੀਤਾ ਗਿਆ ਸੀ।

ਇਹ ਵੀ ਪੜ੍ਹੋ Ex DGP ਦਾ ਚਾਕੂ ਮਾਰ ਕੇ ਕੀਤਾ ਕ+ਤਲ; ਪੁਲਿਸ ਨੂੰ ਪਤਨੀ ’ਤੇ ਸ਼ੱਕ

ਵੱਡੇ ‘ਸਾਹਿਬਾਂ’ ਤੱਕ ਪਹੁੰਚ ਰੱਖਣ ਵਾਲੀ ਅਮਨਦੀਪ ਕੌਰ ਨੂੰ ਨਿਲਾਭ ਕਿਸ਼ੋਰ ਦੀ ਅਗਵਾਈ ਵਾਲੀ ਨਸ਼ਾ ਵਿਰੋਧੀ ਟਾਸਕ ਫ਼ੌਰਸ ਅਤੇ ਬਠਿੰਡਾ ’ਚ ਨਵਂੇ ਆਏ ਆਈਪੀਐਸ ਅਭਿਨਵ ਜੈਨ ਦੀ ਟੀਮ ਨੇ ਇਸ ਮਹੀਨੇ 2 ਅਪ੍ਰੈਲ ਦੀ ਸ਼ਾਮ ਨੂੰ ਬਠਿੰਡਾ ਦੇ ਬਾਦਲ ਰੋਡ ਤੋਂ 17 ਗ੍ਰਾਂਮ ਚਿੱਟੇ ਸਹਿਤ ਥਾਰ ਗੱਡੀ ਵਿਚੋਂ ਗ੍ਰਿਫਤਾਰ ਕੀਤਾ ਸੀ।ਸੋਸਲ ਮੀਡੀਆ ’ਤੇ ਰੀਲਾਂ ਕਾਰਨ ਚਰਚਾ ਵਿਚ ਰਹਿਣ ਵਾਲੀ ਅਮਨਦੀਪ ਕੌਰ, ਨੂੰ ਹੁਣ ‘Insta queen’ ਦੇ ਨਾਂ ਨਾਲ ਵੀ ਜਾਣਿਆ ਲੱਗਿਆ ਹੈ। ਉਹ 8 ਅਪ੍ਰੈਲ ਤੋਂ ਜੇਲ੍ਹ ਵਿਚ ਹੈ।

ਇਹ ਵੀ ਪੜ੍ਹੋ ਨਸ਼ਾ ਤਸਕਰੀ ਕਰਨ ਵਾਲੇ MC ਦੇ ਘਰ ਚੱਲਿਆ ਨਗਰ ਕੌਂਸਲ ਦਾ ਪੀਲਾ ਪੰਜਾ

ਪੁਲਿਸ ਰਿਮਾਂਡਦੌਰਾਨ ਬੇਸ਼ੱਕ ਇਸ ਮਹਿਲਾ ਮੁਲਾਜਮ ਦੀ ਜਾਇਦਾਦ ਬਾਰੇ ਕਾਫ਼ੀ ਅਹਿਮ ਖ਼ੁਲਾਸੇ ਹੋਏ ਹਨ ਪ੍ਰੰਤੁੂ ਨਸ਼ਾ ਤਸਕਰੀ ਦੇ ਮਾਮਲੇ ਵਿਚ ਗੱਲ ਅੱਗੇ ਨਹੀਂ ਤੁਰੀ ਸੀ, ਜਿਸਦੇ ਚੱਲਦੇ ਹੁਣ ਸੋਨੂੰ ਦੀ ਗ੍ਰਿਫਤਾਰੀ ਤੋਂ ਬਾਅਦ ਕਾਫ਼ੀ ‘ਰਹੱਸਾਂ’ ਤੋਂ ਪਰਦਾ ਉਠ ਸਕਦਾ ਹੈ। ਮਹਿੰਗੀਆਂ ਘੜੀਆਂ, ਐਨਕਾਂ ਤੇ ਸੂਟਾਂ ਦੀ ਸ਼ੌਕੀਨ ਇਸ ਮਹਿਲਾ ਮੁਲਾਜਮ ਦੇ ਪੁਲਿਸ ਦੇ ਵੱਡੇ ‘ਅਫ਼ਸਰਾਂ’ ਨਾਲ ਜਾਣ-ਪਹਿਚਾਣ ਹੋਣ ਕਾਰਨ ਇਸਦੀ ‘ਧੱਕ’ ਪੈਂਦੀ ਰਹੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

LEAVE A REPLY

Please enter your comment!
Please enter your name here

Share post:

spot_img

Popular

More like this
Related

Bathinda ‘ਚ ਨੌਜਵਾਨ ਇੰਸਪੈਕਟਰ ਨੇ ਗੋ+ਲੀ ਮਾਰ ਕੇ ਕੀਤੀ ਖੁਦ+ਕਸ਼ੀ; ਇਹ ਸਨ ਕਾਰਨ

Bathinda News: Bathinda ਸ਼ਹਿਰ 'ਚ ਵਾਪਰੀ ਇੱਕ ਦੁਖਦਾਈ ਘਟਨਾ...