Breaking News; ਅੱਤਵਾਦ ਦੌਰਾਨ ਟ੍ਰਾਂਸਪੋਟਰ ਨੂੰ ਅਗਵਾ ਕਰਨ ਵਾਲੇ ਸਾਬਕਾ SSP ਨੂੰ ਅਦਾਲਤ ਨੇ ਸੁਣਾਈ 7 ਸਾਲ ਦੀ ਸਜ਼ਾ

Date:

spot_img

SAS Nagar News: Breaking News; ਅੱਤਵਾਦ ਦੇ ਕਾਲੇ ਦੌਰ ਦੌਰਾਨ ਮਾਝੇ ਦੇ ਇੱਕ ਨਾਮੀਂ ਟ੍ਰਾਂਸਪੋਟਰ ਨੂੰ ਅਗਵਾ ਕਰਨ ਦੇ ਮਾਮਲੇ ਵਿਚ ਸੀਬੀਆਈ ਦੀ ਵਿਸ਼ੇਸ ਅਦਾਲਤ ਨੇ ਅੱਜ ਵੀਰਵਾਰ ਨੂੰ ਪੰਜਾਬ ਪੁਲਿਸ ਦੇ ਇੱਕ ਸਾਬਕਾ ਐਸਐਸਪੀ (SSP) ਨੂੰ 7 ਸਾਲ ਦੀ ਸਜ਼ਾ ਸੁਣਾਈ ਹੈ। ਗੁਰਮੀਤ ਸਿੰਘ ਰੰਧਾਵਾ ਨਾਂ ਦੇ ਇਸ ਸਾਬਕਾ ਪੁਲਿਸ ਅਫ਼ਸਰ ਨੂੰ ਬੀਤੇ ਕੱਲ ਹੀ ਸੀਬੀਆਈ ਦੇ ਜੱਜ ਯੁਕਤੀ ਗੋਇਲ ਦੀ ਅਦਾਲਤ ਨੇ ਦੋਸ਼ੀ ਕਰਾਰ ਦੇ ਦਿੱਤਾ ਸੀ। ਹਾਲਾਂਕਿ ਇਸਦੇ ਨਾਲ ਫ਼ਸੇ ਤਤਕਾਲੀ ਕਾਂਸਟੇਬਲ ਪਰਮਿੰਦਰਜੀਤ ਸਿੰਘ ਨੂੰ ਬਰੀ ਕਰ ਦਿੱਤਾ ਸੀ।

ਇਹ ਵੀ ਪੜ੍ਹੋ 👉AAP ਉਮੀਦਵਾਰਾਂ ਦੀ ਜਾਰੀ ਹੋਵੇਗੀ ਦੂਜੀ ਲਿਸਟ! ਦਿੱਲੀ ‘ਚ PAC ਦੀ ਅਹਿਮ ਬੈਠਕ ਅੱਜ

ਜਿਕਰਯੋਗ ਹੈ ਕਿ ਕਰੀਬ 34 ਸਾਲ ਪਹਿਲਾਂ 25 ਨਵੰਬਰ 1992 ਨੂੰ ਵਾਪਰੀ ਇਸ ਘਟਨਾ ਸਮੇਂ ਗੁਰਮੀਤ ਸਿੰਘ ਰੰਧਾਵਾ ਬਤੌਰ ਡੀਐਸਪੀ ਨੌਕਰੀ ਕਰ ਰਹੇ ਸਨ। ਜਿਸਦੇ ਉੱਪਰ ਦੋਸ਼ ਲੱਗੇ ਸਨ ਕਿ ਉਸ ਸਮੇਂ ਦੇ ਬਦਨਾਮ ਐਸਐਸਪੀ ਅਜੀਤ ਸਿੰਘ ਸੰਧੂ ਦੇ ਇਸ਼ਾਰੇ ‘ਤੇ ਮਾਝਾ ਖੇਤਰ ਦੇ ਇੱਕ ਨਾਮਵਰ ਜਿੰਮੀਦਵਾਰ ਪ੍ਰਵਾਰ ਤੇ ਸੂਬੇ ਦੇ ਉੱਘੇ ਟਰਾਂਸਪੋਰਟਰ ਅਮਰੀਕ ਸਿੰਘ ਸ਼ੱਕਰੀ ਨੂੰ ਲੁਧਿਆਣਾ ਦੇ ਇੱਕ ਹੋਟਲ ਅਮਲਤਾਸ਼ ਤੋਂ ਚੁੱਕ ਕੇ ਲੈ ਗਏ ਸਨ, ਜਿੱਥੇ ਉਹ ਕਿਸੇ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਆਏ ਸਨ। ਨਾਮੀਂ ਪ੍ਰਵਾਰ ਹੋਣ ਕਾਰਨ ਉਸ ਸਮੇਂ ਇਹ ਕਾਫ਼ੀ ਚਰਚਾ ਦਾ ਵਿਸ਼ਾ ਬਣਿਆ ਸੀ ਪ੍ਰੰਤੂ ਇਸਦੇ ਬਾਵਜੂਦ ਅਮਰੀਕ ਸਿੰਘ ਦੀ ਕੋਈ ਉੱਘ-ਸੁੱਘ ਨਹੀਂ ਨਿਕਲੀ।

ਇਹ ਵੀ ਪੜ੍ਹੋ 👉Sri Anandpur Sahib ਬਣਿਆ ਪੰਜਾਬ ਦਾ ਸਭ ਤੋਂ ਸਾਫ਼-ਸੁਥਰਾ ਸ਼ਹਿਰ, ਹਰਜੋਤ ਸਿੰਘ ਬੈਂਸ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਤੋਂ ਰਾਸ਼ਟਰੀ ਸਨਮਾਨ ਕੀਤਾ ਪ੍ਰਾਪਤ

ਇਸ ਮਾਮਲੇ ਵਿਚ ਅਮਰੀਕ ਸਿੰਘ ਦੀ ਪਤਨੀ ਵਲੋਂ 1996 ‘ਚ ਸੁਪਰੀਮ ਕੋਰਟ ਵਿਚ ਹੈਬੀਅਸ ਕੋਰਪਸ ਪਟੀਸ਼ਨ ਦਾਖ਼ਲ ਕਰਕੇ ਇਨਸਾਫ਼ ਦੀ ਮੰਗ ਕੀਤੀ ਸੀ। ਜਿਸ ਉੱਪਰ ਸਰਵਉੱਚ ਅਦਾਲਤ ਨੇ ਸੀਬੀਆਈ ਨੂੰ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਸਨ। ਕਈ ਸਾਲਾਂ ਦੀ ਜਾਂਚ ਤੋਂ ਬਾਅਦ ਸੀਬੀਆਈ ਨੇ ਸਾਲ 2000 ਵਿਚ ਤਤਕਾਲੀ ਡੀਐੱਸਪੀ (ਡੀ) ਤਰਨਤਾਰਨ ਗੁਰਮੀਤ ਸਿੰਘ ਰੰਧਾਵਾ, ਤਤਕਾਲੀ ਥਾਣਾ ਖਾਲੜਾ ਦੇ ਐਸਐਚਓ ਐੱਸਆਈ ਸੁਰਿੰਦਰ ਸਿੰਘ, ਤਤਕਾਲੀ ਏਐੱਸਆਈ ਜਸਵੰਤ ਸਿੰਘ ਅਤੇ ਤਤਕਾਲੀ ਕਾਂਸਟੇਬਲ ਪਰਮਿੰਦਰਜੀਤ ਸਿੰਘ ਉਰਫ ਬੱਬੂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਸੀ। ਇਸ ਮਾਮਲੇ ਵਿਚ ਜਾਂਚ ਦੌਰਾਨ ਐਸਆਈ ਸੁਰਿੰਦਰ ਸਿੰਘ ਤੇ ਏਐਸਆਈ ਜਸਵੰਤ ਸਿੰਘ ਦੀ ਮੌਤ ਹੋ ਗਈ ਸੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img
spot_img

Share post:

Popular

More like this
Related

AAP ਉਮੀਦਵਾਰਾਂ ਦੀ ਜਾਰੀ ਹੋਵੇਗੀ ਦੂਜੀ ਲਿਸਟ! ਦਿੱਲੀ ‘ਚ PAC ਦੀ ਅਹਿਮ ਬੈਠਕ ਅੱਜ

👉ਮੌਜੂਦਾ ਮੰਤਰੀਆਂ ਤੇ ਨਵੇਂ ਉਮੀਦਵਾਰਾਂ ਦੇ ਨਾਵਾਂ 'ਤੇ ਹੋਵੇਗੀ...

विकास कार्यों के टेंडर में तेजी के लिए अलग कॉरपोरेशन बनाया जाए: मुख्यमंत्री

मुख्यमंत्री नायब सिंह सैनी ने अगले बजट की तैयारियों...